ਪਾਕਿਸਤਾਨ ‘ਚ ਇੰਗਲੈਂਡ ਕ੍ਰਿਕਟ ਟੀਮ ਦੇ ਹੋਟਲ ਕੋਲ ਹੋਈ ਫਾਇਰਿੰਗ, ਪੁਲਿਸ ਨੇ 4 ਨੂੰ ਕੀਤਾ ਗ੍ਰਿਫਤਾਰ

ਪਾਕਿਸਤਾਨ ਇਨ੍ਹੀਂ ਦਿਨੀਂ ਤਿੰਨ ਟੈਸਟ ਮੈਚਾਂ ਦੀ ਇਤਿਹਾਸਕ ਸੀਰੀਜ ਵਿਚ ਇੰਗਲੈਂਡ ਦੀ ਮੇਜ਼ਬਾਨੀ ਕਰ ਰਿਹਾ ਹੈ। ਇੰਗਲੈਂਡ ਦੀ ਟੀਮ 17 ਸਾਲ ਬਾਅਦ ਪਾਕਿਸਤਾਨ ਦੀ ਧਰਤੀ ‘ਤੇ ਟੈਸਟ ਸੀਰੀਜ ਖੇਡਣ ਆਈ ਹੈ। ਰਾਵਲਪਿੰਡੀ ਵਿਚ ਖੇਡੇ ਗਏ ਪਹਿਲੇ ਮੈਚ ਵਿਚ ਉਸ ਨੇ ਮੇਜ਼ਬਾਨਾਂ ਨੂੰ 74 ਦੌੜਾਂ ਤੋਂ ਹਰਾਇਆ। ਇੰਗਲੈਂਡ ਟੈਸਟ ਸੀਰੀਜ ਵਿਚ 1-0 ਤੋਂ ਅੱਗੇ ਹੈ।

ਦੋਵੇਂ ਟੀਮਾਂ ਵਿਚ ਸੀਰੀਜ ਦਾ ਦੂਜਾ ਮੈਚ 9 ਦਸੰਬਰ ਤੋਂ ਮੁਲਤਾਨ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਵੱਡੀ ਘਟਨਾ ਸਾਹਮਣੇ ਆਈ ਹੈ। ਇੰਗਲੈਂਡ ਦੀ ਟੀਮ ਮੁਲਤਾਨ ਵਿਚ ਜਿਸ ਹੋਟਲ ਵਿਚ ਰੁਕੀ ਹੈ, ਉਸ ਕੋਲ ਗੋਲੀਆਂ ਦੀ ਆਵਾਜ਼ ਸੁਣੀ। ਇਸ ਮਾਮਲੇ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਦੂਜੇ ਟੈਸਟ ਮੈਚ ਤੋਂ ਪਹਿਲਾਂ ਜਿਸ ਹੋਟਲ ਵਿਚ ਇੰਗਲੈਂਡ ਦੀ ਟੀਮ ਰੁਕੀ ਹੈ ਉਸ ਤੋਂ ਇਕ ਕਿਲੋਮੀਟਰ ਦੀ ਦੂਰੀ ਦੇ ਅੰਦਰ ਗੋਲੀਆਂ ਦੀ ਆਵਾਜ਼ ਸੁਣੀ ਗਈ। ਹਾਲਾਂਕਿ ਇਸ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਦੂਜੇ ਪਾਸੇ ਮੁਲਤਾਨ ਵਿਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ : ਬਾਰਾਤੀਆਂ ਨੂੰ ਲਿਜਾ ਰਹੀ ਟਰਾਲੀ ਪਲਟੀ, 2 ਬੱਚਿਆਂ ਸਣੇ 6 ਦੀ ਮੌਤ, 22 ਜ਼ਖਮੀ

ਪਾਕਿਸਤਾਨ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ ਵਿਚ ਇੰਗਲੈਂਡ 1-0 ਤੋਂ ਅੱਗੇ ਹੈ। ਸੀਰੀਜ ਵਿਚ ਬਣੇ ਰਹਿਣ ਲਈ ਪਾਕਿਸਤਾਨ ਨੂੰ ਦੂਜਾ ਟੈਸਟ ਜਿੱਤਣਾ ਜ਼ਰੂਰੀ ਹੈ। ਪਹਿਲੇ ਮੁਕਾਬਲੇ ਵਿਚ ਮਿਲੀ ਹਾਰ ਦੇ ਬਾਅਦ ਉਸ ਦੇ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਥੋੜ੍ਹੀਆਂ ਘੱਟ ਹਨ। ਜੇਕਰ ਪਾਕਿਸਤਾਨ ਦੀ ਟੀਮ ਇੰਗਲੈਂਡ ਖਿਲਾਫ ਬਾਕੀ ਦੋਵੇਂ ਮੁਕਾਬਲਿਆਂ ਵਿਚ ਜਿੱਤ ਦਰਜ ਕਰਦੀ ਹੈ ਤਾਂ ਫਿਰ ਉਸ ਦੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਾਣ ਦੀ ਸੰਭਾਵਨਾ ਬਣੀ ਰਹੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪਾਕਿਸਤਾਨ ‘ਚ ਇੰਗਲੈਂਡ ਕ੍ਰਿਕਟ ਟੀਮ ਦੇ ਹੋਟਲ ਕੋਲ ਹੋਈ ਫਾਇਰਿੰਗ, ਪੁਲਿਸ ਨੇ 4 ਨੂੰ ਕੀਤਾ ਗ੍ਰਿਫਤਾਰ appeared first on Daily Post Punjabi.



source https://dailypost.in/latest-punjabi-news/firing-took-place/
Previous Post Next Post

Contact Form