ਭਾਰਤ-ਪਾਕਿਸਤਾਨ ਸਰਹੱਦ ‘ਤੇ ਨਜ਼ਰ ਆਇਆ ਡਰੋਨ: BSF ਨੇ ਕੀਤੀ ਫਾਇਰਿੰਗ, ਤਲਾਸ਼ੀ ਦੌਰਾਨ ਮਿਲੀ 17 ਕਰੋੜ ਦੀ ਹੈਰੋਇਨ

ਪਾਕਿਸਤਾਨ ਵਿੱਚ ਬੈਠੇ ਤਸਕਰ ਅਤੇ ਸ਼ਰਾਰਤੀ ਅਨਸਰ ਲਗਾਤਾਰ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਪਰ ਸਰਹੱਦ ‘ਤੇ ਤਾਇਨਾਤ BSF ਦੇ ਜਵਾਨ ਲਗਾਤਾਰ ਉਨ੍ਹਾਂ ਦੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ ।ਪਾਕਿ ਤਸਕਰਾਂ ਵੱਲੋਂ ਪੰਜਾਬ ਦੇ ਤਰਨਤਾਰਨ ਦੇ ਸਰਹੱਦੀ ਕਸਬੇ ਕਾਲਿਆ ਵਿੱਚ ਡਰੋਨ ਭੇਜਿਆ ਗਿਆ। ਇਹ ਡਰੋਨ ਵਾਪਸ ਜਾਣ ਵਿੱਚ ਸਫਲ ਤਾਂ ਹੋ ਗਿਆ, ਪਰ BSF ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਸੁੱਟੀ ਗਈ ਹੈਰੋਇਨ ਦੀ ਖੇਪ ਜ਼ਬਤ ਕਰ ਲਈ ਗਈ। ਜ਼ਬਤ ਕੀਤੀ ਗਈ ਖੇਪ ਦੀ ਕੀਮਤ ਤਕਰੀਬਨ 17 ਕਰੋੜ ਰੁਪਏ ਦੱਸੀ ਜਾ ਰਹੀ ਹੈ।

Drone movement at punjab border
Drone movement at punjab border

BSF ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਡਰੋਨ ਮੂਵਮੈਂਟ ਤਰਨਤਾਰਨ ਦੇ ਸਰਹੱਦੀ ਪਿੰਡ ਕਾਲਿਆ ਵਿੱਚ ਦੇਖਣ ਨੂੰ ਮਿਲੀ। ਰਾਤ ਦੇ ਸਮੇਂ ਜਦੋਂ BSF ਦੇ ਜਵਾਨ ਸਰਹੱਦ ‘ਤੇ ਸੀ, ਉਸ ਸਮੇਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਵੱਲ ਫਾਇਰ ਤਾਂ ਕੀਤੇ ਗਏ, ਪਰ ਡਰੋਨ ਵਾਪਸ ਜਾਣ ਵਿੱਚ ਸਫ਼ਲ ਹੋ ਗਿਆ। ਹਨੇਰੇ ਦੇ ਬਾਵਜੂਦ BSF ਦੇ ਅਧਿਕਾਰੀਆਂ ਨੇ ਰਾਤ ਦੇ ਸਮੇਂ ਸਰਚ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ। ਇਸ ਦੌਰਾਨ ਪਿੰਡ ਕਾਲਿਆ ਦੇ ਖੇਤ ਵਿੱਚ ਉਨ੍ਹਾਂ ਨੂੰ ਇੱਕ ਪੈਕੇਟ ਮਿਲਿਆ। ਜਿਸ ‘ਤੇ ਰੱਸੀ ਦੀ ਇੱਕ ਹੁੱਕ ਬਣਾਈ ਗਈ ਸੀ, ਤਾਂ ਜੋ ਡਰੋਨ ਨਾਲ ਉਸ ਪੈਕੇਟ ਨੂੰ ਸੁੱਟਣ ਵਿੱਚ ਆਸਾਨੀ ਹੋਵੇ। ਜਦੋਂ ਪੈਕੇਟ ਨੂੰ ਜਾਂਚ ਤੋਂ ਬਾਅਦ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 2.470KG ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ: ਵੱਡੀ ਖਬਰ: ਮੂਸੇਵਾਲਾ ਕਤਲ ਮਾਮਲੇ ‘ਚ ਬੱਬੂ ਮਾਨ ਸਣੇ ਕਈਆਂ ਨਾਮੀ ਗਾਇਕਾਂ ਤੋਂ ਹੋਵੇਗੀ ਪੁੱਛਗਿੱਛ !

ਦੱਸ ਦੇਈਏ ਕਿ ਬੀਤੇ ਇੱਕ ਮਹੀਨੇ ਵਿੱਚ ਡਰੋਨ ਮੂਵਮੈਂਟ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਹੈ। ਹਰ ਦੂਜੇ ਦਿਨ ਪਾਕਿਸਤਾਨ ਸਰਹੱਦ ਤੋਂ ਡਰੋਨ ਭਾਰਤੀ ਸਰਹੱਦ ਵਿੱਚ ਆ ਰਿਹਾ ਹੈ। BSF ਵੱਲੋਂ ਸੰਜੀ ਕੀਤੀ ਗਈ ਜਾਣਕਾਰੀ ਅਨੁਸਾਰ ਇੱਕ ਮਹੀਨੇ ਵਿੱਚ ਤਕਰੀਬਨ 8 ਡਰੋਨ BSF ਦੀ ਗੋਲੀ ਦਾ ਨਿਸ਼ਾਨਾ ਬਣੇ ਹਨ। ਇਸਦੇ ਬਾਵਜੂਦ ਪਾਕਿਸਤਾਨ ਵਿੱਚ ਬੈਠੇ ਤਸਕਰ ਲਗਾਤਾਰ ਹੈਰੋਇਨ ਦੀ ਖੇਪ ਭੇਜਣ ਦੇ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਭਾਰਤ-ਪਾਕਿਸਤਾਨ ਸਰਹੱਦ ‘ਤੇ ਨਜ਼ਰ ਆਇਆ ਡਰੋਨ: BSF ਨੇ ਕੀਤੀ ਫਾਇਰਿੰਗ, ਤਲਾਸ਼ੀ ਦੌਰਾਨ ਮਿਲੀ 17 ਕਰੋੜ ਦੀ ਹੈਰੋਇਨ appeared first on Daily Post Punjabi.



source https://dailypost.in/news/punjab/drone-movement-at-punjab-border/
Previous Post Next Post

Contact Form