ਕੋਰੋਨਾ ਦੇ ਖਤਰੇ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪਹਿਲੀ ਨੇਜ਼ਲ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਦੁਨੀਆ ਭਰ ਵਿੱਚ ਵਧਦੇ ਕੋਰੋਨਾ ਮਾਮਲਿਆਂ ਦੇ ਵਿਚਾਲੇ ਕੇਂਦਰ ਸਰਕਾਰ ਨੇ ਭਾਰਤ ਬਾਇਓਟੈਕ ਦੀ ਨੇਜਲ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਹ ਵੈਕਸੀਨ ਬੂਸਟਰ ਡੋਜ਼ ਦੇ ਤੌਰ ‘ਤੇ ਲੱਗ ਸਕੇਗੀ । ਨੇਜਲ ਵੈਕਸੀਨ ਸ਼ੁਰੂਆਤ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਲੱਗ ਸਕੇਗੀ। ਇਸ ਵੈਕਸੀਨ ਸਰਕਾਰ ਨੇ ਭਾਰਤ ਦੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਵਿੱਚ ਅੱਜ ਤੋਂ ਹੀ ਸ਼ਾਮਿਲ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਦੇ ਡਰੱਗ ਕੰਟਰੋਲਰ ਜਨਰਲ, DCGI, ਨੇ ਭਾਰਤ ਬਾਇਓਟੈਕ ਦੇ ਅੰਦਰੂਨੀ ਕੋਵਿਡ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵੈਕਸੀਨ ਨੱਕ ਰਾਹੀਂ ਸਪਰੇਅ ਕਰ ਕੇ ਦਿੱਤੀ ਜਾਂਦੀ ਹੈ, ਜਿਸਦਾ ਮਤਲਬ ਵੈਕਸੀਨ ਲੈਣ ਵਾਲੇ ਦੀ ਬਾਂਹ ‘ਤੇ ਟੀਕਾ ਨਹੀਂ ਲਗਾਇਆ ਜਾਂਦਾ । DCGI ਨੇ ਇੰਟਰਾ ਨੇਜ਼ਲ ਕੋਵਿਡ ਵੈਕਸੀਨ ਨੂੰ 18 ਸਾਲ ਤੋਂ ਉੱਪਰ ਦੇ ਲੋਕਾਂ ਲਈ ਮਨਜ਼ੂਰੀ ਦਿੱਤੀ ਹੈ। ਭਾਰਤ ਬਾਇਓਟੈਕ ਦੀ ਇਸ ਵੈਕਸੀਨ ਦਾ ਨਾਮ BBV154 ਹੈ।

Govt of India approves
Govt of India approves

ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈਕ ਨੇ ਨੇਜ਼ਲ ਵੈਕਸੀਨ ਦਾ 4000 ਵਲੰਟੀਅਰਾਂ ‘ਤੇ ਕਲੀਨਿਕਲ ਟ੍ਰਾਇਲ ਕੀਤਾ ਹੈ । ਇਨ੍ਹਾਂ ਵਿੱਚੋਂ ਕਿਸੇ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ ਹੈ। ਅਗਸਤ ਮਹੀਨੇ ਵਿੱਚ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਤੋਂ ਬਾਅਦ ਸਪੱਸ਼ਟ ਹੋ ਗਿਆ ਸੀ ਕਿ BBV154 ਵੈਕਸੀਨ ਵਰਤੋਂ ਲਈ ਸੁਰੱਖਿਅਤ ਸੀ। ਇਹ ਨੱਕ ਰਾਹੀਂ ਸਰੀਰ ਤੱਕ ਪਹੁੰਚਾਇਆ ਜਾਵੇਗਾ। ਇਸਦੀ ਖਾਸ ਗੱਲ ਇਹ ਹੈ ਕਿ ਇਹ ਸਰੀਰ ਵਿੱਚ ਦਾਖਲ ਹੁੰਦੇ ਹੀ ਕੋਰੋਨਾ ਦੇ ਸੰਕਰਮਣ ਅਤੇ ਸੰਚਾਰਨ ਦੋਵਾਂ ਨੂੰ ਰੋਕਦੀ ਹੈ। ਇਸ ਵੈਕਸੀਨ ਵਿੱਚ ਟੀਕੇ ਦੀ ਕੋਈ ਲੋੜ ਨਹੀਂ ਹੈ । ਨਾਲ ਹੀ, ਹੈਲਥ ਕੇਅਰ ਵਰਕਰਸ ਨੂੰ ਵੀ ਵਿਸ਼ੇਸ਼ ਸਿਖਲਾਈ ਦੀ ਲੋੜ ਨਹੀਂ ਪਵੇਗੀ।

ਇਹ ਵੀ ਪੜ੍ਹੋ: ਪਹਾੜਾਂ ‘ਤੇ ਬਰਫਬਾਰੀ ਨਾਲ ਪੰਜਾਬ ‘ਚ ਵਧੀ ਠੰਡ, ਡਿੱਗਿਆ ਪਾਰਾ, ਗੁਰਦਾਸਪੁਰ ਰਿਹਾ ਸਭ ਤੋਂ ਠੰਡਾ

BBV154 ਬਾਰੇ ਭਾਰਤ ਬਾਇਓਟੈਕ ਨੇ ਦੱਸਿਆ ਹੈ ਕਿ ਇਸ ਵੈਕਸੀਨ ਨੂੰ ਨੱਕ ਰਾਹੀਂ ਦਿੱਤਾ ਜਾਂਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਇਹ ਵੈਕਸੀਨ ਇਨਫੈਕਸ਼ਨ ਤੇ ਸੰਕ੍ਰਮਣ ਨੂੰ ਘੱਟ ਕਰੇਗੀ। ਇਹ ਵੈਕਸੀਨ ਸਿਰਫ਼ ਬੂਸਟਰ ਡੋਜ਼ ਵਜੋਂ ਹੀ ਲਗਾਈ ਜਾਵੇਗੀ। ਯਾਨੀ ਜੋ ਲੋਕ ਪਹਿਲਾਂ ਹੀ ਵੈਕਸੀਨ ਦੀਆਂ ਦੋ ਖੁਰਾਕਾਂ ਲੈ ਚੁੱਕੇ ਹਨ, ਸਿਰਫ ਉਨ੍ਹਾਂ ਨੂੰ ਹੀ ਇਹ ਵੈਕਸੀਨ ਲਗਾਈ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕੋਰੋਨਾ ਦੇ ਖਤਰੇ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪਹਿਲੀ ਨੇਜ਼ਲ ਵੈਕਸੀਨ ਨੂੰ ਦਿੱਤੀ ਮਨਜ਼ੂਰੀ appeared first on Daily Post Punjabi.



Previous Post Next Post

Contact Form