ਦੋ ਤੇਜ਼ ਰਫ਼ਤਾਰ ਕਾਰਾਂ ਦੀ ਜ਼ਬਰਦਸਤ ਟੱਕਰ ‘ਚ 4 ਲੋਕਾਂ ਦੀ ਮੌਤ, ਮਾਤਾ ਰਾਣੀ ਦੇ ਦਰਸ਼ਨ ਕਰਕੇ ਪਰਤ ਰਹੇ ਸੀ ਘਰ

ਯੂਪੀ ਦੇ ਹਮੀਰਪੁਰ ਜ਼ਿਲ੍ਹੇ ਤੋਂ ਨਿਕਲਦੇ ਬੁੰਦੇਲਖੰਡ ਐਕਸਪ੍ਰੈਸ ਵੇਅ ‘ਤੇ ਇੱਕ ਭਿਆਨਕ ਸਦਕਾ ਹਾਦਸਾ ਵਾਪਰਿਆ ਹੈ, ਜਿੱਥੇ ਤੇਜ਼ ਰਫ਼ਤਾਰ ਦੋ ਕਾਰਾਂ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਵਿੱਚ ਇੱਕ ਮਹਿਲਾ ਸਣੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖ਼ਮੀ ਹੋ ਗਏ ਹਨ । ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਹਮੀਰਪੁਰ ਜ਼ਿਲ੍ਹੇ ਦੇ ਰਾਠ ਕੋਤਵਾਲੀ ਇਲਾਕੇ ਦੇ ਪਿੰਡ ਜਖੇੜੀ ਨੇੜੇ ਤੋਂ ਨਿਕਲੇ ਬੁੰਦੇਲਖੰਡ ਐਕਸਪ੍ਰੈਸ ਵੇਅ ‘ਤੇ ਵਾਪਰਿਆ। ਫਤਿਹਪੁਰ ਜ਼ਿਲ੍ਹੇ ਦੇ ਵਸਨੀਕ ਅਸ਼ੀਸ਼, ਅੰਜੂ ਸਿੰਘ, ਸੱਤਿਆ ਅਤੇ ਦੀਪਕ ਸ਼ਰਮਾ ਮਾਤਾ ਪਿਤਾੰਬਰਾ ਪੀਠ ਦੇ ਦਰਸ਼ਨ ਕਰਕੇ ਘਰ ਪਰਤ ਰਹੇ ਸਨ।

Hamirpur road accident
Hamirpur road accident

ਮਿਲੀ ਜਾਣਕਾਰੀ ਅਨੁਸਾਰ ਹਮੀਰਪੁਰ ਜ਼ਿਲ੍ਹੇ ਦੇ ਰਾਠ ਕੋਤਵਾਲੀ ਇਲਾਕੇ ਦੇ ਪਿੰਡ ਜਖੇੜੀ ਨੇੜੇ ਤੋਂ ਨਿਕਲੇ ਬੁੰਦੇਲਖੰਡ ਐਕਸਪ੍ਰੈਸ ਵੇਅ ‘ਤੇ ਫਤਿਹਪੁਰ ਜ਼ਿਲ੍ਹੇ ਦੇ ਵਸਨੀਕ ਅਸ਼ੀਸ਼, ਅੰਜੂ ਸਿੰਘ, ਸੱਤਿਆ ਅਤੇ ਦੀਪਕ ਸ਼ਰਮਾ ਮਾਤਾ ਪਿਤਾੰਬਰਾ ਪੀਠ ਦੇ ਦਰਸ਼ਨ ਕਰਕੇ ਘਰ ਪਰਤ ਰਹੇ ਸਨ । ਉਦੋਂ ਹੀ ਕੋਤਵਾਲੀ ਇਲਾਕੇ ਦੇ ਪਿੰਡ ਜਖੇੜੀ ਦੇ ਨੇੜੇ ਬੁੰਦੇਲਖੰਡ ਐਕਸਪ੍ਰੈੱਸ-ਵੇਅ ‘ਤੇ ਸਾਹਮਣਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਉਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ।

ਇਹ ਵੀ ਪੜ੍ਹੋ: ਲੁਧਿਆਣਾ : ਹਾਈਕੋਰਟ ਨੇ ਮਹਿਲਾ SHO ਅਮਨਜੋਤ ਕੌਰ ਦੀ ਮੁਅੱਤਲੀ ‘ਤੇ ਲਾਈ ਰੋਕ, ਰਿਸ਼ਵਤ ਲੈਣ ਦੇ ਲੱਗੇ ਸਨ ਦੋਸ਼

ਉੱਥੇ ਹੀ ਦੂਜੇ ਪਾਸੇ ਇੱਕ ਹੋਰ ਕਾਰ ਵਿੱਚ ਸਵਾਰ ਰਵਿੰਦਰ ਸ਼ਰਮਾ ਅਤੇ ਇੱਕ ਅਣਪਛਾਤੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ । ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ, ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਇਸ ਘਟਨਾ ਸਬੰਧੀ ਸ਼ਨੀਵਾਰ ਨੂੰ ਥਾਣਾ ਰਾਠ ਖੇਤਰ ਦੇ ਅਧੀਨ ਗ੍ਰਾਮ ਜਖੇੜੀ ਬੁੰਦੇਲਖੰਡ ਐਕਸਪ੍ਰੈੱਸ-ਵੇਅ ‘ਤੇ ਇੱਕ ਕਾਰ ਅਤੇ ਸਕਾਰਪੀਓ ਵਿੱਚ ਟੱਕਰ ਹੋ ਗਈ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਤੇ 2 ਵਿਅਕਤੀ ਜ਼ਖਮੀ ਹੋ ਗਏ। ਇਸ ਹਾਦਸੇ ਮਗਰੋਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਦੋ ਤੇਜ਼ ਰਫ਼ਤਾਰ ਕਾਰਾਂ ਦੀ ਜ਼ਬਰਦਸਤ ਟੱਕਰ ‘ਚ 4 ਲੋਕਾਂ ਦੀ ਮੌਤ, ਮਾਤਾ ਰਾਣੀ ਦੇ ਦਰਸ਼ਨ ਕਰਕੇ ਪਰਤ ਰਹੇ ਸੀ ਘਰ appeared first on Daily Post Punjabi.



Previous Post Next Post

Contact Form