ਅੰਮ੍ਰਿਤਸਰ: ਰਿਟਰੀਟ ਸੈਰੇਮਨੀ ਲਈ ਅੱਜ ਤੋਂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ, ਬਚੇਗਾ ਸੈਲਾਨੀਆਂ ਦਾ ਸਮਾਂ

ਭਾਰਤ-ਪਾਕਿ ਸਰਹੱਦ ਜੇਸੀਪੀ ਅਟਾਰੀ ‘ਤੇ ਰੋਜ਼ਾਨਾ ਸ਼ਾਮ ਹੋਣ ਵਾਲੀ ਬੀਟਿੰਗ ਦਿ ਰਿਟ੍ਰੀਟ ਸੈਰੇਮਨੀ ਲਈ ਨਵੇਂ ਸਾਲ ਦੇ ਪਹਿਲੇ ਦਿਨ ਯਾਨੀ ਇਕ ਜਨਵਰੀ ਤੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਨਵੀਂ ਸ਼ੁਰੂਆਤ ਹੋਵੇਗੀ।

ਦੇਸ਼ ਦੀ ਇਸ ਇਤਿਹਾਸਕ ਸੇਰੇਮਨੀ ਦੀ ਪਹਿਲੀ ਲਾਈਨ ਵਿਚ ਬੈਠ ਕੇ ਦੇਖਣ ਲਈ ਸੈਲਾਨੀਆਂ ਨੂੰ ਹੁਣ ਬੀਐੱਸਐੱਫ ਹੈੱਡਕੁਆਰਟਰ ਵਿਚ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। BSF ਵੱਲੋਂ 4 ਦਸੰਬਰ 2022 ਨੂੰ ਲਾਂਚ ਕੀਤੀ ਗਈ ਆਨਲਾਈਨ ਸਾਈਟ http://attari/bsf.gov.in ‘ਤੇ ਕਲਿੱਕ ਕਰਕੇ ਕੋਈ ਵੀ ਸੈਲਾਨੀ ਆਪਣੇ ਤੇ ਪਰਿਵਾਰ ਲਈ VVIP ਸੀਟ ਲਈ ਰਜਿਸਟ੍ਰੇਸ਼ਨ ਕਰਵਾ ਸਕੇਗਾ।

ਇਹ ਵੀ ਪੜ੍ਹੋ : ਸਾਲ ਦੇ ਪਹਿਲੇ ਦਿਨ ਆਇਆ ਭੂਚਾਲ, ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ‘ਚ ਹਿਲੀ ਧਰਤੀ, 3.8 ਰਹੀ ਤੀਬਰਤਾ

ਬੀਐੱਸੈਐੱਫ ਸੈਕਟਰ ਹੈੱਡਕੁਆਰਟਰ ਖਾਸਾ ਦੇ ਡੀਆਈਜੀ ਸੰਜੇ ਗੌੜ ਨੇ ਕਿਹਾ ਕਿ ਇਸ ਸਾਈਟ ‘ਤੇ ਰਜਿਸਟ੍ਰੇਸ਼ਨ ਕਰਵਾਉਣ ਨਾਲ ਸੈਲਾਨੀਆਂ ਦੇ ਸਮੇਂ ਦੀ ਬਚਤ ਹੋਵੇਗੀ ਤੇ ਉਨ੍ਹਾਂ ਨੂੰ ਨੰਬਰ ਲੈਣ ਲਈ ਰਸਤੇ ਵਿਚ ਰੁਕਣ ਦੀ ਲੋੜ ਨਹੀਂ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅੰਮ੍ਰਿਤਸਰ: ਰਿਟਰੀਟ ਸੈਰੇਮਨੀ ਲਈ ਅੱਜ ਤੋਂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ, ਬਚੇਗਾ ਸੈਲਾਨੀਆਂ ਦਾ ਸਮਾਂ appeared first on Daily Post Punjabi.



source https://dailypost.in/latest-punjabi-news/online-registration-for-2/
Previous Post Next Post

Contact Form