ਪਾਕਿਸਤਾਨ ਬਲਾਸਟ, ਪੇਸ਼ਾਵਰ ਦੇ ਹਸਪਤਾਲਾਂ ‘ਚ ਖੂਨ ਦੀ ਕਮੀ, ਹੁਣ ਤੱਕ 83 ਦੀ ਮੌਤ, 157 ਫੱਟੜ

ਪਾਕਿਸਤਾਨ ਵਿੱਚ ਸੋਮਵਾਰ ਨੂੰ ਇੱਕ ਮਸਜਿਦ ਉੱਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਪੇਸ਼ਾਵਰ ਸ਼ਹਿਰ ਵਿੱਚ ਮੈਡੀਕਲ ਐਮਰਜੈਂਸੀ ਐਲਾਨ ਦਿੱਤੀ ਗਈ ਹੈ। 150 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਕਾਰਨ ਸ਼ਹਿਰ ਦੇ ਹਸਪਤਾਲਾਂ ਵਿੱਚ ਖ਼ੂਨ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਮਲੇ ‘ਚ ਮੌਤਾਂ ਦੀ ਗਿਣਤੀ 83 ਤੱਕ ਪਹੁੰਚ ਚੁੱਕੀ ਹੈ।

Lack of blood in Peshawar
Lack of blood in Peshawar

ਖੈਬਰ ਪਖਤੂਨਖਵਾ ਦੇ ਗਵਰਨਰ ਹਾਜੀ ਗੁਲਾਮ ਅਲੀ ਨੇ ਵੀ ਖੂਨਦਾਨ ਦੀ ਅਪੀਲ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਬੇਹੱਦ ਜ਼ਬਰਦਸਤ ਸੀ। ਇਸ ਕਾਰਨ ਮਸਜਿਦ ਦਾ ਇੱਕ ਹਿੱਸਾ ਢਹਿ ਗਿਆ। ਮਲਬੇ ਹੇਠ ਦੱਬਣ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਗਈ।

ਪੁਲਿਸ ਨੇ ਹਾਮੀ ਭਰੀ ਕਿ ਸੁਰੱਖਿਆ ਵਿੱਚ ਕਮੀ ਸੀ ਕੈਪੀਟਲ ਸਿਟੀ ਪੁਲਿਸ ਅਧਿਕਾਰੀ ਮੁਹੰਮਦ ਇਜਾਜ਼ ਖਾਨ ਨੇ ਕਿਹਾ ਕਿ ਧਮਾਕੇ ਵੇਲੇ ਇਲਾਕੇ ਵਿੱਚ 300 ਤੋਂ 400 ਪੁਲਿਸ ਅਧਿਕਾਰੀ ਮੌਜੂਦ ਸਨ। ਇਸ ਤੋਂ ਸਾਫ਼ ਹੈ ਕਿ ਸੁਰੱਖਿਆ ਵਿੱਚ ਕਮੀ ਆਈ ਹੈ। ਹਮਲਾਵਰ ਪੁਲਿਸ ਲਾਈਨਜ਼ ਦੇ ਅੰਦਰ ਚਾਰ-ਪੱਧਰੀ ਸੁਰੱਖਿਆ ਵਾਲੀ ਮਸਜਿਦ ਵਿੱਚ ਦਾਖ਼ਲ ਹੋਇਆ। ਪਿਛਲੇ ਸਾਲ ਮਾਰਚ ਵਿੱਚ ਸ਼ਹਿਰ ਦੇ ਕੋਚਾ ਰਿਸਾਲਦਾਰ ਇਲਾਕੇ ਵਿੱਚ ਇੱਕ ਸ਼ੀਆ ਮਸਜਿਦ ਦੇ ਅੰਦਰ ਇਸੇ ਤਰ੍ਹਾਂ ਦੇ ਹਮਲੇ ਵਿੱਚ 63 ਲੋਕ ਮਾਰੇ ਗਏ ਸਨ।

Lack of blood in Peshawar
Lack of blood in Peshawar

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮਾਰੇ ਗਏ ਟੀਟੀਪੀ ਕਮਾਂਡਰ ਉਮਰ ਖਾਲਿਦ ਦੇ ਰਿਸ਼ਤੇਦਾਰ ਨੇ ਦਾਅਵਾ ਕੀਤਾ ਕਿ ਇਹ ਹਮਲਾ ਉਸ ਦੇ ਭਰਾ ਦੀ ਮੌਤ ਦਾ ਬਦਲਾ ਸੀ, ਜੋ ਪਿਛਲੇ ਸਾਲ ਅਗਸਤ ਵਿੱਚ ਅਫਗਾਨਿਸਤਾਨ ਵਿੱਚ ਮਾਰਿਆ ਗਿਆ ਸੀ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੇਸ਼ਾਵਰ ਵਿੱਚ ਹੋਏ ਹਮਲੇ ਦੀ ਨਿੰਦਾ ਕਰਦਾ ਹਾਂ। ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।

ਇਹ ਵੀ ਪੜ੍ਹੋ : ਦਲੇਰ ਮਹਿੰਦੀ ਦੀ ਪਟੀਸ਼ਨ ‘ਤੇ ਵਿਦੇਸ਼ ਮੰਤਰਾਲੇ ਨੂੰ ਨੋਟਿਸ, ਹਾਈਕੋਰਟ ਨੇ ਮੰਗਿਆ ਜਵਾਬ

ਅਧਿਕਾਰੀਆਂ ਨੇ ਦੱਸਿਆ ਕਿ ਮੂਹਰਲੀ ਕਤਾਰ ‘ਚ ਬੈਠੇ ਆਤਮਘਾਤੀ ਹਮਲਾਵਰ ਨੇ ਸਵੇਰੇ ਕਰੀਬ 1.40 ਵਜੇ ਪੁਲਿਸ ਲਾਈਨਜ਼ ਖੇਤਰ ਦੇ ਨੇੜੇ ਜ਼ੁਹਰ (ਦੁਪਹਿਰ) ਦੀ ਨਮਾਜ਼ ਅਦਾ ਕਰਨ ਸਮੇਂ ਆਪਣੇ ਆਪ ਨੂੰ ਉਡਾ ਲਿਆ। ਉਨ੍ਹਾਂ ਮੁਤਾਬਕ ਨਮਾਜ਼ੀਆਂ ਵਿੱਚ ਪੁਲਿਸ, ਫੌਜ ਤੇ ਬੰਬ ਨਿਰੋਧਕ ਦਸਤੇ ਦੇ ਕਰਮਚਾਰੀ ਸਨ।

ਪੇਸ਼ਾਵਰ ਦੇ ਪੁਲਿਸ ਸੁਪਰਡੈਂਟ (ਜਾਂਚ) ਸ਼ਹਿਜ਼ਾਦ ਕੌਕਬ ਨੇ ਮੀਡੀਆ ਨੂੰ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਉਹ ਨਮਾਜ਼ ਅਦਾ ਕਰਨ ਲਈ ਮਸਜਿਦ ਵਿੱਚ ਦਾਖ਼ਲ ਹੋਏ ਸਨ, ਪਰ ਖੁਸ਼ਕਿਸਮਤੀ ਨਾਲ ਉਹ ਬਚ ਗਏ। ਉਨ੍ਹਾਂ ਦਾ ਦਫਤਰ ਮਸਜਿਦ ਦੇ ਕੋਲ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪਾਕਿਸਤਾਨ ਬਲਾਸਟ, ਪੇਸ਼ਾਵਰ ਦੇ ਹਸਪਤਾਲਾਂ ‘ਚ ਖੂਨ ਦੀ ਕਮੀ, ਹੁਣ ਤੱਕ 83 ਦੀ ਮੌਤ, 157 ਫੱਟੜ appeared first on Daily Post Punjabi.



source https://dailypost.in/latest-punjabi-news/lack-of-blood-in-peshawar/
Previous Post Next Post

Contact Form