ਰੂਸ-ਯੂਕਰੇਨ ਜੰਗ ਤੋਂ ਵੱਡੀ ਖ਼ਬਰ, ਪੁਤਿਨ ਵੱਲੋਂ 2 ਦਿਨ ਜੰਗਬੰਦੀ ਦਾ ਐਲਾਨ

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 6 ਜਨਵਰੀ ਦੀ ਦੁਪਹਿਰ ਤੋਂ 7 ਜਨਵਰੀ ਦੀ ਅੱਧੀ ਰਾਤ ਤੱਕ ਯੂਕਰੇਨ ਵਿੱਚ ਦੋ ਦਿਨ ਯਾਨੀ 36 ਘੰਟੇ ਦੀ ਜੰਗਬੰਦੀ ਲਈ ਫੌਜ ਨੂੰ ਹੁਕਮ ਦਿੱਤਾ ਹੈ। ਆਰਥੋਡਾਕਸ ਕ੍ਰਿਸਮਸ ਮਨਾਉਣ ਲਈ ਇਹ ਐਲਾਨ ਕੀਤਾ ਗਿਆ ਹੈ। ਪੁਤਿਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਆਰਥੋਡਾਕਸ ਕ੍ਰਿਸਮਸ ਦੇ ਮੌਕੇ ‘ਤੇ 6 ਅਤੇ 7 ਜਨਵਰੀ ਨੂੰ ਯੂਕਰੇਨ ‘ਤੇ ਕੋਈ ਹਮਲਾ ਨਹੀਂ ਹੋਵੇਗਾ। ਜੰਗਬੰਦੀ ਦੀ ਪੇਸ਼ਕਸ਼ ਕਰਦੇ ਹੋਏ ਪੁਤਿਨ ਨੇ ਰੂਸੀ ਫੌਜ ਨੂੰ 36 ਘੰਟਿਆਂ ਤੱਕ ਯੂਕਰੇਨ ‘ਤੇ ਗੋਲੀਬਾਰੀ ਨਾ ਕਰਨ ਦੀ ਹਦਾਇਤ ਕੀਤੀ ਹੈ।

ਪੁਤਿਨ ਨੇ ਕਿਹਾ ਕਿ ਉਹ ਰੂਸੀ ਆਰਥੋਡਾਕਸ ਚਰਚ ਦੇ ਮੁਖੀ, ਪੈਟਰਿਆਰਕ ਕਿਰਿਲ ਦੀ ਅਪੀਲ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਰਥੋਡਾਕਸ ਕ੍ਰਿਸਮਸ ਦੇ ਮੌਕੇ ‘ਤੇ ਚਰਚ ਦੇ ਮੁਖੀ ਦੁਆਰਾ ਜੰਗਬੰਦੀ ਦੀ ਅਪੀਲ ਕਰਨ ਤੋਂ ਬਾਅਦ ਰੂਸੀ ਫੌਜ ਨੂੰ ਹੁਕਮ ਦਿੱਤਾ ਗਿਆ ਸੀ। ਪੁਤਿਨ ਨੇ ਯੂਕਰੇਨ ਨੂੰ ਵੀ ਅਸਥਾਈ ਜੰਗਬੰਦੀ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਜੰਗਬੰਦੀ ਹੋਵੇਗੀ।

Putin announces ceasefire for
Putin announces ceasefire for

ਤੁਹਾਨੂੰ ਦੱਸ ਦੇਈਏ ਕਿ ਰੂਸੀ ਆਰਥੋਡਾਕਸ ਚਰਚ ਦੇ ਮੁਖੀ ਪੈਟ੍ਰਿਆਰਕ ਕਿਰਿਲ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਕਰੀਬੀ ਸਹਿਯੋਗੀ ਹਨ। ਇਸ ਦੇ ਨਾਲ ਹੀ ਉਹ ਯੂਕਰੇਨ ‘ਤੇ ਹਮਲੇ ਦਾ ਵੀ ਜ਼ੁਬਾਨੀ ਸਮਰਥਕ ਹਨ। ਹਾਲਾਂਕਿ, ਉਨ੍ਹਾਂ ਦੇ ਸਮਰਥਨ ਨੇ ਕਈ ਹੋਰ ਪਾਦਰੀਆਂ ਨੂੰ ਨਾਰਾਜ਼ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਰੂਸ ਨੇ ਨਵੇਂ ਸਾਲ ਦੀ ਸ਼ਾਮ ਨੂੰ ਯੂਕਰੇਨ ‘ਤੇ ਕਈ ਹਵਾਈ ਹਮਲੇ ਕੀਤੇ ਸਨ। ਇੱਕ ਬਿਆਨ ਮੁਤਾਬਕ ਪੁਤਿਨ ਨੇ ਕਿਹਾ, “ਵੱਡੀ ਗਿਣਤੀ ਵਿੱਚ ਆਰਥੋਡਾਕਸ ਨਾਗਰਿਕ ਜੰਗੀ ਖੇਤਰਾਂ ਵਿੱਚ ਰਹਿੰਦੇ ਹਨ, ਇਸ ਲਈ ਅਸੀਂ ਯੂਕਰੇਨ ਦੇ ਪੱਖ ਨੂੰ ਜੰਗਬੰਦੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਕ੍ਰਿਸਮਸ ਦੀ ਸ਼ਾਮ ਦੇ ਨਾਲ-ਨਾਲ ਮਸੀਹ ਦੇ ਜਨਮ ਦਿਨ ਦੀਆਂ ਸੇਵਾਵਾਂ ਵਿੱਚ ਹਿੱਸਾ ਲੈਣ ਦਾ ਮੌਕਾ ਦਿੰਦੇ ਹਾਂ।”

ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ ASI ਵੱਲੋਂ ਔਰਤ ਨਾਲ ਜਬਰ-ਜ਼ਨਾਹ, 5 ਮਹੀਨੇ ਦੀ ਜਾਂਚ ਮਗਰੋਂ ਕੇਸ ਦਰਜ

ਜ਼ਿਕਰਯੋਗ ਹੈ ਕਿ ਹਰ ਸਾਲ 25 ਦਸੰਬਰ ਨੂੰ ਪੂਰੀ ਦੁਨੀਆ ‘ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਰ ਦੁਨੀਆ ਦੇ 12 ਪ੍ਰਤਿਸ਼ਤ ਇਸਾਈ ਜਸ਼ਨ ਮਨਾਉਣ ਲਈ 7 ਜਨਵਰੀ ਤੱਕ ਉਡੀਕ ਕਰਦੇ ਹਨ। ਅਸਲ ਵਿੱਚ ਆਰਥੋਡਾਕਸ ਕ੍ਰਿਸਮਸ ਦੁਨੀਆ ਭਰ ਵਿੱਚ ਲਗਭਗ 260 ਮਿਲੀਅਨ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਇਹ ਲੋਕ ਪੂਰਬੀ ਯੂਰਪ ਦੇ ਬਹੁਗਿਣਤੀ-ਆਰਥੋਡਾਕਸ ਦੇਸ਼ਾਂ, ਜਿਵੇਂ ਕਿ ਰੂਸ ਅਤੇ ਗ੍ਰੀਸ, ਇਥੋਪੀਆ, ਮਿਸਰ ਅਤੇ ਹੋਰ ਥਾਵਾਂ ‘ਤੇ ਰਹਿੰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਰੂਸ-ਯੂਕਰੇਨ ਜੰਗ ਤੋਂ ਵੱਡੀ ਖ਼ਬਰ, ਪੁਤਿਨ ਵੱਲੋਂ 2 ਦਿਨ ਜੰਗਬੰਦੀ ਦਾ ਐਲਾਨ appeared first on Daily Post Punjabi.



source https://dailypost.in/latest-punjabi-news/putin-announces-ceasefire-for/
Previous Post Next Post

Contact Form