TheUnmute.com – Punjabi News: Digest for December 04, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਤਰਨਤਾਰਨ 'ਚ ਸਕੂਲੀ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ, ਡਰਾਈਵਰ ਸਮੇਤ ਦੋ ਵਿਦਿਆਰਥੀਆਂ ਦੀ ਮੌਤ

Saturday 03 December 2022 05:59 AM UTC+00 | Tags: buss-accident iqbal-singh news police-station-in-charge-iqbal-singh punjab-latest-news punjab-news sheikhchak sheikhchak-village taran-taran the-unmute-breaking-news the-unmute-punjabi-news

ਚੰਡੀਗੜ੍ਹ 03 ਦਸੰਬਰ 2022: ਤਰਨਤਾਰਨ (Tarn Taran) ‘ਚ ਅੱਜ ਸਵੇਰੇ ਧੁੰਦ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ, ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਸ਼ੇਖਚੱਕ ਨੇੜੇ ਸਵੇਰੇ ਸਕੂਲ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਵਿੱਚ ਡਰਾਈਵਰ ਸਮੇਤ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਜਦਕਿ ਕਈ ਵਿਦਿਆਰਥੀਆਂ ਜ਼ਖਮੀ ਦੱਸੇ ਜਾ ਰਹੇ ਹਨ । ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਸਕੂਲੀ ਬੱਸ ਵਿਦਿਆਰਥੀਆਂ ਨੂੰ ਲੈ ਕੇ ਇੱਕ ਪਿੰਡ ਵੱਲ ਜਾ ਰਹੀ ਸੀ। ਇਸ ਦੌਰਾਨ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਟਰੱਕ ਅਤੇ ਬੱਸ ਦੀ ਆਪਸ ਵਿੱਚ ਟੱਕਰ ਹੋ ਗਈ। ਡਰਾਈਵਰ ਅਤੇ ਦੋ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜ਼ਖਮੀ ਵਿਦਿਆਰਥੀਆਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਚੌਂਕੀ ਇੰਚਾਰਜ ਇਕਬਾਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਤਰਨਤਾਰਨ ‘ਚ ਸਕੂਲੀ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ, ਡਰਾਈਵਰ ਸਮੇਤ ਦੋ ਵਿਦਿਆਰਥੀਆਂ ਦੀ ਮੌਤ appeared first on TheUnmute.com - Punjabi News.

Tags:
  • buss-accident
  • iqbal-singh
  • news
  • police-station-in-charge-iqbal-singh
  • punjab-latest-news
  • punjab-news
  • sheikhchak
  • sheikhchak-village
  • taran-taran
  • the-unmute-breaking-news
  • the-unmute-punjabi-news

Medinipur: ਪੱਛਮੀ ਬੰਗਾਲ 'ਚ ਟੀਐਮਸੀ ਨੇਤਾ ਦੇ ਘਰ ਬੰਬ ਧਮਾਕਾ, ਦੋ ਜਣਿਆ ਦੀ ਮੌਤ

Saturday 03 December 2022 06:14 AM UTC+00 | Tags: abhishek-banerjee bhupati-nagar breaking-news chief-minister-mamata-banerjee governor-of-west-bengal india-news latest-news medinipur-bomb-blast medinipur-news news partys-national-general-secretary punjab-news purba-medinipur the-unmute-breaking-news the-unmute-punjabi-news tmc-booth tmc-booth-president-rajkumar-manna trinamool-congress-party west-bengal

ਚੰਡੀਗੜ੍ਹ 03 ਦਸੰਬਰ 2022: ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਆਗੂ ਦੇ ਘਰ ਦੇਰ ਰਾਤ ਬੰਬ ​​ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਘਟਨਾ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਬੰਬ ਧਮਾਕਾ ਅੱਜ ਮੇਦਿਨੀਪੁਰ (Medinipur) ਵਿੱਚ ਟੀਐਮਸੀ ਜਨਰਲ ਸਕੱਤਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀ ਰੈਲੀ ਤੋਂ ਪਹਿਲਾਂ ਹੋਇਆ ਹੈ। ਉਹ ਮੇਦਿਨੀਪੁਰ ਦੇ ਕੋਂਟਾਈ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਵਾਲੇ ਹਨ।

ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੇਦੀਨੀਪੁਰ ਦੇ ਭੂਪਤੀ ਨਗਰ ਥਾਣਾ ਖੇਤਰ ਦੇ ਅਧੀਨ ਅਰਜੁਨ ਨਗਰ ਇਲਾਕੇ ‘ਚ ਵਾਪਰੀ ਹੈ । ਇੱਥੇ ਰਹਿਣ ਵਾਲੇ ਟੀਐਮਸੀ ਦੇ ਬੂਥ ਪ੍ਰਧਾਨ ਰਾਜਕੁਮਾਰ ਮੰਨਾ ਦੇ ਘਰ ਰਾਤ ਨੂੰ ਧਮਾਕਾ ਹੋਇਆ ਹੈ । ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਹਨ ।

ਦੱਸਿਆ ਜਾ ਰਿਹਾ ਹੈ ਕਿ ਟੀਐਮਸੀ ਨੇਤਾ ਦੇ ਘਰ ‘ਤੇ ਕੱਚੇ ਬੰਬ ਨਾਲ ਧਮਾਕਾ ਹੋਇਆ ਹੈ। ਧਮਾਕੇ ਵਿੱਚ ਟੀਐਮਸੀ ਵਰਕਰ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਪੁਲਿਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 11 ਵਜੇ ਵਾਪਰੀ। ਦੂਜੇ ਪਾਸੇ ਭਾਜਪਾ ਨੇ ਮਾਮਲੇ ਦੀ ਐਨਆਈਏ ਜਾਂਚ ਦੀ ਮੰਗ ਕੀਤੀ ਹੈ। ਦੋਸ਼ ਹੈ ਕਿ ਟੀਐਮਸੀ ਦੇ ਬੂਥ ਪ੍ਰਧਾਨ ਦੇ ਘਰ ਬੰਬ ਬਣਾਇਆ ਜਾ ਰਿਹਾ ਸੀ।

The post Medinipur: ਪੱਛਮੀ ਬੰਗਾਲ ‘ਚ ਟੀਐਮਸੀ ਨੇਤਾ ਦੇ ਘਰ ਬੰਬ ਧਮਾਕਾ, ਦੋ ਜਣਿਆ ਦੀ ਮੌਤ appeared first on TheUnmute.com - Punjabi News.

Tags:
  • abhishek-banerjee
  • bhupati-nagar
  • breaking-news
  • chief-minister-mamata-banerjee
  • governor-of-west-bengal
  • india-news
  • latest-news
  • medinipur-bomb-blast
  • medinipur-news
  • news
  • partys-national-general-secretary
  • punjab-news
  • purba-medinipur
  • the-unmute-breaking-news
  • the-unmute-punjabi-news
  • tmc-booth
  • tmc-booth-president-rajkumar-manna
  • trinamool-congress-party
  • west-bengal

IND vs BAN: ਬੰਗਲਾਦੇਸ਼ ਖ਼ਿਲਾਫ ਵਨਡੇ ਸੀਰੀਜ਼ 'ਚੋਂ ਮੁਹੰਮਦ ਸ਼ਮੀ ਬਾਹਰ, ਇਸ ਤੂਫਾਨੀ ਗੇਂਦਬਾਜ਼ ਨੂੰ ਮਿਲੀ ਜਗ੍ਹਾ

Saturday 03 December 2022 06:25 AM UTC+00 | Tags: bangladesh-cricket-board bangladesh-cricket-team bcci breaking-news captain-tamim-iqbal cricket-news icc ind-vs-ban ind-vs-ban-odi-series mohammad-shami news odi-series tamim-iqbal the-unmute the-unmute-breaking-news the-unmute-punjabi-news three-match-odi-ind-vs-ban

ਚੰਡੀਗੜ੍ਹ 03 ਦਸੰਬਰ 2022: ਭਾਰਤੀ ਟੀਮ ਇਸ ਸਮੇਂ ਬੰਗਲਾਦੇਸ਼ ਦੇ ਦੌਰੇ ‘ਤੇ ਹੈ। ਟੀਮ ਇੰਡੀਆ ਨੂੰ ਐਤਵਾਰ ਤੋਂ ਬੰਗਲਾਦੇਸ਼ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ। ਇਸ ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Mohammad Shami) ਮੋਢੇ ਦੀ ਸੱਟ ਕਾਰਨ ਬੰਗਲਾਦੇਸ਼ ਖਿਲਾਫ ਪੂਰੀ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ਮੀ ਦੀ ਜਗ੍ਹਾ ਉਮਰਾਨ ਮਲਿਕ (Umran Malik) ਨੂੰ ਵਨਡੇ ਸੀਰੀਜ਼ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਬੀਸੀਸੀਆਈ ਨੇ ਦੱਸਿਆ ਕਿ ਤੇਜ਼ ਗੇਂਦਬਾਜ਼ ਸ਼ਮੀ ਨੂੰ ਬੰਗਲਾਦੇਸ਼ ਦੇ ਖਿਲਾਫ ਵਨਡੇ ਸੀਰੀਜ਼ ਦੀ ਤਿਆਰੀ ਦੌਰਾਨ ਟ੍ਰੇਨਿੰਗ ਸੈਸ਼ਨ ਦੌਰਾਨ ਮੋਢੇ ‘ਤੇ ਸੱਟ ਲੱਗ ਗਈ ਸੀ। ਉਹ ਇਸ ਸਮੇਂ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਹੈ ਅਤੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਨਹੀਂ ਖੇਡੇਗਾ।

ਉਮਰਾਨ ਨਿਊਜ਼ੀਲੈਂਡ ਖਿਲਾਫ ਟੀ-20 ਅਤੇ ਵਨਡੇ ਸੀਰੀਜ਼ ‘ਚ ਟੀਮ ਇੰਡੀਆ ਦਾ ਹਿੱਸਾ ਸਨ। ਉਮਰਾਨ ਨੇ ਇਸ ਦੌਰੇ ‘ਤੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ । ਉਮਰਾਨ ਵਨਡੇ ਸੀਰੀਜ਼ ‘ਚ ਟੀਮ ਇੰਡੀਆ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਉਮਰਾਨ ਨੇ ਤਿੰਨ ਮੈਚਾਂ ਵਿੱਚ ਤਿੰਨ ਵਿਕਟਾਂ ਲਈਆਂ ਹਨ ।

ਸ਼ਮੀ ਨੂੰ ਬੰਗਲਾਦੇਸ਼ ਦੇ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਬੁਮਰਾਹ ਦੀ ਗੈਰ-ਮੌਜੂਦਗੀ ਵਿੱਚ ਸ਼ਮੀ ਨੂੰ ਇੱਕ ਰੋਜ਼ਾ ਲੜੀ ਵਿੱਚ ਭਾਰਤੀ ਤੇਜ਼ ਹਮਲੇ ਦੀ ਅਗਵਾਈ ਕਰਨੀ ਚਾਹੀਦੀ ਸੀ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਵਨਡੇ ਐਤਵਾਰ ਨੂੰ ਢਾਕਾ ਦੇ ਸ਼ੇਰ-ਏ-ਬੰਗਲਾ ਸਟੇਡੀਅਮ ‘ਚ ਖੇਡਿਆ ਜਾਵੇਗਾ।

The post IND vs BAN: ਬੰਗਲਾਦੇਸ਼ ਖ਼ਿਲਾਫ ਵਨਡੇ ਸੀਰੀਜ਼ ‘ਚੋਂ ਮੁਹੰਮਦ ਸ਼ਮੀ ਬਾਹਰ, ਇਸ ਤੂਫਾਨੀ ਗੇਂਦਬਾਜ਼ ਨੂੰ ਮਿਲੀ ਜਗ੍ਹਾ appeared first on TheUnmute.com - Punjabi News.

Tags:
  • bangladesh-cricket-board
  • bangladesh-cricket-team
  • bcci
  • breaking-news
  • captain-tamim-iqbal
  • cricket-news
  • icc
  • ind-vs-ban
  • ind-vs-ban-odi-series
  • mohammad-shami
  • news
  • odi-series
  • tamim-iqbal
  • the-unmute
  • the-unmute-breaking-news
  • the-unmute-punjabi-news
  • three-match-odi-ind-vs-ban

ਯੂਨੀਵਰਸਿਟੀ 'ਚ ਡਾਕਟਰ ਪੀ ਰਹੇ ਸਨ ਸਿਗਰਟਾਂ/ਬੀੜੀਆਂ, ਵਿਦਿਆਰਥੀਆਂ ਨੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

Saturday 03 December 2022 06:52 AM UTC+00 | Tags: acp-kanwalpreet-singh amritsar-news amritsar-police amritsar-police-commissioner breaking-news bsf guru-nanak-dev-university latest-news news punjab-government sri-guru-nanak-dev-university the-unmute-breaking-news the-unmute-punjabi-news

ਅੰਮ੍ਰਿਤਸਰ 03 ਦਸੰਬਰ 2022: ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਹੇ ਡਾਕਟਰਾਂ ਦੇ ਪ੍ਰੋਗਰਾਮ ਦੌਰਾਨ ਡਾਕਟਰਾਂ ਵਲੋਂ ਸਿਗਰਟਾਂ/ਬੀੜੀਆਂ ਪੀਣ ਦਾ ਮਾਮਲਾ ਸਾਹਮਣਾ ਆਈ ਹੈ | ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸਦਾ ਵਿਰੋਧ ਕਰਦਿਆਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਬੇਸ਼ੱਕ ਡਾਕਟਰਾਂ ਨੇ ਵਿਦਿਆਰਥੀਆਂ ਕੋਲੋਂ ਮੁਆਫ਼ੀ ਮੰਗ ਲਈ ਹੈ ਲੇਕਿਨ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ |

ਦੱਸਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੈਸ਼ਨਲ ਲੈਵਲ ਦੀ ਡਾਕਟਰਾਂ ਦੀ ਇੱਕ ਕਾਨਫਰੰਸ ਚੱਲ ਰਹੀ ਹੈ, ਡਾਕਟਰ ਜਿਸ ਨੂੰ ਜਿਨ੍ਹਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਉਨ੍ਹਾਂ ਵੱਲੋਂ ਹੀ ਵਿੱਦਿਆ ਦੇ ਮੰਦਰ ਦੇ ਵਿੱਚ ਸਿਗਰਟਾਂ ਤੇ ਬੀੜੀਆਂ ਪੀਤੀਆਂ ਜਾ ਰਹੀਆਂ ਹਨ ਜਦੋਂ ਵਿਦਿਆਰਥੀਆਂ ਵਲੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਥੋੜ੍ਹੀ ਦੇਰ ਤਾਂ ਉਹ ਰੁਕ ਗਏ, ਪਰ ਅੱਗੇ ਜਾ ਕੇ ਫੇਰ ਉਨ੍ਹਾਂ ਨੇ ਸਿਗਰਟਾਂ ਪੀਣੀਆਂ ਸ਼ੁਰੂ ਕਰ ਦਿੱਤੀਆ |

ਇਸ ਮੌਕੇ ਸਟੂਡੈਂਟ ਯੂਨੀਅਨ ਦੇ ਮੈਂਬਰ ਜੁਝਾਰ ਸਿੰਘ ਅਤੇ ਯੋਗਰਾਜ ਸਿੰਘ ਨੇ ਦੱਸਿਆ ਕਿ ਇਸ ਕਾਨਫਰੰਸ ਦੇ ਨਾਲ ਬੱਚਿਆਂ ਦੇ ਪੜ੍ਹਾਈ ‘ਤੇ ਕਾਫ਼ੀ ਅਸਰ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਪੇਪਰ ਸ਼ੁਰੂ ਹੋਣ ਜਾ ਰਹੇ ਹਨ ਅਤੇ ਇਕ ਪਾਸੇ ਬੀਐਸਐਫ ਦਾ ਸਥਾਪਨਾ ਦਿਵਸ ਮਨਾਉਣ ਲਈ ਬੀਐਸਐਫ ਨੂੰ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਇਹ ਕਾਨਫਰੰਸ ਚੱਲ ਰਹੀ ਹੈ | ਜਿਸ ਨਾਲ ਵਿਦਿਆਰਥੀਆਂ ਅਤੇ ਖਿਡਾਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ |

ਯੂਨੀਅਨ ਦੇ ਦੋਵੇਂ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਨੂੰ ਡਾਕਟਰਾਂ ਨੂੰ ਪੜ੍ਹੀ-ਲਿਖੀ ਜਮਾਤ ਕਿਹਾ ਜਾਂਦਾ ਹੈ ਤੇ ਇਹਨਾਂ ਨੂੰ ਅਸੀਂ ਸਿਗਰੇਟ ਪੀਣ ਤੋਂ ਰੋਕ ਰਹੇ ਸੀ, ਉਸਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ | ਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਉੱਤੇ ਵੱਡੇ ਸਵਾਲ ਚੁੱਕਦੇ ਹੋਏ ਵਿਦਿਆਰਥੀ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਹੈ | ਇਸ ਲਈ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ, ਸਰਕਾਰਾਂ ਇਸ ਵੱਲ ਧਿਆਨ ਨਹੀਂ ਦਿੰਦੀਆ |

ਉਨ੍ਹਾਂ ਕਿਹਾ ਕਿ ਹੁਣ ਤੱਕ ਯੂਨੀਵਰਸਿਟੀ ਵਿੱਚ ਸਟੇਟ ਕਾਉਂਸਲ ਦਾ ਨਿਰਮਾਣ ਨਹੀਂ ਹੋ ਸਕਿਆ | ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਯੂਨੀਵਰਸਿਟੀ ਨੂੰ ਕਿਰਾਏ ‘ਤੇ ਦੇਣ ਤੋਂ ਬਾਅਦ ਮਰਿਆਦਾ ਕਾਇਮ ਨਹੀਂ ਰੱਖੀ ਜਾ ਸਕਦੀ | ਅੱਗੇ ਬੋਲਦੇ ਹੋਏ ਓਹਨਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਹਰ ਇਕ ਵਿਦਿਆਰਥੀ 20 ਹਜ਼ਾਰ ਰੁਪਏ ਗਰਾਂਟ ਦੇ ਰਿਹਾ ਹੈ, ਇਸ ਨਾਲ ਯੂਨੀਵਰਸਿਟੀ ਚੱਲ ਰਹੀ ਹੈ |

ਦੂਜੇ ਪਾਸੇ ਯੂਨੀਵਰਸਿਟੀ ਦੇ ਵੀਸੀ ਡਾਕਟਰ ਸੰਧੂ ਇਹ ਬਿਆਨ ਦਿੰਦੇ ਹਨ ਕਿ ਯੂਨੀਵਰਸਿਟੀ ਮੁਨਾਫ਼ੇ ਵਿੱਚ ਚੱਲ ਰਹੀ | ਜੁਗਰਾਜ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਯੂਨੀਵਰਸਿਟੀ ਦੀਆਂ ਬਣਦੀਆ ਗਰਾਂਟਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਤੇ ਵਾਧੂ ਬੋਝ ਨਾ ਪਵੇ ਜੁਗਰਾਜ ਸਿੰਘ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਦੇ ਬਾਹਰ ਲਗਾਏ ਗਏ ਬੋਰਡ ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵੀ ਸ਼ਾਮਲ ਹੈ ਉਸ ਨੂੰ ਹਟਾਉਣ ਜਾਵੇ |

ਉਨ੍ਹਾਂ ਨੇ ਕਿਹਾ ਕਿ ਸਿਗਰਟਾਂ ਪੀਣ ਵਾਲੇ ਡਾਕਟਰਾਂ ਦੇ ਉੱਤੇ ਬਣਦੀ ਕਰਵਾਈ ਕੀਤੀ ਜਾਵੇ | ਇਸਦੇ ਨਾਲ ਹੀ ਉਨ੍ਹਾਂ ਨੇ ਦਵਾਈ ਕੰਪਨੀ ਵੱਲੋਂ ਆਪਣੇ ਬੈਗ ਤੇ ਹਰਿਮੰਦਰ ਸਾਹਿਬ ਦੀ ਫੋਟੋ ਬਨਾਉਣ ‘ਤੇ ਪੁਲਿਸ ਥਾਣਾ ਕੰਟੋਨਮੈਂਟ ਵਿਖੇ 295 ਧਾਰਾ ਦੇ ਤਹਿਤ ਮਾਮਲਾ ਦਰਜ ਕਰਨ ਲਈ ਦਰਖਾਸਤ ਦੇ ਦਿੱਤੀ ਹੈ | ਇਸ ਸਾਰੇ ਮਾਮਲੇ ਵਿੱਚ ਚਾਰ ਘੰਟੇ ਦੇ ਧਰਨੇ ਤੋਂ ਬਾਅਦ ਯੂਨੀਵਰਸਿਟੀ ਦੇ ਰਜਿਸਟਰਾਰ ਕਮਲ ਕਾਹਲੋਂ ਪਹੁੰਚੇ, ਜਿਨ੍ਹਾਂ ਨੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦੇ ਵਿਚਾਲੇ ਗੱਲਬਾਤ ਕਰਵਾ ਕੇ ਇਸ ਧਰਨੇ ਨੂੰ ਖ਼ਤਮ ਕਰਵਾਇਆ | ਏਸੀਪੀ ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਦਰਖਾਸਤ ਲੈ ਲਈ ਗਈ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |

The post ਯੂਨੀਵਰਸਿਟੀ ‘ਚ ਡਾਕਟਰ ਪੀ ਰਹੇ ਸਨ ਸਿਗਰਟਾਂ/ਬੀੜੀਆਂ, ਵਿਦਿਆਰਥੀਆਂ ਨੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ appeared first on TheUnmute.com - Punjabi News.

Tags:
  • acp-kanwalpreet-singh
  • amritsar-news
  • amritsar-police
  • amritsar-police-commissioner
  • breaking-news
  • bsf
  • guru-nanak-dev-university
  • latest-news
  • news
  • punjab-government
  • sri-guru-nanak-dev-university
  • the-unmute-breaking-news
  • the-unmute-punjabi-news

ਛੇਹਰਟਾ ਪੁਲਿਸ 'ਤੇ ਫਾਇਰਿੰਗ ਕਰ ਕੇ ਭੱਜਣ ਵਾਲੇ ਨੌਜਵਾਨਾਂ ਨੂੰ ਅਜਨਾਲਾ ਤੋਂ ਕੀਤਾ ਗ੍ਰਿਫ਼ਤਾਰ

Saturday 03 December 2022 07:01 AM UTC+00 | Tags: ajnala-police amritsar amritsar-police arrest arvind-kejriwal breaking-news chheharta-village cm-bhagwant-mann crime-news firng-case gangster narayangad news police punjab punjab-police the-unmute-breaking-news the-unmute-punjabi-news

ਅੰਮ੍ਰਿਤਸਰ 03 ਦਸੰਬਰ 2022: ਅੰਮ੍ਰਿਤਸਰ (Amritsar) ਦੇ ਛੇਹਰਟਾ ਇਲਾਕੇ ਵਿੱਚ ਪੁਲਿਸ ‘ਤੇ ਫਾਇਰਿੰਗ ਕਰਕੇ ਭੱਜੇ ਕਥਿਤ ਗੈਂਗਸਟਰਾਂ ਨੂੰ ਪੁਲਿਸ ਨੇ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਹੈ | ਇਸ ਮਾਮਲੇ ਵਿਚ ਦੋ ਮੁਲਜਮਾਂ ਨੂੰ ਛੇ ਪਿਸਤੌਲਾਂ ਦੇ ਸਮੇਤ ਮੌਕੇ ‘ਤੇ ਹੀ ਗ੍ਰਿਫਤਾਰ ਕੀਤਾ ਸੀ ਅਤੇ ਇਹਨਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਕਾਰਵਾਈ ਕਰਦਿਆਂ ਅਜਨਾਲਾ ਏਰੀਆ ਦੇ ਪਿੰਡ ਸਰਾਏ ਦੇ ਵਿੱਚ ਇੱਕ ਘਰ ਰੇਡ ਕੀਤੀ ਹੈ, ਜਿੱਥੇ ਤਿੰਨ ਮੁਲਜ਼ਮ ਹਰਦੇਵ ਸਿੰਘ ਵਰਿੰਦਰ ਸਿੰਘ ਤੇ ਗੁਰਜਿੰਦਰ ਸਿੰਘ ਲੁਕੇ ਹੋਏ ਸਨ|

ਪੁਲਿਸ ਨੇ ਇਨ੍ਹਾਂ ਤਿੰਨਾਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਅੱਜ ਤੱਕ ਕਿਸੇ ਵੀ ਤਰੀਕੇ ਦੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਪੁਲਿਸ ਕਮਿਸ਼ਨਰ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਵੀ ਕਰ ਸਕਦੇ ਹਨ |

The post ਛੇਹਰਟਾ ਪੁਲਿਸ ‘ਤੇ ਫਾਇਰਿੰਗ ਕਰ ਕੇ ਭੱਜਣ ਵਾਲੇ ਨੌਜਵਾਨਾਂ ਨੂੰ ਅਜਨਾਲਾ ਤੋਂ ਕੀਤਾ ਗ੍ਰਿਫ਼ਤਾਰ appeared first on TheUnmute.com - Punjabi News.

Tags:
  • ajnala-police
  • amritsar
  • amritsar-police
  • arrest
  • arvind-kejriwal
  • breaking-news
  • chheharta-village
  • cm-bhagwant-mann
  • crime-news
  • firng-case
  • gangster
  • narayangad
  • news
  • police
  • punjab
  • punjab-police
  • the-unmute-breaking-news
  • the-unmute-punjabi-news

ਰਾਜਸਥਾਨ 'ਚ ਕਥਿਤ ਗੈਂਗਸਟਰ ਰਾਜੂ ਠੇਠ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ

Saturday 03 December 2022 07:18 AM UTC+00 | Tags: breaking-news firing gangster-lawrence-bishnoi gangwar latest-punjabin-news murder murder-case news punjab-police rajasthan-dgp rajasthan-dgp-umesh-mishra rajasthan-police sikar-in-rajasthan the-unmute-breaking-news the-unmute-latest-news the-unmute-punjab

ਚੰਡੀਗੜ੍ਹ 03 ਦਸੰਬਰ 2022: ਰਾਜਸਥਾਨ ਦੇ ਸੀਕਰ ਵਿਖੇ ਕਥਿਤ ਗੈਂਗਸਟਰ ਰਾਜੂ ਠੇਠ ਦੀ ਅਣਪਛਾਤੇ ਵਿਅਕਤੀਆਂ ਨੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਪਹਿਲਾਂ ਘੰਟੀ ਵਜਾ ਕੇ ਰਾਜੂ ਠੇਠ ਨੂੰ ਬਾਹਰ ਬੁਲਾਇਆ ਅਤੇ ਫਿਰ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਹ ਸਾਰੀ ਘਟਨਾ ਦਾ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ |

ਸੀਕਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜੂ ਠੇਠ ਲੰਬੇ ਸਮੇਂ ਤੋਂ ਅਪਰਾਧ ਵਿਚ ਸ਼ਾਮਲ ਸੀ ਪੁਲਿਸ ਕੋਲ ਉਪਲਬਧ ਤਾਜ਼ਾ ਜਾਣਕਾਰੀ ਅਨੁਸਾਰ ਰਾਜੂ ਠੇਠ ਦੀ ਚਾਰ ਗੋਲੀਆਂ ਲੱਗਣ ਕਾਰਨ ਦੀ ਮੌਤ ਹੋ ਗਈ ਹੈ । ਜਾਣਕਾਰੀ ਅਨੁਸਾਰ ਗੋਲੀਬਾਰੀ ਵਿਚ 4 ਅਣਪਛਾਤੇ ਵਿਅਕਤੀਆਂ ਸ਼ਾਮਲ ਸਨ।

ਦੱਸਿਆ ਜਾ ਰਿਹਾ ਹੈ ਕਿ ਰਾਜੂ ਠੇਠ ਦੀ ਆਨੰਦਪਾਲ ਗੈਂਗ ਨਾਲ ਰੰਜਿਸ਼ ਚੱਲ ਰਹੀ ਸੀ। ਇਹ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਲਾਰੈਂਸ ਗੈਂਗ ਨੇ ਗੈਂਗਸਟਰ ਰਾਜੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਰਾਜਸਥਾਨ ਦੇ ਡੀਜੀਪੀ ਉਮੇਸ਼ ਮਿਸ਼ਰਾ ਅਨੁਸਾਰ ਸ਼ਰਾਰਤੀ ਅਨਸਰਾਂ ਦੇ ਪੰਜਾਬ-ਹਰਿਆਣਾ ਸਰਹੱਦ ‘ਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਫੜਨ ਲਈ ਸੂਬੇ ਭਰ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

The post ਰਾਜਸਥਾਨ ‘ਚ ਕਥਿਤ ਗੈਂਗਸਟਰ ਰਾਜੂ ਠੇਠ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ appeared first on TheUnmute.com - Punjabi News.

Tags:
  • breaking-news
  • firing
  • gangster-lawrence-bishnoi
  • gangwar
  • latest-punjabin-news
  • murder
  • murder-case
  • news
  • punjab-police
  • rajasthan-dgp
  • rajasthan-dgp-umesh-mishra
  • rajasthan-police
  • sikar-in-rajasthan
  • the-unmute-breaking-news
  • the-unmute-latest-news
  • the-unmute-punjab

ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਗ੍ਰਿਫਤਾਰ, 20 ਪਿਸਤੌਲ ਤੇ ਇਨੋਵਾ ਕਾਰ ਬਰਾਮਦ

Saturday 03 December 2022 07:26 AM UTC+00 | Tags: agtf anti-gangster anti-gangster-task-force breaking-news crime goldy-brar lawrence-bishnoi-gang murder-case news old-ambala-road punjab-dgp punjab-government punjab-latest-news punjab-news punjab-police the-unmute-breaking-news

ਚੰਡੀਗੜ੍ਹ 03 ਦਸੰਬਰ 2022 : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ (Punjab Police) ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਅੱਜ ਪੁਰਾਣੀ ਅੰਬਾਲਾ ਰੋਡ ਢਕੋਲੀ ਤੋਂ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਬੰਟੀ ਵਾਸੀ ਜੈਨ ਚੌਕ, ਤੇਲੀਵਾੜਾ, ਜ਼ਿਲ੍ਹਾ ਭਿਵਾਨੀ (ਹਰਿਆਣਾ) ਵਜੋਂ ਹੋਈ ਹੈ, ਜੋ ਕਿ ਹਥਿਆਰਾਂ ਦਾ ਅੰਤਰਰਾਜੀ ਤਸਕਰ ਹੈ।

ਇਸ ਵੱਡੀ ਸਫਲਤਾ ਬਾਰੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਏ.ਜੀ.ਟੀ.ਐਫ. ਨੇ ਜ਼ਿਲ੍ਹਾ ਪੁਲਿਸ ਐਸ.ਏ.ਐਸ.ਨਗਰ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬੰਟੀ ਨੂੰ 20 ਪਿਸਤੌਲਾਂ, ਜਿਨ੍ਹਾਂ ਵਿੱਚ ਤਿੰਨ .30 ਕੈਲੀਬਰ ਸਮੇਤ 2 ਮੈਗਜ਼ੀਨ, ਦੋ 9 ਐਮ. ਐਮ. ਸਮੇਤ 2 ਮੈਗਜ਼ੀਨ ਅਤੇ 15 ਇੰਡੀਅਨ ਮੇਡ ਪਿਸਤੌਲਾਂ ਸਮੇਤ 40 ਜਿੰਦਾ ਕਾਰਤੂਸ ਅਤੇ 11 ਮੈਗਜ਼ੀਨਾਂ ਦੇ ਨਾਲ ਗਿ੍ਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਇੱਕ ਇਨੋਵਾ ਕਾਰ, ਜਿਸ ਦਾ ਰਜਿਸਟਰੇਸ਼ਨ ਨੰਬਰ ਐਚ.ਆਰ.-38-ਕਿਊ-2297 ਹੈ, ਵੀ ਬਰਾਮਦ ਕੀਤੀ ਹੈ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਤੋਂ ਮੁੱਢਲੀ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਉਸ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਬਰਾੜ ਉਰਫ਼ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਤੱਕ ਹਥਿਆਰਾਂ ਦੀ ਖੇਪ ਪਹੁੰਚਾਉਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਹੋਰ ਅਪਰਾਧਿਕ ਮਾਮਲਿਆਂ ਵਿੱਚ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ। ਇਸੇ ਦੌਰਾਨ, ਪੁਲਿਸ ਨੇ ਥਾਣਾ ਢਕੋਲੀ, ਜ਼ੀਰਕਪੁਰ ਵਿਖੇ ਆਰਮਜ਼ ਐਕਟ ਦੀਆਂ ਧਾਰਾਵਾਂ 25(6) ਅਤੇ 25(7) ਤਹਿਤ ਐਫ.ਆਈ.ਆਰ. ਨੰਬਰ 118 ਮਿਤੀ 02.12.2022 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

The post ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਗ੍ਰਿਫਤਾਰ, 20 ਪਿਸਤੌਲ ਤੇ ਇਨੋਵਾ ਕਾਰ ਬਰਾਮਦ appeared first on TheUnmute.com - Punjabi News.

Tags:
  • agtf
  • anti-gangster
  • anti-gangster-task-force
  • breaking-news
  • crime
  • goldy-brar
  • lawrence-bishnoi-gang
  • murder-case
  • news
  • old-ambala-road
  • punjab-dgp
  • punjab-government
  • punjab-latest-news
  • punjab-news
  • punjab-police
  • the-unmute-breaking-news

ਪੰਜਾਬ ਭਾਜਪਾ ਦੇ ਜਥੇਬੰਧਕ ਢਾਂਚੇ 'ਚ ਕੀਤਾ ਬਦਲਾਅ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

Saturday 03 December 2022 07:40 AM UTC+00 | Tags: amit-shah ashwani-sharma ashwini-kumar-sharma breaking-news captain-amrinder-singh former-cm-captain-amrinder-singh news punjab-bjp punjab-bjp-general-secretary punjab-bjp-president punjab-lastest-news punjab-politics the-unmute-breaking-news the-unmute-punjabi-news

ਚੰਡੀਗੜ੍ਹ 03 ਦਸੰਬਰ 2022: ਪੰਜਾਬ ਭਾਜਪਾ (Punjab BJP) ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ‘ਚ ਬਦਲਾਅ ਕੀਤਾ ਹੈ, ਇਸ ਵਿੱਚ 11 ਮੀਤ ਪ੍ਰਧਾਨ, 5 ਸੂਬਾ ਜਨਰਲ ਸਕੱਤਰ ਅਤੇ 11 ਸੂਬਾ ਸਕੱਤਰ ਨਿਯੁਕਤ ਕੀਤੇ ਗਏ ਹਨ |

The post ਪੰਜਾਬ ਭਾਜਪਾ ਦੇ ਜਥੇਬੰਧਕ ਢਾਂਚੇ ‘ਚ ਕੀਤਾ ਬਦਲਾਅ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ appeared first on TheUnmute.com - Punjabi News.

Tags:
  • amit-shah
  • ashwani-sharma
  • ashwini-kumar-sharma
  • breaking-news
  • captain-amrinder-singh
  • former-cm-captain-amrinder-singh
  • news
  • punjab-bjp
  • punjab-bjp-general-secretary
  • punjab-bjp-president
  • punjab-lastest-news
  • punjab-politics
  • the-unmute-breaking-news
  • the-unmute-punjabi-news

ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜੇਤੂ ਲਕਸ਼ਯ ਸੇਨ ਖ਼ਿਲਾਫ FIR ਦਰਜ, ਉਮਰ 'ਚ ਹੇਰਾਫੇਰੀ ਦੇ ਲੱਗੇ ਦੋਸ਼

Saturday 03 December 2022 08:20 AM UTC+00 | Tags: arjuna-awardee arjuna-award-winner bangalore bangalore-court bangalore-police birmingham-commonwealth-games breaking-news commonwealth-games fir gold-medalist-shuttler-lakshay-sen lakshya-sen latest-news news punjab-news sports-news the-unmute-punjabi-news

ਚੰਡੀਗੜ੍ਹ 03 ਦਸੰਬਰ 2022: ਅਰਜੁਨ ਐਵਾਰਡੀ ਅਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਸ਼ਟਲਰ ਲਕਸ਼ਯ ਸੇਨ (Lakshya Sen) ‘ਤੇ ਉਮਰ ਵਿੱਚ ਹੇਰਾਫੇਰੀ ਕਰਨ ਦਾ ਦੋਸ਼ ਲੱਗਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ‘ਚ ਲਕਸ਼ਯ ਦੇ ਖਿਲਾਫ ਬੈਂਗਲੁਰੂ ‘ਚ ਐੱਫਆਈਆਰ ਵੀ ਦਰਜ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਕਸ਼ਯ ਸੇਨ ‘ਤੇ ਜੂਨੀਅਰ ਪੱਧਰ ‘ਤੇ ਮੁਕਾਬਲਾ ਕਰਦੇ ਹੋਏ ਉਮਰ-ਪ੍ਰਤੀਬੰਧਿਤ ਟੂਰਨਾਮੈਂਟਾਂ ਵਿੱਚ ਦਾਖਲਾ ਲੈਣ ਲਈ ਆਪਣੀ ਉਮਰ ਵਿੱਚ ਹੇਰਾਫੇਰੀ ਕਰਨ ਦਾ ਦੋਸ਼ ਹੈ।

ਬੈਂਗਲੁਰੂ ਪੁਲਿਸ ਨੇ ਨਾਗਰਾਜ ਐਮ.ਜੀ. ਨਾਮ ਦੇ ਵਿਅਕਤੀ ਦੀ ਸ਼ਿਕਾਇਤ ਤੋਂ ਬਾਅਦ ਲਕਸ਼ਯ ਅਤੇ ਉਸਦੀ ਬੈਡਮਿੰਟਨ ਅਕੈਡਮੀ ਦੇ ਕੋਚ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਨਾਗਰਾਜਾ ਸ਼ਹਿਰ ਵਿੱਚ ਇੱਕ ਬੈਡਮਿੰਟਨ ਅਕੈਡਮੀ ਵੀ ਚਲਾਉਂਦਾ ਹੈ। ਹਾਲ ਹੀ ‘ਚ ਇਕ ਸਥਾਨਕ ਅਦਾਲਤ ਨੇ ਪੁਲਿਸ ਨੂੰ 21 ਸਾਲਾ ਲਕਸ਼ਯ ਸੇਨ ‘ਤੇ ਲੱਗੇ ਦੋਸ਼ਾਂ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਸੀ। ਲਕਸ਼ਯ (Lakshya Sen) ਬੈਂਗਲੁਰੂ ਵਿੱਚ ਪ੍ਰਕਾਸ਼ ਪਾਦੁਕੋਣ ਬੈਡਮਿੰਟਨ ਅਕੈਡਮੀ ਵਿੱਚ ਸਿਖਲਾਈ ਲੈਂਦਾ ਹੈ।

ਐਫਆਈਆਰ ਵਿੱਚ ਨਾਮਜ਼ਦ ਵਿਅਕਤੀਆਂ ਵਿੱਚ ਲਕਸ਼ਯ ਸੇਨ, ਉਸਦੇ ਕੋਚ ਵਿਮਲ ਕੁਮਾਰ, ਉਸਦੇ ਪਿਤਾ ਧੀਰੇਂਦਰ ਸੇਨ, ਉਸਦਾ ਭਰਾ ਚਿਰਾਗ ਅਤੇ ਮਾਂ ਨਿਰਮਲਾ ਸੇਨ ਸ਼ਾਮਲ ਹਨ। ਚਿਰਾਗ ਖੁਦ ਇੱਕ ਬੈਡਮਿੰਟਨ ਖਿਡਾਰੀ ਹੈ ਅਤੇ ਧੀਰੇਂਦਰ ਸਪੋਰਟਸ ਅਥਾਰਟੀ ਆਫ ਇੰਡੀਆ ਵਿੱਚ ਕੋਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਨਾਗਰਾਜ ਦਾ ਦੋਸ਼ ਹੈ ਕਿ ਕੋਚ ਵਿਮਲ ਨੇ ਲਕਸ਼ਯ ਸੇਨ ਦੇ ਮਾਤਾ-ਪਿਤਾ ਨਾਲ ਮਿਲ ਕੇ 2010 ‘ਚ ਜਨਮ ਸਰਟੀਫਿਕੇਟ ਬਣਾਇਆ ਸੀ, ਜਿਸ ‘ਚ ਚਿਰਾਗ ਅਤੇ ਲਕਸ਼ਯ ਸੇਨ ਦੀ ਉਮਰ ‘ਚ ਹੇਰਾਫੇਰੀ ਕੀਤੀ ਗਈ ਹੈ। ਇਸ ਨਾਲ ਉਹ ਉਮਰ-ਸਮੂਹ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਦੇ ਯੋਗ ਹੋ ਗਿਆ। ਨਹੀਂ ਤਾਂ ਉਹ ਮੁਕਾਬਲਾ ਕਰਨ ਲਈ ਅਯੋਗ ਹੋ ਜਾਣਾ ਸੀ।

The post ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜੇਤੂ ਲਕਸ਼ਯ ਸੇਨ ਖ਼ਿਲਾਫ FIR ਦਰਜ, ਉਮਰ ‘ਚ ਹੇਰਾਫੇਰੀ ਦੇ ਲੱਗੇ ਦੋਸ਼ appeared first on TheUnmute.com - Punjabi News.

Tags:
  • arjuna-awardee
  • arjuna-award-winner
  • bangalore
  • bangalore-court
  • bangalore-police
  • birmingham-commonwealth-games
  • breaking-news
  • commonwealth-games
  • fir
  • gold-medalist-shuttler-lakshay-sen
  • lakshya-sen
  • latest-news
  • news
  • punjab-news
  • sports-news
  • the-unmute-punjabi-news

ਰੂਪਨਗਰ ਪੁਲਿਸ ਵਲੋਂ ਨਾਮੀ ਗੈਂਗਸਟਰ ਦਾ ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ

Saturday 03 December 2022 08:28 AM UTC+00 | Tags: agtf breaking-news news punjab-police rupnagar-police ssp-vivek-s-soni

ਰੂਪਨਗਰ 03 ਦਸੰਬਰ 2022: ਰੂਪਨਗਰ ਪੁਲਿਸ (Rupnagar police) ਨੂੰ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ | ਪੁਲਿਸ ਵਲੋ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਕਥਿਤ ਗੈਂਗਸਟਰ ਪਵਿੱਤਰ ਸਿੰਘ ਦਾ ਸਾਥੀ 4 ਪਿਸਟਲ ਤੇ 34 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ | ਇਸ ਬਾਬਤ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਾਰੀ ਹਦਾਇਤਾਂ ਤਹਿਤ ਉਕਤ ਦੋਸ਼ੀਆਂ ਦੀ ਗ੍ਰਿਫਤਾਰੀਆਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਭਾਰਤ ਭੂਸ਼ਨ ਪੰਮੀ ਵਾਸੀ ਵਾਰਡ ਨੰਬਰ 6 ਮੰਡੀ ਅਹਿਮਦਗੜ੍ਹ ਥਾਣਾ ਸਿਟੀ ਅਹਿਮਦਗੜ੍ਹ, ਜਿਲ੍ਹਾ ਮਲੇਰਕੋਟਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਭਗੌੜੇ ਪਵਿੱਤਰ ਸਿੰਘ ਕੈਲੀਫੋਰਨੀਆ ਦਾ ਸਾਥੀ ਹੈ। ਇਸਦੇ ਨਾਲ ਹੀ ਹੁਣ ਪੁਲਿਸ ਵਲੋਂ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

The post ਰੂਪਨਗਰ ਪੁਲਿਸ ਵਲੋਂ ਨਾਮੀ ਗੈਂਗਸਟਰ ਦਾ ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ appeared first on TheUnmute.com - Punjabi News.

Tags:
  • agtf
  • breaking-news
  • news
  • punjab-police
  • rupnagar-police
  • ssp-vivek-s-soni

ਗਾਇਕਾ ਜੈਸਮੀਨ ਅਖ਼ਤਰ ਅਤੇ ਸੁਖਮਨ ਹੀਰ ਖ਼ਿਲਾਫ਼ ਮਾਮਲਾ ਦਰਜ ਕਰ

Saturday 03 December 2022 09:00 AM UTC+00 | Tags: fir jasmeen-akhtar-sukhman-heer jasmeen-akhtar-sukhman-heer-fir jasmeen-akhtar-sukhman-heer-new-song-fir new-song the-unmute

ਚੰਡੀਗੜ੍ਹ 03 ਦਸੰਬਰ 2022: ਗੰਨ ਕਲਚਰ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦਾ ਅਲਟੀਮੇਟਮ ਖ਼ਤਮ ਹੋਣ ਤੋਂ ਬਾਅਦ ਪੰਜਾਬ ਪੁਲਿਸ ਮੁੜ ਸਰਗਰਮ ਹੋ ਗਈ ਹੈ। ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਗਾਇਕਾ ਜੈਸਮੀਨ ਅਖ਼ਤਰ ਅਤੇ ਸੁਖਮਨ ਹੀਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਨੇ ਪਿਛਲੇ ਦਿਨੀਂ ਆਪਣਾ ਨਵਾਂ ਗੀਤ ਕਾਫਿਲਾ ਰਿਲੀਜ਼ ਕੀਤਾ ਸੀ। ਜਿਸ ਵਿੱਚ ਹਥਿਆਰ ਪ੍ਰਦਰਸ਼ਿਤ ਕੀਤੇ ਗਏ ਸਨ।
ਜਾਣਕਾਰੀ ਅਨੁਸਾਰ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਗਾਇਕਾ ਜੈਸਮੀਨ ਅਖ਼ਤਰ ਅਤੇ ਸੁਖਮਨ ਹੀਰ ਤੋਂ ਇਲਾਵਾ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਖੇੜੀ ਨੁਧ ਸਿੰਘ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਇਸ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਗਾਇਕ ਸੁਖਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ਦਾ ਕਵਰ ਪਾ ਦਿੱਤਾ ਹੈ, ਜਿਸ ‘ਚ ਹੱਥ ‘ਚ ਰਾਈਫਲ ਫੜੀ ਹੋਈ ਹੈ ਅਤੇ ਗੀਤ ‘ਚ ਹਥਿਆਰ ਵੀ ਖੁੱਲ੍ਹੇਆਮ ਦਿਖਾਈ ਦੇ ਰਹੇ ਹਨ।

ਕਾਫਿਲਾ ਗੀਤ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ
ਗਾਇਕ ਜੈਸਮੀਨ ਅਤੇ ਸੁਖਮਨ ਦਾ ਗੀਤ ਕਾਫਿਲਾ ਕੱਲ੍ਹ ਹੀ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਯੂਟਿਊਬ ‘ਤੇ ਇਕ ਦਿਨ ‘ਚ ਕਰੀਬ 64 ਹਜ਼ਾਰ ਲੋਕ ਦੇਖ ਚੁੱਕੇ ਹਨ। ਗੀਤ ਦੇ ਬੋਲ ਹਨ ਲੰਬਾ ਕੱਦ, ਲੰਬੀ ਗਰਦਨ, ਕਾਫਲਾ ਜੱਟਾ ਦਾ… ਹਥਿਆਰਾਂ ਦਾ ਬਹੁਤ ਸਾਰਾ ਪ੍ਰਦਰਸ਼ਨ ਸੀ। ਇੰਨਾ ਹੀ ਨਹੀਂ ਸੁਖਮਨ ਨੇ ਹਥਿਆਰ ਨਾਲ ਇਸ ਗੀਤ ਦਾ ਕਵਰ ਵੀ ਬਣਾਇਆ ਹੈ ਅਤੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਵੀ ਪੋਸਟ ਕੀਤਾ ਹੈ।

jasmeen akhtar sukhman heer

72 ਘੰਟੇ ਦਾ ਅਲਟੀਮੇਟਮ ਖਤਮ ਹੋ ਗਿਆ ਹੈ
ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਗੰਨ ਕਲਚਰ ਖਿਲਾਫ ਵੱਡੀ ਕਾਰਵਾਈ ਕੀਤੀ ਸੀ। ਉਸ ਨੇ ਪੰਜਾਬ ਵਿੱਚ ਸੋਸ਼ਲ ਮੀਡੀਆ, ਪਾਰਟੀਆਂ ਅਤੇ ਗੀਤਾਂ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਪਾਬੰਦੀ ਲਗਾ ਦਿੱਤੀ ਸੀ। ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਕਈ ਮਾਮਲੇ ਵੀ ਦਰਜ ਕੀਤੇ ਹਨ। ਪੰਜਾਬ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਨੂੰ 72 ਘੰਟਿਆਂ ਦਾ ਸਮਾਂ ਦਿੱਤਾ ਸੀ, ਜਿਸ ਵਿੱਚ ਸਾਰਿਆਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਥਿਆਰਾਂ ਦੀਆਂ ਤਸਵੀਰਾਂ ਹਟਾਉਣ ਲਈ ਕਿਹਾ ਗਿਆ ਸੀ। ਇਸ ਅਲਟੀਮੇਟਮ ਦੀ ਮਿਆਦ ਬੀਤੇ ਮੰਗਲਵਾਰ ਨੂੰ ਖਤਮ ਹੋ ਗਈ।

The post ਗਾਇਕਾ ਜੈਸਮੀਨ ਅਖ਼ਤਰ ਅਤੇ ਸੁਖਮਨ ਹੀਰ ਖ਼ਿਲਾਫ਼ ਮਾਮਲਾ ਦਰਜ ਕਰ appeared first on TheUnmute.com - Punjabi News.

Tags:
  • fir
  • jasmeen-akhtar-sukhman-heer
  • jasmeen-akhtar-sukhman-heer-fir
  • jasmeen-akhtar-sukhman-heer-new-song-fir
  • new-song
  • the-unmute

ਅੰਮ੍ਰਿਤਸਰ 03 ਦਸੰਬਰ 2022: ਸਿੱਖਾਂ ਦੇ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਰੋਜ਼ਾਨਾ ਸੰਗਤ ਮੱਥਾ ਟੇਕਣ ਲਈ ਆਉਂਦੀਆਂ ਹਨ | ਉੱਥੇ ਹੀ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਭਾਰਤ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ (Nityanand Rai) ਮੱਥਾ ਟੇਕਣ ਪਹੁੰਚੇ, ਉਥੇ ਉਨ੍ਹਾਂ ਨੇ ਪਵਿੱਤਰ ਗੁਰਬਾਣੀ ਦਾ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਅੱਜ ਮੈਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਹਾਂ ਤੇ ਮੇਰੇ ਜੀਵਨ ਦੇ ਇਹ ਮਹੱਤਵਪੂਰਨ ਪਲ ਹਨ | ਉਹਨਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਸ੍ਰੀ ਦਰਬਾਰ ਸਾਹਿਬ ਇਸ ਅਸਥਾਨ ਤੇ ਨਮਸਤਕ ਹੋ ਜਾਂਦਾ ਹੈ ਤਾਂ ਉਹ ਪਲ ਉਸ ਲਈ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ |

ਉਨ੍ਹਾਂ ਨੇ ਕਿਹਾ ਕਿ ਪਹਿਲਾ ਵੀ ਦੋ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ | ਉਨ੍ਹਾਂ ਨੇ ਕਿਹਾ ਕਿ ਜੋ ਸਾਡੇ ਗੁਰੂ ਸਹਿਬਾਨਾਂ ਨੇ ਬਲੀਦਾਨ ਦਿੱਤਾ ਹੈ ਉਹ ਭਾਰਤ ਲਈ ਬਹੁਤ ਹੀ ਅਨੋਖਾ ਤੇ ਮਹੱਤਵਪੂਰਨ ਸਮਰਪਣ ਹੈ ਅਤੇ ਇਸ ਇਤਿਹਾਸ ਨੂੰ ਹਮੇਸ਼ਾ ਭਾਰਤ ਯਾਦ ਰੱਖਦਾ ਹੈ ਅਤੇ ਭਾਰਤ ਇਸ ਇਤਿਹਾਸ ਨੂੰ ਨਾਲ ਲੈ ਕੇ ਹੀ ਅੱਗੇ ਚੱਲਦਾ ਹੈ | ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ, ਉਸ ਨੂੰ ਵੀ ਸਾਰਾ ਦੇਸ਼ ਯਾਦ ਰੱਖਦਾ ਹੈ ਅਤੇ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਤਾਂ ਜੋ ਪੂਰਾ ਦੇਸ਼ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਰੱਖੇ |

ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਬਟਵਾਰੇ ਕਰਕੇ ਸਾਡੇ ਕੁੱਝ ਗੁਰੂਸਥਾਨ ਪਾਕਿਸਤਾਨ ਵਿੱਚ ਰਹਿ ਗਏ ਜੋ ਕਿ ਸਾਡੇ ਲਈ ਦੁੱਖ ਦੀ ਗੱਲ ਹੈ | ਪਰ ਫਿਰ ਵੀ ਇਸ ਦੁੱਖ ਨੂੰ ਸਮਝਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਇਆ ਜਿੱਥੇ ਕਿ ਹਰ ਨਾਨਕ ਨਾਮ ਲੇਵਾ ਸੰਗਤ ਜਾ ਕੇ ਨਤਮਸਤਕ ਹੋ ਸਕੇ ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਗੁਰੂ ਸਹਿਬਾਨਾਂ ਨੇ ਸ਼ਹਾਦਤ ਦਿੱਤੀ ਹੈ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀ ਸਾਡੇ ਦੇਸ਼ ਨੂੰ ਹਮੇਸ਼ਾ ਅੰਮ੍ਰਿਤ ਪ੍ਰਦਾਨ ਕਰੇਗੀ |

The post ਦੁੱਖ ਦੀ ਗੱਲ ਹੈ ਕਿ ਬਟਵਾਰੇ ਕਾਰਨ ਸਾਡੇ ਕੁੱਝ ਗੁਰੂਸਥਾਨ ਪਾਕਿਸਤਾਨ ‘ਚ ਰਹਿ ਗਏ: ਨਿਤਿਆਨੰਦ ਰਾਏ appeared first on TheUnmute.com - Punjabi News.

Tags:
  • breaking-news
  • nityanand-roy
  • sachkhand-sri-darbar-sahib

ਬੀਐਸਐਫ਼ ਵਲੋਂ ਭਾਰਤ-ਪਾਕਿਸਤਾਨ ਸਰਹੱਦ ਤੋਂ 7.5 ਕਿੱਲੋ ਹੈਰੋਇਨ ਸਮੇਤ ਹਥਿਆਰ ਬਰਾਮਦ

Saturday 03 December 2022 09:25 AM UTC+00 | Tags: 7.5 border-security-force breaking-news bsf chudiwala-chusti-village fazilka fazilka-police india indian-army ind-pak-border latest-news news pakistan-drone punjab-police the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 03 ਦਸੰਬਰ 2022: ਸੀਮਾ ਸੁਰੱਖਿਆ ਬਲ (BSF) ਨੇ ਇਕ ਵਾਰ ਫਿਰ ਪਾਕਿਸਤਾਨ ਵੱਲੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੰਜਾਬ ਦੇ ਫਾਜ਼ਿਲਕਾ ‘ਚ ਬੀ.ਐੱਸ.ਐੱਫ ਨੇ ਵੱਡੀ ਮਾਤਰਾ ‘ਚ ਡਰੋਨ ਸੁੱਟੇ ਹਥਿਆਰ ਅਤੇ 25 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਇਹ ਜਾਣਕਾਰੀ ਬੀਐਸਐਫ ਨੇ ਦਿੱਤੀ ਹੈ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਤੜਕੇ ਬੀਐਸਐਫ ਜਵਾਨਾਂ ਨੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੂੜੀਵਾਲਾ ਚੁਸਤੀ ਨੇੜੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ ਡਰੋਨ ਨੂੰ ਗੋਲੀ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਅੱਗੇ ਜਾ ਕੇ ਡਰੋਨ ਨੇ ਕੁਝ ਪੈਕਟ ਸੁੱਟੇ ਅਤੇ ਪਾਕਿਸਤਾਨ ਦੀ ਸਰਹੱਦ ਵੱਲ ਚਲਾ ਗਿਆ।

ਬੀਐਸਐਫ ਨੇ ਦੱਸਿਆ ਕਿ ਇਸ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੁੱਢਲੀ ਤਲਾਸ਼ੀ ਦੌਰਾਨ, ਬੀਐਸਐਫ ਦੀ ਟੀਮ ਨੇ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟੇ 3 ਵੱਡੇ ਆਕਾਰ ਦੇ ਪੈਕੇਟ ਬਰਾਮਦ ਕੀਤੇ। ਇਨ੍ਹਾਂ 3 ਪੈਕਟਾਂ ਨੂੰ ਖੋਲ੍ਹਣ ‘ਤੇ 7.5 ਕਿਲੋ ਹੈਰੋਇਨ, 1 ਪਿਸਤੌਲ, 2 ਮੈਗਜ਼ੀਨ ਅਤੇ 9 ਐਮ.ਐਮ ਦੇ 50 ਰੌਂਦ ਬਰਾਮਦ ਹੋਏ ਹਨ।

The post ਬੀਐਸਐਫ਼ ਵਲੋਂ ਭਾਰਤ-ਪਾਕਿਸਤਾਨ ਸਰਹੱਦ ਤੋਂ 7.5 ਕਿੱਲੋ ਹੈਰੋਇਨ ਸਮੇਤ ਹਥਿਆਰ ਬਰਾਮਦ appeared first on TheUnmute.com - Punjabi News.

Tags:
  • 7.5
  • border-security-force
  • breaking-news
  • bsf
  • chudiwala-chusti-village
  • fazilka
  • fazilka-police
  • india
  • indian-army
  • ind-pak-border
  • latest-news
  • news
  • pakistan-drone
  • punjab-police
  • the-unmute-breaking-news
  • the-unmute-latest-news
  • the-unmute-punjabi-news

ਕਾਂਗਰਸ 'ਚੋਂ ਬਾਹਰ ਹੋਏ ਕਮਲਜੀਤ ਸਿੰਘ ਬਰਾੜ ਦਾ ਰਾਜਾ ਵੜਿੰਗ ਨੂੰ ਸਿੱਧਾ ਚੈਲੰਜ

Saturday 03 December 2022 09:34 AM UTC+00 | Tags: amrinder-singh-raja-warring breaking-news congress congress-president-kamaljit-singh-brar election inc kamaljit-singh-brar moga news punjab punjab-congress punjab-congress-president punjab-latest-news rahul-gandhi the-unmute-breaking-news the-unmute-latest-update the-unmute-report

ਚੰਡੀਗੜ੍ਹ 03 ਦਸੰਬਰ 2022: ਪੰਜਾਬ ਕਾਂਗਰਸ ਨੇ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਮੋਗਾ ਤੋਂ ਕਾਂਗਰਸ ਪ੍ਰਧਾਨ ਕਮਲਜੀਤ ਸਿੰਘ ਬਰਾੜ (Kamaljit Singh Brar) ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ । ਇਸ ਕਾਰਵਾਈ ਨੂੰ ਲੈ ਕੇ ਕਮਲਜੀਤ ਸਿੰਘ ਬਰਾੜ ਨੇ ਇਸ ਸਭ ਲਈ ਸਿੱਧੇ ਤੌਰ ‘ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿੰਮੇਵਾਰ ਠਹਿਰਾਇਆ |

ਉੱਥੇ ਹੀ ਹੁਣ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਕਮਲਜੀਤ ਸਿੰਘ ਬਰਾੜ ਨੇ ਰਾਜਾ ਵੜਿੰਗ ਨੂੰ ਸਿੱਧਾ ਚੁਣੌਤੀ ਦਿੱਤੀ ਹੈ | ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਗਲਤ ਨੀਤੀਆਂ ‘ਤੇ ਚੱਲ ਰਹੇ ਹਨ | ਉਹ ਹੁਣ ਗਿੱਦੜਬਾਹਾ ਤੋਂ ਹੁਣ ਅਸਤੀਫਾ ਦੇ ਕੇ ਚੋਣ ਲੜਣ ਮੈਂ ਉਹਨਾਂ ਮੁਕਾਬਲੇ ਚੋਣ ਲੜਾਂਗਾ, ਬਰਾੜ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਰਾਜਾ ਵੜਿੰਗ ਜਿੱਥੋਂ ਚੋਣ ਲੜਨਗੇ ਉਹ ਉਹਨਾਂ ਮੁਕਾਬਲੇ ਚੋਣ ਲੜਨਗੇ। ਕਮਲਜੀਤ ਬਰਾੜ ਨੇ ਕਿਹਾ ਕਿ ੳਹ ਕਿਸੇ ਹੋਰ ਰਾਜਸੀ ਪਾਰਟੀ ਵਿਚ ਨਹੀਂ ਜਾਣਗੇ ।

The post ਕਾਂਗਰਸ ‘ਚੋਂ ਬਾਹਰ ਹੋਏ ਕਮਲਜੀਤ ਸਿੰਘ ਬਰਾੜ ਦਾ ਰਾਜਾ ਵੜਿੰਗ ਨੂੰ ਸਿੱਧਾ ਚੈਲੰਜ appeared first on TheUnmute.com - Punjabi News.

Tags:
  • amrinder-singh-raja-warring
  • breaking-news
  • congress
  • congress-president-kamaljit-singh-brar
  • election
  • inc
  • kamaljit-singh-brar
  • moga
  • news
  • punjab
  • punjab-congress
  • punjab-congress-president
  • punjab-latest-news
  • rahul-gandhi
  • the-unmute-breaking-news
  • the-unmute-latest-update
  • the-unmute-report

ਦਿੱਲੀ ਨਗਰ ਨਿਗਮ ਚੋਣਾਂ ਲਈ 40 ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ, ਪੁਲਿਸ ਡਰੋਨ ਰਾਹੀਂ ਵੀ ਰੱਖੇਗੀ ਨਜ਼ਰ

Saturday 03 December 2022 09:47 AM UTC+00 | Tags: aam-aadmi-party arvind-kejriwal breaking-news chief-minister-arvind-kejriwal delhi delhi-bjp delhi-municipal-corporation delhi-municipal-corporation-elections delhi-police election-commissioner-vijay-dev mcd mcd-election mcd-election-2022 mcd-elections-2022 municipal-corporation municipal-corporation-elections municipal-corporation-of-delhi national-youth-party. news punjab-government sambit-patra the-unmute-breaking-news

ਚੰਡੀਗੜ੍ਹ 03 ਦਸੰਬਰ 2022: ਕੱਲ੍ਹ ਯਾਨੀ 4 ਦਸੰਬਰ ਨੂੰ ਦਿੱਲੀ ਵਿਚ ਨਗਰ ਨਿਗਮ ਚੋਣਾਂ (Delhi Municipal Corporation elections) ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਕਰਵਾਉਣ ਲਈ ਦਿੱਲੀ ਪੁਲਿਸ ਰਾਸ਼ਟਰੀ ਰਾਜਧਾਨੀ ਦੇ ਹਰ ਕੋਨੇ ਅਤੇ ਕੋਨੇ ‘ਤੇ 40,000 ਸੁਰੱਖਿਆ ਕਰਮਚਾਰੀ ਤਾਇਨਾਤ ਕਰੇਗੀ। ਦਿੱਲੀ ਪੁਲਿਸ ਮੁਤਾਬਕ 4 ਦਸੰਬਰ ਨੂੰ ਹੋਣ ਵਾਲੀਆਂ ਵੋਟਾਂ ਵਾਲੇ ਦਿਨ ਪੂਰੇ ਸ਼ਹਿਰ ਵਿੱਚ ਕੁੱਲ 40,000 ਜਵਾਨ ਤਾਇਨਾਤ ਕੀਤੇ ਜਾਣਗੇ।

ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ “ਕੁੱਲ 20,000 ਹੋਮ ਗਾਰਡ ਸੁਰੱਖਿਆ ਮੁਲਜ਼ਮਾਂ ਨੂੰ ਗੁਆਂਢੀ ਰਾਜਾਂ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਤੋਂ ਵੀ ਚੋਣ ਡਿਊਟੀ ਲਈ ਬੁਲਾਇਆ ਗਿਆ ਹੈ। ਦਿੱਲੀ ਵਿੱਚ 13,000 ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 3,000 ਬੂਥ 'ਨਾਜ਼ੁਕ' ਸ਼੍ਰੇਣੀ ਵਿੱਚ ਆਉਂਦੇ ਹਨ। ਲਗਭਗ 1.45 ਕਰੋੜ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ। ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਰਾਜ ਹਥਿਆਰਬੰਦ ਪੁਲਿਸ ਦੀਆਂ ਕੁੱਲ 108 ਕੰਪਨੀਆਂ ਵੀ ਤਾਇਨਾਤ ਕੀਤੀਆਂ ਜਾਣਗੀਆਂ।

ਪੁਲਿਸ ਟੀਮਾਂ ਡਰੋਨ ਦੀ ਮਦਦ ਨਾਲ ਹਾਲ ਹੀ ਦੇ ਫਿਰਕੂ ਪ੍ਰਭਾਵਿਤ ਇਲਾਕਿਆਂ ‘ਤੇ ਵੀ ਨਜ਼ਰ ਰੱਖਣਗੀਆਂ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਪੁਲਿਸ ਨੇ ਵੀ ਹਰ ਜ਼ਿਲ੍ਹੇ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ ਹੈ ਅਤੇ ਟੀਮਾਂ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਦਿੱਲੀ ਪੁਲਿਸ ਨੇ 1,090 ‘ਤੇ ਕਿਸੇ ਵੀ ਸ਼ੱਕੀ ਚੀਜ਼ ਦੀ ਰਿਪੋਰਟ ਕਰਨ ਲਈ ਵੀ ਕਿਹਾ ਗਿਆ ਸੀ।

The post ਦਿੱਲੀ ਨਗਰ ਨਿਗਮ ਚੋਣਾਂ ਲਈ 40 ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ, ਪੁਲਿਸ ਡਰੋਨ ਰਾਹੀਂ ਵੀ ਰੱਖੇਗੀ ਨਜ਼ਰ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • chief-minister-arvind-kejriwal
  • delhi
  • delhi-bjp
  • delhi-municipal-corporation
  • delhi-municipal-corporation-elections
  • delhi-police
  • election-commissioner-vijay-dev
  • mcd
  • mcd-election
  • mcd-election-2022
  • mcd-elections-2022
  • municipal-corporation
  • municipal-corporation-elections
  • municipal-corporation-of-delhi
  • national-youth-party.
  • news
  • punjab-government
  • sambit-patra
  • the-unmute-breaking-news

ਲਾਰੈਂਸ ਬਿਸ਼ਨੋਈ ਦੀ ਅਦਾਲਤ 'ਚ ਪੇਸ਼ੀ, ਐਨਆਈਏ ਨੂੰ ਮੁੜ ਮਿਲਿਆ ਚਾਰ ਦਿਨਾਂ ਰਿਮਾਂਡ

Saturday 03 December 2022 09:58 AM UTC+00 | Tags: aam-aadmi-party bagha-purana-court-of-moga breaking-news cm-bhagwant-mann gangster-lawrence-bishnoi jalandhar-police lawrence-bishnoi ludhiana-court ludhiana-police moga moga-police news nia production-warrant punjab-congress punjab-government punjabi-news punjab-police punjabs-bathinda-jail sidhu-moosewala-murder sidhu-moosewala-murder-case the-unmute-breaking-news the-unmute-punjabi-news uapa uapa-case

ਨਵੀਂ ਦਿੱਲੀ 03 ਦਸੰਬਰ 2022: ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਅੱਜ 10 ਦਿਨ ਦਾ ਰਿਮਾਂਡ ਖ਼ਤਮ ਹੋਣ ਉਪਰੰਤ ਵੀਡੀਓ ਕਾਨਫਰੰਸ ਰਾਹੀਂ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਗਿਆ | ਐਨਆਈਏ (NIA) ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸੀਕਰ ਵਿੱਚ ਹੋਏ ਕਤਲ ਬਾਰੇ ਪੁੱਛਗਿੱਛ ਕਰਨੀ ਹੈ ਅਤੇ ਹਥਿਆਰ ਵੀ ਬਰਾਮਦ ਕਰਨੇ ਹਨ ਤਾਂ ਹੋਰ ਰਿਮਾਂਡ ਦੀ ਲੋੜ ਹੈ। ਐਨਆਈਏ 10 ਦਿਨ ਦਾ ਰਿਮਾਂਡ ਮੰਗਿਆ, ਪਰ ਮਾਣਯੋਗ ਅਦਾਲਤ ਨੇ ਚਾਰ ਦਿਨ ਦਾ ਰਿਮਾਂਡ ਦਿੱਤਾ |

ਜਿਕਰਯੋਗ ਹੈ ਕਿ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ‘ਤੇ ਐਨ.ਆਈ.ਏ. UAPA ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ , ਜਿਸ ਤੋਂ ਬਾਅਦ ਲਾਰੈਂਸ ਨੂੰ ਦਿੱਲੀ ਲਿਆਂਦਾ ਗਿਆ | ਐੱਨਆਈਏ ਵਲੋਂਜੀ ਕਥਿਤ ਤੌਰ ‘ਤੇ ਬਿਸ਼ਨੋਈ ਦੇ ਅੱਤਵਾਦ ਨਾਲ ਵੀ ਸਬੰਧ ਦੱਸੇ ਰਹੇ ਸਨ, ਕਈ ਤਰ੍ਹਾਂ ਦੇ ਇਨਪੁਟਸ ਸਾਹਮਣੇ ਆ ਰਹੇ ਸਨ। ਐਨ.ਆਈ.ਏ ਨੇ ਇਸੇ ਕੇਸ ਵਿੱਚ ਉਸਦੇ ਖਿਲਾਫ ਇਹ ਕਾਰਵਾਈ ਕਰਦੇ ਹੋਏ ਉਸਨੂੰ ਬਠਿੰਡਾ ਜੇਲ ਤੋਂ ਗ੍ਰਿਫਤਾਰ ਕੀਤਾ ਸੀ।

The post ਲਾਰੈਂਸ ਬਿਸ਼ਨੋਈ ਦੀ ਅਦਾਲਤ ‘ਚ ਪੇਸ਼ੀ, ਐਨਆਈਏ ਨੂੰ ਮੁੜ ਮਿਲਿਆ ਚਾਰ ਦਿਨਾਂ ਰਿਮਾਂਡ appeared first on TheUnmute.com - Punjabi News.

Tags:
  • aam-aadmi-party
  • bagha-purana-court-of-moga
  • breaking-news
  • cm-bhagwant-mann
  • gangster-lawrence-bishnoi
  • jalandhar-police
  • lawrence-bishnoi
  • ludhiana-court
  • ludhiana-police
  • moga
  • moga-police
  • news
  • nia
  • production-warrant
  • punjab-congress
  • punjab-government
  • punjabi-news
  • punjab-police
  • punjabs-bathinda-jail
  • sidhu-moosewala-murder
  • sidhu-moosewala-murder-case
  • the-unmute-breaking-news
  • the-unmute-punjabi-news
  • uapa
  • uapa-case

ਚੰਡੀਗੜ੍ਹ 03 ਦਸੰਬਰ 2022: ਤਰਨਤਾਰਨ ਵਿੱਚ ਅੱਜ ਸਵੇਰੇ ਧੁੰਦ ਕਾਰਨ ਇੱਕ ਸਕੂਲੀ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਵਿੱਚ ਡਰਾਈਵਰ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਤਰਨਤਾਰਨ ਦੇ ਪਿੰਡ ਸ਼ੇਖਚੱਕ ਵਿਖੇ ਇੱਕ ਸਕੂਲੀ ਬੱਸ ਦੇ ਵਾਪਰੇ ਦਿਲ ਕੰਬਾਊ ਹਾਦਸੇ ਵਿੱਚ ਡਰਾਈਵਰ ਸਮੇਤ 2 ਵਿਦਿਆਰਥੀਆਂ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹਾਂ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਦੀ ਆਤਮਾਂ ਨੂੰ ਸ਼ਾਂਤੀ ਬਖਸ਼ਣ ਅਤੇ ਜ਼ਖਮੀ ਹੋਏ ਵਿਦਿਆਰਥੀਆਂ ਪੂਰਨ ਤੰਦਰੁਸਤੀ ਬਖਸ਼ਣ।

 

Tarn Taran

The post ਤਰਨਤਾਰਨ ‘ਚ ਸਕੂਲ ਬੱਸ ਹਾਦਸੇ ‘ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • breaking-news
  • tarn-taran

ਕਥਿਤ ਗੈਂਗਸਟਰ ਪਵਿੱਤਰ ਸਿੰਘ ਦਾ ਸਾਥੀ 4 ਪਿਸਟਲ ਤੇ 34 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ

Saturday 03 December 2022 10:31 AM UTC+00 | Tags: bharat-bhushan-pammi breaking-news gangster-pavitar-singh news rupnagar-police rupnagar-police-station ssp-vivek-s-soni

ਰੂਪਨਗਰ, 3 ਦਸੰਬਰ 2022: ਜ਼ਿਲ੍ਹਾ ਪੁਲਿਸ ਵਲੋਂ ਹਥਿਆਰਾਂ ਦੀ ਸਪਲਾਈ ਅਤੇ ਨਸ਼ਾ ਤਸਕਰੀ ਕਰਨ ਵਾਲਾ ਕਥਿਤ ਗੈਂਗਸਟਰ ਪਵਿੱਤਰ ਸਿੰਘ ਦਾ ਸਾਥੀ ਭਾਰਤ ਭੂਸ਼ਨ ਪੰਮੀ ਨੂੰ 4 ਪਿਸਟਲ ਤੇ 34 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਗ੍ਰਿਫਤਾਰ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਵਲੋਂ ਜਾਰੀ ਹਦਾਇਤਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਪੁਲਿਸ ਟੀਮਾਂ ਵਲੋਂ ਅਪਰਾਧਿਕ ਪਿਛੋਕੜ ਵਾਲੇ ਦੋਸ਼ੀਆਂ ਦੀ ਹਰ ਗਤੀਵਿਧੀ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ |

ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ, ਕਪਤਾਨ ਪੁਲਿਸ (ਡਿਟੇਕਟਿਵ) ਮਨਵਿੰਦਰਬੀਰ ਸਿੰਘ ਅਤੇ ਉਪ ਕਪਤਾਨ ਪੁਲਿਸ (ਡਿਟੈਕਟਿਵ) ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੰਸਪੈਕਟਰ ਇੰਚਾਰਜ ਸੀ.ਆਈ.ਏ. ਸਤਨਾਮ ਸਿੰਘ ਰੂਪਨਗਰ ਦੀ ਟੀਮ ਨੇ ਭਾਰਤ ਭੂਸ਼ਨ ਪੰਮੀ ਵਾਸੀ ਵਾਰਡ ਨੰਬਰ 6 ਮੰਡੀ ਅਹਿਮਦਗੜ੍ਹ ਥਾਣਾ ਸਿਟੀ ਅਹਿਮਦਗੜ੍ਹ ਜਿਲ੍ਹਾ ਮਲੇਰਕੋਟਲਾ ਨੂੰ ਗ੍ਰਿਫਤਾਰ ਕੀਤਾ ਜੋ ਮੁਲਜ਼ਮ ਭਗੌੜੇ ਪਵਿੱਤਰ ਸਿੰਘ ਵਾਸੀ ਪਿੰਡ ਚੌੜਾ ਜਿਲ੍ਹਾ ਗੁਰਦਾਸਪੁਰ, ਹਾਲ ਵਾਸੀ ਕੈਲੋਫੋਰਨੀਆ (ਯੂ.ਐਸ.ਏ) ਦਾ ਸਾਥੀ ਹੈ। ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਭਾਰਤ ਭੂਸ਼ਨ ਪੰਮੀ ਕੋਲੋਂ .32 ਬੋਰ ਦੇ 3 ਪਿਸਟਲ, 1 ਇੰਪੋਰਟਡ ਪਿਸਟਲ (ਕੋਲਟ ਗੌਰਮਿੰਟ 1911 ਏ ਵਨ, ਕੋਲ 9 ਐਮ.ਐਮ ਪੀ.ਏ.ਕੇ) ਅਤੇ 34 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮੁਕੱਦਮਾਂ ਨੰਬਰ 229 ਮਿਤੀ 02.12 2022 ਅ/ਧ 25-54-59 ਆਰਮ ਐਕਟ ਥਾਣਾ ਸਿਟੀ ਰੂਪਨਗਰ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਰੁੱਧ ਪਹਿਲਾ ਵੀ ਐਨ.ਡੀ.ਪੀ.ਐਸ. ਐਕਟ ਦੇ ਮਾਮਲੇ ਅਹਿਮਦਗੜ੍ਹ ਅਤੇ ਲੁਧਿਆਣਾ ਵਿਖੇ ਦਰਜ ਹਨ ਜਿਸ ਉਪਰੰਤ ਨਸ਼ਿਆਂ ਦੀ ਤਸਕਰੀ ਸਮੇਤ ਭਾਰਤ ਭੂਸ਼ਨ ਪੰਮੀ ਨੇ ਹਥਿਆਰਾਂ ਦੀ ਸਪਲਾਈ ਵੀ ਸ਼ੁਰੂ ਕਰ ਦਿੱਤੀ ਸੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਮੁਕਦਮਾਂ ਦੀ ਤਫਤੀਸ਼ ਜਾਰੀ ਹੈ ।

The post ਕਥਿਤ ਗੈਂਗਸਟਰ ਪਵਿੱਤਰ ਸਿੰਘ ਦਾ ਸਾਥੀ 4 ਪਿਸਟਲ ਤੇ 34 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ appeared first on TheUnmute.com - Punjabi News.

Tags:
  • bharat-bhushan-pammi
  • breaking-news
  • gangster-pavitar-singh
  • news
  • rupnagar-police
  • rupnagar-police-station
  • ssp-vivek-s-soni

ਫੀਫਾ ਵਿਸ਼ਵ ਕੱਪ 'ਚ ਨਾਕਆਊਟ ਦੌਰ ਸ਼ੁਰੂ, ਨੀਦਰਲੈਂਡ-ਅਮਰੀਕਾ ਤੇ ਆਸਟ੍ਰੇਲੀਆ-ਅਰਜਨਟੀਨਾ ਵਿਚਾਲੇ ਮੁਕਾਬਲਾ ਅੱਜ

Saturday 03 December 2022 10:40 AM UTC+00 | Tags: argentina australia australia-vs-argentina breaking-news fifa-world-cup fifa-world-cup-2022 football-news lionel-messi netherlands netherlands-vs-usa news qatar sports-news usa.

ਚੰਡੀਗੜ੍ਹ 3 ਦਸੰਬਰ 2022: ਫੀਫਾ ਵਿਸ਼ਵ ਕੱਪ 2022 (FIFA World Cup) ਦਾ ਉਤਸ਼ਾਹ ਸਿਖਰ ‘ਤੇ ਪਹੁੰਚ ਗਿਆ ਹੈ। ਅੱਜ ਤੋਂ ਫੀਫਾ ਵਿਸ਼ਵ ਕੱਪ ਵਿੱਚ ਨਾਕਆਊਟ ਦੌਰ ਸ਼ੁਰੂ ਹੋ ਰਹੇ ਹਨ। ਰਾਊਂਡ ਆਫ 16 ਵਿੱਚ ਅੱਜ ਦੋ ਮੈਚ ਖੇਡੇ ਜਾਣਗੇ। ਇੱਥੋਂ ਕਿਸੇ ਵੀ ਟੀਮ ਨੂੰ ਸਿਰਫ਼ ਇੱਕ ਮੌਕਾ ਮਿਲੇਗਾ। ਹਾਰਨ ‘ਤੇ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ।

ਇਸਦੇ ਨਾਲ ਹੀ ਫ਼ੁੱਟਬਾਲ ਕੱਪ ‘ਚ ਪੈਨਲਟੀ ਸ਼ੂਟਆਊਟ ਦੀ ਪ੍ਰਕਿਰਿਆ ਵੀ ਅੱਜ ਤੋਂ ਸ਼ੁਰੂ ਹੋ ਜਾਵੇਗੀ। ਪੂਰੇ ਸਮੇਂ ‘ਤੇ ਡਰਾਅ ਹੋਣ ਦੀ ਸੂਰਤ ਵਿੱਚ 30 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਵਿੱਚ ਵੀ ਜੇਕਰ ਮੈਚ ਡਰਾਅ ਰਿਹਾ ਤਾਂ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਵਿੱਚ ਆਵੇਗਾ।

ਅੱਜ ਦੇ 16ਵੇਂ ਦੌਰ ਦੇ ਪਹਿਲੇ ਮੈਚ ਵਿੱਚ ਨੀਦਰਲੈਂਡ ਦਾ ਸਾਹਮਣਾ ਅਮਰੀਕਾ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8.30 ਵਜੇ ਤੋਂ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਦੂਜਾ ਮੈਚ ਆਸਟ੍ਰੇਲੀਆ ਅਤੇ ਲਿਓਨਲ ਮੇਸੀ ਦੀ ਅਰਜਨਟੀਨਾ ਵਿਚਾਲੇ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ (4 ਦਸੰਬਰ) ਤੋਂ ਖੇਡਿਆ ਜਾਵੇਗਾ।

The post ਫੀਫਾ ਵਿਸ਼ਵ ਕੱਪ ‘ਚ ਨਾਕਆਊਟ ਦੌਰ ਸ਼ੁਰੂ, ਨੀਦਰਲੈਂਡ-ਅਮਰੀਕਾ ਤੇ ਆਸਟ੍ਰੇਲੀਆ-ਅਰਜਨਟੀਨਾ ਵਿਚਾਲੇ ਮੁਕਾਬਲਾ ਅੱਜ appeared first on TheUnmute.com - Punjabi News.

Tags:
  • argentina
  • australia
  • australia-vs-argentina
  • breaking-news
  • fifa-world-cup
  • fifa-world-cup-2022
  • football-news
  • lionel-messi
  • netherlands
  • netherlands-vs-usa
  • news
  • qatar
  • sports-news
  • usa.

ਅਲਮੋੜਾ 'ਚ ਵਾਪਰਿਆ ਦਰਦਨਾਕ ਹਾਦਸਾ, ਬਰਾਤੀਆਂ ਦੀ ਕਾਰ ਡੂੰਘੀ ਖੱਡ 'ਚ ਡਿੱਗਣ ਕਾਰਨ 4 ਜਣਿਆਂ ਦੀ ਮੌਤ

Saturday 03 December 2022 10:57 AM UTC+00 | Tags: almora almora-car-accident almora-news breaking-news car-accident india-news inidsa latest-news news

ਚੰਡੀਗੜ੍ਹ 3 ਦਸੰਬਰ 2022: ਉੱਤਰਾਖੰਡ ਦੇ ਅਲਮੋੜਾ (Almora)  ਜ਼ਿਲੇ ਦੇ ਭੈਂਸਿਆਛਾਣਾ ਬਲਾਕ ‘ਚ ਸ਼ਨੀਵਾਰ ਨੂੰ ਵਾਪਸ ਪਰਤ ਰਹੀ ਬਰਾਤ ਦੀ ਇਕ ਅਲਟੋ ਕਾਰ ਡੂੰਘੀ ਖੱਡ ‘ਚ ਜਾ ਡਿੱਗੀ । ਇਸ ਹਾਦਸੇ ‘ਚ ਚਾਰ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਡਿਜ਼ਾਸਟਰ ਟੀਮਾਂ ਨੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ। ਤਹਿਸੀਲਦਾਰ ਕੁਲਦੀਪ ਪਾਂਡੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਬਾਗੇਸ਼ਵਰ ਦੇ ਕਾਫਲੀਗੈਰ ਇਲਾਕੇ ਦੇ ਮਟੇਲਾ ਤੋਂ ਵਿਆਹ ਲਈ ਬਰਾਤ ਕੱਲ੍ਹ ਪਿਥੌਰਾਗੜ੍ਹ ਦੇ ਬੇਰੀਨਾਗ ਗਈ ਸੀ। ਅੱਜ ਸਵੇਰੇ ਵਾਪਸ ਆਉਂਦੇ ਸਮੇਂ ਅਲਟੋ ਕਾਰ ਬੇਕਾਬੂ ਹੋ ਕੇ ਅਲਮੋੜਾ ਜ਼ਿਲੇ ਦੇ ਕਾਫਲੀਗੈਰ ਰੋਡ ‘ਤੇ ਡੂੰਘੀ ਖੱਡ ‘ਚ ਜਾ ਡਿੱਗੀ।

ਇਸ ਹਾਦਸੇ ‘ਚ ਮ੍ਰਿਤਕਾਂ ਵਿੱਚ 3 ਪੁਰਸ਼ ਅਤੇ ਇਕ ਔਰਤ ਸ਼ਾਮਲ ਹੈ | ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਕੁਝ ਸਮੇਂ ਬਾਅਦ ਪੁਲਿਸ-ਪ੍ਰਸ਼ਾਸਨ ਅਤੇ ਡਿਜ਼ਾਸਟਰ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿੱਚ ਲਾੜੇ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਕਾਰ ਕਾਸ਼ੀਪੁਰ ਨੰਬਰ ਦੀ ਸੀ।

The post ਅਲਮੋੜਾ ‘ਚ ਵਾਪਰਿਆ ਦਰਦਨਾਕ ਹਾਦਸਾ, ਬਰਾਤੀਆਂ ਦੀ ਕਾਰ ਡੂੰਘੀ ਖੱਡ ‘ਚ ਡਿੱਗਣ ਕਾਰਨ 4 ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • almora
  • almora-car-accident
  • almora-news
  • breaking-news
  • car-accident
  • india-news
  • inidsa
  • latest-news
  • news

ਸ੍ਰੀਨਗਰ ਤੋਂ ਪੰਜਾਬ ਆ ਰਹੇ ਸੇਬਾਂ ਨਾਲ ਲੱਦੇ ਟਰੱਕ 'ਚੋਂ 275 ਕਿੱਲੋ ਭੁੱਕੀ ਬਰਾਮਦ

Saturday 03 December 2022 11:16 AM UTC+00 | Tags: breaking-news jammu jammu-police jammu-punjab-border jammu-srinagar-national-highway latest-news news ramban ramban-police the-unmute-latest-news the-unmute-punjabi-news

ਚੰਡੀਗੜ੍ਹ 03 ਦਸੰਬਰ 2022: ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਰਾਮਬਨ (Ramban) ਦੇ ਰਾਮਸੂ ਵਿਖੇ ਪੁਲਿਸ ਨੇ ਇਕ ਟਰੱਕ ਤੋਂ ਪੌਣੇ ਤਿੰਨ ਕੁਇੰਟਲ (275 ਕਿੱਲੋ ) ਭੁੱਕੀ ਬਰਾਮਦ ਕੀਤੀ ਅਤੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਟਰੱਕ ਵਿੱਚ ਸੇਬ ਲੱਦੇ ਹੋਏ ਸਨ ਅਤੇ ਇਨ੍ਹਾਂ ਸੇਬਾਂ ਦੇ ਡੱਬਿਆਂ ਹੇਠ ਭੁੱਕੀ ਦੀਆਂ ਬੋਰੀਆਂ ਬੜੀ ਹੁਸ਼ਿਆਰੀ ਨਾਲ ਛੁਪਾਈਆਂ ਗਈਆਂ ਸਨ।

ਦੂਜੇ ਪਾਸੇ ਜੰਮੂ ਵਿੱਚ ਗੋਦਾਮ ਵਿੱਚ ਖੜ੍ਹੇ ਟਰੱਕ ਵਿੱਚੋਂ ਵੀ 700 ਕਿਲੋ ਭੁੱਕੀ ਬਰਾਮਦ ਹੋਈ ਹੈ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਮਬਨ ਪੁਲਿਸ ਨੇ ਦੱਸਿਆ ਕਿ ਰਾਮਸੂ ਵਿਖੇ ਹਾਈਵੇਅ 'ਤੇ ਰੂਟੀਨ ਚੈਕਿੰਗ ਦੌਰਾਨ ਪੁਲਿਸ ਨੇ ਸ੍ਰੀਨਗਰ ਤੋਂ ਪੰਜਾਬ ਜਾ ਰਹੇ ਇੱਕ ਟਰੱਕ ਨੰਬਰ (ਜੇ.ਕੇ.05ਜੀ-9376) ਨੂੰ ਰੋਕਿਆ, ਜਿਸ ਵਿਚੋਂ ਇਹ ਖੇਪ ਬ੍ਰਾਮਦ ਹੋਈ ।

ਪੁਲਿਸ ਨੇ ਟਰੱਕ ਡਰਾਈਵਰ ਤਨਵੀਰ ਅਹਿਮਦ ਭੱਟ ਅਤੇ ਟਰੱਕ ਕਲੀਨਰ ਸਾਹਿਲ ਨਜ਼ੀਰ ਚੋਪਨ ਦੋਵੇਂ ਵਾਸੀ ਸੀਲੂ, ਸੋਪੋਰ, ਬਾਰਾਮੂਲਾ ਕਸ਼ਮੀਰ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਐਸਡੀਪੀਓ ਬਨਿਹਾਲ ਨਿਸਾਰ ਅਹਿਮਦ ਖਵਾਜਾ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਰਾਮਸੂ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

The post ਸ੍ਰੀਨਗਰ ਤੋਂ ਪੰਜਾਬ ਆ ਰਹੇ ਸੇਬਾਂ ਨਾਲ ਲੱਦੇ ਟਰੱਕ ‘ਚੋਂ 275 ਕਿੱਲੋ ਭੁੱਕੀ ਬਰਾਮਦ appeared first on TheUnmute.com - Punjabi News.

Tags:
  • breaking-news
  • jammu
  • jammu-police
  • jammu-punjab-border
  • jammu-srinagar-national-highway
  • latest-news
  • news
  • ramban
  • ramban-police
  • the-unmute-latest-news
  • the-unmute-punjabi-news

ਸਿੱਖਿਆ ਮੰਤਰੀ ਹਰਜੋਤ ਸਿੰੰਘ ਬੈਂਸ ਵੱਲੋਂ 'ਮਿਸ਼ਨ-100% ਗਿਵ ਯੂਅਰ ਬੈਸਟ' ਮੁਹਿੰਮ ਦੀ ਸ਼ੁਰੂਆਤ

Saturday 03 December 2022 11:26 AM UTC+00 | Tags: aam-aadmi-party breaking-news cm-bhagwant-mann governement-school-news gurmeet-singh-meet-hayer harjot-singh-bains mission-100-give-your-best news pseb punjab-government punjab-school punjab-school-education-board the-unmute-punjab

ਚੰਡੀਗੜ੍ਹ 03 ਦਸੰਬਰ 2022: ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖ ਤੋਂ ਬਿਹਤਰ ਬਣਾਉਣ ਵਾਸਤੇ ਯਤਨਸ਼ੀਲ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰੰਘ ਬੈਂਸ ਵੱਲੋਂ ਅੱਜ 'ਮਿਸ਼ਨ-100%: ਗਿਵ ਯੂਅਰ ਬੈਸਟ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਉਦੇਸ਼ ਅਗਲੇ ਸਾਲ ਹੋਣ ਵਾਲੀਆਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਾਸਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਸ਼ਾਨਦਾਰ ਨਤੀਜੇ ਹਾਸਿਲ ਕਰਨ ਦੇ ਨਾਲ-ਨਾਲ ਉਹਨਾਂ ਦੇ ਮਨਾਂ ਵਿੱਚੋਂ ਪ੍ਰੀਖਿਆ ਦੇ ਭੈਅ ਨੂੰ ਖਤਮ ਕਰਕੇ ਭਵਿੱਖ ਦੇ ਵਧੀਆ ਨਾਗਰਿਕਾਂ ਵਜੋਂ ਤਿਆਰ ਕਰਨਾ ਹੈ।

ਇਸ ਪ੍ਰੋਗਰਾਮ ਦਾ ਦਿਲਚਸਪ ਪਹਿਲੂ ਇਹ ਰਿਹਾ ਕਿ ਸਿੱਖਿਆ ਮੰਤਰੀ ਸ. ਹਰਜੋਤ ਸਿੰੰਘ ਬੈਂਸ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਟੀਮ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਯੂਟਿਊਬ ਅਤੇ ਐਜੂਸੈੱਟ ਦੇ ਲਾਇਵ ਪ੍ਰੋਗਰਾਮ ਜਰੀਏ ਪੰਜਾਬ ਦੇ ਲੱਖਾਂ ਲੋਕਾਂ ਦੇ ਰੂਬਰੂ ਹੋਏ, ਜਿਸ ਦੌਰਾਨ ਉਹਨਾਂ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ ਵੀ ਕੀਤਾ। ਸ. ਬੈਂਸ ਅਨੁਸਾਰ ਅੱਜ ਦੇ ਸਕੂਲੀ ਵਿਦਿਆਰਥੀ ਹੀ ਪੰਜਾਬ ਦਾ ਭਵਿੱਖ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਹੀ ਪੰਜਾਬ ਅਤੇ ਦੇਸ਼ ਦੀ ਵਾਂਗਡੋਰ ਸਾਂਭਣੀ ਹੈ।

ਉਹਨਾਂ ਕਿਹਾ ਪੰਜਾਬ ਦੀ ਸਕੂਲ ਸਿੱਖਿਆ ਨੂੰ ਰੌਚਿਕ ਅਤੇ ਸਮੇਂ ਦੇ ਹਾਣ ਦੀ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਕਿ ਜਿੰਨਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੱਲਾਸ਼ੇਰੀ ਰਾਹੀਂ ਵਧੀਆ ਕਾਰਗੁਜਾਰੀ ਦਿਖਾਉਣ ਵਾਸਤੇ ਪ੍ਰੇਰਿਤ ਕਰਨਾ ਹੈ।'ਮਿਸ਼ਨ-100%: ਗਿਵ ਯੂਅਰ ਬੈਸਟ' ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਸ. ਬੈਂਸ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਵਿਦਿਆਰਥੀਆਂ ਦੇ ਤਿੰਨ ਗਰੁੱਪ ਬਣਾਏ ਜਾਣਗੇ ਜਿੰਨਾਂ ਵਿੱਚੋਂ ਪਹਿਲੇ ਗਰੁੱਪ ਵਿੱਚ 40% ਤੋਂ ਘੱਟ ਅੰਕ ਲੈਣ ਵਾਲੇ, ਦੂਜੇ ਵਿੱਚ 40% ਤੋਂ 80% ਅੰਕ ਲੈਣ ਵਾਲੇ ਅਤੇ ਤੀਜੇ ਗਰੁੱਪ ਵਿੱਚ 80% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਹਰ ਹਫਤੇ ਕਾਰਗੁਜਾਰੀ ਦਾ ਮੁਲਾਂਕਨ ਕੀਤਾ ਜਾਵੇਗਾ।

ਪੜਾਈ ਵਿੱਚ ਕਮਜੋਰ ਅਤੇ ਹੁਸ਼ਿਆਰ ਵਿਦਿਆਰਥੀਆਂ ਦੇ ਬੱਡੀ ਗਰੁੱਪ ਬਣਾਏ ਜਾਣਗੇ। ਮਿਸ਼ਨ ਦੀ ਪ੍ਰਾਪਤੀ ਵਾਸਤੇ ਅਧਿਆਪਕ ਆਪਣੀ ਸੁਵਿਧਾ ਅਨੁਸਾਰ ਜੀਰੋ ਪੀਰੀਅਡ ਜਾਂ ਸਕੂਲ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਿਸ਼ੇਸ਼ ਕਲਾਸਾਂ ਲਗਾ ਕੇ ਪੜਾਈ ਕਰਵਾਉਣਗੇ। ਸਿੱਖਿਆ ਮੰਤਰੀ ਅਨੁਸਾਰ ਇਸ ਮਿਸ਼ਨ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਕੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਉਹ ਪ੍ਰਸੰਸਾ ਪੱਤਰ ਵੀ ਦੇਣਗੇ। ਇਸ ਮੌਕੇ ਡੀ.ਜੀ.ਐਸ.ਈ. ਵਰਿੰਦਰ ਕੁਮਾਰ ਸ਼ਰਮਾ, ਡੀ.ਪੀ.ਆਈ. ਸ. ਤੇਜਦੀਪ ਸਿੰਘ ਸੈਣੀ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਡਾ. ਮਨਿੰਦਰ ਸਿੰਘ ਸਰਕਾਰੀਆ ਅਤੇ ਇਸ ਮੁਹਿੰਮ ਦੇ ਨੋਡਲ ਅਫਸਰ ਬਲਵਿੰਦਰ ਸਿੰਘ ਸੈਣੀ ਵੀ ਮੌਜੂਦ ਸਨ।

ਸਿੱਖਿਆ ਮੰਤਰੀ ਬੈਂਸ ਨੇ ਖੁਦ ਸੰਭਾਲੀ 'ਮਿਸ਼ਨ-100%: ਗਿਵ ਯੂਅਰ ਬੈਸਟ' ਮੁਹਿੰਮ ਦੀ ਕਮਾਨ: ਜਲ ਸਰੋਤ, ਮਾਈਨਿੰਗ ਅਤੇ ਜੇਲਾਂ ਵਰਗੇ ਵੱਡੇ ਮਹਿਕਮਿਆਂ ਦੇ ਨਾਲ ਨਾਲ ਪੰਜਾਬ ਦੇ ਸਭ ਤੋਂ ਵੱਧ ਮੁਲਾਜਮਾਂ ਵਾਲੇ ਸਿੱਖਿਆ ਮਹਿਕਮੇ ਨੂੰ ਸੰਭਾਲ ਰਹੇ ਕੈਬਨਿਟ ਮੰਤਰੀ ਸ. ਹਰਜੋਤ ਸਿੰੰਘ ਬੈਂਸ ਨੇ ਖੁਦ 'ਮਿਸ਼ਨ-100%: ਗਿਵ ਯੂਅਰ ਬੈਸਟ' ਮੁਹਿੰਮ ਦੀ ਕਮਾਨ ਸੰਭਾਲੀ ਹੋਈ ਹੈ। ਜਾਣਕਾਰ ਸੂਤਰਾਂ ਅਨੁਸਾਰ ਸ. ਬੈਂਸ ਨੇ ਇਸ ਮੁਹਿੰਮ ਦੇ ਟੀਚੇ ਅਤੇ ਗਾਈਡਲਾਈਨਜ ਆਪ ਤਿਆਰ ਕੀਤੇ ਹਨ।

ਹੋਰ ਤਾਂ ਹੋਰ ਇਸ ਮੁਹਿੰਮ ਦਾ ਲੋਗੋ ਵੀ ਉਹਨਾਂ ਆਪ ਡਿਜਾਈਨ ਕਰਵਾਇਆ ਹੈ।ਸਿੱਖਿਆ ਮੰਤਰੀ ਸ. ਹਰਜੋਤ ਸਿੰੰਘ ਬੈਂਸ ਦੀ ਇਸ ਗੱਲੋਂ ਵੀ ਤਾਰੀਫ ਹੋ ਰਹੀ ਹੈ ਕਿ ਉਹ ਰੁਤਬੇ ਦਾ ਰੋਅਬ ਵਰਤਣ ਦੀ ਬਜਾਇ ਕੰਮ ਸੱਭਿਆਚਾਰ ਪੈਦਾ ਕਰਨ ਦੇ ਮੰਤਵ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮੋਟੀਵੇਟਰ ਦੇ ਤੌਰ ਤੇ ਕੰਮ ਕਰ ਰਹੇ ਹਨ ਜਿਸਦੇ ਆਉਣ ਵਾਲੇ ਸਮੇਂ ਵਿੱਚ ਹਾਂ-ਪੱਖੀ ਨਤੀਜੇ ਮਿਲਣ ਦੀ ਪੂਰੀ ਉਮੀਦ ਹੈ।

The post ਸਿੱਖਿਆ ਮੰਤਰੀ ਹਰਜੋਤ ਸਿੰੰਘ ਬੈਂਸ ਵੱਲੋਂ 'ਮਿਸ਼ਨ-100% ਗਿਵ ਯੂਅਰ ਬੈਸਟ' ਮੁਹਿੰਮ ਦੀ ਸ਼ੁਰੂਆਤ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • governement-school-news
  • gurmeet-singh-meet-hayer
  • harjot-singh-bains
  • mission-100-give-your-best
  • news
  • pseb
  • punjab-government
  • punjab-school
  • punjab-school-education-board
  • the-unmute-punjab

ਪੰਜਾਬ ਸਾਡਾ ਵੱਡਾ ਭਰਾ, ਐੱਸਵਾਈਐੱਲ ਮੁੱਦੇ ਦਾ ਹੱਲ ਨਹੀ ਨਿਕਲਿਆ ਤਾਂ ਸੁਪਰੀਮ ਕੋਰਟ ਕਰੇਗੀ ਫੈਸਲਾ: ਮਨੋਹਰ ਲਾਲ ਖੱਟਰ

Saturday 03 December 2022 12:34 PM UTC+00 | Tags: aam-aadmi-party amritsar bhagwant-mann bjp breaking-news capt-amarinder-singh chandigarh cm-bhagwant-mann haryana haryana-chief-minister-manohar manohar-lal-khattar news punjab-bjp punjab-congress punjab-government-over-syl-issue punjab-news sutlej-yamuna-link sutlej-yamuna-link-canal sutlej-yamuna-link-canal-issue syl syl-canal-issue syl-issue the-unmute-breaking-news the-unmute-latest-news the-unmute-update

ਅੰਮ੍ਰਿਤਸਰ 03 ਦਸੰਬਰ 2022: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ, ਇਸਦੇ ਨਾਲ ਹੀ ਅੰਮ੍ਰਿਤਸਰ ਵਿਚ ਹੋ ਰਹੇ ਬੀਐਸਐਫ ਦੇ ਸਥਾਪਨਾ ਦਿਵਸ ਮੌਕੇ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੀ ਸ਼ਿਰਕਤ ਕਰਨਗੇ |

ਇਸਤੋਂ ਪਹਿਲਾਂ ਮਨੋਹਰ ਲਾਲ ਖੱਟਰ ਨੇ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਐੱਸਵਾਈਐੱਲ (SYL) ਦੇ ਮੁੱਦੇ ‘ਤੇ ਜੇਕਰ ਹਰਿਆਣਾ ਅਤੇ ਪੰਜਾਬ ਦੀ ਸਹਿਮਤੀ ਬਣਦੀ ਹੈ ਤਾਂ ਛੋਟੇ-ਵੱਡੇ ਭਰਾ ਵਾਲਾ ਰਿਸ਼ਤਾ ਕਾਇਮ ਰਹੇਗਾ | ਉਨ੍ਹਾਂ ਕਿਹਾ ਕਿ ਜੇਕਰ ਐੱਸਵਾਈਐੱਲ ਦੇ ਮੁੱਦੇ ਉਤੇ ਪੰਜਾਬ ਅਤੇ ਹਰਿਆਣਾ ਇੱਕ ਹੋ ਕੇ ਚੱਲਣਗੇ ਤਾਂ ਇਸ ਦੇ ਵਿੱਚ ਹੀ ਫਾਇਦਾ ਹੈ ਨਹੀਂ ਤਾਂ ਸੁਪਰੀਮ ਕੋਰਟ ਐੱਸਵਾਈਐੱਲ ਮੁੱਦੇ ‘ਤੇ ਛੇਤੀ ਕੋਈ ਨਾ ਕੋਈ ਫੈਸਲਾ ਵੀ ਜਰੂਰ ਲਵੇਗੀ |

ਚੰਡੀਗੜ੍ਹ ‘ਚ ਵਿਧਾਨ ਸਭਾ ਭਵਨ ਦੇ ਮੁੱਦੇ ‘ਤੇ ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ‘ਚ ਵਿਧਾਨ ਸਭਾ ਭਵਨ ਛੋਟਾ ਹੋਣ ਕਰਕੇ ਆਪਣੀ ਵਿਧਾਨ ਸਭਾਵਾਂ ਤਿਆਰ ਕਰ ਸਕਦਾ ਹੈ ਜੇਕਰ ਕਿਸੇ ਹੋਰ ਸੂਬੇ ਨੂੰ ਵੀ ਜ਼ਰੂਰਤ ਪਈ ਤਾਂ ਉਹ ਵੀ ਉਥੇ ਆ ਕੇ ਆਪਣਾ ਵਿਧਾਨ ਸਭਾ ਬਣਾ ਸਕਦਾ ਹੈ | ਇਸ ਵਿਚ ਕਿਸੇ ਨੂੰ ਵੀ ਇਤਰਾਜ ਨਹੀਂ ਕਰਨਾ ਚਾਹੀਦਾ |

ਹਰਿਆਣਾ ਸਰਕਾਰ ਵੱਲੋਂ ਵੀ ਸੁਪਰੀਮ ਕੋਰਟ ਵਿੱਚ ਐੱਸਵਾਈਐੱਲ ਨੂੰ ਲੈ ਕੇ ਅਰਜ਼ੀ ਦਾਖਲ ਕੀਤੀ ਹੋਈ ਹੈ ਅਤੇ ਇਸ ਦਾ ਫੈਸਲਾ ਵੀ ਜਲਦ ਆ ਸਕਦਾ ਹੈ | ਐਸਵਾਈਐਲ ਮੁੱਦੇ ਉਤੇ ਅੱਜ ਇਕ ਵਾਰ ਫਿਰ ਤੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪੰਜਾਬ ਅਤੇ ਹਰਿਆਣਾ ਨੂੰ ਭਰਾ ਦੱਸ ਕੇ ਪਾਣੀ ਅਤੇ ਆਪਣੇ ਹੱਕ ਦੀ ਗੱਲ ਵੀ ਜਤਾਈ ਗਈ ਹੈ |

The post ਪੰਜਾਬ ਸਾਡਾ ਵੱਡਾ ਭਰਾ, ਐੱਸਵਾਈਐੱਲ ਮੁੱਦੇ ਦਾ ਹੱਲ ਨਹੀ ਨਿਕਲਿਆ ਤਾਂ ਸੁਪਰੀਮ ਕੋਰਟ ਕਰੇਗੀ ਫੈਸਲਾ: ਮਨੋਹਰ ਲਾਲ ਖੱਟਰ appeared first on TheUnmute.com - Punjabi News.

Tags:
  • aam-aadmi-party
  • amritsar
  • bhagwant-mann
  • bjp
  • breaking-news
  • capt-amarinder-singh
  • chandigarh
  • cm-bhagwant-mann
  • haryana
  • haryana-chief-minister-manohar
  • manohar-lal-khattar
  • news
  • punjab-bjp
  • punjab-congress
  • punjab-government-over-syl-issue
  • punjab-news
  • sutlej-yamuna-link
  • sutlej-yamuna-link-canal
  • sutlej-yamuna-link-canal-issue
  • syl
  • syl-canal-issue
  • syl-issue
  • the-unmute-breaking-news
  • the-unmute-latest-news
  • the-unmute-update

ਜੈ ਇੰਦਰ ਕੌਰ ਨੇ ਸੂਬਾ ਮੀਤ ਪ੍ਰਧਾਨ ਵਜੋਂ ਨਿਯੁਕਤ ਕਰਨ ਲਈ ਭਾਜਪਾ ਲੀਡਰਸ਼ਿਪ ਦਾ ਕੀਤਾ ਧੰਨਵਾਦ

Saturday 03 December 2022 12:41 PM UTC+00 | Tags: bjp bjp-leader-and-jat-mahasabha bjp-leadership breaking-news jai-inder-kaur news punjab-bjp punjab-news

ਪਟਿਆਲਾ 03 ਦਸੰਬਰ 2022: ਭਾਜਪਾ ਆਗੂ ਅਤੇ ਜਾਟ ਮਹਾਂਸਭਾ ਪੰਜਾਬ ਮਹਿਲਾ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਸੂਬਾ ਮੀਤ ਪ੍ਰਧਾਨ ਵਜੋਂ ਨਿਯੁਕਤੀ ਲਈ ਭਾਜਪਾ ਦੀ ਉੱਚ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇੱਥੇ ਜਾਰੀ ਇੱਕ ਬਿਆਨ ਵਿੱਚ ਜੈ ਇੰਦਰ ਕੌਰ ਨੇ ਕਿਹਾ, "ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਜੀ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦਾ ਮੇਰੇ ਵਿੱਚ ਵਿਸ਼ਵਾਸ ਰੱਖਣ ਅਤੇ ਮੈਨੂੰ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਵਜੋਂ ਨਿਯੁਕਤ ਕਰਨ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।”

ਉਨ੍ਹਾਂ ਅੱਗੇ ਕਿਹਾ, “ਪਾਰਟੀ ਵੱਲੋਂ ਮੇਰੇ ਵਿੱਚ ਪ੍ਰਗਟਾਏ ਗਏ ਭਰੋਸੇ ਲਈ ਮੈਂ ਉਨ੍ਹਾਂ ਦੀ ਰਿਣੀ ਹਾਂ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਪਾਰਟੀ ਅਤੇ ਆਪਣੇ ਪਿਆਰੇ ਸੂਬੇ ਦੀ ਬਿਹਤਰੀ ਲਈ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹੋਰ ਵੀ ਸਖ਼ਤ ਮਿਹਨਤ ਕਰਾਂਗੀ।”ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਨੇ ਅੱਗੇ ਕਿਹਾ ਕਿ ਉਹ ਆਪਣੀਆਂ ਨਵੀਂਆਂ ਜ਼ਿੰਮੇਵਾਰੀਆਂ ਨਾਲ ਇਨਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।

The post ਜੈ ਇੰਦਰ ਕੌਰ ਨੇ ਸੂਬਾ ਮੀਤ ਪ੍ਰਧਾਨ ਵਜੋਂ ਨਿਯੁਕਤ ਕਰਨ ਲਈ ਭਾਜਪਾ ਲੀਡਰਸ਼ਿਪ ਦਾ ਕੀਤਾ ਧੰਨਵਾਦ appeared first on TheUnmute.com - Punjabi News.

Tags:
  • bjp
  • bjp-leader-and-jat-mahasabha
  • bjp-leadership
  • breaking-news
  • jai-inder-kaur
  • news
  • punjab-bjp
  • punjab-news

ਪੰਜਾਬ ਦਾ ਉੱਪ-ਪ੍ਰਧਾਨ ਬਣਾਉਣ 'ਤੇ ਕੇਵਲ ਢਿੱਲੋਂ ਨੇ ਕੀਤਾ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ

Saturday 03 December 2022 12:45 PM UTC+00 | Tags: ashwani-kumar ashwani-kumar-sharma breaking-news kewal-singh-dhillon latest-news news punjab-bjp punjab-bjp-president

ਚੰਡੀਗੜ੍ਹ 03 ਦਸੰਬਰ 2022: ਪੰਜਾਬ ਭਾਜਪਾ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੇ ਕੌਮੀ ਪ੍ਰਧਾਨ ਸ਼੍ਰੀ ਜੇ.ਪੀ ਨੱਡਾ ਜੀ ਦੀ ਰਹਿਨੁਮਾਈ ਹੇਠ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕੀਤਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਵੱਖ-ਵੱਖ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਤੇ ਸੰਗਰੂਰ ਤੋਂ ਸਾਬਕਾ ਲੋਕ ਸਭਾ ਉਮੀਦਵਾਰ ਤੇ ਨਵੇਂ ਬਣਾਏ ਉੱਪ-ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨੇ ਨਵੀਆਂ ਜ਼ਿੰਮੇਵਾਰੀਆਂ ਨਾਲ ਨਿਵਾਜੇ ਜਾਣ ਵਾਲੇ ਸਾਰੇ ਆਗੂਆਂ ਨੂੰ ਵਧਾਈ ਦਿੱਤੀ।

ਉਹਨਾਂ ਪੰਜਾਬ ਭਾਜਪਾ ਦੀ ਨਵੀਂ ਟੀਮ ਨੂੰ ਵਧਾਈ ਦਿੰਦੇ ਹੋਏ ਕਤਰ ਵਿਖੇ ਚੱਲ ਰਹੇ ਫੀਫਾ ਵਰਲਡ ਕੱਪ ਦੀ ਉਦਾਹਰਨ ਦਿੱਤੀ ਤੇ ਕਿਹਾ ਕਿ ਜਿਸ ਤਰ੍ਹਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੇ ਆਪਣੇ ਸਟਾਰ ਖਿਡਾਰੀਆਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਟੂਰਨਾਮੈਂਟ ‘ਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੈ, ਉਸੇ ਤਰ੍ਹਾਂ ਭਾਜਪਾ ਨੇ ਪੰਜਾਬ ਦੀ ਟੀਮ ਲਈ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਸੂਝਵਾਨ ਤੇ ਪੰਜਾਬ ਪ੍ਰਤੀ ਸੁਹਿਰਦ ਆਗੂਆਂ ਦੀ ਚੋਣ ਕੀਤੀ ਹੈ। ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬੇਹੱਦ ਫਾਇਦੇਮੰਦ ਸਿੱਧ ਹੋਵੇਗੀ।

ਲੋਕ ਸਭਾ ਚੋਣਾਂ 2024 ਤੇ ਵਿਧਾਨ ਸਭਾ ਚੋਣਾਂ 2027 ਭਾਜਪਾ ਪੰਜਾਬ ਦੀ ਸਭ ਤੋਂ ਵੱਡੀ ਤੇ ਸਥਿਰ ਪਾਰਟੀ ਬਣ ਕੇ ਉੱਭਰੇਗੀ, ਜੋ ਪੰਜਾਬ ਦੇ ਮੁੱਦਿਆਂ ਨੂੰ ਕੌਮੀ ਪੱਧਰ ਤੇ ਹੱਲ ਕਰਵਾਏਗੀ। ਪੰਜਾਬ ਚ ਪੰਜਾਬੀਆਂ ਲਈ ਆਉਣ ਵਾਲੇ ਸਮੇਂ ਦੌਰਾਨ ਇੱਕ ਮਾਤਰ ਵਿਕਲਪ ਸਿਰਫ਼ ਭਾਜਪਾ ਹੀ ਹੋਵੇਗੀ। ਪੰਜਾਬ ਨੂੰ ਮੁੜ ਤੋਂ ਵਿਕਾਸ ਤੇ ਤਰੱਕੀ ਦੀਆਂ ਲੀਹਾਂ ਤੇ ਸਿਰਫ਼ ਭਾਜਪਾ ਦੀ ਦੂਰ-ਅੰਦੇਸ਼ੀ ਸੋਚ ਹੀ ਲੈ ਕੇ ਜਾ ਸਕਦੀ ਹੈ।

ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਉਹਨਾਂ ਲੀਡਰਸ਼ਿਪ ਦੀ ਪੰਜਾਬ ਪ੍ਰਤੀ ਨੇਕ-ਦਿਲੀ ਤੇ ਫ਼ਰਾਖਦਿਲੀ ਦੀ ਵੀ ਚਰਚਾ ਕੀਤੀ ਤੇ ਕਿਹਾ ਕਿ ਅਹਿਮ ਅਹੁਦਿਆਂ ‘ਤੇ ਪੰਜਾਬ ‘ਚੋਂ ਹੀ ਆਗੂਆਂ ਦੀ ਚੋਣ ਕਰਨਾ ਸੂਬੇ ਦੇ ਲੋਕਾਂਂ ਤੇ ਆਗੂਆਂ ਨੂੰ ਅਧਿਕਾਰਤ ਹੱਕ ਦੇਣ ਦੀ ਪਹਿਲਕਦਮੀ ਵੀ ਹੈ। ਜੋਕਿ ਵਰਕਰ ਸਾਹਿਬਾਨ ਤੇ ਆਗੂਆਂ ਦੀ ਆਵਾਜ਼ ਬੁਲੰਦ ਕਰਨ ਲਈ ਬੇਹੱਦ ਸ਼ਲਾਘਾਯੋਗ ਕਦਮ ਹੈ।

ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਪ੍ਰਧਾਨ ਜੇ.ਪੀ ਨੱਡਾ ਜੀ, ਪੰਜਾਬ ਪ੍ਰਭਾਰੀ ਗਜ਼ੇਦਰ ਸ਼ੇਖਾਵਤ ਜੀ, ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ, ਪੰਜਾਬ ਸੰਗਠਨ ਦੇ ਇੰਚਾਰਜ ਮੰਤਰੀ ਨਿਵਾਸਲੂ ਜੀ, ਬੀ.ਐੱਲ ਸੰਤੋਸ਼ ਸੋਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕੀਤਾ ਤੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦਾ ਵੀ ਧੰਨਵਾਦ ਕੀਤਾ। ਸਾਰੇ ਵਰਕਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਹਨਾਂ ਸਾਰੇ ਵਰਕਰਾਂ ਨੂੰ ਤਕੜੇ ਹੋ ਕੇ ਪਾਰਟੀ ਲਈ ਕੰਮ ਕਰਨ ਲਈ ਪ੍ਰੇਰਿਆ ਤੇ ਆਉਣ ਵਾਲੇ ਸਮੇਂ ਦੌਰਾਨ ਹਰ ਹਲਕੇ ‘ਚ ਭਾਜਪਾ ਨੂੰ ਹਲਕਾ ਵਾਸੀਆਂ ਦੀ ਪਸੰਦੀਦਾ ਪਾਰਟੀ ਬਣਾਉਣ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਦੀ ਗੱਲ ਵੀ ਦੁਹਰਾਈ।

The post ਪੰਜਾਬ ਦਾ ਉੱਪ-ਪ੍ਰਧਾਨ ਬਣਾਉਣ ‘ਤੇ ਕੇਵਲ ਢਿੱਲੋਂ ਨੇ ਕੀਤਾ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ appeared first on TheUnmute.com - Punjabi News.

Tags:
  • ashwani-kumar
  • ashwani-kumar-sharma
  • breaking-news
  • kewal-singh-dhillon
  • latest-news
  • news
  • punjab-bjp
  • punjab-bjp-president

ਮਲੋਟ ਵਿਖੇ ਮਨਾਇਆ ਗਿਆ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ

Saturday 03 December 2022 12:53 PM UTC+00 | Tags: breaking-news dr-baljit-kaur featured-post malout news nternational-day-of-disability-c nternational-disability-day punjab-government punjab-news the-unmute-breaking-news the-unmute-latest-news the-unmute-punjabi-news

ਚੰਡੀਗੜ੍ਹ/ਮਲੋਟ 03 ਦਸੰਬਰ 2022: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੀ ਪ੍ਰਧਾਨਗੀ ਹੇਠਅੱਜ ਮਲੋਟ ਵਿਖੇ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਥੇ 12 ਦਿਵਿਆਂਗਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਥੇ ਨਾਲ ਹੀ 219 ਲਾਭਪਾਤਰੀਆਂ ਨੂੰ 26 ਲੱਖ ਰੁਪਏ ਦੇ ਬਨਾਵਟੀ ਅੰਗ ਵੰਡੇ ਗਏ।

ਇਸ ਤੋਂ ਇਲਾਵਾ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿਤ ਕਾਰਪੋਰੇਸ਼ਨ ਵੱਲੋਂ 57 ਲੱਖ ਰੁਪਏ ਦੇ ਲੋਨ ਪ੍ਰਵਾਨਗੀ ਪੱਤਰ ਦਿੱਤੇ ਗਏ। ਮੰਤਰੀ ਡਾ. ਬਲਜੀਤ ਕੌਰ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਕਰਮਚਾਰੀਆਂ ਲਈ ਆਵਾਜਾਈ ਭੱਤਾ ਮੁੜ ਤੋਂ ਬਹਾਲ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਸਕੀਮ ਛੇਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦੌਰਾਨ ਬੰਦ ਕਰ ਦਿੱਤੀ ਗਈ ਸੀ।

ਕੈਬਨਿਟ ਮੰਤਰੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਹੁਣ ਤੋਂ 60 ਪ੍ਰਤੀਸ਼ਤ ਅਪੰਗਤਾ ਦੀ ਥਾਂ ਤੇ 40 ਪ੍ਰਤੀਸ਼ਤ ਵਾਲੇ ਸਰਕਾਰੀ ਦਿਵਿਆਂਗ ਮੁਲਾਜ਼ਮ ਆਪਣੇ ਸ਼ਹਿਰ ਦੇ ਨੇੜੇ ਤਬਾਦਲੇ ਕਰਵਾ ਸਕਦੇ ਹਨ। ਇਸ ਮੌਕੇ ਦਿਵਿਆਂਗ ਬੱਚਿਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਦੀ ਵੀ ਪੇਸ਼ਕਾਰੀ ਵੀ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਦਿਵਿਆਂਗ ਬੱਚਿਆਂ ਨੂੰ ਪੰਜਾਬੀ ਗੀਤਾਂ ਦੀ ਧੁਨ ‘ਤੇ ਨੱਚਦੇ ਦੇਖਣ ਤੋਂ ਬਾਅਦ ਮੰਤਰੀ ਨੇ ਕਿਹਾ, “ਪੰਜਾਬ ਸਰਕਾਰ ਨੇ ਰਾਜ ਵਿੱਚ ਅੰਗਹੀਣਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਧਿਆਨ ਕੇਂਦਰਿਤ ਕੀਤਾ ਹੈ”।

ਉਨਾਂ ਅੱਗੇ ਕਿਹਾ ਕਿ ਸਰਕਾਰ ਨਾ ਸਿਰਫ਼ ਦਿਵਿਆਂਗਾਂ ਦੇ ਆਤਮ ਵਿਸ਼ਵਾਸ ਦੇ ਪੱਧਰ ਨੂੰ ਉੱਚਾ ਚੁੱਕਣ ਲਈ, ਸਗੋਂ ਉਹਨਾਂ ਨੂੰ ਰੁਜ਼ਗਾਰ ਦੇ ਹੋਰ ਮੌਕੇ ਪ੍ਰਦਾਨ ਕਰਨ ਲਈ ਵੀ ਵਚਨਬੱਧ ਹੈ। ਇਹਨਾਂ ਬੱਚਿਆਂ ਬਾਰੇ ਉਨ੍ਹਾਂ ਕਿਹਾ ਕਿ ਦਿਵਿਆਂਗਤਾ ਨਾਲੋਂ ਇਹਨਾਂ ਦੀ ਯੋਗਤਾ ਜ਼ਿਆਦਾ ਮਜ਼ਬੂਤ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਮਾਧਵੀ ਕਟਾਰੀਆ ਨੇ ਵੀ ਇਸ ਮੌਕੇ ਬੋਲਦਿਆਂ ਦਿਵਿਆਂਗਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਅਤੇ ਰਾਜ ਸਰਕਾਰ ਵੱਲੋਂ ਪੇਸ਼ ਕੀਤੀਆਂ ਭਲਾਈ ਸਕੀਮਾਂ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਦੋਰਾਨ ਆਰਟੀਫੀਸ਼ੀਅਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ (ਅਲਿਮਕੋ) ਵੱਲੋਂ 219 ਵਿਅਕਤੀਆਂ ਨੂੰ 26 ਲੱਖ ਰੁਪਏ ਦੇ ਬਨਾਵਟੀ ਅੰਗ ਵੀ ਵੰਡੇ ਗਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਲੰਬੀ ਗੁਰਮੀਤ ਖੁੱਡੀਆਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਐਸ ਪੀ (ਐਚ) ਕੁਲਵੰਤ ਰਾਏ, ਮਲੋਟ ਦੇ ਐਸਡੀਐਮ ਕੰਵਰਜੀਤ ਸਿੰਘ, ਡਿਪਟੀ ਡਾਇਰੈਕਟਰ ਸੰਤੋਸ਼ ਵਿਰਦੀ, ਡੀਐਸਐਸਓ ਜਸਵੀਰ ਕੌਰ, ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਕਾਉਣੀ, ਜ਼ਿਲ੍ਹਾ ਪ੍ਰਧਾਨ ਜਗਦੇਵ ਬਾਮ ,ਬਲਾਕ ਪ੍ਰਧਾਨ ਕਰਮਜੀਤ ਸ਼ਰਮਾ, ਕਾਕਾ ਉੜਾਂਗ, ਸਤਿਗੁਰਦੇਵ ਸਿੰਘ ਪੱਪੀ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਸੀਡੀਪੀਓ ਰਣਜੀਤ ਕੌਰ, ਸੀਡੀਪੀਓ ਪੰਕਜ ਕੁਮਾਰ, ਪਰਮਦੀਪ ਸਿੰਘ, ਬਲਜਿੰਦਰ ਸਿੰਘ ਅਤੇ ਨੀਤੂ ਬੱਬਰ ਮੌਜੂਦ ਸਨ।

The post ਮਲੋਟ ਵਿਖੇ ਮਨਾਇਆ ਗਿਆ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ appeared first on TheUnmute.com - Punjabi News.

Tags:
  • breaking-news
  • dr-baljit-kaur
  • featured-post
  • malout
  • news
  • nternational-day-of-disability-c
  • nternational-disability-day
  • punjab-government
  • punjab-news
  • the-unmute-breaking-news
  • the-unmute-latest-news
  • the-unmute-punjabi-news

ਫਾਜ਼ਿਲਕਾ 'ਚ ਬੀਐਸਐਫ ਤੇ ਪੁਲਿਸ ਨੇ ਸਾਂਝੇ ਤੌਰ 'ਤੇ 26.850 ਕਿੱਲੋ ਹੈਰੋਇਨ ਕੀਤੀ ਬਰਾਮਦ

Saturday 03 December 2022 01:02 PM UTC+00 | Tags: bsf dgp-gaurav-yadav fazilka fazilka-police news punjab-dgp punjab-police smuggling-network

ਚੰਡੀਗੜ੍ਹ 03 ਦਸੰਬਰ 2022: ਫਾਜ਼ਿਲਕਾ ਪੁਲਿਸ ਅਤੇ ਬੀ.ਐਸ.ਐਫ ਨੇ ਸਰਹੱਦ ਪਾਰ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ। ਫਾਜ਼ਿਲਕਾ ਵਿੱਚ ਬੀਐਸਐਫ ਅਤੇ ਪੁਲਿਸ ਨੇ ਸਾਂਝੇ ਤੌਰ 'ਤੇ 26.850 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸਦੀ ਜਾਣਕਾਰੀ ਪੰਜਾਬ ਡੀਜੀਪੀ ਵਲੋਂ ਦਿੱਤੀ ਗਈ ਹੈ |

The post ਫਾਜ਼ਿਲਕਾ ‘ਚ ਬੀਐਸਐਫ ਤੇ ਪੁਲਿਸ ਨੇ ਸਾਂਝੇ ਤੌਰ 'ਤੇ 26.850 ਕਿੱਲੋ ਹੈਰੋਇਨ ਕੀਤੀ ਬਰਾਮਦ appeared first on TheUnmute.com - Punjabi News.

Tags:
  • bsf
  • dgp-gaurav-yadav
  • fazilka
  • fazilka-police
  • news
  • punjab-dgp
  • punjab-police
  • smuggling-network

ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਕੇਂਦਰ ਨੂੰ ਇਨ੍ਹਾਂ ਮੁੱਦਿਆਂ 'ਤੇ ਘੇਰਨ ਦੀ ਤਿਆਰੀ 'ਚ ਕਾਂਗਰਸ

Saturday 03 December 2022 01:12 PM UTC+00 | Tags: breaking-news congress modi-government news punjab-congress punjab-news sonia-gandhi the-unmute-breaking-news winter-session-of-parliament

ਚੰਡੀਗੜ੍ਹ 03 ਦਸੰਬਰ 2022: ਕਾਂਗਰਸ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਲਈ ਰਣਨੀਤੀ ਤਿਆਰ ਕਰ ਲਈ ਹੈ। ਪਾਰਟੀ ਨੇ ਫੈਸਲਾ ਕੀਤਾ ਹੈ ਕਿ ਉਹ ਸੈਸ਼ਨ ਵਿੱਚ ਵਿਘਨ ਨਹੀਂ ਪਾਉਣਗੇ। ਕਾਂਗਰਸ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਚੀਨ ਸਰਹੱਦੀ ਵਿਵਾਦ, ਨਿਆਂਪਾਲਿਕਾ ਅਤੇ ਮਹਿੰਗਾਈ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰੇਗੀ । ਸੰਸਦ ਦਾ ਸਰਦ ਰੁੱਤ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਪੁਰਾਣੇ ਸੰਸਦ ਭਵਨ ਵਿੱਚ ਹੀ ਚੱਲੇਗਾ।

ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਦੱਸਿਆ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਕਾਂਗਰਸ ਤਿੰਨ ਮੁੱਖ ਮੁੱਦੇ ਚੁੱਕੇ ਜਾਣਗੇ । ਇਨ੍ਹਾਂ ਵਿੱਚ ਭਾਰਤ-ਚੀਨ ਸਰਹੱਦੀ ਵਿਵਾਦ, ਮਹਿੰਗਾਈ ਅਤੇ ਦੇਸ਼ ਵਿੱਚ ਸੰਵਿਧਾਨਕ ਅਤੇ ਸੁਤੰਤਰ ਸੰਸਥਾਵਾਂ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਬੇਰੁਜ਼ਗਾਰੀ, ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ, ਮਹਿੰਗਾਈ, ਸਾਈਬਰ ਕਰਾਈਮ, ਨਿਆਂਪਾਲਿਕਾ ਅਤੇ ਕੇਂਦਰ ਦਰਮਿਆਨ ਤਣਾਅ, ਰੁਪਏ ਦੀ ਕਮਜ਼ੋਰੀ, ਉੱਤਰੀ ਭਾਰਤ ਵਿੱਚ ਘੱਟ ਨਿਰਯਾਤ ਅਤੇ ਹਵਾ ਪ੍ਰਦੂਸ਼ਣ ਸਮੇਤ ਹੋਰ ਮੁੱਦਿਆਂ ‘ਤੇ ਚਰਚਾ ਕੀਤੀ ਗਈ ਹੈ |

The post ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਕੇਂਦਰ ਨੂੰ ਇਨ੍ਹਾਂ ਮੁੱਦਿਆਂ ‘ਤੇ ਘੇਰਨ ਦੀ ਤਿਆਰੀ ‘ਚ ਕਾਂਗਰਸ appeared first on TheUnmute.com - Punjabi News.

Tags:
  • breaking-news
  • congress
  • modi-government
  • news
  • punjab-congress
  • punjab-news
  • sonia-gandhi
  • the-unmute-breaking-news
  • winter-session-of-parliament

ਉਦਯੋਗ ਅਤੇ ਵਣਜ ਵਿਭਾਗ ਨੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Saturday 03 December 2022 01:24 PM UTC+00 | Tags: aam-aadmi-party awareness-program breaking-news chief-secretary-vijay-kumar-janjua cm-bhagwant-mann department-of-industries-and-commerce mohali-industries-association news the-unmute the-unmute-breaking-news the-unmute-punjabi-news

ਚੰਡੀਗੜ੍ਹ 03 ਦਸੰਬਰ 2022: ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਨੇ ਐਸ.ਆਈ.ਡੀ.ਬੀ.ਆਈ. ਦੇ ਸਹਿਯੋਗ ਨਾਲ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਭਵਨ ਵਿਖੇ 2 ਦਸੰਬਰ 2022 ਨੂੰ ਐਮ.ਐਸ.ਐਮ.ਈਜ਼ ਲਈ ਐਸ.ਆਈ.ਡੀ.ਬੀ.ਆਈ. ਦੀਆਂ ਸਕੀਮਾਂ, ਟੀਆਰਈਡੀਐਸ ਸਕੀਮ ਅਤੇ ਸੂਰਜੀ ਊਰਜਾ ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਉਦਯੋਗ ਅਤੇ ਵਣਜ ਵਿਭਾਗ ,ਪੰਜਾਬ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਐਸ.ਆਈ.ਡੀ.ਬੀ.ਆਈ. ਨਾਲ ਐਮਓਯੂ (ਸਮਝੌਤਾ) ਸਹੀਬੱਧ ਕੀਤਾ ਹੈ ਤਾਂ ਜੋ ਐਸ.ਆਈ.ਡੀ.ਬੀ.ਆਈ. ਦੀਆਂ ਵੱਖ-ਵੱਖ ਸਕੀਮਾਂ ਅਤੇ ਭਾਰਤ ਸਰਕਾਰ ਦੀਆਂ ਹੋਰ ਸਕੀਮਾਂ ਦਾ ਲਾਭ ਲੈਣ ਵਿੱਚ ਐਮ.ਐਸ.ਐਮ.ਈਜ਼ ਦੀ ਮਦਦ ਕੀਤੀ ਜਾ ਸਕੇ । ਉਨ੍ਹਾਂ ਉਦਯੋਗਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਸੂਬਾ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

ਜਾਗਰੂਕਤਾ ਪ੍ਰੋਗਰਾਮ

ਇਸ ਦੌਰਾਨ, ਐਸ.ਆਈ.ਡੀ.ਬੀ.ਆਈ. ਦੇ ਜਨਰਲ ਮੈਨੇਜਰ ਨੇ ਐਮ.ਐਸ.ਐਮ.ਈਜ਼ ਅਤੇ ਆਰਐਕਸਆਈਐਲ ਲਈ ਉਪਲਬਧ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਟੀ.ਆਰ.ਈ.ਡੀਜ਼. ਪਲੇਟਫਾਰਮ ਦੇ ਫਾਇਦੇ ਉਜਾਗਰ ਕੀਤੇ। ਟਾਟਾ ਪਾਵਰ ਦੀ ਟੀਮ ਨੇ ਰਾਜ ਵਿੱਚ ਟਾਟਾ ਗਰੁੱਪ ਨੇ, ਐਸ.ਆਈ.ਡੀ.ਬੀ.ਆਈ.ਦੀਆਂ ਸਕੀਮਾਂ ਅਧੀਨ ਵਾਤਾਵਰਣ ਪੱਖੀ ਊਰਜਾ (ਗ੍ਰੀਨ ਐਨਰਜੀ) ਦੀ ਵਰਤੋਂ ਕਰਕੇ, ਲਗਾਏ ਜਾ ਰਹੇ ਸੂਰਜੀ ਊਰਜਾ ਪਲਾਂਟਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਇਸ ਸਮਾਗਮ ਵਿੱਚ ਉਦਯੋਗ ਅਤੇ ਵਣਜ ਵਿਭਾਗ ਪੰਜਾਬ, ਐਸ.ਆਈ.ਡੀ.ਬੀ.ਆਈ ਅਤੇ ਜ਼ਿਲ੍ਹਾ ਐਸ.ਏ.ਐਸ. ਨਗਰ, ਰੂਪਨਗਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਐਸ.ਬੀ.ਐਸ. ਨਗਰ ਦੇ 100 ਤੋਂ ਵੱਧ ਐਮ.ਐਸ.ਐਮ.ਈਜ਼ ਦੇ ਅਧਿਕਾਰੀਆਂ ਨੇ ਭਾਗ ਲਿਆ।

The post ਉਦਯੋਗ ਅਤੇ ਵਣਜ ਵਿਭਾਗ ਨੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ appeared first on TheUnmute.com - Punjabi News.

Tags:
  • aam-aadmi-party
  • awareness-program
  • breaking-news
  • chief-secretary-vijay-kumar-janjua
  • cm-bhagwant-mann
  • department-of-industries-and-commerce
  • mohali-industries-association
  • news
  • the-unmute
  • the-unmute-breaking-news
  • the-unmute-punjabi-news

ਪੰਜਾਬ ਸਰਕਾਰ ਵੱਲੋਂ ਸਰਕਾਰੀ ਆਈਟੀਆਈ ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ: ਅਮਨ ਅਰੋੜਾ

Saturday 03 December 2022 01:29 PM UTC+00 | Tags: aam-aadmi-party aman-arora cm-bhagwant-mann government-iti govt-iti-sunam govt-iti-sunam-udham-singh-wala news punjab-government punjab-iti

ਸੁਨਾਮ ਊਧਮ ਸਿੰਘ ਵਾਲਾ 03 ਦਸੰਬਰ 2022: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ  ਅਮਨ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਆਈਟੀਆਈ ਸਾਲ 1962-63 ਵਿੱਚ ਹੋਂਦ ਵਿੱਚ ਆਈ ਸੀ ਅਤੇ ਉਸ ਤੋਂ ਲਗਭਗ ਛੇ ਦਹਾਕਿਆਂ ਮਗਰੋਂ ਪਹਿਲੀ ਵਾਰ ਇਸ ਦੀਆਂ ਵਰਕਸ਼ਾਪਾਂ ਦੀ ਮੁਰੰਮਤ ਅਤੇ ਅਤਿ-ਆਧੁਨਿਕ ਢੰਗ ਨਾਲ ਕਾਇਆ ਕਲਪ ਕਰਨ ਲਈ ਪੰਜਾਬ ਸਰਕਾਰ ਵੱਲੋਂ ਗਰਾਂਟ ਪ੍ਰਵਾਨ ਕੀਤੀ ਗਈ ਹੈ ਜੋ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਵਿਖੇ ਕਾਰਪੈਂਟਰ, ਇਲੈਕਟ੍ਰੀਸ਼ਨ, ਮੋਟਰ ਮਕੈਨਿਕ, ਡੀਜ਼ਲ, ਫਿੱਟਰ, ਟ੍ਰੇਨਰ ਆਦਿ ਦੀਆਂ 9 ਵਰਕਸ਼ਾਪ ਸ਼ੈਡਾਂ ਹਨ, ਜਿਥੇ 8 ਟਰੇਡਾਂ ਚੱਲਦੀਆਂ ਹਨ, ਨੂੰ ਨਵੇਂ ਸਿਰਿਓਂ ਨਵੀਨਤਮ ਦਿੱਖ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਵਾਨ ਕੀਤੀ ਰਾਸ਼ੀ ਨਾਲ ਆਈਟੀਆਈ ਦੀ ਐਗਰੀਕਲਚਰਲ ਮਸ਼ੀਨਰੀ ਵਰਕਸ਼ਾਪ ਦਾ ਵਿਸਥਾਰ, ਅੰਦਰੂਨੀ ਸੜਕਾਂ, ਕਾਰ ਸ਼ੈੱਡ, ਮੁੱਖ ਦਾਖਲਾ ਗੇਟ, ਪਾਰਕਿੰਗ, ਥਿਓਰੀ ਰੂਮ ਆਦਿ ਦਾ ਵੀ ਨਿਰਮਾਣ ਜਾਂ ਲੋੜੀਂਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਰਜਾਂ ਲਈ ਟੈਂਡਰ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਮੁੱਢਲੇ ਤੌਰ ‘ਤੇ ਮੁਰੰਮਤ ਕਾਰਜ ਸ਼ੁਰੂ ਹੋ ਗਏ ਹਨ ਅਤੇ ਇਹ ਸਮੁੱਚੇ ਕੰਮ ਛੇ ਮਹੀਨਿਆਂ ਅੰਦਰ ਮੁਕੰਮਲ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਅਮਨ ਅਰੋੜਾ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਆਪਣੀ ਨਿਗਰਾਨੀ ਹੇਠ ਇਹ ਕਾਰਜ ਗੁਣਵੱਤਾ ਦੇ ਆਧਾਰ ਉੱਤੇ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਕਾਦਮਿਕ ਅਦਾਰਿਆਂ ਅਤੇ ਸਿਖਲਾਈ ਕੇਂਦਰਾਂ ਵਿੱਚ ਸ਼ਾਨਦਾਰ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

The post ਪੰਜਾਬ ਸਰਕਾਰ ਵੱਲੋਂ ਸਰਕਾਰੀ ਆਈਟੀਆਈ ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ: ਅਮਨ ਅਰੋੜਾ appeared first on TheUnmute.com - Punjabi News.

Tags:
  • aam-aadmi-party
  • aman-arora
  • cm-bhagwant-mann
  • government-iti
  • govt-iti-sunam
  • govt-iti-sunam-udham-singh-wala
  • news
  • punjab-government
  • punjab-iti

ਗੁਜਰਾਤ 'ਚ 'ਆਪ' ਸਰਕਾਰ ਬਣਨ 'ਤੇ ਚੰਗੀ ਸਿੱਖਿਆ ਤੇ ਸਿਹਤ ਸੇਵਾਵਾਂ ਮੁਫ਼ਤ ਦਿੱਤੀਆਂ ਜਾਣਗੀਆਂ: CM ਮਾਨ

Saturday 03 December 2022 01:34 PM UTC+00 | Tags: aam-aadmi-party aap-government arvind-kejriwal b-chief-minister-bhagwant-mann cm-bhagwant-mann gujarat gujarat-election-2022 news the-unmute the-unmute-breaking-news

ਗੁਜਰਾਤ/ਚੰਡੀਗੜ੍ਹ, 3 ਦਸੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਆਪਣੇ ਰੋਡ ਸ਼ੋਅ ਦੌਰਾਨ ਪੰਜਾਬ ਦੇ ਨੌਜਵਾਨਾਂ ਦੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿਖਾਉਂਦੇ ਹੋਏ ਕਿਹਾ ਕਿ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਇੱਥੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ।

ਮਾਨ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ 'ਆਪ' ਸਰਕਾਰ ਦੀ ਪਹਿਲੀ ਤਰਜੀਹ ਹੋਵੇਗੀ। ‘ਆਪ’ ਸਰਕਾਰ ਗੁਜਰਾਤ ਦੇ ਹਰ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਪ੍ਰਾਪਤ ਕਰਨ ਲਈ ਭਰਪੂਰ ਮੌਕੇ ਅਤੇ ਸਾਧਨ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਦਾਹੋਦ, ਗਰਬਾੜਾ, ਝਾਲੋਦ ਅਤੇ ਫਤਿਹਪੁਰ ਦੇ ਵੱਖ-ਵੱਖ ਇਲਾਕਿਆਂ ‘ਚ ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਇਸ ਵਾਰ ਗੁਜਰਾਤ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।

ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਲੋਕਾਂ ਨੂੰ ਪਿਛਲੇ ਮਹੀਨੇ ਪੰਜਾਬ ਦੇ ਲੋਕਾਂ ਨੂੰ ਆਏ ‘ਜ਼ੀਰੋ ਬਿਜਲੀ ਬਿੱਲ’ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਭਾਜਪਾ ਵਾਂਗ ਝੂਠੇ ਵਾਅਦੇ ਨਹੀਂ ਕਰਦੇ। ਅਸੀਂ ਜੋ ਕਹਿੰਦੇ ਹਾਂ ਕਰ ਕੇ ਦਿਖਾਉਂਦੇ ਹਾਂ। ਪੰਜਾਬ ਦੇ 61 ਲੱਖ ਲੋਕਾਂ ਨੂੰ ਆਏ ਜ਼ੀਰੋ ਬਿਜਲੀ ਬਿੱਲ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ ਇਸ ਦਾ ਸਬੂਤ ਹਨ।

ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਗੁਜਰਾਤ ਵਿੱਚ ਸਰਕਾਰ ਬਣਨ ‘ਤੇ ਗੁਜਰਾਤ ਦੇ ਲੋਕਾਂ ਲਈ ਵੀ ਬਿਜਲੀ ਮੁਫਤ ਕੀਤੀ ਜਾਵੇਗੀ। ਅੰਤਰਰਾਸ਼ਟਰੀ ਪੱਧਰ ਦੇ ਸਕੂਲ ਅਤੇ ਹਸਪਤਾਲ ਬਣਾਏ ਜਾਣਗੇ ਅਤੇ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਫਤ ਦਿੱਤੀਆਂ ਜਾਣਗੀਆਂ।

The post ਗੁਜਰਾਤ ‘ਚ ‘ਆਪ’ ਸਰਕਾਰ ਬਣਨ ‘ਤੇ ਚੰਗੀ ਸਿੱਖਿਆ ਤੇ ਸਿਹਤ ਸੇਵਾਵਾਂ ਮੁਫ਼ਤ ਦਿੱਤੀਆਂ ਜਾਣਗੀਆਂ: CM ਮਾਨ appeared first on TheUnmute.com - Punjabi News.

Tags:
  • aam-aadmi-party
  • aap-government
  • arvind-kejriwal
  • b-chief-minister-bhagwant-mann
  • cm-bhagwant-mann
  • gujarat
  • gujarat-election-2022
  • news
  • the-unmute
  • the-unmute-breaking-news

ਆਨਲਾਈਨ ਕੈਬ ਬੁੱਕ ਕਰ ਲੁੱਟਣ ਵਾਲੇ 4 ਗ੍ਰਿਫਤਾਰ, ਇਕ ਕਾਰ, ਦੋ ਦੇਸੀ ਪਿਸਟਲ ਅਤੇ 6 ਜਿੰਦਾ ਕਾਰਤੂਸ ਬਰਾਮਦ

Saturday 03 December 2022 01:44 PM UTC+00 | Tags: cm-bhagwant-mann crime-news cyber-crime derabassi news news-punjab-police online-cab-booking-robbery punjab punjab-dgp punjab-news robbery robbery-case sas-nagar sas-nagar-police the-unmute-breaking-news

ਐਸ.ਏ.ਐਸ ਨਗਰ 3 ਦਸੰਬਰ 2022: ਸੰਦੀਪ ਗਰਗ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ, ਨਵਰੀਤ ਸਿੰਘ ਵਿਰਕ, ਪੀ.ਪੀ.ਐਸ, (ਐਸ.ਪੀ ਰੂਲਰ) ਮੋਹਾਲੀ ਦੇ ਦਿਸ਼ਾ ਨਿਰਦੇਸ਼ ਹੇਠ ਡਾਕਟਰ ਦਰਪਣ ਆਹਲੋਵਾਲੀਆ, ਆਈ.ਪੀ.ਸੀ ਸਹਾਇਕ ਕਪਤਾਨ ਪੁਲਿਸ, ਸਬ ਡਵੀਜਨ ਡੇਰਾਬੱਸੀ ਦੀ ਯੋਗ ਰਹਿਨੂਮਾਈ ਹੇਠ, ਐਸ.ਆਈ ਜਸਕੰਵਲ ਸਿੰਘ ਸੇਖੋ ਮੁੱਖ ਅਫਸਰ ਥਾਣਾ ਡੇਰਾਬੱਸੀ ਨਿਗਰਾਨੀ ਹੇਠ ਮਿਤੀ 02-12-2022 ਨੂੰ ਪਰ ਦਸਰਥ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 1859 ਸੈਕਟਰ 15 ਪੰਚਕੂਲਾ ਹਰਿਆਣਾ ਪੱਕਾ ਪਤਾ ਮਕਾਨ ਨੰਬਰ 216 ਪਿੰਡ ਗਰਖਰੀ ਥਾਣਾ ਬਾਲਾਮੋ ਉਤਰ ਪ੍ਰਦੇਸ ਨੂੰ ਉਬਰ ਕੰਪਨੀ ਵਲੋਂ ਕੰਪਨੀ ਦੀ ਸਾਇਡ ਪਰ ਇੱਕ ਮੈਸਜ ਆਇਆ ਅਤੇ ਲੋਕੇਸ਼ਨ ਮਿਲੀ ਜਿਥੋ ਉਸ ਵੱਲੋ ਸਵਾਰੀ ਲੈਣੀ ਸੀ ਤਾ ਦਸਰਥ ਉਕਤ ਲੋਕੇਸਨ ਨੇੜੇ ਏ.ਟੀ.ਐਸ ਵੈਲੀ ਸਕੂਲ ਡੇਰਾਬੱਸੀ ਪੁੱਜਾ ਜਿਥੇ ਉਸ ਨੂੰ 04 ਨੋਜਵਾਨ ਲੜਕੇ ਮਿਲੇ ਜਿਨ੍ਹਾ ਪਾਸ ਜਾ ਕੇ ਦਸਰਥ ਵਲੋ ਆਪਣੀ ਕਾਰ ਦਾ ਸੀਸਾ ਥੱਲੇ ਕਰਕੇ ਗੱਲ ਕੀਤੀ ਅਤੇ ਦਸਰਥ ਵਲੋ ਉਨ੍ਹਾ ਪਾਸੋ ਓ.ਟੀ.ਪੀ ਮੰਗਿਆ ਜਿਨ੍ਹਾ ਨੇ ਓ.ਟੀ.ਪੀ ਦੇ ਦਿੱਤਾ ਜਿਸ ਤੇ ਪਤਾ ਲੱਗਾ ਕਿ ਉਕਤ ਨਾਮਲੂਮ ਲੜਕਿਆ ਵਲੋ ਹੀ ਕਾਰ ਬੁੱਕ ਕੀਤੀ ਹੈ।

ਜਿਸ ਤੇ 04 ਲੜਕਿਆ ਨੂੰ ਕਾਰ ਵਿੱਚ ਬਿਠਾ ਲਿਆ ਅਤੇ ਜਿਨ੍ਹਾ ਨੇ ਕਿਹਾ ਕਿ ਅਸੀ ਆਪਣੇ ਘਰ ਤੋ ਚਾਬੀ ਲੈ ਕੇ ਆਉਣੀ ਹੈ ਤੇ ਫਿਰ ਅਸੀ ਪੁਰਾਣੇ ਪੰਚਕੂਲਾ ਜਾਣਾ ਹੈ ਜੋ ਉਸ ਨੂੰ ਰਸਤਾ ਦੱਸਣ ਲੱਗ ਪਏ ਤਾ ਉਨ੍ਹਾ ਦੇ ਕਹਿਣ ਮੁਤਾਬਿਕ ਦਸਰਥ ਨੇ ਆਪਣੀ ਕਾਰ ਏ.ਟੀ.ਐਸ ਤੋ ਸੈਦਪੁਰਾ ਲਿੰਕ ਰੋਡ ਪਰ ਲੈ ਜਾ ਰਿਹਾ ਸੀ ਤਾ ਦਸਰਥ ਦੀ ਨਾਲ ਵਾਲੀ ਸੀਟ ਪਰ ਬੈਠੇ ਲੜਕੇ ਨੇ ਬੰਦੁਕ ਦਸਰਥ ਦੀ ਖੱਬੀ ਪੁੜਪੁੜੀ ਪਰ ਰੱਖ ਦਿੱਤੀ ਅਤੇ ਕਾਰ ਰੋਕਣ ਨੂੰ ਕਿਹਾ ਤਾਂ ਉਸੇ ਵਕਤ ਪਿਛੇ ਬੈਠੇ ਲੜਕੇ ਨੇ ਵੀ ਮੇਰੇ ਸਿਰ ਦੇ ਪਿਛਲੇ ਪਾਸੇ ਬੰਦੁਕ ਰੱਖ ਲਈ ਅਤੇ ਗੱਡੀ ਵਿੱਚੋ ਧੱਕਾ ਮਾਰ ਕੇ ਉਤਾਰ ਦਿੱਤਾ ਅਤੇ ਜਿਨ੍ਹਾ ਨੇ ਕਿਹਾ ਕਿ ਤੂੰ ਗੱਡੀ ਛੱਡ ਕੇ ਭੱਜ ਜਾ ਨਹੀ ਤਾਂ ਤੈਨੂੰ ਮਾਰ ਦੇਵਾਗੇ। ਜਿਸ ਦੇ ਬਿਆਨ ਪਰ ਮੁਕੱਦਮਾ ਨੰਬਰ 376 ਮਿਤੀ 02-12-2022 ਅ/ਧ 379ਬੀ,506 ਹਿੰ.ਦੰ 25/27/54/59 ਅਸਲਾ ਐਕਟ ਥਾਣਾ ਡੇਰਾਬੱਸੀ ਬਰਖਿਲਾਫ 04 ਨਾਮਲੂਮ ਲੜਕੇ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਮੁਕੱਦਮਾ ਦੀ ਤਫਤੀਸ਼ ਅਮਲ ਵਿੱਚ ਲਿਆਦੀ ਗਈ |

1) ਬਬਲੂ ਦਿਸਵਾ ਪੁੱਤਰ ਫਿਰਨ ਦਿਸਵਾ ਵਾਸੀ ਪਿੰਡ ਥੁਕਾ, ਥਾਣਾ ਨਰਕਟੀਆ ਗੰਜ, ਜਿਲ੍ਹਾ ਰਾਮਪੁਰ ਮਿਸਨ ਬਿਹਾਰ ਹਾਲ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ
2) ਬਿਰੇਦਰ ਮੁਖਿਆ ਪੁੱਤਰ ਰਾਮ ਸਰਨ ਮੁਖਿਆ ਵਾਸੀ ਪਿੰਡ ਕੁਪਹੀ , ਥਾਣਾ ਛਿਮਮਤਾ , ਜਿਲ੍ਹਾ ਮਪਤਾਰੀ ਨੇਪਾਲ ਹਾਲ ਵਾਸੀ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ
3) ਸਮੀਰ ਖਾਨ ਪੁੱਤਰ ਰਮੀਦ ਖਾਨ ਵਾਸੀ ਪਿੰਡ ਕਿਰਤਪੁਰ ਥਾਣਾ ਬਸੀ ਜਿਲ੍ਹਾ ਕਿਰਤਪੁਰ ਯੂ.ਪੀ ਹਾਲ ਵਾਸੀ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ ਅਤੇ ਆਮੀਨ ਪੁੱਤਰ ਬਾਬੂ ਖਾਨ ਵਾਸੀ ਸੈਣੀ ਮੁਹੱਲਾ ਬਰਵਾਲਾ ਰੋਡ ਡੇਰਾਬੱਸੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਦੋਸੀਆਨ ਨੂੰ ਅਦਾਲਤ ਡੇਰਾਬੱਸੀ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਦੋਸੀਆਨ ਪਾਸੋ ਹੋਰ ਡੁੰਘਾਈ ਨਾਲ ਪੁੱਛ ਗਿਛ ਕੀਤੀ ਜਾ ਰਹੀ ਹੈ।ਪੁਛ ਗਿਛ ਦੋਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਬ੍ਰਾਮਦਗੀ – ਕਾਰ ਮਾਰੂਤੀ S- Presso, 2 ਦੇਸੀ ਪਿਸਟਲ 6 ਜਿੰਦਾ ਕਾਰਤੂਸ

The post ਆਨਲਾਈਨ ਕੈਬ ਬੁੱਕ ਕਰ ਲੁੱਟਣ ਵਾਲੇ 4 ਗ੍ਰਿਫਤਾਰ, ਇਕ ਕਾਰ, ਦੋ ਦੇਸੀ ਪਿਸਟਲ ਅਤੇ 6 ਜਿੰਦਾ ਕਾਰਤੂਸ ਬਰਾਮਦ appeared first on TheUnmute.com - Punjabi News.

Tags:
  • cm-bhagwant-mann
  • crime-news
  • cyber-crime
  • derabassi
  • news
  • news-punjab-police
  • online-cab-booking-robbery
  • punjab
  • punjab-dgp
  • punjab-news
  • robbery
  • robbery-case
  • sas-nagar
  • sas-nagar-police
  • the-unmute-breaking-news

ਪੰਜਾਬ ਸਰਕਾਰ ਦੇ ਵਫ਼ਦ ਨੇ ਉਦਯੋਗ ਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਬੰਗਲੁਰੂ ਦਾ ਕੀਤਾ ਦੌਰਾ

Saturday 03 December 2022 01:52 PM UTC+00 | Tags: aam-aadmni-party-punjab bangalore bengaluru bhagwant-mann breaking-news investment-in-punjab national-investment news punjab-government punjab-government-delegation punjab-industry punjab-national-investment

ਚੰਡੀਗੜ੍ਹ 03 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਦੇ ਪੰਜਾਬ ਨੂੰ ਆਰਥਿਕ ਪਾਵਰਹਾਊਸ ਬਣਾਉਣ ਦੇ ਸੁਪਨੇ ਨੂੰ ਲੈ ਕੇ ਇਨਵੈਸਟ ਪੰਜਾਬ (ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ) ਦਾ ਇੱਕ ਵਫਦ ਸੀ.ਈ.ਓ. ਇਨਵੈਸਟ ਪੰਜਾਬ ਕਮਲ ਕਿਸ਼ੋਰ ਯਾਦਵ ਦੀ ਅਗਵਾਈ ਵਿੱਚ, ਪੰਜਾਬ ਨੂੰ ਨਿਵੇਸ਼ ਵੱਜੋ ਪਹਿਲਾ ਸਥਾਨ ਬਣਾਉਣ ਅਤੇ ਰਾਜ ਵਿੱਚ ਗਲੋਬਲ ਅਤੇ ਰਾਸ਼ਟਰੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਬੰਗਲੁਰੂ ਵਿੱਚ ਕਈ ਰੁਝੇਵਿਆਂ ਦੀ ਸ਼ੁਰੂਆਤ ਕੀਤੀ ਸੀ।

ਇਸ ਮੌਕੇ ਇਨਵੈਸਟ ਪੰਜਾਬ ਨੂੰ ਟਾਟਾ ਹਿਟਾਚੀ, ਵੋਲਵੋ ਇੰਡੀਆ, ਐਚਏਐਲ, ਕੁਰਲ-ਆਨ, ਮਨੀਪਾਲ ਗਲੋਬਲ ਐਜੂਕੇਸ਼ਨ, ਇਨ-ਸਪੇਸ (ਆਰਮ ਆਫ ਇਸਰੋ), ਡੇਕੈਥਲੋਨ ਇੰਡੀਆ, ਨਾਰਾਇਣਾ ਹੈਲਥ ਵਰਗੀਆਂ ਫਰਮਾਂ ਦੁਆਰਾ ਬੈਂਗਲੁਰੂ ਸਥਿਤ ਕੁਝ ਹੋਰ ਪ੍ਰਮੁੱਖ ਸੰਸਥਾਵਾਂ ਦੁਆਰਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਉਦਯੋਗਾਂ ਨਾਲ ਗੱਲਬਾਤ ਦੌਰਾਨ, ਵੱਖ-ਵੱਖ ਸੈਕਟਰਾਂ ਦੇ ਉਦਯੋਗ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜਾਬ ਵਿੱਚ ਸੰਭਾਵੀ ਨਿਵੇਸ਼ਾਂ ਤੋਂ ਲੈ ਕੇ ਹੁਨਰ ਵਿਕਾਸ ਤੱਕ ਉਦਯੋਗਾਂ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਅਤੇ ਪੰਜਾਬ ਦੀ ਮਾਰਕੀਟਿੰਗ/ਪੋਜੀਸ਼ਨਿੰਗ ਤੇ ਵਿਚਾਰ-ਵਟਾਂਦਰਾ ਹੋਇਆ।

ਮਨੀਪਾਲ ਗਰੁੱਪ ਦੇ ਪ੍ਰਧਾਨ, ਗੋਪਾਲ ਦੇਵਨਹੱਲੀ ਵੱਲੋਂ ਇੱਛਾ ਪ੍ਰਗਟਾਈ ਕਿ ਰਾਜ ਦੇ ਉਹ ਨੌਜਵਾਨਾਂ ਨੂੰ ਉਦਯੋਗ ਲਈ ਤਿਆਰ ਕਰਨ ਲਈ ਹੁਨਰਮੰਦ ਬਣਾਉਣ ਵਿੱਚ ਮਦਦ ਕਰ ਸਕਦੇ ਹਨ| ਦੇਵਨਹੱਲੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਮਨੀਪਾਲ ਗਰੁੱਪ ਸੂਬੇ ਦੀ ਸਟਾਰਟ-ਅੱਪ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਤੋਂ ਸਿਹਤ ਅਤੇ ਸਿੱਖਿਆ ਖੇਤਰ ‘ਤੇ ਆਧਾਰਿਤ ਸਟਾਰਟ-ਅੱਪਸ ‘ਚ ਨਿਵੇਸ਼ ਕਰਨ ‘ਚ ਹਮੇਸ਼ਾ ਦਿਲਚਸਪੀ ਰੱਖੇਗਾ।

ਇਨ-ਸਪੇਸ (ਸਪੇਸ ਪ੍ਰਮੋਸ਼ਨ ਆਰਮ ਆਫ ਇਸਰੋ) ਨੇ ਸਪੇਸ ਖੇਤਰ ਵਿੱਚ ਪੰਜਾਬ ਅਧਾਰਤ ਸਟਾਰਟ-ਅੱਪਸ ਨੂੰ ਸਲਾਹ ਦੇਂਦੇ ਹੋਏ ਮਦਦ ਕਰਨ ਦੀ ਇੱਛਾ ਪ੍ਰਗਟਾਈ। ਪੰਜਾਬ ਸਰਕਾਰ ਦੇ ਵਫ਼ਦ ਨੇ ਸੂਬੇ ਵਿੱਚ ਸਪੇਸ ਪਾਰਕ ਦੀ ਸਥਾਪਨਾ ਲਈ ਇਨ-ਸਪੇਸ ਨਾਲ ਸੰਭਾਵੀ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਗਾਇਆ।

ਨਰਾਇਣਾ ਹੈਲਥ ਐਂਡ ਇਨਵੈਸਟ ਪੰਜਾਬ ਦੇ ਵਫ਼ਦ ਤੋਂ ਡਾ: ਦੇਵੀ ਸ਼ੈਟੀ ਨੇ ਇਸ ਬਾਰੇ ਲੰਮੀ ਚਰਚਾ ਕੀਤੀ ਕਿ ਕਿਵੇਂ ਪੰਜਾਬ ਨੇੜਲੇ ਰਾਜਾਂ ਲਈ ਮੈਡੀਕਲ ਟੂਰਿਜ਼ਮ ਦਾ ਹੱਬ ਹੈ। ਵਫ਼ਦ ਨੇ ਪੰਜਾਬ ਰਾਜ ਵਿੱਚ ਨਰਾਇਣ ਹੈਲਥ ਤੋਂ ਪੂੰਜੀ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਗਾਇਆ।

ਡੀਕੈਥਲਨ ਗਰੁੱਪ ਅਤੇ ਇਨਵੈਸਟ ਪੰਜਾਬ ਦੇ ਵਫ਼ਦ ਨੇ ਸੂਬੇ ਵਿੱਚ ਖੇਡਾਂ ਦੇ ਸਮਾਨ ਬਣਾਉਣ ਵਾਲੇ ਵਾਤਾਵਰਣ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਕਮਲ ਕਿਸ਼ੋਰ ਯਾਦਵ, ਸੀ.ਈ.ਓ. ਇਨਵੈਸਟ ਪੰਜਾਬ ਨੇ ਕਿਹਾ ਕਿ ਰਾਜ ਦੁਆਰਾ ਪੇਸ਼ ਕੀਤੇ ਗਏ ਪ੍ਰੋਤਸਾਹਨ ਅਤੇ ਹੋਰ ਗੈਰ-ਵਿੱਤੀ ਲਾਭ ਪੰਜਾਬ ਵਿੱਚ ਖੇਡਾਂ ਦੇ ਸਮਾਨ ਲਈ ਡੇਕੈਥਲੋਨ ਵਰਗੇ ਉਦਯੋਗ ਲਈ ਇੱਕ ਆਦਰਸ਼ ਸਥਾਨ ਬਣਾਉਂਦੇ ਹਨ। ਮਿਸ ਜੋਤੀ ਪ੍ਰਧਾਨ, ਸੀਈਓ ਕੁਰਲ-ਆਨ ਇੰਡੀਆ ਨੇ ਭਾਰਤ ਵਿੱਚ ਘਰੇਲੂ ਆਰਾਮ ਅਤੇ ਫਰਨੀਸ਼ਿੰਗ ਦੀ ਮਾਰਕੀਟ ਸੰਭਾਵਨਾ ਨੂੰ ਉਜਾਗਰ ਕੀਤਾ ਅਤੇ ਪੰਜਾਬ ਵਿੱਚ ਨਿਰਮਾਣ ਕਾਰਜਾਂ ਦੇ ਸੰਭਾਵੀ ਵਿਸਤਾਰ ਬਾਰੇ ਚਰਚਾ ਕੀਤੀ।

ਪੰਜਾਬ ਵਿੱਚ ਸਰੋਤਾਂ ਦੇ ਮੌਕਿਆਂ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਚਰਚਾ

ਕਮਲ ਬਾਲੀ, ਐਮਡੀ ਵੋਲਵੋ ਇੰਡੀਆ, ਨੇ ਆਪਣੇ ਵਿਜ਼ਨ ਨੂੰ ਸਾਂਝਾ ਕੀਤਾ ਕਿ ਪੰਜਾਬ ਨੂੰ ਵੱਖ-ਵੱਖ ਖੇਤਰਾਂ ਵਿੱਚ ਸੰਭਾਵੀ ਨਿਵੇਸ਼ਕਾਂ ਲਈ ਚਾਨਣਾ ਪਾਇਆ। ਉਨ੍ਹਾਂ ਨੇ ਸਰਕਾਰੀ ਵਫ਼ਦ ਨੂੰ ਮੋਹਾਲੀ ਸ਼ਹਿਰ ਅਤੇ ਸੂਬੇ ਦੇ ਦੂਜੇ ਟੀਅਰ-1 ਕਸਬਿਆਂ ਵਿੱਚ ਖੋਜ ਅਤੇ ਵਿਕਾਸ ਹੱਬ ਬਣਾਉਣ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਇਹ ਖੋਜ ਅਤੇ ਵਿਕਾਸ ਕੇਂਦਰ ਤਕਨਾਲੋਜੀ, ਗਤੀਸ਼ੀਲਤਾ, ਊਰਜਾ ਅਤੇ ਹੋਰ ਖੇਤਰਾਂ ‘ਤੇ ਕੇਂਦਰਿਤ ਹੋ ਸਕਦੇ ਹਨ।

ਐੱਚ.ਏ.ਐੱਲ. ਬੇਂਗਲੁਰੂ ਦੇ ਕਾਰਜਕਾਰੀ ਨਿਰਦੇਸ਼ਕ ਕ੍ਰਿਸ਼ਨਾ ਨੇ ਵਫਦ ਨਾਲ ਪੰਜਾਬ ਵਿੱਚ ਸਰੋਤਾਂ ਦੇ ਮੌਕਿਆਂ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਐੱਚ.ਏ.ਐੱਲ ਪਹਿਲਾਂ ਹੀ ਪੰਜਾਬ ਦੇ ਕਈ ਵਿਕਰੇਤਾਵਾਂ ਤੋਂ ਆਪਣਾ ਬਹੁਤ ਸਾਰਾ ਕੱਚਾ ਮਾਲ ਪ੍ਰਾਪਤ ਕਰਦਾ ਹੈ। ਸੰਦੀਪ ਸਿੰਘ, ਐਮਡੀ ਟਾਟਾ ਹਿਟਾਚੀ ਨੇ ਆਈਟੀ ਸੈਕਟਰ ਅਤੇ ਸੈਰ-ਸਪਾਟਾ ਰਾਜ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਰਚਾ ਕੀਤੀ। ਇਹਨਾਂ ਸੈਕਟਰਾਂ ਵਿੱਚ ਰੁਜ਼ਗਾਰ ਯੋਗਤਾ ਦਾ ਕਾਰਕ ਬਹੁਤ ਉੱਚਾ ਹੈ, ਅਤੇ ਉਸਨੇ ਪੰਜਾਬ ਵਿੱਚ ਹੋਰ ਆਈਟੀ ਨਿਵੇਸ਼ ਪ੍ਰਾਪਤ ਕਰਨ ਲਈ ਰਾਜ ਸਰਕਾਰ ਨਾਲ ਹਰ ਸੰਭਵ ਤਰੀਕਿਆਂ ਨਾਲ ਸਹਿਯੋਗ ਕਰਨ ਦੀ ਇੱਛਾ ਪ੍ਰਗਟਾਈ।

ਇਸ ਤੋਂ ਇਲਾਵਾ ਨਵੀਆਂ ਕੰਪਨੀਆਂ ਨਾਲ ਗੋਲ ਮੇਜ਼ ਵਿਚਾਰ-ਵਟਾਂਦਰੇ ਦੌਰਾਨ ਗਰੁੜ ਏਰੋਸਪੇਸ ਦੇ ਸੀ.ਈ.ਓ., ਅਗਨੀਸ਼ਵਰ ਜੈਪ੍ਰਕਾਸ਼ ਨੇ ਉਦਯੋਗ ਦੇ ਵੱਖ-ਵੱਖ ਖੇਤਰਾਂ ਲਈ ਡਰੋਨਾਂ ਦੀ ਵਿਸ਼ਾਲ ਮਾਰਕੀਟ ਸੰਭਾਵਨਾ ਅਤੇ ਦੇਸ਼ ਭਰ ਵਿੱਚ ਸਰਕਾਰੀ ਪ੍ਰੋਜੈਕਟਾਂ ਵਿੱਚ ਉਹਨਾਂ ਦੀ ਫਰਮ ਦੀ ਮਹੱਤਵਪੂਰਨ ਭੂਮਿਕਾ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਸੂਬੇ ਵਿੱਚ ਨਿਰਮਾਣ ਕਾਰਜ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ, ਜਿਸ ਲਈ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ।

ਇਸ ਤੋਂ ਇਲਾਵਾ ਵਫ਼ਦ ਨੇ ਫਲਿੱਪਕਾਰਟ, ਐਮਾਜ਼ਾਨ, ਵਿਪਰੋ ਜੀਈ, ਸ਼ਨਾਈਡਰ ਇਲੈਕਟ੍ਰਿਕ ਆਈਟੀ, ਟੀਮ ਲੀਜ਼, ਗੋਲਡਮੈਨ ਸਾਕਸ, ਰੈਪਿਡੋ, ਜੇਪੀ ਮੋਰਗਨ, ਆਈਟੀਸੀ, ਐਚਸੀਐਲ, ਮਾਈਂਡਟਰੀ, ਰੋਜ਼ਨਬਰਗਰ, ਐਨਰਕੋਨ ਵਿੰਡ ਐਨਰਜੀ ਵਰਗੀਆਂ ਹੋਰ ਗਲੋਬਲ ਅਤੇ ਰਾਸ਼ਟਰੀ ਕੰਪਨੀਆਂ ਨਾਲ ਵੀ ਗੱਲਬਾਤ (ਗੋਲ ਸਾਰਣੀ ਵਿੱਚ ਚਰਚਾ) ਕੀਤੀ। ਕ੍ਰੋਨਸ, ਗਰਬ, ਫਰੂਡੇਨਬਰਗ, ਸਟਾਰਰਾਗ ਇੰਡੀਆ ਅਤੇ ਅਰਜਸ ਸਟੀਲ ਨੇ ਤਾਕਤ ਦੇ ਵੱਖ-ਵੱਖ ਸੰਭਾਵਿਤ ਖੇਤਰਾਂ ਅਤੇ ਵਿਦੇਸ਼ਾਂ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਸਥਿਤ ਕੰਪਨੀਆਂ ਲਈ ਆਈਟੀ ਅਤੇ ਨਿਰਮਾਣ ਕੇਂਦਰ ਬਣਨ ਦੇ ਪੰਜਾਬ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ।

ਕਮਲ ਕਿਸ਼ੋਰ ਯਾਦਵ, ਸੀ.ਈ.ਓ. ਇਨਵੈਸਟ ਪੰਜਾਬ ਨੇ ਇਸ ਦੌਰੇ ਦੌਰਾਨ ਸਾਰੇ ਪ੍ਰਮੁੱਖ ਉਦਯੋਗਪਤੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਉਹਨਾਂ ਨੂੰ 23 ਅਤੇ 24 ਫਰਵਰੀ 2023 ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਅਤੇ ਉਹਨਾਂ ਨੂੰ ਪੰਜਾਬ ਨੂੰ ਇੱਕ ਪ੍ਰਮੁੱਖ ਉਦਯੋਗ ਵਜੋਂ ਵਿਚਾਰਨ ਲਈ ਵੀ ਕਿਹਾ। ਰਾਜ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇ ਭਰੋਸੇ ਦਿੱਤਾ ਗਿਆ।

ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਨੇ ਰਾਜ ਵਿੱਚ ਮਾਰਚ 2022 ਤੋਂ ਅਕਤੂਬਰ 2022 ਤੱਕ 27,000 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਉਦਯੋਗਾਂ ਅਤੇ ਸਟਾਰਟ-ਅੱਪਾਂ ਦੀ ਆਮਦ ਨਾਲ ਪੰਜਾਬ ਵਿੱਚ 125,000 ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਸ੍ਰੀ ਕਮਲ ਕਿਸ਼ੋਰ ਯਾਦਵ ਨੇ ਪੰਜਾਬ ਵਿੱਚ ਖਾਸ ਕਰਕੇ ਆਈਟੀ ਅਤੇ ਨਿਰਮਾਣ ਖੇਤਰਾਂ ਵਿੱਚ ਨਿਵੇਸ਼ ਕਰਨ ਲਈ ਸਾਰੇ ਉਦਯੋਗਪਤੀਆਂ ਦਾ ਸੁਆਗਤ ਕੀਤਾ, ਕਿਉਂਕਿ ਪੰਜਾਬ ਵਿੱਚ ਢੁਕਵਾਂ ਬੁਨਿਆਦੀ ਢਾਂਚਾ, ਹੁਨਰਮੰਦ ਕਰਮਚਾਰੀ ਅਤੇ ਸ਼ਾਂਤੀਪੂਰਨ ਸਮਾਜਿਕ ਮਾਹੌਲ ਹੈ ਜੋ ਕਾਰੋਬਾਰਾਂ ਦੇ ਵਧਣ-ਫੁੱਲਣ ਲਈ ਅਨੁਕੂਲ ਹਨ।

ਰਾਜ ਨੂੰ ਲੰਬੇ ਸਮੇਂ ਤੋਂ ਭਾਰਤ ਦੇ ਫੂਡ ਬਾਊਲ ਵਜੋਂ ਜਾਣਿਆ ਜਾਂਦਾ ਹੈ ਅਤੇ ਨੈਸਲੇ, ਡਨੋਨ, ਪੇਸਸੀਕੋ, ਯੁਨੀਲੀਵਰ, ਗੋਦਰੇਜ ਟਾਈਸੋਨ, ਸਚਰਾਈਬਰ ਅਤੇ ਡੇਲ ਮੋਂਟ ਵਰਗੀਆਂ ਪ੍ਰਮੁੱਖ ਐਮਐਨਸੀਜ਼ ਦਾ ਪੰਜਾਬ ਵਿੱਚ ਕਾਰੋਬਾਰ ਹੈ ਅਤੇ ਰਾਜ ਹੁਣ ਹੋਰ ਖੇਤਰਾਂ ਵਿੱਚ ਵੀ ਨਿਵੇਸ਼ ਆਕਰਸ਼ਿਤ ਕਰਨਾ ਚਾਹੁੰਦਾ ਹੈ ਜਿਵੇਂ ਕਿ ਆਈ.ਟੀ  ਅਤੇ ਮੈਨੂਫੈਕਚਰਿੰਗ ਸਾਰੇ ਖੇਤਰਾਂ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਗਲੋਬਲ ਸਪਲਾਈ ਚੇਨਾਂ ਦਾ ਇੱਕ ਮਹੱਤਵਪੂਰਨ ਹਿੱਸਾ ਬਣਨਾ ਵੀ ਸ਼ਾਮਿਲ ਹੈ।  ਪੰਜਾਬ ਸਰਕਾਰ ਪੰਜਾਬ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਵਾਲੇ ਨਵੇਂ ਉਦਯੋਗਾਂ ਅਤੇ ਨਿਵੇਸ਼ਕਾਂ ਨੂੰ ਸਹਿਜ ਅਨੁਭਵ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੀ ਸਿੰਗਲ ਵਿੰਡੋ ਪ੍ਰਣਾਲੀ ਅਤੇ ਸਮਾਂਬੱਧ ਪ੍ਰੋਤਸਾਹਨ ਵਰਗੀਆਂ ਪ੍ਰਕਿਰਿਆਵਾਂ ਉੱਦਮੀਆਂ ਅਤੇ ਕਾਰਪੋਰੇਟਾਂ ਲਈ ਸਭ ਤੋਂ ਮਹੱਤਵਪੂਰਨ ਹੈ।

The post ਪੰਜਾਬ ਸਰਕਾਰ ਦੇ ਵਫ਼ਦ ਨੇ ਉਦਯੋਗ ਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਬੰਗਲੁਰੂ ਦਾ ਕੀਤਾ ਦੌਰਾ appeared first on TheUnmute.com - Punjabi News.

Tags:
  • aam-aadmni-party-punjab
  • bangalore
  • bengaluru
  • bhagwant-mann
  • breaking-news
  • investment-in-punjab
  • national-investment
  • news
  • punjab-government
  • punjab-government-delegation
  • punjab-industry
  • punjab-national-investment

ਲੁੱਟ-ਖੋਹ ਕਰਨ ਵਾਲੇ ਗੈਂਗ ਦੇ 5 ਮੁਲਜ਼ਮ ਖੋਹੀ ਹੋਈ ਗੱਡੀ ਤੇ ਹੋਰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ

Saturday 03 December 2022 02:00 PM UTC+00 | Tags: asi-balbir-singh breaking-news crime district-police-chief-navneet-singh-bains news punjab-police sultanpur-lodhi the-unmute-news

ਸੁਲਤਾਨਪੁਰ ਲੋਧੀ 03 ਦਸੰਬਰ 2022: ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਤੇ ਜ਼ਿਲ੍ਹਾ ਪੁਲਿਸ ਮੁਖੀ ਨਵਨੀਤ ਸਿੰਘ ਬੈਂਸ, ਆਈ.ਪੀ.ਐਸ. ‌ਦੀ‌ ਅਗਵਾਈ ਹੇਠ ਲੁੱਟ ਖੋਹ ਕਰਨ ਵਾਲੇ ਗੈਂਗਾ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਡੀ.ਐਸ.ਪੀ ਸੁਖਵਿੰਦਰ ਸਿੰਘ‌ ਸਬ ਡਵੀਜ਼ਨ ਸੁਲਤਾਨਪੁਰ ਅਤੇ ਸਬ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਏ.ਐਸ.ਆਈ ਬਲਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਤਲਵੰਡੀ ਪੁੱਲ ਚੌਂਕ ਤੇ ਮੌਜੂਦ ਸਨ ਤਾਂ ਇੱਕ ਇਨੋਵਾ ਗੱਡੀ ਨੂੰ ਰੋਕਿਆ ਗਿਆ।

ਸ਼ੱਕ ਦੇ ਆਧਾਰ ਤੇ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਦੋ ਦਾਤ ਬਰਾਮਦ ਹੋਏ। ਪੁਛਗਿੱਛ ਦੌਰਾਨ ਡਰਾਈਵਰ ਨੇ ਆਪਣਾ ਨਾਂ ਸੋਰਵ ਉਰਫ਼ ਸੰਨੀ ਦੱਸਿਆ। ਸਖ਼ਤੀ ਨਾਲ ਕੀਤੀ ਪੁਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਮਿਤੀ 17-11-2022 ਨੂੰ ਵਕਤ ਕਰੀਬ 10:30 ਵਜੇ ਰਾਤ ਉਹ ਆਪਣੇ ਸ਼ਰਾਬ ਦੇ ਠੇਕੇ ਜੋ ਕਪੂਰਥਲਾ ਰੋਡ ਉੱਪਰ ਪਿੰਡ ਲੇਈ ਵਾਲਾ ਝੱਲ ਮੋੜ ਨਜਦੀਕ ਮੰਡੀ ਦੇ ਫੜ ਪਾਸ ਮੌਜੂਦ ਸੀ ਹਥਿਆਰਾਂ ਦੀ ਨੋਕ ਤੇ ਠੇਕੇ ਦੇ ਕਰਿੰਦੇ ਪਾਸੋਂ ਬੀਅਰਾਂ ਲੈਣ ਦੇ ਬਹਾਨੇ ਸਿਰ ਵਿੱਚ ਦਾਤਰ ਮਾਰ ਕਿ ਉਸ ਪਾਸੋਂ 120 ਰੁਪਏ ਖੋਹ ਲਏ ਅਤੇ ਦੂਜੇ ਕਹਿੰਦੇ ਕੋਲ 4000 ਰੁਪਏ ਖੋਹ ਲਏ ਅਤੇ ਫਰਾਰ ਹੋ ਗਏ।

ਦੌਰਾਨੇ ਪੁੱਛਗਿੱਛ ਦੱਸਿਆ ਕਿ ਉਸਦੇ ਨਾਲ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਜਿੰਦਰ ਸਿੰਘ ਵਾਸੀ ਜੱਬਵਾਲ ਥਾਣਾ ਸੁਲਤਾਨਪੁਰ ਲੋਧੀ , ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਅਮਰਜੀਤ ਸਿੰਘ ਵਾਸੀ ਜੱਬੋਵਾਲ ਥਾਣਾ ਸੁਲਤਾਨਪੁਰ ਲੋਧੀ , ਬਲਰਾਜ ਸਿੰਘ ਉਰਫ ਬਾਜ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੋਹਲਾ ਸਾਹਿਬ ਅਤੇ ਗੁਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੱਜਣ ਸਿੰਘ ਵਾਸੀ ਪਿੰਡ ਚੰਬਾ, ਤਰਨਤਾਰਨ, ਜਿਸਤੇ ਸੋਰਵ ਉਰਫ ਸੰਨੀ ਦੀ ਨਿਸ਼ਾਨਦੇਹੀ ਪਰ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਜਿੰਦਰ ਸਿੰਘ ਵਾਸੀ ਜੱਬੋਵਾਲ ਨੂੰ ਮਿਤੀ 20,11.2022 ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ 2 ਖੋਹ ਸ਼ੁਦਾ ਮੋਬਾਇਲ ਬਰਾਮਦ ਕੀਤੇ ਗਏ।

27-11-2022 ਨੂੰ ਸੌਰਵ ਉਰਫ ਸੰਨੀ ਦੀ ਨਿਸ਼ਾਨਦੇਹੀ ਪਰ ਇੱਕ ਦੇਸੀ ਕੱਟਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਨਿਸ਼ਾਨਦੇਹੀ ਤੇ ਇੱਕ ਏਅਰ ਪਿਸਟਲ ਬਰਾਮਦ ਕੀਤਾ ਜਾ ਚੁੱਕਾ ਹੈ, ਦੌਰਾਨੇ ਤਫਤੀਸ਼ ਇਹਨਾ ਦੇ ਮਾਸਟਰ ਮਾਈਡ ਬਲਰਾਜ ਸਿੰਘ ਉਰਫ ਬਾਜ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੋਹਲਾ ਸਾਹਿਬ ਅਤੇ ਇਸਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੱਜਣ ਸਿੰਘ ਵਾਸੀ ਪਿੰਡ ਚੰਬਾ, ਤਰਨਤਾਰਨ ਨੂੰ ਮਿਤੀ 28.11.2022 ਮੁਖਬਰ ਖਾਸ ਦੀ ਇਤਲਾਹ ਪਰ ਲੋਹੀਆਂ ਚੁੰਗੀ ਸੁਲਤਾਨਪੁਰ ਲੋਧੀ ਤੋਂ ਗ੍ਰਿਫਤਾਰ ਕਰਕੇ ਇਹਨਾਂ ਪਾਸੋ ਦਾਤਰ ਬਰਾਮਦ ਕੀਤਾ ਜਾ ਚੁੱਕਾ ਹੈ।

ਇਹ ਗੈਂਗ ਖੋਹ ਸ਼ੁਦਾ ਇਨੋਵਾ ਗੱਡੀ ਤੇ ਸਵਾਰ ਹੋ ਕਿ ਨੰਬਰ ਪਲੇਟਾ ਤੇ ਰੇਡੀਅਮ ਲਗਾ ਕਿ ਹਥਿਆਰਾਂ ਦੀ ਨੋਕ ਤੇ ਲੋਕਾਂ ਨੂੰ ਡਰਾ ਧਮਕਾ ਕਿ ਲੁੱਟ ਖੋਹ ਕਰਦਾ ਸੀ, ਜਿਹਨਾ ਦੌਰਾਨੇ ਪੁੱਛਗਿੱਛ ਦੱਸਿਆ ਕਿ ਉਹਨਾ ਇਹ ਗੱਡੀ ਮਿਤੀ 16.11.2022 ਨੂੰ ਬਰੈਲੀ ਤੋ ਮੁਰਾਦਾਬਾਦ ਜਾਣ ਲਈ 5500/-ਰੁਪਏ ਵਿੱਚ ਕਿਰਾਏ ਪਰ ਕੀਤੀ ਸੀ।ਜਿਸਦੇ ਡਰਾਈਵਰ ਨੂੰ ਰਸਤੇ ਵਿੱਚ ਹਥਿਆਰਾ ਦੀ ਨੋਕ ਪਰ ਡਰਾ ਕਿ ਉਸਨੂੰ ਜ਼ਖਮੀ ਕਰਕੇ ਉਸ ਪਾਸ ਖੋਹ ਕੀਤੀ ਸੀ।

ਇਸੇ ਤਰ੍ਹਾਂ ਹਰਿਆਣਾ ਵਿਚ ਇੱਕ ਬੈਂਕ ਦੇ ਮੈਨੇਜਰ ਦੇ ਸਿਰ ਤੇ ਰਾਡ ਮਾਰ ਕਿ ਉਸ ਪਾਸੋਂ 1,50,000/-ਰੁਪਏ ਖੋਹ ਕਿ ਲੇ ਗਏ ਸਨ। ਜਿਹਨਾਂ ਵੱਲੋਂ ਪੰਜਾਬ ਵਿੱਚ ਆ ਕਿ ਕਈ ਛੋਟੀਆਂ ਖੋਹਾਂ ਕੀਤੀਆਂ ਗਈ, ਜਿਸ ਸਬੰਧੀ ਪੁੱਛਗਿੱਛ ਜਾਰੀ ਹੈ, ਦੌਰਾਨੇ ਪੁੱਛਗਿੱਛ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।ਦੌਰਾਨੇ ਤਫਤੀਸ਼ ਸਾਹਮਣੇ ਆਇਆ ਹੈ ਕਿ ਗੈਂਗ ਦਾ ਮਾਸਟਰ ਮਾਈਡ ਬਲਰਾਜ ਸਿੰਘ ਯੂ.ਪੀ ਦੇ ਸੋਰਵ ਉਰਫ ਸੰਨੀ ਪਾਸੋਂ ਨਜ਼ਾਇਜ਼ ਅਸਲੇ ਲਿਆ ਕਿ ਪੰਜਾਬ ਅਤੇ ਹਰਿਆਣਾ ਅਤੇ ਰਾਜਸਥਾਨ ਵਿੱਚ ਲੁੱਟਾ ਖੋਹਾਂ ਕਰਦੇ ਸਨ। ਉਕਤ ਦੋਸ਼ੀਆਂ ਵਿਰੁੱਧ ਲੁੱਟ ਖੋਹ,ਅਸਲਾ ਐਕਟ ਤਹਿਤ ਲਖੀਮਪੁਰ ਖੀਰੀ(ਉਤਰ ਪ੍ਰਦੇਸ਼), ਅਨੂਪਗੜ੍ਹ (ਰਾਜਸਥਾਨ), ਥਾਣਾ ਲੋਹੀਆਂ, ਥਾਣਾ ਕਬੀਰਪੁਰ, ਥਾਣਾ ਸੁਲਤਾਨਪੁਰ ਲੋਧੀ ਅਤੇ ਥਾਣਾ ਤਾਰਨ ਤਾਰਨ ਸਾਹਿਬ ਵਿਖੇ ਮਾਮਲੇ ਦਰਜ਼ ਹਨ।

The post ਲੁੱਟ-ਖੋਹ ਕਰਨ ਵਾਲੇ ਗੈਂਗ ਦੇ 5 ਮੁਲਜ਼ਮ ਖੋਹੀ ਹੋਈ ਗੱਡੀ ਤੇ ਹੋਰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ appeared first on TheUnmute.com - Punjabi News.

Tags:
  • asi-balbir-singh
  • breaking-news
  • crime
  • district-police-chief-navneet-singh-bains
  • news
  • punjab-police
  • sultanpur-lodhi
  • the-unmute-news

ਏ.ਜੀ.ਟੀ.ਐਫ. ਨੇ ਭੂਪੀ ਰਾਣਾ ਗੈਂਗ ਦੇ ਮੁੱਖ ਸ਼ੂਟਰ ਨੂੰ ਬਰਵਾਲਾ ਤੋਂ ਕੀਤਾ ਗ੍ਰਿਫਤਾਰ

Saturday 03 December 2022 02:06 PM UTC+00 | Tags: aam-aadmi-party adgp-of-anti-gangster-task-force agtf bhupi-rana-gang cm-bhagwant-mann crime dgp-gaurav-yadav gangster-lawrence-bishnoi news punjab-news punjab-police the-unmute-breaking-news the-unmute-news the-unmute-punjabi-news

ਚੰਡੀਗੜ੍ਹ 03 ਦਸੰਬਰ 2022: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਸ਼ਨਿਚਰਵਾਰ ਨੂੰ ਬਰਵਾਲਾ (ਹਰਿਆਣਾ) ਤੋਂ ਭੂਪੀ ਰਾਣਾ ਗੈਂਗ ਦੇ ਇੱਕ ਕਥਿਤ ਮੁੱਖ ਸ਼ੂਟਰ ਨੂੰ ਗ੍ਰਿਫਤਾਰ ਕਰ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਚਲਾਈ ਮੁਹਿੰਮ ਤਹਿਤ ਲਗਾਤਾਰ ਦੂਜੇ ਦਿਨ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅੰਕਿਤ ਰਾਣਾ ਵਜੋਂ ਹੋਈ ਹੈ, ਜੋ ਜ਼ੀਰਕਪੁਰ ਅਤੇ ਪੰਚਕੂਲਾ ਦੇ ਇਲਾਕੇ ਵਿੱਚ ਫਿਰੌਤੀ ਦਾ ਰੈਕੇਟ ਚਲਾ ਰਿਹਾ ਸੀ। ਪੁਲੀਸ ਨੇ ਦੋਸ਼ੀ ਪਾਸੋਂ .32 ਬੋਰ ਦਾ ਇੱਕ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਇਹ ਕਾਰਵਾਈ ਢਕੋਲੀ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਬੰਟੀ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਡੀਜੀਪੀ ਨੇ ਦੱਸਿਆ ਕਿ ਏਜੀਟੀਐਫ ਨੇ ਜ਼ਿਲ੍ਹਾ ਪੁਲਿਸ ਐਸ.ਏ.ਐਸ.ਨਗਰ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅੰਕਿਤ ਰਾਣਾ ਨੂੰ .32 ਬੋਰ ਦੇ ਪਿਸਤੌਲ ਅਤੇ 5 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਅੰਕਿਤ ਜੁਲਾਈ 2022 ਵਿੱਚ ਹੋਏ ਬਲਟਾਣਾ ਮੁਕਾਬਲੇ ਦੇ ਕੇਸ ਵਿੱਚ ਲੋੜੀਂਦਾ ਸੀ। ਜ਼ਿਕਰਯੋਗ ਹੈ ਕਿ ਬਲਟਾਣਾ ਆਪ੍ਰੇਸ਼ਨ ਦੌਰਾਨ ਭੂਪੀ ਰਾਣਾ ਗੈਂਗ ਦੇ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਜਵਾਬੀ ਗੋਲੀਬਾਰੀ ਵਿੱਚ ਇੱਕ ਕਥਿਤ ਗੈਂਗਸਟਰ ਜ਼ਖ਼ਮੀ ਹੋ ਗਿਆ ਸੀ ਅਤੇ ਇਸ ਪੁਲਿਸ ਕਾਰਵਾਈ ਵਿੱਚ ਪੰਜਾਬ ਪੁਲਿਸ ਦੇ ਦੋ ਅਧਿਕਾਰੀ ਵੀ ਜ਼ਖਮੀ ਹੋਏ ਹਨ। ਉਸ ਨੂੰ ਥਾਣਾ ਜ਼ੀਰਕਪੁਰ ਵਿਖੇ ਆਈ.ਪੀ.ਸੀ. ਦੀ ਧਾਰਾ 353, 186, 307 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਐਫਆਈਆਰ ਨੰਬਰ 340 ਮਿਤੀ 17-07-2022 ਨੂੰ ਦਰਜ ਮਾਮਲੇ ਅਧੀਨ ਗ੍ਰਿਫਤਾਰ ਕੀਤਾ ਗਿਆ ।

ਡੀਜੀਪੀ ਨੇ ਦੱਸਿਆ ਕਿ ਅੰਕਿਤ ਰਾਣਾ ਹਰਿਆਣਾ ਅਤੇ ਪੰਜਾਬ ਰਾਜਾਂ ਵਿੱਚ ਦਰਜ ਹੋਏ ਇਰਾਦਾ ਕਤਲ , ਅਸਲਾ ਐਕਟ ਅਤੇ ਜਬਰਨ ਵਸੂਲੀ ਆਦਿ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਵੀ ਲੋੜੀਂਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਉਹ ਜ਼ੀਰਕਪੁਰ ਦੇ 15 ਹੋਟਲਾਂ ਅਤੇ ਪੰਚਕੂਲਾ ਦੇ 10 ਹੋਟਲਾਂ ਤੋਂ ਇਲਾਵਾ ਇਸ ਖੇਤਰ ਦੇ ਹੋਰ ਨਾਮੀ ਕਾਰੋਬਾਰੀਆਂ ਤੋਂ ਵੀ ਪੈਸੇ ਵਸੂਲਣ ਵਿੱਚ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਉਸ ਦੀ ਸ਼ਮੂਲੀਅਤ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

The post ਏ.ਜੀ.ਟੀ.ਐਫ. ਨੇ ਭੂਪੀ ਰਾਣਾ ਗੈਂਗ ਦੇ ਮੁੱਖ ਸ਼ੂਟਰ ਨੂੰ ਬਰਵਾਲਾ ਤੋਂ ਕੀਤਾ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • adgp-of-anti-gangster-task-force
  • agtf
  • bhupi-rana-gang
  • cm-bhagwant-mann
  • crime
  • dgp-gaurav-yadav
  • gangster-lawrence-bishnoi
  • news
  • punjab-news
  • punjab-police
  • the-unmute-breaking-news
  • the-unmute-news
  • the-unmute-punjabi-news

ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ 700 ਵਾਤਾਵਰਣ ਪ੍ਰੇਮੀਆਂ ਤੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ

Saturday 03 December 2022 02:12 PM UTC+00 | Tags: department-of-agriculture-and-forest-department-ludhiana fatehgarh-sahib forest-department-ludhiana gadri-baba-dulla-singh hai-ghanaiya-cancer-roko-seva-societ kultaar-singh-sandhwan patiala punjab-agriculture-university-ludhiana punjab-farmers punjab-farmers-associations ropar sangrur

ਕੋਟਕਪੂਰਾ, 3 ਦਸੰਬਰ 2022: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਲੁਧਿਆਣਾ, ਫਤਿਹਗੜ ਸਾਹਿਬ, ਰੋਪੜ, ਸੰਗਰੂਰ, ਪਟਿਆਲਾ ਅਤੇ ਮੋਗਾ ਆਦਿ ਜ਼ਿਲ੍ਹਿਆਂ ਤੋਂ ਆਏ ਵਾਤਾਵਰਣ ਪ੍ਰੇਮੀ ਅਤੇ ਪਰਾਲੀ ਨੂੰ ਬਿਨਾਂ ਸਾੜੇ ਖੇਤੀ ਕਰਨ ਵਾਲੇ ਕੁਦਰਤਪੱਖੀ ਕਿਸਾਨਾਂ ਅਤੇ ਨਿੱਜੀ ਜਾਂ ਪੰਚਾਇਤੀ ਜਮੀਨਾਂ 'ਚ ਜੰਗਲ ਲਾਉਣ ਵਾਲਿਆਂ ਦੇ ਵਿਸ਼ੇਸ਼ ਸਨਮਾਨ ਲਈ ਸਮਾਗਮ ਕਰਵਾਇਆ ਗਿਆ।

ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਸ਼ੇਸ਼ ਮਹਿਮਾਨ ਡਾ. ਸਤਬੀਰ ਸਿੰਘ ਗੋਸਲ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਲੰਮੇ ਸਮੇਂ ਤੋਂ ਵਾਤਾਵਰਣ ਸੁਧਾਰ ਦੇ ਯਤਨ ਕਰ ਰਹੀਆਂ ਹਨ। ਵਾਤਾਵਰਣ ਦੀ ਸੰਭਾਲ 'ਚ ਵੱਡਾ ਯੋਗਦਾਨ ਪਾ ਰਹੇ ਕਿਸਾਨ ਸਿਰਫ ਆਪਣੇ ਖੇਤ ਅਤੇ ਆਪਣੇ ਪਰਿਵਾਰ ਦਾ ਹੀ ਨਹੀਂ, ਸਗੋਂ ਸਰਬੱਤ ਦੇ ਭਲੇ ਦਾ ਕਾਰਜ ਕਰ ਰਹੇ ਹਨ।

ਸਰਕਾਰ ਵਾਤਾਵਰਣ ਪੱਖੀ ਕਿਸਾਨਾਂ/ਸੰਸਥਾਵਾਂ ਨੂੰ ਇਸ ਨੇਕ ਕੰਮ ਲਈ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਹਰ ਸੰਭਵ ਕੌਸ਼ਿਸ਼ ਕਰੇਗੀ। ਪੰਜਾਬ ਦੇ ਵਾਤਾਵਰਣ ਨੂੰ ਸੰਭਾਲ ਲਈ ਇਹੋ ਜਿਹੇ ਸਾਰਥਿਕ ਕਾਰਜਾਂ ਦੀ ਬਹੁਤ ਲੋੜ ਹੈ। ਇਸ ਮੌਕੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਕਨਵੀਨਰ ਨਰੋਆ ਪੰਜਾਬ ਮੰਚ, ਕੋਆਰਡੀਨੇਟਰ ਪੰਜਾਬ ਵਾਤਾਵਰਨ ਚੇਤਨਾ ਲਹਿਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਪੰਜਾਬ ਦੇ ਵਾਤਾਵਰਣ ਪ੍ਰਤੀ ਫਿਕਰਮੰਦੀ ਜਾਹਰ ਕਰਦਿਆਂ ਦੱਸਿਆ ਕਿ ਧਰਤੀ ਹੇਠਲਾ ਪਾਣੀ 16 ਸਾਲਾਂ ਦੇ ਲਗਭਗ ਹੀ ਬਾਕੀ ਰਹਿ ਗਿਆ ਹੈ, ਪੰਜਾਬ 'ਚ ਜੰਗਲਾਤ 33 ਫੀਸਦੀ ਤੋਂ ਘੱਟ ਕੇ 3.67 ਫੀਸਦੀ ਰਹਿ ਗਿਆ।

ਮਾੜੇ ਵਾਤਾਵਰਨ ਕਰਕੇ ਪੰਜਾਬੀਆਂ ਦੀ ਸਿਹਤ 'ਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਤੇਜੀ ਨਾਲ ਵੱਧ ਰਹੇ ਹਨ, ਪੰਜਾਬ ਦੀ ਧਰਤੀ ਹੁਣ ਬਿਮਾਰਾਂ ਦੀ ਧਰਤੀ ਬਣਦੀ ਜਾ ਰਹੀ ਹੈ, ਇਸ ਲਈ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ ਅਤੇ ਇਸ ਲਈ ਆਉਣ ਵਾਲੀਆਂ ਪੀੜੀਆਂ ਨੂੰ ਚੰਗਾ ਵਾਤਾਵਰਣ ਦੇਣਾ ਸਭ ਦੀ ਜਿੰਮੇਵਾਰੀ ਵੀ ਹੈ। ਉਹਨਾਂ ਦੱਸਿਆ ਕਿ ਸੰਸਥਾ ਵਲੋਂ ਪਹਿਲਾਂ ਪੰਜਾਬ ਵਿਧਾਨ ਸਭਾ, ਕੋਟਕਪੂਰਾ, ਹਰਿਰਾਏਪੁਰ (ਬਠਿੰਡਾ), ਖਡੂਰ ਸਾਹਿਬ ਵਿਖੇ 1400 ਦੇ ਲਗਭਗ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਡਾ. ਸਤਬੀਰ ਸਿੰਘ ਗੋਸਲ ਉਪ ਕੁਲਪਤੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਹਾ ਕਿ ਪਰਾਲੀ ਨੂੰ ਖੇਤ 'ਚ ਵਾਹੁਣ ਨਾਲ ਖਾਦਾਂ ਦੀ ਜ਼ਰੂਰਤ ਬਹੁਤ ਘੱਟ ਜਾਵੇਗੀ, ਜੋ ਇੱਕ ਬਹੁਤ ਚੰਗੀ ਗੱਲ ਹੋਵੇਗੀ।

ਮਲਕੀਤ ਸਿੰਘ ਰੌਣੀ ਫਿਲਮੀ ਅਦਾਕਾਰ ਨੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਸਰਕਾਰ ਨੇ ਕਿਸਾਨਾਂ ਦੇ ਇਸ ਚੰਗੇ ਕੰਮ ਦੀ ਹੌਂਸਲਾ ਅਫ਼ਜ਼ਾਈ ਕੀਤੀ ਹੈ ਅਤੇ ਅਗਲੇ ਸਾਲ ਇਸ ਦੇ ਹੋਰ ਵੀ ਚੰਗੇ ਨਤੀਜੇ ਨਿਕਲਣਗੇ। ਡਾ. ਤੇਜਿੰਦਰ ਸਿੰਘ ਰਿਆੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਕਦਮ ਹੈ, ਸੰਸਥਾਵਾਂ ਵੱਲੋਂ ਕਿਸਾਨਾਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਪ੍ਰਸੰਸਾ ਪੱਤਰ ਦੇ ਸਨਮਾਨਿਤ ਕੀਤਾ ਗਿਆ।

ਸਟੇਜ ਦੀ ਕਾਰਵਾਈ ਡਾ. ਹਰਮਿੰਦਰ ਸਿੰਘ ਜਲਾਲਦੀਵਾਲ ਚੇਅਰਮੈਨ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਨੇ ਸਾਰਿਆਂ ਦੀ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਉਕਤ ਸੰਸਥਾਵਾਂ ਤੋਂ ਇਲਾਵਾ ਖਾਲਸਾ ਡੇਅਰੀ ਅਤੇ ਸਵੀਟਸ ਦੁੱਗਰੀ ਲੁਧਿਆਣਾ, ਬਚਨ ਫਾਰਮਰਜ਼ ਪ੍ਰੋਡਿਊਸਰ ਕੰਪਨੀ ਨੇ ਆਏ ਹੋਏ ਕਿਸਾਨਾਂ ਲਈ ਚਾਹ, ਲੰਗਰ ਦੀ ਸੇਵਾ ਨਿਭਾਈ, ਇਸ ਸਨਮਾਨ ਸਮਾਰੋਹ 'ਚ ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਦਾ ਵਿਸ਼ੇਸ਼ ਸਹਿਯੋਗ ਰਿਹਾ। ਇੰਜ. ਜਸਕੀਰਤ ਸਿੰਘ ਲੁਧਿਆਣਾ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਜਿਲਿਆਂ ਦੇ ਮੁੱਖ ਖੇਤੀਬਾੜੀ ਅਫਸਰ ਅਤੇ ਵਣ ਰੇਂਜ ਅਫਸਰ ਤੋਂ ਇਲਾਵਾ ਐੱਮਐੱਲਏ ਦਲਜੀਤ ਸਿੰਘ ਗਰੇਵਾਲ, ਸਰਵਜੀਤ ਕੌਰ ਮਾਣੂਕੇ, ਮਦਨ ਲਾਲ ਬੱਗਾ ਵੀ ਸ਼ਾਮਲ ਹੋਏ ਅਤੇ ਮਨਪ੍ਰੀਤ ਸਿੰਘ ਧਾਲੀਵਾਲ, ਰਾਜਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਸੰਧੂ, ਕਰਨਲ ਜਸਜੀਤ ਗਿੱਲ ਅਤੇ ਗਗਨਜੋਤ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।

The post ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ 700 ਵਾਤਾਵਰਣ ਪ੍ਰੇਮੀਆਂ ਤੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ appeared first on TheUnmute.com - Punjabi News.

Tags:
  • department-of-agriculture-and-forest-department-ludhiana
  • fatehgarh-sahib
  • forest-department-ludhiana
  • gadri-baba-dulla-singh
  • hai-ghanaiya-cancer-roko-seva-societ
  • kultaar-singh-sandhwan
  • patiala
  • punjab-agriculture-university-ludhiana
  • punjab-farmers
  • punjab-farmers-associations
  • ropar
  • sangrur

ਅੱਤਵਾਦੀ ਫੰਡਿੰਗ ਮਾਮਲੇ 'ਚ SIA ਵਲੋਂ ਕਸ਼ਮੀਰ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ

Saturday 03 December 2022 02:21 PM UTC+00 | Tags: breaking-news jammu-and-kashmir jammu-and-kashmir-news kashmir-news raid sia-raids srinagar-news srinagar-police state-investigation-agency state-investigation-agency-of-srinagar terrorist-funding the-unmute-breaking-news

ਚੰਡੀਗੜ੍ਹ 03 ਦਸੰਬਰ 2022: ਸਟੇਟ ਇਨਵੈਸਟੀਗੇਸ਼ਨ ਏਜੰਸੀ (SIA) ਨੇ ਸ਼ਨੀਵਾਰ ਨੂੰ ਅੱਤਵਾਦੀ ਫੰਡਿੰਗ ਮਾਮਲੇ ਦੇ ਸਿਲਸਿਲੇ ‘ਚ ਕਸ਼ਮੀਰ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ । ਜਾਂਚ ਏਜੰਸੀ ਵਲੋਂ ਅਲ-ਬਦਰ ਦੇ ਕਈ ਸ਼ੱਕੀ ਮੈਂਬਰਾਂ ਦੇ ਟਿਕਾਣਿਆਂ ‘ਤੇ ਤਲਾਸ਼ੀ ਲਈ ਗਈ ਹੈ ।

ਸੂਤਰਾਂ ਨੇ ਦੱਸਿਆ ਕਿ ਕਸ਼ਮੀਰ SIA ਨੇ ਅੱਤਵਾਦੀ ਫੰਡਿੰਗ ਮਾਮਲੇ ‘ਚ ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਬਾਂਦੀਪੋਰਾ, ਸ਼੍ਰੀਨਗਰ ਅਤੇ ਬਡਗਾਮ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ । ਏਜੰਸੀ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਅਲ-ਬਦਰ ਦੇ ਸ਼ੱਕੀ ਮੈਂਬਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ ।

The post ਅੱਤਵਾਦੀ ਫੰਡਿੰਗ ਮਾਮਲੇ ‘ਚ SIA ਵਲੋਂ ਕਸ਼ਮੀਰ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ appeared first on TheUnmute.com - Punjabi News.

Tags:
  • breaking-news
  • jammu-and-kashmir
  • jammu-and-kashmir-news
  • kashmir-news
  • raid
  • sia-raids
  • srinagar-news
  • srinagar-police
  • state-investigation-agency
  • state-investigation-agency-of-srinagar
  • terrorist-funding
  • the-unmute-breaking-news

Pakistan Embassy Attack: ਪਾਕਿਸਤਾਨ ਨੇ ਅਫਗਾਨ ਰਾਜਦੂਤ ਨੂੰ ਕੀਤਾ ਤਲਬ

Saturday 03 December 2022 02:29 PM UTC+00 | Tags: afganistan afghan-ambassador breaking-news kabul kabul-attack news pak-embassy-attack pak-embassy-attack-2022 pakistan-embassy-attack pakistan-goverment punjab-news taliabn the-unmute-breaking-news

ਚੰਡੀਗੜ੍ਹ 03 ਦਸੰਬਰ 2022: ਪਾਕਿਸਤਾਨ ਨੇ ਕਾਬੁਲ ਵਿੱਚ ਆਪਣੇ ਦੂਤਾਵਾਸ ਉੱਤੇ ਹੋਏ ਹਮਲੇ ਨੂੰ ਲੈ ਕੇ ਇਸਲਾਮਾਬਾਦ ਵਿੱਚ ਅਫਗਾਨ ਡਿਪਲੋਮੈਟ ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਪਾਕਿਸਤਾਨ ਸਰਕਾਰ ਨੇ ਵੀ ਕਾਬੁਲ ਵਿੱਚ ਆਪਣੇ ਹੈੱਡ ਆਫ ਮਿਸ਼ਨ ‘ਤੇ ਹੋਏ ਹਮਲੇ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ।

ਪਕਿਸਤਾਨ ਦੇ ਵਿਦੇਸ਼ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਅਫਗਾਨ ਡਿਪਲੋਮੈਟ ਨੂੰ ਸ਼ੁੱਕਰਵਾਰ ਸ਼ਾਮ ਨੂੰ ਤਲਬ ਕੀਤਾ ਗਿਆ ਸੀ ਅਤੇ ਉਸ ਨੇ ਉਸ ਘਟਨਾ ‘ਤੇ ਪਾਕਿਸਤਾਨ ਦੀ ਗੰਭੀਰ ਚਿੰਤਾ ਜ਼ਾਹਰ ਕੀਤੀ ਸੀ, ਜਿਸ ਵਿਚ ਮਿਸ਼ਨ ਦੇ ਮੁਖੀ ‘ਤੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਉਹ ਸੁਰੱਖਿਅਤ ਹੈ ਪਰ ਗਾਰਡ ਗੰਭੀਰ ਰੂਪ ਨਾਲ ਜ਼ਖਮੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਫਗਾਨ ਡਿਪਲੋਮੈਟ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਦੇ ਕੂਟਨੀਤਕ ਮਿਸ਼ਨ ਅਤੇ ਕਰਮਚਾਰੀਆਂ ਦੀ ਸੁਰੱਖਿਆ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਹ ਘਟਨਾ ਸੁਰੱਖਿਆ ਵਿਚ ਇਕ ਗੰਭੀਰ ਕਮੀ ਸੀ।

ਦੱਸ ਦਈਏ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਦੂਤਾਵਾਸ ‘ਤੇ ਹਮਲਾ ਹੋਇਆ ਸੀ, ਜਿਸ ‘ਚ ਪਾਕਿਸਤਾਨ ਦੇ ਰਾਜਦੂਤ ਉਬੈਦ-ਉਰ-ਰਹਿਮਾਨ ਨਿਜ਼ਾਮਾਨੀ ਵਾਲ-ਵਾਲ ਬਚ ਗਏ ਸਨ। ਇਸ ਤੋਂ ਤੁਰੰਤ ਬਾਅਦ ਪਾਕਿਸਤਾਨ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਜਾਂਚ ਦੀ ਮੰਗ ਕੀਤੀ। ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਤੁਰੰਤ ਫੜ ਕੇ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਪਾਕਿਸਤਾਨ ਨੇ ਮੰਗ ਕੀਤੀ ਹੈ ਕਿ ਡਿਪਲੋਮੈਟਿਕ ਕੰਪਲੈਕਸਾਂ, ਅਧਿਕਾਰੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ।

The post Pakistan Embassy Attack: ਪਾਕਿਸਤਾਨ ਨੇ ਅਫਗਾਨ ਰਾਜਦੂਤ ਨੂੰ ਕੀਤਾ ਤਲਬ appeared first on TheUnmute.com - Punjabi News.

Tags:
  • afganistan
  • afghan-ambassador
  • breaking-news
  • kabul
  • kabul-attack
  • news
  • pak-embassy-attack
  • pak-embassy-attack-2022
  • pakistan-embassy-attack
  • pakistan-goverment
  • punjab-news
  • taliabn
  • the-unmute-breaking-news

ਚੰਡੀਗੜ੍ਹ/ਅੰਮ੍ਰਿਤਸਰ 03 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ 13 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਤੁਰੰਤ ਬਾਅਦ, ਪੰਜਾਬ ਪੁਲਿਸ ਨੇ ਪਿਛਲੇ ਤਿੰਨ ਦਿਨਾਂ ਵਿੱਚ ਕਾਬੂ ਕੀਤੇ ਨਸ਼ਾ ਤਸਕਰਾਂ ਦੇ ਖੁਲਾਸੇ 'ਤੇ ਪ੍ਰਭਾਵਸ਼ਾਲੀ ਬਰਾਮਦਗੀ ਕਰਦਿਆਂ 10 ਏ.ਕੇ.-47 ਅਸਾਲਟ ਰਾਈਫਲਾਂ ਅਤੇ ਦਸ .30 ਬੋਰ ਦੇ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦਿੱਤੀ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ 21 ਨਵੰਬਰ ਨੂੰ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਨੇੜੇ ਰਾਜਸਥਾਨ ਦੇ ਦੋ ਨਸ਼ਾ ਤਸਕਰ ਸੁਖਵੀਰ ਸਿੰਘ ਅਤੇ ਬਿੰਦੂ ਸਿੰਘ ਨੂੰ 13 ਕਿਲੋ ਹੈਰੋਇਨ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਦੇ ਦੋ ਹੋਰ ਸਾਥੀਆਂ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਬਲਕਾਰ ਸਿੰਘ ਉਰਫ਼ ਲਵਪ੍ਰੀਤ ਸਿੰਘ, ਦੋਵੇਂ ਵਾਸੀ ਫਿਰੋਜ਼ਪੁਰ, ਗੁਰੂਹਰਸਹਾਏ, ਵਜੋਂ ਹੋਈ ਹੈ , ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ, ਜਿੱਥੇ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ, ਤੋਂ ਗ੍ਰਿਫਤਾਰ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਖੁਲਾਸਿਆਂ 'ਤੇ ਸੀ.ਆਈ.ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ 5 ਏ.ਕੇ.-47 ਰਾਈਫਲਾਂ ਅਤੇ .30 ਬੋਰ ਦੀਆਂ 5 ਵਿਦੇਸ਼ੀ ਪਿਸਤੌਲਾਂ ਸਮੇਤ 9 ਮੈਗਜ਼ੀਨਾਂ ਬਰਾਮਦ ਕੀਤੇ ਹਨ, ਜੋ ਕਿ ਫਿਰੋਜ਼ਪੁਰ ਵਿੱਚ ਫਾਰਵਰਡ ਪੋਸਟ ਤੀਰਥ ਦੇ ਖੇਤਰ ਵਿੱਚ ਪਿੱਲਰ ਦੇ ਨੇੜੇ ਛੁਪਾਏ ਹੋਏ ਸਨ।

ਸੀ.ਆਈ. ਅੰਮ੍ਰਿਤਸਰ ਤੋਂ ਮਿਲੇ ਖਾਸ ਸੁਰਾਗ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਬੀਐਸਐਫ ਨੇ ਸ਼ੁੱਕਰਵਾਰ ਦੇਰ ਸ਼ਾਮ ਫਿਰੋਜ਼ਪੁਰ ਦੇ ਬਾਰਡਰ ਚੌਕੀ ਜਗਦੀਸ਼ ਦੇ ਖੇਤਰ ਵਿੱਚ ਛੁਪਾਏ ਹੋਏ 19 ਮੈਗਜ਼ੀਨਾਂ ਦੇ ਨਾਲ ਪੰਜ ਏਕੇ-47 ਰਾਈਫਲਾਂ ਅਤੇ ਪੰਜ ਵਿਦੇਸ਼ੀ ਬਣੀਆਂ .30 ਬੋਰ ਦੀਆਂ ਪਿਸਤੌਲਾਂ ਦਾ ਇੱਕ ਹੋਰ ਜ਼ਖ਼ੀਰਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਸਲਾ ਐਕਟ ਦੀ ਧਾਰਾ 25 ਅਤੇ ਵਿਦੇਸ਼ੀ ਐਕਟ ਦੀ ਧਾਰਾ 14 ਐਫ ਤਹਿਤ ਥਾਣਾ ਐਸ.ਐਸ.ਓ.ਸੀ ਅੰਮ੍ਰਿਤਸਰ ਵਿਖੇ ਇਸ ਸਬੰਧੀ ਇੱਕ ਵੱਖਰਾ ਕੇਸ ਐਫਆਈਆਰ ਨੰਬਰ 35 ਅਧੀਨ ਦਰਜ ਕੀਤਾ ਗਿਆ ਹੈ।

ਏਆਈਜੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਆਪਣੇ ਪਾਕਿਸਤਾਨੀ ਸਾਥੀਆਂ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪਹੁੰਚਾਉਣ ਲਈ ਤਸਕਰੀ ਕਰਦੇ ਸਨ। ਇਸ ਸਬੰਧ ਵਿੱਚ ਅਗਲੇਰੀ ਜਾਂਚ ਜਾਰੀ ਹੈ।

The post 13 ਕਿਲੋ ਹੈਰੋਇਨ ਬਰਾਮਦਗੀ ਮਾਮਲਾ: ਰਾਜਸਥਾਨ ਤੋਂ ਨਸ਼ਾ ਤਸਕਰਾਂ ਦੇ ਦੋ ਹੋਰ ਸਾਥੀ ਗ੍ਰਿਫਤਾਰ, ਫਿਰੋਜ਼ਪੁਰ ਤੋਂ 10 ਏਕੇ-47 ਰਾਈਫਲਾਂ, 10 ਪਿਸਤੌਲ ਬਰਾਮਦ appeared first on TheUnmute.com - Punjabi News.

Tags:
  • ferozepur
  • news
  • punjab-police
  • the-unmute-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form