PM ਮੋਦੀ ਦੀ ਮਾਂ ਹੀਰਾਬੇਨ ਦਾ 100 ਸਾਲ ਦੀ ਉਮਰ ‘ਚ ਦੇਹਾਂਤ, ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 100 ਸਾਲ ਦੇ ਸਨ। ਹੀਰਾਬੇਨ ਨੇ ਅਹਿਮਦਾਬਾਦ ਦੇ ਯੂਐੱਨ ਮਹਿਤਾ ਇੰਸਟੀਚਿਊਟ ਆਫ ਕਾਰਡੀਓਲਾਜੀ ਐਂਡ ਰਿਸਰਚ ਸੈਂਟਰ ਵਿਚ ਤੜਕੇ 3.30 ਵਜੇ ਆਖਰੀ ਸਾਹ ਲਏ। ਮੰਗਲਵਾਰ ਦੇਰ ਰਾਤ ਸਾਹ ਲੈਣ ਵਿਚ ਤਕਲੀਫ ਹੋਣ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਨੂੰ ਕੱਫ ਦੀ ਸ਼ਿਕਾਇਤ ਵੀ ਸੀ।

ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਪਹੁੰਚ ਗਏ ਹਨ। ਉਹ ਸਿੱਧੇ ਗਾਂਧੀਨਗਰ ਦੇ ਰਾਏਸਣ ਪਿੰਡ ਵਿਚ ਭਰਾ ਪੰਕਜ ਮੋਦੀ ਦੇ ਘਰ ਜਾਣਗੇ ਜਿਥੇ ਮਾਂ ਦੀ ਮ੍ਰਿਤਕ ਦੇਹ ਰੱਖੀ ਗਈ ਹੈ। ਉਥੋਂ ਸਵੇਰੇ ਅੰਤਿਮ ਯਾਤਰਾ ਸ਼ੁਰੂ ਹੋਵੇਗੀ ਤੇ ਸੈਕਟਰ-30 ਸਥਿਤ ਸ਼ਮਸ਼ਾਨ ਘਾਟ ਪਹੁੰਚੇਗੀ ਜਿਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

PM ਮੋਦੀ ਨੇ ਟਵੀਟ ਕਰਕੇ ਮਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਸਵੇਰੇ 6 ਵਜ ਕੇ 2 ਮਿੰਟ ‘ਤੇ ਉਨ੍ਹਾਂ ਨੇ ਲਿਖਿਆ-ਸ਼ਾਨਦਾਰ ਸ਼ਤਾਬਦੀ ਦਾ ਈਸ਼ਵਰ ਦੇ ਚਰਨਾਂ ਵਿਚ ਵਿਰਾਮ। ਮਾਂ ਵਿਚ ਮੈਂ ਹਮੇਸ਼ਾ ਉਸ ਤ੍ਰਿਮੂਰਤੀ ਦੀ ਅਨੁਭੂਤੀ ਕੀਤੀ ਹੈ ਜਿਸ ਵਿਚ ਇਕ ਤਪੱਸਵੀ ਦੀ ਯਾਤਰਾ, ਨਿਰਸੁਆਰਥ ਕਰਮਯੋਗੀ ਦਾ ਪ੍ਰਤੀਕ ਤੇ ਮੁੱਲਾਂ ਪ੍ਰਤੀ ਵਚਨਬੱਧ ਜੀਵਨ ਸ਼ਾਮਲ ਹੈ।

ਇਹ ਵੀ ਪੜ੍ਹੋ : ‘ਤੂੰ ਮੈਨੂੰ ਖ਼ੁਸ਼ ਰਖ, ਮੈਂ ਤੈਨੂੰ ਖ਼ੁਸ਼ ਰਖਾਂਗਾ’, ਮਹਿਲਾ ਕੋਚ ਨੇ ਹਰਿਆਣਾ ਦੇ ਖੇਡ ਮੰਤਰੀ ‘ਤੇ ਲਾਏ ਵੱਡੇ ਦੋਸ਼

ਉਨ੍ਹਾਂ ਅੱਗੇ ਲਿਖਿਆ ਮੈਂ ਜਦੋਂ ਉਨ੍ਹਾਂ ਨੂੰ 100ਵੇਂ ਜਨਮ ਦਿਨ ‘ਤੇ ਮਿਲਿਆ ਤਾਂ ਉਨ੍ਹਾਂ ਨੇ ਇਕ ਗੱਲ ਕਹੀ ਸੀ, ਜੋ ਹਮੇਸ਼ਾ ਯਾਦ ਰਹਿੰਦੀ ਹੈ ਕਿ ਕੰਮ ਕਰੋ ਬੁੱਧੀ ਨਾਲ ਤੇ ਜੀਵਨ ਜਿਓ ਸ਼ੁੱਧੀ ਨਾਲ। ਹੀਰਾਬੇਨ ਨੇ ਜੂਨ ਵਿਚ ਹੀ ਆਪਣਾ 99ਵਾਂ ਜਨਮਦਿਨ ਮਨਾਇਆ ਸੀ। ਪ੍ਰਧਾਨ ਮੰਤਰੀ ਮੋਦੀ ਉੁਸ ਸਮੇਂ ਉਨ੍ਹਾਂ ਨੂੰ ਮਿਲਣ ਆਏ ਸਨ। ਉਸ ਦੌਰਾਨ PM ਮੋਦੀ ਨੇ ਹੀਰਾਬੇਨ ਦੇ ਪੈਰ ਧੋ ਕੇ ਪਾਣੀ ਆਪਣੀਆਂ ਅੱਖਾਂ ਨਾਲ ਲਗਾਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post PM ਮੋਦੀ ਦੀ ਮਾਂ ਹੀਰਾਬੇਨ ਦਾ 100 ਸਾਲ ਦੀ ਉਮਰ ‘ਚ ਦੇਹਾਂਤ, ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ appeared first on Daily Post Punjabi.



Previous Post Next Post

Contact Form