ਮੂਸੇਵਾਲਾ ਕੇਸ ਸੁਲਝਾਉਣ ਵਾਲੇ ਅਫ਼ਸਰਾਂ ਨੂੰ ਜਾਨ ਦਾ ਖ਼ਤਰਾ! ਮਿਲੀ Y ਕੈਟਾਗਰੀ ਦੀ ਸੁਰੱਖਿਆ

ਸਿੱਧੂ ਮੂਸੇਵਾਲਾ ਕੇਸ ਨੂੰ ਸੁਲਝਾਉਣ ਵਾਲੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਹੁਣ ਇਨ੍ਹਾਂ ਅਧਿਕਾਰੀਆਂ ਦੇ ਘਰ 24 ਘੰਟੇ ਸੁਰੱਖਿਆ ਮੌਜੂਦ ਰਹੇਗੀ।

ਦਰਅਸਲ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੀ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਸੁਲਝਾਉਣ ਵਿੱਚ ਵੱਡਾ ਯੋਗਦਾਨ ਪਾਇਆ ਸੀ, ਜਿਸ ਤੋਂ ਬਾਅਦ ਸਪੈਸ਼ਲ ਸੈੱਲ ‘ਚ ਤਾਇਨਾਤ ਉਨ੍ਹਾਂ 12 ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਜੋ ਇਸ ਮਾਮਲੇ ਦੇ ਖੁਲਾਸੇ ‘ਚ ਸ਼ਾਮਲ ਸਨ।

officers who solved Moosewala
officers who solved Moosewala

ਇਨ੍ਹਾਂ ਵਿੱਚ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਐੱਚ.ਜੀ. ਐਸ. ਧਾਲੀਵਾਲ, ਡੀਸੀਪੀ ਸਪੈਸ਼ਲ ਸੈੱਲ ਮਨੀਸ਼ੀ ਚੰਦਰਾ, ਡੀਸੀਪੀ ਰਾਜੀਵ ਰੰਜਨ ਲਈ ਵਾਈ ਸ਼੍ਰੇਣੀ ਦੀ ਸੁਰੱਖਿਆ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਉਨ੍ਹਾਂ ਦੇ ਘਰ ‘ਤੇ 24 ਘੰਟੇ ਸੁਰੱਖਿਆ ਤਾਇਨਾਤ ਰਹੇਗੀ।

ਇਸ ਤੋਂ ਇਲਾਵਾ ਕਤਲ ਕੇਸ ਨੂੰ ਸੁਲਝਾਉਣ ਲਈ ਤਾਇਨਾਤ ਹੋਰ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਉਨ੍ਹਾਂ ਨਾਲ ਹਰ ਪਲ ਇਕ ਕਮਾਂਡੋ ਮੌਜੂਦ ਰਹੇਗਾ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਨਾਮ ਏਸੀਪੀ ਲਲਿਤ ਨੇਗੀ, ਏਸੀਪੀ ਹਿਰਦੇ ਭੂਸ਼ਣ, ਏਸੀਪੀ ਵੇਦ ਪ੍ਰਕਾਸ਼, ਏਸੀਪੀ ਰਾਹੁਲ ਵਿਕਰਮ, ਇੰਸਪੈਕਟਰ ਰਵਿੰਦਰ ਜੋਸ਼ੀ, ਇੰਸਪੈਕਟਰ ਸੁਨੀਲ ਕੁਮਾਰ, ਇੰਸਪੈਕਟਰ ਵਿਕਰਮ ਦਹੀਆ, ਇੰਸਪੈਕਟਰ ਨਿਸ਼ਾਂਤ ਦਹੀਆ ਅਤੇ ਇੰਸਪੈਕਟਰ ਵਿਨੋਦ ਕੁਮਾਰ ਹਨ।

ਇਹ ਵੀ ਪੜ੍ਹੋ : ਲੁਧਿਆਣਾ : ਚੱਲਦੀ ਗੱਡੀ ‘ਚ ਡਰਾਈਵਰ ਨੂੰ ਅਟੈਕ, ਡਿਵਾਈਡਰ ਨਾਲ ਟਕਰਾ ਹੋਈ ਚਕਨਾਚੂਰ, 3 ਫੱਟੜ

ਦੱਸ ਦੇਈਏ ਕਿ ਪੰਜਾਬ ਦੇ ਗੈਂਗਸਟਰ ਹਰਵਿੰਦਰ ਰਿੰਦਾ ਦੇ ਸਾਥੀ ਲਖਬੀਰ ਲੰਡਾ ਨੇ ਸੋਸ਼ਲ ਮੀਡੀਆ ਰਾਹੀਂ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ‘ਜੇ ਅਸੀਂ ਤੁਹਾਨੂੰ ਗਲੀਆਂ ਵਿੱਚ ਦੇਖਿਆ ਤਾਂ ਚੰਗਾ ਨਹੀਂ ਹੋਵੇਗਾ।’ ਇਸ ਤੋਂ ਇਲਾਵਾ ਇਹ ਧਮਕੀ ਵੀ ਦਿੱਤੀ ਗਈ ਕਿ ਸਪੈਸ਼ਲ ਸੈੱਲ ਦਾ ਕੋਈ ਵੀ ਅਧਿਕਾਰੀ ਪੰਜਾਬ ਵਿੱਚ ਨਾ ਵੜੇ। ਮੰਨਿਆ ਜਾ ਰਿਹਾ ਹੈ ਕਿ ਸਪੈਸ਼ਲ ਸੈੱਲ ਦੇ ਇਨ੍ਹਾਂ ਅਧਿਕਾਰੀਆਂ ‘ਤੇ ਹਮਲਾ ਕਰਨ ਦੀ ਯੋਜਨਾ ਹੋ ਸਕਦੀ ਹੈ। ਇਸ ਕਰਕੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮੂਸੇਵਾਲਾ ਕੇਸ ਸੁਲਝਾਉਣ ਵਾਲੇ ਅਫ਼ਸਰਾਂ ਨੂੰ ਜਾਨ ਦਾ ਖ਼ਤਰਾ! ਮਿਲੀ Y ਕੈਟਾਗਰੀ ਦੀ ਸੁਰੱਖਿਆ appeared first on Daily Post Punjabi.



Previous Post Next Post

Contact Form