Sewak Cheema New song: ਸੇਵਕ ਚੀਮਾ 2019 ਤੋਂ ਕੈਨੇਡਾ, ਬਰੈਂਪਟਨ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਮਸ਼ਹੂਰ ਪੰਜਾਬੀ ਗਾਇਕ ਜਿਵੇਂ ਕਿ ਪਰਮੀਸ਼ ਵਰਮਾ, ਗੁਰਲੇਜ਼ ਅਖਤਰ, ਰਵਨੀਤ, ਸ਼ਰਨ ਸਿੱਧੂ, ਰਾਜ ਫਤਿਹਪੁਰ ਅਤੇ ਹੋਰਾਂ ਲਈ ਬਹੁਤ ਸਾਰੇ ਗੀਤ ਬਣਾਏ ਹਨ। ਸੇਵਕ ਚੀਮਾ ਦੁਆਰਾ ਨਿਰਦੇਸ਼ਤ ਸਵੀ ਅਤੇ ਗੁਰਲੇਜ਼ ਅਖਤਰ ਦੁਆਰਾ ਗਾਇਆ ਇੱਕ ਤਾਜ਼ਾ ਗੀਤ ”ਪੱਟ ਲੈਂਣਗੇ” ਵਾਇਰਲ ਹੋ ਰਿਹਾ ਹੈ।
ਸੇਵਕ ਚੀਮਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਉਨ੍ਹਾਂ ਦਾ ਇੱਕ ਮਸ਼ਹੂਰ ਪੰਜਾਬੀ ਗਾਇਕ ਨਾਲ ਬਹੁਤ ਜਲਦ ਨਵਾਂ ਮਿਊਜ਼ਿਕ ਵੀਡੀਓ ਆ ਰਿਹਾ ਹੈ, ਉਹ ਉਸ ਪ੍ਰੋਜੈਕਟ ‘ਤੇ ਪਿਛਲੇ 2 ਮਹੀਨਿਆਂ ਤੋਂ ਕੰਮ ਕਰ ਰਹੇ ਹਨ। ਇਹ ਗੀਤ ਬਹੁਤ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਇਸ ਵਿਚ ਕੁਝ ਵੱਡੇ ਨਾਮ ਸ਼ਾਮਲ ਹੋਣਗੇ। ਸੇਵਕ ਚੀਮਾ ਨੇ ਹਮੇਸ਼ਾ ਆਪਣੇ ਕੰਮ ਨਾਲ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇ ਪਿਛਲੇ ਦੋ ਗੀਤ ਬਹੁਤ ਮਕਬੂਲ ਹੋਏ ਹਨ ਅਤੇ ਓਹਨਾ ਗੀਤਾਂ ਨੂੰ ਸਰੋਤਿਆਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਇਹ ਗੀਤ ਨਾ ਸਿਰਫ ਆਪਣੇ ਕਲਾਕਾਰਾਂ ਕਰਕੇ ਸਗੋਂ ਇਸ ਦੇ ਬੋਲਾਂ ਕਰਕੇ ਵੀ ਖਾਸ ਹੋਵੇਗਾ ਕਿਉਂਕਿ ਇਹ ਮਸ਼ਹੂਰ ਗੀਤਕਾਰ ਦੁਆਰਾ ਲਿਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇੰਝ ਜਾਪਦਾ ਹੈ ਕਿ ਸੇਵਕ ਨੇ ਇਸ ਗੀਤ ਨੂੰ ਬਣਾਉਣ ਵਿਚ ਆਪਣਾ ਸਮਾਂ ਲਿਆ ਹੈ। ਕਿਉਂਕਿ ਸੇਵਕ ਚੀਮਾ ਵਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਹੈ, ਕਿ ਜਦ ਇਹ ਗੀਤ ਦੁਨੀਆਂ ਵਿੱਚ ਰਿਲੀਜ਼ ਹੋਵੇ ਤਾਂ ਇਹ ਆਪਣੇ ਆਪ ਵਿਚ ਇੱਕ ਸੰਪੂਰਨ ਪੇਸ਼ਕਾਰੀ ਹੋਵੇ। ਅਸੀਂ ਸੱਚਮੁੱਚ ਆਸ ਕਰਦੇ ਹਾਂ ਕਿ ਸੇਵਕ ਆਪਣੇ ਚੰਗੇ ਕੰਮ ਨੂੰ ਜਾਰੀ ਰੱਖਣਗੇ ਅਤੇ ਸਾਨੂੰ ਭਵਿੱਖ ਵਿੱਚ ਉਨ੍ਹਾਂ ਦੇ ਕੁਝ ਵਧੀਆ ਗੀਤ ਦੇਖਣ ਨੂੰ ਮਿਲਣਗੇ!
The post ਸੇਵਕ ਚੀਮਾ ਮਸ਼ਹੂਰ ਪੰਜਾਬੀ ਗਾਇਕ ਨਾਲ ਗੱਲ ਕਰਨ ਜਾ ਰਹੇ ਵੱਡਾ ਧਮਾਕਾ, ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਪੋਸਟ appeared first on Daily Post Punjabi.
source https://dailypost.in/news/entertainment/sewak-cheema-new-song/