33 ਸਾਲ ਚੱਲਿਆ ਚੋਰੀ ਦਾ ਮੁੱਕਦਮਾ, ਕੋਰਟ ਨੇ ਸੁਣਾਈ ਸਜ਼ਾ ਤਾਂ ਸਾਰੇ ਰਹਿ ਗਏ ਹੈਰਾਨ!

33 ਸਾਲ ਪੁਰਾਣੇ ਚੋਰੀ ਦੇ ਮਾਮਲੇ ਵਿਚ ਕੋਰਟ ਨੇ ਫੈਸਲਾ ਦਿੱਤਾ ਤਾਂ ਸਾਰੇ ਹੈਰਾਨ ਰਹਿ ਗਏ। ਕੋਰਟ ਨੇ ਤਿੰਨ ਮੁਲਜ਼ਮਾਂ ਨੂੰ ਸਿਰਫ 1-1 ਦਿਨ ਦੀ ਸਜ਼ਾ ਸੁਣਾਈ। ਤਿੰਨਾਂ ‘ਤੇ 500 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਮਾਮਲਾ ਪੁਰੰਦਪੁਰ ਥਾਣਾ ਖੇਤਰ ਦਾ ਹੈ।

ਪੁਲਿਸ ਨੇ ਆਪ੍ਰੇਸ਼ਨ ਸ਼ਿਕੰਜਾ ਤਹਿਤ ਪ੍ਰਭਾਵੀ ਪੈਰਵੀ ਕਰਕੇ ਦੋਸ਼ੀਆਂ ਖਿਲਾਫ ਸਜ਼ਾ ਮੁਕੱਰਰ ਕਰਾਈ ਹੈ। ਪੁਲਿਸ ਦਫਤਰ ਦੇ ਮੀਡੀਆ ਸੈੱਲ ਮੁਤਾਬਕ ਪੁਰੰਦਰਪੁਰ ਪੁਲਿਸ ਨੇ ਸਾਲ 1989 ਵਿਚ ਤਿੰਨ ਲੋਕਾਂ ਬੁੱਧੀਰਾਮ ਪੁੱਤਰ ਫਾਗੂ, ਸ਼ੀਸ਼ ਮੁਹੰਮਦ ਪੁੱਤਰ ਮੁਸਕੀਨ ਤੇ ਹਮੀਮੂਦੀਨ ਪੁੱਤਰ ਯਾਸੀਨ ਖਿਲਾਫ ਧਾਰਾ 382 ਅਤੇ 411 ਆਈਪੀਸੀ ਤਹਿਤ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਕੋਰੋਨਾ ਦਾ ਖ਼ਤਰਾ, ਪੰਜਾਬ ‘ਚ ਬਣਨਗੇ ਕੋਵਿਡ ਕੰਟਰੋਲ ਰੂਮ, CM ਮਾਨ ਬੋਲੇ, ‘ਜਨਤਕ ਥਾਵਾਂ ‘ਤੇ ਮਾਸਕ ਪਾਓ’

ਚਾਰਜਸ਼ੀਟ ਕੋਰਟ ਵਿਚ ਦਾਖਲ ਕੀਤੀ ਗਈ।ਟ੍ਰਾਇਲ ਦੌਰਾਨ ਸੁਣਵਾਈ ਸ਼ੁਰੂ ਹੋਈ। ਕੋਰਟ ਨੇ ਪਤਰਵਾਲੀ ਵਿਚ ਦਰਜ ਸਬੂਤਾਂ ਦੇ ਆਧਾਰ ‘ਤੇ ਮੁਲਜ਼ਮਾਂ ਨੂੰ 1-1 ਦਿਨ ਦੀ ਸਜ਼ਾ ਤੇ 500-500 ਰੁਪਏ ਜੁਰਮਾਨਾ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ‘ਤੇ 10 ਦਿਨ ਦੀ ਵਾਧੂ ਜੇਲ੍ਹ ਭੁਗਤਣੀ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post 33 ਸਾਲ ਚੱਲਿਆ ਚੋਰੀ ਦਾ ਮੁੱਕਦਮਾ, ਕੋਰਟ ਨੇ ਸੁਣਾਈ ਸਜ਼ਾ ਤਾਂ ਸਾਰੇ ਰਹਿ ਗਏ ਹੈਰਾਨ! appeared first on Daily Post Punjabi.



Previous Post Next Post

Contact Form