ਵਿਆਹ ਤੋਂ ਇੱਕ ਦਿਨ ਪਹਿਲਾਂ ਬਲਾਤਕਾਰੀ ਲਾੜਾ ਗ੍ਰਿਫ਼ਤਾਰ, ਪੁਲਿਸ ਨੂੰ ਪਾਵੇ ਮਿੰਨਤਾਂ- ‘ਵਿਆਹ ਮਗਰੋਂ ਲੈ ਜਾਈਓ’

ਰੋਹਤਕ ਤੋਂ ਬਲਾਤਕਾਰ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਬਲਾਤਕਾਰੀ ਲਾੜੇ ਨੂੰ ਉਸਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਹੈ। ਲਾੜੇ ‘ਤੇ ਦੋ ਮਹੀਨੇ ਪਹਿਲਾਂ 17 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਕੁੜੀ ਦੇ ਘਰ ‘ਚ ਵੜ ਕੇ ਹੋਇਆ ਅਤੇ ਉਸ ਨਾਲ ਬਲਾਤਕਾਰ ਕੀਤਾ। ਮੁਲਜ਼ਮ ਝੱਜਰ ਦਾ ਰਹਿਣ ਵਾਲਾ ਹੈ। ਵਿਆਹ ਤੋਂ ਇੱਕ ਦਿਨ ਪਹਿਲਾਂ ਗ੍ਰਿਫਤਾਰੀ ਨਾਲ ਦੋਸ਼ੀ ਤਾਂ ਫੜਿਆ ਗਿਆ, ਉਤੋਂ ਹੋਣ ਵਾਲੀ ਲਾੜੀ ਦੀ ਜ਼ਿੰਦਗੀ ਵੀ ਬਰਬਾਦ ਹੋਣ ਤੋਂ ਬਚ ਗਈ।

Rapist groom arrest in
Rapist groom arrest in

ਪੁਲਿਸ ਨੂੰ ਮਿਲੀ ਸ਼ਿਕਾਇਤ ਮੁਤਾਬਕ ਦੋਸ਼ੀ ਨੇ ਘਰ ਵਿੱਚ ਦਾਖ਼ਲ ਹੋ ਕੇ ਨਾਬਾਲਿਗ ਕੁੜੀ ਨਾਲ ਬਲਾਤਕਾਰ ਕੀਤਾ। ਕੁੜੀ ਉਸ ਵੇਲੇ ਘਰ ‘ਚ ਇਕੱਲੀ ਸੀ, ਜਦੋਂ ਕੁੜੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਕੁੱਟਿਆ। ਦੋਸ਼ੀ ਰੋਹਤਕ ਵਿੱਚ ਪੀੜਤਾ ਦੇ ਗੁਆਂਢ ਵਿੱਚ ਰਹਿੰਦਾ ਹੈ।

ਬਲਾਤਕਾਰ ਤੋਂ ਬਾਅਦ ਕੁੜੀ ਗਰਭਵਤੀ ਵੀ ਹੋ ਗਈ ਹੈ। ਆਪਣੀ 14 ਦਸੰਬਰ ਦੀ ਪੁਲਿਸ ਸ਼ਿਕਾਇਤ ਵਿੱਚ ਨਾਬਾਲਿਗਾ ਨੇ ਕਿਹਾ ਕਿ ਦੋਸ਼ੀ ਮੇਰੇ ਨਾਲ ਅਜਿਹਾ ਜੁਰਮ ਕਰਨ ਤੋਂ ਬਾਅਦ ਹੁਣ ਵਿਆਹ ਵੀ ਕਰਵਾ ਰਿਹਾ ਹੈ। ਨਾਲ ਹੀ ਕੁੜੀ ਨੇ ਕਿਹਾ ਕਿ ਉਹ ਗਰਭਪਾਤ ਨਹੀਂ ਕਰਵਾਏਗੀ।

ਇਹ ਵੀ ਪੜ੍ਹੋ : ਜ਼ੀਰਾ : ਸ਼ਰਾਬ ਫੈਕਟਰੀ ਦੇ ਬਾਹਰ ਮਾਹੌਲ ਤਣਾਅ ਵਾਲਾ, ਪੁਲਿਸ ਨੇ 100 ਲੋਕ ਲਏ ਹਿਰਾਸਤ ‘ਚ, ਟੈਂਟ ਉਖਾੜੇ

ਜਦੋਂ ਪੁਲਿਸ ਨੂੰ ਦੋਸ਼ੀ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਵਿਆਹ ਤੋਂ ਇਕ ਦਿਨ ਪਹਿਲਾਂ ਪੁਲਿਸ ਲਾੜੇ ਨੂੰ ਗ੍ਰਿਫਤਾਰ ਕਰਨ ਲਈ ਪਹੁੰਚ ਗਈ। ਪੁਲਿਸ ਨੂੰ ਦੇਖ ਕੇ ਦੋਸ਼ੀ ਪੁਲਸ ਦੇ ਸਾਹਮਣੇ ਰੋਣ ਲੱਗਾ ਪਰ ਪੁਲਿਸ ਨੇ ਉਸ ਦੀ ਇਕ ਨਾ ਸੁਣੀ। ਉਸ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਨੇ ਪੁਲਿਸ ਨੂੰ ਕਿਹਾ, ‘ਮੈਨੂੰ ਵਿਆਹ ਤੋਂ ਬਾਅਦ ਗ੍ਰਿਫਤਾਰ ਕਰ ਲਈਓ।’ ਪਰ ਪੁਲਿਸ ਨੇ ਬਲਾਤਕਾਰੀ ਲਾੜੇ ਨੂੰ ਅਦਾਲਤ ਵਿੱਚ ਜੱਜ ਦੇ ਸਾਹਮਣੇ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ।

ਲਾੜੇ ਦੇ ਘਰ ਵਿਆਹ ਦਾ ਮਾਹੌਲ ਹੋਣ ਕਾਰਨ ਘਰ ‘ਚ ਕਈ ਰਿਸ਼ਤੇਦਾਰ ਅਤੇ ਬਾਰਾਤੀ ਮੌਜੂਦ ਸਨ। ਪੁਲਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਕਿ ਇਹ ਕੀ ਹੋ ਰਿਹਾ ਹੈ। ਫਿਰ ਪੁਲਿਸ ਨੇ ਦੱਸਿਆ ਕਿ ਲਾੜਾ ਬਲਾਤਕਾਰੀ ਹੈ। ਇਹ ਸੁਣ ਕੇ ਰਿਸ਼ਤੇਦਾਰ ਹੈਰਾਨ ਰਹਿ ਗਏ। ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸਭ ਤੋਂ ਪਹਿਲਾਂ ਪੀੜਤਾ ਦਾ ਮੈਡੀਕਲ ਕਰਵਾਇਆ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਖ਼ਿਲਾਫ਼ ਪਰਚਾ ਦਰਜ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਵਿਆਹ ਤੋਂ ਇੱਕ ਦਿਨ ਪਹਿਲਾਂ ਬਲਾਤਕਾਰੀ ਲਾੜਾ ਗ੍ਰਿਫ਼ਤਾਰ, ਪੁਲਿਸ ਨੂੰ ਪਾਵੇ ਮਿੰਨਤਾਂ- ‘ਵਿਆਹ ਮਗਰੋਂ ਲੈ ਜਾਈਓ’ appeared first on Daily Post Punjabi.



Previous Post Next Post

Contact Form