ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਚੀਨ ਦੀ ਧਰਤੀ, ਰਿਕਟਰ ਪੈਮਾਨੇ ‘ਤੇ ਤੀਬਰਤਾ 5.9 ਮਾਪੀ ਗਈ

ਭੂਚਾਲ ਦੇ ਤੇਜ਼ ਝਟਕਿਆਂ ਨਾਲ ਇੱਕ ਵਾਰ ਫਿਰ ਚੀਨ ਦੀ ਧਰਤੀ ਹਿੱਲ ਗਈ। ਚੀਨ ਦੇ ਦੱਖਣੀ ਸ਼ਿਨਜਿਆਂਗ ਵਿੱਚ ਸੋਮਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ । ਨਿਊਜ਼ ਏਜੰਸੀ ਯੂਰਪੀਅਨ ਭੂ-ਮੱਧ ਸਾਗਰ ਸੀਸਮੋਲੋਜੀਕਲ ਸੈਂਟਰ (EMSC) ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ ।

China earthquake
China earthquake

ਰਿਪੋਰਟ ਮੁਤਾਬਕ ਭੂਚਾਲ ਸ਼ਿਨਜਿਆਂਗ ਵਿੱਚ ਅਰਲ ਤੋਂ 111 ਕਿਲੋਮੀਟਰ ਦੱਖਣ-ਪੂਰਬ ਵਿੱਚ ਆਇਆ। ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ । ਉੱਥੇ ਹੀ, ਦੂਜੇ ਪਾਸੇ ਕਿਰਗਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਇੱਥੇ ਹੀ ਰਿਕਟਰ ਸਕੇਲ ‘ਤੇ ਇੱਥੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ।

ਇਹ ਵੀ ਪੜ੍ਹੋ: ਵੱਡਾ ਹਾਦਸਾ ਹੋਣ ਦੇ ਕੁਝ ਮਿੰਟ ਪਹਿਲਾਂ ਇਕ ਚੂਹੇ ਨੇ ਬਚਾ ਲਈ ਪੂਰੇ ਪਰਿਵਾਰ ਦੀ ਜਾਨ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਪਾਕਿਸਤਾਨ ਵਿੱਚ 6.3 ਦੀ ਤੀਬਰਤਾ ਦਾ ਭੂਚਾਲ ਆਇਆ ਸੀ। ਭੂਚਾਲ ਦੇ ਇੰਨੇ ਤੇਜ਼ ਝਟਕੇ ਬਹੁਤ ਵੱਡੀ ਤਬਾਹੀ ਮਚਾ ਸਕਦੇ ਸਨ। ਇਹ ਭੂਚਾਲ ਦੇ ਝਟਕੇ ਇਸਲਾਮਾਬਾਦ ਤੋਂ ਲੈ ਕੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਹੋਇਆ। ਉੱਥੇ ਹੀ ਸ਼ਨੀਵਾਰ ਰਾਤ ਨੂੰ ਈਰਾਨ ਵਿੱਚ 5.9 ਦੀ ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ। ਵੱਡੀ ਗਿਣਤੀ ਵਿੱਚ ਘਰਾਂ ਨੂੰ ਨੁਕਸਾਨ ਹੋਇਆ ਤੇ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਮਿਲੀ ਜਾਣਕਾਰੀ ਮੁਤਾਬਕ ਭੂਚਾਲ ਵਿੱਚ 7 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ 440 ਲੋਕ ਜ਼ਖਮੀ ਹੋ ਗਏ ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਚੀਨ ਦੀ ਧਰਤੀ, ਰਿਕਟਰ ਪੈਮਾਨੇ ‘ਤੇ ਤੀਬਰਤਾ 5.9 ਮਾਪੀ ਗਈ appeared first on Daily Post Punjabi.



source https://dailypost.in/news/international/china-earthquake/
Previous Post Next Post

Contact Form