ਕੋਲਡ ਡੇਅ ਦਾ ਨਵਾਂ ਰਿਕਾਰਡ: ਹਿਮਾਚਲ ‘ਚ ਬਰਫਬਾਰੀ, ਪੰਜਾਬ ‘ਚ ਠੰਡ ਦਾ ਟੁੱਟਿਆ 19 ਸਾਲਾਂ ਦਾ ਰਿਕਾਰਡ

ਪੰਜਾਬ ਅਤੇ ਹਰਿਆਣਾ ਵਿੱਚ ਇਸ ਵਾਰ ਕੋਲਡ ਡੇਅ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਪੰਜ ਸਾਲਾਂ ਦੌਰਾਨ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਹੈ ਕਿ ਜਨਵਰੀ ਦੇ ਪਹਿਲੇ ਦਿਨ ਤੋਂ ਹੀ ਕੋਲਡ ਡੇਅ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ । ਇਹ 6 ਜਨਵਰੀ ਤੱਕ ਰਹਿਣਗੇ । ਇੱਕ ਨਵਾਂ ਰਿਕਾਰਡ ਇਹ ਵੀ ਸਾਹਮਣੇ ਆਇਆ ਹੈ ਕਿ 19 ਸਾਲਾਂ ਬਾਅਦ ਯਾਨੀ 2003 ਵਿੱਚ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ 10 ਡਿਗਰੀ ਦੀ ਗਿਰਾਵਟ ਲੈਂਦੇ ਹੋਏ ਦਿਨ ਦਾ ਤਾਪਮਾਨ 8 ਤੋਂ 11 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਸਾਲ 2003 ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 11 ਤੋਂ 12 ਡਿਗਰੀ ਤੱਕ ਰਿਹਾ ਸੀ । ਸਾਲ 2021 ਵਿੱਚ ਵੀ ਜਨਵਰੀ ਦੇ ਮਿਡ ਵਿੱਚ ਕੋਲਡ ਡੇਅ ਦਾ ਮੌਸਮ ਬਣਿਆ ਸੀ, ਪਰ ਉਦੋਂ ਵੀ ਵੱਧ ਤੋਂ ਵੱਧ ਤਾਪਮਾਨ 11 ਤੋਂ 13 ਡਿਗਰੀ ਤੱਕ ਹੀ ਦਰਜ ਕੀਤਾ ਗਿਆ ਸੀ ।

Cold day new record
Cold day new record

ਹਰਿਆਣਾ ਵਿੱਚ ਪੈ ਰਹੀ ਕੜਾਕੇ ਦੀ ਠੰਡ ਨੇ ਹਿਸਾਰ ਵਿੱਚ ਦਿਨ ਦੇ ਤਾਪਮਾਨ ਦਾ 11 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ । ਹਿਸਾਰ ਵਿੱਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਇਹ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਸੀ । ਇਸ ਤੋਂ ਪਹਿਲਾਂ 2011 ਵਿੱਚ ਦਿਨ ਦਾ ਤਾਪਮਾਨ 9.9 ਡਿਗਰੀ ਸੀ । ਜ਼ਿਆਦਾਤਰ ਇਲਾਕਿਆਂ ਵਿੱਚ ਠੰਡ ਦਾ ਕਹਿਰ ਜਾਰੀ ਰਿਹਾ।

ਇਹ ਵੀ ਪੜ੍ਹੋ: ਫਿਲੀਪੀਨਜ਼ ‘ਚ ਪੰਜਾਬ ਦੇ ਕਬੱਡੀ ਕੋਚ ਦਾ ਗੋਲੀ ਮਾਰ ਕੇ ਕਤਲ, ਪਿੰਡ ‘ਚ ਪਸਰਿਆ ਸੋਗ

ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਪ੍ਰਧਾਨ ਡਾ.ਐਮ.ਐਲ.ਖੀਂਚੜ ਅਨੁਸਾਰ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਘੱਟ ਅੰਤਰ ਹੋਣ ਕਾਰਨ ਠੰਡ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਹੈ। ਹਿਮਾਚਲ ਦੇ ਅਟਲ ਟਨਲ ਰੋਹਤਾਂਗ ਦੇ ਸਿਰੇ ਵਿੱਚ ਅਤੇ ਲਾਹੌਲ ਦੀਆਂ ਸਾਰੀਆਂ ਪਹਾੜੀਆਂ ‘ਤੇ ਮੰਗਲਵਾਰ ਨੂੰ ਬਰਫਬਾਰੀ ਹੋਈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕੋਲਡ ਡੇਅ ਦਾ ਨਵਾਂ ਰਿਕਾਰਡ: ਹਿਮਾਚਲ ‘ਚ ਬਰਫਬਾਰੀ, ਪੰਜਾਬ ‘ਚ ਠੰਡ ਦਾ ਟੁੱਟਿਆ 19 ਸਾਲਾਂ ਦਾ ਰਿਕਾਰਡ appeared first on Daily Post Punjabi.



Previous Post Next Post

Contact Form