TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਲੁਧਿਆਣਾ 'ਚ ਆਬਕਾਰੀ ਵਿਭਾਗ ਵਲੋਂ ਗੁਦਾਮ 'ਚ ਛਾਪੇਮਾਰੀ, ਭਾਰੀ ਮਾਤਰਾ 'ਚ ਨਜਾਇਜ਼ ਸ਼ਰਾਬ ਬਰਾਮਦ Friday 18 November 2022 03:13 AM UTC+00 | Tags: breaking-news dgp-in-ludhiana excise-department excise-department-team harpal-singh-cheema ludhiana news punjab-news the-unmute-breaking-news the-unmute-punjab ਚੰਡੀਗੜ੍ਹ 18 ਨਵੰਬਰ 2022: ਆਬਕਾਰੀ ਵਿਭਾਗ ਦੀ ਟੀਮ ਨੇ ਲੁਧਿਆਣਾ ਵਿੱਚ ਸ਼ਰਾਬ ਦੇ ਗੁਦਾਮ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ | ਪ੍ਰਾਪਤ ਜਾਣਕਾਰੀ ਲੁਧਿਆਣਾ ਦੇ ਇਸਰ ਨਗਰ ਇਲਾਕੇ ਵਿੱਚ ਆਬਕਾਰੀ ਵਿਭਾਗ (Excise Department) ਵੱਲੋਂ ਛਾਪੇਮਾਰੀ ਕਰਕੇ 1000 ਦੇ ਕਰੀਬ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ | ਇਸ ਸਬੰਧੀ ਗੱਲ ਕਰਦੇ ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਰੇਡ ਕੀਤੀ ਗਈ ਹੈ | ਜਿਸ ਵਿੱਚ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ 1000 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਹੋ ਸਕਦੀਆਂ ਹਨ | ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ਦੇ ਇਸ ਗਾਰਡਨ ਦੇ ਕੋਲ ਐਕਸਾਈਜ਼ ਡਿਪਾਰਟਮੈਂਟ ਤੇ ਲੋਕਲ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ | ਜਿਸ ਵਿਚ ਸਾਰੇ ਬਹੁਤ ਸ਼ਰਾਬ ਦੇ ਬ੍ਰਾਂਡ ਹਨ, ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਦੂਜੇ ਪਾਸੇ ਗੁਦਾਮ ਦੇ ਮਾਲਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਸ਼ਰਾਬ ਦਾ ਗੁਦਾਮ ਚੰਨੀ ਬਜਾਜ ਸ਼ਰਾਬ ਕਾਰੋਬਾਰੀ ਨੂੰ 2 ਸਾਲ ਦੇ ਕਰੀਬ ਹੋ ਗਏ ਕਿਰਾਏ ‘ਤੇ ਦਿੱਤੇ ਨੂੰ, ਉਨ੍ਹਾਂ ਨੇ ਗੁਦਾਮ ਨੂੰ ਖਾਲੀ ਕਰਨ ਲਈ ਵੀ ਕਿਹਾ ਗਿਆ ਸੀ, ਪਰ ਸਾਨੂੰ ਕਿਰਾਏ ਦੀ ਗੱਲ ਕਰਕੇ ਟਾਲ ਦਿੱਤਾ ਗਿਆ। The post ਲੁਧਿਆਣਾ ‘ਚ ਆਬਕਾਰੀ ਵਿਭਾਗ ਵਲੋਂ ਗੁਦਾਮ ‘ਚ ਛਾਪੇਮਾਰੀ, ਭਾਰੀ ਮਾਤਰਾ ‘ਚ ਨਜਾਇਜ਼ ਸ਼ਰਾਬ ਬਰਾਮਦ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਨੇ ਟ੍ਰਾਇਡੈਂਟ ਕੰਪਨੀ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੂੰ ਕੀਤਾ ਸਨਮਾਨਿਤ Friday 18 November 2022 03:21 AM UTC+00 | Tags: aam-aadmi-party chairman-rajendra-gupta education-minister-mr-gurmeet-singh-hayer khedan-watan-punjab-diaan khedan-watan-punjab-diaan-2022 khedan-watan-punjab-diaan-barnala ludhiana meet-hayer punjab-government punjab-police punjab-sports-department rajendra-gupta rupnagar the-unmute-breaking-news the-unmute-punjab the-unmute-punjabi-news trident-company-chairman ਚੰਡੀਗੜ੍ਹ 18 ਨਵੰਬਰ 2022: ਬੀਤੀ ਰਾਤ 'ਖੇਡਾਂ ਵਤਨ ਪੰਜਾਬ ਦੀਆ' ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਰੰਗਾਰੰਗ ਪ੍ਰੋਗਰਾਮ ਨਾਲ ਸਮਾਪਤ ਹੋ ਗਈਆਂ । ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਮੀਤ ਹੇਅਰ ਦੇ ਨਾਲ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਰਜਿੰਦਰ ਗੁਪਤਾ (Rajendra Gupta) ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟ੍ਰਾਇਡੈਂਟ ਕੰਪਨੀ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੂੰ ਖੇਡਾਂ ਵਤਨ ਪੰਜਾਬ ਦੀਆਂ ਦੇ ਸਮਾਪਤੀ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ । The post ਮੁੱਖ ਮੰਤਰੀ ਭਗਵੰਤ ਮਾਨ ਨੇ ਟ੍ਰਾਇਡੈਂਟ ਕੰਪਨੀ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੂੰ ਕੀਤਾ ਸਨਮਾਨਿਤ appeared first on TheUnmute.com - Punjabi News. Tags:
|
ਗਾਜ਼ਾ ਪੱਟੀ 'ਚ ਰਿਹਾਇਸ਼ੀ ਇਮਾਰਤ 'ਚ ਲੱਗੀ ਭਿਆਨਕ ਅੱਗ, 21 ਜਣਿਆਂ ਦੀ ਮੌਤ Friday 18 November 2022 03:32 AM UTC+00 | Tags: breaking-news gaza gaza-news gaza-patti gaza-strip latest-news news palestinian-president-mahmoud-abbas the-unmute-breaking-news the-unmute-punjab ਚੰਡੀਗੜ੍ਹ 18 ਨਵੰਬਰ 2022: ਗਾਜ਼ਾ ਪੱਟੀ (Gaza Strip) ‘ਚ ਇਕ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਉੱਤਰੀ ਗਾਜ਼ਾ ਪੱਟੀ ਵਿੱਚ ਸੰਘਣੀ ਆਬਾਦੀ ਵਾਲੇ ਜਬਾਲੀਆ ਸ਼ਰਨਾਰਥੀ ਕੈਂਪ ਵਿੱਚ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਵਿੱਚ ਫਾਇਰਫਾਈਟਰਾਂ ਨੂੰ ਇੱਕ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ। ਸਿਹਤ ਅਤੇ ਸਿਵਲ ਐਮਰਜੈਂਸੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਇਜ਼ਰਾਈਲ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਡਾਕਟਰੀ ਇਲਾਜ ਦੀ ਇਜਾਜ਼ਤ ਦੇਵੇਗਾ। ਗਾਜ਼ਾ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਘਟਨਾ ਵਾਲੀ ਥਾਂ ‘ਤੇ ਵੱਡੀ ਮਾਤਰਾ ‘ਚ ਗੈਸੋਲੀਨ ਰੱਖਿਆ ਗਿਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਇਮਾਰਤ ਨੂੰ ਆਪਣੀ ਲਪੇਟ ‘ਚ ਲੈ ਲਿਆ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਲੋਕਾਂ ਦੇ ਚੀਕ-ਚਿਹਾੜੇ ਦੀ ਆਵਾਜ਼ ਆਈ ਪਰ ਅੱਗ ਨੂੰ ਦੇਖਦੇ ਹੋਏ ਉਹ ਅੰਦਰ ਮੌਜੂਦ ਲੋਕਾਂ ਦੀ ਮਦਦ ਨਹੀਂ ਕਰ ਸਕੇ। ਫਿਲਿਸਤਿਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਇਸ ਨੂੰ ਰਾਸ਼ਟਰੀ ਦੁਖਾਂਤ ਦੱਸਿਆ ਅਤੇ ਇੱਕ ਦਿਨ ਦਾ ਸੋਗ ਦਾ ਐਲਾਨ ਕੀਤਾ ਹੈ । The post ਗਾਜ਼ਾ ਪੱਟੀ ‘ਚ ਰਿਹਾਇਸ਼ੀ ਇਮਾਰਤ ‘ਚ ਲੱਗੀ ਭਿਆਨਕ ਅੱਗ, 21 ਜਣਿਆਂ ਦੀ ਮੌਤ appeared first on TheUnmute.com - Punjabi News. Tags:
|
ਪੰਜਾਬ ਕੈਬਿਨਟ ਦੀ ਅਹਿਮ ਮੀਟਿੰਗ ਅੱਜ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਹੋ ਸਕਦੈ ਵੱਡਾ ਫੈਸਲਾ Friday 18 November 2022 03:56 AM UTC+00 | Tags: aam-aadmi-party aam-aadmi-party-cm-bhagwant-mann chandigarh chief-minister-bhagwant-mann cm-bhagwant-mann news punjab-cabinet punjab-cabinet-meeting punjab-cabinet-minister punjab-civil-secretariat. punjab-government punjab-raj-bhawan the-unmute-breaking-news the-unmute-punjabi-news vidhan-sabha-punjab ਚੰਡੀਗੜ੍ਹ 18 ਨਵੰਬਰ 2022: ਮੁੱਖ ਮੰਤਰੀ ਦੀ ਅਗਵਾਈ ਵਿੱਚ ਅੱਜ ਪੰਜਾਬ ਕੈਬਿਨਟ (Punjab Cabinet) ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਸਵੇਰੇ 11 ਵਜੇ, ਕਮੇਟੀ ਕਮਰਾ,ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1,ਚੰਡੀਗੜ੍ਹ ਵਿਖੇ ਹੋਵੇਗੀ। ਇਸ ਕੈਬਿਨਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ | ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਵੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਸਦੇ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੋਵੇਗਾ | ਜਿਕਰਯੋਗ ਹੈ ਕਿ ਨਵੀਂ ਪੈਨਸ਼ਨ ਸਕੀਮ ਸਾਲ 2004 ਵਿੱਚ ਲਾਗੂ ਕੀਤੀ ਗਈ ਸੀ। ਲੰਬੇ ਸਮੇਂ ਤੋਂ ਮੁਲਾਜ਼ਮ ਵਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਜਿਸ ਨਾਲ ਲੱਖਾਂ ਸਰਕਾਰੀ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ | ਦੇਸ਼ ਦੇ ਕਈ ਸੂਬਿਆਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਲਾਗੂ ਕਰਨ ਦੀ ਮੰਗ ਉੱਠ ਰਹੀ ਹੈ। ਪੰਜਾਬ ਸਰਕਾਰ ਨੇ 21 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ 19 ਸਤੰਬਰ ਨੂੰ ਪਹਿਲਾ ਟਵੀਟ ਕੀਤਾ ਸੀ ਕਿ "ਮੇਰੀ ਸਰਕਾਰ ਪੁਰਾਣੀ ਪੈਨਸ਼ਨ ਪ੍ਰਣਾਲੀ (OPS) ਨੂੰ ਮੁੜ ਲਾਗੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਮੈਂ ਆਪਣੇ ਮੁੱਖ ਸਕੱਤਰ ਨੂੰ ਇਸ ਨੂੰ ਲਾਗੂ ਕਰਨ ਦੀ ਸੰਭਾਵਨਾ ਅਤੇ ਰੂਪ-ਰੇਖਾ ਦਾ ਅਧਿਐਨ ਕਰਨ ਲਈ ਕਿਹਾ ਹੈ। ਅਸੀਂ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ ਹਾਂ। ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੂੰ ਇਸ ਸਕੀਮ ਦੇ ਵਿੱਤੀ ਪ੍ਰਭਾਵਾਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਸਨ। The post ਪੰਜਾਬ ਕੈਬਿਨਟ ਦੀ ਅਹਿਮ ਮੀਟਿੰਗ ਅੱਜ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਹੋ ਸਕਦੈ ਵੱਡਾ ਫੈਸਲਾ appeared first on TheUnmute.com - Punjabi News. Tags:
|
LG ਵੀਕੇ ਸਕਸੈਨਾ ਨੇ ਅਰਵਿੰਦ ਕੇਜਰੀਵਾਲ ਨੂੰ ਡੀਡੀਸੀ ਦੇ ਚੇਅਰਪਰਸਨ ਨੂੰ ਹਟਾਉਣ ਦੇ ਦਿੱਤੇ ਨਿਰਦੇਸ਼ Friday 18 November 2022 04:15 AM UTC+00 | Tags: aam-aadmi-party arvind-kejriwal breaking-news dalit-sanitation-workers ddc-chairperson delhi delhi-government delhi-lg-vk-saxena delhi-news dialogue-and-development-commission diwali d-lt-governor-vinay-kumar-saxen jasmin-shah latest-news lg-vk-saxena lt-governor-delhi lt-governor-vk-saxena news the-unmute-breaking-news the-unmute-punjabi-news vice-chairman-of-ddc vinay-kumar-saxena ਚੰਡੀਗੜ੍ਹ 18 ਨਵੰਬਰ 2022: ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ (Vinay Kumar Saxena) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਡਾਇਲਾਗ ਐਂਡ ਡਿਵੈਲਪਮੈਂਟ ਕਮਿਸ਼ਨ (ਡੀਡੀਸੀ) ਦੀ ਉਪ ਚੇਅਰਪਰਸਨ ਜੈਸਮੀਨ ਸ਼ਾਹ ਨੂੰ ਹਟਾਉਣ ਲਈ ਕਿਹਾ ਹੈ। ਉਪ ਰਾਜਪਾਲ ਨੇ ਸ਼ਾਹ ‘ਤੇ ਸਿਆਸੀ ਉਦੇਸ਼ਾਂ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ । ਐਲਜੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਕਿਹਾ ਹੈ ਕਿ ਉਹ ਜੈਸਮੀਨ ਸ਼ਾਹ ਨੂੰ ਇਸ ਸਬੰਧ ਵਿੱਚ ਮੁੱਖ ਮੰਤਰੀ ਦੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਡੀਡੀਸੀ ਦੀ ਉਪ-ਚੇਅਰਮੈਨ ਵਜੋਂ ਕੰਮ ਕਰਨ ਲਈ ਨਿਰਦੇਸ਼ ਦੇਣ ਅਤੇ ਇਸ ਅਹੁਦੇ ਲਈ ਮੰਨਣਯੋਗ ਕਿਸੇ ਵੀ ਸਹੂਲਤ ਦਾ ਲਾਭ ਨਾ ਲੈਣ ਲਈ ਵੀ ਕਿਹਾ ਹੈ। ਇਸ ਸਬੰਧੀ ਦਿੱਲੀ ਦੇ 33 ਸ਼ਾਮਨਾਥ ਮਾਰਗ ‘ਤੇ ਸਥਿਤ ਡੀਡੀਸੀ ਦੇ ਵਾਈਸ ਚੇਅਰਮੈਨ ਦੇ ਦਫ਼ਤਰ ਦੇ ਚੈਂਬਰ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਦਫ਼ਤਰ ਅੰਦਰ ਦਾਖ਼ਲ ਨਾ ਹੋ ਸਕੇ। The post LG ਵੀਕੇ ਸਕਸੈਨਾ ਨੇ ਅਰਵਿੰਦ ਕੇਜਰੀਵਾਲ ਨੂੰ ਡੀਡੀਸੀ ਦੇ ਚੇਅਰਪਰਸਨ ਨੂੰ ਹਟਾਉਣ ਦੇ ਦਿੱਤੇ ਨਿਰਦੇਸ਼ appeared first on TheUnmute.com - Punjabi News. Tags:
|
ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਵਾਪਰੇ ਸੜਕ ਹਾਦਸੇ 'ਚ 5 ਜਣਿਆਂ ਦੀ ਮੌਤ Friday 18 November 2022 04:26 AM UTC+00 | Tags: accident breaking-news car-accident khopli-area latest-news mgm-hospital mumbai mumbai-pune-expressway mumbai-pune-expressway-in-khopli news the-unmute-breaking-news ਚੰਡੀਗੜ੍ਹ 18 ਨਵੰਬਰ 2022: ਮਹਾਰਾਸ਼ਟਰ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੋਂ ਦੇ ਖੋਪਲੀ ਇਲਾਕੇ ਵਿੱਚ ਮੁੰਬਈ-ਪੁਣੇ ਐਕਸਪ੍ਰੈਸ ਵੇਅ (Mumbai-Pune Expressway) 'ਤੇ ਇੱਕ ਕਾਰ ਨੇ ਦੂਜੇ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 5 ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਵਾਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ‘ਚ 4 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਜ਼ਖਮੀਆਂ ਨੂੰ ਐਮਜੀਐਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ | The post ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਵਾਪਰੇ ਸੜਕ ਹਾਦਸੇ ‘ਚ 5 ਜਣਿਆਂ ਦੀ ਮੌਤ appeared first on TheUnmute.com - Punjabi News. Tags:
|
Taarak Mehta Ka Ooltah Chashmah ਦੇ Champak Chacha ਸ਼ੂਟ ਦੌਰਾਨ ਹੋਏ ਜ਼ਖਮੀ Friday 18 November 2022 04:28 AM UTC+00 | Tags: actor champak-chacha champak-chacha-actor entertainment taarak-mehta-ka-ooltah-chashma. the-unmute ਚੰਡੀਗੜ੍ਹ 18 ਨਵੰਬਰ 2022 : ਟੀਵੀ ਦਾ ਸਭ ਤੋਂ ਵੱਡਾ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਕਿਸ ਨੂੰ ਪਸੰਦ ਨਹੀਂ ਹੈ। ਸ਼ੋਅ ਨੇ ਲੋਕਾਂ ਨੂੰ ਖੂਬ ਹਸਾਇਆ ਹੈ ਅਤੇ ਅੱਜ ਵੀ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਪ੍ਰਸ਼ੰਸਕ ਇਸ ਸ਼ੋਅ ਦੇ ਹਰ ਐਪੀਸੋਡ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਹਰ ਕਿਰਦਾਰ ਲੋਕਾਂ ਦੇ ਦਿਮਾਗ ‘ਚ ਵਸਿਆ ਹੋਇਆ ਹੈ ਅਤੇ ਲੋਕ ਇਸ ਸ਼ੋਅ ਦਾ ਇਕ ਕਿਰਦਾਰ ਬਹੁਤ ਪਸੰਦ ਕਰਦੇ ਹਨ ਅਤੇ ਉਹ ਹੈ ‘ਚੰਪਕ ਚਾਚਾ’।
ਸ਼ੋਅ ਨੇ 14 ਸਾਲ ਪੂਰੇ ਕਰ ਲਏ ਹਨ The post Taarak Mehta Ka Ooltah Chashmah ਦੇ Champak Chacha ਸ਼ੂਟ ਦੌਰਾਨ ਹੋਏ ਜ਼ਖਮੀ appeared first on TheUnmute.com - Punjabi News. Tags:
|
PM ਮੋਦੀ ਵਲੋਂ ਅੱਤਵਾਦ ਫੰਡਿੰਗ ਵਿਰੁੱਧ ਅੰਤਰਰਾਸ਼ਟਰੀ ਮੰਤਰੀ ਪੱਧਰੀ ਕਾਨਫਰੰਸ ਦਾ ਉਦਘਾਟਨ Friday 18 November 2022 04:42 AM UTC+00 | Tags: afghanistan amit-shah bjp breaking-news chine delhi general-dinkar-gupta government-of-india national-investigation-agency newqs news nia-cheif no-money-for-terror nws pakistan terrorism-funding the-unmute-breaking-news the-unmute-punjabi-news union-home-minister-amit-shah ਚੰਡੀਗੜ੍ਹ 18 ਨਵੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਨੋ ਮਨੀ ਫਾਰ ਟੈਰਰ’ (No Money for Terror) ਅੱਤਵਾਦ ਫੰਡਿੰਗ ਵਿਰੁੱਧ ਅੰਤਰਰਾਸ਼ਟਰੀ ਮੰਤਰੀ ਪੱਧਰੀ ਕਾਨਫਰੰਸ ਦਾ ਉਦਘਾਟਨ ਕੀਤਾ ਹੈ।ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਕਾਨਫਰੰਸ ਭਾਰਤ ਵਿੱਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੱਕ ਅੱਤਵਾਦ ਨੇ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਬਹਾਦਰੀ ਨਾਲ ਇਸ ਦਾ ਮੁਕਾਬਲਾ ਕੀਤਾ। ਇਸ ਤੋਂ ਪਹਿਲਾਂ ਐੱਨਆਈਏ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਕਾਨਫਰੰਸ ‘ਚ ਹਿੱਸਾ ਨਹੀਂ ਲੈਣਗੇ ਅਤੇ ਚੀਨ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਗੁਪਤਾ ਨੇ ਸਪੱਸ਼ਟ ਕੀਤਾ ਕਿ ਦੇਸ਼-ਵਿਸ਼ੇਸ਼ ਚਰਚਾ ਕਾਨਫਰੰਸ ਦੇ ਏਜੰਡੇ ‘ਤੇ ਨਹੀਂ ਹੈ। ਕਾਨਫਰੰਸ ਵਿੱਚ 15 ਤੋਂ ਵੱਧ ਮੰਤਰੀਆਂ ਸਮੇਤ 73 ਦੇਸ਼ਾਂ ਦੇ ਡੈਲੀਗੇਟ, ਸਾਰੇ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਕਰਨਗੇ, ਚਾਹੇ ਉਹ ਦਹਿਸ਼ਤ, ਧਮਕੀਆਂ ਜਾਂ ਇਸਦੇ ਫੰਡਿੰਗ ਦੇ ਸਰੋਤ ਹਨ। ਰਾਸ਼ਟਰੀ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਕਿਹਾ, ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਅੱਤਵਾਦੀ ਫੰਡਿੰਗ ਲਈ ਕੀਤੀ ਜਾ ਰਹੀ ਹੈ। ਭਾਰਤ ਕੋਲ ਇਸ ਦੇ ਸਬੂਤ ਹਨ। ਦਿਨਕਰ ਗੁਪਤਾ ਨੇ ਕਿਹਾ ਦੋ ਦਿਨਾਂ ਵਿੱਚ ਗਲੋਬਲ ਅੱਤਵਾਦ, ਇਸ ਨੂੰ ਮਿਲਣ ਵਾਲੀ ਫੰਡਿੰਗ, ਅੱਤਵਾਦ ਨੂੰ ਰਸਮੀ ਅਤੇ ਗੈਰ ਰਸਮੀ ਸਮਰਥਨ, ਅੱਤਵਾਦੀ ਫੰਡਿੰਗ ਦੇ ਨਵੇਂ ਉੱਭਰ ਰਹੇ ਤਕਨੀਕੀ ਤਰੀਕਿਆਂ ਅਤੇ ਅੱਤਵਾਦ ਵਿਰੁੱਧ ਅੰਤਰਰਾਸ਼ਟਰੀ ਸਹਿਯੋਗ ‘ਤੇ ਚਰਚਾ ਹੋਵੇਗੀ। ਕ੍ਰਿਪਟੋਕਰੰਸੀ ਨਾਲ ਅੱਤਵਾਦ ਨੂੰ ਫੰਡਿੰਗ ਅਤੇ ਭੀੜ ਫੰਡਿੰਗ ਅਤੇ ਸੋਸ਼ਲ ਮੀਡੀਆ ਦੀ ਕਮਜ਼ੋਰ ਨਿਗਰਾਨੀ ਵਰਗੇ ਵਿਸ਼ਿਆਂ ‘ਤੇ ਵੀ ਚਰਚਾ ਹੋਵੇਗੀ। ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਸੱਦਾ ਭੇਜਣ ਦੇ ਸਵਾਲ ਨੂੰ ਟਾਲ ਦਿੱਤਾ। ਇਸ ‘ਤੇ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮੀ) ਸੰਜੇ ਵਰਮਾ ਨੇ ਸਿਰਫ਼ ਇੰਨਾ ਹੀ ਕਿਹਾ ਕਿ ਚੀਨ ਨੂੰ ਸੱਦਾ ਭੇਜਿਆ ਗਿਆ ਹੈ।
The post PM ਮੋਦੀ ਵਲੋਂ ਅੱਤਵਾਦ ਫੰਡਿੰਗ ਵਿਰੁੱਧ ਅੰਤਰਰਾਸ਼ਟਰੀ ਮੰਤਰੀ ਪੱਧਰੀ ਕਾਨਫਰੰਸ ਦਾ ਉਦਘਾਟਨ appeared first on TheUnmute.com - Punjabi News. Tags:
|
ਅੱਤਵਾਦੀ ਸੰਗਠਨਾਂ ਨੂੰ ਮਿਲ ਰਿਹਾ ਗਲੋਬਲ ਸਹਿਯੋਗ ਮਨੁੱਖਤਾ ਲਈ ਵੱਡਾ ਖ਼ਤਰਾ: PM ਮੋਦੀ Friday 18 November 2022 05:05 AM UTC+00 | Tags: afghanistan amit-shah bjp breaking-news chine delhi general-dinkar-gupta government-of-india national-investigation-agency newqs news nia-cheif no-money-for-terror nws pakistan pm-modi terrorism-funding the-unmute-breaking-news the-unmute-punjabi-news union-home-minister-amit-shah ਚੰਡੀਗੜ੍ਹ 18 ਨਵੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੱਜ ਅੱਤਵਾਦ ਫੰਡਿੰਗ ਦੇ ਖਿਲਾਫ ‘ਨੋ ਮਨੀ ਫਾਰ ਟੈਰਰ’ ਅੰਤਰਰਾਸ਼ਟਰੀ ਮੰਤਰੀ ਪੱਧਰੀ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇਹ ਕਾਨਫਰੰਸ ਭਾਰਤ ਵਿੱਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੱਕ ਅੱਤਵਾਦ ਨੇ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਬਹਾਦਰੀ ਨਾਲ ਇਸ ਦਾ ਮੁਕਾਬਲਾ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਤਵਾਦ ਖ਼ਿਲਾਫ਼ ਇਕਜੁਟਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਅੱਤਵਾਦੀ ਨਾਲ ਲੜਾਈ ਵੱਖ-ਵੱਖ ਹੈ। ਅੱਤਵਾਦੀ ਸੰਗਠਨਾਂ ਨੂੰ ਗਲੋਬਲ ਸਹਿਯੋਗ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਦੋਂ ਤੱਕ ਆਰਾਮ ਨਹੀਂ ਬੈਠਾਂਗੇ ਜਦੋਂ ਤੱਕ ਅੱਤਵਾਦ ਦਾ ਖਾਤਮਾ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਅੱਤਵਾਦ ਗਰੀਬਾਂ ਅਤੇ ਸਥਾਨਕ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਚਾਹੇ ਉਹ ਸੈਰ ਸਪਾਟਾ ਹੋਵੇ ਜਾਂ ਕਾਰੋਬਾਰੀ ਖੇਤਰ। ਇਸ ਕਾਰਨ ਲੋਕਾਂ ਦੀ ਰੋਜ਼ੀ-ਰੋਟੀ ਖੋਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਫੰਡਿੰਗ ਦੀ ਜੜ੍ਹ ‘ਤੇ ਹਮਲਾ ਕਰਨਾ ਬਹੁਤ ਜਰੂਰੀ ਹੈ | The post ਅੱਤਵਾਦੀ ਸੰਗਠਨਾਂ ਨੂੰ ਮਿਲ ਰਿਹਾ ਗਲੋਬਲ ਸਹਿਯੋਗ ਮਨੁੱਖਤਾ ਲਈ ਵੱਡਾ ਖ਼ਤਰਾ: PM ਮੋਦੀ appeared first on TheUnmute.com - Punjabi News. Tags:
|
ਅਫਸਾਨਾ ਖਾਨ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ ਤਸਵੀਰ , ਲਿਖਿਆ "ਸੰਘਰਸ਼ ਕਰਨ ਦੇ ਬਾਅਦ ਮਿਲੀ ਸਫ਼ਲਤਾ ਸਭ ਤੋਂ ਵੱਧ ਸੁੱਖ ਦਿੰਦੀ.. Friday 18 November 2022 05:06 AM UTC+00 | Tags: afsana-khan afsana-khan-childhood afsana-khan-sidhu childhood-photo nia-sent-summons-to-punjabi-singer-afsana-khan punjabi-singer-afsana-khan sidhu the-unmute ਚੰਡੀਗੜ੍ਹ 18ਨਵੰਬਰ 2022 :ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਫ਼ਸਾਨਾ ਖ਼ਾਨ ਹਰ ਸਮੇਂ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ । ਅਫ਼ਸਾਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਕਿਉਕਿ ਇਸ ਤਸਵੀਰ ‘ਚ ਉਹ ਆਪਣੇ ਭੈਣ- ਭਰਾਵਾਂ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ । ਤਸਵੀਰ ਸਾਂਝੀ ਕਰਦੇ ਹੋਏ ਅਫਸਾਨਾ ਨੇ ਲਿਖਿਆ “ਸੰਘਰਸ਼ ਕਰਨ ਦੇ ਬਾਅਦ ਮਿਲੀ ਸਫ਼ਲਤਾ ਸਭ ਤੋਂ ਵੱਧ ਸੁੱਖ ਦਿੰਦੀ ਹੈ।
The post ਅਫਸਾਨਾ ਖਾਨ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ ਤਸਵੀਰ , ਲਿਖਿਆ “ਸੰਘਰਸ਼ ਕਰਨ ਦੇ ਬਾਅਦ ਮਿਲੀ ਸਫ਼ਲਤਾ ਸਭ ਤੋਂ ਵੱਧ ਸੁੱਖ ਦਿੰਦੀ.. appeared first on TheUnmute.com - Punjabi News. Tags:
|
ਸ੍ਰੀਹਰੀਕੋਟਾ ਤੋਂ ਅੱਜ ਲਾਂਚ ਕੀਤਾ ਜਾਵੇਗਾ ਭਾਰਤ ਦਾ ਪਹਿਲਾ ਨਿੱਜੀ ਰਾਕੇਟ 'ਵਿਕਰਮ-ਐੱਸ' Friday 18 November 2022 05:26 AM UTC+00 | Tags: andhra-pradesh breaking-news company-rocket indian-space-research-organization isro isro-scientists kyroot-aerospace latest-news mission-parambh mission-vikram-s news satish-dhawan-space-centre skyroot-aerospace sriharikota the-unmute-breaking-news vikram-s vikram-sarabhai ਚੰਡੀਗੜ੍ਹ 18 ਨਵੰਬਰ 2022: ਦੇਸ਼ ਦਾ ਪਹਿਲਾ ਪ੍ਰਾਈਵੇਟ ਰਾਕੇਟ ‘ਵਿਕਰਮ-ਐੱਸ’ (Vikram-S) ਅੱਜ ਲਾਂਚ ਹੋਣ ਜਾ ਰਿਹਾ ਹੈ। ਇਸ ਰਾਕੇਟ ਦਾ ਨਿਰਮਾਣ ਹੈਦਰਾਬਾਦ ਦੀ ਸਟਾਰਟ-ਅੱਪ ਕੰਪਨੀ ‘ਸਕਾਈਰੂਟ ਐਰੋਸਪੇਸ’ ਨੇ ਕੀਤਾ ਹੈ। ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ‘ਇਸਰੋ’ ਅੱਜ ਸ੍ਰੀਹਰੀਕੋਟਾ ਸਥਿਤ ਆਪਣੇ ਕੇਂਦਰ ਤੋਂ ਭਾਰਤ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ-ਐਸ’ ਲਾਂਚ ਕਰੇਗਾ। ਇਸ ਦੇ ਲਾਂਚ ਹੋਣ ਤੋਂ ਬਾਅਦ ਨਿੱਜੀ ਰਾਕੇਟ ਕੰਪਨੀਆਂ ਭਾਰਤ ਦੇ ਪੁਲਾੜ ਮਿਸ਼ਨ ‘ਚ ਦਾਖਲ ਹੋਣਗੀਆਂ। ਵਿਕਰਮ-ਐਸ ਰਾਕੇਟ ਦੇ ਪਹਿਲੇ ਲਾਂਚ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਹ ਦੇਸ਼ ਦੇ ਪੁਲਾੜ ਉਦਯੋਗ ਵਿੱਚ ਨਿੱਜੀ ਖੇਤਰ ਦੇ ਪ੍ਰਵੇਸ਼ ਲਈ ਰਾਹ ਪੱਧਰਾ ਕਰੇਗਾ, ਜਿਸ ‘ਤੇ ਦਹਾਕਿਆਂ ਤੋਂ ਸਰਕਾਰੀ ਮਾਲਕੀ ਵਾਲੀ ਇਸਰੋ ਦਾ ਦਬਦਬਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ 2020 ਵਿੱਚ ਪੁਲਾੜ ਉਦਯੋਗ ਨੂੰ ਨਿੱਜੀ ਖੇਤਰ ਲਈ ਖੋਲ੍ਹਣ ਤੋਂ ਬਾਅਦ ‘ਸਕਾਈਰੂਟ ਏਰੋਸਪੇਸ’ ਭਾਰਤੀ ਪੁਲਾੜ ਪ੍ਰੋਗਰਾਮ ਵਿੱਚ ਕਦਮ ਰੱਖਣ ਵਾਲੀ ਭਾਰਤ ਦੀ ਪਹਿਲੀ ਨਿੱਜੀ ਖੇਤਰ ਦੀ ਕੰਪਨੀ ਬਣ ਗਈ ਹੈ। ‘ਵਿਕਰਮ-ਐਸ’ ਰਾਕੇਟ ਨੂੰ ਅੱਜ ਸਵੇਰੇ ਕਰੀਬ 11:30 ਵਜੇ ਲਾਂਚ ਕੀਤਾ ਜਾਵੇਗਾ। ਪਹਿਲਾਂ ਇਸ ਨੂੰ 15 ਨਵੰਬਰ ਨੂੰ ਲਾਂਚ ਕਰਨ ਦੀ ਯੋਜਨਾ ਸੀ। ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤੇ ਜਾਣ ਤੋਂ ਬਾਅਦ ‘ਵਿਕਰਮ-ਐਸ’ 81 ਕਿਲੋਮੀਟਰ ਦੀ ਉਚਾਈ ‘ਤੇ ਪਹੁੰਚੇਗਾ। ਰਾਕੇਟ ਦਾ ਨਾਂ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਮਰਹੂਮ ਵਿਗਿਆਨੀ ਵਿਕਰਮ ਸਾਰਾਭਾਈ ਦੇ ਨਾਂ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਾੜ ਖੇਤਰ ਵਿੱਚ ਸੁਧਾਰਾਂ ਨੇ ਸਟਾਰਟ-ਅਪਸ ਲਈ ਨਵੀਨਤਾਕਾਰੀ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਹਨ ਅਤੇ ਥੋੜ੍ਹੇ ਸਮੇਂ ਵਿੱਚ ਲਗਭਗ 102 ਸਟਾਰਟ-ਅੱਪ ਪੁਲਾੜ ਮਲਬਾ ਪ੍ਰਬੰਧਨ, ਨੈਨੋ-ਸੈਟੇਲਾਈਟ, ਲਾਂਚ ਵਾਹਨ ਅਤੇ ਖੋਜ ਆਦਿ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਸਕਾਈਰੂਟ ਏਰੋਸਪੇਸ ਨੇ ਸੋਸ਼ਲ ਮੀਡੀਆ ‘ਤੇ ਕਿਹਾ, ”ਸਾਨੂੰ ਆਪਣੇ ਮਿਸ਼ਨ ‘ਤੇ ਮਾਣ ਹੈ ਜੋ ਭਾਰਤੀ ਨਿੱਜੀ ਖੇਤਰ ਲਈ ਇਤਿਹਾਸ ਰਚਣ ਜਾ ਰਿਹਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਪੂਰਾ ਕਰੇਗਾ।” ਇਸਰੋ ਦੇ ਚੇਅਰਮੈਨ ਐੱਸ. ‘ਪ੍ਰਰੰਭ’ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਬੈਂਗਲੁਰੂ ਵਿੱਚ ਲਾਂਚ ਕੀਤਾ ਗਿਆ ਸੀ। ਸਕਾਈਰੂਟ ਏਰੋਸਪੇਸ ਦੇ ਸਹਿ-ਸੰਸਥਾਪਕ ਪਵਨ ਕੇ. ਚੰਦਨਾ ਨੇ ਕਿਹਾ, “ਮਹੀਨਿਆਂ ਦੀ ਨੀਂਦ ਤੋਂ ਬਿਨਾਂ ਰਾਤਾਂ ਅਤੇ ਸਾਡੀ ਟੀਮ ਦੁਆਰਾ ਸਾਵਧਾਨੀਪੂਰਵਕ ਤਿਆਰੀਆਂ ਤੋਂ ਬਾਅਦ, ਅਸੀਂ ਆਪਣੇ ਪਹਿਲੇ ਲਾਂਚ ਮਿਸ਼ਨ ‘ਪ੍ਰਰੰਭ’ ਦੀ ਘੋਸ਼ਣਾ ਕਰਨ ਲਈ ਬਹੁਤ ਉਤਸ਼ਾਹਿਤ ਹਾਂ | ਤੁਹਾਨੂੰ ਦੱਸ ਦੇਈਏ ਕਿ ਸਕਾਈਰੂਟ ਏਰੋਸਪੇਸ ਦੇ ਇਸ ਮਿਸ਼ਨ ਨੂੰ 'ਮਿਸ਼ਨ ਪਾਰੰਭ' (Mission Parambh) ਨਾਮ ਦਿੱਤਾ ਗਿਆ ਹੈ। ਇਸ ਰਾਕੇਟ ਦਾ ਨਾਂ ਮਸ਼ਹੂਰ ਵਿਗਿਆਨੀ ਡਾਕਟਰ ਵਿਕਰਮ ਸਾਰਾਭਾਈ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸਰੋ ਦੀ ਸਥਾਪਨਾ ਡਾ. ਵਿਕਰਮ ਸਾਰਾਭਾਈ ਦੁਆਰਾ ਕੀਤੀ ਗਈ ਸੀ। The post ਸ੍ਰੀਹਰੀਕੋਟਾ ਤੋਂ ਅੱਜ ਲਾਂਚ ਕੀਤਾ ਜਾਵੇਗਾ ਭਾਰਤ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ-ਐੱਸ’ appeared first on TheUnmute.com - Punjabi News. Tags:
|
ਗੁਰਦਾਸਪੁਰ 'ਚ ਨਜਾਇਜ਼ ਕਬਜ਼ਾ ਛੁਡਾਉਣ ਆਏ ਅਧਿਕਾਰੀਆਂ ਤੇ ਪਿੰਡ ਵਾਸੀਆਂ ਵਿਚਾਲੇ ਹੋਈ ਬਹਿਸ, ਮਾਹੌਲ ਤਣਾਅਪੂਰਨ Friday 18 November 2022 05:47 AM UTC+00 | Tags: anganwadi-center breaking-news cm-bhagwant-mann gurdaspur gurdaspur-police gurdaspur-police-station hardochhani-village kuldeep-singh-dhaliwal news punjab-government punjabi-news punjabs-anganwadi-centers the-unmute-breaking-news the-unmute-punjab ਗੁਰਦਾਸਪੁਰ 18 ਨਵੰਬਰ 2022: ਗੁਰਦਾਸਪੁਰ ਦੇ ਪਿੰਡ ਹਰਦੋਛਨੀ ਵਿਖੇ ਮਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਅਧਿਕਾਰੀ ਪਿੰਡ ਵਿੱਚ ਨਾਜਾਇਜ਼ ਕਬਜ਼ਾ ਛੁਡਾਉਣ ਲਈ ਆਏ, ਇਸ ਦੌਰਾਨ ਅਧਿਕਾਰੀਆਂ ਅਤੇ ਪਿੰਡ ਵਾਲਿਆਂ ਵਿਚਾਲੇ ਕਬਜ਼ਾ ਨਾ ਛੁਡਾਉਣ ਨੂੰ ਲੈ ਕੇ ਬਹਿਸ ਹੋ ਗਈ | ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਦੀ ਤਾਇਨਾਤ ਕੀਤੀ ਗਈ ਹੈ | ਦੂਜੇ ਪਾਸੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡਾ ਇਸ ਜਗ੍ਹਾ ‘ਤੇ ਕਾਫੀ ਪੁਰਾਣਾ ਕਬਜਾ ਹੈ | ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਵੱਲੋਂ ਸਾਨੂੰ ਬਿਨਾਂ ਕੋਈ ਨੋਟਿਸ ਦਿੱਤੇ ਇਹ ਕਬਜ਼ਾ ਹਟਾਇਆ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਾਡਾ ਇਸ ਜਗ੍ਹਾ ‘ਤੇ ਕਾਫੀ ਪੁਰਾਣਾ ਕਬਜ਼ਾ ਹੈ ਅਤੇ ਇਸ ਨੂੰ ਨਾ ਹਟਾਇਆ ਜਾਵੇ | ਬੀਡੀਓ ਗੁਰਦਾਸਪੁਰ ਕੁਲਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਇੱਥੇ ਇੱਕ ਆਂਗਨਵਾੜੀ ਸੈਂਟਰ ਬਣਾਇਆ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਇਸ ਜਗ੍ਹਾਂ ‘ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਨਜਾਇਜ ‘ਤੇ ਕਬਜ਼ਾ ਕੀਤਾ ਗਿਆ ਹੈ, ਜਿਸ ਨੂੰ ਅੱਜ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਟਾਇਆ ਗਿਆ ਹੈ | ਉਹਨਾਂ ਨੇ ਕਿਹਾ ਕਿ ਕਬਜ਼ਾ ਹਟਾਉਣ ਵਿਚ ਸਾਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। The post ਗੁਰਦਾਸਪੁਰ ‘ਚ ਨਜਾਇਜ਼ ਕਬਜ਼ਾ ਛੁਡਾਉਣ ਆਏ ਅਧਿਕਾਰੀਆਂ ਤੇ ਪਿੰਡ ਵਾਸੀਆਂ ਵਿਚਾਲੇ ਹੋਈ ਬਹਿਸ, ਮਾਹੌਲ ਤਣਾਅਪੂਰਨ appeared first on TheUnmute.com - Punjabi News. Tags:
|
ਸੜਕ ਕਿਨਾਰੇ ਗਾਉਣ ਵਾਲੇ ਨੌਜਵਾਨ ਦੇ Fan ਬਣੇ Sonu Sood, ਦਿੱਤੀ ਨੌਕਰੀ ਦੀ ਤੇ ਰਹਿਣ ਦੀ ਜਗ੍ਹਾ Friday 18 November 2022 06:01 AM UTC+00 | Tags: actor sonu-sood sonu-soodactor sonu-sood-india sonu-sood-life the-unmute ਚੰਡੀਗੜ੍ਹ 18ਨਵੰਬਰ 2022 :ਕਹਿੰਦੇ ਹਨ ਕਿ ਜੇਕਰ ਤੁਹਾਡੇ ਅੰਦਰ ਕਾਬਲੀਅਤ ਹੈ ਤਾਂ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਅਜਿਹਾ ਹੀ ਕੁਝ ਝਾਰਖੰਡ ਦੇ ਬੋਕਾਰੋ ਦੇ ਰਹਿਣ ਵਾਲੇ ਮੁਹੰਮਦ ਮਕਸੂਦ ਨਾਲ ਹੋਇਆ ਹੈ। ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਦੇ ਸਟੇਜ ‘ਤੇ ਗਾਉਣ ਵਾਲੇ ਮੁਹੰਮਦ ਮਕਸੂਦ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਉਹ ਚੰਗਾ ਗਾਉਂਦਾ ਹੈ ਅਤੇ ਸੜਕ ਕਿਨਾਰੇ ਗਾ ਕੇ ਲੋਕਾਂ ਦਾ ਮਨੋਰੰਜਨ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਹਾਲ ਹੀ ‘ਚ ਉਨ੍ਹਾਂ ਨੂੰ ਸੋਨੂੰ ਸੂਦ ਦਾ ਆਫਰ ਮਿਲਿਆ ਹੈ। ਦਿਵਿਆਂਗ ਮੁਹੰਮਦ ਮਕਸੂਦ ਸੜਕ ਕਿਨਾਰੇ ਗਾਉਂਦੇ ਹੋਏ ਮਨੋਰੰਜਨ ਕਰਦੇ ਹੋਏ ਪੈਸੇ ਇਕੱਠੇ ਕਰਦੇ ਹਨ। 2017 ਵਿੱਚ, ਉਹ ਇੰਡੀਅਨ ਆਈਡਲ ਦੇ 24ਵੇਂ ਦੌਰ ਵਿੱਚ ਪਹੁੰਚੇ। ਵਾਇਰਲ ਹੋ ਰਹੀ ਵੀਡੀਓ ਵਿੱਚ ਉਸਨੇ ਨੌਕਰੀ ਦੀ ਮੰਗ ਕੀਤੀ। ਹੁਣ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਉਨ੍ਹਾਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਸੋਨੂੰ ਸੂਦ ਨੇ ਪਟਨਾ ਦੇ ਇੱਕ ਸਕੂਲ ਵਿੱਚ ਸੰਗੀਤ ਅਧਿਆਪਕ ਵਜੋਂ ਕੰਮ ਕਰਨ ਦਾ ਪ੍ਰਬੰਧ ਕੀਤਾ ਹੈ। ਪਰ ਸ਼ਾਇਦ ਉਨ੍ਹਾਂ ਨੂੰ ਇਹ ਆਫਰ ਪਸੰਦ ਨਹੀਂ ਆ ਰਿਹਾ ਹੈ। ਮੁਹੰਮਦ ਮਕਸੂਦ ਦੇ ਵਾਇਰਲ ਵੀਡੀਓ ‘ਤੇ ਸੋਨੂੰ ਸੂਦ ਨੇ ਲਿਖਿਆ- ‘ਮਕਸੂਦ ਭਾਈ ਲਈ ਨੌਕਰੀ ਅਤੇ ਰਹਿਣ ਲਈ ਜਗ੍ਹਾ ਦਾ ਇੰਤਜ਼ਾਮ ਕੀਤਾ ਗਿਆ ਹੈ। ਹੁਣ ਸੜਕ ਕਿਨਾਰੇ ਨਹੀਂ, ਆਪਣੇ ਘਰ ਗਾਓ ਅਤੇ ਸਭ ਨੂੰ ਸਿਖਾਓ। ਹਾਲਾਂਕਿ ਇਕ ਇੰਟਰਵਿਊ ਦੌਰਾਨ ਮਕਸੂਦ ਨੇ ਕਿਹਾ ਕਿ ਕਾਲ ਸੋਨੂੰ ਸੂਦ ਦੇ ਦਫਤਰ ਤੋਂ ਆਈ ਸੀ। ਪਟਨਾ ਦੇ ਇੱਕ ਸਕੂਲ ਵਿੱਚ ਨੌਕਰੀ ਦੀ ਗੱਲ ਸਾਹਮਣੇ ਆਈ ਹੈ, ਪਰ ਅਜੇ ਤੱਕ ਤਨਖਾਹ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ।
The post ਸੜਕ ਕਿਨਾਰੇ ਗਾਉਣ ਵਾਲੇ ਨੌਜਵਾਨ ਦੇ Fan ਬਣੇ Sonu Sood, ਦਿੱਤੀ ਨੌਕਰੀ ਦੀ ਤੇ ਰਹਿਣ ਦੀ ਜਗ੍ਹਾ appeared first on TheUnmute.com - Punjabi News. Tags:
|
ਮੈਡੀਕਲ ਕਾਲਜ ਦੀ ਉਸਾਰੀ ਰੁਕਣ 'ਤੇ ਪਿੰਡਾਂ ਵਾਸੀਆਂ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਦਫ਼ਤਰ ਦੇ ਬਾਹਰ ਲਾਇਆ ਪੱਕਾ ਮੋਰਚਾ Friday 18 November 2022 06:11 AM UTC+00 | Tags: aam-aadmi-party akal-council-of-gurdwara-mastuana-sahib breaking-news cm-bhaghwant-mann cm-bhagwant-mann gurdwara-mastuana-sahib mastuana-sahib medical-college news punjab punjab-government sangrur sangrur-medical-college sgpc the-unmute-breaking the-unmute-breaking-news the-unmute-punjabi-news ਸੰਗਰੂਰ 18 ਨਵੰਬਰ 2022: ਸੰਗਰੂਰ 'ਚ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦੀ ਉਸਾਰੀ ਨੂੰ ਲੈ ਕੇ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਅਕਾਲ ਕੌਂਸਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਵਿੱਚ ਅੜਿੱਕਾ ਪਾਉਣ ਵਾਲਿਆਂ ਖ਼ਿਲਾਫ ਅੱਜ ਇਲਾਕਾ ਨਿਵਾਸੀਆਂ ਤੇ ਕਿਸਾਨਾਂ ਨੇ ਧਰਨਾ ਦਿੱਤਾ ਹੈ । ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 5 ਅਗਸਤ 2022 ਨੂੰ ਸੰਗਰੂਰ ਨੇੜੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਇੱਕ ਵੱਡੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਅਤੇ ਐਲਾਨ ਕੀਤਾ ਕਿ ਜਦੋਂ ਇਹ ਕਾਲਜ 31 ਮਾਰਚ 2023 ਨੂੰ ਬਣ ਕੇ ਇਲਾਕੇ ਦੇ ਲੋਕਾਂ ਨੂੰ ਸੌਂਪ ਦਿੱਤਾ ਜਾਵੇਗਾ। ਨੀਂਹ ਪੱਥਰ ਦੇ ਪ੍ਰੋਗਰਾਮ ਤੋਂ ਬਾਅਦ ਹੀ ਕਾਲਜ ਲਈ ਦਿੱਤੀ ਗਈ ਜ਼ਮੀਨ ਲਗਾਤਾਰ ਵਿਵਾਦਾਂ ਦਾ ਕਾਰਨ ਬਣਦੀ ਜਾ ਰਹੀ ਹੈ। ਸੇਵਾਦਾਰ ਅਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਲਜ ਉਸੇ ਥਾਂ ‘ਤੇ ਬਣਾਇਆ ਜਾਵੇ, ਜਿੱਥੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਨੀਂਹ ਪੱਥਰ ਰੱਖਿਆ ਸੀ | ਉਹ ਜ਼ਮੀਨ ਗੁਰਦੁਆਰਾ ਅੰਗੀਠਾ ਸਾਹਿਬ ਦੀ ਤਰਫੋਂ ਪੰਜਾਬ ਸਰਕਾਰ ਨੂੰ ਦਾਨ ਵਿੱਚ ਦਿੱਤੀ ਗਈ ਹੈ। ਪਰ ਧਰਨਾਕਾਰੀਆਂ ਨੇ ਦੋਸ਼ ਲਾਏ ਕਿ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਅਨੁਸਾਰ ਸ਼੍ਰੋਮਣੀ ਕਮੇਟੀ ਅਤੇ ਢੀਂਡਸਾ ਪਰਿਵਾਰ ਕਾਲਜ ਦੀ ਉਸਾਰੀ ਵਿੱਚ ਅੜਿੱਕੇ ਖੜ੍ਹੇ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਮਸਤੂਆਣਾ ਸਾਹਿਬ ਦੇ ਅਕਾਲ ਕੌਂਸਲ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਤੁਹਾਨੂੰ ਕਿਸੇ ਹੋਰ ਥਾਂ ‘ਤੇ ਜ਼ਮੀਨ ਦੇ ਦੇਵਾਂਗੇ ਅਤੇ ਉੱਥੇ ਕਾਲਜ ਬਣਾਇਆ ਜਾਵੇ, ਜਿਸ ਕਾਰਨ ਉਨ੍ਹਾਂ ਨੇ ਜ਼ਮੀਨ ‘ਤੇ ਇੱਕ ਅਦਾਲਤੀ ਕੇਸ ਵਿੱਚ ਸਟੇਅ ਲੈ ਲਿਆ ਹੈ | ਜਿਸ ਕਾਰਨ ਇਸ ਮੈਡੀਕਲ ਕਾਲਜ ਦੀ ਉਸਾਰੀ ਰੁਕੀ ਹੋਈ ਹੈ | ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੇ ਅਕਾਲ ਕੌਂਸਲ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾ ਦਿੱਤਾ |ਮੈਡੀਕਲ ਕਾਲਜ਼ ਬਣਾਉਣ ‘ਚ ਅੜਿੱਕਾ ਪੈਦਾ ਕਰਨ ਵਾਲਿਆਂ ਖ਼ਿਲਾਫ ਧਰਨੇ ‘ਤੇ ਬੈਠੇ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲਜ ਨਹੀਂ ਬਣ ਜਾਂਦਾ, ਸਾਡਾ ਧਰਨਾ ਜਾਰੀ ਰਹੇਗਾ। The post ਮੈਡੀਕਲ ਕਾਲਜ ਦੀ ਉਸਾਰੀ ਰੁਕਣ ‘ਤੇ ਪਿੰਡਾਂ ਵਾਸੀਆਂ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਦਫ਼ਤਰ ਦੇ ਬਾਹਰ ਲਾਇਆ ਪੱਕਾ ਮੋਰਚਾ appeared first on TheUnmute.com - Punjabi News. Tags:
|
ਬ੍ਰਿਟੇਨ ਨੇ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਾਉਣ ਦਾ ਕੀਤਾ ਸਮਰਥਨ Friday 18 November 2022 06:25 AM UTC+00 | Tags: breaking-news india united-nations-security-council unsc ਚੰਡੀਗੜ੍ਹ 18 ਨਵੰਬਰ 2022: ਬ੍ਰਿਟੇਨ ਨੇ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੇ ਵਿਸਥਾਰ ਅਤੇ ਭਾਰਤ ਲਈ ਸਥਾਈ ਮੈਂਬਰਸ਼ਿਪ ਦੇਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦਾ ਸਮਰਥਨ ਕੀਤਾ ਹੈ। ਸੰਯੁਕਤ ਰਾਸ਼ਟਰ ਵਿੱਚ ਬਰਤਾਨੀਆ ਦੀ ਸਥਾਈ ਪ੍ਰਤੀਨਿਧੀ ਬਾਰਬਰਾ ਵੁੱਡਵਰਡ ਨੇ ਭਾਰਤ, ਜਰਮਨੀ, ਜਾਪਾਨ ਅਤੇ ਬ੍ਰਾਜ਼ੀਲ ਲਈ ਨਵੀਆਂ ਸਥਾਈ ਸੀਟਾਂ ਦੀ ਮੰਗ ਕੀਤੀ ਹੈ। ਬਾਰਬਰਾ ਵੁਡਵਰਡ ਨੇ ਕਿਹਾ ਕਿ ਬ੍ਰਿਟੇਨ ਲੰਬੇ ਸਮੇਂ ਤੋਂ ਸੁਰੱਖਿਆ ਪ੍ਰੀਸ਼ਦ ਦੇ ਵਿਸਥਾਰ ਦੀ ਮੰਗ ਕਰ ਰਿਹਾ ਹੈ। ਅਸੀਂ ਭਾਰਤ, ਜਰਮਨੀ, ਜਾਪਾਨ ਅਤੇ ਬ੍ਰਾਜ਼ੀਲ ਲਈ ਨਵੀਆਂ ਸਥਾਈ ਸੀਟਾਂ ਦੇ ਨਾਲ-ਨਾਲ ਅਫਰੀਕਾ ਲਈ ਸਥਾਈ ਪ੍ਰਤੀਨਿਧਤਾ ਦਾ ਸਮਰਥਨ ਕਰਦੇ ਹਾਂ। ਤੁਹਾਨੂੰ ਦੱਸ ਦਈਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਇਸ ਸਮੇਂ ਪੰਜ ਸਥਾਈ ਮੈਂਬਰ ਹਨ। ਇਨ੍ਹਾਂ ਵਿਚ ਅਮਰੀਕਾ, ਰੂਸ, ਚੀਨ, ਫਰਾਂਸ ਅਤੇ ਬ੍ਰਿਟੇਨ ਸ਼ਾਮਲ ਹਨ। ਗਲੋਬਲ ਆਬਾਦੀ ਅਤੇ ਆਰਥਿਕਤਾ ਅਤੇ ਨਵੀਆਂ ਭੂ-ਰਾਜਨੀਤਿਕ ਸਥਿਤੀਆਂ ਦੇ ਮੱਦੇਨਜ਼ਰ, ਲੰਬੇ ਸਮੇਂ ਤੋਂ ਸਥਾਈ ਮੈਂਬਰ ਦੇਸ਼ਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਵੀ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ (UNGA) ‘ਚ ਜੀ-4 ਦੀ ਤਰਫੋਂ ਬਿਆਨ ਦਿੱਤਾ। ਇਸ ਵਿਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਬਰਾਬਰ ਪ੍ਰਤੀਨਿਧਤਾ ‘ਤੇ ਜ਼ੋਰ ਦਿੱਤਾ। The post ਬ੍ਰਿਟੇਨ ਨੇ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਾਉਣ ਦਾ ਕੀਤਾ ਸਮਰਥਨ appeared first on TheUnmute.com - Punjabi News. Tags:
|
UK ਲਈ ਰਵਾਨਾ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ , ਕੱਢਿਆ ਜਾਵੇਗਾ UK 'ਚ ਸਿੱਧੂ ਲਈ ਮਾਰਚ Friday 18 November 2022 06:36 AM UTC+00 | Tags: family-of-sidhu-moosewala famous-punjab-singer-sidhu-moosewala justice-for-sidhu-moosewala murder-case-of-sidhu-moosewala sidhu-moosewala sidhu-moosewala-mother sidhu-moosewala-mother-father sidhu-moosewala-uk-protest the-unmute ਚੰਡੀਗੜ੍ਹ 18ਨਵੰਬਰ 2022 : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਯੂ. ਕੇ. ਲਈ ਰਵਾਨਾ ਹੋ ਗਏ ਹਨ। ਯੂ. ਕੇ. ‘ਚ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਪ੍ਰਦਰਸ਼ਨ ਹੋ ਰਹੇ ਹਨ। ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਉੱਥੇ ਇਕ ਪ੍ਰੋਗਰਾਮ ਉਲੀਕਿਆ ਗਿਆ ਹੈ। ਦੇਖੋ ਤਸਵੀਰਾਂ –
The post UK ਲਈ ਰਵਾਨਾ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ , ਕੱਢਿਆ ਜਾਵੇਗਾ UK 'ਚ ਸਿੱਧੂ ਲਈ ਮਾਰਚ appeared first on TheUnmute.com - Punjabi News. Tags:
|
ਤਰਨਤਾਰਨ 'ਚ ਕੌਮਾਂਤਰੀ ਸਰਹੱਦ 'ਤੇ ਫਿਰ ਦਿਸਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ Friday 18 November 2022 06:44 AM UTC+00 | Tags: bop-harbhajan-singh bsf bsf-dig-ashok-kumar bsf-shot-down-a-pakistani-drone ferozepur-ssp-surinder-lamba indian-army international-border-in-ferozepur latest-news news pakistan pakistani-drone punjab-government punjab-police tarn-taran the-unmute-breaking the-unmute-news the-unmute-punjabi-news ਚੰਡੀਗੜ੍ਹ 18 ਨਵੰਬਰ 2022: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪਾਕਿਸਤਾਨ ‘ਚ ਬੈਠੇ ਅੱਤਵਾਦੀਆਂ ਅਤੇ ਸਮੱਗਲਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇੱਕ ਵਾਰ ਫਿਰ ਤਰਨਤਾਰਨ ਬਾਰਡਰ ‘ਤੇ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ ਹੈ। ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਸ ਸਾਲ 256ਵੀਂ ਵਾਰ ਡਰੋਨ ਭਾਰਤੀ ਸਰਹੱਦ ‘ਚ ਦਾਖਲ ਹੋਇਆ ਹੈ। ਫਿਲਹਾਲ ਤਰਨਤਾਰਨ ਬਾਰਡਰ ‘ਤੇ ਬੀਐਸਐਫ ਵੱਲੋਂ ਤਲਾਸ਼ੀ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਕਰੀਬ 1 ਵਜੇ ਤਰਨਤਾਰਨ ਦੇ ਬੀਓਪੀ ਹਰਭਜਨ ਸਿੰਘ ‘ਤੇ ਡਰੋਨ ਦੀ ਹਰਕਤ ਦੇਖੀ ਗਈ। ਬੀਐਸਐਫ ਬਟਾਲੀਅਨ 101 ਦੇ ਜਵਾਨ ਗਸ਼ਤ 'ਤੇ ਸਨ। ਆਵਾਜ਼ ਸੁਣਦਿਆਂ ਹੀ ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਡਰੋਨ ਦੀ ਸਹੀ ਮੂਵਮੈਂਟ ਦੇਖਣ ਲਈ 4 ਹਲਕੇ ਬੰਬ ਵੀ ਸੁੱਟੇ ਗਏ। ਬੀਐਸਐਫ ਦੇ ਜਵਾਨਾਂ ਵੱਲੋਂ ਕੁੱਲ 34 ਰਾਉਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਸਰਹੱਦ ਵੱਲ ਮੁੜ ਗਿਆ। The post ਤਰਨਤਾਰਨ 'ਚ ਕੌਮਾਂਤਰੀ ਸਰਹੱਦ 'ਤੇ ਫਿਰ ਦਿਸਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ appeared first on TheUnmute.com - Punjabi News. Tags:
|
ਭਾਰਤ ਨੇ ਫਿਰ ਰਚਿਆ ਇਤਿਹਾਸ, ਦੇਸ਼ ਦੇ ਪਹਿਲੇ ਨਿੱਜੀ ਰਾਕੇਟ ਵਿਕਰਮ-ਐੱਸ ਨੇ ਭਰੀ ਉਡਾਣ Friday 18 November 2022 06:55 AM UTC+00 | Tags: andhara-pradesh andhra-pradesh breaking-news company-rocket indian-space-research-organization isro isro-scientists kyroot-aerospace latest-news mission-parambh mission-vikram-s news satish-dhawan-space-centre skyroot-aerospace sriharikota the-unmute-breaking-news vikram-s vikram-sarabhai ਚੰਡੀਗੜ੍ਹ 18 ਨਵੰਬਰ 2022: ਭਾਰਤ ਨੇ ਇੱਕ ਵਾਰ ਫਿਰ ਤਕਨੀਕੀ ਖੇਤਰ ਵਿੱਚ ਵੱਡੀ ਉਪਲਬਧੀ ਹਾਸਲ ਕੀਤੀ ਹੈ | ਦੇਸ਼ ਦਾ ਪਹਿਲਾ ਨਿੱਜੀ ਰਾਕੇਟ ਵਿਕਰਮ-ਐੱਸ (Vikram-S) ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਹੈ। ਇਸ ਵਿਕਸਤ ਰਾਕੇਟ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸਪੇਸ ਸਟਾਰਟਅੱਪ ਸਕਾਈਰੂਟ ਏਰੋਸਪੇਸ ਦੀ ਤਰਫੋਂ ਲਾਂਚ ਕੀਤਾ ਸੀ। ਇਸ ਰਾਕੇਟ ਨੇ ਸਵੇਰੇ 11:30 ਵਜੇ ਉਡਾਣ ਭਰੀ। ਪਹਿਲਾਂ ਇਸ ਰਾਕੇਟ ਨੂੰ 15 ਨਵੰਬਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਖਰਾਬ ਮੌਸਮ ਕਾਰਨ ਇਸ ਨੂੰ ਅੱਜ ਲਾਂਚ ਕੀਤਾ ਗਿਆ ਹੈ। ਇਨਸਪੇਸ ਦੇ ਚੇਅਰਮੈਨ ਪਵਨ ਕੁਮਾਰ ਗੋਇਨਕਾ ਨੇ ਕਿਹਾ ਕਿ ਇਹ ਪੁਲਾੜ ਵਿੱਚ ਭਾਰਤ ਦੇ ਨਿੱਜੀ ਖੇਤਰ ਦੀ ਸ਼ੁਰੂਆਤ ਲਈ ਇੱਕ ਨਵੀਂ ਸ਼ੁਰੂਆਤ ਅਤੇ ਇੱਕ ਇਤਿਹਾਸਕ ਪਲ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਭਾਰਤ ਦੇ ਪੁਲਾੜ ਵਾਤਾਵਰਣ ਨੂੰ ਵਿਕਸਤ ਕਰਨ ਅਤੇ ਵਿਸ਼ਵ ਭਾਈਚਾਰੇ ਵਿੱਚ ਇੱਕ ਮੋਹਰੀ ਰਾਸ਼ਟਰ ਵਜੋਂ ਉਭਰਨ ਲਈ ਇੱਕ ਵੱਡਾ ਕਦਮ ਹੈ। ਇਹ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਲਈ ਵੀ ਇੱਕ ਮੋੜ ਹੈ। The post ਭਾਰਤ ਨੇ ਫਿਰ ਰਚਿਆ ਇਤਿਹਾਸ, ਦੇਸ਼ ਦੇ ਪਹਿਲੇ ਨਿੱਜੀ ਰਾਕੇਟ ਵਿਕਰਮ-ਐੱਸ ਨੇ ਭਰੀ ਉਡਾਣ appeared first on TheUnmute.com - Punjabi News. Tags:
|
IND VS NZ: ਭਾਰਤ-ਨਿਊਜ਼ੀਲੈਂਡ ਵਿਚਾਲੇ ਟੀ-20 ਮੈਚ 'ਚ ਬਾਰਿਸ਼ ਬਣੀ ਅੜਿੱਕਾ, ਟਾਸ 'ਚ ਦੇਰੀ Friday 18 November 2022 07:06 AM UTC+00 | Tags: bcci breaking-news cricket-news hardik-pandya india ind-vs-nz ind-vs-nz-live-score ind-vs-nz-t20i ind-vs-nz-t20-match news new-zealand t20-world-cup team-captain-kane-williamson the-unmute-breaking-news the-unmute-latest-news the-unmute-news ਚੰਡੀਗੜ੍ਹ 18 ਨਵੰਬਰ 2022: (IND VS NZ T20I) ਟੀ-20 ਵਿਸ਼ਵ ਕੱਪ ‘ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਟੀਮ ਨੇ ਹੁਣ 2024 ਟੀ-20 ਵਿਸ਼ਵ ਕੱਪ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਿਸ਼ਨ 2024 ਲਈ ਭਾਰਤੀ ਟੀਮ ਸਾਹਮਣੇ ਪਹਿਲੀ ਚੁਣੌਤੀ ਨਿਊਜ਼ੀਲੈਂਡ ਹੈ। ਵੈਲਿੰਗਟਨ ‘ਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਭਾਰਤੀ ਟੀਮ ਜਿੱਥੇ ਯੁਵਾ ਖਿਡਾਰੀਆਂ ਨਾਲ ਭਰੀ ਹੋਈ ਹੈ, ਉੱਥੇ ਹੀ ਨਿਊਜ਼ੀਲੈਂਡ ਕੋਲ ਯੁਵਾ ਅਤੇ ਤਜਰਬੇਕਾਰ ਖਿਡਾਰੀਆਂ ਦਾ ਸੁਮੇਲ ਹੈ। ਅਜਿਹੇ ‘ਚ ਮੁਕਾਬਲਾ ਦਿਲਚਸਪ ਹੋਣ ਵਾਲਾ ਹੈ। ਵੈਲਿੰਗਟਨ ਵਿੱਚ ਇਸ ਸਮੇਂ ਭਾਰੀ ਬਾਰਿਸ਼ ਪੈ ਰਹੀ ਹੈ। ਅਜਿਹੇ ‘ਚ ਮੈਚ ‘ਚ ਵੀ ਦੇਰੀ ਹੋ ਰਹੀ ਹੈ। ਜੇਕਰ ਬਾਰਿਸ਼ ਰੁਕ ਜਾਵੇ ਤਾਂ ਅੰਪਾਇਰ ਓਵਰ ਘੱਟ ਕਰ ਸਕਦੇ ਹਨ। ਇਸ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕ ਪਹੁੰਚੇ ਹੋਏ ਸਨ। ਜਿਨ੍ਹਾਂ ਵਿਚ ਨਿਰਾਸ਼ਾ ਦੇਖੀ ਜਾ ਰਹੀ ਹੈ | ਅਜਿਹੇ ‘ਚ ਟਾਸ ‘ਚ ਹੋਰ ਦੇਰੀ ਹੋ ਸਕਦੀ ਹੈ। ਟਾਸ ਭਾਰਤੀ ਸਮੇਂ ਅਨੁਸਾਰ ਸਵੇਰੇ 11.30 ਵਜੇ ਹੋਣਾ ਸੀ, ਜੋ ਹੁਣ ਦੇਰੀ ਨਾਲ ਹੋਵੇਗਾ । ਇਸ ਦੇ ਨਾਲ ਹੀ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 12 ਵਜੇ ਸ਼ੁਰੂ ਹੋਣਾ ਸੀ । ਭਾਰਤੀ ਟੀਮ ਨੂੰ ਸਪੋਰਟ ਕਰਨ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕ ਸਕਾਈ ਸਟੇਡੀਅਮ ਪਹੁੰਚ ਚੁੱਕੇ ਹਨ। The post IND VS NZ: ਭਾਰਤ-ਨਿਊਜ਼ੀਲੈਂਡ ਵਿਚਾਲੇ ਟੀ-20 ਮੈਚ ‘ਚ ਬਾਰਿਸ਼ ਬਣੀ ਅੜਿੱਕਾ, ਟਾਸ ‘ਚ ਦੇਰੀ appeared first on TheUnmute.com - Punjabi News. Tags:
|
ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੱਥੂਨੰਗਲ ਟੋਲ ਪਲਾਜ਼ਾ 'ਤੇ ਧਰਨਾ ਦੂਜੇ ਦਿਨ ਵੀ ਜਾਰੀ Friday 18 November 2022 07:27 AM UTC+00 | Tags: amritsar toll-plaza-of-kathunangal ਅੰਮ੍ਰਿਤਸਰ 18 ਨਵੰਬਰ 2022: ਕਿਸਾਨ ਆਗੂਆਂ ਵੱਲੋਂ ਅੰਮ੍ਰਿਤਸਰ ਵਿਚ ਕੱਥੂਨੰਗਲ ਦੇ ਟੋਲ ਪਲਾਜ਼ਾ (Toll Plaza of Kathunangal) ‘ਤੇ ਦਿੱਤਾ ਜਾ ਰਿਹਾ ਧਰਨਾ ਦੂਜੇ ਦਿਨ ਵੀ ਜਾਰੀ ਹੈ | ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਈ ਕਿਸਾਨ ਆਗੂਆਂ ‘ਤੇ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ | ਕਿਸਾਨ ਆਗੂ ਦਾ ਕਹਿਣਾ ਹੈ ਕਿ ਕੁਝ ਕਿਸਾਨ ਨੇਤਾ ਵੱਲੋਂ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਮਾਰਨ ਲਈ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ | ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਬੇਸ਼ੱਕ ਕਿਸਾਨਾਂ ਪ੍ਰਦਰਸ਼ਨ ਤੋਂ ਬਾਅਦ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਗਿਆ ਹੋਵੇ, ਲੇਕਿਨ ਅੱਜ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਦੂਸਰੇ ਦਿਨ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ਤੇ ਕੱਥੂਨੰਗਲ ਦੇ ਨਜ਼ਦੀਕ ਟੋਲ ਪਲਾਜ਼ਾ ‘ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਉੱਥੇ ਹੀ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਕਿਸਾਨੀ ਅੰਦੋਲਨ ਵਿੱਚੋਂ ਆਪਣੀ ਸਿਆਸਤ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿੱਚ ਅਸੀਂ ਤਿੰਨ ਖੇਤੀ ਕਾਨੂੰਨ ਨੂੰ ਤਾਂ ਰੱਦ ਕਰਵਾ ਲਿਆ ਲੇਕਿਨ ਜੋ ਬਾਕੀ ਮੰਗਾਂ ਸਨ ਉਹ ਮੰਗਾਂ ਪੂਰੀਆਂ ਨਹੀ ਹੋ ਪਾਈਆਂ | ਜਿਸ ਨੂੰ ਲੈ ਕੇ ਅਸੀਂ ਹੁਣ ਦੁਬਾਰਾ ਤੋਂ ਅਮ੍ਰਿਤਸਰ-ਜੰਮੂ ਐਕਸਪ੍ਰੈਸ ਉੱਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ | ਕਿਸਾਨਾਂ ਦੀਆਂ ਮੁੱਖ ਮੰਗਾਂ 'ਭਾਰਤ ਮਾਲਾ' ਪ੍ਰਾਜੈਕਟ ਤਹਿਤ ਹਾਈਵੇ ਵਿਚ ਆਉਣ ਵਾਲੀਆਂ ਜ਼ਮੀਨਾਂ ਦੇ ਗ਼ਲਤ ਮੁਆਵਜ਼ੇ ਲਈ ਸਬੰਧਤ ਅਧਿਕਾਰੀਆਂ ਨੂੰ ਮੁਅੱਤਲ ਕਰਨਾ, ਗੁਲਾਬੀ ਸੁੰਡੀ ਕੀੜੇ ਕਾਰਨ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣਾ, ਮਜੀਠਾ 'ਚ 3 ਸਾਲ ਪਹਿਲਾਂ ਬੀਜੀ ਝੋਨੇ ਦੀ ਫ਼ਸਲ ਦੀ ਗੜ੍ਹੇਮਾਰੀ ਕਾਰਨ ਹੋਏ ਨਕਸਾਨ ਲਈ ਮੁਆਵਜ਼ਾ ਦੇਣ,ਕਾਲੋਨੀ ਬਣਾਉਣ ਲਈ ਪਿੰਡ ਮੁਰਾਦਪੁਰ ਵਿਚ ਨਿਕਾਸੀ ਨਾਲਾ ਮੁਕੰਮਲ ਬੰਦ ਕਰਵਾਉਣ ਦਾ ਵਿਰੋਧ, ਦਿੱਲੀ ਸੰਘਰਸ਼ ਵਿੱਚ ਮਾਰੇ ਗਏ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ, ਪਰਾਲੀ ਸਾੜਣ ਸਬੰਧੀ ਦਰਜ ਕੀਤੇ ਕੇਸ ਰੱਦ ਕਰਨ, ਲਖੀਮਪੁਰ 'ਚ ਮੰਤਰੀ ਦੇ ਖ਼ਿਲਾਫ਼ ਕੋਈ ਐਕਸ਼ਨ ਨਾ ਲੈਣਾ ਆਦਿ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ।
The post ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੱਥੂਨੰਗਲ ਟੋਲ ਪਲਾਜ਼ਾ ‘ਤੇ ਧਰਨਾ ਦੂਜੇ ਦਿਨ ਵੀ ਜਾਰੀ appeared first on TheUnmute.com - Punjabi News. Tags:
|
ਜਬਰ ਜਨਾਹ ਮਾਮਲੇ 'ਚ ਸਿਮਰਜੀਤ ਬੈਂਸ ਨੂੰ ਹਾਈਕੋਰਟ ਵਲੋਂ ਨਹੀਂ ਮਿਲੀ ਰਾਹਤ Friday 18 November 2022 07:47 AM UTC+00 | Tags: aam-aadmi-party bail-plea cm-bhagwant-mann former-mla-simarjit-bains former-mla-simarjit-singh-bains lok-insaf-party-president ludhiana-court ludhiana-court-complex ludhiana-police mla-simarjit-singh-bains news punjab-and-haryana-court punjab-government punjab-news rape-case-on-simrajit-singh-bains simarjit-singh-bains the-unmute the-unmute-breaking-news the-unmute-punjabi-news ਚੰਡੀਗੜ੍ਹ 18 ਨਵੰਬਰ 2022: ਜਬਰ ਜਨਾਹ ਮਾਮਲੇ ਵਿੱਚ ਫਸੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjit Singh Bains) ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ | ਸਿਮਰਜੀਤ ਬੈਂਸ ਵਲੋਂ ਹਾਈਕੋਰਟ ‘ਚ ਜ਼ਮਾਨਤ ਪਟੀਸ਼ਨ ਪਾਈ ਸੀ, ਜਿਸ ‘ਤੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ। ਅਦਾਲਤ ਨੇ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ‘ਤੇ ਲੁਧਿਆਣਾ ਦੀ ਵਿਧਵਾ ਔਰਤ ਨਾਲ ਜਬਰ ਜਨਾਹ ਕਰਨ ਦਾ ਦੋਸ਼ ਹੈ। ਪੀੜਤ ਔਰਤ ਨੇ ਸਿਮਰਜੀਤ ਸਿੰਘ ਸਮੇਤ ਕੁੱਲ 7 ਜਣਿਆਂ ‘ਤੇ ਉਸ ਨਾਲ ਜ਼ਬਰ-ਜਨਾਹ ਕਰਨ ਦੇ ਦੋਸ਼ ਲਾਏ ਸਨ, ਜਿਸ ਵਿਚ 44 ਸਾਲਾ ਔਰਤ ਨੇ ਦੋਸ਼ ਲਾਇਆ ਹੈ ਕਿ ਉਹ ਜਾਇਦਾਦ ਦੇ ਝਗੜੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਸੰਪਰਕ ਵਿਚ ਆਈ ਸੀ, ਪਰ ਉਸਦੀ ਆਰਥਿਕ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਬੈਂਸ ਨੇ ਮਦਦ ਕਰਨ ਦੇ ਬਹਾਨੇ ਉਸ ਨਾਲ ਜ਼ਬਰ-ਜਨਾਹ ਕੀਤਾ । ਇਸ ਤੋਂ ਬਾਅਦ ਜੁਲਾਈ 2021 ‘ਚ ਲੁਧਿਆਣਾ ‘ਚ ਕਥਿਤ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। The post ਜਬਰ ਜਨਾਹ ਮਾਮਲੇ ‘ਚ ਸਿਮਰਜੀਤ ਬੈਂਸ ਨੂੰ ਹਾਈਕੋਰਟ ਵਲੋਂ ਨਹੀਂ ਮਿਲੀ ਰਾਹਤ appeared first on TheUnmute.com - Punjabi News. Tags:
|
ਪੰਜਾਬ ਕੈਬਨਿਟ ਦੀ ਮੀਟਿੰਗ ਸਮਾਪਤ, ਸਰਕਾਰ ਨੇ ਇੰਨਾ ਅਹਿਮ ਫੈਸਲਿਆਂ 'ਤੇ ਲਾਈ ਮੋਹਰ Friday 18 November 2022 08:10 AM UTC+00 | Tags: punjab-cabinet ਚੰਡੀਗੜ੍ਹ 18 ਨਵੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਸਮਾਪਤ ਹੋ ਗਈ ਹੈ | ਇਸ ਦੌਰਾਨ ਪੰਜਾਬ ਕੈਬਨਿਟ ਨੇ ਅਹਿਮ ਫੈਸਲਿਆਂ ‘ਤੇ ਮੋਹਰ ਲਾਈ ਹੈ | ਇਸ ਦੌਰਾਨ ਮੀਟਿੰਗ ਖ਼ਤਮ ਹੋਣ ਤੋ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਗੰਨੇ ਦੀ ਫਸਲ ਲਈ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਗੰਨੇ ਦੀ ਫਸਲ ਦੀ 380 ਰੁਪਏ ਪ੍ਰਤੀ ਕੁਇੰਟਲ ਹੋਵੇਗੀ | ਮੁੱਖ ਮੰਤਰੀ ਨੇ ਕਿਹਾ 645 ਲੈਕਚਰਾਰਾਂ ਦੀ ਭਰਤੀ ਕੀਤੀ ਜਾਵੇਗੀ | 20 ਨਵੰਬਰ ਤੋਂ ਗੰਨਾ ਮਿਲ ਸ਼ੁਰੂ ਹੋ ਜਾਣਗੀਆਂ, ਇਸਦੇ ਨਾਲ ਹੀ 16 ਸਰਕਾਰੀ ਕਾਲਜਾਂ ‘ਚ ਪ੍ਰਿੰਸੀਪਲਾਂ ਦੀ ਨਿਯੁਕਤੀ ਕੀਤੀ ਜਾਵੇਗੀ | ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਵਿਚ ਅਮਨ ਕਾਨੂੰਨ ਬਾਰੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿਚ ਸ਼ਾਂਤੀ ਸਥਾਪਿਤ ਕਰਨ ਵਿੱਚ ਪੂਰੀ ਤਰਾਂ ਸਮਰਥ ਹੈ | ਸੂਬੇ ਦੀ ਸਥਿਤੀ ਕਾਬੂ ਹੇਠ ਹੈ | The post ਪੰਜਾਬ ਕੈਬਨਿਟ ਦੀ ਮੀਟਿੰਗ ਸਮਾਪਤ, ਸਰਕਾਰ ਨੇ ਇੰਨਾ ਅਹਿਮ ਫੈਸਲਿਆਂ ‘ਤੇ ਲਾਈ ਮੋਹਰ appeared first on TheUnmute.com - Punjabi News. Tags:
|
IND VS NZ: ਭਾਰਤ-ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਪਹਿਲਾ ਟੀ-20 ਮੈਚ ਰੱਦ Friday 18 November 2022 08:56 AM UTC+00 | Tags: bcci breaking-news cricket-news hardik-pandya india ind-vs-nz ind-vs-nz-live-score ind-vs-nz-t20i ind-vs-nz-t20-match news new-zealand t20-series t20-world-cup team-captain-kane-williamson the-unmute-breaking-news the-unmute-latest-news the-unmute-news ਚੰਡੀਗੜ੍ਹ 18 ਨਵੰਬਰ 2022: (IND VS NZ) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਟੀ-20 ਰੱਦ ਹੋ ਗਿਆ ਹੈ। ਬਾਰਿਸ਼ ਕਾਰਨ ਇਹ ਫੈਸਲਾ ਲਿਆ ਗਿਆ ਹੈ। ਹੁਣ ਦੋਵਾਂ ਟੀਮਾਂ ਵਿਚਾਲੇ ਦੂਜਾ ਮੈਚ 20 ਨਵੰਬਰ ਨੂੰ ਮਾਊਂਟ ਮੌਂਗਾਨੁਈ ‘ਚ ਖੇਡਿਆ ਜਾਵੇਗਾ। ਵੇਲਿੰਗਟਨ ‘ਚ ਭਾਰੀ ਬਾਰਿਸ਼ ਕਾਰਨ ਟਾਸ ਵੀ ਨਹੀਂ ਹੋ ਸਕਿਆ, ਇਸ ਲਈ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਸਥਾਨਕ ਮੌਸਮ ਵਿਭਾਗ ਅਨੁਸਾਰ ਅਗਲੇ ਚਾਰ-ਪੰਜ ਘੰਟਿਆਂ ਤੱਕ ਮੀਂਹ ਰੁਕਣ ਦੀ ਕੋਈ ਸੰਭਾਵਨਾ ਨਹੀਂ ਹੈ। ਦੋਵੇਂ ਕਪਤਾਨ ਹੱਥ ਮਿਲਾ ਕੇ ਮੈਚ ਰੱਦ ਕਰਨ ਲਈ ਸਹਿਮਤ ਹੋ ਗਏ ਹਨ । The post IND VS NZ: ਭਾਰਤ-ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਪਹਿਲਾ ਟੀ-20 ਮੈਚ ਰੱਦ appeared first on TheUnmute.com - Punjabi News. Tags:
|
ਪੈਟਰੋਲ ਪੰਪ ਲੁੱਟ ਮਾਮਲੇ 'ਚ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਪੁੱਤਰ ਗ੍ਰਿਫਤਾਰ Friday 18 November 2022 09:15 AM UTC+00 | Tags: breaking-news ludhiana-pump-robbery-case news pump-robbery-case sukhminderpal-singh-grewal ਚੰਡੀਗੜ੍ਹ 18 ਨਵੰਬਰ 2022: ਲੁਧਿਆਣਾ ਪੁਲਿਸ ਵੱਲੋਂ ਭਾਜਪਾ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ (Sukhminderpal Singh Grewal) ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦੇ ਪੁੱਤਰ ਉਦੈਰਾਜ ਸਿੰਘ ਅਤੇ ਉਸ ਦੇ ਸਾਥੀ ਅੰਮ੍ਰਿਤਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਲੁਧਿਆਣਾ ਦੇ ਇੱਕ ਪੈਟਰੋਲ ਪੰਪ ਦੀ ਲੁੱਟ ਦੇ ਮਾਮਲੇ ਵਿੱਚ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਮਿਲ ਕੇ ਹੌਂਡਾ ਸਿਟੀ ਕਾਰ ਦੀ ਨੰਬਰ ਪਲੇਟ ਲਾਹ ਦਿੱਤੀ, ਫਿਰ ਪੈਟਰੋਲ ਪੰਪ ਲੁੱਟ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਏਟੀਐਮ ਵਿਚ ਪਿਸਤੌਲ ਨਾਲ ਦੇਖਿਆ ਗਿਆ | ਪੁਲਿਸ ਟੀਮ ਨੇ ਕਾਫੀ ਮਿਹਨਤ ਤੋਂ ਬਾਅਦ ਸੀਸੀਟੀਵੀ ਫੁਟੇਜ ਵਿੱਚ ਅਣਪਛਾਤੇ ਵਿਅਕਤੀਆਂ ਦੀ ਪਛਾਣ ਕੀਤੀ। ਪੁਲਿਸ ਨੇ FIR ਨੰਬਰ 240/22 ਅਧੀਨ 380, 511 IPC ਅਤੇ 25, 27 ਅਸਲਾ ਐਕਟ ਮਾਮਲਾ ਦਰਜ ਕਰ ਲਿਆ ਹੈ | ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੰਦਿਆਂ ਸੁਖਮਿੰਦਰ ਪਾਲ ਸਿੰਘ ਨੇ ਕਿਹਾ ਕਿ ਮੈਂ ਨਾ ਤਾਂ ਜਿਉਂਦਿਆਂ ‘ਚੋਂ ਹਾਂ ਅਤੇ ਨਾ ਹੀ ਮੁਰਦਿਆਂ ‘ਚੋਂ ਹਾਂ। ਪੰਜਾਬ ਪੁਲਿਸ ਨੂੰ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਦੋਸ਼ੀ ਦਾ ਬਚਾਅ ਨਹੀਂ ਕਰਾਂਗਾ। ਉਦੈਰਾਜ ਸਿੰਘ ਨੂੰ ਉਸ ਦੀ ਮਾਤਾ ਜਸਵੀਰ ਕੌਰ ਲਾਡ-ਪਿਆਰ ਨੇ ਵਿਗਾੜ ਦਿੱਤਾ ਸੀ। ਉਸ ਦੀਆਂ ਹਰਕਤਾਂ ਨੂੰ ਦੇਖਦਿਆਂ ਮੈਂ ਉਸ ਨੂੰ 3 ਫਰਵਰੀ 2015 ਨੂੰ ਘਰੋਂ ਕੱਢ ਦਿੱਤਾ ਸੀ। ਮੈਂ ਲੰਬੇ ਸਮੇਂ ਤੋਂ ਉਸ ਤੋਂ ਵੱਖ ਰਹਿ ਰਿਹਾ ਹਾਂ। ਮੈਂ ਹੋਰ ਮਾਵਾਂ ਨੂੰ ਕਹਾਂਗਾ ਕਿ ਆਪਣੇ ਮੁੰਡਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣ, ਪਿਤਾ ਬੱਚਿਆਂ ਦੇ ਦੁਸ਼ਮਣ ਨਹੀਂ ਹੁੰਦੇ। ਲੋਕ ਮੇਰੀ ਸਾਦੀ ਜ਼ਿੰਦਗੀ ਬਾਰੇ ਸਭ ਜਾਣਦੇ ਹਨ। ਮਾਂ-ਪੁੱਤ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ। ਮੇਰਾ ਅਤੇ ਸਾਡੇ ਪਰਿਵਾਰ ਦਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। The post ਪੈਟਰੋਲ ਪੰਪ ਲੁੱਟ ਮਾਮਲੇ ‘ਚ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਪੁੱਤਰ ਗ੍ਰਿਫਤਾਰ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |





