ਤੇਲੰਗਾਨਾ ਤੋਂ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਥੇ ਮੰਦਾਮਰੀ ਮਡੰਲ ਦੇ ਇਕ ਘਰ ਵਿਚ ਭਿਆਨਕ ਅੱਗ ਵਿਚ ਇਕ ਹੀ ਪਰਿਵਾਰ ਦੇ 6 ਲੋਕ ਜ਼ਿੰਦਾ ਸੜ ਕੇ ਮਰ ਗਏ। ਘਰ ਦੇ ਮਾਲਕ 50 ਸਾਲ ਦੇ ਸ਼ਿਵਯਾ, ਉਨ੍ਹਾਂ ਦੀ 45 ਸਾਲ ਦੀ ਪਤਨੀ ਪਦਮਾ ਪਦਮਾ ਦੀ ਵੱਡੀ ਭੈਣ ਦੀ 23 ਸਾਲ ਦੀ ਧੀ ਮੌਨਿਕਾ, ਉਸ ਦੀਆਂ ਦੋ ਬੱਚੀਆਂ ਤੇਇਕ ਹੋਰ ਮਹਿਲਾ ਇਕ ਹਾਦਸੇ ਦਾ ਸ਼ਿਕਾਰ ਹੋਈਆਂ।
ਮੰਦਾਮਰੀ ਸਰਕਲ ਦੇ ਪੁਲਿਸ ਮੁਖੀ ਪ੍ਰਮੋਦ ਕੁਮਾਰ ਨੇ ਕਿਹਾ ਕਿ ਸ਼ਿਵਯਾ ਆਪਣੀ ਪਤਨੀ ਪਦਮਾ ਮੰਦਮਰੀ ਮੰਡਲ ਨਾਲ ਵੇਂਕਟਪੁਰ ਵਿਚ ਆਪਣੇ ਘਰ ‘ਤੇ ਰਹਿੰਦੇ ਸੀ। ਦੋ ਦਿਨ ਪਹਿਲਾਂ ਪਦਮਾ ਦੀ ਭਤੀਜੀ, ਦੋ ਧੀਆਂ ਤੇ ਸ਼ਾਂਤੈਯਾ ਨਾਂ ਦੀ ਇਕ ਮਹਿਲਾ ਨਾਲ ਆਈ ਸੀ ਤੇ ਉਸ ਘਰ ਵਿਚ ਰਹਿ ਰਹੀ ਸੀ।

ਰਾਤ ਨੂੰ 12.30 ਵਜੇ ਦੇ ਵਿਚ ਗੁਆਂਢੀਆਂ ਨੇ ਸ਼ਿਵਯਾ ਦੇ ਘਰ ਤੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ।ਉਨ੍ਹਾਂ ਨੇ ਤੁਰੰਤ ਪਿੰਡ ਵਾਲਿਆਂ ਨੂੰ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇਦੱਸਿਆ ਕਿ ਜਦੋਂ ਤੱਕ ਅਸੀਂ ਪਹੁੰਚੇ ਪੂਰੇ ਘਰ ਵਿਚ ਅੱਗ ਲੱਗ ਚੁੱਕੀ ਸੀ ਤੇ ਸਾਰੇ 6 ਲੋਕ ਜ਼ਿੰਦਾ ਸੜ ਗਏ ਸਨ। ਜਾਣਕਾਰੀ ਮੁਤਾਬਕ ਘਰ ਵਿਚ ਕੁੱਲ 6 ਜੀਆਂ ਦੀ ਜਾਨ ਚਲੀ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਤੇਲੰਗਾਨਾ : ਘਰ ‘ਚ ਲੱਗੀ ਭਿਆਨਕ ਅੱਗ, ਦੋ ਬੱਚੀਆਂ ਸਣੇ ਪਰਿਵਾਰ ਦੇ 6 ਲੋਕਾਂ ਦੀ ਹੋਈ ਮੌਤ appeared first on Daily Post Punjabi.