TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਦਿੱਲੀ 'ਚ ਇੱਕੋ ਪਰਿਵਾਰ ਦੇ ਚਾਰ ਜੀਆਂ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ, ਦੋਸ਼ੀ ਗ੍ਰਿਫਤਾਰ Wednesday 23 November 2022 05:52 AM UTC+00 | Tags: a-case-of-killing breaking-news crime delhi delhi-murder delhi-police india-news latest-news news palam-area palam-area-news the-unmute-breaking-news the-unmute-latest-news the-unmute-news the-unmute-punjabi-news ਚੰਡੀਗੜ੍ਹ 23 ਨਵੰਬਰ 2022: ਦਿੱਲੀ ਦੇ ਪਾਲਮ ਇਲਾਕੇ (Palam area) ‘ਚ ਕਲਯੁਗੀ ਪੁੱਤਰ ਵਲੋਂ ਆਪਣੇ ਮਾਤਾ-ਪਿਤਾ, ਭੈਣ ਅਤੇ ਦਾਦੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇੱਕੋ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਦੀ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ । ਪੁਲਿਸ ਨੇ ਕਤਲ ਕਰਨ ਵਾਲੇ ਮੁਲਜ਼ਮ ਕੇਸ਼ਵ (25) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਇਸ ਲਈ ਉਹ ਆਪਣੇ ਰਿਸ਼ਤੇਦਾਰਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਇਨਕਾਰ ਕਰਨ ‘ਤੇ ਨੌਜਵਾਨ ਨੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਸੀ, ਰਿਸ਼ਤੇਦਾਰ ਉਸ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਲੈ ਕੇ ਆਏ ਸਨ।
ਜਾਣਕਾਰੀ ਮੁਤਾਬਕ ਜਦੋਂ ਪੁਲਿਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਉਥੇ ਸਿਰਫ ਖੂਨ ਹੀ ਖੂਨ ਦਿਖਾਈ ਦੇ ਰਿਹਾ ਸੀ। ਨੌਜਵਾਨ ਨੇ ਕਮਰੇ ‘ਚ ਆਪਣੀ ਭੈਣ ਦਾ ਕਤਲ ਕਰ ਦਿੱਤਾ, ਉਸ ਦੀ ਲਾਸ਼ ਫਰਸ਼ ‘ਤੇ ਪਈ ਸੀ। ਦਾਦੀ ਦੀ ਲਾਸ਼ ਕਮਰੇ ‘ਚ ਬੈੱਡ ‘ਤੇ ਪਈ ਮਿਲੀ। ਬਾਥਰੂਮ ਵਿੱਚ ਮਾਪਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ । ਘਰ ਦੇ ਅੰਦਰ ਬੈੱਡਰੂਮ ਤੋਂ ਲੈ ਕੇ ਬਾਥਰੂਮ ਤੱਕ ਖੂਨ ਫੈਲਿਆ ਹੋਇਆ ਹੈ। ਮੁਲਜ਼ਮ ਕੇਸ਼ਵ ਨੇ ਆਪਣੀ ਦਾਦੀ ਦੀਵਾਨੋ ਦੇਵੀ (75 ਸਾਲ ), ਪਿਤਾ ਦਿਨੇਸ਼ (50 ਸਾਲ ), ਮਾਂ ਦਰਸ਼ਨਾ ਅਤੇ ਭੈਣ ਉਰਵਸ਼ੀ (18 ਸਾਲ ) ਦਾ ਕਤਲ ਕਰ ਦਿੱਤਾ। The post ਦਿੱਲੀ ‘ਚ ਇੱਕੋ ਪਰਿਵਾਰ ਦੇ ਚਾਰ ਜੀਆਂ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ, ਦੋਸ਼ੀ ਗ੍ਰਿਫਤਾਰ appeared first on TheUnmute.com - Punjabi News. Tags:
|
US: ਵਰਜੀਨੀਆ ਦੇ ਵਾਲਮਾਰਟ ਸਟੋਰ 'ਚ ਗੋਲੀਬਾਰੀ, 10 ਜਣਿਆਂ ਦੀ ਮੌਤ Wednesday 23 November 2022 06:06 AM UTC+00 | Tags: america breaking-news crime firing news t-chesapeake-police-spokesperson the-unmute-breaking-news the-unmute-latest-news the-unmute-punjab virginia virginia-attack walmart-store-in-virginia wal-mart-store-in-virginia ਚੰਡੀਗੜ੍ਹ 23 ਨਵੰਬਰ 2022: ਅਮਰੀਕਾ ‘ਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਵਰਜੀਨੀਆ (Virginia) ਵਿਚ ਵਾਲਮਾਰਟ ਸਟੋਰ ਵਿਚ ਗੋਲੀਬਾਰੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਰੀ ਅਨੁਸਾਰ ਗੋਲੀਬਾਰੀ ‘ਚ 10 ਜਣਿਆਂ ਦੇ ਮਾਰੇ ਪੁਸ਼ਟੀ ਹੋਈ ਹੈ ਅਤੇ ਕਈ ਹੋਰ ਜ਼ਖਮੀ ਵੀ ਹੋਏ ਹਨ | ਪੁਲਿਸ ਦਾ ਮੰਨਣਾ ਹੈ ਕਿ ਕੋਈ ਸ਼ੂਟਰ ਸੀ, ਜਿਸ ਨੂੰ ਮੌਕੇ ‘ਤੇ ਢੇਰ ਕਰ ਦਿੱਤਾ ਗਿਆ ਹੈ | ਚੈਸਪੀਕ ਪੁਲਿਸ ਦੇ ਬੁਲਾਰੇ ਐਮਪੀਓ ਲਿਓ ਕੋਸਿਨਸਕੀ ਨੇ ਇਹ ਜਾਣਕਾਰੀ ਦਿੱਤੀ ਹੈ। ਕਈ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਲੀਬਾਰੀ ਸਟੋਰ ਦੇ ਮੈਨੇਜਰ ਵੱਲੋਂ ਕੀਤੀ ਗਈ ਸੀ। ਉਸ ਨੇ ਪਹਿਲਾਂ ਸਟਾਫ ‘ਤੇ ਗੋਲੀ ਚਲਾਈ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। The post US: ਵਰਜੀਨੀਆ ਦੇ ਵਾਲਮਾਰਟ ਸਟੋਰ ‘ਚ ਗੋਲੀਬਾਰੀ, 10 ਜਣਿਆਂ ਦੀ ਮੌਤ appeared first on TheUnmute.com - Punjabi News. Tags:
|
ਕਿਸਾਨ ਆਗੂ ਰਾਕੇਸ਼ ਟਿਕੈਤ ਜਗਜੀਤ ਡੱਲੇਵਾਲ ਦੇ ਮਰਨ ਵਰਤ 'ਚ ਹੋਣਗੇ ਸ਼ਾਮਲ Wednesday 23 November 2022 06:17 AM UTC+00 | Tags: aam-aadmi-party bhagwant-mann bharatiya-kisan-union-ekta-sidhupur breaking-news cm-bhagwant-mann faridkot farmer-leader-rakesh-tikait farmers-protest jagjit-singh-dallewal news punjab-government rakesh-tikait the-unmute-breaking-news the-unmute-punjabi-news ਚੰਡੀਗੜ੍ਹ 23 ਨਵੰਬਰ 2022: ਫ਼ਰੀਦਕੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਬੈਠੇ ਹਨ, ਜੋ ਕਿ 5ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਡੱਲੇਵਾਲ ਦੀ ਸਿਹਤ ਵਿਗੜਨ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਅਤੇ ਉਨ੍ਹਾਂ ਦਾ ਸ਼ੂਗਰ ਲੈਵਲ ਘੱਟ ਰਿਹਾ ਹੈ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਅੱਜ ਫਰੀਦਕੋਟ ਪਹੁੰਚਣਗੇ, ਡੱਲੇਵਾਲ ਦੇ ਮਰਨ ਵਰਤ ਵਿੱਚ ਸ਼ਾਮਲ ਹੋਣਗੇ। ਜਿਕਰਯੋਗ ਹੈ ਕਿ ਫ਼ਰੀਦਕੋਟ ਪ੍ਰਸ਼ਾਸਨ ਵਲੋਂ ਲਗਾਤਾਰ ਜਗਜੀਤ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। The post ਕਿਸਾਨ ਆਗੂ ਰਾਕੇਸ਼ ਟਿਕੈਤ ਜਗਜੀਤ ਡੱਲੇਵਾਲ ਦੇ ਮਰਨ ਵਰਤ ‘ਚ ਹੋਣਗੇ ਸ਼ਾਮਲ appeared first on TheUnmute.com - Punjabi News. Tags:
|
FIFA World Cup: ਫੁੱਟਬਾਲ ਟੂਰਨਾਮੈਂਟ 'ਚ ਅੱਜ ਮੋਰੋਕੋ-ਕ੍ਰੋਏਸ਼ੀਆ ਤੇ ਜਰਮਨੀ-ਜਾਪਾਨ ਹੋਣਗੇ ਆਹਮੋ-ਸਾਹਮਣੇ Wednesday 23 November 2022 06:33 AM UTC+00 | Tags: belgium canada fifa fifa-news fifa-world-cup fifa-world-cup-2022 germany-and-japan germany-football-team japan-football-team latest-news morocco-vscroatia news sports-news the-unmute the-unmute-breaking-news ਚੰਡੀਗੜ੍ਹ 23 ਨਵੰਬਰ 2022: ਫੀਫਾ ਵਿਸ਼ਵ ਕੱਪ 2022 (FIFA World Cup 2022) ਦਾ ਅੱਜ ਚੌਥਾ ਦਿਨ ਹੈ। ਇਸ ਟੂਰਨਾਮੈਂਟ ਦੇ ਚੌਥੇ ਦਿਨ ਵੀ ਚਾਰ ਮੈਚ ਖੇਡੇ ਜਾਣਗੇ। ਅੱਜ ਗਰੁੱਪ-ਐੱਫ ਅਤੇ ਗਰੁੱਪ-ਈ ਦੀਆਂ ਟੀਮਾਂ ਐਕਸ਼ਨ ਵਿੱਚ ਹੋਣਗੀਆਂ। ਪਹਿਲਾ ਮੈਚ ਮੋਰੋਕੋ ਅਤੇ ਕ੍ਰੋਏਸ਼ੀਆ ਵਿਚਾਲੇ ਹੋਵੇਗਾ। ਇਸ ਤੋਂ ਬਾਅਦ ਜਰਮਨੀ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ। ਗਰੁੱਪ ਈ ਦੇ ਤੀਜੇ ਮੈਚ ਵਿੱਚ ਕੋਸਟਾ ਰੀਕਾ ਦਾ ਸਾਹਮਣਾ ਸਪੇਨ ਨਾਲ ਹੋਵੇਗਾ। ਅਤੇ ਦਿਨ ਦਾ ਆਖਰੀ ਮੈਚ ਬੈਲਜੀਅਮ ਅਤੇ ਕੈਨੇਡਾ ਵਿਚਕਾਰ ਹੈ। ਪਿਛਲੇ ਵਿਸ਼ਵ ਕੱਪ ‘ਚ ਫਾਈਨਲ ‘ਚ ਪਹੁੰਚੀ ਕ੍ਰੋਏਸ਼ੀਆ ਆਪਣੀ ਮੁਹਿੰਮ ਦੀ ਸ਼ੁਰੂਆਤ ਮੋਰੋਕੋ ਖਿਲਾਫ ਜਿੱਤ ਨਾਲ ਕਰਨਾ ਚਾਹੇਗੀ। ਗਰੁੱਪ ਐਫ ਵਿੱਚ ਇਨ੍ਹਾਂ ਦੋ ਟੀਮਾਂ ਤੋਂ ਇਲਾਵਾ ਬੈਲਜੀਅਮ ਅਤੇ ਕੈਨੇਡਾ ਦੀਆਂ ਟੀਮਾਂ ਹਨ। ਇਹ ਦੋਵੇਂ ਟੀਮਾਂ ਸ਼ਾਮ ਨੂੰ ਵੀ ਇੱਕ ਦੂਜੇ ਨਾਲ ਭਿੜਣਗੀਆਂ। ਦਿਨ ਦਾ ਸਭ ਤੋਂ ਮਹੱਤਵਪੂਰਨ ਮੈਚ ਜਰਮਨੀ ਅਤੇ ਜਾਪਾਨ ਵਿਚਕਾਰ ਹੈ। 2014 ਦੇ ਵਿਸ਼ਵ ਕੱਪ ਦੀ ਚੈਂਪੀਅਨ ਜਰਮਨੀ ਇਸ ਵਿਸ਼ਵ ਕੱਪ ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ। ਇਸੇ ਗਰੁੱਪ ਦਾ ਦੂਜਾ ਮੈਚ 2010 ਦੀ ਚੈਂਪੀਅਨ ਸਪੇਨ ਅਤੇ ਕੋਸਟਾ ਰੀਕਾ ਵਿਚਾਲੇ ਹੋਵੇਗਾ। ਅੱਜ ਦੇ ਮੈਚ ‘ਚ ਜਰਮਨੀ ਅਤੇ ਸਪੇਨ ਦੇ ਆਪੋ-ਆਪਣੇ ਮੈਚ ਜਿੱਤਣ ਦੀ ਉਮੀਦ ਹੈ ਪਰ ਜਾਪਾਨ ਅਤੇ ਕੋਸਟਾ ਰੀਕਾ ਵਿਚਾਲੇ ਮੈਚ ਰੋਮਾਂਚਕ ਹੋ ਸਕਦਾ ਹੈ । ਖਾਸ ਕਰਕੇ ਸਾਊਦੀ ਅਰਬ ਨੇ ਅਰਜਨਟੀਨਾ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਜਿਹੇ ‘ਚ ਇਨ੍ਹਾਂ ਦੋਵਾਂ ਟੀਮਾਂ ਨੂੰ ਵੀ ਚੌਕਸ ਰਹਿਣਾ ਹੋਵੇਗਾ। The post FIFA World Cup: ਫੁੱਟਬਾਲ ਟੂਰਨਾਮੈਂਟ ‘ਚ ਅੱਜ ਮੋਰੋਕੋ-ਕ੍ਰੋਏਸ਼ੀਆ ਤੇ ਜਰਮਨੀ-ਜਾਪਾਨ ਹੋਣਗੇ ਆਹਮੋ-ਸਾਹਮਣੇ appeared first on TheUnmute.com - Punjabi News. Tags:
|
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਚੁਣੀ ਗਈ ਮੰਨਤ ਕਸ਼ਅਪ ਨੂੰ ਦਿੱਤੀ ਵਧਾਈ Wednesday 23 November 2022 06:50 AM UTC+00 | Tags: aam-aadmi-party breaking-news cm-bhagwant-mann deputy-commissioner-sakshi-sahni indian-cricket-team indian-women-cricket-team mannat-kashyap news patiala patiala-deputy-commissioner-sakshi-sahni the-unmute-breaking-news the-unmute-punjabi-news under-19-cricket-world-cup ਚੰਡੀਗੜ੍ਹ 23 ਨਵੰਬਰ 2022: ਪਟਿਆਲਾ ਦੀ 19 ਸਾਲਾ ਕ੍ਰਿਕਟ ਖਿਡਾਰਨ ਮੰਨਤ ਕਸ਼ਯਪ (Mannat Kashyap) ਦੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਚੁਣਿਆ ਗਿਆ ਹੈ। ਮੰਨਤ ਕਸ਼ਯਪ ਨੂੰ ਅੰਡਰ 19 ਕ੍ਰਿਕਟ ਟੀਮ ਵਿੱਚ ਚੁਣੇ ਜਾਣ ਤੇ ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਨੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ | ਜਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਤੋਂ ਪਹਿਲਾਂ 24 ਨਵੰਬਰ ਨੂੰ ਮੁੰਬਈ ਵਿਚ ਨਿਊਜ਼ੀਲੈਂਡ ਦੀ ਟੀਮ ਨਾਲ 5 ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਵੀ ਹਿੱਸਾ ਹੋਵੇਗੀ। ਉਸਦੇ ਕੋਚ ਜੂਹੀ ਜੈਨ ਨੇ ਮੰਨਤ ਦੀ ਚੋਣ 'ਤੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ। ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਨ ਵੇਲੇ ਮੰਨਤ ਦੇ ਨਾਲ ਉਸਦੇ ਮਾਤਾ-ਪਿਤਾ ਤੇ ਕੋਚ ਜੂਹੀ ਜੈਨ ਵੀ ਹਾਜ਼ਰ ਸਨ।
The post ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਚੁਣੀ ਗਈ ਮੰਨਤ ਕਸ਼ਅਪ ਨੂੰ ਦਿੱਤੀ ਵਧਾਈ appeared first on TheUnmute.com - Punjabi News. Tags:
|
ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾ ਵਹੀਰ ਯਾਤਰਾ ਸ਼ੁਰੂ, ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ Wednesday 23 November 2022 07:46 AM UTC+00 | Tags: akal-takht-sahib amritpal amritpal-singh anadpur khalsa-vehir-yatra latest-punjabi-news news punjabi-news punjab-news sgpc shri-anadpur-sahib-news sri-akal-takht-sahib the-unmute-breaking-news the-unmute-latest-news ਚੰਡੀਗੜ੍ਹ 23 ਨਵੰਬਰ 2022: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾ ਵਹੀਰ ਯਾਤਰਾ ਸ਼ੁਰੂ ਕੀਤੀ ਗਈ ਹੈ। ਇਸ ਵਹੀਰ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਹ ਯਾਤਰਾ 13 ਪੜਾਅ ਨੂੰ ਪਾਰ ਕਰਦੀ ਹੋਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਪਹੁੰਚ ਕੇ ਸਮਾਪਤ ਹੋਵੇਗੀ। ਹਰ ਪੜਾਅ ‘ਤੇ ਅੰਮਿ੍ਤਪਾਨ ਵੀ ਕਰਵਾਇਆ ਜਾਵੇਗਾ । ਇਸ ਦੌਰਾਨ ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਪੰਜਾਬ ਦੀ ਜਵਾਨੀ, ਨਸ਼ਿਆਂ ਵਿੱਚ ਡੁੱਬੀ ਜਵਾਨੀ ਅਤੇ ਆਮ ਲੋਕਾਂ ਨੂੰ ਗੁਰੂ ਦੇ ਲੜ ਨਾਲ ਜੋੜਨ ਦਾ ਇਹ ਉਪਰਾਲਾ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਇਕੱਠ ਹੋਇਆ |ਇਹ ਵਹੀਰ ਯਾਤਰਾ ਜੰਡਿਆਲਾ ਗੁਰੂ, ਬਾਬਾ ਬਕਾਲਾ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਕਪੂਰਥਲਾ, ਕਰਤਾਰਪੁਰ, ਜਲੰਧਰ, ਫਗਵਾੜਾ, ਬਹਿਰਾਮ, ਨਵਾਂ ਸ਼ਹਿਰ, ਬਲਾਚੌਰ, ਰੋਪੜ ਤੋਂ ਹੁੰਦੀ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇਗੀ। The post ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾ ਵਹੀਰ ਯਾਤਰਾ ਸ਼ੁਰੂ, ਵੱਡੀ ਗਿਣਤੀ ‘ਚ ਸੰਗਤਾਂ ਸ਼ਾਮਲ appeared first on TheUnmute.com - Punjabi News. Tags:
|
ਜਲੰਧਰ 'ਚ ਖੁੱਲ੍ਹੇ ਆਮ ਆਦਮੀ ਕਲੀਨਿਕਾਂ 'ਚ ਹੁਣ ਤੱਕ 30190 ਮਰੀਜ਼ਾਂ ਦਾ ਹੋਇਆ ਇਲਾਜ Wednesday 23 November 2022 07:58 AM UTC+00 | Tags: aam-aadmi-clinics aam-aadmi-party breaking-news chetan-singh-jauramajra-news health health-department health-department-punjab health-facilities health-facilities-in-punjab jalandhar news punjab-government the-unmute-breaking-news the-unmute-latest-news the-unmute-punjabi-news ਜਲੰਧਰ 23 ਨਵੰਬਰ 2022: ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਟੀਚੇ ਨਾਲ ਆਮ ਆਦਮੀ ਕਲੀਨਿਕ (Aam Aadmi clinics) ਖੋਲ੍ਹੇ ਗਏ, ਜਿਨ੍ਹਾਂ ਵਿੱਚ ਸੂਬੇ ਦੇ ਲੋਕ ਲਾਹਾ ਲੈ ਰਹੇ ਹਨ | ਜਲੰਧਰ ਵਿੱਚ ਖੁੱਲ੍ਹੇ ਛੇ ਆਮ ਆਦਮੀ ਕਲੀਨਿਕਾਂ ਵਿੱਚ 30190 ਮਰੀਜ਼ਾਂ ਦੀ ਓ.ਪੀ.ਡੀ ਅਤੇ ਟੈਸਟ ਕੀਤੇ ਗਏ ਹਨ | ਇਨ੍ਹਾਂ ਮਰੀਜ਼ਾਂ ਵਿੱਚ ਜ਼ਿਆਦਾਤਰ ਬੁਖਾਰ, ਖੰਘ, ਬੀ.ਪੀ., ਸ਼ੂਗਰ ਅਤੇ ਚਮੜੀ ਦੇ ਰੋਗ ਵਾਲੇ ਹਨ | ਜਿਨ੍ਹਾਂ ਨੂੰ ਮੌਕੇ ‘ਤੇ ਹੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਵਾਇਰਲ ਇਨਫੈਕਸ਼ਨ ਕਾਰਨ ਮਰੀਜ਼ਾਂ ਦੇ ਖੂਨ ਦੇ ਟੈਸਟ ਕੀਤੇ ਗਏ ਹਨ। -15 ਅਗਸਤ ਤੋਂ 21 ਨਵੰਬਰ ਤੱਕ ਕਲੀਨਿਕਾਂ ਦੀ ਰਿਪੋਰਟ:-1. ਰਾਜਨ ਕਲੋਨੀ ਓਪੀਡੀ: 4843 ਟੈਸਟ: 278 2. ਕਬੀਰ ਵਿਹਾਰ ਓਪੀਡੀ: 6401 ਟੈਸਟ: 335 3. ਅਲਾਵਤਪੁਰ ਓਪੀਡੀ: 6486 ਟੈਸਟ: 558 4. ਰਸੂਲਪੁਰ ਓਪੀਡੀ: 3617 ਟੈਸਟ: 159 5. ਫਰਵਾਲਾ ਓਪੀਡੀ: 4673 ਟੈਸਟ: 129 6. ਪਾਸਲਾ ਓਪੀਡੀ: 4170 ਟੈਸਟ: 290 The post ਜਲੰਧਰ ‘ਚ ਖੁੱਲ੍ਹੇ ਆਮ ਆਦਮੀ ਕਲੀਨਿਕਾਂ ‘ਚ ਹੁਣ ਤੱਕ 30190 ਮਰੀਜ਼ਾਂ ਦਾ ਹੋਇਆ ਇਲਾਜ appeared first on TheUnmute.com - Punjabi News. Tags:
|
ਡੀਜੀਪੀ ਪੰਜਾਬ ਵੱਲੋਂ ਵਿੱਢੀ ਮੁਹਿੰਮ ਦਾ ਕੋਈ ਫਾਇਦਾ ਨਹੀਂ, ਮੈਨੂੰ ਵੀ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਨੇ ਧਮਕੀਆਂ: ਰਾਜਾ ਵੜਿੰਗ Wednesday 23 November 2022 08:10 AM UTC+00 | Tags: aam-aadmi-party aap-government amarinder-singh-raja-warring arvind-kejriwal cm-bhagwant-mann crime ludhiana-west-constituency news punjab-congress punjab-dgp punjab-dgp-gaurav-yadav punjab-police raja-warring the-unmute-breaking-news the-unmute-punjabi-news ਲੁਧਿਆਣਾ 23 ਨਵੰਬਰ 2022: ਲੁਧਿਆਣਾ ਦੇ ਹਲਕਾ ਪੱਛਮੀ ‘ਚ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਤਾਲਿਬਾਨੀ ਰਾਜ ਵਰਗੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਲਗਾਤਾਰ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਇਸ ਵਾਰ ਜ਼ਮੀਨੀ ਪੱਧਰ ‘ਤੇ ਜੁੜੇ ਵਰਕਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਕਿਹਾ ਕਿ ਇਸ ਵਾਰ ਕਿਸੇ ਵੀ ਚਹੇਤੇ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਗੁਜਰਾਤ ਅਤੇ ਹਿਮਾਚਲ ਚੋਣਾਂ ਬਾਰੇ ਕਿਹਾ ਕਿ ਪੰਜਾਬ ਦਾ ਪੈਸਾ ਇਸ਼ਤਿਹਾਰ ਨੀਤੀ ‘ਤੇ ਖਰਚ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਵੜਿੰਗ ਨੇ ਕਿਹਾ ਕਿ ਉਹ ਲਿਖਤੀ ਤੌਰ ‘ਤੇ ਦੇਣ ਲਈ ਤਿਆਰ ਹਨ ਕਿ ਹਿਮਾਚਲ ‘ਚ ਇਕ ਵੀ ਸੀਟ ਨਹੀਂ ਮਿਲੇਗੀ। ਹਰਿਆਣਾ ਚੋਣਾਂ ‘ਚ ਹਾਰ ਨੂੰ ਲੈ ਕੇ ਅਰਵਿੰਦ ਕੇਜਰੀਵਾਲ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਡੀ.ਜੀ.ਪੀ.ਪੰਜਾਬ ਵੱਲੋਂ ਹਥਿਆਰਾਂ ਦੀਆਂ ਪੋਸਟਾਂ ਅਪਲੋਡ ਕਰਨ ਵਾਲਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਬਾਰੇ ਉਨ੍ਹਾਂ ਕਿਹਾ ਕਿ ਅਜਿਹੀ ਮੁਹਿੰਮ ਚਲਾਉਣ ਦਾ ਕੋਈ ਫਾਇਦਾ ਨਹੀਂ ਹੈ।ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਦਿਨੋ-ਦਿਨ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ | ਦੂਜੇ ਪਾਸੇ ਅਜਨਾਲਾ ‘ਚ ‘ਆਪ’ ਵਰਕਰ ਦੀ ਹਵਾਈ ਫਾਰਿੰਗ ‘ਚ ਗੋਲੀ ਚਲਾਉਣ ਦੀ ਵੀਡੀਓ ਵਾਇਰਲ ‘ਤੇ ਉਨ੍ਹਾਂ ਕਿਹਾ ਕਿ ਉਹ ਭਾਵੇਂ ਕਿਸੇ ਵੀ ਪਾਰਟੀ ਦਾ ਚਹੇਤਾ ਹੋਵੇ ਪਰ ਕਾਰਵਾਈ ਹੋਣੀ ਚਾਹੀਦੀ ਹੈ। ਕਾਨੂੰਨ ਸਭ ਲਈ ਬਰਾਬਰ ਹੈ ।ਇਸ ਤੋਂ ਇਲਾਵਾ ਕਿਸਾਨਾਂ ‘ਤੇ ਸਵਾਲ ਪੁੱਛੇ ਜਾਣ ‘ਤੇ ਵੜਿੰਗ ਨੇ ਕਿਹਾ ਕਿ ਕਿਸਾਨਾਂ ਅਤੇ ਪੰਜਾਬ ਸਰਕਾਰ ਵਿਚਕਾਰ ਗੱਲਬਾਤ ਹੋਣੀ ਲਾਜ਼ਮੀ ਹੈ ਅਤੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ, ਪਰ ਕਿਸਾਨ ਲੋਕਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਨਾ ਕਰਨ |
The post ਡੀਜੀਪੀ ਪੰਜਾਬ ਵੱਲੋਂ ਵਿੱਢੀ ਮੁਹਿੰਮ ਦਾ ਕੋਈ ਫਾਇਦਾ ਨਹੀਂ, ਮੈਨੂੰ ਵੀ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਨੇ ਧਮਕੀਆਂ: ਰਾਜਾ ਵੜਿੰਗ appeared first on TheUnmute.com - Punjabi News. Tags:
|
ਤਨਖ਼ਾਹ ਨਾ ਮਿਲਣ 'ਤੇ ਪੰਚਾਇਤ ਸੰਮਤੀ ਦੇ ਮੁਲਾਜਮਾਂ ਵਲੋਂ ਕਲਮਛੋੜ ਹੜਤਾਲ Wednesday 23 November 2022 08:27 AM UTC+00 | Tags: breaking-news government-and-the-department. malout news panchayat-samiti-union-punjab ਮਲੋਟ 23 ਨਵੰਬਰ 2022: ਪੰਚਾਇਤ ਸੰਮਤੀ ਯੂਨੀਅਨ ਪੰਜਾਬ (Panchayat Samiti Union Punjab) ਦੇ ਸੱਦੇ ‘ਤੇ ਮਲੋਟ ਵਿਖੇ ਬੀਤੇ ਦਿਨ ਤੋਂ ਪੰਚਾਇਤ ਸੰਮਤੀ ਦੇ ਮੁਲਾਜਮਾਂ ਨੇ ਕਲਮਛੋੜ ਹੜਤਾਲ ਕੀਤੀ ਹੈ ਅਤੇ ਅੱਜ ਦੂਜੇ ਦਿਨ ਵੀ ਮੁਲਾਜਮਾਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ । ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਅਤੇ ਵਿਭਾਗ ਵਿਰੁੱਧ ਨਾਅਰੇਬਾਜੀ ਵੀ ਕੀਤੀ। ਇਸ ਸਬੰਧੀ ਮਲੋਟ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਰਵਿੰਦਰਪਾਲ ਅਤੇ ਜਸਵੀਰ ਸਿੰਘ ਬਰਾੜ ਨੇ ਕਿਹਾ ਕਿ ਵਿਭਾਗ ਵੱਲੋਂ ਪੰਚਾਇਤ ਸੰਮਤੀ ਅਧੀਨ ਕੰਮ ਕਰਦੇ ਸਕੱਤਰ ਅਤੇ ਸਟਾਫ਼ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ, ਜਿਸ ਨਾਲ ਪੰਜਾਬ ਅੰਦਰ 2 ਹਜਾਰ ਤੋਂ ਵੱਧ ਪੰਚਾਇਤ ਸੰਮਤੀ ਦੇ ਮੁਲਾਜ਼ਮ ਪ੍ਰਭਾਵਿਤ ਹੋਏ ਹਨ । ਉਹਨਾਂ ਕਿਹਾ ਕਿ ਬਹੁਤੇ ਮੁਲਜ਼ਮਾਂ ਦੇ ਪਰਿਵਾਰ ਦਾ ਗੁਜਾਰਾ ਇਸੇ ਤਨਖ਼ਾਹ ਨਾਲ ਚੱਲਦਾ ਹੈ। ਤਿੰਨ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਰਕੇ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਇਸ ਤੋਂ ਇਲਾਵਾ ਪੰਚਾਇਤ ਸਕੱਤਰਾਂ ਸਮੇਤ ਸਟਾਫ਼ ਨੂੰ ਹੋਰ ਵਿਭਾਗਾਂ ਦੇ ਕੰਮਾਂ ਦਾ ਵਾਧੂ ਬੋਝ ਪਾਇਆ ਜਾਂਦਾ ਹੈ, ਪਰ ਉਹਨਾਂ ਫੈਸਲਾ ਕੀਤਾ ਕਿ ਉਹ ਪੰਚਾਇਤ ਵਿਕਾਸ ਮਹਿਕਮੇਂ ਤੋਂ ਬਿਨਾਂ ਕਿਸੇ ਹੋਰ ਮਹਿਕਮੇਂ ਦਾ ਥੋਪਿਆਂ ਵਾਧੂ ਕੰਮ ਨਹੀਂ ਕਰਨਗੇ। ਆਗੂਆਂ ਨੇ ਕਿਹਾ ਇਹਨਾਂ ਸਮੇਤ ਬਾਕੀ ਮੰਗਾਂ ਸਬੰਧੀ ਉਹਨਾਂ ਵੱਲੋਂ 25 ਨਵੰਬਰ ਤੱਕ ਕਲਮਛੋੜ ਹੜਤਾਲ ਅਤੇ ਧਰਨਾ ਸ਼ੁਰੂ ਕੀਤਾ ਹੈ। ਜੇਕਰ ਸਰਕਾਰ ਤੇ ਵਿਭਾਗ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। The post ਤਨਖ਼ਾਹ ਨਾ ਮਿਲਣ ‘ਤੇ ਪੰਚਾਇਤ ਸੰਮਤੀ ਦੇ ਮੁਲਾਜਮਾਂ ਵਲੋਂ ਕਲਮਛੋੜ ਹੜਤਾਲ appeared first on TheUnmute.com - Punjabi News. Tags:
|
ਸਾਰਾਗੜ੍ਹੀ ਜੰਗ ਸੰਬੰਧੀ ਸਚਿੱਤਰ ਪੁਸਤਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਮੇਤ ਸਮੁੱਚੇ ਅਹੁਦੇਦਾਰਾਂ ਨੂੰ ਭੇਂਟ Wednesday 23 November 2022 10:28 AM UTC+00 | Tags: amritsar chairman-of-saragarhi-foundation covid-19 news saragadi-war saragarhi-war sgpc sikh the-unmute-breaking-news the-unmute-news the-unmute-punjabi-news ਅੰਮ੍ਰਿਤਸਰ 23 ਨਵੰਬਰ 2022 : ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਸਾਰਾਗੜ੍ਹੀ ਜੰਗ ਨਾਲ ਸਬੰਧਤ ਸਚਿੱਤਰ ਪੁਸਤਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸਮੁੱਚੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਭੇਟ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ. ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਸਾਰਾਗੜ੍ਹੀ ਜੰਗ ਦੇ ਇਤਿਹਾਸ ਨੂੰ ਸੰਗਤਾਂ ਤੱਕ ਲਿਜਾਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਡਾ. ਜੋਸਨ ਨੇ ਕਿਹਾ ਕਿ ਸਾਰਾਗੜ੍ਹੀ ਜੰਗ ਵਿਸ਼ਵ ਇਤਿਹਾਸ ਦਾ ਉਹ ਪੰਨਾ ਹੈ, ਜਿਸ ਨੇ ਸਿੱਖ ਫ਼ੌਜੀਆਂ ਦੀ ਬਹਾਦਰੀ ਨੂੰ ਪੂਰੀ ਦੁਨੀਆਂ ਵਿਚ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਣ ਦੀ ਗੱਲ ਹੈ ਕਿ ਅਸੀਂ ਅਜਿਹੇ ਸਿੱਖ ਬਹਾਦਰਾਂ ਦੇ ਵਾਰਸ ਹਾਂ। ਉਨ੍ਹਾਂ ਦੱਸਿਆ ਕਿ ਕੋਫੀ ਟੇਬਲ ਬੁੱਕ ਦੇ ਰੂਪ ਵਿਚ ਤਿਆਰ ਕੀਤੀ ਗਈ ਇਹ ਪੁਸਤਕ ਸਾਰਾਗੜ੍ਹੀ ਜੰਗ ਦੇ ਇਤਿਹਾਸ ਨੂੰ ਉਭਾਰਨ ਦੇ ਨਾਲ-ਨਾਲ ਸਿੱਖ ਕੌਮ ਦੀ ਪ੍ਰਾਪਤੀਆਂ ਤੋਂ ਸੰਗਤ ਨੂੰ ਜਾਣੂ ਕਰਵਾਏਗੀ। ਉਨ੍ਹਾਂ ਦੱਸਿਆ ਕਿ ਇਸ ਵਿਚ ਬੇਮਿਸਾਲ ਬਹਾਦਰੀ ਦੀ ਗਾਥਾ ਲਿਖਣ ਵਾਲੇ ਛੱਤੀ ਸਿੱਖ ਰੈਜੀਮੈਂਟ ਦੇ 21 ਸਿੱਖ ਸਿਪਾਹੀਆਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਫਾਊਂਡੇਸ਼ਨ ਦਾ ਯਤਨ ਸਾਰਾਗੜ੍ਹੀ ਦੀ ਜੰਗ ਦਾ ਇਤਿਹਾਸ ਵੱਧ ਤੋਂ ਵੱਧ ਪ੍ਰਚਾਰਨਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਤੱਕ ਲਿਜਾਣਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸ. ਮੋਹਨ ਸਿੰਘ ਬੰਗੀ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਬਾਵਾ ਸਿੰਘ ਗੁਮਾਨਪੁਰਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸ. ਗੁਰਨਾਮ ਸਿੰਘ ਜੱਸਲ, ਸ. ਪਰਮਜੀਤ ਸਿੰਘ ਖਾਲਸਾ, ਸ. ਸ਼ੇਰ ਸਿੰਘ ਮੰਡਵਾਲਾ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਸ. ਭੁਪਿੰਦਰ ਸਿੰਘ ਅਸੰਧ ਤੇ ਸ. ਮਲਕੀਤ ਸਿੰਘ ਚੰਗਾਲ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ, ਸਾਬਕਾ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। The post ਸਾਰਾਗੜ੍ਹੀ ਜੰਗ ਸੰਬੰਧੀ ਸਚਿੱਤਰ ਪੁਸਤਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਮੇਤ ਸਮੁੱਚੇ ਅਹੁਦੇਦਾਰਾਂ ਨੂੰ ਭੇਂਟ appeared first on TheUnmute.com - Punjabi News. Tags:
|
ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੀ ਆਸਾਮੀ ਭਰਨ ਸਬੰਧੀ ਅਰਜ਼ੀਆਂ ਦੀ ਮੰਗ Wednesday 23 November 2022 10:35 AM UTC+00 | Tags: aam-aadmi-party breaking-news chairman-of-punjab-public-service-commission chief-minister-bhagwant-mann cm-bhagwant-mann high-empowered-committee news public-service-commission punjab-government punjab-news the-unmute-breaking-news the-unmute-latest-news the-unmute-punjabi-news ਚੰਡੀਗੜ੍ਹ 23 ਨਵੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ‘ਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਲੋਕ ਸੇਵਾ ਕਮਿਸ਼ਨ (Public Service Commission) ਦੇ ਚੇਅਰਮੈਨ ਦੀ ਆਸਾਮੀ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਪੰਜਾਬ ਸਰਕਾਰ ਪ੍ਰਸੋਨਲ ਵਿਭਾਗ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਦੀ ਆਸਾਮੀ ਲਈ ਨਿਰਵਿਘਨ ਇਮਾਨਦਾਰੀ, ਉੱਚ ਯੋਗਤਾ ਅਤੇ ਪ੍ਰਸ਼ਾਸਨਿਕ ਤਜ਼ਰਬਾ ਰੱਖਣ ਵਾਲੇ ਉੱਘੇ ਵਿਅਕਤੀ ਅਪਲਾਈ ਕਰ ਸਕਦੇ ਹਨ। ਇਸ ਆਸਾਮੀ ਤੇ ਅਪਲਾਈ ਕਰਨ ਦੀ ਆਖਰੀ ਮਿਤੀ 14 ਦਸੰਬਰ 2022 ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਸਕੱਤਰ ਦੀ ਅਗਵਾਈ ਵਾਲੀ ਇੱਕ ਸਰਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਪ੍ਰਾਪਤ ਹੋਈਆ ਅਰਜ਼ੀਆ ‘ਚੋ ਨਾਵਾਂ ਨੂੰ ਸ਼ਾਰਟਲਿਸਟ ਕਰਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੀ ਉੱਚ ਅਧਿਕਾਰ ਪ੍ਰਾਪਤ ਕਮੇਟੀ ਵੱਲੋਂ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਨੈਕਾਰ ਵਿਰੁੱਧ ਕੋਈ ਸਿਵਲ, ਫੌਜਦਾਰੀ, ਪ੍ਰਸ਼ਾਸਨਿਕ ਜਾਂ ਕੋਈ ਹੋਰ ਕਾਰਵਾਈ ਲੰਬਿਤ ਨਹੀਂ ਹੋਣੀ ਚਾਹੀਦੀ, ਉਸ ਕੋਲ ਭਾਰਤ ਸਰਕਾਰ ਜਾਂ ਰਾਜ ਸਰਕਾਰ ਅਧੀਨ ਕੰਮ ਕਰਨ ਦਾ ਘੱਟੋ-ਘੱਟ 10 ਸਾਲ ਦਾ ਤਜਰਬਾ ਹੋਵੇ ਅਤੇ ਬਿਨੈਕਾਰ ਦੀ ਉਮਰ 01.01.2023 ਨੂੰ 62 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਅਸਾਮੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਆਪਣੀਆਂ ਅਰਜ਼ੀਆਂ, ਸਕੱਤਰ ਪ੍ਰਸੋਨਲ, ਪੰਜਾਬ ਸਰਕਾਰ (ਪੀਪੀ-3 ਸ਼ਾਖਾ), ਕਮਰਾ ਨੰਬਰ 14, 6ਵੀਂ ਮੰਜ਼ਿਲ, ਦੇ ਦਫ਼ਤਰ ਪੰਜਾਬ ਸਿਵਲ ਸਕੱਤਰੇਤ, ਸੈਕਟਰ 1, ਚੰਡੀਗੜ੍ਹ ਵਿਖੇ 14 ਦਸੰਬਰ 2022 ਤੱਕ ਭੇਜ ਸਕਦੇ ਹਨ। The post ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੀ ਆਸਾਮੀ ਭਰਨ ਸਬੰਧੀ ਅਰਜ਼ੀਆਂ ਦੀ ਮੰਗ appeared first on TheUnmute.com - Punjabi News. Tags:
|
ਭਗਵੰਤ ਮਾਨ ਸਰਕਾਰ ਦੇ 7 ਮਹੀਨਿਆਂ ਦੌਰਾਨ ਕੈਂਸਰ ਮਰੀਜ਼ਾਂ ਨੂੰ ਮਿਲਿਆ 13.54 ਕਰੋੜ ਰੁਪਏ ਦਾ ਮੁਫ਼ਤ ਇਲਾਜ: ਜੌੜਾਮਾਜਰਾ Wednesday 23 November 2022 10:40 AM UTC+00 | Tags: aam-aadmi-clinics aam-aadmi-party bhagwant-mann-government cancer cancer-patients chetan-singh-jauramajra cm-bhagwant-mann news punjab-government punjab-health-department the-unmute-breaking-news the-unmute-latest-update the-unmute-punjab ਚੰਡੀਗੜ੍ਹ 23 ਨਵੰਬਰ 2022: ਸੂਬੇ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕੈਂਸਰ (Cancer) ਦੇ ਮਰੀਜ਼ਾਂ ਨੂੰ 13.54 ਕਰੋੜ ਰੁਪਏ ਦੀਆਂ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ 'ਮੁੱਖ ਮੰਤਰੀ ਕੈਂਸਰ ਰਾਹਤ ਕੋਸ਼' ਤਹਿਤ ਪੰਜਾਬ ਸਰਕਾਰ ਦੇ ਸੂਚੀਬੱਧ ਹਸਪਤਾਲਾਂ ਵਿੱਚ 1265 ਤੋਂ ਵੱਧ ਕੈਂਸਰ ਪੀੜਤਾਂ ਨੂੰ 13.54 ਕਰੋੜ ਰੁਪਏ ਦੀਆਂ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਅਧਿਕਾਰੀਆਂ ਨੂੰ ਸਰਕਾਰ ਦੀਆਂ ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਆਮ ਲੋਕ ਅਜਿਹੇ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਕੈਂਸਰ (Cancer) ਦਾ ਪ੍ਰਕੋਪ ਬਹੁਤ ਜ਼ਿਆਦਾ ਹੈ ਅਤੇ ਇਸ ਦੇ ਇਲਾਜ ਵਿੱਚ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ ਅਤੇ ਸਾਡੇ ਸਮਾਜ ਦੇ ਗਰੀਬ ਵਰਗ ਦੇ ਮਰੀਜ਼ ਇਹ ਇਲਾਜ ਕਰਵਾਉਣ ਦੇ ਸਮਰੱਥ ਨਹੀਂ ਹਨ। ਉਨ੍ਹਾਂ ਦੱਸਿਆ ਕਿ ਗ਼ਰੀਬ ਵਰਗ ਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਇਹ ਸਕੀਮ ਵਰਦਾਨ ਸਾਬਤ ਹੋਈ ਹੈ ਕਿਉਂਕਿ ਇਹ ਮਰੀਜ਼ ਏਮਜ਼ ਦਿੱਲੀ, ਕੈਂਸਰ ਹਸਪਤਾਲ ਬੀਕਾਨੇਰ, ਪੀਜੀਆਈ ਚੰਡੀਗੜ੍ਹ, ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਵਰਗੀਆਂ ਵੱਕਾਰੀ ਸੰਸਥਾਵਾਂ ਸਮੇਤ ਸੂਬਾ ਸਰਕਾਰ ਦੇ ਸੂਚੀਬੱਧ 19 ਹਸਪਤਾਲਾਂ ਵਿੱਚੋਂ ਕਿਸੇ ਵੀ ਹਸਪਤਾਲ ਵਿੱਚ 1.5 ਲੱਖ ਰੁਪਏ ਤੱਕ ਮੁਫ਼ਤ ਇਲਾਜ ਕਰਵਾ ਸਕਦੇ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਕੋਈ ਵੀ ਕੈਂਸਰ ਪੀੜਤ ਵਸਨੀਕ ਇਸ ਸਕੀਮ ਲਈ ਸਬੰਧਤ ਸਿਵਲ ਸਰਜਨ ਦੇ ਦਫ਼ਤਰ ਵਿਖੇ ਬਿਨੈ ਕਰ ਸਕਦਾ ਹੈ ਅਤੇ ਹੁਣ ਅਜਿਹੇ ਕੇਸਾਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਨੂੰ ਡਿਜੀਟਲ ਕਰ ਦਿੱਤਾ ਗਿਆ ਹੈ। ਲਾਭਪਾਤਰੀ ਆਪਣੀ ਅਰਜ਼ੀ ਦੀ ਸਥਿਤੀ ਨੂੰ ਆਨਲਾਈਨ ਟਰੈਕ ਕਰਨ ਲਈ www.mmpcrk.gov.in ‘ਤੇ ਲਾਗਇਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਂਸਰ ਦੇ ਮਰੀਜਾਂ ਨੂੰ ਇਲਾਜ ਕਰਵਾਉਣ ਲਈ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਸਕੀਮ ਸਰਕਾਰੀ ਕਰਮਚਾਰੀਆਂ, ਈਐਸਆਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ, ਕਿਸੇ ਵੀ ਕਿਸਮ ਦੀ ਮੈਡੀਕਲ ਰੀਇੰਬਰਸਮੈਂਟ ਵਾਲੇ ਮਰੀਜ਼ਾਂ ਜਾਂ ਕੈਂਸਰ ਕਵਰ ਵਾਲੇ ਸਿਹਤ ਬੀਮਾ ਧਾਰਕ ਮਰੀਜ਼ਾਂ ‘ਤੇ ਲਾਗੂ ਨਹੀਂ ਹੋਵੇਗੀ। The post ਭਗਵੰਤ ਮਾਨ ਸਰਕਾਰ ਦੇ 7 ਮਹੀਨਿਆਂ ਦੌਰਾਨ ਕੈਂਸਰ ਮਰੀਜ਼ਾਂ ਨੂੰ ਮਿਲਿਆ 13.54 ਕਰੋੜ ਰੁਪਏ ਦਾ ਮੁਫ਼ਤ ਇਲਾਜ: ਜੌੜਾਮਾਜਰਾ appeared first on TheUnmute.com - Punjabi News. Tags:
|
ਸਿਹਤ ਮੰਤਰੀ ਨੇ ਡੇਂਗੂ ਰੋਕਥਾਮ ਸਬੰਧੀ ਗਤੀਵਿਧੀਆਂ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨੂੰ ਹੋਰ ਸਰਗਰਮ ਰਹਿਣ ਦੇ ਦਿੱਤੇ ਨਿਰਦੇਸ਼ Wednesday 23 November 2022 10:47 AM UTC+00 | Tags: aam-aadmi-party breaking-news causes-of-dengue chetan-singh-jauramajra cm-bhagwant-mann dengue dengue-and-malaria dengue-fever dengue-larvae dengue-ward news punjab punjab-dengue-case punjab-government punjab-health-minister punjab-health-system punjabi-news the-unmute-breaking-news the-unmute-latest-news the-unmute-punjabi-news ਚੰਡੀਗੜ੍ਹ, 23 ਨਵੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਡੇਂਗੂ (Dengue) ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਹੋਰ ਬਿਮਾਰੀਆਂ ਸਬੰਧੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਭਾਵੇਂ ਸ. ਜੌੜਾਮਾਜਰਾ ਆਮ ਆਦਮੀ ਪਾਰਟੀ ਲਈ ਗੁਜਰਾਤ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ, ਪਰ ਲੋਕਾਂ ਦੀ ਸਿਹਤ ਦੀ ਰਾਖੀ ਲਈ ਉਹ ਡਿਜੀਟਲ ਮਾਧਿਅਮ ਰਾਹੀਂ ਵੱਖ-ਵੱਖ ਸਿਹਤ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਹਨ ਅਤੇ ਸੂਬੇ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਸਿਹਤ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਡੇਂਗੂ ਦੇ 9559 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚੋਂ 8323 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਪੰਜਾਬ ਵਿੱਚ ਡੇਂਗੂ ਦੇ ਸਿਰਫ਼ 1206 ਐਕਟਿਵ ਮਰੀਜ਼ ਹਨ, ਜਿਨ੍ਹਾਂ ਵਿੱਚੋਂ 102 ਮਰੀਜ਼ ਸਰਕਾਰੀ ਹਸਪਤਾਲਾਂ ਵਿੱਚ, 91 ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਹਨ ਅਤੇ 1012 ਆਪਣੇ ਘਰਾਂ ਵਿੱਚ ਠੀਕ ਹੋ ਰਹੇ ਹਨ। ਜਿਹੜੇ ਮਰੀਜ਼ ਘਰਾਂ ਵਿੱਚ ਮੌਜੂਦ ਹਨ ਉਨ੍ਹਾਂ ਦੀ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਰੋਜ਼ਾਨਾ ਆਧਾਰ 'ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਸ. ਜੌੜਾਮਾਜਰਾ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਮਹਾਂਮਾਰੀ ਰੋਗ ਐਕਟ, 1897 ਅਧੀਨ ਨੋਟੀਫਾਈਡ ਬਿਮਾਰੀਆਂ ਹਨ ਅਤੇ ਇਸ ਅਨੁਸਾਰ ਪੰਜਾਬ ਰਾਜ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਡੇਂਗੂ ਅਤੇ ਮਲੇਰੀਆ ਦੇ ਕੇਸਾਂ ਦੀ ਰਿਪੋਰਟ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਪੇਸ਼ ਕਰਨੀ ਪੈਂਦੀ ਹੈ ਤਾਂ ਜੋ ਡੇਂਗੂ ਦੇ ਕਿਸੇ ਵੀ ਮਾਮਲੇ ਵਿੱਚ ਵਿਭਾਗ ਵੱਲੋਂ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਫੋਗਿੰਗ ਨੂੰ ਹੋਰ ਤੇਜ਼ ਕਰਨ ਲਈ ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਵਿਭਾਗ ਨਾਲ ਤਾਲਮੇਲ ਕਰਨ ਲਈ ਕਿਹਾ ਅਤੇ ਡੇਂਗੂ ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕਰਨ ‘ਤੇ ਜ਼ੋਰ ਦਿੱਤਾ। ਸਿਹਤ ਮੰਤਰੀ ਨੇ ਲੋਕਾਂ ਨੂੰ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਜ਼ਮੀਨੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। The post ਸਿਹਤ ਮੰਤਰੀ ਨੇ ਡੇਂਗੂ ਰੋਕਥਾਮ ਸਬੰਧੀ ਗਤੀਵਿਧੀਆਂ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨੂੰ ਹੋਰ ਸਰਗਰਮ ਰਹਿਣ ਦੇ ਦਿੱਤੇ ਨਿਰਦੇਸ਼ appeared first on TheUnmute.com - Punjabi News. Tags:
|
ਲੁਧਿਆਣਾ ਟੈਂਡਰ ਘੁਟਾਲੇ ਮਾਮਲੇ 'ਚ ਅਦਾਲਤ ਨੇ ਦੋਵੇਂ ਖ਼ੁਰਾਕ ਤੇ ਸਪਲਾਈ ਕੰਟਰੋਲਰਾਂ ਨੂੰ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ Wednesday 23 November 2022 11:00 AM UTC+00 | Tags: aam-aadmi-party breaking-news cm-bhagwant-mann crime dfsc fci ludhiana-tender-scam ludhiana-tender-scam-case multi-crore-tender-scam news punjab-vigilance-bureau sukhwinder-singh-gill-and-harveen-kaur tender-scam the-unmute-breaking-news ਚੰਡੀਗੜ੍ਹ 23 ਨਵੰਬਰ 2022: ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿਚ ਹੋਏ ਟੈਂਡਰ ਘੁਟਾਲੇ ਵਿਚ ਕਥਿਤ ਤੌਰ 'ਤੇ ਸ਼ਾਮਲ ਦੋ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰਾਂ (ਡੀ.ਐਫ਼.ਐਸ.ਸੀ.) ਸੁਖਵਿੰਦਰ ਸਿੰਘ ਗਿੱਲ ਅਤੇ ਹਰਵੀਨ ਕੌਰ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਉਨ੍ਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਬੀਤੇ ਦਿਨ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੁਕੱਦਮੇ ਵਿੱਚ ਮੁਲਜ਼ਮ ਤੇਲੂ ਰਾਮ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਕ੍ਰਿਸ਼ਨ ਲਾਲ ਧੋਤੀਵਾਲਾ ਅਤੇ ਅਨਿਲ ਜੈਨ (ਦੋਵੇਂ ਆੜਤੀਏ) ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਨਿਆਂਇਕ ਹਿਰਾਸਤ ਵਿੱਚ ਹਨ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ ਅਤੇ ਕ੍ਰਿਸ਼ਨ ਲਾਲ ਵਿਰੁੱਧ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਤਫਤੀਸ਼ ਅਨੁਸਾਰ ਸੁਖਵਿੰਦਰ ਸਿੰਘ ਡੀਐਫਐਸਸੀ ਨੇ 2 ਲੱਖ ਰੁਪਏ ਅਤੇ ਇੱਕ ਆਈਫੋਨ ਰਿਸ਼ਵਤ ਵਜੋਂ ਲਿਆ ਸੀ ਅਤੇ ਹਰਵੀਨ ਕੌਰ ਡੀਐਫਐਸਸੀ ਨੇ ਮੁਲਜ਼ਮ ਤੇਲੂ ਰਾਮ ਠੇਕੇਦਾਰ ਤੋਂ ਠੇਕੇਦਾਰਾਂ/ਟੈਂਡਰਰਾਂ ਦਾ ਪੱਖ ਪੂਰਨ ਲਈ 3 ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ। ਬਿਉਰੋ ਵੱਲੋਂ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ | The post ਲੁਧਿਆਣਾ ਟੈਂਡਰ ਘੁਟਾਲੇ ਮਾਮਲੇ 'ਚ ਅਦਾਲਤ ਨੇ ਦੋਵੇਂ ਖ਼ੁਰਾਕ ਤੇ ਸਪਲਾਈ ਕੰਟਰੋਲਰਾਂ ਨੂੰ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News. Tags:
|
ਮੁੱਖ ਸਕੱਤਰ ਵੱਲੋਂ ਪੁਲਿਸ ਤੇ ਟਰਾਂਸਪੋਰਟ ਵਿਭਾਗ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਦੇ ਆਦੇਸ਼ Wednesday 23 November 2022 11:29 AM UTC+00 | Tags: aam-aadmi-party breaking-news chief-minister-bhagwant-mann cm-bhagwant-mann news punjab punjab-government punjab-news punjab-police the-unmute-breaking-news the-unmute-punjab the-unmute-punjabi-news transport-department ਚੰਡੀਗੜ੍ਹ 23 ਨਵੰਬਰ 2022: ਸੂਬੇ ਵਿੱਚ ਖਤਮ ਕੀਤੀਆਂ ਟਰੱਕ ਯੂਨੀਅਨਾਂ ਵੱਲੋਂ ਉਦਯੋਗਾਂ ਲਈ ਖੜ੍ਹੀਆਂ ਕੀਤੀਆਂ ਜਾ ਰਹੀਆਂ ਦਿੱਕਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਯੂਨੀਅਨਾਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਉਦਯੋਗਾਂ ਨੂੰ ਦਰਪੇਸ਼ ਸਮੱਸਿਆਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆਂ ਵੱਲੋਂ ਅੱਜ ਡੀ.ਜੀ.ਪੀ. ਗੌਰਵ ਯਾਦਵ ਦੀ ਹਾਜ਼ਰੀ ਵਿੱਚ ਟਰਾਂਸਪੋਰਟ, ਉਦਯੋਗ ਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿੱਚ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਗਿਆ ਕਿ 13 ਦਸੰਬਰ 2017 ਤੋਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਅਣ-ਅਧਿਕਾਰਤ ਕਾਰਵਾਈਆਂ ਨਾਲ ਉਦਯੋਗਾਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ। ਮੁੱਖ ਸਕੱਤਰ ਨੇ ਟਰਾਂਸਪੋਰਟ ਤੇ ਪੁਲਿਸ ਵਿਭਾਗ ਨੂੰ 2017 ਵਿੱਚ ਭੰਗ ਦੇ ਕੀਤੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਟਰਾਂਸਪੋਰਟ ਵਿਭਾਗ ਨੂੰ ਕਿਹਾ ਕਿ ਜੇਕਰ ਕੋਈ ਸਰਕਾਰ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਤੁਰੰਤ ਪਰਮਿਟ ਰੱਦ ਕੀਤਾ ਜਾਵੇ। ਇਸੇ ਤਰ੍ਹਾਂ ਉਨ੍ਹਾਂ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਫੀਲਡ ਵਿੱਚ ਸਖਤੀ ਨਾਲ ਚੈਕਿੰਗ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ 2017 ਵਿੱਚ ਜਾਰੀ ਨੋਟੀਫਿਕੇਸ਼ਨ ਦੀ ਪਾਲਣਾ ਹਰ ਹੀਲੇ ਕੀਤੀ ਜਾਵੇ।ਜੇਕਰ ਕੋਈ ਟਰੱਕ ਆਪਰੇਟਰ ਕਿਸੇ ਨੂੰ ਪ੍ਰੇਸ਼ਾਨ ਕਰਦਾ ਹੈ ਤਾਂ ਪੁਲਿਸ ਤੁਰੰਤ ਕੇਸ ਦਰਜ ਕਰੇ। ਉਨ੍ਹਾਂ ਕਿਹਾ ਕਿ ਕੋਈ ਵੀ ਟਰੱਕ ਯੂਨੀਅਨ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਮੀਟਿੰਗ ਵਿੱਚ ਡੀ.ਜੀ.ਪੀ. ਗੌਰਵ ਯਾਦਵ, ਪ੍ਰਮੁੱਖ ਸਕੱਤਰ ਉਦਯੋਗ ਦਿਲੀਪ ਕੁਮਾਰ, ਸਕੱਤਰ ਟਰਾਂਸਪੋਰਟ ਵਿਕਾਸ ਗਰਗ, ਸਟੇਟ ਟਰਾਂਸਪੋਰਟ ਕਮਿਸ਼ਨਰ ਵਿਮਲ ਸੇਤੀਆ, ਏ.ਡੀ.ਜੀ.ਪੀ. ਇੰਟੈਲੀਜੈਂਸ ਜਤਿੰਦਰ ਸਿੰਘ ਔਲਖ ਤੋਂ ਇਲਾਵਾ ਵੀਡਿਓ ਕਾਨਫਰੰਸ ਰਾਹੀਂ ਸੂਬੇ ਦੇ ਜ਼ਿਲ੍ਹਿਆਂ ਦੇ ਸਮੂਹ ਡਿਪਟੀ ਕਮਿਸ਼ਨਰ, ਕਮਿਸ਼ਨਰ ਪੁਲਿਸ, ਐਸ.ਐਸ.ਪੀ., ਜ਼ਿਲਾ ਉਦਯੋਗ ਕੇਂਦਰਾਂ ਦੇ ਜਨਰਲ ਮੈਨੇਜਰ ਅਤੇ ਜ਼ਿਲਾ ਟਰਾਂਸਪੋਰਟ ਅਫਸਰ ਹਾਜ਼ਰ ਹੋਏ। The post ਮੁੱਖ ਸਕੱਤਰ ਵੱਲੋਂ ਪੁਲਿਸ ਤੇ ਟਰਾਂਸਪੋਰਟ ਵਿਭਾਗ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਦੇ ਆਦੇਸ਼ appeared first on TheUnmute.com - Punjabi News. Tags:
|
ਪਠਾਨਕੋਟ ਪੁਲਿਸ ਵਲੋਂ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ Wednesday 23 November 2022 11:36 AM UTC+00 | Tags: aam-aadmi-party breaking-news cm-bhagwant-mann news pathankot pathankot-police pathankot-police-news punjab punjab-government punjab-police the-unmute-latest-news the-unmute-punjabi-news ਪਠਾਨਕੋਟ 23 ਨਵੰਬਰ 2022: ਜਨਤਕ ਤੌਰ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਤੇ ਪਾਬੰਦੀ ਲਗਾਉਣ ਲਈ ਸੂਬਾ ਸਰਕਾਰ ਦੀ ਪ੍ਰਮੁੱਖ ਮੁਹਿੰਮ ਦੇ ਹਿੱਸੇ ਵਜੋਂ, ਪਠਾਨਕੋਟ ਪੁਲਿਸ ਨੇ ਸੋਸ਼ਲ ਮੀਡੀਆ ਤੇ ਬੰਦੂਕ ਸੱਭਿਆਚਾਰ ਦੀ ਪ੍ਰਦਰਸ਼ਨੀ ਕਰਕੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਕੱਦਮਾ ਦਰਜ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਨਿਊ ਥਰਿਆਲ, ਅਸ਼ੋਕ ਕੁਮਾਰ ਵਾਸੀ ਕਸ਼ਮੀਰੀ ਮੁਹੱਲਾ, ਸੁਜਾਨਪੁਰ, ਪਠਾਨਕੋਟ ਅਤੇ ਲਖਵਿੰਦਰ ਸਿੰਘ ਵਾਸੀ ਨਿਊ ਥਿਰਾਲ, ਵਜੋਂ ਹੋਈ ਹੈ। ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਲੋਕਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਇੱਕ ਵਿਸ਼ੇਸ਼ ਸੋਸ਼ਲ ਮੀਡੀਆ ਟੀਮ ਬਣਾਈ ਗਈ ਹੈ। ਅਲਰਟ ਸੋਸ਼ਲ ਮੀਡੀਆ ਟੀਮ ਨੇ ਸੋਸ਼ਲ ਮੀਡੀਆ 'ਤੇ ਹਥਿਆਰਾਂ ਨੂੰ ਜਨਤਕ ਤੌਰ ਤੇ ਪ੍ਰਦਰਸ਼ਿਤ ਕਰਨ ਤੇ ਪੰਜਾਬ ਸਰਕਾਰ ਦੀ ਰਾਜ ਵਿਆਪੀ ਪਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਇੰਸਟਾਗ੍ਰਾਮ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਉਪਰੋਕਤ ਅਪਰਾਧੀਆਂ ਦੀ ਇੱਕ ਵੀਡੀਓ ਲੱਭੀ ਹੈ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਖਿਲਾਫ ਥਾਣਾ ਸ਼ਾਹਪੁਰਕੰਡੀ, ਪਠਾਨਕੋਟ ਵਿਖੇ ਮੁਕੱਦਮਾ ਦਰਜ ਕਰ ਲਿਆ ਅਤੇ ਦੋ .32 ਬੋਰ ਰਿਵਾਲਵਰ ਅਤੇ ਵੀਡੀਓ ਵਿੱਚ ਦਿਖਾਈ ਦੇ ਰਹੀ ਸਫਾਰੀ ਕਾਰ ਨੂੰ ਜ਼ਬਤ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਅਸਲਾ ਉਨ੍ਹਾਂ ਦਾ ਹੈ ਅਤੇ ਉਨ੍ਹਾਂ ਨੇ ਗੁਨਾਹ ਕਬੂਲ ਕਰ ਲਿਆ ਹੈ। ਉਹ ਇੰਸਟਾਗ੍ਰਾਮ ਅਕਾਊਂਟ 'ਤੇ ਲਗਾਤਾਰ ਪੰਜਾਬੀ ਗੀਤਾਂ ਦੇ ਨਾਲ ਅਸਲੇ ਦੀਆਂ ਵੀਡੀਓਜ਼ ਪੋਸਟ ਕਰ ਰਹੇ ਸਨ।ਐਸਐਸਪੀ ਖੱਖ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਣਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਤਕ ਜਾਂ ਸੋਸ਼ਲ ਮੀਡੀਆ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਗੀਤਾਂ ਅਤੇ ਗਤੀਵਿਧੀਆਂ ਦੀ ਪੂਰਨ ਮਨਾਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਦੀਆਂ ਟੀਮਾਂ ਹਥਿਆਰਾਂ ਨੂੰ ਇੰਸਟਾਗ੍ਰਾਮ ਰੀਲਾਂ ਦੀ ਵਰਤੋਂ ਕਰਕੇ ਅਸਲੇ ਦੀ ਜਨਤਕ ਪਰਦਰਸ਼ਨੀ ਕਰਦੇ ਪਾਏ ਜਾਣ ਵਾਲੇ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਐਸਐਸਪੀ ਨੇ ਦੱਸਿਆ ਕਿ ਪੁਲੀਸ ਨੇ ਅਪਰਾਧੀਆਂ ਦੇ ਅਸਲਾ ਲਾਇਸੈਂਸ ਰੱਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਹੈ। The post ਪਠਾਨਕੋਟ ਪੁਲਿਸ ਵਲੋਂ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵਲੋਂ ਵਿੱਤ ਵਿਭਾਗ 'ਚ ਸੁਪਰਡੰਟ ਤੇ ਸੀਨੀਅਰ ਸਹਾਇਕਾਂ ਨੂੰ ਖਜਾਨਾ ਅਫ਼ਸਰ ਵਜੋਂ ਮਿਲੀ ਤਰੱਕੀ Wednesday 23 November 2022 11:47 AM UTC+00 | Tags: aam-aadmi-party cm-bhagwant-mann finance-department-punjab news punjab punjab-government punjab-news superintendent-and-senior-assistants the-unmute-breaking-news the-unmute-latest-news the-unmute-news treasury-officers ਚੰਡੀਗੜ੍ਹ 23 ਨਵੰਬਰ 2022: ਪੰਜਾਬ ਸਰਕਾਰ ਵੱਲੋਂ ਵਿੱਤ ਵਿਭਾਗ 'ਚ ਸੁਪਰਡੰਟ ਤੇ ਸੀਨੀਅਰ ਸਹਾਇਕਾਂ ਨੂੰ ਖਜਾਨਾ ਅਫ਼ਸਰਾਂ ਵਜੋਂ ਪਦ ਉਨਤ ਕੀਤਾ ਗਿਆ ਹੈ।ਪੰਜਾਬ ਦੇ ਰਾਜਪਾਲ ਪ੍ਰੰਸਨਤਾ ਪੂਰਵਕ ਖ਼ਜਾਨਾ ਸੰਸਥਾ ਵਿੱਚ ਤਾਇਨਾਤ ਹੇਠ ਦਰਸਾਏ ਸੁਪਰਡੰਟ ਗ੍ਰੈਂਡ-2/ਸੀਨੀਅਰ ਸਹਾਇਕਾਂ ਨੂੰ ਬਤੌਰ ਖਜਾਨਾ ਅਫ਼ਸਰ ਤਨਖਾਹ ਸਕੇਲ ਪੇਅ ਮੈਟ੍ਰਿਕ ਲੈਵਲ-13 ਜਮ੍ਹਾਂ ਮਿਲਣਯੋਗ ਭੱਤੇ ਵਿੱਚ ਪਦਉਨਤੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ | The post ਪੰਜਾਬ ਸਰਕਾਰ ਵਲੋਂ ਵਿੱਤ ਵਿਭਾਗ 'ਚ ਸੁਪਰਡੰਟ ਤੇ ਸੀਨੀਅਰ ਸਹਾਇਕਾਂ ਨੂੰ ਖਜਾਨਾ ਅਫ਼ਸਰ ਵਜੋਂ ਮਿਲੀ ਤਰੱਕੀ appeared first on TheUnmute.com - Punjabi News. Tags:
|
ਵਿਧਾਇਕ ਕੁਲਵੰਤ ਸਿੰਘ ਨੇ ਆਪਣੀ ਟੀਮ ਨਾਲ ਗੁਜਰਾਤ ਦੇ ਪਿੰਡਾਂ ਵਿੱਚ ਕੀਤਾ ਚੋਣ ਪ੍ਰਚਾਰ Wednesday 23 November 2022 12:26 PM UTC+00 | Tags: aam-aadmi-party breaking-news gujarat gujarat-election-2022 mla-kulwant-singh news ਮੋਹਾਲੀ, 23 ਨਵੰਬਰ 2022: ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਜ਼ੋਰਾਂ-ਸ਼ੋਰਾਂ ‘ ਨਾਲ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਦ ਰੈਲੀਆਂ ਕਰ ਰਹੇ ਹਨ। ਇਸ ਦੌਰਾਨ ਹਲਕਾ ਮੋਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਗੁਜਰਾਤ ਚੋਣਾਂ ਲਈ ਪਾਰਟੀ ਦੇ ਹੱਕ ਵਿੱਚ ਵਡੋਦਰਾ ਦੇ ਵੱਖ -ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ | ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਲਾਸੂੰਦਰਾ, ਪਿੰਡ ਜਬਲਾ, ਪਿੰਡ ਤਾਰੀਆਪੁਰਾ, ਪਿੰਡ ਬਾਤਪੁਰਾ ਅਤੇ ਪਿੰਡ ਨਮੀਸਰਾ, ਹਲਕਾ ਸਾਵਲੀ, ਵਡੋਦਰਾ ਵਿਖੇ ਪਹੁੰਚ ਕੇ ‘ਆਪ’ ਦੇ ਪੱਖ ਵਿੱਚ ਚੋਣ ਪ੍ਰਚਾਰ ਕੀਤਾ | ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਦੇ ਲੋਕ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ | ਇਸਦੇ ਨਾਲ ਹੀ ਉਨ੍ਹਾਂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਗੁਜਰਾਤ ਦੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਬਾਰੇ ਜਾਣੂ ਕਰਵਾਇਆ ਗਿਆ | ਇਨ੍ਹਾਂ ਗਰੰਟੀਆਂ ਵਿੱਚ ਸੂਬੇ ਵਿੱਚ ਰੁਜ਼ਗਾਰ ਗਾਰੰਟੀ ਮੁਹਿੰਮ ਤਹਿਤ ਬੇਰੁਜ਼ਗਾਰ ਨੌਜਵਾਨਾਂ ਰੁਜ਼ਗਾਰ, ਮੁਹੱਲਾ ਕਲੀਨਿਕ, ਪੰਜਾਬ ਦੇ ਤਰਜ਼ ‘ਤੇ 300 ਯੂਨਿਟ ਤੱਕ ਬਿਜਲੀ ਹਰ ਮਹੀਨੇ ਮੁਫ਼ਤ, ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਸ਼ਾਮਲ ਹਨ | ਇਸਦੇ ਨਾਲ ਹੀ ਪਿਛਲੇ ਸਾਲਾਂ ਵਿੱਚ ਪੇਪਰ ਲੀਕ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ, ਜੋ ਵੀ ਦੋਸ਼ੀ ਹੋਵੇਗਾ ਉਸਨੂੰ ਜੇਲ੍ਹ ਭੇਜਿਆ ਜਾਵੇਗਾ | ਗੁਜਰਾਤ ਵਿੱਚ ‘ਆਪ’ ਸਰਕਾਰ ਬਣਨ ‘ਤੇ ਸੂਬੇ ਵਿੱਚ ਹੋਏ ਸਾਰੇ ਘੁਟਾਲਿਆਂ ਦੀ ਜਾਂਚ ਕੀਤੀ ਜਾਵੇਗੀ | ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਨਮੀਸਰਾ ਦੇ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਨੇ ਆਮ ਆਦਮੀ ਪਾਰਟੀ ਵਲੋਂ ਸੂਬੇ ਵਿੱਚ ਰੁਜ਼ਗਾਰ ਗਾਰੰਟੀ ਮੁਹਿੰਮ ਤਹਿਤ ਬੇਰੁਜ਼ਗਾਰਾਂ ਦੀ ਰਜਿਸਟ੍ਰੇਸ਼ਨ ਫਾਰਮ ਭਰਵਾਏ, ਤਾਂ ਜੋ ਯੋਗਤਾ ਦੇ ਆਧਾਰ ‘ਤੇ ਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ | ਆਪ’ ਵਲੋਂ ਪਿੰਡ-ਪਿੰਡ ਜਾ ਕੇ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕਰਵਾਉਣਗੇ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਪਿਛਲੇ 27 ਸਾਲਾਂ ਤੋਂ ਭਾਜਪਾ ਦਾ ਰਾਜ ਹੈ, ਜਿਸ ਨੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਤੋਂ ਸਿਵਾਏ ਕੁਝ ਨਹੀਂ ਦਿੱਤਾ। ਹੁਣ ਸਮਾਂ ਆ ਗਿਆ ਹੈ ਜਦੋਂ ਗੁਜਰਾਤ ਦੇ ਲੋਕਾਂ ਨੂੰ ਬਦਲਾਅ ਦੇ ਪੱਖ 'ਚ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕਰਦੀ | The post ਵਿਧਾਇਕ ਕੁਲਵੰਤ ਸਿੰਘ ਨੇ ਆਪਣੀ ਟੀਮ ਨਾਲ ਗੁਜਰਾਤ ਦੇ ਪਿੰਡਾਂ ਵਿੱਚ ਕੀਤਾ ਚੋਣ ਪ੍ਰਚਾਰ appeared first on TheUnmute.com - Punjabi News. Tags:
|
ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਪ੍ਰਧਾਨ ਅਚਾਰਿਆ ਜਗਦੰਬਾ ਰਤੁੜੀ ਨੇ ਨਵੀਂ ਕਾਰਜਕਾਰੀ ਕਮੇਟੀ ਦਾ ਕੀਤਾ ਗਠਨ Wednesday 23 November 2022 01:45 PM UTC+00 | Tags: acharya-jagdamba-raturi breaking-news central-temple-pujari-parishad mohali-news news ਮੋਹਾਲੀ 24 ਨਵੰਬਰ 2022: ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਦੇ ਚੌਥੀ ਵਾਰ ਸਰਬਸੰਮਤੀ ਨਾਲ ਅਚਾਰਿਆ ਜਗਦੰਬਾ ਰਤੁੜੀ ਦੇ ਪ੍ਰਧਾਨ ਚੁਣੇ ਜਾਨ ਤੋਂ ਬਾਅਦ ਬੁਧਵਾਰ ਨੂੰ ਪ੍ਰੀਸ਼ਦ ਦੀ ਨਵੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਪ੍ਰੀਸ਼ਦ ਦੇ ਸੰਸਥਾਪਕ ਪੰਡਿਤ ਸੁੰਦਰਲਾਲ ਬੀਜਲਵਾਣ,ਪ੍ਰਧਾਨ ਅਚਾਰਿਆ ਜਗਦੰਬਾ ਰਤੁੜੀ ਨੇ ਇਕ ਹਫਤੇ ਦੇ ਬਾਅਦ ਸੋਚ ਵਿਚਾਰ ਕਰਕੇ ਕਾਰਜਕਾਰੀ ਕਮੇਟੀ ਵਿਚ ਉਹਨ੍ਹਾਂ ਨੂੰ ਜਗਾਹ ਦਿਤੀ ਗਈ ਹੈ ਜੋ ਪੁਜਾਰੀ ਕਲਿਆਨ ਅਤੇ ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਦੇ ਨਾਲ ਨਾਲ ਪੁਜਾਰੀ ਪ੍ਰੀਸ਼ਦ ਦੇ ਲਈ ਜਿਆਦਾ ਤੋਂ ਜਿਆਦਾ ਟਾਈਮ ਦੇ ਸਕਣ | ਇਸ ਮੌਕੇ ਗੱਲਬਾਤ ਕਰਦੇ ਹੋਏ ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਰਜਿ. ਮੋਹਾਲੀ ਦੇ ਇਸ ਵੇਲੇ ਦੇ ਪ੍ਰਧਾਨ ਅਚਾਰਿਆ ਜਗਦੰਬਾ ਰਤੁੜੀ ਅਤੇ ਆਦਿ ਕਾਰਜਕਾਰੀ ਅਹੁਦੇਦਾਰਾਂ ਨੇ ਦਸਿਆ ਕੇ ਮੰਦਿਰ ਪੁਜਾਰੀ ਪ੍ਰੀਸ਼ਦ ਦੇ ਗਠਨ ਨਾਲ ਇਕ ਪਾਸੇ ਜਿਥੇ ਪੁਜਾਰੀ / ਬ੍ਰਾਹਮਣ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਦੂਜੇ ਪਾਸੇ ਮੋਹਾਲੀ ਦੇ ਸਾਰੇ ਮੰਦਿਰ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਨੇ ਵੀ ਖੁਸ਼ੀ ਜ਼ਾਹਿਰ ਕਰਦੇ ਵਧਾਈਆਂ ਦੇ ਰਹੇ ਹਨ |ਉਹਨ੍ਹਾਂ ਨੇ ਕਿਹਾ ਕੇ ਪਹਿਲਾ ਵੀ ਕਿਹਾ ਹੈ ਅਤੇ ਅੱਜ ਵੀ ਕਿਹਾ ਜਾ ਰਿਹਾ ਹੈ ਕੇ ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਦਾ ਗਠਨ ਕਰਨਾ ਅਤੇ ਵਿਸਤਾਰ ਕਰਨਾ ਕਿਸੇ ਵੀ ਤਰ੍ਹਾਂ ਰਾਜਨੀਤਕ ਨਹੀਂ ਹੈ ਇਹ ਇਕ ਧਾਰਮਿਕ ਸੰਸਥਾ ਹੈ ਅਤੇ ਇਸਦਾ ਕੰਮ ਪੁਜਾਰੀਆਂ ਦੀ ਮੁਸ਼ਕਿਲਾਂ ਦਾ ਹਲ ਕਰਨਾ ਅਤੇ ਸਮਾਜ ਵਿੱਚ ਗਰੀਬ ਯਾ ਜਰੂਰਤਮੰਦ ਪੁਜਾਰੀਆਂ / ਬ੍ਰਾਹਮਣਾ ਅਤੇ ਉਹਨ੍ਹਾਂ ਦੇ ਪਰਿਵਾਰਾਂ ਦਾ ਵਿਕਾਸ ਕਰਨਾ ਹੈ | ਉਹਨ੍ਹਾਂ ਨੇ ਕਿਹਾ ਕੇ ਹੁਣ ਕਾਰਜਕਾਰੀ ਕਮੇਟੀ ਦਾ ਗਠਨ ਹੋ ਚੁਕਿਆ ਹੈ ਜਿਸ ਵਿੱਚ 21 ਮੇਂਬਰਾ ਨੂੰ ਅਹੁਦੇ ਦਿਤੇ ਗਏ ਹਨ ਅਤੇ ਸਾਰੇ ਪੰਡਿਤ / ਅਚਾਰਿਆ ਦਾ ਪਹਿਲਾ ਵੀ ਬਹੁਤ ਯੋਗਦਾਨ ਰਿਹਾ ਹੈ ਅਤੇ ਅੱਗੇ ਵੀ ਮਿਲੇਗਾ | ਅਚਾਰਿਆ / ਪ੍ਰਧਾਨ ਜਗਦੰਬਾ ਰਤੁੜੀ ਨੇ ਕਿਹਾ ਕੇ ਜਲਦੀ ਹੀ ਪੁਜਾਰੀ ਪ੍ਰੀਸ਼ਦ ਦੇ ਕੰਮ ਦਿਖਾਈ ਦੇਣ ਲੱਗ ਜਾਣਗੇ ਅਤੇ ਜੋ ਕੰਮਾਂ ਵਿੱਚ ਕਿਸੀ ਕਾਰਣ ਦੇਰੀ ਹੋ ਪਈ ਉਹਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ | ਇਸ ਮੌਕੇ ਸਾਰੇ ਕਾਰਜਕਾਰੀ ਅਹੁਦੇਦਾਰਾਂ ਨੂੰ ਸੰਸਥਾਪਕ ਪੰਡਿਤ ਸੁੰਦਰਲਾਲ ਬੀਜਲਵਾਨ ਨੇ ਫੁੱਲਾਂ ਦਾ ਹਾਰ ਪਾਕੇ ਉਹਨ੍ਹਾਂ ਦੇ ਨਾਮਾਂ ਦੀ ਘੋਸ਼ਣਾ ਕੀਤੀ ਅਤੇ ਮੰਚ ਤੇ ਸਨਮਾਨਿਤ ਵੀ ਕੀਤਾ |ਇਸ ਮੌਕੇ ਕਾਰਜਕਾਰੀ ਅਹੁਦੇਦਾਰਾਂ ਨੇ ਪ੍ਰਧਾਨ ਸ਼੍ਰੀ ਰਤੁੜੀ ਨੂੰ ਆਉਣਾ ਪੂਰਾ ਸਹਿਯੋਗ ਦੇਣ ਅਤੇ ਆਪਣੇ ਅਹੁਦੇ ਮਾਣ ਬਣਾਏ ਰੱਖਣ ਦਾ ਭਰੋਸਾ ਵੀ ਦਿਤਾ | ਪੁਜਾਰੀ ਪ੍ਰੀਸ਼ਦ ਦੇ ਕਾਰਜਕਾਰੀ ਕਮੇਟੀ ਵਿੱਚ ਕਿਸਨੂੰ ਕੀ ਜਿੰਮੇਵਾਰੀ ਮਿਲੀ?ਅਚਾਰਿਆ ਜਗਦੰਬਾ ਰਤੁੜੀ ਨੇ ਦਸਿਆ ਕੇ ਇਸ ਵਾਰ ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਦੀ ਨਵੀ ਕਾਰਜਕਾਰੀ ਕਮੇਟੀ ਵਿੱਚ ਦੋ ਜਾਣਿਆ ਨੂੰ ਜਿਸ ਵਿੱਚ ਸ਼੍ਰੀ ਸ਼ੰਕਰ ਸ਼ਾਸਤਰੀ ਅਤੇ ਸ਼ਿਵਾਨੰਦ ਜੋਸ਼ੀ ਨੂੰ ਸਰਪ੍ਰਸਤ,ਸੋਹਣ ਲਾਲ ਸ਼ਾਸਤਰੀ ਚੇਅਰਮੈਨ,ਗੋਪਾਲ ਮਣੀ ਮਿਸ਼ਰਾ ਉਪ ਚੇਅਰਮੈਨ,ਕਿਸ਼ੋਰ ਸ਼ਾਸਤਰੀ ਅਤੇ ਟੀਕਾ ਰਾਮ ਸ਼ਾਸਤਰੀ ਨੂੰ ਸੀਨੀਅਰ ਉਪ ਪ੍ਰਧਾਨ,ਯੋਗੇਸ਼ਵਰ ਪ੍ਰਸਾਦ ਕੰਨਵਾਲ ਨੂੰ ਜਨਰਲ ਸਕੱਤਰ,ਸ਼ਸ਼ੀ ਵਸ਼ਿਸ਼ਠ ਉਪ ਸਕੱਤਰ,ਵਿਜੈ ਨੋਟਿਆਲ ਪ੍ਰਬੰਧਕ ਸਕੱਤਰ, ਸਰਵੇਸ਼ਰ ਪ੍ਰਸਾਦ ਗੌੜ ਖਜਾਨਚੀ, ਰਾਧਾ ਕ੍ਰਿਸ਼ਨ ਜੋਸ਼ੀ ਉਪ ਖਜਾਨਚੀ, ਮੰਚ ਸੰਚਾਲਕ ਜਗਤਰਾਮ ਕੋਠੀਆਲ, ਉਪ ਮੰਚ ਸੰਚਾਲਕ ਅਰਵਿੰਦ ਕੀਮੋਠੀ,ਸਭਾਪਤੀ ਮਹੇਸ਼ ਨੋਟਿਆਲ, ਉਪ ਸਭਾਪਤੀ ਦੇਵੇਸ਼ਵਰ ਵਿਆਸ,ਮੁਖ ਸਲਾਹਕਾਰ ਅਤੇ ਸਾਰੰਕਸ਼ਣ ਮੰਡਲ ਲੱਕੀ ਸ਼ਰਮਾ,ਸ਼ਸ਼ੀ ਸ਼ਾਸਤਰੀ ਫੇਸ 9,ਸੁਧੀਰ ਜੋਸ਼ੀ ਦੇ ਅਲਾਵਾ ਸੰਗਠਨ ਮੰਤਰੀ ਵਿੱਚ ਰਾਜੇਸ਼ ਜੋਸ਼ੀ ਅਤੇ ਪ੍ਰਚਾਰ ਮੰਤਰੀ ਦੀ ਜਿੰਮੇਵਾਰੀ ਅਭਿਮਨ੍ਯੂ ਮਿਸ਼ਰਾ ਨੂੰ ਮਿਲੀ | The post ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਪ੍ਰਧਾਨ ਅਚਾਰਿਆ ਜਗਦੰਬਾ ਰਤੁੜੀ ਨੇ ਨਵੀਂ ਕਾਰਜਕਾਰੀ ਕਮੇਟੀ ਦਾ ਕੀਤਾ ਗਠਨ appeared first on TheUnmute.com - Punjabi News. Tags:
|
ਸਿੱਖਿਆ ਮੰਤਰੀ ਵੱਲੋਂ ਸਕੂਲ ਡਿਊਟੀ ਤੋਂ ਬਿਨਾਂ ਹੋਰਨਾਂ ਵਿਭਾਗਾਂ 'ਚ ਕੰਮ ਕਰਨ ਵਾਲੇ ਅਧਿਆਪਕਾਂ ਸਬੰਧੀ ਜਾਣਕਾਰੀ ਤਲਬ Wednesday 23 November 2022 01:50 PM UTC+00 | Tags: harjot-singh-bains minister-of-education news punjab-minister-of-education punjab-school ਚੰਡੀਗੜ 23 ਨਵੰਬਰ 2022 : ਪੰਜਾਬ ਦੇ ਸਕੂਲ ਸਿੱਖਿਆ, ਜੇਲ ਅਤੇ ਜਲ ਸਰੋਤ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਪੰਜਾਬ ਦੀ ਸਕੂਲ ਸਿੱਖਿਆ ਨੂੰ ਮਜਬੂਤ ਅਤੇ ਤਰਕਸੰਗਤ ਬਣਾਉਣ ਦੇ ਮੰਤਵ ਨਾਲ ਪਿਛਲੇ ਲੰਬੇ ਸਮੇਂ ਤੋਂ ਸਕੂਲਾਂ ਵਿੱਚ ਪੜਾਉਣ ਦੀ ਬਜਾਇ ਵੱਖ – ਵੱਖ ਦਫਤਰਾਂ ਵਿੱਚ ਡਿਊਟੀ ਜਾਂ ਡੈਪੂਟੇਸ਼ਨ ਤੇ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਵਾਪਸ ਸਕੂਲਾਂ ਵਿੱਚ ਲਿਆਉਣ ਵਾਸਤੇ ਯਤਨ ਆਰੰਭ ਦਿੱਤੇ ਹਨ । ਸ. ਬੈਂਸ ਨੇ ਅੱਜ ਇੱਥੇ ਦੱਸਿਆ ਕਿ ਉਹਨਾਂ ਨੂੰ ਫੀਲਡ ਵਿੱਚੋਂ ਇਹ ਰਿਪੋਰਟਾਂ ਮਿਲੀਆਂ ਹਨ ਕਿ ਸਕੂਲ ਸਿੱਖਿਆ ਵਿਭਾਗ ਦੇ ਕੁਝ ਕਰਮਾਚਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਦੀ ਬਜਾਇ ਵੱਖ- ਵੱਖ ਦਫਤਰਾਂ ਵਿੱਚ ਬੈਠੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ । ਉਹਨਾਂ ਦੱਸਿਆ ਕਿ ਇਸ ਸਬੰਧੀ ਅੱਜ ਹੀ ਸ਼ਾਮ ਤੱਕ ਜਿਲਾ ਸਿੱਖਿਆ ਦਫਤਰਾਂ ਤੋਂ ਮੁਕੰਮਲ ਡਾਟਾ ਮੰਗ ਲਿਆ ਗਿਆ ਹੈ ਜਿਸ ਵਿੱਚ ਸਕੂਲ ਤੋਂ ਬਾਹਰ ਗਏ ਕਰਮਚਾਰੀ ਦਾ ਨਾਮ ਤੇ ਅਹੁਦਾ , ਸਕੂਲ ਤੋਂ ਕਿੰਨੇ ਸਮੇਂ ਤੋਂ ਬਾਹਰ ਡਿਊਟੀ ਕਰ ਰਿਹਾ ਹੈ ਅਤੇ ਕਿਸਦੇ ਹੁਕਮਾਂ ਨਾਲ ਇਹ ਨਿਯੁਕਤੀ ਕੀਤੀ ਗਈ ਸੀ ਆਦਿ ਸਭ ਦੀ ਜਾਣਕਾਰੀ ਇਕੱਠੀ ਕਰਕੇ ਇਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਸਕੂਲ ਵਿੱਚ ਹਾਜਰ ਕਰਵਾਇਆ ਜਾਵੇਗਾ । ਸਿੱਖਿਆ ਮੰਤਰੀ ਸ. ਬੈਂਸ ਨੇ ਇਹ ਵੀ ਦੱਸਿਆ ਕਿ ਜੇਕਰ ਇਸ ਸਬੰਧੀ ਕਿਸੇ ਸਕੂਲ ਮੁੱਖੀ ਜਾਂ ਜਿਲਾ ਅਧਿਕਾਰੀ ਨੇ ਕਿਸੇ ਮੁਲਾਜਮ ਦਾ ਡਾਟਾ ਛੁਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਵੀ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ । ਸ. ਬੈਂਸ ਨੇ ਪੰਜਾਬ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਦੇਸ਼ ਵਿੱਚੋਂ ਨਮੂਨੇ ਦਾ ਸਿਸਟਮ ਵਿਕਸਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਉਹ ਵਿਭਾਗ ਵਿੱਚ ਸੁਧਾਰ ਲਿਅਉਣ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਯਤਨਸ਼ੀਲ ਹਨ , ਜਿਸਦੇ ਆਉਣ ਵਾਲੇ ਸਮੇਂ ਵਿੱਚ ਵਧੀਆ ਨਤੀਜੇ ਵੀ ਸਾਹਮਣੇ ਆਉਣਗੇ । The post ਸਿੱਖਿਆ ਮੰਤਰੀ ਵੱਲੋਂ ਸਕੂਲ ਡਿਊਟੀ ਤੋਂ ਬਿਨਾਂ ਹੋਰਨਾਂ ਵਿਭਾਗਾਂ ‘ਚ ਕੰਮ ਕਰਨ ਵਾਲੇ ਅਧਿਆਪਕਾਂ ਸਬੰਧੀ ਜਾਣਕਾਰੀ ਤਲਬ appeared first on TheUnmute.com - Punjabi News. Tags:
|
ਪੰਜਾਬ ਮੰਡੀ ਬੋਰਡ ਵਲੋਂ ਜੀ.ਆਈ.ਐਸ. ਤਕਨੀਕ ਨਾਲ ਸੜਕਾਂ ਨੂੰ ਨਾਪਣਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵੱਡੀ ਪ੍ਰਾਪਤੀ : ਕੁਲਦੀਪ ਸਿੰਘ ਧਾਲੀਵਾਲ Wednesday 23 November 2022 02:15 PM UTC+00 | Tags: gis-by-punjab-mandi-board kuldeep-singh-dhaliwal news punjab-mandi-board ਚੰਡੀਗੜ੍ਹ 23 ਨਵੰਬਰ 2022: ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੜਕਾਂ ਮਾਪਣ ਲਈ ਅਤਿ ਅਧੁਨਿਕ ਜੀ.ਆਈ.ਐਸ ਤਕਨੀਕ ਲਿਆਂਦੀ ਗਈ ਹੈ।ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵਲੋਂ ਜੀ.ਆਈ.ਐਸ ਤਕਨੀਕ ਨਾਲ ਸੜਕਾਂ ਦਾ ਨਾਪ ਲਿਆ ਗਿਆ ਜੇ ਕਿ ਲੇਟੈਸਟ ਤਕਨੀਕ ਹੈ।ਜੀ.ਆਈ.ਐਸ ਤਕਨੀਕ ਕਾਰਨ 64,878 ਕਿਲੋ ਮੀਟਰ ਪੇਂਡੂ ਲੰਿਕ ਸੜਕਾਂ ਵਿੱਚੋਂ 538 ਕਿੱਲੋ ਮੀਟਰ ਦਾ ਨਾਪ ਦਾ ਫਰਕ ਨਿਕਲਿਆ ਹੈ। ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਇਹ ਸਰਕਾਰ ਦੀ ਵੱਡੀ ਉਪਲਬਧੀ ਹੈ, ਕਿਉਂਕਿ ਇਹ ਇਸ ਨਾਲ ਰੋਡ ਡਾਟਾ ਬੁੱਕ ਦੇ ਮੁਕਾਬਲੇ 538 ਕਿੱਲੋ ਮੀਟਰ ਦੇ ਨਾਪ ਦੇ ਟੈਂਡਰਾਂ ਦਾ ਕੁੱਲ ਫਰਕ ਪਵੇਗਾ। ਉਨ੍ਹਾਂ ਦੱਆਿ ਕਿ ਸੜਕਾਂ ਦੇ ਮੋੜਾਂ, ਕੂਹਣੀ ਮੋੜਾਂ, 90 ਡਿਗਰੀ ਦੇ ਮੌੜਾਂ ਆਦਿ ਦਾ ਨਾਪ ਮੈਨੂਅਲ ਤੌਰ 'ਤੇ ਸਹੀ ਢੰਗ ਨਾਲ ਲੈਣਾ ਸੰਭਵ ਨਹੀਂ ਹੈ। ਇਸੇ ਤਰਾਂ ਸੜਕਾਂ ਦੀ ਰਿਪੇਅਰ ਸਮੇਂ ਖੱਡਿਆਂ ਦੀ ਚੌੜਾਈ ਅਤੇ ਗਹਿਰਾਈ ਦਾ ਨਾਪ ਮੈਨੂਅਲ ਤੌਰ ਤੇ ਸਹੀ ਢੰਗ ਨਾਲ ਲਗਾਉਣਾ ਸੰਭਵ ਨਹੀਂ ਹੈ। ਮੰਤਰੀ ਨੇ ਦੱਸਿਆ ਕਿ ਜੀ.ਆਈ.ਐਸ. ਤਕਨੀਕ ਨਾਲ ਇਸ ਨਾਪ ਵਿੱਚ ਵੀ ਪਾਰਦਸ਼ਤਾ ਆਵੇਗੀ ਅਤੇ ਰਿਪੇਅਰ ਤੇ ਸਰਕਾਰ ਦਾ ਖਰਚ ਘਟੇਗਾ। The post ਪੰਜਾਬ ਮੰਡੀ ਬੋਰਡ ਵਲੋਂ ਜੀ.ਆਈ.ਐਸ. ਤਕਨੀਕ ਨਾਲ ਸੜਕਾਂ ਨੂੰ ਨਾਪਣਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵੱਡੀ ਪ੍ਰਾਪਤੀ : ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News. Tags:
|
ਨਾਮੀ ਉਚੇਰੀ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਨਗੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ: ਹਰਜੋਤ ਸਿੰਘ ਬੈਂਸ Wednesday 23 November 2022 02:17 PM UTC+00 | Tags: breaking-news harjot-singh-bains punjab-government-schools ਚੰਡੀਗੜ੍ਹ 23 ਨਵੰਬਰ 2022 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਨ ਵਿਚ ਨਾਮੀ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਸਿੱਖਿਆ ਹਾਸਲ ਕਰਨ ਦੀ ਚੇਟਕ ਲਾਉਣ ਅਤੇ ਇਨ੍ਹਾਂ ਸੰਸਥਾਵਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਨਾਮੀਂ ਉਚੇਰੀ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਫ਼ੈਸਲੇ ਨਾਲ 3661 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 9ਵੀਂ ਤੋਂ 12 ਵੀਂ ਤੱਕ 20 ਵਿਦਿਆਰਥੀਆਂ ( 5 ਵਿਦਿਆਰਥੀ ਪ੍ਰਤੀ ਜਮਾਤ ) ਨੂੰ ਇਨ੍ਹਾਂ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਵਾਉਣ ਲਈ 1 ਕਰੋੜ 46 ਲੱਖ 44 ਹਜ਼ਾਰ ਖਰਚ ਕਰੇਗੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਪ੍ਰਤੀ ਵਿਦਿਆਰਥੀ ਸਿੱਖਿਆ ਵਿਭਾਗ , ਪੰਜਾਬ ਵੱਲੋਂ ਪ੍ਰਤੀ ਵਿਦਿਆਰਥੀ ਲਈ ਕੁੱਲ 200/- ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਅਤੇ ਕੁੱਲ 75000 ਵਿਦਿਆਰਥੀ ਸਾਇੰਸ ਸਿਟੀ, ਆਈ.ਆਈ.ਟੀ. ਜਾਂ ਉਚੇਰੀ ਸਿੱਖਿਆ ਸੰਸਥਾਨ ਦਾ ਦੌਰਾ ਕਰਨਗੇ। ਸ. ਬੈਂਸ ਨੇ ਦੱਸਿਆ ਕਿ ਇਸ ਕਾਰਜ਼ ਲਈ ਜ਼ਿਲ੍ਹਾ ਅੰਮ੍ਰਿਤਸਰ ਨੂੰ 9.12 ਲੱਖ, ਬਰਨਾਲਾ ਨੂੰ 3.68 ਲੱਖ, ਬਠਿੰਡਾ ਨੂੰ 8 ਲੱਖ, ਫਰੀਦਕੋਟ ਨੂੰ 3.48 ਲੱਖ, ਫਤਿਹਗੜ੍ਹ ਸਾਹਿਬ ਨੂੰ 3.20 ਲੱਖ, ਫਜਿਲਕਾ ਨੂੰ 6 ਲੱਖ, ਫ਼ਿਰੋਜ਼ਪੁਰ ਨੂੰ 4.88 ਲੱਖ, ਗੁਰਦਾਸਪੁਰ ਨੂੰ 8.08 ਲੱਖ, ਹੁਸ਼ਿਆਰਪੁਰ ਨੂੰ 10.60 ਲੱਖ, ਜਲੰਧਰ ਨੂੰ 11.20 ਲੱਖ, ਕਪੂਰਥਲਾ ਨੂੰ 5.32 ਲੱਖ, ਲੁਧਿਆਣਾ ਨੂੰ 14 ਲੱਖ, ਮਲੇਰਕੋਟਲਾ ਨੂੰ 2.20 ਲੱਖ, ਮਾਨਸਾ ਨੂੰ 5.20 ਲੱਖ, ਮੋਗਾ ਨੂੰ 6.56 ਲੱਖ, ਮੋਹਾਲੀ ਨੂੰ 4.40 ਲੱਖ, ਮੁਕਤਸਰ ਨੂੰ 6.16 ਲੱਖ , ਨਵਾਂ ਸ਼ਹਿਰ ਨੂੰ 4.12 ਲੱਖ, ਪਠਾਨਕੋਟ ਨੂੰ 3.20 ਲੱਖ, ਪਟਿਆਲਾ ਨੂੰ 8.32 ਲੱਖ, ਰੋਪੜ ਨੂੰ 4.64 ਲੱਖ, ਸੰਗਰੂਰ ਨੂੰ 7.04 ਲੱਖ, ਤਰਨਤਾਰਨ ਨੂੰ 7.04 ਲੱਖ ਰੁਪਏ ਦੀ ਜ਼ਿਲ੍ਹਾ ਅਨੁਸਾਰ ਰਾਸ਼ੀ ਜਾਰੀ ਕੀਤੀ ਗਈ ਹੈ । The post ਨਾਮੀ ਉਚੇਰੀ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਨਗੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ: ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
ਗੁਜਰਾਤ ਵਿਧਾਨ ਸਭਾ ਚੋਣਾਂ: ਰਾਘਵ ਚੱਢਾ ਨੇ ਕੇਜਰੀਵਾਲ ਦੀ ਤਾਰੀਫ ਵਿੱਚ ਬੋਲਿਆ ਫਿਲਮ ਸ਼ੋਲੇ ਦਾ ਮਸ਼ਹੂਰ ਡਾਇਲਾਗ Wednesday 23 November 2022 02:20 PM UTC+00 | Tags: aam-aadmi-party news raghav-chadha rajya-sabha-member ਚੰਡੀਗੜ੍ਹ 23 ਨਵੰਬਰ 2022: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਦੇ ਹੋਏ ਬਾਲੀਵੁੱਡ ਦੀ ਮਸ਼ਹੂਰ ਫਿਲਮ ਸ਼ੋਲੇ ਦੇ ਇੱਕ ਡਾਇਲਾਗ ਦਾ ਹਵਾਲਾ ਦਿੰਦੇ ਹੋਏ ਕਿਹਾ, "ਅਬ ਮਿਲੋਂ ਦੂਰ ਕੋਈ ਭ੍ਰਿਸ਼ਟਾਚਾਰੀ ਰੋਤਾ ਹੈ ਤੋ ਉਸਕੀ ਮਾਂ ਕਹਤੀ ਹੈ…. ਸੋ ਜਾ ਬੇਟਾ ਵਰਨਾ ਕੇਜਰੀਵਾਲ ਆ ਜਾਏਗਾ।" 'ਆਪ' ਉਮੀਦਵਾਰ ਦੇ ਪ੍ਰਚਾਰ ਲਈ ਬੁੱਧਵਾਰ ਨੂੰ ਕਾਂਕਰੇਜ ਵਿਧਾਨ ਸਭਾ ਪਹੁੰਚੇ ਰਾਘਵ ਚੱਢਾ ਨੇ ਕਿਹਾ ਕਿ ਭ੍ਰਿਸ਼ਟ ਲੋਕ ਅਰਵਿੰਦ ਕੇਜਰੀਵਾਲ ਤੋਂ ਬੇਹੱਦ ਡਰੇ ਹੋਏ ਹਨ।ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਜਨਮ ਹੀ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹੋਇਆ ਹੈ। ਸਿਰਫ਼ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਹੀ ਆਮ ਲੋਕਾਂ ਨੂੰ ਮਹਿੰਗਾਈ ਤੋਂ ਛੁਟਕਾਰਾ ਦਿਵਾਉਣ ਦੀ ਕਾਬਲੀਅਤ ਰੱਖਦੇ ਹਨ। ਰਾਜ ਸਭਾ ਮੈਂਬਰ ਅਤੇ ਗੁਜਰਾਤ ਸੂਬੇ ਦੇ ਸਹਿ-ਇੰਚਾਰਜ ਰਾਘਵ ਚੱਢਾ ਪਿਛਲੇ ਕਈ ਹਫ਼ਤਿਆਂ ਤੋਂ ਗੁਜਰਾਤ ਦੇ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਾ ਦੇ ਭਰਪੂਰ ਸਮਰਥਨ ਤੋਂ ਸਾਫ਼ ਹੈ ਕਿ ਗੁਜਰਾਤ ਵਿੱਚ ਬਦਲਾਅ ਆ ਰਿਹਾ ਹੈ। The post ਗੁਜਰਾਤ ਵਿਧਾਨ ਸਭਾ ਚੋਣਾਂ: ਰਾਘਵ ਚੱਢਾ ਨੇ ਕੇਜਰੀਵਾਲ ਦੀ ਤਾਰੀਫ ਵਿੱਚ ਬੋਲਿਆ ਫਿਲਮ ਸ਼ੋਲੇ ਦਾ ਮਸ਼ਹੂਰ ਡਾਇਲਾਗ appeared first on TheUnmute.com - Punjabi News. Tags:
|
ਵਿਜੀਲੈਂਸ ਬਿਓਰੋ ਵਲੋਂ ਮੋਟਰ ਵਹੀਕਲ ਇੰਸਪੈਕਟਰ ਦਾ ਭਗੌੜਾ ਕਰਿੰਦਾ ਗ੍ਰਿਫਤਾਰ Wednesday 23 November 2022 03:40 PM UTC+00 | Tags: breaking-news motor-vehicle-inspector punjab-vigilance-bureau ਚੰਡੀਗੜ੍ਹ 23 ਨਵੰਬਰ 2022: ਪੰਜਾਬ ਵਿਜੀਲੈ਼ਸ ਬਿਓਰੋ ਵਲੋਂ ਪਿਛਲੇ ਦਿਨੀਂ ਮੋਟਰ ਵਹੀਕਲ ਇੰਸਪੈਕਟਰ, (ਐਮ.ਵੀ.ਆਈ.) ਜਲੰਧਰ ਦਫਤਰ ਵਿੱਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਉਥੋਂ ਦੇ ਐਮ.ਵੀ.ਆਈ. ਨਰੇਸ਼ ਕਲੇਰ ਵੱਲੋਂ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵੱਡੀ ਪੱਧਰ ਤੇ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਚਾਰ ਦਾ ਪਰਦਾਫਾਸ਼ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 7 ਨਾਮਜਦ ਦੋਸ਼ੀ ਫਰਾਰ ਚੱਲ ਰਹੇ ਸਨ ਜਿੰਨਾ ਵਿਚੋਂ ਅੱਜ ਦੋਸ਼ੀ ਸੁਰਜੀਤ ਸਿੰਘ, ਪ੍ਰਾਈਵੇਟ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਏਜੰਟ ਉਕਤ ਐਮ.ਵੀ.ਆਈ., ਜਲੰਧਰ ਨਾਲ ਮਿਲੀ ਭੁਗਤ ਕਰਕੇ ਕਮਰਸ਼ੀਅਲ ਅਤੇ ਪ੍ਰਾਈਵੇਟ ਗੱਡੀਆਂ ਨੂੰ ਬਿਨ੍ਹਾਂ ਇੰਸਪੈਕਸ਼ਨ ਕਰਵਾਏ ਮੋਟੀਆਂ ਰਕਮਾਂ ਲੈ ਕੇ ਅਤੇ ਰਿਸ਼ਵਤ ਦਾ ਵੱਡਾ ਹਿੱਸਾ ਨਰੇਸ਼ ਕਲੇਰ ਐਮ.ਵੀ.ਆਈ. ਨੂੰ ਦੇ ਕੇ ਗੱਡੀਆਂ ਦਾ ਫਿਟਨੈਸ ਸਰਟੀਫਿਕੇਟ ਹਸਲ ਕਰਕੇ ਸਰਕਾਰ ਨੂੰ ਚੂਨਾ ਲਾ ਰਹੇ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈ਼ਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਨਰੇਸ਼ ਕਲੇਰ ਐਮ.ਵੀ.ਆਈ. ਵੱਲੋਂ ਅਲੱਗ ਅਲੱਗ ਕਿਸਮ ਦੀਆਂ ਗੱਡੀਆਂ ਦੀ ਪਾਸਿੰਗ ਬਿਨ੍ਹਾਂ ਇੰਸਪੈਕਸ਼ਨ ਕੀਤੇ ਹੀ ਰਿਸ਼ਵਤ ਲੈ ਕੇ ਫਿਟਨੈਸ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਸੀ। ਇਸ ਸਬੰਧ ਵਿੱਚ ਵਿਜੀਲੈਂਸ ਬਿਉਰੋ, ਜਲੰਧਰ ਵੱਲੋਂ ਪੁਖਤਾ ਸਬੂਤਾਂ ਦੇ ਅਧਾਰ ਤੇ ਮੁਕੱਦਮਾ ਨੰਬਰ 14 ਮਿਤੀ 23.08.2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪਸੀ ਦੀ ਧਾਰਾ 420, 120-ਬੀ ਤਹਿਤ ਥਾਣਾ ਵਿਜੀਲੈਂਸ ਬਿਉਰੋ, ਰੇਂਜ ਜਲੰਧਰ ਵਿਖੇ ਦਰਜ ਕਰਕੇ ਉਕਤ ਦੋਸ਼ੀ ਨਰੇਸ਼ ਕੁਮਾਰ ਕਲੇਰ, ਰਾਮਪਾਲ ਉਰਫ ਰਾਧੇ ਪ੍ਰਾਈਵੇਟ ਏਜੰਟ, ਮੋਹਨ ਲਾਲ ਉਰਫ ਕਾਲੂ ਅਤੇ ਪਰਮਜੀਤ ਸਿੰਘ ਬੇਦੀ (ਸਾਰੇ ਪ੍ਰਾਈਵੇਟ ਏਜੰਟ) ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਫਰਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਉਰੋ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। The post ਵਿਜੀਲੈਂਸ ਬਿਓਰੋ ਵਲੋਂ ਮੋਟਰ ਵਹੀਕਲ ਇੰਸਪੈਕਟਰ ਦਾ ਭਗੌੜਾ ਕਰਿੰਦਾ ਗ੍ਰਿਫਤਾਰ appeared first on TheUnmute.com - Punjabi News. Tags:
|
ਆਪ' ਗੁਜਰਾਤ 'ਚ ਭਾਰੀ ਬਹੁਮਤ ਨਾਲ ਜਿੱਤੇਗੀ: ਮੁੱਖ ਮੰਤਰੀ ਭਗਵੰਤ ਮਾਨ Wednesday 23 November 2022 03:44 PM UTC+00 | Tags: chief-minister-bhagwant-mann gujarat ਨਿਜ਼ਾਰ (ਗੁਜਰਾਤ)/ਚੰਡੀਗੜ੍ਹ 23 ਨਵੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਸੂਬੇ ਵਿੱਚ ਸਰਕਾਰ ਬਣਾ ਕੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਗਰੀਬੀ ਨੂੰ ਖ਼ਤਮ ਕਰੇਗੀ। ਬੁੱਧਵਾਰ ਨੂੰ ਨਿਜ਼ਾਰ ਵਿਖੇ ਆਪਣੇ ਰੋਡ ਸ਼ੋਅ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਦਲਾਅ ਦੀ ਲਹਿਰ ਹੈ ਕਿਉਂਕਿ ਗੁਜਰਾਤ ਦੇ ਲੋਕ ਭਾਜਪਾ ਦੀ ਅਸਫਲ ਸਰਕਾਰ ਤੋਂ ਇੰਨੇ ਤੰਗ ਆ ਚੁੱਕੇ ਹਨ ਕਿ ਉਹ ਖੁਦ ਕਹਿ ਰਹੇ ਹਨ ਕਿ ਉਹ ਦਿੱਲੀ ਅਤੇ ਪੰਜਾਬ ਦੀ ਤਰ੍ਹਾਂ ਗੁਜਰਾਤ ‘ਚ ਕ੍ਰਾਂਤੀ ਲਿਆਉਣ ਲਈ ਇੱਕ ਮੌਕਾ ‘ਆਪ’ ਨੂੰ ਦੇਣਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਲੋਕ ਗੁਜਰਾਤ ਵਿੱਚੋਂ ਭ੍ਰਿਸ਼ਟ ਭਾਜਪਾ ਆਗੂਆਂ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ, ਜਿਨ੍ਹਾਂ ਨੇ ਆਪਣੀਆਂ ਮਾੜੀਆਂ ਨੀਤੀਆਂ ਕਾਰਨ ਸੂਬੇ ਦੀ ਆਰਥਿਕਤਾ ਨੂੰ ਪਛਾੜਿਆ ਅਤੇ ਆਮ ਲੋਕਾਂ ਨੂੰ ਲੁੱਟਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਆਗੂਆਂ ਨੇ ਅੰਗਰੇਜ਼ਾਂ ਨਾਲੋਂ ਵੀ ਕਿਤੇ ਵੱਧ ਬੇਰਹਿਮੀ ਨਾਲ ਦੇਸ਼ ਦਾ ਪੈਸਾ ਲੁੱਟਿਆ ਹੈ ਅਤੇ ਇਸ ਲਈ ਲੋਕ ਇਸ ਵਾਰ ਚੰਗੇ ਭਵਿੱਖ ਲਈ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਇਮਾਨਦਾਰ ‘ਆਪ’ ਪਾਰਟੀ ਨੂੰ ਮੌਕਾ ਦੇ ਕੇ ਭਾਜਪਾ ਦੇ 27 ਸਾਲ ਪੁਰਾਣੇ ਘਟੀਆ ਸ਼ਾਸਨ ਨੂੰ ਖਤਮ ਕਰ ਦੇਣ। ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਕਿ ‘ਆਪ’ ਝੂਠੇ ਵਾਅਦੇ ਨਹੀਂ ਕਰਦੀ ਅਤੇ ਜੋ ਵੀ ਗਾਰੰਟੀਆਂ ਦਿੰਦੀ ਹੈ ਉਨ੍ਹਾਂ ਨੂੰ ਪੂਰਾ ਕਰਦੀ ਹੈ ਜਦਕਿ ਗੁਜਰਾਤ ਸਮੇਤ ਪੂਰਾ ਦੇਸ਼ ਭਾਜਪਾ ਦੇ ਚੋਣ ਜੁਮਲਿਆਂ ਤੋਂ ਜਾਣੂ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਸੱਤਾ ‘ਚ ਆਉਣ ਤੋਂ ਬਾਅਦ 7 ਮਹੀਨਿਆਂ ‘ਚ ਪੰਜਾਬ ‘ਚ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰ ਦਿੱਤੇ, ਜੋ ਪਿਛਲੀਆਂ ਸਰਕਾਰਾਂ 70 ਸਾਲਾਂ ‘ਚ ਪੂਰਾ ਕਰਨ ‘ਚ ਅਸਫਲ ਰਹੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਇਸ ਪਾਰਟੀ ਤੋਂ ਆਮ ਘਰਾਂ ਦੇ ਧੀਆਂ ਪੁੱਤ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਜਾਂਦੇ ਹਨ। The post ਆਪ’ ਗੁਜਰਾਤ ‘ਚ ਭਾਰੀ ਬਹੁਮਤ ਨਾਲ ਜਿੱਤੇਗੀ: ਮੁੱਖ ਮੰਤਰੀ ਭਗਵੰਤ ਮਾਨ appeared first on TheUnmute.com - Punjabi News. Tags:
|
FIFA World Cup: ਜਾਪਾਨ ਨੇ ਚਾਰ ਵਾਰ ਦੀ ਚੈਂਪੀਅਨ ਜਰਮਨੀ ਨੂੰ 2-1 ਹਰਾਇਆ Wednesday 23 November 2022 03:56 PM UTC+00 | Tags: 2-1 fifa fifa-world-cup football-world-cup-2022 news qatar ਚੰਡੀਗੜ੍ਹ 23 ਨਵੰਬਰ 2022: ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਚੌਥੇ ਦਿਨ ਮੰਗਲਵਾਰ (23 ਨਵੰਬਰ) ਨੂੰ ਇਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਚਾਰ ਵਾਰ ਦੀ ਚੈਂਪੀਅਨ ਜਰਮਨੀ ਨੂੰ ਆਪਣੇ ਪਹਿਲੇ ਗਰੁੱਪ ਮੈਚ ਵਿੱਚ ਜਾਪਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਗਰੁੱਪ-ਈ ਵਿੱਚ ਜਾਪਾਨ ਨੇ ਇਹ ਮੈਚ 2-1 ਨਾਲ ਜਿੱਤਿਆ। ਇਸ ਤਰ੍ਹਾਂ ਵਿਸ਼ਵ ਕੱਪ ‘ਚ ਦੋ ਏਸ਼ਿਆਈ ਟੀਮਾਂ ਨੇ ਦੋ ਦਿਨਾਂ ‘ਚ ਵੱਡਾ ਉਲਟਫੇਰ ਕੀਤਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਾਊਦੀ ਅਰਬ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ ਸੀ। ਦੂਜੇ ਹਾਫ ਵਿੱਚ ਸਾਊਦੀ ਅਰਬ ਨੇ ਆਪਣੀ ਖੇਡ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਦੋ ਗੋਲ ਕਰਕੇ ਮੈਚ ਜਿੱਤ ਲਿਆ। ਬਿਲਕੁਲ ਅਜਿਹਾ ਹੀ ਜਰਮਨੀ ਨਾਲ ਹੋਇਆ। ਜਰਮਨੀ ਨੇ ਪਹਿਲੇ ਹਾਫ ਵਿੱਚ ਏਲਕਾਈ ਗੁੰਡੋਨ ਦੇ ਗੋਲ ਨਾਲ 1-0 ਦੀ ਬੜ੍ਹਤ ਬਣਾ ਲਈ। ਦੂਜੇ ਹਾਫ ਵਿੱਚ ਜਾਪਾਨ ਦੀ ਟੀਮ ਬਦਲਦੀ ਨਜ਼ਰ ਆਈ। ਜਾਪਾਨ ਨੇ ਜਰਮਨੀ ਖਿਲਾਫ ਦੋ ਗੋਲ ਕਰਕੇ ਮੈਚ ਦਾ ਰੁਖ ਮੋੜ ਦਿੱਤਾ। The post FIFA World Cup: ਜਾਪਾਨ ਨੇ ਚਾਰ ਵਾਰ ਦੀ ਚੈਂਪੀਅਨ ਜਰਮਨੀ ਨੂੰ 2-1 ਹਰਾਇਆ appeared first on TheUnmute.com - Punjabi News. Tags:
|
ਯੂਰਪੀਅਨ ਸੰਸਦ ਨੇ ਰੂਸ ਨੂੰ 'ਅੱਤਵਾਦ ਦਾ ਰਾਜ ਸਪਾਂਸਰ' ਕੀਤਾ ਘੋਸ਼ਿਤ Wednesday 23 November 2022 04:03 PM UTC+00 | Tags: president-volodymyr-zelensky putin russia russia-ukraine-conflict the-european-parliament ਚੰਡੀਗੜ੍ਹ 23 ਨਵੰਬਰ 2022: ਯੂਰਪੀਅਨ ਸੰਸਦ (ਈਯੂ) ਨੇ ਰੂਸ ਨੂੰ ‘ਅੱਤਵਾਦ ਦਾ ਰਾਜ ਸਪਾਂਸਰ’ ਘੋਸ਼ਿਤ ਕੀਤਾ ਹੈ। ਇਹ ਖਬਰ ਅੰਤਰਰਾਸ਼ਟਰੀ ਮੀਡੀਆ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਈਯੂ ਨੇ ਦਲੀਲ ਦਿੱਤੀ ਕਿ ਮਾਸਕੋ ਦੇ ਫੌਜੀ ਹਮਲਿਆਂ ਨੇ ਨਾਗਰਿਕ ਟੀਚਿਆਂ ਜਿਵੇਂ ਕਿ ਊਰਜਾ ਬੁਨਿਆਦੀ ਢਾਂਚੇ, ਹਸਪਤਾਲਾਂ, ਸਕੂਲਾਂ ਅਤੇ ਸ਼ੈਲਟਰਾਂ ‘ਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਇਸ ਨੇ ਯੂਕਰੇਨ ‘ਤੇ ਹਮਲਿਆਂ ਨੂੰ ਬੇਰਹਿਮ ਅਤੇ ਅਣਮਨੁੱਖੀ ਕਾਰਵਾਈ ਕਰਾਰ ਦਿੱਤਾ ਹੈ। ਯੂਰਪੀ ਸੰਸਦ ਦੇ ਮੈਂਬਰਾਂ ਨੇ ਕਿਹਾ ਕਿ ਰੂਸ ਨੇ ਜਾਣਬੁੱਝ ਕੇ ਯੂਕਰੇਨ ਦੀ ਨਾਗਰਿਕ ਆਬਾਦੀ ‘ਤੇ ਹਮਲੇ ਅਤੇ ਅੱਤਿਆਚਾਰ ਕੀਤੇ ਹਨ। ਮੈਂਬਰਾਂ ਨੇ ਕਿਹਾ ਕਿ ਮਾਸਕੋ ਨੇ ਨਾਗਰਿਕ ਬੁਨਿਆਦੀ ਢਾਂਚੇ ਦੀ ਤਬਾਹੀ, ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਅਤੇ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੇ ਵਿਰੁੱਧ ਜੰਗੀ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ, ਜੋ ਕਿ ਅੱਤਵਾਦ ਦੀ ਕਾਰਵਾਈ ਹੈ। ਬੁੱਧਵਾਰ ਦੁਪਹਿਰ ਨੂੰ ਸਟ੍ਰਾਸਬਰਗ (ਫਰਾਂਸ) ਵਿੱਚ ਮਹੀਨਾਵਾਰ ਪੂਰਨ ਸੈਸ਼ਨ ਦੌਰਾਨ ਮਤੇ ਦੇ ਹੱਕ ਵਿੱਚ 494 ਵੋਟਾਂ ਪਈਆਂ। ਜਦਕਿ 58 ਮੈਂਬਰਾਂ ਨੇ ਇਸ ਪ੍ਰਸਤਾਵ ਦੇ ਵਿਰੋਧ ਵਿਚ ਵੋਟ ਕੀਤਾ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਟਵੀਟ ਕਰਕੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ- ਮੈਂ ਰੂਸ ਨੂੰ ਅੱਤਵਾਦ ਦਾ ਪ੍ਰਾਯੋਜਕ ਦੇਸ਼ ਘੋਸ਼ਿਤ ਕਰਨ ਦੇ ਯੂਰਪੀ ਸੰਸਦ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ। ਰੂਸ ਨੂੰ ਹਰ ਪੱਧਰ ‘ਤੇ ਅਲੱਗ-ਥਲੱਗ ਕੀਤਾ ਜਾਣਾ ਚਾਹੀਦਾ ਹੈ ਅਤੇ ਯੂਕਰੇਨ ਅਤੇ ਦੁਨੀਆ ਭਰ ਵਿੱਚ ਅੱਤਵਾਦ ਲਈ ਜਵਾਬਦੇਹ ਹੋਣਾ ਚਾਹੀਦਾ ਹੈ। The post ਯੂਰਪੀਅਨ ਸੰਸਦ ਨੇ ਰੂਸ ਨੂੰ ‘ਅੱਤਵਾਦ ਦਾ ਰਾਜ ਸਪਾਂਸਰ’ ਕੀਤਾ ਘੋਸ਼ਿਤ appeared first on TheUnmute.com - Punjabi News. Tags:
|
ਏਮਜ਼ ਦਿੱਲੀ ਦਾ ਸਰਵਰ ਡਾਊਨ, ਏਮਜ਼ ਦੀ ਵੈੱਬਸਾਈਟ 'ਤੇ ਸਾਈਬਰ ਦਾ ਖਦਸ਼ਾ Wednesday 23 November 2022 04:10 PM UTC+00 | Tags: aiims-administration aiims-delhi cyber-attacked delhi ਚੰਡੀਗੜ੍ਹ 23 ਨਵੰਬਰ 2022: ਏਮਜ਼ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੈੱਬਸਾਈਟ ‘ਤੇ ਸਾਈਬਰ ਹਮਲਾ ਹੋਇਆ ਹੈ। ਇਸ ਕਾਰਨ ਏਮਜ਼ ਦੀਆਂ ਸਾਰੀਆਂ ਆਨਲਾਈਨ ਸੁਵਿਧਾਵਾਂ ਪ੍ਰਭਾਵਿਤ ਹੋਈਆਂ ਹਨ। ਸਲਿੱਪ ਮੇਕਿੰਗ, ਰਿਪੋਰਟਿੰਗ ਸਮੇਤ ਹਰ ਤਰ੍ਹਾਂ ਦਾ ਕੰਮ ਸ਼ਾਮਲ ਹੈ। ਫਿਲਹਾਲ ਇਸ ਦਿਸ਼ਾ ‘ਚ ਕੰਮ ਚੱਲ ਰਿਹਾ ਹੈ। ਆਈਟੀ ਵਿਭਾਗ ਤੋਂ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਕੁਝ ਸਪੱਸ਼ਟ ਕਿਹਾ ਜਾ ਸਕਦਾ ਹੈ। ਦੂਜੇ ਪਾਸੇ ਨਿਊਜ਼ ਏਜੰਸੀ ਏਐਨਆਈ ਮੁਤਾਬਕ ਬੁੱਧਵਾਰ ਸਵੇਰੇ 7 ਵਜੇ ਤੋਂ ਏਮਜ਼ ਦਿੱਲੀ ਦਾ ਸਰਵਰ ਡਾਊਨ ਹੈ। ਓਪੀਡੀ ਅਤੇ ਨਮੂਨਾ ਇਕੱਠਾ ਕਰਨ ਦਾ ਕੰਮ ਹੱਥੀਂ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੇ ਬਾਵਜੂਦ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਏਮਜ਼ ‘ਤੇ ਸਾਈਬਰ ਹਮਲਾਵਰ ਦੇਸ਼ ਦੀਆਂ ਕਈ ਅਹਿਮ ਸ਼ਖਸੀਅਤਾਂ ਦੇ ਮੈਡੀਕਲ ਰਿਕਾਰਡ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਮੇਤ ਹੋਰ ਸਾਰੀਆਂ ਵੱਡੀਆਂ ਪਾਰਟੀਆਂ ਦੇ ਨਾਂ ਸ਼ਾਮਲ ਹਨ। ਦਿੱਲੀ ਏਮਜ਼ ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ, ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਮਰੀਜ਼ ਇੱਥੇ ਇਲਾਜ ਲਈ ਆਉਂਦੇ ਹਨ। ਰੋਜ਼ਾਨਾ ਵਾਂਗ ਅੱਜ ਵੀ ਵੱਡੀ ਗਿਣਤੀ ‘ਚ ਮਰੀਜ਼ ਏਮਜ਼ ਪੁੱਜੇ ਸਨ ਪਰ ਸਰਵਰ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। The post ਏਮਜ਼ ਦਿੱਲੀ ਦਾ ਸਰਵਰ ਡਾਊਨ, ਏਮਜ਼ ਦੀ ਵੈੱਬਸਾਈਟ ‘ਤੇ ਸਾਈਬਰ ਦਾ ਖਦਸ਼ਾ appeared first on TheUnmute.com - Punjabi News. Tags:
|
ਆਟਾ-ਦਾਲ ਸਕੀਮ 'ਚ ਘਪਲੇਬਾਜ਼ੀ ਦੇ ਦੋਸ਼ 'ਚ ਪਨਸਪ ਦੇ ਜਨਰਲ ਮੈਨੇਜਰ ਖ਼ਿਲਾਫ ਵਿਜੀਲੈਂਸ ਵੱਲੋਂ ਕੇਸ ਦਰਜ Wednesday 23 November 2022 04:13 PM UTC+00 | Tags: news punjab-vigilance-bureau punsup ਚੰਡੀਗੜ੍ਹ 23 ਨਵੰਬਰ 2022: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਬੁੱਧਵਾਰ ਨੂੰ ਪਨਸਪ ਦੇ ਜਨਰਲ ਮੈਨੇਜਰ ਨਵੀਨ ਕੁਮਾਰ ਗਰਗ ਵਿਰੁੱਧ ਸੂਬਾ ਸਰਕਾਰ ਵੱਲੋਂ ਲਾਗੂ ਕੀਤੀ ਆਟਾ-ਦਾਲ ਸਕੀਮ ਵਿੱਚ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਘਪਲੇ ਬਾਰੇ ਬਿਊਰੋ ਨੇ ਜਾਂਚ ਦੌਰਾਨ ਪਾਇਆ ਕਿ ਸਾਲ 2015-16 ਵਿੱਚ ਆਟਾ ਦਾਲ ਸਕੀਮ ਅਧੀਨ ਆਟਾ-ਦਾਲ ਦੀ ਵੰਡ ਦੌਰਾਨ ਨਵੀਨ ਕੁਮਾਰ ਨੇ ਸਰਕਾਰੀ ਖ਼ਜਾਨੇ ਨੂੰ ਸਿੱਧਾ-ਸਿੱਧਾ 2,20,52,042 ਰੁਪਏ ਦਾ ਖ਼ੋਰਾ ਲਾਇਆ ਹੈ। ਉਸ ਨੇ ਇਸ ਸਕੀਮ ਤਹਿਤ ਯੂਕੋ ਬੈਂਕ ਦੇ ਖਾਤੇ ਵਿੱਚ 43,74,98,681 ਰੁਪਏ ਜਮ੍ਹਾਂ ਕਰਵਾਉਣ ਦੀ ਬਜਾਏ ਸਿਰਫ਼ 38,38,88,711 ਰੁਪਏ ਹੀ ਜਮ੍ਹਾਂ ਕਰਵਾਏ। ਇਸ ਤਰ੍ਹਾਂ ਉਕਤ ਦੋਸ਼ੀ ਨੇ ਪਨਸਪ ਦੇ ਹੋਰ ਮੁਲਾਜਮਾਂ ਨਾਲ ਗੰਢ-ਤੁਪ ਕਰਕੇ 5,36,09,979 ਰੁਪਏ ਦਾ ਗਬਨ ਕੀਤਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਨਵੀਨ ਕੁਮਾਰ ਨੇ ਪਨਸਪ ਵਿੱਚ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਨਿਰਧਾਰਤ ਸੇਵਾ ਨਿਯਮਾਂ ਨੂੰ ਅਣਗੌਲਿਆਂ ਕਰਦੇ ਹੋਏ ਵਿਭਾਗ ਦੇ ਵੱਖ-ਵੱਖ ਮੁਲਾਜਮਾਂ ਨੂੰ ਜਾਰੀ ਕੀਤੀਆਂ ਚਾਰਜਸ਼ੀਟਾਂ ਰਫਾ ਦਫਾ ਕੀਤੀਆਂ, ਜਿਸ ਨਾਲ ਸੂਬਾ ਸਰਕਾਰ ਨੂੰ 64,64,36,854 ਰੁਪਏ ਦਾ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਵੀਨ ਕੁਮਾਰ ਕੋਲ ਪਨਸਪ ਦੇ ਮੈਨੇਜਰ ਵਜੋਂ ਚੁਣੇ ਜਾਣ ਲਈ ਲੋੜੀਂਦੀ ਯੋਗਤਾ ਅਤੇ ਤਜਰਬਾ ਵੀ ਨਹੀਂ ਸੀ ਪਰ ਫਿਰ ਉਹ ਮੈਨੇਜਰ ਵਜੋਂ ਚੁਣੇ ਜਾਣ ਵਿੱਚ ਸਫ਼ਲ ਰਿਹਾ ਜਦਕਿ ਬਾਕੀ ਉਮੀਦਵਾਰਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਐਫ.ਆਈ.ਆਰ. ਨੰ. 25 ਮਿਤੀ 22-11-2022 ਤਹਿਤ ਵਿਜੀਲੈਂਸ ਬਿਊਰੋ ਥਾਣਾ, ਉਡਣ ਦਸਤਾ-1, ਐਸ.ਏ.ਐਸ. ਨਗਰ ਵਿਖੇ ਆਈ.ਪੀ.ਸੀ. ਦੀ ਧਾਰਾ 409, 420, 465, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ) ਅਤੇ 13(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਭੇਜ ਦਿੱਤੀਆਂ ਗਈਆਂ ਹਨ। The post ਆਟਾ-ਦਾਲ ਸਕੀਮ 'ਚ ਘਪਲੇਬਾਜ਼ੀ ਦੇ ਦੋਸ਼ 'ਚ ਪਨਸਪ ਦੇ ਜਨਰਲ ਮੈਨੇਜਰ ਖ਼ਿਲਾਫ ਵਿਜੀਲੈਂਸ ਵੱਲੋਂ ਕੇਸ ਦਰਜ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |