TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ PM ਮੋਦੀ ਦੀ ਮਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਪ੍ਰਗਟਾਵਾ Friday 30 December 2022 05:39 AM UTC+00 | Tags: ahmedabad breaking-news gandhinagar gandhinagar-crematorium heeraben latest-news news president-draupadi-murmu prime-minister-narendra-modi the-unmute-breaking-news the-unmute-punjabi-news united-nations-mehta-hospital ਚੰਡੀਗੜ੍ਹ 30 ਦਸੰਬਰ 2022: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਪ੍ਰਗਟ ਕੀਤਾ ਹੈ | ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਹੀਰਾਬੇਨ ਮੋਦੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕਰਦੀ ਹਨ, ਪਰਿਵਾਰ ਪ੍ਰਤੀ ਮੇਰੇ ਵਲੋਂ ਸੰਵੇਦਨਾ.. ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੀ 100 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਤੜਕੇ ਅਹਿਮਦਾਬਾਦ ਦੇ ਹਸਪਤਾਲ ਵਿੱਚ ਮੌਤ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਤਬੀਅਤ ਬੁੱਧਵਾਰ ਨੂੰ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਸੰਯੁਕਤ ਰਾਸ਼ਟਰ ਮਹਿਤਾ ਹਸਪਤਾਲ ‘ਚ ਜ਼ੇਰੇ ਇਲਾਜ ਸਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਾਂ ਹੀਰਾਬੇਨ ਮੋਦੀ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਗਾਂਧੀਨਗਰ ਦੇ ਸ਼ਮਸ਼ਾਨਘਾਟ ਤੋਂ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੀ ਮ੍ਰਿਤਕ ਦੇਹ ਨੂੰ ਗਾਂਧੀਨਗਰ ਦੇ ਸ਼ਮਸ਼ਾਨਘਾਟ ਵਿੱਚ ਲਿਆਂਦਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬਾ ਪੰਜ ਤੱਤਾਂ ਵਿੱਚ ਵਿਲੀਨ ਹੋ ਗਈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਰਾ ਨਾਲ ਮਿਲ ਕੇ ਚਿਖਾ ਨੂੰ ਅਗਨ ਭੇਂਟ ਕੀਤਾ। The post ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ PM ਮੋਦੀ ਦੀ ਮਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਪ੍ਰਗਟਾਵਾ appeared first on TheUnmute.com - Punjabi News. Tags:
|
CM ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਦੀ ਮਾਤਾ ਹੀਰਾਬੇਨ ਮੋਦੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ Friday 30 December 2022 05:47 AM UTC+00 | Tags: cm-bhagwant-mann heeraben-modi latest-news modis-mother news punjab ਚੰਡੀਗੜ੍ਹ, 30 ਦਸੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਸ੍ਰੀਮਤੀ ਹੀਰਾਬੇਨ ਮੋਦੀ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਨੇ ਸੰਖੇਪ ਬਿਮਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਇੱਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼੍ਰੀਮਤੀ ਹੀਰਾਬੇਨ ਮੋਦੀ ਦੀ ਮੌਤ ਸਮੁੱਚੇ ਦੇਸ਼ ਲਈ ਵੱਡਾ ਘਾਟਾ ਹੈ। ਉਨ੍ਹਾਂ ਨੇ ਸ਼੍ਰੀਮਤੀ ਹੀਰਾਬੇਨ ਮੋਦੀ ਨੂੰ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਮਰਪਿਤ ਪਵਿੱਤਰ ਆਤਮਾ ਦੱਸਿਆ। ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹੋਏ ਭਗਵੰਤ ਮਾਨ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ। The post CM ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਦੀ ਮਾਤਾ ਹੀਰਾਬੇਨ ਮੋਦੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਤਿੰਨ ਵਾਰ ਵਿਸ਼ਵ ਕੱਪ ਜੇਤੂ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਪੂਰੇ ਹੋ ਗਏ Friday 30 December 2022 05:58 AM UTC+00 | Tags: breaking-news news pele ਚੰਡੀਗੜ੍ਹ, 30 ਦਸੰਬਰ 2022: ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ (Pele) ਦਾ ਦਿਹਾਂਤ ਹੋ ਗਿਆ ਹੈ। ਉਹ 82 ਸਾਲ ਦੇ ਸਨ ਅਤੇ ਕੋਲਨ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਦੁਨੀਆ ਭਰ ਦੇ ਫੁੱਟਬਾਲ ਖਿਡਾਰੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਪੇਲੇ ਫੁੱਟਬਾਲ ਇਤਿਹਾਸ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਹੈ। ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਨੇ ਪੇਲੇ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੇਲੇ ਦੇ ਜਾਣ ਨਾਲ ਪੈਦਾ ਹੋਏ ਖਲਾਅ ਨੂੰ ਭਰਨਾ ਮੁਸ਼ਕਲ ਹੋਵੇਗਾ। ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ 82 ਸਾਲ ਦੇ ਸਨ। ਪੇਲੇ (Pele) ਕੋਲਨ ਕੈਂਸਰ ਨਾਲ ਜੂਝ ਰਹੇ ਸਨ। ਉਸ ਦੇ ਸਰੀਰ ਨੇ ਕੀਮੋਥੈਰੇਪੀ ਦੇ ਇਲਾਜ ਨੂੰ ਵੀ ਜਵਾਬ ਦੇਣਾ ਬੰਦ ਕਰ ਦਿੱਤਾ ਸੀ। ਪੇਲੇ ਨੂੰ ਹਾਲ ਹੀ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਪਤਾ ਲੱਗਾ ਕਿ ਉਨ੍ਹਾਂ ਨੂੰ ਰੇਸਿਪਰੇਟਰੀ ਇਨਫੈਕਸ਼ਨ ਵੀ ਸੀ। ਪੇਲੇ ਨੂੰ ਹਰ ਸਮੇਂ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਉਹ ਤਿੰਨ ਵਾਰ ਫੀਫਾ ਵਿਸ਼ਵ ਕੱਪ ਜੇਤੂ ਹਨ । ਪੇਲੇ ਤਿੰਨ ਵਿਸ਼ਵ ਕੱਪ ਜਿੱਤਣ ਵਾਲੇ ਇਕਲੌਤੇ ਖਿਡਾਰੀ ਹਨ | ਉਸਦੀ ਮੌਤ ਦੀ ਪੁਸ਼ਟੀ ਉਸਦੀ ਧੀ ਕੈਲੀ ਨੇ ਇੰਸਟਾਗ੍ਰਾਮ ‘ਤੇ ਕੀਤੀ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਲਿਖਿਆ- ਅਸੀਂ ਜੋ ਵੀ ਹਾਂ, ਤੁਹਾਡੇ ਕਾਰਨ ਹਾਂ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। The post ਤਿੰਨ ਵਾਰ ਵਿਸ਼ਵ ਕੱਪ ਜੇਤੂ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਪੂਰੇ ਹੋ ਗਏ appeared first on TheUnmute.com - Punjabi News. Tags:
|
ਕ੍ਰਿਕਟਰ ਰਿਸ਼ਭ ਪੰਤ ਦੀ ਹਾਲਤ 'ਚ ਸੁਧਾਰ, ਮੱਥੇ ਤੇ ਪਿੱਠ 'ਤੇ ਗੰਭੀਰ ਸੱਟਾਂ, ਹੋਵੇਗੀ ਪਲਾਸਟਿਕ ਸਰਜਰੀ Friday 30 December 2022 06:11 AM UTC+00 | Tags: cricketer-news india indias-cricketer indias-star-cricketer latest-news news rishabh-pant rishabh-pant-road-accident road-accident roorke sports-news the-unmute-punjabi-news ਚੰਡੀਗੜ੍ਹ, 30 ਦਸੰਬਰ 2022: ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ (Rishabh Pant) ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਰੁੜਕੀ ਵਿੱਚ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ‘ਚ ਪੰਤ ਦੇ ਸਿਰ ਅਤੇ ਲੱਤ ‘ਤੇ ਸੱਟ ਲੱਗੀ ਹੈ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਪੂਰੀ ਤਰ੍ਹਾਂ ਸੜ ਗਈ। ਇਸ ਦੌਰਾਨ ਕਾਰ ਦਾ ਸ਼ੀਸ਼ਾ ਤੋੜ ਕੇ ਪੰਤ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਪੰਤ ਦਿੱਲੀ ਤੋਂ ਉਤਰਾਖੰਡ ਸਥਿਤ ਆਪਣੇ ਘਰ ਪਰਤ ਰਹੇ ਸਨ। ਰੁੜਕੀ ਦੇ ਨਾਰਸਨ ਬਾਰਡਰ ‘ਤੇ ਹਮਾਦਪੁਰ ਝਾਲ ਨੇੜੇ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪੰਤ (Rishabh Pant) ਦੇ ਸਿਰ ਅਤੇ ਲੱਤ ‘ਤੇ ਸੱਟ ਲੱਗੀ ਹੈ। ਉਸ ਦੀ ਪਿੱਠ ‘ਤੇ ਵੀ ਕਾਫੀ ਸੱਟ ਲੱਗੀ ਹੈ। ਹਾਲਾਂਕਿ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਪੰਤ ਦੀ ਕਾਰ ਬਹੁਤ ਤੇਜ਼ ਰਫਤਾਰ ‘ਤੇ ਸੀ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਰੇਲਿੰਗ ਤੋੜ ਕੇ ਦੂਜੇ ਪਾਸੇ ਪਹੁੰਚ ਗਈ, ਜਿਸ ਤੋਂ ਬਾਅਦ ਇਸ ‘ਚ ਅੱਗ ਲੱਗ ਗਈ। ਘਟਨਾ ਸਵੇਰੇ ਸਾਢੇ ਪੰਜ ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਸੂਚਨਾ ‘ਤੇ ਗੰਭੀਰ ਰੂਪ ‘ਚ ਜ਼ਖਮੀ ਹੋਏ ਰਿਸ਼ਭ ਪੰਤ ਨੂੰ ਦਿੱਲੀ ਰੋਡ ‘ਤੇ ਸਥਿਤ ਸਕਸ਼ਮ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਸ਼ੁਰੂਆਤ ‘ਚ ਪੰਤ ਦੀ ਹਾਲਤ ਨਾਜ਼ੁਕ ਸੀ ਪਰ ਹੌਲੀ-ਹੌਲੀ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੁੰਦਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਲਿਜਾਇਆ ਗਿਆ। ਉਹ ਇੱਥੇ ਪਲਾਸਟਿਕ ਸਰਜਰੀ ਵੀ ਕਰਵਾਉਣਗੇ। ਸਕਸ਼ਮ ਹਸਪਤਾਲ ਦੇ ਡਾਕਟਰ ਸੁਸ਼ੀਲ ਨਾਗਰ ਨੇ ਦੱਸਿਆ ਕਿ ਰਿਸ਼ਭ ਪੰਤ ਦੀ ਲੱਤ ਟੁੱਟ ਗਈ ਹੈ ਅਤੇ ਮੱਥੇ ‘ਤੇ ਵੀ ਸੱਟ ਲੱਗੀ ਹੈ। ਮੱਥੇ ‘ਤੇ ਕੁਝ ਟਾਂਕੇ ਲਗਾਏ ਗਏ ਹਨ। The post ਕ੍ਰਿਕਟਰ ਰਿਸ਼ਭ ਪੰਤ ਦੀ ਹਾਲਤ ‘ਚ ਸੁਧਾਰ, ਮੱਥੇ ਤੇ ਪਿੱਠ ‘ਤੇ ਗੰਭੀਰ ਸੱਟਾਂ, ਹੋਵੇਗੀ ਪਲਾਸਟਿਕ ਸਰਜਰੀ appeared first on TheUnmute.com - Punjabi News. Tags:
|
ਪੰਜਾਬ 'ਚ ਸਾਲ 2022 ਦੌਰਾਨ ਮਾਲ ਵਿਭਾਗ ਨੇ ਕਈ ਲੋਕ ਪੱਖੀ ਸੇਵਾਵਾਂ ਤੇ ਸੁਵਿਧਾਵਾਂ ਕੀਤੀਆਂ ਸ਼ੁਰੂ Friday 30 December 2022 06:21 AM UTC+00 | Tags: aam-aadmi-party brahm-shankar-jimpa breaking-news cm-bhagwant-mann latest-news news public-facilities punjab punjab-government punjab-news punjab-police punjab-revenue-department revenue-department the-unmute-breaking-news the-unmute-latest-news the-unmute-punjabi-news ਚੰਡੀਗੜ੍ਹ 30 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮਾਲ ਵਿਭਾਗ (Revenue Department) ਨੇ ਸਾਲ 2022 ਦੌਰਾਨ ਕਈ ਲੋਕ ਪੱਖੀਂ ਸੁਵਿਧਾਵਾਂ ਸ਼ੁਰੂ ਕੀਤੀਆਂ ਹਨ। ਹੁਣ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ, ਖੱਜਲ-ਖੁਆਰੀ ਰਹਿਤ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਮਾਲ ਵਿਭਾਗ ਦੇ ਕੰਮ ਕਰਨ ਦੇ ਤਰੀਕਿਆਂ ਤੋਂ ਆਮ ਲੋਕ ਬਹੁਤ ਦੁਖੀ ਸਨ ਪਰ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਸੇਵਾ ਸੰਭਾਲੀ ਹੈ ਉਦੋਂ ਤੋਂ ਲੋਕਾਂ ਨੂੰ ਸੁਚਾਰੂ ਅਤੇ ਵਧੀਆ ਸੇਵਾਵਾਂ ਮਿਲ ਰਹੀਆਂ ਹਨ। ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸਾਲ 2022 ਮਾਲ ਵਿਭਾਗ ਲਈ ਕ੍ਰਾਂਤੀਕਾਰੀ ਵਰ੍ਹੇ ਦੇ ਤੌਰ 'ਤੇ ਯਾਦ ਕੀਤਾ ਜਾਵੇਗਾ ਕਿਉਂ ਕਿ ਅਜਿਹੀਆਂ ਬਹੁਤ ਸਾਰੀਆਂ ਪਹਿਲਕਦਮੀਆਂ ਮਾਨ ਸਰਕਾਰ ਦੇ ਹਿੱਸੇ ਆਈਆਂ ਹਨ ਜਿਸ ਸਦਕਾ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਸਾਲ ਪੰਜਾਬ ਸਰਕਾਰ ਨੇ ਖਾਨਗੀ ਤਕਸੀਮ ਕਰਨ ਦੀ ਪ੍ਰਕਿਰਿਆ ਨੂੰ ਅਸਰਦਾਰ ਅਤੇ ਪ੍ਰਭਾਵੀ ਬਣਾਉਣ ਲਈ ਇਕ ਵੈੰਬਸਾਈਟ ਸ਼ੁਰੂ ਕੀਤੀ। ਇਸ ਨਾਲ ਨਿਸ਼ਾਨਦੇਹੀ ਕਰਵਾਉਣੀ ਸੁਖਾਲੀ ਹੋ ਗਈ ਹੈ। ਇਸ ਨਾਲ ਜ਼ਮੀਨ ਦੀ ਖਰੀਦ-ਫਰੋਖਤ ਵਿੱਚ ਆਸਾਨੀ ਹੋਵੇਗੀ। ਵੱਖਰੇ ਖਾਤੇ ਹੋਣ ਨਾਲ ਆਪਸੀ ਝਗੜਿਆ ਵਿੱਚ ਕਮੀ ਆਵੇਗੀ। ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਲੈਣਾ ਆਸਾਨ ਹੋਵੇਗਾ। ਇਸ ਤੋਂ ਇਲਾਵਾ ਜਮ੍ਹਾਂਬੰਦੀ ਦੀ ਨਕਲ ਸਸਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਹਿੱਸੇਦਾਰਾਂ ਦੇ ਨਾਮ ਦਰਜ ਰਹਿਣ ਨਾਲ ਅਦਾਲਤਾਂ ਦੇ ਹੁਕਮਾਂ ਤੋਂ ਨਿਜਾਤ ਮਿਲੇਗੀ। ਮਾਲ ਮੰਤਰੀ ਨੇ ਦੱਸਿਆ ਕਿ ਸਟੈਂਪ ਪੇਪਰਾਂ ਦੀ ਖਰੀਦ ਨੂੰ ਸਰਲ ਬਣਾਉਣ ਲਈ ਈ-ਸਟੈਂਪ ਪੇਪਰ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਹੁਣ ਹਰ ਕੀਮਤ ਦੇ ਸਟੈਂਪ ਪੇਪਰ ਜਾਰੀ ਕੀਤੇ ਜਾ ਰਹੇ ਹਨ। ਪੰਜਾਬ ਦੇ 7520 ਪਿੰਡਾਂ ਦੇ ਨਕਸ਼ਿਆਂ ਅਤੇ ਕੁੱਲ 46861 ਮੁਸਾਵੀ ਸ਼ੀਟਾਂ ਨੂੰ ਡਿਜੀਟਾਈਜ਼ਡ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਕੰਮ ਨੂੰ ਹੋਰ ਸੁਚਾਰੂ ਤੇ ਚੁਸਤ ਕਰਨ ਦੇ ਮਕਸਦ ਨਾਲ 1090 ਨਵੇਂ ਪਟਵਾਰੀਆਂ ਦੀ ਭਰਤੀ ਮੁਕੰਮਲ ਕੀਤੀ ਗਈ ਜਦਕਿ ਮੰਤਰੀ ਮੰਡਲ ਵੱਲੋਂ ਪਟਵਾਰੀਆਂ ਦੀਆਂ 710 ਹੋਰ ਨਵੀਆਂ ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਇਕ ਹੋਰ ਵੱਡੀ ਪ੍ਰਾਪਤੀ ਦਰਜ ਕੀਤੀ ਹੈ। ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਅਪ੍ਰੈਲ ਤੋਂ ਨਵੰਬਰ ਮਹੀਨੇ ਤੱਕ ਪਿਛਲੇ ਸਾਲ ਦੇ ਮੁਕਾਬਲੇ 21 ਫੀਸਦੀ ਜ਼ਿਆਦਾ ਪੈਸਾ ਆਇਆ ਹੈ। ਉਨ੍ਹਾਂ ਦੱਸਿਆ ਕਿ ਸਟੈਂਪ ਅਤੇ ਰਜਿਸਟਰੇਸ਼ਨ ਅਧੀਨ ਇਕ ਅਪ੍ਰੈਲ ਤੋਂ 30 ਨਵੰਬਰ 2022 ਤੱਕ ਖਜ਼ਾਨੇ ਵਿਚ 2525.72 ਕਰੋੜ ਰੁਪਏ ਦੀ ਆਮਦਨ ਆਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਇਨ੍ਹਾਂ ਅੱਠ ਮਹੀਨਿਆਂ ਨਾਲੋਂ ਇਹ ਆਮਦਨ 21 ਫੀਸਦੀ ਜ਼ਿਆਦਾ ਬਣਦੀ ਹੈ। ਸਾਲ 2021 ਵਿਚ ਇਸ ਸਮੇਂ ਦੌਰਾਨ ਇਹ ਆਮਦਨ 2088.60 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਕੰਮ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਮਾਨ ਸਰਕਾਰ ਪਹਿਲੇ ਦਿਨ ਤੋਂ ਹੀ ਸਾਰਥਕ ਹੰਭਲੇ ਮਾਰ ਰਹੀ ਹੈ। ਆਪਣੀ ਹੀ ਸਰਕਾਰ ਦੇ ਇਕ ਮੰਤਰੀ ਤੋਂ ਲੈ ਕੇ ਪਿਛਲੀਆਂ ਸਰਕਾਰਾਂ ਵਿਚ ਭ੍ਰਿਸ਼ਟਾਚਾਰੀ ਤਰੀਕਿਆਂ ਰਾਹੀਂ ਪੰਜਾਬ ਨੂੰ ਲੁੱਟਣ ਵਾਲੇ ਸਿਆਸਤਦਾਨਾਂ ਤੇ ਅਫਸਰਾਂ ਦਾ ਪਰਦਾਫਾਸ਼ ਕਰਨ ਦਾ ਨਤੀਜਾ ਇਹ ਨਿਕਲਿਆ ਹੈ ਕਿ ਜਿਹੜੇ ਅਫਸਰ ਅਤੇ ਮੁਲਾਜ਼ਮ ਲੋਕਾਂ ਦੀ ਲੁੱਟ-ਖਸੁੱਟ ਕਰਦੇ ਸੀ ਉਹ ਹੁਣ ਲੋਕ ਸੇਵਾ ਨੂੰ ਪਹਿਲ ਦੇਣ ਲੱਗੇ ਹਨ। ਜਿੰਪਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਲ ਵਿਭਾਗ ਨਾਲ ਸਬੰਧਤ ਕਿਸੇ ਵੀ ਕੰਮ ਨੂੰ ਕਰਾਉਣ ਲਈ ਕਿਸੇ ਵੀ ਅਫਸਰ ਜਾਂ ਮੁਲਾਜ਼ਮ ਨੂੰ ਰਿਸ਼ਵਤ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਇਸ ਦੀ ਰਿਪੋਰਟ ਤੁਰੰਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਅਫਸਰਾਂ ਤੇ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2023 ਵਿਚ ਪੰਜਾਬ ਨੂੰ ਤਰੱਕੀ ਦੀਆਂ ਹੋਰ ਬੁਲੰਦੀਆਂ 'ਤੇ ਲਿਜਾਣ ਲਈ ਮਾਨ ਸਰਕਾਰ ਪੂਰੀ ਤਰ੍ਹਾਂ ਪ੍ਰਤੀਬੱਧ ਤੇ ਵਚਨਬੱਧ ਹੈ। The post ਪੰਜਾਬ ‘ਚ ਸਾਲ 2022 ਦੌਰਾਨ ਮਾਲ ਵਿਭਾਗ ਨੇ ਕਈ ਲੋਕ ਪੱਖੀ ਸੇਵਾਵਾਂ ਤੇ ਸੁਵਿਧਾਵਾਂ ਕੀਤੀਆਂ ਸ਼ੁਰੂ appeared first on TheUnmute.com - Punjabi News. Tags:
|
ਸਿੰਜਾਈ ਵਿਭਾਗ ਘੁਟਾਲੇ ਮਾਮਲੇ 'ਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵਿਜੀਲੈਂਸ ਸਾਹਮਣੇ ਹੋਏ ਪੇਸ਼ Friday 30 December 2022 06:36 AM UTC+00 | Tags: aam-aadmi-party akali-bjp-government breaking-news irrigation-department-scam-case janmeja-singh-sekhon news punjab-latest-news punjab-scam punjab-vigilance-bureau sukhbir-singh-bada the-unmute-breaking-news the-unmute-latest-update the-unmute-punjabi-news ਚੰਡੀਗੜ੍ਹ 30 ਦਸੰਬਰ 2022: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਕੋਲੋਂ ਸਿੰਜਾਈ ਵਿਭਾਗ 'ਚ ਹੋਏ 1200 ਕਰੋੜ ਦੇ ਕਥਿਤ ਬਹੁ-ਕਰੋੜੀ ਘੁਟਾਲੇ ਬਾਰੇ ਪੁੱਛਗਿੱਛ ਲਈ ਤਲਬ ਗਿਆ, ਇਸਦੇ ਚੱਲਦੇ ਸੇਖੋਂ ਅੱਜ ਸਵੇਰੇ 10 ਵਜੇ ਵਿਜੀਲੈਂਸ ਬਿਊਰੋ ਪਹੁੰਚੇ। ਵਿਜੀਲੈਂਸ ਅਧਿਕਾਰੀਆਂ ਵਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਇਹ ਘੁਟਾਲਾ ਅਕਾਲੀ-ਭਾਜਪਾ ਸਰਕਾਰ ਵੇਲੇ ਹੋਇਆ ਸੀ। ਗੌਰਤਲਬ ਹੈ ਕਿ ਵਿਜੀਲੈਂਸ ਨੇ ਜਾਂਚ ਲਈ ਸੀਨੀਅਰ ਅਧਿਕਾਰੀਆਂ ਦੀ ਟੀਮ ਦਾ ਗਠਨ ਕੀਤਾ ਹੈ। ਸਵਾਲਾਂ ਦਾ ਪ੍ਰੋਫਾਰਮਾ ਤਿਆਰ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਨਾਲ ਹੀ ਹੁਣ ਤੱਕ ਮਿਲੇ ਸੁਰਾਗ ਦੀ ਵੀ ਜਾਂਚ ਕੀਤੀ ਜਾਵੇਗੀ। ਵਿਜੀਲੈਂਸ ਵੱਲੋਂ ਇਸ ਤੋਂ ਪਹਿਲਾਂ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇਬੀਐਸ ਸਿੱਧੂ, ਸਾਬਕਾ ਆਈਏਐਸ ਅਧਿਕਾਰੀ ਕਾਹਨ ਸਿੰਘ ਪੰਨੂ ਤੇ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਤੋਂ ਪੁੱਛਗਿੱਛ ਕੀਤੀ ਗਈ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨੋਂ ਅਧਿਕਾਰੀਆਂ, ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਤੇ ਦੋਹਾਂ ਦੇ ਨਿੱਜੀ ਸਹਾਇਕਾਂ ਕੋਲੋਂ ਪੁੱਛਗਿਛ ਮਗਰੋਂ ਸਾਰੇ ਵਿਅਕਤੀਆਂ ਦੇ ਬਿਆਨਾਂ ਤੇ ਦਸਤਾਵੇਜ਼ਾਂ ਨੂੰ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। The post ਸਿੰਜਾਈ ਵਿਭਾਗ ਘੁਟਾਲੇ ਮਾਮਲੇ ‘ਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵਿਜੀਲੈਂਸ ਸਾਹਮਣੇ ਹੋਏ ਪੇਸ਼ appeared first on TheUnmute.com - Punjabi News. Tags:
|
ਡਾ. ਨਮਿਤਾ ਗੁਪਤਾ ਨੂੰ ਪੰਜਾਬ ਯੂਨੀਵਰਸਿਟੀ ਦਾ ਨਵਾਂ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਕੀਤਾ ਨਿਯੁਕਤ Friday 30 December 2022 06:44 AM UTC+00 | Tags: breaking-news director-public-relations-cum-editor-pu-news dr-namita-gupta news panjab-university punjab-news ਚੰਡੀਗੜ੍ਹ, 30 ਦਸੰਬਰ, 2022: ਡਾ. ਨਮਿਤਾ ਗੁਪਤਾ ਸਹਾਇਕ ਪ੍ਰੋਫੈਸਰ ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਜ਼ ਨੂੰ ਪੰਜਾਬ ਯੂਨੀਵਰਸਿਟੀ ਦਾ ਨਵਾਂ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਕਮ ਐਡੀਟਰ ਪੀਯੂ ਨਿਊਜ਼ ਨਿਯੁਕਤ ਕੀਤਾ ਗਿਆ ਹੈ। ਐਮਏ ਅਤੇ ਐਮਫਿਲ ਵਿਚ ਗੋਲਡ ਮੈਡਲ ਜੇਤੂ ਡਾ. ਗੁਪਤਾ ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਜ਼ ਦੇ ਸੀਨੀਅਰ ਫੈਕਲਟੀ ਮੈਂਬਰ ਤੇ ਸਾਬਕਾ ਚੇਅਰਪਰਸਨ ਹਨ। ਉਹਨਾਂ ਭਾਰਤ ਅਤੇ ਵਿਦੇਸ਼ਾਂ ਵਿਚ ਅਨੇਕਾਂ ਕੌਮੀ ਤੇ ਕੌਮਾਂਤਰੀ ਕਾਨਫਰੰਸਾਂ ਵਿਚ ਸ਼ਮੂਲੀਅਤ ਕੀਤੀ ਹੈ ਤੇ ਚਾਰ ਪੁਸਤਕਾਂ ਲਿਖੀਆਂ/ਸੰਪਾਦਤ ਕੀਤੀਆਂ ਹਨ। ਉਹਨਾਂ ਦੀਆਂ ਲਿਖਤੀ ਵੱਖ-ਵੱਖ ਕੌਮੀ ਤੇ ਕੌਮਾਂਤਰੀ ਰਸਾਲਿਆਂ ਵਿਚ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ। ਉਹਨਾਂ ਖਿੱਤੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਅਕਾਦਮਿਕ ਸੰਸਥਾਵਾਂ ਦੇ ਮੈਂਬਰ ਹਨ ਅਤੇ ਮੌਜੂਦਾ ਸਮੇਂ ਵਿਚ ਥੀਮੈਟਿਕ ਗਰੁੱਪ ਆਨ ਹਿਊਮਨ ਰਾਈਟਸ ਐਂਡ ਗਲੋਬਲ ਜਸਟਿਸ ਇਨ ਇੰਟਰਨੈਸ਼ਨਲ ਸੋਸ਼ਿਓਲੋਜੀਕਲ ਐਸੋਸੀਏਸ਼ਨ ਦੇ ਪ੍ਰਧਾਨ ਹਨ। The post ਡਾ. ਨਮਿਤਾ ਗੁਪਤਾ ਨੂੰ ਪੰਜਾਬ ਯੂਨੀਵਰਸਿਟੀ ਦਾ ਨਵਾਂ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਕੀਤਾ ਨਿਯੁਕਤ appeared first on TheUnmute.com - Punjabi News. Tags:
|
ਲੁਧਿਆਣਾ 'ਚ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ, ਦੁਕਾਨਦਾਰਾਂ ਦਾ ਪਾਵਰਕੌਮ 'ਤੇ ਗੰਭੀਰ ਦੋਸ਼ Friday 30 December 2022 07:12 AM UTC+00 | Tags: breaking-news latest-news ludhiana ludhiana-news ludhiana-powercom news powercom pspcl punjabi-news punjab-news punjab-powercom textiles-in-subhani-building ਲੁਧਿਆਣਾ 30 ਦਸੰਬਰ 2022: ਲੁਧਿਆਣਾ (Ludhiana) ਦੇ ਮੌਜਪੁਰਾ ਬਾਜ਼ਾਰ, ਸੁਭਾਨੀ ਬਿਲਡਿੰਗ ਵਿੱਚ ਸੰਦੀਪ ਟੈਕਸਟਾਈਲ ਦੀ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਜ ਸਵੇਰੇ ਜਦੋਂ ਲੋਕਾਂ ਨੇ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਤੁਰੰਤ ਦੁਕਾਨ ਦੇ ਮਾਲਕ ਨੂੰ ਸੂਚਨਾ ਦਿੱਤੀ। ਇਸ ਦੇ ਨਾਲ ਹੀ ਅੱਗ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਅੱਗ ਬੁਝਾਊ ਦਸਤੇ ਨੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਲਾਕਾ ਵਾਸੀਆਂ ਨੇ ਵੀ ਅੱਗ ਬੁਝਾਉਣ ਵਿੱਚ ਕਾਫੀ ਮਦਦ ਕੀਤੀ। ਅੱਗ ਨੇ ਚਾਰੇ ਮੰਜ਼ਿਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਫਿਲਹਾਲ ਦੁਕਾਨ ‘ਚ ਅੱਗ ਬਲ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਵੀ ਮੌਕੇ 'ਤੇ ਪੁੱਜੀ ਅਤੇ ਬਿਨਾਂ ਵਜ੍ਹਾ ਖੜ੍ਹੇ ਲੋਕਾਂ ਦਾ ਹਟਾਇਆ ਗਿਆ | ਮਾਰਕੀਟ ਦੇ ਦੁਕਾਨਦਾਰ ਪਾਵਰਕੌਮ ਤੋਂ ਨਾਰਾਜ਼ ਹਨ। ਬਾਜ਼ਾਰ ਵਿੱਚ ਤਾਰਾਂ ਦੇ ਜਾਲ ਕਾਰਨ ਅੱਗ ਬੁਝਾਉਣ ਵਿੱਚ ਦੇਰੀ ਹੋਈ। ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਕਈ ਵਾਰ ਪਾਵਰਕੌਮ ਦੇ ਅਧਿਕਾਰੀਆਂ ਨੂੰ ਤਾਰਾਂ ਹਟਾਉਣ ਲਈ ਕਿਹਾ ਗਿਆ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਕਿਹਾ ਕਿ ਤਾਰਾਂ ਤੋਂ ਨਿੱਤ ਚੰਗਿਆੜੀ ਨਿਕਲਦੀਆਂ ਰਹਿੰਦੀ ਹਨ | ਦੁਕਾਨ ਮਾਲਕ ਹਰੀਸ਼ ਮਦਾਨ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਲਾਕੇ ਵਿੱਚ ਬਿਜਲੀ ਦੀਆਂ ਤਾਰਾਂ ਦਾ ਜਾਲ ਵਿਛਿਆ ਹੋਇਆ ਹੈ। ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਪਾਵਰਕੌਮ ਨੇ ਸਮੇਂ ਸਿਰ ਮੰਡੀ ਵਿੱਚੋਂ ਤਾਰਾਂ ਹਟਾ ਦਿੱਤੀਆਂ ਹੁੰਦੀਆਂ ਤਾਂ ਫਾਇਰ ਬ੍ਰਿਗੇਡ ਅੱਗ 'ਤੇ ਜਲਦੀ ਕਾਬੂ ਪਾ ਸਕਦੀ ਸੀ। The post ਲੁਧਿਆਣਾ ‘ਚ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ, ਦੁਕਾਨਦਾਰਾਂ ਦਾ ਪਾਵਰਕੌਮ ‘ਤੇ ਗੰਭੀਰ ਦੋਸ਼ appeared first on TheUnmute.com - Punjabi News. Tags:
|
AIG ਆਸ਼ੀਸ਼ ਕਪੂਰ 'ਤੇ ਲੱਗੇ ਬਲਾਤਕਾਰ ਦੇ ਦੋਸ਼ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੇ ਪੀੜਤਾ ਨੂੰ ਸੁਣਵਾਈ ਲਈ ਬੁਲਾਇਆ Friday 30 December 2022 07:24 AM UTC+00 | Tags: aam-aadmi-party aig-ashish-kapoor breaking-news governor-banwari-lal-purohit news punjab-government punjab-news punjab-police punjab-police-aig-ashish punjab-vigilance-bureau the-unmute-punjab the-unmute-punjabi-news vigilance ਚੰਡੀਗੜ੍ਹ 30 ਦਸੰਬਰ 2022: ਵਿਜੀਲੈਂਸ ਵੱਲੋਂ ਰਿਸ਼ਵਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ਏਆਈਜੀ ਆਸ਼ੀਸ਼ ਕਪੂਰ (AIG Ashish Kapoor) ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਕਰੋੜ ਦੀ ਰਿਸ਼ਵਤ ਲੈਣ ਦੇ ਨਾਲ-ਨਾਲ ਪੁਲਿਸ ਹਿਰਾਸਤ ਵਿੱਚ ਬਲਾਤਕਾਰ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਆਸ਼ੀਸ਼ ਕਪੂਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਵਾਲੀ ਔਰਤ ਨੂੰ ਸੁਣਵਾਈ ਲਈ ਬੁਲਾਇਆ ਗਿਆ ਹੈ । ਅੱਜ 11 ਵਜੇ ਰਾਜਪਾਲ ਨੇ ਉਸ ਔਰਤ ਨੂੰ ਸਮਾਂ ਦਿੱਤਾ ਹੈ, ਪੰਜਾਬ ਦੇ ਰਾਜਪਾਲ ਇਸ ਮਾਮਲੇ ਨੂੰ ਲਗਾਤਾਰ ਗੰਭੀਰਤਾ ਨਾਲ ਲੈ ਰਹੇ ਹਨ। ਗੌਰਤਲਬ ਹੈ ਕਿ ਰਾਜਪਾਲ ਨੇ ਇਸ ਮਾਮਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੱਤਰ ਲਿਖ ਕੇ ਪੁੱਛਿਆ ਸੀ ਕਿ ਕਾਰਵਾਈ ਕਿਉਂ ਨਹੀਂ ਕੀਤੀ ਗਈ। ਜਿਕਰਯੋਗ ਹੈ ਕਿ ਔਰਤ ਦੀ ਸ਼ਿਕਾਇਤ ‘ਤੇ ਆਸ਼ੀਸ਼ ਕਪੂਰ ਨੂੰ ਪਹਿਲਾਂ ਵੀ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਫਿਲਹਾਲ ਜੇਲ ‘ਚ ਬੰਦ ਹੈ। ਆਸ਼ੀਸ਼ ਕਪੂਰ ਪੰਜਾਬ ਵਿਜੀਲੈਂਸ ਵਿੱਚ ਐਸਪੀ ਵਜੋਂ ਕੰਮ ਕਰਦੇ ਹੋਏ ਪੰਜਾਬ ਵਿੱਚ ਕਰੋੜਾਂ ਰੁਪਏ ਦੇ ਸਿੰਚਾਈ ਘੁਟਾਲੇ ਦੇ ਜਾਂਚ ਅਧਿਕਾਰੀ ਵੀ ਰਹਿ ਚੁੱਕੇ ਹਨ। The post AIG ਆਸ਼ੀਸ਼ ਕਪੂਰ ‘ਤੇ ਲੱਗੇ ਬਲਾਤਕਾਰ ਦੇ ਦੋਸ਼ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੇ ਪੀੜਤਾ ਨੂੰ ਸੁਣਵਾਈ ਲਈ ਬੁਲਾਇਆ appeared first on TheUnmute.com - Punjabi News. Tags:
|
ਕਪੂਰਥਲਾ ਵਿਖੇ ਭਿਆਨਕ ਸੜਕ ਹਾਦਸੇ 'ਚ ਪੁਲਿਸ ਮੁਲਜ਼ਮ ਦੀ ਮੌਤ, ਇੱਕ ਗੰਭੀਰ ਜ਼ਖਮੀ Friday 30 December 2022 07:51 AM UTC+00 | Tags: accident breaking-news kapurthala kapurthala-police latest-news news punjabi-news punjab-police road-accident r-ramnik-chowk-in-kapurthala the-unmute-breaking-news the-unmute-punjabi-news ਚੰਡੀਗੜ੍ਹ 30 ਦਸੰਬਰ 2022: ਪੰਜਾਬ ਦੇ ਕਪੂਰਥਲਾ (Kapurthala) ਸ਼ਹਿਰ ਵਿਖੇ ਇਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੁਲਿਸ ਮੁਲਜ਼ਮ ਦੀ ਮੌਤ ਹੋ ਗਿਆ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਦੇ ਰਮਣੀਕ ਚੌਕ ਨੇੜੇ ਦੇਰ ਰਾਤ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਇੱਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਚਾਲਕ ਪੁਲਿਸ ਮੁਲਾਜ਼ਮ ਆਕਾਸ਼ਦੀਪ (27) ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ‘ਚ ਸਵਾਰ ਉਸ ਦਾ ਸਾਥੀ ਯੁੱਧਵੀਰ ਗੰਭੀਰ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਯੁੱਧਵੀਰ ਕੱਲ੍ਹ ਹੀ ਵਿਦੇਸ਼ ਤੋਂ ਪਰਤੇ ਸਨ। ਉਸ ਦਾ ਲੁਧਿਆਣਾ ਦੇ ਡੀਐਮਸੀ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪੁਲਿਸ ਮੁਲਾਜ਼ਮ ਅਕਾਸ਼ਦੀਪ ਸਾਲ 2019 ਵਿੱਚ ਆਪਣੇ ਪਿਤਾ ਦੀ ਥਾਂ ਪੁਲਿਸ ਵਿਭਾਗ ਵਿੱਚ ਭਰਤੀ ਹੋਇਆ ਸੀ। ਉਹ ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਮਾਨ ਲਈ ਗੰਨਮੈਨ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਦੇ ਗੰਨਮੈਨ ਵਜੋਂ ਵੀ ਕੰਮ ਕਰ ਚੁੱਕੇ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਾਲਕ ਅਕਾਸ਼ਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਸਾਥੀ ਯੁੱਧਵੀਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬਾਅਦ ਵਿਚ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ। ਉਸ ਦਾ ਲੁਧਿਆਣਾ ਦੇ ਡੀਐਮਸੀ ਵਿੱਚ ਇਲਾਜ ਚੱਲ ਰਿਹਾ ਹੈ। The post ਕਪੂਰਥਲਾ ਵਿਖੇ ਭਿਆਨਕ ਸੜਕ ਹਾਦਸੇ ‘ਚ ਪੁਲਿਸ ਮੁਲਜ਼ਮ ਦੀ ਮੌਤ, ਇੱਕ ਗੰਭੀਰ ਜ਼ਖਮੀ appeared first on TheUnmute.com - Punjabi News. Tags:
|
ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚਕ ਵੱਲੋਂ PM ਮੋਦੀ ਦੇ ਮਾਤਾ ਹੀਰਾਬੇਨ ਮੋਦੀ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ Friday 30 December 2022 08:00 AM UTC+00 | Tags: breaking-news heeraben-modi lal-chand-kataruchak latest-news news prime-minister-narendra-modi ਚੰਡੀਗੜ੍ਹ 30 ਦਸੰਬਰ 2022: ਵਣ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਤਾ ਹੀਰਾਬੇਨ ਮੋਦੀ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਹਨਾਂ ਦਾ ਅੱਜ ਸਵੇਰੇ ਅਹਿਮਦਾਬਾਦ ਵਿਖੇ ਦੇਹਾਂਤ ਹੋ ਗਿਆ। ਆਪਣੇ ਸ਼ੋਕ ਸੰਦੇਸ਼ ਵਿੱਚ ਮੰਤਰੀ ਨੇ ਕਿਹਾ ਕਿ ਮਾਂ ਦਾ ਸਦਾ ਲਈ ਵਿਛੜ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੰਤਰੀ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। The post ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚਕ ਵੱਲੋਂ PM ਮੋਦੀ ਦੇ ਮਾਤਾ ਹੀਰਾਬੇਨ ਮੋਦੀ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਅੰਮ੍ਰਿਤਸਰ ਵਿਖੇ ਕੁਲਦੀਪ ਸਿੰਘ ਧਾਲੀਵਾਲ ਨੇ ਐਨਆਰਆਈ ਦੀਆਂ ਸੁਣੀਆਂ ਸਮੱਸਿਆਵਾਂ, ਵਟਸਐੱਪ ਨੰਬਰ ਜਾਰੀ Friday 30 December 2022 08:12 AM UTC+00 | Tags: aam-aadmi-party amritsar amritsar-nri-family cm-bhagwant-mann kuldeep-singh-dhaliwal news nri-at-amritsar nri-convention nri-helpline-whatsapp-no nri-issue nri-naal-milni nri-wing punjab-government punjabi-nri-issue punjab-news punjab-nri punjab-nri-policy the-unmute-breaking-news the-unmute-news ਅੰਮ੍ਰਿਤਸਰ 30 ਦਸੰਬਰ 2022: ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ (Kuldeep Singh Dhaliwal) ਦੀ ਅਗਵਾਈ ਵਿੱਚ ਪੰਜਾਬ ‘ਚ ਐਨਆਰਆਈ (NRI) ਸੰਮੇਲਨ ਕਰਵਾਏ ਜਾ ਰਹੇ ਹਨ | ਜਿਸਦੇ ਚੱਲਦੇ ਅੱਜ ਓਹਨਾ ਵਲੋ ਅੰਮ੍ਰਿਤਸਰ ‘ਚ ਐਨ ਆਰ ਆਈ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਧਾਲੀਵਾਲ ਨੇ ਕਿਹਾ ਕਿ ਐੱਨਆਰਆਈ ਵੀਰਾਂ ਨਾਲ ਸਬੰਧਿਤ ਜ਼ਿਆਦਾ ਸਮੱਸਿਆਵਾਂ ਵਿਆਹ ਅਤੇ ਜ਼ਮੀਨੀ ਵਿਵਾਦ ਦੀਆਂ ਹਨ ਜਿੰਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ | ਇਸਦੇ ਨਾਲ ਹੀ ਐਨ ਆਰ ਆਈ ਸੰਮੇਲਨ ਦੌਰਾਨ ਐਨ ਆਰ ਆਈ ਵੱਲੋਂ ਕਿਹਾ ਗਿਆ ਕਿ ਸਾਨੂੰ ਜ਼ਮੀਨੀ ਵਿਵਾਦ ਨੂੰ ਲੈ ਕੇ ਕਾਫ਼ੀ ਮਸਲੇ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਜਾਂ ਜਾਨ ਪਛਾਣ ਵਾਲੇ ਲੋਕਾਂ ਵੱਲੋਂ ਵੀ ਉਹਨਾਂ ਦੀਆਂ ਜਮੀਨਾਂ ਦੱਬੀਆਂ ਜਾ ਰਹੀਆਂ ਹਨ | ਇਸਦੇ ਨਾਲ ਹੀ ਸੁਰਜੀਤ ਸਿੰਘ ਆਹਲੂਵਾਲੀਆ ਅਤੇ ਹਾਤਮਬੀਰ ਸਿੰਘ ਸ਼ਾਹ ਨੇ ਦੱਸਿਆ ਕਿ ਉਹ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਪੰਜਾਬ ਵਿੱਚ ਉਹਨਾਂ ਦੀ ਜ਼ਮੀਨ ਹੈ, ਜਿਸ ਨੂੰ ਲੈ ਕੇ ਉਹਨਾਂ ਦਾ ਵਿਵਾਦ ਚੱਲ ਰਿਹਾ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਐਨ ਆਰ ਆਈ ਦੀ ਜ਼ਮੀਨ ਵਾਸਤੇ ਨਵਾਂ ਕਾਨੂੰਨ ਬਣਾਇਆ ਜਾਵੇ ਕਿ ਐਨ ਆਰ ਆਈ ਦੀ ਮਰਜ਼ੀ ਤੋਂ ਬਿਨਾਂ ਉਸ ਜਮੀਨ ਦਾ ਕੋਈ ਵੀ ਮਾਲਕ ਨਾ ਬਣ ਸਕੇ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਆਪਣੇ ਐਨ ਆਰ ਆਈ ਭਾਈਚਾਰੇ ਨੂੰ ਆ ਰਹੀ ਹਰ ਸਮੱਸਿਆ ਦਾ ਹੱਲ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਐਨ ਆਰ ਆਈ (NRI) ਵਿੰਗ ਪਹਿਲਾਂ ਹੀ ਬਣਾਏ ਹੋਏ ਹਨ ਤੇ ਇਸ ਸਬੰਧੀ ਹੋਰ ਅਫਸਰ ਵੀ ਤੈਨਾਤੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਐਨ ਆਰ ਆਈ ਜ਼ਮੀਨ ‘ਤੇ ਕਬਜ਼ਾ ਕਰਨ ਦਾ ਹੱਕ ਨਹੀਂ ਦਿੱਤਾ ਜਾਵੇਗਾ ਤੇ ਜਿਨ੍ਹਾਂ ਲੋਕਾਂ ਵੱਲੋਂ ਐਨ ਆਰ ਆਈ ਉਸ ਦੀ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਹਨ ਉਹ ਪੰਜਾਬ ਸਰਕਾਰ ਬਣਾਉਣ ਲਈ ਵਚਨਬੱਧ ਹੈ ਜ਼ਿਕਰਯੋਗ ਹੈ ਕਿ ਲਗਾਤਾਰ ਪੰਜਾਬ ਵਿੱਚ ਆ ਰਹੀਆਂ ਐੱਨ ਆਰ ਆਈਜ਼ ਨੂੰ ਮੁਸ਼ਕਲਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਐਨ ਆਰ ਆਈ ਸੰਮੇਲਨ ਸ਼ੁਰੂ ਕੀਤਾ ਗਿਆ ਹੈ | ਜਿਸਦੇ ਚੱਲਦੇ ਅੱਜ ਸਰਕਾਰ ਵੱਲੋਂ ਐਨ ਆਰ ਆਈ ਵਟਸਪਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ | The post ਅੰਮ੍ਰਿਤਸਰ ਵਿਖੇ ਕੁਲਦੀਪ ਸਿੰਘ ਧਾਲੀਵਾਲ ਨੇ ਐਨਆਰਆਈ ਦੀਆਂ ਸੁਣੀਆਂ ਸਮੱਸਿਆਵਾਂ, ਵਟਸਐੱਪ ਨੰਬਰ ਜਾਰੀ appeared first on TheUnmute.com - Punjabi News. Tags:
|
ਅੰਮ੍ਰਿਤਸਰ 'ਚ ਚੋਰਾਂ ਨੇ ਡਾਕਖਾਨੇ ਨੂੰ ਬਣਾਇਆ ਨਿਸ਼ਾਨਾ, ਵਾਰਦਾਤ ਸੀਸੀਟੀਵੀ 'ਚ ਕੈਦ Friday 30 December 2022 08:31 AM UTC+00 | Tags: amritsar amritsar-news amritsar-police amritsar-thieves breaking-news crime latest-news news post-office post-office-in-amritsar post-office-news punjabi-news punjab-news punjab-post-office robbery thief vijaynagar-post-office ਅੰਮ੍ਰਿਤਸਰ 30 ਦਸੰਬਰ 2022: ਪੰਜਾਬ ਵਿਚ ਆਏ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਇਹ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਇਸ ਦਰਮਿਆਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਵਿਜੇਨਗਰ ਡਾਕਖਾਨੇ ਦਾ ਹੈ, ਜਿੱਥੇ ਕਿ ਚੋਰ ਡਾਕਖ਼ਾਨੇ (Post Office) ‘ਚ ਚੋਰੀ ਕਰਨ ਆਏ | ਇਸ ਦੌਰਾਨ ਚੋਰਾਂ ਨੇ ਡਾਕਖਾਨੇ ਦੇ ਤਾਲੇ ਨੂੰ ਤੋੜ ਦਿੱਤਾ|
ਲੇਕਿਨ ਡਾਕਖਾਨੇ (Post Office) ਦੇ ਵਿਚ ਕੈਸ਼ ਨਾ ਹੋਣ ਕਰਕੇ ਚੋਰਾਂ ਨੂੰ ਬੇ-ਰੰਗ ਪਰਤਣਾ ਪਿਆ | ਡਾਕਖਾਨੇ ਦੇ ਅੰਦਰ ਕਿਸੇ ਵੀ ਤਰੀਕੇ ਦੀ ਚੋਰੀ ਨਹੀਂ ਹੋਈ, ਜਦੋਂ ਇਸ ਸਬੰਧੀ ਡਾਕਖਾਨੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਡਾਕਖਾਨੇ ਵਿੱਚ ਕੁਝ ਚੋਰ ਚੋਰੀ ਦੀ ਨੀਅਤ ਨਾਲ ਆਏ ਜਿਨ੍ਹਾਂ ਵੱਲੋਂ ਡਾਕਖ਼ਾਨੇ ਦੇ ਤਾਲੇ ਵੀ ਤੋੜ ਦਿੱਤੇ | ਲੇਕਿਨ ਡਾਕਖਾਨੇ ਦੇ ਵਿੱਚ ਕੈਸ਼ ਨਾ ਹੋਣ ਕਰ ਕੇ ਚੋਰ ਬੇ-ਰੰਗ ਹੀ ਵਾਪਸ ਪਰਤੇ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਕਿ ਰੋਜ਼ਾਨਾ ਹੀ ਡਾਕਖਾਨੇ ਦਾ ਕੈਸ਼ੀਅਰ ਕੇਸ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ, ਜਿਸ ਕਰਕੇ ਡਾਕਖਾਨੇ ਦੇ ਵਿਚ ਕੈਸ਼ ਨਹੀਂ ਸੀ ਇਸ ਤੋਂ ਇਲਾਵਾ ਡਾਕਖਾਨੇ ਦਾ ਸਾਰਾ ਸਮਾਨ ਸੁਰੱਖਿਅਤ ਹੈ | ਇਸ ਸਬੰਧੀ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਡਾਕਖ਼ਾਨੇ ਦੇ ਤਾਲੇ ਤੋੜੇ ਗਏ ਲੇਕਿਨ ਇਸ ਦੌਰਾਨ ਡਾਕਖਾਨੇ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ | The post ਅੰਮ੍ਰਿਤਸਰ ‘ਚ ਚੋਰਾਂ ਨੇ ਡਾਕਖਾਨੇ ਨੂੰ ਬਣਾਇਆ ਨਿਸ਼ਾਨਾ, ਵਾਰਦਾਤ ਸੀਸੀਟੀਵੀ ‘ਚ ਕੈਦ appeared first on TheUnmute.com - Punjabi News. Tags:
|
ਦੋ ਦਿਨ ਪਹਿਲਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਏ ਪਟਿਆਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ Friday 30 December 2022 08:53 AM UTC+00 | Tags: brampton breaking-news canada harashish-singh heart-attack ielts news nwes nws ਪਟਿਆਲਾ 30 ਦਸੰਬਰ 2022: ਜੇਕਰ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਵਿਚ ਨੌਜਵਾਨ ਆਈਲੈਟਸ ਕਰਕੇ ਬਾਹਰਲੇ ਮੁਲਕਾਂ ਵਿਚ ਜਾ ਕੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ, ਇਸੇ ਆਸ ਨੂੰ ਲੈ ਕੇ ਪਟਿਆਲਾ ਦੀ ਆਫੀਸਰ ਇਨਕਲੇਵ ਤੋਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਗਏ 25 ਸਾਲਾਂ ਹਰਅਸ਼ੀਸ਼ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਦੋਂ ਹਰਅਸ਼ੀਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਦੁੱਖ ਭਰੀ ਸੂਚਨਾ ਮਿਲੀ ਤਾਂ ਉਨ੍ਹਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।ਦੱਸ ਦਈਏ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਹਰਅਸ਼ੀਸ਼ ਸਿੰਘ 25 ਦਸੰਬਰ ਨੂੰ ਆਈਲੈਟਸ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਗਿਆ ਸੀ ਅਤੇ ਦੋ ਦਿਨ ਬਾਅਦ ਹੀ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਸਦੀ ਮਾਤਾ ਅਤੇ ਬਾਕੀ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ | ਦੂਜੇ ਪਾਸੇ ਹਰਅਸ਼ੀਸ਼ ਦੀ ਮਾਂ ਰੋਂਦੀ ਕਰਲਾਉਂਦੀ ਸਰਕਾਰ ਅੱਗੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਅਪੀਲ ਕਰ ਰਹੀ ਹੈ | ਹਰਅਸ਼ੀਸ਼ ਦੇ ਘਰ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ, ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਨੌਜਵਾਨ ਦੇ ਚਾਚਾ ਆਈਐਸ ਬਿੰਦਰਾ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵਿਚ ਹਰਅਸ਼ੀਸ਼ ਉਹਨਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਪਿਤਾ ਦੀ ਮੌਤ ਤੋਂ ਵੀ ਪਹਿਲਾਂ ਹੋ ਚੁੱਕੀ ਹੈ, ਉਹ ਆਪਣੀ ਮਾਂ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਨਾਲ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ | ਉਨ੍ਹਾਂ ਕਿਹਾ ਕਿ ਉਸ ਨੂੰ ਕਨੇਡਾ ਜਾਣ ਦਾ ਬਹੁਤ ਚਾਅ ਸੀ ਅਤੇ ਕੈਨੇਡਾ ਵਿੱਚ ਪੜ੍ਹਾਈ ਕਰਨ ਅਤੇ ਆਪਣੇ ਇਸ ਚਾਅ ਨੂੰ ਪੂਰਾ ਕਰਨ ਲਈ ਹਰਅਸ਼ੀਸ਼ ਨੇ ਆਈਲੈਟਸ ਦੀ ਪੜਾਈ ਕੀਤੀ ਪੜ੍ਹਾਈ ਕਰਨ ਤੋਂ ਬਾਅਦ ਇਸ ਨੌਜਵਾਨ ਦਾ ਕੈਨੇਡਾ ਦੇ ਬਰੈਂਪਟਨ ਸ਼ਹਿਰ ਦਾ ਵੀਜ਼ਾ ਲੱਗ ਗਿਆ ਅਤੇ ਘਰ ਵਿਚ ਬਹੁਤ ਖੁਸ਼ੀ ਭਰਿਆ ਮਹੌਲ ਸੀ ਅਤੇ ਕਨੇਡਾ ਜਾਣ ਤੋਂ ਪਹਿਲਾਂ ਨੌਜਵਾਨ ਹਰਅਸ਼ੀਸ਼ ਨੇ ਆਪਣਾ ਜਨਮ ਦਿਨ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਮਨਾਇਆ | ਇਸ ਤੋਂ ਬਾਅਦ ਉਹ ਖ਼ੁਸ਼ੀ ਖ਼ੁਸ਼ੀ ਆਪਣੇ ਪਰਿਵਾਰ ਤੋਂ ਵਿਦਾ ਹੋ ਕੇ ਕੈਨੇਡਾ ਚਲਾ ਗਿਆ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹੁਣ ਇਹ ਖੁਸ਼ੀ ਮਾਤਮ ਵਿੱਚ ਬਦਲ ਜਾਵੇਗੀ ਅਤੇ ਆਪਣੇ ਇਕਲੌਤੇ ਪੁੱਤਰ ਦੀ ਮੌਤ ਹੋਣ ਦੀ ਸੂਚਨਾ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ | ਮ੍ਰਿਤਕ ਨੌਜਵਾਨ ਦੇ ਚਾਚਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਕਿਹਾ ਕਿ ਜੇਕਰ ਸਰਕਾਰਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤਾਂ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿੱਚ ਜਾਣ ਦੀ ਲੋੜ ਨਾ ਪਵੇ ਅਤੇ ਪੰਜਾਬ ਵਿੱਚ ਰੁਜ਼ਗਾਰ ਨਾ ਹੋਣ ਦੇ ਚੱਲਦਿਆਂ ਉਨ੍ਹਾਂ ਦੇ ਇਕਲੌਤੇ ਪੁੱਤਰ ਹਰਅਸ਼ੀਸ਼ ਦੀ ਕਨੇਡਾ ਦੇ ਬ੍ਰੈਂਪਟਨ ਸ਼ਹਿਰ ਵਿਚ ਹਾਰਟ ਅਟੈਕ ਨਾਲ ਮੌਤ ਹੋ ਚੁੱਕੀ ਹੈ ਤੇ ਹੁਣ ਉਹ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਅੱਗੇ ਗੁਹਾਰ ਲਗਾ ਰਹੇ ਹਨ | The post ਦੋ ਦਿਨ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਪਟਿਆਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ appeared first on TheUnmute.com - Punjabi News. Tags:
|
PM ਨਰਿੰਦਰ ਮੋਦੀ ਨੇ ਕੋਲਕਾਤਾ 'ਚ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ Friday 30 December 2022 09:30 AM UTC+00 | Tags: amrit-mahotsav india-new indian-railway klkata-news kolkata latest-news narendra-modi new-jalpaiguri-route news pm-narendra-modi the-unmute-breaking-news vande-bharat-express west-bengal ਚੰਡੀਗੜ੍ਹ 30 ਦਸੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਲਕਾਤਾ ਵਿੱਚ ਵੰਦੇ ਭਾਰਤ ਐਕਸਪ੍ਰੈਸ (Vande Bharat Express) ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਵੰਦੇ ਭਾਰਤ ਟ੍ਰੇਨ 1 ਜਨਵਰੀ ਤੋਂ ਬੰਗਾਲ ਦੇ ਹਾਵੜਾ ਤੋਂ ਨਿਊ ਜਲਪਾਈਗੁੜੀ ਰੂਟ ਤੱਕ ਜਾਵੇਗੀ। ਇਸ ਵੰਦੇ ਭਾਰਤ ਸੁਪਰਫਾਸਟ ਟਰੇਨ ( Vande Bharat Express) ਵਿੱਚ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਹੋਣਗੀਆਂ। ਇਸ ਦੇ ਨਾਲ ਹੀ ਵੰਦੇ ਭਾਰਤ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਸੰਬੋਧਨ ਵੀ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੈਨੂੰ ਬੰਗਾਲ ਦੀ ਪਵਿੱਤਰ ਧਰਤੀ ‘ਤੇ ਮੱਥਾ ਟੇਕਣ ਦਾ ਮੌਕਾ ਮਿਲਿਆ ਹੈ। ਆਜ਼ਾਦੀ ਦਾ ਇਤਿਹਾਸ ਬੰਗਾਲ ਦੇ ਹਰ ਕਣ-ਕਣ ਵਿਚ ਸਮਾਇਆ ਹੋਇਆ ਹੈ। ਜਿਸ ਧਰਤੀ ਤੋਂ ‘ਵੰਦੇ ਮਾਤਰਮ’ ਦਾ ਨਾਅਰਾ ਲਾਇਆ ਗਿਆ, ‘ਵੰਦੇ ਭਾਰਤ’ ਦੀ ਝੰਡੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣਾ ਸੀ, ਪਰ ਨਿੱਜੀ ਕਾਰਨਾਂ ਕਰਕੇ ਮੈਂ ਤੁਹਾਡੇ ਸਾਰਿਆਂ ਵਿਚਕਾਰ ਨਹੀਂ ਆ ਸਕਿਆ। ਮੈਂ ਇਸ ਲਈ ਮੁਆਫੀ ਮੰਗਦਾ ਹਾਂ। ਦੇਸ਼ ਦੀ ਆਜ਼ਾਦੀ ਦੇ ‘ਅੰਮ੍ਰਿਤ ਮਹੋਤਸਵ’ ਵਿੱਚ ਦੇਸ਼ ਨੇ 475 ‘ਵੰਦੇ ਭਾਰਤ ਟਰੇਨਾਂ’ ਸ਼ੁਰੂ ਕਰਨ ਦਾ ਸੰਕਲਪ ਲਿਆ ਸੀ। ਅੱਜ ਇਨ੍ਹਾਂ ‘ਚੋਂ ਇੱਕ ‘ਵੰਦੇ ਭਾਰਤ’ ਹਾਵੜਾ ਨੂੰ ਨਿਊ ਜਲਪਾਈਗੁੜੀ ਨਾਲ ਜੋੜਨ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ 30 ਦਸੰਬਰ ਦੀ ਤਾਰੀਖ਼ ਦਾ ਇਤਿਹਾਸ ਵਿੱਚ ਵੀ ਆਪਣਾ ਮਹੱਤਵ ਹੈ। 30 ਦਸੰਬਰ 1943 ਨੂੰ ਹੀ ਨੇਤਾਜੀ ਸੁਭਾਸ਼ ਨੇ ਅੰਡੇਮਾਨ ਵਿੱਚ ਤਿਰੰਗਾ ਲਹਿਰਾ ਕੇ ਭਾਰਤ ਦੀ ਆਜ਼ਾਦੀ ਦਾ ਝੰਡਾ ਬੁਲੰਦ ਕੀਤਾ ਸੀ। ਸਾਲ 2018 ਵਿੱਚ ਇਸ ਸਮਾਗਮ ਦੀ 75ਵੀਂ ਵਰ੍ਹੇਗੰਢ ਮੌਕੇ ਮੈਂ ਅੰਡੇਮਾਨ ਗਿਆ ਸੀ। ਨੇਤਾ ਜੀ ਦੇ ਨਾਂ ‘ਤੇ ਇਕ ਟਾਪੂ ਦਾ ਨਾਂ ਵੀ ਰੱਖਿਆ ਗਿਆ ਸੀ। The post PM ਨਰਿੰਦਰ ਮੋਦੀ ਨੇ ਕੋਲਕਾਤਾ ‘ਚ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ appeared first on TheUnmute.com - Punjabi News. Tags:
|
ਮਾਨਸਾ ਪੁਲਿਸ ਵਲੋਂ ਕਬੱਡੀ ਖਿਡਾਰੀ ਨਾਜਾਇਜ਼ ਅਸਲੇ ਸਮੇਤ ਗ੍ਰਿਫਤਾਰ Friday 30 December 2022 09:44 AM UTC+00 | Tags: arms-act breaking-news kabaddi-player-arrested latest-news mansa mansa-police news police punjab-news sardulgarh-police the-unmute-breaking the-unmute-breaking-news the-unmute-punjabi-news ਚੰਡੀਗੜ੍ਹ 30 ਦਸੰਬਰ 2022: ਮਾਨਸਾ ਪੁਲਿਸ (Mansa Police) ਨੇ ਨਾਕਾਬੰਦੀ ਦੌਰਾਨ ਇੱਕ ਕਬੱਡੀ ਖਿਡਾਰੀ ਨੂੰ ਤਿੰਨ ਪਿਸਟਲ ਤੇ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਰਦੂਲਗੜ੍ਹ ਪੁਲਿਸ ਵੱਲੋਂ ਉਕਤ ਵਿਅਕਤੀ ਕੋਲੋਂ 30 ਬੋਰ ਦੇ ਪਿਸਟਲ ਬਰਾਮਦ ਕੀਤੇ ਹਨ | ਐਸਐਸਪੀ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੂਲਗੜ੍ਹ ਪੁਲਿਸ ਨੇ ਨਾਕਾਬੰਦੀ ਦੌਰਾਨ ਰਮਨਦੀਪ ਸਿੰਘ ਵਾਸੀ ਕੁੱਤੀਵਾਲ ਜ਼ਿਲ੍ਹਾ ਬਠਿੰਡਾ ਨੂੰ ਰਿਟਜ਼ ਕਾਰ ਸਮੇਤ ਇੱਕ 30 ਬੋਰ ਦੇ ਪਿਸਟਲ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਪੁੱਛਗਿੱਛ ਦੌਰਾਨ ਉਕਤ ਨੌਜਵਾਨ ਤੋਂ 30 ਬੋਰ ਤੇ 32 ਬੋਰ ਦੇ ਦੋ ਹੋਰ ਪਿਸਟਲ ਉਸ ਦੀ ਨਿਸ਼ਾਨਦੇਹੀ ਤੇ ਬਰਾਮਦ ਹੋਏ ਹਨ | ਨੌਜਵਾਨ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਪਹਿਲਾਂ ਵੀ ਇਸ ਨੌਜਵਾਨ ‘ਤੇ ਮਾਮਲੇ ਦਰਜ ਹਨ। ਐਸਐਸਪੀ ਨੇ ਦੱਸਿਆ ਕਿ ਇਹ ਨੌਜਵਾਨ ਕਬੱਡੀ ਓਪਨ ਦਾ ਖਿਡਾਰੀ ਹੈ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਤਫ਼ਤੀਸ਼ ਜਾਰੀ ਹੈ |
The post ਮਾਨਸਾ ਪੁਲਿਸ ਵਲੋਂ ਕਬੱਡੀ ਖਿਡਾਰੀ ਨਾਜਾਇਜ਼ ਅਸਲੇ ਸਮੇਤ ਗ੍ਰਿਫਤਾਰ appeared first on TheUnmute.com - Punjabi News. Tags:
|
ਪਟਿਆਲਾ ਦੇ 4.17 ਲੱਖ ਖਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ, ਖਪਤਕਾਰਾਂ ਨੂੰ 196.20 ਕਰੋੜ ਰੁਪਏ ਦੀ ਰਾਹਤ : ਹਰਪਾਲ ਸਿੰਘ ਚੀਮਾ Friday 30 December 2022 10:11 AM UTC+00 | Tags: aam-aadmi-party breaking-news cm-bhagwant-mann district-attorney electricity-bill harpal-singh-cheema latest-news news patiala patiala-administrative-complex patiala-dc patiala-dc-sakhsi-sahni pspcl punjab-electricity-bill punjab-government the-unmute-breaking-news ਪਟਿਆਲਾ 30 ਦਸੰਬਰ 2022 : ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ (Harpal Singh cheema) ਨੇ ਪਟਿਆਲਾ ਜ਼ਿਲੇ ਦੇ ਇੰਚਾਰਜ ਮੰਤਰੀ ਵਜੋਂ ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਤੁਰੰਤ ਨਿਪਟਾਉਣ ਅਤੇ ਚੱਲ ਰਹੇ ਸਾਰੇ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਦੇ 4 ਲੱਖ 17 ਹਜ਼ਾਰ 117 ਖਪਤਕਾਰਾਂ ਦਾ ਬਿਜਲੀ ਬਿੱਲ (Electricity bill) ਜ਼ੀਰੋ ਆਇਆ ਹੈ, ਜਿਸ ਕਰਕੇ ਇਨ੍ਹਾਂ ਖਪਤਕਾਰਾਂ ਨੂੰ 196.20 ਕਰੋੜ ਰੁਪਏ ਦੀ ਰਾਹਤ ਮਿਲੀ ਹੈ। ਇਸ ਮੌਕੇ ਵਿੱਤ ਮੰਤਰੀ ਦੇ ਨਾਲ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ, ਹਰਮੀਤ ਸਿੰਘ ਪਠਾਣਮਾਜਰਾ, ਨੀਨਾ ਮਿੱਤਲ, ਗੁਰਦੇਵ ਸਿੰਘ ਦੇਵ ਮਾਨ, ਗੁਰਲਾਲ ਘਨੌਰ ਅਤੇ ਕੁਲਵੰਤ ਸਿੰਘ ਬਾਜੀਗਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੀ ਮੌਜੂਦ ਸਨ, ਜਿਨ੍ਹਾਂ ਨੇ ਵੱਖ-ਵੱਖ ਮੁੱਦੇ ਉਠਾਏ, ਜਿਸ ‘ਤੇ ਵਿੱਤ ਮੰਤਰੀ ਨੇ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ ਨੇ 17 ਵੱਖ-ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਦਕਿ ਏ.ਡੀ.ਸੀ. (ਜ/ਦਿਹਾਤੀ ਵਿਕਾਸ) ਗੁਰਪ੍ਰੀਤ ਸਿੰਘ ਥਿੰਦ ਨੇ 22 ਪ੍ਰਾਜੈਕਟਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਇਸ ਉਪਰ ਟਿੱਪਣੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਦਾਇਤ ਕੀਤੀ ਕਿ ਸਾਰੇ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣ ਅਤੇ ਕਿਸੇ ਵੀ ਕੰਮ ‘ਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵੱਖ-ਵੱਖ ਅਪਰਾਧਿਕ ਮਾਮਲਿਆਂ ਦੀ ਸਮੀਖਿਆਐਸ.ਐਸ.ਪੀ ਵਰੁਣ ਸ਼ਰਮਾ ਨੇ ਜ਼ਿਲ੍ਹੇ ‘ਚ ਅਮਨ-ਕਾਨੂੰਨ ਦੀ ਸਥਿਤੀ, ਮੁਕੱਦਮਿਆਂ ਦੇ ਚਲਾਨਾਂ ਅਤੇ ਲਗਾਏ ਗਏ ਰਾਹਤ ਕੈਂਪਾਂ ਬਾਰੇ ਜਦਕਿ ਜ਼ਿਲ੍ਹਾ ਅਟਾਰਨੀ (ਪ੍ਰਾਸੀਕਿਊਸ਼ਨ) ਦਵਿੰਦਰ ਗੋਇਲ ਨੇ ਵੱਖ-ਵੱਖ ਅਦਾਲਤਾਂ ਵਿੱਚ ਚੱਲਦੇ ਕੇਸਾਂ ਦੀ ਜਾਣਕਾਰੀ ਦਿੱਤੀ। ਇਸ ‘ਤੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਦਾਲਤਾਂ ਨੂੰ ਬੇਨਤੀ ਕਰਕੇ 2 ਸਾਲ ਤੋਂ ਪੁਰਾਣੇ ਐਨ.ਡੀ.ਪੀ.ਐਸ. ਕੇਸਾਂ ਤੇ ਖਾਸ ਕਰਕੇ ਗੰਭੀਰ ਜ਼ੁਰਮਾਂ ਦੇ ਮਾਮਲਿਆਂ ਦੇ ਟਰਾਇਲ ਤੇਜ ਕਰਵਾ ਕੇ ਦੋਸ਼ੀਆਂ ਨੂੰ ਸਜਾਵਾਂ ਦਿਵਾਈਆਂ ਜਾਣ। ਉਨ੍ਹਾਂ ਨੇ ਪੋਕਸੋ ਐਕਟ ਅਤੇ ਮਾਇਨਿੰਗ ਐਕਟ ‘ਚ 100 ਫੀਸਦੀ ਸਜਾ ਦਰ ਦੀ ਸ਼ਲਾਘਾ ਕਰਦਿਆਂ ਜਬਰ ਜਨਾਹ ਮਾਮਲੇ, ਪੀ.ਸੀ. ਐਕਟ ਤੇ ਆਬਕਾਰੀ ਮਾਮਲਿਆਂ ਦੀ ਵੀ ਸਮੀਖਿਆ ਕੀਤੀ। ਵਿੱਤ ਮੰਤਰੀ ਨੇ ਮਾਤਾ ਗੁਜਰੀ ਮਾਰਗ ਸਰਹਿੰਦ ਰੋਡ ਸੜਕ ਨੂੰ ਚੌੜਾ ਕਰਨ ਦੇ ਕੰਮ ‘ਚ ਲੋਕ ਨਿਰਮਾਣ ਵਿਭਾਗ ਦੀ ਢਿੱਲੀ ਕਾਰਗੁਜਾਰੀ ਦਾ ਗੰਭੀਰ ਨੋਟਿਸ ਲਿਆ ਅਤੇ ਕਿਹਾ ਕਿ ਇਸ ਬਾਰੇ ਜੰਗਲਾਤ ਵਿਭਾਗ ਤੋਂ ਐਨ.ਓ.ਸੀ. ਤੁਰੰਤ ਅਪਲਾਈ ਕੀਤੀ ਜਾਵੇ ਅਤੇ ਬਾਕੀ ਦੇ ਵਿਭਾਗ ਵੀ ਲੋੜੀਂਦੀਆਂ ਪ੍ਰਵਾਨਗੀਆਂ ਤੇ ਐਨ.ਓ.ਸੀਜ ਇੱਕ ਹਫ਼ਤੇ ‘ਚ ਲੈਣੀਆਂ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਾਜੈਕਟ ‘ਚ ਐਨ.ਓ.ਸੀ. ਲੈਣ ਦੇ ਮਾਮਲੇ ‘ਚ ਦੇਰੀ ਨਾ ਕੀਤੀ ਜਾਵੇ ਅਤੇ ਅਜਿਹਾ ਕਰਨ ਵਾਲੇ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਕੰਮਾਂ ਦੀ ਸਮੁੱਚੀ ਰਿਪੋਰਟ ਵੀ ਡਿਪਟੀ ਕਮਿਸ਼ਨਰ ਜਰੀਏ ਉਨ੍ਹਾਂ ਤੱਕ ਪਹੁੰਚਾਉਣ ਦੇ ਆਦੇਸ਼ ਦਿੱਤ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਮੂਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਚੱਲ ਰਹੇ ਪ੍ਰਾਜੈਕਟਾਂ ਅਤੇ ਵਿਕਾਸ ਕਾਰਜਾਂ ਦੀ ਸੂਚੀ ਡਿਪਟੀ ਕਮਿਸ਼ਨਰ ਜਰੀਏ ਜ਼ਿਲ੍ਹੇ ਦੇ ਸਾਰੇ ਵਿਧਾਇਕ ਸਾਹਿਬਾਨਾਂ ਨੂੰ ਭੇਜੀ ਜਾਵੇ। ਇਸ ਤੋਂ ਬਿਨ੍ਹਾਂ ਰਾਜ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਵੀ ਵਿਧਾਇਕ ਸਾਹਿਬਾਨ ਰਾਹੀਂ ਆਮ ਲੋਕਾਂ ਤੱਕ ਪੁੱਜਦੀ ਯਕੀਨੀ ਬਣਾਈ ਜਾਵੇ। ਵਿੱਤ ਮੰਤਰੀ ਨੇ ਵੱਡੀ ਤੇ ਛੋਟੀ ਨਦੀ, ਨਵੇਂ ਬੱਸ ਸਟੈਂਡ, 24 ਘੰਟੇ ਨਹਿਰੀ ਪਾਣੀ, ਐਸ.ਟੀ.ਪੀਜ਼, ਡੇਅਰੀ ਪ੍ਰਾਜੈਕਟ, ਰਜਿੰਦਰਾ ਲੇਕ, ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ, ਹੈਰੀਟੇਜ਼ ਸਟਰੀਟ, ਸੀ.ਸੀ.ਟੀ.ਵੀ ਕੈਮਰੇ, ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਸਮੇਤ ਵਿਦਿਅਕ ਤੇ ਤਕਨੀਕੀ ਸਿੱਖਿਆ ਅਦਾਰਿਆਂ ਤੋਂ ਇਲਾਵਾ ਵੱਖ-ਵੱਖ ਸੜਕਾਂ ਤੇ ਜੰਗਲਾਤ, ਬਾਗਬਾਨੀ ਤੇ ਹੋਰ ਮਹਿਕਮਿਆਂ ਦੇ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਲਾਭਪਾਤਰੀਆਂ ਨੂੰ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿੱਤ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਮੀਟਿੰਗ ‘ਚ ਚੇਅਰਮੈਨ ਇੰਪਰੂਵਮੈਂਟ ਟਰਸਟ ਮੇਘ ਚੰਦ ਸ਼ੇਰਮਾਜਰਾ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ, ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ, ਐਸ.ਪੀਜ਼ ਵਜੀਰ ਸਿੰਘ ਖਹਿਰਾ ਤੇ ਹਰਬੰਤ ਕੌਰ, ਐਸ.ਡੀ.ਐਮਜ਼ ਸਮੇਤ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ। The post ਪਟਿਆਲਾ ਦੇ 4.17 ਲੱਖ ਖਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ, ਖਪਤਕਾਰਾਂ ਨੂੰ 196.20 ਕਰੋੜ ਰੁਪਏ ਦੀ ਰਾਹਤ : ਹਰਪਾਲ ਸਿੰਘ ਚੀਮਾ appeared first on TheUnmute.com - Punjabi News. Tags:
|
ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਦੀ ਥਾਂ ਕਾਂਗਰਸ ਜੋੜਨ ਦੀ ਲੋੜ: ਫਤਿਹਜੰਗ ਸਿੰਘ ਬਾਜਵਾ Friday 30 December 2022 10:23 AM UTC+00 | Tags: bharat-jodo-yatra breaking-news congress congress-poarty fatehjung-singh-bajwa heerben-modi news pm-modi punjab-bjp punjab-congress punjab-politics rahul-gandhi-tweet the-unmute-breaking-news the-unmute-punjabi-news ਬਟਾਲਾ 30 ਦਸੰਬਰ 2022: ਬਟਾਲਾ ਪਹੁੰਚੇ ਫਤਿਹਜੰਗ ਸਿੰਘ ਬਾਜਵਾ ਨੇ ਕਾਂਗਰਸ ਪਾਰਟੀ ‘ਤੇ ਤਿੱਖਾ ਹਮਲਾ ਕੀਤਾ, ਉਨ੍ਹਾਂ ਨੇ ਪੱਤਰਕਾਰਾਂ ਸਵਾਲਾਂ ਦੇ ਜਵਾਬ ਦਿੰਦੇ ਹੋਏ ਰਾਹੁਲ ਗਾਂਧੀ ਵਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ (Bharat Jodo Yatra) ‘ਤੇ ਟਿਪਣੀ ਕਰਦੇ ਕਿਹਾ ਕਿ ਸਿਹਤ ਵਿਭਾਗ ਨੇ ਕਰੋਨਾ ਗਾਈਡਲਾਈਨ ਨਿਭਾਉਣ ਦੀ ਗੱਲ ਕੀਤੀ ਹੈ, ਉਸ ‘ਚ ਕੋਈ ਰਾਜਨੀਤੀ ਨਹੀਂ ਹੈ | ਉਥੇ ਹੀ ਉਹਨਾਂ ਰਾਹੁਲ ਗਾਂਧੀ ਤੇ ਤੰਜ ਕੱਸਦੇ ਕਿਹਾ ਕਿ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਦੀ ਥਾਂ ਕਾਂਗਰਸ ਜੋੜਨ ਦੀ ਲੋੜ ਹੈ, ਉਨ੍ਹਾਂ ਨੇ ਕਿਹਾ ਕਾਂਗਰਸੀ ਬੇਰਾਂ ਵਾਂਗ ਖਿੱਲਰ ਗਏ ਹਨ | ਇਸ ਦੇ ਨਾਲ ਹੀ ਸੁਰੱਖਿਆ ਏਜੇਂਸੀਆਂ ਵਲੋਂ ਪੰਜਾਬ ‘ਚ ਅਲਰਟ ਜਾਰੀ ਰੱਖਣ ਦੇ ਮੁੱਦੇ ‘ਤੇ ਉਨ੍ਹਾਂ ਨੇ ਕਿਹਾ ਕਿ ਸੂਬੇ ‘ਚ ਜਦੋਂ ਤੋਂ ਆਪ ਸਰਕਾਰ ਸੱਤਾ ‘ਚ ਆਈ ਹੈ ਉਦੋਂ ਤੋਂ ਕਾਨੂੰਨ ਸਥਿਤੀ ਵਿਗੜੀ ਹੈ ਅਤੇ ਹਾਲਾਤ ਇਹ ਹੈ ਕਿ ਹਾਲਾਤ ਬੇਲਗਾਮ ਹੋ ਗਏ ਹਨ | ਓਥੇ ਹੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਮੋਦੀ ਦੇ ਦਿਹਾਂਤ ਨੂੰ ਲੈ ਕੇ ਭਾਜਪਾ ਨੇਤਾ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਨਰਿੰਦਰ ਮੋਦੀ ਨਾਲ ਪੂਰਾ ਦੇਸ਼ ਖੜ੍ਹਾ ਹੈ ਅਤੇ ਵਿਸ਼ੇਸ ਕਰ ਉਹਨਾਂ ਦੀ ਪੂਰੀ ਭਾਜਪਾ ਪਾਰਟੀ ਦੁੱਖ ‘ਚ ਸ਼ਾਮਲ ਹੈ | The post ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਦੀ ਥਾਂ ਕਾਂਗਰਸ ਜੋੜਨ ਦੀ ਲੋੜ: ਫਤਿਹਜੰਗ ਸਿੰਘ ਬਾਜਵਾ appeared first on TheUnmute.com - Punjabi News. Tags:
|
'ਖੇਡਾਂ ਵਤਨ ਪੰਜਾਬ ਦੀਆਂ' ਤੇ 'ਓਲੰਪੀਅਨ ਬਲਬੀਰ ਸਿੰਘ ਵਜ਼ੀਫ਼ਾ ਸਕੀਮ' ਦੀ ਕੀਤੀ ਸ਼ੁਰੂਆਤ Friday 30 December 2022 10:30 AM UTC+00 | Tags: aam-aadmi-party breaking-news cm-bhagwant-mann games gurmeet-singh-meet-hayer harpal-singh-cheema khedan-watan-punjab-diaan olympian-balbir-singh-scholarship-scheme punjab punjab-government punjab-scheme punjab-scholarship-scheme punjab-sports-budget scholarship-scheme sports sports-budget the-unmute-latest-news ਚੰਡੀਗੜ੍ਹ 30 ਦਸੰਬਰ 2022: ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਅਤੇ ਮੁੜ ਸੂਬੇ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਇਹੋ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਸਰਕਾਰ ਦੇ ਪਹਿਲੇ ਬਜਟ ਨੇ ਹੀ ਇਸ ਉਪਰ ਮੋਹਰ ਲਗਾ ਦਿੱਤੀ ਜਦੋਂ ਸਾਲ 2022-23 ਲਈ ਪਿਛਲੇ ਸਾਲ ਦੇ ਮੁਕਾਬਲੇ ਖੇਡਾਂ ਦੇ ਬਜਟ ਵਿੱਚ 38.14 ਫੀਸਦੀ ਵਾਧਾ ਕੀਤਾ ਗਿਆ। ਕੁੱਲ 229 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ। ਸਾਲ ਭਰ ਖੇਡਾਂ ਦੇ ਖੇਤਰ ਵਿੱਚ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਰਹੇ। ਖੇਡ ਮੰਤਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਲ ਭਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਉਤੇ ਵਿਭਾਗ ਵੱਲੋਂ ਬਲਾਕ ਤੋਂ ਸੂਬਾ ਪੱਧਰ ਤੱਕ ‘ਖੇਡਾਂ ਵਤਨ ਪੰਜਾਬ ਦੀਆਂ-2022’ ਕਰਵਾਈਆਂ ਗਈਆਂ। ਪੰਜਾਬ ਵਿੱਚ ਪਹਿਲੀ ਵਾਰ ਕਰਵਾਈਆਂ ਗਈਆਂ ਇਸ ਤਰ੍ਹਾਂ ਦੀਆਂ ਖੇਡਾਂ ਵਿੱਚ ਖਿਡਾਰੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਗਈ। 3 ਲੱਖ ਦੇ ਕਰੀਬ ਖਿਡਾਰੀਆਂ ਨੇ 29 ਖੇਡ ਵੰਨਗੀਆਂ ਵਿੱਚ ਹਿੱਸਾ ਲਿਆ ਜਦੋਂ ਕਿ ਪਹਿਲਾਂ ਕਰਵਾਈਆਂ ਜਾਂਦੀਆਂ ਖੇਡਾਂ ਵਿੱਚ ਖਿਡਾਰੀਆਂ ਦੀ ਗਿਣਤੀ 20 ਹਜ਼ਾਰ ਨਹੀਂ ਟੱਪੀ ਸੀ। ਮੁੱਖ ਮੰਤਰੀ ਵੱਲੋਂ ਕੌਮੀ ਖੇਡ ਦਿਵਸ ਵਾਲੇ ਦਿਨ 29 ਅਗਸਤ ਨੂੰ ਜਲੰਧਰ ਵਿਖੇ ਖੁਦ ਵਾਲੀਬਾਲ ਖੇਡ ਕੇ ਉਦਘਾਟਨ ਕੀਤਾ। ਢਾਈ ਮਹੀਨੇ ਇਸ ਖੇਡ ਮਹਾਂਕੁੰਭ ਵਿੱਚ ਜੇਤੂ ਰਹੇ 9961 ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਗਈ। ਇਸ ਸਾਲ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਦੇ 19 ਖਿਡਾਰੀਆਂ ਨੇ ਹਾਕੀ, ਕ੍ਰਿਕਟ, ਵੇਟਲਿਫਟਿੰਗ ਵਿੱਚ ਤਿੰਨ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ੇ ਜਿੱਤੇ। ਇਸ ਤੋਂ ਇਲਾਵਾ ਚਾਰ ਖਿਡਾਰੀਆਂ ਨੇ ਜੂਡੋ, ਸਾਈਕਲਿੰਗ ਤੇ ਅਥਲੈਟਿਕਸ ਵਿੱਚ ਹਿੱਸਾ ਲਿਆ। 23 ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਨੇ ਕੁੱਲ 9.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ। ਪਹਿਲੀ ਵਾਰ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਦਿੱਤੀ ਗਈ। ਪੰਜਾਬ ਦੇ ਉਭਰਦੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਮ ਹੇਠ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਸਕੀਮ ਤਹਿਤ 12.50 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ ਜਿਸ ਤਹਿਤ ਸੀਨੀਅਰ ਨੈਸ਼ਨਲ ਮੁਕਾਬਲਿਆਂ ਵਿੱਚ ਕੋਈ ਵੀ ਤਮਗਾ ਜੇਤੂ ਖਿਡਾਰੀ ਨੂੰ 8000 ਰੁਪਏ ਪ੍ਰਤੀ ਮਹੀਨਾ ਅਤੇ ਜੂਨੀਅਰ ਨੈਸ਼ਨਲ ਵਿੱਚ ਜੇਤੂ ਖਿਡਾਰੀ ਨੂੰ 6000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਇਕ ਸਾਲ ਲਈ ਦਿੱਤਾ ਜਾਵੇਗਾ। ਪੰਜਾਬ ਵਿੱਚ ਖੇਡਾਂ ਦਾ ਪੱਧਰ ਉਚਾ ਚੁੱਕਣ, ਖਿਡਾਰੀਆਂ ਨੂੰ ਸਨਮਾਨ, ਨੌਕਰੀ ਦੇਣ ਅਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਉਲੀਕਣ ਲਈ ਕਾਰਗਾਰ ਖੇਡ ਨੀਤੀ ਬਣਾਉਣ ਲਈ ਖੇਡ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ ਜਿਸ ਦੀ ਰਿਪੋਰਟ ਦੇ ਆਧਾਰ ਉਤੇ ਨੀਤੀ ਲਾਗੂ ਹੋਵੇਗੀ। ਇਸ ਸੈਸ਼ਨ ਦੌਰਾਨ 4750 ਖਿਡਾਰੀ ਸਪੋਰਟਸ ਵਿੰਗ ਸਕੂਲਾਂ ਵਿੱਚ ਅਤੇ 1000 ਖਿਡਾਰੀ ਸਪੋਰਟਸ ਵਿੰਗ ਕਾਲਜਾਂ ਵਿੱਚ ਦਾਖਲ ਕੀਤੇ ਗਏ। ਕੋਚਾਂ ਦੀ ਨਵੀਂ ਭਰਤੀ ਲਈ ਯੋਜਨਾ ਉਲੀਕੀ ਗਈ। ਰੋਇੰਗ ਖਿਡਾਰੀਆਂ ਨੂੰ ਕਿਸ਼ਤੀਆਂ ਅਤੇ ਸ਼ੂਟਿੰਗ ਰੇਂਜਾਂ ਲਈ ਬਜਟ ਐਲਾਨਿਆ ਗਿਆ। ਮੁੱਖ ਮੰਤਰੀ ਦੇ ਫੈਸਲੇ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਇਸ ਸਾਲ ਨੌਜਵਾਨਾਂ ਨੂੰ ਸ਼ਹੀਦ-ਏ ਆਜ਼ਮ ਸ. ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਹਰੇਕ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਪੁਰਸਕਾਰ ਲਈ ਚੁਣਿਆ ਜਾਵੇਗਾ ਜਿਨ੍ਹਾਂ ਨੂੰ 51,000 ਰੁਪਏ ਦੀ ਰਾਸ਼ੀ, ਮੈਡਲ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜਿਵੇਂ ਕਈ ਸਾਲਾਂ ਤੋਂ ਰੁਕੇ ਇਸ ਪੁਰਸਕਾਰ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ | ਉਥੇ ਕਈ ਵਰ੍ਹਿਆਂ ਤੋਂ ਨਹੀਂ ਕਰਵਾਏ ਗਏ ਰਾਜ ਪੱਧਰੀ ਅੰਤਰ-ਵਰਸਿਟੀ ਯੁਵਕ ਮੇਲੇ ਨੂੰ ਇਸ ਵਾਰ ਦਸੰਬਰ ਮਹੀਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਯੁਵਕ ਮੇਲੇ ਦਾ ਮਨੋਰਥ ਨੌਜਵਾਨਾਂ ਨੂੰ ਅਮੀਰ ਵਿਰਸੇ ਨਾਲ ਜੋੜਨਾ ਹੈ। ਯੁਵਕ ਸੇਵਾਵਾਂ ਵਿਭਾਗ ਵੱਲੋਂ ਨੌਜਵਾਨਾਂ ਨੂੰ ਦੂਸਰੇ ਰਾਜਾਂ ਵਿੱਚ ਭੇਜ ਕੇ ਉੱਥੋਂ ਦੇ ਸੱਭਿਆਚਾਰ, ਪੌਣ-ਪਾਣੀ ਅਤੇ ਰੀਤੀ ਰਿਵਾਜ਼ਾਂ ਨੂੰ ਸਮਝਣ ਲਈ ਰਾਜ ਦੇ 300 ਨੌਜਵਾਨਾਂ ਦੇ ਅੰਤਰ-ਰਾਜੀ ਦੌਰੇ ਕਰਵਾਏ ਗਏ। ਇਸ ਤੋਂ ਇਲਾਵਾ ਪੇਂਡੂ ਯੂਥ ਕਲੱਬਾਂ ਦੇ 200 ਅਹੁਦੇਦਾਰਾਂ/ਮੈਂਬਰਾਂ ਦੀ ਯੂਥ ਟ੍ਰੇਨਿੰਗ ਵਰਕਸ਼ਾਪ ਵੀ ਲਗਾਈ ਗਈ। The post ‘ਖੇਡਾਂ ਵਤਨ ਪੰਜਾਬ ਦੀਆਂ’ ਤੇ ‘ਓਲੰਪੀਅਨ ਬਲਬੀਰ ਸਿੰਘ ਵਜ਼ੀਫ਼ਾ ਸਕੀਮ’ ਦੀ ਕੀਤੀ ਸ਼ੁਰੂਆਤ appeared first on TheUnmute.com - Punjabi News. Tags:
|
ਮਹਾਨ ਫੁੱਟਬਾਲ ਖਿਡਾਰੀ ਪੇਲੇ ਦੇ ਦਿਹਾਂਤ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਦੁੱਖ ਦਾ ਪ੍ਰਗਟਾਵਾ Friday 30 December 2022 10:35 AM UTC+00 | Tags: breaking-news kultaar-singh-sandhwan legendary-football-player-pele. pele punjab-vidhan-sabha ਚੰਡੀਗੜ 30 ਦਸੰਬਰ 2022: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਵ ਦੇ ਮਹਾਨ ਫੁੱਟਬਾਲ ਖਿਡਾਰੀ ਐਡਸਨ ਅਰਾਂਟੇਸ ਡੀ ਨਾਸੀਮੈਂਟੋ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਲੋਕਾਂ ਵੱਲੋਂ ਪਿਆਰ ਨਾਲ ਪੇਲੇ (Pele) ਵਜੋਂ ਜਾਣਿਆ ਜਾਂਦਾ ਸੀ। ਸ. ਸੰਧਵਾਂ ਨੇ ਆਪਣੇ ਸ਼ੋਕ ਸ਼ੰਦੇਸ ਵਿੱਚ ਕਿਹਾ, ''ਮੈਨੂੰ ਬ੍ਰਾਜੀਲ ਦੇ ਫੁੱਟਬਾਲ ਦੇ ਮਹਾਨ ਬਾਦਸ਼ਾਹ ਦੇ ਦਿਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਸੁੰਦਰ ਖੇਡ ਖੇਡਣ ਲਈ ਸੱਚਮੁੱਚ ਮਹਾਨ ਖਿਡਾਰੀਆਂ ਵਿੱਚੋਂ ਇੱਕ ਸੀ। ਉਸ ਦੇ ਪਰਿਵਾਰ, ਦੋਸਤਾਂ ਅਤੇ ਉਸ ਦੀ ਪ੍ਰਸੰਸਾ ਕਰਨ ਵਾਲੇ ਹਰੇਕ ਵਿਅਕਤੀ ਨੂੰ ਮੇਰੇ ਵੱਲੋਂ ਸੰਵੇਦਨਾ। ਅਲਵਿਦਾ ਪੇਲੇ… ਪੇਲੇ (Pele) ਇੱਕ ਬ੍ਰਾਜੀਲੀਅਨ ਪੇਸ਼ੇਵਰ ਫੁਟਬਾਲਰ ਸੀ ਜੋ ਇੱਕ ਫਾਰਵਰਡ ਦੇ ਤੌਰ 'ਤੇ ਖੇਡਦਾ ਸੀ। ਫੀਫਾ ਦੁਆਰਾ ਉਸ ਨੂੰ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਹੈ। The post ਮਹਾਨ ਫੁੱਟਬਾਲ ਖਿਡਾਰੀ ਪੇਲੇ ਦੇ ਦਿਹਾਂਤ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਸੰਗਰੂਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 4 ਨੌਜਵਾਨਾਂ ਦੀ ਮੌਤ Friday 30 December 2022 10:51 AM UTC+00 | Tags: accident breaking-news latest-news news police punjab road-accident sangrur sangrur-accident sangrur-acident sangrur-bathinda-national-highway. sangrur-car-accident the-unmute-breaking-news the-unmute-punjab the-unmute-report village-upali ਸੰਗਰੂਰ 30 ਦਸੰਬਰ 2022: ਸੰਗਰੂਰ-ਬਠਿੰਡਾ ਨੈਸ਼ਨਲ ਹਾਈਵੇ (Sangrur-Bathinda National Highway) 'ਤੇ ਪਿੰਡ ਉਪਲੀ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਰ ਦੋਸਤਾਂ ਦੀ ਮੌਤ ਹੋ ਗਈ। ਘਟਨਾ ਰਾਤ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਕਾਰਪੀਓ ਗੱਡੀ ਬਠਿੰਡਾ ਸਾਈਡ ਤੋਂ ਆ ਰਹੀ ਸੀ ਤਾਂ ਮੁੱਖ ਮਾਰਗ ‘ਤੇ ਚੜ੍ਹਨ ਲੱਗੇ, ਜਿਸ ਦੌਰਾਨ ਇਹ ਭਿਆਨਕ ਹਾਦਸਾ ਵਾਪਰ ਗਿਆ। ਚਸ਼ਮਦੀਦਾਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਨੌਜਵਾਨ ਦੀ ਲਾਸ਼ ਹਵਾ ਵਿੱਚ ਉਛਲ ਕੇ ਮੌਕੇ ਤੋਂ ਥੋੜ੍ਹੀ ਦੂਰ ਖੇਤਾਂ ਵਿੱਚ ਪਈ ਮਿਲੀ। ਦੂਜੇ ਪਾਸੇ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 1 ਨੌਜਵਾਨ ਨੂੰ ਗੰਭੀਰ ਸੱਟਾਂ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ ਪਰ ਉਸ ਦੀ ਰਸਤੇ ‘ਚ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਗੁਰਬਾਜ ਸਿੰਘ ਮੁਖਤਿਆਰ ਸਿੰਘ ਗੁੱਜਰਾ, ਗੁਰਦੀਪ ਸਿੰਘ ਕੰਮੋਮਾਜਰਾ, ਅਮਨਦੀਪ ਸਿੰਘ ਵਾਸੀ ਪਿੰਡ ਥੂਹੀ, ਨਾਭਾ ਵਜੋਂ ਹੋਈ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 29 ਸਾਲ ਅਤੇ 3 ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। The post ਸੰਗਰੂਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 4 ਨੌਜਵਾਨਾਂ ਦੀ ਮੌਤ appeared first on TheUnmute.com - Punjabi News. Tags:
|
ਪੰਜਾਬ ਟਰਾਂਸਪੋਰਟ ਵਿਭਾਗ ਨੇ ਲੋਕਾਂ ਲਈ ਮਿਸਾਲੀ ਨੀਤੀਆਂ ਅਤੇ ਆਨਲਾਈਨ ਸੇਵਾਵਾਂ ਲਿਆਂਦੀਆਂ Friday 30 December 2022 10:59 AM UTC+00 | Tags: free-online-services laljit-singh-bhullar news punjab-schemes punjab-transport punjab-transport-department roadways-punbus-and-prtc transport transport-laljit-singh-bhullar volvo-bus-service ਚੰਡੀਗੜ੍ਹ 30 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਟਰਾਂਸਪੋਰਟ ਵਿਭਾਗ (Punjab Transport Department) ਲੋਕਾਂ ਲਈ ਮਿਸਾਲੀ ਨੀਤੀਆਂ ਅਤੇ ਸਕੀਮਾਂ ਲਿਆਉਣ ਸਣੇ ਖੱਜਲ-ਖੁਆਰੀ ਮੁਕਤ ਆਨਲਾਈਨ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।ਪੰਜਾਬ ਨੂੰ ਸਾਫ਼, ਹਰਿਆ-ਭਰਿਆ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਦੇ ਮਕਸਦ ਨਾਲ ਟਰਾਂਸਪੋਰਟ ਵਿਭਾਗ ਵੱਲੋਂ ਨਵੀਂ ਇਲੈਕਟ੍ਰਿਕ ਵਾਹਨ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ। ਪਿਛਲੇ ਵਰ੍ਹੇ ਨਾਲੋਂ 25 ਫ਼ੀਸਦੀ ਵੱਧ ਇਲੈਕਟ੍ਰਿਕ ਵਾਹਨਾਂ ਦੀ ਰਜਿਸਟ੍ਰੇਸ਼ਨ ਦਾ ਵਿਚਾਰ ਵਾਲੇ ਇਸ ਨੀਤੀ ਖਰੜੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਵਾਨਗੀ ਦਿੱਤੀ ਗਈ। ਖਰੜਾ ਨੀਤੀ ਤਹਿਤ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਜਿਹੇ ਸ਼ਹਿਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਕਿਉਂਕਿ ਸੂਬੇ ਦੇ 50 ਫ਼ੀਸਦੀ ਤੋਂ ਵੱਧ ਵਾਹਨ ਇਨ੍ਹਾਂ ਸ਼ਹਿਰਾਂ ਵਿੱਚ ਹਨ। ਖਰੜਾ ਨੀਤੀ ਅਨੁਸਾਰ ਸੂਬੇ ਭਰ ਵਿੱਚ ਨਿੱਜੀ ਅਤੇ ਜਨਤਕ ਇਲੈਕਟ੍ਰਿਕ ਵਾਹਨਾਂ ਲਈ ਇਲੈਕਟ੍ਰਿਕ ਚਾਰਜਿੰਗ ਪੁਆਇੰਟਾਂ ਦੇ ਰੂਪ ਵਿੱਚ ਬੁਨਿਆਦੀ ਢਾਂਚੇ ਦੀ ਸਥਾਪਨਾ ਕੀਤੀ ਜਾਵੇਗੀ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਖਰੜਾ ਨੀਤੀ ਵਿੱਚ ਸੂਬੇ ‘ਚ ਇਲੈਕਟ੍ਰਿਕ ਵਾਹਨਾਂ ਦੀ ਚੋਣ ਕਰਨ ਵਾਲੇ ਲੋਕਾਂ ਲਈ ਨਕਦ ਰਿਆਇਤਾਂ ਦੀ ਵਿਵਸਥਾ ਕੀਤੀ ਗਈ ਹੈ। ਇਲੈਕਟ੍ਰਿਕ ਵਾਹਨਾਂ ਦੇ ਪਹਿਲੇ ਇੱਕ ਲੱਖ ਖ਼ਰੀਦਦਾਰਾਂ ਨੂੰ 10,000 ਰੁਪਏ ਤੱਕ ਦੀ ਵਿੱਤੀ ਰਿਆਇਤ ਮਿਲੇਗੀ। ਇਲੈਕਟ੍ਰਿਕ ਆਟੋ-ਰਿਕਸ਼ਾ ਅਤੇ ਈ-ਰਿਕਸ਼ਾ ਦੇ ਪਹਿਲੇ 10,000 ਖ਼ਰੀਦਦਾਰਾਂ ਨੂੰ 30,000 ਰੁਪਏ ਤੱਕ ਦੀ ਵਿੱਤੀ ਰਿਆਇਤ ਮਿਲੇਗੀ। ਪਹਿਲੇ 5000 ਈ-ਕਾਰਟ ਖ਼ਰੀਦਦਾਰਾਂ ਨੂੰ 30,000 ਰੁਪਏ ਤੱਕ ਦੀ ਰਿਆਇਤ ਮਿਲੇਗੀ। ਹਲਕੇ ਵਪਾਰਕ ਵਾਹਨਾਂ ਦੇ ਪਹਿਲੇ 5000 ਖ਼ਰੀਦਦਾਰਾਂ ਨੂੰ 30,000 ਤੋਂ 50,000 ਰੁਪਏ ਤੱਕ ਦੀ ਰਿਆਇਤ ਮਿਲੇਗੀ। ਇਸ ਤੋਂ ਇਲਾਵਾ ਇਲੈਕਟ੍ਰਿਕ ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਲੱਗਣ ਵਾਲੀ ਰਜਿਸਟ੍ਰੇਸ਼ਨ ਫ਼ੀਸ ਅਤੇ ਰੋਡ ਟੈਕਸ ਵਿੱਚ ਛੋਟ ਦੀ ਵਿਵਸਥਾ ਵੀ ਕੀਤੀ ਗਈ ਹੈ। ਨੀਤੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਲੋਕਾਂ ਦੇ ਵਿਚਾਰ ਲਏ ਜਾਣਗੇ। ਇਸੇ ਤਰ੍ਹਾਂ ਪੰਜਾਬ ਵਾਸੀਆਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ ਈ-ਗਵਰਨੈਂਸ ਵੱਲ ਕਦਮ ਪੁੱਟਦਿਆਂ ਟਰਾਂਸਪੋਰਟ ਵਿਭਾਗ ਵੱਲੋਂ ਆਨਲਾਈਨ ਡਰਾਈਵਿੰਗ ਲਾਇਸੈਂਸ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਲੋਕ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ ‘ਤੇ ਸਿਰਫ਼ ਇੱਕ ਕਲਿੱਕ ‘ਤੇ ਲਰਨਿੰਗ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਰਹੇ ਹਨ। ਇਸ ਪੋਰਟਲ http://www.sarathi.parivahan.gov.in ਦੀ ਸ਼ੁਰੂਆਤ ਨਾਲ ਲੋਕ ਹੁਣ ਘਰ ਬੈਠੇ ਹੀ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ ਦੇ ਇੱਕ ਕਲਿੱਕ ‘ਤੇ ਲਰਨਿੰਗ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਰਹੇ ਹਨ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਬਿਨੈਕਾਰ ਆਪਣਾ ਆਧਾਰ ਕਾਰਡ ਅਪਲੋਡ ਕਰਕੇ ਲਰਨਿੰਗ ਡਰਾਈਵਿੰਗ ਲਾਇਸੈਂਸ ਅਪਲਾਈ ਕਰ ਸਕਦਾ ਹੈ ਜਿਸ ਤੋਂ ਬਾਅਦ ਉਹ ਆਨਲਾਈਨ ਲਰਨਿੰਗ ਲਾਇਸੈਂਸ ਟੈਸਟ ਵਿਚ ਹਿੱਸਾ ਲੈ ਸਕਦਾ ਹੈ। ਆਨਲਾਈਨ ਟੈਸਟ ਪਾਸ ਕਰਨ ਤੋਂ ਬਾਅਦ ਬਿਨੈਕਾਰ ਲਾਇਸੈਂਸ ਨੂੰ ਡਾਊਨਲੋਡ ਕਰਕੇ ਇਸ ਦਾ ਪ੍ਰਿੰਟ ਲੈ ਸਕੇਗਾ। ਇਹ ਆਨਲਾਈਨ ਸੇਵਾ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਕਰ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ ਲਾਇਸੈਂਸ ਲੈਣ ਲਈ ਲੰਮੀਆਂ ਕਤਾਰਾਂ ‘ਚ ਖੜ੍ਹਨਾ ਪੈਂਦਾ ਸੀ। ਦੱਸ ਦੇਈਏ ਕਿ ਸਾਲ 2021-22 ਵਿੱਚ 5.21 ਲੱਖ ਬਿਨੈਕਾਰਾਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਸਨ। ਇਸ ਆਨਲਾਈਨ ਸਹੂਲਤ ਦੇ ਸ਼ੁਰੂ ਹੋਣ ਨਾਲ ਆਰ.ਟੀ.ਏ. ਦਫ਼ਤਰਾਂ ਵਿੱਚ ਜਾਣ ਤੋਂ ਬਗ਼ੈਰ 5 ਲੱਖ ਤੋਂ ਵੱਧ ਬਿਨੈਕਾਰ ਆਪਣੇ ਲਾਇਸੈਂਸ ਨਿਰਵਿਘਨ ਅਤੇ ਬਿਨਾਂ ਕਿਸੇ ਦਿੱਕਤ ਦੇ ਪ੍ਰਾਪਤ ਕਰ ਸਕਣਗੇ। ਇਸ ਤੋਂ ਇਲਾਵਾ ਜੇ ਲੋਕ ਚਾਹੁਣ ਤਾਂ ਸੁਵਿਧਾ ਕੇਂਦਰ ਵਿਖੇ ਵੀ ਆਪਣਾ ਲਾਇਸੈਂਸ ਅਪਲਾਈ ਕਰ ਸਕਦੇ ਹਨ। ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਦੇ ਤਿੰਨ ਮਹੀਨਿਆਂ ਦੇ ਅੰਦਰ ਪੰਜਾਬ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਵਾਲਵੋ ਬੱਸ ਸੇਵਾ ਸ਼ੁਰੂ ਕੀਤੀ। 15 ਜੂਨ ਨੂੰ ਬੱਸ ਸੇਵਾ ਦੀ ਸ਼ੁਰੂਆਤ ਪਿੱਛੋਂ ਇਸ ਕਿਫ਼ਾਇਤੀ ਵਾਲਵੋ ਬੱਸ ਸੇਵਾ ਦਾ 30 ਨਵੰਬਰ ਤੱਕ 72,378 ਹਜ਼ਾਰ ਸਵਾਰੀਆਂ ਲਾਹਾ ਲੈ ਚੁੱਕੀਆਂ ਹਨ ਅਤੇ ਸੂਬਾ ਸਰਕਾਰ ਨੂੰ ਲਗਭਗ 13.89 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ ਹੈ। ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ 25 ਵਾਲਵੋ ਬੱਸਾਂ ਰੋਜ਼ਾਨਾ ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਪਟਿਆਲਾ, ਨਵਾਂਸ਼ਹਿਰ, ਰੋਪੜ, ਮੋਗਾ ਅਤੇ ਚੰਡੀਗੜ੍ਹ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਚੱਲ ਰਹੀਆਂ ਹਨ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਕਦਮ ਦਾ ਲਾਭ ਪੰਜਾਬ ਦੇ ਲੱਖਾਂ ਪਰਵਾਸੀ ਭਾਰਤੀਆਂ ਨੂੰ ਮਿਲ ਰਿਹਾ ਹੈ। ਇਸ ਦੇ ਨਾਲ-ਨਾਲ ਇਸ ਰੂਟ ‘ਤੇ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਅਜਾਰੇਦਾਰੀ ਵੀ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਆਪਣਾ ਹਰੇਕ ਕਦਮ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਨਾਲ-ਨਾਲ ਸੂਬੇ ਤੋਂ ਹਰੇਕ ਤਰ੍ਹਾਂ ਦੇ ਮਾਫੀਆ ਦਾ ਖਾਤਮਾ ਕਰਨ ਲਈ ਚੁੱਕ ਰਹੀ ਹੈ। The post ਪੰਜਾਬ ਟਰਾਂਸਪੋਰਟ ਵਿਭਾਗ ਨੇ ਲੋਕਾਂ ਲਈ ਮਿਸਾਲੀ ਨੀਤੀਆਂ ਅਤੇ ਆਨਲਾਈਨ ਸੇਵਾਵਾਂ ਲਿਆਂਦੀਆਂ appeared first on TheUnmute.com - Punjabi News. Tags:
|
ZEE5 ਨੇ ਦਿਲਜੀਤ ਦੋਸਾਂਝ ਅਤੇ ਸਰਗੁਣ ਮਹਿਤਾ ਦੀ 'ਬਾਬੇ ਭੰਗੜਾ ਪਾਉਂਦੇ ਨੇ' ਇਸ ਦਿਨ ਹੋਵੇਗੀ ZEE5 ਤੇ ਰੀਲੀਜ਼ Friday 30 December 2022 11:06 AM UTC+00 | Tags: babe-bhangra-paunde-ne dikjit sargun the-unmute ਚੰਡੀਗੜ੍ਹ 30 ਦਸੰਬਰ 2022 : ZEE5, ਭਾਰਤ ਦਾ ਸਭ ਤੋਂ ਵੱਡਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ ‘ਤੇ ਸਾਰੀਆਂ ਭਾਸ਼ਾਵਾਂ ਵਿੱਚ ਦਿਲਚਸਪ ਅਤੇ ਮਨੋਰੰਜਕ ਫ਼ਿਲਮਾਂ ਨੂੰ ਸ਼ਾਮਲ ਕਰਕੇ ਆਪਣੀ ਲਾਇਬ੍ਰੇਰੀ ਦਾ ਵਿਸਤਾਰ ਕਰਦਾ ਹੈ। ਇਸ ਲਾਇਬ੍ਰੇਰੀ ਵਿੱਚ ਇੱਕ ਹੋਰ ਨਵੀਂ ਪੰਜਾਬੀ ਕਾਮੇਡੀ-ਰੋਮਾਂਸ ਡਰਾਮਾ ਫਿਲਮ ਜੁੜਨ ਜਾ ਰਹੀ ਹੈ – “ਬਾਬੇ ਭੰਗੜਾ ਪਾਉਂਦੇ ਨੇ” ਜਿਸ ਵਿੱਚ ਦਿਲਜੀਤ ਦੋਸਾਂਝ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਂਦੇ ਹਨ। ਫਿਲਮ ਤਿੰਨ ਦੋਸਤਾਂ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਇੱਕ ਅਮੀਰ ਅਤੇ ਸਫਲ ਜੀਵਨ ਜਿਊਣ ਦੇ ਮਿਸ਼ਨ ਉੱਤੇ ਹਨ। ‘ਬਾਬੇ ਭੰਗੜਾ ਪਾਉਂਦੇ ਨੇ’ 6 ਜਨਵਰੀ 2023 ਤੋਂ ਦਰਸ਼ਕਾਂ ਦੇ ਲਈ ਉਪਲਬਧ ਹੋਵੇਗੀ। ਬਾਬੇ ਭੰਗੜੇ ਪਾਉਂਦੇ ਨੇ ਅਮਰਜੀਤ ਸਿੰਘ ਸਰੋਂ ਦੁਆਰਾ ਨਿਰਦੇਸ਼ਤ ਅਤੇ ਥਿੰਦ ਮੋਸ਼ਨ ਫਿਲਮਜ਼ ਦੁਆਰਾ ਸਟੋਰੀਟਾਈਮ ਪ੍ਰੋਡਕਸ਼ਨ ਦੇ ਨਾਲ ਸਹਿ-ਨਿਰਮਤ ਹੈ, ਜਿਸ ਵਿੱਚ ਜੱਗੀ (ਦਿਲਜੀਤ ਦੋਸਾਂਝ) ਅਤੇ ਉਸਦੇ ਦੋ ਦੋਸਤਾਂ ਬਾਰੇ ਇੱਕ ਕਹਾਣੀ ਹੈ ਜੋ ਅਮੀਰ ਬਣਨ ਅਤੇ ਇੱਕ ਵੱਡਾ ਕਰਜ਼ਾ ਚੁਕਾਉਣ ਦੇ ਤੇਜ਼ ਤਰੀਕੇ ਲੱਭ ਰਹੇ ਹਨ। ਇਹ ਕਹਾਣੀ ਇੱਕ ਬਜ਼ੁਰਗ ਵਿਅਕਤੀ ਨੂੰ ਕਾਨੂੰਨੀ ਤੌਰ ‘ਤੇ ਗੋਦ ਲੈਣ ਲਈ ਅਤੇ ਬਾਅਦ ਵਿੱਚ ਉਸਦੇ ਮਰਨ ਉਪਰੰਤ ਬੀਮੇ ਦੇ ਪੈਸੇ ਲੈਣ ਦੀ ਚਾਹ ਲਈ ਤਿੰਨੋਂ ਦੋਸਤ ਇੱਕ ਬਿਰਧ ਆਸ਼ਰਮ ਜਾਂਦੇ ਹਨ ਜਿੱਥੇ ਉਹ ਇਕਬਾਲ ਨਾਮ ਦੇ ਬਜ਼ੁਰਗ ਨੂੰ ਮਿਲਦੇ ਹਨ ਜਿਸ ਨੂੰ ਉਸਦੇ ਬੱਚਿਆਂ ਦੁਆਰਾ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੱਗੀ ਨੇ ਇਕਬਾਲ ਨੂੰ ਆਪਣੀ ਜ਼ਿੰਦਗੀ ਵਿਚ ਇਕ ਪਿਤਾ ਵਰਗੀ ਸ਼ਖਸੀਅਤ ਵਜੋਂ ਸਵੀਕਾਰ ਕੀਤਾ, ਭਾਵੇਂ ਕਿ ਉਸ ਦੀਆਂ ਇਹ ਸਕੀਮਾਂ ਦਾ ਪਰਦਾਫਾਸ਼ ਹੋ ਜਾਂਦਾ ਹੈ। ‘ਬਾਬੇ ਭੰਗੜੇ ਪਾਉਂਦੇ ਨੇ‘ ਨੂੰ ਦਰਸ਼ਕਾਂ ਦੁਆਰਾ ਸਕਾਰਾਤਮਕ ਤੌਰ ‘ਤੇ ਸਵੀਕਾਰ ਕੀਤਾ ਗਿਆ ਸੀ ਅਤੇ ਇਸ ਨੂੰ 7.4 ਦੀ IMDB ਰੇਟਿੰਗ ਮਿਲੀ ਹੈ। ਆਪਣੀ ਦਿਲਚਸਪ ਕਹਾਣੀ ਦੇ ਨਾਲ ਬਾਬੇ ਭੰਗੜੇ ਪਾਉਂਦੇ ਨੇ ਦਰਸ਼ਕਾਂ ਨੂੰ ਇੱਕ ਕਾਮੇਡੀ ਅਤੇ ਹਾਸੇ-ਮਜ਼ਾਕ ਵਾਲਾ ਪਲਾਟ ਪ੍ਰਦਾਨ ਕਰੇਗੀ। ਇਹ ਫਿਲਮ 190+ ਦੇਸ਼ਾਂ ਵਿੱਚ ZEE5 ‘ਤੇ ਵਿਸ਼ੇਸ਼ ਤੌਰ ‘ਤੇ ਉਪਲਬਧ ਹੋਵੇਗੀ। ਰਿਲੀਜ਼ ‘ਤੇ ਟਿੱਪਣੀ ਕਰਦੇ ਹੋਏ, ਮਨੀਸ਼ ਕਾਲੜਾ, ਚੀਫ ਬਿਜ਼ਨਸ ਅਫਸਰ, ZEE5 ਇੰਡੀਆ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਪੰਜਾਬੀ ਬਲਾਕਬਸਟਰ ਫਿਲਮ – ‘ਬਾਬੇ ਭੰਗੜੇ ਪਾਉਂਦੇ ਨੇ’ ਸਾਡੇ zee 5 ਵਿੱਚ ਸ਼ਾਮਲ ਕੀਤੀ ਗਈ ਹੈ। ਫਿਲਮ ਨੂੰ ਸਿਨੇਮਾਘਰਾਂ ਵਿੱਚ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਾਨੂੰ ਯਕੀਨ ਹੈ ਕਿ ਸਾਡੇ ਦਰਸ਼ਕ ਵੀ ਇਹੀ ਭਾਵਨਾ ਸਾਂਝੀ ਕਰਨਗੇ ਅਤੇ ਸਾਡੀ ਇਸ ਖਾਸ ਪੇਸ਼ਕਸ਼ ਨੂੰ ਸਵੀਕਾਰ ਕਰਨਗੇ। ਦਿਲਜੀਤ ਅਤੇ ਸਮੁੱਚੀ ਕਾਸਟ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ, ਇਹ ਪਰਿਵਾਰਕ ਮਨੋਰੰਜਨ ਜ਼ਰੂਰ ਸਫਲ ਹੋਵੇਗਾ। ਪੰਜਾਬੀ ਸਿਨੇਮਾ ਮਜ਼ਬੂਤੀ ਨਾਲ ਵੱਧ ਰਿਹਾ ਹੈ ਅਤੇ ਸਥਾਨਕ ਭਾਸ਼ਾਵਾਂ ਵਿੱਚ ਫਿਲਮ ਨੂੰ ਦੇਖਣ ਦੀ ਚਾਹ ਵੱਧ ਰਹੀ ਹੈ। ਭਾਰਤ ਦੇ ਬਹੁ-ਭਾਸ਼ਾਈ ਕਹਾਣੀਕਾਰ ਹੋਣ ਦੇ ਨਾਤੇ, ਅਸੀਂ ਨਵੇਂ-ਯੁੱਗ ਦੇ ਕਹਾਣੀਕਾਰਾਂ ਨਾਲ ਸਾਂਝੇਦਾਰੀ ਕਰਕੇ ਮਨੋਰੰਜਨ ‘ਤੇ ਧਿਆਨ ਕੇਂਦਰਿਤ ਕਰਨ ‘ਤੇ ਮਾਣ ਮਹਿਸੂਸ ਕਰਦੇ ਹਾਂ।”
ਨਿਰਮਾਤਾ – ਦਲਜੀਤ ਥਿੰਦ ਦਾ ਕਹਿਣਾ ਹੈ, “ਬਾਬੇ ਭੰਗੜੇ ਪਾਉਂਦੇ ਨੇ ਕਾਮੇਡੀ, ਰੋਮਾਂਸ ਅਤੇ ਡਰਾਮੇ ਨਾਲ ਭਰਪੂਰ ਹੈ। ਫਿਲਮ ਨੂੰ ਸਿਨੇਮਾਘਰਾਂ ਵਿੱਚ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ ਅਤੇ ਮੈਂ ZEE5 ‘ਤੇ ਫਿਲਮ ਦੀ ਦੂਜੀ ਪਾਰੀ ਦੀ ਉਡੀਕ ਕਰ ਰਿਹਾ ਹਾਂ। ਇਹ ਫਿਲਮ ਇਸ ਪਲੇਟਫਾਰਮ ਰਾਹੀਂ 190+ ਦੇਸ਼ਾਂ ਦੇ ਦਰਸ਼ਕਾਂ ਤੱਕ ਪਹੁੰਚੇਗੀ ਅਤੇ ਮੈਨੂੰ ਬਹੁਤ ਵਧੀਆ ਹੁੰਗਾਰੇ ਦੀ ਉਮੀਦ ਹੈ।" ਅਦਾਕਾਰ-ਨਿਰਮਾਤਾ ਦਿਲਜੀਤ ਦੋਸਾਂਝ ਨੇ ਅੱਗੇ ਕਿਹਾ, "ਬਾਬੇ ਭੰਗੜੇ ਪਾਉਂਦੇ ਨੇ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਮੈਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਅਤੇ ਕੰਮ ਕੀਤਾ ਹੈ ਅਤੇ ਸਰਗੁਣ ਮਹਿਤਾ ਦੇ ਸਹਿ-ਅਦਾਕਾਰਾ ਦੇ ਤੌਰ ਕੰਮ ਕਰਨ ਨੇ ਫਿਲਮ ਨੂੰ ਆਸਾਨ ਬਣਾ ਦਿੱਤਾ ਹੈ। ਉਹ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ। ਫਿਲਮ ਇੱਕ ਮਜ਼ੇਦਾਰ, ਪਰਿਵਾਰਕ ਮਨੋਰੰਜਨ ਹੈ ਅਤੇ ਤੁਹਾਡੇ ਚਿਹਰੇ ‘ਤੇ ਮੁਸਕਰਾਹਟ ਲਿਆਵੇਗੀ। ZEE5 ‘ਤੇ ਫਿਲਮ ਦਾ ਵਿਸ਼ਵ ਡਿਜੀਟਲ ਪ੍ਰੀਮੀਅਰ ਹੋਣ ਦੇ ਨਾਲ, ਸਾਡੀ ਫਿਲਮ ਨੂੰ ਵਿਸ਼ਵ ਪੱਧਰ ‘ਤੇ ਪਹੁੰਚ ਮਿਲੇਗੀ ਜਿਸ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਸਿਨੇਮਾਘਰਾਂ ‘ਚ ਇਸ ਦੀ ਸਫਲਤਾ ਤੋਂ ਬਾਅਦ, ਮੈਂ ਪਲੇਟਫਾਰਮ ‘ਤੇ ਇਸ ਨੂੰ ਦੇਖਣ ਲਈ ਵਧੇਰੇ ਦਰਸ਼ਕਾਂ ਦੀ ਉਡੀਕ ਕਰ ਰਿਹਾ ਹਾਂ। ਅਭਿਨੇਤਰੀ ਸਰਗੁਣ ਮਹਿਤਾ ਨੇ ਪ੍ਰੀਮੀਅਰ ‘ਤੇ ਆਪਣਾ ਉਤਸ਼ਾਹ ਸਾਂਝਾ ਕੀਤਾ, “ਮੈਂ ਬਹੁਤ ਖੁਸ਼ ਹਾਂ ਕਿ ਹਰ ਰੋਲ ਦੇ ਨਾਲ ਮੈਨੂੰ ਕੁਝ ਵੱਖਰਾ ਕਰਨ ਦਾ ਮੌਕਾ ਮਿਲਦਾ ਹੈ ਅਤੇ ਬਾਬੇ ਭੰਗੜੇ ਪਾਉਂਦੇ ਨੇ ਮੈਨੂੰ ਇੱਕ ਵੱਖਰਾ ਮੌਕਾ ਪ੍ਰਦਾਨ ਕੀਤਾ ਹੈ। ਫਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ ਜੋ ਕਾਮੇਡੀ ਮੋੜਾਂ ਦੇ ਨਾਲ ਦਰਸ਼ਕਾਂ ਦਾ ਦਿਲ ਛੂਹ ਲਵੇਗੀ। ਦਿਲਜੀਤ ਨਾਲ ਇਹ ਮੇਰਾ ਪਹਿਲਾ ਪ੍ਰਾਜੈਕਟ ਹੈ ਅਤੇ ਮੇਰਾ ਉਹਨਾਂ ਨਾਲ ਫਿਲਮ ਦੀ ਸ਼ੂਟਿੰਗ ਕਰਨ ਦਾ ਅਨੁਭਵ ਬਹੁਤ ਵਧੀਆ ਰਿਹਾ। ਬਾਬੇ ਭੰਗੜੇ ਪਾਉਂਦੇ ਨੇ ਸਿਨੇਮਾਘਰਾਂ ਵਿੱਚ ਸਫਲ ਹੋਣ ਤੋਂ ਬਾਅਦ, ਮੈਂ ZEE5 ‘ਤੇ ਫਿਲਮ ਲਈ ਦਰਸ਼ਕਾਂ ਦੇ ਭਰਵੇਂ ਹੁੰਗਾਰੇ ਦੀ ਉਡੀਕ ਕਰ ਰਹੀ ਹਾਂ। 6 ਜਨਵਰੀ 2023 ਨੂੰ ZEE5 ‘ਤੇ ਵਿਸ਼ੇਸ਼ ਤੌਰ ‘ਤੇ ਸਟ੍ਰੀਮਿੰਗ ‘ਬਾਬੇ ਭੰਗੜੇ ਪਾਉਂਦੇ ਨੇ’ ਦੇਖੋ The post ZEE5 ਨੇ ਦਿਲਜੀਤ ਦੋਸਾਂਝ ਅਤੇ ਸਰਗੁਣ ਮਹਿਤਾ ਦੀ ‘ਬਾਬੇ ਭੰਗੜਾ ਪਾਉਂਦੇ ਨੇ’ ਇਸ ਦਿਨ ਹੋਵੇਗੀ ZEE5 ਤੇ ਰੀਲੀਜ਼ appeared first on TheUnmute.com - Punjabi News. Tags:
|
ਪੰਜਾਬ ਦੀਆਂ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਦੀ ਦਿਸ਼ਾ 'ਚ ਪੰਜਾਬ ਸਰਕਾਰ ਵਲੋਂ ਚੁੱਕੇ ਇਹ ਕਦਮ Friday 30 December 2022 11:08 AM UTC+00 | Tags: aam-aadmi-party breaking-news cm-bhagwant-mann crime harjot-singh-bains jails news prisons punjab-dgp punjab-dgp-gaurav-yadav punjab-government punjab-jails punjab-news punjab-police the-prison-department the-prison-department-punjab the-unmute-breaking-news the-unmute-punjabi-news ਚੰਡੀਗੜ੍ਹ 30 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਦਿਸ਼ਾ ਵਿਚ ਸੂਬਾ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਸੂਬੇ ਦੀਆਂ ਜੇਲ੍ਹਾਂ (Jails) ਨੂੰ ਸੁਧਾਰ ਘਰ ਬਣਾਉਣ ਦੀ ਦਿਸ਼ਾ ਵਿਚ ਕਦਮ ਵਧਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੀਆਂ ਜੇਲ੍ਹਾਂ ਨੂੰ ਨਸ਼ਾ ਮੁਕਤ ਅਤੇ ਮੋਬਾਇਲ ਫੋਨ ਤੋਂ ਮੁਕਤ ਕਰਨ ਲਈ ਲਗਾਤਾਰ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਜੇਲ੍ਹ ਵਿਚ ਨਸ਼ਿਆਂ ਅਤੇ ਮੋਬਾਇਲ ਪਹੁਚਾਉਣ ਵਾਲੇ ਜੇਲ੍ਹ ਵਿਭਾਗ ਦੇ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਹੁਣ ਤੱਕ ਕੀਤੀ ਗਈ ਚੈਕਿੰਗ ਦੌਰਾਨ 4716 ਮੋਬਾਇਲ ਫੋਨ ਕੈਦੀਆਂ ਕੋਲ ਜ਼ਬਤ ਕੀਤੇ ਗਏ ਹਨ ਜ਼ੋ ਕਿ ਬੀਤੇ ਸਾਲਾਂ ਵਿਚ ਸਭ ਤੋਂ ਵੱਡੀ ਗਿਣਤੀ ਹੈ। ਉਨ੍ਹਾਂ ਦੱਸਿਆ ਕਿ ਕੈਦੀਆਂ ਵਿੱਚ ਸੁਧਾਰ ਲਿਆਉਣ ਲਈ ਮਿਤੀ: 15 ਸਤੰਬਰ 2022 ਤੋਂ ਪਰਿਵਾਰਕ ਮੁਲਾਕਾਤਾਂ ‘ਗੱਲਵਕੜੀ’ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਨੇਕ ਆਚਰਣ ਵਾਲੇ ਬੰਦੀਆਂ ਦੀਆਂ ਪਰਿਵਾਰਕ ਮੁਲਾਕਾਤਾਂ ਕਰਵਾਈ ਜਾਂਦੀ ਹੈ ਤਾਂ ਜੋ ਬੰਦੀਆਂ ਨੂੰ ਜੁਰਮ ਦੇ ਰਾਹ ਛੱਡੜ ਲਈ ਪ੍ਰੇਰਿਆ ਜਾ ਸਕੇ ਅਤੇ ਆਪਣੇ ਪਰਿਵਾਰਾਂ ਨਾਲ ਮੁੜ ਤੋਂ ਜੋੜਿਆ ਜਾ ਸਕੇ। ਹੁਣ ਤੱਕ ਸਮੂਹ ਜੇਲ੍ਹਾਂ ਅੰਦਰ ਬੰਦੀਆਂ ਦੀਆਂ 7497 ਪਰਿਵਾਰਕ ਮੁਲਾਕਾਤਾਂ ਕਰਵਾਈਆਂ ਜਾ ਚੁਕੀਆਂ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ (Jails) ਵਿਭਾਗ ਵਲੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਸਮੂਹ ਬੰਦੀਆਂ (ਲਗਭਗ30,000 ਬੰਦੀ) ਦੀ ਡਰਗ ਸਕਰਿਨੀਂਗ ਕਰਵਾਈ ਗਈ, ਜਿਸ ਤੋਂ ਇਹ ਪਤਾ ਚੱਲ ਸਕੇ ਕਿ ਕਿੰਨੇ ਅਜਿਹੇ ਬੰਦੀ ਹਨ, ਜੋ ਨਸੇ ਦਾ ਸੇਵਨ ਕਰਦੇ ਹਨ ਅਤੇ ਇਨ੍ਹਾਂ ਬੰਦੀਆਂ ਦੇ ਬੇਹਤਰ ਇਲਾਜ/ ਡੀਅਡਿਕਸਨ ਰਣਨੀਤੀ ਬਣਾਉਣ ਅਤੇ ਲਾਗੂ ਕਰਨ ਲਈ ਪੰਜਾਬ ਜੇਲ੍ਹ ਇਨਮੇਟ ਡਰਗ ਯੂਸ ਅਤੇ ਟ੍ਰੀਟਮੈਂਟ ਸਰਵੇ, 2022 ਵੀ ਕਰਵਾਇਆ ਗਿਆ ਹੈ । ਇਸ ਸਰਵੇ ਵਿੱਚ ਕੁਲ 86 ਪ੍ਰਸਨ ਸਨ ਜਿਨ੍ਹਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਸਿੱਖਿਆ ਕੇਂਦਰਾਂ ਦੇ ਅਧਿਆਪਕਾਂ ਦੀ ਬਣਾਈ ਗਈ ਕਮੇਟੀ ਵਲੋਂ ਤਿਆਰ ਕੀਤਾ ਗਿਆ ਸੀ। ਇਸ ਸਰਵੇ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ।
The post ਪੰਜਾਬ ਦੀਆਂ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਦੀ ਦਿਸ਼ਾ ‘ਚ ਪੰਜਾਬ ਸਰਕਾਰ ਵਲੋਂ ਚੁੱਕੇ ਇਹ ਕਦਮ appeared first on TheUnmute.com - Punjabi News. Tags:
|
ਜਨਵਰੀ ਮਹੀਨੇ 'ਚ ਦੇਸ਼ 'ਚ ਕੋਰੋਨਾ ਦੀ ਚੌਥੀ ਲਹਿਰ ਦਾ ਖ਼ਦਸਾ, ਦੇਸ਼ ਵਾਸੀਆਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ Friday 30 December 2022 11:25 AM UTC+00 | Tags: academic-assignment b.7-variant ba.7 breaking-news chetan-singh-jauramajra chetan-singh-jouramajra china-corona corona corona-omicron-variant corona-situation corona-virus covid19 covid-19 covid19-vaccination covid-mock-drill fourth-wave-of-corona health-minister-jouamajra india indian-medical-association indian-state latest-news mansukh-mandaviya mla-kulwant-singh mock-drill mohali-civil-hospital mohali-news news omicron omicron-variant omicron-variant-news punjab-news wave-of-corona ਚੰਡੀਗੜ੍ਹ 30 ਦਸੰਬਰ 2022: ਇਸ ਵੇਲੇ ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ ਕੋਰੋਨਾ (Corona) ਦਾ ਗੰਭੀਰ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦੀ ਸਥਿਤੀ ਲਈ ਮਾਹਰ ਮੁੱਖ ਤੌਰ ‘ਤੇ ਓਮੀਕਰੋਨ ਦੇ BF.7 ਵੇਰੀਐਂਟ ਨੂੰ ਮੁੱਖ ਕਾਰਨ ਮੰਨ ਰਹੇ ਹਨ, ਜੋ ਕਿ ਘੱਟ ਗੰਭੀਰ ਹੈ ਪਰ ਇਹ ਸੰਕਰਮਣ ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਚਿੰਤਾ ਖੜ੍ਹੀ ਹੋ ਗਈ ਹੈ । ਭਾਰਤ ਵਿੱਚ ਕੋਰੋਨਾ ਦੀ ਸਥਿਤੀ ਦੀ ਗੱਲ ਕਰੀਏ ਤਾਂ ਇੱਥੇ ਸਥਿਤੀ ਕਾਫ਼ੀ ਕਾਬੂ ਵਿੱਚ ਨਜ਼ਰ ਆ ਰਹੀ ਹੈ, ਇਸ ਸਮੇਂ ਸੰਕਰਮਿਤ ਲੋਕਾਂ ਦੀ ਰੋਜ਼ਾਨਾ ਗਿਣਤੀ ਕਾਫ਼ੀ ਨਿਯੰਤਰਿਤ ਹੈ। ਪਿਛਲੇ 24 ਘੰਟਿਆਂ ਵਿੱਚ 243 ਲੋਕਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਵਿਸ਼ਵਵਿਆਪੀ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਹਰਾਂ ਨੇ ਲੋਕਾਂ ਨੂੰ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਤਾਜ਼ਾ ਰਿਪੋਰਟਾਂ ਅਨੁਸਾਰ, ਮਾਹਰਾਂ ਨੇ ਲੋਕਾਂ ਨੂੰ ਅਗਲੇ ਡੇਢ ਮਹੀਨੇ ਲਈ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਅਜਿਹਾ ਖ਼ਦਸਾ ਹੈ ਕਿ ਜਨਵਰੀ ਵਿੱਚ ਕੋਰੋਨਾ ਦੀ ਚੌਥੀ ਲਹਿਰ ਦੇਖੀ ਜਾ ਸਕਦੀ ਹੈ | ਸਰਕਾਰੀ ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਅਗਲੇ 40 ਦਿਨਾਂ ਵਿੱਚ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸਾਰੇ ਜ਼ਰੂਰੀ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨਾ ਅਤੇ ਕੋਰੋਨਾ ਨੂੰ ਰੋਕਣ ਲਈ ਟੀਕਾਕਰਨ ਨੂੰ ਵਧਾਉਣਾ ਬਹੁਤ ਮਹੱਤਵਪੂਰਨ ਹੈ।
The post ਜਨਵਰੀ ਮਹੀਨੇ ‘ਚ ਦੇਸ਼ ‘ਚ ਕੋਰੋਨਾ ਦੀ ਚੌਥੀ ਲਹਿਰ ਦਾ ਖ਼ਦਸਾ, ਦੇਸ਼ ਵਾਸੀਆਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ appeared first on TheUnmute.com - Punjabi News. Tags:
|
ਵਾਸ਼ਿੰਗਟਨ 'ਚ ਪਾਕਿਸਤਾਨੀ ਦੂਤਾਵਾਸ ਦੀ ਨਿਲਾਮੀ ਦੌਰਾਨ ਭਾਰਤ ਤੇ ਇਜ਼ਰਾਈਲ ਨੇ ਲਗਾਈਆਂ ਵੱਡੀਆਂ ਬੋਲੀਆਂ Friday 30 December 2022 11:44 AM UTC+00 | Tags: auction-of-pakistan-embassy breaking-news india-news news pakistan-embassy pakistan-embassy-in-usa pakistan-embassy-in-washington pakistan-government pakistani-embassy-building pakistani-newspaper washington washington-news ਚੰਡੀਗੜ੍ਹ 30 ਦਸੰਬਰ 2022: ਵਾਸ਼ਿੰਗਟਨ (Washington) ਸਥਿਤ ਪਾਕਿਸਤਾਨੀ ਦੂਤਾਵਾਸ (Pakistan Embassy) ਦਾ ਵੱਡਾ ਹਿੱਸਾ ਵਿਕਣ ਵਾਲਾ ਹੈ। ਇਸ ਦੇ ਲਈ ਬੋਲੀ ਪ੍ਰਕਿਰਿਆ ਭਾਵ ਨਿਲਾਮੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਦੂਤਘਰ ਦੇ ਡਿਫੈਂਸ ਸੈਕਸ਼ਨ ਨੂੰ ਖਰੀਦਣ ਲਈ ਜੋ ਦੋ ਸਭ ਤੋਂ ਵੱਡੀਆਂ ਬੋਲੀਆਂ ਇਜ਼ਰਾਈਲ ਅਤੇ ਭਾਰਤ ਨੇ ਲਗਾਈ ਹੈ | ਇਜ਼ਰਾਈਲ ਦੇ ਯਹੂਦੀ ਸਮੂਹ ਨੇ 6.8 ਮਿਲੀਅਨ ਡਾਲਰ ਦੀ ਬੋਲੀ ਲਗਾਈ ਹੈ। ਦੂਜਾ ਸਭ ਤੋਂ ਵੱਧ ਬੋਲੀ ਲਗਾਉਣ ਵਾਲਾ ਭਾਰਤੀ ਹੈ। ਭਾਰਤ ਨੇ 5 ਮਿਲੀਅਨ ਡਾਲਰ ਵਿੱਚ ਇਮਾਰਤ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨੀ ਦੂਤਾਵਾਸ ਦੀ ਇਮਾਰਤ ਨੂੰ ਵੇਚਣ ਦੀ ਖ਼ਬਰ ਦਾ ਖ਼ੁਲਾਸਾ ਪਾਕਿਸਤਾਨੀ ਅਖ਼ਬਾਰ ‘ਦਿ ਡਾਨ’ ਨੇ ਕੀਤਾ ਹੈ। ਪਾਕਿਸਤਾਨੀ ਦੂਤਘਰ (Pakistan Embassy ) ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਸਬੰਧੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਇੱਕ ਯਹੂਦੀ, ਇੱਕ ਭਾਰਤੀ ਤੋਂ ਇਲਾਵਾ ਤੀਜੀ ਬੋਲੀ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੇ 4 ਮਿਲੀਅਨ ਡਾਲਰ ਵਿੱਚ ਲਗਾਈ ਹੈ। ਅਸੀਂ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਨੂੰ ਇਮਾਰਤ ਵੇਚਾਂਗੇ। ਵੈਸੇ ਵੀ ਇਹ ਪ੍ਰਕਿਰਿਆ ਨਿਲਾਮੀ ਵਿੱਚ ਅਪਣਾਈ ਜਾਂਦੀ ਹੈ। ਦੂਤਾਵਾਸ ਦਾ ਜੋ ਸੈਕਸ਼ਨ ਵੇਚਿਆ ਜਾ ਰਿਹਾ ਹੈ, ਉਹ ਕਰੀਬ 20 ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀ। ਇਸ ਦੀ ਵਰਤੋਂ ਡਿਫੈਂਸ ਸੈਕਸ਼ਨ ਭਾਵ ਪਾਕਿਸਤਾਨੀ ਫੌਜ ਦੇ ਦਫਤਰ ਵਜੋਂ ਕੀਤੀ ਜਾਂਦੀ ਸੀ। ਪਾਕਿਸਤਾਨ ਸਰਕਾਰ ਦੀ ਇੱਕ ਹੋਰ ਜਾਇਦਾਦ ਰੂਜ਼ਵੈਲਟ ਹਾਊਸ ਨੂੰ ਵੀ ਵੇਚਣ ਦੀ ਤਿਆਰੀ ਹੈ। ਵਿੱਤ ਮੰਤਰੀ ਇਸਹਾਕ ਡਾਰ ਨੇ ਵੀ ਮੀਡੀਆ ਦੇ ਸਾਹਮਣੇ ਇਸ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਦੇ ਕੁਝ ਅਧਿਕਾਰੀ ਇਸ ਮਾਮਲੇ ‘ਚ ਸਪੱਸ਼ਟੀਕਰਨ ਦਿੰਦੇ ਹੋਏ ਕਹਿੰਦੇ ਹਨ ਕਿ ਇਹ ਇਮਾਰਤ ਪੁਰਾਣੀ ਹੈ। ਇਸਦੇ ਦੋ ਤਰੀਕੇ ਹਨ ਜਾਂ ਤਾਂ ਅਸੀਂ ਇਸ ਦੇ ਨਵੀਨੀਕਰਨ ‘ਤੇ ਖਰਚ ਕਰਦੇ ਹਾਂ ਜਾਂ ਇਸਨੂੰ ਵੇਚਦੇ ਹਾਂ। ਕੁਝ ਲੋਕ ਸੋਸ਼ਲ ਮੀਡੀਆ ‘ਤੇ ਦਾਅਵਾ ਕਰ ਰਹੇ ਹਨ ਕਿ ਦੂਤਾਵਾਸ ਦੇ ਨਵੇਂ ਅਤੇ ਪੁਰਾਣੇ ਦੋਵੇਂ ਸਮਾਨ ਵੇਚੇ ਜਾ ਰਹੇ ਹਨ। The post ਵਾਸ਼ਿੰਗਟਨ ‘ਚ ਪਾਕਿਸਤਾਨੀ ਦੂਤਾਵਾਸ ਦੀ ਨਿਲਾਮੀ ਦੌਰਾਨ ਭਾਰਤ ਤੇ ਇਜ਼ਰਾਈਲ ਨੇ ਲਗਾਈਆਂ ਵੱਡੀਆਂ ਬੋਲੀਆਂ appeared first on TheUnmute.com - Punjabi News. Tags:
|
ਵਿਸ਼ਵ ਅਰਥਵਿਵਸਥਾ 'ਚ ਭਾਰਤ ਦਾ ਦਬਦਬਾ ਵਧਿਆ, ਅਗਲੇ ਸਾਲ ਲਈ 470 ਅਰਬ ਡਾਲਰ ਦਾ ਟੀਚਾ: ਐਸ ਜੈਸ਼ੰਕਰ Friday 30 December 2022 12:00 PM UTC+00 | Tags: breaking-news business cypriot-capital-nicosia external-affairs-minister-dr-s-jaishankar fdi finance-minister-nirmala-sitaraman foreign-direct-investment global-economy indian-economics indian-finance-minister news nicosia s-jaishankar the-unmute-punjabi-news united-arab-emirates ਚੰਡੀਗੜ੍ਹ 30 ਦਸੰਬਰ 2022: ਸਾਈਪ੍ਰਸ ਦੀ ਰਾਜਧਾਨੀ ਨਿਕੋਸ਼ੀਆ ਵਿੱਚ ਸ਼ੁੱਕਰਵਾਰ ਨੂੰ ਇੱਕ ਕਾਰੋਬਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishankar) ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ ਵਿੱਚ ਭਾਰਤ ਦਾ ਦਬਦਬਾ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਸੁਧਾਰਾਂ ਨੇ ਭਾਰਤ ਨੂੰ ਸਿੱਧੇ ਵਿਦੇਸ਼ੀ ਨਿਵੇਸ਼ (FDI) ਲਈ ਇੱਕ ਮਹੱਤਵਪੂਰਨ ਸਥਾਨ ਬਣਾਉਣ ਵਿੱਚ ਯੋਗਦਾਨ ਪਾਇਆ ਹੈ। ਜੈਸ਼ੰਕਰ ਨੇ ਕਿਹਾ ਕਿ ਪਿਛਲੇ ਸਾਲ ਸਾਨੂੰ ਐਫਡੀਆਈ ਵਜੋਂ 81 ਬਿਲੀਅਨ ਡਾਲਰ ਮਿਲੇ ਸਨ। ਸਾਡਾ ਕਾਰੋਬਾਰ ਬਹੁਤ ਵਧਿਆ ਹੈ। ਸਾਲ 2021-22 ਲਈ, ਪਹਿਲੀ ਵਾਰ ਸਾਡੀ ਬਰਾਮਦ 400 ਅਰਬ ਡਾਲਰ ਨੂੰ ਪਾਰ ਕਰ ਗਈ ਅਤੇ ਇਸ ਸਾਲ ਅਸੀਂ 470 ਅਰਬ ਡਾਲਰ ਦਾ ਟੀਚਾ ਰੱਖਿਆ ਹੈ। ਅਸੀਂ ਦੁਨੀਆ ਦੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮਾਂ ਦਾ ਇੱਕ ਦਾ ਘਰ ਬਣ ਗਏ ਹਾਂ । ਅਸੀਂ ਹੁਣ ਲਗਭਗ 100 ਯੂਨੀਕੋਰਨਾਂ ਦੀ ਮੇਜ਼ਬਾਨੀ ਕਰ ਰਹੇ ਹਾਂ। ਸਾਡੇ ਕੋਲ ਵਰਤਮਾਨ ਵਿੱਚ ਯੂਨੀਕੋਰਨ ਦੀ ਤੀਜੀ ਸਭ ਤੋਂ ਵੱਡੀ ਗਿਣਤੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishankar) ਨੇ ਕਿਹਾ, ਸਾਡਾ ਟੀਚਾ ਭਾਰਤ ਨੂੰ ਇੱਕ ਪ੍ਰਮੁੱਖ ਨਿਰਮਾਣ ਕੇਂਦਰ ਬਣਾਉਣਾ ਹੈ। ਇਸ ਦੇ ਨਾਲ ਹੀ ਦੇਸ਼ ਨੂੰ 2025 ਤੱਕ ਪੰਜ ਖਰਬ ਦੀ ਅਰਥਵਿਵਸਥਾ ਵਜੋਂ ਉਭਰਨਾ ਹੈ। ਜੈਸ਼ੰਕਰ ਨੇ ਅੱਗੇ ਕਿਹਾ, ਕੋਵਿਡ ਮਹਾਮਾਰੀ ਦੇ ਦੌਰਾਨ, ਅਸੀਂ ਟੀਕਿਆਂ ਦੇ ਨਿਰਮਾਣ ਲਈ ਸਭ ਤੋਂ ਵੱਡੇ ਗਲੋਬਲ ਕੇਂਦਰਾਂ ਵਿੱਚੋਂ ਇੱਕ ਸੀ ਅਤੇ ਅਸੀਂ 100 ਦੇਸ਼ਾਂ ਨੂੰ ਟੀਕੇ ਸਪਲਾਈ ਕੀਤੇ ਹਨ। ਉਨ੍ਹਾਂ ਨੇ ਕਿਹਾ, ਜੀ20 ਲਈ ਸਾਡਾ ਉਦੇਸ਼ ਵਸੁਧੈਵ ਕੁਟੁੰਬਕਮ ਹੈ। ਅਸੀਂ ਇਸ ਨੂੰ ਕੋਵਿਡ ਮਹਾਂਮਾਰੀ ਦੌਰਾਨ ਅਮਲ ਵਿੱਚ ਲਿਆਂਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਸਪਲਾਈ ਲੜੀ ਵਿੱਚ ਇੱਕ ਭਰੋਸੇਮੰਦ ਭਾਈਵਾਲ ਹੈ। ਅਸੀਂ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤਿਆਂ (FTAs) ‘ਤੇ ਕੰਮ ਕਰ ਰਹੇ ਹਾਂ | ਯੂਰਪੀਅਨ ਯੂਨੀਅਨ ਨਾਲ ਗੱਲਬਾਤ ਚੱਲ ਰਹੀ ਹੈ। ਇਸ ਸਾਲ, ਅਸੀਂ ਆਸਟ੍ਰੇਲੀਆ ਅਤੇ ਸੰਯੁਕਤ ਅਰਬ ਅਮੀਰਾਤ (UAE) ਨਾਲ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ। ਜੈਸ਼ੰਕਰ ਨੇ ਇਜ਼ਰਾਈਲ ਦਾ ਨਵਾਂ ਵਿਦੇਸ਼ ਮੰਤਰੀ ਚੁਣੇ ਜਾਣ ‘ਤੇ ਐਲੀ ਕੋਹੇਨ ਨੂੰ ਵੀ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, ”ਇਸਰਾਈਲ ਦੇ ਵਿਦੇਸ਼ ਮੰਤਰੀ ਵਜੋਂ ਤੁਹਾਡੀ ਨਿਯੁਕਤੀ ‘ਤੇ ਵਧਾਈ। ਅਸੀਂ ਇਕੱਠੇ ਕੰਮ ਕਰਨ ਲਈ ਉਤਸ਼ਾਹਿਤ ਹਾਂ। The post ਵਿਸ਼ਵ ਅਰਥਵਿਵਸਥਾ ‘ਚ ਭਾਰਤ ਦਾ ਦਬਦਬਾ ਵਧਿਆ, ਅਗਲੇ ਸਾਲ ਲਈ 470 ਅਰਬ ਡਾਲਰ ਦਾ ਟੀਚਾ: ਐਸ ਜੈਸ਼ੰਕਰ appeared first on TheUnmute.com - Punjabi News. Tags:
|
Bihar: ਪਟਨਾ 'ਚ ਸਵਾਰੀਆਂ ਨਾਲ ਭਰੀ ਕਿਸ਼ਤੀ ਨਦੀ 'ਚ ਪਲਟੀ, ਸੱਤ ਜਣੇ ਤੇਜ਼ ਵਹਾਅ 'ਚ ਰੁੜ੍ਹੇ Friday 30 December 2022 12:13 PM UTC+00 | Tags: bihar-news boat breaking-news explore ganga ganga-river india maner maner-area maner-of-patna-district news patna trending viral ਚੰਡੀਗੜ੍ਹ 30 ਦਸੰਬਰ 2022: ਬਿਹਾਰ ਦੇ ਪਟਨਾ (Patna) ‘ਚ ਅੱਜ ਗੰਗਾ ਨਦੀ ‘ਚ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਟਨਾ ਜ਼ਿਲੇ ਦੇ ਮਨੇਰ ‘ਚ ਗੰਗਾ ਨਦੀ ‘ਚ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ਤੋਂ ਬਾਅਦ ਸੱਤ ਜਣੇ ਲਾਪਤਾ ਦੱਸੇ ਜਾ ਰਹੇ ਹਨ। ਕਿਸ਼ਤੀ ‘ਤੇ ਕੁੱਲ 14 ਜਣੇ ਸਵਾਰ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੱਤ ਜਣਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ ਸੱਤ ਹੋਰ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਦੀ ਟੀਮ ਰਾਹਤ ਕਾਰਜ ‘ਚ ਲੱਗੀ ਹੋਈ ਹੈ। The post Bihar: ਪਟਨਾ ‘ਚ ਸਵਾਰੀਆਂ ਨਾਲ ਭਰੀ ਕਿਸ਼ਤੀ ਨਦੀ ‘ਚ ਪਲਟੀ, ਸੱਤ ਜਣੇ ਤੇਜ਼ ਵਹਾਅ ‘ਚ ਰੁੜ੍ਹੇ appeared first on TheUnmute.com - Punjabi News. Tags:
|
ਨਗਰ ਨਿਗਮ ਮੋਹਾਲੀ ਦੇ ਮੇਅਰ ਜੀਤੀ ਸਿੱਧੂ ਦੀ ਮੈਂਬਰਸ਼ਿਪ ਖ਼ਾਰਜ Friday 30 December 2022 12:48 PM UTC+00 | Tags: amarjit-singh-jiti-sidhu breaking-news jiti-sidhu latest-news mla-mohali-kulwant-singh mohali mohali-municipal-corporation municipal-corporation-mohali news ਚੰਡੀਗੜ੍ਹ 30 ਦਸੰਬਰ 2022: ਆਪਣੇ ਅਹੁਦੇ ਉਤੇ ਰਹਿੰਦਿਆਂ ਆਪਣੀ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਦੇ ਦੋਸ਼ ਹੇਠ ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਸਥਾਨਕ ਸਰਕਾਰ ਵਿਭਾਗ ਵਲੋਂ ਵੱਡਾ ਝਟਕਾ ਮਿਲਿਆ ਹੈ | ਸਥਾਨਕ ਸਰਕਾਰ ਵਿਭਾਗ ਨੇ ਜੀਤੀ ਸਿੱਧੂ ਨੂੰ ਨਗਰ ਨਿਗਮ ਮੋਹਾਲੀ ਦੇ ਮੈਂਬਰ ਪਦ ‘ਤੇ ਰਹਿਣ ਲਈ ਆਯੋਗ ਕਰਾਰ ਦਿੱਤਾ ਹੈ | ਇਸਦੇ ਨਾਲ ਹੀ ਸ਼ਿਕਾਇਤਕਰਤਾਵਾਂ ਵਲੋਂ ਜੀਤੀ ਸਿੱਧੂ ਨੂੰ ਮੇਅਰ ਪਦ ਤੋਂ ਬਰਖ਼ਾਸਤ ਕਰਨ ਦੀ ਬੇਨਤੀ ਕੀਤੀ ਹੈ | ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਜੀਤੀ ਸਿੱਧੂ ਨਿੱਜੀ ਸੁਣਵਾਈ ਲਈ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਡਾ. ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਸਾਹਮਣੇ ਪੇਸ਼ ਹੋਏ ਸਨ | ਇਸ ਮਾਮਲੇ ਨੂੰ ਲੈ ਕੇ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ 15 ਸਤੰਬਰ 2022 ਸਬੰਧੀ ਜੀਤੀ ਸਿੱਧੂ ਵੱਲੋਂ ਪੇਸ਼ ਕੀਤੇ ਜਵਾਬ ਮਿਤੀ 14.10.2022 ਵਿੱਚ ਨਿੱਜੀ ਸੁਣਵਾਈ ਦੇਣ ਸਬੰਧੀ ਕੀਤੀ ਬੇਨਤੀ ਨੂੰ ਵਿਚਾਰਦੇ ਹੋਏ ਸਥਾਨਕ ਸਰਕਾਰ ਮੰਤਰੀ ਵੱਲੋਂ 20 ਦਸੰਬਰ 2022 ਨੂੰ ਸ਼ਾਮ 4 ਵਜੇ ਉਨ੍ਹਾਂ ਦੇ ਦਫ਼ਤਰ, ਪੰਜਾਬ ਮਿਊਂਸਪਲ ਭਵਨ, ਸੈਕਟਰ 35 ਚੰਡੀਗੜ੍ਹ ਵਿਖੇ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ 'ਤੇ ਲੱਗੇ ਦੋਸ਼ ਬੇਬੁਨਿਆਦ ਹਨ ਅਤੇ ਬਿਲਕੁਲ ਬੇਕਸੂਰ ਹਨ | ਜਿਕਰਯੋਗ ਹੈ ਕਿ ਨਾਲ ਹੀ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰ ਨੂੰ ਮੋਹਾਲੀ ਨਗਰ ਨਿਗਮ ਦੇ ਕੁਝ ਕੌਂਸਲਰਾਂ ਤੇ ਸਾਬਕਾ ਕੌਂਸਲਰਾਂ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਪਟਵਾਰੀ, ਸ੍ਰੀਮਤੀ ਗੁਰਮੀਤ ਕੌਰ, ਅਰੁਣਾ ਵਿਸ਼ਿਸ਼ਟ, ਰਵਿੰਦਰ ਸਿੰਘ, ਕਰਮਜੀਤ ਕੌਰ, ਸਰਬਜੀਤ ਸਿੰਘ ਸਮਾਣਾ (ਸਾਰੇ ਕੌਂਸਲਰ) ਆਰ ਪੀ ਸ਼ਰਮਾ ਅਤੇ ਫੂਲਰਾਜ ਸਿੰਘ (ਸਾਬਕਾ ਕੌਂਸਲਰਾਂ) ਦੇ ਦਸਤਖ਼ਤਾਂ ਹੇਠ 11 ਅਗਸਤ ਨੂੰ ਇੱਕ ਪੱਤਰ ਪ੍ਰਾਪਤ ਹੋਇਆ ਸੀ ਕਿ ਅਮਰਜੀਤ ਸਿੰਘ ਜੀਤੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਲੇਬਰ ਸੋਸਾਇਟੀ "ਅੰਮ੍ਰਿਤਪ੍ਰੀਤ ਕੋਆਪਰੇਟਿਵ ਐਲ/ਸੀ ਸੋਸਾਇਟੀ ਲਿਮਟਿਡ ਨੂੰ ਕਰੋੜਾਂ ਦੇ ਕੰਮਾਂ ਸੰਬੰਧੀ ਟੈਂਡਰ ਦਿੱਤੇ ਗਏ ਹਨ | The post ਨਗਰ ਨਿਗਮ ਮੋਹਾਲੀ ਦੇ ਮੇਅਰ ਜੀਤੀ ਸਿੱਧੂ ਦੀ ਮੈਂਬਰਸ਼ਿਪ ਖ਼ਾਰਜ appeared first on TheUnmute.com - Punjabi News. Tags:
|
ਸਾਲ 2022: ਮਾਤ ਭੂਮੀ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਨੇ ਲਏ ਇਹ ਮਹੱਤਵਪੂਰਨ ਫੈਸਲੇ Friday 30 December 2022 12:57 PM UTC+00 | Tags: aam-aadmi-party breaking-news cm-bhagwant-mann families-of-soldiers indian-army news punjab-government punjab-government-news the-unmute-breaking-news the-unmute-latest-update walfare-news walfare-scheme ਚੰਡੀਗੜ੍ਹ 30 ਦਸੰਬਰ 2022: ਦੇਸ਼ ਦੀ ਰੱਖਿਆ ਲਈ ਵੱਖ-ਵੱਖ ਆਪ੍ਰੇਸ਼ਨਾਂ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਸਕੇ-ਸਨੇਹੀਆਂ ਦੇ ਹਿੱਤਾਂ ਦੀ ਰਾਖੀ ਲਈ ਅੱਗੇ ਆਉਂਦਿਆਂ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੈਨਿਕਾਂ ਦੇ ਵਾਰਸਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ। ਰੱਖਿਆ ਜਵਾਨਾਂ ਦੀਆਂ ਬਹਾਦਰੀ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਮਾਨ ਸਰਕਾਰ ਨੇ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਗ੍ਰਾਂਟ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ। ਦੇਸ਼ ਦੀ ਰੱਖਿਆ ਲਈ ਵੱਖ-ਵੱਖ ਆਪ੍ਰੇਸ਼ਨਾਂ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਵਾਰਸਾਂ ਨੂੰ ਇਹ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ 1 ਅਪ੍ਰੈਲ 2022 ਤੋਂ ਹੁਣ ਤੱਕ ਦੇ ਸਮੇਂ ਦੌਰਾਨ ਸ਼ਹੀਦਾਂ ਦੇ ਵਾਰਸਾਂ ਨੂੰ 3,09,40,000 ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੰਗ ਤੋਂ ਇਲਾਵਾ ਕਿਸੇ ਹੋਰ ਵਜ੍ਹਾ ਕਰਕੇ ਸੈਨਿਕ ਦੀ ਮੌਤ ਹੋਣ ਦੀ ਸੂਰਤ ਵਿੱਚ ਹਥਿਆਰਬੰਦ ਸੈਨਾਵਾਂ ਦੇ ਫਲੈਗ ਡੇਅ ਫੰਡ ਤਹਿਤ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤਹਿਤ 01.04.2022 ਤੋਂ ਹੁਣ ਤੱਕ ਦੇ ਅਰਸੇ ਦੌਰਾਨ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਪਰਿਵਾਰਾਂ ਨੂੰ 26 ਲੱਖ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ। ਸ਼ਹੀਦ ਹੋਣ ਵਾਲੇ ਸੈਨਿਕਾਂ ਦੀਆਂ ਵਿਧਵਾਵਾਂ ਦੀ ਦੇਖਭਾਲ ਦੇ ਏਜੰਡੇ ਨੂੰ ਮੁੱਖ ਰੱਖਦਿਆਂ ਮਾਨ ਸਰਕਾਰ ਵੱਲੋਂ ਫੌਜੀਆਂ ਦੀਆਂ ਵਿਧਵਾਵਾਂ ਨੂੰ 6 ਮਹੀਨਿਆਂ ਤੱਕ ਪੈਨਸ਼ਨ ਸ਼ੁਰੂ ਹੋਣ ਤੱਕ 15000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦਿੱਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ 01.04.2022 ਤੋਂ ਹੁਣ ਤੱਕ ਦੇ ਸਮੇਂ ਦੌਰਾਨ 14 ਵਿਧਵਾਵਾਂ ਨੂੰ ਗੁਜ਼ਾਰਾ ਭੱਤਾ ਮੁਹੱਈਆ ਕਰਵਾਇਆ ਹੈ। The post ਸਾਲ 2022: ਮਾਤ ਭੂਮੀ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਨੇ ਲਏ ਇਹ ਮਹੱਤਵਪੂਰਨ ਫੈਸਲੇ appeared first on TheUnmute.com - Punjabi News. Tags:
|
ਪੰਜਾਬ 'ਚ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਜਲਦ ਫਾਸਟ ਟਰੈਕ ਅਦਾਲਤਾਂ ਬਣਨਗੀਆਂ: ਕੁਲਦੀਪ ਸਿੰਘ ਧਾਲੀਵਾਲ Friday 30 December 2022 01:09 PM UTC+00 | Tags: amritsar amritsar-guru-nanak-dev-university cabinet-minister-mr-kuldeep-singh-dhaliwal fast-track-courts kuldeep-singh-dhaliwal latest-news law-and-order migrant-punjabis news nri nri-punjabis-naal-milni punjab punjab-court punjab-fast-track-courts punjab-government ਚੰਡੀਗੜ੍ਹ/ਅੰਮ੍ਰਿਤਸਰ 30 ਦਸੰਬਰ 2022: ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਛੇਤੀ ਹੱਲ ਕਰਨ ਦੀ ਸਹੂਲਤ ਦੇਣ ਲਈ ਸੂਬੇ ਵਿੱਚ ਜਲਦ ਹੀ ਫਾਸਟ ਟਰੈਕ ਅਦਾਲਤਾਂ (Fast Track Courts) ਦੀ ਸਥਾਪਨਾ ਕੀਤੀ ਜਾਵੇਗੀ। ਅੱਜ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕੰਨਵੈਨਸ਼ਨ ਸੈਂਟਰ ਵਿਖੇ ਹੋਏ ਪੰਜਵੇਂ ਮਿਲਨੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਮਿਲਣੀਆਂ ਦੀ ਪਹਿਲਕਦਮੀ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਇਸ ਉਪਰਾਲੇ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।
ਸ. ਧਾਲੀਵਾਲ ਨੇ ਕਿਹਾ ਕਿ ਇਹ ਅਦਾਲਤਾਂ ਪ੍ਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਦੇ ਸਿਵਲ ਕੇਸਾਂ ਨਾਲ ਸਬੰਧਤ ਮੁੱਦਿਆਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਸਮਰਪਿਤ ਹੋ ਕੇ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਿਵਲ ਕੇਸਾਂ ਦੇ ਨਿਪਟਾਰੇ ਲਈ ਅਦਾਲਤਾਂ ਦੀ ਸਥਾਪਨਾ ਲਈ ਜਲਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਕੀਮਤੀ ਊਰਜਾ, ਸਮਾਂ ਅਤੇ ਪੈਸਾ ਬਚਾਇਆ ਜਾ ਸਕੇ। ਮਿਲਣੀ ਪਹਿਲਕਦਮੀ ਪ੍ਰਤੀ ਪ੍ਰਵਾਸੀ ਪੰਜਾਬੀਆਂ ਦੇ ਭਰਵੇਂ ਹੁੰਗਾਰੇ 'ਤੇ ਤਸੱਲੀ ਪ੍ਰਗਟ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਸੂਬੇ ਦੀ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਾਇਆ ਜਾਵੇਗਾ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਿਆਂ ਵਿੱਚ ਨੋਡਲ ਅਫ਼ਸਰ ਤਾਇਨਾਤ ਕੀਤੇ ਜਾ ਰਹੇ ਹਨ, ਜੋ ਪ੍ਰਵਾਸੀ ਭਾਰਤੀਆਂ ਦੇ ਮਸਲੇ ਬਿਨ੍ਹਾਂ ਕਿਸੇ ਦੇਰੀ ਦੇ ਜਲਦ ਤੋਂ ਜਲਦ ਨਿਪਟਾਉਣਗੇ। ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਦੇ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹਦਾਇਤ ਕੀਤੀ ਕਿ ਇਨ੍ਹਾਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਨਿਵੇਕਲੀ ਪਹਿਲ ਕਰਦੇ ਹੋਏ ਪ੍ਰਵਾਸੀ ਪੰਜਾਬੀ ਭਰਾਵਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਦਾ ਸਥਾਈ ਹੱਲ ਕਰਦੇ ਇਕ ਵੱਟਸਐਪ ਨੰਬਰ 9056009884 ਜਾਰੀ ਕੀਤਾ। ਇਸ ਨੰਬਰ 'ਤੇ ਪ੍ਰਾਪਤ ਹੋਈ ਸ਼ਿਕਾਇਤ ਸਬੰਧਤ ਅਧਿਕਾਰੀ ਤੱਕ ਪਹੁੰਚਾਈ ਜਾਵੇਗੀ, ਜਿਥੋਂ ਇਸ ਨੂੰ ਹੱਲ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਅਪਡੇਟ ਵੀ ਸਬੰਧਤ ਪ੍ਰਵਾਸੀ ਪੰਜਾਬੀ ਨੂੰ ਦਿੱਤੀ ਜਾਵੇਗੀ। ਪ੍ਰਵਾਸੀ ਪੰਜਾਬੀਆਂ ਨਾਲ ਮੀਟਿੰਗ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਜ਼ਿਲ੍ਹਾ ਵਾਰ ਕਾਊਂਟਰ ਸਥਾਪਿਤ ਕੀਤੇ ਗਏ, ਜਿੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਅੱਜ ਦੇ ਸਮਾਗਮ ਦੌਰਾਨ ਕੁੱਲ 103 ਕੇਸਾਂ ਦੀ ਸੁਣਵਾਈ ਹੋਈ। ਇਸ ਮੌਕੇ ਵਿਧਾਇਕ ਸ. ਅਮਰਪਾਲ ਸਿੰਘ, ਵਿਧਾਇਕ ਸ. ਕਸ਼ਮੀਰ ਸਿੰਘ ਸੋਹਲ, ਵਿਧਾਇਕ ਸ. ਸਰਵਣ ਸਿੰਘ ਧੁੰਨ, ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ, ਵਿਧਾਇਕ ਸ. ਦਲਬੀਰ ਸਿੰਘ ਟੌਂਗ, ਏ.ਡੀ.ਜੀ.ਪੀ. (ਐਨ.ਆਰ.ਆਈ.) ਪ੍ਰਵੀਨ ਕੁਮਾਰ ਸਿਨਹਾ, ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਵਿਸ਼ੇਸ਼ ਸਕੱਤਰ (ਐਨ.ਆਰ.ਆਈ. ਮਾਮਲੇ) ਕੰਵਲਪ੍ਰੀਤ ਕੌਰ ਬਰਾੜ, ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ | The post ਪੰਜਾਬ 'ਚ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਜਲਦ ਫਾਸਟ ਟਰੈਕ ਅਦਾਲਤਾਂ ਬਣਨਗੀਆਂ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News. Tags:
|
ਉਦਯੋਗ ਵਿਭਾਗ ਵੱਲੋਂ ਉਦਯੋਗਿਕ ਇਕਾਈਆਂ ਨੂੰ ਆਖ਼ਰੀ ਮੌਕਾ Friday 30 December 2022 01:42 PM UTC+00 | Tags: general-category-industrial industrial-units industries-department industries-department-punjab news punjab-industrial-units punjab-news viral viral-news ਚੰਡੀਗੜ੍ਹ 30 ਦਸੰਬਰ 2022: ਉਦਯੋਗ ਵਿਭਾਗ ਵੱਲੋਂ ਜਨਰਲ ਸ਼੍ਰੇਣੀ ਦੀਆਂ ਉਦਯੋਗਿਕ ਇਕਾਈਆਂ ਲਈ ਪ੍ਰਵਾਨਿਤ ਨਿਵੇਸ਼ ਪ੍ਰੋਤਸਾਹਨ/ਪੂੰਜੀ ਸਬਸਿਡੀ ਦੀ ਵੰਡ ਲਈ ਉਦਯੋਗਿਕ ਇਕਾਈਆਂ ਨੂੰ ਆਖਰੀ ਮੌਕਾ ਦਿੱਤਾ ਗਿਆ ਹੈ। ਇਸ ਸਬੰਧੀ ਵੇਰਵੇ ਦਿੰਦਿਆਂ ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਉਦਯੋਗਿਕ ਨੀਤੀਆਂ ਜਿਵੇਂ ਕਿ 1978, 1987, 1989, 1992, 1996 ਅਤੇ 2003 ਅਧੀਨ ਸਮੇਂ-ਸਮੇਂ ‘ਤੇ ਜਨਰਲ ਸ਼੍ਰੇਣੀ ਦੀਆਂ ਉਦਯੋਗਿਕ ਇਕਾਈਆਂ ਨੂੰ ਨਿਵੇਸ਼ ਪ੍ਰੋਤਸਾਹਨ/ਪੂੰਜੀ ਸਬਸਿਡੀ ਦੀ ਵੰਡ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਇਹ ਦਿਸ਼ਾ-ਨਿਰਦੇਸ਼ ਉਦਯੋਗ ਵਿਭਾਗ ਦੀ ਵੈੱਬਸਾਈਟ (www.pbindustries.gov.in) ‘ਤੇ ਉਪਲਬਧ ਹਨ। ਇਸ ਸਬੰਧੀ ਪੁਰਾਣੀਆਂ ਉਦਯੋਗਿਕ ਨੀਤੀਆਂ ਤਹਿਤ ਪ੍ਰਵਾਨਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੋਗ ਅਤੇ ਹੱਕਦਾਰ ਉਦਯੋਗਿਕ ਇਕਾਈਆਂ ਨੂੰ ਆਖਰੀ ਮੌਕਾ ਦਿੱਤਾ ਗਿਆ ਹੈ ਤਾਂ ਜੋ ਉਹ ਵਿਭਾਗੀ ਈ-ਮੇਲ (br.incentive@gmail.com) ਰਾਹੀਂ ਜਾਂ ਸਬੰਧਤ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਰਾਹੀਂ ਆਪਣੀ ਬੇਨਤੀ ਦਰਜ ਕਰ ਸਕਣ। ਉਹਨਾਂ ਅੱਗੇ ਕਿਹਾ ਕਿ ਉਦਯੋਗਿਕ ਇਕਾਈਆਂ ਨੂੰ ਸੀਨੀਆਰਤਾ ਸੂਚੀ/ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਚਾਰਿਆ ਜਾਵੇਗਾ ਜੋ 28 ਫਰਵਰੀ, 2023 ਤੱਕ ਆਪਣੀ ਬੇਨਤੀ ਜਮ੍ਹਾਂ ਕਰਵਾ ਸਕਦੀਆਂ ਹਨ। ਇਸ ਉਪਰੰਤ ਪ੍ਰਾਪਤ ਹੋਈਆਂ ਬੇਨਤੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। The post ਉਦਯੋਗ ਵਿਭਾਗ ਵੱਲੋਂ ਉਦਯੋਗਿਕ ਇਕਾਈਆਂ ਨੂੰ ਆਖ਼ਰੀ ਮੌਕਾ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੇ ਚਾਰ ਆਈਏਐੱਸ ਅਧਿਕਾਰੀਆਂ ਨੂੰ ਵਧੀਕ ਮੁੱਖ ਸਕੱਤਰ ਵਜੋਂ ਦਿੱਤੀ ਤਰੱਕੀ Friday 30 December 2022 01:50 PM UTC+00 | Tags: anurag-verma breaking-news chief-secretary chief-secretary-punjab ias-kakumanu-siva-parsad ias-rakesh-kumar-verma latest-news news punjab-government ਚੰਡੀਗੜ੍ਹ 30 ਦਸੰਬਰ 2022: ਪੰਜਾਬ ਸਰਕਾਰ ਨੇ ਚਾਰ ਆਈਏਐੱਸ ਅਧਿਕਾਰੀਆਂ (4 IAS officers) ਨੂੰ ਵਧੀਕ ਮੁੱਖ ਸਕੱਤਰ ਵਜੋਂ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਆਈਏਐੱਸ ਅਨੁਰਾਗ ਵਰਮਾ, ਆਈਏਐੱਸ ਰਾਕੇਸ਼ ਕੁਮਾਰ ਵਰਮਾ, ਆਈਏਐੱਸ ਕਾਕੁਮਾਨੁ ਸਿਵਾ ਪ੍ਰਸਾਦ ਅਤੇ ਆਈਏਐੱਸ ਰਮੇਸ਼ ਕੁਮਾਰ ਸ਼ਾਮਲ ਹਨ |
The post ਪੰਜਾਬ ਸਰਕਾਰ ਨੇ ਚਾਰ ਆਈਏਐੱਸ ਅਧਿਕਾਰੀਆਂ ਨੂੰ ਵਧੀਕ ਮੁੱਖ ਸਕੱਤਰ ਵਜੋਂ ਦਿੱਤੀ ਤਰੱਕੀ appeared first on TheUnmute.com - Punjabi News. Tags:
|
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਡਾ. ਉਪਿੰਦਰ ਸਿੰਘ ਲਾਂਬਾ ਨੂੰ ਨਿੱਘੀ ਵਿਦਾਇਗੀ Friday 30 December 2022 01:57 PM UTC+00 | Tags: additional-director additional-director-dr-upinder-singh-lamba additional-director-punjab dr-upinder-singh-lamba news ਚੰਡੀਗੜ੍ਹ 30 ਦਸੰਬਰ 2022: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਅੱਜ ਵਧੀਕ ਡਾਇਰੈਕਟਰ ਡਾ. ਉਪਿੰਦਰ ਸਿੰਘ ਲਾਂਬਾ ਨੂੰ ਉਨ੍ਹਾਂ ਦੀ ਸੇਵਾ-ਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਡਾ. ਲਾਂਬਾ 36 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ ਸੇਵਾ-ਮੁਕਤ ਹੋਏ ਹਨ। ਇਥੇ ਪੰਜਾਬ ਭਵਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਾਹੁਲ ਭੰਡਾਰੀ, ਪ੍ਰਮੁੱਖ ਸਕੱਤਰ, ਸੂਚਨਾ ਅਤੇ ਲੋਕ ਸੰਪਰਕ ਅਤੇ ਸੰਦੀਪ ਸਿੰਘ ਗਾੜ੍ਹਾ, ਵਧੀਕ ਡਾਇਰੈਕਟਰ (ਪ੍ਰਸ਼ਾਸਨ) ਸਣੇ ਹੋਰਨਾਂ ਅਧਿਕਾਰੀਆਂ ਨੇ ਡਾ. ਲਾਂਬਾ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਨਿਭਾਈ ਮਿਸਾਲੀ ਸੇਵਾ ਉਨ੍ਹਾਂ ਦੇ ਸਾਥੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਤੇ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਰਹੇਗੀ। ਅਧਿਕਾਰੀਆਂ ਨੇ ਕਿਹਾ ਕਿ ਡਾ. ਲਾਂਬਾ ਵਿਭਾਗ ਲਈ ਇੱਕ ਬਹੁਮੁੱਲੀ ਸੰਪਤੀ ਵਾਂਗ ਸਨ ਅਤੇ ਉਨ੍ਹਾਂ ਦੀ ਸੇਵਾ-ਮੁਕਤੀ ਨਾਲ ਇੱਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਪੁਰ ਕਰਨਾ ਮੁਸ਼ਕਲ ਹੋਵੇਗਾ। ਡਾ. ਲਾਂਬਾ ਦ ਸੇਵਾ-ਮੁਕਤੀ ਪਿੱਛੋਂ ਬਿਹਤਰ ਤੇ ਸਿਹਤਮੰਦ ਜੀਵਨ ਅਤੇ ਉੱਜਲ ਭਵਿੱਖ ਦੀ ਕਾਮਨਾ ਕਰਦਿਆਂ ਅਧਿਕਾਰੀਆਂ ਨੇ ਉਮੀਦ ਜਤਾਈ ਕਿ ਉਹ ਭਵਿੱਖ ਵਿੱਚ ਆਪਣੇ ਸਾਹਿਤਕ ਕਾਰਜ ਨੂੰ ਅੱਗੇ ਵਧਾਉਣਗੇ ਅਤੇ ਕਾਨੂੰਨ ਦੇ ਖੇਤਰ ਵਿੱਚ ਉਸਾਰੂ ਯੋਗਦਾਨ ਪਾਉਣ ਸਣੇ ਸਮਾਜ ਭਲਾਈ ਲਈ ਖੁੱਲ੍ਹਦਿਲੀ ਨਾਲ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਪਣੇ ਲੰਮੇ ਪੇਸ਼ੇਵਾਰਾਨਾ ਸਫ਼ਰ ਦੀ ਸਫ਼ਲਤਾਪੂਰਵਕ ਸਮਾਪਤੀ ਪਿੱਛੋਂ ਹੁਣ ਡਾ. ਲਾਂਬਾ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਦੇ ਨਾਲ-ਨਾਲ ਆਪਣੇ ਪਰਿਵਾਰਕ ਮੈਂਬਰਾਂ ਲਈ ਵਧੇਰੇ ਸਮਾਂ ਕੱਢ ਸਕਣਗੇ। ਅਧਿਕਾਰੀਆਂ ਨੇ ਡਾ. ਉਪਿੰਦਰ ਸਿੰਘ ਲਾਂਬਾ ਵੱਲੋਂ ਸਰਕਾਰੀ ਨੌਕਰੀ ਦੇ ਮੁਸ਼ਕਲਾਂ ਭਰੇ ਸਫ਼ਰ ਦੌਰਾਨ ਆਪਣੀ ਪੜ੍ਹਾਈ ਜਾਰੀ ਰੱਖਦਿਆਂ “ਸਰਕਾਰੀ, ਜਨਤਕ ਅਤੇ ਨਿੱਜੀ ਖੇਤਰ ਦੇ ਲੋਕ ਸੰਪਰਕ ‘ਚ ਬਦਲਦੀਆਂ ਰਣਨੀਤੀਆਂ ਤੇ ਤਕਨੀਕਾਂ ਦਾ ਤੁਲਨਾਤਮਕ ਅਧਿਐਨ” ਵਿਸ਼ੇ ‘ਤੇ ਪੀਐਚ.ਡੀ. ਕਰਨ ਦੀ ਸ਼ਲਾਘਾ ਕੀਤੀ ਅਤੇ ਹੈਡਕੁਆਰਟਰ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਡਾ. ਲਾਂਬਾ ਵਾਂਗ ਨਿਰੰਤਰ ਪੜ੍ਹਾਈ ਕਰਕੇ ਆਪਣਾ ਹੁਨਰ ਨਿਖਾਰਨ ਦੀ ਅਪੀਲ ਕੀਤੀ। ਆਪਣੇ ਸੰਬੋਧਨ ਦੌਰਾਨ ਡਾ. ਲਾਂਬਾ ਨੇ ਵਿਭਾਗ ਵਿੱਚ ਆਪਣੇ ਤਜਰਬੇ ਅਧਿਕਾਰੀਆਂ ਨਾਲ ਸਾਂਝੇ ਕੀਤੇ ਅਤੇ ਆਪਣੇ ਪੇਸ਼ੇਵਾਰਾਨਾ ਜੀਵਨ ਦੌਰਾਨ ਮਾਰਗਦਰਸ਼ਨ ਲਈ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਾ. ਉਪਿੰਦਰ ਸਿੰਘ ਲਾਂਬਾ ਨੂੰ ਸਨਮਾਨ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਡਾ. ਲਾਂਬਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਣਦੀਪ ਸਿੰਘ ਆਹਲੂਵਾਲੀਆ ਅਤੇ ਹਰਜੀਤ ਸਿੰਘ ਗਰੇਵਾਲ (ਦੋਵੇਂ ਜੁਆਇੰਟ ਡਾਇਰੈਕਟਰ), ਇਸ਼ਵਿੰਦਰ ਸਿੰਘ ਗਰੇਵਾਲ, ਸ੍ਰੀਮਤੀ ਸ਼ਿਖਾ ਨਹਿਰਾ ਅਤੇ ਮਨਵਿੰਦਰ ਸਿੰਘ (ਸਾਰੇ ਡਿਪਟੀ ਡਾਇਰੈਕਟਰ), ਆਈ.ਪੀ.ਆਰ.ਓਜ਼, ਡੀ.ਪੀ.ਆਰ.ਓਜ਼, ਏ.ਪੀ.ਆਰ.ਓਜ਼ ਅਤੇ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। The post ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਡਾ. ਉਪਿੰਦਰ ਸਿੰਘ ਲਾਂਬਾ ਨੂੰ ਨਿੱਘੀ ਵਿਦਾਇਗੀ appeared first on TheUnmute.com - Punjabi News. Tags:
|
ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ 'ਚ ਸ਼ਾਮਲ ਇੱਕ ਹੋਰ ਏਜੰਟ ਕਾਬੂ Friday 30 December 2022 02:04 PM UTC+00 | Tags: balmik-mohalla breaking-news hoshiarpur news punjabi-news punjab-news punjab-scam punjab-vigilance-bureau rajesh-sahota scam the-unmute-breaking-news the-unmute-punjabi-news vehicle-fitness-certificate-scam ਚੰਡੀਗੜ੍ਹ 30 ਦਸੰਬਰ 2022: ਪੰਜਾਬ ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਵਿੱਚ ਜਲੰਧਰ ਵਿਖੇ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਨਰੇਸ਼ ਕਲੇਰ ਨਾਲ ਮਿਲੀਭੁਗਤ ਕਰਨ ਵਾਲੇ ਇੱਕ ਹੋਰ ਭਗੌੜੇ ਏਜੰਟ ਰਾਜੇਸ਼ ਸਹੋਤਾ ਵਾਸੀ ਬਾਲਮੀਕ ਮੁਹੱਲਾ, ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਉਸ ਦਾ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਜ਼ਬਤ ਕਰ ਲਿਆ ਹੈ ਜੋ ਇਸ ਘਪਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਡਾਟਾ ਮਾਹਿਰਾਂ ਨੂੰ ਭੇਜਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਮ.ਵੀ.ਆਈ., ਜਲੰਧਰ ਦੇ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਵੱਡੇ ਪੱਧਰ 'ਤੇ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵਪਾਰਕ ਅਤੇ ਨਿੱਜੀ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਲਈ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਪੁਖਤਾ ਸਬੂਤਾਂ ਦੇ ਆਧਾਰ 'ਤੇ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਨੰਬਰ 14 ਮਿਤੀ 23-08-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੁੱਲ 12 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜੋ ਕਿ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਵਿੱਚ ਨਰੇਸ਼ ਕਲੇਰ, ਰਾਮਪਾਲ ਉਰਫ਼ ਰਾਧੇ, ਮੋਹਨ ਲਾਲ ਉਰਫ਼ ਕਾਲੂ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ ਅਤੇ ਹਰਵਿੰਦਰ ਸਿੰਘ, ਪੰਕਜ ਢੀਂਗਰਾ ਉਰਫ਼ ਭੋਲੂ, ਬ੍ਰਿਜਪਾਲ ਸਿੰਘ ਉਰਫ਼ ਰਿੱਕੀ, ਅਰਵਿੰਦ ਕੁਮਾਰ ਉਰਫ਼ ਬਿੰਦੂ, ਵਰਿੰਦਰ ਸਿੰਘ ਉਰਫ ਦੀਪੂ, ਸਪਨਾ ਅਤੇ ਲਵਲੀਨ ਸਿੰਘ ਲਵੀ (ਸਾਰੇ ਪ੍ਰਾਈਵੇਟ ਏਜੰਟ) ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਭਗੌੜੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। The post ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ 'ਚ ਸ਼ਾਮਲ ਇੱਕ ਹੋਰ ਏਜੰਟ ਕਾਬੂ appeared first on TheUnmute.com - Punjabi News. Tags:
|
ਪੰਜਾਬ ਦੇ ਹਰੇਕ ਨਾਗਰਿਕ ਤੱਕ ਪਹੁੰਚਾਇਆ ਜਾਵੇਗਾ ਸਰਕਾਰੀ ਯੋਜਨਾਵਾਂ ਦਾ ਲਾਭ: ਬ੍ਰਮ ਸ਼ੰਕਰ ਜਿੰਪਾ Friday 30 December 2022 02:14 PM UTC+00 | Tags: aam-aadmi-party brahm-shankar-jimpa breaking-news cm-bhagwant-mann congress government-schemes news punjab-government punjab-government-schemes punjab-news punjab-scheme the-unmute-breaking-news the-unmute-news ਹੁਸ਼ਿਆਰਪੁਰ 30 ਦਸੰਬਰ 2022: ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਕਾਸ ਵਿਚ ਨਵੇਂ ਮੀਲ ਪੱਧਰ ਸਥਾਪਿਤ ਕੀਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਪੰਜਾਬ ਸਰਕਾਰ ਨੇ ਕਈ ਇਤਿਹਾਸਕ ਫੈਸਲੇ ਲੈ ਕੇ ਜਿਥੇ ਜਨਤਾ ਨਾਲ ਕੀਤੇ ਵਾਅਦੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਪੂਰੇ ਕਰ ਦਿੱਤੇ ਹਨ, ਉਥੇ ਵਿਕਾਸ ਕੰਮਾਂ ਅਤੇ ਪ੍ਰੋਜੈਕਟਾਂ 'ਤੇ ਵੀ ਕੰਮ ਤੇਜ਼ੀ ਨਾਲ ਜਾਰੀ ਹੈ। ਇਸੇ ਕੜੀ ਤਹਿਤ ਨਗਰ ਸੁਧਾਰ ਟਰੱਸਟ ਵਲੋਂ ਰਿਹਾਇਸ਼ੀ ਤੇ ਕਮਰਸ਼ਿਅਲ ਪ੍ਰਾਪਰਟੀਜ਼ ਦਾ ਲਾਭ ਜਨਤਾ ਨੂੰ ਦੇਣ ਲਈ ਪ੍ਰਾਪਰਟੀਜ਼ ਦੀ ਨਿਲਾਮੀ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਨਗਰ ਸੁਧਾਰ ਟਰੱਸਟ ਵਲੋਂ ਕਰਵਾਈ ਜਾਣ ਵਾਲੀ ਨਿਲਾਮੀ ਸਬੰਧੀ ਜਾਣਕਾਰੀ ਦਿੰਦੇ ਹੋਏ ਦਿੱਤੀ। ਇਸ ਮੌਕੇ ਟਰੱਸਟ ਦੇ ਚੇਅਰਮੈਂਨ ਹਰਮੀਤ ਸਿੰਘ ਔਲਖ ਵੀ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਜਿੰਪਾ ਨੇ ਦੱਸਿਆ ਕਿ ਨਿਲਮੀ ਕਰਤਾ ਦੀ ਰਜਿਸਟਰੇਸ਼ਨ 14 ਦਸੰਬਰ ਤੋਂ ਸ਼ੁਰੂ ਕੀਤੀ ਜਾ ਚੁੱਕੀ, ਜੋ ਕਿ 3 ਜਨਵਰੀ 2023 ਨੂੰ ਸ਼ਾਮ 5 ਵਜੇ ਤੱਕ ਬੰਦ ਹੋਵੇਗੀ। ਉਨ੍ਹਾਂ ਦੱਸਿਆ ਕਿ ਆਨਲਾਈਨ ਬਿਡ 4 ਜਨਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ 6 ਜਨਵਰੀ ਨੂੰ ਸ਼ਾਮ 5 ਵਜੇ ਬੰਦੇ ਹੋਵੇਗੀ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਅਤੇ ਕਮਰਸ਼ਿਅਲ ਪਲਾਟ ਖਰੀਦਣ ਦਾ ਇਹ ਸੁਨਹਿਰੀ ਮੌਕਾ ਹੈ ਅਤੇ ਇਸ ਨੂੰ ਖਰੀਦਣ ਦੇ ਚਾਹਵਾਨ ਜਲਦ ਤੋਂ ਜਲਦ ਰਜਿਸਟਰੇਸ਼ਨ ਕਰਵਾਉਣ। ਜਿੰਪਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਿਜਲੀ, ਪਾਣੀ ਅਤੇ ਸੀਰਵੇਜ਼ ਵਰਗੀਆਂ ਮਹੱਤਵਪੂਰਨ ਅਤੇ ਮੌਲਿਕ ਸੁਵਿਧਾਵਾਂ ਨੂੰ ਲੈ ਕੇ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਸੂਬੇ ਦੇ ਸਰਬਪੱਖੀ ਵਿਕਾਸ ਲਈ ਵੀ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਿਲਾਮੀ ਪੂਰੀ ਤਰ੍ਹਾਂ ਨਾਲ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ ਅਤੇ ਨਿਲਾਮੀ ਵਿਚ ਪ੍ਰਾਪਰਟੀ ਖਰੀਦਣ ਵਾਲਿਆਂ ਨੂੰ ਰਸਮੀ ਕਾਰਵਾਈਆਂ ਤੋਂ ਬਾਅਦ ਉਨ੍ਹਾਂ ਦੀ ਪ੍ਰਾਪਰਟੀ ਦਾ ਅਧਿਕਾਰ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਿਕਾਸ ਕੰਮਾਂ ਵੱਲ ਵਧੇਰੇ ਧਿਆਨ ਨਹੀਂ ਦਿੱਤਾ, ਜਿਸ ਤਹਿਤ ਵਧੇਰੇ ਲੋਕ ਆਪਣੇ ਅਧਿਕਾਰਾਂ ਅਤੇ ਲਾਭਾਂ ਤੋਂ ਵੰਚਿਤ ਰਹਿ ਗਏ ਸਨ। ਪਰੰਤੂ ਇਹ ਆਮ ਆਦਮੀ ਦੀ ਸਰਕਾਰ ਹੈ ਅਤੇ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਹਰੇਕ ਨਾਗਰਿਕ ਤੱਕ ਪੰਹੁਚਾਇਆ ਜਾਵੇਗਾ। ਇਸ ਦੌਰਾਨ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਨੇ ਵੀ ਨਿਲਾਮੀ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। The post ਪੰਜਾਬ ਦੇ ਹਰੇਕ ਨਾਗਰਿਕ ਤੱਕ ਪਹੁੰਚਾਇਆ ਜਾਵੇਗਾ ਸਰਕਾਰੀ ਯੋਜਨਾਵਾਂ ਦਾ ਲਾਭ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News. Tags:
|
ਕਪੂਰਥਲਾ ਕੇਂਦਰੀ ਜੇਲ੍ਹ 'ਚ ਅਚਨਚੇਤ ਤਲਾਸ਼ੀ ਦੌਰਾਨ 2 ਮੋਬਾਈਲ ਫ਼ੋਨ, ਸਿਮ ਕਾਰਡ ਤੇ ਨਸ਼ੀਲਾ ਪਦਾਰਥ ਬਰਾਮਦ Friday 30 December 2022 02:25 PM UTC+00 | Tags: breaking-news central-jail kapurthala-central-jail news punjab-central-jail punjab-police ਚੰਡੀਗੜ੍ਹ 30 ਦਸੰਬਰ 2022: ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਅਤੇ ਹੋਰ ਇਤਰਾਜ਼ਯੋਗ ਵਸਤੂਆਂ ਦੀ ਬਰਾਮਦਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪਰ ਹਰ ਵਾਰ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਪਹਿਲਾਂ ਨਾਲੋਂ ਵੱਧ ਸਖ਼ਤੀ ਕੀਤੀ ਗਈ ਹੈ, ਪਰ ਇਨ੍ਹਾਂ ਦਾਅਵਿਆਂ ਦੀ ਉਸ ਵੇਲੇ ਪੋਲ ਖੁੱਲ੍ਹ ਜਾਂਦੀ ਹੈ | ਇੱਕ ਵਾਰ ਫਿਰ ਕਪੂਰਥਲਾ ਜੇਲ੍ਹ ਵਿੱਚੋਂ ਕੁਝ ਮੋਬਾਈਲ ਫ਼ੋਨ ਬਰਾਮਦ ਹੋਏ ਹਨ, ਹਾਲਾਂਕਿ ਇਹ ਜੇਲ੍ਹ ਅਕਸਰ ਹੀ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ ਕਿਉਂਕਿ ਇਸ ਜੇਲ੍ਹ ਵਿੱਚ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਪੂਰਥਲਾ ਕੇਂਦਰੀ ਜੇਲ੍ਹ (Kapurthala Central Jail) ਵਿੱਚ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਤਲਾਸ਼ੀ ਦੌਰਾਨ 2 ਮੋਬਾਈਲ ਫ਼ੋਨ, 1 ਸਿਮ ਕਾਰਡ, 2 ਬੈਟਰੀਆਂ ਅਤੇ 1 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਜਿਸ ਦੇ ਸਬੰਧ ਵਿੱਚ ਜੇਲ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਕਪੂਰਥਲਾ ਵਿਖੇ 3 ਕੈਦੀਆਂ ਖ਼ਿਲਾਫ਼ 52-ਏ ਜੇਲ ਐਕਟ ਤਹਿਤ 3 ਵੱਖ-ਵੱਖ ਮਾਮਲੇ ਦਰਜ ਕੀਤੇ ਹਨ। The post ਕਪੂਰਥਲਾ ਕੇਂਦਰੀ ਜੇਲ੍ਹ ‘ਚ ਅਚਨਚੇਤ ਤਲਾਸ਼ੀ ਦੌਰਾਨ 2 ਮੋਬਾਈਲ ਫ਼ੋਨ, ਸਿਮ ਕਾਰਡ ਤੇ ਨਸ਼ੀਲਾ ਪਦਾਰਥ ਬਰਾਮਦ appeared first on TheUnmute.com - Punjabi News. Tags:
|
ਪੀੜਤ ਔਰਤ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਕੀਤੀ ਮੁਲਾਕਾਤ, ਕਿਹਾ ਏਆਈਜੀ ਕਪੂਰ ਨੇ ਜ਼ਬਰਦਸਤੀ ਸੰਬੰਧ ਬਣਾਏ Friday 30 December 2022 02:40 PM UTC+00 | Tags: aig-ashish-kapoor banwarilal-purohit governor-banwarilal-purohit ਚੰਡੀਗੜ੍ਹ 30 ਦਸੰਬਰ 2022: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਪੀੜਤ ਔਰਤ ਨਾਲ ਮੁਲਾਕਾਤ ਕੀਤੀ, ਜਿਸ ਨੇ ਪੰਜਾਬ ਦੇ ਏਆਈਜੀ ਆਸ਼ੀਸ਼ ਕਪੂਰ ‘ਤੇ ਪੁਲਿਸ ਹਿਰਾਸਤ ‘ਚ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਦੱਸਿਆ ਕਿ ਆਸ਼ੀਸ਼ ਕਪੂਰ ਨੇ ਪਹਿਲਾਂ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਵੀ ਦੋਵਾਂ ਵਿਚਾਲੇ ਰਿਸ਼ਤਾ ਰਿਹਾ ਪਰ ਜਦੋਂ ਉਹ ਗਰਭਵਤੀ ਹੋ ਗਈ ਤਾਂ ਕਪੂਰ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ। ਉਸ ਨੇ ਦੱਸਿਆ ਕਿ ਏਆਈਜੀ ਆਸ਼ੀਸ਼ ਕਪੂਰ ਨੇ ਵੀ ਆਪਣੇ ਘਰ 10 ਕਰੋੜ ਰੁਪਏ ਰੱਖੇ ਹੋਏ ਸਨ। ਪੀੜਤ ਨੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਪੁਰਾਣੀ ਟੀਮ ਤੋਂ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਪੀੜਤ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 5 ਸਾਲਾਂ ਵਿੱਚ ਸਿਰਫ਼ ਇੱਕ ਕੇਸ ਦਰਜ ਕੀਤਾ ਹੈ। ਪਰ ਇਸ ਮਾਮਲੇ ਵਿੱਚ ਵੀ ਬਣਦੀ ਕਾਰਵਾਈ ਨਹੀਂ ਕੀਤੀ ਗਈ। ਪੀੜਤ ਨੇ ਦੱਸਿਆ ਕਿ ਇਨਸਾਫ਼ ਨਾ ਮਿਲਣ ‘ਤੇ ਉਸ ਨੇ ਪੰਜਾਬ ਦੇ ਰਾਜਪਾਲ ਨੂੰ ਈ-ਮੇਲ ਕਰਕੇ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਕਰੋੜ ਦੀ ਰਿਸ਼ਵਤ ਲੈਣ ਦੇ ਨਾਲ-ਨਾਲ ਪੁਲਿਸ ਹਿਰਾਸਤ ਵਿੱਚ ਬਲਾਤਕਾਰ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਆਸ਼ੀਸ਼ ਕਪੂਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਵਾਲੀ ਔਰਤ ਨੂੰ ਸੁਣਵਾਈ ਲਈ ਬੁਲਾਇਆ ਗਿਆ ਸੀ । ਅੱਜ 11 ਵਜੇ ਰਾਜਪਾਲ ਨੇ ਉਸ ਔਰਤ ਨੂੰ ਸਮਾਂ ਦਿੱਤਾ ਗਿਆ, ਪੰਜਾਬ ਦੇ ਰਾਜਪਾਲ ਇਸ ਮਾਮਲੇ ਨੂੰ ਲਗਾਤਾਰ ਗੰਭੀਰਤਾ ਨਾਲ ਲੈ ਰਹੇ ਹਨ। ਗੌਰਤਲਬ ਹੈ ਕਿ ਰਾਜਪਾਲ ਨੇ ਇਸ ਮਾਮਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੱਤਰ ਲਿਖ ਕੇ ਪੁੱਛਿਆ ਸੀ ਕਿ ਕਾਰਵਾਈ ਕਿਉਂ ਨਹੀਂ ਕੀਤੀ ਗਈ। ਜਿਕਰਯੋਗ ਹੈ ਕਿ ਔਰਤ ਦੀ ਸ਼ਿਕਾਇਤ 'ਤੇ ਆਸ਼ੀਸ਼ ਕਪੂਰ ਨੂੰ ਪਹਿਲਾਂ ਵੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਫਿਲਹਾਲ ਜੇਲ 'ਚ ਬੰਦ ਹੈ। ਆਸ਼ੀਸ਼ ਕਪੂਰ ਪੰਜਾਬ ਵਿਜੀਲੈਂਸ ਵਿੱਚ ਐਸਪੀ ਵਜੋਂ ਕੰਮ ਕਰਦੇ ਹੋਏ ਪੰਜਾਬ ਵਿੱਚ ਕਰੋੜਾਂ ਰੁਪਏ ਦੇ ਸਿੰਚਾਈ ਘੁਟਾਲੇ ਦੇ ਜਾਂਚ ਅਧਿਕਾਰੀ ਵੀ ਰਹਿ ਚੁੱਕੇ ਹਨ। The post ਪੀੜਤ ਔਰਤ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਕੀਤੀ ਮੁਲਾਕਾਤ, ਕਿਹਾ ਏਆਈਜੀ ਕਪੂਰ ਨੇ ਜ਼ਬਰਦਸਤੀ ਸੰਬੰਧ ਬਣਾਏ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |




