ਧੁੰਦ ਕਰਕੇ ਹਿਸਾਰ ‘ਚ ਵੱਡਾ ਹਾਦਸਾ, ਵਾਲ-ਵਾਲ ਬਚੇ ਹਰਿਆਣਾ ਦੇ ਡਿਪਟੀ CM ਚੌਟਾਲਾ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਤੋਂ ਬਾਅਦ ਹੁਣ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸੜਕ ਹਾਦਸੇ ‘ਚ ਵਾਲ-ਵਾਲ ਬਚੇ ਹਨ। ਸੋਮਵਾਰ ਦੇਰ ਰਾਤ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਕਾਫਲੇ ਨਾਲ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ, ਜਿਸ ‘ਚ ਉਨ੍ਹਾਂ ਦੇ ਕਾਫਲੇ ਦੀ ਗੱਡੀਆਂ ਨਾਲ ਟੱਕਰ ਹੋ ਗਈ। ਸੜਕ ‘ਤੇ ਸੰਘਣੀ ਧੁੰਦ ਕਾਰਨ ਇਹ ਟੱਕਰ ਹੋਈ। ਇਸ ਹਾਦਸੇ ‘ਚ ਦੁਸ਼ਯੰਤ ਚੌਟਾਲਾ ਵਾਲ-ਵਾਲ ਬਚ ਗਏ। ਇਹ ਹਾਦਸਾ ਹਿਸਾਰ ਤੋਂ ਸਿਰਸਾ ਜਾਂਦੇ ਸਮੇਂ ਅਗਰੋਹਾ ਨੇੜੇ ਦੇਰ ਰਾਤ ਵਾਪਰਿਆ।

Haryana Deputy CM Chautala
Haryana Deputy CM Chautala

ਦੱਸਿਆ ਜਾ ਰਿਹਾ ਹੈ ਕਿ ਕਾਫਲੇ ‘ਚ ਚੱਲ ਰਹੀ ਪੁਲਿਸ ਬੋਲੈਰੋ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਕਾਫਲੇ ਦੀ ਕਾਰ ਬੇਕਾਬੂ ਹੋ ਕੇ ਟਕਰਾ ਗਈ। ਇਸ ਹਾਦਸੇ ‘ਚ ਕਾਫਲੇ ‘ਚ ਮੌਜੂਦ ਪੁਲਿਸ ਕਮਾਂਡੋ ਜ਼ਖਮੀ ਹੋ ਗਏ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਅਨਿਲ ਵਿੱਜ ਵੀ ਸੜਕ ਹਾਦਸੇ ‘ਚ ਵਾਲ-ਵਾਲ ਬਚੇ ਸਨ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੋਮਵਾਰ ਨੂੰ ਕਿਹਾ ਕਿ ਕੇਐਮਪੀ ਐਕਸਪ੍ਰੈਸਵੇਅ ‘ਤੇ ਉਨ੍ਹਾਂ ਦੇ ਸਰਕਾਰੀ ਵਾਹਨ ਨੂੰ ਝਟਕਾ ਲੱਗਾ ਅਤੇ ਉਹ ਵਾਲ-ਵਾਲ ਬਚ ਗਏ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਵਿਜ ਪਾਰਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅੰਬਾਲਾ ਕੈਂਟ ਤੋਂ ਗੁਰੂਗ੍ਰਾਮ ਜਾ ਰਹੇ ਸਨ।

ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਦੇ ਟਵਿੱਟਰ ਅਕਾਊਂਟ ‘ਤੇ ਭਾਰਤ ‘ਚ ਫਿਰ ਲੱਗੀ ਰੋਕ!

ਵਿਜ ਨੇ ਟਵੀਟ ਕੀਤਾ ਸੀ ਕਿ ਅੰਬਾਲਾ ਕੈਂਟ ਤੋਂ ਗੁਰੂਗ੍ਰਾਮ ਜਾਂਦੇ ਸਮੇਂ ਚਮਤਕਾਰੀ ਢੰਗ ਨਾਲ ਵਾਲ-ਵਾਲ ਬਚ ਗਏ, ਜਦੋਂ KMP ਰੋਡ ‘ਤੇ ਮੇਰੀ ਸਰਕਾਰੀ ਗੱਡੀ ਮਰਸਡੀਜ਼ ਬੈਂਜ਼ ਇੰਡ ਈ200 ਦੇ ਦੋ ਟੋਟੇ ਹੋ ਗਏ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਵਿਜ ਨੇ ਵੀ ਕਾਰ ਅਤੇ ਟੁੱਟੇ ਪੁਰਜ਼ੇ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਧੁੰਦ ਕਰਕੇ ਹਿਸਾਰ ‘ਚ ਵੱਡਾ ਹਾਦਸਾ, ਵਾਲ-ਵਾਲ ਬਚੇ ਹਰਿਆਣਾ ਦੇ ਡਿਪਟੀ CM ਚੌਟਾਲਾ appeared first on Daily Post Punjabi.



Previous Post Next Post

Contact Form