TheUnmute.com – Punjabi News: Digest for December 07, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਚੰਡੀਗੜ੍ਹ 6 ਦਸੰਬਰ 2022 :ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਕਈ ਵੱਡੇ-ਵੱਡੇ ਗਾਇਕਾਂ ਦੇ ਨਾਂ ਸਾਹਮਣੇ ਆ ਰਹੇ ਹਨ। ਇਨ੍ਹਾਂ ਚੋਂ ਕਈਆਂ ਤੋਂ ਐੱਨ. ਸੀ. ਬੀ. ਪੁੱਛਗਿੱਛ ਵੀ ਕਰ ਚੁੱਕੀ ਹੈ। ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਕਤਲ ਕੇਸ ‘ਚ ਹੁਣ ਸੰਗੀਤ ਜਗਤ ਦੇ ਪ੍ਰਸਿੱਧ ਨਾਂ ਬੱਬੂ ਮਾਨ ਦਾ ਨਾਂ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਮਨਕੀਰਤ ਔਲਖ ਤੇ ਅਜੇਪਾਲ ਮਿੱਡੂਖੇੜਾ ਸਮੇਤ ਹੋਰ ਲੋਕਾਂ ਤੋਂ ਹੋਵੇਗੀ ਪੁੱਛਗਿੱਛ ਹੋਵੇਗੀ।

mankirat

 

babbu mann

The post ਮੂਸੇਵਾਲਾ ਕਤਲ ਕਾਂਡ ‘ਚ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਦੇ ਵੱਡੇ ਸਿਤਾਰੇ ! ਬੱਬੂ ਮਾਨ, ਮਨਕੀਰਤ ਔਲਖ ਤੇ ਅਜੇਪਾਲ ਮਿੱਡੂਖੇੜਾ ਸਮੇਤ ਹੋਰ ਲੋਕਾਂ ਤੋਂ ਹੋਵੇਗੀ ਪੁੱਛਗਿੱਛ appeared first on TheUnmute.com - Punjabi News.

Tags:
  • babbu-mann
  • babbu-mann-news
  • justiceforsidhumoosewala
  • punjabi-singer-mankirat-aulakh
  • sidhu
  • sidhu-case
  • sidhumoosewala
  • sidhumoosewala-murder

ਰਾਜਸਥਾਨ ਦਾ ਇੰਚਾਰਜ ਨਿਯੁਕਤ ਕਰਨ 'ਤੇ ਸੁਖਜਿੰਦਰ ਰੰਧਾਵਾ ਨੇ ਪਾਰਟੀ ਹਾਈਕਮਾਂਡ ਦਾ ਕੀਤਾ ਧੰਨਵਾਦ

Tuesday 06 December 2022 05:51 AM UTC+00 | Tags: breaking-news inc kumari-selja latest-news malikaarjun-kharge mla-sukhjinder-randhawa news punjab-congress rajasthan rajasthan-congress sonia-gandhi the-unmute-breaking-news the-unmute-punjabi-news

ਚੰਡੀਗੜ੍ਹ 06 ਦਸੰਬਰ 2022: ਆਲ ਇੰਡੀਆ ਕਾਂਗਰਸ ਪਾਰਟੀ ਵਲੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੂੰ ਰਾਜਸਥਾਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਕੁਮਾਰੀ ਸ਼ੈਲਜਾ ਨੂੰ ਛੱਤੀਸਗੜ੍ਹ ਦਾ ਜਨਰਲ ਸਕੱਤਰ, ਸ਼ਕਤੀ ਸਿੰਘ ਗੋਹਿਲ ਨੂੰ ਦਿੱਲੀ ਤੋਂ ਇਲਾਵਾ ਹਰਿਆਣਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਦਿਆਂ ਲਿਖਿਆ ਕਿ ਉਹਨਾਂ ਨੂੰ ਰਾਜਸਥਾਨ ਦਾ ਇੰਚਾਰਜ ਅਤੇ ਸਟੀਅਰਿੰਗ ਕਮੇਟੀ ਦਾ ਮੈਂਬਰ ਕਰਨ 'ਤੇ ਏ ਆਈ ਸੀ ਸੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਹੈ ਕਿ ਉਹ ਉਹਨਾਂ ਦੀਆਂ ਆਸਾਂ 'ਤੇ ਖਰ੍ਹਾ ਉਤਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ।

Image

The post ਰਾਜਸਥਾਨ ਦਾ ਇੰਚਾਰਜ ਨਿਯੁਕਤ ਕਰਨ 'ਤੇ ਸੁਖਜਿੰਦਰ ਰੰਧਾਵਾ ਨੇ ਪਾਰਟੀ ਹਾਈਕਮਾਂਡ ਦਾ ਕੀਤਾ ਧੰਨਵਾਦ appeared first on TheUnmute.com - Punjabi News.

Tags:
  • breaking-news
  • inc
  • kumari-selja
  • latest-news
  • malikaarjun-kharge
  • mla-sukhjinder-randhawa
  • news
  • punjab-congress
  • rajasthan
  • rajasthan-congress
  • sonia-gandhi
  • the-unmute-breaking-news
  • the-unmute-punjabi-news

ਡਿਪ੍ਰੈਸ਼ਨ ਦਾ ਸ਼ਿਕਾਰ ਪੰਜਾਬੀ ਗਾਇਕ , ਪੋਸਟ ਸਾਂਝੀ ਕਰ ਆਖੀਆਂ ਇਹ ਗੱਲਾਂ

Tuesday 06 December 2022 06:04 AM UTC+00 | Tags: kambi kambi-depresssion kambi-news kambi-news-singer punjab punjabnews singer the-unmute

ਚੰਡੀਗੜ੍ਹ 6 ਦਸੰਬਰ 2022  ਪੰਜਾਬੀ ਗਾਇਕ ਕਾਂਬੀਪਿਛਲੇ 6 ਮਹੀਨਿਆਂ ਤੋਂ ਡਿਪ੍ਰੈਸ਼ਨ ਦਾ ਸ਼ਿਕਾਰ ਹੈ। ਇਸ ਗੱਲ ਦਾ ਖ਼ੁਲਾਸਾ ਕਾਂਬੀ ਨੇ ਇੰਸਟਾਗ੍ਰਾਮ ਸਟੋਰੀਜ਼ 'ਚ ਕੀਤਾ ਹੈ। ਕਾਂਬੀ ਨੇ ਇਕ ਲੰਮੀ-ਚੌੜੀ ਪੋਸਟ ਸਾਂਝੀ ਕਰਕੇ ਆਪਣੇ ਡਿਪ੍ਰੈਸ਼ਨ 'ਚ ਜਾਣ ਦੇ ਕੁਝ ਕਾਰਨਾਂ ਨੂੰ ਦੱਸਿਆ ਹੈ।

ਕਾਂਬੀ ਨੇ ਲਿਖਿਆ, ''ਮੈਨੂੰ ਗਲਤ ਨਾ ਸਮਝਿਓ! ਗੱਲ ਨਸ਼ੇ ਦੀ ਨਹੀਂ, ਕਈ ਵਾਰ ਸ਼ਕਲ ਹੀ ਅਜਿਹੀ ਹੁੰਦੀ ਕਿ ਬੰਦਾ ਨਸ਼ੇੜੀ ਲੱਗਦਾ ਪਰ ਕੁਝ ਲੋਕ ਸਹੀ ਜੱਜ ਕਰ ਲੈਂਦੇ ਹਨ। ਹਾਂ ਮੈਂ ਡਿਪ੍ਰੈਸ਼ਨ 'ਚ ਹਾਂ। ਪਿਛਲੇ 6 ਮਹੀਨਿਆਂ ਤੋਂ ਮੈਂ ਕੁਝ ਜ਼ਿਆਦਾ ਹੀ ਸੋਚ ਰਿਹਾ ਤੇ ਪਾਗਲ ਹੋਣ ਦੇ ਨੇੜੇ ਹਾਂ। ਇਹ ਸਮਾਂ ਹੀ ਹੁੰਦਾ, ਮੈਂ ਜਾਂ ਤੁਸੀਂ ਇਕੱਲੇ ਨਹੀਂ ਇਸ ਚੀਜ਼ 'ਚ। ਜਦੋਂ ਬੰਦਾ ਬਿਲਕੁਲ ਇਕੱਲਾ ਰਹਿੰਦਾ ਹੋਵੇ ਘਰ 'ਚ, ਉੱਤੋਂ ਬਹੁਤ ਕਰੀਬ ਜੋ ਹੋਵੇ, ਉਹ ਛੱਡ ਜਾਣ, ਉੱਤੋਂ ਉਸੇ ਵੇਲੇ ਯਾਰ ਬਹੁਤ ਮਾੜਾ ਸਮਝਣ ਤੁਹਾਨੂੰ ਤੇ ਬਿਨਾਂ ਤੁਹਾਡੇ ਹਾਲਾਤ ਸਮਝੇ ਤੁਹਾਨੂੰ ਛੱਡ ਜਾਣ, ਹਰ ਨਿੱਕੀ ਚੀਜ਼ ਜੋ ਖ਼ੁਸ਼ੀ ਦਿੰਦੀ ਤੁਹਾਡੇ ਖ਼ਿਲਾਫ਼ ਹੋ ਜਾਵੇ, ਫਿਰ ਇਹ ਹਾਲਾਤ ਜੋ ਰੂਪ ਲੈ ਲੈਂਦੇ ਹਨ, ਉਸ ਨੂੰ ਬਹੁਤ ਕਰੀਬ ਤੋਂ ਦੇਖਿਆ ਮੈਂ।

kambi

ਕਾਂਬੀ ਨੇ ਅੱਗੇ ਲਿਖਿਆ, ''ਦਾਰੂ ਦਾ ਸਹਾਰਾ ਮੈਂ ਇੰਨਾ ਨਹੀਂ ਲਿਆ, ਸਭ ਕੁਝ ਕੋਲ ਹੈ, ਬਹੁਤ ਗੀਤ ਤਿਆਰ ਹਨ ਪਰ ਕੁਝ ਕਰਨ ਦਾ ਮਨ ਨਹੀਂ ਕਰ ਰਿਹਾ ਇਸ ਵੇਲੇ। ਜ਼ਿੰਦਗੀ ਦੇ ਉਸ ਲੈਵਲ 'ਤੇ ਐਂਟਰੀ ਹੋ ਗਈ, ਜਿਸ ਤੋਂ ਅਣਜਾਣ ਸੀ। ਚਲੋ ਸਮਾਂ ਤਾਂ ਲੰਘ ਹੀ ਜਾਣਾ ਪਰ ਅੱਜ ਦੇ ਹਾਲਾਤ ਲਿਖ ਦਿੱਤੇ ਕਿਉਂਕਿ ਮੈਂ ਕੁਝ ਮੈਸੇਜਿਸ ਤੇ ਕੁਮੈਂਟਸ ਪੜ੍ਹੇ ਸੀ ਕਿ ਤੈਨੂੰ ਹੋਇਆ ਹੈ ਕੁਝ, ਕੁਝ ਤਾਂ ਠੀਕ ਨਹੀਂ ਹੈ, ਬਸ ਇੰਨਾ ਦੱਸ ਦੇਵਾਂ ਟੁੱਟਿਆ ਜ਼ਰੂਰ ਹਾਂ ਇਸ ਵੇਲੇ ਪਰ ਜਦੋਂ ਰੱਬ ਨੇ ਇਸ ਚੀਜ਼ 'ਚੋਂ ਕੱਢ ਦਿੱਤਾ, ਜੋ ਕੁਝ ਮੈਂ ਤਿਆਰ ਕਰੀ ਬੈਠਾ, ਮੈਨੂੰ ਪਿਆਰ ਕਰਨ ਵਾਲੇ ਮੇਰੇ 'ਤੇ ਮਾਣ ਕਰਨਗੇ, ਬਾਕੀ ਜਨਤਾ ਨੇ ਇਸ ਨੂੰ ਵੀ ਹਮਦਰਦੀ ਲੈਣ ਵਾਲੀ ਪੋਸਟ ਕਹਿ ਦੇਣਾ, ਉਨ੍ਹਾਂ ਦਾ ਵੀ ਦਿਲੋਂ ਸੁਆਗਤ। ਜੋ 1-2 ਜਾਣਦੇ ਹਨ ਕਿ ਕੀ ਹਾਲਾਤ ਹਨ ਤੇ ਜਿੰਨਾ ਵੀ ਉਨ੍ਹਾਂ ਨੇ ਸਾਥ ਦਿੱਤਾ, ਜ਼ਿੰਦਗੀ ਦੀ ਕਿਤਾਬ 'ਚ ਜ਼ਿਕਰ ਕਰਾਂਗੇ। ਰੱਬ ਰਾਖਾ।''

 

kambi

 

 

The post ਡਿਪ੍ਰੈਸ਼ਨ ਦਾ ਸ਼ਿਕਾਰ ਪੰਜਾਬੀ ਗਾਇਕ , ਪੋਸਟ ਸਾਂਝੀ ਕਰ ਆਖੀਆਂ ਇਹ ਗੱਲਾਂ appeared first on TheUnmute.com - Punjabi News.

Tags:
  • kambi
  • kambi-depresssion
  • kambi-news
  • kambi-news-singer
  • punjab
  • punjabnews
  • singer
  • the-unmute

ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਸਾਹਮਣੇ ਹੋਏ ਪੇਸ਼

Tuesday 06 December 2022 06:05 AM UTC+00 | Tags: barindrameet-singh-pahra breaking-news cm-bhagwant-mann congress gurdaspur gurdaspur-police gurdaspur-police-station news punjab-congress punjab-news the-unmute-breaking-news the-unmute-latest-news the-unmute-punjabi-news the-unmute-update

ਚੰਡੀਗੜ੍ਹ 06 ਦਸੰਬਰ 2022: ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ (MLA Barindermeet Singh Pahra) ਵਿਜੀਲੈਂਸ ਬਿਊਰੋ ਪੰਜਾਬ ਦੀ ਰਡਾਰ ‘ਤੇ ਹਨ ਅਤੇ ਅੱਜ ਵਿਜੀਲੈਂਸ ਨੇ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਵਿਜਿਲੈਂਸ ਵਿਭਾਗ ਦੀ ਇੱਕ ਚਿੱਠੀ ਵਾਇਰਲ ਹੋਈ ਸੀ, ਜਿਸ ਵਿੱਚ ਵਿਜੀਲੈਂਸ ਨੇ ਗੁਰਦਾਸਪੁਰ ਦੇ ਇੱਕ ਬੈਂਕ ਨੂੰ ਪੱਤਰ ਲਿਖ ਕੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਰਿਵਾਰ ਦੇ 8 ਮੈਂਬਰਾਂ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਦਾ ਵੇਰਵਾ ਮੰਗਿਆ |

ਜਿਸ ਤੋਂ ਬਾਅਦ ਇਹ ਚਰਚਾ ਹੈ ਕਿ ਸੋਮਵਾਰ 6 ਦਸੰਬਰ ਨੂੰ ਵਿਜੀਲੈਂਸ ਵਲੋਂ ਵਿਧਾਇਕ ਪਾਹੜਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅੱਜ ਆਪਣਾ ਪੱਖ ਰੱਖਣ ਲਈ ਐਮਐਲਏ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਦਫਤਰ ਗੁਰਦਾਸਪੁਰ ਪਹੁੰਚੇ ਹਨ |

MLA Barindermeet Singh Pahra

The post ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਸਾਹਮਣੇ ਹੋਏ ਪੇਸ਼ appeared first on TheUnmute.com - Punjabi News.

Tags:
  • barindrameet-singh-pahra
  • breaking-news
  • cm-bhagwant-mann
  • congress
  • gurdaspur
  • gurdaspur-police
  • gurdaspur-police-station
  • news
  • punjab-congress
  • punjab-news
  • the-unmute-breaking-news
  • the-unmute-latest-news
  • the-unmute-punjabi-news
  • the-unmute-update

ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦਾ ਭਤੀਜਾ ਵਿਕਾਸ ਸੋਨੀ ਵਿਜ਼ੀਲੈਂਸ ਦਫਤਰ ਹੋਇਆ ਪੇਸ਼

Tuesday 06 December 2022 06:20 AM UTC+00 | Tags: amritsar-police amritsar-vigilance amritsar-vigilance-office breaking-news congress crime former-deputy-chief-minister former-deputy-chief-minister-om-prakash-soni news om-prakash-soni punjab-congres punjab-congress punjab-government punjab-vigilance-bureau ssp-varinder-singh-sandhu ssp-vigilance-office-kachhari-chowk the-unmute the-unmute-breaking-news the-unmute-punjabi-news vigilance-office-amritsar

ਅੰਮ੍ਰਿਤਸਰ 06 ਦਸੰਬਰ 2022: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਮੰਗਲਵਾਰ 29 ਨਵੰਬਰ ਨੂੰ ਅੰਮ੍ਰਿਤਸਰ ਦੇ ਵਿਜੀਲੈਂਸ ਦਫ਼ਤਰ ਵਿਖੇ ਪੇਸ਼ ਹੋਏ ਸਨ।ਜਿੱਥੇ ਉਨ੍ਹਾਂ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ‘ਚ ਵਿਜੀਲੈਂਸ ਦਫ਼ਤਰ ‘ਚ ਕਰੀਬ ਢਾਈ ਘੰਟੇ ਪੁੱਛ-ਗਿੱਛ ਕੀਤੀ ਗਈ ਸੀ।

ਵਿਜੀਲੈਂਸ ਦਫ਼ਤਰ ਵੱਲੋਂ ਉਨ੍ਹਾਂ ਨੂੰ ਆਪਣੇ ਪਰਫਾਰਮੈਂ ਜਮਾਂ ਕਰਵਾਉਣ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਅੱਜ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਗਿਆ ਸੀ | ਵਿਜੀਲੈਂਸ ਪੁੱਛ-ਗਿਛ ਕਰੇਗੀ ਕਿ ਉਨ੍ਹਾਂ ਦੇ ਪਰਿਵਾਰ ਦੇ ਕੋਲ ਅਤੇ ਉਨ੍ਹਾਂ ਕੋਲ ਕਿੰਨੀ ਜਾਇਦਾਦ ਹੈ, ਉਸ ਦੇ ਵੀ ਕਾਗਜ਼ਾਤ ਉਹ ਜਮ੍ਹਾਂ ਕਰਵਾਉਣ। ਲੇਕਿਨ ਕਿਸੇ ਨਿੱਜੀ ਕਾਰਨਾਂ ਕਾਰਨ ਓ ਪੀ ਸੋਨੀ ਅੱਜ ਫਿਰ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ | ਉਨ੍ਹਾਂ ਨੇ ਆਪਣੇ ਭਤੀਜੇ ਵਿਕਾਸ ਸੋਨੀ ਨੂੰ ਵਿਜਲੈਂਸ ਸਾਹਮਣੇ ਪੇਸ਼ ਹੋਣ ਲਈ ਭੇਜਿਆ ਹੈ |

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਭਤੀਜੇ ਵਿਕਾਸ ਸੋਨੀ ਨੇ ਕਿਹਾ ਕਿ ਜੋ ਕਾਗਜ਼ ਵਿਜੀਲੈਂਸ ਵਿਭਾਗ ਵੱਲੋਂ ਉਹਨਾਂ ਤੋਂ ਮੰਗੇ ਗਏ ਸਨ ਉਹਨਾ ਕਾਗਜ਼ਾ ਨੂੰ ਪੂਰਾ ਕਰਨ ਵਿੱਚ ਸਮਾਂ ਲੱਗ ਰਿਹਾ ਹੈ | ਜਿਸ ਕਾਰਨ ਵਿਜੀਲੈਂਸ ਵਿਭਾਗ ਤੋਂ ਥੋੜਾ ਸਮਾਂ ਹੋਰ ਮੰਗਿਆ ਹੈ | ਇਸਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ ਵਿਜੀਲੈਂਸ ਨੇ ਓਮ ਪ੍ਰਕਾਸ਼ ਸੋਨੀ ਦੇ ਹੀ ਜਾਇਦਾਦ ਦੇ ਕਾਗਜ਼ ਹਨ ਹੋਰ ਕਿਸੇ ਰਿਸ਼ਤੇਦਾਰ ਡਾਕੂਮੈਂਟ ਨਹੀਂ ਮੰਗੇ |

The post ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦਾ ਭਤੀਜਾ ਵਿਕਾਸ ਸੋਨੀ ਵਿਜ਼ੀਲੈਂਸ ਦਫਤਰ ਹੋਇਆ ਪੇਸ਼ appeared first on TheUnmute.com - Punjabi News.

Tags:
  • amritsar-police
  • amritsar-vigilance
  • amritsar-vigilance-office
  • breaking-news
  • congress
  • crime
  • former-deputy-chief-minister
  • former-deputy-chief-minister-om-prakash-soni
  • news
  • om-prakash-soni
  • punjab-congres
  • punjab-congress
  • punjab-government
  • punjab-vigilance-bureau
  • ssp-varinder-singh-sandhu
  • ssp-vigilance-office-kachhari-chowk
  • the-unmute
  • the-unmute-breaking-news
  • the-unmute-punjabi-news
  • vigilance-office-amritsar

ਅੰਮ੍ਰਿਤਸਰ ਪੁਲਿਸ ਵਲੋਂ ਨਿੱਜੀ ਹੋਟਲ 'ਚ ਛਾਪੇਮਾਰੀ, 5 ਲੜਕੇ ਤੇ 5 ਲੜਕੀਆਂ ਗ੍ਰਿਫਤਾਰ

Tuesday 06 December 2022 06:34 AM UTC+00 | Tags: amritsar amritsar-police amritsar-police-news breaking-news crime-news latest-news news sub-inspector-khushbu-sharma the-unmute-breaking the-unmute-breaking-news the-unmute-latest-news the-unmute-news the-unmute-punjabi-news

ਅੰਮ੍ਰਿਤਸਰ 06 ਦਸੰਬਰ 2022: ਅੰਮ੍ਰਿਤਸਰ ਥਾਣਾ ਛਾਉਣੀ ਦੀ ਪੁਲਿਸ (Amritsar Police) ਵੱਲੋਂ ਦੇਰ ਰਾਤ ਇੱਕ ਨਿੱਜੀ ਹੋਟਲ ਵਿੱਚ ਛਾਪੇਮਾਰ ਕੀਤੀ ਗਈ ਹੈ | ਇਸ ਛਾਪੇਮਾਰੀ ਦੌਰਾਨ ਪੰਜ ਲੜਕੇ ਅਤੇ ਪੰਜ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਲੜਕੇ/ਲੜਕੀਆਂ ਦੇ ਦੇਹ ਵਪਾਰ ਦਾ ਦੋਸ਼ ਹੈ | ਪੁਲਿਸ ਨੇ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਵਿੱਚ ਇੱਕ ਨਿੱਜੀ ਹੋਟਲ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਦੇਹ ਵਪਾਰ ਦਾ ਧੰਦੇ ਦਾ ਪਰਦਾਫਾਸ਼ ਕੀਤਾ ਹੈ | ਇਸ ਵਿੱਚ 5 ਲੜਕੇ ਅਤੇ 5 ਲੜਕੀਆਂ ਫੜੇ ਗਏ ਹਨ ।

ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲ ਰਹੀ ਸੀ ਕਿ ਰਾਣੀ ਕਾ ਬਾਗ ‘ਚ ਇਕ ਹੋਟਲ ਦੇ ਅੰਦਰ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਸੂਚਨਾ ਦੇ ਆਧਾਰ ‘ਤੇ ਦੇਰ ਰਾਤ ਹੋਟਲ ‘ਚ ਛਾਪੇਮਾਰੀ ਕੀਤੀ ਗਿਆ | ਛਾਪੇਮਾਰੀ ਦੌਰਾਨ 5 ਲੜਕੇ ਅਤੇ 5 ਲੜਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ |

ਪੁਲਿਸ ਦੇ ਮੁਤਾਬਕ ਫੜੇ ਗਏ ਲੜਕਿਆਂ ‘ਚੋਂ ਕੁਝ ਅੰਮ੍ਰਿਤਸਰ ਦੇ ਅਤੇ ਕੁਝ ਲੜਕੇ ਜੰਮੂ ਦੇ ਰਹਿਣ ਵਾਲੇ ਹਨ , ਇਨ੍ਹਾਂ ‘ਚੋਂ ਕੁਝ ਲੜਕੇ ਵਿਆਹ ਸਮੇਂ ਅੰਮ੍ਰਿਤਸਰ ਆਏ ਸਨ, ਜੋ ਕਿ ਰਾਣੀ ਕਾ ਬਾਗ ਇਕ ਨਿੱਜੀ ਹੋਟਲ ‘ਚ ਲੜਕੀਆਂ ਨਾਲ ਰੰਗ-ਰਲੀਆਂ ਮਨਾ ਰਹੇ ਸਨ, ਜਿਨ੍ਹਾਂ ਨੂੰ ਅਸੀਂ ਮੌਕੇ ‘ਤੇ ਹੀ ਕਾਬੂ ਕਰ ਲਿਆ | ਇਸ ਸਬੰਧੀ ਸਬ-ਇੰਸਪੈਕਟਰ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਫੜੀਆਂ ਗਈਆਂ ਲੜਕੀਆਂ ਪਹਿਲਾਂ ਤੋਂ ਹੀ ਹੋਟਲ ‘ਚ ਰਹਿ ਰਹੀਆਂ ਹਨ, ਜਿਨ੍ਹਾਂ ਦਾ ਦੇਹ ਵਪਾਰ ਦਾ ਧੰਦਾ ਹੈ, ਹੋਟਲ ਵਾਲੇ ਗ੍ਰਾਹਕਾਂ ਨੂੰ ਲੜਕੀਆਂ ਮੁਹੱਈਆ ਕਰਵਾਉਂਦੇ ਹਨ ਅਤੇ ਲੜਕੀ ਦੇ ਗ੍ਰਾਹਕ ਤੋਂ 500 ਰੁਪਏ ਵਸੂਲੇ ਜਾਂਦੇ ਹਨ, ਜਿਸ ਦੀ ਸੂਚਨਾ ਮਿਲਦੇ ਹੀ ਛਾਪੇਮਾਰੀ ਕੀਤੀ ਹੈ | ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।

The post ਅੰਮ੍ਰਿਤਸਰ ਪੁਲਿਸ ਵਲੋਂ ਨਿੱਜੀ ਹੋਟਲ ‘ਚ ਛਾਪੇਮਾਰੀ, 5 ਲੜਕੇ ਤੇ 5 ਲੜਕੀਆਂ ਗ੍ਰਿਫਤਾਰ appeared first on TheUnmute.com - Punjabi News.

Tags:
  • amritsar
  • amritsar-police
  • amritsar-police-news
  • breaking-news
  • crime-news
  • latest-news
  • news
  • sub-inspector-khushbu-sharma
  • the-unmute-breaking
  • the-unmute-breaking-news
  • the-unmute-latest-news
  • the-unmute-news
  • the-unmute-punjabi-news

ਬੀਐੱਸਐੱਫ ਵਲੋਂ ਭਾਰਤ-ਪਾਕਿਸਤਾਨ ਸਰਹੱਦ 'ਤੇ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦ

Tuesday 06 December 2022 06:46 AM UTC+00 | Tags: breaking-news bsf drug-smugglers india-pakistan-border news punjab-news smugglers smugglers-punjab tarantarn tarn-taran

ਚੰਡੀਗੜ੍ਹ 06 ਦਸੰਬਰ 2022: ਪਾਕਿਸਤਾਨ ‘ਚ ਬੈਠੇ ਤਸਕਰਾਂ ਨੇ ਫਿਰ ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਭੇਜੇ ਜਿਸ ਨੂੰ ਇੱਕ ਵਾਰ ਫਿਰ ਬੀਐੱਸਐੱਫ ਨੇ ਨਾਕਾਮ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਡਰੋਨ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਆਇਆ ਅਤੇ ਵਾਪਸ ਜਾਣ ਵਿੱਚ ਕਾਮਯਾਬ ਹੋ ਗਿਆ ਪਰ ਚੌਕਸ ਬੀਐਸਐਫ ਜਵਾਨਾਂ ਨੇ ਤਲਾਸ਼ੀ ਦੌਰਾਨ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਬਰਾਮਦ ਕਰ ਲਈ ਹੈ । ਜ਼ਬਤ ਕੀਤੀ ਖੇਪ ਦੀ ਕੀਮਤ ਕਰੀਬ 17 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਡਰੋਨ ਹਰਕਤ ਤਰਨਤਾਰਨ ਦੇ ਸਰਹੱਦੀ ਪਿੰਡ ਕਾਲੀਆ ਵਿੱਚ ਦੇਖੀ ਗਈ ਸੀ। ਰਾਤ ਦੇ ਸਮੇਂ ਜਦੋਂ ਬੀਐਸਐਫ ਦੇ ਜਵਾਨ ਸਰਹੱਦ ‘ਤੇ ਸਨ ਤਾਂ ਉਸੇ ਸਮੇਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਤਾਂ ਬੀਐੱਸਐੱਫ ਡਰੋਨ ਦੀ ਆਵਾਜ਼ ਸੁਣ ਕੇ ਫਾਇਰਿੰਗ ਕੀਤੀ ਗਈ ਪਰ ਡਰੋਨ ਵਾਪਸ ਜਾਣ ਵਿੱਚ ਕਾਮਯਾਬ ਹੋ ਗਿਆ।

ਇਸਦੇ ਨਾਲ ਹੀ ਹਨੇਰਾ ਹੋਣ ਦੇ ਬਾਵਜੂਦ ਬੀਐਸਐਫ ਅਧਿਕਾਰੀਆਂ ਨੇ ਰਾਤ ਨੂੰ ਹੀ ਤਲਾਸ਼ੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹਰ । ਇਸੇ ਦੌਰਾਨ ਉਸ ਨੂੰ ਪਿੰਡ ਕਾਲੀਆ ਦੇ ਖੇਤ ਵਿੱਚ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ ਹੈ । ਜਿਸ ‘ਤੇ ਰੱਸੀ ਦਾ ਹੁੱਕ ਬਣਾਇਆ ਗਿਆ ਸੀ, ਤਾਂ ਜੋ ਇਸ ਨੂੰ ਡਰੋਨ ਤੋਂ ਸੁੱਟਣਾ ਆਸਾਨ ਹੋ ਸਕੇ। ਜਾਂਚ ਤੋਂ ਬਾਅਦ ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 2.470 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ।

The post ਬੀਐੱਸਐੱਫ ਵਲੋਂ ਭਾਰਤ-ਪਾਕਿਸਤਾਨ ਸਰਹੱਦ ‘ਤੇ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦ appeared first on TheUnmute.com - Punjabi News.

Tags:
  • breaking-news
  • bsf
  • drug-smugglers
  • india-pakistan-border
  • news
  • punjab-news
  • smugglers
  • smugglers-punjab
  • tarantarn
  • tarn-taran

ਮੋਹਾਲੀ 'ਚ 153 ਵਿਅਕਤੀਆਂ ਦੇ ਅਸਲਾ ਲਾਇਸੈਂਸ ਰੱਦ, 450 ਜਣਿਆਂ ਨੂੰ ਨੋਟਿਸ ਜਾਰੀ

Tuesday 06 December 2022 06:54 AM UTC+00 | Tags: 153 aam-aadmi-party arms-license arms-license-punjab bhagwant-mann cm-bhagwant-mann mohali-police news punjab-dgp punjab-gun-culture punjab-latest-news punjab-news punjab-police the-unmute-breaking-news the-unmute-punjab the-unmute-punjabi-news the-unmute-update

ਚੰਡੀਗੜ੍ਹ 06 ਦਸੰਬਰ 2022: ਪੰਜਾਬ ‘ਚ ਹਥਿਆਰਾਂ ਦੇ ਆਧਾਰ ‘ਤੇ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਐਕਸ਼ਨ ਮੂਡ ਵਿੱਚ ਦਿਖਾਈ ਦੇ ਰਹੀ ਹੈ | ਇਸਦੇ ਚੱਲਦੇ ਮੋਹਾਲੀ (Mohali) ਜ਼ਿਲ੍ਹੇ ਵਿੱਚ 153 ਵਿਅਕਤੀਆਂ ਦੇ ਅਸਲਾ ਰੱਖਣ ਦੇ ਲਾਇਸੈਂਸ (Arms license) ਰੱਦ ਕੀਤੇ ਗਏ ਹਨ | ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ 450 ਜਣਿਆਂ ਨੂੰ ਲਾਇਸੈਂਸ ਰੱਦ ਕਰਨ ਦੇ ਨੋਟਿਸ ਜਾਰੀ ਕੀਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਪੂਰੀ ਤਰ੍ਹਾਂ ਕਾਨੂੰਨ ਤਹਿਤ ਕੀਤੀ ਜਾ ਰਹੀ ਹੈ।

ਪੁਲਿਸ ਦੇ ਮੁਤਾਬਕ ਲੋਕਾਂ ਦੇ ਅਸਲਾ ਲਾਇਸੈਂਸ ਵੱਖ-ਵੱਖ ਕਾਰਨਾਂ ਕਰਕੇ ਰੱਦ ਕੀਤੇ ਗਏ ਹਨ। ਇਨ੍ਹਾਂ ਵਿੱਚ ਪਤੇ ਦੀ ਤਬਦੀਲੀ, ਲਾਇਸੈਂਸ ਧਾਰਕ ਦੀ ਮੌਤ, ਲਾਇਸੈਂਸ ਧਾਰਕ ਵਿਰੁੱਧ ਕੋਈ ਅਪਰਾਧਿਕ ਮਾਮਲਾ ਦਰਜ ਹੋਣਾ ਅਤੇ ਸਮੇਂ ਸਿਰ ਲਾਇਸੈਂਸ ਨਾ ਪ੍ਰਾਪਤ ਕਰਨਾ ਆਦਿ ਸ਼ਾਮਲ ਹਨ।

ਪੁਲਿਸ ਅੰਕੜਿਆਂ ਮੁਤਾਬਕ ਇਸ ਸਮੇਂ ਪੂਰੇ ਜ਼ਿਲ੍ਹੇ ਵਿੱਚ 7,014 ਵਿਅਕਤੀਆਂ ਨੂੰ ਅਸਲਾ ਲਾਇਸੈਂਸ ਦਿੱਤੇ ਗਏ ਹਨ। ਇਸ ਦੇ ਨਾਲ ਹੀ 8,607 ਰਜਿਸਟਰਡ ਹਥਿਆਰ ਲੋਕਾਂ ਕੋਲ ਹਨ। ਜਾਣਕਾਰੀ ਅਨੁਸਾਰ ਜਿਨ੍ਹਾਂ ਲਾਇਸੈਂਸਾਂ ‘ਤੇ ਦੋ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਦੀ ਗਿਣਤੀ 1,653 ਹੈ। ਦੂਜੇ ਪਾਸੇ ਤਿੰਨ ਜਾਂ ਇਸ ਤੋਂ ਵੱਧ ਹਥਿਆਰ ਰੱਖਣ ਦੀ ਮਨਜ਼ੂਰੀ ਦੇਣ ਵਾਲੇ ਲਾਇਸੈਂਸਾਂ ਦੀ ਗਿਣਤੀ 196 ਹੈ। ਇਸ ਸਾਲ 31 ਜੁਲਾਈ ਤੱਕ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ 130 ਵਿਅਕਤੀਆਂ ਨੂੰ ਹਥਿਆਰ ਰੱਖਣ ਦੇ ਲਾਇਸੈਂਸ ਦਿੱਤੇ ਹਨ।

The post ਮੋਹਾਲੀ ‘ਚ 153 ਵਿਅਕਤੀਆਂ ਦੇ ਅਸਲਾ ਲਾਇਸੈਂਸ ਰੱਦ, 450 ਜਣਿਆਂ ਨੂੰ ਨੋਟਿਸ ਜਾਰੀ appeared first on TheUnmute.com - Punjabi News.

Tags:
  • 153
  • aam-aadmi-party
  • arms-license
  • arms-license-punjab
  • bhagwant-mann
  • cm-bhagwant-mann
  • mohali-police
  • news
  • punjab-dgp
  • punjab-gun-culture
  • punjab-latest-news
  • punjab-news
  • punjab-police
  • the-unmute-breaking-news
  • the-unmute-punjab
  • the-unmute-punjabi-news
  • the-unmute-update

ਕੋਟਕਪੁੂਰਾ ਗੋਲੀਕਾਂਡ ਮਾਮਲੇ 'ਚ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਣਗੇ ਸੁਮੇਧ ਸੈਣੀ

Tuesday 06 December 2022 07:05 AM UTC+00 | Tags: aam-aadmi-party breaking-news cm-bhagwant-mann dgp former-dgp-sumedh-saini news punjab-and-haryana-high-court punjab-news punjab-police punjab-police-sumedh-saini sumedh-saini the-punjab-and-haryana-high-court the-unmute-breaking-news the-unmute-punjabi-news

ਚੰਡੀਗੜ੍ਹ 06 ਦਸੰਬਰ 2022: ਸਾਲ 2015 ਦੇ ਕੋਟਕਪੁੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ (Sumedh Saini) ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ । ਪਰ ਅੱਜ ਉਹ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋ ਸਕਣਗੇ | ਉਹਨਾਂ ਨੇ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਹੈ। ਜ਼ਿਕਰਯੋਗ ਹੈ ਕਿ ਐਸਆਈਟੀ ਨੇ ਸੁਮੇਧ ਸੈਣੀ ਨੂੰ 29 ਦਸੰਬਰ ਨੂੰ ਤਲਬ ਕੀਤਾ ਸੀ, ਉਸ ਵੇਲੇ ਵੀ ਖ਼ਰਾਬ ਸਿਹਤ ਕਾਰਨ ਪੇਸ਼ ਨਹੀਂ ਹੋਏ |

The post ਕੋਟਕਪੁੂਰਾ ਗੋਲੀਕਾਂਡ ਮਾਮਲੇ 'ਚ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਣਗੇ ਸੁਮੇਧ ਸੈਣੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dgp
  • former-dgp-sumedh-saini
  • news
  • punjab-and-haryana-high-court
  • punjab-news
  • punjab-police
  • punjab-police-sumedh-saini
  • sumedh-saini
  • the-punjab-and-haryana-high-court
  • the-unmute-breaking-news
  • the-unmute-punjabi-news

ਅਫਗਾਨਿਸਤਾਨ ਦੇ ਬਲਖ ਸੂਬੇ 'ਚ ਬੱਸ 'ਚ ਜ਼ਬਰਦਸਤ ਧਮਾਕਾ, 7 ਜਣਿਆਂ ਦੀ ਮੌਤ

Tuesday 06 December 2022 07:49 AM UTC+00 | Tags: afghanistan afghanistan-lastest-news balkh-province bomb-blast breaking-news latest-news mohammad-asif-bajri news oil-workers pakistani punjab-news roadside-bomb

ਚੰਡੀਗੜ੍ਹ 06 ਦਸੰਬਰ 2022: ਉੱਤਰੀ ਅਫਗਾਨਿਸਤਾਨ (Afghanistan) ਦੇ ਬਲਖ ਸੂਬੇ ਵਿੱਚ ਇੱਕ ਤੇਲ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਵਿੱਚ ਜ਼ਬਰਦਸਤ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਇਸ ਧਮਾਕੇ ‘ਚ ਹੁਣ ਤੱਕ 7 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਮ੍ਰਿਤਕਾਂ ਦਾ ਅੰਕੜਾ ਹੋਰ ਵਧ ਸਕਦਾ ਹੈ | ਉੱਤਰੀ ਬਲਖ ਸੂਬੇ ਦੇ ਪੁਲਸ ਬੁਲਾਰੇ ਮੁਹੰਮਦ ਆਸਿਫ ਵਜੇਰੀ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਬਲਖ ‘ਚ ਹੇਅਰਟਨ ਆਇਲ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਵਿਚ ਇਹ ਧਮਾਕਾ ਹੋਇਆ ਹੈ ਬ|

ਇਸ ਹਮਲੇ ਵਿੱਚ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ‘ਚ ਲੋਕ ਜ਼ਖਮੀ ਵੀ ਹੋਏ ਹਨ। ਸਾਰੇ ਮਰਨ ਵਾਲੇ ਉੱਤਰੀ ਅਫਗਾਨਿਸਤਾਨ ਸਥਿਤ ਇਕ ਤੇਲ ਕੰਪਨੀ ਦੇ ਕਰਮਚਾਰੀ ਹਨ। ਹਾਲਾਂਕਿ ਹੁਣ ਤੱਕ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ।

ਜਿਕਰਯੋਗ ਹੈ ਕਿ ਅਫਗਾਨਿਸਤਾਨ ‘ਚ ਇਸ ਤੋਂ ਪਹਿਲਾਂ ਵੀ ਅੱਤਵਾਦੀ ਹਮਲੇ ਹੋਏ ਹਨ। ਹਾਲ ਹੀ ‘ਚ ਕਾਬੁਲ ‘ਚ ਪਾਕਿਸਤਾਨ ਦੇ ਦੂਤਾਵਾਸ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਦੌਰਾਨ ਪਾਕਿਸਤਾਨੀ ਰਾਜਦੂਤ ਦੀ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ । ਇਸ ਹਮਲੇ ‘ਚ ਉਹ ਵਾਲ -ਵਾਲ ਬਚ ਗਿਆ ਸੀ । ਇਸ ‘ਚ ਇਕ ਸੁਰੱਖਿਆ ਅਧਿਕਾਰੀ ਜ਼ਖਮੀ ਹੋ ਗਿਆ। ਪਾਕਿਸਤਾਨ ਸਰਕਾਰ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਇਸਲਾਮਿਕ ਸਟੇਟ (IS) ਨੇ ਪਾਕਿਸਤਾਨੀ ਦੂਤਾਵਾਸ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

The post ਅਫਗਾਨਿਸਤਾਨ ਦੇ ਬਲਖ ਸੂਬੇ ‘ਚ ਬੱਸ ‘ਚ ਜ਼ਬਰਦਸਤ ਧਮਾਕਾ, 7 ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • afghanistan
  • afghanistan-lastest-news
  • balkh-province
  • bomb-blast
  • breaking-news
  • latest-news
  • mohammad-asif-bajri
  • news
  • oil-workers
  • pakistani
  • punjab-news
  • roadside-bomb

ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਖ਼ਿਲਾਫ ਲੁੱਕ ਆਊਟ ਨੋਟਿਸ ਜਾਰੀ

Tuesday 06 December 2022 08:01 AM UTC+00 | Tags: breaking-news congress congress-mla-hardyal-singh-kamboj journalist-ramesh-kumar journalist-suicide-case look-out-notice mla-hardyal-singh-kamboj news patiala-police punjab-congress punjab-news the-unmute-breaking-news the-unmute-punjabi-news

ਚੰਡੀਗੜ੍ਹ 06 ਦਸੰਬਰ 2022: ਰਾਜਪੁਰਾ ਵਿੱਚ ਪੱਤਰਕਾਰ ਵੱਲੋਂ ਖੁਦਕੁਸ਼ੀ ਦੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਖ਼ਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ | ਪੁਲਿਸ ਹਰਦਿਆਲ ਸਿੰਘ ਕੰਬੋਜ ਦੀ ਭਾਲ ਕਰ ਰਹੀ ਹੈ ਅਤੇ ਕਈ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ |

ਜਿਕਰਯੋਗ ਹੈ ਕਿ ਪੱਤਰਕਾਰ ਰਮੇਸ਼ ਕੁਮਾਰ ਨੇ ਕਈ ਲੋਕਾਂ ਵਲੋਂ ਤੰਗ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਮਾਮਲਾ ਸਾਹਮਣੇ ਆਇਆ ਸੀ । ਇਸ ਦੌਰਾਨ ਪੁਲਿਸ ਨੇ ਮ੍ਰਿਤਕ ਦੀ ਲਾਸ਼ ਕੋਲੋਂ ਇੱਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਸੀ।ਇਸਦੇ ਨਾਲ ਹੀ ਪੱਤਰਕਾਰ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ 'ਤੇ ਦੋਸ਼ ਵੀ ਲਾਏ ਸਨ।

The post ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਖ਼ਿਲਾਫ ਲੁੱਕ ਆਊਟ ਨੋਟਿਸ ਜਾਰੀ appeared first on TheUnmute.com - Punjabi News.

Tags:
  • breaking-news
  • congress
  • congress-mla-hardyal-singh-kamboj
  • journalist-ramesh-kumar
  • journalist-suicide-case
  • look-out-notice
  • mla-hardyal-singh-kamboj
  • news
  • patiala-police
  • punjab-congress
  • punjab-news
  • the-unmute-breaking-news
  • the-unmute-punjabi-news

ਪੰਜਾਬ ਭਾਜਪਾ ਵਲੋਂ ਪ੍ਰਦੇਸ਼ ਕੋਰ ਕਮੇਟੀ ਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ

Tuesday 06 December 2022 08:11 AM UTC+00 | Tags: ashwini-roy-khanna ashwini-sharma bjp bjp-state-president-ashwini-sharma breaking-news captain-amarinder-singh fatehjung-bajwa jaswinder-dhillon jp-nadha punjab-bjp punjab-state-finance-committee rana-gurmeet-sodhi som-prakash sunil-jakhar the-unmute-punjabi-news the-unmute-update

ਚੰਡੀਗੜ੍ਹ 06 ਦਸੰਬਰ 2022: ਭਾਜਪਾ ਪੰਜਾਬ (Punjab BJP) ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ | ਅਸ਼ਵਨੀ ਸ਼ਰਮਾ ਨੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਸਲਾਹ ਮਸ਼ਵਰਾ ਕਰਕੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ ਵਿੱਤ ਕਮੇਟੀ ਮੈਂਬਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਕੋਰ ਕਮੇਟੀ ਵਿੱਚ ਅਸ਼ਵਨੀ ਸ਼ਰਮਾ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਸੋਮ ਪ੍ਰਕਾਸ਼, ਅਸ਼ਵਨੀ ਰਾਏ ਖੰਨਾ, ਰਾਣਾ ਗੁਰਮੀਤ ਸੋਢੀ, ਜਸਵਿੰਦਰ ਢਿੱਲੋਂ, ਫਤਿਹਜੰਗ ਬਾਜਵਾ ਅਤੇ ਵਿਜੇ ਸਾਂਪਲਾ ਸਮੇਤ ਹੋਰ ਨਾਂ ਸ਼ਾਮਲ ਹਨ।

The post ਪੰਜਾਬ ਭਾਜਪਾ ਵਲੋਂ ਪ੍ਰਦੇਸ਼ ਕੋਰ ਕਮੇਟੀ ਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ appeared first on TheUnmute.com - Punjabi News.

Tags:
  • ashwini-roy-khanna
  • ashwini-sharma
  • bjp
  • bjp-state-president-ashwini-sharma
  • breaking-news
  • captain-amarinder-singh
  • fatehjung-bajwa
  • jaswinder-dhillon
  • jp-nadha
  • punjab-bjp
  • punjab-state-finance-committee
  • rana-gurmeet-sodhi
  • som-prakash
  • sunil-jakhar
  • the-unmute-punjabi-news
  • the-unmute-update

ਪੱਛਮੀ ਬੰਗਾਲ 'ਚ ਕਾਮਤਾਪੁਰ ਸੂਬੇ ਦੀ ਮੰਗ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਤੇਜ਼, ਰੇਲ ਸੇਵਾਵਾਂ ਪ੍ਰਭਾਵਿਤ

Tuesday 06 December 2022 08:32 AM UTC+00 | Tags: breaking-news government-of-india india kamtapur kamtapur-state kamtapur-state-demand-forum ksdf latest-news mamta-benarjee news the-unmute-punjab the-unmute-punjabi-news west-bengal west-bengal-news

ਚੰਡੀਗੜ੍ਹ 06 ਦਸੰਬਰ 2022: ਪੱਛਮੀ ਬੰਗਾਲ ‘ਚ ਵੱਖਰੇ ਕਾਮਤਾਪੁਰ ਸੂਬੇ (Kamtapur state) ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਰੇਲ ਰੋਕੋ ਅੰਦੋਲਨ ਤੇਜ਼ ਹੋ ਗਿਆ ਹੈ | ਮੰਗਲਵਾਰ ਨੂੰ ਉੱਤਰੀ ਬੰਗਾਲ ‘ਚ ਰੇਲ ਮਾਰਗ ‘ਤੇ ਵਿਘਨ ਪੈਣ ਕਾਰਨ ਇੱਥੇ ਕਈ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ, ਜਿਸਦੇ ਚੱਲਦੇ ਯਾਤਰੀਆਂ ਵੀ ਖੱਜਲ-ਖੁਆਰ ਹੋਏ । ਦੱਸਿਆ ਜਾ ਰਿਹਾ ਹੈ ਕਿ ਅੰਦੋਲਨ ਕਾਰਨ ਕੋਲਕਾਤਾ ਜਾ ਰਹੀ ਕੰਚਨਜੰਧਾ ਐਕਸਪ੍ਰੈਸ ਮੋਇਨਾਗੁੜੀ ਵਿਖੇ ਫਸ ਗਈ। ਇਸ ਤੋਂ ਇਲਾਵਾ ਹੋਰ ਟਰੇਨਾਂ ਵੀ ਪ੍ਰਭਾਵਿਤ ਹੋਣ ਦੀ ਸੂਚਨਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਅੰਦੋਲਨਕਾਰੀ ਸੰਗਠਨ ਨੇ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ ਦੇ ਮੋਇਨਾਗੁੜੀ ਵਿਖੇ ਰੇਲ ਮਾਰਗ ਨੂੰ ਪ੍ਰਭਾਵਿਤ ਹੋਇਆ ਹੈ । ਇਸ ਕਾਰਨ ਕਈ ਘੰਟੇ ਆਵਾਜਾਈ ਪ੍ਰਭਾਵਿਤ ਰਹੀ। ਨਾਰਥ ਈਸਟ ਫਰੰਟੀਅਰ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ 6 ਵਜੇ ਤੋਂ ਸਵੇਰੇ 10.25 ਵਜੇ ਤੱਕ ਕੰਮਕਾਜ ਪ੍ਰਭਾਵਿਤ ਰਿਹਾ। ਦੂਜੇ ਪਾਸੇ ਕਾਮਤਾਪੁਰ ਸੂਬਾਈ ਮੰਗ ਮੰਚ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਮਾਮਲਾ ਕੇਂਦਰ ਅਤੇ ਰਾਜ ਸਰਕਾਰਾਂ ਦੇ ਧਿਆਨ ਵਿੱਚ ਲਿਆਉਣ ਲਈ ਰੇਲ ਰੋਕੋ ਅੰਦੋਲਨ ਦਾ ਸਹਾਰਾ ਲਿਆ ਹੈ।

The post ਪੱਛਮੀ ਬੰਗਾਲ ‘ਚ ਕਾਮਤਾਪੁਰ ਸੂਬੇ ਦੀ ਮੰਗ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਤੇਜ਼, ਰੇਲ ਸੇਵਾਵਾਂ ਪ੍ਰਭਾਵਿਤ appeared first on TheUnmute.com - Punjabi News.

Tags:
  • breaking-news
  • government-of-india
  • india
  • kamtapur
  • kamtapur-state
  • kamtapur-state-demand-forum
  • ksdf
  • latest-news
  • mamta-benarjee
  • news
  • the-unmute-punjab
  • the-unmute-punjabi-news
  • west-bengal
  • west-bengal-news

ਜੰਮੂ-ਕਸ਼ਮੀਰ 'ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, ਸ਼ੋਪੀਆਂ ਜ਼ਿਲ੍ਹੇ 'ਚ ਆਈਈਡੀ ਬਰਾਮਦ

Tuesday 06 December 2022 08:49 AM UTC+00 | Tags: border-hopian-district breaking-news india jammu-and-kashmir jammu-and-kashmir-news news shirmal-village shopian-district

ਚੰਡੀਗੜ੍ਹ 06 ਦਸੰਬਰ 2022: ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਦੱਖਣੀ ਕਸ਼ਮੀਰ ਦੇ ਸ਼ੋਪੀਆਂ (Shopian) ਜ਼ਿਲ੍ਹੇ ਵਿੱਚ ਸ਼ੱਕੀ ਬੰਬ ਬਰਾਮਦ ਹੋਇਆ ਹੈ । ਬੰਬ ਨਿਰੋਧਕ ਦਸਤੇ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਸਿਰਮਲ ਪਿੰਡ ‘ਚ ਇਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਬਰਾਮਦ ਕੀਤਾ ਗਿਆ ਹੈ। ਪੁਲਿਸ ਅਤੇ ਫੌਜ ਦੀ ਸਾਂਝੀ ਟੀਮ ਨੇ ਸਾਂਝੇ ਤਲਾਸ਼ੀ ਮੁਹਿੰਮ ਦੌਰਾਨ ਆਈ.ਈ.ਡੀ. ਆਈਈਡੀ ਨੂੰ ਨਕਾਰਾ ਕਰਨ ਲਈ ਬੰਬ ਨਿਰੋਧਕ ਦਸਤੇ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ।

The post ਜੰਮੂ-ਕਸ਼ਮੀਰ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, ਸ਼ੋਪੀਆਂ ਜ਼ਿਲ੍ਹੇ ‘ਚ ਆਈਈਡੀ ਬਰਾਮਦ appeared first on TheUnmute.com - Punjabi News.

Tags:
  • border-hopian-district
  • breaking-news
  • india
  • jammu-and-kashmir
  • jammu-and-kashmir-news
  • news
  • shirmal-village
  • shopian-district

ਪੰਜਾਬ ਸਰਕਾਰ ਵੱਲੋਂ ਮਾਨਸਿਕ ਰੋਗੀਆਂ ਲਈ ਐਮ.ਆਰ.ਹੋਮਜ਼ ਦੇ ਸੁਧਾਰ ਲਈ 267 ਲੱਖ ਰੁਪਏ ਜ਼ਾਰੀ: ਡਾ.ਬਲਜੀਤ ਕੌਰ

Tuesday 06 December 2022 09:00 AM UTC+00 | Tags: chetan-singh-jauramajra dr-baljit-kaur improvement-of-m.r-homes ludhiana mr-homes news punjab-government rajpura the-unmute-breaking the-unmute-breaking-news the-unmute-punjabi-news the-unmute-update

ਚੰਡੀਗੜ੍ਹ, 6 ਦਸੰਬਰ 2022: ਪੰਜਾਬ ਸਰਕਾਰ ਵੱਲੋਂ ਰਾਜ ਦੇ ਮਾਨਸਿਕ ਰੋਗੀਆਂ ਲਈ ਲੁਧਿਆਣਾ, ਰਾਜਪੁਰਾ(ਪਟਿਆਲਾ), ਕਪੂਰਥਲਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਚੱਲ ਰਹੇ ਐਮ.ਆਰ.ਹੋਮਜ਼ (MR Homes) ਦੇ ਸੁਧਾਰ ਲਈ 267 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਰਾਜ ਵਿੱਚ ਮਾਨਸਿਕ ਰੋਗੀਆਂ ਦੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਲੁਧਿਆਣਾ, ਰਾਜਪੁਰਾ(ਪਟਿਆਲਾ) (ਲੜਕਿਆਂ ਲਈ), ਕਪੂਰਥਲਾ, ਅੰਮ੍ਰਿਤਸਰ ਸਾਹਿਬ (ਲੜਕੀਆਂ ਲਈ) ਮਾਨਸਿਕ ਰੋਗੀ ਘਰਾਂ ਵਿੱਚ ਸੁਧਾਰ ਕਰਨ ਲਈ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਰਾਜ ਵਿੱਚ ਚੱਲ ਰਹੇ ਮਾਨਸਿਕ ਰੋਗੀਆਂ ਲਈ 04 ਐਮ.ਆਰ.ਹੋਮਜ਼ ਦੀ ਅਪਡੇਸ਼ਨ ਕੀਤੀ ਜਾ ਰਹੀ ਹੈ, ਜਿਸ 'ਤੇ 267 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹਨਾਂ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣਾ ਯਕੀਨੀ ਬਣਾਇਆ ਜਾਵੇ।

The post ਪੰਜਾਬ ਸਰਕਾਰ ਵੱਲੋਂ ਮਾਨਸਿਕ ਰੋਗੀਆਂ ਲਈ ਐਮ.ਆਰ.ਹੋਮਜ਼ ਦੇ ਸੁਧਾਰ ਲਈ 267 ਲੱਖ ਰੁਪਏ ਜ਼ਾਰੀ: ਡਾ.ਬਲਜੀਤ ਕੌਰ appeared first on TheUnmute.com - Punjabi News.

Tags:
  • chetan-singh-jauramajra
  • dr-baljit-kaur
  • improvement-of-m.r-homes
  • ludhiana
  • mr-homes
  • news
  • punjab-government
  • rajpura
  • the-unmute-breaking
  • the-unmute-breaking-news
  • the-unmute-punjabi-news
  • the-unmute-update

ਕੁਲਤਾਰ ਸਿੰਘ ਸੰਧਵਾਂ ਨੇ ਪਟਿਆਲਾ ਜ਼ਿਲ੍ਹੇ ਦੇ 27 ਕਿਸਾਨਾਂ ਨੂੰ ਕੀਤਾ ਸਨਮਾਨਿਤ

Tuesday 06 December 2022 09:44 AM UTC+00 | Tags: aam-aadmi-party bku bku-ekta-ugrahan deputy-commissioner-sakshi-sahni kisan-morcha kuldeep-singh-dhaliwal kuldeep-singh-dhaliwal-rural-development-and-panchayat-minister-punjab kultar-singh-sandhawan news patiala patiala-news punjab-agricultural-university punjab-cm punjab-farmers punjab-government sakshi-sahni

ਪਟਿਆਲਾ 06 ਦਸੰਬਰ 2022: ਵਾਤਾਵਰਣ ਦੀ ਸ਼ੁੱਧਤਾ ਲਈ ਪਰਾਲੀ ਨੂੰ ਬਿਨਾਂ ਅੱਗ ਲਗਾਏ ਨਿਪਟਾਰਾ ਕਰਨ ਵਾਲੇ ਪਟਿਆਲਾ ਜ਼ਿਲ੍ਹੇ ਦੇ 27 ਕਿਸਾਨਾਂ ਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਨਮਾਨ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਪਾਏ ਵਡਮੁੱਲੇ ਯੋਗਦਾਨ ਲਈ ਹੋਇਆ ਇਹ ਸਨਮਾਨ ਹੋਰਨਾ ਕਿਸਾਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਇਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਕੇ ਪਰਾਲੀ ਪ੍ਰਬੰਧਨ ਕਰਨ ਵਾਲੇ ਕਿਸਾਨ ਆਪਣੇ ਖੇਤ ਜਾ ਫੇਰ ਆਪਣੇ ਪਰਿਵਾਰ ਦਾ ਹੀ ਨਹੀਂ, ਸਗੋਂ ਸਰਬੱਤ ਦੇ ਭਲੇ ਦਾ ਕਾਰਜ ਕਰ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਦੀ ਵਰਤੋਂ ਕਰਕੇ ਪਰਾਲੀ ਪ੍ਰਬੰਧਨ ਕਰਨ ਦੀ ਅਪੀਲ ਵੀ ਕੀਤੀ।

ਪਟਿਆਲਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋਏ ਸਮਾਗਮ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਕਿਸਾਨ ਧਰਮਿੰਦਰ ਸਿੰਘ, ਹਰਮਿੰਦਰ ਸਿੰਘ, ਅਮਰਿੰਦਰ ਸਿੰਘ, ਕੁਲਵੰਤ ਸਿੰਘ, ਸਤਵਿੰਦਰ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ, ਕਮਲਜੀਤ ਸਿੰਘ, ਸ਼ਰੁੱਧਪਾਲ ਸਿੰਘ, ਮਹੇਸ਼ਇੰਦਰ ਸਿੰਘ, ਸੁਰਜੀਤ ਸਿੰਘ, ਗੁਰਧਿਆਨ ਸਿੰਘ, ਅਮਨਦੀਪ ਸਿੰਘ, ਜਗਮੋਹਨ ਸਿੰਘ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਮੇਜ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਤੇਗਬਹਾਦਰ ਸਿੰਘ, ਗੁਰਿੰਦਰ ਸਿੰਘ, ਤੀਰਥ ਸਿੰਘ, ਬੁੱਧ ਸਿੰਘ, ਬਲਜਿੰਦਰ ਸਿੰਘ, ਹਰਦੀਪ ਸਿੰਘ ਅਤੇ ਨਛੱਤਰ ਸਿੰਘ ਨੂੰ ਸਨਮਾਨ ਸਮਾਰੋਹ ਦੌਰਾਨ ਆਪਣੇ ਕੀਤੇ ਗਏ ਉਪਰਾਲਿਆਂ ਲਈ ਪ੍ਰਸੰਸਾ ਪੱਤਰ ਦਿੱਤੇ ਗਏ।

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਅਜਿਹੇ ਹੋਰ ਕਿਸਾਨ ਜੋ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਉਹ ਆਪਣੇ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰਨ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੋਰਨਾਂ ਕਿਸਾਨਾਂ ਨੂੰ ਵੀ ਅਜਿਹੇ ਸਨਮਾਨ ਦਿੱਤੇ ਜਾ ਸਕਣ।

The post ਕੁਲਤਾਰ ਸਿੰਘ ਸੰਧਵਾਂ ਨੇ ਪਟਿਆਲਾ ਜ਼ਿਲ੍ਹੇ ਦੇ 27 ਕਿਸਾਨਾਂ ਨੂੰ ਕੀਤਾ ਸਨਮਾਨਿਤ appeared first on TheUnmute.com - Punjabi News.

Tags:
  • aam-aadmi-party
  • bku
  • bku-ekta-ugrahan
  • deputy-commissioner-sakshi-sahni
  • kisan-morcha
  • kuldeep-singh-dhaliwal
  • kuldeep-singh-dhaliwal-rural-development-and-panchayat-minister-punjab
  • kultar-singh-sandhawan
  • news
  • patiala
  • patiala-news
  • punjab-agricultural-university
  • punjab-cm
  • punjab-farmers
  • punjab-government
  • sakshi-sahni

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਦੇ ਨਵੇਂ ਝੰਡੇ ਦੇ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ

Tuesday 06 December 2022 09:56 AM UTC+00 | Tags: breaking-news india indian-flag indian-navy indian-navys-new-flag ins-vikrant latest-news navy-day-in-visakhapatnam news president-draupadi-murmu prime-minister-narendra-modi st-georges-cross the-unmute-breaking-news the-unmute-update visakhapatnam

ਚੰਡੀਗੜ੍ਹ 06 ਦਸੰਬਰ 2022: ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ ਭਾਰਤੀ ਜਲ ਸੈਨਾ ਦੇ ਨਵੇਂ ਝੰਡੇ ਅਤੇ ਭਾਰਤੀ ਜਲ ਸੈਨਾ (Indian Navy) ਕਰੈਸਟ ਦੇ ਨਵੇਂ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦਾ ਉਦਘਾਟਨ ਐਤਵਾਰ (04 ਦਸੰਬਰ 2022) ਨੂੰ ਵਿਸ਼ਾਖਾਪਟਨਮ ਵਿੱਚ ਜਲ ਸੈਨਾ ਦਿਵਸ ‘ਤੇ ਕੀਤਾ ਗਿਆ ਸੀ। ਸਰਕਾਰ ਨੇ ਬਸਤੀਵਾਦੀ ਯੁੱਗ ਨਾਲ ਜੁੜੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਇਹ ਕਦਮ ਚੁੱਕਿਆ ਅਤੇ ਰਾਸ਼ਟਰੀ ਯਤਨਾਂ ਦੇ ਅਨੁਸਾਰ ਭਾਰਤੀ ਨੇਵੀ ਕਰੈਸਟ ਨੂੰ ਇੱਕ ਨਵੇਂ ਡਿਜ਼ਾਈਨ ਵਿੱਚ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਲ ਸੈਨਾ ਦੇ ਝੰਡੇ ਨੂੰ ਨਵਾਂ ਰੂਪ ਦਿੱਤਾ ਗਿਆ ਹੈ।

Indian Navy - Wikipedia

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਸਤੰਬਰ 2022 ਨੂੰ ਭਾਰਤੀ ਜਲ ਸੈਨਾ ਦੇ ਬੇੜੇ ਵਿੱਚ ਆਈਐਨਐਸ ਵਿਕਰਾਂਤ ਨੂੰ ਸ਼ਾਮਲ ਕੀਤਾ ਸੀ। ਜਲ ਸੈਨਾ ਦੇ ਨਵੇਂ ਝੰਡੇ ਵਿੱਚ ਸੇਂਟ ਜਾਰਜ ਕਰਾਸ ਨੂੰ ਹਟਾ ਦਿੱਤਾ ਗਿਆ ਹੈ। ਨਵੇਂ ਝੰਡੇ ਨੂੰ ਸਫ਼ੈਦ ਬੈਕਗ੍ਰਾਊਂਡ ‘ਤੇ ਦੋ ਬਾਰਡਰਾਂ ਲਾਲ ਹਰੀਜੱਟਲ ਅਤੇ ਲੰਬਕਾਰੀ ਰੇਖਾਵਾਂ ਦੇ ਨਾਲ ਇੱਕ ਨੀਲੇ ਅੱਠਭੁਜ ਨਾਲ ਮੁੜ ਡਿਜ਼ਾਈਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਝੰਡੇ ਨੂੰ ਨਵੇਂ ਝੰਡੇ ਦੇ ਉੱਪਰ ਖੱਬੇ ਪਾਸੇ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

The post ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਦੇ ਨਵੇਂ ਝੰਡੇ ਦੇ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ appeared first on TheUnmute.com - Punjabi News.

Tags:
  • breaking-news
  • india
  • indian-flag
  • indian-navy
  • indian-navys-new-flag
  • ins-vikrant
  • latest-news
  • navy-day-in-visakhapatnam
  • news
  • president-draupadi-murmu
  • prime-minister-narendra-modi
  • st-georges-cross
  • the-unmute-breaking-news
  • the-unmute-update
  • visakhapatnam

ਚੰਡੀਗੜ੍ਹ 06 ਦਸੰਬਰ 2022: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਬੋਰਡ ਮੈਂਬਰਾਂ ਦੇ ਵਿਵਾਦ ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੁਣਾਇਆ ਗਿਆ ਹੈ। ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਵੀ ਦਿੱਤੇ ਹਨ | ਇਸਦੇ ਨਾਲ ਹੀ ਦੋ ਹੋਰ ਮੈਂਬਰਾਂ ਨੂੰ ਵੀ ਧਾਰਮਿਕ ਸਜਾ ਸੁਣਾਈ ਗਈ ਹੈ | ਇਸ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 15 ਜਨਵਰੀ ਤੋਂ ਪਹਿਲਾਂ ਕਮੇਟੀ ਚੋਣਾਂ ਕਰਵਾਉਣ ਦੇ ਹੁਕਮ ਵੀ ਸੁਣਾਏ ਹਨ।

The post ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਤਨਖ਼ਾਹੀਆ ਕਰਾਰ appeared first on TheUnmute.com - Punjabi News.

Tags:
  • breaking-news
  • giani-iqbal-singh
  • sri-akal-takht-sahib

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਸਨਅਤਕਾਰਾਂ ਨਾਲ ਮੀਟਿੰਗ

Tuesday 06 December 2022 10:19 AM UTC+00 | Tags: aam-aadmi-party breaking-news chief-minister-bhagwant-mann chief-secretary-vijay-kumar-janjua cm-bhagwant-mann harpal-singh-cheema new-industry-policy new-industry-policy-punjab news punjab-government punjab-industry punjab-news the-unmute-breaking-news the-unmute-update

ਚੰਡੀਗੜ੍ਹ 06 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਪੰਜਾਬ ਦੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ | ਇਸ ਦੌਰਾਨ ਪੰਜਾਬ ਦੀ ਆਉਣ ਵਾਲੀ ਨਵੀਂ ਇੰਡਸਟਰੀ ਪਾਲਿਸੀ (new industry policy) ਨੂੰ ਲੈ ਕੇ ਚਰਚਾ ਹੋਈ | ਸਨਅਤਕਾਰਾਂ ਨੇ ਪੰਜਾਬ ਸਰਕਾਰ ਨੂੰ ਕਈ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ‘ਤੇ ਪੰਜਾਬ ਸਰਕਾਰ ਨੇ ਭਰੋਸਾ ਜਤਾਇਆ | ਮੁੱਖ ਮੰਤਰੀ ਨੇ ਕਿਹਾ ਕਿ ਸਨਅਤਕਾਰਾਂ ਨੂੰ ਨਿਵੇਸ਼ ਤੇ ਵਪਾਰ ਲਈ ਚੰਗਾ ਮਾਹੌਲ ਦੇਣ ਲਈ ਸਾਡੀ ਸਰਕਾਰ ਵਚਨਬੱਧ ਹੈ |

The post ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਸਨਅਤਕਾਰਾਂ ਨਾਲ ਮੀਟਿੰਗ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • chief-secretary-vijay-kumar-janjua
  • cm-bhagwant-mann
  • harpal-singh-cheema
  • new-industry-policy
  • new-industry-policy-punjab
  • news
  • punjab-government
  • punjab-industry
  • punjab-news
  • the-unmute-breaking-news
  • the-unmute-update

ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਆਸ਼ੀਸ਼ ਮਿਸ਼ਰਾ ਸਣੇ 14 ਜਣਿਆਂ 'ਤੇ ਦੋਸ਼ ਤੈਅ

Tuesday 06 December 2022 10:32 AM UTC+00 | Tags: ashish-mishra breaking-news india lakhimpur-kheri-violence lakhimpur-kheri-violence-case lakhimpur-khiri lakhimpur-khiri-violence-case news punjab-news supreme-court supreme-court-issues-notice-to-uttar-pradesh-government the-unmute-breaking-news the-unmute-punjabi-news tikonia uttar-pradesh-police

ਚੰਡੀਗੜ੍ਹ 06 ਦਸੰਬਰ 2022: ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਅਸ਼ੀਸ਼ ਮਿਸ਼ਰਾ (Ashish Mishra) ਸਮੇਤ 14 ਜਣਿਆਂ ‘ਤੇ ਦੋਸ਼ ਤੈਅ ਕੀਤੇ ਗਏ ਹਨ । ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਸਾਰਿਆਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਇਸ ਮਾਮਲੇ ‘ਚ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਸਮੇਤ ਸਾਰੇ 14 ਦੋਸ਼ੀਆਂ ਦੀ ਡਿਸਚਾਰਜ ਪਟੀਸ਼ਨ ਸੋਮਵਾਰ ਨੂੰ ਖਾਰਜ ਕਰ ਦਿੱਤੀ ਸੀ । ਇਸ ਤੋਂ ਇਲਾਵਾ ਅੱਜ ਯਾਨੀ 6 ਦਸੰਬਰ ਨੂੰ ਦੋਸ਼ ਤੈਅ ਕਰਨ ਦਾ ਦਿਨ ਮਿੱਥਿਆ ਗਿਆ ਸੀ ।

ਇਸ ਦੌਰਾਨ ਜ਼ਿਲ੍ਹਾ ਸਰਕਾਰੀ ਵਕੀਲ (ਅਪਰਾਧਿਕ) ਅਰਵਿੰਦ ਤ੍ਰਿਪਾਠੀ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਜੱਜ ਸੁਨੀਲ ਕੁਮਾਰ ਵਰਮਾ ਦੀ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ਼ 16 ਦਸੰਬਰ ਤੈਅ ਕੀਤੀ ਹੈ। ਤ੍ਰਿਪਾਠੀ ਨੇ ਦੱਸਿਆ ਕਿ ਜਿਨ੍ਹਾਂ ‘ਤੇ ਦੋਸ਼ ਆਇਦ ਕੀਤੇ ਗਏ ਹਨ, ਉਨ੍ਹਾਂ ‘ਚ ਅਸ਼ੀਸ਼ ਮਿਸ਼ਰਾ (Ashish Mishra), ਅੰਕਿਤ ਦਾਸ, ਨੰਦਨ ਸਿੰਘ ਬਿਸ਼ਟ, ਲਤੀਫ ਕਾਲੇ, ਸਤਿਅਮ ਉਰਫ ਸਤਿਆ ਪ੍ਰਕਾਸ਼ ਤ੍ਰਿਪਾਠੀ, ਸ਼ੇਖਰ ਭਾਰਤੀ, ਸੁਮਿਤ ਜੈਸਵਾਲ, ਆਸ਼ੀਸ਼ ਪਾਂਡੇ, ਲਵਕੁਸ਼ ਰਾਣਾ, ਸ਼ਿਸ਼ੂਪਾਲ, ਉਲਾਸ ਕੁਮਾਰ ਉਰਫ ਮੋਹਿਤ, ਤ੍ਰਿਵੇਦੀ, ਰਿੰਕੂ ਰਾਣਾ, ਵਰਿੰਦਰ ਸ਼ੁਕਲਾ ਅਤੇ ਧਰਮਿੰਦਰ ਬੰਜਾਰਾ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਵਰਿੰਦਰ ਸ਼ੁਕਲਾ ਵਿਰੁੱਧ ਭਾਰਤੀ ਪੈਨਲ ਕੋਡ ਐਕਟ 201 ਤਹਿਤ ਦੋਸ਼ ਆਇਦ ਕੀਤੇ ਗਏ ਹਨ। ਬਾਕੀਆਂ ‘ਤੇ ਭਾਰਤੀ ਪੈਨਲ ਕੋਡ ਦੀ ਧਾਰਾ 147, 148, 149, 302, 307, 326, 427 ਅਤੇ 120 (ਬੀ) ਅਤੇ ਮੋਟਰ ਵਹੀਕਲ ਐਕਟ ਦੀ ਧਾਰਾ 177 ਦੇ ਤਹਿਤ ਦੋਸ਼ ਲਗਾਏ ਗਏ ਸਨ। ਤ੍ਰਿਪਾਠੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਸ਼ੀਸ਼ ਮਿਸ਼ਰਾ, ਅੰਕਿਤ ਦਾਸ, ਨੰਦਨ ਸਿੰਘ ਬਿਸ਼ਟ, ਸੱਤਿਆ ਪ੍ਰਕਾਸ਼ ਤ੍ਰਿਪਾਠੀ, ਲਤੀਫ ਕਾਲੇ ਅਤੇ ਸੁਮਿਤ ਜੈਸਵਾਲ ‘ਤੇ ਵੀ ਆਰਮਜ਼ ਐਕਟ ਤਹਿਤ ਦੋਸ਼ ਆਇਦ ਕੀਤੇ ਗਏ ਹਨ ਅਤੇ ਮੈਨੂੰ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਹੈ।

ਦੱਸ ਦੇਈਏ ਕਿ 3 ਅਕਤੂਬਰ 2021 ਨੂੰ ਤਿਕੋਨੀਆ ਪਿੰਡ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਚਾਰ ਕਿਸਾਨਾਂ ਸਮੇਤ 8 ਜਣਿਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੀਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ।

The post ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਆਸ਼ੀਸ਼ ਮਿਸ਼ਰਾ ਸਣੇ 14 ਜਣਿਆਂ ‘ਤੇ ਦੋਸ਼ ਤੈਅ appeared first on TheUnmute.com - Punjabi News.

Tags:
  • ashish-mishra
  • breaking-news
  • india
  • lakhimpur-kheri-violence
  • lakhimpur-kheri-violence-case
  • lakhimpur-khiri
  • lakhimpur-khiri-violence-case
  • news
  • punjab-news
  • supreme-court
  • supreme-court-issues-notice-to-uttar-pradesh-government
  • the-unmute-breaking-news
  • the-unmute-punjabi-news
  • tikonia
  • uttar-pradesh-police

ਮੁੱਖ ਸਕੱਤਰ ਵੱਲੋਂ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਮਿਲਕਫੈਡ ਦੇ ਵਿਸਥਾਰ 'ਤੇ ਜ਼ੋਰ

Tuesday 06 December 2022 10:39 AM UTC+00 | Tags: bhagwant-mann breaking-news cooperative-milkfed milk milkfed milkfeed news punjab punjab-government punjab-latest-news punjab-news the-unmute-breaking-news the-unmute-latest-update the-unmute-punjab the-unmute-punjabi-news verka-products verka-punjab

ਚੰਡੀਗੜ੍ਹ 06 ਦਸੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਅਤੇ ਸਹਿਕਾਰਤਾ ਲਹਿਰ ਨੂੰ ਹੁਲਾਰਾ ਦੇਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਲਕਫੈਡ (Milkfeed) ਦੇ ਵਿਸਥਾਰ ਦੀ ਯੋਜਨਾ ਤਿਆਰ ਕੀਤੀ ਗਈ ਹੈ। ਅੱਜ ਇਥੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ (Vijay Kumar Janjua) ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੂਬੇ ਵਿੱਚ 625 ਨਵੇਂ ਮਿਲਕ ਬੂਥ ਖੋਲ੍ਹਣ ਅਤੇ ਕੌਮੀ ਰਾਜਧਾਨੀ ਖੇਤਰ ਵਿੱਚ ਵੇਰਕਾ ਉਤਪਾਦਾਂ ਦਾ ਦਾਇਰਾ ਵਧਾਉਣ ਲਈ ਪੱਕਾ ਦਫਤਰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ।

ਮੁੱਖ ਸਕੱਤਰ ਜੰਜੂਆ ਨੇ ਕਿਹਾ ਕਿ ਸਹਿਕਾਰੀ ਅਦਾਰਾ ਮਿਲਕਫੈਡ (Milkfeed) ਸਿੱਧੇ ਤੌਰ ਉਤੇ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਜਿਹੜਾ ਕਿਸਾਨਾਂ ਨੂੰ ਚੰਗੀ ਕੀਮਤ ਉਤੇ ਦੁੱਧ ਖਰੀਦ ਕੇ ਉਚ ਮਿਆਰ ਦੇ ਉਤਪਾਦ ਤਿਆਰ ਕਰਕੇ ਗਾਹਕਾਂ ਨੂੰ ਵਾਜਬ ਕੀਮਤਾਂ ਉਤੇ ਵੇਚਦਾ ਹੈ। ਵੇਰਕਾ ਉਤਪਾਦਾਂ ਦੀ ਵਧਦੀ ਮੰਗ ਨੂੰ ਦੇਖਦਿਆਂ ਪੰਜਾਬ ਵਿੱਚ ਕੁੱਲ 1000 ਨਵੇਂ ਬੂਥ ਖੋਲ੍ਹਣ ਦੀ ਯੋਜਨਾ ਹੈ ਜਿਸ ਵਿੱਚੋਂ ਪਹਿਲੇ ਪੜਾਅ ਵਿੱਚ 625 ਬੂਥ ਖੋਲ੍ਹਣ ਨੂੰ ਅੱਜ ਪ੍ਰਵਾਨਗੀ ਦਿੱਤੀ ਗਈ।

ਇਹ ਜਗ੍ਹਾਂ ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਅਧੀਨ ਆਉਂਦੀਆਂ ਹਨ ਜਿਸ ਲਈ ਸਾਰੇ ਪ੍ਰਬੰਧਕੀ ਸਕੱਤਰਾਂ ਨੂੰ ਬੂਥ ਅਲਾਟ ਕਰਨ ਲਈ ਆਖਿਆ ਗਿਆ ਹੈ। ਇਸ ਨਾਲ ਨੌਜਵਾਨਾਂ ਨੂੰ ਜਿੱਥੇ ਰੋਜ਼ਗਾਰ ਮਿਲੇਗਾ ਉਥੇ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਵੇਰਕਾ ਉਤਪਾਦ ਮਿਲਣਗੇ। ਉਨ੍ਹਾਂ ਮਿਲਕਫੈਡ ਅਧਿਕਾਰੀਆਂ ਨੂੰ ਦੂਜੇ ਪੜਾਅ ਵਿੱਚ ਬੂਥ ਖੋਲ੍ਹਣ ਲਈ ਅਜਿਹੀਆਂ ਥਾਵਾਂ ਦੀ ਸ਼ਨਾਖਤ ਕਰਨ ਲਈ ਕਿਹਾ ਜਿੱਥੇ ਲੋਕਾਂ ਦੀ ਭੀੜ ਅਤੇ ਮੰਗ ਜ਼ਿਆਦਾ ਹੋਵੇ। ਇਸ ਤੋਂ ਇਲਾਵਾ ਜ਼ੋਰ ਸ਼ੋਰ ਨਾਲ ਵੇਰਕਾਂ ਉਤਪਾਦਾਂ ਦੀ ਮਸ਼ਹੂਰੀ ਕਰਨ ਲਈ ਵੀ ਆਖਿਆ।

ਕੌਮੀ ਰਾਜਧਾਨੀ ਖੇਤਰ (ਨਵੀਂ ਦਿੱਲੀ-ਗੁੜਗਾਓਂ-ਨੋਇਡਾ) ਵਿਖੇ ਮਿਲਕਫੈਡ ਦਾ ਦਾਇਰਾ ਵਧਾਉਣ ਲਈ ਮੁੱਖ ਸਕੱਤਰ ਵੱਲੋਂ ਨਵੀਂ ਦਿੱਲੀ ਵਿਖੇ ਨਵਾਂ ਦਫਤਰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਜਿਸ ਸਬੰਧੀ ਸਕੱਤਰ ਲੋਕ ਨਿਰਮਾਣ ਨੂੰ ਨਾਭਾ ਹਾਊਸ ਵਿਖੇ ਜਗ੍ਹਾਂ ਦੀ ਸ਼ਨਾਖਤ ਕਰਨ ਲਈ ਕਿਹਾ। ਜੰਜੂਆ ਨੇ ਦੱਸਿਆ ਕਿ ਸਾਲ 2021-22 ਵਿੱਚ ਪ੍ਰਤੀ ਦਿਨ 19.17 ਲੱਖ ਲੀਟਰ ਦੁੱਧ ਦੀ ਖਰੀਦ ਕੀਤੀ ਗਈ ਅਤੇ ਪ੍ਰਤੀ ਦਿਨ 11.01 ਲੱਖ ਲੀਟਰ ਪੈਕਿੰਗ ਵਾਲਾ ਤਰਲ ਦੁੱਧ ਵੇਚਿਆ ਗਿਆ। ਮਿਲਕਫੈਡ ਵੱਲੋਂ ਆਉਂਦੇ ਪੰਜ ਸਾਲਾਂ (2026-27) ਤੱਕ ਪ੍ਰਤੀ ਦਿਨ 29 ਲੱਖ ਲੀਟਰ ਖਰੀਦ ਅਤੇ 18.50 ਲੱਖ ਲੀਟਰ ਪੈਕਿੰਗ ਵਾਲਾ ਤਰਲ ਦੁੱਧ ਵੇਚਣ ਦਾ ਟੀਚਾ ਮਿੱਥਿਆ ਗਿਆ ਹੈ।

ਸੂਬੇ ਵਿੱਚ ਦੁੱਧ ਅਤੇ ਦੁੱਧ ਦੇ ਉਤਪਾਦਾਂ ਦੀ ਮਿਲਾਵਟ ਰੋਕਣ ਲਈ ਚੈਕ ਕਰਨ ਵਾਲਿਆਂ ਮੋਬਾਈਲ ਵੈਨਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਮਿਲਵਾਟਖੋਰੀ ਖਿਲਾਫ ਮੁਹਿੰਮ ਨੂੰ ਜ਼ਮੀਨੀ ਪੱਧਰ ਉਤੇ ਹੋਰ ਮਜ਼ਬੂਤ ਕੀਤਾ ਜਾਵੇ। ਇਸੇ ਤਰ੍ਹਾਂ ਵੈਟਰਨਰੀ ਅਫਸਰਾਂ ਨੂੰ ਵੀ ਮਿਲਾਵਟਖੋਰੀ ਚੈਕ ਕਰਨ ਲਈ ਐਫ.ਐਸ.ਐਸ.ਏ.ਆਈ. ਕਾਨੂੰਨ ਤਹਿਤ ਦੁੱਧ, ਦੁੱਧ ਦੇ ਉਤਪਾਦਾਂ ਅਤੇ ਹੋਰ ਖਾਣ-ਪੀਣ ਵਾਲੇ ਉਤਪਾਦਾਂ ਦੇ ਸੈਂਪਲ ਲੈਣ ਲਈ ਅਧਿਕਾਰਤ ਕਰਨ ਉਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸਹਿਕਾਰਤਾ ਅਨੁਰਾਗ ਅੱਗਰਵਾਲ, ਸਕੱਤਰ ਲੋਕ ਨਿਰਮਾਣ ਵਿਭਾਗ ਨੀਲ ਕੰਠ ਅਵਧ ਅਤੇ ਮਿਲਕਫੈਡ ਦੇ ਐਮ.ਡੀ. ਅਮਿਤ ਢਾਕਾ, ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ, ਰੇਨੂ ਧਰ ਤੇ ਸੰਜੀਵ ਸ਼ਰਮਾ ਵੀ ਹਾਜ਼ਰ ਸਨ।

The post ਮੁੱਖ ਸਕੱਤਰ ਵੱਲੋਂ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਮਿਲਕਫੈਡ ਦੇ ਵਿਸਥਾਰ ‘ਤੇ ਜ਼ੋਰ appeared first on TheUnmute.com - Punjabi News.

Tags:
  • bhagwant-mann
  • breaking-news
  • cooperative-milkfed
  • milk
  • milkfed
  • milkfeed
  • news
  • punjab
  • punjab-government
  • punjab-latest-news
  • punjab-news
  • the-unmute-breaking-news
  • the-unmute-latest-update
  • the-unmute-punjab
  • the-unmute-punjabi-news
  • verka-products
  • verka-punjab

ਪਟਿਆਲਾ, ਸੰਗਰੂਰ, ਨਾਭਾ ਅਤੇ ਅਮਰਗੜ੍ਹ 'ਚ ਪ੍ਰਮੁੱਖ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਲਈ ਈ-ਨਿਲਾਮੀ ਸ਼ੁਰੂ

Tuesday 06 December 2022 10:59 AM UTC+00 | Tags: aam-aadmi-party breaking-news cm-bhagwant-mann e-auction e-auction-news news patiala patiala-development-authority pda punjab punjab-government punjab-news sangrur the-unmute-breaking-news the-unmute-punjabi-news

ਚੰਡੀਗੜ੍ਹ 06 ਦਸੰਬਰ 2022: ਪਟਿਆਲਾ ਡਿਵੈੱਲਪਮੈਂਟ ਅਥਾਰਟੀ (PDA) ਵੱਲੋਂ ਅੱਜ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਖੇਤਰਾਂ ਵਿੱਚ ਸਥਿਤ ਰਿਹਾਇਸ਼ੀ ਅਤੇ ਕਮਰਸ਼ੀਅਲ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਈ-ਨਿਲਾਮੀ 16 ਦਸੰਬਰ, 2022 ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ।

ਈ-ਨਿਲਾਮੀ ਬਾਰੇ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੁੱਲ 220 ਜਾਇਦਾਦਾਂ ਬੋਲੀ ਲਈ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਨਿਲਾਮੀ ਲਈ ਰੱਖੀਆਂ ਗਈਆਂ ਸਾਈਟਾਂ ਪਟਿਆਲਾ, ਸੰਗਰੂਰ, ਨਾਭਾ ਅਤੇ ਅਮਰਗੜ੍ਹ ਵਿੱਚ ਸਥਿਤ ਹਨ ਅਤੇ ਇਹ ਸਾਈਟਾਂ ਰਹਿਣ ਜਾਂ ਕਾਰੋਬਾਰ ਸ਼ੁਰੂ ਕਰਨ ਲਈ ਬਿਹਤਰੀਨ ਹਨ।

ਬੋਲੀ ਲਈ ਉਪਲੱਬਧ ਰਿਹਾਇਸ਼ੀ ਜਾਇਦਾਦਾਂ ਵਿੱਚ 90 ਪਲਾਟ ਸ਼ਾਮਲ ਹਨ, ਜਿਨ੍ਹਾਂ ਵਿੱਚ ਸਭ ਤੋਂ ਘੱਟ ਕੀਮਤ ਵਾਲੀ ਜਾਇਦਾਦ ਦੀ ਰਾਖਵੀਂ ਕੀਮਤ 15.03 ਲੱਖ ਰੁਪਏ ਹੈ। ਇਸ ਦੇ ਨਾਲ ਹੀ, ਬੋਲੀ ਲਈ ਉਪਲਬਧ ਵਪਾਰਕ ਜਾਇਦਾਦਾਂ ਵਿੱਚ 43 ਬੂਥ, 40 ਦੁਕਾਨਾਂ, 21 ਐਸ.ਸੀ.ਓ., 24 ਦੋ ਮੰਜਲੀ ਦੁਕਾਨਾਂ ਅਤੇ 2 ਐਸ.ਸੀ.ਐਫ. ਸ਼ਾਮਲ ਹਨ। ਬੁਲਾਰੇ ਨੇ ਦੱਸਿਆ ਕਿ ਵਪਾਰਕ ਜਾਇਦਾਦਾਂ ਲਈ ਸ਼ੁਰੂਆਤੀ ਕੀਮਤ 17.79 ਲੱਖ ਰੁਪਏ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਇੱਛੁਕ ਬੋਲੀਕਾਰਾਂ ਨੂੰ ਨਿਯਮਾਂ ਤੇ ਸ਼ਰਤਾਂ ਬਾਰੇ ਵਿਸਤ੍ਰਿਤ ਜਾਣਕਾਰੀ ਦੇ ਨਾਲ ਨਾਲ ਬੋਲੀ ਲਗਾਉਣ ਲਈ ਈ-ਨਿਲਾਮੀ ਪੋ

The post ਪਟਿਆਲਾ, ਸੰਗਰੂਰ, ਨਾਭਾ ਅਤੇ ਅਮਰਗੜ੍ਹ ‘ਚ ਪ੍ਰਮੁੱਖ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਲਈ ਈ-ਨਿਲਾਮੀ ਸ਼ੁਰੂ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • e-auction
  • e-auction-news
  • news
  • patiala
  • patiala-development-authority
  • pda
  • punjab
  • punjab-government
  • punjab-news
  • sangrur
  • the-unmute-breaking-news
  • the-unmute-punjabi-news

ਵਿਆਹ ਸ਼ਾਦੀਆਂ ਸਮੇਂ ਮੈਰਿਜ ਪੈਲੇਸਾਂ 'ਚ ਲਾਇਸੰਸੀ ਅਸਲਾ ਲੈ ਕੇ ਜਾਣ 'ਤੇ ਪਾਬੰਦੀ ਦੇ ਹੁਕਮ

Tuesday 06 December 2022 11:04 AM UTC+00 | Tags: aam-aadmi-party breaking-news cm-bhagwant-mann criminal-jabta-sanghta district-patiala gun-culture marriage-palaces news patiala-police punjab-government punjab-gun-culture punjab-marriage-palaces punjab-police section-of-criminal-jabta-sanghta the-unmute-breaking the-unmute-breaking-news the-unmute-news

ਪਟਿਆਲਾ 06 ਦਸੰਬਰ 2022 : ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਪੈਂਦੇ ਸਾਰੇ ਮੈਰਿਜ ਪੈਲੇਸਾਂ, ਹੋਟਲਾਂ, ਕਮਿਊਨਿਟੀ ਹਾਲ ਅਤੇ ਅਜਿਹੇ ਸਥਾਨ ਜਿੱਥੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ/ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਪ੍ਰੋਗਰਾਮ ਮੌਕੇ ਕਿਸੇ ਵੀ ਲਾਇਸੰਸੀ ਵਿਅਕਤੀ ਵੱਲੋਂ ਅਸਲਾ ਅੰਦਰ ਲੈ ਕੇ ਜਾਣ ਅਤੇ ਲੋਕ ਦਿਖਾਵੇ ਲਈ ਅਸਮਾਨੀ ਫਾਇਰ ਕਰਨ ‘ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜ਼ਿਲ੍ਹੇ ਵਿੱਚ 4 ਫਰਵਰੀ 2023 ਤੱਕ ਲਾਗੂ ਰਹਿਣਗੇ।

ਹੁਕਮਾਂ ‘ਚ ਕਿਹਾ ਗਿਆ ਹੈ ਕਿ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਵਿਆਹ ਸ਼ਾਦੀਆਂ ਦੇ ਸਮੇਂ ਮੈਰਿਜ ਪੈਲਸਾਂ ਵਿੱਚ ਕੁਝ ਲੋਕ ਆਪਣਾ ਲਾਇਸੰਸੀ ਅਸਲਾ ਨਾਲ ਲੈ ਕੇ ਜਾਂਦੇ ਹਨ ਅਤੇ ਸਮਾਗਮਾਂ ਵਿੱਚ ਸ਼ਰਾਬ ਆਦਿ ਪੀ ਕੇ ਇਹ ਵਿਅਕਤੀ ਹਥਿਆਰ ਲੈ ਕੇ ਸਟੇਜ ਉੱਪਰ ਭੰਗੜਾ ਪਾਉਂਦੇ ਸਮੇਂ ਫਾਇਰ ਕਰਦੇ ਹਨ ਜੋ ਪੈਲੇਸ ਵਿੱਚ ਮੌਜੂਦ ਲੋਕਾਂ ਦੀ ਜਾਨ ਦਾ ਖਤਰਾ ਬਣ ਜਾਂਦਾ ਹੈ, ਅਜਿਹੀਆਂ ਘਟਨਾਵਾਂ ਵਿੱਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਵਰਨਣਯੋਗ ਹੈ ਕਿ ਪੈਲੇਸਾਂ ਵਿੱਚ ਅਸਲਾ ਨਾਲ ਲੈ ਕੇ ਆਉਣ ਸਬੰਧੀ ਬੋਰਡ ਤਾਂ ਲਿਖੇ ਹੁੰਦੇ ਹਨ ਪਰ ਇਨ੍ਹਾਂ ਬੋਰਡਾਂ ‘ਤੇ ਕਿਸੇ ਵੱਲੋਂ ਅਮਲ ਨਹੀਂ ਕੀਤਾ ਜਾਦਾ। ਇਸ ਲਈ ਕੋਈ ਵੀ ਵਿਅਕਤੀ ਮੈਰਿਜ ਪੈਲਸਾਂ/ਹੋਟਲਾਂ ਵਿੱਚ ਲਾਇਸੰਸੀ ਹਥਿਆਰ ਨਾ ਲੈ ਕੇ ਆਵੇ, ਨੂੰ ਰੋਕਣ ਲਈ ਯਕੀਨੀ ਬਣਾਇਆ ਜਾਣਾ ਹੈ ਤਾਂ ਜੋ ਅੱਗੇ ਤੋਂ ਮੈਰਿਜ ਪੈਲੇਸਾਂ/ਹੋਟਲਾਂ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਲਈ ਅਮਨ ਕਾਨੂੰਨ ਬਣਾਏ ਰੱਖਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਵਾਸਤੇ ਢੁਕਵੇਂ ਕਦਮ ਉਠਾਉਣੇ ਜ਼ਰੂਰੀ ਹਨ। ਪਟਿਆਲਾ ਜ਼ਿਲ੍ਹੇ ਵਿੱਚ ਸਥਿਤ ਸਾਰੇ ਮੈਰਿਜ ਪੈਲੇਸ, ਹੋਟਲ, ਕਮਿਊਨਿਟੀ ਹਾਲ ਦੇ ਮਾਲਕਾਂ/ਮੈਨੇਜਰ/ਪ੍ਰਬੰਧਕ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ।

The post ਵਿਆਹ ਸ਼ਾਦੀਆਂ ਸਮੇਂ ਮੈਰਿਜ ਪੈਲੇਸਾਂ ‘ਚ ਲਾਇਸੰਸੀ ਅਸਲਾ ਲੈ ਕੇ ਜਾਣ ‘ਤੇ ਪਾਬੰਦੀ ਦੇ ਹੁਕਮ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • criminal-jabta-sanghta
  • district-patiala
  • gun-culture
  • marriage-palaces
  • news
  • patiala-police
  • punjab-government
  • punjab-gun-culture
  • punjab-marriage-palaces
  • punjab-police
  • section-of-criminal-jabta-sanghta
  • the-unmute-breaking
  • the-unmute-breaking-news
  • the-unmute-news

ਸੀਬੀਆਈ ਵਲੋਂ ਰੇਲਵੇ ਇੰਜੀਨੀਅਰ ਦੇ ਟਿਕਾਣਿਆਂ 'ਤੇ ਛਾਪੇਮਾਰੀ, 1.38 ਕਰੋੜ ਰੁਪਏ ਦੀ ਨਕਦੀ ਜ਼ਬਤ

Tuesday 06 December 2022 11:15 AM UTC+00 | Tags: breaking-news cbi-raids cbi-raids-railway-engineer central-investigation-agency central-investigation-agency-cbi deputy-chief-engineer-arun-kumar-mittal lucknow news northern-railway northern-railway-deputy raid the-unmute-breaking-news uttar-pardesh

ਚੰਡੀਗੜ੍ਹ 06 ਦਸੰਬਰ 2022: ਕੇਂਦਰੀ ਜਾਂਚ ਏਜੰਸੀ ਸੀਬੀਆਈ (CBI) ਨੇ ਉੱਤਰੀ ਰੇਲਵੇ (Northern Railway) ਦੇ ਡਿਪਟੀ ਚੀਫ਼ ਇੰਜੀਨੀਅਰ ਅਰੁਣ ਕੁਮਾਰ ਮਿੱਤਲ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ 1.38 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ। ਲਖਨਊ ‘ਚ ਤਾਇਨਾਤ ਅਰੁਣ ਮਿੱਤਲ ਨੂੰ ਪਿਛਲੇ ਹਫਤੇ ਇਕ ਠੇਕੇਦਾਰ ਤੋਂ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ।

ਸੀਬੀਆਈ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਮਿੱਤਲ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਏਜੰਸੀ ਨੇ ਉਸ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਜਿਸ ਦੌਰਾਨ 1.38 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਤੋਂ ਇਲਾਵਾ ਇੰਜੀਨੀਅਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ‘ਚ 1.13 ਕਰੋੜ ਰੁਪਏ ਦੀ ਰਕਮ ਦਾ ਪਤਾ ਲੱਗਾ ਹੈ।

ਸੀਬੀਆਈ ਦੇ ਬੁਲਾਰੇ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਲਗਭਗ 11 ਲੱਖ ਰੁਪਏ ਦੇ ਸੋਨੇ ਦੇ ਗਹਿਣੇ, ਰੇਲਵੇ ਵਿਕਰੇਤਾਵਾਂ ਅਤੇ ਠੇਕੇਦਾਰਾਂ ਸਮੇਤ ਹੋਰ ਪਾਰਟੀਆਂ ਦੀਆਂ ਵੱਖ-ਵੱਖ ਜਾਇਦਾਦਾਂ ਅਤੇ ਸਮੱਗਰੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਅਰੁਣ ਮਿੱਤਲ ਨੂੰ 1 ਦਸੰਬਰ ਨੂੰ ਲਖਨਊ ਵਿੱਚ ਚਾਰਬਾਗ ਪ੍ਰਾਜੈਕਟ ਦੇ ਕੰਮ ਵਿੱਚ ਲੱਗੀ ਫਰਮ ਦੇ ਬਿੱਲਾਂ ਨੂੰ ਕਲੀਅਰ ਕਰਨ ਲਈ ਠੇਕੇਦਾਰ ਤੋਂ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਏਜੰਸੀ ਨੇ ਜਾਲ ਵਿਛਾ ਕੇ ਮਿੱਤਲ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

The post ਸੀਬੀਆਈ ਵਲੋਂ ਰੇਲਵੇ ਇੰਜੀਨੀਅਰ ਦੇ ਟਿਕਾਣਿਆਂ ‘ਤੇ ਛਾਪੇਮਾਰੀ, 1.38 ਕਰੋੜ ਰੁਪਏ ਦੀ ਨਕਦੀ ਜ਼ਬਤ appeared first on TheUnmute.com - Punjabi News.

Tags:
  • breaking-news
  • cbi-raids
  • cbi-raids-railway-engineer
  • central-investigation-agency
  • central-investigation-agency-cbi
  • deputy-chief-engineer-arun-kumar-mittal
  • lucknow
  • news
  • northern-railway
  • northern-railway-deputy
  • raid
  • the-unmute-breaking-news
  • uttar-pardesh

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਲੁਧਿਆਣਾ 'ਚ 18 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Tuesday 06 December 2022 12:06 PM UTC+00 | Tags: 18 aam-aadmi-party breaking-news chand-colony chand-colony-ludhiana crime latest-news ludhiana-police ludhiana-police-commissioner murder news police-station-of-ludhiana punjab the-unmute the-unmute-breaking-news the-unmute-punjab

ਲੁਧਿਆਣਾ 06 ਦਸੰਬਰ 2022: ਲੁਧਿਆਣਾ (Ludhiana) ਦੇ ਥਾਣਾ ਪੀਏਯੂ ਅਧੀਨ ਚਾਂਦ ਕਾਲੋਨੀ ‘ਚ ਬੀਤੀ ਰਾਤ ਨੌਜਵਾਨਾਂ ਨੇ ਪੈਸਿਆਂ ਦੇ ਲੈਣ-ਦੇਣ ਦੇ ਚੱਲਦਿਆਂ 18 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿੱਕੀ ਨਾਂ ਦੇ ਨੌਜਵਾਨ ਨਾਲ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਕਾਰਨ ਪਹਿਲਾਂ ਵੀ ਇਨ੍ਹਾਂ ਦੋਵਾਂ ਧਿਰਾਂ ਦਾ ਆਪਸੀ ਝਗੜਾ ਹੋਇਆ ਸੀ |

ਪੁਲਿਸ ਨੇ ਦੱਸਿਆ ਕਿ ਜਦੋਂ ਵਿੱਕੀ ਆਪਣੇ ਭਰਾ ਨਾਲ ਜਾ ਰਿਹਾ ਸੀ ਤਾਂ ਉਕਤ ਨੌਜਵਾਨ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਵਿੱਕੀ ਨੂੰ ਬਾਅਦ ‘ਚ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਿਸ ਨੇ ਇਸ ਮਾਮਲੇ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ |

ਦੂਜੇ ਪਾਸੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਵਿੱਕੀ ਨਰਵਾਣਾ ਕਲੱਬ ਵਿੱਚ ਇੱਕ ਠੇਕੇਦਾਰ ਨਾਲ ਕੰਮ ਕਰਦਾ ਸੀ ਅਤੇ ਪੈਸਿਆਂ ਦਾ ਲੈਣ-ਦੇਣ ਕਰਦਾ ਸੀ | ਦੁਸ਼ਮਣੀ ਕਾਰਨ ਉਸ ਦਾ ਕਤਲ ਕੀਤਾ ਗਿਆ ਹੈ।ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

The post ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਲੁਧਿਆਣਾ ‘ਚ 18 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ appeared first on TheUnmute.com - Punjabi News.

Tags:
  • 18
  • aam-aadmi-party
  • breaking-news
  • chand-colony
  • chand-colony-ludhiana
  • crime
  • latest-news
  • ludhiana-police
  • ludhiana-police-commissioner
  • murder
  • news
  • police-station-of-ludhiana
  • punjab
  • the-unmute
  • the-unmute-breaking-news
  • the-unmute-punjab

IND vs BAN: ਭਾਰਤ-ਬੰਗਲਾਦੇਸ਼ ਵਿਚਾਲੇ ਦੂਜਾ ਵਨਡੇ ਮੈਚ ਕੱਲ੍ਹ, ਭਾਰਤ ਲਈ ਕਰੋ ਜਾਂ ਮਰੋ ਦੀ ਸਥਿਤੀ

Tuesday 06 December 2022 12:20 PM UTC+00 | Tags: bangladesh bangladesh-cricket-board bangladesh-cricket-team bcci breaking-news captain-tamim-iqbal cricket-news icc india india-bangladesh ind-vs-ban ind-vs-ban-live ind-vs-ban-match ind-vs-ban-odi-series ind-vs-ban-odui-series news tamim-iqbal the-unmute the-unmute-breaking-news the-unmute-punjabi-news three-match-odi-ind-vs-ban

ਚੰਡੀਗੜ੍ਹ 06 ਦਸੰਬਰ 2022: (IND vs BAN ODI Series) ਭਾਰਤ (India) ਤੇ ਬੰਗਲਾਦੇਸ਼ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਕੱਲ੍ਹ ਖੇਡਿਆ ਜਾਵੇਗਾ | ਇਹ ਮੈਚ ਦੁਪਹਿਰ 11:30 ਵਜੇ ਸ਼ੁਰੂ ਹੋਵੇਗਾ | ਪਹਿਲੇ ਮੈਚ ਵਿੱਚ ਬੰਗਲਾਦੇਸ਼ (Bangladesh) ਨੇ ਭਾਰਤ ਨੂੰ 1 ਵਿਕਟ ਨਾਲ ਹਰਾ ਦਿੱਤਾ ਸੀ , ਜਿਸ ਵਿੱਚ ਖ਼ਰਾਬ ਫ਼ਿਲਡਿੰਗ ਭਾਰਤ ਦੀ ਹਾਰ ਦਾ ਕਾਰਨ ਬਣੀ |

ਹੁਣ ਭਾਰਤ ਲਈ ਦੂਜਾ ਮੈਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਜੇਕਰ ਭਾਰਤੀ ਟੀਮ ਇਹ ਮੈਚ ਹਾਰ ਜਾਂਦੀ ਹੈ ਤਾਂ ਸੀਰੀਜ਼ ਵੀ ਹਾਰ ਜਾਵੇਗੀ, ਇਸ ਲਈ ਸੀਰੀਜ਼ ‘ਚ ਬਣੇ ਰਹਿਣ ਲਈ ਭਾਰਤ ਨੂੰ ਕਿਸੇ ਵੀ ਕੀਮਤ ‘ਤੇ ਜਿੱਤਣਾ ਜ਼ਰੂਰੀ ਹੈ। ਇਹ ਮੈਚ ਉਸ ਲਈ ਕਰੋ ਜਾਂ ਮਰੋ ਦੀ ਸਥਿਤੀ ਹੈ।

ਸਿਖਰ ਧਵਨ ਨੇ ਦੂਜੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਅਸੀਂ ਕੱਲ ਦੇ ਮੈਚ ਨੂੰ ਲੈ ਕੇ ਆਤਮਵਿਸ਼ਵਾਸ ਨਾਲ ਭਰੇ ਹੋਏ ਹਾਂ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਸੀਂ ਸੀਰੀਜ਼ ਦਾ ਪਹਿਲਾ ਮੈਚ ਹਾਰਿਆ ਹੋਵੇ। ਇਹ ਆਮ ਗੱਲ ਹੈ। ਅਸੀਂ ਜਾਣਦੇ ਹਾਂ ਕਿ ਵਾਪਸੀ ਕਿਵੇਂ ਕਰਨੀ ਹੈ। ਜ਼ਾਹਿਰ ਹੈ ਕਿ ਬੰਗਲਾਦੇਸ਼ ਚੰਗੀ ਕ੍ਰਿਕਟ ਖੇਡ ਰਿਹਾ ਹੈ।

ਜੇਕਰ ਅਸੀਂ ਪਿਛਲੇ ਮੈਚ ਨੂੰ ਦੇਖੀਏ ਤਾਂ ਇਹ ਬਹੁਤ ਰੋਮਾਂਚਕ ਸੀ। ਬੰਗਲਾਦੇਸ਼ ਚੰਗਾ ਖੇਡਿਆ ਅਤੇ ਇਸ ਦਾ ਸਿਹਰਾ ਉਸ ਨੂੰ ਜਾਂਦਾ ਹੈ। ਟੀਮ ਮੀਟਿੰਗ ਵਿੱਚ ਅਸੀਂ ਚਰਚਾ ਕੀਤੀ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਅਸੀਂ ਆਪਣੀ ਖੇਡ ਦਾ ਵਿਸ਼ਲੇਸ਼ਣ ਕੀਤਾ। ਅਸੀਂ ਆਉਣ ਵਾਲੇ ਮੈਚਾਂ ਵਿੱਚ ਡੂੰਘਾ ਪ੍ਰਭਾਵ ਛੱਡਾਂਗੇ।

The post IND vs BAN: ਭਾਰਤ-ਬੰਗਲਾਦੇਸ਼ ਵਿਚਾਲੇ ਦੂਜਾ ਵਨਡੇ ਮੈਚ ਕੱਲ੍ਹ, ਭਾਰਤ ਲਈ ਕਰੋ ਜਾਂ ਮਰੋ ਦੀ ਸਥਿਤੀ appeared first on TheUnmute.com - Punjabi News.

Tags:
  • bangladesh
  • bangladesh-cricket-board
  • bangladesh-cricket-team
  • bcci
  • breaking-news
  • captain-tamim-iqbal
  • cricket-news
  • icc
  • india
  • india-bangladesh
  • ind-vs-ban
  • ind-vs-ban-live
  • ind-vs-ban-match
  • ind-vs-ban-odi-series
  • ind-vs-ban-odui-series
  • news
  • tamim-iqbal
  • the-unmute
  • the-unmute-breaking-news
  • the-unmute-punjabi-news
  • three-match-odi-ind-vs-ban

ਵਿਜੀਲੈਂਸ ਵਲੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੋਂ ਪੁੱਛਗਿੱਛ ਖ਼ਤਮ, ਮੁੜ ਪੇਸ਼ ਹੋਣ ਦੇ ਦਿੱਤੇ ਹੁਕਮ

Tuesday 06 December 2022 12:38 PM UTC+00 | Tags: barindrameet-singh-pahra birindermeet-singh-pahra breaking-news cm-bhagwant-mann congress gurdaspur gurdaspur-police gurdaspur-police-station news punjab-congress punjab-news the-unmute-breaking-news the-unmute-latest-news the-unmute-punjabi-news the-unmute-update

ਗੁਰਦਾਸਪੁਰ 06 ਦਸੰਬਰ 2022: ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਬਿਊਰੋ ਪੰਜਾਬ ਦੀ ਰਡਾਰ ‘ਤੇ ਹਨ ਅਤੇ ਅੱਜ ਉਨ੍ਹਾਂ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਪੁੱਛਗਿੱਛ ਦੇ ਲਈ ਵਿਜ਼ੀਲੈਂਸ ਦਫਤਰ ਗੁਰਦਾਸਪੁਰ ਬੁਲਾਇਆ ਗਿਆ, ਜਿੱਥੇ ਵਿਜੀਲੈਂਸ ਵਿਭਾਗ ਦੇ ਐਸਐਸਪੀ ਵਰਿੰਦਰ ਸਿੰਘ ਨੇ ਉਨ੍ਹਾਂ ਕੋਲੋਂ ਲਗਭਗ 7 ਘੰਟੇ ਪੁੱਛਗਿੱਛ ਕੀਤੀ |

ਪੁੱਛਗਿਛ ਦੌਰਾਨ ਵਿਜੀਲੈਂਸ ਨੇ ਵਿਧਾਇਕ ਕੋਲੋਂ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਅਤੇ 7 ਦਿਨਾਂ ਬਾਅਦ 14 ਦਸੰਬਰ ਨੂੰ ਫਿਰ ਤੋਂ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ | ਇਸ ਮੌਕੇ ਡੀਐੱਸਪੀ ਵਿਜ਼ੀਲੈਂਸ ਵਲੋਂ ਮਾਰੇ ਗਏ ਸਲੂਟ ਤੇ ਬੋਲਦੇ ਹੋਏ ਵਿਧਾਇਕ ਪਾਹੜਾ ਨੇ ਕਿਹਾ ਕਿ ਡੀਐਸਪੀ ਵਿਜ਼ੀਲੈਂਸ ਨੇ ਬਰਿੰਦਰਮੀਤ ਸਿੰਘ ਪਾਹੜਾ ਨੂੰ ਨਹੀਂ ਵਿਧਾਇਕ ਦੇ ਪ੍ਰੋਟਕੋਲ ਨੂੰ ਸਲੂਟ ਕੀਤਾ ਹੈ ਅਤੇ ਜਿਨ੍ਹਾਂ ਮੀਡਿਆ ਆਧਾਰਿਆਂ ਵਲੋਂ ਇਹ ਖ਼ਬਰ ਚਲਾਈਆ ਹਨ ਉਹ ਉਹਨਾਂ ਚੈਨਲਾਂ ਨੂੰ ਨੋਟਿਸ ਵੀ ਭੇਜਣਗੇ |

ਮੀਡਿਆ ਨਾਲ ਗੱਲਬਾਤ ਕਰਦੇ ਹੋਏ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਉਹਨਾਂ ਦੀ ਸ਼ਿਕਾਇਤ ਕਿਸੇ ਨੇ ਵਿਜੀਲੈਂਸ ਵਿਭਾਗ ਨੂੰ ਕੀਤੀ ਹੈ ਕਿ ਉਹਨਾਂ ਦੇ ਕੋਲ ਆਮਦਨ ਨਾਲੋ ਵੱਧ ਜਾਇਦਾਦ ਹੈ, ਪਰ ਉਹਨਾਂ ਦਾ ਅਕਸ਼ ਬਿਲਕੁਲ ਸਾਫ ਹੈ ਅਤੇ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਅਤੇ ਵਿਜੀਲੈਂਸ ਵਿਭਾਗ ਦਾ ਪੂਰਾ ਸਹਿਯੋਗ ਕਰਨਗੇ | ਉਨ੍ਹਾਂ ਕਿਹਾ ਕਿ ਅੱਜ ਉਹਨਾਂ ਦੇ ਭਰਾ, ਪਿਤਾ ਅਤੇ ਚਾਚੇ ਦੇ ਪੁੱਤਰ ਨੂੰ ਬੁਲਾਇਆ ਗਿਆ ਸੀ ਅਤੇ ਉਹਨਾਂ ਦੇ ਕੋਲੋਂ ਵੇਰਵਾ ਮੰਗਿਆ ਗਿਆ ਹੈ |

ਉਨ੍ਹਾਂ ਨੇ ਕਿਹਾ ਕਿ ਵਿਜੀਲੈਸ ਵਲੋਂ ਜੌ ਜਾਇਦਾਦ ਨੂੰ ਲੈ ਕੇ ਪ੍ਰਫਾਰਮੇ ਦਿੱਤੇ ਗਏ ਹਨ ਉਸ 7 ਦਿਨ ਬਾਅਦ ਭਰ ਕੇ ਵਿਜ਼ੀਲੈਂਸ ਨੂੰ ਦਿੱਤੇ ਜਾਣਗੇ | ਉਹਨਾਂ ਇਹ ਵੀ ਦੋਸ਼ ਲਗਾਏ ਕਿ ਵਿਜੀਲੈਂਸ ਵਿਭਾਗ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ ਅਤੇ ਜਾਂਚ ਦੌਰਾਨ ਉਨ੍ਹਾਂ ਦੇ ਪਿਤਾ ਜੌ ਕਿ ਸ਼ੂਗਰ ਦੇ ਮਰੀਜ਼ ਹਨ ਉਹਨਾਂ ਨੂੰ ਵੀ ਪ੍ਰੇਸ਼ਾਨ ਕੀਤਾ ਗਿਆ |

ਦੂਜੇ ਪਾਸੇ ਵਿਜ਼ੀਲੈਂਸ ਦੇ ਐਸਐਸਪੀ ਵਰਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸਮੇਤ ਉਹਨਾਂ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਜਾਂਚ ਦੇ ਲਈ ਬੁਲਾਇਆ ਗਿਆ ਸੀ ਅਤੇ ਉਹਨਾਂ ਦੇ ਕੋਲੋਂ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਹੈ | ਉਨ੍ਹਾਂ ਕਿਹਾ ਕਿ ਅਤੇ 7 ਦਿਨ ਬਾਅਦ ਵਿਧਾਇਕ ਪਾਹੜਾ ਨੂੰ ਫਿਰ ਤੋਂ ਜਾਂਚ ਦੇ ਲਈ ਬੁਲਾਇਆ ਜਾਵੇਗਾ | ਇਸ ਮੌਕੇ ਡੀਐਸਪੀ ਵਿਜ਼ੀਲੈਂਸ ਵੱਲੋਂ ਮਾਰੇ ਗਏ ਸਲੂਟ ‘ਤੇ ਬੋਲਦੇ ਹੋਏ ਕਿਹਾ ਕਿ ਜਦੋਂ ਸਲੂਟ ਮਾਰਿਆ ਗਿਆ ਸੀ , ਉਸ ਵੇਲੇ ਉਹ ਉਥੇ ਮੌਜੂਦ ਨਹੀਂ ਸਨ ਇਸ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾਵੇਗੀ |

The post ਵਿਜੀਲੈਂਸ ਵਲੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੋਂ ਪੁੱਛਗਿੱਛ ਖ਼ਤਮ, ਮੁੜ ਪੇਸ਼ ਹੋਣ ਦੇ ਦਿੱਤੇ ਹੁਕਮ appeared first on TheUnmute.com - Punjabi News.

Tags:
  • barindrameet-singh-pahra
  • birindermeet-singh-pahra
  • breaking-news
  • cm-bhagwant-mann
  • congress
  • gurdaspur
  • gurdaspur-police
  • gurdaspur-police-station
  • news
  • punjab-congress
  • punjab-news
  • the-unmute-breaking-news
  • the-unmute-latest-news
  • the-unmute-punjabi-news
  • the-unmute-update

ਡਿਪਟੀ ਸਪੀਕਰ ਦੀ ਅਗਵਾਈ 'ਚ ਡਾ. ਅੰਬੇਡਕਰ ਨੂੰ ਮਹਾਂਪ੍ਰੀਨਿਰਵਾਣ ਦਿਵਸ ਮੌਕੇ 'ਤੇ ਸ਼ਰਧਾਂਜਲੀਆਂ ਭੇਟ

Tuesday 06 December 2022 12:47 PM UTC+00 | Tags: breaking-news constitution constitution-articles constitution-maker constitution-of-india deputy-speaker-tributes-to-dr-ambedkar dr.ambedkar punjab-vidhan-sabha

ਚੰਡੀਗੜ੍ਹ 06 ਦਸੰਬਰ 2022: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੋੜੀ ਦੀ ਅਗਵਾਈ ਵਿੱਚ ਵਿਧਾਨ ਸਭਾ ਨੇ ਅੱਜ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਮਹਾਂਪ੍ਰੀਨਿਰਵਾਣ ਦਿਵਸ ਦੇ ਮੌਕੇ 'ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਡਾ. ਅੰਬੇਡਕਰ ਵੱਲੋਂ ਭਾਰਤੀ ਸੰਵਿਧਾਨ ਬਣਾਉਣ ਲਈ ਨਿਭਾਈ ਗਈ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਸ. ਰੋੜੀ ਨੇ ਕਿਹਾ ਕਿ ਉਨ੍ਹਾਂ ਨੇ ਛੂਤ-ਛਾਤ ਦੇ ਖਾਤਮ ਅਤੇ ਨਾਗਰਿਕ ਸੁਤੰਤਰਤਾਵਾਂ ਦੀ ਗਾਰੰਟੀ ਨੂੰ ਅਮਲ ਵਿੱਚ ਲਿਆਂਦਾ। ਡਾ. ਅੰਬੇਦਕਰ ਨੇ ਔਰਤਾਂ ਲਈ ਵਿਆਪਕ ਆਰਥਿਕ ਅਤੇ ਸਮਾਜਿਕ ਅਧਿਕਾਰਾਂ ਨੂੰ ਯਕੀਨੀ ਬਣਾਇਆ ਅਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਸੰਵਿਧਾਨਿਕ ਵਿਵਸਥਾ ਕੀਤੀ।

ਇਸ ਮੌਕੇ ਹਰਮੀਤ ਸਿੰਘ ਪਠਾਨਮਾਜਰਾ, ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਅਮੋਲਕ ਸਿੰਘ, ਬਲਕਾਰ ਸਿੰੰਘ ਸਿੱਧੂ , ਗੁਰਪ੍ਰੀਤ ਬੱਸੀ ਗੋਗੀ, ਜਗਤਾਰ ਸਿੰਘ ਦਿਆਲਪੁਰ, ਡਾ. ਕਸ਼ਮੀਰਾ ਸਿੰਘ ਸੋਹਲ, ਸੰਤੋਸ਼ ਕੁਮਾਰੀ ਕਟਾਰੀਆ, ਕੁਲਵੰਤ ਸਿੰਘ ਸੰਧੂ, ਰਮਨ ਅਰੋੜਾ (ਸਾਰੇ ਵਿਧਾਇਕ) ਅਤੇ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਸਿੰਘ ਵੀ ਹਾਜ਼ਰ ਸਨ।

The post ਡਿਪਟੀ ਸਪੀਕਰ ਦੀ ਅਗਵਾਈ ‘ਚ ਡਾ. ਅੰਬੇਡਕਰ ਨੂੰ ਮਹਾਂਪ੍ਰੀਨਿਰਵਾਣ ਦਿਵਸ ਮੌਕੇ 'ਤੇ ਸ਼ਰਧਾਂਜਲੀਆਂ ਭੇਟ appeared first on TheUnmute.com - Punjabi News.

Tags:
  • breaking-news
  • constitution
  • constitution-articles
  • constitution-maker
  • constitution-of-india
  • deputy-speaker-tributes-to-dr-ambedkar
  • dr.ambedkar
  • punjab-vidhan-sabha

ਸੰਗਰੂਰ ਜਲ ਸਪਲਾਈ ਤੇ ਸੀਵਰੇਜ ਪ੍ਰਾਜੈਕਟ ਨੂੰ ਨਿਰਧਾਰਤ ਸਮੇਂ 'ਚ ਮੁਕੰਮਲ ਕਰਨ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ : ਡਾ.ਇੰਦਰਬੀਰ ਸਿੰਘ ਨਿੱਝਰ

Tuesday 06 December 2022 12:53 PM UTC+00 | Tags: aam-aadmi-party arvind-kejriwal cm-bhagwant-mann dr-inderbir-singh-nijjar news punjab-government punjabi-news sangrur sangrur-water-supply sewerage-projec sewerage-project sewerage-project-punjab the-unmute-breaking-news the-unmute-news

ਚੰਡੀਗੜ੍ਹ 06 ਦਸੰਬਰ2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿਚ ਕੰਮ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ, ਡਾ.ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਸੰਗਰੂਰ ਕਸਬੇ ਲਈ ਜਲ ਸਪਲਾਈ ਅਤੇ ਸੀਵਰੇਜ ਵਿਵਸਥਾ ਵਿਚ ਵਿਸਥਾਰ ਅਤੇ ਸੁਧਾਰ ਕਰਨ ਲਈ 48.78 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਪ੍ਰਾਜੈਕਟ ਦਾ ਕੰਮ ਪ੍ਰਗਤੀ ਅਧੀਨ ਹੈ।

ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸੰਗਰੂਰ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਨੂੰ ਹਰ ਹੀਲੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਸੰਗਰੂਰ ਕਸਬੇ ਲਈ ਪ੍ਰਵਾਨਿਤ ਜਲ ਸਪਲਾਈ ਪ੍ਰਾਜੈਕਟ ਅਧੀਨ ਵੱਖ-ਵੱਖ ਆਕਾਰ ਦੀਆਂ ਜਲ ਸਪਲਾਈ ਦੀਆਂ ਪਾਈਪ ਲਾਈਨਾਂ ਵਿਛਾਉਣ ਅਤੇ ਇਸਦੇ ਨਾਲ ਸਬੰਧਤ ਹੋਰ ਕੰਮ ਇਸ ਪ੍ਰਾਜੈਕਟ ਅਧੀਨ ਕਵਰ ਹੋਣਗੇ। ਉਹਨਾਂ ਨੇ ਦੱਸਿਆ ਕਿ ਜਲ ਸਪਲਾਈ ਪ੍ਰਾਜੈਕਟ ਦੀ ਲਾਗਤ 9.34 ਕਰੋੜ ਰੁਪਏ ਹੈ। ਇਸ ਜਲ ਸਪਲਾਈ ਪ੍ਰਾਜੈਕਟ ਅਧੀਨ ਤਕਰੀਬਨ 42 ਕਿਲੋਮੀਟਰ ਖੇਤਰ ਕਵਰ ਕੀਤਾ ਜਾਵੇਗਾ।

ਡਾ.ਨਿੱਜਰ ਨੇ ਅੱਗੇ ਦੱਸਿਆ ਕਿ ਸੰਗਰੂਰ ਵਿਖੇ ਸੀਵਰੇਜ ਵਿਵਸਥਾ ਵਿਚ ਵਿਸਥਾਰ ਅਤੇ ਸੁਧਾਰ ਕਰਨ ਲਈ 39.44 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਪ੍ਰਾਜੈਕਟ ਅਧੀਨ ਸੀਵਰੇਜ ਲਾਈਨਾਂ ਵਿਛਾਉਣ ਅਤੇ ਹੋਰ ਸਬੰਧਤ ਕੰਮ ਮੁਕੰਮਲ ਕੀਤੇ ਜਾਣਗੇ, ਜਿਸ ਅਧੀਨ ਤਕਰੀਬਨ 56 ਕਿਲੋਮੀਟਰ ਖੇਤਰ ਕਵਰ ਕੀਤਾ ਜਾਵੇਗਾ।

ਡਾ. ਨਿੱਜਰ ਨੇ ਦੱਸਿਆ ਕਿ ਇਸ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਅਧੀਨ ਸੰਗਰੂਰ ਕਸਬੇ ਦੀ ਵੱਡੀ ਆਬਾਦੀ ਨੂੰ ਲਾਭ ਮਿਲੇਗਾ। ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਹਰੀਪੁਰਾ ਰੋਡ, ਭੱਠਲ ਕਲੋਨੀ, ਰਾਮ ਨਗਰ, ਉਭਾਵਾਲ ਰੋਡ ਇਸ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਅਧੀਨ ਕਵਰ ਹੋਣਗੇ। ਇਸ ਤੋਂ ਇਲਾਵਾ ਉਪਲੀ ਰੋਡ, ਬਾਬਾ ਜੀਵਨ ਸਿੰਘ ਨਗਰ, ਸੁਨਾਮ ਰੋਡ, ਨਿਊ ਜੀਵਨ ਸਿੰਘ ਨਗਰ, ਅਜੀਤ ਨਗਰ, ਸ਼ਿਵਮ ਕਲੋਨੀ ਅਤੇ ਅਫਸਰ ਕਲੋਨੀ ਆਦਿ ਖੇਤਰ ਇਸ ਪ੍ਰਾਜੈਕਟ ਅਧੀਨ ਕਵਰ ਹੋਣਗੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੁਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਮੁੱਖ ਤਰਜੀਹ ਦੇ ਰਹੀ ਹੈ।ਮੰਤਰੀ ਨੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿਭਾਗ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਲਿਆਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਭ੍ਰਿਸਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਦਾ ਮਾਨ ਸਰਕਾਰ ਦਾ ਸੁਪਨਾ ਸਾਕਾਰ ਹੋ ਸਕੇ।

The post ਸੰਗਰੂਰ ਜਲ ਸਪਲਾਈ ਤੇ ਸੀਵਰੇਜ ਪ੍ਰਾਜੈਕਟ ਨੂੰ ਨਿਰਧਾਰਤ ਸਮੇਂ ‘ਚ ਮੁਕੰਮਲ ਕਰਨ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ : ਡਾ.ਇੰਦਰਬੀਰ ਸਿੰਘ ਨਿੱਝਰ appeared first on TheUnmute.com - Punjabi News.

Tags:
  • aam-aadmi-party
  • arvind-kejriwal
  • cm-bhagwant-mann
  • dr-inderbir-singh-nijjar
  • news
  • punjab-government
  • punjabi-news
  • sangrur
  • sangrur-water-supply
  • sewerage-projec
  • sewerage-project
  • sewerage-project-punjab
  • the-unmute-breaking-news
  • the-unmute-news

ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ, ਅਕਾਲੀ ਦਲ ਦੇ ਵਰਕਰਾਂ ਵਾਂਗ ਕਰਾਂਗਾ ਕੰਮ: ਜਗਮੀਤ ਸਿੰਘ ਬਰਾੜ

Tuesday 06 December 2022 12:58 PM UTC+00 | Tags: akali-dal akali-dal-president-sukhbir-badal breaking-news disciplinary-committee jagmeet-singh-brar jagmeet-singh-brar-indian-politician news punjab-government shiromani-akali-dal sukhbir-singh-badal the-unmute-breaking-news the-unmute-latest-news the-unmute-punjab the-unmute-punjabi-news

ਚੰਡੀਗੜ੍ਹ 06 ਦਸੰਬਰ 2022: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ (Jagmeet Singh Brar) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਬਰਾੜ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਈਚਾਰਕ ਏਕਤਾ ਲਈ ਕੰਮ ਕਰਦੇ ਰਹਿਣਗੇ। ਉਹ ਅਕਾਲੀ ਦਲ ਦੇ ਵਰਕਰਾਂ ਵਾਂਗ ਕੰਮ ਕਰੇਗਾ, ਉਨ੍ਹਾਂ ਨੇ ਕਿਹਾ ਕਿ ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਹੈ।

The post ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ, ਅਕਾਲੀ ਦਲ ਦੇ ਵਰਕਰਾਂ ਵਾਂਗ ਕਰਾਂਗਾ ਕੰਮ: ਜਗਮੀਤ ਸਿੰਘ ਬਰਾੜ appeared first on TheUnmute.com - Punjabi News.

Tags:
  • akali-dal
  • akali-dal-president-sukhbir-badal
  • breaking-news
  • disciplinary-committee
  • jagmeet-singh-brar
  • jagmeet-singh-brar-indian-politician
  • news
  • punjab-government
  • shiromani-akali-dal
  • sukhbir-singh-badal
  • the-unmute-breaking-news
  • the-unmute-latest-news
  • the-unmute-punjab
  • the-unmute-punjabi-news

ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਹੱਲ ਕਰਨ ਲਈ ਹਰ ਸਮੇਂ ਤਿਆਰ: ਕੁਲਦੀਪ ਸਿੰਘ ਧਾਲੀਵਾਲ

Tuesday 06 December 2022 01:01 PM UTC+00 | Tags: aam-aadmi-party arvind-kejriwal breaking-news cm-bhagwant-mann congress kuldeep-singh-dhaliwal news punjab-government the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 06 ਦਸੰਬਰ 2022: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਹੱਲ ਕਰਨ ਲਈ ਹਰ ਸਮੇਂ ਤਿਆਰ ਹੈ ਅਤੇ ਇਹ ਹੱਲ ਨਿਰਧਾਰਤ ਸਮਾਂ ਸੀਮਾਂ 'ਚ ਕੀਤੇ ਜਾਣੇ ਯਕੀਨੀ ਬਣਾਏ ਜਾਣਗੇ।

ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਨਾਲ ਸਬੰਧਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ 'ਜਨਤਾ ਦਰਬਾਰ' ਲਾ ਕੇ ਆਪਣੇ ਵਿਭਾਗਾਂ ਨਾਲ ਸਬੰਧਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਹੀ ਵਿਭਾਗੀ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਾ ਹੱਲ ਕਰਨ ਦੇ ਆਦੇਸ਼ ਵੀ ਦਿੱਤੇ।

ਜ਼ਿਕਰਯੋਗ ਹੈ ਕਿ ਸ. ਧਾਲੀਵਾਲ ਨੇ ਵਿਕਾਸ ਭਵਨ ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਲਾਏ 'ਜਨਤਾ ਦਰਬਾਰ' ਵਿੱਚ 100 ਤੋਂ ਵੱਧ ਸ਼ਿਕਾਇਤਾਂ ਸੁਣੀਆਂ ਅਤੇ ਇਨ੍ਹਾਂ ਦੇ ਹੱਲ ਲਈ ਜ਼ਿਲ੍ਹਾ ਤੇ ਸੂਬਾ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ। ਉਨ੍ਹਾਂ ਜ਼ਿਲ੍ਹੇ ਨਾਲ ਸਬੰਧਤ ਅਧਿਕਾਰੀਆਂ ਨੂੰ ਸਬੰਧਤ ਸ਼ਿਕਾਇਤਾਂ ਸਬੰਧੀ ਫੋਨ ਕਰਕੇ ਹੱਲ ਕਰਨ ਦੇ ਆਦੇਸ਼ ਵੀ ਦਿੱਤੇ। ਸ. ਧਾਲੀਵਾਲ ਨੇ ਹਰੇਕ ਮੰਗਲਵਾਰ ਸਵੇਰੇ 10:30 ਤੋਂ ਸ਼ਾਮ 4:30 ਵਜੇ ਤੱਕ ਵਿਕਾਸ ਭਵਨ ਐਸ.ਏ.ਐਸ. ਨਗਰ (ਮੁਹਾਲੀ) ਵਿਖੇ 'ਜਨਤਾ ਦਰਬਾਰ' ਲਾਉਣ ਦਾ ਐਲਾਨ ਵੀ ਕੀਤਾ।

The post ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਹੱਲ ਕਰਨ ਲਈ ਹਰ ਸਮੇਂ ਤਿਆਰ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • cm-bhagwant-mann
  • congress
  • kuldeep-singh-dhaliwal
  • news
  • punjab-government
  • the-unmute-breaking-news
  • the-unmute-latest-news
  • the-unmute-punjabi-news

ਫ਼ਾਜ਼ਿਲਕਾ ਸ਼ਹਿਰ 'ਚੋਂ ਬੱਸ ਅੱਡਾ ਬਾਹਰ ਆਉਣ ਨਾਲ ਟ੍ਰੈਫ਼ਿਕ ਦੀ ਸਮੱਸਿਆ ਹੋਵੇਗੀ ਹੱਲ: ਲਾਲਜੀਤ ਸਿੰਘ ਭੁੱਲਰ

Tuesday 06 December 2022 01:10 PM UTC+00 | Tags: aam-aadmi-party breaking-news cabinet-minister-laljit-singh-bhullar cm-bhagwant-mann fazilka fazlika-buss-stand laljit-singh-bhullar latest-news news punjab punjab-news punjab-transport-department transport-department

ਚੰਡੀਗੜ੍ਹ 06 ਦਸੰਬਰ 2022: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਫ਼ਾਜ਼ਿਲਕਾ ਦੇ ਨਵੇਂ ਬੱਸ ਸਟੈਂਡ ਨੂੰ ਛੇਤੀ ਤੋਂ ਛੇਤੀ ਸੁਚਾਰੂ ਢੰਗ ਨਾਲ ਚਲਾਉਣ ਦਾ ਹੱਲ ਕੱਢਦਿਆਂ ਇਸ ਨੂੰ ਟਰਾਂਸਪੋਰਟ ਵਿਭਾਗ ਨੂੰ ਤਬਦੀਲ ਕਰਨ ਲਈ ਚਾਰਾਜੋਈ ਅਰੰਭਣ ਦੀ ਹਦਾਇਤ ਕੀਤੀ ਹੈ।

ਲੰਮੇ ਸਮੇਂ ਤੋਂ ਖ਼ਸਤਾ ਹਾਲਤ ਵੱਲ ਵਧ ਰਹੇ ਨਵੇਂ ਬੱਸ ਸਟੈਂਡ ਨੂੰ ਚਲਾਉਣ ਸਬੰਧੀ ਪੰਜਾਬ ਸਿਵਲ ਸਕੱਤਰੇਤ ਵਿਖੇ ਟਰਾਂਸਪੋਰਟ ਤੇ ਸਥਾਨਕ ਸਰਕਾਰਾਂ ਵਿਭਾਗਾਂ ਸਣੇ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲੋਕਾਂ ਦੇ ਪੈਸੇ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦੇਵੇਗੀ।

ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਵੇਂ ਬੱਸ ਸਟੈਂਡ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਪੁਰਾਣੇ ਬੱਸ ਸਟੈਂਡ ਦੀ ਮਲਕੀਅਤ ਇੱਕ-ਦੂਜੇ ਨੂੰ ਤਬਦੀਲ ਕੀਤੀ ਜਾਵੇਗੀ। ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਛੇਤੀ ਤੋਂ ਛੇਤੀ ਥਾਂ ਤਬਦੀਲ ਕਰਨ ਬਾਰੇ ਚਾਰਾਜੋਈ ਕਰਨ ਅਤੇ ਵੱਧ ਕੀਮਤ ਦੂਜੇ ਵਿਭਾਗ ਨੂੰ ਤੁਰੰਤ ਟਰਾਂਸਫ਼ਰ ਕਰਕੇ ਇਸ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਬੱਸਾਂ ਦੇ ਨਵੇਂ ਬੱਸ ਅੱਡੇ ਵਿੱਚ ਤਬਦੀਲ ਹੋਣ ਨਾਲ ਸ਼ਹਿਰ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਸ਼ਹਿਰ ਵਾਸੀ ਬਿਹਤਰ ਸਫ਼ਰ ਸਹੂਲਤਾਂ ਦਾ ਫ਼ਾਇਦਾ ਲੈ ਸਕਣਗੇ।ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੂੰ ਬੱਸ ਸਟੈਂਡ ਤਬਦੀਲ ਕਰਨ ਪਿੱਛੋਂ ਅਗਲੇ ਪੜਾਅ ਦੌਰਾਨ ਉਥੇ ਲੋੜੀਂਦੀਆਂ ਸਹੂਲਤਾਂ ਜਿਵੇਂ ਬੱਸਾਂ ਲਈ ਵਰਕਸ਼ਾਪ ਅਤੇ ਡੀਜ਼ਲ ਪੰਪ ਲਗਾਉਣ ਦੀ ਯੋਜਨਾ ਵੀ ਉਲੀਕੀ ਜਾਵੇਗੀ।

The post ਫ਼ਾਜ਼ਿਲਕਾ ਸ਼ਹਿਰ ‘ਚੋਂ ਬੱਸ ਅੱਡਾ ਬਾਹਰ ਆਉਣ ਨਾਲ ਟ੍ਰੈਫ਼ਿਕ ਦੀ ਸਮੱਸਿਆ ਹੋਵੇਗੀ ਹੱਲ: ਲਾਲਜੀਤ ਸਿੰਘ ਭੁੱਲਰ appeared first on TheUnmute.com - Punjabi News.

Tags:
  • aam-aadmi-party
  • breaking-news
  • cabinet-minister-laljit-singh-bhullar
  • cm-bhagwant-mann
  • fazilka
  • fazlika-buss-stand
  • laljit-singh-bhullar
  • latest-news
  • news
  • punjab
  • punjab-news
  • punjab-transport-department
  • transport-department

ਵਿਜੀਲੈਂਸ ਬਿਊਰੋ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ ਮੁਕੱਦਮਾ ਚਲਾਉਣ ਦੀ ਮਿਲੀ ਮਨਜ਼ੂਰੀ

Tuesday 06 December 2022 01:14 PM UTC+00 | Tags: aam-aadmi-party bhagwant-mann-government breaking-news case-of-corruption-in-the-forest-department forest-department-of-punjab forest-department-scam former-minister-sadhu-singh-dharamsot nabha-jail punjab-and-haryana-high-court punjab-congress punjab-government punjab-latest-news punjab-vigilance punjab-vigilance-bureau sadhu-singh-dharamsot the-unmute-breaking the-unmute-breaking-news the-unmute-latest-news

ਚੰਡੀਗੜ੍ਹ 06 ਦਸੰਬਰ 2022 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਅੱਜ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਸਮਰੱਥ ਅਦਾਲਤ ਵਿੱਚ ਮੁਕੱਦਮਾ ਚਲਾਉਣ ਲਈ ਸੂਬਾ ਸਰਕਾਰ ਦੇ ਪ੍ਰਸ਼ਾਸਨਿਕ ਵਿਭਾਗ ਤੋਂ ਪ੍ਰਵਾਨਗੀ ਹਾਸਲ ਕਰ ਲਈ ਹੈ। ਸਾਬਕਾ ਮੰਤਰੀ ਨੂੰ ਵਿਜੀਲੈਂਸ ਬਿਊਰੋ ਨੇ ਜੂਨ ਮਹੀਨੇ ਵਿਭਾਗ ਵਿੱਚ ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਦੇਣ, ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਅਤੇ ਐਨਓਸੀ ਜਾਰੀ ਕਰਨ ਨਾਲ ਸਬੰਧਤ ਸੰਗਠਿਤ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ।

ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਐਫਆਈਆਰ ਨੰਬਰ 7 ਮਿਤੀ 06-06-2022 ਅਧੀਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ 13 (ਏ)(1) (2) ਅਤੇ ਆਈਪੀਸੀ ਦੀ 120-ਬੀ ਤਹਿਤ ਵਿਜੀਲੈਂਸ ਥਾਣਾ ਉਡਣ ਦਸਤਾ, ਐਸ.ਏ.ਐਸ. ਨਗਰ ਵਿਖੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਸਾਬਕਾ ਜੰਗਲਾਤ ਮੰਤਰੀਆਂ, ਠੇਕੇਦਾਰਾਂ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਸ਼ਾਮਲ ਹਨ।

The post ਵਿਜੀਲੈਂਸ ਬਿਊਰੋ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ ਮੁਕੱਦਮਾ ਚਲਾਉਣ ਦੀ ਮਿਲੀ ਮਨਜ਼ੂਰੀ appeared first on TheUnmute.com - Punjabi News.

Tags:
  • aam-aadmi-party
  • bhagwant-mann-government
  • breaking-news
  • case-of-corruption-in-the-forest-department
  • forest-department-of-punjab
  • forest-department-scam
  • former-minister-sadhu-singh-dharamsot
  • nabha-jail
  • punjab-and-haryana-high-court
  • punjab-congress
  • punjab-government
  • punjab-latest-news
  • punjab-vigilance
  • punjab-vigilance-bureau
  • sadhu-singh-dharamsot
  • the-unmute-breaking
  • the-unmute-breaking-news
  • the-unmute-latest-news

ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪ੍ਰਿੰਸੀਪਲ ਦੇ ਮੁਅੱਤਲੀ ਦੇ ਹੁਕਮ ਸਿੱਖਿਆ ਵਿਭਾਗ ਵਲੋਂ ਜਾਰੀ

Tuesday 06 December 2022 01:37 PM UTC+00 | Tags: aam-aadmi-party breaking-news cabinet-minister-gurmeet-singh-meet-hayer cm-bhagwant-mann government-senior-secondary government-senior-secondary-school-bhagowal harjot-singh-bains news pseb punjab-education-board punjab-government punjabi-news punjab-news rakesh-gupta the-unmute-news

ਗੁਰਦਾਸਪੁਰ 06 ਦਸੰਬਰ 2022: ਵਿਜੀਲੈਂਸ ਵੱਲੋਂ ਜਾਅਲੀ ਬਿੱਲ ਲਗਾ ਕੇ ਸਰਕਾਰੀ ਫੰਡ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੋਵਾਲ ਦੇ ਪ੍ਰਿੰਸੀਪਲ ਰਕੇਸ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹਾਲਾਂਕਿ ਵਿਭਾਗੀ ਨਿਯਮਾਂ ਅਨੁਸਾਰ ਗੁਪਤਾ ਦੀ ਸਸਪੈਨਸ਼ਨ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ 24 ਘੰਟੇ ਬਾਅਦ ਵੀ ਆਟੋਮੈਟਿਕ ‌ ਹੋ ਗਈ ਸੀ ਪਰ ਇਸ ਦੇ ਵਿਭਾਗੀ ਤੌਰ ਤੇ ਹੁਕਮ ਲਗਭਗ ਇੱਕ ਮਹੀਨੇ ਬਾਅਦ ਜਾਰੀ ਕੀਤੇ ਗਏ ਹਨ।

ਪੰਜਾਬ ਸਰਕਾਰ ਦੀ ਸਿਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਆਈ ਏ ਐਸ ਜਸਪ੍ਰੀਤ ਤਲਵਾੜ ਵੱਲੋਂ ਕੱਢੇ ਗਏ ਇਸ ਪੱਤਰ ਅਨੁਸਾਰ ਪੰਜਾਬ ਸਿਵਲ ਸੇਵਾਵਾਂ ( ਸਜਾ ਅਤੇ ਅਪੀਲ) ਨਿਯਮਾਵਲੀ 1970 ਦੇ ਨਿਯਮ 4 (2) ਅਨੁਸਾਰ ਗ੍ਰਿਫਤਾਰੀ ਦੇ ਦਿਨ ਤੋਂ ਯਾਨੀ ਕਿ 1 ਨਵੰਬਰ ਤੋਂ ਹੀ ਰਕੇਸ਼ ਗੁਪਤਾ ਦੀ ਮੁਅੱਤਲੀ ਮੰਨੀ ਜਾਵੇਗੀ ਅਤੇ ਮੁਅੱਤਲੀ ਦੇ ਪੀਰੀਅਡ ਦੌਰਾਨ ਉਨ੍ਹਾਂ ਨੂੰ ਸਿਰਫ਼ ਗੁਜ਼ਾਰਾ ਭੱਤਾ ਹੀ ਸਰਕਾਰ ਵੱਲੋਂ ਦੇਣ ਯੋਗ ਹੋਵੇਗਾ। ਇਸ ਦੇ ਨਾਲ ਹੀ ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈਡਕੁਆਟਰ ਡਾਇਰੈਕਟਰ ਸਿੱਖਿਆ ਵਿਭਾਗ ਮੋਹਾਲੀ ਹੋਵੇਗਾ।

ਦੱਸ ਦਈਏ ਕਿ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭਾਗੋਵਾਲ ਦੇ ਪ੍ਰਿੰਸਿਪਲ ਰਾਕੇਸ਼ ਗੁਪਤਾ ਅਤੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਤਾਰਾਗੜ੍ਹ ਦੇ ਪ੍ਰਿੰਸਿਪਲ ਰਾਮਪਾਲ ਨੂੰ ਵਿਜੀਲੈਂਸ ਵੱਲੋਂ 1 ਨਵੰਬਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਸਬੰਧ ਵਿੱਚ ਜਦੋਂ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਾਗਜ਼ੀ ਕਾਰਵਾਈ ਦੇ ਚਲਦਿਆਂ ਮੁਅੱਤਲੀ ਦੇ ਹੁਕਮ ਦੇਰੀ ਨਾਲ ਜਾਰੀ ਹੋਏ ਹਨ ਪਰ ਵਿਭਾਗੀ ਨਿਯਮਾਂ ਅਨੁਸਾਰ ਉਨ੍ਹਾਂ ਦੀ ਮੁਅੱਤਲੀ ਗ੍ਰਿਫਤਾਰੀ ਦੇ ਦਿਨ ਤੋਂ ਹੀ ਲਾਗੂ ਹੋ ਗਈ ਸੀ।

The post ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪ੍ਰਿੰਸੀਪਲ ਦੇ ਮੁਅੱਤਲੀ ਦੇ ਹੁਕਮ ਸਿੱਖਿਆ ਵਿਭਾਗ ਵਲੋਂ ਜਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • cabinet-minister-gurmeet-singh-meet-hayer
  • cm-bhagwant-mann
  • government-senior-secondary
  • government-senior-secondary-school-bhagowal
  • harjot-singh-bains
  • news
  • pseb
  • punjab-education-board
  • punjab-government
  • punjabi-news
  • punjab-news
  • rakesh-gupta
  • the-unmute-news

ਕਰ ਵਿਭਾਗ ਵੱਲੋਂ ਸੂਬੇ ਭਰ 'ਚ ਛਾਪੇਮਾਰੀ ਕਾਰਨ ਛੋਟੇ ਕਾਰੋਬਾਰੀ ਤੇ ਵਪਾਰੀ ਹੋ ਰਹੇ ਹਨ ਪਰੇਸ਼ਾਨ: ਰਾਜਾ ਵੜਿੰਗ

Tuesday 06 December 2022 01:49 PM UTC+00 | Tags: aam-aadmi-party aam-aadmi-party-government breaking-news cm-bhagwant-mann harpal-singh-cheema income-tax-department-punjab news punjab-congress punjab-congress-president-amarinder-singh-raja-warring punjab-government raja-warring small-businessmen-and-traders-punjab the-unmute-breaking the-unmute-breaking-news the-unmute-latest-news

ਚੰਡੀਗੜ੍ਹ 06 ਦਸੰਬਰ 2022: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿੱਚ ਫੈਲਾਏ ਜਾ ਰਹੇ ਟੈਕਸ ਅੱਤਵਾਦ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਾਨੂੰਨ ਲਾਗੂ ਕਰਵਾਓ, ਪਰ ਵਪਾਰੀਆਂ ਵਿੱਚ ਦਹਿਸ਼ਤ ਨਾ ਫੈਲਾਓ।

ਕਰ ਵਿਭਾਗ ਵੱਲੋਂ ਸੂਬੇ ਭਰ ਵਿੱਚ ਮਾਰੇ ਗਏ ਛਾਪਿਆਂ 'ਤੇ ਪ੍ਰਤੀਕਰਮ ਦਿੰਦਿਆਂ ਵੜਿੰਗ ਨੇ ਕਿਹਾ ਕਿ ਸਰਕਾਰ ਵੱਡੇ ਪੱਧਰ 'ਤੇ ਸ਼ਰਾਬ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਝੱਲ ਰਹੀ ਹੈ, ਜੋ ਆਪਣੇ ਟੈਕਸ ਅਧਿਕਾਰੀਆਂ ਰਾਹੀਂ ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ 'ਤੇ ਆਪਣਾ ਗੁੱਸਾ ਕੱਢ ਰਹੀ ਹੈ।

ਵੜਿੰਗ ਵਿੱਚ ਅਜਿਹੇ ਛਾਪਿਆਂ ਬਾਰੇ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਜੀਐਸਟੀ ਅਧਿਕਾਰੀਆਂ ਨੂੰ ਕੋਈ ਸ਼ੰਕਾ ਹੈ ਜਾਂ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਸਿੱਧੇ ਤੌਰ 'ਤੇ ਸਬੰਧਤ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਆਪਣੇ ਦਫ਼ਤਰ ਬੁਲਾ ਕੇ ਸਥਿਤੀ ਸਪੱਸ਼ਟ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਤੁਹਾਡੀ ਤਸੱਲੀ ਨਹੀਂ ਹੈ ਤਾਂ ਤੁਸੀਂ ਜਾਂਚ ਨੂੰ ਅੱਗੇ ਲੈ ਕੇ ਕਾਰੋਬਾਰੀ ਦੇ ਕੰਪਲੈਕਸ ਜਾ ਸਕਦੇ ਹੋ। ਪਰ ਅਧਿਕਾਰੀਆਂ ਵੱਲੋਂ ਅਜਿਹਾ ਡਰ ਅਤੇ ਦਹਿਸ਼ਤ ਦਾ ਮਾਹੌਲ ਕਿਉਂ ਬਣਾਇਆ ਜਾ ਰਿਹਾ ਹੈ, ਜਿਵੇਂ ਤੁਸੀਂ ਕਿਸੇ ਅੱਤਵਾਦੀ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੇ ਹੋਵੋ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਟੈਕਸ ਅਧਿਕਾਰੀਆਂ ਨੇ ਕਰਿਆਨੇ ਅਤੇ ਭਾਂਡਿਆਂ ਦੀਆਂ ਦੁਕਾਨਾਂ ਵਰਗੇ ਛੋਟੇ ਕਾਰੋਬਾਰਾਂ ‘ਤੇ ਛਾਪੇਮਾਰੀ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਅਜਿਹੇ ਛਾਪੇ ਮਾਰ ਕੇ ਅਜਿਹਾ ਕੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਕੁਝ ਵੀ ਸਾਹਮਣੇ ਨਹੀਂ ਆਵੇਗਾ। ਇਹ ਸਰਕਾਰ ਦੀ ਨਿਰਾਸ਼ਾ ਨੂੰ ਹੀ ਦਰਸਾਉਂਦੀ ਹੈ, ਜਿਸ ਨੇ ਸੂਬੇ ਨੂੰ ਦੀਵਾਲੀਏਪਣ ਵੱਲ ਧੱਕ ਦਿੱਤਾ ਹੈ ਅਤੇ ਹੁਣ ਛੋਟੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਵੜਿੰਗ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਡੇ ਸ਼ਰਾਬ ਕਾਰੋਬਾਰੀਆਂ ਨੂੰ ਮਿਲੀਭੁਗਤ ਕਰਕੇ ਛੱਡ ਰਹੀ ਹੈ, ਜਦਕਿ ਦੂਜੇ ਪਾਸੇ ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਵਪਾਰੀ ਵਰਗ ਪਹਿਲਾਂ ਹੀ ਜੀ.ਐਸ.ਟੀ ਦੇ ਗਲਤ ਲਾਗੂ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਹੁਣ ਸੂਬਾ ਸਰਕਾਰ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।

The post ਕਰ ਵਿਭਾਗ ਵੱਲੋਂ ਸੂਬੇ ਭਰ ‘ਚ ਛਾਪੇਮਾਰੀ ਕਾਰਨ ਛੋਟੇ ਕਾਰੋਬਾਰੀ ਤੇ ਵਪਾਰੀ ਹੋ ਰਹੇ ਹਨ ਪਰੇਸ਼ਾਨ: ਰਾਜਾ ਵੜਿੰਗ appeared first on TheUnmute.com - Punjabi News.

Tags:
  • aam-aadmi-party
  • aam-aadmi-party-government
  • breaking-news
  • cm-bhagwant-mann
  • harpal-singh-cheema
  • income-tax-department-punjab
  • news
  • punjab-congress
  • punjab-congress-president-amarinder-singh-raja-warring
  • punjab-government
  • raja-warring
  • small-businessmen-and-traders-punjab
  • the-unmute-breaking
  • the-unmute-breaking-news
  • the-unmute-latest-news

ਪੰਚਾਇਤ ਸਕੱਤਰਾਂ ਦੀਆਂ ਜਾਇਜ਼ ਮੰਗਾਂ ਦਾ ਛੇਤੀ ਹੱਲ ਕਰਾਂਗੇ: ਕੁਲਦੀਪ ਸਿੰਘ ਧਾਲੀਵਾਲ

Tuesday 06 December 2022 01:55 PM UTC+00 | Tags: aam-aadmi-party breaking-news kuldeep-singh-dhaliwal news panchayat-minister-for-rural-development panchayat-secretaries punjab-government punjab-panchayat punjab-panchayat-minister-kuldeep-singh-dhaliwal the-unmute-breaking-news the-unmute-latest-news the-unmute-news

ਚੰਡੀਗੜ੍ਹ 06 ਦਸੰਬਰ 2022: ਪੰਜਾਬ ਸਰਕਾਰ ਪੰਚਾਇਤ ਸਕੱਤਰਾਂ ਦੀਆਂ ਜਾਇਜ਼ ਮੰਗਾਂ ਦਾ ਛੇਤੀ ਹੱਲ ਕਰੇਗੀ ਅਤੇ ਇਸ ਸਬੰਧੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅੱਜ ਇੱਥੇ ਪੰਚਾਇਤ ਸਕੱਤਰਾਂ ਦੀਆਂ ਜਥੇਬੰਦੀਆਂ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਮਗਰੋਂ ਪੰਜਾਬ ਦੇ ਪੇਂਡੂ ਵਿਕਾਸ ਦੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਥੇਬੰਦੀ ਦੇ ਮੈਂਬਰਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਪੰਚਾਇਤ ਸਕੱਤਰਾਂ ਨੂੰ ਆਪਣੇ ਵਿਭਾਗ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਕੰਮ ਵੀ ਸੌਂਪੇ ਜਾਂਦੇ ਹਨ, ਜਿਸ ਕਾਰਨ ਪੰਚਾਇਤ ਵਿਭਾਗ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਸਕੱਤਰਾਂ ਨੂੰ, ਗਰਾਮ ਸੇਵਕਾਂ ਦੀ ਤਰਜ਼ 'ਤੇ ਤਨਖਾਹ ਦੇਣ ਅਤੇ ਇੱਕੋ ਕਾਡਰ ਬਣਾਉਣ ਲਈ ਸੇਵਾ ਨਿਯਮਾਂ 'ਚ ਸੋਧ ਕਰਨ ਸਮੇਤ ਹੋਰ ਸਾਰੇ ਮੁੱਦਿਆਂ ਨੂੰ ਹੋਰਨਾਂ ਸੂਬਿਆਂ ਦੀ ਤਰਜ਼ 'ਤੇ ਵਿਚਾਰਿਆ ਜਾਵੇਗਾ।

ਸ. ਧਾਲੀਵਾਲ ਨੇ ਕਿਹਾ ਕਿ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤਾਂ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਵਿੱਚ ਡਿਪਟੀ ਸਕੱਤਰ ਸ. ਹਰਕੰਵਲਜੀਤ ਸਿੰਘ, ਡਿਪਟੀ ਡਾਇਰੈਕਟਰ ਸ. ਜੋਗਿੰਦਰਜੀਤ ਸਿੰਘ, ਡੀ.ਡੀ.ਪੀ.ਓ. ਸ. ਹਰਮਨਦੀਪ ਸਿੰਘ, ਲਾਅ ਅਫ਼ਸਰ ਸ. ਕੰਵਲਜੀਤ ਸਿੰਘ, ਡੀ.ਸੀ.ਐਫ.ਏ. ਸ. ਪਲਮਿੰਦਰ ਸਿੰਘ ਗਿੱਲ ਅਤੇ ਪੰਚਾਇਤ ਸਕੱਤਰ ਸ. ਮੰਗਲ ਸਿੰਘ, ਸ. ਭੁਪਿੰਦਰ ਸਿੰਘ, ਸ. ਕੁਲਵੰਤ ਸਿੰਘ, ਵਰਿੰਦਰ ਕਮਾਰ ਅਤੇ ਸ. ਗੁਰਪ੍ਰੀਤ ਸਿੰਘ ਆਦਿ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਪੰਚਾਇਤ ਸਕੱਤਰਾਂ ਦੀਆਂ ਸਰਵਿਸ ਰੂਲਾਂ ਨਾਲ ਸਬੰਧਤ ਮੰਗਾਂ ਨੂੰ ਵਿਚਾਰੇਗੀ ਤੇ ਉਨ੍ਹਾਂ ਦਾ ਹੱਲ ਤਲਾਸ਼ੇਗੀ।

ਵਰਣਨਯੋਗ ਹੈ ਕਿ ਪੰਚਾਇਤ ਸਕੱਤਰ ਜਥੇਬੰਦੀ ਦੇ ਮੈਂਬਰਾਂ ਨੇ ਪੰਚਾਇਤ ਮੰਤਰੀ ਦਾ ਧੰਨਵਾਦ ਕਰਦਿਆਂ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ ਅਤੇ ਗਰਾਮ ਸਭਾਵਾਂ 'ਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਜਥੇਬੰਦੀ ਦੇ ਨੁਮਾਇੰਦੇ ਜਗਮੋਹਣ ਸਿੰਘ ਕੰਗ, ਜਸਪਾਲ ਸਿੰਘ ਬਾਠ, ਨਿਸ਼ਾਨ ਸਿੰਘ, ਜਤਿੰਦਰ ਸਿੰਘ ਆਦਿ ਵੀ ਹਾਜ਼ਰ ਸਨ

The post ਪੰਚਾਇਤ ਸਕੱਤਰਾਂ ਦੀਆਂ ਜਾਇਜ਼ ਮੰਗਾਂ ਦਾ ਛੇਤੀ ਹੱਲ ਕਰਾਂਗੇ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News.

Tags:
  • aam-aadmi-party
  • breaking-news
  • kuldeep-singh-dhaliwal
  • news
  • panchayat-minister-for-rural-development
  • panchayat-secretaries
  • punjab-government
  • punjab-panchayat
  • punjab-panchayat-minister-kuldeep-singh-dhaliwal
  • the-unmute-breaking-news
  • the-unmute-latest-news
  • the-unmute-news

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ 'ਚ 20 ਸਮਰਪਿਤ ਪੇਂਡੂ ਉਦਯੋਗਿਕ ਹੱਬ ਸਥਾਪਤ ਕਰਨ ਦਾ ਐਲਾਨ

Tuesday 06 December 2022 02:04 PM UTC+00 | Tags: 20-dedicated-rural-industrial-hubs aam-aadmi-party bhagwant-mann breaking-news change-of-land-use chief-minister-bhagwant-mann clu-scam cm-bhagwant-mann industrial-development industrial-hubs news news-industry-policy punjab-government punjab-news rural-industrial-hubs the-unmute the-unmute-breaking-news

ਚੰਡੀਗੜ੍ਹ 06 ਦਸੰਬਰ 2022: ਸੂਬੇ ਵਿੱਚ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਭਰ ਵਿੱਚ 20 ਸਮਰਪਿਤ ਪੇਂਡੂ ਉਦਯੋਗਿਕ ਹੱਬ ਸਥਾਪਤ ਕਰਨ ਦਾ ਐਲਾਨ ਕੀਤਾ ਹੈ।

ਉਦਯੋਗਿਕ ਨੀਤੀ ਦੇ ਖਰੜੇ ਬਾਰੇ ਵਿਚਾਰ ਜਾਣਨ ਲਈ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਉਦਯੋਗਪਤੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਦੋ ਉਦੇਸ਼ਾਂ ਦੀ ਪੂਰਤੀ ਕਰੇਗਾ ਕਿਉਂਕਿ ਇਹ ਇਕ ਪਾਸੇ ਜਿੱਥੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗਾ, ਉਥੇ ਦੂਜੇ ਪਾਸੇ ਪੇਂਡੂ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਸਿਰਜੇਗਾ।

ਉਨ੍ਹਾਂ ਕਿਹਾ ਕਿ ਇਹ ਹੱਬ ਸਨਅਤਕਾਰਾਂ ਨੂੰ ਆਪਣੇ ਯੂਨਿਟ ਸਥਾਪਤ ਕਰਨ ਵਿੱਚ ਸਹੂਲਤ ਦੇਣ ਲਈ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੋਣਗੇ। ਭਗਵੰਤ ਮਾਨ ਨੇ ਇਨ੍ਹਾਂ ਉਦਯੋਗਿਕ ਹੱਬਾਂ ਵਿੱਚ ਆਪਣੇ ਯੂਨਿਟ ਸਥਾਪਤ ਕਰਨ ਦੇ ਇੱਛੁਕ ਉਦਯੋਗਪਤੀਆਂ ਨੂੰ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

'ਇਕ ਜ਼ਿਲ੍ਹਾ, ਇਕ ਉਤਪਾਦ' ਦਾ ਵਿਚਾਰ

20 ਸਮਰਪਿਤ ਪੇਂਡੂ ਉਦਯੋਗਿਕ ਹੱਬ

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਖ਼ਾਸ ਵਸਤਾਂ ਦੇ ਉਤਪਾਦਨ ਨੂੰ ਯਕੀਨੀ ਬਣਾਉਣ ਲਈ 'ਇਕ ਜ਼ਿਲ੍ਹਾ, ਇਕ ਉਤਪਾਦ' ਦਾ ਵਿਚਾਰ ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਉਦਯੋਗਿਕ ਵਸਤਾਂ ਦੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਉੱਦਮੀਆਂ ਨੂੰ ਇਕ ਜ਼ਿਲ੍ਹੇ ਵਿੱਚੋਂ ਵਧੀਆ ਗੁਣਵੱਤਾ ਵਾਲੇ ਉਤਪਾਦ ਪੈਦਾ ਕਰਨ ਦੇ ਯੋਗ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਭਰ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਕਈ ਉਤਪਾਦਾਂ ਵਿੱਚ ਮੁਹਾਰਤ ਹੈ ਅਤੇ ਇਸ ਦੀ ਸੰਭਾਵਨਾ ਨੂੰ 'ਇਕ ਜ਼ਿਲ੍ਹਾ, ਇਕ ਉਤਪਾਦ` ਉਤੇ ਕੇਂਦਰਿਤ ਕਰਕੇ ਅੱਗੇ ਵਧਾਇਆ ਜਾ ਸਕਦਾ ਹੈ।

ਇਕ ਹੋਰ ਏਜੰਡੇ `ਤੇ ਚਰਚਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਖ਼ਤ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਵਿਹਾਰਕ ਨੀਤੀਆਂ ਦੇ ਨਾਲ ਉਦਯੋਗਾਂ ਲਈ ਸ਼ਾਂਤ ਮਾਹੌਲ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚਾ, ਸੂਬੇ ਵਿੱਚ ਸਨਅਤੀ ਵਿਕਾਸ ਲਈ ਅਨੁਕੂਲ ਮਾਹੌਲ ਮੁਹੱਈਆ ਕਰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿੰਗਲ ਵਿੰਡੋ ਸੇਵਾ ਸਿਰਫ਼ ਇਕ ਧੋਖਾ ਸੀ, ਜਿਸ ਵਿੱਚ ਕੋਈ ਸਾਰਥਿਕ ਮਕਸਦ ਨਹੀਂ ਸੀ, ਜਿਸ ਨੇ ਨਾ ਸਿਰਫ਼ ਸੰਭਾਵੀ ਨਿਵੇਸ਼ਕਾਂ ਦਾ ਹੌਸਲਾ ਘਟਾਇਆ, ਸਗੋਂ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਸੱਟ ਮਾਰੀ।

ਸੀ.ਐਲ.ਯੂ. ਨਾਲ ਸਬੰਧਤ ਲੰਬਿਤ ਮਸਲਿਆਂ ਨੂੰ ਵੀ ਜਲਦੀ ਹੱਲ ਹੋਣਗੇ

 

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਿੰਗਲ ਵਿੰਡੋ ਸਿਸਟਮ ਸੂਬੇ ਵਿੱਚ ਨਿਵੇਸ਼ ਕਰਨ ਦੇ ਇੱਛੁਕ ਉੱਦਮੀਆਂ ਲਈ ਮਿਆਰੀ ਸਹੂਲਤ ਵਜੋਂ ਕੰਮ ਕਰੇ। ਉਨ੍ਹਾਂ ਕਿਹਾ ਕਿ ਇਸ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ ਤਾਂ ਜੋ ਉਦਯੋਗਪਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਜ਼ਮੀਨੀ ਵਰਤੋਂ ਵਿੱਚ ਤਬਦੀਲੀ (ਸੀ.ਐਲ.ਯੂ.) ਨਾਲ ਸਬੰਧਤ ਲੰਬਿਤ ਮਸਲਿਆਂ ਨੂੰ ਵੀ ਜਲਦੀ ਹੱਲ ਕਰ ਲਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿਧੀ ਨੂੰ ਹੋਰ ਸਰਲ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅਮਨ ਦੇ ਮਾਹੌਲ ਕਾਰਨ ਪੰਜਾਬ ਦੁਨੀਆ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਹੈ। ਉਨ੍ਹਾਂ ਕਿਹਾ ਕਿ ਅਮਨ-ਸ਼ਾਂਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਕਿਸੇ ਵੀ ਕੀਮਤ `ਤੇ ਇਸ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਰੋਸ ਪ੍ਰਦਰਸ਼ਨ ਹਰ ਕਿਸੇ ਦਾ ਜਮਹੂਰੀ ਹੱਕ ਹੈ ਪਰ ਇਸ ਦੇ ਬਹਾਨੇ ਸੂਬੇ ਦੀ ਆਰਥਿਕ ਤਰੱਕੀ ਨੂੰ ਲੀਹੋਂ ਲਾਹਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ ਦੌਰਾਨ ਉਦਯੋਗਪਤੀਆਂ ਨੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਨਿਵੇਸ਼ਕ ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੂਬੇ ਨੂੰ ਵਿਸ਼ਵ ਭਰ ਵਿੱਚ ਉਦਯੋਗਾਂ ਦੇ ਧੁਰੇ ਵਜੋਂ ਉਭਰਨ ਲਈ ਖੁੱਲ੍ਹ ਦਿਲੀਂ ਨਾਲ ਯੋਗਦਾਨ ਪਾਉਣਗੇ। ਉਨ੍ਹਾਂ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਹ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਨਗੇ।

The post ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ‘ਚ 20 ਸਮਰਪਿਤ ਪੇਂਡੂ ਉਦਯੋਗਿਕ ਹੱਬ ਸਥਾਪਤ ਕਰਨ ਦਾ ਐਲਾਨ appeared first on TheUnmute.com - Punjabi News.

Tags:
  • 20-dedicated-rural-industrial-hubs
  • aam-aadmi-party
  • bhagwant-mann
  • breaking-news
  • change-of-land-use
  • chief-minister-bhagwant-mann
  • clu-scam
  • cm-bhagwant-mann
  • industrial-development
  • industrial-hubs
  • news
  • news-industry-policy
  • punjab-government
  • punjab-news
  • rural-industrial-hubs
  • the-unmute
  • the-unmute-breaking-news

ਸਮਾਗਮਾਂ ਦੇ ਪ੍ਰਬੰਧਾਂ 'ਚ ਕੋਈ ਅਣਗਹਿਲੀ ਨਹੀਂ ਹੋਵੇਗੀ ਬਰਦਾਸ਼ਤ: ਡਾ. ਸੇਨੂੰ ਦੁੱਗਲ

Tuesday 06 December 2022 02:12 PM UTC+00 | Tags: aam-aadmi-party breaking-news cm-bhagwant-mann deputy-commissioner deputy-commissioner-dr-senu-duggal dr-senu-duggal dr-senu-duggal-ias fazlika-police news punjab the-unmute-breaking-news the-unmute-latest-news the-unmute-punjabi-news

ਫਾਜਿਲਕਾ 06 ਦਸੰਬਰ 2022: ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈਏਐਸ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਜੈ ਦਿਵਸ ਮੌਕੇ ਵੱਖ-ਵੱਖ ਸਮਾਗਮ ਮਨਾਉਣ ਨੂੰ ਲੈ ਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਜੈ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜਾਦੀ ਕਾ ਅਮ੍ਰਿਤ ਮਹਾਉਤਸਵ ਤਹਿਤ ਵਿਜੈ ਦਿਵਸ ਨੂੰ ਸਮਰਪਿਤ 11 ਦਸੰਬਰ 2022 ਨੂੰ ਸਾਈਕਲ ਰੈਲੀ (ਫਾਜ਼ਿਲਕਾ ਤੋਂ ਗੰਗਾਨਗਰ), 16 ਦਸੰਬਰ ਨੂੰ ਵਿਕਟਰੀ ਪਰੇਡ (ਸਾਹਮਣੀ ਡੀ.ਸੀ. ਦਫਤਰ ਤੋਂ ਘੰਟਾ ਘਰ ਤੱਕ) ਅਤੇ 17 ਦਸਬੰਰ ਨੂੰ ਲੜਕੇ ਤੇ ਲੜਕੀਆਂ ਦੀ ਮੈਰਾਥਨ (ਆਸਫ ਵਾਲਾ ਤੋਂ ਬਾਰਡਰ ਰੋਡ) ਦਾ ਆਯੋਜਨ ਕੀਤਾ ਜਾਵੇਗਾ। ਇਸ ਉਪਰੰਤ ਆਸਫ ਵਾਲਾ ਵਿਖੇ ਸਥਿਤ ਸ਼ਹੀਦੀ ਸਮਾਰਕ ਵਿਖੇ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ।

ਇਸ ਮੌਕੇ ਉਨ੍ਹਾਂ ਪੁਲਿਸ ਵਿਭਾਗ ਦੇ ਨੁਮਾਇੰਦੇ ਨੂੰ ਸਾਈਕਲ ਰੈਲੀ, ਵਿਕਰਟਰੀ ਪਰੇਡ ਅਤੇ ਮੈਰਾਥਨ ਵਾਲੇ ਦਿਨ ਸੁਰੱਖਿਆ ਅਤੇ ਟਰੈਫਿਕ ਦੇ ਲੋੜੀਂਦੇ ਪ੍ਰਬੰਧ ਕਰਨ, ਸਿਵਲ ਸਰਜਨ ਫਾਜ਼ਿਲਕਾ ਨੂੰ ਸਮਾਗਮ ਵਾਲੇ ਸਥਾਨਾਂ ਤੇ ਮੈਡੀਕਲ ਟੀਮ ਸਮੇਤ ਐਂਬੂਲੈਸ ਵੈਨ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਮਿਉਸੀਪਲ ਕਮੇਟੀ ਦੇ ਨੁਮਾਇੰਦੇ ਨੂੰ ਹਦਾਇਤ ਕਰਦਿਆਂ ਕਿਹਾ ਉਕਤ ਸਮੂਹ ਸਮਾਗਮਾਂ ਦੌਰਾਨ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਦੇ ਨੁਮਾਇੰਦੇ ਨੂੰ ਵਿਕਟਰੀ ਪਰੇਡ ਤੇ ਮੈਰਾਥਨ 'ਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸਮੂਲੀਅਤ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਸਹਾਇਕ ਕਮਿਸ਼ਨਰ ਮਨਜੀਤ ਸਿੰਘ ਔਲਖ, ਸਿਵਲ ਸਰਜਨ ਸਤੀਸ਼ ਗੋਇਲ, ਮੇਜਰ ਪਰਨਵ ਪ੍ਰਭਾਤ, ਜ਼ਿਲ੍ਹਾ ਫੂਡ ਸਪਲਾਈ ਅਫਸਰ ਹਿਮਾਂਸ਼ੂ ਕੁਕੜ, ਡੀ.ਐਸ.ਪੀ. ਹੈਡਕੁਆਟਰ ਕੈਲਾਸ਼ ਚੰਦ, ਆਸਫ ਵਾਲਾ ਸ਼ਹੀਦੀ ਸਮਾਰਕ ਕਮੇਟੀ ਮੈਂਬਰ ਸਾਹਿਬਾਨ ਸ਼ਸ਼ੀ ਕਾਂਤ, ਪ੍ਰਫੂਲ ਨਾਗਪਾਲ, ਵਪਾਰ ਮੰਡਲ ਪ੍ਰਧਾਨ ਗੁਲਭਦਰ ਤੋਂ ਇਲਾਵਾ ਉਘੀਆਂ ਸ਼ਖਸੀਅਤਾਂ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।

The post ਸਮਾਗਮਾਂ ਦੇ ਪ੍ਰਬੰਧਾਂ ‘ਚ ਕੋਈ ਅਣਗਹਿਲੀ ਨਹੀਂ ਹੋਵੇਗੀ ਬਰਦਾਸ਼ਤ: ਡਾ. ਸੇਨੂੰ ਦੁੱਗਲ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • deputy-commissioner
  • deputy-commissioner-dr-senu-duggal
  • dr-senu-duggal
  • dr-senu-duggal-ias
  • fazlika-police
  • news
  • punjab
  • the-unmute-breaking-news
  • the-unmute-latest-news
  • the-unmute-punjabi-news

ਦਿੱਲੀ ਏਮਜ਼ ਤੋਂ ਬਾਅਦ ਹੁਣ ICMR ਦੀ ਵੈੱਬਸਾਈਟ 'ਤੇ ਹੋਇਆ ਸਾਈਬਰ ਹਮਲਾ

Tuesday 06 December 2022 02:24 PM UTC+00 | Tags: breaking-news cyber-attack cyber-attack-on-icmr-website delhi delhi-aiims delhi-aiims-server delhi-police icmr icmr-news icmr-website icmr-website-news india indian-council-of-medical-research-institute latest-news news nws

ਚੰਡੀਗੜ੍ਹ 06 ਦਸੰਬਰ 2022: ਭਾਰਤ ਦੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਇੰਸਟੀਚਿਊਟ (ICMR) ਦੀ ਵੈੱਬਸਾਈਟ ‘ਤੇ ਸਾਈਬਰ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੈਕਰਾਂ ਨੇ ਇਕ ਦਿਨ ‘ਚ ਕਰੀਬ ਛੇ ਹਜ਼ਾਰ ਵਾਰ ਸਾਈਬਰ ਹਮਲੇ ਦੀ ਕੋਸ਼ਿਸ਼ ਕੀਤੀ ਹੈ। 30 ਨਵੰਬਰ ਨੂੰ ਸਾਈਬਰ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਹੁਣ ਦੇਸ਼ ਵਿੱਚ ਲਗਾਤਾਰ ਸਾਈਬਰ ਅਟੈਕ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ‘ਚ ਦਿੱਲੀ ਏਮਜ਼ ਦੇ ਸਰਵਰ ‘ਤੇ ਵੀ ਸਾਈਬਰ ਹਮਲਾ ਹੋਇਆ ਸੀ। ਕਈ ਦਿਨਾਂ ਤੱਕ ਸਰਵਰ ਡਾਊਨ ਹੋਣ ਕਾਰਨ ਸਾਰਾ ਕੰਮ ਹੱਥੀਂ ਚੱਲਦਾ ਰਿਹਾ।

ਰਿਪੋਰਟ ਦੇ ਅਨੁਸਾਰ ICMR ਦੀ ਵੈੱਬਸਾਈਟ ‘ਤੇ ਹਾਂਗਕਾਂਗ ਸਥਿਤ ਬਲੈਕਲਿਸਟਡ IP ਐਡਰੈੱਸ ਰਾਹੀਂ ਹਮਲਾ ਕੀਤਾ ਗਿਆ ਸੀ। ਹਾਲਾਂਕਿ, ਆਈਸੀਐੱਮਆਰ ਦੇ ਸਰਵਰ ਦੇ ਫਾਇਰਵਾਲ ਵਿੱਚ ਕੋਈ ਸੁਰੱਖਿਆ ਖਾਮੀ ਨਹੀਂ ਸੀ, ਜਿਸ ਕਾਰਨ ਹੈਕਰ ਮਰੀਜ਼ ਦੀ ਜਾਣਕਾਰੀ ਤੱਕ ਪਹੁੰਚ ਕਰਨ ਵਿੱਚ ਅਸਫਲ ਰਹੇ।

ਨਿਊਜ਼ ਏਜੰਸੀ ਏਐੱਨਆਈ ਦੇ ਮੁਤਾਬਕ ICMR ਦੀ ਵੈੱਬਸਾਈਟ ਸੁਰੱਖਿਅਤ ਹੈ। ਇਹ NIC (ਨੈਸ਼ਨਲ ਇਨਫੋਰਮੈਟਿਕਸ ਸੈਂਟਰ) ਡਾਟਾ ਸੈਂਟਰ ਵਿੱਚ ਹੋਸਟ ਕੀਤਾ ਗਿਆ ਹੈ, ਫਾਇਰਵਾਲ NIC ਤੋਂ ਹੈ ਅਤੇ ਨਿਯਮਿਤ ਤੌਰ ‘ਤੇ ਅੱਪਡੇਟ ਕੀਤਾ ਜਾਂਦਾ ਹੈ। ਐਨਆਈਸੀ ਨੂੰ ਡਾਕ ਰਾਹੀਂ ਸਾਈਬਰ ਹਮਲੇ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਇਸ ਹਮਲੇ ਨੂੰ ਰੋਕਿਆ ਗਿਆ ਸੀ।

The post ਦਿੱਲੀ ਏਮਜ਼ ਤੋਂ ਬਾਅਦ ਹੁਣ ICMR ਦੀ ਵੈੱਬਸਾਈਟ ‘ਤੇ ਹੋਇਆ ਸਾਈਬਰ ਹਮਲਾ appeared first on TheUnmute.com - Punjabi News.

Tags:
  • breaking-news
  • cyber-attack
  • cyber-attack-on-icmr-website
  • delhi
  • delhi-aiims
  • delhi-aiims-server
  • delhi-police
  • icmr
  • icmr-news
  • icmr-website
  • icmr-website-news
  • india
  • indian-council-of-medical-research-institute
  • latest-news
  • news
  • nws
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form