ਨਿਊਜ਼ੀਲੈਂਡ ਤੋਂ 4 ਸਾਲ ਬਾਅਦ ਜਿੱਤਿਆ ਭਾਰਤ: ਪਹਿਲੇ ਵਨਡੇ ਮੈਚ ‘ਚ 12 ਦੌੜਾਂ ਨਾਲ ਦਿੱਤੀ ਮਾਤ, ਸੀਰੀਜ਼ ‘ਚ 1-0 ਦੀ ਬੜ੍ਹਤ

ਸ਼ੁਭਮਨ ਗਿੱਲ ਦੇ ਦੋਹਰੇ ਸੈਂਕੜੇ ਦੇ ਦਮ ‘ਤੇ ਟੀਮ ਇੰਡੀਆ ਨੇ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 12 ਦੌੜਾਂ ਨਾਲ ਹਰਾਇਆ । ਨਿਊਜ਼ੀਲੈਂਡ ਲਈ ਮਾਈਕਲ ਬ੍ਰੇਸਵੇਲ ਨੇ 78 ਗੇਂਦਾਂ ‘ਤੇ 140 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ । ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ । ਇਸ ਫਾਰਮੈਟ ਵਿੱਚ ਭਾਰਤੀ ਟੀਮ 4 ਸਾਲ ਬਾਅਦ ਨਿਊਜ਼ੀਲੈਂਡ ਨੂੰ ਹਰਾਉਣ ਵਿੱਚ ਕਾਮਯਾਬ ਰਹੀ ਹੈ। ਇਸ ਤੋਂ ਪਹਿਲਾਂ 2019 ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ ਸੀ । ਇਸ ਤੋਂ ਬਾਅਦ 8 ਮੈਚ ਖੇਡੇ ਗਏ, ਪਰ ਟੀਮ ਇੰਡੀਆ ਜਿੱਤ ਨਹੀਂ ਸਕੀ।

India vs New Zealand 1st ODI
India vs New Zealand 1st ODI

ਇਸ ਮੈਚ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਬੁੱਧਵਾਰ ਨੂੰ ਹੈਦਰਾਬਾਦ ਵਿੱਚ 50 ਓਵਰਾਂ ਵਿੱਚ 8 ਵਿਕਟਾਂ ‘ਤੇ 349 ਦੌੜਾਂ ਬਣਾਈਆਂ । ਗਿੱਲ ਨੇ ਵਨਡੇ ਕਰੀਅਰ ਦੀ ਸਰਵੋਤਮ ਪਾਰੀ ਖੇਡੀ । ਉਹ 149 ਗੇਂਦਾਂ ਵਿੱਚ 208 ਦੌੜਾਂ ਬਣਾ ਕੇ ਆਊਟ ਹੋ ਗਏ । ਗਿੱਲ ਨੇ ਹਾਰਦਿਕ ਪੰਡਯਾ (28 ਦੌੜਾਂ), ਸੂਰਿਆਕੁਮਾਰ ਯਾਦਵ (31 ਦੌੜਾਂ) ਅਤੇ ਰੋਹਿਤ ਸ਼ਰਮਾ ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ । ਉਸ ਨੇ ਪੰਡਯਾ ਨਾਲ 5ਵੀਂ ਵਿਕਟ ਲਈ 74 ਦੌੜਾਂ, ਸੂਰਿਆ ਨਾਲ ਚੌਥੀ ਵਿਕਟ ਲਈ 65 ਦੌੜਾਂ ਅਤੇ ਰੋਹਿਤ ਨਾਲ ਪਹਿਲੀ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਹ ਵੀ ਪੜ੍ਹੋ: ਰਾਹਤ ਭਰੀ ਖ਼ਬਰ, ਪੰਜਾਬ ਸਣੇ ਉੱਤਰ ਭਾਰਤ ‘ਚ ਇਸ ਦਿਨ ਤੋਂ ਘਟੇਗੀ ਕੜਾਕੇ ਦੀ ਠੰਡ, 5 ਡਿਗਰੀ ਵਧੇਗਾ ਪਾਰਾ

ਇਸਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 49.2 ਓਵਰਾਂ ਵਿੱਚ 337 ਦੌੜਾਂ ਹੀ ਬਣਾ ਸਕੀ । ਮਾਈਕਲ ਬ੍ਰੇਸਵੇਲ ਨੇ ਵਨਡੇ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ, ਜਦਕਿ ਮਿਸ਼ੇਲ ਸੈਂਟਨਰ (57 ਦੌੜਾਂ) ਨੇ ਤੀਜਾ ਅਰਧ ਸੈਂਕੜਾ ਲਗਾਇਆ । ਇਨ੍ਹਾਂ ਦੋਵਾਂ ਨੇ 7ਵੀਂ ਵਿਕਟ ਲਈ 162 ਦੌੜਾਂ ਦੀ ਸਾਂਝੇਦਾਰੀ ਕੀਤੀ । ਨਿਊਜ਼ੀਲੈਂਡ ਦੀ ਟੀਮ ਇੱਕ ਸਮੇਂ 131 ਦੌੜਾਂ ‘ਤੇ ਛੇ ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ ।

India vs New Zealand 1st ODI
India vs New Zealand 1st ODI

ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਇਹ ਮੈਚ ਆਸਾਨੀ ਨਾਲ ਜਿੱਤ ਲਵੇਗੀ ਪਰ ਇੱਥੋਂ ਮਾਈਕਲ ਬਰੈਸਵੇਲ ਅਤੇ ਮਿਸ਼ੇਲ ਸੈਂਟਨਰ ਨੇ ਪਾਰੀ ਨੂੰ ਸੰਭਾਲਿਆ । ਦੋਵਾਂ ਨੇ ਸੱਤਵੀਂ ਵਿਕਟ ਲਈ 102 ਗੇਂਦਾਂ ‘ਤੇ 162 ਦੌੜਾਂ ਦੀ ਸਾਂਝੇਦਾਰੀ ਕੀਤੀ । ਸੈਂਟਨਰ 45 ਗੇਂਦਾਂ ‘ਤੇ 57 ਦੌੜਾਂ ਬਣਾ ਕੇ ਆਊਟ ਹੋ ਗਏ। ਆਖਰੀ ਓਵਰ ਵਿੱਚ ਨਿਊਜ਼ੀਲੈਂਡ ਨੂੰ ਜਿੱਤ ਲਈ 20 ਦੌੜਾਂ ਬਣਾਉਣੀਆਂ ਸਨ । ਬਰੈਸਵੈਲ ਨੇ ਸ਼ਾਰਦੁਲ ਠਾਕੁਰ ਦੀ ਪਹਿਲੀ ਗੇਂਦ ‘ਤੇ ਛੱਕਾ ਲਗਾਇਆ । ਸ਼ਾਰਦੁਲ ਨੇ ਫਿਰ ਵਾਈਡ ਗੇਂਦ ਸੁੱਟੀ । ਇਸ ਤੋਂ ਬਾਅਦ ਅਗਲੀ ਗੇਂਦ ‘ਤੇ ਬਰੈਸਵੇਲ ਨੂੰ LBW ਕਰ ਦਿੱਤਾ ਅਤੇ ਟੀਮ ਇੰਡੀਆ ਜਿੱਤ ਗਈ । ਬਰੈਸਵੈਲ ਨੇ 78 ਗੇਂਦਾਂ ‘ਤੇ 140 ਦੌੜਾਂ ਬਣਾਈਆਂ । ਉਨ੍ਹਾਂ ਨੇ ਆਪਣੀ ਪਾਰੀ ਵਿੱਚ 12 ਚੌਕੇ ਅਤੇ 10 ਛੱਕੇ ਲਗਾਏ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਨਿਊਜ਼ੀਲੈਂਡ ਤੋਂ 4 ਸਾਲ ਬਾਅਦ ਜਿੱਤਿਆ ਭਾਰਤ: ਪਹਿਲੇ ਵਨਡੇ ਮੈਚ ‘ਚ 12 ਦੌੜਾਂ ਨਾਲ ਦਿੱਤੀ ਮਾਤ, ਸੀਰੀਜ਼ ‘ਚ 1-0 ਦੀ ਬੜ੍ਹਤ appeared first on Daily Post Punjabi.



source https://dailypost.in/news/sports/india-vs-new-zealand-1st-odi/
Previous Post Next Post

Contact Form