ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਮੁਸ਼ਕਲਾਂ ਵਿਚ ਫਸ ਗਏ ਹਨ। 21 ਸਾਲਾ ਲਕਸ਼ੈ ਖਿਲਾਫ ਉਮਰ ਨਾਲ ਸਬੰਧਤ ਧੋਖਾਦੇਹੀ ਤੇ ਫਰਜ਼ੀਵਾੜੇ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬੰਗਲੌਰ ਵਿਚ ਦਰਜ ਕਰਾਈ ਗਈ FIR ਵਿਚ ਦੋਸ਼ ਲਗਾਇਆ ਗਿਆ ਹੈ ਕਿ ਲਕਸ਼ੈ ਸੈਨ ਨੇ ਆਪਣੇ ਭਰਾ ਚਿਰਾਗ ਸੇਨ ਨਾਲ ਮਿਲ ਕੇ ਘੱਟ ਉਮਰ ਵਰਗ ਦੇ ਟੂਰਨਾਮੈਂਟ ਵਿਚ ਖੇਡਣ ਲਈ ਉਮਰ ਦੀ ਹੇਰਾਫੇਰੀ ਕੀਤੀ ਸੀ। FIR ਵਿਚ ਪਿਤਾ ਧੀਰੇਂਦਰ ਸੇਨ, ਭਰਾ ਚਿਰਾਗ ਸੇਨ, ਮਾਂ ਨਿਰਮਲਾ ਤੇ ਵਿਮਲ ਕੁਮਾਰ ਦਾ ਨਾਂ ਵੀ ਹੈ। ਵਿਮਲ ਕੁਮਾਰ ਪਿਛਲੇ 10 ਤੋਂ ਵਧ ਸਾਲਾਂ ਤੋਂ ਲਕਸ਼ੈ ਤੇ ਚਿਰਾਗ ਨੂੰ ਕੋਚਿੰਗ ਦੇ ਰਹੇ ਹਨ।
ਲਕਸ਼ੈ ਸੇਨ ‘ਤੇ ਭਾਰਤੀ ਦੰਡਾਵਲੀ ਦੇ ਤਹਿਤ ਧੋਖਾਧੜੀ (ਧਾਰਾ 420), ਜਾਅਲਸਾਜ਼ੀ (468), ਜਾਅਲੀ ਦਸਤਾਵੇਜ਼ ਨੂੰ ਅਸਲੀ (471) ਵਜੋਂ ਵਰਤਣ ਦਾ ਦੋਸ਼ ਲਗਾਇਆ ਗਿਆ ਹੈ। ਸ਼ਿਕਾਇਤ ਅਨੁਸਾਰ ਲਕਸ਼ੈ ਦੀ ਉਮਰ 24 ਸਾਲ ਹੈ, ਜੋ ਕਿ ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਵਿੱਚ ਦਰਜ ਉਸ ਦੀ ਜਨਮ ਮਿਤੀ (16 ਅਗਸਤ 2001) ਤੋਂ ਤਿੰਨ ਸਾਲ ਵੱਧ ਹੈ। ਵੱਡੇ ਭਰਾ ਚਿਰਾਗ ਦੀ ਉਮਰ ਕਥਿਤ ਤੌਰ ’ਤੇ 26 ਸਾਲ ਦੱਸੀ ਜਾਂਦੀ ਹੈ, ਜਦੋਂਕਿ ਬੀਏਆਈ ਦੇ ਸ਼ਨਾਖਤੀ ਕਾਰਡ ਅਨੁਸਾਰ ਉਸ ਦੀ ਉਮਰ 24 ਸਾਲ (22 ਜੁਲਾਈ 1998) ਹੈ।
ਸੇਨ ਭਰਾ, ਜੋ ਉੱਤਰਾਖੰਡ ਦੇ ਰਹਿਣ ਵਾਲੇ ਹਨ, ਬੈਂਗਲੁਰੂ ਵਿੱਚ ਪ੍ਰਕਾਸ਼ ਪਾਦੂਕੋਣ ਬੈਡਮਿੰਟਨ ਅਕੈਡਮੀ ਵਿੱਚ ਵਿਮਲ ਕੁਮਾਰ ਦੇ ਅਧੀਨ ਟ੍ਰੇਨਿੰਗ ਕਰਦੇ ਹਨ, ਜਦੋਂ ਕਿ ਸ਼ਿਕਾਇਤਕਰਤਾ ਉਸੇ ਮਹਾਨਗਰ ਵਿੱਚ ਇੱਕ ਹੋਰ ਅਕੈਡਮੀ ਚਲਾਉਂਦਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਮਲ ਨੇ 2010 ਵਿੱਚ ਲਕਸ਼ੈ ਦੇ ਮਾਪਿਆਂ ਨਾਲ ਮਿਲੀਭੁਗਤ ਕਰਕੇ ਜਨਮ ਸਰਟੀਫਿਕੇਟ ਜਾਅਲੀ ਬਣਾਇਆ ਸੀ।
ਇਹ ਵੀ ਪੜ੍ਹੋ : 13 ਕਿਲੋ ਹੈਰੋਇਨ ਬਰਾਮਦਗੀ ਮਾਮਲਾ : ਪੰਜਾਬ ਪੁਲਿਸ ਨੇ ਰਾਜਸਥਾਨ ਤੋਂ ਨਸ਼ਾ ਤਸਕਰਾਂ ਦੇ 2 ਸਾਥੀਆਂ ਨੂੰ ਕੀਤਾ ਗ੍ਰਿਫਤਾਰ
ਸ਼ਿਕਾਇਤਕਰਤਾ ਅਨੁਸਾਰ ਲਕਸ਼ੈ ਸੇਨ ਨੇ ਘੱਟ ਉਮਰ ਵਰਗ ਦੇ ਕਈ ਟੂਰਨਾਮੈਂਟਾਂ ਵਿੱਚ ਭਾਗ ਲੈ ਕੇ ਕਈ ਨੌਜਵਾਨ ਪ੍ਰਤਿਭਾਸ਼ਾਲੀ ਸ਼ਟਲਰਜ਼ ਦਾ ਭਵਿੱਖ ਖਰਾਬ ਕੀਤਾ। ਸ਼ਿਕਾਇਤਕਰਤਾ ਨੇ ਪੰਜਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।ਇਸ ਮਾਮਲੇ ‘ਤੇ ਲਕਸ਼ੈ ਅਤੇ ਉਸਦੇ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਜੇਕਰ ਲਕਸ਼ੈ ‘ਤੇ ਲੱਗੇ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਹਾਲ ਹੀ ‘ਚ ਅਰਜੁਨ ਐਵਾਰਡੀ ਨੂੰ ਆਪਣੇ ਕਈ ਰਿਕਾਰਡ ਛੱਡਣੇ ਪੈ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
The post ਬੈਡਮਿੰਟਨ ਸਟਾਰ ਲਕਸ਼ੈ ਸੇਨ ਖਿਲਾਫ FIR ਦਰਜ, ਟੂਰਨਾਮੈਂਟ ਲਈ ਉਮਰ ‘ਚ ਹੇਰਾਫੇਰੀ ਲੱਗਾ ਦੋਸ਼ appeared first on Daily Post Punjabi.
source https://dailypost.in/latest-punjabi-news/fir-filed-against-badminton/