ਜੰਮੂ ਕਸ਼ਮੀਰ ਦੇ ਕੁਪਵਾੜਾ ‘ਚ ਵੱਡਾ ਹਾਦਸਾ, ਡੂੰਘੀ ਖੱਡ ‘ਚ ਡਿੱਗਣ ਕਾਰਨ ਫੌਜ ਦੇ 3 ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿੱਚ LoC ਨੇੜੇ ਗਸ਼ਤ ਦੇ ਦੌਰਾਨ ਫੌਜ ਦੇ ਤਿੰਨ ਜਵਾਨ ਡੂੰਘੀ ਖੱਡ ਵਿੱਚ ਡਿੱਗ ਗਏ। ਇਸ ਹਾਦਸੇ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ। ਤਿੰਨਾਂ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਖੱਡ ਵਿੱਚ ਕੱਢ ਲਿਆ ਗਿਆ ਹੈ। ਫੌਜ ਨੇ ਦੱਸਿਆ ਕਿ ਸ਼ਹੀਦ ਹੋਣ ਵਾਲੇ ਤਿੰਨੋਂ ਜਵਾਨਾਂ ਵਿੱਚ 1 ਜੂਨੀਅਰ ਕਮਿਸ਼ਨਡ ਅਫ਼ਸਰ ਤੇ 2 OR ਸ਼ਾਮਿਲ ਹਨ । ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ਵਿੱਚ ਇਹ ਜਵਾਨ ਖੱਡ ਵਿੱਚ ਡਿੱਗੇ, ਉਹ ਬਰਫ਼ੀਲਾ ਇਲਾਕਾ ਹੈ।

Jammu & Kashmir 3 soldiers die
Jammu & Kashmir 3 soldiers die

ਭਾਰਤੀ ਫੌਜ ਨੇ ਬਿਆਨ ਜਾਰੀ ਕਰ ਦੱਸਿਆ ਕਿ ਇੱਕ ਰੈਗੂਲਰ ਆਪ੍ਰੇਸ਼ਨ ਟਾਸਕ ਦੌਰਾਨ 1 ਜੇਸੀਓ ਤੇ 2 ਓਅਰ ਦਾ ਇੱਕ ਗਰੁੱਪ ਟ੍ਰੈਕ ‘ਤੇ ਬਰਫ਼ ‘ਤੇ ਡਿੱਗਣਤੋਂ ਬਾਅਦ ਡੂੰਘੀ ਖੱਡ ਵਿੱਚ ਫਿਸਲ ਗਿਆ। ਤਿੰਨੋਂ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਫੌਜ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਬੀਤੇ ਨਵੰਬਰ ਮਹੀਨੇ ਵਿੱਚ ਵੀ ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ ਅਜਿਹਾ ਹਾਦਸਾ ਵਾਪਰਿਆ ਸੀ। ਜਿਸ ਵਿੱਚ ਜ਼ਮੀਨ ਖਿਸਕਣ ਕਾਰਨ ਤਿੰਨ ਜਵਾਨ ਸ਼ਹੀਦ ਹੋਏ ਸਨ। ਇਸ ਬਾਰੇ ਕੁਪਵਾੜਾ ਪੁਲਿਸ ਨੇ ਦੱਸਿਆ ਸੀ ਕਿ ਅਲਮੋੜਾ ਚੌਂਕੀ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਚਪੇਟ ਵਿੱਚ ਆਉਣ ਕਾਰਨ 56 ਆਰਆਰ ਦੇ ਤਿੰਨ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕੁਪਵਾੜਾ ਸੈਕਟਰ ਵਿੱਚ LoC ਦੇ ਨੇੜੇ ਵਾਪਰਿਆ। ਜਵਾਨਾਂ ਦਾ ਗਰੁੱਪ ਗਸ਼ਤ ‘ਤੇ ਨਿਕਲਿਆ ਸੀ, ਉਦੋਂ ਹੀ ਬਰਫ਼ ਦਾ ਇੱਕ ਵੱਡਾ ਹਿੱਸਾ ਉਨ੍ਹਾਂ ‘ਤੇ ਆ ਕੇ ਡਿੱਗ ਗਿਆ। ਤਲਾਸ਼ੀ ਮੁਹਿੰਮ ਤੋਂ ਬਾਅਦ ਉਨ੍ਹਾਂ ਨੂੰ ਲਾਭ ਕੇ ਹਸਪਤਾਲ ਪਹੁੰਚਿਆ ਗਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

The post ਜੰਮੂ ਕਸ਼ਮੀਰ ਦੇ ਕੁਪਵਾੜਾ ‘ਚ ਵੱਡਾ ਹਾਦਸਾ, ਡੂੰਘੀ ਖੱਡ ‘ਚ ਡਿੱਗਣ ਕਾਰਨ ਫੌਜ ਦੇ 3 ਜਵਾਨ ਸ਼ਹੀਦ appeared first on Daily Post Punjabi.



Previous Post Next Post

Contact Form