ਤੁਨੀਸ਼ਾ ਸੁਸਾਈਡ ਕੇਸ ‘ਚ ਸ਼ੀਜਾਨ ਖਾਨ ਗ੍ਰਿਫ਼ਤਾਰ, ਅਦਾਕਾਰਾ ਦੀ ਮਾਂ ਨੇ ਲਾਏ ਵੱਡੇ ਦੋਸ਼

ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸ਼ਨੀਵਾਰ (24 ਦਸੰਬਰ 2022) ਨੂੰ ਸੀਰੀਅਲ ਦੇ ਸੈੱਟ ‘ਤੇ ਖੁਦਕੁਸ਼ੀ ਕਰ ਲਈ। ਅਦਾਕਾਰਾ ਨੇ ਇਥੇ ਆਪਣੇ ਸਹਿ-ਅਦਾਕਾਰ ਸ਼ੀਜਾਨ ਖਾਨ ਦੇ ਮੇਕਅਪ ਰੂਮ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਤੁਨੀਸ਼ਾ ਦੀ ਖੁਦਕੁਸ਼ੀ ਕਰਕੇ ਪੂਰੀ ਇੰਡਸਟਰੀ ‘ਚ ਹਲਚਲ ਹੈ। ਇਸ ਮਾਮਲੇ ਵਿੱਚ ਪੁਲਿਸ ਨੂੰ ਅਜੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪਰ, ਤੁਨੀਸ਼ਾ ਦੀ ਮਾਂ ਨੇ ਉਸ ਦੇ ਕੋ-ਅਦਾਕਾਰ ਸ਼ੀਜਾਨ ‘ਤੇ ਆਪਣੀ ਧੀ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਤੁਨੀਸ਼ਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਯਾਨੀ ਹੁਣ ਇਸ ਮਾਮਲੇ ਦੀ ਕਤਲ ਅਤੇ ਖੁਦਕੁਸ਼ੀ ਦੋਵਾਂ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ।

Actor Sheezan khan arrested
Actor Sheezan khan arrested

ਤੁਨੀਸ਼ਾ ਦੀ ਖੁਦਕੁਸ਼ੀ ਤੋਂ ਬਾਅਦ ਅਦਾਕਾਰਾ ਦੀ ਮਾਂ ਨੇ ਉਸ ਦੇ ਕੋ-ਅਦਾਕਾਰ ਸ਼ੀਜਾਨ ‘ਤੇ ਗੰਭੀਰ ਦੋਸ਼ ਲਗਾਏ ਹਨ, ਜਿਸ ਵਿੱਚ ਉਸ ਦਾ ਕਹਿਣਾ ਹੈ ਕਿ ਸ਼ੀਜਾਨ ਤੋਂ ਪਰੇਸ਼ਾਨ ਹੋ ਕੇ ਹੀ ਤੁਨੀਸ਼ਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਤੁਨੀਸ਼ਾ ਅਤੇ ਸ਼ੀਜਾਨ ਰਿਲੇਸ਼ਨਸ਼ਿਪ ‘ਚ ਸਨ ਪਰ ਹਾਲ ਹੀ ‘ਚ ਅਦਾਕਾਰ ਨੇ ਉਸ ਨਾਲ ਬ੍ਰੇਕਅੱਪ ਕਰ ਲਿਆ ਹੈ, ਜਿਸ ਕਾਰਨ ਤੁਨੀਸ਼ਾ ਕਾਫੀ ਪਰੇਸ਼ਾਨ ਸੀ।

Actor Sheezan khan arrested
Actor Sheezan khan arrested

ਆਪਣੀ ਮਾਂ ਅਤੇ ਕੰਮ ਕਾਰਨ ਤੁਨੀਸ਼ਾ ਪਹਿਲਾਂ ਤੋਂ ਹੀ ਡਿਪ੍ਰੈਸ਼ਨ ‘ਚ ਸੀ, ਜਿਸ ਲਈ ਉਹ ਦਵਾਈਆਂ ਲੈ ਰਹੀ ਸੀ। ਅਜਿਹੇ ‘ਚ ਸ਼ੀਜਾਨ ਨਾਲ ਬ੍ਰੇਕਅੱਪ ਨੂੰ ਲੈ ਕੇ ਉਸ ਨੂੰ ਜ਼ਿਆਦਾ ਚਿੰਤਾ ਹੋਣ ਲੱਗੀ ਅਤੇ 24 ਦਸੰਬਰ ਨੂੰ ਉਸ ਨੇ ਖੁਦਕੁਸ਼ੀ ਕਰ ਲਈ। ਤੁਨੀਸ਼ਾ ਦੀ ਖੁਦਕੁਸ਼ੀ ਤੋਂ ਬਾਅਦ, ਉਸ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਵਾਲੀਵ ਪੁਲਿਸ ਨੇ ਸ਼ੀਜਾਨ ਮੁਹੰਮਦ ਖਾਨ ਦੇ ਖਿਲਾਫ ਐਫਆਈਆਰ ਦਰਜ ਕੀਤੀ ਅਤੇ ਅਦਾਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਚੀਨ ‘ਚ ਕੋਰੋਨਾ ਦੇ ਹਾਲਾਤ ਬੇਕਾਬੂ, ਮਸਜਿਦਾਂ ਤੇ ਕੋਲਡ ਸਟੋਰਾਂ ‘ਚ ਰਖੀਆਂ ਜਾ ਰਹੀਆਂ ਲਾਸ਼ਾਂ

ਪੁਲਿਸ ਹੁਣ ਅਭਿਨੇਤਾ ਨੂੰ ਵਸਈ ਦੀ ਅਦਾਲਤ ਵਿੱਚ ਪੇਸ਼ ਕਰੇਗੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਵੀ ਸ਼ੀਜਾਨ ਖਿਲਾਫ ਰਿਮਾਂਡ ਦੀ ਮੰਗ ਕਰੇਗੀ। ਦੂਜੇ ਪਾਸੇ ਪੁਲਿਸ ਤੁਨੀਸ਼ਾ ਦੇ ਸਾਰੇ ਸਹਿ ਕਲਾਕਾਰਾਂ ਨਾਲ ਵੀ ਗੱਲ ਕਰ ਰਹੀ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਤੁਨੀਸ਼ਾ ਨੇ ਆਪਣੇ ਸੀਰੀਅਲ ਦੇ ਸੈੱਟ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਛੋਟੀ ਉਮਰ ਤੋਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਤੁਨੀਸ਼ਾ ਨੂੰ ‘ਅਲੀ ਬਾਬਾ ਦਾਸਤਾਨ-ਏ-ਕਾਬੁਲ’ ਵਿੱਚ ਰਾਜਕੁਮਾਰੀ ਮਰੀਅਮ ਦੀ ਭੂਮਿਕਾ ਤੋਂ ਪ੍ਰਸਿੱਧੀ ਮਿਲੀ। 4 ਜਨਵਰੀ 2002 ਨੂੰ ਚੰਡੀਗੜ੍ਹ ‘ਚ ਜਨਮੀ ਤੁਨੀਸ਼ਾ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਤੁਨੀਸ਼ਾ ਸੁਸਾਈਡ ਕੇਸ ‘ਚ ਸ਼ੀਜਾਨ ਖਾਨ ਗ੍ਰਿਫ਼ਤਾਰ, ਅਦਾਕਾਰਾ ਦੀ ਮਾਂ ਨੇ ਲਾਏ ਵੱਡੇ ਦੋਸ਼ appeared first on Daily Post Punjabi.



Previous Post Next Post

Contact Form