ਸਬ ਟੀਵੀ ਦੇ ਮਸ਼ਹੂਰ ਟੀਵੀ ਸ਼ੋਅ ‘ਬਾਲਵੀਰ’ ਵਿੱਚ ਬਾਲਵੀਰ ਦਾ ਕਿਰਦਾਰ ਨਿਭਾਉਣ ਵਾਲੇ ਬਾਲ ਕਲਾਕਾਰ ਦੇਵ ਜੋਸ਼ੀ ਜਲਦ ਹੀ ਚੰਦਰਮਾ ਦੀ ਯਾਤਰਾ ‘ਤੇ ਜਾਣ ਵਾਲੇ ਹਨ। ਜਾਪਾਨੀ ਅਰਬਪਤੀ ਨੇ ਟਰਿੱਪ ਨੂੰ ਫਾਈਨਲ ਕਰ ਲਿਆ ਹੈ, ਟ੍ਰਿਪ ‘ਤੇ ਜਾਣ ਵਾਲੇ ਲੋਕਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ, ਜਿਸ ‘ਚ ਦੇਵ ਦਾ ਨਾਂ ਵੀ ਸ਼ਾਮਲ ਹੈ। ਇਸ ਗੱਲ ਦੀ ਜਾਣਕਾਰੀ ਦੇਵ ਨੇ ਖੁਦ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਡੀਅਰ ਮੂਨ ਪ੍ਰੋਜੈਕਟ ਦੇ ਤਹਿਤ ਦੇਵ ਪੁਲਾੜ ‘ਚ ਜਾਣ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਜਾਵੇਗਾ।
ਦਰਅਸਲ, ਜਾਪਾਨ ਦੇ ਅਰਬਪਤੀ ਯਾਸੁਕਾ ਮੀਜ਼ਾਵਾ ਨੇ ਡੀਅਰ ਮੂਨ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਚੰਦਰਮਾ ਦੀ ਯਾਤਰਾ ‘ਤੇ ਜਾਣ ਦੇ ਇੱਛੁਕ ਲੋਕਾਂ ਤੋਂ ਰਜਿਸਟ੍ਰੇਸ਼ਨ ਮੰਗੀ ਸੀ। ਦੁਨੀਆ ਭਰ ਤੋਂ ਕੁੱਲ 3 ਲੱਖ ਰਜਿਸਟ੍ਰੇਸ਼ਨਾਂ ਆਈਆਂ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਸੀ। 3 ਲੱਖ ਲੋਕਾਂ ‘ਚੋਂ ਕੁੱਲ 8 ਲੋਕਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ‘ਚ ਦੇਵ ਜੋਸ਼ੀ ਦਾ ਨਾਂ ਵੀ ਸ਼ਾਮਲ ਹੈ, ਉਹ ਇਸ ਯਾਤਰਾ ਲਈ ਕਾਫੀ ਉਤਸ਼ਾਹਿਤ ਹਨ।
ਇਹ ਵੀ ਪੜ੍ਹੋ:ਜਲੰਧਰ ‘ਚ ਰਿਸ਼ਤੇ ਸ਼ਰਮਸਾਰ ! ਚਾਚੇ ਨੇ 6 ਸਾਲਾਂ ਮਾਸੂਮ ਭਤੀਜੀ ਨਾਲ ਕੀਤਾ ਜਬਰ-ਜ਼ਿਨਾਹ
ਸ਼ੋਸਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਦੇਵ ਜੋਸ਼ੀ ਨੇ ਲਿਖਿਆ- ਮੈਂ ਆਪਣੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਇਹ ਭਾਵਨਾ ਵੱਖਰੀ ਹੈ। ਮੈਨੂੰ ਡੀਅਰ ਮੂਨ ਵਿਸ਼ੇਸ਼ ਪ੍ਰੋਜੈਕਟ ਦਾ ਹਿੱਸਾ ਬਣਨ ‘ਤੇ ਮਾਣ ਹੈ, ਜ਼ਿੰਦਗੀ ਹਮੇਸ਼ਾ ਮੈਨੂੰ ਨਵੇਂ ਮੌਕਿਆਂ ਨਾਲ ਹੈਰਾਨ ਕਰਦੀ ਹੈ ਅਤੇ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗੱਲ ਹੈ।
ਦੱਸ ਦੇਈਏ ਕਿ ਦੇਵ ਜੋਸ਼ੀ ਆਪਣੇ ਸੁਪਰਹੀਰੋ ਟੀਵੀ ਸ਼ੋਅ ਬਾਲਵੀਰ ਲਈ ਜਾਣੇ ਜਾਂਦੇ ਹਨ। ਦੇਵ ਜੋਸ਼ੀ ਨੇ ਆਪਣੇ ਬਚਪਨ ਵਿੱਚ ਲਗਭਗ 3 ਸਾਲ ਦੀ ਉਮਰ ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ। ਉਹ ਕਈ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁਕੇ ਹਨ। ਦੇਵ ਜੋਸ਼ੀ ਨੇ ਛੋਟੀ ਉਮਰ ਵਿੱਚ ਬਹੁਤ ਕੁਝ ਹਾਸਲ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮਸ਼ਹੂਰ ਟੀਵੀ ਸ਼ੋਅ ‘ਬਾਲਵੀਰ’ ਦੇ ਅਭਿਨੇਤਾ ਦੇਵ ਜੋਸ਼ੀ ਜਾਣਗੇ ਚੰਨ ‘ਤੇ, 3 ਲੱਖ ਲੋਕਾਂ ‘ਚੋਂ ਚੁਣਿਆ ਗਿਆ ਨਾਮ appeared first on Daily Post Punjabi.