ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਫੈਂਸ ਉਨ੍ਹਾਂ ਦੇ ਵਿਆਹ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਕੱਪਲ ਫਰਵਰੀ ਵਿਚ ਵਿਆਹ ਕਰਨ ਵਾਲੇ ਹਨ। ਵੈਡਿੰਗ ਵੈਨਿਊ ਤੋਂ ਲੈ ਕੇ ਵਿਆਹ ਦੀ ਤਰੀਕ ਤੱਕ, ਹਰ ਰੋਜ਼ ਨਵੇਂ ਅਪਡੇਟ ਸਾਹਮਣੇ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕਿਆਰਾ ਤੇ ਸਿਧਾਰਥ ਫਰਵਰੀ ਦੇ ਸ਼ੁਰੂਆਤੀ ਹਫਤੇ ਵਿਚ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ।

ਸਿਧਾਰਥ ਤੇ ਕਿਆਰਾ 6 ਫਰਵਰੀ ਨੂੰ ਵਿਆਹ ਕਰਨਗੇ, ਪ੍ਰੀਵੈਡਿੰਗ ਫੰਕਸ਼ਨ 4 ਤੇ 5 ਫਰਵਰੀ ਨੂੰ ਰੱਖੇ ਜਾਣਗੇ ਜਿਥੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਤੇ ਪਰਿਵਾਰ ਦੇ ਲੋਕ ਸ਼ਾਮਲ ਹੋਣਗੇ। ਕੈਟਰੀਨਾ ਤੇ ਵਿੱਕੀ ਦੀ ਤਰ੍ਹਾਂ ਸਿਧਾਰਥ ਤੇ ਕਿਆਰਾ ਨੇ ਵੀ ਆਪਣੇ ਵਿਆਹ ਲਈ ਸ਼ਾਹੀ ਪੈਲੇਸ ਚੁਣਿਆ ਹੈ। ਇੰਨਾ ਹੀ ਨਹੀਂ ਕੱਪਲ ਦੀ ਵਿਆਹ ਵਿਚ ਟਾਈਟ ਸਕਿਓਰਿਟੀ ਦੇ ਇੰਤਜ਼ਾਮ ਕੀਤੇ ਗਏ ਹਨ।

ਪ੍ਰੀਵੈਡਿੰਗ ਤੋਂ ਲੈ ਕੇ ਵਿਆਹ ਤੱਕ ਸਾਰੇ ਫੰਕਸ਼ਨ ਪੈਲੇਸ ਦੇ ਅੰਦਰ ਕੀਤੇ ਜਾਣਗੇ। 3 ਫਰਵਰੀ ਨੂੰ ਜੈਸਲਮੇਰ ਲਈ ਸਕਿਓਰਿਟੀ ਨੂੰ ਭੇਜਿਆ ਜਾਵੇਗਾ। ਰਾਜਸਥਾਨ ਦੇ ਆਲੀਸ਼ਾਨਜੈਸਲਮੇਰ ਪੈਲੇਸ ਹੋਟਲ ਵਿਚ ਕੱਪਲ ਦੇ ਵਿਆਹ ਦੇ ਫੰਕਸ਼ਨ ਰੱਖੇ ਜਾਣਗੇ। ਹਾਲਾਂਕਿ ਹੁਣ ਤੱਕ ਕੱਪਲ ਦੇ ਵਿਆਹ ਨੂੰ ਲੈ ਕੇ ਕੋਈ ਆਫੀਸ਼ਈਅਨ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ।

ਵਿਆਹ ਦੀਆਂ ਖਬਰਾਂ ਵਿਚ 29 ਦਸੰਬਰ ਨੂੰ ਕਿਆਰਾ ਤੇ ਸਿਧਾਰਥ ਮੁੰਬਈ ਏਅਰਪੋਰਟ ‘ਤੇ ਸਪਾਟ ਹੋਏ ਸਨ। ਉਦੋਂ ਤੋਂ ਹੀ ਫੈਨਸ ਕਿਆਸ ਲਗਾ ਰਹੇ ਸਨ ਕਿ ਕੱਪਲ ਆਪਣਾ ਨਵਾਂ ਸਾਲ ਇਕੱਠੇ ਮਨਾਉਣਗੇ। ਹੁਣ ਹਾਲ ਹੀ ਵਿਚ ਇਕ ਫੋਟੋ ਸਾਹਮਣੇ ਆਈ ਹੈ ਜਿਸ ਵਿਚ ਸਿਧਾਰਥ ਤੇ ਕਿਆਰਾ ਰਣਬੀਰ ਕਪੂਰਦੀ ਭੈਣ ਰਿਧਿਮਾ ਸਾਹਨੀ, ਕਰਨ ਜੌਹਰ, ਮਨੀਸ਼ ਮਲਹੋਤਰਾ, ਨੀਤੂ ਕਪੂਰ ਨਾਲ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕੱਪਲ ਦੁਬਈ ਵਿਚ ਆਪਣਾ ਸਪੈਸ਼ਲ ਨਿਊ ਈਅਰ ਸੈਲੀਬ੍ਰੇਟ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸਿਧਾਰਥ ਤੇ ਕਿਆਰਾ ਅਡਵਾਨੀ ਇਸ ਦਿਨ ਲੈਣਗੇ 7 ਫੇਰੇ, ਸਾਹਮਣੇ ਆਈ ਵਿਆਹ ਦੀ ਤਰੀਖ ਤੇ ਵੈਨਿਊ appeared first on Daily Post Punjabi.