ਭਾਰਤ ਅਤੇ ਨੇਪਾਲ ਦੀਆਂ ਫੌਜਾਂ ਅੱਜ ਤੋਂ ਕਰਨਗੀਆਂ 16ਵਾਂ ‘ਸੂਰਿਆ ਕਿਰਨ’ ਅਭਿਆਸ

ਭਾਰਤ ਅਤੇ ਨੇਪਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਜੰਗਲ ਯੁੱਧ ਅਤੇ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਤਾਲਮੇਲ ਨੂੰ ਹੋਰ ਮਜ਼ਬੂਤ ​​ਕਰਨ ਲਈ ਸ਼ੁੱਕਰਵਾਰ ਤੋਂ ਦੋ ਹਫਤਿਆਂ ਦਾ ਫ਼ੌਜੀ ਸਿਖਲਾਈ ਅਭਿਆਸ ‘ਸੂਰਿਆ ਕਿਰਨ’ ਦਾ ਆਯੋਜਨ ਕੀਤਾ ਜਾਵੇਗਾ। 16ਵੀਂ ‘ਸੂਰਿਆ ਕਿਰਨ’ ਅਭਿਆਸ ਨੇਪਾਲ ਦੇ ਸਲਝੰਡੀ ਇਲਾਕੇ ਦੇ ਆਰਮੀ ਬੈਟਲ ਸਕੂਲ ‘ਚ ਹੋਣ ਜਾ ਰਿਹਾ ਹੈ। ਇਸ ਅਭਿਆਸ ਵਿਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਭਾਰਤੀ ਫੌਜ ਦੀ ਇਕ ਟੁਕੜੀ ਨੇਪਾਲ ਪਹੁੰਚ ਗਈ ਹੈ।

ਦੱਸ ਦੇਈਏ ਕਿ ਅਭਿਆਸ ਵਿੱਚ ਨੇਪਾਲੀ ਸੈਨਾ ਆਪਣੀ ਸ੍ਰੀ ਭਵਾਨੀ ਬਖਸ਼ ਬਟਾਲੀਅਨ ਦੇ ਸੈਨਿਕਾਂ ਨੂੰ ਤਾਇਨਾਤ ਕਰ ਰਹੀ ਹੈ ਜਦੋਂਕਿ ਭਾਰਤ ਦੀ ‘ਪੰਜ ਗੋਰਖਾ ਰਾਈਫਲਜ਼’ ਦੇ ਸੈਨਿਕ ਇਸ ਵਿੱਚ ਹਿੱਸਾ ਲੈਣਗੇ। ਫੌਜ ਨੇ ਕਿਹਾ, ”ਸੰਯੁਕਤ ਫੌਜੀ ਅਭਿਆਸ ਰੱਖਿਆ ਸਹਿਯੋਗ ਦੇ ਪੱਧਰ ਨੂੰ ਵਧਾਏਗਾ ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੋਰ ਹੁਲਾਰਾ ਮਿਲੇਗਾ।” ਇਸਦੇ ਨਾਲ ਹੀ ਭਾਰਤੀ ਸੈਨਾ ਨੇ ਕਿਹਾ ਕਿ ਸਾਲਾਨਾ ਅਭਿਆਸ ਦਾ ਉਦੇਸ਼ ਪਹਾੜੀ ਖੇਤਰਾਂ ਵਿੱਚ ਜੰਗਲ ਯੁੱਧ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਤਾਲਮੇਲ ਨੂੰ ਵਧਾਉਣਾ ਹੈ।

ਇਹ ਵੀ ਪੜ੍ਹੋ : ਬਿਲਾਸਪੁਰ : ਨੌਜਵਾਨ ਦਾ ਖੌਫਨਾਕ ਕਾਰਾ, ਸਕੂਲ ਪ੍ਰਿੰਸੀਪਲ ਦਾ ਕੀਤਾ ਕਤਲ, ਕਿਹਾ- ਪ੍ਰੇਮਿਕਾ ਨੂੰ ਕਰਦਾ ਸੀ ਤੰਗ

ਇਸ ਤੋਂ ਪਹਿਲਾਂ ਇਸ ਅਭਿਆਸ ਦਾ 15ਵਾਂ ਸੰਸਕਰਣ ਪਿਥੌਰਾਗੜ੍ਹ ਵਿੱਚ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਦੋਵਾਂ ਦੇਸ਼ਾਂ ਦੇ 650 ਸੈਨਿਕਾਂ ਨੇ ਹਿੱਸਾ ਲਿਆ ਸੀ। ਨੇਪਾਲੀ ਫੌਜ ਨੇ ਇਸ ਵਿੱਚ ਹਿੱਸਾ ਲੈਣ ਲਈ ਆਪਣੀ ਟੀਮ ਭੇਜੀ ਸੀ। ਨੇਪਾਲ ਅਤੇ ਭਾਰਤ ਵਿੱਚ ਹਰ ਸਾਲ ‘ਸੂਰਿਆ ਕਿਰਨ’ ਦਾ ਅਭਿਆਸ ਕੀਤਾ ਜਾਂਦਾ ਹੈ। ਇਸ ਸਾਲ ਦਾ 16ਵਾਂ ‘ਸੂਰਿਆ ਕਿਰਨ’ ਅਭਿਆਸ ਦੋ ਹਫਤੇ ਤੱਕ ਚੱਲੇਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਭਾਰਤ ਅਤੇ ਨੇਪਾਲ ਦੀਆਂ ਫੌਜਾਂ ਅੱਜ ਤੋਂ ਕਰਨਗੀਆਂ 16ਵਾਂ ‘ਸੂਰਿਆ ਕਿਰਨ’ ਅਭਿਆਸ appeared first on Daily Post Punjabi.



Previous Post Next Post

Contact Form