ਬਜਟ 2023 ਤੋਂ ਪਹਿਲਾਂ ਸਰਕਾਰ ਦੀ ਬੰਪਰ ਕਮਾਈ, ਜਨਵਰੀ ‘ਚ 1.55 ਲੱਖ ਕਰੋੜ ਰੁ.’ਤੋਂ ਵੱਧ ਦੀ GST ਕੁਲੈਕਸ਼ਨ

ਬਜਟ 2023 ਨੂੰ ਪੇਸ਼ ਕਰਨ ਤੋਂ ਪਹਿਲਾਂ ਸਰਕਾਰ ਨੂੰ ਆਮਦਨ ਦੇ ਮੋਰਚੇ ‘ਤੇ ਵੱਡੀ ਸਫਲਤਾ ਮਿਲੀ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਨੇ ਜਨਵਰੀ ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ (GST ਕੁਲੈਕਸ਼ਨ) ਵਜੋਂ 1.56 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਗੁਡਸ ਐਂਡ ਸਰਵਿਸ ਟੈਕਸ (GST) ਦੀ ਕੁਲੈਕਸ਼ਨ ਜਨਵਰੀ ‘ਚ ਵਧ ਕੇ 1.55 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ, ਜੋ ਕਿ ਹੁਣ ਤੱਕ ਦਾ ਦੂਜਾ ਸਭ ਤੋਂ ਜ਼ਿਆਦਾ ਸੰਗ੍ਰਹਿ ਹੈ।

GST collection Rs 1.55 lakh crore

ਇਸ ਸਬੰਧੀ ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “31 ਜਨਵਰੀ 2023 ਸ਼ਾਮ 5 ਵਜੇ ਤੱਕ ਕੁੱਲ GST ਮਾਲੀਆ 1,55,922 ਕਰੋੜ ਰੁਪਏ ਹੈ। ਇਸ ਵਿੱਚ CGST 28,963 ਕਰੋੜ ਰੁਪਏ, SGST 36,730 ਕਰੋੜ ਰੁਪਏ, IGST 79,599 ਕਰੋੜ ਰੁਪਏ ਅਤੇ ਉਪਕਰ 10,630 ਕਰੋੜ ਰੁਪਏ ਸ਼ਾਮਲ ਹਨ। ਸਾਲ ਪਿਛਲੇ ਸਾਲ ਦੀ ਇਸੇ ਮਿਆਦ ਦੇ GST ਮਾਲੀਏ ਨਾਲੋਂ 24 ਪ੍ਰਤੀਸ਼ਤ ਵੱਧ ਹੈ।

ਇਹ ਵੀ ਪੜ੍ਹੋ : ਟੈਕਸ ‘ਚ ਮਿਲੇਗੀ ਛੋਟ ਜਾਂ ਮਿਡਲ ਕਲਾਸ ‘ਤੇ ਹੋਰ ਵਧੇਗਾ ਬੋਝ ? ਵਿੱਤ ਮੰਤਰੀ ਸੀਤਾਰਮਨ ਅੱਜ ਪੇਸ਼ ਕਰੇਗੀ ਬਜਟ

ਦੱਸਣਯੋਗ ਗੱਲ ਹੈ ਕਿ ਇਸ ਵਾਰ ਜਨਵਰੀ ਵਿੱਚ ਇਹ ਤੀਜੀ ਵਾਰ ਹੈ ਜਦੋਂ GST ਕੁਲੈਕਸ਼ਨ 1.50 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਜਨਵਰੀ 2023 ਵਿੱਚ GST ਸੰਗ੍ਰਹਿ ਅਪ੍ਰੈਲ 2022 ਵਿੱਚ ਦਰਜ ਕੀਤੇ ਗਏ 1.68 ਲੱਖ ਕਰੋੜ ਰੁਪਏ ਦੇ ਕੁੱਲ ਮਾਲੀਏ ਤੋਂ ਬਾਅਦ ਦੂਜਾ ਸਭ ਤੋਂ ਉੱਚਾ ਹੈ। ਅਕਤੂਬਰ-ਦਸੰਬਰ 2022 ਦੀ ਤਿਮਾਹੀ ਵਿੱਚ ਦਸੰਬਰ ਦੇ ਅੰਤ ਤੱਕ ਕੁੱਲ 2.42 ਕਰੋੜ GST ਰਿਟਰਨ ਦਾਇਰ ਕੀਤੇ ਗਏ ਸਨ, ਜਦੋਂ ਕਿ ਪਿਛਲੇ ਸਾਲ ਇਸੇ ਤਿਮਾਹੀ ਵਿੱਚ ਇਹ 2.19 ਕਰੋੜ ਸੀ। ਇਸ ਤਰ੍ਹਾਂ GST ਦੀ ਵਸੂਲੀ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਬਜਟ 2023 ਤੋਂ ਪਹਿਲਾਂ ਸਰਕਾਰ ਦੀ ਬੰਪਰ ਕਮਾਈ, ਜਨਵਰੀ ‘ਚ 1.55 ਲੱਖ ਕਰੋੜ ਰੁ.’ਤੋਂ ਵੱਧ ਦੀ GST ਕੁਲੈਕਸ਼ਨ appeared first on Daily Post Punjabi.



Previous Post Next Post

Contact Form