ਜੋਧਪੁਰ : ਵਿਆਹ ਸਮਾਗਮ ‘ਚ ਗੈਸ ਸਿਲੰਡਰ ਫਟਣ ਨਾਲ ਵਾਪਰਿਆ ਹਾਦਸਾ, 4 ਦੀ ਮੌਤ, ਦੁਲਹੇ ਸਣੇ 60 ਝੁਲਸੇ

ਜੋਧਪੁਰੇ ਜ਼ਿਲ੍ਹੇ ਵਿਚ ਵਿਆਹ ਸਮਾਰੋਹ ਵਿਚ 5 ਗੈਸ ਸਿਲੰਡਰਾਂ ‘ਚ ਬਲਾਸਟ ਹੋਣ ਨਾਲ ਹਫੜਾ-ਦਫੜੀ ਮਚ ਗਈ। ਹਾਦਸੇ ਵਿਚ ਲਾੜਾ ਤੇ ਉਸ ਦੇ ਮਾਤਾ-ਪਿਤਾ ਸਣੇ 60 ਲੋਕ ਝੁਲਸ ਗਏ। ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸਾ ਸ਼ੇਰਗੜ੍ਹ ਕੋਲ ਭੂੰਗਰਾ ਪਿੰਡ ਵਿਚ ਵੀਰਵਾਰ ਦੁਪਹਿਰ ਸਵਾ ਤਿੰਨ ਵਜੇ ਹੋਇਆ। ਇਥੇ ਤਖਤ ਸਿੰਘ ਦੇ ਘਰ ਵਿਚ ਵਿਆਹ ਸਮਾਰੋਹ ਸੀ, ਘਰ ਤੋਂ ਬਾਰਾਤ ਰਵਾਨਾ ਹੋਣ ਵਾਲੀ ਸੀ ਕਿ ਅਚਾਨਕ ਸਿਲੰਡਰ ਫਟ ਗਏ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਕਲੈਕਟਰ ਹਿਮਾਂਸ਼ੂ ਗੁਪਤਾ ਹਸਪਤਾਲ ਪਹੁੰਚੇ। ਡਾ. ਐੱਸਐੱਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦਲੀਪ ਕੱਛਾਵਾ ਨੇ ਦੱਸਿਆ ਕਿ 60 ਜ਼ਖਮੀ ਲੋਕਾਂ ਵਿਚੋਂ 51 ਨੂੰ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ 8 ਲੋਕ 90 ਫੀਸਦੀ ਝੁਲਸੇ ਹਨ। 48 ਲੋਕ ਵਾਰਡ ਵਿਚ ਐਡਮਿਟ ਹਨ ਤੇ ਇਕ ਬੱਚਾ ਆਈਸੀਯੂ ਵਿਚ ਹੈ। ਜਦੋਂ ਕਿ 5 ਤੋਂ 7 ਸਾਲ ਦੇ ਦੋ ਬੱਚਿਆਂ ਸਣੇ 4 ਲੋਕਾਂ ਨੇ ਦਮ ਤੋੜ ਦਿੱਤਾ।

ਜਿਥੇ ਇਹ ਹਾਦਸਾ ਵਾਪਰਿਆ ਉਥੇ ਕਾਫੀ ਗਿਣਤੀ ਵਿਚ ਬਾਰਾਤੀ ਮੌਜੂਦ ਸਨ। ਝੁਲਸੇ ਲੋਕਾਂ ਨੂੰ ਸ਼ੇਰਗੜ੍ਹ ਲਿਆਂਦਾ ਗਿਆ। ਖਾਣਾ ਬਣਾਉਂਦੇ ਸਮੇਂ ਅਚਾਨਕ ਇਕ ਸਿਲੰਡਰ ਵਿਚ ਲੀਕੇਜ ਹੋਇਆ ਤੇ ਅੱਗ ਫੜ ਲਈ। ਇਸ ਦੌਰਾਨ ਉਥੇ ਮੌਜੂਦ 5 ਸਿਲੰਡਰਾਂ ਨੇ ਵੀ ਅੱਗ ਫੜ ਲਈ ਤੇ ਧਮਾਕੇ ਹੋਣ ਲੱਗੇ। ਜਿਥੇ ਸਿਲੰਡਰ ਫਟੇ, ਉਥੇ ਲਗਭਗ 100 ਲੋਕ ਮੌਜੂਦ ਸਨ।

ਇਹ ਵੀ ਪੜ੍ਹੋ : ਵੱਡੀ ਖਬਰ: ਪੰਜਾਬ ਮੰਤਰੀ ਮੰਡਲ ‘ਚ ਹੋ ਸਕਦੈ ਫੇਰਬਦਲ, ਕਈ ਮੰਤਰੀਆਂ ਦੀ ਹੋ ਸਕਦੀ ਹੈ ਛੁੱਟ

ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਪ੍ਰਬੰਧਨ ਨੂੰ ਅਲਰਟ ਕਰ ਦਿੱਤਾ ਗਿਆ ਸੀ। ਸ਼ਾਮ ਲਗਭਗ 5.30 ਵਜੇ ਦੇ ਬਾਅਦ ਪਹੁੰਚੇ ਜ਼ਖਮੀਆਂ ਨਾਲ ਹਸਪਤਾਲ ਵਿਚ ਹਫੜਾ-ਦਫੜੀ ਦਾ ਮਾਹੌਲ ਹੋ ਗਿਆ। ਵਿਆਹ ਸਮਾਰੋਹ ਦੌਰਾਨ ਹਾਲ ਵਿਚ ਬੈਠੀਆਂ ਔਰਤਾਂ ਗੱਲਾਂ ਕਰ ਰਹੀਆਂ ਸਨ। ਇਸ ਦੌਰਾਨ ਇਕ ਸਿਲੰਡਰ ਬਲਾਸਟ ਹੋ ਕੇ ਔਰਤਾਂ ‘ਤੇ ਡਿੱਗ ਗਿਆ। ਜ਼ਖਮੀਆਂ ਵਿਚ ਔਰਤਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਜੋਧਪੁਰ : ਵਿਆਹ ਸਮਾਗਮ ‘ਚ ਗੈਸ ਸਿਲੰਡਰ ਫਟਣ ਨਾਲ ਵਾਪਰਿਆ ਹਾਦਸਾ, 4 ਦੀ ਮੌਤ, ਦੁਲਹੇ ਸਣੇ 60 ਝੁਲਸੇ appeared first on Daily Post Punjabi.



Previous Post Next Post

Contact Form