TheUnmute.com – Punjabi News: Digest for December 28, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਸਿਹਤ ਮੰਤਰੀ ਜੌੜਾਮਾਜਰਾ ਮੋਹਾਲੀ ਸਿਵਲ ਹਸਪਤਾਲ 'ਚ ਕੋਰੋਨਾ ਨਾਲ ਨਜਿੱਠਣ ਦੀ ਤਿਆਰੀਆਂ ਦਾ ਲੈਣਗੇ ਜਾਇਜ਼ਾ

Tuesday 27 December 2022 05:46 AM UTC+00 | Tags: breaking-news chetan-singh-jauramajra china-corona corona corona-omicron-variant corona-virus covid19 covid-19 covid19-vaccination covid-mock-drill health-minister-jouamajra india indian-medical-association indian-state latest-news mansukh-mandaviya mla-kulwant-singh mock-drill mohali-civil-hospital mohali-news news omicron-variant omicron-variant-news the-uinmute the-unmute the-unmute-breaking-news the-unmute-latest-news the-unmute-news union-health-minister-mansukh-mandaviya union-territories world-health-organization

ਚੰਡੀਗੜ੍ਹ 27 ਦਸੰਬਰ 2022: ਕੋਰੋਨਾ ਦੇ ਵਧਦੇ ਸੰਕ੍ਰਮਣ ਨੂੰ ਲੈ ਕੇ ਭਾਰਤ ਸਰਕਾਰ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਗੁਆਂਢੀ ਦੇਸ਼ ਚੀਨ ਵਿੱਚ ਕੋਰੋਨਾ ਦੇ ਕਹਿਰ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਤਿਆਰੀਆਂ ਵਿੱਚ ਸੁਧਾਰ ਕਰਨ ਲਈ ਕਿਹਾ ਹੈ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ 27 ਦਸੰਬਰ ਨੂੰ ਦੇਸ਼ ਭਰ ਦੀਆਂ ਸਾਰੀਆਂ ਸਿਹਤ ਸਹੂਲਤਾਂ ‘ਤੇ ਮੌਕ ਡਰਿੱਲ ਕਰਵਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅੱਜ ਮੋਹਾਲੀ ਦੇ ਸਿਵਲ ਹਸਪਤਾਲ (Mohali Civil Hospital) ਵਿੱਚ ਕੋਰੋਨਾ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ।

ਕੇਂਦਰੀ ਸਿਹਤ ਮੰਤਰਾਲੇ ਦੀ ਸਲਾਹ ਦੇ ਬਾਅਦ ਨੂੰ ਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਸਪਤਾਲਾਂ ਵਿੱਚ ਇੱਕ ਮੌਕ ਡਰਿੱਲ ਕਰਵਾਈ ਜਾਵੇਗੀ ਤਾਂ ਜੋ ਕੋਰੋਨਾ (corona) ਨਾਲ ਸਬੰਧਤ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਹੋਰ ਤਿਆਰੀਆਂ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਅਭਿਆਸ ਸਿਹਤ ਸਹੂਲਤਾਂ ਦੀ ਉਪਲਬਧਤਾ (ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ), ਆਈਸੋਲੇਸ਼ਨ ਬੈੱਡਾਂ ਦੀ ਸਮਰੱਥਾ, ਆਕਸੀਜਨ-ਸਹਾਇਕ ਬਿਸਤਰੇ, ਆਈਸੀਯੂ ਬੈੱਡ, ਵੈਂਟੀਲੇਟਰ-ਸਹਾਇਕ ਬਿਸਤਰੇ, ਡਾਕਟਰਾਂ, ਨਰਸਾਂ, ਪੈਰਾਮੈਡਿਕਸ, ਆਯੂਸ਼ ਡਾਕਟਰਾਂ ਦੀ ਸਰਵੋਤਮ ਉਪਲਬਧਤਾ ਵਰਗੇ ਮਾਪਦੰਡਾਂ 'ਤੇ ਕੇਂਦਰਿਤ ਹੋਵੇਗਾ। ਆਸ਼ਾ ਅਤੇ ਆਂਗਣਵਾੜੀ ਵਰਕਰਾਂ ਸਮੇਤ ਹੋਰ ਫਰੰਟਲਾਈਨ ਵਰਕਰਾਂ ਦੀ ਵੀ ਜਾਣਕਾਰੀ ਲਈ ਜਾਵੇਗੀ।

The post ਸਿਹਤ ਮੰਤਰੀ ਜੌੜਾਮਾਜਰਾ ਮੋਹਾਲੀ ਸਿਵਲ ਹਸਪਤਾਲ ‘ਚ ਕੋਰੋਨਾ ਨਾਲ ਨਜਿੱਠਣ ਦੀ ਤਿਆਰੀਆਂ ਦਾ ਲੈਣਗੇ ਜਾਇਜ਼ਾ appeared first on TheUnmute.com - Punjabi News.

Tags:
  • breaking-news
  • chetan-singh-jauramajra
  • china-corona
  • corona
  • corona-omicron-variant
  • corona-virus
  • covid19
  • covid-19
  • covid19-vaccination
  • covid-mock-drill
  • health-minister-jouamajra
  • india
  • indian-medical-association
  • indian-state
  • latest-news
  • mansukh-mandaviya
  • mla-kulwant-singh
  • mock-drill
  • mohali-civil-hospital
  • mohali-news
  • news
  • omicron-variant
  • omicron-variant-news
  • the-uinmute
  • the-unmute
  • the-unmute-breaking-news
  • the-unmute-latest-news
  • the-unmute-news
  • union-health-minister-mansukh-mandaviya
  • union-territories
  • world-health-organization

ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 38 ਐਕਟਿਵ ਕੇਸ, ਫਾਜ਼ਿਲਕਾ ਤੇ ਮਾਨਸਾ ਕੋਵਿਡ ਟੈਸਟ ਤੋਂ ਰਹੇ ਵਾਂਝੇ

Tuesday 27 December 2022 06:04 AM UTC+00 | Tags: breaking-news chetan-singh-jauramajra chetan-singh-jouramajra china-corona corona corona-omicron-variant corona-virus covid19 covid-19 covid19-vaccination covid-mock-drill health-minister-jouamajra india indian-medical-association indian-state latest-news mansukh-mandaviya mla-kulwant-singh mock-drill mohali-civil-hospital mohali-news news omicron-variant omicron-variant-news the-uinmute the-unmute the-unmute-breaking-news the-unmute-latest-news the-unmute-news union-health-minister-mansukh-mandaviya union-territories world-health-organization

ਚੰਡੀਗੜ੍ਹ 27 ਦਸੰਬਰ 2022: ਪੰਜਾਬ ‘ਚ ਕੋਰੋਨਾ (Corona) ਨੂੰ ਲੈ ਕੇ ਸਿਹਤ ਵਿਭਾਗ ਅਲਰਟ ‘ਤੇ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵਿਭਾਗ ਨੂੰ ਕੋਰੋਨਾ ਨਾਲ ਨਜਿੱਠਣ ਲਈ ਪੁਖ਼ਤਾ ਤਿਆਰੀਆਂ ਕਰਨ ਲਈ ਕਿਹਾ ਹੈ | ਬੀਤੇ ਦਿਨ 26 ਦਸੰਬਰ ਨੂੰ ਪੰਜਾਬ ਦੇ ਪਟਿਆਲਾ ਵਿੱਚ ਇੱਕ ਹੋਰ ਨਵਾਂ ਕੋਵਿਡ ਮਰੀਜ਼ ਮਿਲਿਆ ਹੈ। ਇਸ ਨਾਲ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 38 ਹੋ ਗਈ ਹੈ। ਇਸ ਦੇ ਨਾਲ ਹੀ ਇਕ ਵੀ ਮਰੀਜ਼ ਠੀਕ ਨਹੀਂ ਹੋਇਆ।

ਦੂਜੇ ਪਾਸੇ ਪੰਜਾਬ ਵਿੱਚ ਘੱਟ ਕੋਵਿਡ ਟੈਸਟਿੰਗ ‘ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 26 ਦਸੰਬਰ ਨੂੰ ਫਾਜ਼ਿਲਕਾ ਅਤੇ ਮਾਨਸਾ ਵਿੱਚ ਇੱਕ ਵੀ ਕੋਵਿਡ ਟੈਸਟ ਨਹੀਂ ਕੀਤਾ ਗਿਆ । ਕਪੂਰਥਲਾ ਅਤੇ ਐਸਬੀਐਸ ਨਗਰ ਵਿੱਚ ਵੀ ਸਿਰਫ 1-1 ਕੋਵਿਡ ਟੈਸਟ ਕੀਤਾ ਗਿਆ ਹੈ। ਵੱਡਾ ਸਵਾਲ ਇਹ ਹੈ ਕਿ ਟੈਸਟਿੰਗ ਦੀ ਘਾਟ ਕਾਰਨ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਪਛਾਣ ਕਿਵੇਂ ਕੀਤੀ ਜਾਵੇਗੀ ਅਤੇ ਮਹਾਂਮਾਰੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਿਵੇਂ ਸਫਲ ਹੋਣਗੀਆਂ।

ਇਸਦੇ ਨਾਲ ਹੀ ਫਾਜ਼ਿਲਕਾ ਅਤੇ ਮਾਨਸਾ ਵਿੱਚ ਕੋਈ ਟੈਸਟ ਨਹੀਂ ਕੀਤਾ ਗਿਆ। ਪ੍ਰਾਪਤ ਅੰਕੜਿਆਂ ਅਨੁਸਾਰ ਫਿਰੋਜ਼ਪੁਰ-1, ਕਪੂਰਥਲਾ-1, ਮਲੇਰਕੋਟਲਾ-4, ਮੋਗਾ-4, ਮੁਕਤਸਰ-2, ਪਠਾਨਕੋਟ-6, ਰੋਪੜ-2 ਅਤੇ ਐੱਸ.ਬੀ.ਐੱਸ.ਨਗਰ-1 ‘ਚ ਸਿਰਫ 5 ਟੈਸਟ ਕੀਤੇ ਗਏ ਹਨ ।

ਇਸਦੇ ਨਾਲ ਹੀ ਬਠਿੰਡਾ-22, ਫਤਿਹਗੜ੍ਹ ਸਾਹਿਬ 30, ਗੁਰਦਾਸਪੁਰ-22, ਹੁਸ਼ਿਆਰਪੁਰ 18, ਐਸਏਐਸ ਨਗਰ 32 ਅਤੇ ਤਰਨਤਾਰਨ ਵਿੱਚ 45 ਟੈਸਟ ਕੀਤੇ ਗਏ ਸਨ। 25 ਦਸੰਬਰ ਨੂੰ 5140 ਜਣਿਆਂ ਦੇ ਕੋਵਿਡ ਟੈਸਟ ਕੀਤੇ ਗਏ ਸਨ, ਪਰ ਇਹ ਅੰਕੜਾ 26 ਦਸੰਬਰ ਨੂੰ 1432 ਦਾ ਹੀ ਰਿਹਾ |

The post ਪੰਜਾਬ ‘ਚ ਹੁਣ ਤੱਕ ਕੋਰੋਨਾ ਦੇ 38 ਐਕਟਿਵ ਕੇਸ, ਫਾਜ਼ਿਲਕਾ ਤੇ ਮਾਨਸਾ ਕੋਵਿਡ ਟੈਸਟ ਤੋਂ ਰਹੇ ਵਾਂਝੇ appeared first on TheUnmute.com - Punjabi News.

Tags:
  • breaking-news
  • chetan-singh-jauramajra
  • chetan-singh-jouramajra
  • china-corona
  • corona
  • corona-omicron-variant
  • corona-virus
  • covid19
  • covid-19
  • covid19-vaccination
  • covid-mock-drill
  • health-minister-jouamajra
  • india
  • indian-medical-association
  • indian-state
  • latest-news
  • mansukh-mandaviya
  • mla-kulwant-singh
  • mock-drill
  • mohali-civil-hospital
  • mohali-news
  • news
  • omicron-variant
  • omicron-variant-news
  • the-uinmute
  • the-unmute
  • the-unmute-breaking-news
  • the-unmute-latest-news
  • the-unmute-news
  • union-health-minister-mansukh-mandaviya
  • union-territories
  • world-health-organization

Delhi: ਚਾਂਦਨੀ ਮਹਿਲ ਇਲਾਕੇ 'ਚ ਮਕਾਨ ਦੀ ਛੱਤ ਡਿੱਗਣ ਨਾਲ 6 ਜਣੇ ਦਬੇ, ਮਾਂ-ਪੁੱਤ ਦੀ ਮੌਤ

Tuesday 27 December 2022 06:23 AM UTC+00 | Tags: 6 accident bazar-chitli-qabar breaking-news chandni-mahal-area child chitli-kabar-of-chandni-mahal delhi delhi-news india latest-news lnjp-hospital news roof-of-a-house-collapsed

ਚੰਡੀਗੜ੍ਹ 27 ਦਸੰਬਰ 2022: ਪੁਰਾਣੀ ਦਿੱਲੀ ਦੇ ਚਾਂਦਨੀ ਮਹਿਲ ਇਲਾਕੇ (Chandni Mahal area) ‘ਚ ਇਕ ਘਰ ਦੀ ਛੱਤ ਡਿੱਗਣ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ, ਮਕਾਨ ਦੀ ਛੱਤ ਡਿੱਗਣ ਨਾਲ 6 ਜਣੇ ਦਬ ਗਏ, ਜਿਨ੍ਹਾਂ ‘ਚੋਂ ਮਾਂ-ਪੁੱਤ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਵਿੱਚ ਇੱਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ |

ਪੁਲਿਸ ਨੇ ਦੱਸਿਆ ਕਿ ਚਾਂਦਨੀ ਮਹਿਲ ਇਲਾਕੇ ਦੇ ਚਿਤਲੀ ਕਬਰ ਸਥਿਤ ਇਕ ਘਰ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਦੇਖਿਆ ਕਿ ਉਥੇ ਮਲਬਾ ਫੈਲਿਆ ਹੋਇਆ ਸੀ। ਮਾਂ-ਪੁੱਤ ਦੀ ਮੌਤ ਹੋ ਚੁੱਕੀ ਸੀ। ਚਾਰ ਜਣੇ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ LNJP ਐੱਲਐੱਨਜੇਪੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸਾ ਸਵੇਰੇ 4.45 ਵਜੇ ਦੇ ਕਰੀਬ ਵਾਪਰਿਆ ਹੈ ਜਦੋ ਸਾਰੇ ਜਣੇ ਕਮਰੇ ‘ਚ ਸੌਂ ਰਹੇ ਸਨ |

The post Delhi: ਚਾਂਦਨੀ ਮਹਿਲ ਇਲਾਕੇ ‘ਚ ਮਕਾਨ ਦੀ ਛੱਤ ਡਿੱਗਣ ਨਾਲ 6 ਜਣੇ ਦਬੇ, ਮਾਂ-ਪੁੱਤ ਦੀ ਮੌਤ appeared first on TheUnmute.com - Punjabi News.

Tags:
  • 6
  • accident
  • bazar-chitli-qabar
  • breaking-news
  • chandni-mahal-area
  • child
  • chitli-kabar-of-chandni-mahal
  • delhi
  • delhi-news
  • india
  • latest-news
  • lnjp-hospital
  • news
  • roof-of-a-house-collapsed

ਵਿਰਾਸਤੀ ਮਾਰਗ 'ਤੇ ਟੂਰਿਸਟ ਨੂੰ ਕੁੜੀ ਦਾ ਆਫ਼ਰ ਦੇਣ ਵਾਲਾ ਨੌਜਵਾਨ ਪੁਲਿਸ ਵਲੋਂ ਗ੍ਰਿਫਤਾਰ

Tuesday 27 December 2022 06:41 AM UTC+00 | Tags: amritsar amritsar-hotel amritsar-police amritsar-police-administration breaking-news news punjabi-news punjab-police sachkhand-sri-darbar sachkhand-sri-darbar-sahib

ਅੰਮ੍ਰਿਤਸਰ 27 ਦਸੰਬਰ 2022: ਦੇਸ਼-ਵਿਦੇਸ਼ ਤੋਂ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚ ਰਹੀਆਂ ਹਨ | ਵਿਰਾਸਤੀ ਮਾਰਗ ‘ਤੇ ਬਹੁਤ ਸਾਰੇ ਟੂਰਿਸਟ ਗਾਈਡ ਸ਼ਰਧਾਲੂਆਂ ਨੂੰ ਪੁੱਛ ਕੇ ਉਨ੍ਹਾਂ ਨੂੰ ਕਮਰੇ ਮੁਹੱਈਆ ਕਰਵਾ ਕੇ ਦਿੰਦੇ ਹਨ ਅਤੇ ਹੋਟਲਾਂ ਤੋਂ ਇਹ ਟੂਰਿਸਟ ਗਾਈਡ ਕਮਿਸ਼ਨ ਲੈਂਦੇ ਹਨ ਅਤੇ ਬੀਤੇ ਦਿਨ ਇਕ ਨੌਜਵਾਨ ਵੱਲੋਂ ਇਕ ਟੂਰਿਸਟ ਨੂੰ ਰਾਤ ਰੁਕਣ ਲਈ ਕਮਰਾ ਅਤੇ ਲੜਕੀ ਦੀ ਆਫ਼ਰ ਦਿੰਦੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |

ਇਸਤੋਂ ਬਾਅਦ ਸਵੇਰੇ ਤੋ ਹੀ ਸਿੱਖ ਜਥੇਬੰਦੀਆਂ ਵੱਲੋਂ ਵੀ ਹੋਟਲ ਮਾਲਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਅਤੇ ਪੁਲਿਸ ਵੱਲੋਂ ਇਸ ਮਾਮਲੇ ‘ਚ ਹੁਣ ਉਕਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਇੱਕ ਟੂਰਿਸਟ ਨੂੰ ਲੜਕੀ ਮੁਹੱਈਆ ਕਰਵਾਉਣ ਲਈ ਬੋਲ ਰਿਹਾ ਸੀ ਇਸ ਮਾਮਲੇ ਦੇ ਵਿਚ ਪੁਲਿਸ ਅਧਿਕਾਰੀ ਸ਼ਿਵਦਰਸ਼ਨ ਸਿੰਘ (ਥਾਣਾ ਬੀ ਡਵੀਜ਼ਨ ਥਾਣਾ ਮੁਖੀ) ਨੇ ਦੱਸਿਆ ਕਿ ਲੜਕੇ ਦੀ ਪਹਿਚਾਣ ਕਰਕੇ ਉਸ ਲੜਕੇ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਅਤੇ ਹੁਣ ਉਸ ਲੜਕੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿੰਨਾ ਹੋਟਲਾਂ ਦੇ ਲਈ ਕੰਮ ਕਰਦਾ ਸੀ, ਓਹਨਾ ਕਿਹਾ ਕਿ ਇਸ ਲੜਕੇ ਦੇ ਨਾਲ ਜੇਕਰ ਕੋਈ ਹੋਟਲ ਮਾਲਕ ਵੀ ਸ਼ਾਮਲ ਹੋਏ ਤਾਂ ਉਨ੍ਹਾਂ ਤੇ ਓਹਨਾ ਤੇ ਵੀ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਦੇ ਹੋਟਲ ਵੀ ਸੀਲ ਕੀਤੇ ਜਾਣਗੇ |

ਇਸ ਸਬੰਧ ਦੇ ਵਿੱਚ ਉਕਤ ਮੁਲਜ਼ਮ ਦੀ ਮਾਤਾ ਵੀ ਮੀਡੀਆ ਸਾਹਮਣੇ ਆਈ ਅਤੇ ਉਸਨੇ ਕਿਹਾ ਕਿ ਉਹ ਅੱਜ ਤੱਕ ਉਸ ਦੇ ਪੁੱਤਰ ਵੱਲੋਂ ਅਜਿਹੇ ਅਲਫਾਜ਼ ਨਹੀਂ ਬੋਲੇ ਅਤੇ ਪੂਰਾ ਪਰਿਵਾਰ ਇਸ ਗਲ ਤੋਂ ਪਰੇਸ਼ਾਨ ਹੈ ਕਿ ਉਹਨਾਂ ਦੇ ਪੁੱਤਰ ਨੇ ਅਜਿਹੇ ਅਲਫਾਜ ਇਸ ਤਰ੍ਹਾਂ ਬੋਲ ਦਿੱਤੇ | ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਮੁੰਡੇ ਨੇ ਨਸ਼ੇ ਦੀ ਹਾਲਤ ਵਿਚ ਅਜਿਹਾ ਬੋਲਿਆ ਹੈ, ਜਿਸਦੀ ਗਲਤੀ ਦੀ ਅਸੀਂ ਪੂਰਾ ਪਰਿਵਾਰ ਮੁਆਫ਼ੀ ਮੰਗਦੇ ਹਾਂ |

The post ਵਿਰਾਸਤੀ ਮਾਰਗ ‘ਤੇ ਟੂਰਿਸਟ ਨੂੰ ਕੁੜੀ ਦਾ ਆਫ਼ਰ ਦੇਣ ਵਾਲਾ ਨੌਜਵਾਨ ਪੁਲਿਸ ਵਲੋਂ ਗ੍ਰਿਫਤਾਰ appeared first on TheUnmute.com - Punjabi News.

Tags:
  • amritsar
  • amritsar-hotel
  • amritsar-police
  • amritsar-police-administration
  • breaking-news
  • news
  • punjabi-news
  • punjab-police
  • sachkhand-sri-darbar
  • sachkhand-sri-darbar-sahib

ਕਿਰਾਏਦਾਰ ਤੋਂ ਬਿਜਲੀ ਦਾ ਬਿੱਲ ਵਸੂਲਣ ਵਾਲੇ ਮਕਾਨ ਮਾਲਕਾਂ ਨੂੰ ਭਰਨਾ ਪਵੇਗਾ ਬਿਜਲੀ ਦਾ ਪੂਰਾ ਬਿੱਲ

Tuesday 27 December 2022 06:50 AM UTC+00 | Tags: 300-units-free-electricity breaking-news electricity-bill free-electricity laljit-singh-bhullar latest-news news pspcl punjab-government the-unmute-breaking-news the-unmute-latest-news the-unmute-news the-unmute-punjabi-news

ਚੰਡੀਗੜ੍ਹ 27 ਦਸੰਬਰ 2022: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹੁਣ ਤੱਕ ਕਈ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਚੁੱਕਾ ਹੈ। ਹਾਲਾਂਕਿ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਮਕਾਨ ਮਾਲਕ ਪੰਜਾਬ ਸਰਕਾਰ ਦੀ ਇਸ ਸਕੀਮ ਨੂੰ ਟਾਲ ਕੇ ਕਿਰਾਏਦਾਰਾਂ ਤੋਂ ਬਿਜਲੀ ਦੇ ਬਿੱਲ ਵਸੂਲ ਰਹੇ ਹਨ। ਪਰ ਹੁਣ ਮਾਨ ਸਰਕਾਰ ਨੇ ਅਜਿਹੇ ਲੋਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਜੇਕਰ ਕੋਈ ਮਕਾਨ ਮਾਲਕ ਕਿਰਾਏਦਾਰਾਂ ਤੋਂ ਬਿਜਲੀ ਦਾ ਬਿੱਲ ਵਸੂਲਦਾ ਪਾਇਆ ਗਿਆ ਤਾਂ ਉਸ ਨੂੰ ਪੂਰਾ ਬਿੱਲ ਦਾ ਭੁਗਤਾਨ ਕਰਨਾ ਪਵੇਗਾ।

ਦਰਅਸਲ, ਹਾਲ ਹੀ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਮਕਾਨ ਮਾਲਕ ਬਿਜਲੀ ਦਾ ਬਿੱਲ ਜ਼ੀਰੋ ਹੋਣ ਦੇ ਬਾਵਜੂਦ ਕਿਰਾਏਦਾਰਾਂ ਤੋਂ ਵਸੂਲੀ ਕਰ ਰਹੇ ਹਨ। ਹਾਲਾਂਕਿ, ਨਿਯਮਾਂ ਅਨੁਸਾਰ, ਕਿਰਾਏਦਾਰ ਮਕਾਨ ਮਾਲਕ ਦੀ ਤਰ੍ਹਾਂ ਹੀ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ। ਅਜਿਹੇ ‘ਚ ਹੁਣ ਸਰਕਾਰ ਨੇ ਸਖਤੀ ਕਰ ਦਿੱਤੀ ਹੈ |

The post ਕਿਰਾਏਦਾਰ ਤੋਂ ਬਿਜਲੀ ਦਾ ਬਿੱਲ ਵਸੂਲਣ ਵਾਲੇ ਮਕਾਨ ਮਾਲਕਾਂ ਨੂੰ ਭਰਨਾ ਪਵੇਗਾ ਬਿਜਲੀ ਦਾ ਪੂਰਾ ਬਿੱਲ appeared first on TheUnmute.com - Punjabi News.

Tags:
  • 300-units-free-electricity
  • breaking-news
  • electricity-bill
  • free-electricity
  • laljit-singh-bhullar
  • latest-news
  • news
  • pspcl
  • punjab-government
  • the-unmute-breaking-news
  • the-unmute-latest-news
  • the-unmute-news
  • the-unmute-punjabi-news

ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਦਿੱਤਾ ਅਸਤੀਫਾ

Tuesday 27 December 2022 07:04 AM UTC+00 | Tags: breaking-news former-mla-simarjit-singh-bains gagandeep-singh-sunny-kainth latest-news lok-insaf-party ludhiana news the-unmute-breaking-news the-unmute-latest-update the-unmute-punjab the-unmute-punjabi-news

ਚੰਡੀਗੜ੍ਹ 27 ਦਸੰਬਰ 2022: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਬਲਾਤਕਾਰ ਦੇ ਮਾਮਲੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਪਾਰਟੀ ਦਾ ਗ੍ਰਾਫ਼ ਲਗਾਤਾਰ ਹੇਠਾਂ ਜਾ ਰਿਹਾ ਹੈ। ਇਸਦੇ ਚੱਲਦੇ ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ (Gagandeep Singh Sunny Kainth) ਨੇ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਸੰਨੀ ਕੈਂਥ ਛੇਤੀ ਹੀ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਜਦੋਂ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜੇਲ੍ਹ ਵਿੱਚ ਹਨ, ਉਦੋਂ ਤੋਂ ਲੋਕ ਇਨਸਾਫ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਚਲਾਉਣ ਲਈ ਕੋਈ ਆਗੂ ਸਾਹਮਣੇ ਨਜ਼ਰ ਨਹੀਂ ਆ ਰਿਹਾ। ਸੰਨੀ ਕੈਂਥ ਦੇ ਅਸਤੀਫੇ ਤੋਂ ਬਾਅਦ ਕਈ ਹੋਰ ਨੇਤਾਵਾਂ ਨੇ ਵੀ ਅਸਤੀਫੇ ਦੀ ਤਿਆਰੀ ਕਰ ਲਈ ਹੈ। ਸੰਨੀ ਕੈਂਥ ਨੇ ਆਪਣਾ ਅਸਤੀਫਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਸੌਂਪ ਦਿੱਤਾ ਹੈ।

The post ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਦਿੱਤਾ ਅਸਤੀਫਾ appeared first on TheUnmute.com - Punjabi News.

Tags:
  • breaking-news
  • former-mla-simarjit-singh-bains
  • gagandeep-singh-sunny-kainth
  • latest-news
  • lok-insaf-party
  • ludhiana
  • news
  • the-unmute-breaking-news
  • the-unmute-latest-update
  • the-unmute-punjab
  • the-unmute-punjabi-news

Covid-19: ਕੋਰੋਨਾ ਨਾਲ ਨਜਿੱਠਣ ਲਈ ਦੇਸ਼ ਭਰ 'ਚ ਵੱਡੇ ਪੈਮਾਨੇ 'ਤੇ ਮੌਕ ਡਰਿੱਲ ਸ਼ੁਰੂ

Tuesday 27 December 2022 07:15 AM UTC+00 | Tags: breaking-news chetan-singh-jauramajra chetan-singh-jouramajra china-corona corona corona-omicron-variant corona-virus covid19 covid-19 covid19-vaccination covid-mock-drill health-minister-jouamajra india indian-medical-association indian-state latest-news mansukh-mandaviya mla-kulwant-singh mock-drill mohali-civil-hospital mohali-news news omicron-variant omicron-variant-news the-uinmute the-unmute the-unmute-breaking-news the-unmute-latest-news the-unmute-news union-health-minister-mansukh-mandaviya union-territories world-health-organization

ਚੰਡੀਗੜ੍ਹ 27 ਦਸੰਬਰ 2022: ਦੇਸ਼ ਵਿੱਚ ਵਧਦੇ ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਮੌਕ ਡਰਿੱਲ ਸ਼ੁਰੂ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 157 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਐਕਟਿਵ ਕੇਸ ਘਟ ਕੇ 3,421 ਹੋ ਗਏ ਹਨ।

ਇਸ ਮੌਕੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕੋਵਿਡ ਮੌਕ ਡਰਿੱਲ ਦੀ ਸਮੀਖਿਆ ਕਰਨ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਦਾ ਦੌਰਾ ਕੀਤਾ ਹੈ । ਅੱਜ ਦੇਸ਼ ਭਰ ਦੇ ਸਾਰੇ ਕੋਵਿਡ ਹਸਪਤਾਲਾਂ ਵਿੱਚ ਮੌਕ ਡਰਿੱਲ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਅੱਜ ਦੇਸ਼ ਭਰ ਦੇ ਕਈ ਹਸਪਤਾਲਾਂ ਵਿੱਚ ਮੌਕ ਡਰਿੱਲ ਆਯੋਜਿਤ ਕੀਤੀ ਗਈ ਹੈ, ਮੈਂ ਕੋਵਿਡ ਵਾਰਡ ਦਾ ਮੁਆਇਨਾ ਕੀਤਾ ਅਤੇ ਦੇਖਿਆ ਕਿ ਕੀ ਹੋਰ ਹਸਪਤਾਲਾਂ ਵਿੱਚ ਵੀ ਇੱਥੇ ਦੇ ਸਮਾਨ ਪ੍ਰਬੰਧ ਹਨ। ਜੇਕਰ ਆਉਣ ਵਾਲੇ ਦਿਨਾਂ ‘ਚ ਕੋਰੋਨਾ ਦੇ ਮਾਮਲੇ ਵਧਦੇ ਹਨ ਤਾਂ ਸਾਨੂੰ ਉਸ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ।

The post Covid-19: ਕੋਰੋਨਾ ਨਾਲ ਨਜਿੱਠਣ ਲਈ ਦੇਸ਼ ਭਰ ‘ਚ ਵੱਡੇ ਪੈਮਾਨੇ ‘ਤੇ ਮੌਕ ਡਰਿੱਲ ਸ਼ੁਰੂ appeared first on TheUnmute.com - Punjabi News.

Tags:
  • breaking-news
  • chetan-singh-jauramajra
  • chetan-singh-jouramajra
  • china-corona
  • corona
  • corona-omicron-variant
  • corona-virus
  • covid19
  • covid-19
  • covid19-vaccination
  • covid-mock-drill
  • health-minister-jouamajra
  • india
  • indian-medical-association
  • indian-state
  • latest-news
  • mansukh-mandaviya
  • mla-kulwant-singh
  • mock-drill
  • mohali-civil-hospital
  • mohali-news
  • news
  • omicron-variant
  • omicron-variant-news
  • the-uinmute
  • the-unmute
  • the-unmute-breaking-news
  • the-unmute-latest-news
  • the-unmute-news
  • union-health-minister-mansukh-mandaviya
  • union-territories
  • world-health-organization

ਦਸਵੀਂ ਜਮਾਤ ਦੀ ਵਿਦਿਆਰਥਣ ਮਹਿਫ਼ੂਜਾ ਇੱਕ ਦਿਨ ਲਈ ਪਟਿਆਲਾ ਦੀ ਡਿਪਟੀ ਕਮਿਸ਼ਨਰ ਬਣੀ

Tuesday 27 December 2022 07:31 AM UTC+00 | Tags: class-x-of-government-smart-school-model-town latest-punjab-news news punjab-government punjab-school-news the-unmute-breaking-news the-unmute-punjab

ਪਟਿਆਲਾ 27 ਦਸੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਪੇ-ਅਧਿਆਪਕ ਮੀਟਿੰਗ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸ਼ਨਿਕ ਕੰਮਕਾਜ ਤੋਂ ਜਾਣੂ ਕਰਵਾਉਂਣ ਲਈ ਦਿੱਤੇ ਆਦੇਸ਼ਾਂ ਦੇ ਮੱਦੇਨਜ਼ਰ ਸਰਕਾਰੀ ਸਮਾਰਟ ਸਕੂਲ ਮਾਡਲ ਟਾਊਨ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਹਿਫ਼ੂਜਾ ਇੱਕ ਦਿਨ ਲਈ ਪਟਿਆਲਾ ਦੀ ਡਿਪਟੀ ਕਮਿਸ਼ਨਰ ਬਣੀ।

Deputy Commissioner of Patiala

ਇਸ ਦੌਰਾਨ ਵਿਦਿਆਰਥਣ ਮਹਿਫ਼ੂਜਾ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਅਤੇ ਰਿਕਾਰਡ ਰੂਮ ਦਾ ਨਿਰੀਖਣ ਕੀਤਾ। ਇਸਦੇ ਨਾਲ ਹੀ ਇੰਦਰਪੁਰਾ ਦੇ ਵਸਨੀਕ ਵਿਦਿਆਰਥਣ ਮਹਿਫ਼ੂਜਾ ਦੇ ਪਿਤਾ ਮੱਖਣ ਖਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਸਮੇਤ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਹੈ।

ਮਹਿਫ਼ੂਜਾ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ (ਟੀਮ ਪਟਿਆਲਾ) ਵਲੋਂ ਸ਼ੁਰੂ ਕੀਤੇ ਆਈ ਐਸ-ਪਾਇਰ ਲੀਡਰਸ਼ਿਪ ਪ੍ਰੋਗਰਾਮ ਤਹਿਤ ਹਰ ਮਹੀਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਮੁਤਾਬਕ ਅਤੇ ਉਨ੍ਹਾਂ ਦੇ ਰੋਲ ਮਾਡਲ ਵਿਭਾਗਾਂ ਨਾਲ ਜੋੜਿਆ ਜਾਵੇਗਾ ਤਾਂ ਕਿ ਸਾਡੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਦੀ ਪ੍ਰੇਰਨਾ ਮਿਲ ਸਕੇ ਅਤੇ ਉਹ ਆਪਣੇ ਸੁਪਨੇ ਸਾਕਾਰ ਕਰ ਸਕਣ।

The post ਦਸਵੀਂ ਜਮਾਤ ਦੀ ਵਿਦਿਆਰਥਣ ਮਹਿਫ਼ੂਜਾ ਇੱਕ ਦਿਨ ਲਈ ਪਟਿਆਲਾ ਦੀ ਡਿਪਟੀ ਕਮਿਸ਼ਨਰ ਬਣੀ appeared first on TheUnmute.com - Punjabi News.

Tags:
  • class-x-of-government-smart-school-model-town
  • latest-punjab-news
  • news
  • punjab-government
  • punjab-school-news
  • the-unmute-breaking-news
  • the-unmute-punjab

ਲੁਧਿਆਣਾ 'ਚ ਈਡੀ ਵੱਲੋਂ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ 'ਤੇ ਛਾਪੇਮਾਰੀ

Tuesday 27 December 2022 08:06 AM UTC+00 | Tags: breaking-news ed ed-officials ed-raid ludhiana neqws

ਚੰਡੀਗ੍ਹੜ 27 ਦਸੰਬਰ 2022: ਇਨਫੋਰਸਮੈਂਟ ਡਾਇਰੈਕਟੋਰੇਟ (ED) ਵਲੋਂ ਲੁਧਿਆਣਾ (Ludhiana) ਵਿੱਚ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਦੇ ਅਧਿਕਾਰੀਆਂ ਵਲੋਂ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ | ਇਸਦੇ ਨਾਲ ਹੀ ਈਡੀ ਨੇ ਉਸਦੇ ਸਾਥੀਆਂ ਦੀ ਰਿਹਾਇਸ਼ ਅਤੇ ਦਫਤਰ ‘ਤੇ ਵੀ ਛਾਪੇਮਾਰੀ ਕੀਤੀ ਹੈ ।

ਸੂਤਰਾਂ ਦੇ ਮੁਤਾਬਕ ਮੰਗਲਵਾਰ ਸਵੇਰੇ ਸ਼ੁਰੂ ਹੋਈ ਛਾਪੇਮਾਰੀ ਵਿੱਚ ਬਜਾਜ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਦੇ 10 ਤੋਂ ਵੱਧ ਟਿਕਾਣਿਆਂ ‘ਤੇ ਛਾਪੇ ਮਾਰੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੁਧਿਆਣਾ ਵਿੱਚ ਹਨ। ਈਡੀ ਕਾਰੋਬਾਰੀਆਂ ਦੀ ਜਾਇਦਾਦ ਅਤੇ ਹੋਰ ਕੰਮਾਂ ਅਤੇ ਬੈਂਕ ਖਾਤਿਆਂ ਦੇ ਵੇਰਵੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਈਡੀ ਦੀ ਕਾਰਵਾਈ ਦੌਰਾਨ ਉਪਰੋਕਤ ਮਾਮਲੇ ਦੀ ਮਨੀ ਲਾਂਡਰਿੰਗ ਐਕਟ ਦੇ ਐਂਗਲ ਤੋਂ ਹੀ ਜਾਂਚ ਕੀਤੀ ਜਾਵੇਗੀ।

The post ਲੁਧਿਆਣਾ ‘ਚ ਈਡੀ ਵੱਲੋਂ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ ‘ਤੇ ਛਾਪੇਮਾਰੀ appeared first on TheUnmute.com - Punjabi News.

Tags:
  • breaking-news
  • ed
  • ed-officials
  • ed-raid
  • ludhiana
  • neqws

ਪੰਜਾਬ ਸਰਕਾਰ ਪਿੰਡਾਂ 'ਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਵਾਲੀਆਂ ਸਕੀਮਾਂ ਲਈ ਲਗਾਏਗੀ ਸੋਲਰ ਪਾਵਰ ਐਨਰਜੀ ਸਿਸਟਮ: ਜਿੰਪਾ

Tuesday 27 December 2022 08:22 AM UTC+00 | Tags: brahm-shankar-jimpa breaking-news cm-bhagwant-mann latest-news news piped-water-supply-schemes punjab-government punjab-water-supply-schemes solar-power-energy-system the-unmute-breaking-news the-unmute-latest-news the-unmute-punjabi-news water-supply-schemes

ਹੁਸ਼ਿਆਰਪੁਰ 27 ਦਸੰਬਰ 2022 : ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਵਾਲੀਆਂ ਸਕੀਮਾਂ ਵਾਸਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੋਲਰ ਪਾਵਰ ਐਨਰਜੀ ਸਿਸਟਮ (Solar Power Energy System) ਲਗਾਉਣ ਲਈ 60.50 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਪ੍ਰੋਜੈਕਟ ਤਹਿਤ 1508 ਪਿੰਡਾਂ ਨੂੰ ਕਵਰ ਕਰਦਿਆਂ ਸੂਬੇ ਦੇ ਪਿੰਡਾਂ ਵਿੱਚ 970 ਜਲ ਸਪਲਾਈ ਸਕੀਮਾਂ ਲਈ 8.698 ਮੈਗਾਵਾਟ ਦੀ ਸਮਰੱਥਾ ਵਾਲੇ ਸੋਲਰ ਪਾਵਰ ਐਨਰਜੀ ਪਲਾਂਟ (ਨੈੱਟ ਮੀਟਰਿੰਗ ‘ਤੇ ਆਧਾਰਿਤ) ਲਗਾਏ ਜਾਣਗੇ।

ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਦਿਨ-ਰਾਤ ਅਣਥੱਕ ਯਤਨ ਕਰ ਰਹੀ ਹੈ। ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਸਹੂਲਤਾਂ ਲਈ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਾਰੀਆਂ ਸਹੂਲਤਾਂ ਲੋਕਾਂ ਨੂੰ ਉਨ੍ਹਾਂ ਦੇ ਦਰ ‘ਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮਿਲਣ।

ਸੋਲਰ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਬਿਜਲੀ ਖਰਚਿਆਂ ਦੇ ਬੋਝ ਨੂੰ ਘਟਾ ਕੇ ਜਲ ਸਪਲਾਈ ਸਕੀਮਾਂ ਦੀ ਵਿੱਤੀ ਸਥਿਰਤਾ ਅਤੇ ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀਆਂ (ਜੀ.ਪੀ.ਡਬਲਿਊ.ਐਸ.ਸੀ.) ਦੁਆਰਾ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਦੇ ਸਫ਼ਲ ਸੰਚਾਲਨ ਅਤੇ ਪ੍ਰਬੰਧਨ ਨੂੰ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ ਇਹ ਸਾਫ਼ ਅਤੇ ਸਵੱਛ ਊਰਜਾ ਦੀ ਵਰਤੋਂ ਵਧਣ ਦੇ ਨਾਲ ਨਾਲ ਵਾਤਾਵਰਣ ਸਥਿਰਤਾ ਵਿੱਚ ਵੀ ਸਹਾਈ ਹੋਵੇਗਾ।

ਜਿੰਪਾ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸੋਲਰ ਰੂਫ ਟਾਪ ਪੈਨਲਾਂ ਦੀ ਸਥਾਪਨਾ ਨਾਲ ਇਹ ਪ੍ਰੋਜੈਕਟ ਕਾਫ਼ੀ ਫਾਇਦੇਮੰਦ ਸਾਬਤ ਹੋਵੇਗਾ ਜਿਵੇਂ ਬਿੱਲ ਵਿੱਚ ਕਟੌਤੀ, ਕਿਉਂਕਿ ਬਿਜਲੀ ਦੀ ਬਰਾਮਦ ਅਤੇ ਦਰਾਮਦ ਦੇ ਸਮਾਯੋਜਨ ਤੋਂ ਬਾਅਦ ਪੀਐਸਪੀਸੀਐਲ ਦੁਆਰਾ ਬਿੱਲ ਜਾਰੀ ਕੀਤਾ ਜਾਂਦਾ ਹੈ, ਵਾਤਾਵਰਣ ਪੱਖੀ ਸਵੱਛ ਅਤੇ ਸਾਫ਼ ਊਰਜਾ ਦਾ ਉਤਪਾਦਨ ਅਤੇ ਡੀਡਬਲਿਯੂਐਸਐਸ/ਜੀਪੀਡਬਲਿਯੂਐਸਸੀ ਆਪਣੀਆਂ ਬਿਜਲੀ ਲੋੜਾਂ ਖੁਦ ਪੂਰੀਆਂ ਕਰੇਗਾ।

ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਡੀ.ਕੇ. ਤਿਵਾੜੀ ਨੇ ਅੱਗੇ ਕਿਹਾ ਕਿ ਬਿਜਲੀ ਦੀ ਦਰਾਮਦ ਅਤੇ ਬਰਾਮਦ ਦੇ ਸਮਾਯੋਜਨ ਤੋਂ ਬਾਅਦ ਹੀ ਬਿਲ ਦੀ ਰਕਮ ‘ਤੇ ਬਿਜਲੀ ਡਿਊਟੀ/ਚੁੰਗੀ ਆਦਿ ਲਗਾਇਆ ਜਾਵੇਗਾ। ਵਾਧੂ ਬਿਜਲੀ ਪੀ.ਐਸ.ਪੀ.ਸੀ.ਐਲ. ਦੇ ਗਰਿੱਡ ਨੂੰ ਸਪਲਾਈ ਕੀਤੀ ਜਾਵੇਗੀ ਜਿਸ ਨਾਲ ਬਿਜਲੀ ਦੀ ਘਾਟ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ।

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਸੋਲਰ ਪਾਵਰ ਐਨਰਜੀ ਪ੍ਰੋਜੈਕਟ ਦੀ ਸਥਾਪਨਾ ਤੋਂ ਬਾਅਦ ਪ੍ਰਤੀ ਸਾਲ ਤਕਰੀਬਨ 8 ਤੋਂ 9 ਕਰੋੜ ਰੁਪਏ ਦੀ ਬਚਤ ਹੋਵੇਗੀ ।

The post ਪੰਜਾਬ ਸਰਕਾਰ ਪਿੰਡਾਂ ‘ਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਵਾਲੀਆਂ ਸਕੀਮਾਂ ਲਈ ਲਗਾਏਗੀ ਸੋਲਰ ਪਾਵਰ ਐਨਰਜੀ ਸਿਸਟਮ: ਜਿੰਪਾ appeared first on TheUnmute.com - Punjabi News.

Tags:
  • brahm-shankar-jimpa
  • breaking-news
  • cm-bhagwant-mann
  • latest-news
  • news
  • piped-water-supply-schemes
  • punjab-government
  • punjab-water-supply-schemes
  • solar-power-energy-system
  • the-unmute-breaking-news
  • the-unmute-latest-news
  • the-unmute-punjabi-news
  • water-supply-schemes

ਭਾਰਤ ਸਰਕਾਰ ਵਲੋਂ ਨੇਜਲ ਵੈਕਸੀਨ ਦੀ ਕੀਮਤ ਤੈਅ, ਜਾਣੋ ਕਦੋਂ ਹੋਵੇਗੀ ਉਪਲਬਧ

Tuesday 27 December 2022 08:35 AM UTC+00 | Tags: bharat-biotech breaking-news chetan-singh-jauramajra chetan-singh-jouramajra china-corona corona corona-omicron-variant corona-virus covid19 covid-19 covid19-vaccination covid-mock-drill health-minister-jouamajra india indian-medical-association indian-state latest-news mansukh-mandaviya mla-kulwant-singh mock-drill mohali-civil-hospital mohali-news nasal-corona-vaccine nasal-corona-vaccine-news nasal-vaccine news omicron-variant omicron-variant-news private-hospitals the-uinmute the-unmute the-unmute-breaking-news the-unmute-latest-news the-unmute-news union-health-minister-mansukh-mandaviya union-territories world-health-organization

ਚੰਡੀਗੜ੍ਹ 27 ਦਸੰਬਰ 2022 : ਭਾਰਤ ਬਾਇਓਟੈਕ ਦੀ ਨੇਜਲ ਵੈਕਸੀਨ (Nasal Vaccine) ਦੀ ਕੀਮਤ ਤੈਅ ਕਰ ਦਿੱਤੀ ਗਈ ਹੈ। ਭਾਰਤ ਸਰਕਾਰ ਮੁਤਾਬਕ ਪ੍ਰਾਈਵੇਟ ਹਸਪਤਾਲਾਂ ਵਿੱਚ ਇੱਕ ਖੁਰਾਕ ਦੀ ਕੀਮਤ 800 ਰੁਪਏ ਹੋਵੇਗੀ। ਇਸ ਤੋਂ ਇਲਾਵਾ ਪੰਜ ਫੀਸਦੀ ਜੀਐਸਟੀ ਵੀ ਅਦਾ ਕਰਨਾ ਪਵੇਗਾ ।

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇੱਕ ਖੁਰਾਕ ਲਈ 150 ਰੁਪਏ ਦਾ ਪ੍ਰਸ਼ਾਸਕੀ ਚਾਰਜ ਲਗਾਉਣ ਦੀ ਆਗਿਆ ਹੈ। ਇਸ ਤਰ੍ਹਾਂ ਇਸ ਟੀਕੇ ਦੀ ਇੱਕ ਖੁਰਾਕ ਦੀ ਕੀਮਤ ਮੌਜੂਦਾ ਸਮੇਂ ਵਿੱਚ ਲਗਭਗ 1000 ਰੁਪਏ ਹੋਵੇਗੀ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿੱਚ ਇਸ ਟੀਕੇ ਦੀ ਕੀਮਤ 325 ਰੁਪਏ ਹੋਵੇਗੀ। ਦੱਸ ਦਈਏ ਕਿ ਭਾਰਤ ਬਾਇਓਟੈਕ ਦੀ ਇੰਟਰਨਾਸਲ ਵੈਕਸੀਨ ਇਨਕੋਵੈਕ (iNCOVACC) ਨੂੰ ਪਿਛਲੇ ਹਫਤੇ ਹੀ ਕੋਰੋਨਾ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਕੋਵੈਕਸੀਨ ਜਾਂ ਕੋਵਿਸ਼ੀਲਡ ਨਾਲ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਲੋਕਾਂ ਲਈ ਇੰਟਰਨਾਜ਼ਲ ਵੈਕਸੀਨ ਨੂੰ ਪਹਿਲਾਂ ਬੂਸਟਰ ਡੋਜ਼ ਵਜੋਂ ਮਨਜ਼ੂਰੀ ਦਿੱਤੀ ਗਈ ਸੀ। ਰਿਪੋਰਟ ਦੇ ਅਨੁਸਾਰ, ਜਨਵਰੀ ਦੇ ਅੰਤ ਤੱਕ ਇਹ ਉਨ੍ਹਾਂ ਲਈ ਉਪਲਬਧ ਹੋਵੇਗੀ | ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਕੋਵਿਡ-19 ਟੀਕਾਕਰਨ ਮੁਹਿੰਮ ਵਿੱਚ ਇਨਕੋਵੈਕ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ੁਰੂ ਵਿੱਚ ਇਹ ਟੀਕਾ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਹੋਵੇਗਾ ਅਤੇ ਇਸਨੂੰ ਕੋਵਿਨ ਐਪ ਵਿੱਚ ਜੋੜਿਆ ਜਾਵੇਗਾ।

ਇਹ ਨੇਜਲ ਵੈਕਸੀਨ (Nasal Vaccine) ਵਾਸ਼ਿੰਗਟਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ | ਭਾਰਤ ਬਾਇਓਟੈਕ ਨੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਸਹਿਯੋਗ ਨਾਲ ਇਹ ਵੈਕਸੀਨ ਤਿਆਰ ਕੀਤੀ ਹੈ । ਭਾਰਤ ਬਾਇਓਟੈੱਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਕ੍ਰਿਸ਼ਨਾ ਏਲਾ ਦੇ ਅਨੁਸਾਰ, ‘ਇਨਕੋਵੈਕ’ ਕੋਵਿਡ ਦੇ ਵਿਰੁੱਧ ਪ੍ਰਭਾਵਸ਼ਾਲੀ ਹੈ।

The post ਭਾਰਤ ਸਰਕਾਰ ਵਲੋਂ ਨੇਜਲ ਵੈਕਸੀਨ ਦੀ ਕੀਮਤ ਤੈਅ, ਜਾਣੋ ਕਦੋਂ ਹੋਵੇਗੀ ਉਪਲਬਧ appeared first on TheUnmute.com - Punjabi News.

Tags:
  • bharat-biotech
  • breaking-news
  • chetan-singh-jauramajra
  • chetan-singh-jouramajra
  • china-corona
  • corona
  • corona-omicron-variant
  • corona-virus
  • covid19
  • covid-19
  • covid19-vaccination
  • covid-mock-drill
  • health-minister-jouamajra
  • india
  • indian-medical-association
  • indian-state
  • latest-news
  • mansukh-mandaviya
  • mla-kulwant-singh
  • mock-drill
  • mohali-civil-hospital
  • mohali-news
  • nasal-corona-vaccine
  • nasal-corona-vaccine-news
  • nasal-vaccine
  • news
  • omicron-variant
  • omicron-variant-news
  • private-hospitals
  • the-uinmute
  • the-unmute
  • the-unmute-breaking-news
  • the-unmute-latest-news
  • the-unmute-news
  • union-health-minister-mansukh-mandaviya
  • union-territories
  • world-health-organization

ਅਮਰੀਕਾ 'ਚ ਸਦੀ ਦੇ ਸਭ ਤੋਂ ਭਿਆਨਕ ਬਰਫੀਲੇ ਤੂਫਾਨ ਕਾਰਨ ਹਾਲਾਤ ਬੇਹੱਦ ਖ਼ਰਾਬ, ਹੁਣ ਤੱਕ 60 ਜਣਿਆਂ ਦੀ ਮੌਤ

Tuesday 27 December 2022 08:50 AM UTC+00 | Tags: america breaking-news heavy-snowfall japan japan-latest-news japan-news japan-snow-storm latest-news news snow-strom winter-season

ਚੰਡੀਗੜ੍ਹ 27 ਦਸੰਬਰ 2022 : ਦੁਨੀਆ ‘ਚ ਕਈ ਥਾਵਾਂ ‘ਤੇ ਬਰਫੀਲੀਆਂ ਹਵਾਵਾਂ ਅਤੇ ਤੂਫਾਨ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ | ਬਰਫੀਲੇ ਚੱਕਰਵਾਤੀ ਤੂਫਾਨ ਕਾਰਨ ਅਮਰੀਕਾ ‘ਚ ਹੁਣ ਤੱਕ 60 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਜਾਪਾਨ ਦੇ ਵੱਡੇ ਹਿੱਸੇ ‘ਚ ਭਾਰੀ ਬਰਫਬਾਰੀ ਕਾਰਨ 17 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 93 ਲੋਕ ਜ਼ਖਮੀ ਹੋ ਗਏ ਹਨ। ਇੱਥੇ ਸੈਂਕੜੇ ਘਰਾਂ ਵਿੱਚ ਬਿਜਲੀ ਗੁੱਲ ਹੈ। ਦੂਜੇ ਪਾਸੇ ਯੂਰਪ ਦੇ ਆਸਟ੍ਰੀਆ ‘ਚ ਬਰਫ ਖਿਸਕਣ ਕਾਰਨ 10 ਜਣੇ ਲਾਪਤਾ ਹਨ।

ਅਮਰੀਕਾ ‘ਚ ਕ੍ਰਿਸਮਸ ਦੌਰਾਨ ਆਏ ਬਰਫੀਲੇ ਤੂਫਾਨ ਨਾਲ ਦੇਸ਼ ਦੇ ਕਰੀਬ 20 ਕਰੋੜ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਕੈਨੇਡਾ ‘ਚ ਵੀ ਚਾਰ ਜਣਿਆਂ ਦੀ ਮੌਤ ਹੋ ਚੁੱਕੀ ਹੈ। ਤੂਫਾਨ ਦਾ ਅਸਰ ਮੈਕਸੀਕੋ ਤੱਕ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਮਰੀਜ਼ਾਂ ਤੱਕ ਐਂਬੂਲੈਂਸਾਂ ਨਹੀਂ ਪਹੁੰਚ ਸਕੀਆਂ ਅਤੇ ਕਈ ਸ਼ਹਿਰਾਂ ਵਿੱਚ ਬਿਜਲੀ ਵੀ ਖਰਾਬ ਹੈ। ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਅਤੇ ਮੋਂਟਾਨਾ ਵਰਗੇ ਸ਼ਹਿਰ ਹਨ |

ਅਮਰੀਕੀ ਅਧਿਕਾਰੀ ਇਸ ਨੂੰ ਸਦੀ ਦਾ ਸਭ ਤੋਂ ਭਿਆਨਕ ਤੂਫਾਨ ਦੱਸ ਰਹੇ ਹਨ। ਅਮਰੀਕਾ ਦੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵਿੱਚ ਬਰਫੀਲੇ ਤੂਫਾਨ ਦੇ ਹਾਲਾਤ ਅਜੇ ਵੀ ਬਣੇ ਹੋਏ ਹਨ। ਪਿਛਲੇ ਕਈ ਦਿਨਾਂ ਤੋਂ ਅਮਰੀਕਾ ਇਸ ਨਾਲ ਜਕੜਿਆ ਹੋਇਆ ਹੈ। ਲੱਖਾਂ ਘਰਾਂ ਵਿੱਚ ਬਿਜਲੀ ਨਹੀਂ ਹੈ, ਆਵਾਜਾਈ ਠੱਪ ਹੈ ਅਤੇ ਚਾਰੇ ਪਾਸੇ ਬਰਫ ਦੀ ਚਾਦਰ ਵਿਛੀ ਹੋਈ ਹੈ | ਨੌਂ ਰਾਜਾਂ ਵਿੱਚ ਘੱਟੋ-ਘੱਟ 49 ਮੌਤਾਂ ਹੋਈਆਂ ਹਨ।

ਇਸ ਮੌਕੇ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਮੀਡੀਆ ਸਾਹਮਣੇ ਮੰਨਿਆ ਕਿ ਇਹ ਸਦੀ ਦਾ ਸਭ ਤੋਂ ਭਿਆਨਕ ਬਰਫੀਲਾ ਤੂਫਾਨ ਹੈ। ਪੱਛਮੀ ਨਿਊਯਾਰਕ ਦੇ ਖੇਤਰ 30 ਤੋਂ 40 ਇੰਚ ਬਰਫ ਨਾਲ ਢੱਕੇ ਹੋਏ ਹਨ ।

ਖ਼ਰਾਬ ਮੌਸਮ ਕਾਰਨ ਅਮਰੀਕਾ ਵਿੱਚ 48 ਘੰਟਿਆਂ ਵਿੱਚ 15 ਹਜ਼ਾਰ ਤੋਂ ਵੱਧ ਉਡਾਣਾਂ ਹੋ ਚੁੱਕੀਆਂ ਹਨ। ਲੋਕ ਆਪਣੇ ਘਰਾਂ ਵਿਚ ਜਾ ਕੇ ਕ੍ਰਿਸਮਸ ਨਹੀਂ ਮਨਾ ਸਕੇ। ਉਸ ਨੂੰ ਰਾਤ ਏਅਰਪੋਰਟ ਦੇ ਫਰਸ਼ ‘ਤੇ ਸੌਂ ਕੇ ਕੱਟਣੀ ਪਈ। ਕਾਰ ਰਾਹੀਂ ਸਫ਼ਰ ਕਰ ਰਹੇ ਕਈ ਲੋਕ ਰਸਤੇ ਵਿੱਚ ਹੀ ਫਸ ਗਏ। ਘੱਟ ਜਾਂ ਘੱਟ ਇਹੀ ਸਥਿਤੀ ਜਾਪਾਨ ਅਤੇ ਯੂਰਪੀਅਨ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ।

The post ਅਮਰੀਕਾ ‘ਚ ਸਦੀ ਦੇ ਸਭ ਤੋਂ ਭਿਆਨਕ ਬਰਫੀਲੇ ਤੂਫਾਨ ਕਾਰਨ ਹਾਲਾਤ ਬੇਹੱਦ ਖ਼ਰਾਬ, ਹੁਣ ਤੱਕ 60 ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • america
  • breaking-news
  • heavy-snowfall
  • japan
  • japan-latest-news
  • japan-news
  • japan-snow-storm
  • latest-news
  • news
  • snow-strom
  • winter-season

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅਦਾਲਤ 'ਚ ਪੇਸ਼ੀ, ਖਰੜ ਪੁਲਿਸ ਨੂੰ ਮਿਲਿਆ ਰਿਮਾਂਡ

Tuesday 27 December 2022 09:00 AM UTC+00 | Tags: arms-act-case breaking-news cm-bhagwant-mann gangster-lawrence-bishnoi kharar-police latest-news mohali-court news punjabi-news punjabi-singer-sidhu-moosewala punjab-police sidhu-moosewala-murder-case the-unmute-breaking-news

ਚੰਡੀਗੜ੍ਹ 27 ਦਸੰਬਰ 2022: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਆਰਮਜ਼ ਐਕਟ ਮਾਮਲੇ ‘ਚ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਮੋਹਾਲੀ ਦੀ ਅਦਾਲਤ ਨੇ ਖਰੜ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ 10 ਦਿਨਾਂ ਦਾ ਰਿਮਾਂਡ ਦਿੱਤਾ ਹੈ | ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਤੇ ਫਿਰੌਤੀ ਅਤੇ ਫਾਇਰਿੰਗ ਮਾਮਲਾ ਵੀ ਦਰਜ ਹੈ | ਇਨ੍ਹਾਂ ਮਾਮਲਿਆਂ ਵਿੱਚ ਪੁਲਿਸ ਵਲੋਂ ਲਾਰੈਂਸ ਤੋਂ ਲਗਾਤਾਰ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

The post ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅਦਾਲਤ ‘ਚ ਪੇਸ਼ੀ, ਖਰੜ ਪੁਲਿਸ ਨੂੰ ਮਿਲਿਆ ਰਿਮਾਂਡ appeared first on TheUnmute.com - Punjabi News.

Tags:
  • arms-act-case
  • breaking-news
  • cm-bhagwant-mann
  • gangster-lawrence-bishnoi
  • kharar-police
  • latest-news
  • mohali-court
  • news
  • punjabi-news
  • punjabi-singer-sidhu-moosewala
  • punjab-police
  • sidhu-moosewala-murder-case
  • the-unmute-breaking-news

ਗੁਰਦਾਸਪੁਰ 27 ਦਸੰਬਰ 2022 : ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ ਦੇ ਬਟਾਲਾ ਵਿਖੇ ਇਤਹਾਸਿਕ ਗੁਰੁਦੁਆਰਾ ਸ਼੍ਰੀ ਕੰਧ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।ਜਿੱਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਅਤੇ ਹਰ ਥਾਂ ‘ਤੇ ਫੁੱਲਾਂ ਦੀ ਵਰਖਾ ਕਰ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਲੰਗਰ ਪ੍ਰਸ਼ਾਦੇ ਦਾ ਖ਼ਾਸ ਪ੍ਰਬੰਧ ਕਰ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।

ਇੱਸ ਮੌਕੇ ਤੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਪ੍ਰਬੰਧਕਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸੜ ਨੇਂ ਕਿਹਾ ਕੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੰਨਮ ਦਿਹਾੜੇ ਨੂੰ ਸਮਰਪਿਤ ਬਟਾਲਾ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇਂ ਹਿੱਸਾ ਲਿਆ ਅਤੇ ਉਹਨਾਂ ਕਿਹਾ ਕਿ ਦਸਮ ਪਿਤਾ ਪੂਰੇ ਜਗਤ ਨੂੰ ਇਕ ਰਹਿਣ ਅਤੇ ਜੁਰਮ ਦੇ ਖਿਲਾਫ ਅਵਾਜ ਚੁੱਕਣ ਅਤੇ ਆਪਸੀ ਭਾਈਚਾਰੇ ਦੇ ਉਪਦੇਸ਼ ਦਿਤੇ ਹਨ ਅਤੇ ਉਹ ਸਰਬੰਸਦਾਨੀ ਗੁਰੂ ਦੇ ਉਪਦੇਸ਼ਾ ਤੇ ਹਰ ਇਕ ਨੂੰ ਚਲਣ ਦੀ ਲੋੜ ਹੈ |

ਉਥੇ ਹੀ ਜਗਾਹ ਜਗਾਹ ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿਚ ਬੈਡ ਅਤੇ ਗਤਕੇ ਦੇ ਜੌਹਰ ਵਿਖਾਏ ਗਏ।ਇਹ ਨਗਰ ਕੀਰਤਨ ਬਟਾਲਾ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਕੰਧ ਸਾਹਿਬ ਵਿਖੇ ਸ਼ਾਮ ਨੂੰ ਸੰਪੰਨ ਹੋਵੇਗਾ।

The post ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੁਦੁਆਰਾ ਸ੍ਰੀ ਕੰਧ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ appeared first on TheUnmute.com - Punjabi News.

Tags:
  • breaking-news
  • gurdaspur
  • gurdaspur-news
  • gurudwara-sri-kandha-sahib
  • guru-gobind-singh
  • news
  • sikh
  • vishal-nagar-kirtan

ਪੰਜਾਬ 'ਚ ਕੜਾਕੇ ਠੰਡ ਤੇ ਧੁੰਦ ਦਾ ਕਹਿਰ ਜਾਰੀ, ਬਠਿੰਡਾ 'ਚ ਸਭ ਤੋਂ ਜ਼ਿਆਦਾ ਠੰਡ ਦਰਜ

Tuesday 27 December 2022 10:14 AM UTC+00 | Tags: bathinda breaking-news fog heavy-snow latest-news meteorological-department meteorological-department-punjab news punjab punjab-heavy-fog punjab-news snowfall the-unmute-breaking-news the-unmute-latest-news the-unmute-latest-update the-unmute-punjabi-news

ਚੰਡੀਗੜ੍ਹ 27 ਦਸੰਬਰ 2022: ਇਸ ਸਮੇਂ ਦੇਸ਼ ਭਰ ‘ਚ ਕੜਾਕੇ ਠੰਡ ਪੈ ਰਹੀ ਹੈ, ਜਦਕਿ ਅੱਜ ਪੰਜਾਬ ‘ਚ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ | ਬਠਿੰਡਾ ਵਿੱਚ ਸਭ ਤੋਂ ਜ਼ਿਆਦਾ ਠੰਡ ਦਰਜ ਕੀਤੀ ਗਈ ਹੈ | ਅੱਜ ਪੰਜਾਬ ਦੇ ਬਠਿੰਡਾ ਵਿੱਚ ਸਭ ਤੋਂ ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ, ਲੁਧਿਆਣਾ 6.6 ਡਿਗਰੀ ਸੈਲਸੀਅਸ, ਪਟਿਆਲਾ 6.9 ਡਿਗਰੀ ਸੈਲਸੀਅਸ, ਪਠਾਨਕੋਟ 7.2 ਡਿਗਰੀ ਸੈਲਸੀਅਸ, ਫ਼ਰੀਦਕੋਟ 4.4 ਡਿਗਰੀ ਸੈਲਸੀਅਸ, ਗੁਰਦਾਸਪੁਰ 3 ਡਿਗਰੀ ਸੈਲਸੀਅਸ, ਬਰਨਾਲਾ 5.9 ਡਿਗਰੀ ਸੈਲਸੀਅਸ, ਫਤਿਹਗੜ੍ਹ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਫ਼ਿਰੋਜ਼ਪੁਰ 5.5 ਡਿਗਰੀ ਸੈਲਸੀਅਸ, ਹੁਸ਼ਿਆਰਪੁਰ 6.1ਡਿਗਰੀ ਸੈਲਸੀਅਸ, ਜਲੰਧਰ 6.4 ਡਿਗਰੀ ਸੈਲਸੀਅਸ, ਮੋਗਾ 5.3 ਡਿਗਰੀ ਸੈਲਸੀਅਸ, ਮੋਹਾਲੀ 7.9 ਡਿਗਰੀ ਸੈਲਸੀਅਸ, ਸ੍ਰੀ ਮੁਕਤਸਰ 4.5 ਡਿਗਰੀ ਸੈਲਸੀਅਸ, ਰੋਪੜ 6.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਨੇ ਦੱਸਿਆ ਕਿ ਅਗਲੇ ਤਿੰਨ ਦਿਨਾਂ ਤੱਕ 28 ਤੋਂ 30 ਦਸੰਬਰ ਨੂੰ ਸੰਘਣੀ ਧੁੰਦ ਅਤੇ ਠੰਢ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ | ਇਸ ਤੋਂ ਬਾਅਦ 31 ਦਸੰਬਰ ਨੂੰ ਮੌਸਮ ਦਾ ਪੈਟਰਨ ਫਿਰ ਤੋਂ ਕਰਵਟ ਲੈ ਸਕਦਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਮੁੜ ਧੁੰਦ ਅਤੇ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

The post ਪੰਜਾਬ ‘ਚ ਕੜਾਕੇ ਠੰਡ ਤੇ ਧੁੰਦ ਦਾ ਕਹਿਰ ਜਾਰੀ, ਬਠਿੰਡਾ ‘ਚ ਸਭ ਤੋਂ ਜ਼ਿਆਦਾ ਠੰਡ ਦਰਜ appeared first on TheUnmute.com - Punjabi News.

Tags:
  • bathinda
  • breaking-news
  • fog
  • heavy-snow
  • latest-news
  • meteorological-department
  • meteorological-department-punjab
  • news
  • punjab
  • punjab-heavy-fog
  • punjab-news
  • snowfall
  • the-unmute-breaking-news
  • the-unmute-latest-news
  • the-unmute-latest-update
  • the-unmute-punjabi-news

ਸਰਹਾਲੀ ਥਾਣੇ 'ਤੇ ਆਰਪੀਜੀ ਹਮਲੇ ਮਾਮਲੇ 'ਚ ਤਿੰਨ ਜਣੇ ਗ੍ਰਿਫਤਾਰ, ਲੋਡਿਡ ਆਰਪੀਜੀ ਬਰਾਮਦ

Tuesday 27 December 2022 10:23 AM UTC+00 | Tags: busted-sub-module news punjab-police rpg-attack sarhali-police-station tarn-taran tarn-taran-police

ਚੰਡੀਗੜ੍ਹ 27 ਦਸੰਬਰ 2022: ਤਰਨਤਾਰਨ ਦੇ ਥਾਣਾ ਸਰਹਾਲੀ ਦੇ ਸਾਂਝ ਕੇਂਦਰ ‘ਤੇ ਹੋਏ ਆਰਪੀਜੀ ਹਮਲੇ (RPG attack) ਮਾਮਲੇ ਵਿੱਚ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸ ਦੌਰਾਨ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਹੋਰ ਪੁੱਛਗਿੱਛ ਕਰਦੇ ਹੋਏ ਇੱਕ ਲੋਡਿਡ ਆਰਪੀਜੀ ਬਰਾਮਦ ਕੀਤਾ ਹੈ।

ਇਸਦੇ ਨਾਲ ਹੀ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਡਿਊਲ ਨੂੰ ਫਿਲੀਪੀਨਜ਼ ਸਥਿਤ ਯਾਦਵਿੰਦਰ ਸਿੰਘ ਕੈਨੇਡਾ ਸਥਿਤ ਅੱਤਵਾਦੀ ਲਾਂਡਾ ਦੇ ਨਿਰਦੇਸ਼ਾਂ ‘ਤੇ ਚਲਾ ਰਿਹਾ ਸੀ। ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

The post ਸਰਹਾਲੀ ਥਾਣੇ 'ਤੇ ਆਰਪੀਜੀ ਹਮਲੇ ਮਾਮਲੇ ‘ਚ ਤਿੰਨ ਜਣੇ ਗ੍ਰਿਫਤਾਰ, ਲੋਡਿਡ ਆਰਪੀਜੀ ਬਰਾਮਦ appeared first on TheUnmute.com - Punjabi News.

Tags:
  • busted-sub-module
  • news
  • punjab-police
  • rpg-attack
  • sarhali-police-station
  • tarn-taran
  • tarn-taran-police

ਡਾਟਾ ਮਾਈਨਿੰਗ ਵਿੰਗ ਨੇ ਵਿੱਤੀ ਸਾਲ 2021-22 ਦੇ ਮੁਕਾਬਲੇ 3 ਗੁਣਾ ਮਾਲੀਆ ਵਸੂਲਿਆ: ਹਰਪਾਲ ਸਿੰਘ ਚੀਮਾ

Tuesday 27 December 2022 10:33 AM UTC+00 | Tags: data-mining-wing data-mining-wing-punjab departments-own-technical-service-agency excise-and-taxation-department excise-and-taxation-department-punjab harpal-singh-cheema input-tax-credit news punjab

ਚੰਡੀਗੜ੍ਹ 27 ਦਸੰਬਰ 2022: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਆਬਕਾਰੀ ਅਤੇ ਕਰ ਵਿਭਾਗ ਨੇ ਡਾਟਾ ਮਾਈਨਿੰਗ ਵਿੰਗ (Data Mining Wing) ਦੁਆਰਾ ਤਿਆਰ ਕੀਤੀਆਂ ਰਿਪੋਰਟਾਂ ਦੇ ਆਧਾਰ ‘ਤੇ ਚਾਲੂ ਵਿੱਤੀ ਸਾਲ ਦੌਰਾਨ ਨਵੰਬਰ ਮਹੀਨੇ ਤੱਕ 1252.36 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ, ਜੋ ਵਿੱਤੀ ਸਾਲ 2021-22 ਦੀ ਇਸੇ ਮਿਆਦ ਦੌਰਾਨ ਇਕੱਠੇ ਕੀਤੇ ਗਏ 422.09 ਕਰੋੜ ਰੁਪਏ ਦੇ ਮੁਕਾਬਲੇ ਲਗਭਗ ਤਿੰਨ ਗੁਣਾ ਹੈ।

ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਸ ਗੱਲ ਦਾ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡਾਟਾ ਮਾਈਨਿੰਗ ਵਿੰਗ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਵਸੂਲੇ ਗਏ ਕੁੱਲ ਮਾਲੀਏ ਵਿੱਚੋਂ 279.01 ਕਰੋੜ ਰੁਪਏ ਨਕਦ ਅਦਾ ਕੀਤੇ ਗਏ ਅਤੇ 973.35 ਕਰੋੜ ਰੁਪਏ ਇਨਪੁਟ ਟੈਕਸ ਕ੍ਰੈਡਿਟ ਦੀ ਵਾਪਸੀ ਜਾਂ ਐਡਜਸਟਮੈਂਟ ਸੀ।

ਉਨ੍ਹਾਂ ਕਿਹਾ ਕਿ ਇਸ ਦੇ ਮੁਕਾਬਲੇ ਡੇਟਾ ਮਾਈਨਿੰਗ ਵਿੰਗ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਰਿਪੋਰਟਾਂ ਦੇ ਆਧਾਰ ‘ਤੇ ਨਵੰਬਰ 2021 ਤੱਕ ਪਿਛਲੇ ਸਾਲ ਦਾ ਮਾਲੀਆ ਸੰਗ੍ਰਹਿ 422.09 ਕਰੋੜ ਰੁਪਏ ਸੀ, ਜਿਸ ਵਿੱਚੋਂ 261.68 ਕਰੋੜ ਰੁਪਏ ਦਾ ਨਕਦ ਭੁਗਤਾਨ ਕੀਤਾ ਗਿਆ ਸੀ ਅਤੇ 160.41 ਕਰੋੜ ਰੁਪਏ ਆਈ.ਟੀ.ਸੀ ਵਾਪਸੀ ਜਾਂ ਐਡਜਸਟਮੈਂਟ ਸੀ।

ਪਹਿਲਾਂ ਵਾਂਗ ‘ਇੰਸਪੈਕਟਰ ਰਾਜ’ ਰਾਹੀਂ ਵਪਾਰੀਆਂ ਨੂੰ ਤੰਗ ਪ੍ਰੈਸ਼ਾਨ ਕਰਨ ਦੀ ਜਗ੍ਹਾ ਕਰ ਚੋਰੀ ‘ਤੇ ਨਕੇਲ ਕੱਸਣ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ‘ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਡੇਟਾ ਮਾਈਨਿੰਗ ਵਿੰਗ ਈ.ਟੀ.ਟੀ.ਐਸ.ਏ. (ਵਿਭਾਗਾਂ ਦੀ ਆਪਣੀ ਤਕਨੀਕੀ ਸੇਵਾ ਏਜੰਸੀ) ਅਤੇ ਵੱਖ-ਵੱਖ ਪਲੇਟਫਾਰਮ ਜਿਵੇਂ ਕਿ ਬੋਵੇਬ ਪੋਰਟਲ, ਈਵੇਅ ਬਿੱਲ ਪੋਰਟਲ, ਐਸ.ਏ.ਐਸ ਟੂਲ, ਬੀ.ਆਈ.ਐਫ.ਏ ਅਤੇ ਜੇ. ਪੀ.ਏ.ਐਲ ਆਦਿ ਦੀ ਮਦਦ ਨਾਲ ਕਰ ਚੋਰੀ ਦੀਆਂ ਗਤੀਵਿਧੀਆਂ ਦਾ ਪਤਾ ਲਗਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਡੇਟਾ ਮਾਈਨਿੰਗ ਵਿੰਗ ਜੀ.ਐਸ.ਟੀ.ਐਨ ਅਤੇ ਈ.ਟੀ.ਟੀ.ਐਸ.ਏ ਤੋਂ ਪ੍ਰਾਪਤ ਡੇਟਾ ਵਿੱਚ ਪਾਈਆਂ ਗਈਆਂ ਬੇਨਿਯਮੀਆਂ ਅਤੇ ਖਾਮੀਆਂ ਦੇ ਆਧਾਰ ‘ਤੇ ਰਿਪੋਰਟਾਂ ਤਿਆਰ ਕਰਦਾ ਹੈ ਅਤੇ ਇਹ ਰਿਪੋਰਟਾਂ ਵਿਭਾਗ ਦੇ ਸਬੰਧਤ ਵਿੰਗਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋੜੀਂਦੀ ਕਾਰਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।

ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸੇ ਵੀ ਕਿਸਮ ਦੀ ਟੈਕਸ ਚੋਰੀ ਨੂੰ ਰੋਕਣ ਲਈ ਚੋਰ ਮੋਰੀਆਂ ਬੰਦ ਕਰਨ ‘ਤੇ ਆਪਣੀ ਤਾਕਤ ਕੇਂਦਰਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਵੱਲੋਂ ਸਥਾਪਿਤ ਕੀਤੀ ਜਾ ਰਹੀ ਟੈਕਸ ਇੰਟੈਲੀਜੈਂਸ ਯੂਨਿਟ (ਟੀ.ਆਈ.ਯੂ) ਵੀ ਇਸ ਦਿਸ਼ਾ ਵਿੱਚ ਲਿਆ ਗਿਆ ਅਹਿਮ ਫੈਸਲਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਨਾਲ ਨਾ ਸਿਰਫ਼ ਮਾਲੀਏ ਵਿੱਚ ਵਾਧਾ ਹੋਵੇਗਾ ਸਗੋਂ ਅਗਾਂਹਵਧੂ ਅਤੇ ਇਮਾਨਦਾਰ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਬਿਹਤਰੀ ਲਈ ਸੂਬੇ ਦੇ ਕਾਰੋਬਾਰੀ ਮਾਹੌਲ ਨੂੰ ਹੋਰ ਸੁਧਾਇਆ ਜਾਵੇਗਾ।

The post ਡਾਟਾ ਮਾਈਨਿੰਗ ਵਿੰਗ ਨੇ ਵਿੱਤੀ ਸਾਲ 2021-22 ਦੇ ਮੁਕਾਬਲੇ 3 ਗੁਣਾ ਮਾਲੀਆ ਵਸੂਲਿਆ: ਹਰਪਾਲ ਸਿੰਘ ਚੀਮਾ appeared first on TheUnmute.com - Punjabi News.

Tags:
  • data-mining-wing
  • data-mining-wing-punjab
  • departments-own-technical-service-agency
  • excise-and-taxation-department
  • excise-and-taxation-department-punjab
  • harpal-singh-cheema
  • input-tax-credit
  • news
  • punjab

ਲੋਕ ਇਨਸਾਫ ਪਾਰਟੀ ਯੂਥ ਵਿੰਗ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਭਾਜਪਾ ਹੋਏ ਸ਼ਾਮਲ

Tuesday 27 December 2022 10:45 AM UTC+00 | Tags: bjp-president-ashwini-sharma breaking-news gagandeep-singh-sunny-kainth general-secretary-jeevan-gupta kainth latest-news lok-insaf-party-youth-wing news singh-sunny-kainth

ਚੰਡੀਗੜ੍ਹ 27 ਦਸੰਬਰ 2022: ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਪਾਰਟੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ | ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗਗਨਦੀਪ ਸਿੰਘ ਸੰਨੀ ਕੈਂਥ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ | ਇਸ ਮੌਕੇ ਜਨਰਲ ਸਕੱਤਰ ਜੀਵਨ ਗੁਪਤਾ ਤੇ ਪਰਮਿੰਦਰ ਬਰਾੜ ਵੀ ਹਾਜ਼ਰ ਸਨ।

The post ਲੋਕ ਇਨਸਾਫ ਪਾਰਟੀ ਯੂਥ ਵਿੰਗ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਭਾਜਪਾ ਹੋਏ ਸ਼ਾਮਲ appeared first on TheUnmute.com - Punjabi News.

Tags:
  • bjp-president-ashwini-sharma
  • breaking-news
  • gagandeep-singh-sunny-kainth
  • general-secretary-jeevan-gupta
  • kainth
  • latest-news
  • lok-insaf-party-youth-wing
  • news
  • singh-sunny-kainth

ਚੰਡੀਗੜ੍ਹ 27 ਦਸੰਬਰ 2022: ਚੰਡੀਗੜ੍ਹ ‘ਚ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ 28 ਸਾਲਾ ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਵਿੱਚ ਪੁਲਿਸ ਨੇ ਕਥਿਤ ਦੋਸ਼ੀ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਦੂਜਾ ਮੁਲਜ਼ਮ ਸੰਨੀ ਫ਼ਰਾਰ ਦੱਸਿਆ ਜਾ ਰਿਹਾ ਹੈ। ਪੀੜਤ ਲੜਕੀ ਸ਼ਿਮਲਾ ਦੀ ਰਹਿਣ ਵਾਲੀ ਹੈ | ਪੀੜਤ ਲੜਕੀ ਨੂੰ ਸੈਕਟਰ 39 ਦੇ ਇੱਕ ਘਰ ਵਿੱਚ ਬੰਦ ਰੱਖਿਆ ਗਿਆ ਸੀ ਅਤੇ ਉਸ ਨਾਲ 4 ਦਿਨਾਂ ਤੱਕ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਪਰ ਪੁਲਿਸ ਨੇ ਕਿਹਾ ਅਜੇ ਜਾਂਚ ਕੀਤੀ ਜਾ ਰਹੀ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪੀੜਤਾ ਨੂੰ ਕਮਰੇ ‘ਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਉਹ ਕਿਸੇ ਤਰ੍ਹਾਂ ਦੋਸ਼ੀ ਦੀ ਗ੍ਰਿਫਤ ਤੋਂ ਬਚ ਕੇ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ। ਪੀੜਤਾ ਨੇ ਪੁਲਿਸ ਨੂੰ ਉਸ ਘਰ ਬਾਰੇ ਜਾਣਕਾਰੀ ਦਿੱਤੀ ਜਿੱਥੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉਥੇ ਛਾਪਾ ਮਾਰ ਕੇ ਪਰਵਿੰਦਰ ਨੂੰ ਫੜ ਲਿਆ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਇਸ ਦੌਰਾਨ ਪੁਲਿਸ ਨੇ ਪਰਵਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਬੁੜੈਲ ਜੇਲ੍ਹ ਵਿੱਚ ਭੇਜ ਦਿੱਤਾ ਹੈ | ਪੁਲਿਸ ਨੇ ਦੱਸਿਆ ਕਿ ਲੜਕੀ ਦੀ ਕੁਝ ਲੜਕਿਆ ਨਾਲ ਦੋਸਤੀ ਹੋਈ, ਇਸਤੋਂ ਇਨ੍ਹਾਂ ਸਾਰੀਆਂ ਨੇ ਪਰਵਿੰਦਰ ਦੇ ਫਲੈਟ ਵਿੱਚ ਪਾਰਟੀ ਕੀਤੀ ਅਤੇ ਪਾਰਟੀ ਤੋਂ ਬਾਅਦ ਪਰਵਿੰਦਰ ਤੇ ਸੰਨੀ ਨਾਂ ਦੇ ਲੜਕੇ ਨੇ ਪੀੜਤ ਨਾਲ ਜਬਰ ਜਨਾਹ ਕੀਤਾ |

The post ਚੰਡੀਗੜ੍ਹ 'ਚ ਸ਼ਿਮਲਾ ਦੀ ਰਹਿਣ ਵਾਲੀ ਲੜਕੀ ਨਾਲ ਸਮੂਹਿਕ ਜਬਰ ਜਨਾਹ, ਇੱਕ ਗ੍ਰਿਫਤਾਰ appeared first on TheUnmute.com - Punjabi News.

Tags:
  • chandigarh

ਸੁਨਾਮ ਵਾਸੀਆਂ ਨੂੰ ਛੇਤੀ ਮਿਲੇਗਾ 5 ਆਮ ਆਦਮੀ ਕਲੀਨਿਕਾਂ ਦਾ ਤੋਹਫਾ: ਅਮਨ ਅਰੋੜਾ

Tuesday 27 December 2022 11:13 AM UTC+00 | Tags: aam-aadmi-clinics aam-aadmi-party aman-arora breaking-news chauwas-jakhepal cm-bhagwant-mann news sunam the-unmute-breaking-news the-unmute-news village-chauwas-jakhepal

ਜਖੇਪਲ/ਸੁਨਾਮ ਊਧਮ ਸਿੰਘ ਵਾਲਾ 27 ਦਸੰਬਰ 2022: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਵੋਤਮ ਸਿਹਤ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮੁਹੱਈਆ ਕਰਵਾਉਣ ਦੇ ਉਦੇਸ਼ ਤਹਿਤ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ਨੂੰ ਸੂਬੇ ਭਰ ਵਿੱਚ ਵੱਡਾ ਹੁੰਗਾਰਾ ਮਿਲਿਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਅਮਨ ਅਰੋੜਾ ਨੇ ਪਿੰਡ ਚੌਵਾਸ ਜਖੇਪਲ ਵਿਖੇ ਬਣਨ ਵਾਲੇ ਆਮ ਆਦਮੀ ਕਲੀਨਿਕ ਦਾ ਨੀਂਹ ਪੱਥਰ ਰੱਖਦਿਆਂ ਕੀਤਾ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੁਨਾਮ ਵਾਸੀਆਂ ਨੂੰ ਸਰਵੋਤਮ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਰੀਬ 1.25 ਕਰੋੜ ਰੁਪਏ ਦੀ ਲਾਗਤ ਨਾਲ 5 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਅਹਿਮ ਉਪਰਾਲੇ ਕਰ ਰਹੀ ਹੈ |

ਜਿਸ ਤਹਿਤ ਆਮ ਆਦਮੀ ਕਲੀਨਿਕ ਲੋੜਵੰਦ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਰੀਬ ਪੰਜ ਮਹੀਨੇ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 100 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਸਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਹਾਂ ਪੱਖੀ ਹੁੰਗਾਰਾ ਮਿਲਿਆ ਹੈ ਅਤੇ ਉਸੇ ਤਰਜ਼ ਉੱਤੇ ਹੁਣ ਹਲਕਾ ਸੁਨਾਮ ਵਿਖੇ ਸ਼ਹਿਰੀ ਤੇ ਪੇਂਡੂ ਲੋਕਾਂ ਦੀ ਸਿਹਤ ਨੂੰ ਪ੍ਰਮੁੱਖਤਾ ਦਿੰਦੇ ਹੋਏ ਜਖੇਪਲ ਚੌਵਾਸ, ਉੱਭਾਵਾਲ, ਗੱਗੜਪੁਰ, ਪੁਰਾਣਾ ਹਸਪਤਾਲ ਸੁਨਾਮ ਅਤੇ ਗੁਰਦੁਆਰਾ ਸਾਹਿਬ ਜਾਖਲ ਰੋਡ ਵਿਖੇ ਇਹ ਕਲੀਨਿਕ ਅਤਿ ਆਧੁਨਿਕ ਸਿਹਤ ਸੁਵਿਧਾਵਾਂ ਪ੍ਰਦਾਨ ਕਰਨਗੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਚਾਰ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਸਨ ਅਤੇ ਹੁਣ ਹੋਰ ਸਥਾਨਾਂ ਤੇ ਕਲੀਨਿਕ ਸਥਾਪਤ ਹੋਣ ਨਾਲ ਯਕੀਨੀ ਤੌਰ ‘ਤੇ ਸਿਹਤ ਸਹੂਲਤਾਂ ਦਾ ਫਾਇਦਾ ਵਧੇਰੇ ਲੋੜਵੰਦਾਂ ਨੂੰ ਮਿਲੇਗਾ।

ਉਨ੍ਹਾਂ ਕਿਹਾ ਕਿ ਸਿਹਤ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਰਾਹੀਂ ਮਰੀਜ਼ਾਂ ਦਾ ਬਿਨਾਂ ਕਿਸੇ ਖੱਜਲ-ਖ਼ੁਆਰੀ ਤੋਂ ਮੁਫ਼ਤ ਇਲਾਜ ਕਰਨ ਦੇ ਨਾਲ ਨਾਲ ਲਗਭਗ 41 ਵੱਖ-ਵੱਖ ਤਰਾਂ ਦੇ ਡਾਇਗਨੌਸਟਿਕ ਟੈਸਟ ਮੁਫ਼ਤ ਕਰਕੇ ਰਿਪੋਰਟਾਂ 'ਤੇ ਆਧਾਰਤ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਐੱਸਡੀਐੱਮ ਜਸਪ੍ਰੀਤ ਸਿੰਘ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਐਡਵੋਕੇਟ ਹਰਦੀਪ ਸਿੰਘ ਭਰੂਰ, ਜਰਨੈਲ ਸਿੰਘ, ਰਾਜ ਸ਼ਰਮਾ, ਗੁਰਚਰਨ ਸਿੰਘ, ਲਾਲ ਸਿੰਘ ਮੈਂਬਰ, ਦੇਵ ਸਿੰਘ, ਲਾਭ ਸਿੰਘ ਵੀ ਹਾਜ਼ਰ ਸਨ।

The post ਸੁਨਾਮ ਵਾਸੀਆਂ ਨੂੰ ਛੇਤੀ ਮਿਲੇਗਾ 5 ਆਮ ਆਦਮੀ ਕਲੀਨਿਕਾਂ ਦਾ ਤੋਹਫਾ: ਅਮਨ ਅਰੋੜਾ appeared first on TheUnmute.com - Punjabi News.

Tags:
  • aam-aadmi-clinics
  • aam-aadmi-party
  • aman-arora
  • breaking-news
  • chauwas-jakhepal
  • cm-bhagwant-mann
  • news
  • sunam
  • the-unmute-breaking-news
  • the-unmute-news
  • village-chauwas-jakhepal

ਚੰਡੀਗੜ੍ਹ 27 ਦਸੰਬਰ 2022: ਪੰਜਾਬ ਸਰਕਾਰ ਨੇ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜਮੇਲੇ ਨੂੰ ਮੁੱਖ ਰੱਖਦੇ ਹੋਏ ਪੂਰੇ ਪੰਜਾਬ ‘ਚ 28 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਰਕਾਰੀ ਅਦਾਰੇ, ਬੋਰਡ/ਕਾਰਪੋਰੇਸ਼ਨ, ਬੈਂਕ ਅਤੇ ਕਮਰਸ਼ੀਅਲ ਅਦਾਰੇ ਬੰਦ ਰਹਿਣਗੇ |

Punjab

The post ਪੰਜਾਬ ‘ਚ ਭਲਕੇ ਸਰਕਾਰੀ ਅਦਾਰੇ, ਬੋਰਡ/ਕਾਰਪੋਰੇਸ਼ਨ, ਬੈਂਕ ਤੇ ਕਮਰਸ਼ੀਅਲ ਅਦਾਰੇ ਰਹਿਣਗੇ ਬੰਦ appeared first on TheUnmute.com - Punjabi News.

Tags:
  • breaking-news
  • fatehgarh-sahib
  • punjab-government

ਫ਼ਤਹਿਗੜ੍ਹ ਸਾਹਿਬ ਵਿਖੇ ਸਿੱਖ-ਮੁਸਲਿਮ ਸਾਂਝਾ ਨਾਮਕ ਸੰਸਥਾ ਨੇ ਸਿੱਖ ਸੰਗਤ ਲਈ ਲਗਾਇਆ ਲੰਗਰ

Tuesday 27 December 2022 11:33 AM UTC+00 | Tags: breaking-news chhote-sahibjade fatehgarh-sahib fatehgarj-sahib guru-gobind-singh latest muslim-community news sahibjade shri-guru-granth-sahib sikh-muslim-sanjha sikh-muslim-sanjha-organization sikh-sangat

ਫ਼ਤਹਿਗੜ੍ਹ ਸਾਹਿਬ 27 ਦਸੰਬਰ 2022: ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਦੌਰਾਨ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸ਼ਹੀਦਾਂ ਦੀ ਧਰਤੀ 'ਤੇ ਪਹੁੰਚੇ। ਸਿੱਖ-ਮੁਸਲਿਮ ਸਾਂਝਾ ਨਾਮਕ ਇਸ ਸੰਸਥਾ ਨੇ ਮਾਤਾ ਗੁਜਰੀ ਕਾਲਜ ਦੇ ਬਾਹਰ ਸਿੱਖ ਸੰਗਤ ਲਈ ਲੰਗਰ ਲਗਾਇਆ।

ਸੰਸਥਾ ਦੇ ਸਰਪ੍ਰਸਤ ਨਸੀਰ ਅਖ਼ਤਰ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਪੀਰ-ਪੈਗੰਬਰਾਂ ਦੀ ਬਾਣੀ ਦਰਜ਼ ਕਰਨਾ ਅਤੇ ਸਿੱਖ ਸੰਗਤ ਦਾ ਉਸੀ ਬਾਣੀ ਨੂੰ ਵੱਡੇ ਸਤਿਕਾਰ ਨਾਲ ਪੜ੍ਹਨਾ ਸਿੱਖ-ਮੁਸਲਿਮ ਏਕਤਾ ਅਤੇ ਪਿਆਰ ਦੀ ਅਟੁੱਟ ਸਾਂਝ ਹੈ। ਉਨ੍ਹਾਂ ਦੱਸਿਆ ਕਿ ਕਰੀਬ 20 ਸਾਲ ਪਹਿਲਾਂ ਸੰਸਥਾ ਦਾ ਗਠਨ ਕੀਤਾ ਗਿਆ ਸੀ ਅਤੇ ਸਿੱਖ ਸੰਗਤਾਂ ਲਈ ਮਿੱਠੇ ਚੌਲਾਂ ਦਾ ਲੰਗਰ ਲਗਾਉਂਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਅਸੀਂ ਮਿੱਠੇ ਚੌਲਾਂ ਦੇ ਲੰਗਰ ਨਾਲ ਮਿਠਾਸ ਵੰਡਣ ਦੀ ਕੋਸ਼ਿਸ ਕਰਦੇ ਹਾਂ | ਉਨ੍ਹਾਂ ਕਿਹਾ ਕਿ ਇਸ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਨੂੰ ਸ਼ਹੀਦ ਕੀਤਾ ਕੀਤਾ ਜਿਸ ‘ਤੇ ਮਾਲੇਰਕੋਟਲਾ ਦੇ ਨਵਾਬ ਨੇ ਹਾਏ ਦਾ ਨਾਅਰਾ ਮਾਰਦੇ ਹਨ | ਉਨ੍ਹਾਂ ਕਿਹਾ ਕਿ ਧਰਮ ਹਮੇਸ਼ਾ ਪਿਆਰ ਸਿਖਾਉਂਦਾ ਹੈ |

The post ਫ਼ਤਹਿਗੜ੍ਹ ਸਾਹਿਬ ਵਿਖੇ ਸਿੱਖ-ਮੁਸਲਿਮ ਸਾਂਝਾ ਨਾਮਕ ਸੰਸਥਾ ਨੇ ਸਿੱਖ ਸੰਗਤ ਲਈ ਲਗਾਇਆ ਲੰਗਰ appeared first on TheUnmute.com - Punjabi News.

Tags:
  • breaking-news
  • chhote-sahibjade
  • fatehgarh-sahib
  • fatehgarj-sahib
  • guru-gobind-singh
  • latest
  • muslim-community
  • news
  • sahibjade
  • shri-guru-granth-sahib
  • sikh-muslim-sanjha
  • sikh-muslim-sanjha-organization
  • sikh-sangat

ਲੁਧਿਆਣਾ 'ਚ ਹਯਾਤ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਹੋਟਲ ਛਾਉਣੀ 'ਚ ਤਬਦੀਲ

Tuesday 27 December 2022 11:48 AM UTC+00 | Tags: adcp-rupinder-kaur-saran breaking-news ferozepur hyatt-hotel ludhiana-police news police punjab-government punjab-police the-unmute-breaking-news

ਚੰਡੀਗੜ੍ਹ 27 ਦਸੰਬਰ 2022: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਹਯਾਤ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਈਮੇਲ ਰਾਹੀਂ ਹਯਾਤ ਹੋਟਲ ਦੀ ਮੇਲ 'ਤੇ ਭੇਜੀ ਗਈ ਹੈ | ਹਯਾਤ ਰੀਜੈਂਸੀ ਦੇ ਮੈਨੇਜਰ ਨੇ ਇਸ ਸਬੰਧੀ ਤੁਰੰਤ ਜ਼ਿਲ੍ਹਾ ਪੁਲਿਸ ਨੂੰ ਸੂਚਿਤ ਕੀਤਾ।

ਇਸ ਦੌਰਾਨ ਲੁਧਿਆਣਾ ਪੁਲਿਸ ADCP ਰੁਪਿੰਦਰ ਕੌਰ ਸਰਾਂ ਅਤੇ ਹੋਰ ਅਧਿਕਾਰੀ ਨੇ ਹਰਕਤ ਵਿਚ ਆਉਂਦਿਆਂ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਹੋਟਲ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤੀ | ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਮੈਸਜ ਮਾਨਸਿਕ ਤੌਰ ਤੇ ਪ੍ਰੇਸ਼ਾਨ ਸ਼ਖਸ ਵੱਲੋਂ ਭੇਜਿਆ ਗਿਆ ਸੀ | ਦਿੱਲੀ ਪੁਲਿਸ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਅੱਗੇ ਦੀ ਪੁੱਛਗਿੱਛ ਜਾਰੀ ਹੈ।

The post ਲੁਧਿਆਣਾ ‘ਚ ਹਯਾਤ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਹੋਟਲ ਛਾਉਣੀ ‘ਚ ਤਬਦੀਲ appeared first on TheUnmute.com - Punjabi News.

Tags:
  • adcp-rupinder-kaur-saran
  • breaking-news
  • ferozepur
  • hyatt-hotel
  • ludhiana-police
  • news
  • police
  • punjab-government
  • punjab-police
  • the-unmute-breaking-news

ਡੇਵਿਡ ਵਾਰਨਰ 100ਵੇਂ ਟੈਸਟ ਮੈਚ 'ਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣੇ

Tuesday 27 December 2022 12:06 PM UTC+00 | Tags: 100-test-matches australian bcci cricket-news david-warner first-australian-player icc ricky-ponting south-africa test-cricket

ਚੰਡੀਗੜ੍ਹ 27 ਦਸੰਬਰ 2022: ਡੇਵਿਡ ਵਾਰਨਰ (David Warner) ਆਪਣੇ 100ਵੇਂ ਟੈਸਟ ਮੈਚ ‘ਚ ਸੈਂਕੜਾ ਲਗਾਉਣ ਵਾਲੇ ਦੂਜੇ ਆਸਟ੍ਰੇਲੀਆਈ ਅਤੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣ ਗਏ ਹਨ। ਵਾਰਨਰ ਨੇ ਮੰਗਲਵਾਰ ਨੂੰ ਇੱਥੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਰਿਟਾਇਰ ਹੋਣ ਤੋਂ ਪਹਿਲਾਂ 200 ਦੌੜਾਂ ਬਣਾਈਆਂ। ਜਨਵਰੀ 2020 ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਇਹ ਉਸਦਾ ਪਹਿਲਾ ਸੈਂਕੜਾ ਹੈ।

ਡੇਵਿਡ ਵਾਰਨਰ (David Warner)ਆਸਟ੍ਰੇਲੀਆ ਲਈ 100 ਟੈਸਟ ਮੈਚ ਖੇਡਣ ਵਾਲੇ 14ਵੇਂ ਕ੍ਰਿਕਟਰ ਬਣਨ ਤੋਂ ਪਹਿਲਾਂ, ਸਾਬਕਾ ਕਪਤਾਨ ਰਿਕੀ ਪੌਂਟਿੰਗ ਆਪਣੇ 100ਵੇਂ ਟੈਸਟ ਮੈਚ ‘ਚ ਸੈਂਕੜਾ ਲਗਾਉਣ ਵਾਲਾ ਪਹਿਲਾ ਆਸਟ੍ਰੇਲੀਆਈ ਖਿਡਾਰੀ ਬਣ ਗਿਆ ਸੀ।

ਰਿਕੀ ਪੌਂਟਿੰਗ ਨੇ ਜਨਵਰੀ 2006 ਵਿੱਚ ਸਿਡਨੀ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਇਹ ਉਪਲਬਧੀ ਹਾਸਲ ਕੀਤੀ ਸੀ। ਪੋਂਟਿੰਗ ਨੇ ਫਿਰ ਦੋਵੇਂ ਪਾਰੀਆਂ ਵਿੱਚ ਸੈਂਕੜੇ (120 ਅਤੇ 143 ਨਾਬਾਦ) ਬਣਾਏ। ਇਹ ਕਾਰਨਾਮਾ ਕਰਨ ਵਾਲਾ ਉਹ ਦੁਨੀਆ ਦਾ ਇਕਲੌਤਾ ਬੱਲੇਬਾਜ਼ ਹੈ। ਵਾਰਨਰ ਨੇ ਆਪਣੇ 100ਵੇਂ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਲਗਾਇਆ। ਇਹ ਉਪਲਬਧੀ ਹਾਸਲ ਕਰਨ ਵਾਲਾ ਉਹ ਦੁਨੀਆ ਦਾ ਦੂਜਾ ਖਿਡਾਰੀ ਹੈ। ਇੰਗਲੈਂਡ ਦੇ ਸਾਬਕਾ ਕਪਤਾਨ ਜੋ ਰੂਟ (218) ਨੇ ਇਹ ਕਾਰਨਾਮਾ ਫਰਵਰੀ 2021 ‘ਚ ਚੇਨਈ ‘ਚ ਭਾਰਤ ਖ਼ਿਲਾਫ਼ ਕੀਤਾ ਸੀ।

The post ਡੇਵਿਡ ਵਾਰਨਰ 100ਵੇਂ ਟੈਸਟ ਮੈਚ ‘ਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣੇ appeared first on TheUnmute.com - Punjabi News.

Tags:
  • 100-test-matches
  • australian
  • bcci
  • cricket-news
  • david-warner
  • first-australian-player
  • icc
  • ricky-ponting
  • south-africa
  • test-cricket

PM ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਦੀ ਕਾਰ ਮੈਸੂਰ 'ਚ ਹੋਈ ਹਾਦਸਾਗ੍ਰਸਤ

Tuesday 27 December 2022 12:17 PM UTC+00 | Tags: accident breaking-news car-accident india-news mercedes-benz-car mysore mysore-latest-news mysore-police news prahlad-modi prime-minister-narendra-modi road-accident

ਚੰਡੀਗੜ੍ਹ 27 ਦਸੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ (Prahlad Modi) ਦੀ ਕਾਰ ਕਰਨਾਟਕ ਦੇ ਮੈਸੂਰ ‘ਚ ਹਾਦਸਾਗ੍ਰਸਤ ਹੋ ਗਈ। ਜਾਣਕਾਰੀ ਮੁਤਾਬਕ ਕਾਰ ‘ਚ ਪ੍ਰਹਿਲਾਦ ਮੋਦੀ ਦੇ ਨਾਲ ਇਕ ਬੇਟਾ ਅਤੇ ਨੂੰਹ ਵੀ ਸਵਾਰ ਸਨ। ਤਿੰਨੋਂ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਾਦਸਾ ਮੈਸੂਰ ਤਾਲੁਕ ਦੇ ਕਦਾਕੋਲਾ ਨੇੜੇ ਵਾਪਰਿਆ। ਪ੍ਰਹਿਲਾਦ ਮੋਦੀ ਆਪਣੀ ਮਰਸਡੀਜ਼ ਬੈਂਜ਼ ਕਾਰ ‘ਚ ਬੈਂਗਲੁਰੂ ਤੋਂ ਬਾਂਦੀਪੁਰ ਜਾ ਰਹੇ ਸਨ। ਕਾਰ ਵਿੱਚ ਪ੍ਰਹਿਲਾਦ ਮੋਦੀ ਦਾ ਬੇਟਾ, ਨੂੰਹ ਅਤੇ ਪੋਤਾ ਵੀ ਉਨ੍ਹਾਂ ਦੇ ਨਾਲ ਸਨ।

ਹਾਦਸੇ ਵਿੱਚ ਪ੍ਰਹਿਲਾਦ ਮੋਦੀ, ਉਨ੍ਹਾਂ ਦੀ ਨੂੰਹ ਅਤੇ ਪੋਤੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਲੜਕੇ ਅਤੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਮੈਸੂਰ ਦੀ ਐਸਪੀ ਸੀਮਾ ਲਟਕਰ ਤੁਰੰਤ ਮੌਕੇ ‘ਤੇ ਪਹੁੰਚ ਗਈ। ਜ਼ਖ਼ਮੀਆਂ ਨੂੰ ਤੁਰੰਤ ਮੈਸੂਰ ਦੇ ਜੇਐਸਐਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ | ਦੱਸ ਦੇਈਏ ਕਿ ਪ੍ਰਹਿਲਾਦ ਮੋਦੀ ਗੁਜਰਾਤ ਫੇਅਰਪ੍ਰਾਈਸ ਸ਼ੌਪਜ਼ ਐਂਡ ਕੈਰੋਸੀਨ ਲਾਇਸੈਂਸ ਹੋਲਡਰ ਐਸੋਸੀਏਸ਼ਨ ਦੇ ਮੁਖੀ ਹਨ।

The post PM ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਦੀ ਕਾਰ ਮੈਸੂਰ ‘ਚ ਹੋਈ ਹਾਦਸਾਗ੍ਰਸਤ appeared first on TheUnmute.com - Punjabi News.

Tags:
  • accident
  • breaking-news
  • car-accident
  • india-news
  • mercedes-benz-car
  • mysore
  • mysore-latest-news
  • mysore-police
  • news
  • prahlad-modi
  • prime-minister-narendra-modi
  • road-accident

ਸਰਹਾਲੀ ਆਰਪੀਜੀ ਹਮਲਾ: ਪੰਜਾਬ ਪੁਲਿਸ ਵਲੋਂ ਫਿਲੀਪੀਨਜ਼ ਤੋਂ ਚਲਾਏ ਜਾ ਰਹੇ ਲਖਬੀਰ ਲੰਡਾ ਦੇ ਸਬ-ਮੌਡਿਊਲ ਦਾ ਪਰਦਾਫਾਸ਼, ਰਾਕੇਟ ਲਾਂਚਰ ਸਮੇਤ ਤਿੰਨ ਸੰਚਾਲਕ ਗ੍ਰਿਫ਼ਤਾਰ

Tuesday 27 December 2022 12:27 PM UTC+00 | Tags: aam-aadmi-party aam-aadmi-party-government aap-leaders-arvind-kejriwal amritsar-bathinda arvind-kejriwal attack civil-police-in-sarhali cm-bhagwant-mann delhi dgp-gaurav-yadav dr-raj-kumar-verka india-news lakhbir-landa news punjab-bjp punjab-dgp punjab-government punjab-news punjab-police punjab-police-busts-sub-module rocket-launcher sarhali sarhali-police sarhali-police-station sarhali-rpg-attack tarn-taran tarn-taran-police tarn-taran-rpg-attack the-unmute-breaking-news the-unmute-punjabi-news the-unmute-update

ਚੰਡੀਗੜ੍ਹ/ਤਰਨਤਾਰਨ 27 ਦਸੰਬਰ 2022: ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਸਦਭਾਵਨਾ ਬਰਕਰਾਰ ਰੱਖਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਸਰਹਾਲੀ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਹਮਲੇ (Sarhali RPG Attack)ਦੇ ਮਾਮਲੇ ਦੀ ਅਗਲੇਰੀ ਜਾਂਚ ਵਿੱਚ ਪੰਜਾਬ ਪੁਲਿਸ ਨੇ ਅੱਜ ਕੈਨੇਡਾ ਅਧਾਰਿਤ ਅੱਤਵਾਦੀ ਲਖਬੀਰ ਲੰਡਾ ਦੇ ਸਬ-ਮਾਡਿਊਲ ਦੇ ਤਿੰਨ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ, ਇਸ ਸਬ-ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੋਡਡ ਆਰ.ਪੀ.ਜੀ. ਦੇ ਨਾਲ ਨਾਲ ਰਾਕੇਟ ਲਾਂਚਰ ਵੀ ਬਰਾਮਦ ਕੀਤਾ ਗਿਆ ਹੈ। ਇਹ ਸਬ ਮਾਡਿਊਲ ਫਿਲੀਪੀਨਜ਼ ਤੋਂ ਯਾਦਵਿੰਦਰ ਸਿੰਘ ਵੱਲੋਂ ਲੰਡਾ ਦੇ ਨਿਰਦੇਸ਼ਾਂ ‘ਤੇ ਚਲਾਇਆ ਜਾ ਰਿਹਾ ਸੀ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਗ੍ਰਿਫ਼ਤਾਰ ਕਿਤੇ ਗਏ ਵਿਅਕਤੀਆਂ ਦੀ ਪਛਾਣ ਕੁਲਬੀਰ ਸਿੰਘ, ਹੀਰਾ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪਿੰਡ ਚੰਬਾਲ, ਤਰਨਤਾਰਨ ਵਜੋਂ ਕੀਤੀ। ਉਹਨਾਂ ਅੱਗੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਯਾਦਵਿੰਦਰ ਸਿੰਘ ਦਾ ਨਾਂ ਵੀ ਮੁਕਦਮੇ ਵਿਚ ਦਰਜ ਕਰ ਲਿਆ ਹੈ।

ਡੀਜੀਪੀ ਨੇ ਦੱਸਿਆ ਕਿ ਵਰਤੋਂ ਲਈ ਤਿਆਰ ਲੋਡਡ ਆਰ.ਪੀ.ਜੀ. ਦੀ ਬਰਾਮਦਗੀ ਨਾਲ, ਪੰਜਾਬ ਪੁਲਿਸ ਨੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਉਦੇਸ਼ ਨਾਲ ਕੀਤੇ ਜਾਣ ਵਾਲੇ ਇੱਕ ਹੋਰ ਸੰਭਾਵੀ ਅੱਤਵਾਦੀ ਹਮਲੇ ਨੂੰ ਸਫ਼ਲਤਾਪੂਰਵਕ ਨਾਕਾਮ ਕਰ ਦਿੱਤਾ ਹੈ। ਇਹ ਸਫ਼ਤਲਾ ਦੋ ਦੋਸ਼ੀ ਨਾਬਾਲਗਾਂ ਸਮੇਤ ਸੱਤ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਮਿਲੀ, ਜਿਨ੍ਹਾਂ ਨੇ 9 ਦਸੰਬਰ ਨੂੰ ਰਾਤ 11.18 ਵਜੇ ਤਰਨਤਾਰਨ ਦੇ ਪੁਲਿਸ ਸਟੇਸ਼ਨ ਸਿਰਹਾਲੀ ਦੀ ਇਮਾਰਤ ‘ਤੇ ਅੱਤਵਾਦੀ ਹਮਲਾ ਕੀਤਾ ਸੀ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਤਰਨਤਾਰਨ ਪੁਲਿਸ ਨੇ ਬਿਲੀਆਂਵਾਲਾ ਪੁਲ 'ਤੇ ਨਾਕਾਬੰਦੀ ਕੀਤੀ ਅਤੇ ਸਰਹਾਲੀ ਆਰ.ਪੀ.ਜੀ. ਹਮਲੇ ਵਿੱਚ ਸ਼ਾਮਲ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਜਿਨ੍ਹਾਂ ਦੀ ਪਛਾਣ ਕੁਲਬੀਰ ਸਿੰਘ ਅਤੇ ਹੀਰਾ ਸਿੰਘ ਵਜੋਂ ਹੋਈ, ਨੂੰ ਗ੍ਰਿਫਤਾਰ ਕੀਤਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਯਾਦਵਿੰਦਰ ਸਿੰਘ ਜੋ ਕਿ ਮੌਜੂਦਾ ਸਮੇਂ ਮਨੀਲਾ, ਫਿਲੀਪੀਨਜ਼ ਵਿੱਚ ਰਹਿੰਦਾ ਹੈ, ਦੇ ਨਿਰਦੇਸ਼ਾਂ ‘ਤੇ ਥਾਣਾ ਸਰਹਾਲੀ ਵਿਖੇ ਹੋਏ ਆਰ.ਪੀ.ਜੀ. ਹਮਲੇ ਵਾਲੇ ਦਿਨ ਲੋਡਿਡ ਆਰ.ਪੀ.ਜੀ. ਮੁਹੱਈਆ ਕਰਵਾਇਆ ਸੀ।

ਉਹਨਾਂ ਦੱਸਿਆ ਕਿ ਦੋਸ਼ੀ ਯਾਦਵਿੰਦਰ ਨੇ ਨਾਬਾਲਗਾਂ ਜਿਹਨਾਂ ਨੇ ਪੁਲਿਸ ਸਟੇਸ਼ਨ ‘ਤੇ ਆਰ.ਪੀ.ਜੀ. ਹਮਲਾ ਕੀਤਾ ਸੀ, ਨੂੰ ਆਰ.ਪੀ.ਜੀ. ਹਮਲਾ ਕਰਨ ਬਾਰੇ ਇੱਕ ਟਿਊਟੋਰਿਅਲ ਵੀਡੀਓ ਵੀ ਭੇਜੀ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਹੋਰ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਕ ਹੋਰ ਦੋਸ਼ੀ ਦਵਿੰਦਰ ਸਿੰਘ ਨਾਲ ਮਿਲ ਕੇ ਯਾਦਵਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਇਕ ਹੋਰ ਆਰ.ਪੀ.ਜੀ. ਛੁਪਾਈ ਹੋਈ ਹੈ।

ਉਹਨਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਦੱਸੇ ਟਿਕਾਣੇ ਤਰਨਤਾਰਨ ਦੇ ਪਿੰਡ ਕੀੜੀਆਂ ਵਿਖੇ ਦਰਿਆ ਬਿਆਸ ਦੇ ਕੰਢੇ 'ਤੇ ਆਰ.ਪੀ.ਜੀ. ਅਤੇ ਇੱਕ ਰਾਕੇਟ ਲਾਂਚਰ ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਦੋਸ਼ੀ ਦਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਖੁਲਾਸਾ ਕੀਤਾ ਹੈ ਕਿ ਉਹ ਯਾਦਵਿੰਦਰ ਸਿੰਘ ਅਤੇ ਲੰਡਾ ਦੀਆਂ ਹਦਾਇਤਾਂ ‘ਤੇ ਸੂਬੇ ਵਿਚ ਇਕ ਹੋਰ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ।

ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਹੋਰ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਹੋਰ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਤਰਨਤਾਰਨ ਪੁਲਿਸ ਵੱਲੋਂ ਆਰ.ਪੀ.ਜੀ. ਅਤੇ ਰਾਕੇਟ ਲਾਂਚਰ ਦੀ ਜਾਂਚ ਲਈ ਆਰਮੀ ਅਧਿਕਾਰੀਆਂ ਅਤੇ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਹੈ।

The post ਸਰਹਾਲੀ ਆਰਪੀਜੀ ਹਮਲਾ: ਪੰਜਾਬ ਪੁਲਿਸ ਵਲੋਂ ਫਿਲੀਪੀਨਜ਼ ਤੋਂ ਚਲਾਏ ਜਾ ਰਹੇ ਲਖਬੀਰ ਲੰਡਾ ਦੇ ਸਬ-ਮੌਡਿਊਲ ਦਾ ਪਰਦਾਫਾਸ਼, ਰਾਕੇਟ ਲਾਂਚਰ ਸਮੇਤ ਤਿੰਨ ਸੰਚਾਲਕ ਗ੍ਰਿਫ਼ਤਾਰ appeared first on TheUnmute.com - Punjabi News.

Tags:
  • aam-aadmi-party
  • aam-aadmi-party-government
  • aap-leaders-arvind-kejriwal
  • amritsar-bathinda
  • arvind-kejriwal
  • attack
  • civil-police-in-sarhali
  • cm-bhagwant-mann
  • delhi
  • dgp-gaurav-yadav
  • dr-raj-kumar-verka
  • india-news
  • lakhbir-landa
  • news
  • punjab-bjp
  • punjab-dgp
  • punjab-government
  • punjab-news
  • punjab-police
  • punjab-police-busts-sub-module
  • rocket-launcher
  • sarhali
  • sarhali-police
  • sarhali-police-station
  • sarhali-rpg-attack
  • tarn-taran
  • tarn-taran-police
  • tarn-taran-rpg-attack
  • the-unmute-breaking-news
  • the-unmute-punjabi-news
  • the-unmute-update

ਪੰਜਾਬ ਸਰਕਾਰ ਵਲੋਂ ਦੋ ਆਈਏਐੱਸ ਅਧਿਕਾਰੀਆਂ ਦੇ ਤਬਾਦਲੇ

Tuesday 27 December 2022 12:56 PM UTC+00 | Tags: breaking-news ias ias-officers ias-transfer latest-news news punjab-governer punjab-government punjab-police the-unmute-breaking-news the-unmute-punjabi-news

ਚੰਡੀਗੜ੍ਹ 27 ਦਸੰਬਰ 2022: ਪੰਜਾਬ ਸਰਕਾਰ ਨੇ ਦੋ ਆਈਏਐੱਸ (2 IAS) ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਸ ਸੰਬੰਧੀ ਪੱਤਰ ਹੇਠ ਅਨੁਸਾਰ ਹੈ |

The post ਪੰਜਾਬ ਸਰਕਾਰ ਵਲੋਂ ਦੋ ਆਈਏਐੱਸ ਅਧਿਕਾਰੀਆਂ ਦੇ ਤਬਾਦਲੇ appeared first on TheUnmute.com - Punjabi News.

Tags:
  • breaking-news
  • ias
  • ias-officers
  • ias-transfer
  • latest-news
  • news
  • punjab-governer
  • punjab-government
  • punjab-police
  • the-unmute-breaking-news
  • the-unmute-punjabi-news

ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜੋਨਲ ਤੇ ਜ਼ਿਲ੍ਹਿਆਂ ਦੇ ਇੰਚਾਰਜ ਲਗਾਏ

Tuesday 27 December 2022 01:05 PM UTC+00 | Tags: ashwani-sharma ashwini-sharma bjp bjp-zonal-and-district-incharges. news punjab-bjp punjab-bjp-zonal-and-district-incharges.

ਚੰਡੀਗੜ੍ਹ 27 ਦਸੰਬਰ 2022: ਭਾਜਪਾ (BJP) ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜੋਨਲ ਅਤੇ ਜ਼ਿਲ੍ਹਿਆਂ ਦੇ ਇੰਚਾਰਜਾਂ ਦੀ ਨਿਯੁਕਤੀਆਂ ਕੀਤੀ ਹਨ |

The post ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜੋਨਲ ਤੇ ਜ਼ਿਲ੍ਹਿਆਂ ਦੇ ਇੰਚਾਰਜ ਲਗਾਏ appeared first on TheUnmute.com - Punjabi News.

Tags:
  • ashwani-sharma
  • ashwini-sharma
  • bjp
  • bjp-zonal-and-district-incharges.
  • news
  • punjab-bjp
  • punjab-bjp-zonal-and-district-incharges.

ਪੰਜਾਬ ਕਿਸੇ ਵੀ ਕੋਵਿਡ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ

Tuesday 27 December 2022 01:10 PM UTC+00 | Tags: aam-aadmi-party breaking-news chetan-singh-jauramajra cm-bhagwant-mann corona-virus covid-emergency covid-isolation district-hospital-mohali health-minister-chetan-singh-jauramajra latest-news mohali mohali-civil-hospital mohali-news news punjab the-unmute-breaking-news

ਚੰਡੀਗੜ੍ਹ 27 ਦਸੰਬਰ 2022: ਚੀਨ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਵੱਧ ਰਹੇ ਕੋਵਿਡ ਕੇਸਾਂ ਦਰਮਿਆਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ  ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਖੇ ਕਰਵਾਈ ਗਈ ਮੌਕ ਡਰਿੱਲ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਹਸਪਤਾਲ ਵਿੱਚ 120 ਬਿਸਤਰਿਆਂ ਵਾਲੇ ਵਿਸ਼ੇਸ਼ ਕੋਵਿਡ ਆਈਸੋਲੇਸ਼ਨ ਵਾਰਡ ਦਾ ਦੌਰਾ ਕੀਤਾ ਅਤੇ ਆਕਸੀਜਨ, ਵੈਂਟੀਲੇਟਰਾਂ, ਸਿਹਤ ਸਟਾਫ਼, ਕੋਵਿਡ ਟੀਕਾਕਰਨ ਸਮੇਤ ਜ਼ਰੂਰੀ ਦਵਾਈਆਂ ਅਤੇ ਹੋਰ ਕੋਵਿਡ ਸਹੂਲਤਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਲਈ।

ਉਨ੍ਹਾਂ ਨੇ ਆਈਸੋਲੇਸ਼ਨ ਵਾਰਡ ਵਿੱਚ ਸਫ਼ਾਈ ਦਾ ਵਿਸ਼ੇਸ਼ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ ਦੇ ਮਰੀਜ਼ਾਂ ਨੂੰ ਬਿਹਤਰ ਅਤੇ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਜ਼ਿਕਰਯੋਗ ਹੈ ਕਿ ਚੀਨ ਸਮੇਤ ਕੁਝ ਦੇਸ਼ਾਂ ‘ਚ ਕੋਵਿਡ ਪਾਜ਼ਿਟਿਵ ਮਾਮਲਿਆਂ ‘ਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ 27 ਦਸੰਬਰ ਨੂੰ ਰਾਜਾਂ ਨੂੰ ਸਿਹਤ ਸੰਸਥਾਵਾਂ ‘ਚ ਮੌਕ ਡਰਿੱਲ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪੁਖਤਾ ਪ੍ਰਬੰਧ ਅਤੇ ਪੂਰੀ ਤਿਆਰੀ ਹੈ। ਮੰਤਰੀ ਨੇ ਕਿਹਾ, ”ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੂਬੇ ਵਿੱਚ ਕੋਵਿਡ ਦੇ ਕੁੱਲ 38 ਐਕਟਿਵ ਕੇਸ ਹਨ ਅਤੇ ਕੋਵਿਡ ਦੇ ਨਵੇਂ ਰੂਪ ਦਾ ਕੋਈ ਕੇਸ ਨਹੀਂ ਹੈ।” ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਲਗਭਗ 15 ਹਜ਼ਾਰ ਬੈੱਡ ਤਿਆਰ ਹਨ।

ਇਸ ਵਿੱਚ ਲੈਵਲ 3 ਦੇ 1000 ਬੈੱਡ ਅਤੇ 1000 ਦੇ ਕਰੀਬ ਵੈਂਟੀਲੇਟਰਾਂ ਦਾ ਪ੍ਰਬੰਧ ਹੈ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਕਸੀਜਨ ਪਲਾਂਟ ਕਾਫੀ ਗਿਣਤੀ ਵਿੱਚ ਹਨ ਅਤੇ ਇਨ੍ਹਾਂ ਨੂੰ ਚਲਾ ਕੇ ਟੈਸਟ ਵੀ ਕੀਤਾ ਗਿਆ ਹੈ।ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਰਾਜ ਵਿੱਚ ਕੋਵਿਡ ਨਾਲ ਸਬੰਧਤ ਕੋਈ ਪਾਬੰਦੀਆਂ ਲਗਾਉਣ ਜਾਂ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣ ਦੀ ਅਜੇ ਕੋਈ ਯੋਜਨਾ ਨਹੀਂ ਹੈ। ਵਰਤਮਾਨ ਵਿੱਚ, ਲੋਕਾਂ ਨੂੰ ਇਸ ਘਾਤਕ ਬਿਮਾਰੀ ਤੋਂ ਬਚਣ ਲਈ ਮਾਸਕ ਪਹਿਨਣ ਅਤੇ ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਰਣਜੀਤ ਸਿੰਘ ਘੋਤੜਾ, ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ, ਮੈਡੀਕਲ ਕਾਲਜ ਪਿ੍ੰਸੀਪਲ ਡਾ: ਭਵਨੀਤ ਭਾਰਤੀ, ਐੱਸਐੱਮਓ ਡਾ: ਵਿਜੇ ਭਗਤ, ਕੋਵਿਡ ਨੋਡਲ ਅਫ਼ਸਰ ਡਾ: ਹਰਮਨਦੀਪ ਕੌਰ, ਡਾ: ਪਰਮਿੰਦਰ ਸਿੰਘ, ਡਾ. ਰਾਜਵੀਰ ਸਿੰਘ ਆਦਿ ਹਾਜ਼ਰ ਸਨ।

The post ਪੰਜਾਬ ਕਿਸੇ ਵੀ ਕੋਵਿਡ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News.

Tags:
  • aam-aadmi-party
  • breaking-news
  • chetan-singh-jauramajra
  • cm-bhagwant-mann
  • corona-virus
  • covid-emergency
  • covid-isolation
  • district-hospital-mohali
  • health-minister-chetan-singh-jauramajra
  • latest-news
  • mohali
  • mohali-civil-hospital
  • mohali-news
  • news
  • punjab
  • the-unmute-breaking-news

ਨਗਰ ਨਿਗਮ ਦੀ ਜਨਰਲ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਲਈ 25 ਕਰੋੜ ਰੁਪਏ ਦੇ ਕੰਮ ਹੋਏ ਪਾਸ: ਬ੍ਰਮ ਸ਼ੰਕਰ ਜਿੰਪਾ

Tuesday 27 December 2022 01:15 PM UTC+00 | Tags: brahm-shankar-jimpa breaking-news cabinet-minister-brahm-shankar-jimpa cm-bhagwant-mann kuldeep-singh-dhaliwal municipal-corporation municipal-corporation-of-punjab news punjab-government punjabi-news punjab-municipal-corporation rescue-tender the-unmute-breaking-news the-unmute-punjabi-news

ਹੁਸ਼ਿਆਰਪੁਰ 27 ਦਸੰਬਰ 2022: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਅੱਜ ਨਗਰ ਨਿਗਮ ਹੁਸ਼ਿਆਰਪੁਰ ਦੀ ਹੋਈ ਜਨਰਲ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਤਹਿਤ ਸਾਰੇ ਵਾਰਡਾਂ ਲਈ ਲਗਭਗ 25 ਕਰੋੜ ਰੁਪਏ ਦੇ ਕੰਮ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਵਿਚ ਵੱਖ-ਵੱਖ ਪ੍ਰੋਜੈਕਟਾਂ ਸਮੇਤ ਸ਼ਹਿਰ ਦੇ ਰੱਖ-ਰਖਾਅ ਅਤੇ ਸਾਫ਼-ਸਫ਼ਾਈ ਆਦਿ ਦੇ ਕੰਮ ਸ਼ਾਮਲ ਹਨ, ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਲਟਕੇ ਹੋਏ ਸਨ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਸਫ਼ਾਈ ਸੇਵਕਾਂ ਦੀ ਭਲਾਈ ਲਈ ਵੀ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਉਪਰ ਉਠ ਕੇ ਸਭਨਾ ਦੇ ਸਹਿਯੋਗ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਬਿਹਤਰੀ ਲਈ ਹੋ ਰਹੇ ਵਧੀਆ ਕੰਮਾਂ ਦਾ ਸਾਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਸਵਾਗਤ ਕਰਨਾ ਚਾਹੀਦਾ ਹੈ।

ਨਗਰ ਨਿਗਮ ਦੀ ਮੀਟਿੰਗ ਉਪਰੰਤ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਦੇ ਫਾਇਰ ਬ੍ਰਿਗੇਡ ਨੂੰ ਮੁਹੱਈਆ ਕਰਵਾਈ ਗਈ ਨਵੀਂ ਮਿੰਨੀ ਐਡਵਾਂਸ ਰੈਸਕਿਊ ਟੈਂਡਰ ਨੂੰ ਝੰਡੀ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕਰੀਬ ਪੌਣੇ 2 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਅਤਿ-ਆਧੁਨਿਕ ਗੱਡੀ ਦੇ ਆਉਣ ਨਾਲ ਹੁਸ਼ਿਆਰਪੁਰ ਵਾਸੀਆਂ ਦੀ ਸੁਰੱਖਿਆ ਹੋਰ ਯਕੀਨੀ ਬਣੇਗੀ। ਉਨ੍ਹਾਂ ਕਿਹਾ ਕਿ ਇਹ ਗੱਡੀ ਅੱਗ, ਭੂਚਾਲ, ਹੜ੍ਹ ਅਤੇ ਹੋਰਨਾਂ ਹੰਗਾਮੀ ਹਾਲਤਾਂ ਵਿਚ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਹੁਸ਼ਿਆਰਪੁਰ ਵਾਸੀਆਂ ਨੂੰ ਇਹ ਗੱਡੀ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਤੰਗ ਸੜਕਾਂ ਅਤੇ ਗਲੀਆਂ ਲਈ ਅਜਿਹੀਆਂ ਛੋਟੀਆਂ ਜੀਪਾਂ ਦੀ ਵੀ ਮੰਗ ਕੀਤੀ ਗਈ ਹੈ, ਜੋ ਕਿ ਜਲਦ ਹੀ ਹੁਸ਼ਿਆਰਪੁਰ ਨੂੰ ਮਿਲਣਗੀਆਂ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਤੋਂ ਇਲਾਵਾ ਸਮੂਹ ਕੌਂਸਲਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

The post ਨਗਰ ਨਿਗਮ ਦੀ ਜਨਰਲ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਲਈ 25 ਕਰੋੜ ਰੁਪਏ ਦੇ ਕੰਮ ਹੋਏ ਪਾਸ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • brahm-shankar-jimpa
  • breaking-news
  • cabinet-minister-brahm-shankar-jimpa
  • cm-bhagwant-mann
  • kuldeep-singh-dhaliwal
  • municipal-corporation
  • municipal-corporation-of-punjab
  • news
  • punjab-government
  • punjabi-news
  • punjab-municipal-corporation
  • rescue-tender
  • the-unmute-breaking-news
  • the-unmute-punjabi-news

ਜ਼ੀਰਾ ਸ਼ਰਾਬ ਫੈਕਟਰੀ ਅੱਗੇ ਲੱਗੇ ਧਰਨੇ 'ਚ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ

Tuesday 27 December 2022 01:25 PM UTC+00 | Tags: aam-aadmi-party breaking-news farmers-protest halka-zira-of-ferozepur latest-news news punjab-government punjab-news rakesh-tikait the-unmute the-unmute-punjabi-news zira-liquor-factory

ਫ਼ਿਰੋਜਪੁਰ 27 ਦਸੰਬਰ 2022: ਫ਼ਿਰੋਜਪੁਰ ਦੇ ਹਲਕਾ ਜ਼ੀਰਾ ਦੀ ਸ਼ਰਾਬ ਫੈਕਟਰੀ (Zira Liquor Factory) ਦੇ ਬਾਹਰ ਕਰੀਬ ਪਿਛਲੇ ਪੰਜ ਮਹੀਨਿਆਂ ਤੋਂ ਲੋਕ ਧਰਨੇ ਤੇ ਬੈਠੇ ਹੋਏ ਹਨ। ਧਰਨਾਕਾਰੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਸ਼ਰਾਬ ਫੈਕਟਰੀ ਬੰਦ ਕੀਤੀ ਜਾਵੇ | ਜਿਸਨੂੰ ਲੈਕੇ ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸਾਂਝਾ ਮੋਰਚਾ ਜ਼ੀਰਾ ਦਾ ਸਾਥ ਦੇਣ ਦੀ ਗੱਲ ਆਖੀ ਗਈ ਸੀ, ਜਿਸ ਤੋਂ ਬਾਅਦ ਮੋਰਚੇ ਵਿੱਚ ਅਲੱਗ ਅਲੱਗ ਕਿਸਾਨ ਆਗੂ ਪਹੁੰਚ ਰਹੇ ਹਨ। ਇਸੇ ਦੇ ਤਹਿਤ ਅੱਜ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਜੀਰਾ ਮੋਰਚੇ ਵਿੱਚ ਪਹੁੰਚੇ ਹਨ

ਇਸ ਦੌਰਾਨ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਮੋਰਚੇ ਦੇ ਨਾਲ ਹਨ, ਉਨ੍ਹਾਂ ਕਿਹਾ ਫੈਕਟਰੀ ਬੰਦ ਕਰਨਾ ਕੋਈ ਹੱਲ ਨਹੀਂ ਬਲਕਿ ਫੈਕਟਰੀ ਵਿੱਚ ਟਰੀਟਮੈਂਟ ਪਲਾਂਟ ਲੱਗਣਾ ਚਾਹੀਦਾ ਹੈ ਅਤੇ ਇਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਮੋਰਚੇ ਲੋਕਾਂ ਨੂੰ ਵੱਧ ਤੋਂ ਵੱਧ ਮੋਰਚੇ ਦਾ ਸਾਥ ਦੇਣਾਂ ਚਾਹੀਦਾ ਹੈ।

The post ਜ਼ੀਰਾ ਸ਼ਰਾਬ ਫੈਕਟਰੀ ਅੱਗੇ ਲੱਗੇ ਧਰਨੇ ‘ਚ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ appeared first on TheUnmute.com - Punjabi News.

Tags:
  • aam-aadmi-party
  • breaking-news
  • farmers-protest
  • halka-zira-of-ferozepur
  • latest-news
  • news
  • punjab-government
  • punjab-news
  • rakesh-tikait
  • the-unmute
  • the-unmute-punjabi-news
  • zira-liquor-factory

ਦਿੱਲੀ-ਵਡੋਦਰਾ-ਮੁੰਬਈ ਐਕਸਪ੍ਰੈਸਵੇਅ 'ਤੇ ਉਤਰ ਸਕਣਗੇ ਲੜਾਕੂ ਜਹਾਜ਼, ਬਣਾਏ ਜਾਣਗੇ 55 ਰਨਵੇ

Tuesday 27 December 2022 01:47 PM UTC+00 | Tags: aircraft breaking-news delhi-vadodara-mumbai-expressway fighter-planes government-of-india indian-air-force indian-army india-news indian-fighter-planes ministry-of-road-transport-and-highways national-highway-authority-of-india news nhai nitin-gadkari road-runway

ਚੰਡੀਗੜ੍ਹ 27 ਦਸੰਬਰ 2022: ਦਿੱਲੀ-ਵਡੋਦਰਾ-ਮੁੰਬਈ ਐਕਸਪ੍ਰੈਸਵੇਅ (Delhi-Vadodara-Mumbai Expressway) ਨਾ ਸਿਰਫ਼ ਯਾਤਰਾ ਦੀ ਸਹੂਲਤ ਦੇਵੇਗਾ, ਸਗੋਂ ਐਮਰਜੈਂਸੀ ਦੀ ਸਥਿਤੀ ਵਿੱਚ ਲੜਾਕੂ ਜਹਾਜ਼ਾਂ ਨੂੰ ਵੀ ਇਸ ‘ਤੇ ਉਤਾਰਿਆ ਜਾ ਸਕਦਾ ਹੈ। ਇਸ ਰੋਡ ਨੂੰ ਰੋਡ ਰਨਵੇ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਸੋਹਨਾ ਦੇ ਅਲੀਪੁਰ ਤੋਂ ਮੁੰਬਈ ਦੇ ਵਿਚਕਾਰ ਲਗਭਗ 55 ਥਾਵਾਂ ‘ਤੇ ਅਜਿਹੇ ਹਿੱਸੇ ਬਣਾਏ ਜਾ ਰਹੇ ਹਨ ਜਿੱਥੇ ਲੜਾਕੂ ਜਹਾਜ਼ਾਂ ਨੂੰ ਆਸਾਨੀ ਨਾਲ ਉਤਾਰਿਆ ਜਾ ਸਕਦਾ ਹੈ।

ਅਲੀਪੁਰ ਤੋਂ ਦੌਸਾ ਤੱਕ ਕਰੀਬ 296 ਕਿਲੋਮੀਟਰ ਦੇ ਖੇਤਰ ‘ਚ ਕਰੀਬ 10 ਹਿੱਸੇ ਅਜਿਹੇ ਹਨ, ਜਿੱਥੇ ਲੜਾਕੂ ਜਹਾਜ਼ ਆਸਾਨੀ ਨਾਲ ਉਤਾਰੇ ਜਾ ਸਕਦੇ ਹਨ। ਅਲੀਪੁਰ ਤੋਂ ਦੌਸਾ ਤੱਕ ਦੇ ਹਿੱਸੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਇਸਦਾ ਟ੍ਰਾਇਲ ਇੱਕ ਸੜਕ ਰਨਵੇ ਵਜੋਂ ਲਿਆ ਜਾ ਸਕਦਾ ਹੈ। ਇਸ ਦਾ ਇਹ ਹਿੱਸਾ ਤਿਆਰ ਹੈ। ਜਨਵਰੀ ਦੇ ਪਹਿਲੇ ਹਫ਼ਤੇ ਇਸ ਨੂੰ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਸਦੇ ਨਾਲ ਹੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਆਪਣੀ ਤਰਫੋਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਵੀ ਇਸ ਦੀਆਂ ਤਿਆਰੀਆਂ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਹੁਣ ਸਿਰਫ਼ ਉਥੋਂ ਇਜਾਜ਼ਤ ਦੀ ਉਡੀਕ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਸਥਾਨਕ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਦੀ ਬੇਨਤੀ ‘ਤੇ ਨਿਤਿਨ ਗਡਕਰੀ ਨੇ ਪ੍ਰਧਾਨ ਮੰਤਰੀ ਨੂੰ ਉਦਘਾਟਨ ਲਈ ਸਮਾਂ ਦੇਣ ਦੀ ਬੇਨਤੀ ਕੀਤੀ ਸੀ ਪਰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਅਜੇ ਤੱਕ ਉਨ੍ਹਾਂ ਨੂੰ ਸਮੇਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਦੋ ਦਿਨ ਪਹਿਲਾਂ ਸੂਬਾ ਪ੍ਰਧਾਨ ਮਨੋਹਰ ਲਾਲ ਨੇ ਵੀ ਪ੍ਰਧਾਨ ਮੰਤਰੀ ਤੋਂ ਜੰਗਲ ਸਫਾਰੀ ਦਾ ਨੀਂਹ ਪੱਥਰ ਰੱਖਣ ਲਈ ਸਮਾਂ ਮੰਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦਿੱਲੀ-ਵਡੋਦਰਾ-ਮੁੰਬਈ ਐਕਸਪ੍ਰੈਸਵੇਅ ਦਾ ਉਦਘਾਟਨ ਅਤੇ ਜੰਗਲ ਸਫਾਰੀ ਦਾ ਨੀਂਹ ਪੱਥਰ ਇੱਕੋ ਦਿਨ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਸੋਹਨਾ ਵਿੱਚ ਅਲੀਪੁਰ ਦੇ ਆਲੇ-ਦੁਆਲੇ ਦੋਵਾਂ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖ ਸਕਦੇ ਹਨ। ਉਸਦੇ ਆਉਣ ਦੀ ਉਮੀਦ ਕਰਦੇ ਹੋਏ, NHAI ਦੇ ਸੀਨੀਅਰ ਅਧਿਕਾਰੀਆਂ ਨੇ ਆਪਣੇ ਮਾਤਹਿਤ ਅਧਿਕਾਰੀਆਂ ਨੂੰ ਤਿਆਰ ਰਹਿਣ ਲਈ ਕਿਹਾ ਹੈ।

ਤਾਂ ਜੋ 1971 ਵਾਲੀ ਸਥਿਤੀ ਪੈਦਾ ਨਾ ਹੋਵੇ..

ਇਤਿਹਾਸ ਦੱਸਦਾ ਹੈ ਕਿ ਪਾਕਿਸਤਾਨ ਨਾਲ 1971 ਦੀ ਜੰਗ ਦੌਰਾਨ ਦੁਸ਼ਮਣ ਫ਼ੌਜ ਦੇ ਲੜਾਕੂ ਜਹਾਜ਼ ਆਗਰਾ ਨੇੜੇ ਪਹੁੰਚ ਗਏ ਸਨ। ਉਸ ਨੂੰ ਭਾਰਤੀ ਹਵਾਈ ਸੈਨਾ ਨੇ ਆਪਣੀ ਅਥਾਹ ਹਿੰਮਤ ਨਾਲ ਖਦੇੜ ਦਿੱਤਾ ਸੀ, ਪਰ ਉਸ ਸਮੇਂ ਇੱਥੇ ਉਸ ਦੇ ਲੜਾਕੂ ਜਹਾਜ਼ ਨੂੰ ਤਬਾਹ ਕਰਨ ਦਾ ਕੋਈ ਤਰੀਕਾ ਨਹੀਂ ਸੀ। ਹਾਲਾਂਕਿ, ਅੱਜ ਅਜਿਹੀ ਸਥਿਤੀ ਬਣਨ ਦੀ ਸੰਭਾਵਨਾ ਨਹੀਂ ਹੈ। ਉਸ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਆਗਰਾ, ਗਵਾਲੀਅਰ ਏਅਰਬੇਸ ਅਤੇ ਗੁਰੂਗ੍ਰਾਮ-ਦਿੱਲੀ ਦੇ ਨੇੜੇ ਕਿਤੇ ਵੀ ਲੜਾਕੂ ਜਹਾਜ਼ਾਂ ਨੂੰ ਲੈਂਡ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ। ਇਹੀ ਕਾਰਨ ਹੈ ਕਿ ਹੁਣ ਵੱਡੇ ਰਾਜ ਮਾਰਗਾਂ ਨੂੰ ਅਜਿਹਾ ਰੂਪ ਦਿੱਤਾ ਜਾ ਰਿਹਾ ਹੈ।

The post ਦਿੱਲੀ-ਵਡੋਦਰਾ-ਮੁੰਬਈ ਐਕਸਪ੍ਰੈਸਵੇਅ ‘ਤੇ ਉਤਰ ਸਕਣਗੇ ਲੜਾਕੂ ਜਹਾਜ਼, ਬਣਾਏ ਜਾਣਗੇ 55 ਰਨਵੇ appeared first on TheUnmute.com - Punjabi News.

Tags:
  • aircraft
  • breaking-news
  • delhi-vadodara-mumbai-expressway
  • fighter-planes
  • government-of-india
  • indian-air-force
  • indian-army
  • india-news
  • indian-fighter-planes
  • ministry-of-road-transport-and-highways
  • national-highway-authority-of-india
  • news
  • nhai
  • nitin-gadkari
  • road-runway

ਮਹਿਲਾ ਟੀ-20 ਆਲਰਾਊਂਡਰ ਰੈਂਕਿੰਗ 'ਚ ਐਸ਼ਲੇ ਗਾਰਡਨਰ ਪਹਿਲੇ ਸਥਾਨ 'ਤੇ ਕਾਬਜ਼, ਜਾਣੋ ਭਾਰਤੀ ਖਿਡਾਰਨਾਂ ਦੀ ਰੈਂਕਿੰਗ

Tuesday 27 December 2022 02:11 PM UTC+00 | Tags: ashleigh-gardner breaking-news cricket deepty-sharma icc news sophie-devine sports-news the-unmute-breaking-news the-unmute-punjabi-news womens-t20

ਚੰਡੀਗੜ੍ਹ 27 ਦਸੰਬਰ 2022: ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਹਰਫਨਮੌਲਾ ਐਸ਼ਲੇ ਗਾਰਡਨਰ (Ashleigh Gardner) ਆਈਸੀਸੀ ਵੱਲੋਂ ਮੰਗਲਵਾਰ ਨੂੰ ਜਾਰੀ ਮਹਿਲਾ ਟੀ-20 ਆਲਰਾਊਂਡਰ ਰੈਂਕਿੰਗ ‘ਚ ਹਰਫਨਮੌਲਾ ਖਿਡਾਰੀਆਂ ਦੀ ਸੂਚੀ ‘ਚ 417 ਅੰਕਾਂ ਨਾਲ ਦੁਨੀਆ ਦੀ ਨੰਬਰ-1 ਆਲਰਾਊਂਡਰ ਬਣ ਗਈ ਹੈ। ਉਸ ਨੇ ਵੈਸਟਇੰਡੀਜ਼ ਦੀ ਕਪਤਾਨ ਹੇਲੀ ਮੈਥਿਊਜ਼, ਭਾਰਤ ਦੀ ਦੀਪਤੀ ਸ਼ਰਮਾ ਅਤੇ ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਈਨ ਨੂੰ ਪਿੱਛੇ ਛੱਡ ਕੇ ਇਹ ਉਪਲਬਧੀ ਹਾਸਲ ਕੀਤੀ ਹੈ।

ਆਲਰਾਊਂਡਰ ਦੀ ਇਸ ਸੂਚੀ ਵਿੱਚ ਦੂਜੇ ਸਥਾਨ ‘ਤੇ 389 ਅੰਕਾਂ ਨਾਲ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਤੇ ਤੀਜੇ ਸਥਾਨ ‘ਤੇ 387 ਅੰਕਾਂ ਨਾਲ ਭਾਰਤ ਦੀ ਦੀਪਤੀ ਸ਼ਰਮਾ ਕਾਬਜ਼ ਹੈ | ਭਾਰਤ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ‘ਚ ਆਸਟ੍ਰੇਲੀਆ ਦੀ 4-1 ਨਾਲ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਾਰਡਨਰ ਨੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ‘ਚ 32 ਗੇਂਦਾਂ ‘ਤੇ ਅਜੇਤੂ 66 ਦੌੜਾਂ ਦੀ ਪਾਰੀ ਖੇਡ ਕੇ 20 ਦੌੜਾਂ ‘ਤੇ ਦੋ ਵਿਕਟਾਂ ਵੀ ਲਈਆਂ। ਉਹ ਤਿੰਨ ਸਥਾਨਾਂ ਦੇ ਸੁਧਾਰ ਨਾਲ ਰੈਂਕਿੰਗ ‘ਚ ਚੋਟੀ ‘ਤੇ ਪਹੁੰਚ ਗਈ ਹੈ।

 

The post ਮਹਿਲਾ ਟੀ-20 ਆਲਰਾਊਂਡਰ ਰੈਂਕਿੰਗ ‘ਚ ਐਸ਼ਲੇ ਗਾਰਡਨਰ ਪਹਿਲੇ ਸਥਾਨ ‘ਤੇ ਕਾਬਜ਼, ਜਾਣੋ ਭਾਰਤੀ ਖਿਡਾਰਨਾਂ ਦੀ ਰੈਂਕਿੰਗ appeared first on TheUnmute.com - Punjabi News.

Tags:
  • ashleigh-gardner
  • breaking-news
  • cricket
  • deepty-sharma
  • icc
  • news
  • sophie-devine
  • sports-news
  • the-unmute-breaking-news
  • the-unmute-punjabi-news
  • womens-t20

ਅਮਨ ਅਰੋੜਾ ਵੱਲੋਂ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਯਕੀਨੀ ਬਣਾਉਣ ਲਈ ਪੁੱਡਾ ਭਵਨ 'ਚ ਅਚਨਚੇਤ ਚੈਕਿੰਗ

Tuesday 27 December 2022 02:18 PM UTC+00 | Tags: aam-aadmi-party aman-arora cm-bhagwant-mann latest-news news principal-secretary-housing-and-urban-development puda-bhawan-neqws pudda-bhawan punjab punjab-government punjab-news the-unmute-breaking-news the-unmute-news

ਚੰਡੀਗੜ੍ਹ 27 ਦਸੰਬਰ 2022: ਲੋਕਾਂ ਨੂੰ ਪਾਰਦਰਸ਼ੀ ਅਤੇ ਨਿਰਵਿਘਨ ਢੰਗ ਨਾਲ ਸਮੇਂ ਸਿਰ ਸੇਵਾਵਾਂ ਯਕੀਨੀ ਬਣਾਉਣ ਲਈ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਅੱਜ ਸ਼ਾਮ ਪੁੱਡਾ ਭਵਨ (Puda Bhawan) ਵਿੱਚ ਅਚਨਚੇਤ ਚੈਕਿੰਗ ਕੀਤੀ। ਕੈਬਨਿਟ ਮੰਤਰੀ ਨੇ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਜੋਏ ਕੁਮਾਰ ਸਿਨਹਾ ਨਾਲ ਵੱਖ-ਵੱਖ ਸ਼ਾਖਾਵਾਂ ਦਾ ਦੌਰਾ ਕਰਕੇ ਅਧਿਕਾਰੀਆਂ ‘ਤੇ ਕੰਮ ਦੇ ਬੋਝ ਅਤੇ ਉਨ੍ਹਾਂ ਦੇ ਪੱਧਰ ‘ਤੇ ਬਕਾਇਆ ਪਏ ਕੇਸਾਂ ਦਾ ਜਾਇਜ਼ਾ ਲਿਆ।

ਅਧਿਕਾਰੀਆਂ ਤੇ ਕਰਮਚਾਰੀਆਂ ਉਤੇ ਕੰਮ ਦੇ ਬੋਝ ਨੂੰ ਤਰਕਸੰਗਤ ਕਰਨ ਲਈ ਆਖਦਿਆਂ  ਅਮਨ ਅਰੋੜਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਕੰਮ ਪ੍ਰਤੀ ਢਿੱਲਮੱਠ ਵਾਲੇ ਰਵੱਈਏ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਫਾਈਲਾਂ ਦਾ ਨਿਬੇੜਾ ਨਾ ਕਰਨ ‘ਤੇ ਸਬੰਧਤ ਅਧਿਕਾਰੀ/ਕਰਮਚਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਕੇ ਸਿਸਟਮ ਵਿੱਚ ਸੁਧਾਰ ਕਰਨ ਲਈ ਸੱਤਾ ਵਿੱਚ ਆਈ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਦੇਰੀ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਅਪਣਾਇਆ ਹੈ। ਵਿਭਾਗ ਨੇ ਹਾਲ ਹੀ ਵਿੱਚ 42 ਅਧਿਕਾਰੀਆਂ ਨੂੰ ਡਿਊਟੀ ਵਿੱਚ ਅਣਗਹਿਲੀ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ ਅਤੇ ਤਿੰਨ ਅਧਿਕਾਰੀਆਂ ਨੂੰ ਚਾਰਜਸ਼ੀਟ ਵੀ ਕੀਤਾ ਸੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਇੱਕ ਆਨਲਾਈਨ ਸਿਸਟਮ ਵਿਕਸਤ ਕੀਤਾ ਹੈ ਜਿਸ ਤਹਿਤ ਵਿਭਾਗ ਵਿੱਚ ਆਉਂਦੀਆਂ ਅਰਜ਼ੀਆਂ ਅਤੇ ਫਾਈਲਾਂ ਦੀ ਉਨ੍ਹਾਂ ਵੱਲੋਂ ਖੁਦ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਅਰਜ਼ੀਆਂ ਦੇ ਨਿਬੇੜੇ ਵਿੱਚ ਬੇਲੋੜੀ ਦੇਰੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ ਅਤੇ ਭ੍ਰਿਸ਼ਟ ਗਤੀਵਿਧੀਆਂ ਨੂੰ ਬੜਾਵਾ ਮਿਲਦਾ ਹੈ, ਜੋ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ।
ਉਨ੍ਹਾਂ ਨੇ ਕਰਮਚਾਰੀਆਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਆਪਣੀ ਡਿਊਟੀ ਨਿਭਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਮਦਦ ਲਈ ਹਰ ਸਮੇਂ ਹਾਜ਼ਰ ਹਨ ਪਰ ਡਿਊਟੀ ਦੌਰਾਨ ਇਮਾਨਦਾਰੀ ਅਤੇ ਪਾਰਦਰਸ਼ਤਾ ਨੂੰ ਪਹਿਲ ਦਿੱਤੀ ਜਾਵੇ।

The post ਅਮਨ ਅਰੋੜਾ ਵੱਲੋਂ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਯਕੀਨੀ ਬਣਾਉਣ ਲਈ ਪੁੱਡਾ ਭਵਨ ‘ਚ ਅਚਨਚੇਤ ਚੈਕਿੰਗ appeared first on TheUnmute.com - Punjabi News.

Tags:
  • aam-aadmi-party
  • aman-arora
  • cm-bhagwant-mann
  • latest-news
  • news
  • principal-secretary-housing-and-urban-development
  • puda-bhawan-neqws
  • pudda-bhawan
  • punjab
  • punjab-government
  • punjab-news
  • the-unmute-breaking-news
  • the-unmute-news

ਚੀਨ ਦੀ ਵਧ ਰਹੀ ਘੁਸਪੈਠ ਕਾਰਨ ਤਾਈਵਾਨ ਸਰਕਾਰ ਨੇ ਨਾਗਰਿਕਾਂ ਦੀ ਫੌਜੀ ਸਿਖਲਾਈ ਇੱਕ ਸਾਲ ਲਈ ਕੀਤੀ ਲਾਜ਼ਮੀ

Tuesday 27 December 2022 02:30 PM UTC+00 | Tags: breaking-news china china-army latest-news national-security. news taiwan taiwan-government tsai-ing-wen

ਚੰਡੀਗੜ੍ਹ 27 ਦਸੰਬਰ 2022: ਤਾਈਵਾਨ ਨੇ ਸਾਰੇ ਪੁਰਸ਼ ਨਾਗਰਿਕਾਂ ਲਈ ਲਾਜ਼ਮੀ ਫੌਜੀ ਸਿਖਲਾਈ ਨੂੰ ਚਾਰ ਮਹੀਨਿਆਂ ਤੋਂ ਵਧਾ ਕੇ ਇਕ ਸਾਲ ਕਰਨ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਾਈਵਾਨ (Taiwan) ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਚੀਨ ਦੀ ਵਧ ਰਹੀ ਘੁਸਪੈਠ ਦਰਮਿਆਨ ਮੰਗਲਵਾਰ ਨੂੰ ਇਸ ਫੈਸਲੇ ਦਾ ਐਲਾਨ ਕੀਤਾ। ਨਾਗਰਿਕਾਂ ਲਈ ਇੱਕ ਸਾਲ ਦੀ ਫੌਜੀ ਸਿਖਲਾਈ 2024 ਵਿੱਚ ਸ਼ੁਰੂ ਹੋਵੇਗੀ।

ਸਾਈ ਇੰਗ-ਵੇਨ (Tsai Ing-wen) ਨੇ ਇਸ ਨੂੰ ਬਹੁਤ ਮੁਸ਼ਕਲ ਫੈਸਲਾ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਸ਼ਾਂਤੀ ਰਾਸ਼ਟਰੀ ਰੱਖਿਆ ‘ਤੇ ਨਿਰਭਰ ਕਰਦੀ ਹੈ ਅਤੇ ਰਾਸ਼ਟਰੀ ਰੱਖਿਆ ਦੇਸ਼ ਦੇ ਲੋਕਾਂ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਫੌਜੀ ਸਿਖਲਾਈ ਦੌਰਾਨ ਮਿਲਣ ਵਾਲੀ ਤਨਖ਼ਾਹ ਨੂੰ ਘੱਟੋ-ਘੱਟ ਉਜਰਤ ਤੱਕ ਵਧਾ ਦਿੱਤੀ ਜਾਵੇਗੀ । ਸਾਈ ਇੰਗ-ਵੇਨ ਨੇ ਘੋਸ਼ਣਾ ਕੀਤੀ ਕਿ ਜੈਵਲਿਨ ਐਂਟੀ-ਟੈਂਕ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਲਈ ਸਿਖਲਾਈ ਨੂੰ ਤੇਜ਼ ਅਤੇ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮੁਸ਼ਕਲ ਫੈਸਲਾ ਹੈ। ਪਰ ਇਹ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਹੈ।

ਇਸ ਦੇ ਨਾਲ ਹੀ ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਤਾਈਵਾਨ ਦੇ ਆਲੇ-ਦੁਆਲੇ ਛੇ ਚੀਨੀ ਜਹਾਜ਼ਾਂ ਅਤੇ ਜਹਾਜ਼ਾਂ ਦਾ ਪਤਾ ਲਗਾਇਆ ਗਿਆ ਹੈ। ਤਾਈਵਾਨ ਦੀਆਂ ਹਥਿਆਰਬੰਦ ਬਲਾਂ ਨੇ ਸਥਿਤੀ ‘ਤੇ ਨਜ਼ਰ ਰੱਖੀ ਅਤੇ ਚੀਨ ਦੀਆਂ ਇਨ੍ਹਾਂ ਚਾਲਾਂ ਦਾ ਜਵਾਬ ਦੇਣ ਲਈ ਸਮੁੰਦਰੀ ਜਹਾਜ਼ਾਂ ਅਤੇ ਜ਼ਮੀਨ ‘ਤੇ ਆਧਾਰਿਤ ਮਿਜ਼ਾਈਲਾਂ ਨੂੰ ਕੰਮ ਸੌਂਪਿਆ ਗਿਆ ਹੈ ।

ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਟਵੀਟ ਕੀਤਾ ਕਿ ਮੰਗਲਵਾਰ ਨੂੰ ਸਵੇਰੇ 6 ਵਜੇ (ਸਥਾਨਕ ਸਮੇਂ) ‘ਤੇ ਤਾਈਵਾਨ ਦੀ ਸਰਹੱਦ ਨੇੜੇ ਛੇ ਚੀਨੀ ਫੌਜੀ ਜਹਾਜ਼ ਅਤੇ ਤਿੰਨ ਜਹਾਜ਼ ਦੇਖੇ ਗਏ ਹਨ । ਹਥਿਆਰਬੰਦ ਬਲਾਂ ਨੇ ਸਥਿਤੀ ਦੀ ਨਿਗਰਾਨੀ ਕੀਤੀ ਹੈ ਅਤੇ ਇਹਨਾਂ ਗਤੀਵਿਧੀਆਂ ਦਾ ਜਵਾਬ ਦੇਣ ਲਈ ਸੀਏਪੀ ਏਅਰਕ੍ਰਾਫਟ, ਨੇਵਲ ਜਹਾਜ਼ਾਂ ਅਤੇ ਜ਼ਮੀਨ-ਅਧਾਰਿਤ ਮਿਜ਼ਾਈਲ ਪ੍ਰਣਾਲੀਆਂ ਨੂੰ ਕੰਮ ਸੌਂਪਿਆ ਹੈ।

The post ਚੀਨ ਦੀ ਵਧ ਰਹੀ ਘੁਸਪੈਠ ਕਾਰਨ ਤਾਈਵਾਨ ਸਰਕਾਰ ਨੇ ਨਾਗਰਿਕਾਂ ਦੀ ਫੌਜੀ ਸਿਖਲਾਈ ਇੱਕ ਸਾਲ ਲਈ ਕੀਤੀ ਲਾਜ਼ਮੀ appeared first on TheUnmute.com - Punjabi News.

Tags:
  • breaking-news
  • china
  • china-army
  • latest-news
  • national-security.
  • news
  • taiwan
  • taiwan-government
  • tsai-ing-wen
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form