PM ਮੋਦੀ ਨੇ ਅਰਜਨਟੀਨਾ ਨੂੰ ਵਿਸ਼ਵ ਕੱਪ ‘ਚ ਇਤਿਹਾਸਿਕ ਜਿੱਤ ਲਈ ਦਿੱਤੀ ਵਧਾਈ, ਕਿਹਾ-‘ਇਹ ਮੈਚ ਯਾਦਗਾਰ ਰਹੇਗਾ’

ਐਤਵਾਰ ਨੂੰ ਫਰਾਂਸ ਤੇ ਅਰਜਨਟੀਨਾ ਵਿਚਾਲੇ ਖੇਡੇ ਗਏ ਫੀਫਾ ਵਿਸ਼ਵ ਕੱਪ ਫਾਈਨਲ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। ਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਨੇ ਫਰਾਂਸ ਸ਼ੂਟਆਊਟ ਵਿੱਚ 4-2 ਨਾਲ ਮਾਤ ਦਿੱਤੀ। ਇਸ ਫਾਈਨਲ ਮੁਕਾਬਲੇ ਵਿੱਚ ਦੋਹਾਂ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ। ਮੇਸੀ ਤੇ ਅਰਜਨਟੀਨਾ ਦੀ ਜਿੱਤ ਦੇ ਬਾਅਦ ਭਾਰਤ ਵਿੱਚ ਜਸ਼ਨ ਸ਼ੁਰੂ ਹੋ ਗਿਆ। ਅਰਜਨਟੀਨਾ ਨੂੰ 36 ਸਾਲ ਬਾਅਦ ਫੀਫਾ ਵਿਸ਼ਵ ਕੱਪ ਵਿੱਚ ਜਿੱਤ ਮਿਲੀ ਹੈ। ਇਸੇ ਦੇ ਨਾਲ ਲਿਯੋਨੇਲ ਮੇਸੀ ਦਾ ਆਪਣੀ ਟੀਮ ਨੂੰ ਵਿਸ਼ਵ ਕੱਪ ਜਿਤਾਉਣ ਦਾ ਸਪਨਾ ਵੀ ਪੂਰਾ ਹੋ ਗਿਆ। ਇਸ ਵਿਚਾਲੇ ਅਰਜਨਟੀਨਾ ਦੀ ਜਿੱਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਵਧਾਈ ਦਿੱਤੀ ਹੈ।

PM Modi congratulates Argentina
PM Modi congratulates Argentina

ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, “ਇਸ ਨੂੰ ਸਭ ਤੋਂ ਰੋਮਾਂਚਕ ਫੁੱਟਬਾਲ ਮੈਚਾਂ ਵਿੱਚੋਂ ਇੱਕ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਅਰਜਨਟੀਨਾ ਨੂੰ ਫੀਫਾ ਵਿਸ਼ਵ ਕੱਪ ਚੈਂਪੀਅਨ ਬਣਨ ‘ਤੇ ਵਧਾਈ। ਉਨ੍ਹਾਂ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਰਜਨਟੀਨਾ ਤੇ ਮੇਸੀ ਦੇ ਲੱਖਾਂ ਭਾਰਤੀ ਪ੍ਰਸ਼ੰਸਕ ਇਸ ਸ਼ਾਨਦਾਰ ਜਿੱਤ ‘ਤੇ ਖੁਸ਼ੀ ਮਨਾ ਰਹੇ ਹਨ।”

PM Modi congratulates Argentina
PM Modi congratulates Argentina

ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਇੱਕ ਹੋਰ ਟਵੀਟ ਕਰਦਿਆਂ ਫਰਾਂਸ ਦੀ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਫੀਫਾ ਵਿਸ਼ਵ ਕੱਪ ਵਿੱਚ ਉਤਸ਼ਾਹ ਪੂਰਨ ਪ੍ਰਦਰਸ਼ਨ ਦੇ ਲਈ ਫਰਾਂਸ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਫਾਈਨਲ ਤੱਕ ਪਹੁੰਚਣ ਦੇ ਰਸਤੇ ਵਿੱਚ ਆਪਣੇ ਕੌਸ਼ਲ ਤੇ ਖੇਡ ਭਾਵਨਾ ਨਾਲ ਫ਼ੁਟਬਾਲ ਪ੍ਰਸ਼ੰਸਕਾਂ ਦਾ ਦਿੱਲ ਜਿੱਤਿਆ।”

ਮੈਸੀ ਦਾ ਸੁਪਨਾ ਹੋਇਆ ਪੂਰਾ, ਅਰਜਨਟੀਨਾ ਬਣਿਆ ਵਰਲਡ ਚੈਂਪੀਅਨ, ਫਰਾਂਸ ਨੂੰ ਹਰਾ ਕੇ ਰਚਿਆ ਇਤਿਹਾਸ

ਦੱਸ ਦੇਈਏ ਕਿ ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ ਮੇਸੀ ਦਾ ਅਧੂਰਾ ਸੁਪਨਾ ਪੂਰਾ ਹੋ ਗਿਆ। ਜਿਸ ਨੂੰ ਉਹ 2014 ਵਿੱਚ ਪੂਰਾ ਨਹੀਂ ਕਰ ਸਕੇ ਸੀ। ਡਿਏਗੋ ਮਾਰਾਡੋਨਾ ਦੇ ਬਾਅਦ ਉਨ੍ਹਾਂ ਨੇ ਆਪਣੀ ਟੀਮ ਨੂੰ ਵਿਸ਼ਵ ਕੱਪ ਜਿਤਾ ਕੇ ਮਹਾਨ ਖਿਡਾਰੀਆਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ। ਮੈਦਾਨ ‘ਤੇ ਭਾਰੀ ਗਿਣਤੀ ਵਿੱਚ ਜਮ੍ਹਾਂ ਦਰਸ਼ਕਾਂ ਤੇ ਦੁਨੀਆ ਭਰ ਵਿੱਚ ਟੀਵੀ ਦੇ ਸਾਹਮਣੇ ਬੈਠੇ ਫੁੱਟਬਾਲ ਪ੍ਰੇਮੀਆਂ ਦੇ ਸਾਹ ਰੋਕ ਦੇਣ ਵਾਲੇ ਰੋਮਾਂਚਕ ਮੈਚ ਵਿੱਚ ਪਾਸਾ ਪਲ-ਪਲ ਪਲਟਦਾ ਰਿਹਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post PM ਮੋਦੀ ਨੇ ਅਰਜਨਟੀਨਾ ਨੂੰ ਵਿਸ਼ਵ ਕੱਪ ‘ਚ ਇਤਿਹਾਸਿਕ ਜਿੱਤ ਲਈ ਦਿੱਤੀ ਵਧਾਈ, ਕਿਹਾ-‘ਇਹ ਮੈਚ ਯਾਦਗਾਰ ਰਹੇਗਾ’ appeared first on Daily Post Punjabi.



source https://dailypost.in/news/sports/pm-modi-congratulates-argentina/
Previous Post Next Post

Contact Form