TheUnmute.com – Punjabi News: Digest for December 21, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਚੰਡੀਗੜ੍ਹ 20 ਦਸੰਬਰ 2022: ਪੰਜਾਬੀ ਸਿੰਗਰ ਜੈਜ਼ੀ ਬੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਕਰੀਬ 3 ਦਹਾਕਿਆਂ ਤੋਂ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਪੂਰੀ ਦੁਨੀਆ 'ਚ ਜੈਜ਼ੀ ਬੀ ਦੇ ਪ੍ਰਸ਼ੰਸਕ ਮੌਜੂਦ ਹਨ। ਇਸ ਦੇ ਨਾਲ ਨਾਲ ਗਾਇਕ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਹ ਜਦੋਂ ਵੀ ਕੋਈ ਪੋਸਟ ਸ਼ੇਅਰ ਕਰਦੇ ਹਨ ਤਾਂ ਉਨ੍ਹਾਂ ਦੇ ਫੈਨਜ਼ ਉਸ ਨੂੰ ਬਹੁਤ ਪਿਆਰ ਦੇ ਰਹੇ ਹਨ।

ਹਾਲ ਹੀ 'ਚ ਜੈਜ਼ੀ ਬੀ ਦੀ ਤਾਜ਼ਾ ਪੋਸਟ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਭਾਵੁਕ ਕਰ ਰਹੀ ਹੈ। ਦਰਅਸਲ, ਬੀਤੇ ਦਿਨੀਂ ਜੈਜ਼ੀ ਬੀ ਦੀ ਮਾਂ ਦੀ 13ਵੀਂ ਬਰਸੀ ਸੀ। ਇਸ ਮੌਕੇ ਜੈਜ਼ੀ ਬੀ ਨੇ ਆਪਣੀ ਮਾਂ ਨਾਲ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਇਮੋਸ਼ਨਲ ਕੈਪਸ਼ਨ ਵੀ ਲਿਖੀ। ਜੈਜ਼ੀ ਬੀ ਨੇ ਲਿਖਿਆ, 'ਯਕੀਨ ਨਹੀਂ ਹੁੰਦਾ 13 ਸਾਲ ਹੋ ਗਏ। ਮਿਸ ਯੂ ਮੌਮ।'

http://

View this post on Instagram

A post shared by Jazzy B (@jazzyb)

 

The post ਗਾਇਕ ਜੈਜ਼ੀ ਬੀ ਆਪਣੀ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ , ਸਾਂਝੀ ਕੀਤੀ ਇਹ ਤਸਵੀਰ appeared first on TheUnmute.com - Punjabi News.

Tags:
  • jazzy-b
  • jazzy-b-mom
  • jazzy-b-news
  • the-unmute

ਸੰਸਦ ਮੈਂਬਰ ਰਾਘਵ ਚੱਢਾ ਨੇ ਬੇਅਦਬੀ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਦੀ ਕੀਤੀ ਮੰਗ

Tuesday 20 December 2022 05:21 AM UTC+00 | Tags: aam-aadmi-party aam-aadmi-partys-raghav-chadha bargadi-sacrilege-case breaking-news latest-news news parliament. punjab punjab-government punjab-raghav-chadh punjab-raghav-chadha raghav-chadha rajya-sabha rajya-sabha-member rajya-sabha-regarding-the-discussion sacrilege sacrilege-issue sgpc sikh sikh-community

ਚੰਡੀਗੜ੍ਹ 20 ਜੁਲਾਈ 2022: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਮੌਜੂਦਾ ਸਰਦ ਰੁੱਤ ਸ਼ੈਸ਼ਨ ਵਿੱਚ ਲਗਾਤਾਰ ਪੰਜਾਬ ਨਾਲ ਜੁੜੇ ਅਹਿਮ ਮੁੱਦੇ ਅਤੇ ਮੰਗਾਂ ਚੁੱਕ ਰਹੇ ਹਨ | ਇਸਦੇ ਨਾਲ ਹੀ ਅੱਜ ਰਾਘਵ ਚੱਢਾ ਨੇ ਸੰਸਦ ਵਿੱਚ ਬੇਅਦਬੀ ਮਾਮਲਿਆਂ ਦਾ ਮੁੱਦਾ ਚੁੱਕਿਆ |

ਉਨ੍ਹਾਂ ਨੇ ਪੱਤਰ ਰਾਹੀਂ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬੀ ਆਪਣੀ ਜਾਨ ਦੇ ਸਕਦੇ ਹਨ, ਪਰ ਗੁਰੂ ਸਾਹਿਬਾਨ ਦਾ ਅਪਮਾਨ ਅਤੇ ਗੁਰੂ ਸਾਹਿਬਾਨ ਦੀ ਬਾਣੀ ਦਾ ਨਿਰਾਦਰ ਕਦੇ ਬਰਦਾਸ਼ਤ ਨਹੀਂ ਕਰ ਸਕਦੇ |

ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਸਮਾਜ ਵਿਰੋਧੀ ਲੋਕਾਂ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਕਈ ਕੋਸ਼ਿਸ਼ਾਂ ਹੋਈਆਂ ਹਨ, ਜਿਨ੍ਹਾਂ ਵਿੱਚ 2015 ਵਿੱਚ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਲੁਧਿਆਣਾ ਵਿੱਚ ਪਵਿੱਤਰ ਸ਼੍ਰੀਮਦ ਭਗਵਤ ਗੀਤਾ ਦੀ ਬੇਅਦਬੀ ਸ਼ਾਮਲ ਹੈ।

The post ਸੰਸਦ ਮੈਂਬਰ ਰਾਘਵ ਚੱਢਾ ਨੇ ਬੇਅਦਬੀ ਮਾਮਲਿਆਂ ‘ਚ ਉਮਰ ਕੈਦ ਦੀ ਸਜ਼ਾ ਦੀ ਕੀਤੀ ਮੰਗ appeared first on TheUnmute.com - Punjabi News.

Tags:
  • aam-aadmi-party
  • aam-aadmi-partys-raghav-chadha
  • bargadi-sacrilege-case
  • breaking-news
  • latest-news
  • news
  • parliament.
  • punjab
  • punjab-government
  • punjab-raghav-chadh
  • punjab-raghav-chadha
  • raghav-chadha
  • rajya-sabha
  • rajya-sabha-member
  • rajya-sabha-regarding-the-discussion
  • sacrilege
  • sacrilege-issue
  • sgpc
  • sikh
  • sikh-community

CM ਭਗਵੰਤ ਮਾਨ ਨਿਵੇਸ਼ ਸੰਬੰਧੀ ਹੈਦਰਾਬਾਦ 'ਚ ਉਦਯੋਗਪਤੀਆਂ ਨਾਲ ਕਰਨਗੇ ਮੁਲਾਕਾਤ

Tuesday 20 December 2022 05:33 AM UTC+00 | Tags: aam-aadmni-party-punjab bangalore bengaluru bhagwant-mann breaking-news chennai chennai-governemnt chennai-government hyderabad industrialists invest-in-punjab investment investment-in-punjab invest-punjab-conference murugappa-group national-investment news punjab punjab-government punjab-government-delegation punjab-industry punjab-invest punjab-national-investment telangana-chief-minister-kcr

ਚੰਡੀਗੜ੍ਹ 20 ਜੁਲਾਈ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਚੇਨਈ ਦੇ ਦੌਰੇ 'ਤੇ ਹਨ। ਮੁੱਖ ਮੰਤਰੀ ਅੱਜ ਚੇਨਈ ਤੋਂ ਹੈਦਰਾਬਾਦ (Hyderabad) ਰਵਾਨਾ ਹੋਏ ਹਨ, ਮੁੱਖ ਮੰਤਰੀ ਮਾਨ ਹੈਦਰਾਬਾਦ ਵਿੱਚ ਉਦਯੋਗਪਤੀਆਂ ਨਾਲ ਪੰਜਾਬ ਵਿੱਚ ਨਿਵੇਸ਼ (investment) ਨੂੰ ਲੈ ਕੇ ਮੁਲਾਕਾਤ ਕਰਨਗੇ | ਇਸਦੇ ਨਾਲ ਹੀ ਉਹ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਨਾਲ ਵੀ ਮੁਲਾਕਾਤ ਕਰਨਗੇ , ਦੋਵੇਂ ਮੁੱਖ ਮੰਤਰੀਆਂ ਦੀ ਸ਼ਾਮ 5 ਵਜੇ ਮੀਟਿੰਗ ਹੋਵੇਗੀ |

ਮੁੱਖ ਮੰਤਰੀ ਮਾਨ ਨੇ ਬੀਤੇ ਦਿਨ ਚੇਨਈ ਵਿੱਚ ਪੰਜਾਬ ਵਿੱਚ ਨਿਵੇਸ਼ (investment) ਨੂੰ ਲੈ ਕੇ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ । ਇਸ ਮੌਕੇ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਦੱਸਿਆ ਕਿ ਮੁਰੂਗੱਪਾ ਗਰੁੱਪ (Murugappa Group) ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੰਜਾਬ 'ਚ ਨਿਵੇਸ਼ ਲਈ ਸੱਦਾ ਦਿੱਤਾ ਗਿਆ ਹੈ |

The post CM ਭਗਵੰਤ ਮਾਨ ਨਿਵੇਸ਼ ਸੰਬੰਧੀ ਹੈਦਰਾਬਾਦ ‘ਚ ਉਦਯੋਗਪਤੀਆਂ ਨਾਲ ਕਰਨਗੇ ਮੁਲਾਕਾਤ appeared first on TheUnmute.com - Punjabi News.

Tags:
  • aam-aadmni-party-punjab
  • bangalore
  • bengaluru
  • bhagwant-mann
  • breaking-news
  • chennai
  • chennai-governemnt
  • chennai-government
  • hyderabad
  • industrialists
  • invest-in-punjab
  • investment
  • investment-in-punjab
  • invest-punjab-conference
  • murugappa-group
  • national-investment
  • news
  • punjab
  • punjab-government
  • punjab-government-delegation
  • punjab-industry
  • punjab-invest
  • punjab-national-investment
  • telangana-chief-minister-kcr

ਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿਟਰ ਅਕਾਊਂਟ ਭਾਰਤ ਵਿੱਚ ਹੋਇਆ ਬੰਦ

Tuesday 20 December 2022 05:43 AM UTC+00 | Tags: jazzy-b jazzy-b-news jazzy-bs-twitter jazzy-bs-twitter-the-unmute the-unmute

ਚੰਡੀਗੜ੍ਹ 20 ਦਸੰਬਰ 2022: ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਬਾਰੇ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਜੈਜ਼ੀ ਬੀ ਦਾ ਟਵਿਟਰ ਅਕਾਊਂਟ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਫਿਲਹਾਲ ਉਨ੍ਹਾਂ ਦੇ ਟਵਿੱਟਰ ਅਕਾਊਂਟ ਨੂੰ ਬੰਦ ਕਰਨ ਪਿੱਛੇ ਕੁਝ ਕਾਨੂੰਨੀ ਕਾਰਨ ਦੱਸੇ ਜਾ ਰਹੇ ਹਨ, ਜਿਸ ਕਾਰਨ ਭਾਰਤ ‘ਚ ਉਨ੍ਹਾਂ ਦਾ ਟਵਿਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ।

jazzy b twitter
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਵੀ ਭਾਰਤ ‘ਚ ਜੈਜੀ ਬੀ ਦਾ ਟਵਿਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਉਨ੍ਹਾਂ ਦਾ ਟਵਿਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ।

 

jazzy b twitter

The post ਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿਟਰ ਅਕਾਊਂਟ ਭਾਰਤ ਵਿੱਚ ਹੋਇਆ ਬੰਦ appeared first on TheUnmute.com - Punjabi News.

Tags:
  • jazzy-b
  • jazzy-b-news
  • jazzy-bs-twitter
  • jazzy-bs-twitter-the-unmute
  • the-unmute

ਚੰਡੀਗੜ੍ਹ 20 ਜੁਲਾਈ 2022: ਪਹਾੜਾਂ ‘ਚ ਹੋਈ ਬਰਫਬਾਰੀ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਪਿਛਲੇ ਕਈ ਦਿਨਾਂ ਤੋਂ ਠੰਡ ਵਧ ਗਈ ਹੈ। ਸੰਘਣੀ ਧੁੰਦ ਦਾ ਕਹਿਰ ਅਜੇ ਵੀ ਜਾਰੀ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਤੜਕੇ ਹੀ ਸੰਘਣੀ ਧੁੰਦ ਦੇਖਣ ਨੂੰ ਮਿਲੀ। ਜਿਸ ਕਾਰਨ ਵਿਜ਼ੀਬਿਲਟੀ ਵੀ ਬਹੁਤ ਘੱਟ ਸੀ।

ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਪੰਜ ਦਿਨਾਂ ‘ਚ ਠੰਡ ਹੋਰ ਵਧੇਗੀ। ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੀ ਚਿਤਾਵਨੀ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਅਤੇ ਰਾਤ ਨੂੰ ਸੰਘਣੀ ਧੁੰਦ ਅਤੇ ਸੀਤ ਲਹਿਰ ਰਹੇਗੀ।

The post ਪੰਜਾਬ ‘ਚ ਵੱਧ ਰਹੀ ਠੰਡ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਇਨ੍ਹਾਂ ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ appeared first on TheUnmute.com - Punjabi News.

Tags:
  • breaking-news
  • fog
  • news
  • snowfall

ਦਿੱਲੀ ਦੇ ਉਪ ਰਾਜਪਾਲ ਨੇ ਕੇਜਰੀਵਾਲ ਸਰਕਾਰ ਤੋਂ 97 ਕਰੋੜ ਰੁਪਏ ਵਸੂਲਣ ਦੇ ਦਿੱਤੇ ਨਿਰਦੇਸ਼

Tuesday 20 December 2022 06:02 AM UTC+00 | Tags: aam-aadmi-party aam-aadmi-party-government aap-supremo-arvind-kejriwal breaking-news chief-minister-of-delhi delhi-high-court delhi-lieutenant-governor delhi-lieutenant-governor-vinay-kumar-saxena news political-advertisements r-political-advertisements the-unmute-breaking-news the-unmute-punjabi-news vinay-kumar-saxena

ਚੰਡੀਗੜ੍ਹ 20 ਜੁਲਾਈ 2022: ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ (Vinay Kumar Saxena) ਨੇ ਮੁੱਖ ਸਕੱਤਰ ਨੂੰ ਸਰਕਾਰੀ ਇਸ਼ਤਿਹਾਰਾਂ ਵਜੋਂ ਪ੍ਰਕਾਸ਼ਿਤ ਸਿਆਸੀ ਇਸ਼ਤਿਹਾਰਾਂ ਲਈ ਆਮ ਆਦਮੀ ਪਾਰਟੀ ਤੋਂ 97 ਕਰੋੜ ਰੁਪਏ ਦੀ ਵਸੂਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਪ ਰਾਜਪਾਲ ਦੇ ਨਿਰਦੇਸ਼ 2015 ਦੇ ਸੁਪਰੀਮ ਕੋਰਟ ਦੇ ਆਦੇਸ਼ਾਂ, 2016 ਦੇ ਦਿੱਲੀ ਹਾਈਕੋਰਟ ਦੇ ਆਦੇਸ਼ਾਂ ਅਤੇ 2016 ਸੀਸੀਆਰਜੀਏ (CCRGA) ਦੇ ਆਦੇਸ਼ਾਂ ਦੇ ਮੱਦੇਨਜ਼ਰ ਆਏ ਹਨ ਜੋ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਉਲੰਘਣ ਕੀਤਾ ਗਿਆ ਹੈ |

The post ਦਿੱਲੀ ਦੇ ਉਪ ਰਾਜਪਾਲ ਨੇ ਕੇਜਰੀਵਾਲ ਸਰਕਾਰ ਤੋਂ 97 ਕਰੋੜ ਰੁਪਏ ਵਸੂਲਣ ਦੇ ਦਿੱਤੇ ਨਿਰਦੇਸ਼ appeared first on TheUnmute.com - Punjabi News.

Tags:
  • aam-aadmi-party
  • aam-aadmi-party-government
  • aap-supremo-arvind-kejriwal
  • breaking-news
  • chief-minister-of-delhi
  • delhi-high-court
  • delhi-lieutenant-governor
  • delhi-lieutenant-governor-vinay-kumar-saxena
  • news
  • political-advertisements
  • r-political-advertisements
  • the-unmute-breaking-news
  • the-unmute-punjabi-news
  • vinay-kumar-saxena

ਸੰਘਣੀ ਧੁੰਦ ਕਾਰਨ ਆਪਸ 'ਚ ਟਕਰਾਏ ਵਾਹਨ, ਹਾਦਸੇ 'ਚ ਕਈ ਜਣੇ ਜ਼ਖਮੀ

Tuesday 20 December 2022 06:16 AM UTC+00 | Tags: accident car-accident fog jalandhar latest-news meteorological-department meteorological-department-punjab news punjab punjab-heavy-fog punjab-news road-accidents road-safety the-unmute-breaking-news the-unmute-latest-news the-unmute-latest-update the-unmute-punjabi-news

ਚੰਡੀਗੜ੍ਹ 20 ਜੁਲਾਈ 2022: ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਅਜੇ ਵੀ ਜਾਰੀ ਹੈ। ਸੰਘਣੀ ਧੁੰਦ ਪੈਣ ਕਾਰਨ ਸੜਕ ਹਾਦਸਿਆਂ (Road accidents) ਵਿੱਚ ਵੀ ਵਾਧਾ ਹੋਇਆ ਹੈ | ਇਸੇ ਦੌਰਾਨ ਜੰਮੂ ਕਟੜਾ ਨੈਸ਼ਨਲ ਹਾਈਵੇ ਭੋਗਪੁਰ 'ਤੇ ਪਿੰਡ ਡੱਲੀ ਨੇੜੇ ਸੰਘਣੀ ਧੁੰਦ ਕਾਰਨ ਕਈ ਵਾਹਨ ਆਪਸ ਵਿੱਚ ਟਕਰਾ ਗਏ।

ਹਾਲਾਂਕਿ ਇਸ ਸੜਕ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਾਰੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ ਇਸ ਘਟਨਾ ‘ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਜਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਹਾਈਵੇਅ 'ਤੇ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਪੁਲਿਸ ਵਿਭਾਗ ਨੇ ਚਿਤਾਵਨੀ ਜਾਰੀ ਕਰਦੇ ਹੋਏ ਸਪੀਡ ਨੂੰ ਕੰਟਰੋਲ ਕਰਨ, ਅਗਲੇ ਵਾਹਨ ਤੋਂ ਸਹੀ ਦੂਰੀ ਰੱਖਣ ਅਤੇ ਘੱਟ ਬੀਮ 'ਤੇ ਲਾਈਟਾਂ ਲਗਾ ਕੇ ਗੱਡੀ ਚਲਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ।

The post ਸੰਘਣੀ ਧੁੰਦ ਕਾਰਨ ਆਪਸ ‘ਚ ਟਕਰਾਏ ਵਾਹਨ, ਹਾਦਸੇ ‘ਚ ਕਈ ਜਣੇ ਜ਼ਖਮੀ appeared first on TheUnmute.com - Punjabi News.

Tags:
  • accident
  • car-accident
  • fog
  • jalandhar
  • latest-news
  • meteorological-department
  • meteorological-department-punjab
  • news
  • punjab
  • punjab-heavy-fog
  • punjab-news
  • road-accidents
  • road-safety
  • the-unmute-breaking-news
  • the-unmute-latest-news
  • the-unmute-latest-update
  • the-unmute-punjabi-news

ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ 'ਚ ਪੂਰੇ ਕੀਤੇ 10 ਸਾਲ , ਪੋਸਟ ਸਾਂਝੀ ਕਰ ਕੀਤਾ ਧੰਨਵਾਦ

Tuesday 20 December 2022 06:21 AM UTC+00 | Tags: bollywood guru-randhawa guru-randhawa-singer punjabi-singer singer the-unmute

ਚੰਡੀਗੜ੍ਹ 20 ਦਸੰਬਰ 2022:  ਪੰਜਾਬੀ ਸਿੰਗਰ ਗੁਰੂ ਰੰਧਾਵਾ ਨੂੰ ਅੱਜ ਯਾਨਿ 20 ਦਸੰਬਰ ਨੂੰ ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ 'ਚ 10 ਸਾਲ ਪੂਰੇ ਹੋ ਗਏ ਹਨ। ਕੀ ਤੁਹਾਨੂੰ ਪਤਾ ਹੈ ਗੁਰੂ ਰੰਧਾਵਾ ਦਾ ਅਸਲੀ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ। ਉਸ ਦਾ ਜਨਮ 30 ਅਗਸਤ 1991 ਨੂੰ ਗੁਰਦਾਸਪੁਰ ਵਿਖੇ ਹੋਇਆ ਸੀ। ਗੁਰੂ ਰੰਧਾਵਾ ਅੱਜ ਸਿਰਫ ਪੰਜਾਬੀ ਇੰਡਸਟਰੀ ਦਾ ਹੀ ਨਹੀਂ ਬਲਕਿ ਬਾਲੀਵੁੱਡ ਤੋਂ ਲੈਕੇ ਹਾਲੀਵੁੱਡ ਤੱਕ ਨਾਮ ਕਮਾਇਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗੁਰਸ਼ਰਨਜੋਤ ਤੋਂ ਗੁਰੂ ਰੰਧਾਵਾ ਬਣਨ ਤੱਕ ਦਾ ਸਫਰ ਗਾਇਕ ਲਈ ਅਸਾਨ ਨਹੀਂ ਸੀ। ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪਿਆ।

guru randhawa

ਗੁਰੂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇਹ ਪੋਸਟ
ਗੁਰੂ ਰੰਧਾਵਾ ਨੇ 10 ਸਾਲ ਪੂਰੇ ਹੋਣ ਦੀ ਖੁਸ਼ੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰ ਗਾਇਕ ਅਰਜੁਨ ਦਾ ਧੰਨਵਾਦ ਕੀਤਾ ਹੈ, ਜਿਸ ਨੇ ਗੁਰੂ ਨੂੰ ਪਹਿਲਾ ਮੌਕਾ ਦਿੱਤਾ ਸੀ। ਦੇਖੋ ਇਹ ਪੋਸਟ:

Guru Randhawa

The post ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ 'ਚ ਪੂਰੇ ਕੀਤੇ 10 ਸਾਲ , ਪੋਸਟ ਸਾਂਝੀ ਕਰ ਕੀਤਾ ਧੰਨਵਾਦ appeared first on TheUnmute.com - Punjabi News.

Tags:
  • bollywood
  • guru-randhawa
  • guru-randhawa-singer
  • punjabi-singer
  • singer
  • the-unmute

ਠੰਡ ਤੇ ਸੰਘਣੀ ਧੁੰਦ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ

Tuesday 20 December 2022 06:33 AM UTC+00 | Tags: amritsar breaking-news guru-ghar harjinder-singh-dhami news punjab-news sgpc sikh sikh-guru sri-harmandir-sahib

ਅੰਮ੍ਰਿਤਸਰ 20 ਜੁਲਾਈ 2022: ਪਹਾੜਾਂ 'ਚ ਹੋਈ ਬਰਫਬਾਰੀ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਪਿਛਲੇ ਕਈ ਦਿਨਾਂ ਤੋਂ ਠੰਡ ਵਧ ਗਈ ਹੈ| ਇਸਦੇ ਨਾਲ ਹੀ ਅੰਮ੍ਰਿਤਸਰ ‘ਚ ਠੰਡ ਦਾ ਕਾਫ਼ੀ ਅਸਰ ਦੇਖਣ ਨੂੰ ਮਿਲ ਰਿਹਾ ਹੈ | ਇਸ ਠੰਡ ਦੇ ਕਹਿਰ 'ਚ ਸੰਘਣੀ ਧੁੰਦ ਆਉਣ ਨਾਲ ਸੜਕਾਂ 'ਤੇ ਆਵਾਜਾਈ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਅਤੇ ਵਾਹਨਾਂ ਦੇ ਚਾਲਕਾਂ ਨੂੰ ਲਾਈਟਾਂ ਜਗਾ ਕੇ ਚੱਲਣਾ ਪੈ ਰਿਹਾ ਹੈ।

ਇਸ ਠੰਡ ਦਾ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੀ ਸ਼ਰਧਾ ਤੇ ਉਤਸ਼ਾਹ ਵਿੱਚ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਆਮ ਦਿਨਾਂ ਵਾਂਗ ਹੀ ਗੁਰੂ ਘਰ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹੀ ਠੰਡ ਦੇ ਬਾਵਜੂਦ ਵੀ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਹਨ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ |

ਇਸ ਧੁੰਦ ਕਾਰਨ ਠੁਰ-ਠੁਰ ਕਰ ਰਹੇ ਲੋਕਾਂ ਦਾ ਸੜਕਾਂ 'ਤੇ ਤੁਰਨਾ ਮੁਸ਼ਕਲ ਹੋ ਗਿਆ ਹੈ |ਇਸ ਕਾਰਨ ਰੇਲ ਗੱਡੀਆਂ ਦੀ ਰਫਤਾਰ ਵੀ ਹੋਲੀ ਹੋ ਗਈ ਹੈ ਅਤੇ ਇਸ ਸੰਘਣੀ ਧੁੰਦ ਕਾਰਨ ਰੇਲਗੱਡੀਆਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕੜਾਕੇ ਦੀ ਠੰਡ ਤੋਂ ਬਚਣ ਲਈ ਲੋਕ ਅੱਗ ਅਤੇ ਬਿਜਲੀ ਦੇ ਹੀਟਰਾਂ ਦਾ ਸਹਾਰਾ ਲੈ ਰਹੇ ਹਨ।

 

The post ਠੰਡ ਤੇ ਸੰਘਣੀ ਧੁੰਦ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ appeared first on TheUnmute.com - Punjabi News.

Tags:
  • amritsar
  • breaking-news
  • guru-ghar
  • harjinder-singh-dhami
  • news
  • punjab-news
  • sgpc
  • sikh
  • sikh-guru
  • sri-harmandir-sahib

ਰਾਜਸਥਾਨ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਏ ਚਰਨਜੀਤ ਸਿੰਘ ਚੰਨੀ

Tuesday 20 December 2022 06:43 AM UTC+00 | Tags: bharat-jodo-yatra breaking-news charanjit-singh-channi congress former-punjab-chief-minister-charanjit-singh-channi india news punjab-congress punjab-news rahul-gandhi rajasthan

ਚੰਡੀਗੜ੍ਹ 20 ਜੁਲਾਈ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵਿਦੇਸ਼ ਤੋਂ ਪਰਤਦਿਆਂ ਹੀ ਰਾਹੁਲ ਗਾਂਧੀ ਨੂੰ ਸਮਰਥਨ ਦੇਣ ਲਈ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ (Bharat Jodo Yatra) ‘ਚ ਸ਼ਾਮਲ ਹੋ ਗਏ ਹਨ । ਰਾਜਸਥਾਨ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਮੰਗਲਵਾਰ ਨੂੰ ਆਖ਼ਰੀ ਦਿਨ ਹੈ। ਭਾਰਤ ਜੋੜੋ ਯਾਤਰਾ 100 ਦਿਨ ਪੂਰੇ ਕਰਨ ਤੋਂ ਬਾਅਦ 24 ਦਸੰਬਰ ਨੂੰ ਦਿੱਲੀ ਪਹੁੰਚੇਗੀ। ਜਿਸ ਤੋਂ ਬਾਅਦ ਨੌਂ ਦਿਨਾਂ ਦਾ ਬ੍ਰੇਕ ਹੋਵੇਗਾ। ਇਸ ਤੋਂ ਬਾਅਦ 3 ਜਨਵਰੀ 2023 ਨੂੰ ਫਿਰ ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਹੋਵੇਗੀ।

The post ਰਾਜਸਥਾਨ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਏ ਚਰਨਜੀਤ ਸਿੰਘ ਚੰਨੀ appeared first on TheUnmute.com - Punjabi News.

Tags:
  • bharat-jodo-yatra
  • breaking-news
  • charanjit-singh-channi
  • congress
  • former-punjab-chief-minister-charanjit-singh-channi
  • india
  • news
  • punjab-congress
  • punjab-news
  • rahul-gandhi
  • rajasthan

ਸਿੱਖਿਆ ਵਿਭਾਗ ਵਲੋਂ ਹਾਜ਼ਰੀ ਰਜਿਸਟਰ 'ਚ ਊਣਤਾਈਆਂ ਕਾਰਨ ਅਧਿਆਪਕ ਮੁਅੱਤਲ

Tuesday 20 December 2022 06:55 AM UTC+00 | Tags: breaking-news gurmeet-singh-met-hayer latest-news news punjab punjab-school-education-department taran-tarn-news the-unmute the-unmute-latest-update the-unmute-punjabi-news

ਚੰਡੀਗੜ੍ਹ 20 ਜੁਲਾਈ 2022: ਪੰਜਾਬ ਸਕੂਲ ਸਿੱਖਿਆ ਵਿਭਾਗ  (Punjab School Education Department) ਨੇ ਪੱਤਰ ਜਾਰੀ ਕਰਦਿਆਂ ਹਾਜ਼ਰੀ ਰਜਿਸਟਰ 'ਚ ਊਣਤਾਈਆਂ ਕਾਰਨ ਅਧਿਆਪਕ ਮੁਅੱਤਲ ਕੀਤਾ ਹੈ। ਇਸ ਸੰਬੰਧੀ ਪੱਤਰ ਹੇਠ ਅਨੁਸਾਰ ਹੈ |

The post ਸਿੱਖਿਆ ਵਿਭਾਗ ਵਲੋਂ ਹਾਜ਼ਰੀ ਰਜਿਸਟਰ 'ਚ ਊਣਤਾਈਆਂ ਕਾਰਨ ਅਧਿਆਪਕ ਮੁਅੱਤਲ appeared first on TheUnmute.com - Punjabi News.

Tags:
  • breaking-news
  • gurmeet-singh-met-hayer
  • latest-news
  • news
  • punjab
  • punjab-school-education-department
  • taran-tarn-news
  • the-unmute
  • the-unmute-latest-update
  • the-unmute-punjabi-news

ਨਗਰ ਨਿਗਮ ਮੋਹਾਲੀ ਦੇ ਮੇਅਰ ਜੀਤੀ ਸਿੱਧੂ ਦੀ ਨਿੱਜੀ ਸੁਣਵਾਈ ਅੱਜ, ਮੋਹਾਲੀ 'ਚ ਭਖਿਆ ਸਿਆਸੀ ਮਾਹੌਲ

Tuesday 20 December 2022 07:19 AM UTC+00 | Tags: aam-aadmi-party bjp breaking-news cm-bhagwant-mann jiti-sidhu mayor-jiti-sidhu mayor-of-mohali mohali mohali-mayor-amarjit-singh-jiji-sidhu mohali-news municipal-corporation news punjab-and-haryana-high-court punjab-government punjab-latest-news the-unmute-breaking-news the-unmute-punjabi-news

ਚੰਡੀਗੜ੍ਹ 20 ਜੁਲਾਈ 2022: ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਹੁਦੇ ਉਤੇ ਰਹਿੰਦਿਆਂ ਆਪਣੀ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਦੇ ਦੋਸ਼ ਹੇਠ ਸ਼ਹਿਰੀ ਵਿਕਾਸ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਅੱਜ ਯਾਨੀ 20 ਦਸੰਬਰ ਸ਼ਾਮ 4 ਵਜੇ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਹੈ।

ਇਸ ਮਾਮਲੇ ਨੂੰ ਲੈ ਕੇ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ 15 ਸਤੰਬਰ 2022 ਸਬੰਧੀ ਜੀਤੀ ਸਿੱਧੂ ਵੱਲੋਂ ਪੇਸ਼ ਕੀਤੇ ਜਵਾਬ ਮਿਤੀ 14.10.2022 ਵਿੱਚ ਨਿੱਜੀ ਸੁਣਵਾਈ ਦੇਣ ਸਬੰਧੀ ਕੀਤੀ ਬੇਨਤੀ ਨੂੰ ਵਿਚਾਰਦੇ ਹੋਏ ਸਥਾਨਕ ਸਰਕਾਰ ਮੰਤਰੀ ਵੱਲੋਂ 20 ਦਸੰਬਰ 2022 ਨੂੰ ਸ਼ਾਮ 4 ਵਜੇ ਉਨ੍ਹਾਂ ਦੇ ਦਫ਼ਤਰ, ਪੰਜਾਬ ਮਿਊਂਸਪਲ ਭਵਨ, ਸੈਕਟਰ 35 ਚੰਡੀਗੜ੍ਹ ਵਿਖੇ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਹੈ। ਵਿਭਾਗ ਵੱਲੋਂ ਨਿਸ਼ਚਿਤ ਮਿਤੀ ਅਤੇ ਸਮੇਂ ਸਿਰ ਪਹੁੰਚਣ ਲਈ ਕਿਹਾ ਗਿਆ ਹੈ।

ਸਥਾਨਕ ਸਰਕਾਰ ਵਿਭਾਗ ਵਲੋਂ ਜੀਤੀ ਸਿੱਧੂ ਦੀ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਉਨ੍ਹਾਂ ਦੀ ਮੈਂਬਰਸ਼ਿੱਪ ਖ਼ਾਰਜ ਕੀਤੀ ਜਾਂਦੀ ਹੈ ਜਾਂ ਬਰੀ ਕੀਤਾ ਜਾਂਦਾ ਹੈ | ਜੇਕਰ ਜੀਤੀ ਸਿੱਧੂ ਦੀ ਮੈਂਬਰਸ਼ਿੱਪ ਖ਼ਾਰਜ ਹੁੰਦੀ ਹੈ ਤਾਂ ਸਥਾਨਕ ਸਰਕਾਰ ਵਿਭਾਗ ਨਵੇਂ ਮੇਅਰ ਦੀ ਚੋਣ ਲਈ ਮੀਟਿੰਗ ਰੱਖ ਸਕਦਾ ਹੈ | ਦੂਜੇ ਪਾਸੇ ਰਾਹਤ ਨਾ ਮਿਲਣ ‘ਤੇ ਅਦਾਲਤ ਦਾ ਰੁਖ਼ ਕਰ ਸਕਦੇ ਹਨ | ਜੀਤੀ ਸਿੱਧੂ ਕੁਝ ਸਮੇ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਸਨ |

ਜੇਕਰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲਦੀ ਤਾਂ ਨਵੇਂ ਮੇਅਰ ਦੀ ਚੋਣ ਕੀਤੀ ਜਾਵੇਗੀ |ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਧੜੇ ਤੋਂ ਕੋਈ ਮੇਅਰ ਬਣ ਸਕਦਾ ਹੈ | ਇਸ ਮਾਮਲੇ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਦੇ ਧੜੇ ਨਾਲ ਵੀ ਸਹਿਮਤੀ ਪ੍ਰਗਟ ਕਰਦਿਆਂ 26 ਕੌਂਸਲਰਾਂ ਨੇ ਜੀਤੀ ਸਿੱਧੂ ਖ਼ਿਲਾਫ਼ ਦਸਤਖਤ ਕੀਤੇ ਸਨ।

The post ਨਗਰ ਨਿਗਮ ਮੋਹਾਲੀ ਦੇ ਮੇਅਰ ਜੀਤੀ ਸਿੱਧੂ ਦੀ ਨਿੱਜੀ ਸੁਣਵਾਈ ਅੱਜ, ਮੋਹਾਲੀ 'ਚ ਭਖਿਆ ਸਿਆਸੀ ਮਾਹੌਲ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • cm-bhagwant-mann
  • jiti-sidhu
  • mayor-jiti-sidhu
  • mayor-of-mohali
  • mohali
  • mohali-mayor-amarjit-singh-jiji-sidhu
  • mohali-news
  • municipal-corporation
  • news
  • punjab-and-haryana-high-court
  • punjab-government
  • punjab-latest-news
  • the-unmute-breaking-news
  • the-unmute-punjabi-news

ਬਟਾਲਾ 'ਚ ਘਰ ਤੋਂ AK-56 ਰਾਈਫਲ ਬਰਾਮਦ, ਬਰਖ਼ਾਸਤ ਇੰਸਪੈਕਟਰ ਨਾਰੰਗ ਸਿੰਘ ਦਾ ਨਾਂ ਆਇਆ ਸਾਹਮਣੇ

Tuesday 20 December 2022 07:39 AM UTC+00 | Tags: ak-56 batala batala-police breaking-news corropution crime hoshiarpur-central-jail. hoshiarpur-police latest-news news pawan-kumar punjabi-news punjab-police the-unmute-latest-news

ਚੰਡੀਗੜ੍ਹ 20 ਜੁਲਾਈ 2022: ਬਟਾਲਾ ਪੁਲਿਸ (Batala Police)ਨੇ ਵੱਡੀ ਕਾਰਵਾਈ ਕਰਦਿਆਂ ਇੱਕ ਪਵਨ ਕੁਮਾਰ ਨਾਮ ਦੇ ਚੋਰ ਕੋਲੋ ਇੱਕ ਏਕੇ-56 ਰਾਈਫਲ ਬਰਾਮਦ ਕੀਤੀ ਹੈ। ਦਰਅਸਲ ਬਟਾਲਾ ਪੁਲਿਸ ਵੱਲੋਂ ਇਕ ਪਵਨ ਨਾਮ ਦਾ ਚੋਰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਪੁਲਿਸ ਉਸ ਦੇ ਕੋਲੋਂ ਚੋਰੀ ਦੇ ਮਾਮਲੇ ਵਿਚ ਪੁਛਗਿੱਛ ਕਰ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਕੋਲ ਇੱਕ Ak-56 ਰਾਈਫਲ ਪਈ ਹੋਈ ਹੈ।

ਪੁਲਿਸ ਨੇ ਜਦੋਂ ਸਖ਼ਤੀ ਦੇ ਨਾਲ ਚੋਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਰਾਈਫਲ ਕਾਰ ਵਾਸ਼ਿੰਗ ਸੇਂਟਰ ਦੇ ਮਾਲਕ ਦੀਪ ਰਾਜ ਦੇ ਘਰ ਤੋਂ ਚੋਰੀ ਕੀਤੀ ਹੈ। ਪੁਲਿਸ ਨੇ ਪਵਨ ਕੁਮਾਰ ਵੱਲੋਂ ਲੁਕਾ ਕੇ ਰਖੀ ਗਈ Ak-56 ਰਾਈਫਲ ਬਰਾਮਦ ਕਰ ਲਈ ਹੈ । ਇਸ ਮਾਮਲੇ ਵਿਚ ਪੁਲਿਸ ਨੇ ਕਾਰ ਵਾਸ਼ਿੰਗ ਸੇਂਟਰ ਦੇ ਮਾਲਕ ਦੀਪ ਰਾਜ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਇਹ ਰਾਈਫ਼ਲ ਉਸ ਨੂੰ ਪੁਲਿਸ ਨੌਕਰੀ ਤੋਂ ਬਰਖ਼ਾਸਤ ਅਤੇ ਇਸ ਵਕਤ ਜੇਲ ਵਿੱਚ ਬੰਦ ਇੰਸਪੈਕਟਰ ਨਾਰੰਗ ਸਿੰਘ ਨੇ ਰੱਖਣ ਲਈ ਦਿੱਤੀ ਸੀ।

batala

ਪੁਲਿਸ ਅਦਾਲਤ ਰਾਹੀਂ ਜੇਲ੍ਹ ਵਿਚ ਬੰਦ ਇੰਸਪੈਕਟਰ ਨਾਰੰਗ ਸਿੰਘ ਦੇ ਕੋਲੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ ਇੰਸਪੈਕਟਰ ਨਾਰੰਗ ਸਿੰਘ ਨੂੰ ਅਦਾਲਤ ਵੱਲੋਂ 2018 ਦੇ ਵਿਚ ਪੁਲਿਸ ਹਿਰਾਸਤ ਦੌਰਾਨ ਹੋਈਆਂ ਮੌਤਾਂ ਲਈ ਸਜਾ ਸੁਣਾਈ ਸੀ, ਜੋ ਇਸ ਵਕਤ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

 

The post ਬਟਾਲਾ ‘ਚ ਘਰ ਤੋਂ AK-56 ਰਾਈਫਲ ਬਰਾਮਦ, ਬਰਖ਼ਾਸਤ ਇੰਸਪੈਕਟਰ ਨਾਰੰਗ ਸਿੰਘ ਦਾ ਨਾਂ ਆਇਆ ਸਾਹਮਣੇ appeared first on TheUnmute.com - Punjabi News.

Tags:
  • ak-56
  • batala
  • batala-police
  • breaking-news
  • corropution
  • crime
  • hoshiarpur-central-jail.
  • hoshiarpur-police
  • latest-news
  • news
  • pawan-kumar
  • punjabi-news
  • punjab-police
  • the-unmute-latest-news

ਪੰਜਾਬ ਸਰਕਾਰ ਨੇ ਟਰੇਨਿੰਗ 'ਤੇ ਗਏ 12 IAS ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ

Tuesday 20 December 2022 07:48 AM UTC+00 | Tags: breaking-news news punjab-government punjab-ias-officers punjab-news the-unmute-breaking-news the-unmute-news the-unmute-punjabi-news

ਚੰਡੀਗੜ੍ਹ 20 ਜੁਲਾਈ 2022: ਪੰਜਾਬ ਸਰਕਾਰ (Punjab government) ਨੇ ਟਰੇਨਿੰਗ ‘ਤੇ ਗਏ ਆਈ.ਏ.ਐਸ ਅਫ਼ਸਰ ਅਤੇ ਹੋਰਨਾਂ 12 ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।

The post ਪੰਜਾਬ ਸਰਕਾਰ ਨੇ ਟਰੇਨਿੰਗ ‘ਤੇ ਗਏ 12 IAS ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ appeared first on TheUnmute.com - Punjabi News.

Tags:
  • breaking-news
  • news
  • punjab-government
  • punjab-ias-officers
  • punjab-news
  • the-unmute-breaking-news
  • the-unmute-news
  • the-unmute-punjabi-news

ਚੰਡੀਗੜ੍ਹ 20 ਜੁਲਾਈ 2022: (ENG vs PAK) ਕਰਾਚੀ ਵਿੱਚ ਖੇਡੇ ਗਏ ਤੀਜੇ ਟੈਸਟ ਵਿੱਚ ਇੰਗਲੈਂਡ (England) ਨੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਟੈਸਟ ਸੀਰੀਜ਼ ‘ਤੇ ਕਬਜਾ ਕਰ ਲਿਆ ਹੈ । ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਇੰਗਲੈਂਡ ਦੀ ਟੀਮ ਨੇ ਪਾਕਿਸਤਾਨ ਦਾ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ ਕਲੀਨ ਸਵੀਪ ਕਰ ਦਿੱਤਾ |

ਇੰਗਲੈਂਡ ਨੇ ਰਾਵਲਪਿੰਡੀ ਵਿੱਚ ਖੇਡਿਆ ਗਿਆ ਪਹਿਲਾ ਟੈਸਟ 74 ਦੌੜਾਂ ਨਾਲ ਅਤੇ ਦੂਜਾ ਟੈਸਟ 26 ਦੌੜਾਂ ਨਾਲ ਜਿੱਤਿਆ ਸੀ। ਇੰਗਲੈਂਡ ਨੇ ਟੈਸਟ ਇਤਿਹਾਸ ‘ਚ ਪਹਿਲੀ ਵਾਰ ਪਾਕਿਸਤਾਨ ਨੂੰ ਹਰਾ ਕੇ ਕਲੀਨ ਸਵੀਪ ਕੀਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਨੇ ਵੀ ਪਹਿਲੀ ਵਾਰ ਆਪਣੇ ਘਰ ‘ਤੇ ਟੈਸਟ ਸੀਰੀਜ਼ ‘ਚ ਕਲੀਨ ਸਵੀਪ ਕੀਤਾ ਹੈ।

ਤੀਜੇ ਟੈਸਟ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ (Pakistan) ਨੇ ਪਹਿਲੀ ਪਾਰੀ ਵਿੱਚ 304 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਇੰਗਲੈਂਡ ਨੇ 354 ਦੌੜਾਂ ਬਣਾਈਆਂ ਅਤੇ 50 ਦੌੜਾਂ ਦੀ ਬੜ੍ਹਤ ਲੈ ਲਈ। ਦੂਜੀ ਪਾਰੀ ਵਿੱਚ ਪਾਕਿਸਤਾਨ ਨੇ 216 ਦੌੜਾਂ ਬਣਾਈਆਂ ਅਤੇ ਇੰਗਲੈਂਡ ਦੇ ਸਾਹਮਣੇ 167 ਦੌੜਾਂ ਦਾ ਟੀਚਾ ਰੱਖਿਆ ਸੀ।

ਇੰਗਲੈਂਡ ਨੇ ਇਹ ਟੀਚਾ ਦੋ ਵਿਕਟਾਂ ‘ਤੇ ਹਾਸਲ ਕਰ ਲਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਨੂੰ ਕਰਾਚੀ ਵਿੱਚ ਤੀਜੇ ਟੈਸਟ ਵਿੱਚ ਹਾਰ ਮਿਲੀ। ਇਹ ਪਾਕਿਸਤਾਨ ਦਾ ਮਨਪਸੰਦ ਮੈਦਾਨ ਹੈ ਅਤੇ ਕਿਸੇ ਵੀ ਟੀਮ ਦਾ ਇੱਕ ਹੀ ਸਥਾਨ ‘ਤੇ ਜਿੱਤ-ਹਾਰ ਦਾ ਅਨੁਪਾਤ ਸਭ ਤੋਂ ਵੱਧ ਹੈ। ਪਾਕਿਸਤਾਨ ਨੇ ਇਸ ਮੈਦਾਨ ‘ਤੇ 23 ਮੈਚ ਜਿੱਤੇ ਹਨ।

The post ENG vs PAK: ਤੀਜਾ ਟੈਸਟ ਮੈਚ ਜਿੱਤ ਕੇ ਇੰਗਲੈਂਡ ਨੇ ਪਾਕਿਸਤਾਨ ਨੂੰ ਉਨ੍ਹਾਂ ਦੇ ਹੀ ਘਰ ‘ਚ ਕੀਤਾ ਕਲੀਨ ਸਵੀਪ appeared first on TheUnmute.com - Punjabi News.

Tags:
  • breaking-news
  • england
  • eng-vs-pak
  • karachi
  • karachi-test
  • news
  • third-test-pak-vs-eng

ਅਪ੍ਰੈਲ ਤੋਂ ਹੁਣ ਤੱਕ ਲੋਕ ਨਿਰਮਾਣ ਵਿਭਾਗ 'ਚ 200 ਤੋਂ ਵੱਧ ਨੌਜ਼ਵਾਨਾਂ ਨੂੰ ਮਿਲੀ ਨੌਕਰੀ: ਹਰਭਜਨ ਸਿੰਘ ਈ.ਟੀ.ਓ

Tuesday 20 December 2022 08:06 AM UTC+00 | Tags: breaking-news chandigarh harbhajan-singh-eto news public-works-department punjab-bhawan punjab-government the-unmute-breaking-news the-unmute-news the-unmute-punjab the-unmute-punjabi-news

ਚੰਡੀਗੜ੍ਹ 20 ਦਸੰਬਰ 2022: ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਚੱਜੀ ਅਗਵਾਈ ਵਿਚ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪਹਿਲੇ ਸਾਲ ਹੀ ਖੋਲੇ ਗਏ ਪਿਟਾਰੇ ਦੇ ਤਹਿਤ ਹੁੱਣ ਤੱਕ 22 ਹਜ਼ਾਰ ਸਰਕਾਰੀ ਨੌਕਰੀਆਂ ਨੌਜ਼ਵਾਨਾਂ ਨੂੰ ਦਿੱਤੀਆਂ ਗਈਆਂ ਹਨ।ਇਸੇ ਲੜੀ ਦੇ ਤਹਿਤ ਅੱਜ ਇੱਥੇ ਪੰਜਾਬ ਭਵਨ ਵਿਖੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ 20 ਜੂਨੀਅਰ ਡਰਾਫਟਸਮੈਨਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਗਏ।

ਇਸ ਮੌਕੇ ਹਰਭਜਨ ਸਿੰਘ ਈ.ਟੀ.ਓ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੌਜੂਦਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹੁਣ ਤੱਕ ਲੋਕ ਨਿਰਮਾਣ ਵਿਭਾਗ (Public Works Department) ਵਿਚ 200 ਤੋਂ ਵੱਧ ਨੌਜ਼ਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਵਿਭਾਗ ਵਿਚ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਸਿੱਧੀ ਭਰਤੀ ਤਹਿਤ ਗਰੁੱਪ-ਏ ਵਿਚ 22, ਗਰੁੱਪ-ਬੀ ਵਿਚ 18 ਅਤੇ ਗਰੁੱਪ-ਸੀ ਵਿਚ 103 ਭਰਤੀਆਂ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਤਰਸ ਦੇ ਅਧਾਰ 'ਤੇ ਗਰੁੱਪ-ਸੀ ਵਿਚ 7 ਅਤੇ ਗਰੁੱਪ-ਡੀ ਵਿਚ 27 ਉਮੀਦਵਾਰਾਂ ਨੂੰ ਨੌਕਰੀ ਪਹਿਲਾਂ ਦਿੱਤੀਆਂ ਗਈਆਂ ਹਨ।ਇਸੇ ਲੜੀ ਦੇ ਤਹਿਤ ਅੱਜ 20 ਜੂਨੀਅਰ ਡਰਾਫਟਸਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ।

ਲੋਕ ਨਿਰਮਾਣ ਮੰਤਰੀ ਨੇ ਇਸ ਮੌਕੇ ਨਵੇਂ ਭਰਤੀ ਕੀਤੇ ਨੌਜ਼ਵਾਨਾ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਉਹ ਪੂਰੀ ਇਮਾਨਦਾਰੀ, ਤਨਦੇਹੀ ਅਤੇ ਸੇਵਾ ਭਾਵਨਾ ਨਾਲ ਆਪਣੀ ਜਿੰਮੇਵਾਰੀ ਨਿਭਾਉਣ।ਮੰਤਰੀ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ, ਸੋ ਅਜਿਹੀਆਂ ਕਾਰਵਾਈਆਂ ਵਿਚ ਲਿਪਤ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਵਿਸੇਸ਼ ਸਕੱਤਰ ਹਰੀਸ਼ ਨਈਅਰ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਫਸਰ ਵੀ ਮੌਜੂਦ ਸਨ।

The post ਅਪ੍ਰੈਲ ਤੋਂ ਹੁਣ ਤੱਕ ਲੋਕ ਨਿਰਮਾਣ ਵਿਭਾਗ ‘ਚ 200 ਤੋਂ ਵੱਧ ਨੌਜ਼ਵਾਨਾਂ ਨੂੰ ਮਿਲੀ ਨੌਕਰੀ: ਹਰਭਜਨ ਸਿੰਘ ਈ.ਟੀ.ਓ appeared first on TheUnmute.com - Punjabi News.

Tags:
  • breaking-news
  • chandigarh
  • harbhajan-singh-eto
  • news
  • public-works-department
  • punjab-bhawan
  • punjab-government
  • the-unmute-breaking-news
  • the-unmute-news
  • the-unmute-punjab
  • the-unmute-punjabi-news

Covid-19: ਚੀਨ 'ਚ ਕੋਰੋਨਾ ਨੇ ਫਿਰ ਮਚਾਈ ਤਬਾਹੀ, ਲੱਖਾਂ ਮਰੀਜ਼ਾਂ ਦੀ ਮੌਤ ਦਾ ਖਦਸ਼ਾ

Tuesday 20 December 2022 08:25 AM UTC+00 | Tags: ba.5.1.7 bf.7 breaking-news china china-news corona-vaccination-2022 corona-virus covid covid-19 covid-in-china latest-china-news news omicron omicron-news-veriant the-unmute-breaking-news the-unmute-news the-unmute-punjabi-news the-world-health-organization two-new-variants-of-omicron who

ਚੰਡੀਗੜ੍ਹ 20 ਦਸੰਬਰ 2022: ਜਿਵੇਂ ਹੀ ਚੀਨ (China) ਵਿੱਚ ਜ਼ੀਰੋ ਕੋਵਿਡ ਨੀਤੀ ਵਿੱਚ ਢਿੱਲ ਦਿੱਤੀ ਗਈ ਹੈ, ਉੱਥੇ ਲੱਖਾਂ ਲੋਕਾਂ ਦੇ ਕੋਰੋਨਾ (Corona) ਸੰਕਰਮਿਤ ਹੋਣ ਅਤੇ ਲੱਖਾਂ ਮੌਤਾਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਅਤੇ ਅੰਤਮ ਰਸਮਾਂ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ, ਕਿਉਂਕਿ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਚੀਨ ਵਿੱਚ ਅਗਲੇ ਤਿੰਨ ਮਹੀਨਿਆਂ ਵਿੱਚ ਤਿੰਨ ਕੋਰੋਨਾ ਲਹਿਰਾਂ ਦਾ ਖ਼ਤਰਾ ਹੈ। ਇਸ ਦੌਰਾਨ ਕੋਰੋਨਾ ਕਾਰਨ 10 ਲੱਖ ਤੋਂ ਵੱਧ ਮੌਤਾਂ ਦਾ ਖਦਸ਼ਾ ਹੈ। ਇਸ ਕਾਰਨ ਪੂਰੀ ਦੁਨੀਆ ‘ਚ ਚਿੰਤਾ ਜਤਾਈ ਜਾ ਰਹੀ ਹੈ। ਇਸਦਾ ਅਸਰ ਦੂਜੇ ਦੇਸ਼ਾਂ ‘ਤੇ ਵੀ ਪੈ ਸਕਦਾ ਹੈ |

ਅਕਤੂਬਰ ਤੱਕ ਚੀਨ ਆਪਣੀ ਜ਼ੀਰੋ ਕੋਵਿਡ-19 (Covid-19) ਨੀਤੀ ਦੇ ਆਧਾਰ ‘ਤੇ ਕੋਰੋਨਾ ਵਿਰੁੱਧ ਜੰਗੀ ਪੱਧਰ ‘ਤੇ ਲੜ ਰਿਹਾ ਸੀ, ਪਰ ਲਾਕਡਾਊਨ ਵਿਰੁੱਧ ਸ਼ੁਰੂ ਹੋਈਆਂ ਅੰਦੋਲਨਾਂ ਨੇ ਉਸ ਨੂੰ ਪਾਬੰਦੀਆਂ ‘ਚ ਢਿੱਲ ਦੇਣ ਲਈ ਮਜਬੂਰ ਕਰ ਦਿੱਤਾ। ਉਦੋਂ ਤੋਂ ਹੀ ਸਥਿਤੀ ਤੇਜ਼ੀ ਨਾਲ ਵਿਗੜਨ ਲੱਗੀ ਹੈ। ਤਿੰਨ ਸਾਲ ਪਹਿਲਾਂ ਦਸੰਬਰ ਵਿੱਚ ਹੀ ਦੁਨੀਆ ਦਾ ਪਹਿਲਾ ਕੋਰੋਨਾ ਕੇਸ ਚੀਨ ਵਿੱਚ ਪਾਇਆ ਗਿਆ ਸੀ।

ਮਹਾਂਮਾਰੀ ਵਿਗਿਆਨੀ ਐਰਿਕ ਫੀਗੇਲ-ਡਿੰਗ ਨੇ ਵੀਡੀਓ ਨੂੰ ਸਾਂਝਾ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਚੀਨ ਵਿੱਚ ਕੋਰੋਨਾ ਸਥਿਤੀ ਵਿਗੜ ਰਹੀ ਹੈ। ਦੇਸ਼ ਭਰ ਵਿੱਚ ਇਨਫੈਕਸ਼ਨ ਤੇਜ਼ੀ ਨਾਲ ਵੱਧ ਰਹੀ ਹੈ। ਡਿੰਗ ਇੱਕ ਅਮਰੀਕੀ ਜਨਤਕ ਸਿਹਤ ਵਿਗਿਆਨੀ ਹੈ। ਉਹ ਵਰਤਮਾਨ ਵਿੱਚ ਨਿਊ ਇੰਗਲੈਂਡ ਕੰਪਲੈਕਸ ਸਿਸਟਮਜ਼ ਇੰਸਟੀਚਿਊਟ ਵਿੱਚ ਕੋਵਿਡ ਟਾਸਕ ਫੋਰਸ ਦਾ ਮੁਖੀ ਹੈ।

ਸਰਕਾਰ ਨੇ ਸ਼ੰਘਾਈ ਵਿੱਚ ਸਕੂਲ 17 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਨਵੇਂ ਸਾਲ ਦੀਆਂ ਛੁੱਟੀਆਂ ਤੱਕ ਬੰਦ ਰਹਿਣਗੇ। ਦੱਸ ਦੇਈਏ ਕਿ ਚੀਨ ਵਿੱਚ ਨਵਾਂ ਸਾਲ ਮਨਾਉਣ ਲਈ ਜਨਵਰੀ ਤੋਂ ਫਰਵਰੀ ਦੇ ਵਿੱਚ ਸਕੂਲਾਂ ਵਿੱਚ ਛੁੱਟੀ ਹੁੰਦੀ ਹੈ। ਚੀਨ ਨੇ ਰਿਪੋਰਟ ਦਿੱਤੀ ਹੈ ਕਿ ਉਸਦੀ 90 ਪ੍ਰਤੀਸ਼ਤ ਤੋਂ ਵੱਧ ਆਬਾਦੀ ਪੂਰੀ ਤਰ੍ਹਾਂ ਟੀਕਾਕਰਨ ਕਰ ਚੁੱਕੀ ਹੈ। ਹਾਲਾਂਕਿ, 80 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਅੱਧੇ ਤੋਂ ਘੱਟ ਲੋਕਾਂ ਨੇ ਵੈਕਸੀਨ ਦੀਆਂ ਤਿੰਨੋਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। ਜਦੋਂ ਕਿ ਬਜ਼ੁਰਗਾਂ ਨੂੰ ਕੋਰੋਨਾ ਦੇ ਗੰਭੀਰ ਲੱਛਣਾਂ ਤੋਂ ਪੀੜਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਚੀਨ (China) ਨੇ ਕੋਵਿਡ-19 (Covid-19)  ਲਈ ਆਪਣੀ ਵੈਕਸੀਨ ਤਿਆਰ ਕੀਤੀ ਹੈ। ਅਜਿਹੇ ਦਾਅਵੇ ਹਨ ਕਿ ਇਹ ਟੀਕੇ ਬਾਕੀ ਸੰਸਾਰ ਵਿੱਚ ਵਰਤੀਆਂ ਜਾਂਦੀਆਂ ਐੱਮਆਰਐੱਨਏ ਵੈਕਸੀਨਾਂ (MRNA vaccine) ਨਾਲੋਂ ਘੱਟ ਪ੍ਰਭਾਵਸ਼ਾਲੀ ਹਨ। ਅਜਿਹੀ ਸਥਿਤੀ ਵਿੱਚ, ਬੀਜਿੰਗ ਅਤੇ ਦੇਸ਼ ਦੇ ਹੋਰ ਸ਼ਹਿਰਾਂ ਦੇ ਹਸਪਤਾਲ ਇਸ ਸਮੇਂ ਤਾਜ਼ਾ ਲਹਿਰ ਦਾ ਸਾਹਮਣਾ ਕਰ ਰਹੇ ਹਨ।

The post Covid-19: ਚੀਨ ‘ਚ ਕੋਰੋਨਾ ਨੇ ਫਿਰ ਮਚਾਈ ਤਬਾਹੀ, ਲੱਖਾਂ ਮਰੀਜ਼ਾਂ ਦੀ ਮੌਤ ਦਾ ਖਦਸ਼ਾ appeared first on TheUnmute.com - Punjabi News.

Tags:
  • ba.5.1.7
  • bf.7
  • breaking-news
  • china
  • china-news
  • corona-vaccination-2022
  • corona-virus
  • covid
  • covid-19
  • covid-in-china
  • latest-china-news
  • news
  • omicron
  • omicron-news-veriant
  • the-unmute-breaking-news
  • the-unmute-news
  • the-unmute-punjabi-news
  • the-world-health-organization
  • two-new-variants-of-omicron
  • who

ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਧਰਨਾਕਾਰੀਆਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ, ਸਥਿਤੀ ਤਣਾਅਪੂਰਨ

Tuesday 20 December 2022 09:47 AM UTC+00 | Tags: aam-aadmi-party agriculture-and-farmers-welfare-minister-kuldeep-singh-dhaliwal bjp bku cm-bhagwant-mann kisan-protest kisan-protest-news kuldeep-singh-dhaliwal moga-kisan-protest moga-kisan-union-krantikari news punjab-government the-unmute the-unmute-breaking-news the-unmute-punjabi-news zira-liquor-factory

ਚੰਡੀਗੜ੍ਹ 20 ਦਸੰਬਰ 2022: ਜ਼ੀਰਾ ਸ਼ਰਾਬ ਫੈਕਟਰੀ (Zira liquor factory) ਦੇ ਬਾਹਰ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਹੈ। ਇਸ ਦੌਰਾਨ ਪੁਲਿਸ ਅਤੇ ਧਰਨਾਕਾਰੀ ਆਹਮੋ-ਸਾਹਮਣੇ ਹੋ ਗਏ ਹਨ |ਜਿਸ ਕਾਰਰਨ ਸਥਿਤੀ ਤਣਾਅਪੂਰਨ ਬਣ ਗਈ ਹੋਈ ਹੈ। ਜਾਣਕਾਰੀ ਮੁਤਾਬਕ ਸਥਿਤੀ ਕਾਬੂ ਤੋਂ ਬਾਹਰ ਦੱਸੀ ਜਾ ਰਹੀ ਹੈ। ਕਿਸਾਨਾਂ ਨੇ ਬੈਰੀਕੇਡ ਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਲਾਠੀਚਾਰਜ ਕਰ ਦਿੱਤਾ | ਇਸ ਦੌਰਾਨ ਭਾਰਤੀਆਂ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਬੈਰੀਕੇਡ ‘ਤੇ ਧੱਕਾ-ਮੁੱਕੀ ਵੀ ਹੋਈ |

ਪੁਲਿਸ ਬੱਸਾਂ ਬੈਰੀਕੇਡਾਂ ਵਾਂਗ ਖੜ੍ਹੀਆਂ ਕੀਤੀਆਂ ਹੋਈਆਂ ਹਨ। ਸਥਿਤੀ ਨੂੰ ਕਾਬੂ ਕਰਨ ਲਈ 10 ਜ਼ਿਲ੍ਹਿਆਂ ਦੀ ਪੁਲਿਸ ਧਰਨੇ ਵਾਲੀ ਥਾਂ ‘ਤੇ ਤਾਇਨਾਤ ਹੈ। ਇਸਦੇ ਨਾਲ ਹੀ ਸਥਾਨਕ ਐੱਸ ਐੱਸਪੀ ਅਤੇ ਹੋਰ ਅਧਿਕਾਰੀ ਮੌਜੂਦ ਹਨ | ਇਸ ਦੇ ਨਾਲ ਹੀ ਕਿਸਾਨਾਂ ਦੀ ਗਿਣਤੀ ਵੀ ਵਧ ਰਹੀ ਹੈ, ਜੋ ਕਿ ਪੁਲਿਸ ਲਈ ਸਿਰਦਰਦੀ ਬਣ ਰਹੀ ਹੈ।

ਜ਼ੀਰਾ ਸ਼ਰਾਬ ਫੈਕਟਰੀ

ਦੱਸ ਦੇਈਏ ਕਿ ਹਾਈਕੋਰਟ ਨੇ ਹੁਕਮ ਜਾਰੀ ਕੀਤੇ ਸਨ ਕਿ ਸ਼ਰਾਬ ਫੈਕਟਰੀ ਤੋਂ 300 ਮੀਟਰ ਦੀ ਦੂਰੀ ‘ਤੇ ਧਰਨਾ ਲਾਇਆ ਜਾਵੇ | 300 ਮੀਟਰ ਦੇ ਘੇਰੇ ਵਿੱਚ ਧਾਰਾ 144 ਲਗਾਈ ਗਈ ਸੀ। ਦੂਜੇ ਪਾਸੇ ਫੈਕਟਰੀ ਖੋਲ੍ਹਣ ਦੇ ਹੁਕਮ ਦਿੱਤੇ ਗਏ। ਜ਼ਿਕਰਯੋਗ ਹੈ ਕਿ ਫੈਕਟਰੀ ਦਾ ਦੂਜਾ ਗੇਟ ਖੁੱਲ੍ਹਣ ਤੋਂ ਬਾਅਦ ਇਹ ਹੰਗਾਮਾ ਵਧ ਗਿਆ ਹੈ।

ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਕਰਕੇ ਵੱਡੀ ਰਣਨੀਤੀ ਤਿਆਰ ਕਰਨ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਪਿਛਲੇ 4-5 ਮਹੀਨਿਆਂ ਤੋਂ ਸਥਾਨਕ ਲੋਕ ਅਤੇ ਕਿਸਾਨ ਸ਼ਰਾਬ ਫੈਕਟਰੀ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦੀ ਮੰਗ ਸੀ ਕਿ ਸ਼ਰਾਬ ਦੀ ਫੈਕਟਰੀ ਬੰਦ ਕੀਤੀ ਜਾਵੇ।

The post ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਧਰਨਾਕਾਰੀਆਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ, ਸਥਿਤੀ ਤਣਾਅਪੂਰਨ appeared first on TheUnmute.com - Punjabi News.

Tags:
  • aam-aadmi-party
  • agriculture-and-farmers-welfare-minister-kuldeep-singh-dhaliwal
  • bjp
  • bku
  • cm-bhagwant-mann
  • kisan-protest
  • kisan-protest-news
  • kuldeep-singh-dhaliwal
  • moga-kisan-protest
  • moga-kisan-union-krantikari
  • news
  • punjab-government
  • the-unmute
  • the-unmute-breaking-news
  • the-unmute-punjabi-news
  • zira-liquor-factory

ਚੰਡੀਗੜ੍ਹ 20 ਦਸੰਬਰ 2022:  ਬੀਤੇ ਦਿਨ ਪੰਜਾਬੀ ਗਾਇਕ ਕੰਵਰ ਗਰੇਵਾਲ (Kanwar Grewal) ਅਤੇ ਰਣਜੀਤ ਬਾਵਾ (Ranjit Bawa) ਦੇ ਘਰ ਛਾਪੇਮਾਰੀ ਕੀਤੀ ਗਈ । ਜਿਸ ਤੋਂ ਬਾਅਦ ਇਸ 'ਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਇਸ ਮਾਮਲੇ 'ਚ ਖਾਲਸਾ ਏਡ ਦੇ ਮੁਖੀ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

kanwar ranjit khalsa aid

ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪੰਜਾਬੀ ਗਾਇਕਾਂ 'ਤੇ ਹੋਈ ਇਸ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦੱਸਿਆ ਹੈ । ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ 'ਕੀ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਪੰਜਾਬੀ ਗਾਇਕਾਂ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਹੋਈ।

 

kanwar ranjit khalsa aid

ਹਰ ਉਹ ਪ੍ਰਸਿੱਧ ਸ਼ਖਸੀਅਤ, ਜਿਸ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ, ਉਹ ਕੇਂਦਰ ਸਰਕਾਰ ਦੇ ਨਿਸ਼ਾਨੇ ਤੇ ਹੈ। ਹੁਣ ਕੰਵਰ ਗਰੇਵਾਲ ਤੇ ਰਣਜੀਤ ਬਾਵਾ ਨਿਸ਼ਾਨੇ 'ਤੇ ਹਨ। ਇਹ ਲੋਕਤੰਤਰ ਦਾ ਘਾਣ ਹੈ'। ਦੱਸ ਦਈਏ ਕਿ ਬੀਤੇ ਦਿਨ ਰਣਜੀਤ ਬਾਵਾ ਦੇ ਘਰ ਅਤੇ ਹੋਰ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ ।

 

 

The post ਖਾਲਸਾ ਏਡ ਦੇ ਮੁਖੀ ਨੇ ਬੀਤੇ ਦਿਨ ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰ ਛਾਪੇਮਾਰੀ ‘ਤੇ ਦਿੱਤਾ ਆਪਣਾ ਬਿਆਨ appeared first on TheUnmute.com - Punjabi News.

Tags:
  • kanvar-grewal
  • khalsa-aid
  • ranjit-bawa
  • ravi-singh-khalsa

ਕਮਜ਼ੋਰ ਸਰਕਾਰ ਬਣਨ ਕਾਰਨ ਪਾਕਿਸਤਾਨ ਪੰਜਾਬ ਦਾ ਮਾਹੌਲ ਖ਼ਰਾਬ ਕਰਨ 'ਚ ਲੱਗਾ ਹੈ: ਰਾਜਾ ਵੜਿੰਗ

Tuesday 20 December 2022 10:11 AM UTC+00 | Tags: aam-aadmiparty aam-aadmi-party breaking-news cm-bhagwant-mann congres lawa-and-order-pakisatan news pakistan patiala punjab-congress punjab-government punjabi-news punjab-news punjab-police raja-warring the-unmute-breaking the-unmute-breaking-news zira-factory

ਪਟਿਆਲਾ 20 ਦਸੰਬਰ 2022: ਪੰਜਾਬ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ (Amarinder Raja Warring) ਪਟਿਆਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪਟਿਆਲਾ ਦੇ ਨਵੇਂ ਬਣੇ ਪ੍ਰਧਾਨ ਨਰੇਸ਼ ਦੁੱਗਲ ਦੀ ਰਸਮੀ ਤਾਜਪੋਸ਼ੀ ਕੀਤੀ, ਇਸ ਮੌਕੇ ਮੀਡਿਆ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ | ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਮਹੀਨੇ ਦੇ ਪਹਿਲੇ ਹਫਤੇ ਪੰਜਾਬ ਵਿਚ ਆ ਰਹੀ ਹੈ | ਜਿਸ ਵਿਚ ਵੱਧ ਤੋਂ ਵੱਧ ਵਰਕਰ ਸ਼ਾਮਲ ਹੋ ਰਹੇ ਹਨ, ਇਸ ਲਈ ਪੰਜਾਬ ਭਰ ਵਿਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ।

ਉਥੇ ਹੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ ਦਾ ਮੂੰਹਤੋੜ ਜਵਾਬ ਦਿੱਤਾ। ਇਸਦੇ ਨਾਲ ਹੀ ਟਾਈਟਲਰ ਉੱਤੇ ਬੋਲਦੇ ਉਨ੍ਹਾਂ ਨੇ ਮੀਡਿਆ ਉੱਤੇ ਹੀ ਸਵਾਲ ਕਰ ਦਿੱਤਾ ਕਿ ਆਪਣਾ ਸਮਾਨ ਵੇਚਣ ਨੂੰ ਲੈ ਕੇ ਕੁਝ ਲੋਕ ਇਸ ਤਰਾਂ ਦੇ ਸਵਾਲ ਕਰਦੇ ਹਨ ਜੋ ਚੰਗੀ ਪੱਤਰਕਾਰਤਾ ਨਹੀਂ ਹੈ। ਪੰਜਾਬ ਦੀ ਕਾਨੂੰਨੀ ਵਿਵਸਥਾ ‘ਤੇ ਬੋਲਦੇ ਰਾਜਾ ਵੜਿੰਗ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਪੰਜਾਬ ਦਾ ਮਾਹੌਲ ਖ਼ਰਾਬ ਕਰਦਾ ਆਇਆ ਹੈ, ਇਸ ਵਾਰ ਕਮਜ਼ੋਰ ਸਰਕਾਰ ਬਣਨ ਕਾਰਨ ਵੀ ਪਾਕਿਸਤਾਨ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਿਚ ਲੱਗਾ ਹੈ |

ਇਸਦੇ ਨਾਲ ਹੀ ਦੇਸ਼ ਦੀ ਕੁਝ ਅੰਦਰਲੀਆਂ ਤਾਕਤਾਂ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਿਚ ਲੱਗੀਆਂ ਹੋਈਆਂ ਹਨ | ਜਿਸ ਨਾਲ ਪੰਜਾਬ ਵਿਚ ਗਵਰਨਰ ਰੂਲ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਵੀ ਸਲਾਹ ਦਿੱਤੀ ਕਿ ਉਹ ਬਾਹਰੋਂ ਇੰਡਸਟ੍ਰੀ ਪੰਜਾਬ ਵਿਚ ਲਿਆਉਣ ਨੂੰ ਲੈ ਕੇ ਬਾਹਰ ਤੁਰੀ ਫਿਰਦੇ ਹੋ, ਐਵੇਂ ਨਾ ਹੋਵੇ ਇੱਥੇ ਵਾਲੀ ਇੰਡਸਟਰੀ ਹੀ ਬੰਦ ਹੋ ਜਾਵੇ |

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਡਰ ਦੇ ਮਾਰੇ ਗੈਂਗਸਟਰਾਂ ਨੂੰ ਪੈਸੇ ਦੇਣ ਵਿੱਚ ਲੱਗੇ ਹੋਏ ਹਨ। ਉਥੇ ਹੀ ਰਾਜਾ ਵੜਿੰਗ ਵਲੋਂ ਬੇਅਬਦੀ ਦਾ ਮੁੱਦਾ ਰਾਜ ਸਭਾ ਵਿਚ ਚੁੱਕਣ ਨੂੰ ਲੈ ਕੇ ਕਿਹਾ ਕਿ ਇਹ ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਜਦਕਿ ਇਨ੍ਹਾਂ ਦੇ ਸਪੀਕਰ ਖ਼ੁਦ ਕਹਿ ਕੇ ਆਏ ਸਨ ਕਿ ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾ ਉਹ ਅਸਤੀਫਾ ਦੇ ਦੇਣਗੇ ਦੱਸੋ ਕਿੱਥੇ ਦਿੱਤਾ।

ਜ਼ੀਰੇ ਵਿਚ ਲਗਾਏ ਗਏ ਧਰਨੇ ਨੂੰ ਪੰਜਾਬ ਸਰਕਾਰ ਪਿਆਰ ਨਾਲ ਚਕਵਾਏ ਕਿਉਕਿ ਹਾਈਕੋਰਟ ਦੇ ਹੁਕਮ ਹਨ | ਉਹ ਪੰਜਾਬ ਸਰਕਾਰ ਨੂੰ ਮੰਨਣਾ ਪਵੇਗਾ | ਲੇਕਿਨ ਉਨ੍ਹਾਂ ਨੂੰ ਕਾਨੂੰਨੀ ਲੜਾਈ ਕੋਰਟ ਵਿਚ ਵੀ ਲੜਨੀ ਚਾਹੀਦੀ ਹੈ। ਉਨ੍ਹਾਂ ਨੇ ਧਰਨਾਕਾਰੀਆਂ ਨੂੰ ਵੀ ਨਸੀਹਤ ਦਿੱਤੀ ਕਿ ਸਾਨੂੰ ਧਰਨਾ ਦੇਣ ਵਾਲੀ ਜਗ੍ਹਾ ਬਾਰੇ ਵੀ ਸੋਚਣਾ ਚਾਹੀਦਾ ਹੈ ਐਵੇਂ ਹਰ ਜਗ੍ਹਾ ਧਰਨੇ ਨਹੀਂ ਲਾਉਣੇ ਚਾਹੀਦੇ | ਜਿਸ ਨਾਲ ਲੋਕ ਪ੍ਰੇਸ਼ਾਨ ਹੋਣ।

The post ਕਮਜ਼ੋਰ ਸਰਕਾਰ ਬਣਨ ਕਾਰਨ ਪਾਕਿਸਤਾਨ ਪੰਜਾਬ ਦਾ ਮਾਹੌਲ ਖ਼ਰਾਬ ਕਰਨ ‘ਚ ਲੱਗਾ ਹੈ: ਰਾਜਾ ਵੜਿੰਗ appeared first on TheUnmute.com - Punjabi News.

Tags:
  • aam-aadmiparty
  • aam-aadmi-party
  • breaking-news
  • cm-bhagwant-mann
  • congres
  • lawa-and-order-pakisatan
  • news
  • pakistan
  • patiala
  • punjab-congress
  • punjab-government
  • punjabi-news
  • punjab-news
  • punjab-police
  • raja-warring
  • the-unmute-breaking
  • the-unmute-breaking-news
  • zira-factory

ਸੰਘਣੀ ਧੁੰਦ ਕਾਰਨ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਸਕੂਲਾਂ ਨਵਾਂ ਟਾਈਮ ਟੇਬਲ

Tuesday 20 December 2022 10:16 AM UTC+00 | Tags: breaking-news cm-bhagwant-mann harjot-singh-bains latest-news news pseb punjab-education-board punjab-news punjab-school school the-unmute-breaking-news the-unmute-latest-news the-unmute-punjab

ਚੰਡੀਗੜ੍ਹ 20 ਦਸੰਬਰ 2022: ਪੰਜਾਬ ਵਿੱਚ ਵੱਧ ਰਹੀ ਠੰਡ ਅਤੇ ਸੰਘਣੀ ਧੁੰਦ ਕਾਰਨ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਸੂਬੇ ਵਿੱਚ ਸੰਘਣੀ ਧੁੰਦ ਕਾਰਨ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਅਤੇ ਜਾਨੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਖੁੱਲਣ ਦਾ ਸਮਾਂ ਭਲਕੇ 21 ਦਸੰਬਰ ਤੋਂ ਸਵੇਰੇ 10 ਵਜੇ ਹੋਵੇਗਾ। 21 ਜਨਵਰੀ 2023 ਤੱਕ। ਜਦਕਿ ਛੁੱਟੀ ਪਹਿਲਾਂ ਤੋਂ ਨਿਰਧਾਰਤ ਸਮੇਂ ਅਨੁਸਾਰ ਹੋਵੇਗੀ।

The post ਸੰਘਣੀ ਧੁੰਦ ਕਾਰਨ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਸਕੂਲਾਂ ਨਵਾਂ ਟਾਈਮ ਟੇਬਲ appeared first on TheUnmute.com - Punjabi News.

Tags:
  • breaking-news
  • cm-bhagwant-mann
  • harjot-singh-bains
  • latest-news
  • news
  • pseb
  • punjab-education-board
  • punjab-news
  • punjab-school
  • school
  • the-unmute-breaking-news
  • the-unmute-latest-news
  • the-unmute-punjab

ਸੰਸਦ ਮੈਂਬਰ ਸਮ੍ਰਿਤੀ ਇਰਾਨੀ ਬਾਰੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਾਂਗਰਸੀ ਨੇਤਾ ਖ਼ਿਲਾਫ਼ ਮਾਮਲਾ ਦਰਜ

Tuesday 20 December 2022 10:54 AM UTC+00 | Tags: ajay-rai bharat-jodo-yatra bjp breaking-news congress congress-leader congress-leader-ajay-rai india latest-news mp-smriti-irani news punjabi-news sadar-kotwali-police sonbhadra the-unmute-breaking-news the-unmute-news the-unmute-punjabi-news varanasi varanasi-police

ਚੰਡੀਗੜ੍ਹ 20 ਦਸੰਬਰ 2022: ਸੋਨਭੱਦਰ ਦੀ ਸਦਰ ਕੋਤਵਾਲੀ ਪੁਲਿਸ ਨੇ ਕਾਂਗਰਸੀ ਨੇਤਾ ਅਜੇ ਰਾਏ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਭਾਜਪਾ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਪੁਸ਼ਪਾ ਸਿੰਘ ਨੇ ਇਸ ਆਗੂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਵਿੱਚ ਕਰਵਾਈ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਰਾਏ (Ajay Rai) ਨੇ ਸੰਸਦ ਮੈਂਬਰ ਸਮ੍ਰਿਤੀ ਇਰਾਨੀ (MP Smriti Irani) ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਕੇ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਹੈ। ਦੂਜੇ ਪਾਸੇ ਪੁਲਿਸ ਦੀ ਇੱਕ ਟੀਮ ਜਾਂਚ ਲਈ ਵਾਰਾਣਸੀ ਭੇਜੀ ਗਈ ਹੈ।

ਦੱਸ ਦੇਈਏ ਕਿ ਅਜੇ ਰਾਏ (Ajay Rai) ਸੋਮਵਾਰ ਨੂੰ ਜ਼ਿਲੇ ‘ਚ ਭਾਰਤ ਜੋੜੋ ਯਾਤਰਾ ਦੇ ਨਾਲ ਰੌਬਰਟਸਗੰਜ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਸਮ੍ਰਿਤੀ ਇਰਾਨੀ ਅਮੇਠੀ ਆਉਂਦੀ ਹੈ ਅਤੇ ਲਟਕੇ ਝਟਕਾ ਦੇ ਕੇ ਚਲੀ ਜਾਂਦੀ ਹੈ। ਇਸ ਬਿਆਨ ਤੋਂ ਬਾਅਦ ਭਾਜਪਾ ਦੀਆਂ ਔਰਤਾਂ ‘ਚ ਨਾਰਾਜ਼ਗੀ ਹੈ। ਸਿਟੀ ਸੀਓ ਰਾਹੁਲ ਪਾਂਡੇ ਨੇ ਦੱਸਿਆ ਕਿ ਭਾਜਪਾ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਪੁਸ਼ਪਾ ਸਿੰਘ ਦੀ ਸ਼ਿਕਾਇਤ 'ਤੇ ਕਾਂਗਰਸੀ ਆਗੂ ਅਜੈ ਰਾਏ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਟੀਮ ਨੂੰ ਵਾਰਾਣਸੀ ਭੇਜ ਦਿੱਤਾ ਗਿਆ ਹੈ।

The post ਸੰਸਦ ਮੈਂਬਰ ਸਮ੍ਰਿਤੀ ਇਰਾਨੀ ਬਾਰੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਾਂਗਰਸੀ ਨੇਤਾ ਖ਼ਿਲਾਫ਼ ਮਾਮਲਾ ਦਰਜ appeared first on TheUnmute.com - Punjabi News.

Tags:
  • ajay-rai
  • bharat-jodo-yatra
  • bjp
  • breaking-news
  • congress
  • congress-leader
  • congress-leader-ajay-rai
  • india
  • latest-news
  • mp-smriti-irani
  • news
  • punjabi-news
  • sadar-kotwali-police
  • sonbhadra
  • the-unmute-breaking-news
  • the-unmute-news
  • the-unmute-punjabi-news
  • varanasi
  • varanasi-police

NCSC ਪ੍ਰਧਾਨ ਵਿਜੇ ਸਾਂਪਲਾ ਭਲਕੇ ਲਤੀਫਪੁਰਾ ਦੇ SC ਪਰਿਵਾਰਾਂ ਨਾਲ ਕਰਨਗੇ ਮੁਲਾਕਾਤ

Tuesday 20 December 2022 11:07 AM UTC+00 | Tags: breaking-news cm-bhagwant-mann jalandhar jalandhar-administration jalandhar-improvement-trust latifpura latifpura-news latifpura-police national-scheduled-caste-commission ncsc ncsc-president-vijay-sampla news punjab-government the-unmute-breaking-news vijay-sampla

ਜਲੰਧਰ 20 ਦਸੰਬਰ 2022: ਜਲੰਧਰ ਦੇ ਲਤੀਫਪੁਰਾ (Latifpura) ਇਲਾਕੇ ‘ਚ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਮੁਹਿੰਮ ਦੌਰਾਨ ਕੜਾਕੇ ਦੀ ਠੰਢ ਵਿੱਚ ਐੱਸ.ਸੀ. ਭਾਈਚਾਰੇ ਦੇ ਘਰ ਢਹਿ ਢੇਰੀ ਕੀਤੇ ਜਾਣ ਤੋਂ ਬਾਅਦ ਲੋਕ ਬੇਘਰ ਹੋ ਗਏ | ਇਨ੍ਹਾਂ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਖ਼ਤ ਨੋਟਿਸ ਲੈਂਦਿਆਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (NCSC) ਵਿਜੇ ਸਾਂਪਲਾ ਬੁੱਧਵਾਰ 21 ਵਜੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ।

ਅੱਜ ਸਵੇਰੇ ਕਰੀਬ 11.30 ਵਜੇ ਲਤੀਫਪੁਰਾ ਦੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਵਿਜੇ ਸਾਂਪਲਾ ਸਰਕਟ ਹਾਊਸ ਵਿਖੇ ਜਲੰਧਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਪੀੜਤ ਦਲਿਤਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਸਬੰਧੀ ਮੀਟਿੰਗ ਕਰਨਗੇ।

ਕਮਿਸ਼ਨ ਨੂੰ ਹਾਲ ਹੀ ਵਿੱਚ ਸ੍ਰੀ ਗੁਰੂ ਰਵਿਦਾਸ ਸੰਘਰਸ਼ ਸਮਿਤੀ ਵੱਲੋਂ ਇਸ ਸਬੰਧ ਵਿੱਚ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਮਕਾਨਾਂ ਨੂੰ ਢਾਹੇ ਜਾਣ ਦਾ ਮੁੱਦਾ ਚੁੱਕਿਆ ਗਿਆ ਸੀ। ਸ਼ਿਕਾਇਤ ਅਨੁਸਾਰ ਸੂਬਾ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਬਿਨਾਂ ਕੋਈ ਅਗਾਊਂ ਸੂਚਨਾ ਦਿੱਤੇ ਮਕਾਨ ਢਾਹੁਣ ਦੀ ਇਹ ਮੁਹਿੰਮ ਚਲਾਈ ਸੀ।

ਸ਼ਿਕਾਇਤ ਤੋਂ ਬਾਅਦ ਉਕਤ ਮਾਮਲੇ ‘ਚ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ (ਪੰਜਾਬ) ਦੇ ਨਾਲ-ਨਾਲ ਕਮਿਸ਼ਨਰ ਨਗਰ ਨਿਗਮ, ਪੁਲਿਸ ਕਮਿਸ਼ਨਰ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਪੂਰੇ ਮਾਮਲੇ ਦੀ ਜਾਂਚ ਕਰਕੇ ਤੱਥਾਂ ‘ਤੇ ਆਧਾਰਿਤ ਕਾਰਵਾਈ ਰਿਪੋਰਟ ਭੇਜਣ ਲਈ ਕਿਹਾ ਹੈ।

The post NCSC ਪ੍ਰਧਾਨ ਵਿਜੇ ਸਾਂਪਲਾ ਭਲਕੇ ਲਤੀਫਪੁਰਾ ਦੇ SC ਪਰਿਵਾਰਾਂ ਨਾਲ ਕਰਨਗੇ ਮੁਲਾਕਾਤ appeared first on TheUnmute.com - Punjabi News.

Tags:
  • breaking-news
  • cm-bhagwant-mann
  • jalandhar
  • jalandhar-administration
  • jalandhar-improvement-trust
  • latifpura
  • latifpura-news
  • latifpura-police
  • national-scheduled-caste-commission
  • ncsc
  • ncsc-president-vijay-sampla
  • news
  • punjab-government
  • the-unmute-breaking-news
  • vijay-sampla

CM ਭਗਵੰਤ ਮਾਨ ਨੇ ਹੈਦਰਾਬਾਦ 'ਚ ਨਿਵੇਸ਼ ਨੂੰ ਲੈ ਕੇ ਉਦਯੋਪਤੀਆਂ ਨਾਲ ਕੀਤੀ ਮੁਲਾਕਾਤ

Tuesday 20 December 2022 11:20 AM UTC+00 | Tags: aam-aadmni-party-punjab bangalore bengaluru bhagwant-mann breaking-news chennai chennai-governemnt chennai-government gmr-group hyderabad hyderabad-news industrialists invest-in-punjab investment investment-in-hyderabad investment-in-punjab invest-punjab-conference murugappa-group national-investment news punjab punjab-government punjab-government-delegation punjab-industry punjab-invest punjab-national-investment telangana-chief-minister-kcr

ਚੰਡੀਗੜ੍ਹ 20 ਦਸੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੈਦਰਾਬਾਦ (Hyderabad) ਵਿਖੇ ਜੀਐਮਆਰ ਗਰੁੱਪ ਦੇ ਮੁੱਖ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਅਤੇ ਉਦਯੋਪਤੀਆਂ ਦੇ ਅਫਸਰਾਂ ਨਾਲ ਪੰਜਾਬ ‘ਚ ਨਿਵੇਸ਼ ਕਰਨ ਨੂੰ ਲੈ ਕੇ ਚਰਚਾ ਹੋਈ | ਇਸ ਮੌਕੇ ਪੰਜਾਬ ਸਰਕਾਰ ਨੇ ਉਦਯੋਪਤੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ| ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਪੰਜਾਬ ਨੂੰ ਇੰਡਸਟਰੀ ਹੱਬ ਬਣਾਉਣਾ ਤੇ ਰੁਜ਼ਗਾਰ ਦੇਣਾ ਹੈ | ਇਸਦੇ ਨਾਲ ਹੀ ਅਗਲੇ ਸਾਲ ਹੋਣ ਵਾਲੇ ‘ਇਨਵੈਸਟ ਪੰਜਾਬ’ ਲਈ ਵੀ ਉਹਨਾਂ ਨੂੰ ਨਿੱਘਾ ਸੱਦਾ ਦਿੱਤਾ ਗਿਆ ਹੈ |

Image

The post CM ਭਗਵੰਤ ਮਾਨ ਨੇ ਹੈਦਰਾਬਾਦ ‘ਚ ਨਿਵੇਸ਼ ਨੂੰ ਲੈ ਕੇ ਉਦਯੋਪਤੀਆਂ ਨਾਲ ਕੀਤੀ ਮੁਲਾਕਾਤ appeared first on TheUnmute.com - Punjabi News.

Tags:
  • aam-aadmni-party-punjab
  • bangalore
  • bengaluru
  • bhagwant-mann
  • breaking-news
  • chennai
  • chennai-governemnt
  • chennai-government
  • gmr-group
  • hyderabad
  • hyderabad-news
  • industrialists
  • invest-in-punjab
  • investment
  • investment-in-hyderabad
  • investment-in-punjab
  • invest-punjab-conference
  • murugappa-group
  • national-investment
  • news
  • punjab
  • punjab-government
  • punjab-government-delegation
  • punjab-industry
  • punjab-invest
  • punjab-national-investment
  • telangana-chief-minister-kcr

ਚੰਡੀਗੜ੍ਹ, 20 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਕਦਮ ਅੱਗੇ ਵਧਾਉਂਦੇ ਹੋਏ ਅੱਜ ਭੂਮੀ ਤੇ ਜਲ ਸੰਭਾਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਭੂਮੀ ਤੇ ਜਲ ਸੰਭਾਲ ਵਿਭਾਗ ਦੇ 10 ਜੂਨੀਅਰ ਡਰਾਫਟਸਮੈਨ, 09 ਕਲਰਕ, 04 ਖੇਤੀਬਾੜੀ ਸਬ-ਇੰਸਪੈਕਟਰਾਂ ਅਤੇ 01 ਬੇਲਦਾਰ ਨੂੰ ਅਜ ਇੱਥੇ ਮਿਉਂਸੀਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਨਿਯੁਕਤੀ ਅਤੇ ਪੱਦ-ਉਨਤੀ ਪੱਤਰ ਸੌਂਪੇ।

ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਡਾ: ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਚੋਣ ਵਾਅਦੇ ਅਨੁਸਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰ ਰਹੇ ਹਨ, ਤਾਂ ਜੋ ਨੌਜਵਾਨਾਂ ਦੇ ਦਿਮਾਗ ਨੂੰ ਸੂਬੇ ਦੀ ਤਰੱਕੀ ਲਈ ਵਰਤਿਆ ਜਾ ਸਕੇ |

Dr. Inderbir Singh Nijjar

ਕੈਬਨਿਟ ਮੰਤਰੀ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਅਧੀਨ ਨਵ-ਨਿਯੁਕਤ/ਪੱਦ-ਉਨਤ ਕੀਤੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਸਟਾਫ਼ ਦੀ ਘਾਟ ਕਾਰਨ ਤਕਨੀਕੀ ਚੈਕਿੰਗ, ਪ੍ਰੋਜੈਕਟ ਅਨੁਮਾਨਾਂ ਦੀ ਪੜਤਾਲ ਅਤੇ ਵਿਭਾਗ ਦੇ ਹੋਰ ਜ਼ਰੂਰੀ ਕੰਮਾਂ ਨੂੰ ਨੇਪਰੇ ਚਾੜ੍ਹਨ ਵਿੱਚ ਦਿੱਕਤ ਆ ਰਹੀ ਸੀ ਪਰ ਇਸ ਬੈਚ ਦੇ ਆਉਣ ਨਾਲ ਵਿਭਾਗ ਨੂੰ ਵੱਡੀ ਰਾਹਤ ਮਿਲੇਗੀ।

ਕੈਬਨਿਟ ਮੰਤਰੀ ਨੇ ਸੂਬੇ ਦੇ ਧਰਤੀ ਹੇਠਲੇ ਪਾਣੀ ਦੀ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਚੱਲ ਰਹੇ ਭੂਮੀ ਅਤੇ ਜਲ ਸੰਭਾਲ ਕਾਰਜਾਂ ਵਿੱਚ ਨਵੀਆਂ ਪਹਿਲਕਦਮੀਆਂ ਅਤੇ ਹੋਰ ਨਵੇਂ ਪ੍ਰੋਗਰਾਮ ਉਲੀਕਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖਾਸ ਕਰਕੇ ਖੇਤੀਬਾੜੀ ਖੇਤਰ ਵਿੱਚ ਵੱਡੇ ਪੱਧਰ 'ਤੇ ਪਾਣੀ ਬਚਾਓ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ।

Dr. Inderbir Singh Nijjar

ਵਿਭਾਗ ਵਿੱਚ ਹੋਰ ਸਟਾਫ਼ ਦੀ ਘਾਟ ਬਾਰੇ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਨ੍ਹਾਂ ਮੁੱਦਿਆਂ ‘ਤੇ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਖਾਲੀ ਅਸਾਮੀਆਂ ਨੂੰ ਪਾਰਦਰਸ਼ੀ ਢੰਗ ਨਾਲ ਭਰਨ ਲਈ ਯਤਨ ਕੀਤੇ ਜਾ ਰਹੇ ਹਨ।ਮੁੱਖ ਭੂਮੀ ਪਾਲ ਅਤੇ ਵਿਭਾਗ ਦੇ ਮੁਖੀ ਮਹਿੰਦਰ ਸਿੰਘ ਸੈਣੀ ਨੇ ਵੀ ਨਵ-ਨਿਯੁਕਤ ਅਤੇ ਪਦਉੱਨਤ ਹੋਏ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਸ ਨਾਲ ਵਿਭਾਗ ਦੇ ਖੇਤਰੀ ਪੱਧਰ ਦੇ ਕੰਮਕਾਜ ਨੂੰ ਮਜ਼ਬੂਤੀ ਮਿਲੇਗੀ ਅਤੇ ਵਿਭਾਗ ਦਾ ਕੰਮ ਹੋਰ ਵੀ ਸਚਾਰੂ ਢੰਗ ਨਾਲ ਚਲਾਇਆ ਜਾ ਸਕੇਗਾ।

The post ਡਾ. ਇੰਦਰਬੀਰ ਸਿੰਘ ਨਿੱਝਰ ਨੇ 10 ਜੂਨੀਅਰ ਡਰਾਫਟਸਮੈਨ, 9 ਕਲਰਕ, 4 ਖੇਤੀਬਾੜੀ ਉਪ ਨਿਰੀਖਕ ਤੇ ਇੱਕ ਬੇਲਦਾਰ ਨੂੰ ਨਿਯੁਕਤੀ ਪੱਤਰ ਸੌਂਪੇ appeared first on TheUnmute.com - Punjabi News.

Tags:
  • aam-aadmi-party
  • breaking-news
  • chandigarh
  • chief-minister-bhagwant-mann
  • dr-inderbir-singh-nijjar
  • news
  • the-unmute-breaking-news

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਦੀ ਗਿਣਤੀ 'ਚ ਹੋ ਸਕਦੈ ਵਾਧਾ, ਐਂਟੋਨੀਓ ਗੁਟੇਰੇਸ ਨੇ ਦਿੱਤੇ ਸੰਕੇਤ

Tuesday 20 December 2022 11:39 AM UTC+00 | Tags: antonio-guterres breaking-news china france india india-news latest-news news russia security-council the-unmute the-unmute-breaking-news uk united-nations-security-council unsc usa.

ਚੰਡੀਗੜ੍ਹ 20 ਦਸੰਬਰ 2022: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (United Nations Security Council) ਵਿੱਚ ਸਥਾਈ ਮੈਂਬਰਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ। ਇਸ ਮੁੱਦੇ 'ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ (António Guterres) ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦੇ ਵਿਸਥਾਰ ਦੀ ਸੰਭਾਵਨਾ ਦੇ ਸਵਾਲ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਵੀਟੋ ਦੇ ਅਧਿਕਾਰ ਦਾ ਮੁੱਦਾ ਅਜੇ ਵੀ ਵੱਡਾ ਸਵਾਲ ਬਣਿਆ ਹੋਇਆ ਹੈ।

ਨਿਊਯਾਰਕ ‘ਚ ਸਾਲਾਨਾ ਸੰਮੇਲਨ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਕਿਹਾ, ਵੱਡਾ ਸਵਾਲ ਸੁਰੱਖਿਆ ਪ੍ਰੀਸ਼ਦ ਦੇ ਵਿਸਥਾਰ ਅਤੇ ਵੀਟੋ ਦੇ ਅਧਿਕਾਰ ਨਾਲ ਜੁੜਿਆ ਹੋਇਆ ਹੈ ਅਤੇ ਇਹ ਮੈਂਬਰ ਦੇਸ਼ਾਂ ਦਾ ਮਾਮਲਾ ਹੈ। ਸਕੱਤਰੇਤ ਦਾ ਇਨ੍ਹਾਂ ਗੱਲਬਾਤ ਵਿੱਚ ਕੋਈ ਦਖ਼ਲ ਨਹੀਂ ਹੈ।

ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਗੁਟੇਰੇਸ ਨੇ ਕਿਹਾ ਕਿ ਅਮਰੀਕਾ ਅਤੇ ਰੂਸ ਤੋਂ ਸਪੱਸ਼ਟ ਸੰਕੇਤ ਮਿਲੇ ਹਨ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣ ਦੇ ਪੱਖ ‘ਚ ਹਨ। ਉਨ੍ਹਾਂ ਕਿਹਾ, ਕੁਝ ਸਮਾਂ ਪਹਿਲਾਂ ਬ੍ਰਿਟੇਨ ਅਤੇ ਫਰਾਂਸ ਤੋਂ ਵੀ ਅਜਿਹਾ ਹੀ ਸੰਕੇਤ ਮਿਲਿਆ ਹੈ। ਹਾਲਾਂਕਿ, ਉਸ ਦੇ ਵੀਟੋ ਦੇ ਅਧਿਕਾਰ ‘ਤੇ ਕੁਝ ਪਾਬੰਦੀਆਂ ਦੇ ਨਾਲ ਪ੍ਰਸਤਾਵ ਭੇਜਿਆ ਗਿਆ ਹੈ।

ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦੇ ਸੁਧਾਰ ਲਈ ਜਨਰਲ ਅਸੈਂਬਲੀ ਦੇ ਦੋ-ਤਿਹਾਈ ਵੋਟ ਅਤੇ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ – ਚੀਨ, ਫਰਾਂਸ, ਰੂਸ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਪੰਜ ਹਾਂ-ਪੱਖੀ ਵੋਟਾਂ ਦੀ ਲੋੜ ਹੁੰਦੀ ਹੈ।

The post ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਦੀ ਗਿਣਤੀ ‘ਚ ਹੋ ਸਕਦੈ ਵਾਧਾ, ਐਂਟੋਨੀਓ ਗੁਟੇਰੇਸ ਨੇ ਦਿੱਤੇ ਸੰਕੇਤ appeared first on TheUnmute.com - Punjabi News.

Tags:
  • antonio-guterres
  • breaking-news
  • china
  • france
  • india
  • india-news
  • latest-news
  • news
  • russia
  • security-council
  • the-unmute
  • the-unmute-breaking-news
  • uk
  • united-nations-security-council
  • unsc
  • usa.

ਹਰਸਿਮਰਤ ਕੌਰ ਬਾਦਲ ਨੇ ਸੰਸਦ 'ਚ ਨਸ਼ਿਆਂ ਨੂੰ ਲੈ ਕੇ ਭਗਵੰਤ ਮਾਨ ਨੂੰ ਲਿਆ ਲੰਮੇ ਹੱਥੀਂ

Tuesday 20 December 2022 11:49 AM UTC+00 | Tags: aam-aadmi-party bhagwant-mann breaking-news cm-bhagwant-mann latest-news lok-sabha news parliament-harsimrat-kaur-badalnws punjab punjab-government shiromani-akali-dal the-unmute-breaking-news the-unmute-latest-update the-unmute-punjabi-news winter-session

ਚੰਡੀਗੜ੍ਹ 20 ਦਸੰਬਰ 2022: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ। ਹਰਸਿਮਰਤ ਨੇ ਕਿਹਾ ਕਿ ਜਿਹੜਾ ਵਿਅਕਤੀ ਸ਼ਰਾਬ ਪੀ ਕੇ ਸੰਸਦ ‘ਚ ਆਉਂਦਾ ਸੀ, ਉਹੀ ਹੁਣ ਰਾਜ ਚਲਾ ਰਿਹਾ ਹੈ। ਸਾਨੂੰ ਸੜਕਾਂ ‘ਤੇ ‘ਨਾ ਡਰਿੰਕ ਐਂਡ ਡਰਾਈਵ’ ਲਿਖਿਆ ਮਿਲਦਾ ਹੈ, ਪਰ ਉਹ ਸ਼ਰਾਬ ਦੇ ਨਸ਼ੇ ‘ਚ ਰਾਜ ਚਲਾ ਰਹੇ ਹਨ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਆਉਣ ‘ਤੇ ਚਾਰ ਹਫਤਿਆਂ ‘ਚ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅਜਿਹਾ ਕੁਝ ਨਹੀਂ ਹੋਇਆ, ਸਗੋਂ ਨਸ਼ੇ ਨੂੰ ਹਰ ਗਲੀ ਅਤੇ ਹਰ ਘਰ ਤੱਕ ਪਹੁੰਚਾਇਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਪੰਜਾਬ ਦੀ ਮੌਜੂਦਾ ਸਰਕਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਹੋਰ ਨਵੀਂ ਪਾਰਟੀ ਆਈ ਹੈ ਜੋ ਬਦਲਾਅ ਦੀ ਰਾਜਨੀਤੀ ਕਰਨ ਦੀ ਗੱਲ ਕਰ ਰਹੀ ਹੈ ਪਰ 10 ਮਹੀਨਿਆਂ ਦੇ ਅੰਦਰ ਹੀ ਪੰਜਾਬ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਸੁਪਰੀਮ ਕੋਰਟ ਨੇ ਵੀ ਸੂਬਾ ਸਰਕਾਰ ਤੋਂ ਨਾਰਾਜ਼ਗੀ ਜਤਾਈ ਹੈ।

ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨਸ਼ਿਆਂ ਦੀ ਤਸਕਰੀ ਵਿੱਚ ਵੀ ਅੱਗੇ ਹੈ ਅਤੇ ਅੱਜ ਸੂਬੇ ਵਿੱਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਜੇਕਰ ਇਸ ਸਥਿਤੀ ‘ਤੇ ਕਾਬੂ ਨਾ ਪਾਇਆ ਗਿਆ ਤਾਂ ਪੰਜਾਬ ਗ੍ਰਹਿ ਯੁੱਧ ਦੇ ਕੰਢੇ ਪਹੁੰਚ ਸਕਦਾ ਹੈ।

The post ਹਰਸਿਮਰਤ ਕੌਰ ਬਾਦਲ ਨੇ ਸੰਸਦ ‘ਚ ਨਸ਼ਿਆਂ ਨੂੰ ਲੈ ਕੇ ਭਗਵੰਤ ਮਾਨ ਨੂੰ ਲਿਆ ਲੰਮੇ ਹੱਥੀਂ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • latest-news
  • lok-sabha
  • news
  • parliament-harsimrat-kaur-badalnws
  • punjab
  • punjab-government
  • shiromani-akali-dal
  • the-unmute-breaking-news
  • the-unmute-latest-update
  • the-unmute-punjabi-news
  • winter-session

ਡਾ.ਇੰਦਰਬੀਰ ਸਿੰਘ ਨਿੱਝਰ ਨੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਨੂੰ ਫਾਇਰ ਟੈਂਡਰ ਗੱਡੀਆ ਰਵਾਨਾ ਕਰਨ ਲਈ ਦਿੱਤੀ ਹਰੀ ਝੰਡੀ

Tuesday 20 December 2022 11:56 AM UTC+00 | Tags: aam-aadmi-party breaking-news chandigarh-news cm-bhagwant-mann fire-tender-vehicles latest-news municipal-corporations municipal-councils news punjab-government punjabi-news the-unmute-breaking-news the-unmute-punjabi-news

ਚੰਡੀਗੜ੍ਹ 20 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਲਈ ਪੁਰੀ ਤਰ੍ਹਾਂ ਯਤਨਸ਼ੀਲ ਹੈ। ਇਸ ਦਿਸ਼ਾ ਵਿਚ ਕੰਮ ਕਰਦੇ ਹੋਏ, ਸਥਾਨਕ ਸਰਕਾਰਾਂ ਮੰਤਰੀ, ਡਾ.ਇੰਦਰਬੀਰ ਸਿੰਘ ਨਿੱਝਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ, ਉਮਾਂ ਸ਼ੰਕਰ ਗੁੱਪਤਾ ਦੀ ਮੌਜੂਦਗੀ ਵਿਚ ਅੱਜ ਮਿਉਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿਖੇ ਨਗਰ ਨਿਗਮਾਂ ਅਤੇ ਨਗਰ ਕੌਸਲਾਂ ਨੂੰ ਫਾਇਰ ਟੈਂਡਰ ਗੱਡੀਆਂ ਰਵਾਨਾ ਕਰਨ ਲਈ ਹਰੀ ਝੰਡੀ ਦਿੱਤੀ ਗਈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ, ਡਾ.ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਸੂਬੇ ਵਿੱਚ ਵੱਖ-ਵੱਖ ਫਾਇਰ ਸਟੇਸ਼ਨਾਂ ਨੂੰ ਅਪ-ਗ੍ਰੇਡ ਕਰਨ ਦੇ ਮਕੱਸਦ ਨਾਲ 16 ਫਾਇਰ ਟੈਂਡਰ ਗੱਡੀਆਂ ਖਰੀਦੀਆਂ ਗਈਆਂ ਹਨ ਤਾਂ ਜੋ ਸੂਬੇ ਦੇ ਲੋਕਾਂ ਦਾ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਇਕ-ਇਕ ਮਿੰਨੀ ਐਡਵਾਂਸ ਰੈਸਕਿਉ ਟੈਂਡਰ ਸੰਗਰੂਰ, ਬਠਿੰਡਾ, ਹੁਸ਼ਿਆਰਪੁਰ ਅਤੇ ਰੂਪਨਗਰ ਦੇ ਫਾਇਰ ਸਟੇਸ਼ਨਾਂ ਲਈ ਰਵਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਮਲਟੀਪਰਪਜ ਫਾਇਰ ਟੈਂਡਰ ਨੰਗਲ, ਬਠਿੰਡਾ, ਕੋਟਕਪੁਰਾ, ਸੁਲਤਾਨਪੁਰ ਲੋਧੀ ਅਤੇ ਮੁਕੇਰੀਆਂ ਲਈ ਰਵਾਨਾ ਕੀਤੇ ਗਏ ਹਨ।

ਇਸ ਤੋਂ ਇਲਵਾ ਕੁਇੱਕ ਰਿਸਪੋਂਸ ਵਹੀਕਲ ਬਰਨਾਲਾ, ਧੂਰੀ, ਸੁਲਤਾਨਪੁਰ ਲੋਧੀ, ਜੀਰਕਪੁਰ ਅਤੇ ਖਰੜ ਲਈ ਰਵਾਨਾ ਕੀਤੀਆਂ ਗਈਆਂ। ਮੰਤਰੀ ਨੇ ਫਾਇਰ ਸਟੇਸ਼ਨਾਂ ਦੇ ਇੰਚਾਰਜਾਂ/ਫਾਇਰ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਇਹਨਾਂ ਫਾਇਰ ਟੈਂਡਰਾਂ ਦਾ ਰੱਖ-ਰਖਾਵ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨਾਲ ਹੀ ਹਦਾਇਤ ਕੀਤੀ ਕਿ ਇਹਨਾਂ ਫਾਇਰ ਟੈਂਡਰਾਂ ਦੀ ਰਜਿਸਟ੍ਰੇਸ਼ਨ ਸਬੰਧਤ ਕਮਿਸ਼ਨਰ, ਨਗਰ ਨਿਗਮ ਅਤੇ ਸਬੰਧਤ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਦੇ ਨਾਮ ਤੇ ਕਰਵਾਈ ਜਾਵੇ। ਮੰਤਰੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਵਿਸ਼ੇਸ ਤਰਜੀਹ ਦੇ ਰਹੀ ਹੈ ਅਤੇ ਉਹਨਾਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ।

The post ਡਾ.ਇੰਦਰਬੀਰ ਸਿੰਘ ਨਿੱਝਰ ਨੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਨੂੰ ਫਾਇਰ ਟੈਂਡਰ ਗੱਡੀਆ ਰਵਾਨਾ ਕਰਨ ਲਈ ਦਿੱਤੀ ਹਰੀ ਝੰਡੀ appeared first on TheUnmute.com - Punjabi News.

Tags:
  • aam-aadmi-party
  • breaking-news
  • chandigarh-news
  • cm-bhagwant-mann
  • fire-tender-vehicles
  • latest-news
  • municipal-corporations
  • municipal-councils
  • news
  • punjab-government
  • punjabi-news
  • the-unmute-breaking-news
  • the-unmute-punjabi-news

ਪੰਜਾਬ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਕਿਫ਼ਾਇਤੀ ਵਾਲਵੋ ਬੱਸ ਸੇਵਾ ਦਾ ਹੁਣ ਤੱਕ 72,378 ਹਜ਼ਾਰ ਸਵਾਰੀਆਂ ਨੇ ਲਿਆ ਲਾਹਾ: ਲਾਲਜੀਤ ਸਿੰਘ ਭੁੱਲਰ

Tuesday 20 December 2022 12:08 PM UTC+00 | Tags: aam-aadmi-party amritsar breaking-news cm-bhagwant-mann delhi-international-airport economical-volvo-bus-service hoshiarpur jalandhar kapurthala laljit-singh-bhullar ludhiana moga nawanshahr news pathankot patiala prtc punbus punjab-government punjab-transport-department roadways ropar the-unmute-news volvo volvo-bus-service

ਚੰਡੀਗੜ੍ਹ 20 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਸ਼ੁਰੂ ਕੀਤੀ ਗਈ ਕਿਫ਼ਾਇਤੀ ਵਾਲਵੋ ਬੱਸ ਸੇਵਾ (Volvo bus service) ਦਾ ਹੁਣ ਤੱਕ 72,378 ਹਜ਼ਾਰ ਸਵਾਰੀਆਂ ਲਾਹਾ ਲੈ ਚੁੱਕੀਆਂ ਹਨ ਜਿਸ ਤੋਂ ਸੂਬਾ ਸਰਕਾਰ ਨੂੰ ਲਗਭਗ 13.89 ਕਰੋੜ ਰੁਪਏ ਦੀ ਆਮਦਨ ਹੋਈ ਹੈ।

ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ 15 ਜੂਨ ਨੂੰ ਪੰਜਾਬ ਤੋਂ ਬੱਸ ਸੇਵਾ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਸੀ। ਉਦੋਂ ਤੋਂ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ 25 ਵਾਲਵੋ ਬੱਸਾਂ ਰੋਜ਼ਾਨਾ ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਪਟਿਆਲਾ, ਨਵਾਂਸ਼ਹਿਰ, ਰੋਪੜ, ਮੋਗਾ ਅਤੇ ਚੰਡੀਗੜ੍ਹ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਚੱਲ ਰਹੀਆਂ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ 15 ਜੂਨ ਤੋਂ 30 ਨਵੰਬਰ ਤੱਕ ਪੀ.ਆਰ.ਟੀ.ਸੀ. ਦੀਆਂ ਵਾਲਵੋ ਬੱਸਾਂ ਵਿੱਚ 24,302 ਸਵਾਰੀਆਂ ਨੇ ਸਫ਼ਰ ਦਾ ਅਨੰਦ ਲਿਆ ਜਦਕਿ ਪੰਜਾਬ ਰੋਡਵੇਜ਼/ਪਨਬੱਸ ਦੀਆਂ ਵਾਲਵੋ ਬੱਸਾਂ ਵਿੱਚ 48,076 ਯਾਤਰੀਆਂ ਨੇ ਸਫ਼ਰ ਕੀਤਾ। ਇਸ ਅਰਸੇ ਦੌਰਾਨ ਇਸ ਰੂਟ ‘ਤੇ ਸਰਕਾਰ ਨੇ 13.89 ਕਰੋੜ ਰੁਪਏ ਦੀ ਆਮਦਨ ਜੁਟਾਈ ਹੈ।

ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਨੂੰ 2 ਕਰੋੜ 64 ਲੱਖ 26 ਹਜ਼ਾਰ 775 ਰੁਪਏ ਦੀ ਆਮਦਨ ਹੋਈ ਅਤੇ ਪੰਜਾਬ ਰੋਡਵੇਜ਼/ਪਨਬੱਸ ਨੇ 11 ਕਰੋੜ 24 ਲੱਖ 85 ਹਜ਼ਾਰ 155 ਰੁਪਏ ਕਮਾਏ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਵਿੱਚ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਕੀਮਤਾਂ ‘ਤੇ ਆਰਾਮਦਾਇਕ ਅਤੇ ਆਲੀਸ਼ਾਨ ਯਾਤਰਾ ਦੀ ਸਹੂਲਤ ਮਿਲ ਰਹੀ ਹੈ। ਇਨ੍ਹਾਂ ਵਾਲਵੋ ਬੱਸਾਂ ਨੇ ਨਿੱਜੀ ਟਰਾਂਸਪੋਰਟਰਾਂ ਦੀ ਅਜਾਰੇਦਾਰੀ ਬਿਲਕੁਲ ਖ਼ਤਮ ਕਰ ਦਿੱਤੀ ਹੈ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਇਸ ਰੂਟ ‘ਤੇ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਹੀ ਆਪਣੀਆਂ ਬੱਸਾਂ ਚਲਾਈਆਂ ਜਾ ਰਹੀਆਂ ਸਨ, ਜੋ ਵੱਧ ਕਿਰਾਇਆ ਵਸੂਲ ਕੇ ਲੋਕਾਂ ਦਾ ਨਿਰੰਤਰ ਸ਼ੋਸ਼ਣ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਨੂੰ ਏਅਰਪੋਰਟ ਲਈ ਨਾ ਚਲਾਉਣ ਵਾਸਤੇ ਬੀਤੇ ਸਮੇਂ ਦੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਸਿੱਧੇ ਤੌਰ ਉਤੇ ਜ਼ਿੰਮੇਵਾਰ ਹਨ। ਇਨ੍ਹਾਂ ਨੇਤਾਵਾਂ ਦੇ ਸੌੜੇ ਹਿੱਤ ਹੀ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਰਹੇ। ਦੋਵਾਂ ਪਾਰਟੀਆਂ ਦੇ ਟਰਾਂਸਟਪੋਰਟ ਲੀਡਰ ਇਸ ਰੂਟ ਉਤੇ ਸਰਕਾਰੀ ਬੱਸਾਂ ਚੱਲਣ ਦੀ ਇਜਾਜ਼ਤ ਨਾ ਦੇ ਕੇ ਗ਼ੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾ ਰਹੇ ਸਨ।

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸੂਬੇ ਵਿੱਚ ਕਾਰਜਭਾਰ ਸੰਭਾਲਣ ਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਦਿੱਲੀ ਤੱਕ ਵਾਲਵੋ ਬੱਸ ਸੇਵਾ (Volvo bus service) ਸ਼ੁਰੂ ਕੀਤੀ ਅਤੇ ਇਸ ਇਤਿਹਾਸਕ ਕਦਮ ਦਾ ਲਾਭ ਪੰਜਾਬ ਦੇ ਲੱਖਾਂ ਪਰਵਾਸੀ ਭਾਰਤੀਆਂ ਨੂੰ ਮਿਲ ਰਿਹਾ ਹੈ। ਇਸ ਦੇ ਨਾਲ-ਨਾਲ ਇਸ ਰੂਟ ‘ਤੇ ਪ੍ਰਾਈਵੇਟ ਟਰਾਂਸਪੋਰਟ ਦੀ ਅਜਾਰੇਦਾਰੀ ਵੀ ਖ਼ਤਮ ਹੋ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਮਾਫ਼ੀਆ ਨਾਲ ਕਰੜੇ ਹੱਥੀਂ ਸਿੱਝਿਆ ਜਾ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਨੇ ਇਸ ਨੂੰ ਕਤਈ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਹੋਈ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਆਪਣਾ ਹਰੇਕ ਕਦਮ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਨਾਲ-ਨਾਲ ਸੂਬੇ ਤੋਂ ਹਰੇਕ ਤਰ੍ਹਾਂ ਦੇ ਮਾਫੀਆ ਦਾ ਖਾਤਮਾ ਕਰਨ ਲਈ ਚੁੱਕ ਰਹੀ ਹੈ। ਟਰਾਂਸਪੋਰਟ ਮੰਤਰੀ ਨੇ ਅੱਗੇ ਕਿਹਾ ਕਿ ਏਅਰਪੋਰਟ ਲਈ ਜਾਣ ਦੇ ਚਾਹਵਾਨ ਸਫ਼ਰ ਕਰਨ ਤੋਂ ਤਿੰਨ ਮਹੀਨੇ ਪਹਿਲਾਂ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ ਜਦਕਿ ਬੱਸ ਅੱਡੇ ਦੇ ਕਾਊਂਟਰਾਂ 'ਤੇ ਛੇ ਮਹੀਨੇ ਪਹਿਲਾਂ ਟਿਕਟਾਂ ਬੁੱਕ ਕਰਵਾਈ ਜਾ ਸਕਦੀ ਹੈ।

The post ਪੰਜਾਬ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਕਿਫ਼ਾਇਤੀ ਵਾਲਵੋ ਬੱਸ ਸੇਵਾ ਦਾ ਹੁਣ ਤੱਕ 72,378 ਹਜ਼ਾਰ ਸਵਾਰੀਆਂ ਨੇ ਲਿਆ ਲਾਹਾ: ਲਾਲਜੀਤ ਸਿੰਘ ਭੁੱਲਰ appeared first on TheUnmute.com - Punjabi News.

Tags:
  • aam-aadmi-party
  • amritsar
  • breaking-news
  • cm-bhagwant-mann
  • delhi-international-airport
  • economical-volvo-bus-service
  • hoshiarpur
  • jalandhar
  • kapurthala
  • laljit-singh-bhullar
  • ludhiana
  • moga
  • nawanshahr
  • news
  • pathankot
  • patiala
  • prtc
  • punbus
  • punjab-government
  • punjab-transport-department
  • roadways
  • ropar
  • the-unmute-news
  • volvo
  • volvo-bus-service

24 ਸਾਲਾਂ ਕਾਇਲੀਅਨ ਐਮਬਾਪੇ ਤੀਜੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਫੁੱਟਬਾਲਰ

Tuesday 20 December 2022 12:27 PM UTC+00 | Tags: breaking-news fifa-world-cup football french-forward-kylian-mbapp french-team kylian-mbapp news punjab-news the-unmute-breaking-news the-unmute-punjabi-news

ਚੰਡੀਗੜ੍ਹ 20 ਦਸੰਬਰ 2022: ਫ੍ਰੈਂਚ ਫਾਰਵਰਡ ਕਾਇਲੀਅਨ ਐਮਬਾਪੇ (Kylian Mbappé) ਜਿਸ ਨੇ ਅਰਜਨਟੀਨਾ ਵਿਰੁੱਧ ਫੀਫਾ ਵਿਸ਼ਵ ਕੱਪ ਫਾਈਨਲ ਵਿੱਚ ਹੈਟ੍ਰਿਕ ਬਣਾਈ ਸੀ, 20 ਦਸੰਬਰ 2022 ਨੂੰ ਆਪਣਾ 24ਵਾਂ ਜਨਮਦਿਨ ਮਨਾ ਰਹੇ ਹਨ। ਐਮਬਾਪੇ ਜੋ ਕਿ 2018 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਫਰਾਂਸ ਫੁੱਟਬਾਲ ਟੀਮ ਦਾ ਹਿੱਸਾ ਸੀ, ਊਨਾ ਨੇ 19 ਸਾਲ ਦੀ ਉਮਰ ਵਿੱਚ ਫੀਫਾ ਖ਼ਿਤਾਬ ਜਿੱਤਣ ਦਾ ਰਿਕਾਰਡ ਬਣਾਇਆ ਹੈ।

ਐਮਬਾਪੇ (Kylian Mbappé) ਦਾ ਨਾਂ ਫੁੱਟਬਾਲ ਜਗਤ ਦੀਆਂ ਉੱਭਰਦੀਆਂ ਪ੍ਰਤਿਭਾਵਾਂ ‘ਚ ਸਿਖਰ ‘ਤੇ ਹੈ| ਫਰਾਂਸ ਦੀ ਰਾਸ਼ਟਰੀ ਟੀਮ ਦੇ ਇਸ ਪੇਸ਼ੇਵਰ ਫੁੱਟਬਾਲਰ ਦੀ ਕੁੱਲ ਕੀਮਤ ਦਾ ਅੰਦਾਜ਼ਾ ਉਸ ਦੇ ਕਰਾਰ ਤੋਂ ਲਗਾਇਆ ਜਾ ਸਕਦਾ ਹੈ।ਐਮਬਾਪੇ ਨੇ ਫਰਾਂਸ ਦੀ ਟੀਮ ਨਾਲ ਸਾਲ 2024 ਤੱਕ 366,700,000 ਯੂਰੋ ਦੀ ਰਕਮ ਲਈ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਹਨ। ਨਾਲ ਹੀ, ਐਮਬਾਪੇ ਫ੍ਰੈਂਚ ਲੀਗ 1 ਵਿੱਚ ਪੈਰਿਸ ਸੇਂਟ-ਜਰਮੇਨ ਕਲੱਬ ਲਈ ਇੱਕ ਸਟ੍ਰਾਈਕਰ (ST) ਹੈ। ਜਿੱਥੇ ਉਸ ਦੀ ਤਨਖਾਹ 9.09 ਕਰੋੜ ਯੂਰੋ ਹੈ।

ਵਿਸ਼ਵ ਕੱਪ ਜੇਤੂ ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਤੋਂ ਬਾਅਦ ਐਮਬਾਪੇ ਤੀਜੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਫੁੱਟਬਾਲਰ ਹਨ। ਫ੍ਰੈਂਚ ਫੁਟਬਾਲਰ ਦੀ ਕੁੱਲ ਸੰਪਤੀ $110 ਮਿਲੀਅਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਮੇਸੀ ਵਾਂਗ ਐਮਬਾਪੇ ਨੂੰ ਵੀ ਇਸ ਪੀੜ੍ਹੀ ਦੇ ਮਹਾਨ ਫੁਟਬਾਲਰਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

20 ਦਸੰਬਰ 1998 ਨੂੰ ਪੈਰਿਸ, ਫਰਾਂਸ ਵਿੱਚ ਜਨਮੇ ਐਮਬਾਪੇ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੂੰ ਇੱਕ ਪ੍ਰੇਰਣਾ ਮੰਨਦੇ ਹਨ। ਆਪਣੇ ਰੋਲ ਮਾਡਲ ਵਾਂਗ ਐਮਬਾਪੇ ਵੀ ਦੂਜਿਆਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਸਾਲ 2018 ਵਿੱਚ ਏਮਬਾਪੇ ਨੇ ਵਿਸ਼ਵ ਕੱਪ ਤੋਂ ਮਿਲੀ ਰਕਮ ਬੱਚਿਆਂ ਦੇ ਫਾਇਦੇ ਲਈ ਦਾਨ ਕੀਤੀ। ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਲਿਓਨੇਲ ਮੇਸੀ ਪਹਿਲੇ ਸਥਾਨ ‘ਤੇ ਹੈ। ਮੇਸੀ ਦੀ ਕਮਾਈ 1062 ਕਰੋੜ ਰੁਪਏ ਦੇ ਕਰੀਬ ਹੈ, ਦੂਜੇ ਨੰਬਰ ‘ਤੇ ਕ੍ਰਿਸਟੀਆਨੋ ਰੋਨਾਲਡੋ ਹਨ |

The post 24 ਸਾਲਾਂ ਕਾਇਲੀਅਨ ਐਮਬਾਪੇ ਤੀਜੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਫੁੱਟਬਾਲਰ appeared first on TheUnmute.com - Punjabi News.

Tags:
  • breaking-news
  • fifa-world-cup
  • football
  • french-forward-kylian-mbapp
  • french-team
  • kylian-mbapp
  • news
  • punjab-news
  • the-unmute-breaking-news
  • the-unmute-punjabi-news

ਲੁਧਿਆਣਾ 'ਚ ਰੇਲਗੱਡੀ ਦੀ ਲਪੇਟ 'ਚ ਆਏ ਦੋ ਨੌਜਵਾਨ, ਇੱਕ ਦੀ ਮੌਤ ਦੂਜਾ ਗੰਭੀਰ ਜ਼ਖਮੀ

Tuesday 20 December 2022 12:40 PM UTC+00 | Tags: abdullahpur accident fire fire-incident grp-and-rpf-personnel latest-news ludhiana ludhiana-latest-news ludhiana-police ludhiana-railway ludhiana-railway-station news railway-power-department-ludhiana railway-station the-unmute-punjabi-news

ਚੰਡੀਗੜ੍ਹ 20 ਦਸੰਬਰ 2022: ਪੰਜਾਬ ਦੇ ਲੁਧਿਆਣਾ (Ludhiana) ‘ਚ ਫ਼ਿਰੋਜ਼ਪੁਰ ਰੇਲਵੇ ਲਾਈਨ ਅਬਦੁੱਲਾਪੁਰ ਫਾਟਕ ‘ਤੇ ਦੋ ਨੌਜਵਾਨ ਰੇਲਗੱਡੀ ਦੀ ਲਪੇਟ ਵਿੱਚ ਆ ਗਏ । ਜਿਸ ‘ਚ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਦਾ ਹੱਥ ਕੱਟ ਕੇ ਰੇਲਵੇ ਟਰੈਕ ‘ਤੇ ਡਿੱਗ ਗਿਆ। ਰੇਲਵੇ ਲਾਈਨ ‘ਤੇ ਰੌਲਾ ਪੈਣ ਤੋਂ ਬਾਅਦ ਲੋਕ ਤੁਰੰਤ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਇਹ ਹਾਦਸਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕੁਝ ਕਿਲੋਮੀਟਰ ਦੂਰ ਵਾਪਰਿਆ। ਹਾਦਸੇ ਕਾਰਨ ਰੇਲਗੱਡੀ ਕਰੀਬ 45 ਮਿੰਟ ਰੁਕੀ ਰਹੀ। ਲੋਕੋ ਪਾਇਲਟ ਨੇ ਤੁਰੰਤ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਜਿਸ ਤੋਂ ਬਾਅਦ ਆਰਪੀਐਫ ਅਤੇ ਜੀਆਰਪੀ ਦੇ ਜਵਾਨ ਮੌਕੇ ‘ਤੇ ਪਹੁੰਚ ਗਏ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਅਤੇ ਜ਼ਖਮੀ ਦੀ ਨਾਂ ਰਵੀ ਸ਼ੰਕਰ ਵਜੋਂ ਹੋਈ ਹੈ। ਰਵੀਸ਼ੰਕਰ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ |

ਹਾਦਸੇ ‘ਚ ਮਾਰੇ ਗਏ ਰੋਹਿਤ ਅਤੇ ਜ਼ਖਮੀ ਰਵੀ ਦੋਵੇਂ ਉੱਤਰ ਪ੍ਰਦੇਸ਼ ਦੇ ਉਨਾਓ ਪਿੰਡ ਦੇ ਰਹਿਣ ਵਾਲੇ ਹਨ। ਉਹ ਲੁਧਿਆਣਾ (Ludhiana) ਦੀ ਅਬਦੁੱਲਾਪੁਰ ਬਸਤੀ ਵਿੱਚ ਰਹਿੰਦਾ ਸੀ। ਦੋਵੇਂ ਖਾਣਾ ਖਾਣ ਲਈ ਕਮਰੇ ‘ਚ ਜਾ ਰਹੇ ਸਨ ਕਿ ਅਚਾਨਕ ਟਰੇਨ ਦੀ ਲਪੇਟ ‘ਚ ਆ ਗਏ। ਆਸਪਾਸ ਦੇ ਲੋਕਾਂ ਨੇ ਮ੍ਰਿਤਕ ਦੀ ਪਛਾਣ ਕੀਤੀ ਅਤੇ ਘਟਨਾ ਬਾਰੇ ਉਸਦੇ ਭਰਾ ਨੂੰ ਸੂਚਿਤ ਕੀਤਾ ਗਿਆ ਹੈ।

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਥਾਂ ‘ਤੇ ਹਰ ਰੋਜ਼ ਰੇਲ ਹਾਦਸੇ ਵਾਪਰਦੇ ਰਹਿੰਦੇ ਹਨ। ਇਹ ਹਾਦਸਾ ਲੋਕਾਂ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਕੰਨਾਂ ਵਿੱਚ ਹੈੱਡਫੋਨ ਲਗਾਉਣ ਜਾਂ ਜਲਦਬਾਜ਼ੀ ਵਿੱਚ ਰੇਲਵੇ ਟਰੈਕ ਪਾਰ ਕਰਨ ਕਾਰਨ ਅਜਿਹੇ ਹਾਦਸੇ ਅਕਸਰ ਵਾਪਰਦੇ ਹਨ। ਇਸ ਦੇ ਨਾਲ ਹੀ ਕੁਝ ਨਸ਼ੇੜੀ ਵੀ ਅਕਸਰ ਰੇਲਵੇ ਟਰੈਕ ‘ਤੇ ਡੇਰੇ ਲਾ ਲੈਂਦੇ ਹਨ।

The post ਲੁਧਿਆਣਾ ‘ਚ ਰੇਲਗੱਡੀ ਦੀ ਲਪੇਟ ‘ਚ ਆਏ ਦੋ ਨੌਜਵਾਨ, ਇੱਕ ਦੀ ਮੌਤ ਦੂਜਾ ਗੰਭੀਰ ਜ਼ਖਮੀ appeared first on TheUnmute.com - Punjabi News.

Tags:
  • abdullahpur
  • accident
  • fire
  • fire-incident
  • grp-and-rpf-personnel
  • latest-news
  • ludhiana
  • ludhiana-latest-news
  • ludhiana-police
  • ludhiana-railway
  • ludhiana-railway-station
  • news
  • railway-power-department-ludhiana
  • railway-station
  • the-unmute-punjabi-news

ਸੂਬੇ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਮਹਿਲਾਵਾਂ ਦੀ ਭੂਮਿਕਾ ਮਹੱਤਵਪੂਰਨ: ਕੁਲਦੀਪ ਸਿੰਘ ਧਾਲੀਵਾਲ

Tuesday 20 December 2022 12:48 PM UTC+00 | Tags: aam-aadmi-party arvind-kejriwal bhagwant-mann cabinet-minister-kuldeep-singh-dhaliwal cm-bhagwant-mann news punjab punjab-congress punjab-government rangala-punjab the-unmute-breaking-news the-unmute-latest-news

ਚੰਡੀਗੜ੍ਹ 20 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬੇ ਨੂੰ 'ਰੰਗਲਾ ਪੰਜਾਬ' (Rangala Punjab) ਬਣਾਉਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਮਹਿਲਾਵਾਂ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਸੂਬੇ ਦੀਆਂ ਸਰਪੰਚ/ਪੰਚ ਮਹਿਲਾਵਾਂ ਪੂਰੀ ਸਮਰੱਥਾ ਨਾਲ ਆਪਣੇ ਪਿੰਡਾਂ ਦੀ ਅਗਵਾਈ ਵੀ ਕਰ ਰਹੀਆਂ ਹਨ''। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਦੇ ਪਿੰਡਾਂ ਵਿੱਚ ਬਹੁਤ ਸਾਰੇ ਸ਼ਲਾਘਾਯੋਗ ਕੰਮ ਕਰਵਾਏ ਜਾ ਰਹੇ ਹਨ, ਜਿਸ ਨਾਲ ਜਿੱਥੇ ਪਿੰਡਾਂ ਦਾ ਬਹੁਪੱਖੀ ਵਿਕਾਸ ਹੋ ਰਿਹਾ ਹੈ ਉੱਥੇ ਹੀ ਪਿੰਡਾਂ ਦੇ ਗਰੀਬ ਲੋਕਾਂ ਨੂੰ ਮਗਨਰੇਗਾ ਸਕੀਮ ਅਧੀਨ ਰੋਜ਼ਗਾਰ ਵੀ ਦਿੱਤਾ ਰਿਹਾ ਹੈ।

ਅੱਜ ਇੱਥੇ ਮਿਊਂਸੀਪਲ ਭਵਨ ਵਿਖੇ ਮੇਟਸ/ਮਹਿਲਾਵਾਂ ਸਿਖਲਾਈ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਆਯੋਜਿਤ ਇੱਕ ਰੋਜਾ ਟ੍ਰੇਨਿੰਗ ਵਰਕਸ਼ਾਪ ਦੌਰਾਨ ਸ. ਧਾਲੀਵਾਲ ਨੇ ਮਹਿਲਾਵਾਂ/ਮੇਟਾਂ ਨੂੰ ਸਨਮਾਨਿਤ ਵੀ ਕੀਤਾ।ਉਨ੍ਹਾਂ ਨੇ ਇਸ ਮੌਕੇ ਮਗਨਰੇਗਾ ਸਕੀਮ ਤਹਿਤ ਹੋਣ ਵਾਲੇ ਕੰਮਾਂ ਸਬੰਧੀ ਪੈਸੇ ਦੇ ਲੈਣ-ਦੇਣ ਵਿੱਚ ਪਾਰਦਰਸ਼ਤਾ ਅਤੇ ਤੇਜੀ ਲਿਆਉਣ ਲਈ ਵਰਕ ਮੈਨੇਜਮੈਂਟ ਸਿਸਟਮ ਸੋਫਟਵੇਅਰ, ਮਗਨਰੇਗਾ ਹੈਲਪਲਾਈਨ ਨੰਬਰ 1100 ਅਤੇ ਮਗਨਰੇਗਾ ਸਕੀਮ ਸਬੰਧੀ ਇੱਕ ਬੁੱਕਲੈਟ ਵੀ ਲੋਕ ਅਰਪਣ ਕੀਤੀ।ਇਸ ਇੱਕ ਰੋਜ਼ਾ ਵਰਕਸ਼ਾਪ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਚਾਇਤਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਪੀ.ਪੀ.ਟੀ. ਅਤੇ ਵੀਡੀਓ ਰਾਹੀਂ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਗਈ।

ਸ. ਧਾਲੀਵਾਲ ਵਲੋਂ ਵੱਖ-ਵੱਖ ਪੈਰਾਮੀਟਰਾਂ ਦੇ ਅੰਤਰਗਤ ਵਧੀਆ ਕਾਰਗੁਜ਼ਾਰੀ ਵਾਲੇ ਜ਼ਿਲ੍ਹਿਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ ਪਿੰਡਾਂ ਵਿੱਚ 10,000 ਏਕੜ ਤੋਂ ਵੱਧ ਜ਼ਮੀਨਾਂ ਦੇ ਨਜਾਇਜ ਕਬਜੇ ਛੁਡਾਏ ਹਨ ਅਤੇ ਸਫ਼ਲ ਗ੍ਰਾਮ ਸਭਾਵਾਂ ਕਰਵਾਈਆਂ ਹਨ।ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਵਰਸ਼ਾਪ ਮਹਿਲਾਵਾਂ/ਮੇਟਾਂ ਨੂੰ ਮਗਨਰੇਗਾ ਸਕੀਮ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਣ ਵਿੱਚ ਸਹਾਈ ਹੋਵੇਗੀ ਅਤੇ ਜਲਦ ਹੀ ਆਉਂਦੇ ਸਮੇਂ ਵਿੱਚ ਪਿੰਡਾਂ ਦੇ ਵਿੱਚ ਮਗਨਰੇਗਾ ਸਕੀਮ ਅਧੀਨ ਵੱਡੀ ਗਿਣਤੀ ਵਿੱਚ ਮਹਿਲਾ ਮੇਟ ਲਗਾਏ ਜਾਣਗੇ ਤਾਂ ਜੋ ਉਨ੍ਹਾਂ ਦੀ ਅਗਵਾਈ ਹੇਠ ਮਗਨੇਰਗਾ ਸਕੀਮ ਤਹਿਤ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਵਧੀਆ ਢੰਗ ਨਾਲ ਨੇਪੜੇ ਚਾੜੇ ਜਾ ਸਕਣ।

ਕੈਬਨਿਟ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਪਿੰਡਾਂ ਦੀ ਦਿੱਖ ਬਦਲਣ ਲਈ ਅਤੇ ਪਿੰਡਾਂ ਦੇ ਵਿੱਚ ਹੋਰ ਵਧੀਆਂ ਕੰਮ ਕਰਵਾਉਣ ਲਈ ਸਾਨੂੰ ਸਭ ਨੂੰ ਰਲ-ਮਿਲ ਕੇ ਤਨਦੇਹੀ ਨਾਲ ਟੀਮ ਵਰਕ ਕਰਨ ਦੀ ਲੋੜ ਹੈ, ਤਾਂ ਜੋ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਲੀਹਾਂ 'ਤੇ ਲਿਆਉਂਦੇ ਹੋਏ 'ਰੰਗਲਾ ਪੰਜਾਬ' ਬਣਾਇਆ ਜਾ ਸਕੇ। ਇਸ ਮੌਕੇ ਪੇਂਡੂ ਵਿਕਾਸ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਗਨਰੇਗਾ ਅਮਿਤ ਕੁਮਾਰ, ਸੰਯੁਕਤ ਡਾਇਰੈਕਟਰ ਸੰਜੀਵ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਮੇਟਸ ਅਤੇ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

The post ਸੂਬੇ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਮਹਿਲਾਵਾਂ ਦੀ ਭੂਮਿਕਾ ਮਹੱਤਵਪੂਰਨ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News.

Tags:
  • aam-aadmi-party
  • arvind-kejriwal
  • bhagwant-mann
  • cabinet-minister-kuldeep-singh-dhaliwal
  • cm-bhagwant-mann
  • news
  • punjab
  • punjab-congress
  • punjab-government
  • rangala-punjab
  • the-unmute-breaking-news
  • the-unmute-latest-news

ਡਾ.ਬਲਜੀਤ ਕੌਰ ਵੱਲੋਂ ਪੰਜਾਬ ਦੀ ਤਰੱਕੀ 'ਚ ਯੋਗਦਾਨ ਪਾਉਣ ਵਾਲੇ ਉੱਦਮੀਆਂ ਦਾ ਸਨਮਾਨ

Tuesday 20 December 2022 12:53 PM UTC+00 | Tags: aam-aadmi-party chief-minister-bhagwant-mann cm-bhagwant-mann dr-baljit-kaur news punjab-government shaping-future-2022 the-unmute-breaking-news the-unmute-punjabi-news women-and-child-development-minister women-and-child-development-punjab

ਚੰਡੀਗੜ੍ਹ 20 ਦਸੰਬਰ 2022: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਉੱਦਮੀਆਂ ਨੂੰ ਬਣਦਾ ਸਨਮਾਨ ਦੇਣ ਲਈ ਵਚਨਬੱਧ ਹੈ। ਉਹ ਅੱਜ ਇਥੇ ਇਕ ਹੋਟਲ ਵਿੱਚ “ਦਿ ਕਰੀਅਰਜ਼ ਆਫ ਪੰਜਾਬ, ਸ਼ੇਪਿੰਗ ਫਿਊਚਰ 2022” ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਪੰਜਾਬੀ ਹੀ ਸੂਬੇ ਦੀ ਤਰੱਕੀ ਬਾਰੇ ਸੋਚ ਸਕਦੇ ਹਨ। ਪੰਜਾਬ ਦੇ ਨੌਜਵਾਨ ਉਦਮੀਆਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦਾ ਹਰ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਰੁਜ਼ਗਾਰ ਪ੍ਰਾਪਤ ਕਰਨਾ ਚਾਹੁੰਦਾ ਹੈ, ਇਹੋ ਜਿਹੇ ਹਾਲਾਤਾਂ ਵਿੱਚ ਤੁਸੀਂ ਪੰਜਾਬ ਵਿੱਚ ਰਹਿ ਕੇ ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੇ ਹੋ, ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ।

ਡਾ. ਬਲਜੀਤ ਕੌਰ ਨੇ ਕਿਹਾ ਕਿ ਸਮਾਜ ਔਰਤਾਂ ਬਿਨ੍ਹਾਂ ਅਧੂਰਾ ਹੈ। ਔਰਤਾਂ ਦੇ ਸਮਾਜ ਵਿੱਚ ਪਾਏ ਯੋਗਦਾਨ ਅਨੁਸਾਰ ਉਸ ਦੀ ਇੱਜਤ ਬਰਕਰਾਰ ਰਹਿਣੀ ਚਾਹੀਦੀ ਹੈ, ਕਿਸੇ ਔਰਤ ਨੂੰ ਉਸ ਦੇ ਪਹਿਰਾਵੇ ਤੋ ਨਹੀ ਪਹਿਚਾਨਣਾ ਚਾਹੀਦਾ। ਮੌਜੂਦਾ ਸਮੇਂ ਵਿੱਚ ਵੱਖ ਵੱਖ ਖੇਤਰਾਂ ਵਿਚ ਸਫਲਤਾਪੂਰਵਕ ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਵਿੱਚ ਹਿੰਮਤ ਅਤੇ ਉਤਸ਼ਾਹ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਮਰਦ ਪ੍ਰਧਾਨ ਯੁੱਗ ਨਹੀਂ ਰਿਹਾ ਬਲਕਿ ਮਹਿਲਾਵਾਂ ਹਰ ਖੇਤਰ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ । ਅੱਜ ਦਾ ਯੁੱਗ ਔਰਤਾਂ ਲਈ ਚਹੁੰ ਪੱਖੀ ਵਿਕਾਸ ਕਰਨ ਦਾ ਮੌਕਾ ਹੈ। ਇਸ ਮੌਕੇ ਪ੍ਰੋਗਰਾਮ ਦੇ ਅੰਤ ਵਿਚ ਉਨ੍ਹਾਂ ਵੱਲੋਂ ਵੱਖ ਵੱਖ ਖੇਤਰਾਂ ਵਿਚ ਉੱਚ ਮੁਕਾਮ ਪ੍ਰਾਪਤ ਕਰਨ ਵਾਲੇ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।

The post ਡਾ.ਬਲਜੀਤ ਕੌਰ ਵੱਲੋਂ ਪੰਜਾਬ ਦੀ ਤਰੱਕੀ ‘ਚ ਯੋਗਦਾਨ ਪਾਉਣ ਵਾਲੇ ਉੱਦਮੀਆਂ ਦਾ ਸਨਮਾਨ appeared first on TheUnmute.com - Punjabi News.

Tags:
  • aam-aadmi-party
  • chief-minister-bhagwant-mann
  • cm-bhagwant-mann
  • dr-baljit-kaur
  • news
  • punjab-government
  • shaping-future-2022
  • the-unmute-breaking-news
  • the-unmute-punjabi-news
  • women-and-child-development-minister
  • women-and-child-development-punjab

ਨੇਪਾਲ ਨੇ ਬਾਬਾ ਰਾਮਦੇਵ ਦੀ ਪਤੰਜਲੀ ਸਮੇਤ 16 ਭਾਰਤੀ ਦਵਾਈਆਂ ਕੰਪਨੀਆਂ ਨੂੰ ਕੀਤਾ ਬਲੈਕਲਿਸਟ

Tuesday 20 December 2022 01:09 PM UTC+00 | Tags: 16-indian-pharmaceutical-companies baba-ramdevs-company-divya breaking-news drug-regulatory-authority-of-nepal india-health-minister medical ndian-pharmaceutical-companies nepal nepal-government news the-unmute-breaking-news the-unmute-news the-unmute-punjabi-news who

ਚੰਡੀਗੜ੍ਹ 20 ਦਸੰਬਰ 2022: ਨੇਪਾਲ (Nepal) ਨੇ 16 ਭਾਰਤੀ ਦਵਾਈਆਂ ਕੰਪਨੀਆਂ (16 Indian pharmaceutical companies) ਨੂੰ ਬਲੈਕਲਿਸਟ ਕੀਤਾ ਹੈ। ਇਹ ਪਾਬੰਦੀ ਅਫਰੀਕੀ ਦੇਸ਼ਾਂ ਵਿੱਚ ਖੰਘ ਦੇ ਸੀਰਪ ਦੇ ਸੰਪਰਕ ਵਿੱਚ ਆਏ ਬੱਚਿਆਂ ਦੀ ਮੌਤ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ ਚਿਤਾਵਨੀ ਤੋਂ ਬਾਅਦ ਲਗਾਈ ਗਈ ਹੈ। ਨੇਪਾਲ ਦੀ ਮੈਡੀਸਨ ਅਥਾਰਟੀ ਨੇ ਇਸ ਸਬੰਧ ਵਿਚ ਇਕ ਸੂਚੀ ਜਾਰੀ ਕੀਤੀ ਹੈ। ਨੇਪਾਲ ਸਰਕਾਰ ਦੁਆਰਾ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਯੋਗਗੁਰੂ ਬਾਬਾ ਰਾਮਦੇਵ ਦੀ ਕੰਪਨੀ ਦਿਵਿਆ ਫਾਰਮੇਸੀ ਵੀ ਸ਼ਾਮਲ ਹੈ, ਇਹ ਕੰਪਨੀ ਪਤੰਜਲੀ ਬ੍ਰਾਂਡ ਨਾਮ ਦੇ ਤਹਿਤ ਉਤਪਾਦ ਤਿਆਰ ਕਰਦੀ ਹੈ।

ਨੇਪਾਲ (Nepal) ਦੀ ਡਰੱਗ ਰੈਗੂਲੇਟਰੀ ਅਥਾਰਟੀ ਦੁਆਰਾ ਜਾਰੀ ਸੂਚੀ ਵਿੱਚ ਨਾਮੀ 16 ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਹਨ ਰੈਡੀਅੰਟ ਪੇਰੈਂਟਰਲਜ਼ ਲਿਮਿਟੇਡ, ਮਰਕਰੀ ਲੈਬਾਰਟਰੀਜ਼ ਲਿਮਿਟੇਡ, ਅਲਾਇੰਸ ਬਾਇਓਟੈਕ, ਕੈਪਟੈਬ ਬਾਇਓਟੈਕ, ਐਗਲੋਮੇਟ ਲਿਮਟਿਡ, ਜ਼ੀ ਲੈਬਾਰਟਰੀਜ਼ ਲਿਮਟਿਡ, ਡੈਫੋਡਿਲਜ਼ ਫਾਰਮਾਸਿਊਟੀਕਲਜ਼ ਲਿਮਿਟੇਡ, ਜੀਐਲਯੂਐਸ ਲਾਈਫਨੀ ਸਾਇੰਸ ਲਿਮਟਿਡ, ਯੇਲਯੂਸ ਫਾਰਮਾਸਿਊਟੀਕਲ ਲਿਮਿਟੇਡ ਅਤੇ ਕੰਸੈਪਟ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ ਆਦਿ ਹਨ ।

ਇਨ੍ਹਾਂ ਤੋਂ ਇਲਾਵਾ ਆਨੰਦ ਲਾਈਫ ਸਾਇੰਸਿਜ਼ ਲਿਮਟਿਡ, ਆਈਪੀਸੀਏ ਲੈਬਾਰਟਰੀਜ਼ ਲਿਮਟਿਡ, ਕੈਡਿਲਾ ਹੈਲਥਕੇਅਰ ਲਿਮਟਿਡ, ਡਾਇਲ ਫਾਰਮਾਸਿਊਟੀਕਲਜ਼, ਐਗਲੋਮੇਡ ਲਿਮਟਿਡ ਅਤੇ ਮੈਕੁਰ ਲੈਬਾਰਟਰੀਜ਼ ਲਿਮਟਿਡ ਵਰਗੀਆਂ ਵੱਡੀਆਂ ਕੰਪਨੀਆਂ ਵੀ ਸੂਚੀ ਵਿੱਚ ਸ਼ਾਮਲ ਹਨ। ਨੇਪਾਲ ਦੇ ਅਧਿਕਾਰੀਆਂ ਮੁਤਾਬਕ ਇਹ ਕੰਪਨੀਆਂ ਡਬਲਯੂਐਚਓ ਦੁਆਰਾ ਤੈਅ ਮਾਪਦੰਡਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਨੇਪਾਲ ਵਿੱਚ ਬਲੈਕਲਿਸਟ ਕੀਤਾ ਗਿਆ ਹੈ।

The post ਨੇਪਾਲ ਨੇ ਬਾਬਾ ਰਾਮਦੇਵ ਦੀ ਪਤੰਜਲੀ ਸਮੇਤ 16 ਭਾਰਤੀ ਦਵਾਈਆਂ ਕੰਪਨੀਆਂ ਨੂੰ ਕੀਤਾ ਬਲੈਕਲਿਸਟ appeared first on TheUnmute.com - Punjabi News.

Tags:
  • 16-indian-pharmaceutical-companies
  • baba-ramdevs-company-divya
  • breaking-news
  • drug-regulatory-authority-of-nepal
  • india-health-minister
  • medical
  • ndian-pharmaceutical-companies
  • nepal
  • nepal-government
  • news
  • the-unmute-breaking-news
  • the-unmute-news
  • the-unmute-punjabi-news
  • who

ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਹਰਭਜਨ ਸਿੰਘ ਈਟੀਓ ਵੱਲੋਂ ਵਾਹਨਾਂ 'ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਦਾ ਆਗਾਜ਼

Tuesday 20 December 2022 01:17 PM UTC+00 | Tags: aam-aadmi-party breaking-news cabinet-minister-harbhajan-singh-eto cm-bhagwant-mann harbhajan-singh-eto install-reflectors-on-vehicles news punjab-congress punjab-pwd-minister reflectors road-accident road-safaty sas-nagar sas-nagar-trafic-police the-unmute-breaking-news

ਐਸ.ਏ.ਐਸ. ਨਗਰ 20 ਦਸੰਬਰ 2022: ਸੰਘਣੀ ਧੁੰਦ ਕਾਰਨ ਸੜਕੀ ਹਾਦਸਿਆਂ ਨੂੰ ਰੋਕਣ ਲਈ ਬਿਜਲੀ ਤੇ ਪੀ.ਡਬਲਿਊ.ਡੀ. (PWD) ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇੱਥੇ ਕੁਰਾਲੀ ਚੰਡੀਗੜ੍ਹ ਸੜਕ ਤੇ ਸਥਿਤ ਬੜੌਦੀ ਟੋਲ ਪਲਾਜ਼ਾ ਵਿਖੇ ਵੱਖ-ਵੱਖ ਵਾਹਨਾਂ ‘ਤੇ ਰਿਫਲੈਕਟਰ ਲਗਾਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਜ਼ਿਆਦਾਤਰ ਸੜਕ ਹਾਦਸੇ ਵਾਹਨਾਂ ‘ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਰਾਤ ਸਮੇਂ ਵਾਹਨਾਂ ‘ਤੇ ਲੱਗੇ ਰਿਫਲੈਕਟਰ ਵਾਹਨ ਚਾਲਕਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਅਤੇ ਅਗਲੇ ਕੁੱਝ ਦਿਨ ਧੁੰਦ ਇਸੇ ਤਰਾਂ ਜਾਰੀ ਰਹਿਣ ਦੀ ਸੰਭਾਵਨਾ ਹੈ। ਜਿਸ ਦੇ ਚਲਦਿਆਂ ਸੜਕੀ ਹਾਦਸੇ ਹੋਣ ਦਾ ਖਦਸ਼ਾ ਰਹਿੰਦਾ ਹੈ ਸੋ ਰਿਫਲੈਕਟਰ ਲਗਾਉਣ ਨਾਲ ਸੜਕਾਂ ਤੇ ਵਾਹਨ ਦੂਰੋਂ ਦਿਸਣ ਲਗ ਜਾਂਦੇ ਹਨ ਅਤੇ ਕੋਈ ਅਨਸੁਖਾਵੀ ਘਟਨਾ ਵਾਪਰਨ ਤੋਂ ਬਚਾਅ ਰਹਿੰਦਾ ਹੈ।

ਉਨਾਂ ਕਿਹਾ ਕਿ ਪੰਜਾਬ ਵਿੱਚ ਜਿੰਨੇ ਵੀ ਸਟੇਟ ਅਤੇ ਨੈਸ਼ਨਲ ਹਾਈਵੇ ਟੋਲ ਨੇ ਉਨਾਂ ਸਭ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਰੋਡ ਸੇਫਟੀ ਸਬੰਧੀ ਬਣਦੇ ਸਾਰੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਗੱਡੀਆਂ ਨੂੰ ਡੀਪਰ ਅਤੇ ਲਾਈਟਾਂ ਜਗਾ ਕੇ ਚਲਾਓ । ਉਨ੍ਹਾਂ ਇਹ ਵੀ ਦੱਸਿਆ ਕਿ ਇਸੇ ਮੁਹਿੰਮ ਨੂੰ ਮੁੱਖ ਰੱਖਦਿਆਂ ਸੂਬੇ ਵਿਚ ਸੜਕਾਂ 'ਤੇ ਡਵਾਈਡਰਾਂ 'ਤੇ ਰਿਫਲੈਕਟਰ ਲਾਉਣ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ।

ਉਨ੍ਹਾਂ ਸਕੂਲੀ ਵੈਨਾਂ ਦੇ ਡਰਾਇਵਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਪੂਰੀ ਸਾਵਧਾਨੀ ਨਾਲ ਵਾਹਨ ਚਲਾਉਣ, ਉਨਾਂ ਭਾਰੀ ਵਾਹਨ ਅਤੇ ਟੈਕਟਰ ਟਰਾਲੀਆਂ ਵਾਲਿਆ ਨੂੰ ਕਿਹਾ ਕਿ ਉਹ ਖਾਸ ਕਰਕੇ ਸਵੇਰੇ ਜਦੋਂ ਸਕੂਲਾਂ ਦਾ ਸਮਾਂ ਹੁੰਦਾ ਹੈ ਇਸੇ ਸਮੇਂ ਭਾਰੀ ਧੁੰਦ ਹੁੰਦੀ ਹੈ, ਕੋਸਿਸ਼ ਕਰਨ ਕਿ ਕੁਝ ਸਮੇਂ ਲਈ ਰੁਕ ਜਾਣ।

The post ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਹਰਭਜਨ ਸਿੰਘ ਈਟੀਓ ਵੱਲੋਂ ਵਾਹਨਾਂ ‘ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਦਾ ਆਗਾਜ਼ appeared first on TheUnmute.com - Punjabi News.

Tags:
  • aam-aadmi-party
  • breaking-news
  • cabinet-minister-harbhajan-singh-eto
  • cm-bhagwant-mann
  • harbhajan-singh-eto
  • install-reflectors-on-vehicles
  • news
  • punjab-congress
  • punjab-pwd-minister
  • reflectors
  • road-accident
  • road-safaty
  • sas-nagar
  • sas-nagar-trafic-police
  • the-unmute-breaking-news

CM ਭਗਵੰਤ ਮਾਨ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨਾਲ ਕੀਤੀ ਮੁਲਾਕਾਤ

Tuesday 20 December 2022 01:31 PM UTC+00 | Tags: aam-aadmi-party arvind-kejriwal breaking-news chief-minister-k-chandrasekhar-rao cm-bhagwant-mann hyderabad k-chandrasekhar-rao news punjab-government telangana the-unmute-breaking-news the-unmute-punjabi-news

ਚੰਡੀਗੜ੍ਹ 20 ਦਸੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੈਦਰਾਬਾਦ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਸਰਕਾਰੀ ਰਿਹਾਇਸ਼ ਪ੍ਰਗਤੀ ਭਵਨ ਵਿਖੇ ਹੋਈ। ਮੁੱਖ ਮੰਤਰੀ ਭਗਵੰਤ ਮਾਨ 'ਇਨਵੈਸਟ ਪੰਜਾਬ' ਸਬੰਧੀ ਸਨਅਤਕਾਰਾਂ ਨਾਲ ਮੀਟਿੰਗ ਕਰ ਰਹੇ ਹਨ, ਦਸਿਆ ਜਾ ਰਿਹਾ ਹੈ ਕਿ ਕਈ ਅਹਿਮ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾ ਰਹੀ ਹੈ |

ਬੀਤੇ ਦਿਨ ਮੁੱਖ ਮੰਤਰੀ ਮਾਨ ਨੇ ਚੇਨਈ ਵਿੱਚ ਮੁਰੂਗੱਪਾ ਗਰੁੱਪ (Murugappa Group) ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੰਜਾਬ 'ਚ ਨਿਵੇਸ਼ ਲਈ ਸੱਦਾ ਦਿੱਤਾ ਗਿਆ ਹੈ, ਇਸਦੇ ਨਾਲ ਹੀ ਅੱਜ ਹੈਦਰਾਬਾਦ (Hyderabad) ਵਿਖੇ ਜੀਐਮਆਰ ਗਰੁੱਪ ਦੇ ਮੁੱਖ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਅਤੇ ਉਦਯੋਪਤੀਆਂ ਦੇ ਅਫਸਰਾਂ ਨਾਲ ਪੰਜਾਬ 'ਚ ਨਿਵੇਸ਼ ਕਰਨ ਨੂੰ ਲੈ ਕੇ ਚਰਚਾ ਹੋਈ |

The post CM ਭਗਵੰਤ ਮਾਨ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨਾਲ ਕੀਤੀ ਮੁਲਾਕਾਤ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • chief-minister-k-chandrasekhar-rao
  • cm-bhagwant-mann
  • hyderabad
  • k-chandrasekhar-rao
  • news
  • punjab-government
  • telangana
  • the-unmute-breaking-news
  • the-unmute-punjabi-news

ਚੰਡੀਗੜ 20 ਦਸੰਬਰ 2022: ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਪੰਜਾਬ ਜੰਗਲਾਤ ਨਿਗਮ, ਐਸ.ਏ.ਐਸ.ਨਗਰ ਦੇ ਦਫਤਰ ਵਿੱਚ ਬਤੌਰ ਆਫਿਸ ਅਸਿਸਟੈਂਟ (ਡਾਟਾ ਐਂਟਰੀ ਆਪਰੇਟਰ) ਕੰਮ ਕਰਦੇ ਗੁਰਦਰਸ਼ਨ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜਮ ਨੂੰ ਪਰਿੰਸ ਵਰਮਾ, ਵਾਸੀ ਸੈਕਟਰ-39, ਚੰਡੀਗੜ ਰੋਡ, ਲੁਧਿਆਣਾ ਸਹਿਰ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸ ਦੀ ਫਰਮ 'ਪੰਜਾਬ ਟਿੰਬਰ' ਨੂੰ ਗਣੇਸ਼ ਬਿਲਡਰਜ, ਸ੍ਰੀ ਗੰਗਾ ਨਗਰ, ਰਾਜਸਥਾਨ ਵੱਲੋਂ ਅੰਮ੍ਰਿਤਸਰ ਜਿਲੇ ਦੇ ਮਹਿਤਾ ਚੌਕ ਤੋਂ ਲੈ ਕੇ ਗੁਰਦਾਸਪੁਰ ਜਿਲੇ ਵਿੱਚ ਡੇਰਾ ਬਾਬਾ ਨਾਨਕ ਕੋਰੀਡੋਰ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਲੱਗੇ ਦਰਖਤਾਂ ਦੀ ਕਟਾਈ ਦਾ ਕੰਮ ਸੌਂਪਿਆ ਗਿਆ ਸੀ।

ਸ਼ਿਕਾਇਤਕਰਤਾ ਨੇ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਉਕਤ ਮਾਮਲੇ ਵਿੱਚ ਰਾਜ ਜੰਗਲਾਤ ਨਿਗਮ ਤੋਂ ਲੋੜੀਂਦੀ ਪ੍ਰਵਾਨਗੀ ਲੈਣ ਲਈ ਉਕਤ ਆਫਿਸ ਅਸਿਸਟੈਂਟ ਗੁਰਦਰਸ਼ਨ ਸਿੰਘ ਨੇ ਉਸ (ਸ਼ਿਕਾਇਤ ਕਰਤਾ) ਕੋਲੋਂ ਉਸਦੀ ਫਰਮ ਨੂੰ ਅਲਾਟ ਕੀਤੇ ਗਏ ਕੰਮ ਦੇ 1.5 ਫੀਸਦੀ ਕਮਿਸ਼ਨ (ਕੁੱਲ 6,00,000 ਰੁਪਏ) ਦੀ ਮੰਗ ਕਰ ਰਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ ਉਕਤ ਮੁਲਜਮ ਪਹਿਲਾਂ ਵੀ ਇਸ ਸਬੰਧ ਵਿੱਚ ਉਸ ਕੋਲੋਂ 10,000 ਰੁਪਏ ਰਿਸ਼ਵਤ ਵਜੋਂ ਲੈ ਚੁੱਕਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਸ਼ਿਕਾਇਤ ਵਿੱਚ ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਆਰਥਿਕ ਅਪਰਾਧ ਵਿੰਗ ਪੰਜਾਬ ਦੀ ਇੱਕ ਵਿਜੀਲੈਂਸ ਟੀਮ ਨੇ ਮੁਲਜਮ ਕਰਮਚਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਦੋਸ਼ੀ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਮੁਕੱਦਮਾ ਨੰਬਰ 26 ਮਿਤੀ 19-12-2022 ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

The post ਵਿਜੀਲੈਂਸ ਵੱਲੋਂ 30,000 ਰੁਪਏ ਦੀ ਰਿਸ਼ਵਤ ਲੈਂਦਾ ਪੰਜਾਬ ਜੰਗਲਾਤ ਨਿਗਮ ਦਾ ਕਰਮਚਾਰੀ ਰੰਗੇ ਹੱਥੀਂ ਕਾਬੂ appeared first on TheUnmute.com - Punjabi News.

Tags:
  • arrested-gurdarshan-singh
  • breaking-news
  • punjab-forest-corporation
  • punjab-vigilance-bureau

ਚੰਡੀਗੜ੍ਹ 20 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਦੇ ਪ੍ਰਭਾਵਸ਼ਾਲੀ ਤੇ ਜਵਾਬਦੇਹੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ ਵੀ ਇਹੋ ਕੋਸ਼ਿਸ਼ ਹੈ ਕਿ ਲੋਕਾਂ ਨੂੰ 537 ਸੇਵਾ ਕੇਂਦਰਾਂ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ 430 ਨਾਗਰਿਕ ਸੇਵਾਵਾਂ ਲੋਕਾਂ ਨੂੰ ਸੁਖਾਲੀਆਂ ਦਿੱਤੀਆਂ ਜਾਣ।'ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ' ਨਾਅਰੇ ਤਹਿਤ ਕੰਮ ਕੀਤਾ ਜਾਵੇ।

ਇਹ ਗੱਲ ਪ੍ਰਸ਼ਾਸਨਿਕ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 'ਸੁਚੱਜੇ ਪ੍ਰਸ਼ਾਸਨ ਸਪਤਾਹ' ਤਹਿਤ ਅੱਜ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਕਹੀ। ਪੰਜਾਬ ਭਵਨ ਚੰਡੀਗੜ੍ਹ ਵਿਖੇ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਫੀਲਡ ਅਫਸਰਾਂ ਨੂੰ ਵੀਡਿਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਇਹ ਯਕੀਨੀ ਬਣਾਉਣ ਕਿ ਹਫ਼ਤੇ ਵਿੱਚ ਘੱਟੋ-ਘੱਟ ਇਕ ਦਿਨ ਕਿਸੇ ਸੇਵਾ ਕੇਂਦਰ ਦਾ ਦੌਰਾ ਕਰਨ ਜਿਸ ਨਾਲ ਉਹ ਜਿੱਥੇ ਲੋਕਾਂ ਦੀ ਫੀਡਬੈਕ ਹਾਸਲ ਕਰ ਸਕਣਗੇ ਉੱਥੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਤੇਜ਼ੀ ਆਵੇਗੀ।

ਪ੍ਰਸ਼ਾਸਨਿਕ ਸੁਧਾਰ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਪ੍ਰਚਾਰ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾਣ। ਸੇਵਾ ਕੇਂਦਰ ਵਿੱਚ ਬਿਹਤਰ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦੇ ਪ੍ਰੋਤਸਾਹਨ ਲਈ ਉਨ੍ਹਾਂ ਦਾ ਸਨਮਾਨ ਕੀਤਾ ਜਾਵੇ। ਇਸੇ ਤਰ੍ਹਾਂ ਇਸ ਸੁਚੱਜੇ ਪ੍ਰਸ਼ਾਸਨ ਸਪਤਾਹ ਦੌਰਾਨ ਖ਼ਾਸ ਕਰਕੇ ਸਰਹੱਦੀ ਜ਼ਿਲਿਆਂ ਅਤੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਰਹਿੰਦੇ ਲੋਕਾਂ ਲਈ ਵਿਸ਼ੇਸ਼ ਕੈਂਪ ਲੱਗਾ ਕੇ ਉਨ੍ਹਾਂ ਨੂੰ ਘਰ ਦੇ ਨੇੜੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ।

ਮੀਤ ਹੇਅਰ ਨੇ ਕਿਹਾ ਕਿ ਕਈ ਸੇਵਾਵਾਂ ਲਈ ਮੰਗੇ ਜਾਂਦੇ ਬੇਲੋੜੇ ਦਸਤਾਵੇਜ਼ ਨੂੰ ਘਟਾਇਆ ਜਾਵੇ।ਇਸ ਲਈ ਲੋਕਾਂ ਤੋਂ ਫੀਡਬੈਕ ਲੈਣ ਲਈ ਪੋਰਟਲ ਬਣਾਇਆ ਜਾ ਰਿਹਾ ਹੈ ਜਿਸ ਰਾਹੀਂ ਲੋਕਾਂ ਤੋਂ ਸੁਝਾਅ ਲਏ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਉਹ ਨਿਰੰਤਰ ਕੰਮਾਂ ਦਾ ਰੀਵਿਊ ਕਰਦੇ ਰਹਿੰਦੇ ਹਨ ਜਿਸ ਵਿੱਚ ਪੈਂਡਿੰਗ ਕੇਸਾਂ ਦਾ ਜਾਇਜ਼ਾ ਲਿਆ ਜਾਂਦਾ ਹੈ।ਇਸ ਤੋਂ ਇਲਾਵਾ ਕੇਸ ਵਾਪਸ ਭੇਜਣ ਦੇ ਮਾਮਲਿਆਂ ਵਿੱਚ ਹੋਰ ਕਮੀ ਲਿਆਂਦੀ ਜਾਵੇ।

ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ 19 ਤੋਂ 25 ਦਸੰਬਰ ਤੱਕ 'ਸੁਚੱਜਾ ਪ੍ਰਸ਼ਾਸਨ ਸਪਤਾਹ' ਮਨਾਇਆ ਜਾਂਦਾ ਹੈ ਜਿਸ ਦਾ ਮਨੋਰਥ ਲੋਕਾਂ ਨੂੰ ਬਿਹਤਰ, ਸੁਖਾਲੀਆਂ ਤੇ ਪਾਰਦਰਸ਼ੀ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣਾ ਹੈ।ਉਨ੍ਹਾਂ ਵਿਭਾਗ ਦੀਆਂ ਨਵੀਆਂ ਪਹਿਲਕਦਮੀਆਂ ਉੱਤੇ ਚਾਨਣਾ ਪਾਉਂਦਿਆ ਫੀਲਡ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਲਈ ਨਵੇਂ ਕਦਮ ਚੁੱਕੇ ਜਾਣ।

ਇਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਲੰਧਰ, ਗੁਰਦਾਸਪੁਰ ਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰਾਂ ਨੇ ਬੋਲਦਿਆਂ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਉਲੀਕੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।

The post ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਦੇ ਪ੍ਰਭਾਵਸ਼ਾਲੀ ਤੇ ਜਵਾਬਦੇਹੀ ਪ੍ਰਸ਼ਾਸਨ ਦੇਣ ਲਈ ਵਚਨਬੱਧ: ਮੀਤ ਹੇਅਰ appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • education-minister-gurmeet-singh-meet-hayer
  • education-minister-meet-hayer
  • meet-hayer
  • news

ਚੰਡੀਗੜ੍ਹ 20 ਦਸੰਬਰ 2022: ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਹੁਦੇ ਉਤੇ ਰਹਿੰਦਿਆਂ ਆਪਣੀ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਦੇ ਦੋਸ਼ ਹੇਠ ਅੱਜ ਨਿੱਜੀ ਸੁਣਵਾਈ ਲਈ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਡਾ. ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਸਾਹਮਣੇ ਪੇਸ਼ ਹੋਏ |

ਇਸ ਦੌਰਾਨ ਜੀਤੀ ਸਿੱਧੂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਲੈ ਕੇ ਸਥਾਨਕ ਸਰਕਾਰ ਵਿਭਾਗ ਦੇ ਸਾਹਮਣੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ ਅਤੇ ਬਿਲਕੁਲ ਬੇਕਸੂਰ ਹਨ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਉਨ੍ਹਾਂ ਨੇ ਦਲੀਲ ਦਿੱਤੀ ਕਿ ਜਿਨ੍ਹਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਉਨ੍ਹਾਂ ਵੱਲੋਂ ਖੁਦ ਸਾਰੇ ਮਤੇ ਮੀਟਿੰਗ ਵਿੱਚ ਪਾਸ ਕੀਤੇ ਗਏ ਹਨ ਅਤੇ ਟੈਂਡਰਾਂ ਵਿਚੋਂ ਉਨ੍ਹਾਂ ਦੀ ਸੁਸਾਇਟੀ ਨੂੰ ਕਰੀਬ ਡੇਢ ਕਰੋੜ ਰੁਪਏ ਦੇ ਕੰਮ ਅਲਾਟ ਕੀਤੇ ਗਏ ਹਨ ਅਤੇ ਸਭ ਤੋਂ ਘੱਟ ਰੇਟ ਭਰਕੇ ਟੈਂਡਰ ਹਾਸਲ ਕੀਤਾ ਗਿਆ ਹੈ।

ਇਸ ਪੂਰੇ ਮਾਮਲੇ ਨੂੰ ਲੈ ਕੇ ਜੀਤੀ ਸਿੱਧੂ ਤੋਂ ਬਾਅਦ ਸਥਾਨਕ ਸਰਕਾਰ ਵਿਭਾਗ ਕੁਝ ਦਿਨ ਬਾਅਦ ਫੈਸਲਾ ਲੈ ਸਕਦਾ ਹੈ ਕਿ ਜੀਤੀ ਸਿੱਧੂ ਦੀ ਮੈਂਬਰਸ਼ਿੱਪ ਖ਼ਾਰਜ ਕੀਤੀ ਜਾਂਦੀ ਹੈ ਜਾਂ ਬਰੀ ਕੀਤਾ ਜਾਂਦਾ ਹੈ |

ਜਿਕਰਯੋਗ ਹੈ ਕਿ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ 15 ਸਤੰਬਰ 2022 ਸਬੰਧੀ ਜੀਤੀ ਸਿੱਧੂ ਵੱਲੋਂ ਪੇਸ਼ ਕੀਤੇ ਜਵਾਬ ਮਿਤੀ 14.10.2022 ਵਿੱਚ ਨਿੱਜੀ ਸੁਣਵਾਈ ਦੇਣ ਸਬੰਧੀ ਕੀਤੀ ਬੇਨਤੀ ਨੂੰ ਵਿਚਾਰਦੇ ਹੋਏ ਸਥਾਨਕ ਸਰਕਾਰ ਮੰਤਰੀ ਵੱਲੋਂ 20 ਦਸੰਬਰ 2022 ਨੂੰ ਸ਼ਾਮ 4 ਵਜੇ ਉਨ੍ਹਾਂ ਦੇ ਦਫ਼ਤਰ, ਪੰਜਾਬ ਮਿਊਂਸਪਲ ਭਵਨ, ਸੈਕਟਰ 35 ਚੰਡੀਗੜ੍ਹ ਵਿਖੇ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ ।

The post ਨਗਰ ਨਿਗਮ ਮੋਹਾਲੀ ਦੇ ਮੇਅਰ ਜੀਤੀ ਸਿੱਧੂ ਨਿੱਜੀ ਸੁਣਵਾਈ ਲਈ ਹੋਏ ਪੇਸ਼, ਸਰਕਾਰ ਛੇਤੀ ਲੈ ਸਕਦੀ ਹੈ ਫੈਸਲਾ appeared first on TheUnmute.com - Punjabi News.

Tags:
  • jiti-sidhu
  • municipal-corporation-mohali
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form