TheUnmute.com – Punjabi News: Digest for November 30, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

Comedian Kake Shah 'ਤੇ ਹੋਇਆ ਪਰਚਾ ਦਰਜ , ਨੌਜਵਾਨ ਨੇ ਲਾਇਆ 6 ਲੱਖ ਦੀ ਠੱਗੀ ਦੇ ਦੋਸ਼

Tuesday 29 November 2022 05:11 AM UTC+00 | Tags: comedian comedian-kake-shah comedian-kake-shah-fir kake-shah the-unmute

ਚੰਡੀਗੜ੍ਹ 29 ਨਵੰਬਰ 2022: ਮਸ਼ਹੂਰ ਕਾਮੇਡੀਅਨ ਹਰਵਿੰਦਰ ਸਿੰਘ ਉਰਫ ਕਾਕੇ ਸ਼ਾਹ ‘ਤੇ ਯੂ.ਕੇ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਦੇ ਦੋਸ਼ ਲੱਗੇ ਹਨ। ਕਾਕੇ ਸ਼ਾਹ ‘ਤੇ ਦੋਸ਼ ਹੈ ਕਿ ਉਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਇਕ ਵਿਅਕਤੀ ਤੋਂ 6 ਲੱਖ ਰੁਪਏ ਲਏ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲੀਸ ਨੇ ਕਾਕੇ ਸ਼ਾਹ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਇਸ ਬਾਰੇ ਰਸਤਾ ਮੁਹੱਲਾ ਵਾਸੀ ਨਵਨੀਤ ਆਨੰਦ ਨੇ ਦੱਸਿਆ ਕਿ ਉਸ ਨੇ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਨੂੰ ਯੂ.ਕੇ ਭੇਜਣ ਲਈ 6 ਲੱਖ ਰੁਪਏ ਦਿੱਤੇ ਸਨ। ਕਾਫੀ ਸਮਾਂ ਬੀਤ ਜਾਣ ‘ਤੇ ਵੀ ਕਾਕੇ ਸ਼ਾਹ ਨੇ ਨਾ ਤਾਂ ਉਸ ਨੂੰ ਯੂ.ਕੇ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਜਦੋਂ ਉਸ ਨੇ ਕਾਕੇ ਸ਼ਾਹ ਨੂੰ ਵਿਦੇਸ਼ ਭੇਜਣ ਬਾਰੇ ਪੁੱਛਿਆ ਤਾਂ ਉਹ ਝਿਜਕਿਆ। ਜਦੋਂ ਉਸ ਨੇ ਉਸ ਕੋਲੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਉਸ ਨੂੰ ਆਪਣੀ ਸਿਆਸੀ ਪਹੁੰਚ ਦੱਸ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਥਾਣਾ-3 ਨੂੰ ਸ਼ਿਕਾਇਤ ਦਿੱਤੀ।

Kake-shah

ਨਵਨੀਤ ਆਨੰਦ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦਾ ਸੌਦਾ 10 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਇਨ੍ਹਾਂ 10 ਲੱਖਾਂ ‘ਚੋਂ ਕਾਕੇ ਸ਼ਾਹ ਨੇ 6 ਲੱਖ ਰੁਪਏ ਪਹਿਲਾਂ ਲਏ ਸਨ ਅਤੇ ਬਾਕੀ 4 ਲੱਖ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਸਨ। ਨਵਨੀਤ ਨੇ ਦੱਸਿਆ ਕਿ 16 ਫਰਵਰੀ 2022 ਨੂੰ ਉਸ ਨੇ ਆਪਣੇ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਇੱਕ ਲੱਖ ਰੁਪਏ ਕਾਕੇ ਸ਼ਾਹ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਸਨ। ਇਸ ਤੋਂ ਬਾਅਦ 27 ਫਰਵਰੀ 2022 ਨੂੰ ਉਸ ਦੇ ਭਰਾ ਵਨੀਤ ਆਨੰਦ ਨੇ ਵੈਸਟਰਨ ਯੂਨੀਅਨ ਰਾਹੀਂ 2 ਲੱਖ 70 ਹਜ਼ਾਰ ਰੁਪਏ ਭੇਜੇ। ਕੁਝ ਦਿਨਾਂ ਬਾਅਦ ਕਾਕੇ ਸ਼ਾਹ ਅਤੇ ਉਸ ਦਾ ਸਾਥੀ ਘਰ ਆਏ ਅਤੇ ਇਸ ਦੌਰਾਨ ਉਹ 2 ਲੱਖ 30 ਹਜ਼ਾਰ ਰੁਪਏ ਨਕਦ, ਬੈਂਕ ਸਟੇਟਮੈਂਟ ਅਤੇ ਸਟੇਟਮੈਂਟ ਲੈ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਜਲਦੀ ਹੀ ਤੁਹਾਡਾ ਵੀਜ਼ਾ ਜਾਰੀ ਕਰ ਦਿੱਤਾ ਜਾਵੇਗਾ ਪਰ ਅਜੇ ਤੱਕ ਨਾ ਤਾਂ ਵੀਜ਼ਾ ਜਾਰੀ ਕੀਤਾ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ | ਫਿਲਹਾਲ ਪੁਲਿਸ ਨੇ ਕਾਕੇ ਸ਼ਾਹ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

The post Comedian Kake Shah ‘ਤੇ ਹੋਇਆ ਪਰਚਾ ਦਰਜ , ਨੌਜਵਾਨ ਨੇ ਲਾਇਆ 6 ਲੱਖ ਦੀ ਠੱਗੀ ਦੇ ਦੋਸ਼ appeared first on TheUnmute.com - Punjabi News.

Tags:
  • comedian
  • comedian-kake-shah
  • comedian-kake-shah-fir
  • kake-shah
  • the-unmute

ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐਸਐਫ਼ ਮਹਿਲਾ ਜਵਾਨਾਂ ਨੇ ਡਰੋਨ ਕੀਤਾ ਢੇਰ, ਹੈਰੋਇਨ ਦੀ ਖੇਪ ਜ਼ਬਤ

Tuesday 29 November 2022 05:38 AM UTC+00 | Tags: 2 aam-aadmi-party amritsar amritsar-secter bopg-g-base-fazlika breaking-news bsf bsf-in-fazlika cm-bhagwant-mann congress fazilka indian-army india-paksta-border-news indo-pak-border ndia-pakistan-border-in-fazilika news punjabi-news punjab-latest-news the-unmute-breaking-news the-unmute-punjabi-news village-chaharpur

ਚੰਡੀਗੜ੍ਹ 29 ਨਵੰਬਰ 2022: ਭਾਰਤੀ ਸੀਮਾ ਸੁਰੱਖਿਆ ਬਲ (BSF) ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਏ ਇੱਕ ਡਰੋਨ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ 2 ਮਹਿਲਾ ਬੀਐਸਐਫ ਜਵਾਨ ਹਨ ਜਿਨ੍ਹਾਂ ਨੇ ਡਰੋਨ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ । ਡਰੋਨ ਦੇ ਨਾਲ ਹੀ ਬੀਐਸਐਫ ਨੇ ਹੈਰੋਇਨ ਦੀ ਇੱਕ ਖੇਪ ਵੀ ਜ਼ਬਤ ਕੀਤੀ ਹੈ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਅੰਮ੍ਰਿਤਸਰ ਦੇ ਰਮਦਾਸ ਸੈਕਟਰ ਅਧੀਨ ਪੈਂਦੇ ਬੀਓਪੀ ਦਰਿਆ ਮੂਸਾ ਪਿੰਡ ਚਾਹਰਪੁਰ ਵਿੱਚ ਰਾਤ ਕਰੀਬ 11 ਵਜੇ ਡਰੋਨ ਦੀ ਹਲਚਲ ਦਿਖਾਈ ਦਿੱਤੀ । ਬੀਐਸਐਫ ਦੀਆਂ ਮਹਿਲਾ ਕਾਂਸਟੇਬਲਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਇਸ ਦੌਰਾਨ ਗਸ਼ਤ ‘ਤੇ ਸਨ। ਡਰੋਨ ਦੀ ਆਵਾਜ਼ ਸੁਣ ਕੇ ਦੋਵੇਂ ਚੌਕਸ ਹੋ ਗਈਆਂ । ਦੋਵਾਂ ਨੇ ਡਰੋਨ ‘ਤੇ ਕਰੀਬ 25 ਰਾਊਂਡ ਫਾਇਰ ਕੀਤੇ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ। ਜਦੋਂ ਇਲਾਕੇ ਵਿੱਚ ਤਲਾਸ਼ੀ ਲਈ ਗਈ ਤਾਂ ਖੇਤਾਂ ਵਿੱਚੋਂ ਇੱਕ ਹੈਕਸਾਕਾਪਟਰ ਚੀਨ ਦਾ ਬਣਿਆ ਡਰੋਨ ਮਿਲਿਆ, ਜਿਸ ਨਾਲ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ।

ਬੀਐਸਐਫ (BSF) ਜਵਾਨਾਂ ਨੇ ਹੈਰੋਇਨ ਦਾ ਪੈਕਟ ਜ਼ਬਤ ਕੀਤੇ ਹਨ | ਸੁਰੱਖਿਆ ਕਾਰਨਾਂ ਕਰਕੇ, ਪੈਕੇਟ ਨੂੰ ਅਜੇ ਤੱਕ ਨਹੀਂ ਖੋਲ੍ਹਿਆ ਗਿਆ ਹੈ। ਪੈਕੇਟ ਨੂੰ ਖੋਲ੍ਹਣ ਅਤੇ ਚੈੱਕ ਕਰਨ ਤੋਂ ਬਾਅਦ ਇਸ ਵਿੱਚ ਕਿੰਨੀ ਹੈਰੋਇਨ ਮਿਲੀ ਹੈ |ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਮਹਿਲਾ ਜਵਾਨਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਪਹਿਲਾ ਮਾਮਲਾ ਹੈ, ਜਦੋਂ ਮਹਿਲਾ ਜਵਾਨਾਂ ਨੇ ਡਰੋਨ ਨੂੰ ਹੇਠਾਂ ਡੇਗਣ ‘ਚ ਸਫਲਤਾ ਹਾਸਲ ਕੀਤੀ ਹੈ।

The post ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐਸਐਫ਼ ਮਹਿਲਾ ਜਵਾਨਾਂ ਨੇ ਡਰੋਨ ਕੀਤਾ ਢੇਰ, ਹੈਰੋਇਨ ਦੀ ਖੇਪ ਜ਼ਬਤ appeared first on TheUnmute.com - Punjabi News.

Tags:
  • 2
  • aam-aadmi-party
  • amritsar
  • amritsar-secter
  • bopg-g-base-fazlika
  • breaking-news
  • bsf
  • bsf-in-fazlika
  • cm-bhagwant-mann
  • congress
  • fazilka
  • indian-army
  • india-paksta-border-news
  • indo-pak-border
  • ndia-pakistan-border-in-fazilika
  • news
  • punjabi-news
  • punjab-latest-news
  • the-unmute-breaking-news
  • the-unmute-punjabi-news
  • village-chaharpur

ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਗੋਲੀਬਾਰੀ 'ਚ ਅਕਾਲੀ ਦਲ ਵਰਕਰ ਦੀ ਮੌਤ

Tuesday 29 November 2022 05:51 AM UTC+00 | Tags: 36th-national-games-news amritsar amritsar-national-highway amritsar-pathankot-national-highway amritsar-police batala-police breaking-news crime firing news news-shiromani-akali-dal punjab-news sheikhupur-khurd the-unmute-breaking-news the-unmute-punjabi-news

ਅੰਮ੍ਰਿਤਸਰ 29 ਨਵੰਬਰ 2022: ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ (Amritsar-Pathankot National Highway) ‘ਤੇ ਬਟਾਲਾ ਥਾਣਾ ਸਦਰ ਦੇ ਪਿੰਡ ਸ਼ੇਖੂਪੁਰ ਖੁਰਦ ਨੇੜੇ ਗੋਲੀਬਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਬਟਾਲਾ ਦੇ ਨੇੜਲੇ ਪਿੰਡ ਸ਼ੇਖੂਪੁਰ ਖੁਰਦ ਦਾ ਰਹਿਣ ਵਾਲੇ ਅਕਾਲੀ ਦਲ ਪਾਰਟੀ ਦੇ ਵਰਕਰ ਅਜੀਤਪਾਲ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ।

ਦੱਸਿਆ ਜਾ ਰਿਹਾ ਹੈ ਕਿ ਅਜੀਤਪਾਲ ਸਿੰਘ ਆਪਣੇ ਕਿਸੇ ਦੋਸਤ ਨਾਲ ਅੰਮ੍ਰਿਤਸਰ ਤੋਂ ਪਹਿਲਾ ਘਰ ਵਾਪਿਸ ਪਰਤਿਆ ਮੁੜ ਫਿਰ ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਆਪਣੀ ਗੱਡੀ ‘ਚ ਕਿਸੇ ਕੰਮ ਲਈ ਬਾਹਰ ਗਿਆ ਜਾ ਰਿਹਾ ਸੀ, ਰਸਤੇ ਵਿੱਚ ਜਦੋਂ ਉਸ ਨੇ ਆਪਣੀ ਕਾਰ ਰੋਕੀ ਤਾਂ ਉੱਥੋਂ ਲੰਘ ਰਹੀ ਇੱਕ ਹੋਰ ਗੱਡੀ ਵਿਚੋਂ ਗੋਲੀਆਂ ਚਲਾ ਦਿੱਤੀਆਂ | ਜ਼ਖਮੀ ਹਾਲਤ ‘ਚ ਅਜੀਤਪਾਲ ਨੂੰ ਅੰਮ੍ਰਿਤਸਰ ਹਸਪਤਾਲ ‘ਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਗੋਲੀਬਾਰੀ ‘ਚ ਅਕਾਲੀ ਦਲ ਵਰਕਰ ਦੀ ਮੌਤ appeared first on TheUnmute.com - Punjabi News.

Tags:
  • 36th-national-games-news
  • amritsar
  • amritsar-national-highway
  • amritsar-pathankot-national-highway
  • amritsar-police
  • batala-police
  • breaking-news
  • crime
  • firing
  • news
  • news-shiromani-akali-dal
  • punjab-news
  • sheikhupur-khurd
  • the-unmute-breaking-news
  • the-unmute-punjabi-news

ਸਾਬਕਾ ਮੰਤਰੀ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਅੱਗੇ ਹੋਏ ਪੇਸ਼, ਵਿਜੀਲੈਂਸ ਵੱਲੋਂ ਪੁੱਛਗਿੱਛ ਜਾਰੀ

Tuesday 29 November 2022 06:00 AM UTC+00 | Tags: amritsar-police amritsar-vigilance amritsar-vigilance-office breaking-news congress crime former-deputy-chief-minister-om-prakash-soni news om-prakash-soni punjab-congres punjab-congress punjab-government punjab-vigilance-bureau ssp-varinder-singh-sandhu ssp-vigilance-office-kachhari-chowk the-unmute the-unmute-breaking-news the-unmute-punjabi-news

ਅੰਮ੍ਰਿਤਸਰ 29 ਨਵੰਬਰ 2022: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Om Prakash Soni) ਅੱਜ ਸਵੇਰੇ 10 ਵਜੇ ਅੰਮ੍ਰਿਤਸਰ ਵਿਜੀਲੈਂਸ ਦੇ ਦਫ਼ਤਰ ‘ਚ ਪੇਸ਼ ਹੋਏ। ਵਿਜੀਲੈਂਸ ਵੱਲੋਂ ਉਨ੍ਹਾਂ ਦੀ ਜਾਇਦਾਦ ਬਾਰੇ ਪੁੱਛਗਿੱਛ ਕੀਤੀ ਜਾ ਰਹੀ। ਇਸ ਤੋਂ ਪਹਿਲਾਂ ਓਮ ਪ੍ਰਕਾਸ਼ ਸੋਨੀ ਨੂੰ ਬੀਤੇ ਸ਼ਨੀਵਾਰ ਸਵੇਰੇ 10 ਵਜੇ ਵਿਜੀਲੈਂਸ ਵੱਲੋਂ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਵਿਜੀਲੈਂਸ ਦਫ਼ਤਰ ਪੇਸ਼ ਹੋਣ ਲਈ ਸਮਾਂ ਮੰਗਿਆ ਸੀ |

ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਉਨ੍ਹਾਂ ਖ਼ਿਲਾਫ਼ 8 ਨਵੰਬਰ ਨੂੰ ਇਕ ਸ਼ਿਕਾਇਤ ਚੰਡੀਗੜ੍ਹ 'ਚ ਦਰਜ ਕੀਤੀ ਗਈ ਸੀ। ਇਸ 'ਚ ਕਿਹਾ ਗਿਆ ਸੀ ਕਿ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਾਂਗਰਸ ਸਰਕਾਰ ਦੇ ਸ਼ਾਸਨ 'ਚ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਆਮਦਨ ਤੋਂ ਕਿਤੇ ਵੱਧ ਜਾਇਦਾਦ ਬਣਾਈ ਹੈ। ਇਸ ਲਈ ਅੰਮ੍ਰਿਤਸਰ ਰੇਂਜ ਦੇ ਐੱਸ. ਐੱਸ. ਪੀ. ਵਰਿੰਦਰ ਸਿੰਘ ਸੰਧੂ ਨੂੰ ਮਾਮਲੇ ਦੀ ਜਾਂਚ ਲਈ ਨਿਯੁਕਤ ਕੀਤਾ ਗਿਆ ਸੀ।

The post ਸਾਬਕਾ ਮੰਤਰੀ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਅੱਗੇ ਹੋਏ ਪੇਸ਼, ਵਿਜੀਲੈਂਸ ਵੱਲੋਂ ਪੁੱਛਗਿੱਛ ਜਾਰੀ appeared first on TheUnmute.com - Punjabi News.

Tags:
  • amritsar-police
  • amritsar-vigilance
  • amritsar-vigilance-office
  • breaking-news
  • congress
  • crime
  • former-deputy-chief-minister-om-prakash-soni
  • news
  • om-prakash-soni
  • punjab-congres
  • punjab-congress
  • punjab-government
  • punjab-vigilance-bureau
  • ssp-varinder-singh-sandhu
  • ssp-vigilance-office-kachhari-chowk
  • the-unmute
  • the-unmute-breaking-news
  • the-unmute-punjabi-news

ਐੱਨਆਈਏ ਵਲੋਂ ਲੁਧਿਆਣਾ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਰਵੀ ਰਾਜਗੜ੍ਹ ਦੇ ਘਰ ਛਾਪੇਮਾਰੀ

Tuesday 29 November 2022 06:09 AM UTC+00 | Tags: aam-aadmi-party cm-bhagwant-mann crime delhi delhi-police lawrence-bishnoi national-investigation-agency news nia nia-raid punjab punjab-government punjab-police ravi-rajgarh the-unmute-breaking-news the-unmute-punjab up-and-rajasthan

ਲੁਧਿਆਣਾ 29 ਨਵੰਬਰ 2022:ਐਨਆਈਏ ਵਲੋਂ ਲਾਰੈਂਸ ਬਿਸ਼ਨੋਈ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਐੱਨਆਈਏ ਵਲੋਂ 4 ਸੂਬਿਆਂ ‘ਚ 20 ਥਾਵਾਂ ‘ਤੇ ਤਾਬੜਤੋੜ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਵਿੱਚ ਪੰਜਾਬ, ਦਿੱਲੀ, ਯੂਪੀ ਅਤੇ ਰਾਜਸਥਾਨ ਸ਼ਾਮਲ ਹਨ |

ਇਸਦੇ ਤਹਿਤਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਟੀਮ ਨੇ ਦੋਰਾਹਾ ਦੇ ਪਿੰਡ ਰਾਜਗੜ੍ਹ ਵਿੱਚ ਕਥਿਤ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਵੀ ਰਾਜਗੜ੍ਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ। ਰਵੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ। ਇਸਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਰਵੀ ਦੇ ਘਰ ਛਾਪਾ ਮਾਰਿਆ ਗਿਆ ਸੀ |

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਐਨਆਈਏ ਦੀ ਟੀਮ ਨੇ ਰਵੀ ਦੇ ਘਰ ਛਾਪਾ ਮਾਰਿਆ। ਇਸ ਤੋਂ ਪਹਿਲਾਂ ਸਤੰਬਰ ਵਿੱਚ ਰਵੀ ਦੇ ਘਰ ਵੀ ਛਾਪਾ ਮਾਰਿਆ ਗਿਆ ਸੀ। ਰਵੀ ਖ਼ਿਲਾਫ਼ 10 ਮੁਕੱਦਮੇ ਦਰਜ ਹਨ। 2011 ਵਿੱਚ ਰਵੀ ਨੂੰ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਕੁਝ ਦੀ ਪਹਿਲਾਂ ਹੀ ਐਨਆਈਏ ਨੇ ਆਪਣੀ ਹਿਰਾਸਤ ਵਿੱਚ ਲਿਆ ਹੈ |

The post ਐੱਨਆਈਏ ਵਲੋਂ ਲੁਧਿਆਣਾ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਰਵੀ ਰਾਜਗੜ੍ਹ ਦੇ ਘਰ ਛਾਪੇਮਾਰੀ appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • crime
  • delhi
  • delhi-police
  • lawrence-bishnoi
  • national-investigation-agency
  • news
  • nia
  • nia-raid
  • punjab
  • punjab-government
  • punjab-police
  • ravi-rajgarh
  • the-unmute-breaking-news
  • the-unmute-punjab
  • up-and-rajasthan

ਸੋਸ਼ਲ ਮੀਡੀਆ 'ਤੇ ਗੰਨ ਕਲਚਰ ਦੀਆਂ ਤਸਵੀਰਾਂ ਹਟਾਉਣ ਦੀ ਸਮਾਂ-ਸੀਮਾ ਸਮਾਪਤ, ਅੱਜ ਤੋਂ FIR ਹੋਣਗੀਆਂ ਦਰਜ

Tuesday 29 November 2022 06:39 AM UTC+00 | Tags: aam-aadmi-party cm-bhagwant-mann fir gun-culture news police punjab punjab-government punjab-gun-culture punjab-news punjab-police the-unmute-breaking-news the-unmute-latest-update the-unmute-punjabi-news the-unmute-report

ਚੰਡੀਗੜ੍ਹ 29 ਨਵੰਬਰ 2022: ਪੰਜਾਬ ‘ਚ ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਦੀਆਂ ਤਸਵੀਰਾਂ ਹਟਾਉਣ ਲਈ ਪੰਜਾਬ ਪੁਲਿਸ (Punjab Police) ਵੱਲੋਂ ਲੋਕਾਂ ਨੂੰ ਦਿੱਤਾ ਗਿਆ ਤਿੰਨ ਦਿਨ ਦਾ ਸਮਾਂ ਅੱਜ ਖਤਮ ਹੋ ਗਿਆ ਹੈ। ਇਸੇ ਲਈ ਮੰਗਲਵਾਰ ਤੋਂ ਤਸਵੀਰਾਂ ਨਾ ਹਟਾਉਣ ਵਾਲਿਆਂ ਖ਼ਿਲਾਫ ਪੰਜਾਬ ਪੁਲਿਸ ਐੱਫ.ਆਈ.ਆਰ. ਦਰਜ ਕਰੇਗੀ |

ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਸੂਬੇ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਆਪਣੀਆਂ ਸਾਰੀਆਂ ਪੁਰਾਣੀਆਂ ਤਸਵੀਰਾਂ ਹਟਾਉਣ ਲਈ ਕਿਹਾ ਜੋ ਕਿ ਗੰਨ ਕਲਚਰ ਨੂੰ ਉਤਸ਼ਾਹਿਤ ਕਰਦੀਆਂ ਹਨ। ਡੀ.ਜੀ.ਪੀ. ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹ ‘ਤੇ ਚੁੱਕਿਆ ਗਿਆ ਹੈ। ਡੀ.ਜੀ.ਪੀ. ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਸਾਈਟਾਂ ਤੋਂ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਹਟਾਉਣ ਲਈ ਕਿਹਾ ਹੈ ਅਤੇ ਇਸ ਲਈ ਪੰਜਾਬ ਪੁਲਿਸ ਨੇ ਯਤਨ ਤੇਜ਼ ਕਰ ਦਿੱਤੇ ਹਨ।

ਹੁਣ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੋਸ਼ਲ ਮੀਡੀਆ ਤੋਂ ਹਥਿਆਰਾਂ ਦੀਆਂ ਤਸਵੀਰਾਂ ਨਾ ਹਟਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀ.ਜੀ.ਪੀ. ਗੌਰਵ ਯਾਦਵ ਨੇ ਦੁਹਰਾਇਆ ਕਿ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ‘ਤੇ ਭੜਕਾਊ ਬਿਆਨਾਂ ਦੀਆਂ ਵੀਡੀਓਜ਼ ਵੀ ਅਪਲੋਡ ਨਾ ਕਰਨ |

The post ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਦੀਆਂ ਤਸਵੀਰਾਂ ਹਟਾਉਣ ਦੀ ਸਮਾਂ-ਸੀਮਾ ਸਮਾਪਤ, ਅੱਜ ਤੋਂ FIR ਹੋਣਗੀਆਂ ਦਰਜ appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • fir
  • gun-culture
  • news
  • police
  • punjab
  • punjab-government
  • punjab-gun-culture
  • punjab-news
  • punjab-police
  • the-unmute-breaking-news
  • the-unmute-latest-update
  • the-unmute-punjabi-news
  • the-unmute-report

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ Arvind Khaira ਨੇ ਕਰਵਾਇਆ ਵਿਆਹ, ਵੱਖ – ਵੱਖ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

Tuesday 29 November 2022 06:52 AM UTC+00 | Tags: arvind-khaira arvind-khaira-life arvind-khaira-marriage arvind-khaira-sargun-mehta arvind-khaira-sunada-sharma arvind-khaira-the-unmute entertainment the-unmute

ਚੰਡੀਗੜ੍ਹ 29 ਨਵੰਬਰ 2022: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਰਵਿੰਦਰ ਖਹਿਰਾ (Arvindr Khaira) ਦਾ ਵਿਆਹ (Wedding) ਹੋ ਗਿਆ ਹੈ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਅਰਵਿੰਦਰ ਖਹਿਰਾ ਦਾ ਵਿਆਹ ਚੰਡੀਗੜ੍ਹ 'ਚ ਹੋਇਆ ਹੈ । ਜਿਸ ਦਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਪਸੰਦ ਕੀਤੀਆਂ  ਜਾ ਰਹੀਆਂ ਹਨ । ਇਨ੍ਹਾਂ ਤਸਵੀਰਾਂ 'ਚ ਲਾੜਾ ਲਾੜੀ ਦਾ ਬਹੁਤ ਹੀ ਖੂਬਸੂਰਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਵਿਆਹ ਦੇ ਵਿੱਚ ਬਹੁਤ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਜਿਸ ਦੀਆਂ ਤਸਵੀਰਾਂ ਵੀ ਵਾਈਰਲ ਹੋ ਰਹੀਆਂ ਹਨ ।

ਦੇਖੋ ਤਸਵੀਰਾਂ –

 

arvind khaira

 

arvind khaira

 

 

arvind khaira

 

arvind khaira

 

arvind khaira

The post ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ Arvind Khaira ਨੇ ਕਰਵਾਇਆ ਵਿਆਹ, ਵੱਖ – ਵੱਖ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ appeared first on TheUnmute.com - Punjabi News.

Tags:
  • arvind-khaira
  • arvind-khaira-life
  • arvind-khaira-marriage
  • arvind-khaira-sargun-mehta
  • arvind-khaira-sunada-sharma
  • arvind-khaira-the-unmute
  • entertainment
  • the-unmute

ਬਟਾਲਾ ਨਜਦੀਕ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਐਕਟਿਵਾ ਨੂੰ ਮਾਰੀ ਟੱਕਰ, ਇੱਕ ਮਹਿਲਾ ਦੀ ਮੌਤ

Tuesday 29 November 2022 07:05 AM UTC+00 | Tags: accident amritsar-pathankot-national-highway batala-police breaking-news civil-hospital-batala jayantipur-police-post news rip the-unmute-breaking-news

ਅੰਮ੍ਰਿਤਸਰ 29 ਨਵੰਬਰ 2022: ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਬਟਾਲਾ (Batala) ਨਜਦੀਕ ਪੁਲਿਸ ਚੌਂਕੀ ਦੇ ਸਾਹਮਣੇ ਬੀਤੀ ਦੇਰ ਸ਼ਾਮ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ | ਅਚਾਨਕ ਬਟਾਲਾ ਦੇ ਨਜ਼ਦੀਕ ਹੀ ਮੈਰਿਜ ਪੈਲਸ ਵਿਚੋਂ ਨਿਕਲੀ ਤੇਜ਼ ਰਫਤਾਰ ਇਨੋਵਾ ਗੱਡੀ ਅਤੇ ਐਕਟਿਵਾ ਵਿਚਾਲੇ ਟੱਕਰ ਹੋ ਗਈ | ਐਕਟਿਵਾ ‘ਤੇ ਸਵਾਰ ਮਾਂ ਅਤੇ ਧੀ ਦੀ ਸਵਾਰ ਸਨ ਜਿਨ੍ਹਾਂ ਵਿੱਚ ਮਾਂ ਕੁਲਵਿੰਦਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਧੀ ਨੂੰ ਸੱਟਾਂ ਲੱਗੀਆਂ ਹਨ | ਦੋਵੇਂ ਮਾਂ-ਧੀ ਬਟਾਲਾ ਦੀ ਰਹਿਣ ਵਾਲੀਆਂ ਹਨ, ਦੋਵੇਂ ਅੰਮ੍ਰਿਤਸਰ ਤੋਂ ਆਪਣੀ ਐਕਟਿਵਾ ਤੇ ਸਵਾਰ ਬਟਾਲਾ ਵਾਪਸ ਆ ਰਹੀਆਂ ਸਨ |

ਇਸ ਹਾਦਸੇ ਨੂੰ ਅੰਜਾਮ ਦੇਣ ਵਾਲੀ ਇਨੋਵਾ ਗੱਡੀ ਮੌਕੇ ਤੋਂ ਫ਼ਰਾਰ ਹੋ ਗਈ | ਪੁਲਿਸ ਵਲੋਂ ਸੀਸੀਟੀਵੀ ਫੋਟੇਜ ਖੰਗਾਲੀ ਜਾ ਰਹੀ ਹੈ, ਪੁਲਿਸ ਨੇ ਗੱਡੀ ਵਾਲੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ | ਮ੍ਰਿਤਕ ਕੁਲਵਿੰਦਰ ਕੌਰ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਵਿਖੇ ਕਰਵਾਇਆ ਜਾ ਰਿਹਾ ਹੈ |

ਦੱਸਿਆ ਜਾ ਰਿਹਾ ਕਿ ਮ੍ਰਿਤਕ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਆਪਣੇ ਘਰ ਦਾ ਖਰਚ ਚਲਾਉਣ ਲਈ ਘਰ ‘ਚ ਕਮਾਉਣ ਵਾਲੀ ਇਕੱਲੀ ਕੁਲਵਿੰਦਰ ਕੌਰ ਹੀ ਸੀ ਅਤੇ ਉਹ ਸਾਲਾਂ ਤੋਂ ਇਕ ਨਿੱਜੀ ਸਕੂਲ ‘ਚ ਨੌਕਰੀ ਕਰਦੀ ਸੀ | ਹਾਦਸੇ ਤੋਂ ਬਾਅਦ ਮ੍ਰਿਤਕ ਦਾ ਪਰਿਵਾਰ ਸਦਮੇ ਵਿੱਚ ਹੈ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ |

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਸਾਹਿਲ ਕੁਮਾਰ ਨੇ ਦੱਸਿਆ ਕਿ ਬਟਾਲਾ ਦੀ ਸਿੰਬਲ ਚੋਕ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਨੂੰ ਜਦੋਂ ਐਮਬੂਲੈਂਸ ਰਾਹੀਂ ਇਲਾਜ ਲਈ ਪਹੁੰਚੀ ਤਾਂ ਉਹ ਮ੍ਰਿਤਕ ਸੀ ਅਤੇ ਉੱਥੇ ਹੀ ਪੁਲਿਸ ਚੋਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਕ ਰਿਸੋਰਟ ਤੋਂ ਬਾਹਰ ਆਈ ਤੇਜ਼ ਰਫਤਾਰ ਗੱਡੀ ਇਨੋਵਾ ਵਲੋਂ ਐਕਟਿਵਾ ਤੋਂ ਟੱਕਰ ਮਾਰੀ ਗਈ ਅਤੇ ਗੱਡੀ ਮੌਕੇ ਤੋਂ ਫ਼ਰਾਰ ਹੋ ਗਈ|

ਕੁਲਵਿੰਦਰ ਕੌਰ ਜੋ ਐਕਟਿਵਾ ਚਲਾ ਰਹੀ ਸੀ ਦੇ ਸਿਰ ‘ਚ ਸੱਟ ਵੱਜਣ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸਦੇ ਨਾਲ ਸਵਾਰ ਉਸਦੀ ਧੀ ਦਾ ਬਚਾਅ ਰਿਹਾ | ਜਦਕਿ ਪੁਲਿਸ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸਦੀ ਪੁਲਿਸ ਚੋਕੀ ਦੇ ਸਾਮਣੇ ਵਾਪਰਿਆ ਹੈ ਅਤੇ ਉਹਨਾਂ ਵਲੋਂ ਸੀਸੀਟੀਵੀ ਫੋਟੈਜ ਖੰਗਾਲੀ ਜਾ ਰਹੀ ਹੈ ਅਤੇ ਉਹ ਗੱਡੀ ਦੀ ਪਹਿਚਾਣ ਕਰਨ ‘ਚ ਜੁਟੇ ਹਨ |

 

The post ਬਟਾਲਾ ਨਜਦੀਕ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਐਕਟਿਵਾ ਨੂੰ ਮਾਰੀ ਟੱਕਰ, ਇੱਕ ਮਹਿਲਾ ਦੀ ਮੌਤ appeared first on TheUnmute.com - Punjabi News.

Tags:
  • accident
  • amritsar-pathankot-national-highway
  • batala-police
  • breaking-news
  • civil-hospital-batala
  • jayantipur-police-post
  • news
  • rip
  • the-unmute-breaking-news

ਵਿਜੀਲੈਂਸ ਅੱਗੇ ਪੇਸ਼ ਹੋਏ ਓਮ ਪ੍ਰਕਾਸ਼ ਸੋਨੀ, ਕਿਹਾ ਮੈਂ ਕਿਸੇ ਤਰੀਕੇ ਨਾਲ ਨਾਜਾਇਜ਼ ਜਾਇਦਾਦ ਨਹੀਂ ਬਣਾਈ

Tuesday 29 November 2022 07:27 AM UTC+00 | Tags: amritsar-police amritsar-vigilance amritsar-vigilance-office breaking-news congress crime former-deputy-chief-minister former-deputy-chief-minister-om-prakash-soni news om-prakash-soni punjab-congres punjab-congress punjab-government punjab-vigilance-bureau ssp-varinder-singh-sandhu ssp-vigilance-office-kachhari-chowk the-unmute the-unmute-breaking-news the-unmute-punjabi-news

ਚੰਡੀਗ੍ਹੜ 29 ਨਵੰਬਰ 2022: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Om Prakash Soni) ਅੱਜ ਸਵੇਰੇ ਅੰਮ੍ਰਿਤਸਰ ਵਿਜੀਲੈਂਸ ਦੇ ਦਫ਼ਤਰ 'ਚ ਪੇਸ਼ ਹੋਏ। ਵਿਜੀਲੈਂਸ ਵੱਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ | ਵਿਜੀਲੈਂਸ ਵਲੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਵਿਜੀਲੈਂਸ ਦਫ਼ਤਰ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਓ.ਪੀ.ਸੋਨੀ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਤਰੀਕੇ ਨਾਲ ਨਾਜਾਇਜ਼ ਜਾਇਦਾਦ ਨਹੀਂ ਬਣਾਈ, ਜਾਇਦਾਦ ਬਿਲਕੁਲ ਉਨ੍ਹਾਂ ਦੀ ਆਮਦਨ ਅਨੁਸਾਰ ਹੈ।

ਉਨ੍ਹਾਂ ਕਿਹਾ ਕਿ ਜੇਕਰ ਵਿਜੀਲੈਂਸ ਬਿਊਰੋ ਮਾਮਲੇ ਦੀ ਜਾਂਚ ਕਰਨਾ ਚਾਹੁੰਦੀ ਹੈ ਤਾਂ ਉਹ ਪੂਰਾ ਸਹਿਯੋਗ ਦੇਣਗੇ | ਉਨ੍ਹਾਂ ਨੇ ਕਿਹਾ ਜਿਹੜੀ ਜਾਇਦਾਦ ਦੀ ਗੱਲ ਕੀਤੀ ਜਾ ਰਹੀ ਹੈ, ਮੈਂ ਜਿਹੜੀ ਚੋਣਾਂ ਲੜੀਆਂ ਉਨ੍ਹਾਂ ਵਿੱਚ ਆਪਣੀ ਜਾਇਦਾਦ ਦਾ ਵੇਰਵਾ ਦਿੰਦਾ ਹਾਂ | ਮੈਂ ਕਿਸੇ ਮਾਮਲੇ ਵਿਚ ਕੋਈ ਘੁਟਾਲਾ ਨਹੀਂ ਕੀਤਾ | ਵਿਜੀਲੈਂਸ ਬਿਊਰੋ ਦੇ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹਾਂ, ਹਰ ਪੱਖ ਤੋਂ ਸਹਿਯੋਗ ਕਰਾਂਗਾ |

The post ਵਿਜੀਲੈਂਸ ਅੱਗੇ ਪੇਸ਼ ਹੋਏ ਓਮ ਪ੍ਰਕਾਸ਼ ਸੋਨੀ, ਕਿਹਾ ਮੈਂ ਕਿਸੇ ਤਰੀਕੇ ਨਾਲ ਨਾਜਾਇਜ਼ ਜਾਇਦਾਦ ਨਹੀਂ ਬਣਾਈ appeared first on TheUnmute.com - Punjabi News.

Tags:
  • amritsar-police
  • amritsar-vigilance
  • amritsar-vigilance-office
  • breaking-news
  • congress
  • crime
  • former-deputy-chief-minister
  • former-deputy-chief-minister-om-prakash-soni
  • news
  • om-prakash-soni
  • punjab-congres
  • punjab-congress
  • punjab-government
  • punjab-vigilance-bureau
  • ssp-varinder-singh-sandhu
  • ssp-vigilance-office-kachhari-chowk
  • the-unmute
  • the-unmute-breaking-news
  • the-unmute-punjabi-news

ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ 'ਤੇ ਰੱਖਿਆ ਜਾਵੇ: ਭਾਈ ਗੁਰਚਰਨ ਸਿੰਘ

Tuesday 29 November 2022 07:37 AM UTC+00 | Tags: bhai-gurcharan-singh breaking-news delhi guru-teg-bahadur-ji indira-gandhi-international-airport news sgpc shiromani-gurdwara-parbandhak-committee sikh the-unmute-breaking-news the-unmute-punjabi-news the-unmute-update

ਚੰਡੀਗ੍ਹੜ 29 ਨਵੰਬਰ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ (Bhai Gurcharan Singh) ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਖੇ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸਿੱਖਾਂ ਦੇ ਨੌਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਰੱਖੇ ਜਾਣ ਦੀ ਮੰਗ ਕੀਤੀ ਹੈ | ਭਾਈ ਗੁਰਚਰਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ। ਵੀਡੀਓ ਵਿੱਚ ਉਹ ਕੇਂਦਰ ਸਰਕਾਰ ਤੋਂ ਇਹ ਅਪੀਲ ਕੀਤੀ ਹੈ |

The post ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ‘ਤੇ ਰੱਖਿਆ ਜਾਵੇ: ਭਾਈ ਗੁਰਚਰਨ ਸਿੰਘ appeared first on TheUnmute.com - Punjabi News.

Tags:
  • bhai-gurcharan-singh
  • breaking-news
  • delhi
  • guru-teg-bahadur-ji
  • indira-gandhi-international-airport
  • news
  • sgpc
  • shiromani-gurdwara-parbandhak-committee
  • sikh
  • the-unmute-breaking-news
  • the-unmute-punjabi-news
  • the-unmute-update

CM ਭਗਵੰਤ ਮਾਨ ਨੇ 12 ਦਸੰਬਰ ਨੂੰ ਸੱਦੀ ਪੰਜਾਬ ਕੈਬਿਨਟ ਦੀ ਅਹਿਮ ਮੀਟਿੰਗ

Tuesday 29 November 2022 07:45 AM UTC+00 | Tags: aam-aadmi-party bhagwant-mann chandigarh cm-bhagwant-mann news punjab-cabinet punjab-news punjab-police the-unmute-breaking-news the-unmute-punjab the-unmute-punjabi-news

ਚੰਡੀਗ੍ਹੜ 29 ਨਵੰਬਰ 2022: ਮੁੱਖ ਮੰਤਰੀ ਦੀ ਅਗਵਾਈ ਵਿੱਚ 12 ਦਸੰਬਰ ਨੂੰ ਪੰਜਾਬ ਕੈਬਿਨਟ (Punjab Cabinet) ਦੀ ਅਹਿਮ ਮੀਟਿੰਗ ਹੋਵੇਗੀ | ਇਹ ਮੀਟਿੰਗ ਸਵੇਰੇ 12 ਵਜੇ, ਕਮੇਟੀ ਕਮਰਾ,ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1,ਚੰਡੀਗੜ੍ਹ ਵਿਖੇ ਹੋਵੇਗੀ। ਇਸ ਕੈਬਿਨਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ |

 

Punjab Cabinet

The post CM ਭਗਵੰਤ ਮਾਨ ਨੇ 12 ਦਸੰਬਰ ਨੂੰ ਸੱਦੀ ਪੰਜਾਬ ਕੈਬਿਨਟ ਦੀ ਅਹਿਮ ਮੀਟਿੰਗ appeared first on TheUnmute.com - Punjabi News.

Tags:
  • aam-aadmi-party
  • bhagwant-mann
  • chandigarh
  • cm-bhagwant-mann
  • news
  • punjab-cabinet
  • punjab-news
  • punjab-police
  • the-unmute-breaking-news
  • the-unmute-punjab
  • the-unmute-punjabi-news

ਚੰਡੀਗੜ੍ਹ 29 ਨਵੰਬਰ 2022 : ਸਰਕਾਰ ਨੇ ਗੰਨ ਕਲਚਰ ਨੂੰ ਲੈ ਕੇ ਸਖ਼ਤੀ ਦਿਖਾਈ ਹੈ। ਸਰਕਾਰ ਨੇ ਹਥਿਆਰਾਂ ਨੂੰ ਲੈ ਕੇ ਵੱਡੇ ਫੈਸਲੇ ਲਏ ਹਨ। ਪੰਜਾਬ ਸਰਕਾਰ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸੂਬੇ ‘ਚ ਹਰ ਰੋਜ਼ ਗੋਲੀਆਂ ਚੱਲਣ ਦੀਆਂ ਖਬਰਾਂ ਆ ਰਹੀਆਂ ਹਨ, ਸਰਕਾਰ ਨੇ ਇਸ ਸਬੰਧੀ ਸਖਤੀ ਦਿਖਾਈ ਹੈ। ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ‘ਤੇ ਸਖ਼ਤ ਪਾਬੰਦੀ ਹੋਵੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਗੀਤਾਂ ਵਿੱਚ ਹਥਿਆਰਾਂ ਦੀ ਵਡਿਆਈ ਬੰਦ ਕਰ ਦਿੱਤੀ ਗਈ ਹੈ। ਹੁਣ ਤੋਂ ਨਸ਼ੇ ਅਤੇ ਹਥਿਆਰ ਗੀਤ ਦਾ ਹਿੱਸਾ ਨਹੀਂ ਹੋਣਗੇ।
ਪੰਜਾਬ ਸਰਕਾਰ ਨੇ ਹਿਦਾਇਤਾਂ ਦਿੱਤੀਆਂ ਸੀ ਕਿ ਸਾਰੇ ਆਪਣੇ ਸੋਸ਼ਲ ਮੀਡੀਆ ਤੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੀਆਂ ਤਸਵੀਰਾਂ ਅਤੇ ਹਥਿਆਰਾਂ ਦੀ ਨੁਮਾਇਸ ਵਾਲੀਆਂ ਤਸਵੀਰਾਂ 'ਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਰ ਹੁਣ ਮੰਤਰੀ ਅਨਮੋਲ ਗਗਨ ਮਾਨ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆਂ ਤੇ ਵਾਈਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਹੱਥ ਵਿੱਚ ਹਥਿਆਰ ਫੜ੍ਹੀ ਨਜ਼ਰ ਆ ਰਹੀ ਹੈ ।
ਦੇਖੋ ਤਸਵੀਰਾਂ –

anmol gagan mann

 

ਦੱਸ ਦਈਏ ਕਿ ਪੰਜਾਬ ਸਰਕਾਰ 'ਚ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਅਤੇ ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਹੀ ਆਪਣੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਦੀ ਹੋਈ ਨਜ਼ਰ ਆ ਰਹੀ ਹੈ । ਮਾਨ ਵਲੋਂ ਪੰਜਾਬ ਸਰਕਾਰ ਦੇ 72 ਘੰਟੇ ਦਾ ਅਲਟੀਮੇਟਮ ਖ਼ਤਮ ਹੋਣ ਤੋਂ ਬਾਅਦ ਵੀ ਹਥਿਆਰਾਂ ਨਾਲ ਤਸਵੀਰਾਂ ਨੂੰ ਹਟਾਇਆ ਨਹੀਂ ਗਿਆ। ਜਿਸ ਤੋਂ ਮਗਰੋਂ ਵਿਰੋਧੀ ਧਿਰ ਨੇ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਕੀ ਇਹ ਨਿਯਮ ਸਿਰਫ ਆਮ ਲੋਕਾਂ ਲਈ ਹਨ, ਸਰਕਾਰ ਦੇ ਮੰਤਰੀਆਂ ਲਈ ਨਹੀਂ।

The post ਮੰਤਰੀ ਅਨਮੋਲ ਗਗਨ ਮਾਨ ਨੂੰ ਨਹੀਂ ਸਰਕਾਰੀ ਹੁਕਮਾਂ ਦੀ ਪਰਵਾਹ! ਹਥਿਆਰਾਂ ਨਾਲ ਸ਼ੇਅਰ ਕੀਤੀਆਂ ਤਸਵੀਰਾਂ ਹੋ ਰਹੀਆਂ ਵਾਈਰਲ appeared first on TheUnmute.com - Punjabi News.

Tags:
  • anmol-gagan-mann
  • anmol-gagan-mann-guns
  • cabinet-minister-anmol-gagan-mann
  • gun-culture
  • mla-anmol-gagan-mann
  • the-unmute

ਜਲੰਧਰ 'ਚ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ

Tuesday 29 November 2022 08:16 AM UTC+00 | Tags: aam-aadmi-party breaking-news cm-bhagwant-mann crime crime-news guraya-police-station jalandhar jalandhar-police latest-news lawrence-bishnoi news punjab punjab-news the-unmute-breaking-news the-unmute-news

ਚੰਡੀਗ੍ਹੜ 29 ਨਵੰਬਰ 2022: ਇਸ ਸਮੇਂ ਦੀ ਵੱਡੀ ਖ਼ਬਰ ਜਲੰਧਰ (Jalandhar) ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਆਪਸੀ ਝਗੜੇ ਦੌਰਾਨ ਨੌਜਵਾਨ ਰਵਿੰਦਰ ਕੁਮਾਰ ਉਰਫ ਸੋਨੂੰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਜੇ.ਸੀ ਰਿਜ਼ੋਰਟ ਦੇ ਪਿੱਛੇ ਸਤਨਾਮ ਨਗਰ ‘ਚ ਸੋਨੂੰ ਆਪਣੇ ਦੋਸਤ ਨੂੰ ਮਿਲਣ ਆਇਆ ਸੀ | ਇਸ ਦੌਰਾਨ ਟੈਕਸੀ ਯੂਨੀਅਨ ਦੇ ਮੁਖੀ ਗੁਣਵੀਰ ਸਿੰਘ ਅਤੇ ਉਸਦੇ ਚਾਚੇ ਦੇ ਲੜਕੇ ਨਾਲ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਗੁਣਵੀਰ ਸਿੰਘ ਇਸ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਸੀ |

ਮ੍ਰਿਤਕ ਨੌਜਵਾਨ ਰਵਿੰਦਰ ਕੁਮਾਰ ਉਰਫ ਸੋਨੂੰ ਥਾਣਾ ਗੁਰਾਇਆ ਦੇ ਪਿੰਡ ਰੁੜਕਾ ਕਲਾਂ ਦਾ ਰਹਿਣ ਵਾਲਾ ਸੀ, ਜਿਸ ‘ਤੇ ਕਈ ਅਪਰਾਧਿਕ ਮਾਮਲੇ ਦਰਜ ਹਨ, ਦੱਸਿਆ ਜਾ ਰਿਹਾ ਕਿ ਸੋਨੂੰ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ | ਮ੍ਰਿਤਕ ਸੋਨੂੰ ਰੁੜਕਾ ਲਾਰੈਂਸ ਬਿਸ਼ਨੋਈ (Lawrence Bishnoi) ਦਾ ਕਰੀਬੀ ਦੋਸਤ ਦੱਸਿਆ ਜਾ ਰਿਹਾ ਹੈ ਜੋ ਕਿ ਜੇਲ੍ਹ ਵਿੱਚ ਉਸ ਦੇ ਨਾਲ ਰਿਹਾ ਹੈ।

ਪੁਲਿਸ ਦੇ ਅਨੁਸਾਰ ਟੈਕਸੀ ਯੂਨੀਅਨ ਦੇ ਪ੍ਰਧਾਨ ਗੁਣਵੀਰ ਸਿੰਘ ਔਲਖ ਦੀ ਬੀਤੀ ਸ਼ਾਮ ਕਾਰ ਪਾਰਕਿੰਗ ਨੂੰ ਲੈ ਕੇ ਗੁਆਂਢ ਵਿੱਚ ਰਹਿੰਦੇ ਆਪਣੇ ਚਚੇਰੇ ਭਰਾ ਬਲਜਿੰਦਰ ਨਾਲ ਝਗੜਾ ਹੋ ਗਿਆ ਸੀ। ਬਲਜਿੰਦਰ ਅਨੁਸਾਰ ਗੁਣਵੀਰ ਨੇ ਸ਼ਰਾਬ ਪੀਤੀ ਹੋਈ ਸੀ। ਬਲਜਿੰਦਰ ਅਨੁਸਾਰ ਗੁਰਾਇਆ ਦਾ ਰਹਿਣ ਵਾਲਾ ਉਸ ਦਾ ਇੱਕ ਦੋਸਤ ਰਵਿੰਦਰ ਉਸ ਨੂੰ ਮਿਲਣ ਆਇਆ ਹੋਇਆ ਸੀ। ਇਸ ਦੌਰਾਨ ਉਹ ਵੀ ਉੱਥੇ ਮੌਜੂਦ ਸੀ।

ਬਲਜਿੰਦਰ ਅਨੁਸਾਰ ਉਸ ਨੇ ਕਿਸੇ ਤਰ੍ਹਾਂ ਗੁਣਵੀਰ ਨੂੰ ਉਥੋਂ ਭੇਜ ਦਿੱਤਾ। ਗੁਣਵੀਰ ਘਰ ਜਾ ਕੇ ਅੰਦਰੋਂ ਰਿਵਾਲਵਰ ਲੈ ਕੇ ਆਇਆ। ਉਸ ਨੇ ਆਉਂਦਿਆਂ ਹੀ ਰਵਿੰਦਰ ‘ਤੇ ਸਿੱਧੀ ਗੋਲੀ ਚਲਾ ਦਿੱਤੀ, ਜੋ ਉਸ ਦੀ ਛਾਤੀ ‘ਚ ਲੱਗੀ। ਇੱਕ ਗੋਲੀ ਬਲਜਿੰਦਰ ਦੀ ਮਾਂ ਕੁਲਜੀਤ ਕੌਰ ਨੂੰ ਲੱਗੀ। ਇੱਕ ਹੋਰ ਨੌਜਵਾਨ ਵੀ ਜ਼ਖ਼ਮੀ ਹੋਇਆ ਹੈ। ਜ਼ਖਮੀਆਂ ਨੂੰ ਆਕਸਫੋਰਡ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਰਵਿੰਦਰ ਦੀ ਮੌਤ ਹੋ ਗਈ।

ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਪਹਿਲਾਂ ਵੀ ਦੋਵਾਂ ਵਿਚਾਲੇ ਅਕਸਰ ਹੀ ਲੜਾਈ ਹੁੰਦੀ ਰਹਿੰਦੀ ਸੀ, ਜਿਸ ਰਿਵਾਲਵਰ ਤੋਂ ਗੋਲੀਆਂ ਚਲਾਈਆਂ ਗਈਆਂ, ਉਹ ਲਾਇਸੈਂਸੀ ਰਿਵਾਲਵਰ ਹੈ। ਰਵਿੰਦਰ ਅਤੇ ਬਲਜਿੰਦਰ ਇੱਕ ਬਾਊਂਸਰ ਕੰਪਨੀ ਵਿੱਚ ਕੰਮ ਕਰਦੇ ਸਨ। ਰਵਿੰਦਰ ਆਪਣੇ ਦੋਸਤ ਬਲਜਿੰਦਰ ਨੂੰ ਮਿਲਣ ਆਇਆ ਸੀ ਪਰ ਉਸ ਦੀ ਮੌਤ ਹੋ ਗਈ।

The post ਜਲੰਧਰ ‘ਚ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • crime
  • crime-news
  • guraya-police-station
  • jalandhar
  • jalandhar-police
  • latest-news
  • lawrence-bishnoi
  • news
  • punjab
  • punjab-news
  • the-unmute-breaking-news
  • the-unmute-news

ਨਵਜੋਤ ਸਿੱਧੂ ਦੇ ਜੇਲ੍ਹ 'ਚੋਂ ਬਾਹਰ ਆਉਂਦੇ ਹੀ ਸ਼ੁਰੂ ਹੋਵੇਗਾ ਮਿਸ਼ਨ 2024: ਸੁਰਿੰਦਰ ਡੱਲਾ

Tuesday 29 November 2022 08:30 AM UTC+00 | Tags: aam-aadmi-party breaking-news cm-bhagwant-mann media-advisor-surinder-dhalla navjot-singh-sidhu news patiala-jail punjab punjab-congress punjab-news surinder-dalla surinder-dhalla the-unmute-breaking-news the-unmute-news

ਚੰਡੀਗ੍ਹੜ 29 ਨਵੰਬਰ 2022: ਰੋਡ ਰੇਜ ਮਾਮਲੇ ‘ਚ ਪਟਿਆਲਾ ਜੇਲ ‘ਚ ਬੰਦ ਨਵਜੋਤ ਸਿੰਘ ਸਿੱਧੂ ਬਾਹਰ ਆਉਂਦੇ ਹੀ ਮਿਸ਼ਨ 2024 ਦੀ ਸ਼ੁਰੂਆਤ ਕਰਨਗੇ। ਇਹ ਜਾਣਕਾਰੀ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ (Surinder Dalla)ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਨਵਜੋਤ ਸਿੱਧੂ ਦੇ ਜੇਲ੍ਹ ਤੋਂ ਵਾਪਸ ਆਉਂਦੇ ਹੀ ਮਿਸ਼ਨ 2024 ਸ਼ੁਰੂ ਹੋ ਜਾਵੇਗਾ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਲਿਖਿਆ ਕਿ ਪੰਜਾਬ ਅੱਜ ਵੀ ਮੰਦੀ ਦੇ ਉਸੇ ਦੌਰ ਵਿੱਚ ਖੜ੍ਹਾ ਹੈ ਜਿਸ ਵਿੱਚੋਂ ਨਿਕਲਣ ਲਈ ਨਵਜੋਤ ਸਿੱਧੂ ਨੇ ਮਾਡਲ ਦਿੱਤਾ ਸੀ। ਪੰਜਾਬ ਦਾ ਇੰਜਣ ਨਵਾਂ ਕਰਨ ਦੀ ਨਹੀਂ ਬਲਕਿ ਬਦਲਣ ਦੀ ਲੋੜ ਹੈ। ਆਗੇ ਆਗੇ ਦੇਖੀਏ ਹੋਤਾ ਹੈ ਕਿਆ ?

Navjot Sidhu

 

The post ਨਵਜੋਤ ਸਿੱਧੂ ਦੇ ਜੇਲ੍ਹ ‘ਚੋਂ ਬਾਹਰ ਆਉਂਦੇ ਹੀ ਸ਼ੁਰੂ ਹੋਵੇਗਾ ਮਿਸ਼ਨ 2024: ਸੁਰਿੰਦਰ ਡੱਲਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • media-advisor-surinder-dhalla
  • navjot-singh-sidhu
  • news
  • patiala-jail
  • punjab
  • punjab-congress
  • punjab-news
  • surinder-dalla
  • surinder-dhalla
  • the-unmute-breaking-news
  • the-unmute-news

ਚੀਨ ਦੀ ਸਰਹੱਦ ਨੇੜੇ ਭਾਰਤ ਤੇ ਅਮਰੀਕੀ ਫੌਜਾਂ ਵਿਚਾਲੇ ਸੰਯੁਕਤ ਫੌਜੀ ਅਭਿਆਸ ਸ਼ੁਰੂ

Tuesday 29 November 2022 08:48 AM UTC+00 | Tags: auli breaking-news china-border enws india-and-usa-army indian-and-us-armies indian-army joint-military-exercise mi-17v5 mi-17v5-helicopter news russian-origin the-unmute-breaking-news the-unmute-punjabi-news usa-army uttarakhand uttrakhand yuddh-abhyas

ਚੰਡੀਗ੍ਹੜ 29 ਨਵੰਬਰ 2022: ਉੱਤਰਾਖੰਡ ਦੇ ਔਲੀ ‘ਚ ਚੀਨ ਦੀ ਸਰਹੱਦ ਨੇੜੇ ਭਾਰਤੀ (India) ਅਤੇ ਅਮਰੀਕੀ ਫੌਜਾਂ (US Army) ਵਿਚਾਲੇ ਸੰਯੁਕਤ ਫੌਜੀ ਸਿਖਲਾਈ ਅਭਿਆਸ ਸ਼ੁਰੂ ਹੋ ਗਿਆ ਹੈ। ਦੋਵੇਂ ਦੇਸ਼ ਇਹ ਸੰਯੁਕਤ ਫੌਜੀ ਅਭਿਆਸ 15 ਦਿਨਾਂ ਤੱਕ ਕਰਨਗੇ। ਇਸ ਦੇ ਲਈ ਜਵਾਨ ਰੂਸੀ ਮੂਲ ਦੇ Mi-17V5 ਹੈਲੀਕਾਪਟਰ ‘ਚ ਪਹੁੰਚੇ। ਜਾਣਕਾਰੀ ਮੁਤਾਬਕ ਫੌਜ ਉਚਾਈ ਵਾਲੇ ਖੇਤਰ ‘ਚ ਹੈਲੀ-ਬੋਰਨ ਆਪਰੇਸ਼ਨ ਨੂੰ ਅੰਜ਼ਾਮ ਦੇਵੇਗੀ ।

The post ਚੀਨ ਦੀ ਸਰਹੱਦ ਨੇੜੇ ਭਾਰਤ ਤੇ ਅਮਰੀਕੀ ਫੌਜਾਂ ਵਿਚਾਲੇ ਸੰਯੁਕਤ ਫੌਜੀ ਅਭਿਆਸ ਸ਼ੁਰੂ appeared first on TheUnmute.com - Punjabi News.

Tags:
  • auli
  • breaking-news
  • china-border
  • enws
  • india-and-usa-army
  • indian-and-us-armies
  • indian-army
  • joint-military-exercise
  • mi-17v5
  • mi-17v5-helicopter
  • news
  • russian-origin
  • the-unmute-breaking-news
  • the-unmute-punjabi-news
  • usa-army
  • uttarakhand
  • uttrakhand
  • yuddh-abhyas

ਚੰਡੀਗੜ੍ਹ 29 ਨਵੰਬਰ 2022: ਗੋਲਡ ਮਿਊਜ਼ਿਕ ਫੈਕਟਰੀ ਦੇ ਲੇਬਲ ਹੇਠ ਰਿਲੀਜ਼ ਹੋਏ ਆਪਣੇ ਨਵੇਂ ਗੀਤ “ਲੈਂਡ ਕਰੂਜ਼ਰ” ਨਾਲ, ਅਭੈ ਸਿੰਘ, ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਉੱਭਰਦੇ ਸਿਤਾਰੇ ਨੇ ਆਪਣੀ ਪਛਾਣ ਬਣਾ ਲਈ ਹੈ। ਉਹ ਇੱਕ ਸ਼ਾਨਦਾਰ ਸੰਗੀਤਕਾਰ ਹੈ| ਜਿਸ ਦੇ ਗੀਤ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਹੇ ਹਨ। ਇਸ ਨਵੇਂ ਗੀਤ ”ਲੈਂਡ ਕਰੂਜ਼ਰ” ਤੋਂ ਇਲਾਵਾ ਨਿਰਮਾਤਾ ਅਰਸ਼ਾਨ ਕਟੌਦੀਆ ਨੇ ਤਿੰਨ ਹੋਰ ਟਰੈਕ ਵੀ ਕੰਪੋਜ਼ ਕੀਤੇ ਹਨ, ਜਿਨ੍ਹਾਂ ਨੂੰ ਸਰੋਤਿਆਂ ਦੁਆਰਾ ਭਰਵਾਂ ਹੁੰਗਾਰਾ ਮਿਲਿਆ।

ਜਦੋਂ ਕੋਈ ਗਾਇਕ ਆਪਣੀ ਆਵਾਜ਼ ਤੋਂ ਇਲਾਵਾ ਆਪਣੇ ਸ਼ਬਦਾਂ ਅਤੇ ਸੰਗੀਤਕ ਧੁਨਾਂ ਦੀ ਰਚਨਾ ਕਰ ਸਕਦਾ ਹੈ ਤਾਂ ਉਸ ਦੀ ਸ਼ਖ਼ਸੀਅਤ ਸਾਹਮਣੇ ਆ ਜਾਂਦੀ ਹੈ। ਇਸ ਤਰ੍ਹਾਂ ਦੇ ਗੁਣ ਗਾਇਕ ਅਭੈ ਸਿੰਘ ਵਿੱਚ ਹਨ, ਜੋ ਨਾ ਸਿਰਫ਼ ਗੀਤ ਨੂੰ ਆਪਣੀ ਆਵਾਜ਼ ਦਿੰਦਾ ਹੈ ਸਗੋਂ ਗੀਤ ਨੂੰ ਰੋਮਾਂਚਕ ਅਤੇ ਮਨਮੋਹਕ ਬੋਲ ਵੀ ਪ੍ਰਦਾਨ ਕਰਦਾ ਹੈ। ਅਭੈ ਸਿੰਘ ਨੇ ਆਪਣੇ ਗੀਤਾਂ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਉਸ ਵਿੱਚ ਕਿੰਨੀ ਕੁ ਪ੍ਰਤਿਭਾ ਹੈ, ਉਹ ਆਪਣੇ ਪ੍ਰਸ਼ੰਸਕਾਂ ਦਾ ਪਿਆਰ ਹਾਸਲ ਕਰਨ ਦੀ ਕਿੰਨੀ ਸਮਰੱਥਾ ਰੱਖਦਾ ਹੈ ਅਤੇ ਉਸ ਦੀ ਆਵਾਜ਼ ਸਾਰਿਆਂ ਦਾ ਧਿਆਨ ਖਿੱਚਣ ਲਈ ਕਿੰਨੀ ਸ਼ਾਨਦਾਰ ਹੈ।

ਗਾਣੇ ਬਾਰੇ ਗੱਲ ਕਰੀਏ ਤਾਂ, ਇਹ ਇੱਕ ਥ੍ਰਿਲਰ ਟਰੈਕ ਹੈ ਖਾਸ ਤੌਰ ‘ਤੇ ਉਹਨਾਂ ਲਈ ਜੋ ਜੋ ਡਾਂਸ ਦਾ ਆਨੰਦ ਲੈਂਦੇ ਹਨ ਅਤੇ ਚੰਡੀਗੜ੍ਹ ਦੇ ਸੈਕਟਰ 8, 9 ਅਤੇ 10 (“ਗੇਡੀ ਰੂਟ”) ਦੇ ਫੈਨ ਹਨ। ਗੀਤ ਦਾ ਸੰਗੀਤ “ਦਿ ਕਿਡ” ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਆਕਰਸ਼ਕ ਪਿਕਟੋਰੀਅਲ ਵੀਡੀਓ ਗੁਰਿੰਦਰ ਬਾਵਾ ਦੁਆਰਾ ਨਿਰਦੇਸ਼ਤ ਹੈ। ਇਸ ਗੀਤ ਦੀ ਬੀਟ ਹਰ ਇੱਕ ਦੇ ਦਿਲਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ, ਜੋ ਤੁਹਾਨੂੰ ਮਸਤ ਕਰ ਦੇਵੇਗੀ।

ਪੰਜਾਬੀ ਗਾਇਕ ਅਭੈ ਸਿੰਘ ਨੇ ਦਰਸ਼ਕਾਂ ਦੇ ਅਥਾਹ ਸਮਰਥਨ ਅਤੇ ਪਿਆਰ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, “ਲੈਂਡ ਕਰੂਜ਼ਰ ਦਾ ਤਜਰਬਾ ਮੇਰੇ ਲਈ ਸੱਚਮੁੱਚ ਬਹੁਤ ਰੋਮਾਂਚਕ ਸੀ ਕਿਉਂਕਿ ਮੈਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਮੇਰੇ ਪ੍ਰਸ਼ੰਸਕਾਂ ਵੱਲੋਂ ਮਿਲ ਰਹੇ ਸਮਰਥਨ ਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ। ਮੇਰੇ ਸੰਗੀਤ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਕਰਨ ਲਈ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਅਸੀਂ ਹਰ ਕਿਸੇ ਤੋਂ ਜਿਸ ਤਰ੍ਹਾਂ ਦਾ ਪ੍ਰਸ਼ੰਸਾ ਪ੍ਰਾਪਤ ਕਰ ਰਹੇ ਹਾਂ, ਉਹ ਦਰਸਾਉਂਦਾ ਹੈ ਕਿ ਸਾਡੇ ਸਾਰੇ ਯਤਨ ਕਿੰਨੇ ਵਧੀਆ ਸਿੱਧ ਹੋਏ ਹਨ।”

The post ਅਭੈ ਸਿੰਘ ਦੇ ਨਵੇਂ ਹਾਰਟਬੀਟ ਡਰਾਪਰ ਟ੍ਰੈਕ, “ਲੈਂਡ ਕਰੂਜ਼ਰ” ਦੇ ਨਾਲ ਗੇੜੀ ਰੂਟ ‘ਤੇ ਕਰੋ ਚਿੱਲ appeared first on TheUnmute.com - Punjabi News.

Tags:
  • abhay-singh
  • gold-music
  • land-cruiser
  • land-cruiser-punjabi-songh
  • news

ਪੰਜਾਬੀ ਸਿਨੇਮਾ ਦੀ ਹਿੱਟ ਫਿਲਮ "ਤੇਰੀ ਮੇਰੀ ਗੱਲ ਬਣ ਗਈ" ਹੁਣ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਸਟ੍ਰੀਮਿੰਗ

Tuesday 29 November 2022 09:32 AM UTC+00 | Tags: amazon-prime-video hit-punjabi-cinema news teri-meri-gaal-ban-gayi teri-meri-gal-ban-gayi-punjabi-film

ਚੰਡੀਗੜ੍ਹ 29 ਨਵੰਬਰ 2022 : ਮਸ਼ਹੂਰ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ਨੇ ਪੰਜਾਬੀ ਸਿਨੇਮਾ ਦੀ ਸੁਪਰਹਿੱਟ ਫਿਲਮ, ‘ਤੇਰੀ ਮੇਰੀ ਗਲ ਬਣ ਗਈ’ ਹੁਣ ਸਾਨੂੰ ਦੇਖਣ ਨੂੰ ਮਿਲੇਗੀ। ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰੁਬੀਨਾ ਬਾਜਵਾ, ਅਖਿਲ ਗੁੱਗੂ ਗਿੱਲ ਅਤੇ ਪ੍ਰੀਤੀ ਸਪਰੂ ਦੁਆਰਾ ਵਿਸ਼ੇਸ਼ ਭੂਮਿਕਾ ਨਿਭਾਈ ਗਈ ਹੈ। ਫਿਲਮ ਦੀ ਕਹਾਣੀ ਆਪਣੇ ਆਪ ਵਿੱਚ ਓਨੀ ਹੀ ਖਾਸ ਹੈ ਜਿੰਨਾ ਇਸਦਾ ਸਿਰਲੇਖ ਹੈ| ਇਸ ਵਿੱਚ ਸਾਨੂੰ ਇਹਨਾਂ ਪਾਤਰਾਂ ਵਿਚਕਾਰ ਵੱਖਰੀ ਹੀ ਕੈਮਿਸਟਰੀ ਦੇਖਣ ਨੂੰ ਮਿਲੇਗੀ।

ਅਦਾਕਾਰਾ ਪ੍ਰੀਤੀ ਸਪਰੂ ਦੇ ਆਪਣੇ ‘ਸਾਈ ਸਪਰੂ ਕ੍ਰਿਏਸ਼ਨਜ਼’ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਇੱਕ ਰੋਮਾਂਟਿਕ-ਕਾਮੇਡੀ ਹੈ ਅਤੇ ਫਿਲਮ ਵਿਚਲੇ ਕਿਰਦਾਰ ਗੁਰੀ(ਰੁਬੀਨਾ) ਅਤੇ ਨਵੀ(ਆਖਿਲ) ਵਿਚਕਾਰ ਉਭਰਦੇ ਰੋਮਾਂਸ ਅਤੇ ਗੂੜ੍ਹੇ-ਪਿਆਰ ਨੂੰ ਦਰਸਾਉਂਦੀ ਹੈ। ਇਹ ਦੋਨੋਂ ਲਵ-ਬਰਡਜ਼ ਜਦੋਂ ਇੱਕ ਦੂਜੇ ਨਾਲ ਵਿਆਹ ਕਰਵਾਉਣ ਦੀ ਸੋਚਦੇ ਹਨ ਤਾਂ ਗੁਰੀ ਆਪਣੇ ਪਿਤਾ ਲਈ ਚਿੰਤਤ ਹੈ ਕਿ ਉਹਨਾਂ ਨੂੰ ਇਕੱਲਾ ਰਹਿਣਾ ਪਵੇਗਾ| ਫਿਲਮ ਵਿੱਚ ਅਜਿਹਾ ਮੋੜ ਜੋ ਸਭ ਨੂੰ ਹੈਰਾਨ ਕਰ ਦੇਵੇਗਾ ਜਿੱਥੇ ਗੁਰੀ ਆਪਣੇ ਪਿਤਾ ਲਈ ਇੱਕ ਵਧੀਆ ਹਮਸਫ਼ਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਮ ‘ਤੇਰੀ ਮੇਰੀ ਗੱਲ ਬਣ ਗਈ” ਹੁਣ ਐਮਾਜ਼ਾਨ ਪ੍ਰਾਈਮ ਵੀਡੀਓ ਉੱਤੇ ਆ ਗਈ ਹੈ।

ਫਿਲਮ ਦੀ ਲੇਖਕ-ਨਿਰਦੇਸ਼ਕ-ਨਿਰਮਾਤਾ ਪ੍ਰੀਤੀ ਸਪਰੂ ਨੇ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ, ” ਮਸ਼ਹੂਰ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਸਾਡੀ ਫ਼ਿਲਮ ਦੀ ਦੂਜੀ ਪਾਰੀ ਦੇ ਗਵਾਹ ਬਣੋ। ਇਹ ਫਿਲਮ ਬਹੁਤ ਦਿਲ, ਹਾਸੇ, ਚੰਗੇ ਇਰਾਦੇ ਅਤੇ ਮਨੋਰੰਜਨ ਦੇ ਉਦੇਸ਼ ਨਾਲ ਬਣਾਈ ਗਈ ਸੀ। ਇਸ ਲਈ, ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਯਤਨ ਇਸ ਦੇ ਡਿਜੀਟਲ ਪ੍ਰੀਮੀਅਰ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਗੇ ਅਤੇ ਸੁਪਰ ਹਿੱਟ ਸਾਬਤ ਹੋਣਗੇ।

ਅਦਾਕਾਰਾ ਰੁਬੀਨਾ ਬਾਜਵਾ ਨੇ ਕਿਹਾ, "ਮੈਨੂੰ ਇਸ ਫ਼ਿਲਮ ਦੀ ਸ਼ੂਟਿੰਗ ਵਿੱਚ ਬਹੁਤ ਮਜ਼ਾ ਆਇਆ ਕਿਉਂਕਿ ਇਹ ਫਿਲਮ ਰੋਮਾਂਸ ਨਾਲ ਸ਼ੁਰੂ ਹੁੰਦੀ ਹੈ ਪਰ ਬਾਅਦ ਵਿੱਚ ਮੁੱਖ ਹਿੱਸਾ ਸਭ ਤੋਂ ਮਜ਼ੇਦਾਰ ਹਿੱਸਾ ਹੈ। ਦਰਸ਼ਕਾਂ ਨੂੰ ਇਸ ਵਿੱਚ ਮੇਰੇ ਅਤੇ ਅਖਿਲ ਦੀ ਇੱਕ ਵੱਖਰੀ ਤਰ੍ਹਾਂ ਦੀ ਕੈਮਿਸਟਰੀ ਦੇਖਣ ਨੂੰ ਮਿਲੇਗੀ। ਅਸੀਂ ਯਕੀਨੀ ਤੌਰ ‘ਤੇ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਫਿਲਮ ਪ੍ਰਤੀ ਵਧੇਰੇ ਖਿੱਚ ਵੇਖਦੇ ਹਾਂ ਕਿਉਂਕਿ ਇਹ ਇੱਕ ਸੰਪੂਰਣ ਪਰਿਵਾਰਕ ਮਨੋਰੰਜਨ ਹੈ ਜੋ ਸਾਰੇ ਦਰਸ਼ਕਾਂ ਦੇ ਲਈ ਦੇਖਣ ਦਾ ਇੱਕ ਵਿਸ਼ੇਸ਼ ਮੌਕਾ ਸਿੱਧ ਹੋਵੇਗੀ”

ਗਾਇਕ ਅਤੇ ਅਦਾਕਾਰ ਅਖਿਲ ਨੇ ਕਿਹਾ, "ਇਸ ਫਿਲਮ ਦੀ ਸ਼ੂਟਿੰਗ ਬਹੁਤ ਮਜ਼ੇਦਾਰ ਰਹੀ ਕਿਉਂਕਿ ਕਹਾਣੀ ਬਹੁਤ ਵਿਲੱਖਣ ਅਤੇ ਰੋਮਾਂਚਕ ਹੈ। ਪਿਆਰ ਦੀਆਂ ਕਹਾਣੀਆਂ ਇੱਕ ਖੁਸ਼ਹਾਲ ਅੰਤ ਨਾਲ ਖਤਮ ਹੁੰਦੀਆਂ ਹਨ ਅਤੇ ਸਾਨੂੰ ਇੱਕ ਬੇਹੱਦ ਰੋਮਾਂਚਕ ਸਫਰ ਪ੍ਰਦਾਨ ਕਰਦੀਆਂ ਹਨ। ਹੁਣ ਜਦੋਂ ਫਿਲਮ ਦਰਸ਼ਕਾਂ ਦੀ ਹੈ, ਮੈਂ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਮੇਰੀ ਫਿਲਮ ‘ਤੇਰੀ ਮੇਰੀ ਗੱਲ ਬਣ ਗਈ’ ਪੇਸ਼ ਕਰਨ ਲਈ ਉਤਸ਼ਾਹਿਤ ਹਾਂ। ਮੈਨੂੰ ਉਮੀਦ ਹੈ ਕਿ ਦਰਸ਼ਕਾਂ ਵਿੱਚ ਇਸ ਫਿਲਮ ਦਾ ਡਿਜਿਟਲ ਪ੍ਰੀਮਿਅਰ ਸਫਲ ਰਹੇਗਾ।

The post ਪੰਜਾਬੀ ਸਿਨੇਮਾ ਦੀ ਹਿੱਟ ਫਿਲਮ “ਤੇਰੀ ਮੇਰੀ ਗੱਲ ਬਣ ਗਈ” ਹੁਣ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮਿੰਗ appeared first on TheUnmute.com - Punjabi News.

Tags:
  • amazon-prime-video
  • hit-punjabi-cinema
  • news
  • teri-meri-gaal-ban-gayi
  • teri-meri-gal-ban-gayi-punjabi-film

ਵਸੀਮ ਅਕਰਮ ਨੇ ਆਪਣੇ ਹੀ ਦੇਸ਼ ਦੇ ਸਾਬਕਾ ਕਪਤਾਨ ਸਲੀਮ ਮਲਿਕ 'ਤੇ ਲਾਏ ਗੰਭੀਰ ਦੋਸ਼

Tuesday 29 November 2022 09:44 AM UTC+00 | Tags: breaking-news former-captain-salim-malik icc news pakistan-cricket-news pcb punjab-news ramiz-raja the-unmute-breaking-news the-unmute-latest-update the-unmute-punjab wasim-akram wasim-akrams-book

ਚੰਡੀਗੜ੍ਹ 29 ਨਵੰਬਰ 2022 : ਪਾਕਿਸਤਾਨ ਦੇ ਦੋ ਸਾਬਕਾ ਦਿੱਗਜ ਕ੍ਰਿਕਟਰ ਆਹਮੋ-ਸਾਹਮਣੇ ਹੋ ਗਏ ਹਨ। ਸਵਿੰਗ ਦੇ ਬਾਦਸ਼ਾਹ ਮੰਨੇ ਜਾਣ ਵਾਲੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ (Wasim Akram) ਨੇ ਆਪਣੇ ਹੀ ਦੇਸ਼ ਦੇ ਸਾਬਕਾ ਕਪਤਾਨ ਸਲੀਮ ਮਲਿਕ (Salim Malik) ‘ਤੇ ਦੁਰਵਿਵਹਾਰ ਦੇ ਗੰਭੀਰ ਦੋਸ਼ ਲਗਾਏ ਹਨ। ਅਕਰਮ ਨੇ ਸਲੀਮ ਮਲਿਕ ਬਾਰੇ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

ਦਰਅਸਲ, ਸਲੀਮ ਮਲਿਕ ਨੇ 1982 ਵਿੱਚ ਪਾਕਿਸਤਾਨ ਲਈ ਡੈਬਿਊ ਕੀਤਾ ਸੀ। ਅਕਰਮ ਨੇ ਦੋ ਸਾਲ ਬਾਅਦ ਯਾਨੀ 1984 ਵਿੱਚ ਡੈਬਿਊ ਕੀਤਾ। ਆਪਣੀ ਜੀਵਨੀ ‘ਸੁਲਤਾਨ: ਏ ਮੈਮੋਇਰ’ ਵਿੱਚ ਅਕਰਮ ਨੇ ਖੁਲਾਸਾ ਕੀਤਾ ਹੈ ਕਿ ਮਲਿਕ ਉਸ ਦੀ ਸੀਨੀਆਰਤਾ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ‘ਨੌਕਰ’ ਵਾਂਗ ਵਿਵਹਾਰ ਕਰਦੇ ਸਨ |

Wasim Akram details cocaine addiction in new book

ਵਸੀਮ ਅਕਰਮ (Wasim Akram) ਨੇ ਕਿਤਾਬ ਵਿੱਚ ਲਿਖਿਆ ਹੈ ਕਿ ਉਹ ਮੇਰੇ ਜੂਨੀਅਰ ਰੁਤਬੇ ਦਾ ਫਾਇਦਾ ਉਠਾਉਂਦਾ ਸੀ। ਉਹ ਨਕਾਰਾਤਮਕ ਅਤੇ ਸੁਆਰਥੀ ਸੀ ਅਤੇ ਮੇਰੇ ਨਾਲ ਇੱਕ ਨੌਕਰ ਵਾਂਗ ਵਿਹਾਰ ਕਰਦਾ ਸੀ। ਉਨ੍ਹਾਂ ਨੇ ਮੈਨੂੰ ਉਸਦੀ ਮਾਲਸ਼ ਕਰਨ ਲਈ ਕਿਹਾ। ਉਨ੍ਹਾਂ ਨੇ ਮੈਨੂੰ ਆਪਣੇ ਕੱਪੜੇ ਅਤੇ ਜੁੱਤੀਆਂ ਸਾਫ਼ ਕਰਨ ਦਾ ਹੁਕਮ ਦਿੱਤਾ। ਮੈਂ ਗੁੱਸੇ ਵਿੱਚ ਸੀ ਜਦੋਂ ਰਮੀਜ਼ ਰਾਜਾ, ਤਾਹਿਰ, ਮੋਹਸਿਨ, ਸ਼ੋਏਬ ਮੁਹੰਮਦ ਵਰਗੇ ਕੁਝ ਨੌਜਵਾਨ ਮੈਂਬਰਾਂ ਨੇ ਮੈਨੂੰ ਨਾਈਟ ਕਲੱਬ ਵਿੱਚ ਬੁਲਾਇਆ।

ਅਕਰਮ ਅਤੇ ਮਲਿਕ ਲੰਬੇ ਸਮੇਂ ਤੱਕ ਇਕੱਠੇ ਖੇਡਦੇ ਸਨ, ਪਰ ਖਬਰਾਂ ਆਈਆਂ ਸਨ ਕਿ ਦੋਵਾਂ ਦੇ ਖੇਡਣ ਦੇ ਦਿਨਾਂ ਦੌਰਾਨ ਗੱਲ ਨਹੀਂ ਹੋਈ। ਵਸੀਮ ਅਕਰਮ 1992-1995 ਤੱਕ ਸਲੀਮ ਮਲਿਕ ਦੀ ਅਗਵਾਈ ਵਿੱਚ ਵੀ ਖੇਡੇ ਸਨ। ਮਲਿਕ ਦੀ ਕਪਤਾਨੀ ‘ਚ ਪਾਕਿਸਤਾਨ ਨੇ 12 ‘ਚੋਂ 7 ਟੈਸਟ ਅਤੇ 34 ‘ਚੋਂ 21 ਵਨਡੇ ਜਿੱਤੇ ਹਨ। 2000 ਵਿੱਚ ਮਲਿਕ ਨੂੰ ਮੈਚ ਫਿਕਸਿੰਗ ਦਾ ਦੋਸ਼ੀ ਪਾਇਆ ਗਿਆ ਅਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਗਈ ਸੀ ।

The post ਵਸੀਮ ਅਕਰਮ ਨੇ ਆਪਣੇ ਹੀ ਦੇਸ਼ ਦੇ ਸਾਬਕਾ ਕਪਤਾਨ ਸਲੀਮ ਮਲਿਕ ‘ਤੇ ਲਾਏ ਗੰਭੀਰ ਦੋਸ਼ appeared first on TheUnmute.com - Punjabi News.

Tags:
  • breaking-news
  • former-captain-salim-malik
  • icc
  • news
  • pakistan-cricket-news
  • pcb
  • punjab-news
  • ramiz-raja
  • the-unmute-breaking-news
  • the-unmute-latest-update
  • the-unmute-punjab
  • wasim-akram
  • wasim-akrams-book

ਚੰਡੀਗੜ੍ਹ 29 ਨਵੰਬਰ 2022 : ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਏਐੱਸਆਈ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏਐੱਸਆਈ ਨੇ ਦਾਜ ਦੇ ਕੇਸ ਵਿੱਚ ਚਲਾਨ ਪੇਸ਼ ਕਰਨ ਲਈ 5000 ਰੁਪਏ ਦੀ ਰਿਸ਼ਵਤ ਮੰਗੀ ਸੀ | ਗ੍ਰਿਫਤਾਰ ਏਐੱਸਆਈ ਕੁਲਵਿੰਦਰ ਸਿੰਘ ਥਾਣਾ ਡਵੀਜ਼ਨ ਨੰਬਰ-6, ਲੁਧਿਆਣਾ ਵਿੱਚ ਤਾਇਨਾਤ ਸੀ | ਜਿਸ ਨੂੰ ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ |

The post ਵਿਜੀਲੈਂਸ ਬਿਊਰੋ ਵਲੋਂ 5000 ਰੁਪਏ ਦੀ ਰਿਸ਼ਵਤ ਲੈਂਦਾ ਏਐੱਸਆਈ ਰੰਗੇ ਹੱਥੀਂ ਕਾਬੂ appeared first on TheUnmute.com - Punjabi News.

Tags:
  • ludhiana-vigilance-bureau

ਵਿਜੀਲੈਂਸ ਬਿਊਰੋ ਵੱਲੋਂ ਅਦਾਲਤ 'ਚ ਚਲਾਣ ਪੇਸ਼ ਕਰਨ ਲਈ 5,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂ

Tuesday 29 November 2022 10:41 AM UTC+00 | Tags: 5000 arrested-asi-kulwinder asi-kulwinder-singh breaking-news bribe bribe-case cm-bhagwant-mann ludhiana-vigilance-bureau news police-station-division-no-6-ludhiana punjab-vigilance-bureau the-unmute-breaking-news the-unmute-punjabi-news

ਚੰਡੀਗੜ੍ਹ 29 ਨਵੰਬਰ 2022: ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਇੱਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਕੁਲਵਿੰਦਰ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ. 6, ਲੁਧਿਆਣਾ ਸ਼ਹਿਰ ਵਿਖੇ ਤਾਇਨਾਤ ਮੁਲਜ਼ਮ ਏ.ਐਸ.ਆਈ. ਕੁਲਵਿੰਦਰ ਸਿੰਘ (ਨੰ. 2788/ਲੁਧਿਆਣਾ) ਨੂੰ ਗੁਰਪ੍ਰੀਤ ਸਿੰਘ ਵਾਸੀ ਸਤਜੋਤ ਨਗਰ, ਧਾਂਦਰਾ, ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੋਸ਼ ਲਾਇਆ ਹੈ ਕਿ ਉਕਤ ਪੁਲਿਸ ਮੁਲਾਜ਼ਮ ਉਸ ਦੀ ਭਾਣਜੀ ਵਿਰੁੱਧ ਦਰਜ ਪੁਲਿਸ ਕੇਸ ਸਬੰਧੀ ਅਦਾਲਤ ਵਿੱਚ ਚਲਾਣ ਪੇਸ਼ ਕਰਨ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।ਉਨ੍ਹਾਂ ਦੱਸਿਆ ਕਿ ਉਕਤ ਏ.ਐਸ.ਆਈ. ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਥਾਣਾ, ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

The post ਵਿਜੀਲੈਂਸ ਬਿਊਰੋ ਵੱਲੋਂ ਅਦਾਲਤ ‘ਚ ਚਲਾਣ ਪੇਸ਼ ਕਰਨ ਲਈ 5,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂ appeared first on TheUnmute.com - Punjabi News.

Tags:
  • 5000
  • arrested-asi-kulwinder
  • asi-kulwinder-singh
  • breaking-news
  • bribe
  • bribe-case
  • cm-bhagwant-mann
  • ludhiana-vigilance-bureau
  • news
  • police-station-division-no-6-ludhiana
  • punjab-vigilance-bureau
  • the-unmute-breaking-news
  • the-unmute-punjabi-news

ਨਸ਼ਿਆਂ ਖ਼ਿਲਾਫ ਫ਼ੈਸਲਾਕੁੰਨ ਜੰਗ: ਇੱਕ ਹਫ਼ਤੇ 'ਚ 4.18 ਕਿੱਲੋ ਹੈਰੋਇਨ, 6.46 ਕਿੱਲੋ ਅਫ਼ੀਮ ਤੇ 37 ਕਿੱਲੋ ਗਾਂਜਾ ਸਮੇਤ 301 ਨਸ਼ਾ ਤਸਕਰ ਗ੍ਰਿਫ਼ਤਾਰ

Tuesday 29 November 2022 10:48 AM UTC+00 | Tags: aam-aadmi-party chief-minister-bhagwant-mann cm-bhagwant-mann congress dgp-punjab-gaurav-yadav gujarat-and-maharashtra-police headquarters-sukhchain-singh-gill narcotic-drugs-and-psychotropic-substances ndps ndps-act news punjab punjab-congress punjabi-news punjab-police the-unmute-breaking-news the-unmute-punjabi-news

ਚੰਡੀਗੜ੍ਹ 29 ਨਵੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਫ਼ੈਸਲਾਕੁੰਨ ਜੰਗ ਤਹਿਤ ਪੰਜਾਬ ਪੁਲਿਸ ਵੱਲੋਂ ਪਿਛਲੇ ਹਫ਼ਤੇ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਤਹਿਤ 231 ਐੱਫ.ਆਈ.ਆਰਜ਼., ਜਿਨ੍ਹਾਂ ਵਿੱਚ 23 ਕਮਰਸ਼ੀਅਲ ਮਾਮਲੇ ਵੀ ਸ਼ਾਮਲ ਹਨ, ਦਰਜ ਕਰਕੇ 301 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਮੰਗਲਵਾਰ ਨੂੰ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ 4.18 ਕਿਲੋਗ੍ਰਾਮ ਹੈਰੋਇਨ, 6.46 ਕਿਲੋਗ੍ਰਾਮ ਅਫੀਮ, 37 ਕਿਲੋਗ੍ਰਾਮ ਗਾਂਜਾ, 10 ਕੁਇੰਟਲ ਭੁੱਕੀ ਅਤੇ 71 ਹਜ਼ਾਰ ਨਸ਼ੇ ਦੀਆਂ ਗੋਲੀਆਂ/ਕੈਪਸੂਲ/ਇੰਜੈਕਸ਼ਨ/ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ 7.45 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਐੱਨ.ਡੀ.ਪੀ.ਐੱਸ. ਕੇਸਾਂ ਵਿੱਚ ਭਗੌੜੇ ਹੋਏ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ 5 ਜੁਲਾਈ, 2022 ਨੂੰ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਪਿਛਲੇ ਇਕ ਹਫ਼ਤੇ ਦੌਰਾਨ 15 ਹੋਰ ਵਿਅਕਤੀ ਗ੍ਰਿਫ਼ਤਾਰ ਕੀਤੇ ਜਾਣ ਨਾਲ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 459 ਤੱਕ ਪਹੁੰਚ ਗਈ ਹੈ।

ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਗੌਰਵ ਯਾਦਵ ਨੇ ਸਾਰੇ ਸੀ.ਪੀਜ਼./ਐਸ.ਐਸ.ਪੀਜ਼. ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ 'ਤੇ ਨਸ਼ਿਆਂ ਦੀ ਬਰਾਮਦਗੀ ਨਾਲ ਜੁੜੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਉਨ੍ਹਾਂ ਕੋਲੋਂ ਥੋੜ੍ਹੀ ਮਾਤਰਾ ਵਿੱਚ ਹੀ ਨਸ਼ੇ ਦੀ ਬਰਾਮਦਗੀ ਹੋਈ ਹੋਵੇ।

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੰਜਾਬ ਨੂੰ ਨਸ਼ਾ-ਮੁਕਤ ਸੂਬਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਇਸ ਸਰਹੱਦੀ ਸੂਬੇ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ। ਡੀ.ਜੀ.ਪੀ. ਨੇ ਸਾਰੇ ਸੀ.ਪੀਜ਼./ਐਸ.ਐਸ.ਪੀਜ਼. ਨੂੰ ਸਖ਼ਤੀ ਨਾਲ ਹੁਕਮ ਦਿੱਤੇ ਹਨ ਕਿ ਉਹ ਆਪਣੇ ਅਧੀਨ ਖੇਤਰਾਂ ਵਿੱਚ ਨਸ਼ੇ ਦੀ ਖ਼ਰੀਦ-ਫ਼ਰੋਖ਼ਤ ਵਾਲੀਆਂ ਸਾਰੀਆਂ ਸੰਵੇਦਨਸ਼ੀਲ ਥਾਵਾਂ ਅਤੇ ਨਸ਼ਾ ਤਸਕਰਾਂ ਦੀ ਸ਼ਨਾਖ਼ਤ ਕਰਨ। ਉਨ੍ਹਾਂ ਨੇ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਨਾਜਾਇਜ਼ ਪੈਸੇ ਨੂੰ ਬਰਾਮਦ ਕੀਤਾ ਜਾ ਸਕੇ |

The post ਨਸ਼ਿਆਂ ਖ਼ਿਲਾਫ ਫ਼ੈਸਲਾਕੁੰਨ ਜੰਗ: ਇੱਕ ਹਫ਼ਤੇ ‘ਚ 4.18 ਕਿੱਲੋ ਹੈਰੋਇਨ, 6.46 ਕਿੱਲੋ ਅਫ਼ੀਮ ਤੇ 37 ਕਿੱਲੋ ਗਾਂਜਾ ਸਮੇਤ 301 ਨਸ਼ਾ ਤਸਕਰ ਗ੍ਰਿਫ਼ਤਾਰ appeared first on TheUnmute.com - Punjabi News.

Tags:
  • aam-aadmi-party
  • chief-minister-bhagwant-mann
  • cm-bhagwant-mann
  • congress
  • dgp-punjab-gaurav-yadav
  • gujarat-and-maharashtra-police
  • headquarters-sukhchain-singh-gill
  • narcotic-drugs-and-psychotropic-substances
  • ndps
  • ndps-act
  • news
  • punjab
  • punjab-congress
  • punjabi-news
  • punjab-police
  • the-unmute-breaking-news
  • the-unmute-punjabi-news

ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆ ਨੂੰ ਅਦਾਲਤ ਨੇ 2 ਦਸੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

Tuesday 29 November 2022 10:58 AM UTC+00 | Tags: aam-aadmi-party breaking-news cm-bhagwant-mann crime kulwinderjit-singh-alias-khanpuria latest-news mohali-court mohali-court-complex mohali-latest-news news nia punjab-government punjab-police the-unmute-breaking-news the-unmute-punjabi-news

ਚੰਡੀਗੜ੍ਹ 29 ਨਵੰਬਰ 2022: ਪੰਜ ਲੱਖ ਦੇ ਇਨਾਮੀ ਕਥਿਤ ਅੱਤਵਾਦੀ ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆ ਦੀ ਅੱਜ ਚਾਰ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਵੀਡੀਓ ਕਾਨਫਰੰਸਿੰਗ ਰਾਹੀਂ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ | ਇਸ ਦੌਰਾਨ ਮਾਣਯੋਗ ਅਦਾਲਤ ਨੇ ਖਾਨਪੁਰੀਆ ਨੂੰ 2 ਦਸੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਦਿੱਤੇ ਹਨ |ਜਿਕਰਯੋਗ ਹੈ ਕਿ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਇੱਕ ਹੋਰ ਨਵੇਂ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ |

The post ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆ ਨੂੰ ਅਦਾਲਤ ਨੇ 2 ਦਸੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • crime
  • kulwinderjit-singh-alias-khanpuria
  • latest-news
  • mohali-court
  • mohali-court-complex
  • mohali-latest-news
  • news
  • nia
  • punjab-government
  • punjab-police
  • the-unmute-breaking-news
  • the-unmute-punjabi-news

ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਵਲੋਂ ਸਾਈਬਰ ਠੱਗੀ ਸੰਬੰਧੀ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ

Tuesday 29 November 2022 11:06 AM UTC+00 | Tags: aam-aadmi-party breaking-news cm-bhagwant-mann cyber-crime-police-news cyber-fraud cyber-fraud-case news patiala-police patiala-ssp-varun-sharma patialas-ssp-varun-sharma punjab-cyber-fraud punjabi-news punjab-police ssp-varun-sharma the-unmute-news the-unmute-punjab

ਪਟਿਆਲਾ 29 ਨਵੰਬਰ 2022: ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ (SSP Varun Sharma) ਨੇ ਸਾਈਬਰ ਠੱਗੀ ਤੂੰ ਸਾਵਧਾਨੀ ਵਰਤਣ ਲਈ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਟਿਆਲਾ ਪੁਲਿਸ ਵੱਲੋਂ 24×7 ਸਾਈਬਰ ਹੈਲਪ ਡੈਕਸ ਚਲਾਇਆ ਜਾ ਰਿਹਾ ਹੈ | ਪੁਲਿਸ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੀ ਹੈ ਤਾਂ ਜੋ ਕਿਸੇ ਨਾਲ ਵੀ ਕੋਈ ਆਨਲਾਈਨ ਧੋਖਾਧੜੀ ਹੁੰਦੀ ਹੈ, ਤਾਂ ਉਸ ਨੂੰ ਤੁਰੰਤ ਮਦਦ ਮਿਲ ਸਕੇ |

ਉਨ੍ਹਾਂ ਦੱਸਿਆ ਕਿ ਸਾਈਬਰ ਹੈਲਪ ਡੈਕਸ ਵੱਲੋਂ ਸਾਇਬਰ ਕਰਾਇਮ ਦੇ ਸੰਬੰਧ ਵਿੱਚ ਪ੍ਰਾਪਤ ਹੋਈਆਂ ਦਰਖ਼ਾਸਤਾਂ ਦੇ ਸਬੰਧ ਵਿੱਚ ਕਾਰਵਾਈ ਕਰਦਿਆਂ ਪਿਛਲੇ 10 ਦਿਨਾਂ ਦੌਰਾਨ ਧੋਖੇ ਨਾਲ ਖਾਤਿਆਂ ਵਿਚੋਂ ਨਿਕਲੇ 9 ਲੱਖ ਤੋਂ ਵਧੇਰੇ ਪੈਸੇ ਲੋਕਾਂ ਨੂੰ ਵਾਪਸ ਕਰਵਾਏ ਗਏ ਹਨ |

ਐੱਸਐੱਸਪੀ ਸਵਰਨ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਤੇ ਸੋਚ ਸਮਝ ਕੇ ਆਪਣੇ ਦੋਸਤ ਬਣਾਉਣ ਕਿਉਂਕਿ ਅਜਿਹੇ ਅਣਜਾਣ ਦੋਸਤ ਅੱਗੇ ਜਾ ਕੇ ਤੁਹਾਡੇ ਨਾਲ ਹੋਣ ਵਾਲੀ ਠੱਗੀ ਦਾ ਕਾਰਨ ਬਣ ਸਕਦੇ ਹਨ, ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਵਿਅਕਤੀ ਨਾਲ ਆਨਲਾਈਨ ਠੱਗੀ ਹੁੰਦੀ ਹੈ ਤਾਂ ਉਹ ਆਪਣੀ ਸ਼ਿਕਾਇਤ ਸਾਈਬਰ ਹੈਲਪ ਡੈਕਸ ਵਿਚ ਜਾ ਕੇ ਕਰਵਾ ਸਕਦੇ ਹਨ |

The post ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਵਲੋਂ ਸਾਈਬਰ ਠੱਗੀ ਸੰਬੰਧੀ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • cyber-crime-police-news
  • cyber-fraud
  • cyber-fraud-case
  • news
  • patiala-police
  • patiala-ssp-varun-sharma
  • patialas-ssp-varun-sharma
  • punjab-cyber-fraud
  • punjabi-news
  • punjab-police
  • ssp-varun-sharma
  • the-unmute-news
  • the-unmute-punjab

ਲੁਧਿਆਣਾ ਐੱਸਟੀਐੱਫ ਵਲੋਂ 3 ਕਿਲੋ 340 ਗ੍ਰਾਮ ਹੈਰੋਇਨ ਤੇ ਕਾਰ ਸਮੇਤ ਤਿੰਨ ਜਣੇ ਕਾਬੂ

Tuesday 29 November 2022 11:18 AM UTC+00 | Tags: 3-340 aam-aadmi-party aig-sanehdeep-sharma aig-stf-sanehdeep breaking-news cm-bhagwant-mann drugs ludhiana-police ludhiana-stf manminder-singh-alias-mani ndpc-act news nws punjabi-news punjab-police

ਲੁਧਿਆਣਾ 29 ਨਵੰਬਰ 2022: ਲੁਧਿਆਣਾ ਐੱਸਟੀਐੱਫ (Ludhiana STF) ਵਲੋਂ ਤਿੰਨ ਮੁਲਜ਼ਮਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਨਾਕੇਬੰਦੀ ਦੌਰਾਨ ਕਾਰ ਦਾ ਪਿੱਛਾ ਕਰਕੇ ਇਨ੍ਹਾਂ ਨੂੰ ਕਾਬੂ ਕੀਤਾ ਹੈ ਅਤੇ ਕਾਰ ਦੀ ਤਲਾਸ਼ੀ ਲੈਣ ਉਪਰੰਤ ਇਸ ਵਿਚੋਂ 3 ਕਿਲੋ 340 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਤਿੰਨ ਮੁਲਜ਼ਮਾਂ ਦੀ ਸ਼ਨਾਖਤ ਵਿਕਾਸ ਗੁਪਤਾ ਉਰਫ ਬੰਟੀ 33 ਸਾਲ, ਗੁਰਪ੍ਰੀਤ ਸਿੰਘ ਉਰਫ ਪ੍ਰੀਤ 38 ਸਾਲ ਅਤੇ ਮਨਮਿੰਦਰ ਸਿੰਘ ਉਰਫ ਮਨੀ 27 ਸਾਲ ਵਜੋਂ ਹੋਈ ਹੈ | ਪੁਲਿਸ ਮੁਤਾਬਕ ਇਨ੍ਹਾਂ ਮੁਲਜਮਾਂ ਵਿੱਚੋਂ 2 ਮੁਲਜ਼ਮ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ, ਜਦਕਿ ਇਕ ਮੁਲਜ਼ਮ ਦੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ 7-8 ਸਾਲ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ।

ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਏਆਈਜੀ ਐਸਟੀਐੱਫ ਸਨੇਹਦੀਪ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ, ਉਨ੍ਹਾਂ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰ ਦੇ ਵਿੱਚ ਵੱਡੀ ਗਿਣਤੀ ਅੰਦਰ ਹੈਰੋਇਨ ਸਪਲਾਈ ਕੀਤੀ ਜਾ ਰਹੀ ਹੈ| ਜਿਸ ਤੋਂ ਬਾਅਦ ਤਲਾਸ਼ੀ ਲੈਣ ਉਪਰੰਤ ਉਸ ਵਿਚ 3 ਕਿਲੋ 340 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ |

ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਕਾਰ ਸਮੇਤ ਕਾਬੂ ਕਰ ਲਿਆ ਹੈ, ਤਿੰਨਾਂ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਹਨ ਅਤੇ ਕਈ ਸੰਗੀਨ ਜੁਰਮ ਵੀ ਹਨ। ਇਨ੍ਹਾਂ ਨੇ ਕੰਡਕਟਰ ਸੀਟ ਦੇ ਹੇਠਾਂ ਹੈਰੋਇਨ ਦੀ ਖੇਪ ਲੁਕਾ ਕੇ ਰੱਖੀ ਹੋਈ ਸੀ। ਏਆਈਜੀ ਨੇ ਦੱਸਿਆ ਕਿ ਇਹ ਵੱਡੀ ਮਾਤਰਾ ਵਿੱਚ ਹੈਰੋਈਨ ਸਪਲਾਈ ਕਰਦੇ ਸਨ ਅਤੇ ਇਹਨਾਂ ਦੇ ਗ੍ਰਿਫਤਾਰ ਹੋਣ ਦੇ ਨਾਲ ਵੱਡੇ ਨੈਟਵਰਕ ਦੇ ਪਰਦਾਫਾਸ਼ ਹੋਣ ਦੀ ਉਮੀਦ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ 18 ਕਰੋੜ ਰੁਪਏ ਦੇ ਨੇੜੇ ਦੱਸੀ ਜਾ ਰਹੀ ਹੈ |

The post ਲੁਧਿਆਣਾ ਐੱਸਟੀਐੱਫ ਵਲੋਂ 3 ਕਿਲੋ 340 ਗ੍ਰਾਮ ਹੈਰੋਇਨ ਤੇ ਕਾਰ ਸਮੇਤ ਤਿੰਨ ਜਣੇ ਕਾਬੂ appeared first on TheUnmute.com - Punjabi News.

Tags:
  • 3-340
  • aam-aadmi-party
  • aig-sanehdeep-sharma
  • aig-stf-sanehdeep
  • breaking-news
  • cm-bhagwant-mann
  • drugs
  • ludhiana-police
  • ludhiana-stf
  • manminder-singh-alias-mani
  • ndpc-act
  • news
  • nws
  • punjabi-news
  • punjab-police

ਮੁੱਖ ਮੰਤਰੀ ਮਾਨ ਕਾਨੂੰਨ ਵਿਵਸਥਾ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ 'ਚ ਫੇਲ੍ਹ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇਣ: ਸੁਖਬੀਰ ਬਾਦਲ

Tuesday 29 November 2022 11:31 AM UTC+00 | Tags: aam-aadmi-party arvind-kejriwal breaking-news chief-minister-bhagwant-mann chief-minister-mann cm-bhagwant-mann news punjabi-news punjab-police shiromani-akali-dal sukhbir-singh-badal the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 29 ਨਵੰਬਰ 2022: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਸੂਬੇ ਵਿਚ ਫਿਰਕੂ ਸਦਭਾਵਨਾ ਬਣਾਈ ਰੱਖਣ ਵਿਚ ਵੀ ਫੇਲ੍ਹ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਢੁਕਵੇਂ ਕਦਮ ਚੁੱਕ ਕੇ ਪੰਜਾਬੀਆਂ ਵਿਚ ਵਿਸ਼ਵਾਸ ਬਹਾਲ ਕਰਨ ਦੇ, ਮੁੱਖ ਮੰਤਰੀ ਆਪਣੀ ਵਜ਼ਾਰਤ ਸਮੇਤ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਗੁਜਰਾਤ ਭੱਜ ਗਏ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਹਾਂ ਪੱਖੀ ਤਬਦੀਲੀ ਵਾਸਤੇ ਆਪ ਨੂੰ ਵੱਡਾ ਫਤਵਾ ਦਿੱਤਾ ਸੀ ਨਾ ਕਿ ਸੂਬੇ ਦੇ ਸਰੋਤ ਦੇਸ਼ ਭਰ ਵਿਚ ਆਪ ਦੇ ਪ੍ਰਭਾਵ ਦਾ ਵਿਸਥਾਰ ਕਰਨ ਵਾਸਤੇ ਸੂਬੇ ਦੇ ਸਰੋਤਾਂ ਨੂੰ ਬਰਬਾਦ ਕਰਨ ਲਈ ਤੇ ਪੰਜਾਬ ਵਿਚ ਕੁਪ੍ਰਸ਼ਾਸਨ ਲਈ ਦਿੱਤਾ ਸੀ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਅਜਿਹੇ ਹਾਲਾਤ ਕਦੇ ਨਹੀਂ ਬਣੇ ਕਿ ਚੁਣੀ ਹੋਈ ਸਰਕਾਰ ਆਪਣੇ ਲੋਕਾਂ ਨੂੰ ਭੁੱਲ ਗਈ ਤੇ ਸੂਬੇ ਨੂੰ ਅਰਾਜਕਤਾ ਵਿਚ ਧੱਕ ਦਿੱਤਾ।

ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅੱਜ ਕੋਈ ਵੀ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਮਿੱਥ ਕੇ ਕਤਲ ਕਰਨਾ ਨਿੱਤ ਦਾ ਕੰਮ ਹੋ ਗਿਆ ਹੈ ਤੇ ਅੱਜ ਬਟਾਲਾ ਨੇੜੇ ਇਕ ਅਕਾਲੀ ਵਰਕਰ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਸੀਂ ਵੇਖਿਆ ਸੀ ਕਿ ਕਿਵੇਂ ਨੌਜਵਾਨਾਂ ਦੀ ਪਸੰਦ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਪੰਜਾਬ ਪੁਲਿਸ ਇੰਟਰੈਲੀਜੈਂਸ ਦਫਤਰ 'ਤੇ ਆਰ ਪੀ ਜੀ ਹਮਲਾ ਹੋਇਆ, ਹਿੰਦੂ ਤੇ ਸਿੱਖ ਟਕਰਾਅ ਹੋਏ ਤੇ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਹਿਰਾਸਤ ਵਿਚੋਂ ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਸੱਤਾ ਵਿਚ ਆਏ ਨੂੰ 8 ਮਹੀਨੇ ਹੋਏ ਹਨ ਪਰ ਉਸਨੇ ਸੂਬੇ ਨੂੰ 20 ਸਾਲ ਪਛਾੜ ਦਿੱਤਾ ਹੈ ਤੇ ਲੋਕਾਂ ਨੂੰ 1980ਵਿਆਂ ਦਾ ਕਾਲਾ ਦੌਰ ਚੇਤੇ ਆਉਣ ਲੱਗ ਪਿਆਹੈ ਜੋ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਕਾਰਨ ਤੇ ਫਿਰਕੂ ਟਕਰਾਅ ਦੇ ਨਤੀਜੇ ਵਜੋਂ ਆਇਆਸੀ।

ਪੰਜਾਬ ਵਿਚ ਮੌਜੂਦਾ ਸਮਾਂ ਨਿਵੇਸ਼ ਲਈ ਢੁਕਵਾਂ ਨਹੀਂ

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਫਿਰੌਤੀਆਂ ਦੇ ਸਭਿਆਚਾਰ ਦੀ ਸੂਬੇ ਦੀਆਂ ਜੇਲ੍ਹਾਂ ਵਿਚ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੇ ਮਨਾਂ ਵਿਚ ਖੌਫ ਤੇ ਦਹਿਸ਼ਤ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਹਾਲ ਹੀ ਵਿਚ ਕਈ ਨਿਵੇਸ਼ਕ ਮਿਲੇ ਹਨ ਜਿਹਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਪੰਜਾਬ ਵਿਚ ਮੌਜੂਦਾ ਸਮਾਂ ਨਿਵੇਸ਼ ਲਈ ਢੁਕਵਾਂ ਨਹੀਂ ਹੈ। ਉਹਨਾਂ ਕਿਹਾ ਕਿ ਇਥੇ ਦੇ ਸਥਾਨਕ ਵਪਾਰੀ ਵੀ ਹੁਣ ਸੂਬੇ ਤੋਂ ਬਾਹਰ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ।

ਉਹਨਾਂ ਕਿਹਾ ਕਿ ਇਸ ਕਾਰਨ ਨੌਕਰੀਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਬੇਰੁਜ਼ਗਾਰੀ ਵਧ ਰਹੀ ਹੈ, ਜਿਸ ਬਾਰੇ ਨੌਜਵਾਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਕਿਵੇਂ ਉਹਨਾਂ ਨੇ ਸੂਬੇ ਵਿਚ ਖਰਾਬ ਹੋਏ ਮਾਹੌਲ ਕਾਰਨ ਉਦਯੋਗ ਬੰਦ ਹੋਣ ਨਾਲ ਆਪਣੇ ਰੁਜ਼ਗਾਰ ਗੁਆਏ ਹਨ। ਉਹਨਾਂ ਕਿਹਾ ਕਿ ਸੂਬੇ ਦੇ ਮਾੜੇ ਹਾਲਾਤਾਂ ਦਾ ਸਭ ਤੋਂ ਵੱਡਾ ਅਸਰ ਦੋ ਪ੍ਰਮੁੱਖ ਭਾਈਚਾਰਿਆਂ ਦੀ ਆਪਸੀ ਸਾਂਝ 'ਤੇ ਪਿਆ ਹੈ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਹੁਤ ਮਿਹਨਤ ਨਾਲ ਕਾਇਮ ਕੀਤੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਹੁਣ ਬੀਤੇ ਦੀ ਗੱਲ ਦਿਸਦੀ ਹੈ।

ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਕੀਤਾ ਪ੍ਰਚਾਰ

ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਬਜਾਏ ਦਰੁੱਸਤੀ ਵਾਲੇ ਕਦਮ ਚੁੱਕਣ ਦੇ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਸਤੀ ਸ਼ੋਹਰਤ ਖੱਟਣ ਵਾਸਤੇ ਪ੍ਰਾਪੇਗੰਡੇ 'ਤੇ ਉਤਰ ਆਈ ਹੈ। ਉਹਨਾਂ ਕਿਹਾ ਕਿ ਐਂਟੀ ਗੈਂਗਸਟਰ ਫੋਰਸ ਜਿਸਦਾ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਪ੍ਰਚਾਰ ਕੀਤਾ ਗਿਆ, ਪੂਰੀ ਤਰ੍ਹਾਂ ਫਲਾਪ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸੂਬੇ ਵਿਚ ਗੈਂਗਸਟਰਾਂ ਦੀ ਸਰਗਰਮੀ ਵਿਚ ਵਾਧਾ ਹੋਇਆ ਹੈ ਤੇ ਇਸੇ ਕਾਰਨ ਕਤਲਾਂ ਤੇ ਫਿਰੌਤੀ ਦੀਆਂ ਘਟਨਾਵਾਂ ਵਧੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਲੁੱਟ ਖੋਹ ਤੇ ਡਾਕੇ ਵੀ ਵੱਧ ਗਏ ਹਨ ਜਿਸ ਕਾਰਨ ਆਮ ਆਦਮੀ ਪ੍ਰੇਸ਼ਾਨ ਹੈ।

ਬਾਦਲ ਨੇ ਆਪ ਸਰਕਾਰ ਨੂੰ ਆਖਿਆ ਕਿ ਉਹ ਪ੍ਰਾਪੇਗੰਡਾ ਛੱਡੇ ਅਤੇ ਦਰੁੱਸਤੀ ਵਾਲੇ ਠੋਸ ਕਦਮ ਚੁੱਕੇ ਤਾਂ ਜੋ ਮਾਹੌਲ ਸਹੀ ਕੀਤਾ ਜਾ ਸਕੇ। ਉਹਨਾਂ ਨੇ ਪੁਲਿਸ ਥਾਣਿਆਂ ਦੀ ਨਿਰੰਤਰ ਨਿਗਰਾਨੀ, ਗਸ਼ਤ ਵਿਚ ਵਾਧਾ ਤੇ ਰਾਤ ਨੂੰ ਗਸ਼ਤ ਕੀਤੇ ਜਾਣ ਅਤੇ ਅਪਰਾਧ ਖਿਲਾਫ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਏ ਜਾਣ ਦਾ ਸੁਝਾਅ ਦਿੱਤਾ।

The post ਮੁੱਖ ਮੰਤਰੀ ਮਾਨ ਕਾਨੂੰਨ ਵਿਵਸਥਾ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ‘ਚ ਫੇਲ੍ਹ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇਣ: ਸੁਖਬੀਰ ਬਾਦਲ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • chief-minister-bhagwant-mann
  • chief-minister-mann
  • cm-bhagwant-mann
  • news
  • punjabi-news
  • punjab-police
  • shiromani-akali-dal
  • sukhbir-singh-badal
  • the-unmute-breaking-news
  • the-unmute-latest-news
  • the-unmute-punjabi-news

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 500 ਵਾਤਾਵਰਣ ਪ੍ਰੇਮੀਆਂ ਤੇ ਕਿਸਾਨਾਂ ਦਾ ਕੀਤਾ ਵਿਸ਼ੇਸ਼ ਸਨਮਾਨ

Tuesday 29 November 2022 11:38 AM UTC+00 | Tags: aam-aadmi-party bhai-ghanaiya-cancer-roko-seva-society breaking-news cm-bhagwant-mann environment environmentalists environment-lovers environment-ngo news pathankot punjab-and-environmentalists. punjab-government punjab-speaker-kultar-singh-sandhawan sant-baba-sewa-singh-khadur-sahib shiromani-akali-dal social-ngp-punjab speaker-kultar-singh-sandhawan the-unmute-punjabi-news

ਕੋਟਕਪੂਰਾ 29 ਨਵੰਬਰ 2022: ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਵਾਤਾਵਰਨ ਪ੍ਰੇਮੀਆਂ ਅਤੇ ਸਮਾਜਸੇਵੀ ਸੰਸਥਾਵਾਂ ਵਲੋਂ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਜੀ ਦੀ ਰਹਿਨੁਮਾਈ ਹੇਠ ਵਾਤਾਵਰਨ ਦੀ ਸੰਭਾਲ ਸਬੰਧੀ ਉਤਸ਼ਾਹ ਵਧਾਊ ਸਮਾਗਮ ਕਰਵਾਇਆ ਗਿਆ, ਜਿਸ 'ਚ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਨਵਾਂ ਸ਼ਹਿਰ ਆਦਿ ਜ਼ਿਲ੍ਹਿਆਂ ਤੋਂ ਆਏ 500 ਦੇ ਕਰੀਬ ਵਾਤਾਵਰਣ ਪ੍ਰੇਮੀ ਤੇ ਅੱਗਮੁਕਤ ਖੇਤੀ ਕਰਨ ਵਾਲੇ ਕੁਦਰਤ ਪੱਖੀ ਕਿਸਾਨਾਂ ਸਮੇਤ ਨਿੱਜੀ ਜਾਂ ਪੰਚਾਇਤੀ ਜਮੀਨਾਂ 'ਚ ਜੰਗਲ ਝਿੜੀਆਂ ਲਾਉਣ ਵਾਲੇ ਵਾਤਾਵਰਨ ਪ੍ਰੇਮੀਆਂ ਦਾ ਵਿਸ਼ੇਸ਼ ਸਨਮਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਕਾਰ ਸੇਵਾ ਖਡੂਰ ਸਾਹਿਬ, ਯੰਗ ਇੰਨਓਵੇਟਿਵ ਫਾਰਮਰਜ ਵਲੋਂ ਕੀਤਾ ਗਿਆ।

ਸੁਸਾਇਟੀ ਦੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਅਤੇ ਵਿਸ਼ੇਸ਼ ਮਹਿਮਾਨ ਡਾ. ਆਦਰਸ਼ਪਾਲ ਵਿੱਗ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਸਪੀਕਰ ਸੰਧਵਾਂ ਨੇ ਕਿਹਾ ਕਿ ਕਾਰ ਸੇਵਾ ਖਡੂਰ ਸਾਹਿਬ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਲੰਮੇ ਸਮੇਂ ਤੋਂ ਵਾਤਾਵਰਣ ਸੁਧਾਰ ਦੇ ਯਤਨ ਕਰ ਰਹੀ ਹੈ।

ਵਾਤਾਵਰਣ ਦੀ ਸੰਭਾਲ ਵਿੱਚ ਵੱਡਾ ਯੋਗਦਾਨ ਪਾ ਰਹੇ ਕਿਸਾਨ ਸਿਰਫ ਆਪਣੇ ਖੇਤ ਅਤੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਸਰਬੱਤ ਦੇ ਭਲੇ ਦਾ ਕਾਰਜ ਕਰ ਰਹੇ ਹਨ। ਸਰਕਾਰ ਵਾਤਾਵਰਣ ਪੱਖੀ ਕਿਸਾਨਾਂ/ਸੰਸਥਾਵਾਂ ਨੂੰ ਇਸ ਨੇਕ ਕੰਮ ਲਈ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਇਸ ਮੁਹਿੰਮ ਦਾ ਪ੍ਰਸਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ। ਪੰਜਾਬ ਦੇ ਵਾਤਾਵਰਣ ਨੂੰ ਸੰਭਾਲਣ ਲਈ ਇਹੋ ਜਿਹੇ ਸਾਰਥਿਕ ਕਾਰਜਾਂ ਦੀ ਬਹੁਤ ਲੋੜ ਹੈ।

ਇਸ ਮੌਕੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਨਰੋਆ ਪੰਜਾਬ ਮੰਚ, ਕਨਵੀਨਰ ਪੰਜਾਬ ਵਾਤਾਵਰਨ ਚੇਤਨਾ ਲਹਿਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਪੰਜਾਬ ਦੇ ਵਾਤਾਵਰਣ ਪ੍ਰਤੀ ਫਿਕਰਮੰਦੀ ਜਾਹਰ ਕਰਦਿਆਂ ਦੱਸਿਆ ਕਿ ਧਰਤੀ ਹੇਠਲਾ ਪਾਣੀ 16 ਸਾਲਾਂ ਦੇ ਲਗਭਗ ਪਾਣੀ ਰਹਿ ਗਿਆ ਹੈ, ਪੰਜਾਬ 'ਚ ਜੰਗਲਾਤ 33 ਫੀਸਦੀ ਤੋਂ ਘੱਟ ਕੇ 3.67 ਫੀਸਦੀ ਰਹਿ ਗਿਆ ਹੈ, ਜੋ ਕਿ ਚਿੰਤਾਜਨਕ ਸਥਿੱਤੀ ਹੈ।

ਮਾੜੇ ਵਾਤਾਵਰਨ ਅਤੇ ਪ੍ਰਦੂਸ਼ਣ ਕਰਕੇ ਪੰਜਾਬੀਆਂ ਦੀ ਸਿਹਤ 'ਤੇ ਮਾੜੇ ਪ੍ਰਭਾਵ ਤੇਜੀ ਨਾਲ ਵੱਧ ਰਹੇ ਹਨ ਤੇ ਪੰਜਾਬ ਦੀ ਧਰਤੀ ਹੁਣ ਬਿਮਾਰਾਂ ਦੀ ਧਰਤੀ ਬਣਦੀ ਜਾ ਰਹੀ ਹੈ, ਇਸ ਲਈ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ ਅਤੇ ਇਸ ਲਈ ਆਉਣ ਵਾਲੀਆਂ ਪੀੜੀਆਂ ਨੂੰ ਚੰਗਾ ਵਾਤਾਵਰਣ ਦੇਣਾ ਸਭ ਦੀ ਸਮੂਹਿਕ ਜਿੰਮੇਵਾਰੀ ਵੀ ਹੈ। ਇਸ ਮੌਕੇ ਡਾ. ਆਦਰਸ਼ਪਾਲ ਵਿੱਗ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਇਸ ਉਪਰਾਲੇ ਨੂੰ ਸਲਾਹਿਆ।

ਸਟੇਜ ਦੀ ਕਾਰਵਾਈ ਗੁਰਬਿੰਦਰ ਸਿੰਘ ਬਾਜਵਾ ਕੋਆਰਡੀਨੇਟਰ ਯੰਗ ਇੰਨੋਵੇਟਿਵ ਫਾਰਮਰਜ਼ ਗਰੁੱਪ ਨੇ ਸੁਚੱਜੇ ਰੂਪ ਵਿੱਚ ਚਲਾਈ ਅਤੇ ਸਮੂਹ ਕਿਸਾਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਾਰਿਆਂ ਦੇ ਸਨਮੁੱਖ ਕੀਤਾ। ਉਕਤ ਸਮਾਗਮ ਦਾ ਸਾਰਾ ਪ੍ਰਬੰਧ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕੀਤਾ ਗਿਆ ਅਤੇ ਉਚਿਤ ਕਿਸਾਨਾਂ ਦੀ ਸ਼ਮੂਲੀਅਤ ਸਬੰਧੀ ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਵੱਖ-ਵੱਖ ਜਿਲਿਆਂ ਦੇ ਮੁੱਖ ਖੇਤੀਬਾੜੀ ਅਫਸਰ ਸਾਹਿਬਾਨ ਅਤੇ ਵਣ ਰੇਂਜ ਅਫਸਰ ਤੋਂ ਇਲਾਵਾ ਜਗਸੀਰ ਸਿੰਘ ਸੰਧਵਾਂ, ਗਗਨਜੋਤ ਸਿੰਘ ਬਰਾੜ ਚੰਦਬਾਜਾ, ਸੁਖਦੀਪ ਸਿੰਘ ਐਸਡੀਓ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਧੂੜਕੋਟ, ਬਾਬਾ ਦਵਿੰਦਰ ਸਿੰਘ ਅਤੇ ਬਾਬਾ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਿਰ ਸਨ।

The post ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 500 ਵਾਤਾਵਰਣ ਪ੍ਰੇਮੀਆਂ ਤੇ ਕਿਸਾਨਾਂ ਦਾ ਕੀਤਾ ਵਿਸ਼ੇਸ਼ ਸਨਮਾਨ appeared first on TheUnmute.com - Punjabi News.

Tags:
  • aam-aadmi-party
  • bhai-ghanaiya-cancer-roko-seva-society
  • breaking-news
  • cm-bhagwant-mann
  • environment
  • environmentalists
  • environment-lovers
  • environment-ngo
  • news
  • pathankot
  • punjab-and-environmentalists.
  • punjab-government
  • punjab-speaker-kultar-singh-sandhawan
  • sant-baba-sewa-singh-khadur-sahib
  • shiromani-akali-dal
  • social-ngp-punjab
  • speaker-kultar-singh-sandhawan
  • the-unmute-punjabi-news

ਸਿੰਗਾਪੁਰ ਏਅਰਲਾਈਨਜ਼ ਬੋਰਡ ਵਲੋਂ ਏਅਰ ਇੰਡੀਆ ਤੇ ਵਿਸਤਾਰਾ ਏਅਰਲਾਈਨਜ਼ ਦੇ ਰਲੇਵੇਂ ਨੂੰ ਮਨਜ਼ੂਰੀ

Tuesday 29 November 2022 11:50 AM UTC+00 | Tags: airline-brands airlines breaking-news emergency-landing-vistara-airlines indian-air-lines news punjabi-news shiromani-akali-dal singapore-airlines tata-group tata-groups-air-india the-unmute-breaking-news the-unmute-punjab the-unmute-punjabi-news vistara vistara-airlines

ਚੰਡੀਗੜ੍ਹ 29 ਨਵੰਬਰ 2022: ਏਅਰ ਇੰਡੀਆ (Air India) ਅਤੇ ਵਿਸਤਾਰਾ ਏਅਰਲਾਈਨਜ਼ (Vistara Airlines)  ਨੂੰ ਛੇਤੀ ਹੀ ਇੱਕ ਦੂਜੇ ਨਾਲ ਮਿਲਾ ਦਿੱਤਾ ਜਾਵੇਗਾ। ਵਿਸਤਾਰਾ ਏਅਰਲਾਈਨਜ਼ ਦੀ ਭਾਈਵਾਲ ਸਿੰਗਾਪੁਰ ਏਅਰਲਾਈਨਜ਼ ਦੇ ਬੋਰਡ ਆਫ ਡਾਇਰੈਕਟਰਜ਼ ਨੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿੰਗਾਪੁਰ ਏਅਰਲਾਈਨਜ਼ ਦੇ ਬੋਰਡ ਦੇ ਇਸ ਫੈਸਲੇ ਨਾਲ ਟਾਟਾ ਸਮੂਹ ਨੂੰ ਵੱਡੀ ਰਾਹਤ ਮਿਲੀ ਹੈ। ਕਿਉਂਕਿ ਟਾਟਾ ਏਅਰ ਇੰਡੀਆ ਲਿਮਟਿਡ ‘ਚ ਆਪਣੇ ਚਾਰ ਏਅਰਲਾਈਨ ਬ੍ਰਾਂਡਾਂ ਦਾ ਰਲੇਵਾਂ ਕਰਨਾ ਚਾਹੁੰਦੀ ਹੈ।

ਇਸ ਮੌਕੇ ਏਅਰ ਇੰਡੀਆ ਅਤੇ ਵਿਸਤਾਰਾ ਏਅਰਲਾਈਨਜ਼ ਦੇ ਰਲੇਵੇਂ ਦੀ ਜਾਣਕਾਰੀ ਦਿੰਦੇ ਹੋਏ ਸਿੰਗਾਪੁਰ ਏਅਰਲਾਈਨਜ਼ ਨੇ ਇਕ ਬਿਆਨ ‘ਚ ਕਿਹਾ ਕਿ ਉਸ ਦੇ ਬੋਰਡ ਨੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੌਦੇ ਦੇ ਅਨੁਸਾਰ ਏਅਰ ਇੰਡੀਆ (Air India) ਦੇ ਨਾਲ ਟਾਟਾ ਸੰਨਜ਼ ਦੇ ਨਾਲ ਵਿਸਤਾਰਾ ਦੇ ਸਾਂਝੇ ਉੱਦਮ ਦੇ ਰਲੇਵੇਂ ਤੋਂ ਬਾਅਦ, ਸਿੰਗਾਪੁਰ ਏਅਰਲਾਈਨਜ਼ ਦੀ ਏਅਰ ਇੰਡੀਆ ਦੇ ਨਵੇਂ ਰੂਪ ਵਿੱਚ 25.1 ਪ੍ਰਤੀਸ਼ਤ ਹਿੱਸੇਦਾਰੀ ਹੋਵੇਗੀ।

ਰਲੇਵੇਂ ਲਈ ਰੈਗੂਲੇਟਰੀ ਪ੍ਰਵਾਨਗੀ ਮਿਲਣ ਤੋਂ ਬਾਅਦ ਸਿੰਗਾਪੁਰ ਏਅਰਲਾਈਨਜ਼ ਏਅਰ ਇੰਡੀਆ ਵਿੱਚ $250 ਮਿਲੀਅਨ ਯਾਨੀ 2000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। 2022-23 ਅਤੇ 2023-24 ਵਿੱਚ ਏਅਰ ਇੰਡੀਆ ਦੇ ਵਿਕਾਸ ਕਾਰਜ ਨੂੰ ਫੰਡ ਦੇਣ ਲਈ ਵਾਧੂ ਪੂੰਜੀ ਨਿਵੇਸ਼ ਦੇ ਸਬੰਧ ਵਿੱਚ ਸਿੰਗਾਪੁਰ ਏਅਰਲਾਈਨਜ਼ ਅਤੇ ਟਾਟਾ ਵਿਚਕਾਰ ਇੱਕ ਸਮਝੌਤਾ ਵੀ ਹੋਇਆ ਹੈ।

The post ਸਿੰਗਾਪੁਰ ਏਅਰਲਾਈਨਜ਼ ਬੋਰਡ ਵਲੋਂ ਏਅਰ ਇੰਡੀਆ ਤੇ ਵਿਸਤਾਰਾ ਏਅਰਲਾਈਨਜ਼ ਦੇ ਰਲੇਵੇਂ ਨੂੰ ਮਨਜ਼ੂਰੀ appeared first on TheUnmute.com - Punjabi News.

Tags:
  • airline-brands
  • airlines
  • breaking-news
  • emergency-landing-vistara-airlines
  • indian-air-lines
  • news
  • punjabi-news
  • shiromani-akali-dal
  • singapore-airlines
  • tata-group
  • tata-groups-air-india
  • the-unmute-breaking-news
  • the-unmute-punjab
  • the-unmute-punjabi-news
  • vistara
  • vistara-airlines

ਜਾਅਲੀ ਪਾਸਪੋਰਟਾਂ ਮਾਮਲੇ 'ਚ ਅਦਾਲਤ ਨੇ ਦੀਪਕ ਟੀਨੂੰ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ

Tuesday 29 November 2022 12:03 PM UTC+00 | Tags: breaking-news cia-incharage cia-incharage-pritpal-singh cia-in-charge-of-staff-mansa cm-bhagwant-mann congress deepak-tinu dgp-gaurav-yadav gangster-deepak-tinu mansa mansa-court mansa-police mohali-court news patiala-house-court punjab-congress punjab-police punjab-police-cia-staff sidhu-moosewala-murder-case special-cell-police-in-the-patiala sub-inspector-pritpal-singh. the-unmute-breaking-news the-unmute-punjabi-news

ਚੰਡੀਗੜ੍ਹ 29 ਨਵੰਬਰ 2022: ਮਰਹੂਮ ਪੰਜਾਬੀ ਗਾਇਕ ਸਿਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਦੀਪਕ ਟੀਨੂੰ (Gangster Deepak Tinu) ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਅਤੇ ਸਚਿਨ ਤਪਨ ਦੇ ਜਾਅਲੀ ਪਾਸਪੋਰਟਾਂ ਦੇ ਮਾਮਲੇ ਵਿੱਚ ਸਟੇਟ ਕ੍ਰਾਈਮ ਬਿਊਰੋ ਵੱਲੋਂ ਰਿਮਾਂਡ ਲੈਣ ਤੋਂ ਬਾਅਦ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਅਦਾਲਤ ਨੇ ਦੀਪਕ ਟੀਨੂੰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਸੁਣਾਇਆ ਹੈ ।

The post ਜਾਅਲੀ ਪਾਸਪੋਰਟਾਂ ਮਾਮਲੇ ‘ਚ ਅਦਾਲਤ ਨੇ ਦੀਪਕ ਟੀਨੂੰ ਨੂੰ ਨਿਆਂਇਕ ਹਿਰਾਸਤ ‘ਚ ਭੇਜਿਆ appeared first on TheUnmute.com - Punjabi News.

Tags:
  • breaking-news
  • cia-incharage
  • cia-incharage-pritpal-singh
  • cia-in-charge-of-staff-mansa
  • cm-bhagwant-mann
  • congress
  • deepak-tinu
  • dgp-gaurav-yadav
  • gangster-deepak-tinu
  • mansa
  • mansa-court
  • mansa-police
  • mohali-court
  • news
  • patiala-house-court
  • punjab-congress
  • punjab-police
  • punjab-police-cia-staff
  • sidhu-moosewala-murder-case
  • special-cell-police-in-the-patiala
  • sub-inspector-pritpal-singh.
  • the-unmute-breaking-news
  • the-unmute-punjabi-news

ਫ਼ਿਰੋਜ਼ਪੁਰ 'ਚ ਸਕੂਟਰੀ ਸਵਾਰ ਲੜਕੀਆਂ ਤੋਂ ਮੋਬਾਈਲ ਖੋਹਣ ਵਾਲਾ ਚੜਿਆ ਪੁਲਿਸ ਦੇ ਅੜਿੱਕੇ

Tuesday 29 November 2022 12:14 PM UTC+00 | Tags: breaking-news cm-bhagwant-mann cps-ssps-to-maintain-public-order crime crime-news ferozepur ferozepur-police news punjab punjabi-latest-news punjab-police ssp-ferozepur the-unmute-breaking-news the-unmute-punjabi-news

ਫ਼ਿਰੋਜ਼ਪੁਰ 29 ਨਵੰਬਰ 2022: ਬੀਤੇ ਦਿਨ ਫ਼ਿਰੋਜ਼ਪੁਰ (Ferozepur) ਵਿੱਚ ਦੋ ਸਕੂਟਰੀ ਸਵਾਰ ਲੜਕੀਆਂ ਕੋਲੋਂ ਮੋਬਾਈਲ ਫੋਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਇੱਕ ਲੁਟੇਰੇ ਵੱਲੋਂ ਲੜਕੀਆਂ ਕੋਲੋਂ ਮੋਬਾਈਲ ਫੋਨ ਖੋਹ ਲਏ | ਇਸੇ ਦੌਰਾਨ ਲੜਕੀਆਂ ਕੰਧ ਵਿੱਚ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋ ਗਈਆ ਸਨ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਸ਼ਹਿਰ ਵਾਸੀਆਂ ਅਤੇ ਕੁੱਝ ਸਮਾਜ ਸੇਵੀ ਲੋਕਾਂ ਵੱਲੋਂ ਰੋਡ ਜਾਂਮ ਕਰ ਪੁਲਿਸ ਪ੍ਰਸਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਗਈ ਸੀ ਕਿ ਲੁਟੇਰੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ |

ਪੁਲਿਸ ਨੇ 24 ਘੰਟਿਆਂ ਦੌਰਾਨ ਮੋਬਾਈਲ ਫੋਨ ਖੋਹਣ ਵਾਲੇ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਐੱਸਐੱਸਪੀ ਫ਼ਿਰੋਜ਼ਪੁਰ (Ferozepur) ਕੰਵਰਦੀਪ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਰੇਲਵੇ ਪੁਲ ਦੇ ਨਜਦੀਕ ਦੋ ਲੜਕੀਆਂ ਕੋਲੋਂ ਆਸ਼ੂ ਪੁੱਤਰ ਹਰਜਿੰਦਰ ਵਾਸੀ ਅਟਾਰੀ ਨੇ ਮੋਬਾਈਲ ਫੋਨ ਖੋਹਿਆ ਲਿਆ ਸੀ। ਅਤੇ ਇਸ ਦੌਰਾਨ ਲੜਕੀਆਂ ਵੀ ਜਖਮੀ ਹੋਈਆਂ ਸਨ।

ਇਹ ਮਾਮਲਾ ਪੁਲਿਸ ਧਿਆਨ ਵਿੱਚ ਆਉਣ ਤੇ ਫ਼ਿਰੋਜ਼ਪੁਰ ਪੁਲਿਸ ਵੱਲੋਂ ਅਲੱਗ ਅਲੱਗ ਟੀਮਾਂ ਬਣਾ 24 ਘੰਟਿਆਂ ਵਿੱਚ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐੱਸਐੱਸਪੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਆਸ਼ੂ ਤੇ ਪਹਿਲਾਂ ਵੀ ਮਾਮਲਾ ਦਰਜ ਹੈ। ਜੋ ਜੇਲ੍ਹ ਕੱਟ ਰਿਹਾ ਹੈ ਅਤੇ ਹੁਣ ਉਹ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ। ਜਿਸਨੂੰ ਫਿਰੋਜ਼ਪੁਰ ਸ਼ਹਿਰ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

The post ਫ਼ਿਰੋਜ਼ਪੁਰ ‘ਚ ਸਕੂਟਰੀ ਸਵਾਰ ਲੜਕੀਆਂ ਤੋਂ ਮੋਬਾਈਲ ਖੋਹਣ ਵਾਲਾ ਚੜਿਆ ਪੁਲਿਸ ਦੇ ਅੜਿੱਕੇ appeared first on TheUnmute.com - Punjabi News.

Tags:
  • breaking-news
  • cm-bhagwant-mann
  • cps-ssps-to-maintain-public-order
  • crime
  • crime-news
  • ferozepur
  • ferozepur-police
  • news
  • punjab
  • punjabi-latest-news
  • punjab-police
  • ssp-ferozepur
  • the-unmute-breaking-news
  • the-unmute-punjabi-news

ਪੰਜਾਬ ਸਰਕਾਰ ਨੇ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਪ੍ਰਿੰਸੀਪਲ ਵਜੋਂ ਦਿੱਤੀ ਤਰੱਕੀ

Tuesday 29 November 2022 01:06 PM UTC+00 | Tags: aam-aadmi-party breaking-news cm-bhagwant-mann gurmeet-singh-meet-hayer harjot-singh-bains lecturers-and-head-masters news principals punjab punjab-education-department punjab-government punjab-police punjab-school-news the-unmute-breaking-news the-unmute-punjabi-news

ਚੰਡੀਗੜ੍ਹ 29 ਨਵੰਬਰ 2022: ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ 'ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ (Lecturers and Head Masters) ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ। ਇਸ ਸੰਬੰਧੀ ਸੂਚੀ ਹੇਠ ਦਿੱਤੇ ਅਨੁਸਾਰ ਹੈ |

ਪੂਰੀ ਸੂਚੀ ਪੜ੍ਹਨ ਲਈ ਲਿੰਕ ‘ਤੇ ਕਲਿੱਕ ਕਰੋ |

The post ਪੰਜਾਬ ਸਰਕਾਰ ਨੇ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਪ੍ਰਿੰਸੀਪਲ ਵਜੋਂ ਦਿੱਤੀ ਤਰੱਕੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • gurmeet-singh-meet-hayer
  • harjot-singh-bains
  • lecturers-and-head-masters
  • news
  • principals
  • punjab
  • punjab-education-department
  • punjab-government
  • punjab-police
  • punjab-school-news
  • the-unmute-breaking-news
  • the-unmute-punjabi-news

RBI ਦਾ ਵੱਡਾ ਐਲਾਨ, ਆਮ ਜਨਤਾ ਲਈ 1 ਦਸੰਬਰ ਤੋਂ ਲਾਂਚ ਹੋਵੇਗਾ ਡਿਜੀਟਲ ਰੁਪਿਆ

Tuesday 29 November 2022 01:16 PM UTC+00 | Tags: bank-of-baroda breaking-news cbdc digital-rupee digital-rupee-pilot-project hdfc-bank icici-bank idfc-first-bank kotak-mahindra-bank news rbi-governor-shaktikanta-das reserve-bank-of-india shaktikanta-das state-bank-of-india the-unmute-breaking-news the-unmute-latest-news union-bank-of-india union-finance-minister-nirmala-sitharaman yes-bank

ਚੰਡੀਗੜ੍ਹ 29 ਨਵੰਬਰ 2022: ਭਾਰਤੀ ਰਿਜ਼ਰਵ ਬੈਂਕ (RBI) ਨੇ ਰਿਟੇਲ ਪੱਧਰ ‘ਤੇ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਆਰਬੀਆਈ ਨੇ ਮੰਗਲਵਾਰ ਨੂੰ ਕਿਹਾ ਕਿ 1 ਦਸੰਬਰ ਤੋਂ ਰਿਟੇਲ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਲਈ ਇੱਕ ਪਾਇਲਟ ਪ੍ਰੋਜੈਕਟ ਲਿਆਏਗਾ। ਆਰਬੀਆਈ ਨੇ ਕਿਹਾ ਕਿ ਡਿਜੀਟਲ ਰੁਪਿਆ (Digital Rupee) ਇੱਕ ਡਿਜੀਟਲ ਟੋਕਨ ਦੇ ਰੂਪ ਵਿੱਚ ਹੋਵੇਗਾ, ਜੋ ਕਾਨੂੰਨੀ ਟੈਂਡਰ ਰਹੇਗਾ। ਆਰਬੀਆਈ ਨੇ ਕਿਹਾ ਹੈ ਕਿ 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਏ (e₹-R) ਲਈ ਪਹਿਲੀ ਖੇਪ ਲਾਂਚ ਕਰੇਗਾ।

ਆਰਬੀਆਈ ਨੇ ਇਹ ਵੀ ਦੱਸਿਆ ਕਿ ਡਿਜੀਟਲ ਰੁਪਿਆ ਉਸੇ ਮੁੱਲ ਵਿੱਚ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਮੌਜੂਦਾ ਸਮੇਂ ਵਿੱਚ ਕਾਗਜ਼ੀ ਮੁਦਰਾ ਅਤੇ ਸਿੱਕੇ ਜਾਰੀ ਕੀਤੇ ਜਾਂਦੇ ਹਨ। ਆਰਬੀਆਈ ਨੇ ਕਿਹਾ ਕਿ 1 ਦਸੰਬਰ ਨੂੰ ਇਹ ਟੈਸਟ ਬੰਦ ਉਪਭੋਗਤਾ ਸਮੂਹ (ਸੀਯੂਜੀ) ਵਿੱਚ ਚੁਣੀਆਂ ਗਈਆਂ ਥਾਵਾਂ ‘ਤੇ ਕੀਤਾ ਜਾਵੇਗਾ। ਇਸ ਵਿੱਚ ਗਾਹਕ ਅਤੇ ਬੈਂਕ ਵਪਾਰੀ ਦੋਵੇਂ ਸ਼ਾਮਲ ਹੋਣਗੇ।

The post RBI ਦਾ ਵੱਡਾ ਐਲਾਨ, ਆਮ ਜਨਤਾ ਲਈ 1 ਦਸੰਬਰ ਤੋਂ ਲਾਂਚ ਹੋਵੇਗਾ ਡਿਜੀਟਲ ਰੁਪਿਆ appeared first on TheUnmute.com - Punjabi News.

Tags:
  • bank-of-baroda
  • breaking-news
  • cbdc
  • digital-rupee
  • digital-rupee-pilot-project
  • hdfc-bank
  • icici-bank
  • idfc-first-bank
  • kotak-mahindra-bank
  • news
  • rbi-governor-shaktikanta-das
  • reserve-bank-of-india
  • shaktikanta-das
  • state-bank-of-india
  • the-unmute-breaking-news
  • the-unmute-latest-news
  • union-bank-of-india
  • union-finance-minister-nirmala-sitharaman
  • yes-bank

ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਗਾਣਾ 'ਸੇਮ ਬੀਫ' ਯੂਟਿਊਬ ਤੋਂ ਹਟਾਇਆ, ਜਾਣੋ ਕਾਰਨ

Tuesday 29 November 2022 01:16 PM UTC+00 | Tags: bohemia justice-for-sidhu-moosewala punjabi-singer same-beef same-beef-youtube sidhu sidhu-moosewala the-unmute youtube

ਚੰਡੀਗੜ੍ਹ 29 ਨਵੰਬਰ 2022 : ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੀ ਜੋੜੀ ਪੰਜਾਬੀ ਇੰਡਸਟਰੀ ਦੀ ਸਭ ਤੋਂ ਹਿੱਟ ਜੋੜੀ ਹੈ। ਇਨ੍ਹਾਂ ਦੀ ਜੋੜੀ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਗੀਤਦਿੱਤੇ ਹਨ। ਪਰ ਹੁਣ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਫੈਨਜ਼ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਮੂਸੇਵਾਲਾ ਦਾ ਇੱਕ ਹੋਰ ਗਾਣਾ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਗਾਣਾ ਹੈ 'ਸੇਮ ਬੀਫ'। ਉਨ੍ਹਾਂ ਦਾ ਪਹਿਲਾ ਟ੍ਰੈਕ ‘ਸੇਮ ਬੀਫ’ ਦੋਵਾਂ ਸੰਗੀਤਕ ਕਲਾਕਾਰਾਂ ਦੀ ਡਿਸਕੋਗ੍ਰਾਫੀ ਵਿੱਚ ਸਭ ਤੋਂ ਪ੍ਰਸਿੱਧ ਟਰੈਕਾਂ ਵਿੱਚੋਂ ਇੱਕ ਹੈ। ਪਰ ਬਦਕਿਸਮਤੀ ਨਾਲ, ਗਾਣੇ ਦੀ ਅਧਿਕਾਰਤ ਵੀਡੀਓ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।

same beef

ਇਹ ਗਾਣਾ ਯਸ਼ ਰਾਜ ਮਿਊਜ਼ਿਕ ਦੇ ਅਧਿਕਾਰਤ ਯੂਟਿਊਬ ਤੇ ਸੀ, ਪਰ ਹੁਣ ਇਹ ਗਾਣਾ ਸਿਰਫ ਐਮਪੀ3 ਵਰਜ਼ਨ ਵਿੱਚ ਇੱਕ ਨਿੱਜੀ ਯੂਟਿਊਬ ਚੈਨਲ ਤੇ ਉਪਲਬਧ ਹੈ।


, ‘ਸੇਮ ਬੀਫ’ ਦੀ ਵੀਡੀਓ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਗੀਤ ਸਿੱਧੂ ਮੂਸੇਵਾਲਾ ਅਤੇ ਬੋਹੇਮੀਆ ਦੇ ਸਾਰੇ ਪ੍ਰਸ਼ੰਸਕਾਂ ਵਿੱਚ ਬਹੁਤ ਮਸ਼ਹੂਰ ਸੀ। ਪਰ ਹੁਣ, ਜਦੋਂ ਕੋਈ ਯੂਟਿਊਬ ‘ਤੇ ਗੀਤ ਨੂੰ ਖੋਜਣ ਅਤੇ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸਦਾ ਅਧਿਕਾਰਤ ਵੀਡੀਓ ਹੁਣ ਦਿਖਾਈ ਨਹੀਂ ਦੇਵੇਗਾ।
ਅਤੇ ਗੀਤ ਦੇ ਅਧਿਕਾਰਤ ਲਿੰਕ ਦੀ ਪਾਲਣਾ ਕਰਕੇ, ਇੱਕ ਮੈਸੇਜ ਲਿਖਿਆ ਆਉਂਦਾ ਹੈ, ਜਿਸ ਵਿੱਚ ਇਹ ਖੁਲਾਸਾ ਹੁੰਦਾ ਹੈ ਕਿ ਗੀਤ ਦੇ ਵੀਡੀਓ ਨੂੰ ਜੇ. ਹਿੰਦ ਦੁਆਰਾ ਕਾਪੀਰਾਈਟ ਦਾਅਵੇ ਕਾਰਨ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।

same beef
ਗੀਤ ਦੇ ਵੀਡੀਓ ‘ਤੇ ਅਧਿਕਾਰਤ ਸੰਦੇਸ਼ ਵਿੱਚ ਕਿਹਾ ਗਿਆ ਹੈ, “ਇਹ ਵੀਡੀਓ ਦਿਨੇਸ਼ ਪੀ. ਸ਼ਰਮਾ ਉਰਫ਼ ਜੇ. ਹਿੰਦ ਦੁਆਰਾ ਕਾਪੀਰਾਈਟ ਦਾਅਵੇ ਦੇ ਕਾਰਨ ਹੁਣ ਉਪਲਬਧ ਨਹੀਂ ਹੈ”

ਜੇ. ਹਿੰਦ ਬੋਹੇਮੀਆ ਦਾ ਨਜ਼ਦੀਕੀ ਦੋਸਤ ਹੈ ਅਤੇ ਇਸ ਜੋੜੀ ਨੇ ਕੁਝ ਸ਼ਾਨਦਾਰ ਪ੍ਰੋਜੈਕਟਾਂ ‘ਤੇ ਸਹਿਯੋਗ ਕੀਤਾ ਹੈ। ਪਰ ਜੇ ਹਿੰਦ ਨੇ ਬੋਹੇਮੀਆ ਅਤੇ ਸਿੱਧੂ ਮੂਸੇਵਾਲਾ ਦੇ ਗੀਤ ‘ਸੇਮ ਬੀਫ’ ‘ਤੇ ਕਾਪੀਰਾਈਟ ਸਟ੍ਰਾਈਕ ਕਿਉਂ ਭੇਜੀ, ਇਸ ਦਾ ਕਾਰਨ ਅਣਜਾਣ ਹੈ।

The post ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਗਾਣਾ 'ਸੇਮ ਬੀਫ' ਯੂਟਿਊਬ ਤੋਂ ਹਟਾਇਆ, ਜਾਣੋ ਕਾਰਨ appeared first on TheUnmute.com - Punjabi News.

Tags:
  • bohemia
  • justice-for-sidhu-moosewala
  • punjabi-singer
  • same-beef
  • same-beef-youtube
  • sidhu
  • sidhu-moosewala
  • the-unmute
  • youtube

BWF ਰੈਂਕਿੰਗ 'ਚ ਲਕਸ਼ਯ ਸੇਨ ਛੇਵੇਂ ਸਥਾਨ 'ਤੇ ਪਹੁੰਚੇ, ਤ੍ਰਿਸ਼ਾ ਤੇ ਗਾਇਤਰੀ ਨੇ ਟਾਪ-20 'ਚ ਬਣਾਈ ਥਾਂ

Tuesday 29 November 2022 01:27 PM UTC+00 | Tags: badminton breaking-news bwf-rankings bwf-rankings-2022 commonwealth-champions-satwiksairaj french-open gayatri-gopichand lakshya-sen news pv-sindhu sports-news the-unmute-breaking-news the-unmute-latest-update the-unmute-news trisha-jolly

ਚੰਡੀਗੜ੍ਹ 29 ਨਵੰਬਰ 2022: ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਤਾਜ਼ਾ ਬੀ ਡਬਲਯੂ ਐੱਫ ਦਰਜਾਬੰਦੀ (BWF Rankings) ਵਿੱਚ ਕਰੀਅਰ ਦੇ ਸਰਵੋਤਮ ਛੇਵੇਂ ਸਥਾਨ ‘ਤੇ ਪਹੁੰਚ ਕੇ ਦੋ ਸਥਾਨਾਂ ਦਾ ਸੁਧਾਰ ਕੀਤਾ ਹੈ। ਅਲਮੋੜਾ ਦੇ 21 ਸਾਲ ਪੁਰਾਣੇ ਟੀਚੇ ਲਈ ਇਹ ਸ਼ਾਨਦਾਰ ਸੀਜ਼ਨ ਰਿਹਾ ਹੈ। ਉਸ ਨੇ 23 ਟੂਰਨਾਮੈਂਟਾਂ ਵਿੱਚ 75,024 ਅੰਕ ਹਾਸਲ ਕੀਤੇ ਹਨ। ਪੁਰਸ਼ਾਂ ਵਿੱਚ ਲਕਸ਼ਯ ਤੋਂ ਇਲਾਵਾ ਕਿਦਾਂਬੀ ਸ੍ਰੀਕਾਂਤ 11ਵੇਂ ਅਤੇ ਐਚਐਸ ਪ੍ਰਣਯ 12ਵੇਂ ਸਥਾਨ 'ਤੇ ਰਹੇ। ਲਕਸ਼ਯ ਨੇ ਇਸ ਸਾਲ ਦੀ ਸ਼ੁਰੂਆਤ ‘ਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤਿਆ ਸੀ।

ਇਸ ਦੌਰਾਨ ਮਹਿਲਾਵਾਂ ਵਿੱਚ ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਦੋ ਸਥਾਨਾਂ ਦੇ ਸੁਧਾਰ ਨਾਲ ਟਾਪ-20 ਵਿੱਚ ਥਾਂ ਬਣਾਈ ਹੈ। ਤ੍ਰਿਸ਼ਾ ਅਤੇ ਗਾਇਤਰੀ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸ ਦੇ 17 ਟੂਰਨਾਮੈਂਟਾਂ ਵਿੱਚ 46,020 ਅੰਕ ਹਨ।

ਫ੍ਰੈਂਚ ਓਪਨ ਅਤੇ ਰਾਸ਼ਟਰਮੰਡਲ ਚੈਂਪੀਅਨ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਦੀ ਜੋੜੀ ਸੱਤਵੇਂ ਸਥਾਨ ‘ਤੇ ਕਾਇਮ ਹੈ। ਇਸ ਦੇ ਨਾਲ ਹੀ ਮਿਕਸਡ ਡਬਲਜ਼ ‘ਚ ਈਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਾਸਟੋ 24ਵੇਂ ਸਥਾਨ ‘ਤੇ ਬਰਕਰਾਰ ਹਨ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ, ਜੋ ਗਿੱਟੇ ਦੀ ਸੱਟ ਕਾਰਨ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਕਿਸੇ ਵੀ ਟੂਰਨਾਮੈਂਟ ਵਿੱਚ ਨਹੀਂ ਖੇਡੀ ਹੈ, ਮਹਿਲਾਵਾਂ ਵਿੱਚ ਛੇਵੇਂ ਸਥਾਨ 'ਤੇ ਰਹੀ।

The post BWF ਰੈਂਕਿੰਗ ‘ਚ ਲਕਸ਼ਯ ਸੇਨ ਛੇਵੇਂ ਸਥਾਨ ‘ਤੇ ਪਹੁੰਚੇ, ਤ੍ਰਿਸ਼ਾ ਤੇ ਗਾਇਤਰੀ ਨੇ ਟਾਪ-20 ‘ਚ ਬਣਾਈ ਥਾਂ appeared first on TheUnmute.com - Punjabi News.

Tags:
  • badminton
  • breaking-news
  • bwf-rankings
  • bwf-rankings-2022
  • commonwealth-champions-satwiksairaj
  • french-open
  • gayatri-gopichand
  • lakshya-sen
  • news
  • pv-sindhu
  • sports-news
  • the-unmute-breaking-news
  • the-unmute-latest-update
  • the-unmute-news
  • trisha-jolly

ਸ਼ਹੀਦੀ ਪੰਦਰਵਾੜਾ ਨੂੰ ਲੈ ਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਹੋਈ ਵਿਸ਼ੇਸ਼ ਮੀਟਿੰਗ

Tuesday 29 November 2022 01:34 PM UTC+00 | Tags: breaking-news gurdwara-sri-bhatta-sahib news sgpc shiromani-gurdwara-parbandhak-committee sikh sri-anandpur-sahib sri-bhatta-sahib

ਰੂਪਨਗਰ 29 ਨਵੰਬਰ 2022: ਅੱਜ ਰੂਪਨਗਰ ਦੇ ਇਤਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਭੱਠਾ ਸਾਹਿਬ ਗੁਰਦੁਆਰਾ ਵਿਖੇ ਸਾਲਾਨਾ ਸ਼ਹੀਦੀ ਪੰਦਰਵਾੜੇ ਦੇ ਸੰਬੰਧ ਵਿੱਚ ਇੱਕ ਮੀਟਿੰਗ ਕੀਤੀ ਗਈ | ਇਸ ਬਾਬਤ ਗੱਲਬਾਤ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਜੌਨ ਦੇ ਵਿੱਚ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।

ਇਸ ਮੌਕੇ ਉਨਾਂ ਦਸਿਆ ਕਿ ਇਹ ਸ਼ਹੀਦੀ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਪਰਿਵਾਰ ਵਿਛੋੜਾ ਸਾਹਿਬ, ਸ੍ਰੀ ਭੱਠਾ ਸਾਹਿਬ ਤੋਂ ਹੁੰਦੀ ਹੋਈ ਸ੍ਰੀ ਮਾਛੀਵਾੜਾ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਆਲਮਗੀਰ ਸਾਹਿਬ ਪੁੱਜੇਗੀ | ਉਨਾਂ ਕਿਹਾ ਕਿ ਇਸ ਦੌਰਾਨ ਰੂਪਨਗਰ ਦੇ ਗੁਰਦੁਆਰਾ ਭੱਠਾ ਸਾਹਿਬ ਵਿਖੇ 19ਵਾਂ ਵਿਰਸਾ ਸੰਭਾਲ ਅਤੇ ਗੱਤਕਾ ਕੱਪ 18 ਦਸੰਬਰ ਨੂੰ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਾਰਕਿੰਗ ਵਿੱਚ ਖੇਡਿਆ ਜਾਵੇਗਾ।

ਉਹਨਾਂ ਦੱਸਿਆ ਕਿ ਇਸ ਮੌਕੇ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਅਕਤੀਆਂ ਨੂੰ 3100, 2100 ਅਤੇ 1100 ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਹਨਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਵਧ ਚੜ ਕੇ ਇਸ ਮੁਕਾਬਲਿਆਂ ਵਿਚ ਹਿੱਸਾ ਲੈਣ ਅਤੇ ਆਪਣੇ ਬੱਚਿਆਂ ਨੂੰ ਸਿੱਖ ਇਤਹਾਸ ਤੋਂ ਜਾਣੂ ਕਰਵਾਉਣ |

The post ਸ਼ਹੀਦੀ ਪੰਦਰਵਾੜਾ ਨੂੰ ਲੈ ਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਹੋਈ ਵਿਸ਼ੇਸ਼ ਮੀਟਿੰਗ appeared first on TheUnmute.com - Punjabi News.

Tags:
  • breaking-news
  • gurdwara-sri-bhatta-sahib
  • news
  • sgpc
  • shiromani-gurdwara-parbandhak-committee
  • sikh
  • sri-anandpur-sahib
  • sri-bhatta-sahib

ਐੱਸ ਜੈਸ਼ੰਕਰ ਵਲੋਂ ਇੰਡੋਨੇਸ਼ੀਆ ਦੇ ਮੰਤਰੀ ਮਹਿਫੂਦ ਨਾਲ ਮੁਲਾਕਾਤ, ਮਿਆਂਮਾਰ ਸਮੇਤ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

Tuesday 29 November 2022 01:44 PM UTC+00 | Tags: india india-news indonesia indonesia-india-relation indonesia-minister indonesian-minister-mahfud minister-mahfud mohammad-mahfud-md national-security-adviser-ajit-dova news s-jaishankar

ਚੰਡੀਗੜ੍ਹ 29 ਨਵੰਬਰ 2022: ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ (S Jaishankar) ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਸੱਦੇ ‘ਤੇ ਭਾਰਤ ਆਏ ਇੰਡੋਨੇਸ਼ੀਆ ਦੇ ਰਾਜਨੀਤਿਕ, ਕਾਨੂੰਨੀ ਅਤੇ ਸੁਰੱਖਿਆ ਮਾਮਲਿਆਂ ਦੇ ਤਾਲਮੇਲ ਮੰਤਰੀ ਡਾਕਟਰ ਮੁਹੰਮਦ ਮਹਿਫੂਦ ਐਮਡੀ (Mohammad Mahfud MD)  ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਨੇਤਾਵਾਂ ਵਿਚਾਲੇ ਜੀ-20, ਦੁਵੱਲੇ ਸਹਿਯੋਗ ਅਤੇ ਮਿਆਂਮਾਰ ਦੀ ਸਥਿਤੀ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ ਹੈ।

ਵਿਦੇਸ਼ ਮੰਤਰੀ ਨੇ ਆਪਣੇ ਟਵੀਟ ‘ਚ ਲਿਖਿਆ, “ਇੰਡੋਨੇਸ਼ੀਆ ਦੇ ਸਿਆਸੀ, ਕਾਨੂੰਨੀ ਅਤੇ ਸੁਰੱਖਿਆ ਮਾਮਲਿਆਂ ਦੇ ਤਾਲਮੇਲ ਮੰਤਰੀ ਡਾ. ਮੁਹੰਮਦ ਮਹਿਫੂਦ ਐਮ.ਡੀ. ਨੂੰ ਮਿਲ ਕੇ ਖੁਸ਼ੀ ਹੋਈ। ਇਸ ਦੌਰਾਨ ਜੀ-20 ਫਾਲੋਅਪ, ਦੁਵੱਲੇ ਸਹਿਯੋਗ ਅਤੇ ਮਿਆਂਮਾਰ ਦੀ ਸਥਿਤੀ ‘ਤੇ ਚਰਚਾ ਹੋਈ।

ਇੰਡੋਨੇਸ਼ੀਆ ਦੇ ਚੋਟੀ ਦੇ ਮੰਤਰੀ ਮੁਹੰਮਦ ਮਹਿਫੂਦ ਐਮਡੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਸੱਦੇ ‘ਤੇ ਦਿੱਲੀ ਆਏ ਹਨ। ਉਨ੍ਹਾਂ ਦੇ ਨਾਲ ਦਿੱਲੀ ਦੇ ਦੌਰੇ ‘ਤੇ ਇੰਡੋਨੇਸ਼ੀਆ ਦੇ ਉਲੇਮਾਂ ਦਾ ਉੱਚ ਪੱਧਰੀ ਵਫ਼ਦ ਵੀ ਹੈ। ਦੌਰੇ ਦੌਰਾਨ, ਇੰਡੋਨੇਸ਼ੀਆਈ ਉਲੇਮਾ ਆਪਣੇ ਭਾਰਤੀ ਹਮਰੁਤਬਾ ਨਾਲ ਗੱਲਬਾਤ ਕਰਨਗੇ।

ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਮੰਤਰੀ ਮੁਹੰਮਦ ਮਹਿਫੂਦ ਐਮਡੀ ਨੇ ਰਾਜਧਾਨੀ ਦਿੱਲੀ ਵਿੱਚ ਇੰਡੀਆ ਇਸਲਾਮਿਕ ਕਲਚਰਲ ਸੈਂਟਰ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਧਰਮ ਨੂੰ ਸ਼ਾਂਤੀ ਦਾ ਸਰੋਤ ਹੋਣਾ ਚਾਹੀਦਾ ਹੈ ਨਾ ਕਿ ਝਗੜੇ ਅਤੇ ਝਗੜੇ ਜਾਂ ਹਿੰਸਾ ਦਾ ਕਾਰਨ।

ਭਾਰਤ ਅਤੇ ਇੰਡੋਨੇਸ਼ੀਆ ਵਿਚ ਅੰਤਰ-ਧਰਮ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਵਿਚ ਉਲੇਮਾ ਦੀ ਭੂਮਿਕਾ ‘ਤੇ ਬੋਲਦਿਆਂ, ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਕਈ ਵਾਰ ਅਜਿਹੇ ਲੋਕਾਂ ਨੂੰ ਦੇਖਿਆ ਹੈ ਜੋ ਆਪਣੇ ਧਰਮ ਨੂੰ ਪੂਰਨ ਸੱਚ ਦੇ ਸਿਧਾਂਤ ਵਜੋਂ ਵਰਤਦੇ ਹਨ ਅਤੇ ਆਸਾਨੀ ਨਾਲ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਹਨ। ਸਾਨੂੰ ਇਸ ਤੋਂ ਬਾਹਰ ਨਿਕਲ ਕੇ ਸੁਧਾਰ ਕਰਨਾ ਹੋਵੇਗਾ।

The post ਐੱਸ ਜੈਸ਼ੰਕਰ ਵਲੋਂ ਇੰਡੋਨੇਸ਼ੀਆ ਦੇ ਮੰਤਰੀ ਮਹਿਫੂਦ ਨਾਲ ਮੁਲਾਕਾਤ, ਮਿਆਂਮਾਰ ਸਮੇਤ ਇਨ੍ਹਾਂ ਮੁੱਦਿਆਂ ‘ਤੇ ਕੀਤੀ ਚਰਚਾ appeared first on TheUnmute.com - Punjabi News.

Tags:
  • india
  • india-news
  • indonesia
  • indonesia-india-relation
  • indonesia-minister
  • indonesian-minister-mahfud
  • minister-mahfud
  • mohammad-mahfud-md
  • national-security-adviser-ajit-dova
  • news
  • s-jaishankar

ਪੰਜਾਬ ਸਰਕਾਰ ਨੇ ਕਲਰਕਾਂ ਤੇ ਜੂਨੀਅਰ ਸਹਾਇਕਾਂ ਨੂੰ ਸੀਨੀਅਰ ਸਹਾਇਕ ਵਜੋਂ ਕੀਤਾ ਪਦਉਨਤ

Tuesday 29 November 2022 01:54 PM UTC+00 | Tags: aam-aadmi-party breaking-news clerks cm-bhagwant-mann health-and-family-welfare-department health-and-family-welfare-department-punjab news punjab-government the-unmute-breaking-news the-unmute-punjabi-news

ਚੰਡੀਗੜ੍ਹ 29 ਨਵੰਬਰ 2022: ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਕਲਰਕਾਂ ਤੇ ਜੂਨੀਅਰ ਸਹਾਇਕਾਂ ਨੂੰ ਬਤੌਰ ਸੀਨੀਅਰ ਸਹਾਇਕ ਪਦ-ਉਨਤ ਕੀਤਾ ਹੈ। ਇਸ ਸੰਬੰਧੀ ਸੂਚੀ ਹੇਠ ਅਨੁਸਾਰ ਹੈ |

The post ਪੰਜਾਬ ਸਰਕਾਰ ਨੇ ਕਲਰਕਾਂ ਤੇ ਜੂਨੀਅਰ ਸਹਾਇਕਾਂ ਨੂੰ ਸੀਨੀਅਰ ਸਹਾਇਕ ਵਜੋਂ ਕੀਤਾ ਪਦਉਨਤ appeared first on TheUnmute.com - Punjabi News.

Tags:
  • aam-aadmi-party
  • breaking-news
  • clerks
  • cm-bhagwant-mann
  • health-and-family-welfare-department
  • health-and-family-welfare-department-punjab
  • news
  • punjab-government
  • the-unmute-breaking-news
  • the-unmute-punjabi-news

ਚੀਨ 'ਚ ਰੋਸ਼ ਪ੍ਰਦਰਸ਼ਨ ਕਾਰਨ ਸਰਕਾਰ ਨੇ ਕੋਵਿਡ-19 ਕੰਟਰੋਲ ਨੀਤੀ 'ਚ ਬਦਲਾਅ ਦੇ ਦਿੱਤੇ ਸੰਕੇਤ

Tuesday 29 November 2022 02:01 PM UTC+00 | Tags: anti-government-protest-in-china beijing breaking-news china china-covid-19-control-policy china-government china-president china-protest corona covid covid-19 covid-19-control-policy lockdown news omicron punjab-news shanghai the-unmute-breaking-news wuhan

ਚੰਡੀਗੜ੍ਹ 29 ਨਵੰਬਰ 2022: ਚੀਨ (China)  ਦੇ ਕਈ ਸ਼ਹਿਰਾਂ ‘ਚ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਅਜਿਹੇ ਸੰਕੇਤ ਮਿਲੇ ਹਨ ਕਿ ਕਮਿਊਨਿਸਟ ਪਾਰਟੀ ਦੀ ਸਰਕਾਰ ਆਪਣੀ ਕੋਵਿਡ-19 ਕੰਟਰੋਲ ਨੀਤੀ ‘ਚ ਵੱਡੇ ਬਦਲਾਅ ਦਾ ਐਲਾਨ ਕਰਨ ਵਾਲੀ ਹੈ। ਨਵੀਂ ਨੀਤੀ ‘ਚ ਇਨਫੈਕਸ਼ਨ ਦੀ ਰੋਕਥਾਮ ਦੀ ਬਜਾਏ ਸੰਕਰਮਿਤ ਮਰੀਜ਼ਾਂ ਦੇ ਇਲਾਜ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ।

ਵੈੱਬਸਾਈਟ ਏਸ਼ੀਆ ਟਾਈਮਜ਼ ਨੇ ਇਕ ਵਿਸ਼ੇਸ਼ ਰਿਪੋਰਟ ‘ਚ ਦੱਸਿਆ ਹੈ ਕਿ ਮਸ਼ਹੂਰ ਜ਼ੀਰੋ ਕੋਵਿਡ ‘ਚ ਬਦਲਾਅ ‘ਤੇ ਇਕ ਮਹੀਨੇ ਤੋਂ ਵਿਚਾਰ ਕੀਤਾ ਜਾ ਰਿਹਾ ਸੀ। 11 ਨਵੰਬਰ ਨੂੰ ਕੋਵਿਡ ਨਿਯੰਤਰਣ ਲਈ ਨਵੇਂ 20-ਪੁਆਇੰਟ ਉਪਾਵਾਂ ਦੀ ਘੋਸ਼ਣਾ ਕੀਤੀ ਗਈ ਸੀ। ਪਰ ਸਥਾਨਕ ਅਧਿਕਾਰੀਆਂ ਨੇ ਉਸ ਅਨੁਸਾਰ ਆਪਣੇ ਤਰੀਕੇ ਨਹੀਂ ਬਦਲੇ। ਇਸ ਦਾ ਨਤੀਜਾ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਇਸ ਤੋਂ ਬਾਅਦ, ਜ਼ੀਰੋ ਕੋਵਿਡ ਨੀਤੀ ਵਿੱਚ ਇੱਕ ਠੋਸ ਤਬਦੀਲੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਦੀ ਤਰਜੀਹ ਬਣ ਗਈ ਹੈ।

ਏਸ਼ੀਆ ਟਾਈਮਜ਼ ਦੀ ਖਬਰ ਮੁਤਾਬਕ ਜਨਵਰੀ ਦੀ ਸ਼ੁਰੂਆਤ ਤੋਂ ਕੋਵਿਡ ਕੰਟਰੋਲ ਦੀ ਨੀਤੀ ‘ਚ ਹੋਰ ਢਿੱਲ ਦਿੱਤੀ ਜਾਵੇਗੀ। ਉਸ ਸਮੇਂ ਸਰਕਾਰ ਐਲਾਨ ਕਰੇਗੀ ਕਿ ਮਹਾਂਮਾਰੀ ਖ਼ਤਮ ਹੋ ਗਈ ਹੈ ਅਤੇ ਹੁਣ ਕੋਵਿਡ ਸਿਰਫ਼ ਇੱਕ ਆਮ ਛੂਤ ਵਾਲੀ ਬਿਮਾਰੀ ਵਜੋਂ ਮੌਜੂਦ ਹੈ। ਇਸ ਦੇ ਨਾਲ ਹੀ 20 ਨੁਕਾਤੀ ਨਵੇਂ ਉਪਾਵਾਂ ਨੂੰ ਲਾਗੂ ਕਰਨ ਵਿੱਚ ਢਿੱਲ-ਮੱਠ ਦਿਖਾਉਣ ਵਾਲੇ ਸਥਾਨਕ ਅਤੇ ਰਾਜ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿਚ ਨਵੇਂ ਇਨਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਉਛਾਲ ਵੀ ਇਕ ਕਾਰਨ ਸੀ, ਜਿਸ ਕਾਰਨ ਅਧਿਕਾਰੀਆਂ ਨੇ 20-ਨੁਕਾਤੀ ਉਪਾਵਾਂ ਅਨੁਸਾਰ ਢਿੱਲ ਨਹੀਂ ਵਰਤੀ।

The post ਚੀਨ ‘ਚ ਰੋਸ਼ ਪ੍ਰਦਰਸ਼ਨ ਕਾਰਨ ਸਰਕਾਰ ਨੇ ਕੋਵਿਡ-19 ਕੰਟਰੋਲ ਨੀਤੀ ‘ਚ ਬਦਲਾਅ ਦੇ ਦਿੱਤੇ ਸੰਕੇਤ appeared first on TheUnmute.com - Punjabi News.

Tags:
  • anti-government-protest-in-china
  • beijing
  • breaking-news
  • china
  • china-covid-19-control-policy
  • china-government
  • china-president
  • china-protest
  • corona
  • covid
  • covid-19
  • covid-19-control-policy
  • lockdown
  • news
  • omicron
  • punjab-news
  • shanghai
  • the-unmute-breaking-news
  • wuhan

ਕੁਲਤਾਰ ਸੰਧਵਾਂ ਵੱਲੋਂ ਪਾਰਦਰਸ਼ਤਾ ਤੇ ਜਵਾਬਦੇਹੀ ਦੇ ਵਾਸਤੇ ਵਿਧਾਨ ਸਭਾ ਕਮੇਟੀਆਂ ਨੂੰ ਵਧੇਰੇ ਅਸਰਦਾਰ ਅਤੇ ਸਰਗਰਮ ਬਣਾਉਣ 'ਤੇ ਜ਼ੋਰ

Tuesday 29 November 2022 02:06 PM UTC+00 | Tags: aam-aadmi-party assembly-committees breaking-news cag cm-bhagwant-mann kultar-singh-sandhawan legislative-assembly-committees news punjab punjab-government punjab-legislative-assembly-committees the-unmute-breaking-news the-unmute-latest-update the-unmute-punjabi-news

ਚੰਡੀਗੜ 29 ਨਵੰਬਰ 2022: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਵਧੇਰੇ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਇਸ ਦੇ ਵਾਸਤੇ ਵਿਧਾਨ ਸਭਾ ਕਮੇਟੀਆਂ ਨੂੰ ਵਧੇਰੇ ਅਸਰਦਾਰ ਅਤੇ ਸਰਗਰਮ ਬਣਾਉਣ 'ਤੇ ਬਲ ਦਿੱਤਾ ਦਿੱਤਾ।  ਅੱਜ ਇਥੇ ਏ.ਜੀ. ਪੰਜਾਬ ਦੇ ਦਫ਼ਤਰ ਵਿਖੇ ਆਡਿਟ ਸਪਤਾਹ ਦੇ ਸਬੰਧ ਵਿੱਚ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਸਰਕਾਰੀ ਖਰਚ ਦੀ ਢੁਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਿਧਾਨ ਸਭਾ ਕਮੇਟੀਆਂ ਅਤੇ ਕੈਗ ਦੀ ਭੂਮਿਕਾ ਨੂੰ ਬਹੁਤ ਜ਼ਿਆਦਾ ਅਹਿਮ ਦੱਸਿਆ ਹੈ।

ਉਨਾਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਆਡਿਟ ਦੇ ਪੈਰਿਆਂ ਨੂੰ ਨਿਰਧਾਰਤ ਸਮੇਂ ਵਿੱਚ ਨਿਪਟਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਅਜਿਹੇ ਪੈਰਿਆਂ ਦੇ ਨਿਪਟਾਰੇ ਵਾਸਤੇ ਵਿਭਾਗਾਂ ਦੇ ਮੁਖੀਆਂ ਦੀ ਹਾਜ਼ਰੀ ਯਕੀਨੀ ਬਨਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬਿਨਾਂ ਕਿਸੇ ਦੇਰੀ ਤੋਂ ਆਡਿਟ ਦੇ ਪੈਰਿਆਂ ਦਾ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਦੇ ਭਰੋਸਾ 'ਤੇ ਖਰਾ ਉਤਰਨ ਲਈ ਆਡਿਟ ਦੀ ਪ੍ਰਕਿਰਿਆ ਵਿੱਚ ਸੁਧਾਰ ਜ਼ਰੂਰੀ ਹਨ। ਇਸ ਦੌਰਾਨ ਆਡਿਟ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਵਿਧਾਇਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।

ਸ਼ੁਰੂਆਤ ਵਿੱਚ ਸ੍ਰੀਮਤੀ ਨਾਜ਼ਲੀ ਜੇ. ਸ਼ਾਇਨ, ਅਕਾਊਂਟੈਂਟ ਜਨਰਲ (ਆਡਿਟ), ਪੰਜਾਬ ਨੇ ਵਿਧਾਨ ਸਭਾ ਦੇ ਸਪੀਕਰ ਅਤੇ ਪੰਜਾਬ ਦੀਆਂ ਵਿਧਾਨ ਸਭਾ ਕਮੇਟੀਆਂ ਦੇ ਮੈਂਬਰਾਂ ਦਾ ਦੂਜੇ ਆਡਿਟ ਦਿਵਸ ਮੌਕੇ ਸਵਾਗਤ ਕੀਤਾ। ਉਨਾਂ ਦੱਸਿਆ ਕਿ ਨੂੰ ਭਾਰਤ ਦੇ ਸੰਵਿਧਾਨ ਦੁਆਰਾ ਜਵਾਬਦੇਹੀ, ਪਾਰਦਰਸ਼ਤਾ ਅਤੇ ਚੰਗੇ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਸੇਧ ਦਿੱਤੀ ਗਈ ਹੈ। ਉਸਨੇ ਆਡਿਟ ਟੀਮਾਂ ਦੁਆਰਾ ਕੀਤੇ ਜਾ ਰਹੇ ਆਡਿਟ ਦੀ ਮਹੱਤਤਾ ਬਾਰੇ ਦੱਸਿਆ ਤਾਂ ਜੋ ਸਬੰਧਤ ਦਫਤਰਾਂ ਨੂੰ ਘੱਟੋ-ਘੱਟ ਨਿਯਮਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਸ ਕਿਹਾ ਕਿ ਕੈਗ ਅਤੇ ਵਿਧਾਨਕ ਕਮੇਟੀਆਂ ਜਨਤਕ ਖਰਚਿਆਂ ਅਤੇ ਜਵਾਬਦੇਹੀ ਤੈਅ ਕਰਨ ਲਈ ਸਾਂਝੇ ਤੌਰ 'ਤੇ ਜ਼ਿੰਮੇਵਾਰ ਹਨ।

ਮੀਟਿੰਗ ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ: ਜੈ ਕਿ੍ਰਸ਼ਨ ਸਿੰਘ, ਇੰਦਰਜੀਤ ਕੌਰ ਮਾਨ ਮੈਂਬਰ (ਪੀ.ਆਰ.ਆਈਜ ਕਮੇਟੀ), ਬੁੱਧ ਰਾਮ, ਚੇਅਰਮੈਨ, ਸੀ.ਓ.ਪੀ.ਯੂ., ਡਾ. ਬਲਬੀਰ ਸਿੰਘ, ਮੈਂਬਰ (ਸਥਾਨਕ ਸਰਕਾਰਾਂ ਬਾਰੇ ਕਮੇਟੀ), ਮਨਵਿੰਦਰ ਸਿੰਘ ਗਿਆਸਪੁਰਾ, ਮੈਂਬਰ (ਸੀਓਪੀਯੂ), ਗੁਰਲਾਲ ਘਨੌਰ, ਮੈਂਬਰ (ਸੀ.ਓ.ਪੀ.ਯੂ), ਸੰਦੀਪ ਜਾਖੜ, ਡਾ. ਨਛੱਤਰ ਪਾਲ ਮੈਂਬਰ (ਸੀਓਪੀਯੂ), ਸੁਖਵਿੰਦਰ ਸਿੰਘ ਮਾਈਸਰਖਾਨਾ ਮੈਂਬਰ (ਪੀ.ਏ.ਸੀ.), ਸੁਖਵਿੰਦਰ ਸਿੰਘ ਕੋਟਲੀ ਮੈਂਬਰ (ਪੀ.ਏ.ਸੀ.), ਜਗਰੂਪ ਸਿੰਘ ਗਿੱਲ, ਚੇਅਰਮੈਨ (ਕਮੇਟੀ ਆਨ ਲੋਕਲ ਬਾਡੀਜ), ਗੁਰਦਿੱਤ ਸਿੰਘ ਸੇਖੋਂ, ਮੈਂਬਰ (ਸੀ.ਓ.ਪੀ.ਯੂ.), ਗੁਰਮੀਤ ਸਿੰਘ ਖੁੱਡੀਆਂ, ਚੇਅਰਮੈਨ (ਕਮੇਟੀ ਆਨ ਪੀ.ਆਰ.ਆਈ.), ਜਗਸੀਰ ਸਿੰਘ, ਮੈਂਬਰ (ਪੀ.ਆਰ.ਆਈਜ ਕਮੇਟੀ), ਏ.ਡੀ.ਸੀ. ਜਸਵਿੰਦਰ ਸਿੰਘ ਰਾਮਦਾਸ, ਮੈਂਬਰ (ਪੀ.ਆਰ.ਆਈਜ ਕਮੇਟੀ), ਦਲਜੀਤ ਸਿੰਘ ਗਰੇਵਾਲ, ਸੁਰਿੰਦਰ ਪਾਲ, ਸਕੱਤਰ (ਪੰਜਾਬ ਵਿਧਾਨ ਸਭਾ), ਅਮਰਜੀਤ ਕੌਰ, ਈਸਵਰ ਦੱਤ ਸ਼ਰਮਾ, ਰਿਤੂ ਸਹਿਗਲ (ਸਾਰੇ ਅੰਡਰ ਸੈਕਟਰੀ), ਗੁਰਕੀਰਤ ਸਿੰਘ, ਡਿਬੇਟਸ ਦੇ ਸੰਪਾਦਕ, ਨਾਜਲੀ ਜੇ. ਸਾਇਨ, ਜਨਰਲ ਲੇਖਾਕਾਰ, ਰਣਦੀਪ ਕੌਰ ਔਜਲਾ, ਸੀਨੀਅਰ ਡੀਏਜੀ, ਹਰਸ਼ਿਤ ਟੋਡੀ, ਡੀਏਜੀ, ਅੰਕੁਸ਼ ਕੁਮਾਰ, ਡੀਏਜੀ, ਮਨਮੋਹਨ ਥਾਪਰ, ਡੀਏਜੀ ਅਤੇ ਜਗਦੀਸ਼ ਕੁਮਾਰ, ਸੀਨੀਅਰ ਆਡਿਟ ਅਫਸਰ ਵੀ ਹਾਜ਼ਰ ਸਨ।

The post ਕੁਲਤਾਰ ਸੰਧਵਾਂ ਵੱਲੋਂ ਪਾਰਦਰਸ਼ਤਾ ਤੇ ਜਵਾਬਦੇਹੀ ਦੇ ਵਾਸਤੇ ਵਿਧਾਨ ਸਭਾ ਕਮੇਟੀਆਂ ਨੂੰ ਵਧੇਰੇ ਅਸਰਦਾਰ ਅਤੇ ਸਰਗਰਮ ਬਣਾਉਣ 'ਤੇ ਜ਼ੋਰ appeared first on TheUnmute.com - Punjabi News.

Tags:
  • aam-aadmi-party
  • assembly-committees
  • breaking-news
  • cag
  • cm-bhagwant-mann
  • kultar-singh-sandhawan
  • legislative-assembly-committees
  • news
  • punjab
  • punjab-government
  • punjab-legislative-assembly-committees
  • the-unmute-breaking-news
  • the-unmute-latest-update
  • the-unmute-punjabi-news

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪਿੰਡ ਅਭੀਪੁਰ ਵਿਖੇ ਮਾਇਨਿੰਗ ਸਾਈਟ 'ਤੇ ਅਚਨਚੇਤ ਚੈਕਿੰਗ

Tuesday 29 November 2022 02:10 PM UTC+00 | Tags: aam-aadmi-party abhipur-village anmol-gagan-mann breaking-news cm-bhagwant-mann kharar news punjab punjab-government sas-nagar the-unmute-breaking-news the-unmute-punjabi-news

ਐਸ.ਏ.ਐਸ ਨਗਰ 29 ਨਵੰਬਰ 2022: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅੱਜ ਜਿਲ੍ਹਾ ਐਸ.ਏ.ਐਸ ਨਗਰ ਹਲਕਾ ਖਰੜ੍ਹ ਦੇ ਪਿੰਡ ਅਭੀਪੁਰ ਵਿਖੇ ਮਾਇਨਿੰਗ ਪਲਾਟ ਦੀ ਅਚਨਚੇਤ ਚੈਕਿੰਗ ਕੀਤੀ । ਇਸ ਮੌਕੇ ਮਾਇਨਿੰਗ ਪਲਾਂਟ ਵਿਖੇ ਵੱਖ-ਵੱਖ ਥਾਂਵਾ ਤੇ ਤਾਜਾ ਮਾਇਨਿੰਗ ਦੇ ਸੰਕੇਂਤ ਮਿਲੇ ਹਨ ਜਿਸ ਤੇ ਮੰਤਰੀ ਵੱਲੋਂ ਸਖ਼ਤ ਨੋਟਿਸ ਲੈਦਿਆ ਮਾਇਨਿੰਗ ਵਿਭਾਗ ਦੇ ਅਫ਼ਸਰਾਂ ਨੂੰ ਇਸ ਮਾਇਨਿੰਗ ਸਬੰਧੀ ਘੋਖ ਕਰਨ ਅਤੇ ਦੋਸ਼ੀ ਪਾਏ ਜਾਣ ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜ਼ਾਰੀ ਕੀਤੇ ।

ਵਧੇਰੇ ਜਾਣਕਾਰੀ ਦਿੰਦਿਆ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਖਬ਼ਰ ਮਿਲੀ ਸੀ ਕਿ ਪਿੰਡ ਅਭੀਪੁਰ ਵਿਖੇ ਨਜ਼ਾਇੰਜ ਮਾਇਨਿੰਗ ਦਾ ਕੰਮ ਚੱਲ ਰਿਹਾ ਹੈ ਜਿਸ ਤੇ ਉਨ੍ਹਾਂ ਨੇ ਫੌਰੀ ਤੌਰ ਤੇ ਕਾਰਵਾਈ ਕਰਦਿਆ ਮਾਇਨਿੰਗ ਅਧਿਕਾਰੀ ਅਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕਿ ਮਾਇਨਿੰਗ ਸਾਇਟ ਦੀ ਚੈਕਿੰਗ ਕੀਤੀ ਉਨ੍ਹਾਂ ਦੱਸਿਆ ਕਿ ਇਸ ਮੌਕੇ ਮਾਇਨਿੰਗ ਪਲਾਂਟ ਨਾਲ ਸਬੰਧਿਤ ਕੁਝ ਮਸ਼ੀਨਰੀ ਉਪਲੱਬਧ ਪਾਈ ਗਈ ਅਤੇ ਤਾਜ਼ਾ ਮਾਇਨਿੰਗ ਦੇ ਸੰਕੇਂਤ ਮਿਲੇ ਹਨ । ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਇਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਰਿਪੋਰਟ ਤਿਆਰ ਕਰਕੇ ਪੇਸ਼ ਕਰਨ ਲਈ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਂਣ ਤੇ ਜੇਕਰ ਕੋਈ ਦੋਸ਼ੀ ਪਾਇਆ ਜਾਦਾ ਹੈ ਤਾਂ ਉਸਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਮਾਇਨਿੰਗ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਨਜ਼ਾਇਜ ਮਾਇਨਿੰਗ ਕਰਨ ਵਾਲੇ ਦੋਸ਼ੀ ਭਾਵੇ ਕਿੰਨੇ ਵੀ ਰਸੂਖ ਵਾਲੇ ਕਿਉ ਨਾ ਹੋਣ, ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਗੈਰ ਕਾਨੂੰਨੀ ਮਾਇਨਿੰਗ ਵਿੱਚ ਸ਼ਾਮਲ ਪਾਇਆ ਜਾਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਮੌਕੇ ਮਾਇਨਿੰਗ ਵਿਭਾਗ ਦੇ ਐਕਸ਼ੀਅਨ ਰਾਜਿੰਦਰ ਘਈ, ਐਸ.ਡੀ.ਓ ਜੀਵਨਜੋਤ ਸਿੰਘ, ਮਾਜ਼ਰੀ ਦੇ ਨਾਇਬ ਤਹਿਸਲਦਾਰ ਮਨੀਸ਼ ਕੁਮਾਰ ਸੋਲ, ਜੇ.ਈ ਹਰਪ੍ਰੀਤ ਸਿੰਘ, ਮਾਜ਼ਰੀ ਤੋਂ ਐਸ.ਐਚ.ਓ ਹਿੰਮਤ ਸਿੰਘ ਹਾਜ਼ਰ ਸਨ ।

The post ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪਿੰਡ ਅਭੀਪੁਰ ਵਿਖੇ ਮਾਇਨਿੰਗ ਸਾਈਟ ‘ਤੇ ਅਚਨਚੇਤ ਚੈਕਿੰਗ appeared first on TheUnmute.com - Punjabi News.

Tags:
  • aam-aadmi-party
  • abhipur-village
  • anmol-gagan-mann
  • breaking-news
  • cm-bhagwant-mann
  • kharar
  • news
  • punjab
  • punjab-government
  • sas-nagar
  • the-unmute-breaking-news
  • the-unmute-punjabi-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form