ਵਿਆਹ ‘ਤੇ ਪਹਿਲੀ ਵਾਰ ਬੋਲੇ ਰਾਹੁਲ ਗਾਂਧੀ-‘ਮੇਰੀ ਦਾਦੀ ਤੇ ਮਾਂ ਵਰਗੀਆਂ ਖੂਬੀਆਂ ਹੋਣ, ਅਜਿਹੀ ਕੁੜੀ ਚਾਹੀਦੀ’

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਹਿਲੀ ਵਾਰ ਵਿਆਹ ਨੂੰ ਲੈ ਕੇ ਕੀਤੇ ਗਏ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਵਿਆਹ ਲਈ ਅਜਿਹੀ ਲੜਕੀ ਚਾਹੁੰਣਗੇ ਜਿਸ ਵਿਚ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਤੇ ਤੇ ਮਾਂ ਸੋਨੀਆ ਗਾਂਧੀ ਦੇ ਗੁਣ ਹੋਣ।

ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਦਾਦੀ ਨਾਲ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੇਰੇ ਜੀਵਨ ਦਾ ਪਿਆਰ ਸੀ। ਉਹ ਮੇਰੀ ਦੂਜੀ ਮਾਂ ਸੀ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਇੰਦਰਾ ਗਾਂਧੀ ਵਰਗੀਆਂ ਖੂਬੀਆਂ ਵਾਲੀਆਂ ਕਿਸੇ ਲੜਕੀ ਨਾਲ ਵਿਆਹ ਕਰਨਾ ਚਾਹੁਣਗੇ ਤਾਂ ਉਨ੍ਹਾਂ ਕਿਹਾ ਕਿ ਇਹ ਦਿਲਚਸਪ ਸਵਾਲ ਹੈ। ਮੈਂ ਅਜਿਹੀ ਕੁੜੀ ਪਸੰਦ ਕਰਾਂਗਾ ਜਿਸ ਵਿਚ ਮੇਰੀ ਦਾਦੀ ਤੇ ਮਾਂ ਵਾਲੇ ਗੁਣ ਹੋਣ।

ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ : ਸਾਬਕਾ CM ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ਦੌਰਾਨ ਵੱਡਾ ਹਾਦਸਾ, 7 ਲੋਕਾਂ ਦੀ ਮੌਤ

ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੋਈ ਉਨ੍ਹਾਂ ਨੂੰ ਕੋਈ ‘ਪੱਪੂ’ ਬੋਲਦਾ ਹੈ ਤਾਂ ਉਨ੍ਹਾਂ ਨੂੰ ਬੁਰਾ ਨਹੀਂ ਲੱਗਦਾ ਕਿਉਂਕਿ ਇਹ ਸਾਰਾ ਗਲਤ ਪ੍ਰਚਾਰ ਦਾ ਹਿੱਸਾ ਹੈ ਤੇ ਅਜਿਹਾ ਬੋਲਣ ਵਾਲੇ ਆਪਣੇ ਆਪ ਵਿਚ ਪ੍ਰੇਸ਼ਾਨ ਤੇ ਡਰੇ ਹੋਏ ਹੁੰਦੇ ਹਨ। ਉੁਨ੍ਹਾਂ ਕਿਹਾ ਕਿ ਜੋ ਬੋਲ ਰਿਹਾ ਹੈ, ਉਸ ਦੇ ਅੰਦਰ ਡਰ ਹੈ, ਉਸ ਦੇ ਜੀਵਨ ਵਿਚ ਕੁਝ ਨਹੀਂ ਹੈ ਉਸ ਦੇ ਰਿਸ਼ਤੇ ਚੰਗੇ ਨਹੀਂ ਚੱਲ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਿਸੇ ਨਾਲ ਨਫਰਤ ਨਹੀਂ ਕਰਦਾ। ਤੁਸੀਂ ਮੈਨੂੰ ਗਾਲ੍ਹ ਕੱਢੋ… ਮੈਂ ਤੁਹਾਨੂੰ ਨਫਰਤ ਨਹੀਂ ਕਰਾਂਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਵਿਆਹ ‘ਤੇ ਪਹਿਲੀ ਵਾਰ ਬੋਲੇ ਰਾਹੁਲ ਗਾਂਧੀ-‘ਮੇਰੀ ਦਾਦੀ ਤੇ ਮਾਂ ਵਰਗੀਆਂ ਖੂਬੀਆਂ ਹੋਣ, ਅਜਿਹੀ ਕੁੜੀ ਚਾਹੀਦੀ’ appeared first on Daily Post Punjabi.



Previous Post Next Post

Contact Form