ਪੰਜਾਬ ‘ਚ ਕੋਰੋਨਾ ਦੇ ਕੁੱਲ ਪਾਜ਼ੇਟਿਵ ਮਰੀਜ਼ਾ ਦੀ ਗਿਣਤੀ 7,85,389 ਹੋਈ, ਤਿੰਨ ਹੋਰ ਨਵੇਂ ਮਰੀਜ਼ ਮਿਲੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਸਬੰਧੀ ਹੋਈ ਸਮੀਖਿਆ ਮੀਟਿੰਗ ਤੋਂ ਬਾਅਦ ਸੂਬੇ ‘ਚ ਕੋਵਿਡ ਟੈਸਟਿੰਗ ‘ਚ ਮਾਮੂਲੀ ਸੁਧਾਰ ਹੋਇਆ ਹੈ। ਕੋਵਿਡ ਟੈਸਟਿੰਗ ਦੇ ਵਧਣ ਨਾਲ ਕੋਰੋਨਾ ਦੇ ਮਰੀਜ਼ ਵੀ ਵਧਣ ਲੱਗੇ ਹਨ। ਜਾਣਕਾਰੀ ਅਨੁਸਾਰ ਸੂਬੇ ਵਿੱਚ 23 ਦਸੰਬਰ ਨੂੰ ਤਿੰਨ ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ।

Three new covid patients in punjab

ਦੱਸਣਯੋਗ ਗੱਲ ਇਹ ਹੈ ਕਿ 22 ਦਸੰਬਰ ਨੂੰ ਪੰਜਾਬ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਕੁੱਲ ਗਿਣਤੀ 9 ਸੀ। ਇਨ੍ਹਾਂ ਵਿੱਚੋਂ 3 ਮਰੀਜ਼ਾਂ ਨੂੰ ਅੰਮ੍ਰਿਤਸਰ, ਫਰੀਦਕੋਟ ਅਤੇ ਗੁਰਦਾਸਪੁਰ ਤੋਂ ਛੁੱਟੀ ਦੇ ਦਿੱਤੀ ਗਈ ਹੈ। ਫਿਲਹਾਲ ਐਕਟਿਵ ਕੇਸਾਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ। 23 ਦਸੰਬਰ ਨੂੰ ਪੰਜਾਬ ਭਰ ਵਿੱਚ ਕੁੱਲ 3098 ਕੋਵਿਡ ਦੇ ਨਮੂਨੇ ਲਏ ਗਏ ਸਨ। ਇਨ੍ਹਾਂ ਵਿੱਚੋਂ 2973 ਕੋਵਿਡ ਟੈਸਟ ਕੀਤੇ ਗਏ ਸਨ। ਇਸ ਦੇ ਨਾਲ ਹੀ ਕੋਵਿਡ ਦੇ ਰੋਪੜ ਤੋਂ 1, ਸੰਗਰੂਰ ਤੋਂ 1 ਅਤੇ SBS ਨਗਰ ਤੋਂ 1 ਨਵੇਂ ਮਰੀਜ਼ ਮਿਲੇ ਹਨ।

ਇਹ ਵੀ ਪੜ੍ਹੋ : ‘9 ਮਹੀਨਿਆਂ ‘ਚ 30,000 ਕਰੋੜ ਦਾ ਹੋਇਆ ਨਿਵੇਸ਼, 21,404 ਨੌਜਵਾਨਾਂ ਨੂੰ ਦਿੱਤੀ ਨੌਕਰੀ’ : CM ਮਾਨ

ਭਾਰਤ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ ਟੈਸਟਿੰਗ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਪਰ ਪੰਜਾਬ ਸਰਕਾਰ ਅਜੇ ਤੱਕ ਇਸ ਬਾਰੇ ਪੂਰੀ ਤਰ੍ਹਾਂ ਸੁਚੇਤ ਨਹੀਂ ਹੋਈ ਹੈ। 23 ਦਸੰਬਰ ਤੱਕ, ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟਿੰਗ 50 ਤੋਂ ਘੱਟ ਰਹੀ ਹੈ। ਸਭ ਤੋਂ ਘੱਟ ਕੋਵਿਡ ਟੈਸਟ ਫਾਜ਼ਿਲਕਾ ਵਿੱਚ 8 ਅਤੇ ਮਲੇਰਕੋਟਲਾ ਵਿੱਚ 12 ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਬਰਨਾਲਾ ਵਿੱਚ 42, ਫਰੀਦਕੋਟ ਵਿੱਚ 32, ਕਪੂਰਥਲਾ ਵਿੱਚ 28, ਮਾਨਸਾ ਵਿੱਚ 18, ਮੋਗਾ ਵਿੱਚ 30 ਅਤੇ ਮੁਕਤਸਰ ਵਿੱਚ 33 ਕੋਵਿਡ ਟੈਸਟ ਕੀਤੇ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਕੋਵਿਡ ਟੈਸਟਾਂ ਦੀ ਸਭ ਤੋਂ ਵੱਧ ਗਿਣਤੀ ਜਲੰਧਰ ਵਿੱਚ 551 ਅਤੇ ਰੋਪੜ ਵਿੱਚ 313 ਹੈ। ਇਨ੍ਹਾਂ ਤੋਂ ਇਲਾਵਾ ਬਠਿੰਡਾ ‘ਚ 139, ਅੰਮ੍ਰਿਤਸਰ ‘ਚ 243, ਫਿਰੋਜ਼ਪੁਰ ‘ਚ 67, ਤਰਨਤਾਰਨ ‘ਚ 282, ਸੰਗਰੂਰ ‘ਚ 108, ਐੱਸ.ਬੀ.ਐੱਸ.ਨਗਰ ‘ਚ 111, ਫਤਿਹਗੜ੍ਹ ਸਾਹਿਬ ‘ਚ 105, ਗੁਰਦਾਸਪੁਰ ‘ਚ 103, ਹੁਸ਼ਿਆਰਪੁਰ ‘ਚ 158, ਲੁਧਿਆਣੇ ‘ਚ 820, ਲੁਧਿਆਣੇ ‘ਚ 824. ਪਟਿਆਲਾ ਵਿੱਚ 240 ਅਤੇ ਐਸਏਐਸ ਨਗਰ ਵਿੱਚ 155 ਕੋਵਿਡ ਟੈਸਟ ਕੀਤੇ ਗਏ ਹਨ। ਦੱਸ ਦੇਈਏ ਕਿ ਪੰਜਾਬ ਵਿਚ ਕੁੱਲ ਪਾਜ਼ੇਟਿਵ ਮਰੀਜ਼ਾ ਦੀ ਗਿਣਤੀ 7,85,389 ਹੈ। ਇਸਦੇ ਨਾਲ ਹੀ ਠੀਕ ਹੋਏ ਮਰੀਜ਼ ਦੀ ਗਿਣਤੀ 7,64,858 ਅਤੇ ਕੁੱਲ ਮੌਤਾਂ 20, 513 ਹੋਈਆਂ ਹਨ।

The post ਪੰਜਾਬ ‘ਚ ਕੋਰੋਨਾ ਦੇ ਕੁੱਲ ਪਾਜ਼ੇਟਿਵ ਮਰੀਜ਼ਾ ਦੀ ਗਿਣਤੀ 7,85,389 ਹੋਈ, ਤਿੰਨ ਹੋਰ ਨਵੇਂ ਮਰੀਜ਼ ਮਿਲੇ appeared first on Daily Post Punjabi.



source https://dailypost.in/news/coronavirus/three-new-covid-patients-in-punjab/
Previous Post Next Post

Contact Form