ਬ੍ਰਿਟੇਨ ਦੇ ਬੈਂਕ ਨੋਟਾਂ ‘ਤੇ ਹੋਵੇਗੀ ਕਿੰਗ ਚਾਰਲਸ ਦੀ ਤਸਵੀਰ ! ਬੈਂਕ ਆਫ਼ ਇੰਗਲੈਂਡ ਨੇ ਜਾਰੀ ਕੀਤਾ ਡਿਜ਼ਾਈਨ

ਮਹਾਰਾਣੀ ਐਲਿਜ਼ਾਬੇਥ ਦੀ ਮੌਤ ਤੋਂ ਬਾਅਦ ਹੁਣ ਬ੍ਰਿਟੇਨ ਦੀ ਕਰੰਸੀ ‘ਤੇ ਕਿੰਗ ਚਾਰਲਸ ਦੀ ਤਸਵੀਰ ਛਾਪੀ ਜਾਵੇਗੀ । ਬ੍ਰਿਟੇਨ ਦੇ ਸੈਂਟਰਲ ਬੈਂਕ ਨੇ ਮੰਗਲਵਾਰ ਨੂੰ ਇੱਕ ਨਵੀਂ ਲੁੱਕ ਨਾਲ ਇੰਗਲੈਂਡ ਦੇ ਕਰੰਸੀ ਨੋਟਾਂ ਦਾ ਡਿਜ਼ਾਈਨ ਜਾਰੀ ਕੀਤਾ ਹੈ । ਇਨ੍ਹਾਂ ਨੋਟਾਂ ‘ਤੇ ਕਿੰਗ ਚਾਰਲਸ ਦੀ ਤਸਵੀਰ ਛਪੀ ਹੋਈ ਹੈ । ਇੱਕ ਰਿਪੋਰਟ ਮੁਤਾਬਕ ਬੈਂਕ ਆਫ਼ ਇੰਗਲੈਂਡ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟਾਂ ‘ਤੇ ਮਹਾਰਾਣੀ ਦੀ ਤਸਵੀਰ ਦੀ ਥਾਂ ਕਿੰਗ ਚਾਰਲਸ ਦੀ ਤਸਵੀਰ ਲਗਾਈ ਜਾਵੇਗੀ । ਬਾਕੀ ਚੀਜ਼ਾਂ ਜਿਵੇਂ ਹਨ ਉਸੇ ਤਰ੍ਹਾਂ ਹੀ ਰਹਿਣਗੀਆਂ।

New British banknotes featuring
New British banknotes featuring

ਚਾਰਲਸ ਸਤੰਬਰ ਵਿੱਚ ਆਪਣੀ ਮਾਂ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਕਿੰਗ ਬਣੇ । ਬੈਂਕ ਨੇ ਕਿੰਗ ਚਾਰਲਸ ਦੀ ਫੋਟੋ ਵਾਲੇ ਨੋਟ ਛਾਪਣ ਤੋਂ ਪਹਿਲਾਂ ਸ਼ਾਹੀ ਪਰਿਵਾਰ ਨਾਲ ਗੱਲਬਾਤ ਕੀਤੀ । ਸ਼ਾਹੀ ਪਰਿਵਾਰ ਦਾ ਕਹਿਣਾ ਹੈ ਕਿ ਕਿੰਗ ਚਾਰਲਸ ਦੀ ਤਸਵੀਰ ਵਾਲੇ ਨੋਟ ਸਿਰਫ ਫਟੇ ਨੋਟਾਂ ਨੂੰ ਬਦਲਣ ਅਤੇ ਬਜ਼ਾਰ ਵਿੱਚ ਕਰੰਸੀ ਦੀ ਮੰਗ ਨੂੰ ਪੂਰਾ ਕਰਨ ਲਈ ਹੀ ਛਾਪੇ ਜਾਣੇ ਚਾਹੀਦੇ ਹਨ ਤਾਂ ਜੋ ਇਸ ‘ਤੇ ਜ਼ਿਆਦਾ ਖਰਚ ਨਾ ਹੋਵੇ ਅਤੇ ਵਾਤਾਵਰਨ ਨੂੰ ਘੱਟ ਨੁਕਸਾਨ ਹੋਵੇ।

ਇਹ ਵੀ ਪੜ੍ਹੋ: ਮੋਟਾ ਅਨਾਜ ਘਟਾਏਗਾ ਪੰਜਾਬ ਪੁਲਿਸ ਦਾ ਮੋਟਾਪਾ! ਸਮੂਹ SSPs ਨੂੰ ਡਾਇਟ ਸਬੰਧੀ ਭੇਜੀ ਗਈ ਚਿੱਠੀ

ਕਿੰਗ ਚਾਰਲਸ ਦੀ ਫੋਟੋ 5, 10, 20 ਅਤੇ 50 ਪੌਂਡ ਦੇ ਨੋਟਾਂ ‘ਤੇ ਦਿਖਾਈ ਦੇਵੇਗੀ। ਜਿਸ ਦਾ ਸਰਕੂਲੇਸ਼ਨ ਸਾਲ 2024 ਤੋਂ ਸ਼ੁਰੂ ਹੋਵੇਗਾ । ਬੈਂਕ ਆਫ ਇੰਗਲੈਂਡ ਨੇ ਕਿਹਾ ਕਿ ਇਸ ਨਾਲ ਮਹਾਰਾਣੀ ਐਲਿਜ਼ਾਬੇਥ ਦੀ ਫੋਟੋ ਵਾਲੇ ਕਰੰਸੀ ਨੋਟਾਂ ਦੀ ਵੈਧਤਾ ‘ਤੇ ਕੋਈ ਅਸਰ ਨਹੀਂ ਪਵੇਗਾ । ਬ੍ਰਿਟੇਨ ਵਿੱਚ ਉਨ੍ਹਾਂ ਦੀ ਵਰਤੋਂ ਜਾਰੀ ਰਹੇਗੀ।

New British banknotes featuring
New British banknotes featuring

ਨਿਊਜ਼ ਏਜੰਸੀ ਮੁਤਾਬਕ ਨਵੇਂ ਕਿੰਗ ਚਾਰਲਸ ਦੀ ਕਰੀਬ 10 ਸਾਲ ਪੁਰਾਣੀ ਫੋਟੋ ਛਾਪੀ ਜਾਵੇਗੀ । ਇਸ ਫੋਟੋ ਨੂੰ ਸ਼ਾਹੀ ਪਰਿਵਾਰ ਨੇ 2013 ਵਿੱਚ ਜਨਤਕ ਕੀਤਾ ਸੀ । ਹਾਲ ਹੀ ਦੇ ਮਹੀਨਿਆਂ ਵਿੱਚ ਅੰਤਿਮ ਰੂਪ ਦਿੱਤੇ ਨਵੇਂ ਡਿਜ਼ਾਈਨ ਨੂੰ ਕਿੰਗ ਚਾਰਲਸ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ । ਇਹ ਨੋਟ 2023 ਦੀ ਪਹਿਲੀ ਛਿਮਾਹੀ ਤੋਂ ਵੱਡੇ ਪੱਧਰ ‘ਤੇ ਛਾਪੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਬ੍ਰਿਟੇਨ ਦੇ ਬੈਂਕ ਨੋਟਾਂ ‘ਤੇ ਹੋਵੇਗੀ ਕਿੰਗ ਚਾਰਲਸ ਦੀ ਤਸਵੀਰ ! ਬੈਂਕ ਆਫ਼ ਇੰਗਲੈਂਡ ਨੇ ਜਾਰੀ ਕੀਤਾ ਡਿਜ਼ਾਈਨ appeared first on Daily Post Punjabi.



source https://dailypost.in/news/international/new-british-banknotes-featuring/
Previous Post Next Post

Contact Form