TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਪੰਜਾਬ ਸਰਕਾਰ ਨੇ ਲਾਚੋਵਾਲ ਵਿਖੇ ਸਥਿਤ ਟੋਲ ਪਲਾਜ਼ਾ ਕਰਵਾਇਆ ਬੰਦ Thursday 15 December 2022 05:54 AM UTC+00 | Tags: brahm-shankar-jimpa breaking-news chief-minister-bhagwant-mann hoshiarpur-tanda-bot. lachowal latest-news news punjab punjab-toll-plaza tanda the-unmute-breaking-news the-unmute-punjabi-news toll-plaza ਚੰਡੀਗੜ੍ਹ 15 ਦਸੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਸਥਿਤ ਪਿੰਡ ਲਾਚੋਵਾਲ ਵਿਖੇ ਸਥਿਤ ਟੋਲ ਪਲਾਜ਼ਾ (Toll Plaza) ਅੱਜ ਬੰਦ ਕਰਵਾ ਦਿੱਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਟੋਲ ਪਲਾਜ਼ਾ ਵਾਲਿਆਂ ਦੇ ਖਿਲਾਫ਼ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਟੋਲ ਪਲਾਜ਼ਾ ਬੰਦ ਹੋਣ ਕਾਰਨ ਹੁਸ਼ਿਆਰਪੁਰ ਤੋਂ ਟਾਂਡਾ ਜਾਣ ਵਾਲੇ ਲੋਕਾਂ ਨੂੰ ਟੋਲ ਫੀਸ ਨਹੀਂ ਦੇਣੀ ਪਵੇਗੀ। ਇਹ ਸੜਕ ਹੁਸ਼ਿਆਰਪੁਰ ਤੋਂ ਟਾਂਡਾ ਨੂੰ ਜਾਂਦੀ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਦਿੱਤੀ ਸਿਮ ਕਿ ਦੱਸਿਆ ਕਿ ਹੁਸ਼ਿਆਰਪੁਰ-ਟਾਂਡਾ ਬੀ.ਓ.ਟੀ. ਦੀ ਮਿਆਦ ਖ਼ਤਮ ਹੋ ਗਈ ਹੈ ਅਤੇ ਸਰਕਾਰ ਨੇ ਟੋਲ ਪਲਾਜ਼ਾ ਦੀ ਮਿਆਦ ਨਹੀਂ ਵਧਾਈ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਰਾਮਦਾਇਕ ਟਰਾਂਸਪੋਰਟ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਭਾਗਾਂ ਨੂੰ ਯੋਗ ਦਿਸ਼ਾ-ਨਿਰਦੇਸ਼ ਵੀ ਦਿੱਤੇ ਹਨ। The post ਪੰਜਾਬ ਸਰਕਾਰ ਨੇ ਲਾਚੋਵਾਲ ਵਿਖੇ ਸਥਿਤ ਟੋਲ ਪਲਾਜ਼ਾ ਕਰਵਾਇਆ ਬੰਦ appeared first on TheUnmute.com - Punjabi News. Tags:
|
ਪੰਜਾਬ 'ਚ ਕਿਸਾਨ ਇਹ 18 ਪਲਾਜ਼ਾ ਕਰਨਗੇ ਫ੍ਰੀ, ਮੰਗਾਂ ਨਾ ਮੰਨੀਆਂ ਤਾਂ 15 ਜਨਵਰੀ ਤੱਕ ਦੇਣਗੇ ਧਰਨਾ Thursday 15 December 2022 06:10 AM UTC+00 | Tags: 18-plazas-free brahm-shankar-jimpa chief-minister-bhagwant-mann district-pathankot district-tarn-tarn hoshiarpur-tanda-bot. lachowal latest-news news punjab punjab-news punjab-toll-plaza punjab-transport-minister tanda the-unmute-breaking-news the-unmute-punjabi-news toll-plaza toll-plaza-kathunangal toll-plaza-mananwala ਚੰਡੀਗੜ੍ਹ 15 ਦਸੰਬਰ 2022: ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਸੰਘਰਸ਼ ਕਮੇਟੀਆਂ ਦੇ ਕਿਸਾਨ ਅੱਜ ਤੋਂ ਪੰਜਾਬ ਨੂੰ ਟੋਲ ਪਲਾਜ਼ੇ (Toll Plaza) ਮੁਕਤ ਕਰਨਗੇ। ਕਿਸਾਨਾਂ ਦਾ ਇਹ ਰੋਸ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਅਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਕਾਰਨ ਕੀਤਾ ਜਾ ਰਿਹਾ ਹੈ। ਇਸਦੇ ਚੱਲਦੇ ਕਿਸਾਨਾਂ ਨੇ ਪੰਜਾਬ ਦੇ 18 ਮੁੱਖ ਟੋਲ ਪਲਾਜ਼ੇ (Toll Plaza) 15 ਦਸੰਬਰ ਤੋਂ 15 ਜਨਵਰੀ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਵੱਲੋਂ ਅੱਜ ਸਵੇਰੇ 11 ਵਜੇ ਤੋਂ 2 ਵਜੇ ਤੱਕ ਸਾਰੇ ਵੱਡੇ ਟੋਲ ਪਲਾਜ਼ੇ ਬੰਦ ਰੱਖੇ ਜਾਣਗੇ। ਇਸ ਦੌਰਾਨ ਲੋਕਾਂ ਤੋਂ ਟੋਲ ਟੈਕਸ ਨਹੀਂ ਵਸੂਲਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ 24 ਦਸੰਬਰ ਨੂੰ ਕਰਨਾਲ ਵਿਖੇ ਹੋਣ ਵਾਲੀ ਮੀਟਿੰਗ ਤੋਂ ਬਾਅਦ 26 ਦਸੰਬਰ ਨੂੰ ਦੇਸ਼ ਭਰ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਕਈ ਮੰਗਾਂ ਹਨ, ਜਿਨ੍ਹਾਂ ‘ਚ ਕਿਸਾਨਾਂ ‘ਤੇ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ, ਬੀਮਾ, ਬੀਮਾਰੀਆਂ ਨਾਲ ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਜਿਸ ਨੂੰ ਲਾਗੂ ਕਰਵਾਉਣ ਲਈ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ। 18 ਟੋਲ ਪਲਾਜ਼ਾ ਦੀ ਸੂਚੀ ਹੇਠ ਅਨੁਸਾਰ ਹੈ :- ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਤਰਨ ਤਾਰਨ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਫਾਜ਼ਿਲਕਾ The post ਪੰਜਾਬ ‘ਚ ਕਿਸਾਨ ਇਹ 18 ਪਲਾਜ਼ਾ ਕਰਨਗੇ ਫ੍ਰੀ, ਮੰਗਾਂ ਨਾ ਮੰਨੀਆਂ ਤਾਂ 15 ਜਨਵਰੀ ਤੱਕ ਦੇਣਗੇ ਧਰਨਾ appeared first on TheUnmute.com - Punjabi News. Tags:
|
ਬਲਾਤਕਾਰ ਦੀ ਕੋਸ਼ਿਸ਼ ਮਾਮਲੇ 'ਚ ਪੁਲਿਸ ਨੇ 12 ਘੰਟਿਆਂ ਦੇ ਅੰਦਰ ਦੋਵੇਂ ਮੁਲਜ਼ਮਾਂ ਨੂੰ ਕੀਤਾ ਕਾਬੂ: SSP ਸੰਦੀਪ ਗਰਗ Thursday 15 December 2022 06:23 AM UTC+00 | Tags: 12 arrest attempted-rape-case breaking-news cm-bhagwant-mann crime latest-news mohali-police news police punjab-police rape-case sas-nagar-police ssp-sandeep-garg the-unmute-breaking-news ਐਸ.ਏ.ਐਸ.ਨਗਰ 15 ਦਸੰਬਰ 2022: ਐਸ.ਏ.ਐਸ.ਨਗਰ ਪੁਲਿਸ (SAS Nagar Police) ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਬਲਾਤਕਾਰ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸ਼ਾਮਲ ਦੋਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਮੁਲਜ਼ਮਾਂ ਵੱਲੋਂ 13,14-12-2022 ਦੀ ਦਰਮਿਆਨੀ ਰਾਤ ਨੂੰ ਇਹ ਜੁਰਮ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਏ.ਐਸ.ਨਗਰ ਦੇ ਐਸ.ਐਸ.ਪੀ ਸੰਦੀਪ ਗਰਗ ਨੇ ਦੱਸਿਆ ਕਿ ਮਿਤੀ 13-14-12-2022 ਦੀ ਦਰਮਿਆਨੀ ਰਾਤ ਨੂੰ ਇੱਕ ਲੜਕੀ ਫੇਸ-6 ਟ੍ਰੈਫਿਕ ਲਾਈਟ ਤੋਂ ਇੱਕ ਆਟੋ ਲੈ ਕੇ ਜਾ ਰਹੀ ਸੀ ਤਾਂ ਆਟੋ ਵਿੱਚ ਇੱਕ ਹੋਰ ਵਿਅਕਤੀ ਪਿਛਲੀ ਸੀਟ ਤੇ ਬੈਠਾ ਸੀ ਜੋ ਰਸਤੇ ਵਿੱਚ ਆਟੋ ਡਰਾਇਵਰ ਅਤੇ ਪਿਛਲੀ ਸੀਟ ਤੇ ਬੈਠੇ ਵਿਅਕਤੀ ਵਲੋਂ ਲੜਕੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ, ਕੁੱਟਮਾਰ ਕੀਤੀ ਅਤੇ ਪੀੜੀਤ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੇ ਲੜਕੀ ਨੇ ਮੁਸ਼ੱਕਤ ਕਰਕੇ ਰਿਆਤ ਐਂਡ ਬਾਹਰਾ ਹਸਪਤਾਲ ਕੋਲ ਜਾ ਕੇ ਆਟੋ ਵਿੱਚੋਂ ਛਾਲ ਮਾਰ ਦਿੱਤੀ।ਇਸ ਘਟਨਾ ਸਬੰਧੀ ਸੂਚਨਾ ਮਿਲਣ ਤੋ ਬਾਅਦ ਮੁਕੱਦਮਾ ਨੰਬਰ 251 ਮਿਤੀ 14.12.2022 ਅ/ਧ 376,3544,3548,342,324,323,511,506,34 IPC ਥਾਣਾ ਸਦਰ ਖਰੜ ਐਸ.ਏ.ਐਸ ਨਗਰ ਵਿਖੇ ਦਰਜ ਕੀਤਾ ਗਿਆ ਸੀ। ਸ਼੍ਰੀ ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ ਵੱਲੋਂ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਦਿਹਾਤੀ) ਅਤੇ ਰੁਪਿੰਦਰਦੀਪ ਕੌਰ ਸੋਹੀ, ਉਪ ਕਪਤਾਨ ਪੁਲਿਸ ਖਰੜ- ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਰਹਿਨੁਮਾਈ ਹੇਠ ਇੰਸ, ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਅਤੇ ਸਬ, ਇੰਸ, ਭਗਤਵੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਖਰੜ ਦੀਆ ਵੱਖ ਵੱਖ ਟੀਮਾਂ ਬਣਾਈਆ ਗਈਆਂ ਸਨ। ਜੋ 12 ਘੰਟਿਆ ਦੇ ਅੰਦਰ ਅੰਦਰ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦੇ ਹੋਏ ਦੋਸ਼ੀਆ ਦਾ ਪਤਾ ਲਗਾ ਕੇ ਦੋਨਾਂ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- ਮੁਕੱਦਮਾ ਨੰਬਰ 251 ਮਿਤੀ 14.12.2022 ਅ/ਧ 376,3544,354B,342,324,323, 511,506, 34 IPC ਥਾਣਾ ਸਦਰ ਖਰੜ 1) ਮਲਕੀਤ ਸਿੰਘ ਉਰਫ ਬੰਟੀ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਰਡਿਆਲਾ ਹਾਲ ਵਾਸੀ ਨੇੜੇ ਸਟੇਡੀਅਮ ਕੁਰਾਲੀ ਉਮਰ ਕਰੀਬ 24 ਸਾਲ। The post ਬਲਾਤਕਾਰ ਦੀ ਕੋਸ਼ਿਸ਼ ਮਾਮਲੇ ‘ਚ ਪੁਲਿਸ ਨੇ 12 ਘੰਟਿਆਂ ਦੇ ਅੰਦਰ ਦੋਵੇਂ ਮੁਲਜ਼ਮਾਂ ਨੂੰ ਕੀਤਾ ਕਾਬੂ: SSP ਸੰਦੀਪ ਗਰਗ appeared first on TheUnmute.com - Punjabi News. Tags:
|
ਲਾਪਤਾ 11ਵੀਂ ਜਮਾਤ ਦੀ ਵਿਦਿਆਰਥਣ ਦੀ ਖੇਤਾਂ 'ਚੋਂ ਮਿਲੀ ਲਾਸ਼, ਜਾਂਚ 'ਚ ਜੁਟੀ ਪੁਲਿਸ Thursday 15 December 2022 06:41 AM UTC+00 | Tags: 11 body-of-a-schoolgirl jamalpur-police latest-news ludhiana-police murder murder-caes news punjab-news the-unmute-breaking-news the-unmute-punjabi-news ਲੁਧਿਆਣਾ 15 ਦਸੰਬਰ 2022: ਲੁਧਿਆਣਾ ‘ਚ ਵੀਰਵਾਰ ਸਵੇਰੇ ਖੇਤਾਂ ‘ਚੋਂ ਇਕ ਸਕੂਲੀ ਵਿਦਿਆਰਥਣ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ । ਸਵੇਰੇ ਸੈਰ ਕਰਦੇ ਸਮੇਂ ਇੱਕ ਰਾਹਗੀਰ ਨੇ ਖੇਤਾਂ ‘ਚ ਵਿਦਿਆਰਥਣ ਦੀ ਲਾਸ਼ ਪਈ ਦੇਖੀ ਤਾਂ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ। ਵਿਦਿਆਰਥਣ 11ਵੀਂ ਜਮਾਤ ਵਿੱਚ ਪੜ੍ਹਦੀ ਸੀ। ਮ੍ਰਿਤਕ ਵਿਦਿਆਰਥਣ ਦਾ ਨਾਂ ਆਂਚਲ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਦਿਆਰਥੀ ਕੱਲ੍ਹ ਤੋਂ ਘਰੋਂ ਲਾਪਤਾ ਸੀ। ਵਿਦਿਆਰਥੀ ਕੱਲ੍ਹ ਪੇਪਰ ਦੇਣ ਲਈ ਘਰੋਂ ਨਿਕਲੀ ਸੀ, ਪਰ ਦੁਪਹਿਰ ਤੱਕ ਜਦੋਂ ਉਹ ਘਰ ਨਹੀਂ ਪਰਤੀ ਤਾਂ ਪਰਿਵਾਰ ਨੇ ਬੇਟੀ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਮ੍ਰਿਤਕ ਵਿਦਿਆਰਥਣ ਇਲਾਕੇ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਦੀ ਸੀ। ਥਾਣਾ ਜਮਾਲਪੁਰ ਦੀ ਪੁਲਿਸ ਨੇ ਗ੍ਰੀਨ ਸਿਟੀ ਦੇ ਨਜ਼ਦੀਕੀ ਪਿੰਡ ‘ਚ ਵਿਦਿਆਰਥਣ ਦੀ ਲਾਸ਼ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾ ਦਿੱਤਾ ਹੈ। ਵਿਦਿਆਰਥੀ ਦੀ ਮੌਤ ਦਾ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪੁਲਿਸ ਨੂੰ ਮ੍ਰਿਤਕ ਵਿਦਿਆਰਥਣ ਦੇ ਗਲੇ ‘ਤੇ ਨਿਸ਼ਾਨ ਮਿਲੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਿਦਿਆਰਥੀ ਦਾ ਕਤਲ ਗਲਾ ਘੁੱਟ ਕੇ ਜਾਂ ਰੱਸੀ ਆਦਿ ਨਾਲ ਦਬਾ ਕੇ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਆਦਿ ਦੀ ਵੀ ਜਾਂਚ ਕਰ ਰਹੀ ਹੈ। The post ਲਾਪਤਾ 11ਵੀਂ ਜਮਾਤ ਦੀ ਵਿਦਿਆਰਥਣ ਦੀ ਖੇਤਾਂ ‘ਚੋਂ ਮਿਲੀ ਲਾਸ਼, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News. Tags:
|
ਸੈਮੀਫਾਈਨਲ 'ਚ ਹਾਰਨ ਤੋਂ ਬਾਅਦ ਮੋਰੱਕੋ ਦੇ ਪ੍ਰਸ਼ੰਸਕ ਭੜਕੇ, ਬੈਲਜੀਅਮ-ਫਰਾਂਸ 'ਚ ਕਈ ਥਾਵਾਂ 'ਤੇ ਹਿੰਸਾ Thursday 15 December 2022 06:56 AM UTC+00 | Tags: belgium-france breaking-news brussels-south-station fifa-world-cup-2022 latest-news morocco news police-in-brussels ਚੰਡੀਗੜ੍ਹ 15 ਦਸੰਬਰ 2022: ਫੀਫਾ ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਮੋਰੱਕੋ (Morocco) ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੜੀਵਾਰ ਉਲਟਫੇਰ ਕਰਕੇ ਸਭ ਨੂੰ ਹੈਰਾਨ ਕਰਨ ਵਾਲਾ ਮੋਰੱਕੋ ਅਚਾਨਕ ਖ਼ਿਤਾਬ ਜਿੱਤਣ ਦਾ ਦਾਅਵੇਦਾਰ ਬਣ ਗਿਆ ਪਰ ਫਰਾਂਸ ਨੇ 2-0 ਨਾਲ ਜਿੱਤ ਦਰਜ ਕਰਕੇ ਮੋਰੱਕੋ ਦਾ ਸੁਪਨਾ ਤੋੜ ਦਿੱਤਾ। ਮੋਰੱਕੋ ਦੇ ਪ੍ਰਸ਼ੰਸਕ ਟੀਮ ਦੀ ਪਹਿਲੀ ਹਾਰ ਨੂੰ ਹਜ਼ਮ ਨਹੀਂ ਕਰ ਸਕੇ। ਜਿਸਦੇ ਚੱਲਦੇ ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਵਿੱਚ ਮੋਰੱਕੋ ਦੇ ਪ੍ਰਸ਼ੰਸਕਾਂ ਨੇ ਜੰਮ ਕੇ ਹੰਗਾਮਾ ਕੀਤਾ। ਬਰੱਸਲਜ਼ ਵਿੱਚ ਮੋਰੱਕੋ ਦੇ ਪ੍ਰਸ਼ੰਸਕਾਂ ਦੀ ਪੁਲਿਸ ਨਾਲ ਝੜਪ ਵੀ ਹੋ ਗਈ | ਪ੍ਰਾਪਤ ਜਾਣਕਾਰੀ ਮੁਤਾਬਕ ਲਗਭਗ 100 ਮੋਰੱਕੋ ਦੇ ਪ੍ਰਸ਼ੰਸਕਾਂ ਨੇ ਬ੍ਰਸੇਲਜ਼ ਸਾਊਥ ਸਟੇਸ਼ਨ ਨੇੜੇ ਪੁਲਿਸ ‘ਤੇ ਪਟਾਕੇ ਅਤੇ ਹੋਰ ਚੀਜ਼ਾਂ ਸੁੱਟੀਆਂ ਅਤੇ ਕੂੜੇ ਦੇ ਥੈਲਿਆਂ ਅਤੇ ਗੱਤੇ ਦੇ ਡੱਬਿਆਂ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਹਿੰਸਾ ਨੂੰ ਰੋਕਣ ਲਈ ਵਾਟਰ ਕੈਨਨ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਪੁਲਿਸ ਨੇ ਕਈ ਪ੍ਰਸ਼ੰਸਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਹਾਲਾਂਕਿ ਇਨ੍ਹਾਂ ਝੜਪਾਂ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਹੈ। ਫਰਾਂਸ ਦੂਜੀ ਟੀਮ ਹੈ, ਜੋ ਲਗਾਤਾਰ ਦੂਜੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ 2002 ਵਿੱਚ ਫਾਈਨਲ ਵਿੱਚ ਪਹੁੰਚੀ ਸੀ ਅਤੇ ਲਗਾਤਾਰ ਦੋ ਵਿਸ਼ਵ ਕੱਪ ਫਾਈਨਲ ਖੇਡਣ ਵਾਲੀ ਪਹਿਲੀ ਟੀਮ ਬਣੀ ਸੀ। The post ਸੈਮੀਫਾਈਨਲ ‘ਚ ਹਾਰਨ ਤੋਂ ਬਾਅਦ ਮੋਰੱਕੋ ਦੇ ਪ੍ਰਸ਼ੰਸਕ ਭੜਕੇ, ਬੈਲਜੀਅਮ-ਫਰਾਂਸ ‘ਚ ਕਈ ਥਾਵਾਂ ‘ਤੇ ਹਿੰਸਾ appeared first on TheUnmute.com - Punjabi News. Tags:
|
ਰਿਸ਼ਵਤ ਦੇਣ ਦੇ ਮਾਮਲੇ 'ਚ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਵਲੋਂ ਨਹੀਂ ਮਿਲੀ ਰਾਹਤ, ਸੁਣਵਾਈ 21 ਦਸੰਬਰ ਤੱਕ ਮੁਲਤਵੀ Thursday 15 December 2022 08:30 AM UTC+00 | Tags: bharat-bhushan-ashu breaking-news captain-amarinder-singhs-government congress mohali-court news punjab-and-haryana-high-court punjab-bribe-case punjab-congress punjab-vigilance-bureau sundar-sham-arora sunder-sham-arora the-unmute-breaking-news the-unmute-punjabi-news the-unmute-update vigilance vigilance-bureau vigilance-bureau-challan-filed ਚੰਡੀਗੜ੍ਹ 15 ਦਸੰਬਰ 2022: ਵਿਜੀਲੈਂਸ ਅਧਿਕਾਰੀ ਨੂੰ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਫਸੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ (Sundar Sham Arora) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅੱਜ ਵੀ ਕੋਈ ਰਾਹਤ ਨਹੀਂ ਮਿਲੀ ਹੈ। ਹਾਈਕੋਰਟ ਨੇ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਮੁੜ ਮੁਲਤਵੀ ਕਰ ਦਿੱਤੀ ਹੈ | ਜਿਕਰਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਅਤੇ ਵਿਜੀਲੈਂਸ ਅਧਿਕਾਰੀ ਨੂੰ ਰਿਸ਼ਵਤ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਹਾਈਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਅਦਾਲਤ ਵਿੱਚ ਦਾਇਰ ਕੀਤੇ ਚਲਾਨ ਬਾਰੇ ਵੀ ਜਾਣਕਾਰੀ ਮੰਗੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 21 ਦਸੰਬਰ ਨੂੰ ਹੋਵੇਗੀ। The post ਰਿਸ਼ਵਤ ਦੇਣ ਦੇ ਮਾਮਲੇ 'ਚ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਵਲੋਂ ਨਹੀਂ ਮਿਲੀ ਰਾਹਤ, ਸੁਣਵਾਈ 21 ਦਸੰਬਰ ਤੱਕ ਮੁਲਤਵੀ appeared first on TheUnmute.com - Punjabi News. Tags:
|
ਚੰਡੀਗੜ੍ਹ ਐੱਸਐੱਸਪੀ ਦੀ ਨਿਯੁਕਤੀ ਸੰਬੰਧੀ ਪੰਜਾਬ ਸਰਕਾਰ ਨੇ ਤਿੰਨ ਅਫ਼ਸਰਾਂ ਦਾ ਪੈਨਲ ਭੇਜਿਆ Thursday 15 December 2022 09:17 AM UTC+00 | Tags: aam-aadmi-party banwari-lal-purohit chandigarh chandigarh-police chandigarh-ssp chandigarhs-ssp cm-bhagwant-mann governor-banwari-lal-parohit governor-banwarilal-purohit harpal-singh-cheema haryana-cadre news punjab punjab-cadre punjab-cadre-ips punjab-government punjab-governor punjab-governor-banwari-lal-parohit ssp ssp-chandigarh ssp-of-chandigarh the-unmute-breaking-news ut-chandigarh-administrator ਚੰਡੀਗੜ੍ਹ 15 ਦਸੰਬਰ 2022: ਚੰਡੀਗੜ੍ਹ ਐੱਸਐੱਸਪੀ (Chandigarh SSP) ਦੀ ਨਿਯੁਕਤੀ ਸੰਬੰਧੀ ਪੰਜਾਬ ਸਰਕਾਰ ਦੇ ਵਲੋਂ ਯੂਟੀ ਨੂੰ ਤਿੰਨ ਆਈਪੀਐਸ ਅਫ਼ਸਰਾਂ ਦੇ ਨਾਂਵਾ ਦਾ ਪੈਨਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੂੰ ਭੇਜਿਆ ਗਿਆ ਹੈ। ਇਨ੍ਹਾਂ ਤਿੰਨਾਂ ਅਫ਼ਸਰਾਂ ਵਿੱਚੋਂ ਕੋਈ ਇੱਕ ਅਧਿਕਾਰੀ ਕੁਲਦੀਪ ਚਾਹਲ ਦੀ ਥਾਂ ਲਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ 3 ਆਈਪੀਐਸ ਅਧਿਕਾਰੀਆਂ ਦਾ ਪੈਨਲ ਭੇਜਿਆ ਗਿਆ ਹੈ ਇਸ ਵਿੱਚ 2012 ਬੈਚ ਦੇ ਆਈਪੀਐਸ ਸੰਦੀਪ ਗਰਗ, ਜੋ ਕਿ ਐੱਸ ਐੱਸ ਨਗਰ ਦੇ ਮੌਜੂਦਾ ਐੱਸਐੱਸਪੀ ਹਨ, 2012 ਬੈਚ ਦੇ ਆਈਪੀਐਸ ਅਖਿਲ ਚੌਧਰੀ ਅਤੇ 2013 ਬੈਚ ਦੇ ਆਈਪੀਐਸ ਭਗੀਰਥ ਸਿੰਘ ਮੀਨਾ ਦੇ ਨਾਂ ਸ਼ਾਮਲ ਹਨ। The post ਚੰਡੀਗੜ੍ਹ ਐੱਸਐੱਸਪੀ ਦੀ ਨਿਯੁਕਤੀ ਸੰਬੰਧੀ ਪੰਜਾਬ ਸਰਕਾਰ ਨੇ ਤਿੰਨ ਅਫ਼ਸਰਾਂ ਦਾ ਪੈਨਲ ਭੇਜਿਆ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ 'ਚ ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਅਹਿਦ Thursday 15 December 2022 09:29 AM UTC+00 | Tags: aam-aadmi-party breaking-news cm-bhagwant-mann glory-of-hockey hockey mens-hockey-world-cup mens-hockey-world-cup-2023 news olympic-games sports-news the-unmute-breaking-news the-unmute-punjabi-news ਚੰਡੀਗੜ੍ਹ 15 ਦਸੰਬਰ 2022: ਪੰਜਾਬ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਕੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣੀ ਸਰਕਾਰੀ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਣ ਕੀਤਾ ਕਿ ਹਾਕੀ (Hockey) ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਰਿਹਾਇਸ਼ ਉਤੇ ਪੁਰਸ਼ਾਂ ਦੇ ਹਾਕੀ ਵਿਸ਼ਵ ਕੱਪ ਦੀ ਟਰਾਫੀ ਦਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਹਾਕੀ ਦੇ ਮੈਦਾਨ ਵਿਚ ਹਮੇਸ਼ਾ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੁਨੀਆ ਭਰ ਵਿਚ ਸੂਬੇ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਪਿਛਲੇ ਸਾਲ ਟੋਕੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ 41 ਸਾਲਾਂ ਬਾਅਦ ਓਲੰਪਿਕ ਵਿਚ ਤਮਗਾ ਜਿੱਤਿਆ ਅਤੇ ਇਸ ਟੀਮ ਵਿਚ ਜੇਤੂ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ 11 ਖਿਡਾਰੀ ਸੂਬੇ ਨਾਲ ਸਬੰਧਤ ਸਨ। 1975 ਵਿੱਚ ਇਕਲੌਤਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨੀ ਵੀ ਪੰਜਾਬ ਦੇ ਅਜੀਤਪਾਲ ਸਿੰਘ ਕੋਲ ਸੀ। ਅਗਲੇ ਮਹੀਨੇ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਵਿਸ਼ਵ ਕੱਪ (Hockey World Cup) ਦੀ ਟੀਮ ਦੇ ਕੈਂਪ ਵਿੱਚ ਵੀ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਜੇਤੂ ਸਫ਼ਰ ਨੂੰ ਜਾਰੀ ਰੱਖਣ ਦੀ ਲੋੜ ਹੈ ਤਾਂ ਕਿ ਭਵਿੱਖ ਵਿਚ ਹੋਰ ਮੈਡਲ ਦੇਸ਼ ਦੀ ਝੋਲੀ ਪਾਏ ਜਾ ਸਕਣ। ਮੁੱਖ ਮੰਤਰੀ ਨੇ ਦੁੱਖ ਜਾਹਰ ਕੀਤਾ ਕਿ ਪਿਛਲੀਆਂ ਸਰਕਾਰਾਂ ਦੇ ਅਵੇਸਲੇਪਣ ਨਾਲ ਹਾਕੀ ਸਾਡੀ ਕੌਮੀ ਖੇਡ ਹੋਣ ਦੇ ਬਾਵਜੂਦ ਖੇਡ ਮੈਦਾਨ ਵਿਚ ਪਛੜਦੀ ਰਹੀ। ਉਨ੍ਹਾਂ ਕਿਹਾ ਕਿ ਹੁਣ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿਚ ਹਾਕੀ ਨੂੰ ਬਣਦਾ ਰੁਤਬਾ ਦਿਵਾਏਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਸਬੰਧ ਵਿਚ ਵੱਡੇ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਖੇਡਾਂ ਖਾਸ ਕਰਕੇ ਹਾਕੀ ਨੂੰ ਪ੍ਰਫੁੱਲਤ ਕਰਕੇ ਨਸ਼ਿਆਂ ਵਰਗੀ ਅਲਾਮਤ ਦਾ ਖਾਤਮਾ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਹਾਕੀ ਦੀ ਸੁਰਜੀਤੀ ਲਈ ਹੋਰ ਵਸੀਲੇ ਜੁਟਾਏ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਅਥਾਹ ਸਮਰੱਥਾ ਨੂੰ ਖੇਡਾਂ ਦੇ ਖੇਤਰ ਵਾਲੇ ਲਾਉਣ ਲਈ ਹਰੇਕ ਯਤਨ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਹਰੇਕ ਪੰਜਾਬੀ ਦੇ ਸੁਹਿਰਦ ਯਤਨਾਂ ਨਾਲ ਹਾਕੀ ਸੁਰਜੀਤੀ ਦੇ ਰਾਹ ਪੈ ਜਾਵੇਗੀ। The post ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਅਹਿਦ appeared first on TheUnmute.com - Punjabi News. Tags:
|
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਚੰਡੀਗੜ੍ਹ ਤੋਂ ਪਾਕਿਸਤਾਨੀ ਖੁਫੀਆ ਏਜੰਸੀ ਦਾ ਜਾਸੂਸ ਗ੍ਰਿਫਤਾਰ Thursday 15 December 2022 10:00 AM UTC+00 | Tags: breaking-news crime indias-intelligence-information isi isi-agent isi-agent-arrest news pakistani-agency-isi state-special-operation-cell. state-special-operation-cell-chandigarh state-special-operation-cell-mohali ਚੰਡੀਗੜ੍ਹ 15 ਦਸੰਬਰ 2022: ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (State Special Operation Cell) ਨੂੰ ਵੱਡੀ ਸਫਲਤਾ ਮਿਲੀ ਹੈ। ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਅਧਿਕਾਰੀਆਂ ਨੇ ਮੁਲਜ਼ਮ ਦੀ ਪਛਾਣ ਤ੍ਰਿਪੇਂਦਰ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ | ਮੁਲਜ਼ਮ ਨੂੰ ਪਾਕਿਸਤਾਨੀ ਏਜੰਸੀ ਆਈਐੱਸਆਈ ਦਾ ਜਾਸੂਸ ਦੱਸਿਆ ਜਾ ਰਿਹਾ ਹੈ, ਮੁਲਜ਼ਮ ‘ਤੇ ਭਾਰਤ ਦੀ ਖੁਫੀਆ ਜਾਣਕਾਰੀ ਨੂੰ ਲੀਕ ਕਰਨ ਦਾ ਦੋਸ਼ ਹੈ | ਪੁਲਿਸ ਦੇ ਮੁਤਾਬਕ ਨੇ ਮੁਲਜ਼ਮ ਵਿਅਕਤੀ ਭਾਰਤ ਦੀ ਖੁਫੀਆ ਜਾਣਕਾਰੀ ਸਿੱਖਸ ਫਾਰ ਜਸਟਿਸ ਅਤੇ ਪਾਕਿਸਤਾਨ ਦੀ ਆਈ.ਐੱਸ.ਆਈ. ਨੂੰ ਸਾਂਝਾ ਕਰ ਰਿਹਾ ਸੀ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਮੁਲਜ਼ਮਾਂ ਨੂੰ ਸੈਕਟਰ-40 ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰਕੇ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ।ਇਸ ਦੌਰਾਨ ਸੁਣਵਾਈ ਕਰਦਿਆਂ ਮੋਹਾਲੀ ਅਦਾਲਤ ਨੇ ਮੁਲਜ਼ਮ ਨੂੰ 19 ਤਾਰੀਖ਼ ਤੱਕ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ ਹਨ | The post ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਚੰਡੀਗੜ੍ਹ ਤੋਂ ਪਾਕਿਸਤਾਨੀ ਖੁਫੀਆ ਏਜੰਸੀ ਦਾ ਜਾਸੂਸ ਗ੍ਰਿਫਤਾਰ appeared first on TheUnmute.com - Punjabi News. Tags:
|
ਟਾਂਡਾ ਨੇੜੇ ਕਿਸਾਨਾਂ ਤੇ ਟੋਲ ਪਲਾਜ਼ਾ ਮੁਲਾਜ਼ਮਾਂ ਵਿਚਾਲੇ ਟਕਰਾਅ ਦੀ ਸਥਿਤੀ, ਮੌਕੇ 'ਤੇ ਪੁੱਜੀ ਪੁਲਿਸ Thursday 15 December 2022 10:23 AM UTC+00 | Tags: 18-plazas-free brahm-shankar-jimpa breaking-news chaulong-toll-plaza chief-minister-bhagwant-mann district-pathankot district-tarn-tarn hoshiarpur-tanda-bot. lachowal latest-news news punjab punjab-news punjab-toll-plaza punjab-transport-minister tanda the-unmute-breaking-news the-unmute-punjabi-news toll-plaza toll-plaza-kathunangal toll-plaza-mananwala ਚੰਡੀਗੜ੍ਹ 15 ਦਸੰਬਰ 2022: ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਲਾਚੋਵਾਲ ਟੋਲ ਪਲਾਜ਼ਾ ਬੰਦ ਹੋਣ ਤੋਂ ਬਾਅਦ ਕਿਸਾਨਾਂ ਨੇ ਚੌਲਾਂਗ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਮੋਰਚਾ ਖੋਲ੍ਹ ਦਿੱਤਾ ਹੈ।ਦਰਅਸਲ ਪੰਜਾਬ ਭਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਤੋਂ 15 ਜਨਵਰੀ ਤੱਕ 11 ਜ਼ਿਲ੍ਹਿਆਂ ਦੇ 18 ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ, ਇਸਦੇ ਤਹਿਤ ਅੱਜ ਕਿਸਾਨ ਚੌਲਾਂਗ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਮੌਕੇ 'ਤੇ ਪੁੱਜੇ। ਪਰ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਇਸ ਨੂੰ ਬੰਦ ਨਹੀਂ ਹੋਣ ਦੇਵਾਂਗੇ ਜਦਕਿ ਕਿਸਾਨ ਇਸ ਨੂੰ ਬੰਦ ਕਰਵਾਉਣ ‘ਤੇ ਅੜੇ ਹੋਏ ਹਨ | ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਅਤੇ ਟੋਲ ਪਲਾਜ਼ਾ ਮੁਲਾਜ਼ਮਾਂ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਹੈ ਤਾਂ ਜੋ ਸਥਿਤੀ ‘ਤੇ ਕਾਬੂ ਪਾਇਆ ਜਾ ਸਕੇ। The post ਟਾਂਡਾ ਨੇੜੇ ਕਿਸਾਨਾਂ ਤੇ ਟੋਲ ਪਲਾਜ਼ਾ ਮੁਲਾਜ਼ਮਾਂ ਵਿਚਾਲੇ ਟਕਰਾਅ ਦੀ ਸਥਿਤੀ, ਮੌਕੇ ‘ਤੇ ਪੁੱਜੀ ਪੁਲਿਸ appeared first on TheUnmute.com - Punjabi News. Tags:
|
ਸ਼੍ਰੋਮਣੀ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਸਿੰਘ ਜ਼ੀਰੋ ਹੋ ਗਏ ਹਨ: ਸੁਖਪਾਲ ਸਿੰਘ ਖਹਿਰਾ Thursday 15 December 2022 10:42 AM UTC+00 | Tags: breaking-news cm-bhagwant-mann latest-news news punjab shiromani-akali-dal sukhpal-singh-khaira the-unmute-breaking-news the-unmute-punjabi-news the-unmute-update ਚੰਡੀਗੜ੍ਹ 15 ਦਸੰਬਰ 2022: ਬਹਿਬਲਕਲਾਂ ਇਨਸਾਫ ਮੋਰਚੇ ਨੂੰ ਇਕ ਸਾਲ ਪੂਰਾ ਹੋ ਚੁੱਕਾ ਹੈ ਇਕ ਸਾਲ ਪੂਰਾ ਹੋਣ ‘ਤੇ ਸੰਗਤਾਂ ਪਹੁੰਚੀਆਂ, ਇਸਦੇ ਨਾਲ ਹੀ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਅੱਜ ਇਨਸਾਫ ਮੋਰਚੇ ‘ਚ ਪਹੁੰਚੇ | ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ, ਕੈਪਟਨ ਅਮਰਿੰਦਰ ਸਿੰਘ ਸਮੇਤ ਆਮ ਆਦਮੀ ਪਾਰਟੀ ‘ਤੇ ਤਿੱਖੇ ਹਮਲੇ ਹਮਲੇ ਕੀਤੇ | ਸੁਖਪਾਲ ਸਿੰਘ ਖਹਿਰਾ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਬਾਦਲਾਂ ‘ਤੇ ਦੋਸ਼ ਲਾਏ, ਇਸ ਮਾਮਲੇ ਲਈ ਖਹਿਰਾ ਨੇ ਸਿੱਧੇ ਤੌਰ ‘ਤੇ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਧਰਮ ਨਹੀਂ ਨਿਭਾਇਆ | ਅੱਜ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਜ਼ੀਰੋ ਹੋ ਗਏ ਹਨ | ਸੁਖਪਾਲ ਖਹਿਰਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਇਨਸਾਫ਼ ਦੀ ਮੰਗ ਕਰ ਰਹੇ ਸਿੱਖਾਂ ਦੀਆਂ ਮੰਗਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ | ਆਪ’ ਸਰਕਾਰ 24 ਘੰਟਿਆਂ ‘ਚ ਇਨਸਾਫ਼ ਦੇਣ ਦਾ ਦਾਅਵਾ ਫੇਲ੍ਹ ਹੋ ਚੁੱਕਾ ਹੈ ਅਤੇ ਕੁਲਤਾਰ ਸਿੰਘ ਸੰਧਵਾਂ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ | The post ਸ਼੍ਰੋਮਣੀ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਸਿੰਘ ਜ਼ੀਰੋ ਹੋ ਗਏ ਹਨ: ਸੁਖਪਾਲ ਸਿੰਘ ਖਹਿਰਾ appeared first on TheUnmute.com - Punjabi News. Tags:
|
IND vs BAN Test: ਕੁਲਦੀਪ ਯਾਦਵ ਦੀ ਫਿਰਕੀ 'ਚ ਫਸੇ ਬੰਗਲਾਦੇਸ਼ ਦੇ ਬੱਲੇਬਾਜ਼, 102 ਦੌੜਾਂ 'ਤੇ ਅੱਠ ਆਊਟ Thursday 15 December 2022 10:54 AM UTC+00 | Tags: bangladesh-batsmen bcci breaking-news cricket-news india-vs-bangladesh ind-vs-ban-test kuldeep-yadav latest-sports-news news test-match test-series the-unmute-news the-unmute-punjabi-news ਚੰਡੀਗੜ੍ਹ 15 ਦਸੰਬਰ 2022: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਚਟੋਗ੍ਰਾਮ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਹਿਲੀ ਪਾਰੀ ‘ਚ 404 ਦੌੜਾਂ ਬਣਾਈਆਂ। ਭਾਰਤ ਲਈ ਚੇਤੇਸ਼ਵਰ ਪੁਜਾਰਾ, ਸ਼੍ਰੇਅਸ ਅਈਅਰ ਅਤੇ ਅਸ਼ਵਿਨ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਕੁਲਦੀਪ ਯਾਦਵ (Kuldeep Yadav) ਦੇ ਸਾਹਮਣੇ ਬੰਗਲਾਦੇਸ਼ ਦੇ ਬੱਲੇਬਾਜ਼ ਡਟੇ ਹੋਏ ਹਨ। ਕੁਲਦੀਪ ਯਾਦਵ ਨੇ ਤਾਇਜੁਲ ਇਸਲਾਮ ਨੂੰ ਆਪਣਾ ਚੌਥਾ ਸ਼ਿਕਾਰ ਬਣਾਇਆ ਹੈ । ਤਾਈਜੁਲ ਨੇ ਚਾਰ ਗੇਂਦਾਂ ਦਾ ਸਾਹਮਣਾ ਕੀਤਾ ਅਤੇ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਕੁਲਦੀਪ ਦੀ ਗੁਗਲੀ ‘ਤੇ ਉਹ ਕਲੀਨ ਬੋਲਡ ਹੋ ਗਿਆ। 102 ਦੌੜਾਂ ‘ਤੇ ਅੱਠ ਵਿਕਟਾਂ ਗੁਆਉਣ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਮੁਸ਼ਕਲ ‘ਚ ਨਜ਼ਰ ਆ ਰਹੀ ਹੈ। ਬੰਗਲਾਦੇਸ਼ ਦੀ ਟੀਮ ਅਜੇ ਵੀ ਭਾਰਤ ਤੋਂ 302 ਦੌੜਾਂ ਪਿੱਛੇ ਹੈ। The post IND vs BAN Test: ਕੁਲਦੀਪ ਯਾਦਵ ਦੀ ਫਿਰਕੀ ‘ਚ ਫਸੇ ਬੰਗਲਾਦੇਸ਼ ਦੇ ਬੱਲੇਬਾਜ਼, 102 ਦੌੜਾਂ ‘ਤੇ ਅੱਠ ਆਊਟ appeared first on TheUnmute.com - Punjabi News. Tags:
|
Delhi: ਵਿਦਿਆਰਥਣ 'ਤੇ ਤੇਜ਼ਾਬ ਹਮਲੇ ਮਾਮਲੇ 'ਚ ਦਿੱਲੀ ਮਹਿਲਾ ਕਮਿਸ਼ਨ ਵਲੋਂ ਈ-ਕਾਮਰਸ ਕੰਪਨੀਆਂ ਨੂੰ ਨੋਟਿਸ ਜਾਰੀ Thursday 15 December 2022 11:49 AM UTC+00 | Tags: acid-attack breaking-news delhi delhi-acid-attack delhi-commission-for-women delhi-commission-for-women-president delhi-e-commerce-portal delhi-latest-news delhi-news delhi-pcr delhi-police delhi-police-officials dwarka e-commerce-portal latest-news news police punjab punjab-news swati-maliwal the-unmute-breaking-news the-unmute-latest-news the-unmute-punjabi-news ਚੰਡੀਗੜ੍ਹ 15 ਦਸੰਬਰ 2022: (Delhi Acid Attack) ਦੇਸ਼ ਦੀ ਰਾਜਧਾਨੀ ਦਿੱਲੀ ‘ਚ 17 ਸਾਲਾ ਸਕੂਲੀ ਵਿਦਿਆਰਥਣ ‘ਤੇ ਤੇਜ਼ਾਬ ਸੁੱਟਣ (Acid Attack) ਦੇ ਮਾਮਲੇ ‘ਚ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ। ਪੱਛਮੀ ਦਿੱਲੀ ਵਿੱਚ ਸਕੂਲ ਲਈ ਆਪਣੇ ਘਰ ਤੋਂ ਨਿਕਲਣ ਤੋਂ ਕੁਝ ਦੇਰ ਬਾਅਦ ਇੱਕ ਮੋਟਰਸਾਈਕਲ ‘ਤੇ ਦੋ ਨਕਾਬਪੋਸ਼ ਵਿਅਕਤੀਆਂ ਨੇ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ। ਬੱਚੀ ਦਾ ਇਲਾਜ ਸਫਦਰਜੰਗ ਹਸਪਤਾਲ ਦੇ ‘ਬਰਨ ਆਈਸੀਯੂ’ ‘ਚ ਚੱਲ ਰਿਹਾ ਹੈ। ਇਸ ਮਾਮਲੇ ‘ਤੇ ਦਿੱਲੀ ਮਹਿਲਾ ਕਮਿਸ਼ਨ (DCW) ਨੇ ਵੀਰਵਾਰ ਨੂੰ ਪੱਛਮੀ ਦਿੱਲੀ ‘ਚ ਇਕ ਵਿਦਿਆਰਥਣ ‘ਤੇ ਤੇਜ਼ਾਬ ਹਮਲੇ (Acid Attack) ਦੇ ਮਾਮਲੇ ‘ਚ ਤੇਜ਼ਾਬ ਦੀ ਵਿਕਰੀ ਨੂੰ ਲੈ ਕੇ ਦੋ ਈ-ਕਾਮਰਸ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਪ੍ਰਾਪਤ ਜਾਣਕਰੀ ਅਨੁਸਾਰ ਘਟਨਾ ਦੇ ਮੁੱਖ ਮੁਲਜ਼ਮ ਨੇ ਈ-ਕਾਮਰਸ ਪੋਰਟਲ ਰਾਹੀਂ ਤੇਜ਼ਾਬ ਖਰੀਦਿਆ ਸੀ। ਮਹਿਲਾ ਕਮਿਸ਼ਨ ਨੇ ਤੇਜ਼ਾਬ ਦੀ ਆਨਲਾਈਨ ਵਿਕਰੀ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਦੋਵਾਂ ਕੰਪਨੀਆਂ ਤੋਂ 20 ਦਸੰਬਰ ਤੱਕ ਵਿਸਥਾਰਤ ਕਾਰਵਾਈ ਦੀ ਰਿਪੋਰਟ ਮੰਗੀ ਹੈ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੇਜ਼ਾਬ ਸੁੱਟਣ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਸ਼ਹਿਰ ਦੇ ਹਰ ਬੱਚੇ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦਿੱਲੀ ਵਿੱਚ ਹਰ ਬੱਚੀ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। The post Delhi: ਵਿਦਿਆਰਥਣ ‘ਤੇ ਤੇਜ਼ਾਬ ਹਮਲੇ ਮਾਮਲੇ ‘ਚ ਦਿੱਲੀ ਮਹਿਲਾ ਕਮਿਸ਼ਨ ਵਲੋਂ ਈ-ਕਾਮਰਸ ਕੰਪਨੀਆਂ ਨੂੰ ਨੋਟਿਸ ਜਾਰੀ appeared first on TheUnmute.com - Punjabi News. Tags:
|
ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕੇ ਦੇ ਵਿਸ਼ਵ ਵਿਆਪੀ ਪਸਾਰ ਲਈ ਛੇ ਡਾਇਰੈਕਟੋਰੇਟ ਸਥਾਪਿਤ Thursday 15 December 2022 11:54 AM UTC+00 | Tags: gatka gatka-management-tsr latest-news national-gatka-association national-gatka-association-punjab national-sports-association punjab sports-news world-gatka-federation ਚੰਡੀਗੜ੍ਹ 15 ਦਸੰਬਰ 2022: ਗੱਤਕੇ ਦੇ ਪ੍ਰਬੰਧਕੀ ਢਾਂਚੇ, ਸਿਖਲਾਈ ਤੇ ਖੋਜ ਕਾਰਜਾਂ ਨੂੰ ਵਧੇਰੇ ਪ੍ਰਗਤੀਸ਼ੀਲ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਭਾਰਤ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਖੇਡ ਸੰਸਥਾ, ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ’ ਨੇ ਆਪਣੇ ਛੇ ਵੱਖ-ਵੱਖ ਡਾਇਰੈਕਟੋਰੇਟਾਂ ਦੀ ਸਥਾਪਨਾ 36 ਡਰੈਕਟਰ ਨਾਮਜ਼ਦ ਕੀਤੇ ਹਨ | ਜੋ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਅਜਾਦਾਨਾ ਤੌਰ ਉਤੇ ਕਾਰਜ ਕਰਨਗੇ ਅਤੇ ਹਰ ਤਿਮਾਹੀ ਉਤੇ ਆਪਣੀ ਲਿਖਤੀ ਸਿਫਾਰਸ਼ਾਂ-ਕਮ-ਰਿਪੋਰਟਾਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਸਾਸ਼ਨਿਕ ਡਾਇਰੈਕਟੋਰੇਟ ਨੂੰ ਸੌਂਪਣਗੇ ਅਤੇ ਇਸ ਕੌਮੀ ਖੇਡ ਐਸੋਸੀਏਸ਼ਨ ਵੱਲੋਂ ਇੰਨਾਂ ਰਿਪੋਰਟਾਂ ਦੇ ਅਧਾਰ ਤੇ ਵਿਸ਼ਵ ਗੱਤਕਾ ਫੈਡਰੇਸ਼ਨ ਲਈ ਸਲਾਨਾ ਪ੍ਰਗਤੀ ਰਿਪੋਰਟ ਅਤੇ ਖੇਡ ਕੈਲੰਡਰ ਤਿਆਰ ਕੀਤਾ ਜਾਵੇਗਾ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਖੇਡ ਡਾਇਰੈਕਟੋਰੇਟ ਵਿੱਚ ਨਾਮਜ਼ਦ ਛੇ ਤਕਨੀਕੀ ਅਧਿਕਾਰੀਆਂ ਵੱਲੋਂ ਪ੍ਰਸਾਸ਼ਨਿਕ ਡਾਇਰੈਕਟੋਰੇਟ ਨਾਲ ਤਾਲਮੇਲ ਕਰਕੇ ਵੱਖ-ਵੱਖ ਪੱਧਰ ਦੇ ਟੂਰਨਾਮੈਂਟਾਂ ਦੀ ਯੋਜਨਾ ਬਣਾਉਣਾ, ਪ੍ਰਬੰਧ ਜੁਟਾਉਣੇ, ਮੁਕਾਬਲੇ ਆਯੋਜਿਤ ਕਰਨੇ ਅਤੇ ਟੂਰਨਾਮੈਂਟ ਨੇਪਰੇ ਚਾੜ੍ਹੇ ਜਾਣਗੇ। ਇਸ ਤੋਂ ਇਲਾਵਾ ਮੁਕਾਬਲਿਆਂ ਦੌਰਾਨ ਕੰਪਿਊਟਰਾਈਜਡ 'ਗੱਤਕਾ ਮੈਨੇਜਮੈਂਟ ਟੀ.ਐੱਸ.ਆਰ. ਸਿਸਟਮ' ਨੂੰ ਲਾਗੂ ਕਰਨਾ ਅਤੇ ਗੱਤਕਾ ਖੇਡ ਦੇ ਸਾਜੋ-ਸਮਾਨ (ਸ਼ਸ਼ਤਰਾਂ) ਦੇ ਮਿਆਰੀਕਰਨ ਨੂੰ ਕੰਟਰੋਲ ਕਰਨਾ ਹੋਵੇਗਾ। ਇਸ ਡਾਇਰੈਕਟੋਰੇਟ ਵਿੱਚ ਤਲਵਿੰਦਰ ਸਿੰਘ ਫਿਰੋਜਪੁਰ, ਰਮਨਜੀਤ ਸਿੰਘ ਸ਼ੰਟੀ ਜਲੰਧਰ, ਗੁਰਪ੍ਰੀਤ ਸਿੰਘ ਬਠਿੰਡਾ, ਸਰਬਜੀਤ ਸਿੰਘ ਲੁਧਿਆਣਾ, ਮਨਜੀਤ ਸਿੰਘ ਬਾਲੀਆਂ ਸੰਗਰੂਰ ਤੇ ਰਵਿੰਦਰ ਸਿੰਘ ਰਵੀ ਹੁਸ਼ਿਆਰਪੁਰ ਬਤੌਰ ਡਾਇਰੈਕਟਰ ਨਾਮਜ਼ਦ ਕੀਤੇ ਗਏ ਹਨ। ਇਸੇ ਤਰਜ ਉਤੇ ਸਥਾਪਿਤ ਸਿਖਲਾਈ ਤੇ ਕੋਚਿੰਗ ਡਾਇਰੈਕਟੋਰੇਟ ਵੱਲੋਂ ਗੱਤਕਾ ਸਿਖਲਾਈ ਸਬੰਧੀ ਮੌਜੂਦਾ ਤੇ ਭਵਿੱਖਤ ਲੋੜਾਂ ਦਾ ਵਿਸਲੇਸ਼ਣ ਕਰਦੇ ਹੋਏ ਸਰਵੋਤਮ ਖਿਡਾਰੀਆਂ, ਕੋਚਾਂ, ਰੈਫਰੀਆਂ, ਤਕਨੀਕੀ ਅਧਿਕਾਰੀਆਂ ਦੇ ਹੋਰ ਮੁਹਾਰਤ ਤੇ ਵਿਕਾਸ ਲਈ ਬਿਹਤਰ ਸਿਖਲਾਈ ਅਤੇ ਕੋਚਿੰਗ ਸੇਵਾਵਾਂ ਨੂੰ ਡਿਜ਼ਾਈਨ ਕਰਨਾ, ਵਿਕਸਤ ਕਰਨਾ, ਪ੍ਰਮਾਣਿਤ ਕਰਨਾ, ਪ੍ਰਦਾਨ ਕਰਨਾ ਅਤੇ ਮੁਲਾਂਕਣ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਖਿਡਾਰੀਆਂ ਲਈ ਵੱਖ-ਵੱਖ ਕਿਸਮ ਤੇ ਪੱਧਰ ਦੇ ਸਿਖਲਾਈ ਕੈਂਪ, ਰਿਫਰੈਸ਼ਰ ਕੋਰਸ/ਕਲੀਨਕ ਲਾਉਣ ਦੀ ਯੋਜਨਾ ਬਣਾਉਣਾ, ਪ੍ਰਬੰਧ ਜੁਟਾਉਣੇ, ਆਯੋਜਿਤ ਕਰਨੇ ਅਤੇ ਨੇਪਰੇ ਚਾੜ੍ਹਨੇ ਹੋਣਗੇ। ਇਸ ਡਾਇਰੈਕਟੋਰੇਟ ਵਿੱਚ ਨਾਮਜ਼ਦ 13 ਬਤੌਰ ਡਾਇਰੈਕਟਰਾਂ ਵਿਚ ਇੰਦਰਜੋਧ ਸਿੰਘ ਸੰਨੀ ਜੀਰਕਪੁਰ, ਹਰਕਿਰਨਜੀਤ ਸਿੰਘ ਫਾਜਿਲਕਾ, ਯੋਗਰਾਜ ਸਿੰਘ ਖਮਾਣੋ, ਸਿਮਰਨਜੀਤ ਸਿੰਘ ਚੰਡੀਗੜ੍ਹ, ਹਰਜਿੰਦਰ ਸਿੰਘ ਤਰਨਤਾਰਨ, ਜੋਰਾਵਰ ਸਿੰਘ ਦਿੱਲੀ, ਲਖਵਿੰਦਰ ਸਿੰਘ ਫਿਰੋਜਪੁਰ, ਸੁਖਦੀਪ ਸਿੰਘ ਲੁਧਿਆਣਾ, ਬਲਦੇਵ ਸਿੰਘ ਮੋਗਾ, ਤਲਵਿੰਦਰ ਸਿੰਘ ਫਿਰੋਜਪੁਰ, ਰਮਨਜੀਤ ਕੌਰ ਦਿੱਲੀ, ਚਰਨਜੀਤ ਕੌਰ ਮੁਹਾਲੀ ਤੇ ਸਿਮਰਨਦੀਪ ਕੌਰ ਜੰਮੂ ਸ਼ਾਮਲ ਹਨ। ਉਨਾਂ ਦੱਸਿਆ ਕਿ ਡੈਲੀਗੇਟ ਤੇ ਵਾਲੰਟੀਅਰ ਡਾਇਰੈਕਟੋਰੇਟ ਵੱਲੋਂ ਡੈਲੀਗੇਟਾਂ, ਮੈਂਬਰਾਂ, ਸਰਪ੍ਰਸਤਾਂ ਅਤੇ ਨਵੇਂ ਮੈਂਬਰਾਂ ਨਾਲ ਮਾਸਿਕ ਪੱਧਰ ਉਤੇ ਸੰਪਰਕ ਰੱਖਦੇ ਹੋਏ ਈਮੇਲ ਰਾਹੀਂ ਪੱਤਰ-ਵਿਹਾਰ ਕਰਨਾ ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਨਾਲ ਜੁੜਦੇ ਹਰ ਵਰਗ ਦੇ ਵਲੰਟੀਅਰਾਂ ਦਾ ਰਿਕਾਰਡ ਰੱਖਣਾ ਹੋਵੇਗਾ। ਇਸ ਡਾਇਰੈਕਟੋਰੇਟ ਵਿੱਚ ਡਾ. ਪੰਕਜ ਧਮੀਜਾ ਫਾਜਿਲਕਾ, ਹਰਪ੍ਰੀਤ ਸਿੰਘ ਸਰਾਓ ਮੁਹਾਲੀ, ਬਲਜੀਤ ਸਿੰਘ ਸੈਣੀ ਖਰੜ, ਭੁਪਿੰਦਰ ਸਿੰਘ ਖਰੜ, ਰਵਿੰਦਰ ਸਿੰਘ ਪਿੰਕੂ ਮੁਹਾਲੀ, ਅਮਰਜੀਤ ਸਿੰਘ ਜੰਮੂ, ਜੋਗਿੰਦਰ ਸਿੰਘ ਬੁੱਧ ਵਿਹਾਰ ਦਿੱਲੀ ਬਤੌਰ ਡਾਇਰੈਕਟਰ ਨਾਮਜ਼ਦ ਕੀਤੇ ਗਏ ਹਨ। ਗੱਤਕਾ ਪ੍ਰੋਮੋਟਰ ਗਰੇਵਾਲ ਨੇ ਦੱਸਿਆ ਕਿ ਖੋਜ ਤੇ ਪ੍ਰਕਾਸ਼ਨ ਡਾਇਰੈਕਟੋਰੇਟ, ਮੁੱਖ ਡਾਇਰੈਕਟਰ ਡਾ. ਬਲਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਕਾਰਜ ਕਰੇਗਾ ਜਿਸ ਵਿੱਚ ਸਿਮਰਨਜੀਤ ਸਿੰਘ ਚੰਡੀਗੜ੍ਹ, ਹਰਵਿੰਦਰ ਸਿੰਘ ਗੁਰਦਾਸਪੁਰ, ਵੀਰਪਾਲ ਕੌਰ ਸ੍ਰੀ ਮੁਕਤਸਰ ਸਾਹਿਬ (ਚੰਡੀਗੜ੍ਹ) ਤੇ ਤੇਜਿੰਦਰ ਸਿੰਘ ਗਿੱਲ ਪਟਿਆਲਾ ਬਤੌਰ ਡਾਇਰੈਕਟਰ ਨਾਮਜ਼ਦ ਕੀਤੇ ਗਏ ਹਨ। ਇਸ ਡਾਇਰੈਕਟੋਰੇਟ ਦਾ ਕਾਰਜ ਗੱਤਕੇ ਬਾਰੇ ਖੋਜ ਗਤੀਵਿਧੀਆਂ ਨੂੰ ਘੋਖਣਾ ਅਤੇ ਉਤਸ਼ਾਹਿਤ ਕਰਨਾ, ਆਨਲਾਈਨ ਮੀਡੀਆ ਅਤੇ ਰਸਾਲਿਆਂ ਦੇ ਪ੍ਰਕਾਸ਼ਨ, ਪ੍ਰਮਾਣਿਕ ਡਾਟਾ ਅਤੇ ਪ੍ਰਚਾਰ ਸਮੱਗਰੀ ਤਿਆਰ ਕਰਨਾ ਹੋਵੇਗਾ। ਇਸੇ ਤਰਾਂ ਵਿਦੇਸ਼ੀ ਮਾਮਲਿਆਂ ਦੇ ਡਾਇਰੈਕਟੋਰੇਟ ਵੱਲੋਂ ਗੱਤਕਾ ਖੇਡ ਨੂੰ ਵਿਸ਼ਵ ਪੱਧਰ ਉਤੇ ਪ੍ਰਫ਼ੁੱਲਤ ਕਰਨ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਨਵੀਆਂ ਵਿਦੇਸ਼ੀ ਗੱਤਕਾ ਐਸੋਸੀਏਸ਼ਨਾਂ/ਫੈਡਰੇਸ਼ਨਾਂ ਸਥਾਪਿਤ ਕਰਨਾ ਅਤੇ ਐਫ਼ੀਲੀੲਟਿਡ ਵੱਖ-ਵੱਖ ਦੇਸ਼ਾਂ ਦੀਆਂ ਗੱਤਕਾ ਇਕਾਈਆਂ ਨਾਲ ਤਾਲਮੇਲ ਬਣਾਈ ਰੱਖਣਾ, ਵਿਦੇਸ਼ਾਂ ਵਿੱਚ ਗੱਤਕਾ ਟੂਰਨਾਮੈਂਟ ਆਯੋਜਿਤ ਕਰਵਾਉਣੇ ਅਤੇ ਕੋਚਾਂ/ਰੈਫ਼ਰੀਆਂ/ਪ੍ਰਬੰਧਕਾਂ/ਤਕਨੀਕੀ ਅਧਿਕਾਰੀਆਂ ਦੇ ਆਦਾਨ-ਪ੍ਰਦਾਨ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਡਾਇਰੈਕਟੋਰੇਟ ਦੇ ਮੁੱਖ ਡਾਇਰੈਕਟਰ ਡਾ. ਦੀਪ ਸਿੰਘ ਹੋਣਗੇ ਜਦਕਿ ਡਾ. ਸ਼ੁਭਕਰਨ ਸਿੰਘ ਖਮਾਣੋ, ਇੰਦਰਜੋਧ ਸਿੰਘ ਸੰਨੀ, ਬਲਦੇਵ ਸਿੰਘ ਮੋਗਾ ਤੇ ਰਵਿੰਦਰ ਸਿੰਘ ਬਿੱਟੂ ਜੰਮੂ ਨੂੰ ਬਤੌਰ ਡਾਇਰੈਕਟਰ ਨਾਮਜ਼ਦ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੁਸ਼ਲ ਪ੍ਰਸ਼ਾਸਨ, ਬਿਹਤਰ ਪ੍ਰਬੰਧਨ, ਸ਼ਿਕਾਇਤਾਂ/ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ਆਦਿ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਤਕਨੀਕੀ ਅਧਿਕਾਰੀਆਂ ਅਤੇ ਗੱਤਕਾ ਖਿਡਾਰੀਆਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਤਕਨੀਕੀ ਅਧਿਕਾਰੀਆਂ ਦੀਆਂ ਹੋਰ ਕਮੇਟੀਆਂ ਅਤੇ ਜ਼ੋਨਲ ਕੌਂਸਲਾਂ ਦਾ ਗਠਨ ਵੀ ਜਲਦ ਕੀਤਾ ਜਾਵੇਗਾ। The post ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕੇ ਦੇ ਵਿਸ਼ਵ ਵਿਆਪੀ ਪਸਾਰ ਲਈ ਛੇ ਡਾਇਰੈਕਟੋਰੇਟ ਸਥਾਪਿਤ appeared first on TheUnmute.com - Punjabi News. Tags:
|
ਬਹਿਬਲ ਕਲਾਂ ਇਨਸਾਫ ਮੋਰਚੇ ਵਲੋਂ ਸੰਘਰਸ਼ ਤੇਜ਼, ਬਠਿੰਡਾ-ਅਮ੍ਰਿਤਸਰ ਨੈਸ਼ਨਲ ਹਾਈਵੇ ਕੀਤਾ ਜਾਮ Thursday 15 December 2022 12:03 PM UTC+00 | Tags: aam-aadmi-party aam-aadmi-party-arvind-kejriwal akali-dal-president-sukhbir-singh-badal anrvind-kejriwal behbal-kalan behbal-kalan-insaf-morcha behbal-kalan-insaf-morcha-b bhagwant-mann bjp breaking-news cm-bhagwant-mann congress congress-leader-pratap-singh-bajwa kejriwal kotakpura-shooting-incident kotkapura kultaar-singh-sandhwa law-and-order law-and-order-in-punjab news pratap-singh-bajwa punjab-congress punjab-dgp punjab-dgp-gaurav-yadav punjab-government punjab-police sukhraj-singh the-unmute-breaking-news ਬਹਿਬਲ ਕਲਾਂ 15 ਦਸੰਬਰ 2022: ਬਹਿਬਲ ਕਲਾਂ ਇਨਸਾਫ ਮੋਰਚੇ (Behbal Kalan Insaf Morcha) ਦਾ ਇਕ ਸਾਲ ਪੁਰਾ ਹੋਣ ‘ਤੇ ਅੱਜ ਸਿੱਖ ਸੰਗਤਾਂ ਵਲੋਂ ਵੱਡਾ ਇਕੱਠ ਕੀਤਾ ਗਿਆ ਹੈ, ਇਸਦੇ ਨਾਲ ਹੀ ਸੰਘਰਸ਼ ਨੂੰ ਤੇਜ਼ ਕਰਦਿਆਂ ਬਠਿੰਡਾ-ਅਮ੍ਰਿਤਸਰ ਨੈਸ਼ਨਲ ਹਾਈਵੇ 54 ਨੂੰ ਦੋਵੇਂ ਪਾਸਿਆਂ ਤੋਂ ਅਣਮਿੱਥੇ ਸਮੇਂ ਲਈ ਮੁਕੰਮਲ ਬੰਦ ਕਰ ਦਿੱਤਾ ਹੈ | ਇਸ ਦੌਰਾਨ ਐਲਾਨ ਕੀਤਾ ਗਿਆ ਕਿ ਹੁਣ ਇਹ ਸੰਘਰਸ਼ ਉਨ੍ਹਾਂ ਚਿਰ ਜਾਰੀ ਰਹੇਗਾ ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ। ਇਸ ਮੌਕੇ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੁਖਰਾਜ ਸਿੰਘ ਨ੍ਹੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਮੋਰਚਾ ਹਾਈਵੇ ‘ਤੇ ਚੱਲੇਗਾ | ਇਸ ਮੌਕੇ ਉਹਨਾਂ ਵਲੋਂ ਵੱਧ ਤੋਂ ਵੱਧ ਸੰਗਤਾਂ ਨੂੰ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ | The post ਬਹਿਬਲ ਕਲਾਂ ਇਨਸਾਫ ਮੋਰਚੇ ਵਲੋਂ ਸੰਘਰਸ਼ ਤੇਜ਼, ਬਠਿੰਡਾ-ਅਮ੍ਰਿਤਸਰ ਨੈਸ਼ਨਲ ਹਾਈਵੇ ਕੀਤਾ ਜਾਮ appeared first on TheUnmute.com - Punjabi News. Tags:
|
ਜਲੰਧਰ ਦੇ ਗੁਰੂ ਘਰ 'ਚ ਕੁਰਸੀਆਂ ਸਾੜਨ ਦੀ ਵਾਪਰੀ ਘਟਨਾ ਸਬੰਧੀ ਸ਼੍ਰੋਮਣੀ ਕਮੇਟੀ ਨੇ ਸੱਦੀ ਇਕੱਤਰਤਾ Thursday 15 December 2022 12:24 PM UTC+00 | Tags: amritpal-singh amritsar harjinder-singh-dhami jalandhars-guru-ghar latest-punjab-news news punjab-politics sgpc shiromani-gurdwara-parbandhak-committe the-unmute-breaking-news ਅੰਮ੍ਰਿਤਸਰ 15 ਦਸੰਬਰ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਕੁਰਸੀਆਂ ਸਾੜਨ ਦੇ ਮਾਮਲੇ 'ਤੇ ਭਲਕੇ 16 ਦਸੰਬਰ ਨੂੰ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਸੱਦੀ ਹੈ। ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਬੰਧਤ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਪ੍ਰਬੰਧਕਾਂ ਅਤੇ ਸੰਗਤਾਂ ਨਾਲ ਬੈਠਕ ਕੀਤੀ ਸੀ, ਜਿਸ ਮਗਰੋਂ ਇਹ ਇਕੱਤਰਤਾ ਬੁਲਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੇ ਓਐਸਡੀ ਸ. ਸਤਬੀਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਤੌਰ 'ਤੇ ਬੁਲਾਈ ਗਈ ਧਰਮ ਪ੍ਰਚਾਰ ਕਮੇਟੀ ਦੀ ਇਹ ਇਕੱਤਰਤਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਦੇ ਸੰਦਰਭ ਵਿਚ ਇਸ ਇਕੱਤਰਤਾ ਦੌਰਾਨ ਵਿਚਾਰ ਵਟਾਂਦਰਾ ਕਰਕੇ ਨਿਰਣਾ ਲਿਆ ਜਾਵੇਗਾ, ਤਾਂ ਜੋ ਭਵਿੱਖ ਵਿਚ ਕੌਮ ਅੰਦਰ ਅਜਿਹੀ ਆਪਸੀ ਵਾਦ-ਵਿਵਾਦ ਵਾਲੀ ਸਥਿਤੀ ਨਾ ਬਣੇ। The post ਜਲੰਧਰ ਦੇ ਗੁਰੂ ਘਰ 'ਚ ਕੁਰਸੀਆਂ ਸਾੜਨ ਦੀ ਵਾਪਰੀ ਘਟਨਾ ਸਬੰਧੀ ਸ਼੍ਰੋਮਣੀ ਕਮੇਟੀ ਨੇ ਸੱਦੀ ਇਕੱਤਰਤਾ appeared first on TheUnmute.com - Punjabi News. Tags:
|
ਸਰਕਾਰੀ ਯੋਜਨਾ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਖ਼ੁਦ ਫੀਲਡ 'ਚ ਪਹੁੰਚ ਕਰਨ ਅਧਿਕਾਰੀ:ਫੌਜਾ ਸਿੰਘ ਸਰਾਰੀ Thursday 15 December 2022 12:31 PM UTC+00 | Tags: aam-aadmni-party breaking-news cm-bhagwant-mann faridkot fauja-singh-sarari government-scheme news punjab-government punjab-government-scheme punjabs-freedom-fighter the-unmute-breaking-news ਫ਼ਰੀਦਕੋਟ 15 ਦਸੰਬਰ 2022: ਸਰਕਾਰੀ ਯੋਜਨਾ ਦਾ ਲਾਭ ਜਮੀਨੀ ਪੱਧਰ ਤੱਕ ਪਹੁੰਚਾਉਣ ਲਈ ਅਧਿਕਾਰੀ ਖੁਦ ਫੀਲਡ ਵਿੱਚ ਜਾ ਕੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਕੀਮਾਂ ਦਾ ਲਾਹਾ ਲੈਣ ਦੇ ਲਈ ਖ਼ੁਦ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਤਾਂ ਜੋ ਸਮੇਂ ਸਿਰ ਯੋਜਨਾ ਦਾ ਲਾਭ ਅਸਲ ਲਾਭਪਾਤਰੀਆਂ ਨੂੰ ਮਿਲ ਸਕੇ। ਇਹ ਪ੍ਰਗਟਾਵਾ ਪੰਜਾਬ ਦੇ ਸੁਤੰਤਰਤਾ ਸੈਨਾਨੀ, ਰੱਖਿਆ ਸੇਵਾਵਾਂ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਸ. ਫੌਜਾ ਸਿੰਘ ਸਰਾਰੀ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਕੰਮਕਾਜ ਦੀ ਸਮੀਖਿਆ ਲਈ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਪੀਕਰ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ, ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਅਤੇ ਜ਼ਿਲ੍ਹਾ ਪੁਲਿਸ ਮੁਖੀ ਰਾਜਪਾਲ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ਤੱਕ ਯੋਗ ਲਾਭਪਾਤਰੀਆਂ ਤੱਕ ਨਹੀਂ ਪਹੁੰਚ ਪਾਉਂਦਾ। ਹੇਠਲੇ ਪੱਧਰ ਤੱਕ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਲੈਣ ਲਈ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਦੀ ਜਾਣਕਾਰੀ ਨਹੀਂ ਹੁੰਦੀ ਜਿਸ ਕਾਰਨ ਉਹ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਉਨ੍ਹਾਂ ਦੇ ਆਸ਼ਰਿਤਾਂ ,ਸੁਤੰਤਰਤਾ ਸੰਗਰਾਮੀਆਂ ਦੀ ਭਲਾਈ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਦੇ ਘਰਾਂ ਵਿੱਚ ਜਾ ਕੇ ਸਬੰਧਤ ਵਿਭਾਗ ਦੇ ਅਧਿਕਾਰੀ ਖੁਦ ਪਹੁੰਚ ਕਰਨ ਅਤੇ ਉਨ੍ਹਾਂ ਨੂੰ ਪੇਸ਼ ਆਉਂਦੀਆ ਸਮੱਸਿਆਵਾਂ ਦਾ ਹੱਲ ਸਮੇਂ ਕੀਤਾ ਜਾਵੇ। ਉਨ੍ਹਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢ ਕੇ ਲਾਹੇਵੰਦ ਫਸਲਾਂ ਬੀਜਣ ਸਬੰਧੀ ਵਿਸ਼ੇਸ਼ ਤੌਰ ਤੇ ਕੈਂਪ ਲਗਾ ਕੇ ਜਾਗਰੂਕ ਕਰਨ। ਉਨ੍ਹਾਂ ਨੋਜਵਾਨਾਂ ਨੂੰ ਸਵੈ-ਰੋਜਗਾਰ ਬਣਾਉਣ ਦੇ ਲਈ ਸਮੇਂ ਸਮੇਂ ਸਿਰ ਸਰਕਾਰ ਵੱਲੋਂ ਬਣਾਈਆਂ ਜਾਂਦੀਆਂ ਯੋਜਨਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਨੇ ਮਨਰੇਗਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਂਗਣਵਾੜੀ ਸੈਟਰਾਂ, ਸੀਵਰੇਜ ਬੋਰਡ, ਜਿਲਾ ਪ੍ਰੋਗਰਾਮ ਅਫਸਰ ਸਮੇਤ ਵੱਖ ਵੱਖ ਦੇ ਅਧਿਕਾਰੀਆਂ ਤੋਂ ਜਿਲੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ।ਇਸ ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਵੀ ਹਲਕੇ ਨਾਲ ਸਬੰਧਤ ਜਿਲੇ ਵਿੱਚ ਚੱਲ ਰਹੀਆਂ ਸਰਕਾਰੀ ਸਕੀਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਪੇਸ਼ ਆ ਰਹੀਆਂ ਸਮੱਸਿਆ ਸਬੰਧੀ ਨਿਰਦੇਸ਼ ਵੀ ਦਿੱਤੇ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕੈਬਨਿਟ ਮੰਤਰੀ ਨੂੰ ਜਿਲੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਯੋਜਨਾਵਾਂ ਤੋਂ ਜਾਣੂ ਕਰਵਾਇਆ ਤੇ ਯਕੀਨ ਦਿੱਤਾ ਕਿ ਸਾਰੇ ਵਿਭਾਗ ਟੀਮ ਵਰਕ ਵਜੋਂ ਜਿਲੇ ਦੀ ਤਰੱਕੀ ਤੇ ਵਿਕਾਸ ਲਈ ਕੰਮ ਕਰਨਗੇ ਅਤੇ ਜਿਲਾ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਪਾਲ ਸਿੰਘ, ਡੀ.ਆਰ.ਓ ਡਾ. ਅਜੀਤ ਪਾਲ ਸਿੰਘ, ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ. ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ ਜੈਤੋ ਡਾ. ਨਿਰਮਲ ਓਸੇਪਚਨ, ਐਸ.ਐਮ.ਓ ਡਾ. ਚੰਦਰ ਸ਼ੇਖਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ। The post ਸਰਕਾਰੀ ਯੋਜਨਾ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਖ਼ੁਦ ਫੀਲਡ ‘ਚ ਪਹੁੰਚ ਕਰਨ ਅਧਿਕਾਰੀ:ਫੌਜਾ ਸਿੰਘ ਸਰਾਰੀ appeared first on TheUnmute.com - Punjabi News. Tags:
|
Rafale: ਚੀਨ ਨਾਲ ਟਕਰਾਅ ਦੇ ਵਿਚਾਲੇ ਆਖ਼ਰੀ ਰਾਫੇਲ ਲੜਾਕੂ ਜਹਾਜ਼ ਭਾਰਤ ਪਹੁੰਚਿਆ Thursday 15 December 2022 12:41 PM UTC+00 | Tags: air-force air-force-tanker breaking-news france indian-air-force indian-army indian-rafale-aircraft lac latest-news news pok punjabi-news rafale rafale-deal rafale-fighter-jet rafale-fighter-jets the-unmute-breaking-news ਚੰਡੀਗੜ੍ਹ 15 ਦਸੰਬਰ 2022: ਅਰੁਣਾਚਲ ਪ੍ਰਦੇਸ਼ ‘ਚ ਐੱਲਏਸੀ (LAC) ‘ਤੇ ਚੀਨ ਨਾਲ ਟਕਰਾਅ ਦੇ ਵਿਚਕਾਰ ਆਖ਼ਰੀ ਰਾਫੇਲ ਲੜਾਕੂ ਜਹਾਜ਼ (Rafale fighter jet) ਭਾਰਤ ਪਹੁੰਚ ਗਿਆ ਹੈ। ਇਸ ਆਖ਼ਰੀ ਖੇਪ ਦੇ ਨਾਲ ਭਾਰਤ ਅਤੇ ਫਰਾਂਸ ਵਿਚਕਾਰ ਰਾਫੇਲ ਸੌਦਾ ਪੂਰਾ ਹੋ ਗਿਆ ਹੈ । ਭਾਰਤੀ ਹਵਾਈ ਸੈਨਾ ਨੇ ਕਿਹਾ ਕਿ 36ਵਾਂ ਰਾਫੇਲ ਲੜਾਕੂ ਜਹਾਜ਼ ਵੀਰਵਾਰ ਨੂੰ ਭਾਰਤ ‘ਚ ਉਤਰਿਆ। ਭਾਰਤ ਅਤੇ ਫਰਾਂਸ ਵਿਚਾਲੇ ਕੁੱਲ 36 ਰਾਫੇਲ ਲੜਾਕੂ ਜਹਾਜ਼ਾਂ ਦਾ ਸੌਦਾ ਹੋਇਆ ਸੀ ਅਤੇ ਹੁਣ ਭਾਰਤ ਨੂੰ ਸਾਰੇ 36 ਰਾਫੇਲ ਮਿਲ ਗਏ ਹਨ। ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ 36 ਰਾਫੇਲ ਲੜਾਕੂ ਜਹਾਜ਼ਾਂ ਵਿੱਚੋਂ ਆਖ਼ਰੀ ਵੀਰਵਾਰ ਨੂੰ ਫਰਾਂਸ ਦੇ ਰਸਤੇ ਸੰਯੁਕਤ ਅਰਬ ਅਮੀਰਾਤ ਪਹੁੰਚਿਆ। ਇੱਥੇ ਰਾਫੇਲ ਨੇ ਹਵਾਈ ਸੈਨਾ ਦੇ ਟੈਂਕਰ ਤੋਂ ਬਾਲਣ ਲਿਆ ਅਤੇ ਫਿਰ ਭਾਰਤ ਵਿੱਚ ਉਤਰਿਆ। ਜਾਣਕਾਰੀ ਮੁਤਾਬਕ ਰਾਫੇਲ ਲੜਾਕੂ ਜਹਾਜ਼ਾਂ (Rafale fighter jet) ਦਾ ਇਕ ਸਕੁਐਡਰਨ ਪਾਕਿਸਤਾਨ ਨਾਲ ਲੱਗਦੀ ਪੱਛਮੀ ਸਰਹੱਦ ਅਤੇ ਉੱਤਰੀ ਸਰਹੱਦ ‘ਤੇ ਨਜ਼ਰ ਰੱਖੇਗਾ, ਜਦਕਿ ਦੂਜਾ ਸਕੁਐਡਰਨ ਭਾਰਤ ਦੇ ਪੂਰਬੀ ਸਰਹੱਦੀ ਖੇਤਰ ‘ਤੇ ਨਜ਼ਰ ਰੱਖੇਗਾ। ਰੱਖਿਆ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਰਾਫੇਲ ਸੌਦਾ ਪੂਰਾ ਹੋਣ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਵਿੱਚ ਵੱਡਾ ਵਾਧਾ ਹੋਇਆ ਹੈ। ਖਾਸ ਤੌਰ ‘ਤੇ ਅਜਿਹੇ ਸਮੇਂ ਜਦੋਂ ਚੀਨ ਨਾਲ ਅੰਤਰਰਾਸ਼ਟਰੀ ਸਰਹੱਦਾਂ ‘ਤੇ ਤਣਾਅ ਅਤੇ ਸੰਘਰਸ਼ ਚੱਲ ਰਿਹਾ ਹੈ। ਵੀਰਵਾਰ ਨੂੰ ਭਾਰਤ ਪਹੁੰਚਿਆ 36ਵਾਂ ਰਾਫੇਲ ਲੜਾਕੂ ਜਹਾਜ਼ ਜਲਦੀ ਹੀ ਹਵਾਈ ਸੈਨਾ ਦੇ ਸਕੁਐਡਰਨ ਦਾ ਹਿੱਸਾ ਬਣ ਜਾਵੇਗਾ। The post Rafale: ਚੀਨ ਨਾਲ ਟਕਰਾਅ ਦੇ ਵਿਚਾਲੇ ਆਖ਼ਰੀ ਰਾਫੇਲ ਲੜਾਕੂ ਜਹਾਜ਼ ਭਾਰਤ ਪਹੁੰਚਿਆ appeared first on TheUnmute.com - Punjabi News. Tags:
|
ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਗੜ੍ਹਸ਼ੰਕਰ ਦੇ ਪਿੰਡ ਮਹਿੰਦਵਾਨੀ ਦੇ ਲੋਕਾਂ 'ਤੇ ਪ੍ਰਭਾਵ ਦਾ ਮੁੱਦਾ ਚੁੱਕਿਆ Thursday 15 December 2022 12:59 PM UTC+00 | Tags: aam-aadmi-party breaking-news cm-bhagwant-mann former-union-minister-manish-tiwari lok-sabha mahindwani-village manish-tiwari punjab punjab-government sri-anandpur-sahib the-unmute-breaking-news union-minister-manish-tiwari ਦਿੱਲੀ 15 ਦਸੰਬਰ 2022: ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਲੋਕ ਸਭਾ ਵਿੱਚ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪਿੰਡ ਮਹਿੰਦਵਾਨੀ ਵਿੱਚ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੀਆਂ ਦੋ ਫੈਕਟਰੀਆਂ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ਦਾ ਮੁੱਦਾ ਉਠਾਇਆ। ਜ਼ਿਲ੍ਹਾ ਹੁਸ਼ਿਆਰਪੁਰ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਮੁੱਦਾ ਉਠਾਇਆ। ਐਮਪੀ ਤਿਵਾੜੀ ਨੇ ਦੱਸਿਆ ਕਿ ਪਿੰਡ ਦੇ ਨੇੜੇ ਦੋ ਫੈਕਟਰੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਕਾਸਮੈਟਿਕ ਅਤੇ ਦੂਜੀ ਫੈਟ ਫੈਕਟਰੀ ਹੈ। ਉਨ੍ਹਾਂ ਨੇ ਇਸ ਸਬੰਧੀ ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੂੰ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੀ ਪਹੁੰਚੀ, ਪਰ ਕੋਈ ਸੁਧਾਰ ਨਹੀਂ ਹੋਇਆ। ਇਨ੍ਹਾਂ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਪ੍ਰਦੂਸ਼ਣ ਸਵਾਂ ਦਰਿਆ ਰਾਹੀਂ ਸਤਲੁਜ ਦਰਿਆ ਵਿੱਚ ਜਾ ਰਿਹਾ ਹੈ। ਜਿੱਥੇ ਪਾਣੀ ਅਤੇ ਹਵਾ ਦੋਵੇਂ ਪ੍ਰਦੂਸ਼ਿਤ ਹੋ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਕਤ ਫੈਕਟਰੀਆਂ ਨੂੰ ਬੰਦ ਕਰਵਾਉਣ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਭੇਜੀ ਜਾਵੇ। ਜ਼ਿਕਰਯੋਗ ਹੈ ਕਿ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਸੰਸਦ ਮੈਂਬਰ ਤਿਵਾੜੀ ਵੀ ਸ਼ਾਮਲ ਹੋਏ ਸਨ। ਜਿਨ੍ਹਾਂ ਨੇ ਕੇਂਦਰੀ ਵਾਤਾਵਰਨ ਮੰਤਰੀ ਨਾਲ ਮੁਲਾਕਾਤ ਕਰਕੇ ਇਸ ਸਬੰਧੀ ਮਾਮਲਾ ਵੀ ਉਠਾਇਆ ਸੀ। The post ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਗੜ੍ਹਸ਼ੰਕਰ ਦੇ ਪਿੰਡ ਮਹਿੰਦਵਾਨੀ ਦੇ ਲੋਕਾਂ ‘ਤੇ ਪ੍ਰਭਾਵ ਦਾ ਮੁੱਦਾ ਚੁੱਕਿਆ appeared first on TheUnmute.com - Punjabi News. Tags:
|
ਡੀ ਸੀ ਮੋਹਾਲੀ ਵੱਲੋਂ ਸਿਹਤ ਵਿਭਾਗ ਵੱਲੋਂ ਚਲਾਈਆਂ ਜਾਰੀ ਰਹੀਆਂ ਵੱਖ-ਵੱਖ ਸਕੀਮਾਂ ਦੀ ਸਮੀਖਿਆ Thursday 15 December 2022 01:02 PM UTC+00 | Tags: dc-mohali deputy-commissioner-amit-talwar ਐਸ.ਏ.ਐਸ ਨਗਰ 15 ਦਸੰਬਰ 2022: ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਅੱਜ ਸਿਹਤ ਮਹਿਕਮੇ ਵੱਲੋਂ ਕੀਤੇ ਜਾ ਰਹੇ ਕੰਮਾਂ ਅਤੇ ਵੱਖ ਵੱਖ ਸਕੀਮਾਂ ਦੀ ਪ੍ਰਗਤੀ ਦਾ ਜ਼ਾਇਜ਼ਾ ਲੈਣ ਲਈ ਸਮੀਖਿਆ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਉਨ੍ਹਾਂ ਸਿਵਲ ਸਰਜਨ ਨੂੰ ਸੰਵੇਦਨਸ਼ੀਲ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੇ ਵੱਧ ਤੋਂ ਵੱਧ ਸੈਂਪਲ ਭਰਨ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਡੇਂਗੂ ਤੇ ਚਿਕਨਗੁਨੀਆਂ ਦੇ ਖਾਤਮੇ ਲਈ ਸੰਵੇਦਨਸ਼ੀਲ ਖੇਤਰਾਂ ਵਿੱਚ ਹਰ ਹਫਤੇ ਸਵੇਰੇ ਸ਼ਾਮ ਫੋਗਿੰਗ ਕਰਨ ਅਤੇ ਚਲਾਨਿੰਗ ਕਰਨ ਦੀ ਹਦਾਇਤ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਵੱਲੋਂ ਸਮੀਖਿਆ ਮੀਟਿੰਗ ਦੌਰਾਨ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ, ਸਵਾਇਨ ਫਲੂ, ਹੈਪੀਟਾਇਸ ਡੀ ਅਤੇ ਸੀ, ਕੋਵਿਡ ਟੀਕਾਕਰਨ, ਆਰ.ਬੀ.ਐਸ.ਕੇ., ਮਲੇਰੀਆ, ਪੀ.ਐਨ.ਡੀ.ਪੀ., ਮੇਲੀਰੀਆ, ਡੇਂਗੂ, ਚਿਕਨਗੁਨੀਆਂ ਆਦਿ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਆਰ.ਬੀ.ਐਸ.ਕੇ. ਦੀ ਸਮੀਖਿਆ ਦੌਰਾਨ ਸਿਹਤ ਅਧਿਕਾਰੀਆਂ ਨੂੰ ਮਿਸ਼ਨ ਮੋਡ ਤੇ ਕੰਮ ਕਰਨ ਦੀ ਹਦਾਇਤ ਕਰਦਿਆ ਉਮਰ ਤੋਂ ਘੱਟ ਕੱਦ, ਭਾਰ ,ਕੁਪੌਸ਼ਣ ਦੇ ਸ਼ਿਕਾਰ ਬੱਚਿਆਂ ਦਾ ਡਾਟਾ ਤਿਆਰ ਕਰਨ ਦੀ ਹਦਾਇਤ ਕੀਤੀ। ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਦੇ ਮੁਕੰਮਲ ਖਾਤਮੇ ਤੇ ਜ਼ੋਰ ਦਿੰਦਿਆ ਡਿਪਟੀ ਕਮਿਸ਼ਨਰ ਨੇ ਸ਼ਹਿਰੀ ਖੇਤਰਾਂ ਵਿੱਚ ਕਮੇਟੀਆਂ ਦੇ ਕਾਰਜਕਾਰੀ ਅਧਿਕਾਰੀ ਅਤੇ ਪੇਂਡੂ ਖੇਤਰਾਂ ਵਿੱਚ ਬੀ.ਡੀ.ਪੀ.ਓਜ਼ ਨੂੰ ਸੰਵੇਦਨਸ਼ੀਲ ਥਾਵਾਂ ਤੇ ਹਰ ਹਫਤੇ ਸਵੇਰੇ ਸ਼ਾਮ ਫੋਗਿੰਗ ਕਰਨ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਐਸ ਐਮ ਓਜ਼ ਅਤੇ ਬਲਾਕ ਪੰਚਾਇਤ ਅਫਸਰਾਂ ਨੂੰ ਉਨ੍ਹਾਂ ਅਧਿਨ ਪੈਂਦੇ ਖੇਤਰ ਵਿੱਚ ਚੈਕਿੰਗ ਕਰਨ ਅਤੇ ਖੜੇ ਪਾਣੀ ਵਿਚਲੇ ਪੈਦਾ ਹੋ ਰਹੇ ਡੇਂਗੂ ਦੇ ਲਾਰਵੇ ਨੂੰ ਵੀ ਚੈਕ ਕਰਨ ਅਤੇ ਜੇਕਰ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਥਾਂ ਨਾਲ ਸਬੰਧਤਾਂ ਦਾ ਚਾਲਾਨ ਕਰਨ ਦੀ ਸਖਤ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਫੂਡ ਸੇਫਟੀ ਦੇ ਤਹਿਤ ਸਿਹਤ ਵਿਭਾਗ ਕੀਤੇ ਜਾ ਰਹੇ ਕੰਮਾਂ ਦਾ ਜ਼ਾਇਜ਼ਾ ਵੀ ਲਿਆ ਅਤੇ ਫੂਡ ਸੇਫਟੀ ਅਫਸਰਾਂ ਨੂੰ ਜ਼ਿਲ੍ਹੇ ਦੀਆਂ ਸਟਰੀਟ ਫੂਡ ਅਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਲਗਾਤਾਰ ਚੈਕਿੰਗਾਂ ਕਰਨ ਅਤੇ ਫੂਡ ਸੇਫਟੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰਨ ਦੀ ਹਦਾਇਤ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਜ਼ਿਊਮਰ ਫੌਰਮ ਦੇ ਅਹੁੱਦੇਦਾਰਾਂ ਨੂੰ ਲੈ ਕੇ ਕਮੇਟੀਆਂ ਬਣਾਉਣ ਦੀ ਹਦਾਇਤ ਵੀ ਕੀਤੀ ਜੋ ਕਿ ਗੈਰ ਮਿਆਰੀ ਭੋਜਨ ਪਰੋਸ ਰਹੇ ਫੜ੍ਹੀ-ਰਹੇੜੀ ਵਾਲੇ ਅਤੇ ਦੁਕਾਨਾਂ ਦੀ ਚੈਕਿੰਗ ਕਰਨਗੀਆਂ। ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਦੇ ਖਾਤਮੇ ਲਈ ਸਾਂਝੇ ਤੋਂਰ ਸਹਿਯੋਗ ਦੇਣ । ਉਨਾਂ ਕਿਹਾ ਕਿ ਟਾਈਰਾਂ, ਫਰੀਜਾਂ ਦੀ ਟਰੇਆਂ, ਗਮਲਿਆਂ ਅਤੇ ਟੁਟੀਆਂ ਫੁਂਟੀਆਂ ਵਸਤਾਂ ਵਿੱਚ ਮੱਛਰਾਂ ਦਾ ਵੱਧ ਪ੍ਰਜਣਨ ਹੁੰਦਾ ਹੈ ਇਸ ਲਈ ਇਹਨਾਂ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ ਖਰੜ ਰਵਿੰਦਰ ਸਿੰਘ, ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਤੋਂ ਇਲਾਵਾ ਐਸ ਐਮ ਓਜ਼, ਬੀਡੀਪੀਓਜ਼ ਅਤੇ ਕਾਰਜ ਸਾਧਕ ਅਫਸਰਾਂ ਦੇ ਨਾਲ ਨਾਲ ਵੱਖ ਵੱਖ ਵਿਭਾਗਾਂ ਅਧਿਕਾਰੀ ਹਾਜ਼ਰ ਸਨ। The post ਡੀ ਸੀ ਮੋਹਾਲੀ ਵੱਲੋਂ ਸਿਹਤ ਵਿਭਾਗ ਵੱਲੋਂ ਚਲਾਈਆਂ ਜਾਰੀ ਰਹੀਆਂ ਵੱਖ-ਵੱਖ ਸਕੀਮਾਂ ਦੀ ਸਮੀਖਿਆ appeared first on TheUnmute.com - Punjabi News. Tags:
|
ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ, 10 ਸਲਾਹਕਾਰ ਬੋਰਡ ਦੇ ਮੈਂਬਰ, 19 ਸੀਨੀਅਰ ਮੀਤ ਪ੍ਰਧਾਨ ਲਾਏ Thursday 15 December 2022 01:06 PM UTC+00 | Tags: advisory-board-members-akali-dal breaking-news latest-punjab-news news punjab-news shiromani-akali-dal-president-sardar-sukhbir-singh-badal sukhbir-singh-badal the-unmute-breaking-news the-unmute-punjabi-news ਚੰਡੀਗੜ੍ਹ 15 ਦਸੰਬਰ 2022: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਪਾਰਟੀ ਦੀ ਜਥੇਬੰਦੀ ਦਾ ਹੋਰ ਵਿਸਥਾਰ ਕਰਦਿਆਂ ਅੱਜ 10 ਸੀਨੀਅਰ ਆਗੂਆਂ ਨੂੰ ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ ਦਾ ਮੈਂਬਰ ਅਤੇ 19 ਸੀਨੀਅਰ ਆਗੂਆਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਅੱਜ ਜਾਰੀ ਕੀਤੀ ਗਈ ਸੂਚੀ ਹੇਠ ਲਿਖੇ ਅਨੁਸਾਰ ਹੈ : ਪ੍ਰਧਾਨ ਸਾਹਿਬ ਦਾ ਸਲਾਹਕਾਰ ਬੋਰਡ : ਸ. ਗੋਬਿੰਦ ਸਿੰਘ ਲੋਂਗੋਵਾਲ, ਸ. ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਕੈਪਟਨ ਬਲਬੀਰ ਸਿੰਘ ਬਾਠ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਉਜਾਗਰ ਸਿੰਘ ਬਡਾਲੀ, ਸ.ਬਲਬੀਰ ਸਿੰਘ ਮਿਆਣੀ, ਸ. ਹਰਚਰਨ ਸਿੰਘ ਗੋਹਲਵੜੀਆ ਅਤੇ ਭਾਈ ਰਾਮ ਸਿੰਘ ਦੇ ਨਾਮ ਸ਼ਾਮਲ ਹਨ। ਸੀਨੀਅਰ ਮੀਤ ਪ੍ਰਧਾਨ : ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ, ਸ.ਜੀਤਮਹਿੰਦਰ ਸਿੰਘ ਸਿੱਧੂ, ਸ. ਮਨਪ੍ਰੀਤ ਸਿੰਘ ਇਯਾਲੀ, ਸ. ਸੋਹਣ ਸਿੰਘ ਠੰਡਲ, ਸ. ਹਰਮੀਤ ਸਿੰਘ ਸੰਧੂ, ਸ. ਮਨਤਾਰ ਸਿੰਘ ਬਰਾੜ, ਸ. ਜਗਬੀਰ ਸਿੰਘ ਬਰਾੜ, ਸ. ਗਗਨਜੀਤ ਸਿੰਘ ਬਰਨਾਲਾ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਸ. ਹਰਪ੍ਰੀਤ ਸਿੰਘ ਕੋਟਭਾਈ, ਸ਼ੀ੍ਰ ਹਰੀਸ਼ ਰਾਏ ਢਾਂਡਾ, ਡਾ. ਮਹਿੰਦਰ ਕੁਮਾਰ ਰਿਣਵਾ, ਸ਼੍ਰੀ ਹੰਸ ਰਾਜ ਜੋਸ਼ਨ, ਸ਼ੀ੍ਰ ਐਸ.ਆਰ.ਕਲੇਰ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸ. ਦਰਸ਼ਨ ਸਿੰਘ ਸ਼ਿਵਾਲਿਕ, ਬੀਬੀ ਗੁਰਦੇਵ ਕੌਰ ਸੰਘਾ ਅਤੇ ਸ. ਹਰਭਜਨ ਸਿੰਘ ਡੰਗ ਦੇ ਨਾਮ ਸ਼ਾਮਲ ਹਨ। The post ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ, 10 ਸਲਾਹਕਾਰ ਬੋਰਡ ਦੇ ਮੈਂਬਰ, 19 ਸੀਨੀਅਰ ਮੀਤ ਪ੍ਰਧਾਨ ਲਾਏ appeared first on TheUnmute.com - Punjabi News. Tags:
|
ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਸਾਬਕਾ CM ਚਰਨਜੀਤ ਸਿੰਘ ਚੰਨੀ ਦੇ ਘਰ ਕਾਂਗਰਸ ਪਾਰਟੀ ਦੀ ਮੀਟਿੰਗ Thursday 15 December 2022 01:21 PM UTC+00 | Tags: bharat-jodo-yatra breaking-news congress congress-president congress-president-amarinder-singh-raja-waring former-cm-charanjit-singh-channi latest-news news punjab-congress rahul-gandhi the-unmute-breaking-news the-unmute-punjabi-news ਚੰਡੀਗੜ੍ਹ 15 ਦਸੰਬਰ 2022: ਰਾਹੁਲ ਗਾਂਧੀ ਦੀ ਜਨਵਰੀ 2023 ‘ਚ ਪੰਜਾਬ ‘ਚ ਪ੍ਰਵੇਸ਼ ਕਰਨ ਵਾਲੀ ‘ਭਾਰਤ ਜੋੜੋ ਯਾਤਰਾ’ (Bharat Jodo Yatra) ਦੇ ਸਬੰਧ ‘ਚ ਅੱਜ ਬਲਾਕ ਕਾਂਗਰਸ ਪ੍ਰਧਾਨ ਦਰਸ਼ਨ ਸਿੰਘ ਸੰਧੂ ਦੀ ਅਗਵਾਈ ‘ਚ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਵੱਡਾ ਇਕੱਠ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਮੋਰਿੰਡਾ ਵਿਖੇ ਪਹੁੰਚਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਧਰਮਪਾਲ ਥੱਮਣ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕਾਂਗਰਸ ਅਤੇ ਬਲਾਕ ਕਾਂਗਰਸ ਦੇ ਸਮੂਹ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨਵੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ, ਹਲਕਾ ਇੰਚਾਰਜ ਸ. ਇੰਚਾਰਜ ਖਰੜ ਹਾਜ਼ਰ ਸਨ।ਵਿਜੇ ਸ਼ਰਮਾ ਟਿੰਕੂ ”ਭਾਰਤ ਜੋੜੋ ਯਾਤਰਾ” ਦੇ ਹਲਕਾ ਕੋਆਰਡੀਨੇਟਰ ਸੁਰਜੀਤ ਸਿੰਘ ਸੋਇਤਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਨਵਜੀਤ ਸਿੰਘ ਨਵੀ ਅਤੇ ਸੁਰਜੀਤ ਸਿੰਘ ਸੋਇਤਾ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਵੱਲੋਂ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ (Bharat Jodo Yatra)ਸਮੁੱਚੇ ਦੇਸ਼ ਦੇ ਲੋਕਾਂ ਨੂੰ ਇੱਕਜੁੱਟ ਕਰਨ ਲਈ ਹੈ, ਜਦਕਿ ਭਾਜਪਾ ਲੋਕਾਂ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਕਾਂਗਰਸ ਪਾਰਟੀ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਹੈ, ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ‘ਤੇ ਬਹੁਤ ਮਾਣ ਹੈ ਅਤੇ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਇਸ ਯਾਤਰਾ ਦਾ ਪੰਜਾਬ ਦੇ ਲੋਕ ਭਰਪੂਰ ਸਵਾਗਤ ਕਰਨਗੇ। The post ਪੰਜਾਬ ‘ਚ ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਸਾਬਕਾ CM ਚਰਨਜੀਤ ਸਿੰਘ ਚੰਨੀ ਦੇ ਘਰ ਕਾਂਗਰਸ ਪਾਰਟੀ ਦੀ ਮੀਟਿੰਗ appeared first on TheUnmute.com - Punjabi News. Tags:
|
BSF ਨੇ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਕੀਤਾ ਨਾਕਾਮ, ਡਰੋਨ ਰਾਹੀਂ ਸੁੱਟੀ ਕਰੋੜਾਂ ਦੀ ਹੈਰੋਇਨ ਬਰਾਮਦ, ਇਕ ਗ੍ਰਿਫਤਾਰ Thursday 15 December 2022 01:38 PM UTC+00 | Tags: aam-aadmi-party breaking-news bsf cm-bhagwant-mann fazilka-district indian-border-security-forc indian-border-security-force news punjab the-unmute-breaking-news the-unmute-latest-update ਚੰਡੀਗੜ੍ਹ 15 ਦਸੰਬਰ 2022: ਭਾਰਤੀ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਇੱਕ ਵਾਰ ਫਿਰ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਾਰੇਕੇ ਨੇੜੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਸ਼ੱਕੀ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਕਰਕੇ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਵਾਨਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ । ਬੀਐਸਐਫ ਦੇ ਜਵਾਨਾਂ ਨੇ ਜਦੋਂ ਪਿੰਡ ਵਿੱਚ ਤਲਾਸ਼ੀ ਮੁਹਿੰਮ ਚਲਾਈ ਤਾਂ ਇੱਕ ਪੀਲੇ ਰੰਗ ਦੇ ਸ਼ੱਕੀ ਪੈਕਟ ਵਿੱਚ 2.650 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।ਇਸ ਦੀ ਲਾਗਤ 13 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਿੱਥੇ ਹੈਰੋਇਨ ਦੇ ਪੈਕੇਟ ਮਿਲੇ ਹਨ, ਉੱਥੇ ਪੈਰਾਂ ਦੇ ਨਿਸ਼ਾਨ ਮਿਲੇ ਹਨ। ਸੁੰਘਣ ਵਾਲੇ ਕੁੱਤੇ ਦੀ ਮਦਦ ਨਾਲ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਹੁਣ ਉਸ ਕੋਲੋਂ ਹੈਰੋਇਨ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। The post BSF ਨੇ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਕੀਤਾ ਨਾਕਾਮ, ਡਰੋਨ ਰਾਹੀਂ ਸੁੱਟੀ ਕਰੋੜਾਂ ਦੀ ਹੈਰੋਇਨ ਬਰਾਮਦ, ਇਕ ਗ੍ਰਿਫਤਾਰ appeared first on TheUnmute.com - Punjabi News. Tags:
|
ਵਿਜੀਲੈਂਸ ਵਲੋਂ ਜ਼ੁਰਮਾਨਾ ਰੱਦ ਕਰਨ ਲਈ 5,00,000 ਰੁਪਏ ਰਿਸ਼ਵਤ ਲੈਂਦਿਆਂ ਈ.ਟੀ.ਓ. ਤੇ ਆਬਕਾਰੀ ਇੰਸਪੈਕਟਰ ਨੂੰ ਰੰਗੇ ਹੱਥੀਂ ਕਾਬੂ Thursday 15 December 2022 01:44 PM UTC+00 | Tags: breaking-news eto excise-and-excise-officer excise-and-taxation-department-of-ludhiana latest-news ludhiana-police news punjab-news punjab-vigilance-bureau sandeep-singh tax-inspector-vishal-sharma ਚੰਡੀਗੜ੍ਹ 15 ਦਸੰਬਰ 2022: ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਕਰ ਤੇ ਆਬਕਾਰੀ ਅਫਸਰ (ਈ.ਟੀ.ਓ) ਸੰਦੀਪ ਸਿੰਘ ਅਤੇ ਆਬਕਾਰੀ ਤੇ ਕਰ ਇੰਸਪੈਕਟਰ ਵਿਸ਼ਾਲ ਸ਼ਰਮਾ ਨੂੰ 5,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਆਬਕਾਰੀ ਤੇ ਕਰ ਵਿਭਾਗ ਲੁਧਿਆਣਾ ਦੇ ਜੀ.ਐਸ.ਟੀ. ਵਿੰਗ ਵਿੱਚ ਤਾਇਨਾਤ ਮੁਲਜ਼ਮਾਂ ਨੂੰ ਰਵਿੰਦਰ ਕੁਮਾਰ ਵਾਸੀ ਸਰਾਭਾ ਨਗਰ, ਲੁਧਿਆਣਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਵਿਭਾਗ ਵੱਲੋਂ ਕੀਤੇ ਸਰਵੇਖਣ ਦੌਰਾਨ ਉਸ ਦੀ ਫਰਮ ਨੂੰ ਲਾਇਆ ਜ਼ੁਰਮਾਨਾ ਰੱਦ (ਰਾਈਟ ਆਫ਼) ਕਰਨ ਬਦਲੇ ਉਕਤ ਆਬਕਾਰੀ ਅਧਿਕਾਰੀ 15 ਲੱਖ ਰੁਪਏ ਰਿਸ਼ਵਤ ਮੰਗ ਕਰ ਰਹੇ ਸਨ ਪਰ ਸੌਦਾ 12 ਲੱਖ ਰੁਪਏ ਵਿੱਚ ਤੈਅ ਹੋਇਆ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਵੇਂ ਆਬਕਾਰੀ ਅਧਿਕਾਰੀਆਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਪਹਿਲੀ ਕਿਸ਼ਤ ਵਜੋਂ 5,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ, ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। The post ਵਿਜੀਲੈਂਸ ਵਲੋਂ ਜ਼ੁਰਮਾਨਾ ਰੱਦ ਕਰਨ ਲਈ 5,00,000 ਰੁਪਏ ਰਿਸ਼ਵਤ ਲੈਂਦਿਆਂ ਈ.ਟੀ.ਓ. ਤੇ ਆਬਕਾਰੀ ਇੰਸਪੈਕਟਰ ਨੂੰ ਰੰਗੇ ਹੱਥੀਂ ਕਾਬੂ appeared first on TheUnmute.com - Punjabi News. Tags:
|
ਵਿਜੀਲੈਂਸ ਬਿਊਰੋ ਵੱਲੋਂ 5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ASI ਗ੍ਰਿਫ਼ਤਾਰ Thursday 15 December 2022 01:48 PM UTC+00 | Tags: aam-aadmi-party asi assistant-sub-inspector bhulath-police-station breaking-news cm-bhagwant-mann kapurthala lakhwinder-singh news punjab punjab-news the-unmute-breaking-news the-unmute-punjabi-news vigilance-bureau ਚੰਡੀਗੜ੍ਹ 15 ਦਸੰਬਰ 2022: ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਭੁਲੱਥ, ਜ਼ਿਲ੍ਹਾ ਕਪੂਰਥਲਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਲਖਵਿੰਦਰ ਸਿੰਘ (899/ਕਪੂਰਥਲਾ) ਨੂੰ 5,000 ਰੁਪਏ ਰਿਸ਼ਵਤ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਦਰਜ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਵਤਾਰ ਸਿੰਘ ਵਾਸੀ ਪਿੰਡ ਆਕਾਲਾ, ਭੁਲੱਥ ਨੇ ਦੋਸ਼ ਲਗਾਇਆ ਹੈ ਕਿ ਉਕਤ ਪੁਲਿਸ ਮੁਲਾਜ਼ਮ ਨੇ ਉਸਦੇ ਲੜਕੇ ਬਾਰੇ ਪੁਲਿਸ ਸਟੇਸ਼ਨ ਵਿਖੇ ਦਰਜ ਸ਼ਿਕਾਇਤ ‘ਤੇ ਕਾਰਵਾਈ ਕਰਨ ਬਦਲੇ 5,000 ਰੁਪਏ ਰਿਸ਼ਵਤ ਦੀ ਲਈ ਹੈ। ਉਹ ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰਨ ਲਈ ਰਿਸ਼ਵਤ ਵਜੋਂ ਹੋਰ ਪੈਸੇ ਮੰਗ ਰਿਹਾ ਸੀ ਅਤੇ ਸ਼ਿਕਾਇਤਕਰਤਾ ਨੇ ਇਸ ਸਬੰਧੀ ਹੋਈ ਗੱਲਬਾਤ ਵੀ ਰਿਕਾਰਡ ਕਰ ਲਈ। ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਰਿਸ਼ਵਤ ਮੰਗਣ ਅਤੇ ਲੈਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਉਪਰੰਤ ਉਕਤ ਪੁਲਿਸ ਅਧਿਕਾਰੀ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਏ.ਐਸ.ਆਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। The post ਵਿਜੀਲੈਂਸ ਬਿਊਰੋ ਵੱਲੋਂ 5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ASI ਗ੍ਰਿਫ਼ਤਾਰ appeared first on TheUnmute.com - Punjabi News. Tags:
|
ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਫੁੱਟਬਾਲ ਟੀਮ ਦੇ ਟਰਾਇਲ 17 ਦਸੰਬਰ ਨੂੰ Thursday 15 December 2022 01:54 PM UTC+00 | Tags: breaking-news guru-nanak-stadium guru-nanak-stadium-in-ludhiana. harjot-singh-bains khelo-india-youth-games khelo-india-youth-games-2023 khelo-india-youth-games-football news punjab-football-team punjab-youth-games the-unmute-breaking-news the-unmute-punjabi-news ਚੰਡੀਗੜ੍ਹ 15 ਦਸੰਬਰ 2022: ਮੱਧ ਪ੍ਰਦੇਸ਼ ਵਿੱਚ 31 ਜਨਵਰੀ ਤੋਂ 11 ਫ਼ਰਵਰੀ 2023 ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ (Khelo India Youth Games) ਦੇ ਫੁੱਟਬਾਲ ਮੁਕਾਬਲਿਆਂ ਲਈ ਪੰਜਾਬ ਦੀ ਮੁੰਡਿਆਂ ਦੀ ਟੀਮ ਦੀ ਚੋਣ ਲਈ 17 ਦਸੰਬਰ ਨੂੰ ਟਰਾਇਲ ਸਵੇਰੇ 10 ਵਜੇ ਟਰਾਇਲ ਲਏ ਜਾਣਗੇ। ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਫੁਟਬਾਲ ਟੀਮ ਦੀ ਚੋਣ ਦੇ ਟਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਟਰਾਇਲ ਵਿੱਚ ਹਿੱਸਾ ਲੈਣ ਲਈ ਖਿਡਾਰੀ ਦੀ ਜਨਮ ਮਿਤੀ ਪਹਿਲੀ ਜਨਵਰੀ 2004 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਚਾਹਵਾਨ ਖਿਡਾਰੀ ਨਿਰਧਾਰਤ ਸਮੇਂ ਅਤੇ ਸਥਾਨ ਤੇ ਪਹੁੰਚ ਕੇ ਚੋਣ ਟਰਾਇਲਾਂ ਵਿੱਚ ਹਿੱਸਾ ਲੈ ਸਕਦੇ ਹਨ। The post ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਫੁੱਟਬਾਲ ਟੀਮ ਦੇ ਟਰਾਇਲ 17 ਦਸੰਬਰ ਨੂੰ appeared first on TheUnmute.com - Punjabi News. Tags:
|
ਬੀਐੱਸਐੱਫ ਵਲੋਂ ਅੰਮ੍ਰਿਤਸਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ 4.490 ਕਿਲੋ ਹੈਰੋਇਨ ਬਰਾਮਦ Thursday 15 December 2022 02:06 PM UTC+00 | Tags: amritsar border-security-force breaking-news bsf bsf-58th-foundation-da bsf-jawan eastern-front indian-army india-pakistan news punjab-police the-unmute-breaking-news the-unmute-latest-news the-unmute-news the-unmute-punjabi-news western-front ਚੰਡੀਗੜ੍ਹ 15 ਦਸੰਬਰ 2022: ਪੰਜਾਬ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਪਾਕਿਸਤਾਨੀ ਡਰੋਨ ਦੀਆਂ ਘੁਸਪੈਠ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀ ਲੈ ਰਹੀਆਂ | ਇੱਕ ਵਾਰ ਫਿਰ ਬੀਐੱਸਐੱਫ (BSF) ਨੇ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐੱਫਐੱਫ ਨੇ ਅੰਮ੍ਰਿਤਸਰ ਦੇ ਪਿੰਡ ਦਾਉਕੇ ਨੇੜੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਣ ਦਾ ਸ਼ੱਕੀ ਡਰੋਨ ਉਡਾਣ ਦੀ ਆਵਾਜ਼ ਸੁਣੀ। ਇਸ ਦੌਰਾਨ ਬੀਐੱਸਐੱਫ ਨੇ ਡਰੋਨ ਨੂੰ ਅੱਗ ਦੁਆਰਾ ਰੋਕਣ ਦੀ ਕੋਸ਼ਿਸ਼ ਕੀਤੀ। ਇਸਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਇਸ ਬਾਰੇ ਪੁਲਿਸ ਅਤੇ ਸਬੰਧਤ ਏਜੰਸੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ । ਤਲਾਸ਼ੀ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਪੀਲੀ ਟੇਪ ਨਾਲ ਲਪੇਟਿਆ ਹੋਇਆ 01 ਪੈਕੇਟ ਬਰਾਮਦ ਕੀਤਾ, ਜਿਸ ਵਿੱਚ ਕੁੱਲ 4.490 ਕਿਲੋ ਹੈਰੋਇਨ ਬਰਾਮਦ ਹੋਈ। The post ਬੀਐੱਸਐੱਫ ਵਲੋਂ ਅੰਮ੍ਰਿਤਸਰ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ 4.490 ਕਿਲੋ ਹੈਰੋਇਨ ਬਰਾਮਦ appeared first on TheUnmute.com - Punjabi News. Tags:
|
ਹਾਈਕੋਰਟ ਨੇ ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਦੇ ਰਹੇ ਲੋਕਾਂ ਦੀ ਜਾਇਦਾਦ ਦਾ ਮੰਗਿਆ ਵੇਰਵਾ Thursday 15 December 2022 02:22 PM UTC+00 | Tags: aam-aadmi-party deputy-commissioner-ferozepur-mrs-amrit-singh ferozepur ferozepur-police news punjab punjab-government the-unmute-breaking-news zeera-liquor-factory-i zira-liquor-factory ਫ਼ਿਰੋਜਪੁਰ 15 ਦਸੰਬਰ 2022: ਜ਼ੀਰਾ ਸ਼ਰਾਬ ਫੈਕਟਰੀ (Zira Liquor Factory) ਦਾ ਮਾਮਲਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਦੀ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ | ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਫ਼ਿਰੋਜਪੁਰ ਸ਼੍ਰੀਮਤੀ ਅੰਮ੍ਰਿਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਹਾਈਕੋਰਟ ਵੱਲੋਂ ਧਰਨਾਕਾਰੀਆਂ ਦੇ ਨਾਂਅ ਅਤੇ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਹਾਈਕੋਰਟ ਵੱਲੋਂ ਜੋ ਜ਼ੁਰਮਾਨਾ ਪੰਜਾਬ ਸਰਕਾਰ ਨੂੰ ਕੀਤਾ ਕੁੱਲ 20 ਕਰੋੜ ਜਮਾਂ ਕਰਵਾ ਦਿੱਤਾ ਗਿਆ ਹੈ ਅਤੇ 20 ਕਰੋੜ ਰੁਪਏ ਦੀ ਭਰਪਾਈ ਲਈ ਹੀ ਧਰਨਾਂ ਕਾਰੀਆ ਦੀ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਇਹ ਕਦੇ ਵੀ ਨਹੀਂ ਵੀ ਚਾਹੇਗਾ ਕਿ ਧਰਨਾਕਾਰੀਆਂ ਨਾਲ ਧੱਕੇਸ਼ਾਹੀ ਹੋਵੇ। ਇਸ ਕਰਕੇ ਧਰਨਾਂ ਕਾਰੀਆਂ ਦਾ ਵੀ ਫ਼ਰਜ ਬਣਦਾ ਹੈ ਕਿ ਉਹ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਂਦਿਆ ਸ਼ਰਾਬ ਫੈਕਟਰੀ ਦਾ ਰਸਤਾ ਰੋਕਣ ਦੀ ਬਜਾਏ, 300 ਮੀਟਰ ਦੀ ਦੂਰੀ ਤੇ ਹੀ ਧਰਨਾ ਲਗਾਏ। The post ਹਾਈਕੋਰਟ ਨੇ ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਦੇ ਰਹੇ ਲੋਕਾਂ ਦੀ ਜਾਇਦਾਦ ਦਾ ਮੰਗਿਆ ਵੇਰਵਾ appeared first on TheUnmute.com - Punjabi News. Tags:
|
CM ਮਾਨ ਵਲੋਂ ਆਪਣੇ ਨਿੱਜੀ ਸਵਾਰਥਾਂ ਲਈ ਸੂਬੇ ਦੀਆਂ ਸੜਕਾਂ ਨੂੰ ਗਿਰਵੀ ਰੱਖ ਕੇ ਲੋਕਾਂ 'ਤੇ ਬੋਝ ਪਾਉਣ ਵਾਲੀਆਂ ਪਿਛਲੀਆਂ ਸਰਕਾਰਾਂ ਦੀ ਆਲੋਚਨਾ Thursday 15 December 2022 02:26 PM UTC+00 | Tags: aam-aadmi-party breaking-news cm-bhagwant-mann cm-mann punjab-government the-unmute-breaking-news the-unmute-latest-news ਲਾਚੋਵਾਲ (ਹੁਸ਼ਿਆਰਪੁਰ) 15 ਦਸੰਬਰ 2022: ਮਿਆਦ ਪੁਗਾ ਚੁੱਕੇ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੀ ਆਪਣੀ ਮੁਹਿੰਮ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਸੜਕਾਂ ਨੂੰ ਟੋਲ ਮੁਕਤ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਹੁਸ਼ਿਆਰਪੁਰ-ਟਾਂਡਾ ਸੜਕ ਉਤੇ ਲਾਚੋਵਾਲ ਟੋਲ ਪਲਾਜ਼ਾ ਜਿਸ ਦੀ ਮਿਆਦ 14 ਦਸੰਬਰ, 2022 ਨੂੰ ਖ਼ਤਮ ਹੋ ਗਈ ਸੀ, ਨੂੰ ਬੰਦ ਕਰਨ ਦਾ ਐਲਾਨ ਕੀਤਾ। ਪਿਛਲੀਆਂ ਸਰਕਾਰਾਂ ਵੱਲੋਂ ਆਪਣੇ ਸਵਾਰਥਾਂ ਲਈ ਪੰਜਾਬ ਦੀਆਂ ਸੜਕਾਂ ਨੂੰ ਗਿਰਵੀ ਰੱਖ ਕੇ ਲੋਕਾਂ ‘ਤੇ ਬੋਝ ਪਾਉਣ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਇਸ ਤੋਂ ਨਿਜ਼ਾਤ ਦਿਵਾਉਣ ਲਈ ਹਰ ਸੰਭਵ ਕਦਮ ਚੁੱਕੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਪੰਜਾਬੀਆਂ ਦੀ ਸਰਕਾਰ ਹੈ ਅਤੇ ਪੰਜਾਬੀਆਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਲਾਚੋਵਾਲ ਟੋਲ ਪਲਾਜ਼ਾ ਦਾ ਠੇਕਾ ਖ਼ਤਮ ਹੋ ਚੁੱਕਾ ਹੈ ਪਰ ਕੰਪਨੀ ਇਸ ਨੂੰ ਵਧਾਉਣ ਲਈ ਕਈ ਢੰਗ-ਤਰੀਕੇ ਅਪਣਾ ਰਹੀ ਸੀ। ਉਨ੍ਹਾਂ ਕਿਹਾ ਕਿ ਕੰਪਨੀ ਨੇ ਕਰੋਨਾ ਮਹਾਂਮਾਰੀ ਅਤੇ ਕਿਸਾਨ ਅੰਦੋਲਨ ਦਾ ਹਵਾਲਾ ਦਿੰਦੇ ਹੋਏ 522 ਦਿਨਾਂ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਸੀ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਕੋਈ ਹੋਰ ਵਿਅਕਤੀ ਕੰਪਨੀ ਦੀਆਂ ਤਜਵੀਜ਼ਾਂ ਨਾਲ ਸਹਿਮਤ ਹੋ ਵੀ ਜਾਂਦਾ ਪਰ ਉਨ੍ਹਾਂ ਨੇ ਪੰਜਾਬੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਜਨਤਾ ਦੇ ਪੈਸੇ ਦੀ ਸ਼ਰੇਆਮ ਲੁੱਟ ਹੈ, ਇਸ ਲਈ ਉਨ੍ਹਾਂ ਦੀ ਸਰਕਾਰ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਅਤੇ ਲੋਕਾਂ ਦੀ ਭਲਾਈ ਲਈ ਟੋਲ ਪਲਾਜ਼ਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਸੱਤਾ ਵਿੱਚ ਹੁੰਦੇ ਹਨ ਤਾਂ ਉਹ ਸਾਰੀਆਂ ਰਵਾਇਤਾਂ ਤੋੜ ਕੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਲੋਕਾਂ ਦੀ ਭਲਾਈ ਦੀ ਫਿਕਰ ਛੱਡ ਕੇ ਅਜਿਹੇ ਵਾਧੇ ਕਰ ਦਿੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਉਲਟ ਉਨ੍ਹਾਂ ਦੀ ਸਰਕਾਰ ਨੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਕੇ ਆਮ ਲੋਕਾਂ ਦੀ ਖੁੱਲ੍ਹੀ ਲੁੱਟ ਅਤੇ ਪ੍ਰੇਸ਼ਾਨੀ ਨੂੰ ਖਤਮ ਕਰਨ ਲਈ ਲੋਕ ਪੱਖੀ ਸਟੈਂਡ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ ਕਿਉਂਕਿ ਸੂਬਾ ਸਰਕਾਰ ਪਹਿਲਾਂ ਹੀ ਅਜਿਹੇ ਸਾਰੇ ਡਿਫਾਲਟਰਾਂ ਦੀ ਸੂਚੀ ਤਿਆਰ ਕਰ ਰਹੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਲਾਚੋਵਾਲ ਵਿਖੇ ਟੋਲ ਪਲਾਜ਼ਾ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਨੇ 2007 ਤੋਂ ਨਿਯਮਾਂ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਕੰਪਨੀ ਨੇ ਸਮਝੌਤੇ ਦੀ ਇਕ ਧਾਰਾ ਦੀ ਵੀ ਪਾਲਣਾ ਨਹੀਂ ਕੀਤੀ ਪਰ 2007 ਤੋਂ ਬਾਅਦ ਦੀਆਂ ਸਰਕਾਰਾਂ ਨੇ ਇਸ ਪਾਸਿਉਂ ਅੱਖਾਂ ਮੀਚ ਲਈਆਂ ਸਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੰਪਨੀ ਨੇ ਸੜਕ ਦਾ ਨਿਰਮਾਣ ਕੀਤੇ ਬਿਨਾਂ ਹੀ ਇਸ ਸੜਕ ਤੋਂ 105 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਸ਼ਰ੍ਹੇਆਮ ਉਲੰਘਣਾ ਕਰਦਿਆਂ ਟੋਲ ਤੋਂ ਇਕੱਠੇ ਕੀਤੇ ਫੰਡ ਨੂੰ ਨਿੱਜੀ ਖਾਤੇ ਵਿੱਚ ਪਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੰਪਨੀ ਵਿਰੁੱਧ ਧਾਰਾ 420, 465, 466, 467, 471 ਅਤੇ ਹੋਰ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਸੂਬਾ ਸਰਕਾਰ ਇਸ ਕੰਪਨੀ ਨੂੰ ਬਲੈਕਲਿਸਟ ਕਰੇਗੀ ਤਾਂ ਜੋ ਭਵਿੱਖ ਵਿੱਚ ਅਜਿਹੀ ਲੁੱਟ ਨਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਕਈ ਸਾਲਾਂ ਤੋਂ ਲੋਕ ਇਸ ਟੋਲ ਪਲਾਜ਼ਾ ਤੋਂ ਲੰਘਣ ਲਈ ਆਪਣੀਆਂ ਜੇਬ੍ਹਾਂ ਵਿੱਚੋਂ ਮੋਟੀਆਂ ਰਕਮਾਂ ਖਰਚ ਕਰ ਰਹੇ ਸਨ। ਇਸ ਨੂੰ ਲੋਕਾਂ ਲਈ ਵੱਡੀ ਰਾਹਤ ਦੱਸਦਿਆਂ ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਵੀਰਵਾਰ ਤੋਂ ਇਸ ਟੋਲ ਪਲਾਜ਼ਾ `ਤੇ ਬਿਨਾਂ ਕੋਈ ਟੋਲ ਅਦਾ ਕੀਤੇ ਸਫ਼ਰ ਕਰ ਸਕਦੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਅਜਿਹੇ ਟੋਲ ਪਲਾਜ਼ਿਆਂ ਕਾਰਨ ਆਮ ਵਸਤੂਆਂ ਦੀਆਂ ਕੀਮਤਾਂ ਵਧ ਰਹੀਆਂ ਹਨ ਕਿਉਂਕਿ ਹਰ ਟੋਲ ਪਾਰ ਕਰਨ ਤੋਂ ਬਾਅਦ ਇਨ੍ਹਾਂ ਵਸਤਾਂ ਦੇ ਟਰਾਂਸਪੋਰਟ ਖਰਚੇ ਵੱਧ ਜਾਂਦੇ ਹਨ। ਭਗਵੰਤ ਮਾਨ ਨੇ ਜ਼ੋਰ ਦੇ ਕੇ ਆਖਿਆ ਕਿ ਟੋਲ ਪਲਾਜ਼ਾ ਮਾਲਕ ਆਪਣੀ ਮਨਮਰਜ਼ੀ ਨਾਲ ਦਰਾਂ ਵਧਾ ਦਿੰਦੇ ਹਨ, ਜਿਸ ਨਾਲ ਆਮ ਆਦਮੀ ਦੀ ਜੇਬ੍ਹ `ਤੇ ਭਾਰੀ ਬੋਝ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਲੁੱਟ ਨਹੀਂ ਹੋਣ ਦੇਵੇਗੀ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। The post CM ਮਾਨ ਵਲੋਂ ਆਪਣੇ ਨਿੱਜੀ ਸਵਾਰਥਾਂ ਲਈ ਸੂਬੇ ਦੀਆਂ ਸੜਕਾਂ ਨੂੰ ਗਿਰਵੀ ਰੱਖ ਕੇ ਲੋਕਾਂ ‘ਤੇ ਬੋਝ ਪਾਉਣ ਵਾਲੀਆਂ ਪਿਛਲੀਆਂ ਸਰਕਾਰਾਂ ਦੀ ਆਲੋਚਨਾ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |