TheUnmute.com – Punjabi News: Digest for November 13, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਚੰਡੀਗੜ੍ਹ 12 ਨਵੰਬਰ 2022: ਹਿਮਾਚਲ ਪ੍ਰਦੇਸ਼ (Himachal Pradesh) ਦੀਆਂ 68 ਵਿਧਾਨ ਸਭਾ ਸੀਟਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਨ੍ਹਾਂ ਸੀਟਾਂ ਲਈ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਹੋਵੇਗਾ, ਜਦਕਿ ਆਮ ਆਦਮੀ ਪਾਰਟੀ ਵੀ ਇਸ ਵਾਰ ਪੂਰੇ ਜੋਸ਼ ਨਾਲ ਮੈਦਾਨ ਵਿਚ ਹੈ। ਸਵੇਰ 9 ਵਜੇ ਤੱਕ 5 ਫ਼ੀਸਦੀ ਵੋਟਿੰਗ ਚੁੱਕੀ ਹੈ | ਇਸਦੇ ਨਾਲ ਹੀ ਹਮੀਰਪੁਰ ਵਿੱਚ 5.61ਫ਼ੀਸਦੀ , ਊਨਾ ਵਿੱਚ 5.47 ਫ਼ੀਸਦੀ, ਚੰਬਾ ਵਿੱਚ 5.03 ਫ਼ੀਸਦੀ ਪੋਲਿੰਗ ਹੋਈ। ਲਾਹੌਲ-ਸਪੀਤੀ ਵਿੱਚ 1.56 ਫ਼ੀਸਦੀ ਅਤੇ ਸਿਰਮੌਰ ਵਿੱਚ 6.26 ਫੀਸਦੀ ਪੋਲਿੰਗ ਹੋਈ ਹੈ।

ਸ਼ਿਮਲਾ ਜ਼ਿਲੇ ਦੇ ਚੋਪਾਲ ‘ਚ ਸਵੇਰੇ 9 ਵਜੇ ਤੱਕ 3 ਫ਼ੀਸਦੀ, ਥੀਓਗ ‘ਚ 6.9 ਫ਼ੀਸਦੀ , ਕਸੁੰਮਤੀ ‘ਚ 4.4 ਫ਼ੀਸਦੀ, ਸ਼ਿਮਲਾ (ਸ਼ਹਿਰੀ) ‘ਚ 6.3 ਫ਼ੀਸਦੀ, ਸ਼ਿਮਲਾ (ਦਿਹਾਤੀ) ‘ਚ 2, ਜੁਬਲ ਕੋਟਖਾਈ ‘ਚ 6.5 ਫ਼ੀਸਦੀ, ਰਾਮਪੁਰ ‘ਚ 6.7 ਫ਼ੀਸਦੀ ਅਤੇ ਰੋਹੜੂ ‘ਚ 6.3 ਫੀਸਦੀ ਪੋਲਿੰਗ ਦਰਜ ਕੀਤੀ ਗਈ। ਸ਼ਿਮਲਾ ਜ਼ਿਲ੍ਹੇ ਵਿੱਚ ਸਵੇਰੇ 9 ਵਜੇ ਤੱਕ ਕੁੱਲ 5.26 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ।

ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਇਸ ਵਾਰ ਕੁੱਲ 412 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿੱਚੋਂ 24 ਮਹਿਲਾ ਉਮੀਦਵਾਰ ਹਨ। ਅੱਜ 7881 ਪੋਲਿੰਗ ਸਟੇਸ਼ਨਾਂ ‘ਤੇ 56 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਫਿਲਹਾਲ ਸੱਤਾ ਭਾਜਪਾ ਦੇ ਹੱਥਾਂ ‘ਚ ਹੈ ਅਤੇ ਕਾਂਗਰਸ ਨੂੰ ਇੱਥੋਂ ਦੀ ਰਵਾਇਤ ਮੁਤਾਬਕ ਸਰਕਾਰ ਬਦਲਣ ਦਾ ਭਰੋਸਾ ਹੈ, ਜਦਕਿ ਭਾਜਪਾ ਨੂੰ ਪੂਰੀ ਉਮੀਦ ਹੈ ਕਿ ਉਹ ਹਿਮਾਚਲ ਪ੍ਰਦੇਸ਼ ‘ਚ ਇਕ ਵਾਰ ਫਿਰ ਸੱਤਾ ‘ਚ ਵਾਪਸੀ ਕਰੇਗੀ।

ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 35 ਸੀਟਾਂ ਦੀ ਲੋੜ ਹੋਵੇਗੀ। ਸਾਲ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਪ੍ਰਦੇਸ਼ ਵਿੱਚ 44 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਹੁਣ ਜਨਤਾ ਅੱਜ ਕਿਸ ਨੂੰ ਚੁਣਦੀ ਹੈ, ਇਹ ਤਾਂ 8 ਦਸੰਬਰ ਨੂੰ ਪਤਾ ਲੱਗੇਗਾ। ਅੱਜ ਸ਼ਾਮ 5 ਵਜੇ ਤੱਕ ਵੋਟਾਂ ਪੈਣ ਤੋਂ ਬਾਅਦ ਜਨਤਾ ਦੀਆਂ ਵੋਟਾਂ ਬੈਲਟ ਬਕਸਿਆਂ ਵਿੱਚ ਬੰਦ ਹੋ ਜਾਣਗੀਆਂ ਅਤੇ 8 ਦਸੰਬਰ ਨੂੰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।

The post ਹਿਮਾਚਲ ਪ੍ਰਦੇਸ਼ ‘ਚ 9 ਵਜੇ ਤੱਕ 5 ਫ਼ੀਸਦੀ ਹੋਈ ਵੋਟਿੰਗ, ਵੋਟਰਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ appeared first on TheUnmute.com - Punjabi News.

Tags:
  • 68-vidhan-sabha
  • 9-5
  • breaking-news
  • himachal
  • himachal-pradesh

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਾਮਲੇ 'ਚ ਸੰਦੀਪ ਸਿੰਘ ਦੀ ਅੱਜ ਅਦਾਲਤ 'ਚ ਪੇਸ਼ੀ

Saturday 12 November 2022 06:00 AM UTC+00 | Tags: aam-aadmi-party amarinder-singh-raja-warring amrinder-singh-raja-warring amritsar amritsar-court amritsar-police amritsar-police-administration arvind-kejriwal chief-minister-bhagwant-mann cm-bhagwant-mann majitha-road majitha-road-police-station news punjab-congress punjab-congress-president-amarinder-singh-raja-warring punjab-government punjab-news punjab-police punjab-police-dgp shiv-sena shiv-sena-hindustan-president-sudhir-suri shiv-sena-leader-sudhir-suri sudhir-suri-murder-case the-unmute-breaking-news

ਚੰਡੀਗੜ੍ਹ 12 ਨਵੰਬਰ 2022: ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਕਤਲ ਮਾਮਲੇ ‘ਚ ਅੱਜ ਮੁਲਜ਼ਮ ਸੰਦੀਪ ਸਿੰਘ (Sandeep Singh) ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ | ਜਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ 05 ਨਵੰਬਰ ਨੂੰ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ (Sudhir Suri) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਇਸ ਕਤਲਕਾਂਡ ਮਾਮਲੇ ਵਿੱਚ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਸੰਦੀਪ ਸਿੰਘ ਸੰਨੀ ਨੂੰ 05 ਨਵੰਬਰ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਵਿੱਚ ਪੇਸ਼ ਕੀਤਾ ਗਿਆ । ਮਾਣਯੋਗ ਅਦਾਲਤ ਨੇ ਪੁਲਿਸ ਨੂੰ ਸੰਦੀਪ ਸਿੰਘ 12 ਨਵੰਬਰ ਤੱਕ ਦਾ ਪੁਲਿਸ ਰਿਮਾਂਡ ਦਿੱਤਾ ਸੀ |

The post ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਾਮਲੇ ‘ਚ ਸੰਦੀਪ ਸਿੰਘ ਦੀ ਅੱਜ ਅਦਾਲਤ ‘ਚ ਪੇਸ਼ੀ appeared first on TheUnmute.com - Punjabi News.

Tags:
  • aam-aadmi-party
  • amarinder-singh-raja-warring
  • amrinder-singh-raja-warring
  • amritsar
  • amritsar-court
  • amritsar-police
  • amritsar-police-administration
  • arvind-kejriwal
  • chief-minister-bhagwant-mann
  • cm-bhagwant-mann
  • majitha-road
  • majitha-road-police-station
  • news
  • punjab-congress
  • punjab-congress-president-amarinder-singh-raja-warring
  • punjab-government
  • punjab-news
  • punjab-police
  • punjab-police-dgp
  • shiv-sena
  • shiv-sena-hindustan-president-sudhir-suri
  • shiv-sena-leader-sudhir-suri
  • sudhir-suri-murder-case
  • the-unmute-breaking-news

ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਉਮੀਦਵਾਰਾਂ ਦੀ ਸੂਚੀ ਦੂਜੀ ਜਾਰੀ

Saturday 12 November 2022 06:08 AM UTC+00 | Tags: aam-aadmi-party assembly-elections-2022 bharatiya-janata-party bjp breaking-news chief-election-commissioner-fo-india chief-election-commission-of-india cm-bhagwant-mann congress election-commission election-commission-fo-gujarat election-commission-of-india gujarat gujarat-assembly-elections gujarat-assembly-elections-2022 gujarat-bjp gujarat-election-2022 gujarat-latest-news gujarat-news gujarat-vidhan-sabha-elections news punjab-government rajiv-kumchief-election-commissioner the-election-commission the-punjab-assembly-elections-2022 the-unmute-punjabi-news

ਚੰਡੀਗੜ੍ਹ 12 ਨਵੰਬਰ 2022: ਭਾਜਪਾ (BJP) ਨੇ ਗੁਜਰਾਤ ਵਿਧਾਨ ਸਭਾ ਚੋਣਾਂ 2022 (Gujarat assembly elections 2022) ਲਈ ਆਪਣੇ 6 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਗੁਜਰਾਤ ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ। ਗੁਜਰਾਤ ਵਿੱਚ 1 ਅਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ, ਜਦਕਿ ਹਿਮਾਚਲ ਪ੍ਰਦੇਸ਼ ਚੋਣਾਂ ਦੇ ਨਾਲ-ਨਾਲ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ 8 ਦਸੰਬਰ ਨੂੰ ਜਾਰੀ ਕੀਤੇ ਜਾਣਗੇ। ਚੋਣ ਕਮਿਸ਼ਨ ਮੁਤਾਬਕ ਇਸ ਵਾਰ ਗੁਜਰਾਤ (Gujarat) ਚੋਣਾਂ ਵਿੱਚ 4.9 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਮੁੱਖ ਚੋਣ ਕਮਿਸ਼ਨਰ ਨੇ ਕਿਹਾ, ਇਸ ਵਾਰ 3.24 ਲੱਖ ਵੋਟਰਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਮੌਕਾ ਮਿਲੇਗਾ।

Image

The post ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਉਮੀਦਵਾਰਾਂ ਦੀ ਸੂਚੀ ਦੂਜੀ ਜਾਰੀ appeared first on TheUnmute.com - Punjabi News.

Tags:
  • aam-aadmi-party
  • assembly-elections-2022
  • bharatiya-janata-party
  • bjp
  • breaking-news
  • chief-election-commissioner-fo-india
  • chief-election-commission-of-india
  • cm-bhagwant-mann
  • congress
  • election-commission
  • election-commission-fo-gujarat
  • election-commission-of-india
  • gujarat
  • gujarat-assembly-elections
  • gujarat-assembly-elections-2022
  • gujarat-bjp
  • gujarat-election-2022
  • gujarat-latest-news
  • gujarat-news
  • gujarat-vidhan-sabha-elections
  • news
  • punjab-government
  • rajiv-kumchief-election-commissioner
  • the-election-commission
  • the-punjab-assembly-elections-2022
  • the-unmute-punjabi-news

ਹਿਮਾਚਲ 'ਚ ਸਵੇਰ 11 ਵਜੇ ਤੱਕ 17.98 ਫ਼ੀਸਦੀ ਵੋਟਿੰਗ, ਚੋਣ ਕਮਿਸ਼ਨ ਵਲੋਂ ਵੱਧ ਚੜ੍ਹ ਕੇ ਵੋਟਿੰਗ ਕਰਨ ਦੀ ਅਪੀਲ

Saturday 12 November 2022 06:22 AM UTC+00 | Tags: aam-aadmi-party assembly-elections-2022 bharatiya-janata-party bjp breaking-news chief-election-commissioner-fo-india chief-election-commission-of-india cm-bhagwant-mann congress election-commission election-commission-fo-gujarat election-commission-of-india gujarat gujarat-assembly-elections gujarat-assembly-elections-2022 gujarat-bjp gujarat-election-2022 gujarat-latest-news himachal himachal-pradesh-assembly-election himachal-pradesh-assembly-elections himachal-pradesh-vidhan-sabha news

ਚੰਡੀਗੜ੍ਹ 12 ਨਵੰਬਰ 2022: ਹਿਮਾਚਲ ਪ੍ਰਦੇਸ਼ (Himachal Pradesh) ਵਿਧਾਨ ਸਭਾ ਲਈ ਅੱਜ ਵੋਟਿੰਗ ਜਾਰੀ ਹੈ, ਜੋ ਸ਼ਾਮ 5 ਵਜੇ ਤੱਕ ਚੱਲੇਗੀ। ਚੋਣਾਂ ਵਿੱਚ 412 ਉਮੀਦਵਾਰ ਮੈਦਾਨ ਵਿੱਚ ਹਨ। ਚੋਣ ਕਮਿਸ਼ਨ ਨੇ ਵੋਟ ਪ੍ਰਤੀਸ਼ਤ ਨੂੰ ਵਧਾਉਣ ਲਈ ਵਿਸ਼ੇਸ਼ ਤਿਆਰੀਆਂ ‘ਤੇ ਜ਼ੋਰ ਦਿੱਤਾ ਹੈ। ਸਵੇਰ 11 ਵਜੇ ਤੱਕ 17.98 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ | ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਸੂਬੇ ਵਿੱਚ ਕੁੱਲ 55,92,828 ਵੋਟਰ ਹਨ। ਇਨ੍ਹਾਂ ਵਿੱਚੋਂ 28,54,945 ਪੁਰਸ਼ ਵੋਟਰ ਅਤੇ 27,37,845 ਮਹਿਲਾ ਵੋਟਰ ਹਨ।

ਸਵੇਰੇ 11 ਵਜੇ ਤੱਕ ਬਿਲਾਪੁਰ ਵਿੱਚ 13.84, ਚੰਬਾ ਵਿੱਚ 12.07, ਹਮੀਰਪੁਰ ਵਿੱਚ 19.40, ਕਾਂਗੜਾ ਵਿੱਚ 16.49, ਕਿਨੌਰ ਵਿੱਚ 20.00, ਕੁੱਲੂ ਵਿੱਚ 14.54, ਲਾਹੌਲ ਸਪਿਤੀ ਵਿੱਚ 5.00, ਮੰਡੀ ਵਿੱਚ 21.92, ਸ਼ਿਮਲਾ ਵਿੱਚ 17.69, 29.21, 2016 ਅਤੇ ਸਿਮਲਾ ਵਿੱਚ 17.69, 29.21 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ | ਇਸ ਦੌਰਾਨ ਭਜਾਪ ਵਲੋਂ ਜੇ ਪੀ ਨੱਢਾ, ਕਾਂਗਰਸ ਵੱਜਲੋਂ ਰਾਹੁਲ ਗਾਂਧੀ ਸਮੇਤ ਕਈ ਪਾਰਟੀ ਦੇ ਆਗਆਂ ਨੇ ਹਿਮਾਚਲ ਵਾਸੀਆਂ ਵੋਟ ਪਾਉਣ ਦੀ ਅਪੀਲ ਕੀਤੀ ਹੈ |

The post ਹਿਮਾਚਲ ‘ਚ ਸਵੇਰ 11 ਵਜੇ ਤੱਕ 17.98 ਫ਼ੀਸਦੀ ਵੋਟਿੰਗ, ਚੋਣ ਕਮਿਸ਼ਨ ਵਲੋਂ ਵੱਧ ਚੜ੍ਹ ਕੇ ਵੋਟਿੰਗ ਕਰਨ ਦੀ ਅਪੀਲ appeared first on TheUnmute.com - Punjabi News.

Tags:
  • aam-aadmi-party
  • assembly-elections-2022
  • bharatiya-janata-party
  • bjp
  • breaking-news
  • chief-election-commissioner-fo-india
  • chief-election-commission-of-india
  • cm-bhagwant-mann
  • congress
  • election-commission
  • election-commission-fo-gujarat
  • election-commission-of-india
  • gujarat
  • gujarat-assembly-elections
  • gujarat-assembly-elections-2022
  • gujarat-bjp
  • gujarat-election-2022
  • gujarat-latest-news
  • himachal
  • himachal-pradesh-assembly-election
  • himachal-pradesh-assembly-elections
  • himachal-pradesh-vidhan-sabha
  • news

PM ਮੋਦੀ ਨੇ ਵਿਸ਼ਾਖਾਪਟਨਮ 'ਚ 10,500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

Saturday 12 November 2022 06:32 AM UTC+00 | Tags: andhra-pradesh bjp breaking-news cm-ys-jagan-mohan-reddy india-news news newsd pm-modi pm-modi-news prime-minister-narendra-modi union-minister-ashwini-vaishnaw visakhapatnam

ਚੰਡੀਗੜ੍ਹ 12 ਨਵੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ‘ਚ ਮੌਜੂਦ ਰਹੇ ਇਸ ਦੌਰਾਨ ਉਨ੍ਹਾਂ ਨੇ ਵਿਸ਼ਾਖਾਪਟਨਮ (Visakhapatnam) ਵਿੱਚ 10,500 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਵੀ ਮੌਜੂਦ ਹਨ।

ਇਸ ਦੌਰਾਨ ਜਨਤਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਦੇਸ਼ ਵਿਕਸਤ ਭਾਰਤ ਦੇ ਟੀਚੇ ਨਾਲ ਤੇਜ਼ੀ ਨਾਲ ਵਿਕਾਸ ਦੇ ਰਾਹ ‘ਤੇ ਅੱਗੇ ਵੱਧ ਰਿਹਾ ਹੈ। ਵਿਕਾਸ ਦੀ ਇਹ ਯਾਤਰਾ ਬਹੁ-ਆਯਾਮੀ ਹੈ। ਇਸ ਵਿੱਚ ਆਮ ਆਦਮੀ ਦੀਆਂ ਲੋੜਾਂ ਦੀ ਚਿੰਤਾ ਅਤੇ ਬਿਹਤਰੀਨ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪਲਾਈ ਚੇਨ ਲਾਜ਼ੀਕਲ ਅਤੇ ਮਲਟੀਮੋਡਲ ਕਨੈਕਟੀਵਿਟੀ ‘ਤੇ ਨਿਰਭਰ ਕਰਦੀ ਹੈ। ਇਸ ਲਈ ਅਸੀਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਨਵਾਂ ਤਰੀਕਾ ਅਪਣਾਇਆ ਹੈ। ਅਸੀਂ ਵਿਕਾਸ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਮਹੱਤਵ ਦਿੱਤਾ ਹੈ।

The post PM ਮੋਦੀ ਨੇ ਵਿਸ਼ਾਖਾਪਟਨਮ ‘ਚ 10,500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ appeared first on TheUnmute.com - Punjabi News.

Tags:
  • andhra-pradesh
  • bjp
  • breaking-news
  • cm-ys-jagan-mohan-reddy
  • india-news
  • news
  • newsd
  • pm-modi
  • pm-modi-news
  • prime-minister-narendra-modi
  • union-minister-ashwini-vaishnaw
  • visakhapatnam

ਬਿਕਰਮ ਸਿੰਘ ਮਜੀਠੀਆ ਨੇ ਬੀਬੀ ਜਗੀਰ ਕੌਰ ਤੇ ਦਾਦੂਵਾਲ 'ਤੇ ਕੀਤੇ ਤਿੱਖੇ ਸ਼ਬਦੀ ਵਾਰ

Saturday 12 November 2022 06:50 AM UTC+00 | Tags: aam-aadmi-party arvind-kejriwal baljit-singh-daduwal bibi-jagir-kaur bikram-singh-majithia cm-bhagwant-mann news punjab-government the-unmute-breaking-news

ਬਟਾਲਾ 12 ਨਵੰਬਰ 2022: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅੱਜ ਬਟਾਲਾ ਵਿਖੇ ਇੱਕ ਨਿੱਜੀ ਸਮਾਗਮ ਵਿੱਚ ਪਹੁੰਚੇ,ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲਿਆ | ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਛੱਡ ਕੇ ਬਾਹਰਲੇ ਸੂਬਿਆਂ ਨੂੰ ਜਿਆਦਾ ਤਵੱਜੋ ਦੇ ਰਹੇ ਹਨ ਜਦ ਕਿ ਪੰਜਾਬ ਦਾ ਗ੍ਰਹਿ ਵਿਭਾਗ ਖ਼ੁਦ ਮੁੱਖ ਮੰਤਰੀ ਕੋਲ ਹੈ |

ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਲਾਗਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤਾਂ ਨਹੀਂ ਪਰ ਪੰਜਾਬ ਦੇ ਲੋਕ ਇਸ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣ ਵਿਚ ਕਾਮਯਾਬ ਹਨ | ਉੱਥੇ ਹੀ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ‘ਤੇ ਨਿਸ਼ਾਨਾ ਸਾਧਦੇ ਕਿਹਾ ਕੇ ਧਾਲੀਵਾਲ ਨੂੰ ਝੰਡੀ ਮਿਲੀ ਹੋਈ ਹੈ, ਓਹਨਾ ਨੇ ਤਾਂ ਸਭ ਕੁਝ ਠੀਕ ਹੀ ਦੱਸਣਾ ਹੈ ਪਰ ਪੰਜਾਬ ਦੇ ਕਾਨੂੰਨ ਵਿਵਸਥਾ ਦੇ ਹਾਲਾਤ ਜਾਂ ਤਾਂ ਪੰਜਾਬ ਦੇ ਲੋਕ ਜਾਣਦੇ ਹਨ ਜਾਂ ਫਿਰ ਚੌਥਾ ਸਤੰਭ ਮੀਡੀਆ ਜਾਣਦੀ ਹੈ |

ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕੇ ਪੰਜਾਬ ਦੇ ਹਾਲਾਤ ਠੀਕ ਨਹੀਂ, ਓਥੇ ਹੀ ਮਜੀਠੀਆ ਨੇ ਬੀਬੀ ਜਗੀਰ ਕੌਰ ‘ਤੇ ਤਿੱਖੇ ਸ਼ਬਦੀ ਵਾਰ ਕਰਦੇ ਕਿਹਾ ਕਿ ਬੀਬੀ ਜਗੀਰ ਕੌਰ ਜਵਾਬ ਦੇਣ ਕਿ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਉਹ ਹਾਮੀ ਭਰਦੇ ਹਨ ? ਕਿਉਕਿ ਇਹ ਗੱਲ ਐਸਜੀਪੀਸੀ ਪ੍ਰਧਾਨ ਚੋਣਾਂ ਦੌਰਾਨ ਨਸ਼ਰ ਹੋ ਚੁੱਕੀ ਹੈ ਅਤੇ ਬੀਬੀ ਜਗੀਰ ਕੌਰ ਦੀਆਂ 42 ਵੋਟਾਂ ਵਿਚ ਕਾਂਗਰਸ ਨੇ ਵੀ ਖੁੱਲ ਕੇ ਵੋਟਾਂ ਪਾਈਆ ਹਨ |

ਉਨ੍ਹਾਂ ਕਿਹਾ ਕਿ ਇਹ ਵੀ ਗੱਲ ਲੱਗਦੀ ਹੈ ਕੇ ਬੀਬੀ ਜਾਗੀਰ ਕੌਰ ਦੀ ਗੱਲਬਾਤ ਸ੍ਰੀਮਤੀ ਸੋਨੀਆ ਗਾਂਧੀ ਨਾਲ ਵੀ ਹੋਈ ਹੋਵੇਗੀ, ਹੁਣ ਬੀਬੀ ਜਗੀਰ ਕੌਰ ਹੀ ਦੱਸਣ ਕੇ ਜੋ ਟਾਈਟਲਰ ਨੂੰ ਅਹੁਦੇਦਾਰੀਆਂ ਮਿਲ ਰਹੀਆਂ ਹਨ, ਉਹਨਾਂ ਦੀ ਵੀ ਹਮਾਇਤ ਕਰਦੇ ਹਨ ਅਤੇ ਭਾਜਪਾ ਵਾਲੇ ਵੀ ਇਹ ਦੱਸਣ ਕੇ ਖੱਟਰ ਦੇ ਕਹਿਣ ਤੇ ਬੀਬੀ ਜਾਗੀਰ ਕੌਰ ਨੂੰ ਵੋਟਾਂ ਪਾਈਆ ਹਨ |

ਮਜੀਠੀਆ ਨੇ ਇਕ ਵੀਡੀਓ ਦਿਖਉਂਦੇ ਹੋਏ ਦਾਦੂਵਾਲ ‘ਤੇ ਨਿਸ਼ਾਨਾ ਸਾਧਿਆ ਕੇ ਦਾਦੂਵਾਲ ਜੋ ਕਹਿੰਦੇ ਸਨ ਕਿ ਬੀਬੀ ਜਗੀਰ ਕੌਰ ਨਾਲ ਕੋਈ ਵਾਸਤਾ ਨਾ ਰੱਖੋ, ਅੱਜ ਓਹੀ ਦਾਦੁਵਾਲ ਹੁਣ ਬੀਬੀ ਜਾਗੀਰ ਦਾ ਸਾਥ ਦੇਣ ਲਈ ਕਹਿ ਰਹੇ ਹਨ | ਹੁਣ ਦਾਦੂਵਾਲ ਵੀ ਦੱਸਣ ਕੇ ਉਹ ਹੁਣ ਇਹ ਸਭ ਕੁਝ ਭਾਜਪਾ ਦੇ ਕਹਿਣ ‘ਤੇ ਕਰ ਰਹੇ ਹਨ | ਮਜੀਠੀਆ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿਹਾ ਦੇਸ਼ ਵਿਚ ਦੋਹਰੇ ਮਾਪਦੰਡ ਕਿਉਂ ? ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਜੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਉਨ੍ਹਾਂ ਦੇ ਕਾਤਲਾਂ ਨੂੰ ਹੁਣ ਛੱਡਣ ਜਾ ਰਹੇ ਹਨ ਤਾਂ ਫਿਰ ਬੰਦੀ ਸਿੰਘ ਜਿਨ੍ਹਾਂ ਨੇ 28 ਸਾਲ ਦੀ ਸਜ਼ਾ ਭੁਗਤ ਲਈ ਹੈ, ਫਿਰ ਸਿੱਖਾਂ ਨੂੰ ਲੈ ਕੇ ਦੇਸ਼ ਵਿੱਚ ਦੋਹਰੇ ਮਾਪਦੰਡ ਕਿਊ ਬਣਾਇਆ ਜਾ ਰਹੇ ਹਨ |

The post ਬਿਕਰਮ ਸਿੰਘ ਮਜੀਠੀਆ ਨੇ ਬੀਬੀ ਜਗੀਰ ਕੌਰ ਤੇ ਦਾਦੂਵਾਲ ‘ਤੇ ਕੀਤੇ ਤਿੱਖੇ ਸ਼ਬਦੀ ਵਾਰ appeared first on TheUnmute.com - Punjabi News.

Tags:
  • aam-aadmi-party
  • arvind-kejriwal
  • baljit-singh-daduwal
  • bibi-jagir-kaur
  • bikram-singh-majithia
  • cm-bhagwant-mann
  • news
  • punjab-government
  • the-unmute-breaking-news

ਪਾਕਿਸਤਾਨ-ਇੰਗਲੈਂਡ ਵਿਚਾਲੇ ਫਾਈਨਲ ਮੈਚ ਦੌਰਾਨ ਮੀਂਹ ਦੇ ਆਸਾਰ, ਆਈਸੀਸੀ ਵਲੋਂ ਪਲੇਇੰਗ ਕੰਡੀਸ਼ਨ 'ਚ ਬਦਲਾਅ

Saturday 12 November 2022 07:08 AM UTC+00 | Tags: australia babar-ajam breaking-news cricket-news icc icc-t20-world-cup2022 icc-t20-world-cup2022-final international-cricket-council josh-butttler news pakistan-vsengland pak-vs-eng

ਚੰਡੀਗੜ੍ਹ 12 ਨਵੰਬਰ 2022: (PAK vs ENG) ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (International Cricket Council) ਨੇ 13 ਨਵੰਬਰ ਯਾਨੀ ਐਤਵਾਰ ਨੂੰ ਹੋਣ ਵਾਲੇ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਫਾਈਨਲ ਨੂੰ ਲੈ ਕੇ ਪਲੇਇੰਗ ਕੰਡੀਸ਼ਨ ‘ਚ ਵੱਡਾ ਬਦਲਾਅ ਕੀਤਾ ਹੈ। ਦਰਅਸਲ, ਐਤਵਾਰ ਨੂੰ ਮੈਲਬੌਰਨ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉਸ ਦਿਨ ਮੀਂਹ ਪੈਣ ਦੀ 95 ਫੀਸਦੀ ਸੰਭਾਵਨਾ ਜਤਾਈ ਹੈ।

ਹਾਲਾਂਕਿ ਇਸ ਦੇ ਲਈ ਸੋਮਵਾਰ ਨੂੰ ਰਿਜ਼ਰਵ ਡੇਅ ਰੱਖਿਆ ਗਿਆ ਹੈ। ਯਾਨੀ ਜੇਕਰ ਐਤਵਾਰ ਨੂੰ ਪੂਰਾ ਮੈਚ ਮੀਂਹ ਕਾਰਨ ਹੁੰਦਾ ਤਾਂ ਫਾਈਨਲ ਸੋਮਵਾਰ ਨੂੰ ਖੇਡਿਆ ਜਾਵੇਗਾ। ਜੇਕਰ ਐਤਵਾਰ ਨੂੰ ਪਾਰੀ ਖੇਡੀ ਜਾਂਦੀ ਹੈ ਅਤੇ ਫਿਰ ਮੀਂਹ ਪੈਂਦਾ ਹੈ ਤਾਂ ਬਾਕੀ ਮੈਚ ਸੋਮਵਾਰ ਨੂੰ ਖੇਡਿਆ ਜਾਵੇਗਾ।

ਹਾਲਾਂਕਿ ਹੁਣ ਆਈਸੀਸੀ ਨੇ ਪਲੇਇੰਗ ਕੰਡੀਸ਼ਨ ‘ਚ ਬਦਲਾਅ ਕੀਤਾ ਹੈ। ਫਾਈਨਲ ਨੂੰ ਪੂਰਾ ਕਰਨ ਲਈ ਉਸ ਨੇ ਵੱਡਾ ਫੈਸਲਾ ਲਿਆ ਹੈ। ਆਈਸੀਸੀ ਨੇ ਖੇਡਣ ਦਾ ਸਮਾਂ ਵਧਾਉਣ ਦਾ ਫੈਸਲਾ ਕੀਤਾ ਹੈ। ਆਈਸੀਸੀ ਨੇ ਇਸ ਨੂੰ ਦੋ ਘੰਟੇ ਤੋਂ ਵਧਾ ਕੇ ਚਾਰ ਘੰਟੇ ਕਰ ਦਿੱਤਾ ਹੈ। ਆਈਸੀਸੀ ਨੇ ਕਿਹਾ- ਈਵੈਂਟ ਟੈਕਨੀਕਲ ਕਮੇਟੀ ਨੇ ਵਾਧੂ ਖੇਡਣ ਦਾ ਸਮਾਂ ਦੋ ਤੋਂ ਚਾਰ ਘੰਟੇ ਕਰਨ ਦਾ ਫੈਸਲਾ ਕੀਤਾ ਹੈ।

The post ਪਾਕਿਸਤਾਨ-ਇੰਗਲੈਂਡ ਵਿਚਾਲੇ ਫਾਈਨਲ ਮੈਚ ਦੌਰਾਨ ਮੀਂਹ ਦੇ ਆਸਾਰ, ਆਈਸੀਸੀ ਵਲੋਂ ਪਲੇਇੰਗ ਕੰਡੀਸ਼ਨ ‘ਚ ਬਦਲਾਅ appeared first on TheUnmute.com - Punjabi News.

Tags:
  • australia
  • babar-ajam
  • breaking-news
  • cricket-news
  • icc
  • icc-t20-world-cup2022
  • icc-t20-world-cup2022-final
  • international-cricket-council
  • josh-butttler
  • news
  • pakistan-vsengland
  • pak-vs-eng

ਸੁਧੀਰ ਸੂਰੀ ਕਤਲ ਮਾਮਲੇ 'ਚ ਅਦਾਲਤ ਨੇ ਸੰਦੀਪ ਸਿੰਘ ਦੇ ਪੁਲਿਸ ਰਿਮਾਂਡ 'ਚ ਕੀਤਾ ਵਾਧਾ

Saturday 12 November 2022 09:18 AM UTC+00 | Tags: aam-aadmi-party amarinder-singh-raja-warring amrinder-singh-raja-warring amritsar amritsar-court amritsar-police amritsar-police-administration arvind-kejriwal breaking-news chief-minister-bhagwant-mann cm-bhagwant-mann majitha-road majitha-road-police-station news punjab-congress punjab-congress-president-amarinder-singh-raja-warring punjab-government punjab-news punjab-police punjab-police-dgp shiv-sena shiv-sena-hindustan-president-sudhir-suri shiv-sena-leader-sudhir-suri sudhir-suri-murder-case the-unmute-breaking-news

ਚੰਡੀਗੜ੍ਹ 12 ਨਵੰਬਰ 2022: ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਕਤਲ ਮਾਮਲੇ 'ਚ ਅੱਜ ਮੁਲਜ਼ਮ ਸੰਦੀਪ ਸਿੰਘ (Sandeep Singh) ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ | ਇਸ ਦੌਰਾਨ ਮਾਣਯੋਗ ਅਦਾਲਤ ਨੇ ਸੰਦੀਪ ਸਿੰਘ ਨੂੰ ਮੁੜ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ |

ਜਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ 05 ਨਵੰਬਰ ਨੂੰ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ (Sudhir Suri) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਇਸਤੋਂ ਪਹਿਲਾਂ ਅਦਾਲਤ ਵੱਲੋਂ ਸੰਦੀਪ ਸਿੰਘ ਨੂੰ ਸੱਤ ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਸੀ | ਇਸ ਦੌਰਾਨ ਮੌਕੇ ‘ਤੇ ਸਿੱਖ ਜਥੇਬੰਦੀਆਂ ਵੀ ਕਾਫ਼ੀ ਗਿਣਤੀ ਵਿੱਚ ਇਕੱਠੀ ਹੋਈਆਂ |

ਇਸ ਦੌਰਾਨ ਸੰਦੀਪ ਸਿੰਘ ਦੇ ਵਕੀਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਦਾਲਤ ਵਿਚ ਲੰਬੀ ਬਹਿਸ ਤੋਂ ਬਾਅਦ ਹੁਣ ਪੁਲਿਸ ਨੂੰ ਤਿੰਨ ਦਿਨ ਦਾ ਹੋਰ ਰਿਮਾਂਡ ਮਿਲਿਆ ਹੈ, ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਸੰਦੀਪ ਸਿੰਘ ਦੀਆਂ ਵੀਡੀਓਜ਼ ਵਾਇਰਲ ਹੋਣ ਕਰਕੇ ਹੁਣ ਸੰਦੀਪ ਸਿੰਘ ਦੇ ਮੋਬਾਇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ਲਈ ਪੁਲਿਸ ਨੇ ਸੱਤ ਦਿਨ ਦਾ ਸਮਾਂ ਹੋਰ ਮੰਗਿਆ ਜਾ ਰਿਹਾ ਸੀ, ਲੇਕਿਨ ਮਾਣਯੋਗ ਅਦਾਲਤ ਸਿਰਫ ਤਿੰਨ ਦਿਨ ਦਾ ਹੀ ਰਿਮਾਂਡ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਜੋ ਸੰਦੀਪ ਸਿੰਘ ਦੀ ਕਾਰ ਦੇ ਵਿੱਚੋਂ ਨਿਊਜ਼ ਚੈਨਲਾਂ ਦੇ ਪੇਪਰਾਂ ਦੀ ਕਟਿੰਗ ਦੀ ਫਾਈਲ ਮਿਲੀ ਸੀ, ਉਸ ਦੀ ਵੀ ਜਾਂਚ ਅਜੇ ਹੋਣੀ ਬਾਕੀ ਹੈ |

The post ਸੁਧੀਰ ਸੂਰੀ ਕਤਲ ਮਾਮਲੇ 'ਚ ਅਦਾਲਤ ਨੇ ਸੰਦੀਪ ਸਿੰਘ ਦੇ ਪੁਲਿਸ ਰਿਮਾਂਡ ‘ਚ ਕੀਤਾ ਵਾਧਾ appeared first on TheUnmute.com - Punjabi News.

Tags:
  • aam-aadmi-party
  • amarinder-singh-raja-warring
  • amrinder-singh-raja-warring
  • amritsar
  • amritsar-court
  • amritsar-police
  • amritsar-police-administration
  • arvind-kejriwal
  • breaking-news
  • chief-minister-bhagwant-mann
  • cm-bhagwant-mann
  • majitha-road
  • majitha-road-police-station
  • news
  • punjab-congress
  • punjab-congress-president-amarinder-singh-raja-warring
  • punjab-government
  • punjab-news
  • punjab-police
  • punjab-police-dgp
  • shiv-sena
  • shiv-sena-hindustan-president-sudhir-suri
  • shiv-sena-leader-sudhir-suri
  • sudhir-suri-murder-case
  • the-unmute-breaking-news

ਪੰਜਾਬ ਦੇ 11 ਸੈਸ਼ਨ ਤੇ ਐਡੀਸ਼ਨਲ ਸੈਸ਼ਨ ਜੱਜਾਂ ਦੇ ਕੀਤੇ ਤਬਾਦਲੇ

Saturday 12 November 2022 09:35 AM UTC+00 | Tags: 11-district-sessions-judges judges-of-punjab news punjab-and-haryana-high-court

ਚੰਡੀਗੜ੍ਹ 12 ਨਵੰਬਰ 2022: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੇ ਵੱਖ ਵੱਖ 11 ਜ਼ਿਲ੍ਹਾ ਸੈਸ਼ਨ ਜੱਜਾਂ ਅਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀਆਂ ਤਬਾਦਲੇ ਕੀਤੇ ਹਨ |ਇਸ ਸੰਬੰਧੀ ਸੂਚੀ ਇਸ ਪ੍ਰਕਾਰ ਹੈ।

 

The post ਪੰਜਾਬ ਦੇ 11 ਸੈਸ਼ਨ ਤੇ ਐਡੀਸ਼ਨਲ ਸੈਸ਼ਨ ਜੱਜਾਂ ਦੇ ਕੀਤੇ ਤਬਾਦਲੇ appeared first on TheUnmute.com - Punjabi News.

Tags:
  • 11-district-sessions-judges
  • judges-of-punjab
  • news
  • punjab-and-haryana-high-court

ਫਗਵਾੜਾ 'ਚ ਨੌਜਵਾਨ ਦੀ ਇਲਾਜ਼ ਦੌਰਾਨ ਮੌਤ, ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਦੀ ਕੀਤੀ ਕੁੱਟਮਾਰ

Saturday 12 November 2022 09:51 AM UTC+00 | Tags: aam-aadmi-party cm-bhagwant-mann dharna-outside-the-hospital news phagwara phagwara-civil-hospital phagwara-civil-surgene phagwara-news phagwara-police punjab-health-minister punjab-police the-unmute-breaking-news the-unmute-punjab

ਚੰਡੀਗੜ੍ਹ 12 ਨਵੰਬਰ 2022: ਪੰਜਾਬ ਦੇ ਫਗਵਾੜਾ ਸਿਵਲ ਹਸਪਤਾਲ (Phagwara Civil Hospital) ‘ਚ ਸ਼ਨੀਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਟਰੇਨ ਦੀ ਲਪੇਟ ‘ਚ ਆਉਣ ਨਾਲ ਜ਼ਖਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦੇ ਨੌਜਵਾਨ ਅਤੇ ਲੋਕਾਂ ਨੇ ਦੀ ਡਿਊਟੀ ‘ਤੇ ਮੌਜੂਦ ਡਾਕਟਰਾਂ ਅਤੇ ਸਟਾਫ ਵਿਚਾਲੇ ਹੱਥੋਂਪਾਈ ਹੋ ਗਈ । ਘਟਨਾ ਤੋਂ ਬਾਅਦ ਡਾਕਟਰਾਂ ਤੇ ਸਟਾਫ਼ ਨੇ ਹਸਪਤਾਲ ਦੇ ਬਾਹਰ ਧਰਨਾ ਦੇ ਦਿੱਤਾ ਹੈ। ਪੁਲਿਸ ਨੇ ਕੁੱਝ ਹਮਲਾਵਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।

ਦਰਅਸਲ ਨਵਾਂਸ਼ਹਿਰ ਨੂੰ ਜਾਂਦੇ ਰੇਲਵੇ ਟ੍ਰੈਕ ਦੇ ਕੋਲ 17 ਸਾਲਾ ਨੌਜਵਾਨ ਅਨੁਜ ਸਿੰਘ ਮੋਬਾਈਲ ਫ਼ੋਨ ਨਾਲ ਸੁਣ ਰਿਹਾ ਸੀ। ਨੌਜਵਾਨ ਫੋਨ ਸੁਣਨ ‘ਚ ਇੰਨਾ ਰੁੱਝਿਆ ਹੋਇਆ ਸੀ ਕਿ ਉਸ ਨੂੰ ਟਰੇਨ ਦੇ ਆਉਣ ਦਾ ਪਤਾ ਹੀ ਨਹੀਂ ਲੱਗਾ। ਰੇਲ ਪਟੜੀ ਦੇ ਸਾਈਡ 'ਤੇ ਟਰੇਨ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਨੌਜਵਾਨ ਦਾ ਸਿਰ ਪੂਰੀ ਤਰ੍ਹਾਂ ਨੰਗਾ ਹੋ ਗਿਆ ਸੀ।

ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਚੁੱਕ ਕੇ ਸਿਵਲ ਹਸਪਤਾਲ ਫਗਵਾੜਾ ਲਿਆਂਦਾ। ਨੌਜਵਾਨ ਦੀ ਹਾਲਤ ਨੂੰ ਦੇਖਦੇ ਹੋਏ ਡਿਊਟੀ ‘ਤੇ ਮੌਜੂਦ ਡਾਕਟਰ ਆਸ਼ੀਸ਼ ਜੇਤਲੀ ਨੇ ਉਸ ਨੂੰ ਪਹਿਲਾਂ ਲੁਧਿਆਣਾ ਜਾਂ ਕਿਸੇ ਹੋਰ ਹਸਪਤਾਲ ਲੈ ਜਾਣ ਲਈ ਕਿਹਾ ਪਰ ਪਰਿਵਾਰ ਨੇ ਹਾਮੀ ਨਹੀਂ ਭਰੀ। ਇਸ ‘ਤੇ ਡਾਕਟਰ ਨੇ ਜ਼ਖਮੀ ਅਨੁਜ ਸਿੰਘ ਦਾ ਇਲਾਜ ਕਰਨ ਲਈ ਟਾਂਕੇ ਲਗਾਉਣੇ ਸ਼ੁਰੂ ਕੀਤੇ ਹੀ ਸਨ ਕਿ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਅਨੀਸ਼ ਦੀ ਉੱਥੇ ਹੀ ਮੌਤ ਹੋ ਗਈ।

ਇਸ ਦੌਰਾਨ ਲੜਾਈ ਵਿੱਚ ਜ਼ਖ਼ਮੀ ਹੋਏ ਡਾਕਟਰ ਆਸ਼ੀਸ਼ ਜੇਤਲੀ ਨੇ ਦੱਸਿਆ ਕਿ ਨੌਜਵਾਨ ਅਨੁਜ ਸਿੰਘ ਰੇਲ ਗੱਡੀ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ । ਉਸਦਾ ਸਿਰ ਖੁੱਲਾ ਸੀ। ਜ਼ਖਮੀ ਨੌਜਵਾਨ ਨੂੰ ਤੁਰੰਤ ਵੈਂਟੀਲੇਟਰ ਦੀ ਲੋੜ ਸੀ। ਉਸ ਨੇ ਨੌਜਵਾਨ ਨੂੰ ਮੁੱਢਲੀ ਸਹਾਇਤਾ ਦੇ ਕੇ ਰੈਫਰ ਕਰਨ ਤੋਂ ਪਹਿਲਾਂ ਟਾਂਕਿਆਂ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਦੌਰਾਨ ਉਸਦੀ ਮੌਤ ਹੋ ਗਈ |

The post ਫਗਵਾੜਾ ‘ਚ ਨੌਜਵਾਨ ਦੀ ਇਲਾਜ਼ ਦੌਰਾਨ ਮੌਤ, ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਦੀ ਕੀਤੀ ਕੁੱਟਮਾਰ appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • dharna-outside-the-hospital
  • news
  • phagwara
  • phagwara-civil-hospital
  • phagwara-civil-surgene
  • phagwara-news
  • phagwara-police
  • punjab-health-minister
  • punjab-police
  • the-unmute-breaking-news
  • the-unmute-punjab

ਨਾਜਾਇਜ਼ ਮਾਈਨਿੰਗ ਮਾਮਲੇ 'ਚ ਅਦਾਲਤ ਨੇ ਰਾਕੇਸ਼ ਚੌਧਰੀ ਨੂੰ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

Saturday 12 November 2022 10:06 AM UTC+00 | Tags: aam-aadmi-party cabinet-minister-harjot-singh-bains cm-bhagwant-mann harjot-singh-bains illegal-mining india nagal-court nagal-police news punjab-government punjab-latest-news rakesh-chaudhary rakesh-chaudhary-arrested rupnagar-police the-unmute-latest-news the-unmute-punjabi-news

ਚੰਡੀਗੜ੍ਹ 12 ਨਵੰਬਰ 2022: ਮਾਈਨਿੰਗ ਠੇਕੇਦਾਰ ਰਾਕੇਸ਼ ਚੌਧਰੀ (Rakesh Chaudhary) ਨੂੰ ਬੀਤੇ ਦਿਨ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦੇ ਚੱਲਦੇ ਰਾਕੇਸ਼ ਚੌਧਰੀ ਨੂੰ ਅੱਜ ਮਾਣਯੋਗ ਨੰਗਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਅਦਾਲਤ ਨੇ ਰਾਕੇਸ਼ ਚੌਧਰੀ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ | ਦੂਜੇ ਪਾਸੇ ਰਾਕੇਸ਼ ਚੌਧਰੀ ਨੇ ਦੇ ਵਕੀਲ ਹਰਮੋਹਨ ਪਾਲ ਸਿੰਘ ਨੇ ਪੰਜਾਬ ਸਰਕਾਰ ‘ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਕੇਸ਼ ਚੌਧਰੀ ਨੂੰ ਬਾਹਰ ਕਰਕੇ ਕੰਮ ਆਪਣੇ ਹੱਥ ਲੈਣਾ ਚਾਹੁੰਦੀ ਹੈ |

ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਜਿਸ ‘ਤੇ ਬੂਰ ਪਾਉਂਦੇ ਹੋਏ ਬੀਤੇ ਦਿਨੀਂ ਖਣਨ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੂਪਨਗਰ ਵਿਚ ਹੋਈ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਰਾਕੇਸ਼ ਚੌਧਰੀ (Rakesh Chaudhary) ਨੂੰ ਜ਼ਿਲ੍ਹਾ ਰੂਪਨਗਰ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ |

The post ਨਾਜਾਇਜ਼ ਮਾਈਨਿੰਗ ਮਾਮਲੇ ‘ਚ ਅਦਾਲਤ ਨੇ ਰਾਕੇਸ਼ ਚੌਧਰੀ ਨੂੰ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News.

Tags:
  • aam-aadmi-party
  • cabinet-minister-harjot-singh-bains
  • cm-bhagwant-mann
  • harjot-singh-bains
  • illegal-mining
  • india
  • nagal-court
  • nagal-police
  • news
  • punjab-government
  • punjab-latest-news
  • rakesh-chaudhary
  • rakesh-chaudhary-arrested
  • rupnagar-police
  • the-unmute-latest-news
  • the-unmute-punjabi-news

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 30 ਆਈਪੀਐਸ ਅਧਿਕਾਰੀਆਂ ਸਮੇਤ 33 ਪੁਲਿਸ ਅਧਿਕਾਰੀਆਂ ਦੇ ਤਬਾਦਲੇ

Saturday 12 November 2022 10:17 AM UTC+00 | Tags: aam-aadmi-party breaking-news cm-bhagwant-mann harjot-singh-bains latest-news mohali-police news punjab punjab-dgp-gaurav-yadav punjab-government punjab-police punjab-police-latest-news the-unmute-breaking-news the-unmute-punjabi-news

ਚੰਡੀਗੜ੍ਹ 12 ਨਵੰਬਰ 2022: ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਪੁਲਿਸ ਵਿਭਾਗ ਵਿੱਚ ਵੱਡਾ ਪੱਧਰ ‘ਤੇ ਫੇਰਬਦਲ ਕੀਤਾ ਹੈ | ਪੰਜਾਬ ਸਰਕਾਰ ਨੇ 30 ਆਈਪੀਐਸ ਅਧਿਕਾਰੀਆਂ ਸਮੇਤ 33 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ।

 

The post ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 30 ਆਈਪੀਐਸ ਅਧਿਕਾਰੀਆਂ ਸਮੇਤ 33 ਪੁਲਿਸ ਅਧਿਕਾਰੀਆਂ ਦੇ ਤਬਾਦਲੇ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • harjot-singh-bains
  • latest-news
  • mohali-police
  • news
  • punjab
  • punjab-dgp-gaurav-yadav
  • punjab-government
  • punjab-police
  • punjab-police-latest-news
  • the-unmute-breaking-news
  • the-unmute-punjabi-news

ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਜ

Saturday 12 November 2022 10:28 AM UTC+00 | Tags: bihar-bjp bihar-chief-minister bihar-chief-minister-nitish-kumar breaking-news chief-minister-nitish-kumar india-news news nitish-kumar rjd the-unmute-breaking-news the-unmute-punjabi-news

ਚੰਡੀਗੜ੍ਹ 12 ਨਵੰਬਰ 2022: ਸੁਪਰੀਮ ਕੋਰਟ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Chief Minister Nitish Kumar) ਨੂੰ ਅਹੁਦੇ ਤੋਂ ਹਟਾਉਣ ਦੇ ਨਿਰਦੇਸ਼ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਪਟੀਸ਼ਨ ‘ਚ ਦੋਸ਼ ਲਾਇਆ ਗਿਆ ਸੀ ਕਿ ਨਿਤੀਸ਼ ਕੁਮਾਰ ਦੀ ਮੁੱਖ ਮੰਤਰੀ ਦੇ ਅਹੁਦੇ ‘ਤੇ ਨਿਯੁਕਤੀ ਭਾਰਤ ਦੇ ਸੰਵਿਧਾਨ ਦੇ ਉਪਬੰਧਾਂ ਦੀ ਉਲੰਘਣਾ ਹੈ।

ਜਸਟਿਸ ਐਮਆਰ ਸ਼ਾਹ ਅਤੇ ਜਸਟਿਸ ਐਮਐਮ ਸੁੰਦਰੇਸ਼ ਦੀ ਬੈਂਚ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਗੱਠਜੋੜ ਦੀ ਇਜਾਜ਼ਤ ਦਲ-ਬਦਲ ਵਿਰੋਧੀ ਕਾਨੂੰਨ ਅਤੇ ਸੰਵਿਧਾਨ ਦੀ 10ਵੀਂ ਅਨੁਸੂਚੀ ਦੀਆਂ ਸ਼ਰਤਾਂ ਦੇ ਅਧੀਨ ਇਜਾਜ਼ਤ ਦਿੱਤੀ ਹੈ। ਇਸ ਕਰਕੇ ਇਹ ਜਨਹਿੱਤ ਪਟੀਸ਼ਨ ਖਾਰਜ ਹੋ ਜਾਂਦੀ ਹੈ।

ਪਟੀਸ਼ਨਕਰਤਾ ਚੰਦਨ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ (Chief Minister Nitish Kumar) ਨੇ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਗਠਜੋੜ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਨੇ ਆਰਜੇਡੀ ਨਾਲ ਗਠਜੋੜ ਕਰਕੇ ਸਰਕਾਰ ਬਣਾਈ, ਇਹ ਵੋਟਰਾਂ ਨਾਲ ਧੋਖਾ ਹੈ। ਇਸ ਲਈ ਵੋਟਰਾਂ ਨੂੰ ਧੋਖਾ ਦੇਣ ਦੇ ਆਧਾਰ ‘ਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਜਾਣ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਅਦਾਲਤ ਦਲ-ਬਦਲ ਵਿਰੋਧੀ ਕਾਨੂੰਨ ਅਤੇ 10ਵੀਂ ਅਨੁਸੂਚੀ ‘ਚ ਸੋਧ ਲਈ ਸੰਸਦ ਨੂੰ ਕਾਨੂੰਨ ਬਣਾਉਣ ਦਾ ਨਿਰਦੇਸ਼ ਦੇਵੇ।

The post ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਜ appeared first on TheUnmute.com - Punjabi News.

Tags:
  • bihar-bjp
  • bihar-chief-minister
  • bihar-chief-minister-nitish-kumar
  • breaking-news
  • chief-minister-nitish-kumar
  • india-news
  • news
  • nitish-kumar
  • rjd
  • the-unmute-breaking-news
  • the-unmute-punjabi-news

ਪੱਛਮੀ ਬੰਗਾਲ ਦੇ ਟੀਐੱਮਸੀ ਨੇਤਾ ਨੇ ਰਾਸ਼ਟਰਪਤੀ ਬਾਰੇ ਵਿਵਾਦਿਤ ਟਿੱਪਣੀ 'ਤੇ ਮੰਗੀ ਮੁਆਫ਼ੀ

Saturday 12 November 2022 10:47 AM UTC+00 | Tags: akhil-giri bjp breaking-news nandigram news president-draupadi-murmu the-unmute-breaking-news trinamool-congress-party west-bengal west-bengal-minister-akhil-giri

ਚੰਡੀਗੜ੍ਹ 12 ਨਵੰਬਰ 2022: ਪੱਛਮੀ ਬੰਗਾਲ ਦੇ ਮੰਤਰੀ ਅਖਿਲ ਗਿਰੀ (Akhil Giri) ਨੂੰ ਸ਼ਨੀਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਾਰੇ ਵਿਵਾਦਿਤ ਟਿੱਪਣੀ ਕਰਨ ਲਈ ਉਨ੍ਹਾਂ ਦੀ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਆਪਣੀ ਟਿੱਪਣੀ ਦੀ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਗਿਰੀ ਨੇ ਮੁਆਫੀ ਮੰਗੀ ਹੈ।

ਸ਼ੁੱਕਰਵਾਰ ਦੇਰ ਸ਼ਾਮ ਨੰਦੀਗ੍ਰਾਮ ਵਿੱਚ ਇੱਕ ਪਿੰਡ ਦੀ ਰੈਲੀ ਵਿੱਚ ਮੰਤਰੀ ਗਿਰੀ ਨੇ ਕਿਹਾ, “ਉਨ੍ਹਾਂ (ਭਾਜਪਾ) ਨੇ ਕਿਹਾ ਕਿ ਮੈਂ ਸੁੰਦਰ ਨਹੀਂ ਹਾਂ। ਅਸੀਂ ਉਨ੍ਹਾਂ ਦੇ ਚਿਹਰੇ ਤੋਂ ਅਨੁਮਾਨ ਨਹੀਂ ਲਗਾਉਂਦੇ । ਅਸੀਂ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਦਾ ਸਨਮਾਨ ਕਰਦੇ ਹਾਂ, ਪਰ ਸਾਡੀ ਰਾਸ਼ਟਰਪਤੀ ਦਿਖਦੀ ਕਿਵੇਂ ਹੈ ?

ਤ੍ਰਿਣਮੂਲ ਕਾਂਗਰਸ (Trinamool Congress) ਨੇ ਗਿਰੀ ਦੀਆਂ ਟਿੱਪਣੀਆਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ, ਪਾਰਟੀ ਨੇ ਇਸ ਟਿੱਪਣੀਆਂ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ। ਜ਼ਬਰਦਸਤ ਹੰਗਾਮੇ ਤੋਂ ਬਾਅਦ ਅਖਿਲ ਗਿਰੀ (Akhil Giri) ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ, “ਮੇਰਾ ਮਤਲਬ ਮਾਨਯੋਗ ਰਾਸ਼ਟਰਪਤੀ ਦਾ ਅਪਮਾਨ ਕਰਨਾ ਨਹੀਂ ਹੈ। ਮੈਂ ਭਾਜਪਾ ਦੇ ਨੇਤਾਵਾਂ ਨੇ ਮੇਰੇ ‘ਤੇ ਜ਼ੁਬਾਨੀ ਹਮਲਾ ਕਰਦੇ ਹੋਏ ਜੋ ਕਿਹਾ, ਉਸ ਦਾ ਜਵਾਬ ਦੇ ਰਿਹਾ ਸੀ। ਕੋਈ ਸੋਚਦਾ ਹੈ ਕਿ ਮੈਂ ਰਾਸ਼ਟਰਪਤੀ ਦਾ ਅਪਮਾਨ ਕੀਤਾ ਹੈ, ਇਹ ਗਲਤ ਹੈ। ਮੈਂ ਅਜਿਹੀ ਟਿੱਪਣੀ ਕਰਨ ਲਈ ਮੁਆਫੀ ਮੰਗਦਾ ਹਾਂ। ਮੈਂ ਆਪਣੇ ਦੇਸ਼ ਦੇ ਰਾਸ਼ਟਰਪਤੀ ਦਾ ਬਹੁਤ ਸਤਿਕਾਰ ਕਰਦਾ ਹਾਂ”

The post ਪੱਛਮੀ ਬੰਗਾਲ ਦੇ ਟੀਐੱਮਸੀ ਨੇਤਾ ਨੇ ਰਾਸ਼ਟਰਪਤੀ ਬਾਰੇ ਵਿਵਾਦਿਤ ਟਿੱਪਣੀ ‘ਤੇ ਮੰਗੀ ਮੁਆਫ਼ੀ appeared first on TheUnmute.com - Punjabi News.

Tags:
  • akhil-giri
  • bjp
  • breaking-news
  • nandigram
  • news
  • president-draupadi-murmu
  • the-unmute-breaking-news
  • trinamool-congress-party
  • west-bengal
  • west-bengal-minister-akhil-giri

ਮਿਡ-ਡੇ-ਮੀਲ ਵਰਕਰਾਂ ਵਲੋਂ 'ਆਪ' ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਕੋਠੀ ਦਾ ਘਿਰਾਓ

Saturday 12 November 2022 10:57 AM UTC+00 | Tags: aam-aadmi-party aap-mla-jagdeep-singh-kaka-brar cm-bhagwant-mann mid-day-meal-workers mla-jagdeep-singh-kaka-brar news punjab-government punjab-news sri-muktsar-sahib sri-muktsar-sahib-police the-unmute-breaking-news the-unmute-punjab

ਸ੍ਰੀ ਮੁਕਤਸਰ ਸਾਹਿਬ 12 ਨਵੰਬਰ 2022: ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਅੱਜ ਮਿਡ-ਡੇ-ਮੀਲ ਵਰਕਰਾਂ ਨੇ ‘ਆਪ’ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਉਥੇ ਹੀ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਇਸ ਸਮੇਂ ਮਿਡ-ਡੇ-ਮੀਲ ਵਰਕਰਾਂ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਮਾਨ ਸਰਕਾਰ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰੇਗੀ ।

ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਉਨ੍ਹਾਂ ਨੂੰ ਅਖੋਂ ਪ੍ਰੋਖੇ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਵਿਧਾਇਕ ਜਗਦੀਪ ਸਿੰਘ ਬਰਾੜ ਨੂੰ ਆਪਣੀਆ ਹੱਕੀ ਮੰਗਾ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਗਿਆ ਸੀ। ਪਰ ਨਮੋਸ਼ੀ ਵਾਲੀ ਗੱਲ ਇਹ ਰਹੀ ਕਿ ਇਹ ਮੰਗ ਪੱਤਰ ਐਮਐਲਏ ਦੀ ਕੋਠੀ ਤੱਕ ਹੀ ਸੀਮਤ ਰਿਹਾ ਗਿਆ | ਐਮਐਲਏ ਵੱਲੋਂ ਪੰਜਾਬ ਸਰਕਾਰ ਤੱਕ ਉਨ੍ਹਾਂ ਦੀ ਮੰਗ ਨਹੀਂ ਪਹੁੰਚਾਈ ।

ਵਰਕਰਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲੋਂ 8 ਘੰਟੇ ਲਗਾਤਾਰ ਕੰਮ ਲਿਆ ਜਾਂਦਾ ਹੈ ਅਤੇ ਤਨਖਾਹ ਤਿੰਨ ਹਜਾਰ ਰੁਪਏ ਦਿੱਤੀ ਜਾਂਦੀ ਹੈ। ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਹੈ | ਜੇਕਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

The post ਮਿਡ-ਡੇ-ਮੀਲ ਵਰਕਰਾਂ ਵਲੋਂ ‘ਆਪ’ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਕੋਠੀ ਦਾ ਘਿਰਾਓ appeared first on TheUnmute.com - Punjabi News.

Tags:
  • aam-aadmi-party
  • aap-mla-jagdeep-singh-kaka-brar
  • cm-bhagwant-mann
  • mid-day-meal-workers
  • mla-jagdeep-singh-kaka-brar
  • news
  • punjab-government
  • punjab-news
  • sri-muktsar-sahib
  • sri-muktsar-sahib-police
  • the-unmute-breaking-news
  • the-unmute-punjab

BKU ਏਕਤਾ ਉਗਰਾਹਾਂ ਵੱਲੋਂ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ 7 ਗ਼ਦਰੀਆਂ ਦਾ ਸ਼ਹੀਦੀ ਦਿਹਾੜਾ 17 ਨਵੰਬਰ ਨੂੰ ਮਨਾਉਣ ਦਾ ਫੈਸਲਾ

Saturday 12 November 2022 11:28 AM UTC+00 | Tags: aam-aadmi-party bku bku-ekta-ugrahan cm-bhagwant-mann ghadri-shaheed-kartar-singh-sarabha joginder-singh-ugrahan kartar-singh-sarabha news punjab-kisan punjab-news

ਚੰਡੀਗੜ੍ਹ 12 ਨਵੰਬਰ 2022: ਬਰਤਾਨਵੀ ਸਾਮਰਾਜੀ ਹਕੂਮਤ ਦੇ ਗੁਲਾਮੀ ਜੂਲੇ ਤੋਂ ਪੂਰੀ ਭਾਰਤੀ ਕੌਮ ਦੀ ਖਰੀ ਆਜ਼ਾਦੀ ਲਈ ਜਾਨ ਸਮੇਤ ਸਭ ਕੁਝ ਕੁਰਬਾਨ ਕਰਨ ਦੇ ਇਰਾਦੇ ਧਾਰ ਕੇ ਗ਼ਦਰ ਲਹਿਰ ਵਿੱਚ ਕੁੱਦਣ ਵਾਲੇ ਅਤੇ ਸ਼ਹੀਦੀਆਂ ਪਾਉਣ ਵਾਲੇ ਸੰਗਰਾਮੀਆਂ ‘ਚੋਂ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਣੇ ਉਨ੍ਹਾਂ ਦੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ ਸੁਰਸਿੰਘ, ਬਖ਼ਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ ਅਤੇ ਸੁਰੈਣ ਸਿੰਘ ਛੋਟਾ 7 ਗ਼ਦਰੀਆਂ ਦਾ 107ਵਾਂ ਸ਼ਹੀਦੀ ਦਿਹਾੜਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ 17 ਨਵੰਬਰ ਨੂੰ ਪਿੰਡ ਸਰਾਭਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ਼ ਵੱਡੀ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਜਦੋਂ ਦੁਨੀਆਂ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਵੱਲੋਂ ਨਿੱਜੀਕਰਨ, ਵਪਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਰਾਹੀਂ ਖੇਤੀ-ਜ਼ਮੀਨਾਂ ਸਮੇਤ ਭਾਰਤ ਦੇ ਸਾਰੇ ਪੈਦਾਵਾਰੀ ਸਾਧਨਾਂ ਅਤੇ ਕੁਦਰਤੀ ਸੋਮਿਆਂ ‘ਤੇ ਆਰਥਿਕ ਕਬਜ਼ੇ ਕਰਕੇ ਰਾਜਨੀਤਕ ਆਰਥਿਕ ਗੁਲਾਮੀ ਦੀਆਂ ਜੰਜ਼ੀਰਾਂ ਆਏ ਦਿਨ ਹੋਰ ਕੱਸੀਆਂ ਜਾ ਰਹੀਆਂ ਹਨ ਤਾਂ ਗ਼ਦਰੀ ਬਾਬਿਆਂ ਦੀ ਲੋਕ-ਪੱਖੀ, ਦੇਸ਼ਭਗਤ ਤੇ ਆਪਾਵਾਰੂ ਵਿਚਾਰਧਾਰਾ ਸਮੇਤ ਉਨ੍ਹਾਂ ਦੇ ਸਿਦਕ ਸਿਰੜ ਨੂੰ ਪਰਨਾਉਣਾ ਕਿਸਾਨ ਲਹਿਰ ਦੀ ਦ੍ਰਿੜ੍ਹ ਪੇਸ਼ਕਦਮੀ ਲਈ ਅਣਸਰਦੀ ਲੋੜ ਹੈ। ਇਸੇ ਲੋੜ ਨੂੰ ਮੁਖ਼ਾਤਿਬ ਹੁੰਦਿਆਂ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਇਸ ਵਿਸ਼ਾਲ ਸ਼ਰਧਾਂਜਲੀ ਸਮਾਗਮ ਦੀ ਤਿਆਰੀ ਲਈ ਪਿੰਡ ਪਿੰਡ ਮੀਟਿੰਗਾਂ, ਰੈਲੀਆਂ, ਨੁੱਕੜ ਨਾਟਕਾਂ ਅਤੇ ਜਾਗੋ/ਮਸ਼ਾਲ ਮਾਰਚਾਂ ਦਾ ਤਾਂਤਾ ਬੰਨ੍ਹਿਆ ਜਾ ਰਿਹਾ ਹੈ।

ਆਪਣੇ ਬਿਆਨ ਵਿੱਚ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਬੇਸ਼ੱਕ ਜਾਨਹੂਲਵੇਂ ਦਿੱਲੀ ਘੋਲ਼ ਦੇ ਦਬਾਅ ਹੇਠ ਸਾਮਰਾਜੀ-ਸੇਵਕ ਕੇਂਦਰੀ ਭਾਜਪਾ ਸਰਕਾਰ ਕੋਲੋਂ ਕਾਲ਼ੇ ਖੇਤੀ ਕਾਨੂੰਨ ਤਾਂ ਰੱਦ ਕਰਵਾ ਲਏ ਗਏ ਸਨ। ਪ੍ਰੰਤੂ ਐਮ ਐੱਸ ਪੀ ਦੀ ਕਾਨੂੰਨੀ ਗਰੰਟੀ ਤੋਂ ਟਾਲ਼ਾ ਵੱਟਣ, ਜਾਨਲੇਵਾ ਖੇਤੀ ਕਰਜ਼ਿਆਂ ਅਤੇ ਨਿੱਜੀਕਰਨ/ਵਪਾਰੀਕਰਨ ਦੇ ਸਰਬਵਿਆਪੀ ਹੱਲੇ ਨਾਲ਼ ਅੰਤਾਂ ਦੀ ਬੇਰੁਜ਼ਗਾਰੀ, ਮਹਿੰਗਾਈ ਤੋਂ ਇਲਾਵਾ ਨਸ਼ਿਆਂ ਦੀ ਮਹਾਂਮਾਰੀ ਵਰਗੇ ਸੱਤਾਧਾਰੀ ਹੱਲਿਆਂ ਨੇ ਛੋਟੇ ਤੇ ਬੇਜ਼ਮੀਨੇ ਆਮ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਮੇਤ ਸਨਅਤੀ ਕਾਮਿਆਂ, ਠੇਕਾ ਕਾਮਿਆਂ, ਛੋਟੇ ਕਾਰੋਬਾਰੀਆਂ ਸਭਨਾਂ ਕਿਰਤੀ ਤਬਕਿਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਨੂੰ ਕੁਦਰਤੀ ਦਾਤ ਦੀ ਬਜਾਏ ਵਪਾਰਕ ਵਸਤੂ ਦੱਸਣ ਵਾਲੀ ਸੰਸਾਰ ਬੈਂਕ ਦੀ ਨੀਤੀ ਮੁਤਾਬਕ ਇਨ੍ਹਾਂ ਦਾ ਕੰਟਰੋਲ ਕਾਰਪੋਰੇਟਾਂ ਹੱਥ ਦੇ ਕੇ ਤਿਹਾਏ ਮਾਰਨ ਵਾਲੇ ਫੈਸਲੇ ਕੇਂਦਰੀ ਤੇ ਸੂਬਾਈ ਸੱਤਾਧਾਰੀਆਂ ਦੇ ਸਿਰ ਚੜ੍ਹ ਬੋਲ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਬਵਿਆਪੀ ਸਾਮਰਾਜੀ ਹੱਲਿਆਂ ਤੋਂ ਪੀੜਤ ਸਭਨਾਂ ਕਿਰਤੀ ਲੋਕਾਂ ਦੀ ਵਿਸ਼ਾਲ ਸੰਘਰਸ਼-ਲਹਿਰ ਉਸਾਰਨ ਵਾਲ਼ੀ ਆਪਣੀ ਤਹਿਸ਼ੁਦਾ ਨੀਤੀ ਤਹਿਤ ਜਥੇਬੰਦੀ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਝੰਡੇ ਹੇਠ 15, 16 ਨਵੰਬਰ ਨੂੰ ਕੀਤੀ ਜਾ ਰਹੀ ਕੰਮ ਛੋੜ ਹੜਤਾਲ ਦੀ ਹਮਾਇਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।

ਸਮੂਹ ਪੰਜਾਬ ਵਾਸੀਆਂ ਨੂੰ ਔਖ ਸੌਖ ਝੱਲ ਕੇ ਵੀ ਇਸ ਹੱਕੀ ਸੰਘਰਸ਼ ਦੀ ਹਮਾਇਤ ਦਾ ਸੱਦਾ ਦਿੱਤਾ ਗਿਆ ਹੈ। ਔਖ ਸੌਖ ਦਾ ਗੁੱਸਾ ਹਕੂਮਤ ਵਿਰੁੱਧ ਕੱਢਣ ਦੇ ਢੁੱਕਵੇਂ ਢੰਗ ਤਰੀਕੇ ਅਪਨਾਉਣ ਦੀ ਸਲਾਹ ਦਿੱਤੀ ਗਈ ਹੈ। ਬਿਆਨ ਦੇ ਅਖੀਰ ਵਿੱਚ ਕਿਸਾਨ ਆਗੂਆਂ ਵੱਲੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਠੇਕਾ ਕਾਮਿਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਇਨਸਾਫਪਸੰਦ/ਜਮਹੂਰੀ /ਦੇਸ਼ਭਗਤ ਲੋਕਾਂ ਸਮੇਤ ਸਭਨਾਂ ਦੇਸ਼ਵਾਸੀਆਂ ਨੂੰ ਗ਼ਦਰੀ ਸ਼ਹੀਦਾਂ ਦੇ ਇਸ ਸ਼ਹੀਦੀ-ਦਿਹਾੜਾ ਸਮਾਗਮ ਵਿੱਚ ਜੋਸ਼/ਉਤਸ਼ਾਹ ਨਾਲ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ |

The post BKU ਏਕਤਾ ਉਗਰਾਹਾਂ ਵੱਲੋਂ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ 7 ਗ਼ਦਰੀਆਂ ਦਾ ਸ਼ਹੀਦੀ ਦਿਹਾੜਾ 17 ਨਵੰਬਰ ਨੂੰ ਮਨਾਉਣ ਦਾ ਫੈਸਲਾ appeared first on TheUnmute.com - Punjabi News.

Tags:
  • aam-aadmi-party
  • bku
  • bku-ekta-ugrahan
  • cm-bhagwant-mann
  • ghadri-shaheed-kartar-singh-sarabha
  • joginder-singh-ugrahan
  • kartar-singh-sarabha
  • news
  • punjab-kisan
  • punjab-news

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਠੇਕਾ ਕਾਮਿਆਂ ਤੇ ਮਜ਼ਦੂਰਾਂ ਮੁਲਾਜ਼ਮਾਂ ਦੇ ਹੱਕੀ ਸੰਘਰਸ਼ਾਂ ਦੀ ਹਮਾਇਤ ਦਾ ਐਲਾਨ

Saturday 12 November 2022 11:34 AM UTC+00 | Tags: aam-aadmi-party bharati-kisan-union bharati-kisan-union-ekta-ugrahan cm-bhagwant-mann joginder-singh-ugrahan labor-employees-punjab news prtc punjab-contractual-employees punjab-government the-unmute-breaking-news the-unmute-punjabi-news

ਚੰਡੀਗੜ੍ਹ 12 ਨਵੰਬਰ 2022: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੁਆਰਾ ਭਰਤੀ ਕੀਤੇ ਪੂਰੀ ਯੋਗਤਾ ਅਤੇ ਕਈ ਕਈ ਸਾਲਾਂ ਦੀ ਸਰਵਿਸ ਵਾਲੇ ਪ੍ਰਸ਼ਾਸਨਿਕ ਦਫ਼ਤਰਾਂ ਦੇ ਕਲਰਕਾਂ/ਕੰਪਿਊਟਰ ਅਪਰੇਟਰਾਂ ਅਤੇ ਬਿਜਲੀ ਲਾਈਨਮੈਨਾਂ ਦੀ ਥਾਂ ਨਵੀਂ ਭਰਤੀ ਕਰਨ ਰਾਹੀਂ ਉਨ੍ਹਾਂ ਦਾ ਰੁਜ਼ਗਾਰ ਖੋਹਣ ਵਿਰੁੱਧ 15, 16 ਨਵੰਬਰ ਨੂੰ ਕੀਤੀ ਜਾ ਰਹੀ ਕੰਮ ਛੋੜ ਹੜਤਾਲ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਸਬੰਧੀ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਇਨ੍ਹਾਂ ਠੇਕਾ ਕਾਮਿਆਂ ਦਾ ਵੱਡਾ ਹਿੱਸਾ ਆਮ ਕਿਸਾਨ ਮਜ਼ਦੂਰ ਪਰਵਾਰਾਂ ਨਾਲ ਸਬੰਧਤ ਹੈ ਅਤੇ 15, 16 ਨਵੰਬਰ ਦੀਆਂ ਹੜਤਾਲ ਰੈਲੀਆਂ ਵਿੱਚ ਜਥੇਬੰਦੀ ਦੇ ਝੰਡੇ ਥੱਲੇ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ।

ਉਨ੍ਹਾਂ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਹੜਤਾਲ ਕਾਰਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਗੁੱਸਾ ਇਨ੍ਹਾਂ ਪੀੜਤ ਮੁਲਾਜ਼ਮਾਂ ਵਿਰੁੱਧ ਕੱਢਣ ਦੀ ਬਜਾਏ ਹੜਤਾਲ ਲਈ ਮਜਬੂਰ ਕਰਨ ਵਾਲ਼ੀ ਆਪ ਸਰਕਾਰ ਖ਼ਿਲਾਫ਼ ਕੱਢਿਆ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਕਈ ਕਈ ਸਾਲਾਂ ਦੀ ਸਰਵਿਸ ਵਾਲੇ ਸਾਰੇ ਯੋਗਤਾ ਪ੍ਰਾਪਤ ਠੇਕਾ ਕਾਮਿਆਂ/ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਬਾਅਦ ਹੀ ਬਾਕੀ ਖਾਲੀ ਥਾਂਵਾਂ ਉੱਤੇ ਨਵੀਂ ਭਰਤੀ ਕੀਤੀ ਜਾਵੇ।

ਜਥੇਬੰਦੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਪੰਜਾਬ ਦੀਆਂ 7 ਪੇਂਡੂ/ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 30 ਨਵੰਬਰ ਨੂੰ ਸੰਗਰੂਰ ਵਿਖੇ ‘ਮੁੱਖ ਮੰਤਰੀ ਦੀ ਕੋਠੀ ਦਾ ਕੁੰਡਾ ਖੜਕਾਓ’ ਸਾਂਝੇ ਮੋਰਚੇ ਦੀ ਵੀ ਡਟਵੀਂ ਹਮਾਇਤ ਕੀਤੀ ਜਾਵੇਗੀ। ਕਿਸਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਪ੍ਰਤੀ ਟਰਕਾਊ ਰਵੱਈਆ ਤਿਆਗਣ ਅਤੇ ਆਪ ਪਾਰਟੀ ਦੇ ਚੋਣ ਵਾਅਦਿਆਂ ਮੁਤਾਬਕ ਉਨ੍ਹਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਗਈ ਹੈ।

 

The post ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਠੇਕਾ ਕਾਮਿਆਂ ਤੇ ਮਜ਼ਦੂਰਾਂ ਮੁਲਾਜ਼ਮਾਂ ਦੇ ਹੱਕੀ ਸੰਘਰਸ਼ਾਂ ਦੀ ਹਮਾਇਤ ਦਾ ਐਲਾਨ appeared first on TheUnmute.com - Punjabi News.

Tags:
  • aam-aadmi-party
  • bharati-kisan-union
  • bharati-kisan-union-ekta-ugrahan
  • cm-bhagwant-mann
  • joginder-singh-ugrahan
  • labor-employees-punjab
  • news
  • prtc
  • punjab-contractual-employees
  • punjab-government
  • the-unmute-breaking-news
  • the-unmute-punjabi-news

ਅਬੋਹਰ 12 ਨਵੰਬਰ 2022: ਅਬੋਹਰ ਦੇ ਨਜ਼ਦੀਕੀ ਪਿੰਡ ਬਹਾਵਲਵਾਸੀ ‘ਚ ਇੱਕ ਔਰਤ ਨੇ ਆਪਣੇ ਮੁੰਡੇ ਨਾਲ ਮਿਲ ਕੇ ਆਪਣੇ ਘਰਵਾਲੇ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਘਰ ‘ਚ ਖੁੱਡ ਪੁੱਟ ਕੇ ਦੱਬ ਦਿੱਤਾ ਅਤੇ ਉਸ ‘ਤੇ ਫਰਸ਼ ਪਾ ਕੇ ਦਿੱਤਾ | ਇਸਦੇ ਨਾਲ ਹੀ ਔਰਤ ਨੇ ਪੁਲਿਸ ਕੋਲ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ । ਹੌਲੀ-ਹੌਲੀ ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਅਤੇ ਉਸਦੇ ਪਤੀ ਦੀ ਭਾਲ ਸ਼ੁਰੂ ਕੀਤੀ । ਇਸਤੋਂ ਬਾਅਦ ਅੱਜ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਮਾਂ-ਪੁੱਤ ਨੂੰ ਹਿਰਾਸਤ ‘ਚ ਲੈ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਹੋਵਾਲ ਦੇ ਰਹਿਣ ਵਾਲੇ 50 ਸਾਲਾ ਮੱਖਣ ਸਿੰਘ ਪੁੱਤਰ ਹਰਨੇਕ ਸਿੰਘ ਨੂੰ ਆਪਣੀ ਪਤਨੀ ‘ਤੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਇਸ ਗੱਲ ਨੂੰ ਲੈ ਕੇ ਉਸ ਦਾ ਆਪਣੀ ਪਤਨੀ ਸੁਖਪਾਲ ਕੌਰ ਨਾਲ ਅਕਸਰ ਝਗੜਾ ਰਹਿੰਦਾ ਸੀ। ਇਸ ਕਾਰਨ ਕਰੀਬ ਇੱਕ ਮਹੀਨਾ ਪਹਿਲਾਂ ਜਦੋਂ ਦੋਵਾਂ ਵਿੱਚ ਝਗੜਾ ਹੋਇਆ ਤਾਂ ਮੱਖਣ ਸਿੰਘ ਦੀ ਪਤਨੀ ਸੁਖਪਾਲ ਕੌਰ ਨੇ ਆਪਣੇ ਲੜਕੇ ਪ੍ਰਦੀਪ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਘਰ ਵਿੱਚ ਦਫ਼ਨਾ ਦਿੱਤੀ ।

ਇਸ ਤੋਂ ਬਾਅਦ 18 ਅਕਤੂਬਰ ਨੂੰ ਸੁਖਪਾਲ ਕੌਰ ਨੇ ਪੁਲਿਸ ਕੋਲ ਆਪਣੇ ਪਤੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। ਇਧਰ ਮੱਖਣ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਪਿੰਡ ‘ਚ ਚਰਚਾ ਸ਼ੁਰੂ ਹੋਈ ਜਾਂਚ ਹੌਲੀ-ਹੌਲੀ ਪੁਲਿਸ ਤੱਕ ਪਹੁੰਚ ਗਈ ਅਤੇ ਜਦੋਂ ਪੁਲਿਸ ਅਧਿਕਾਰੀਆਂ ਨੇ ਮੱਖਣ ਦੀ ਪਤਨੀ ਅਤੇ ਪੁੱਤਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਮਾਰਨ ਦੀ ਗੱਲ ਕਬੂਲ ਕਰ ਲਈ। ਪੁਲਿਸ ਵੱਲੋਂ ਸੁਖਪਾਲ ਤੇ ਉਸ ਦੇ ਪੁੱਤਰ ਪ੍ਰਦੀਪ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

The post ਪਤਨੀ ਨੇ ਆਪਣੇ ਮੁੰਡੇ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਘਰ ‘ਚ ਹੀ ਦੱਬੀ ਲਾਸ਼ appeared first on TheUnmute.com - Punjabi News.

Tags:
  • news

ਨੌਜਵਾਨਾਂ ਦਾ ਗੰਨ ਕਲਚਰ ਵੱਲ ਵਧ ਰਿਹਾ ਰੁਝਾਨ ਡੂੰਘੀ ਚਿੰਤਾ ਦਾ ਵਿਸ਼ਾ: ਸੁਨੀਲ ਜਾਖੜ

Saturday 12 November 2022 12:04 PM UTC+00 | Tags: aam-aadmi-party bjp bjp-leader-sunil-jakhar breaking-news cm-bhagwant-mann harjot-singh-bains nerws news punjab-bjp punjab-government punjab-police sunil-jakhar the-unmute-breaking-news the-unmute-punjabi-news

ਚੰਡੀਗੜ੍ਹ 12 ਨਵੰਬਰ 2022: ਨੌਜਵਾਨਾਂ ਖਾਸ ਕਰਕੇ ਨਾਬਾਲਗਾਂ ਵਿੱਚ ਗੰਨ ਕਲਚਰ ਵੱਲ ਵੱਧ ਰਹੇ ਰੁਝਾਨ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਅਤੇ ਸਮਾਜ ਪੱਧਰ 'ਤੇ ਸਾਰਥਕ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਇਸ ਨੂੰ ਠੱਲ੍ਹ ਪਾਈ ਜਾ ਸਕੇ।

ਇੱਥੇ ਜਾਰੀ ਬਿਆਨ ਵਿੱਚ ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਸੀ। ਇਸੇ ਤਰ੍ਹਾਂ ਹੁਣ ਇੱਕ ਵਾਰ ਫਿਰ ਕੋਟਕਪੂਰਾ ਕਾਂਡ ਵਿੱਚ ਨਾਬਾਲਗਾਂ ਦੀ ਮੌਜੂਦਗੀ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਹੁਣ ਇਹ ਸਾਡੇ ਸਾਰਿਆਂ ਲਈ ਨਵੀਂ ਚਿੰਤਾ ਹੈ।

ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਬੇਰੁਜ਼ਗਾਰੀ ਅਤੇ ਪੈਸੇ ਦਾ ਲਾਲਚ ਨੌਜਵਾਨਾਂ ਨੂੰ ਗਲਤ ਰਸਤੇ ਵੱਲ ਲੈ ਜਾ ਰਹੀ ਹੈ। ਇਸ ਨੂੰ ਰੋਕਣ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਅਤੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਗੈਂਗਸਟਰਾਂ ਨੂੰ ਹੀਰੋ ਵਜੋਂ ਪੇਸ਼ ਕਰਨ ਦੇ ਰੁਝਾਨ 'ਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਅਤੇ ਮਾਪਿਆਂ ਨੂੰ ਇਸ ਸਬੰਧੀ ਸੋਚਣਾ ਚਾਹੀਦਾ ਹੈ ਅਤੇ ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ।

The post ਨੌਜਵਾਨਾਂ ਦਾ ਗੰਨ ਕਲਚਰ ਵੱਲ ਵਧ ਰਿਹਾ ਰੁਝਾਨ ਡੂੰਘੀ ਚਿੰਤਾ ਦਾ ਵਿਸ਼ਾ: ਸੁਨੀਲ ਜਾਖੜ appeared first on TheUnmute.com - Punjabi News.

Tags:
  • aam-aadmi-party
  • bjp
  • bjp-leader-sunil-jakhar
  • breaking-news
  • cm-bhagwant-mann
  • harjot-singh-bains
  • nerws
  • news
  • punjab-bjp
  • punjab-government
  • punjab-police
  • sunil-jakhar
  • the-unmute-breaking-news
  • the-unmute-punjabi-news

ਉੱਤਰਾਖੰਡ 'ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਘਰਾਂ ਤੋਂ ਬਾਹਰ ਨਿਕਲੇ ਲੋਕ

Saturday 12 November 2022 12:16 PM UTC+00 | Tags: breaking-news earthquake-in-uttarakhand india-news news rishikesh the-unmute-breaking-news the-unmute-latest-news the-unmute-punjab the-unmute-punjabi-news uttarakhand-government uttarakhand-news uttrakhand-latest-news

ਚੰਡੀਗੜ੍ਹ 12 ਨਵੰਬਰ 2022: ਉੱਤਰਾਖੰਡ ‘ਚ ਸ਼ਨੀਵਾਰ ਨੂੰ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਭੂਚਾਲ ਸ਼ਾਮ 4:25 ਵਜੇ ਆਇਆ। ਭੂਚਾਲ ਦਾ ਕੇਂਦਰ ਰਿਸ਼ੀਕੇਸ਼ ਸੀ। ਰਿਕਟਰ ਪੈਮਾਨੇ ‘ਤੇ ਭੁਚਾਲ ਦੀ ਤੀਬਰਤਾ 3.4 ਦਰਜ ਕੀਤੀ ਗਈ ਹੈ ।

ਇਸ ਤੋਂ ਪਹਿਲਾਂ 9 ਨਵੰਬਰ ਨੂੰ ਤੜਕੇ ਦੋ ਵਾਰ ਭੂਚਾਲ ਦੇ ਝਟਕੇ ਆਏ ਸਨ। ਉੱਤਰਾਖੰਡ ਸਮੇਤ ਉੱਤਰੀ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੁਪਹਿਰ 2 ਵਜੇ ਦੇ ਕਰੀਬ 6.27 ਵਜੇ ਦੇ ਬਾਅਦ ਦੂਜੀ ਵਾਰ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਰਾਤ ਨੂੰ ਜਾਗਦੇ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ। ਜਾਣਕਾਰੀ ਮੁਤਾਬਕ ਭੂਚਾਲ ਦਾ ਪਹਿਲਾ ਕੇਂਦਰ ਨੇਪਾਲ ਵਿੱਚ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਮਾਪੀ ਗਈ।

ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਦੂਜਾ ਕੇਂਦਰ ਪਿਧੌਰਾਗੜ੍ਹ ਸੀ, ਜਿਸ ਦੀ ਤੀਬਰਤਾ 4.3 ਸੀ। ਤੁਹਾਨੂੰ ਦੱਸ ਦੇਈਏ ਕਿ ਉਤਰਾਖੰਡ ਭੂਚਾਲਾਂ ਦੇ ਲਿਹਾਜ਼ ਨਾਲ ਬਹੁਤ ਹੀ ਸੰਵੇਦਨਸ਼ੀਲ ਸੀਸਮਿਕ ਜ਼ੋਨ 4 ਵਿੱਚ ਆਉਂਦਾ ਹੈ। ਇੱਕ ਵਾਰ ਸੂਬੇ ਵਿੱਚ ਭੂਚਾਲ ਕਾਰਨ ਬਹੁਤ ਤਬਾਹੀ ਹੋਈ ਹੈ। 9 ਨਵੰਬਰ ਦੀ ਸਵੇਰ ਨੂੰ ਆਏ ਭੂਚਾਲ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

The post ਉੱਤਰਾਖੰਡ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਘਰਾਂ ਤੋਂ ਬਾਹਰ ਨਿਕਲੇ ਲੋਕ appeared first on TheUnmute.com - Punjabi News.

Tags:
  • breaking-news
  • earthquake-in-uttarakhand
  • india-news
  • news
  • rishikesh
  • the-unmute-breaking-news
  • the-unmute-latest-news
  • the-unmute-punjab
  • the-unmute-punjabi-news
  • uttarakhand-government
  • uttarakhand-news
  • uttrakhand-latest-news

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਸਮਾਪਤ, 8 ਦਸੰਬਰ ਨੂੰ ਐਲਾਨੇ ਜਾਣਗੇ ਨਤੀਜ਼ੇ

Saturday 12 November 2022 12:42 PM UTC+00 | Tags: assembly-election assembly-election-pol assembly-elections-2022 bhupesh-baghel breaking-news chhattisgarh congress congress-party congress-president-mallikarjun-kharge hiamchal-polling-2022 hiamchal-pradesh-congress himachal-congress himachal-pradesh himachal-pradesh-assembly-election-2022 himachal-pradesh-assembly-elections himachal-pradesh-news ling malikaarjun-kharge news rahul-gandhi shimla tashigang voting-for-himachal-pradesh-assembly-elections

ਚੰਡੀਗੜ੍ਹ 12 ਨਵੰਬਰ 2022: ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣ ਦਾ ਸਮਾਂ ਸਮਾਪਤ ਹੋ ਗਿਆ ਹੈ । ਇਸਦੇ ਨਾਲ ਹੀ 5 ਵਜੇ ਤੱਕ 65.50 ਫੀਸਦੀ ਪੋਲਿੰਗ ਹੋਈ ਹੈ। ਰਾਜ ਭਰ ਵਿੱਚ ਬਣਾਏ ਗਏ 7,881 ਪੋਲਿੰਗ ਸਟੇਸ਼ਨਾਂ ਵਿੱਚ ਲੋਕਾਂ ਨੇ ਵੋਟ ਪਾਈ।ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ |

ਦੁਨੀਆ ਦੇ ਸਭ ਤੋਂ ਉੱਚੇ ਪੋਲਿੰਗ ਸਟੇਸ਼ਨ ਤਾਸੀਗੰਗ (Tashigang) ‘ਤੇ ਵੋਟਰਾਂ ਨੇ ਇਤਿਹਾਸ ਰਚ ਦਿੱਤਾ ਹੈ। ਤਾਸ਼ੀਗਾਂਗ ਵਿੱਚ 100 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਇੱਥੇ ਕੁੱਲ 52 ਵੋਟਰ ਹਨ। ਸਾਰਿਆਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਜਿੱਥੇ ਸੱਤਾਧਾਰੀ ਭਾਜਪਾ ਆਪਣੇ ਵਿਕਾਸ ਏਜੰਡੇ ‘ਤੇ ਸਵਾਰ ਹੋ ਕੇ ਆਪਣੀ ਚੋਣ ਸਫਲਤਾ ਨੂੰ ਦੁਹਰਾਉਣ ਦੀ ਉਮੀਦ ਕਰ ਰਹੀ ਹੈ, ਉਥੇ ਵਿਰੋਧੀ ਕਾਂਗਰਸ ਵੋਟਰਾਂ ਨੂੰ ਪਿਛਲੀ ਸਰਕਾਰ ਨੂੰ ਬੇਦਖਲ ਕਰਨ ਦੀ ਚਾਰ ਦਹਾਕੇ ਪੁਰਾਣੀ ਰਵਾਇਤ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੀ ਹੈ। ਪਹਾੜੀ ਰਾਜ ਦੇ 55 ਲੱਖ ਤੋਂ ਵੱਧ ਵੋਟਰ 68 ਹਲਕਿਆਂ ਦੇ 412 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

The post ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਸਮਾਪਤ, 8 ਦਸੰਬਰ ਨੂੰ ਐਲਾਨੇ ਜਾਣਗੇ ਨਤੀਜ਼ੇ appeared first on TheUnmute.com - Punjabi News.

Tags:
  • assembly-election
  • assembly-election-pol
  • assembly-elections-2022
  • bhupesh-baghel
  • breaking-news
  • chhattisgarh
  • congress
  • congress-party
  • congress-president-mallikarjun-kharge
  • hiamchal-polling-2022
  • hiamchal-pradesh-congress
  • himachal-congress
  • himachal-pradesh
  • himachal-pradesh-assembly-election-2022
  • himachal-pradesh-assembly-elections
  • himachal-pradesh-news
  • ling
  • malikaarjun-kharge
  • news
  • rahul-gandhi
  • shimla
  • tashigang
  • voting-for-himachal-pradesh-assembly-elections

ਮਗਨਰੇਗਾ ਤਹਿਤ ਨਵੇਂ ਜੌਬ ਕਾਰਡ ਬਣਾਉਣ ਲਈ ਬਲਾਕ ਪੱਧਰ 'ਤੇ 14 ਤੇ 15 ਨਵੰਬਰ ਨੂੰ ਕੈਂਪ ਲਗਾਏ ਜਾਣਗੇ: ADC ਈਸ਼ਾ ਸਿੰਘਲ

Saturday 12 November 2022 12:49 PM UTC+00 | Tags: additional-deputy-commissione-patiala additional-deputy-commissioner-isha-singhal breaking-news mgnrega mgnrega-card mnerega-job-cards news patiala

ਪਟਿਆਲਾ 12 ਨਵੰਬਰ 2022: ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਨਵੇਂ ਜੌਬ ਕਾਰਡ ਬਣਾਉਣ ਲਈ ਪਟਿਆਲਾ ਜ਼ਿਲ੍ਹੇ ਅੰਦਰ ਬਲਾਕ ਪੱਧਰ 'ਤੇ ਕੈਂਪ 14 ਅਤੇ 15 ਨਵੰਬਰ ਨੂੰ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਨਵੇਂ ਜਾਬ ਕਾਰਡ ਬਣਵਾਉਣ ਦੇ ਚਾਹਵਾਨ ਅਤੇ ਪਿੰਡਾਂ ਦੇ ਯੋਗ ਵਸਨੀਕ ਆਪਣੇ ਬਲਾਕ ਦਫ਼ਤਰ ਵਿਖੇ ਜਾ ਕੇ ਅਪਲਾਈ ਕਰ ਸਕਣਗੇ।

ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ) ਈਸ਼ਾ ਸਿੰਘਲ ਨੇ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਨਵੇਂ ਜਾਬ ਕਾਰਡ ਜਾਰੀ ਕਰਨ ਦੀ ਇਸ ਮੁਹਿੰਮ ਤਹਿਤ 14 ਅਤੇ 15 ਨਵੰਬਰ ਨੂੰ ਜ਼ਿਲ੍ਹੇ ਦੇ ਸਾਰੇ ਬਲਾਕ ਪੱਧਰ 'ਤੇ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦਿਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਰਾਜ ਪੱਧਰੀ ਟੀਮ ਵੱਲੋਂ ਦੌਰਾ ਕਰਕੇ ਇਨ੍ਹਾਂ ਕੈਂਪਾਂ ਦਾ ਜਾਇਜ਼ਾ ਵੀ ਲਿਆ ਜਾਵੇਗਾ।

ਏ.ਡੀ.ਸੀ. (ਦਿਹਾਤੀ ਵਿਕਾਸ) ਨੇ ਜ਼ਿਲ੍ਹੇ ਦੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ-ਕਮ-ਪ੍ਰੋਗਰਾਮ ਅਫ਼ਸਰ ਨਰੇਗਾ ਨੂੰ ਪੱਤਰ ਜਾਰੀ ਕਰਕੇ ਇਹ ਕੈਂਪ ਲਗਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਜ਼ਿਲ੍ਹੇ ਦੇ ਯੋਗ ਲਾਭਪਾਤਰੀਆਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ ਅਤੇ ਆਪਣੇ ਮਗਨਰੇਗਾ ਜਾਬ ਕਾਰਡ ਬਣਵਾਉਣ।

The post ਮਗਨਰੇਗਾ ਤਹਿਤ ਨਵੇਂ ਜੌਬ ਕਾਰਡ ਬਣਾਉਣ ਲਈ ਬਲਾਕ ਪੱਧਰ 'ਤੇ 14 ਤੇ 15 ਨਵੰਬਰ ਨੂੰ ਕੈਂਪ ਲਗਾਏ ਜਾਣਗੇ: ADC ਈਸ਼ਾ ਸਿੰਘਲ appeared first on TheUnmute.com - Punjabi News.

Tags:
  • additional-deputy-commissione-patiala
  • additional-deputy-commissioner-isha-singhal
  • breaking-news
  • mgnrega
  • mgnrega-card
  • mnerega-job-cards
  • news
  • patiala

ਜੰਮੂ ਜ਼ਿਲ੍ਹੇ ਦੇ ਅਖਨੂਰ ਵਿਖੇ ਸਕੂਲੀ ਵਿਦਿਆਰਥੀਆਂ ਦੀ ਬੱਸ ਪਲਟੀ, ਹਾਦਸੇ 'ਚ 25 ਤੋਂ ਵੱਧ ਜ਼ਖ਼ਮੀ

Saturday 12 November 2022 01:03 PM UTC+00 | Tags: akhnoor akhnoor-in-jammu-district akhnoor-latest-news akhnoor-news breaking-news india-news jammu-latest-news news the-unmute-breaking-news

ਚੰਡੀਗੜ੍ਹ 12 ਨਵੰਬਰ 2022: ਜੰਮੂ ਜ਼ਿਲ੍ਹੇ ਦੇ ਅਖਨੂਰ (Akhnoor) ਵਿਖੇ ਬੱਸ ਪਲਟਣ ਨਾਲ ਵੱਡਾ ਹਾਦਸਾ ਵਾਪਰਿਆ। ਇਸ ਵਿੱਚ ਸਕੂਲੀ ਵਿਦਿਆਰਥੀਆਂ ਸਮੇਤ 25 ਤੋਂ ਵੱਧ ਜਣੇ ਜ਼ਖ਼ਮੀ ਹੋ ਗਏ ਹਨ । ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਤੇ ਸਥਾਨਕ ਲੋਕ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਖਨੂਰ (Akhnoor) ਤੋਂ ਗਾਰ ਮਜ਼ੂਰ ਜਾ ਰਹੀ ਓਵਰਲੋਡ ਬੱਸ ਰਸਤੇ ਵਿੱਚ ਪੈਂਦੇ ਇੱਕ ਪਿੰਡ ਦੇ ਸੜਕ ਕਿਨਾਰੇ ਪਲਟ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਆਸ-ਪਾਸ ਦੇ ਲੋਕ ਪਹੁੰਚੇ | ਇਸ ਦੌਰਾਨ ਸਥਾਨਕ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਸਵਾਰੀਆਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਚੌਂਕੀ ਚੌਰਾ ਵਿਖੇ ਭਰਤੀ ਕਰਵਾਇਆ ਗਿਆ ਹੈ | ਜਿੱਥੋਂ ਚਾਰ ਗੰਭੀਰ ਜ਼ਖਮੀਆਂ ਨੂੰ ਅਖਨੂਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

The post ਜੰਮੂ ਜ਼ਿਲ੍ਹੇ ਦੇ ਅਖਨੂਰ ਵਿਖੇ ਸਕੂਲੀ ਵਿਦਿਆਰਥੀਆਂ ਦੀ ਬੱਸ ਪਲਟੀ, ਹਾਦਸੇ ‘ਚ 25 ਤੋਂ ਵੱਧ ਜ਼ਖ਼ਮੀ appeared first on TheUnmute.com - Punjabi News.

Tags:
  • akhnoor
  • akhnoor-in-jammu-district
  • akhnoor-latest-news
  • akhnoor-news
  • breaking-news
  • india-news
  • jammu-latest-news
  • news
  • the-unmute-breaking-news

ਅੰਮ੍ਰਿਤਸਰ ਪੁਲਿਸ ਨੇ 4 ਕਿਲੋ ਹੈਰੋਇਨ ਸਮੇਤ ਪਿਓ-ਪੁੱਤ ਨੂੰ ਕੀਤਾ ਗ੍ਰਿਫ਼ਤਾਰ

Saturday 12 November 2022 01:21 PM UTC+00 | Tags: aam-aadmi-party amritsar-police amritsar-police-commissioner amritsar-police-commissioner-arun-pal-singh arrested-father-and-son arun-pal-singh breaking-news eliminate-drug news punjab-drug-free. punjab-government tarn-taran the-unmute-breaking-news the-unmute-punjab

ਅੰਮ੍ਰਿਤਸਰ 12 ਨਵੰਬਰ 2022: ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਰੋਕਣ ਲਈ ਲਗਾਤਾਰ ਹੀ ਪੰਜਾਬ ਪੁਲਿਸ ਤੇ ਐੱਸਟੀਐੱਫ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਚਲਾ ਕੇ ਨਸ਼ਾ ਖਤਮ ਕਰਨ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ | ਇਸ ਦੌਰਾਨ ਅੰਮ੍ਰਿਤਸਰ ਪੁਲਿਸ (Amritsar police) ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਪਿਓ-ਪੁੱਤ ਨੂੰ ਨਸ਼ੇ ਦੀ ਵੱਡੀ ਖੇਪ ਸਮੇਤ ਕਾਬੂ ਕਰ ਕੀਤਾ |

ਅੰਮ੍ਰਿਤਸਰ ਦੇ ਥਾਣਾ ਸੁਲਤਾਨਵਿੰਡ ਦੀ ਪੁਲਿਸ ਵੱਲੋਂ ਸਵੇਰੇ ਪਿਓ-ਪੁੱਤ ਨੂੰ ਚਾਰ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ | ਉਨ੍ਹਾਂ ਦੇ ਕੋਲ ਇਕ ਕਾਰ ਤੇ ਇਕ ਮੋਬਾਇਲ ਵੀ ਬਰਾਮਦ ਕੀਤਾ ਹੈ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਕਿਹਾ ਕਿ ਦੋਵੇਂ ਦੋਸ਼ੀ ਆਪਣੀ ਕਾਰ ਦੇ ਵਿੱਚ ਨਸ਼ੇ ਦੀ ਵੱਡੀ ਖੇਪ ਲੈ ਕੇ ਅੰਮ੍ਰਿਤਸਰ ਤੇ ਤਰਨਤਾਰਨ ਦੇ ਇਲਾਕੇ ਵਿੱਚ ਜਾ ਕੇ ਨਸ਼ਾ ਸਪਲਾਈ ਕਰਦੇ ਸਨ|

ਮੁਖ਼ਬਰ ਦੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਨਾਕਾਬੰਦੀ ਕਰਕੇ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਨ੍ਹਾਂ ਦੇ ਕੋਲੋਂ 5 ਲੱਖ ਤੋਂ ਵੱਧ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ | ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਜਦੋਂ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਦੇ ਵਿੱਚੋਂ ਚਾਰ ਕਿੱਲੋ ਹੈਰੋਇਨ ਅਤੇ 5 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ | ਪੁਲਿਸ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਦੀ ਪਛਾਣ ਸੁਖਚੈਨ ਸਿੰਘ ਉਰਫ਼ ਸੁੱਖੀ ਅਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕੀਤਾ ਜਾਵੇਗਾ |

ਜ਼ਿਕਰਯੋਗ ਹੈ ਕਿ ਲਗਾਤਾਰ ਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਪੰਜਾਬ ਵਿੱਚ ਨਸ਼ੇ ਦੀਆਂ ਵੱਡੀਆਂ ਖੇਪਾਂ ਵੀ ਫੜੀਆਂ ਜਾ ਰਹੀਆਂ ਹਨ ਅਤੇ ਪੰਜਾਬ ਨੂੰ ਨਸ਼ਾਮੁਕਤ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ | ਦੂਜੇ ਪਾਸੇ ਪੰਜਾਬ ਵਿੱਚ ਆਏ ਦਿਨ ਹੋ ਰਹੇ ਕਤਲ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਹਨ |

ਜਿਨ੍ਹਾਂ ਦੇ ਵਿੱਚੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦਾ ਵੀ ਨਾਮ ਹੈ| ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵੀ ਲਗਾਤਾਰ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਸਨ ਤੇ ਉਨ੍ਹਾਂ ਵੱਲੋਂ ਲਗਾਤਾਰ ਹੀ ਅਰੁਣ ਪਾਲ ਸਿੰਘ ਦੇ ਤਬਾਦਲੇ ਦੀ ਮੰਗ ਵੀ ਕੀਤੀ ਜਾ ਰਹੀ ਸੀ |

The post ਅੰਮ੍ਰਿਤਸਰ ਪੁਲਿਸ ਨੇ 4 ਕਿਲੋ ਹੈਰੋਇਨ ਸਮੇਤ ਪਿਓ-ਪੁੱਤ ਨੂੰ ਕੀਤਾ ਗ੍ਰਿਫ਼ਤਾਰ appeared first on TheUnmute.com - Punjabi News.

Tags:
  • aam-aadmi-party
  • amritsar-police
  • amritsar-police-commissioner
  • amritsar-police-commissioner-arun-pal-singh
  • arrested-father-and-son
  • arun-pal-singh
  • breaking-news
  • eliminate-drug
  • news
  • punjab-drug-free.
  • punjab-government
  • tarn-taran
  • the-unmute-breaking-news
  • the-unmute-punjab

ਅਕਤੂਬਰ ਮਹੀਨੇ 'ਚ ਮਹਿੰਗਾਈ ਦਰ 7 ਫ਼ੀਸਦੀ ਤੋਂ ਹੇਠਾਂ ਰਹਿ ਸਕਦੀ ਹੈ: RBI ਗਵਰਨਰ

Saturday 12 November 2022 01:28 PM UTC+00 | Tags: breaking-news governor-shaktikanta-da news reserve-bank-of-india reserve-bank-of-india-governor

ਚੰਡੀਗ੍ਹੜ 12 ਨਵੰਬਰ 2022: ਭਾਰਤੀ ਰਿਜ਼ਰਵ ਬੈਂਕ (Reserve Bank of India) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਅਕਤੂਬਰ ਮਹੀਨੇ ਵਿੱਚ ਮਹਿੰਗਾਈ ਦਰ ਸੱਤ ਫੀਸਦੀ ਤੋਂ ਹੇਠਾਂ ਰਹਿ ਸਕਦੀ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਤੇ ਸਰਕਾਰ ਦੋਵੇਂ ਹੀ ਮਹਿੰਗਾਈ ਦੀ ਚੁਣੌਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਹੇ ਹਨ। ਉਸ ਨੇ ਕਿਹਾ ਕਿ ਵਿਸ਼ਵ ਉਥਲ-ਪੁਥਲ ਦੇ ਦੌਰਾਨ ਭਾਰਤ ਦੇ ਸਮੁੱਚੇ ਮੈਕਰੋ-ਆਰਥਿਕ ਬੁਨਿਆਦੀ ਤੱਤ ਲਚਕੀਲੇ ਬਣੇ ਹੋਏ ਹਨ।

ਕੇਂਦਰੀ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਜਿੱਥੇ ਤੱਕ ਮਹਿੰਗਾਈ ਦਰ ਨੂੰ 2 ਤੋਂ 6 ਫੀਸਦੀ ਦੇ ਵਿਚਕਾਰ ਰੱਖਣ ਦਾ ਟੀਚਾ ਹੈ, ਇਸ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ। ਭਾਵੇਂ ਇਸ ਨੂੰ ਬਦਲਣ ਦੀ ਗੱਲ ਚੱਲ ਰਹੀ ਹੈ, ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੈ।

The post ਅਕਤੂਬਰ ਮਹੀਨੇ ‘ਚ ਮਹਿੰਗਾਈ ਦਰ 7 ਫ਼ੀਸਦੀ ਤੋਂ ਹੇਠਾਂ ਰਹਿ ਸਕਦੀ ਹੈ: RBI ਗਵਰਨਰ appeared first on TheUnmute.com - Punjabi News.

Tags:
  • breaking-news
  • governor-shaktikanta-da
  • news
  • reserve-bank-of-india
  • reserve-bank-of-india-governor

ਭਾਰਤੀ ਮੂਲ ਦੇ ਵੈਂਕੀ ਰਾਮਕ੍ਰਿਸ਼ਨਨ ਨੂੰ ਬ੍ਰਿਟੇਨ ਦੇ 'ਆਰਡਰ ਆਫ ਮੈਰਿਟ' ਪੁਰਸ਼ਕਾਰ ਨਾਲ ਕੀਤਾ ਸਨਮਾਨਿਤ

Saturday 12 November 2022 01:37 PM UTC+00 | Tags: breaking-news british cm-bhagwant-mann news order-of-merit order-of-merit-award the-unmute venki-ramakrishnan-british-american-structural-biologist

ਚੰਡੀਗ੍ਹੜ 12 ਨਵੰਬਰ 2022: ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਵੈਂਕੀ ਰਾਮਾਕ੍ਰਿਸ਼ਨਨ (Venki Ramakrishnan) ਨੂੰ ਬ੍ਰਿਟੇਨ ਦੇ ‘ਆਰਡਰ ਆਫ ਮੈਰਿਟ’ (Order of Merit) ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਕਿੰਗ ਚਾਰਲਸ ਤੀਜੇ ਨੇ ਵਿਗਿਆਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਦਿੱਤਾ ਹੈ। ਪ੍ਰੋਫੈਸਰ ਵੈਂਕੀ ਰਾਮਕ੍ਰਿਸ਼ਨਨ ਭਾਰਤੀ ਮੂਲ ਦੇ ਹਨ।

ਮਹਾਰਾਣੀ ਐਲਿਜ਼ਾਬੈਥ II ਦੁਆਰਾ ਸਤੰਬਰ ਵਿੱਚ ਆਪਣੀ ਮੌਤ ਤੋਂ ਪਹਿਲਾਂ ਇੱਕ ਇਤਿਹਾਸਕ ਆਦੇਸ਼ ਵਿੱਚ ਜ਼ਿਕਰ ਕੀਤੇ ਛੇ ਵਿਅਕਤੀਆਂ ਵਿੱਚੋਂ ਇੱਕ ਹਨ। ਇਹ ਵਿਸ਼ੇਸ਼ ਸਨਮਾਨ ਬ੍ਰਿਟੇਨ ਦੀ ਮਹਾਰਾਣੀ ਜਾਂ ਮਹਾਰਾਜਾ ਵੱਲੋਂ ਦਿੱਤਾ ਜਾਂਦਾ ਹੈ।

ਪ੍ਰੋਫੈਸਰ ਵੈਂਕੀ ਰਾਮਕ੍ਰਿਸ਼ਨਨ ਕੌਣ ਹਨ ?

ਰਾਮਕ੍ਰਿਸ਼ਨ ਦਾ ਜਨਮ ਦੱਖਣੀ ਭਾਰਤੀ ਰਾਜ ਤਾਮਿਲਨਾਡੂ ਵਿੱਚ ਚਿਦੰਬਰਮ ਵਿੱਚ ਹੋਇਆ ਸੀ। ਉਨ੍ਹਾਂ ਨੇ ਬ੍ਰਿਟੇਨ ਜਾਣ ਤੋਂ ਪਹਿਲਾਂ ਅਮਰੀਕਾ ਵਿੱਚ ਵਿਗਿਆਨ ਦੀ ਪੜ੍ਹਾਈ ਕੀਤੀ। ਰਾਮਕ੍ਰਿਸ਼ਨਨ ਨੂੰ 2009 ਵਿੱਚ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਕਿੰਗ ਐਡਵਰਡ VII ਦੁਆਰਾ 1902 ਵਿੱਚ ਆਰਡਰ ਆਫ਼ ਮੈਰਿਟ ਅਵਾਰਡ ਦੀ ਸਥਾਪਨਾ ਕੀਤੀ ਗਈ ਸੀ। ਇਹ ਮਹਾਰਾਜਾ ਜਾਂ ਰਾਣੀ ਦੁਆਰਾ ਹਥਿਆਰਬੰਦ ਸੈਨਾਵਾਂ, ਵਿਗਿਆਨ, ਕਲਾ ਅਤੇ ਸਾਹਿਤ, ਸੱਭਿਆਚਾਰ ਆਦਿ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਜਾਂਦਾ ਹੈ।

The post ਭਾਰਤੀ ਮੂਲ ਦੇ ਵੈਂਕੀ ਰਾਮਕ੍ਰਿਸ਼ਨਨ ਨੂੰ ਬ੍ਰਿਟੇਨ ਦੇ ‘ਆਰਡਰ ਆਫ ਮੈਰਿਟ’ ਪੁਰਸ਼ਕਾਰ ਨਾਲ ਕੀਤਾ ਸਨਮਾਨਿਤ appeared first on TheUnmute.com - Punjabi News.

Tags:
  • breaking-news
  • british
  • cm-bhagwant-mann
  • news
  • order-of-merit
  • order-of-merit-award
  • the-unmute
  • venki-ramakrishnan-british-american-structural-biologist

ਕੌਮੀ ਲੋਕ ਅਦਾਲਤ ਦੌਰਾਨ 10257 ਕੇਸਾਂ ਦਾ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ

Saturday 12 November 2022 01:44 PM UTC+00 | Tags: breaking-news judge-punjab-and-haryana-high-court justice-tajinder-singh-dhindsa national-lok-adalat national-lok-adalat-sangrur news settlement-of-10257

ਸੰਗਰੂਰ/ਚੰਡੀਗੜ੍ਹ 12 ਨਵੰਬਰ 2022: ਜਸਟਿਸ ਤਜਿੰਦਰ ਸਿੰਘ ਢੀਂਡਸਾ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਅਤੇ ਜਸਟਿਸ ਜੈ ਠਾਕੁਰ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜਨ, ਸੰਗਰੂਰ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਜਿੰਦਰ ਸਿੰਘ ਰਾਏ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਪ੍ਰਧਾਨਗੀ ਅਤੇ ਪੀ.ਐਸ. ਕਾਲੇਕਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਦੇਖ ਰੇਖ ਹੇਠ ਅੱਜ ਜ਼ਿਲ੍ਹਾ ਕਚਹਿਰੀਆਂ, ਸੰਗਰੂਰ ਅਤੇ ਉਪ ਮੰਡਲ ਪੱਧਰ ਸੁਨਾਮ, ਮੂਨਕ, ਧੂਰੀ ਅਤੇ ਮਲੇਰਕੋਟਲਾ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।

ਇਸ ਨੈਸ਼ਨਲ ਲੋਕ ਅਦਾਲਤ ਵਿਚ ਅਦਾਲਤਾਂ ਵਿਚ ਲੰਬਿਤ ਕੇਸ ਅਤੇ ਪ੍ਰੀ-ਲੀਟੀਗੇਟਿਵ ਕੇਸ (ਅਜਿਹੇ ਝਗੜੇ ਜਿਹੜੇ ਅਜੇ ਅਦਾਲਤਾਂ ਵਿੱਚ ਦਾਇਰ ਨਹੀਂ ਕੀਤੇ ਗਏ ਹਨ। ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਕ੍ਰਿਮੀਨਲ ਕੰਪਾਊਡੇਬਲ ਓਫੈਂਸ, ਅ/ਧ 138 ਐਨ.ਆਈ.ਐਕਟ, ਬੈਂਕ ਰਿਕਵਰੀ ਕੇਸ, ਲੇਬਰ ਕੇਸ, ਜੰਗਲਾਤ ਵਿਭਾਗ ਦੇ ਕੇਸ, ਬਿਜਲੀ, ਪਾਣੀ, ਸੀਵਰੇਜ, ਵਾਟਰ ਸਪਲਾਈ, ਹਾਊਸ ਟੈਕਸ ਆਦਿ ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ ਉਤੇ ਕੁੱਲ 15 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਅਤੇ ਉਪ ਮੰਡਲ ਪੱਧਰਾਂ ਉਤੇ ਕੁੱਲ 9 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੀ ਪ੍ਰਧਾਨਗੀ ਨਿਆਂਇਕ ਅਧਿਕਾਰੀਆਂ ਵੱਲੋਂ ਕੀਤੀ ਗਈ। ਲੋਕ ਅਦਾਲਤ ਬੈਂਚਾਂ ਦੇ ਸਹਿਯੋਗ ਲਈ ਹਰ ਲੋਕ ਅਦਾਲਤ ਬੈਂਚ ਵਿਚ ਦੋ ਮੈਂਬਰ ਨੂੰ ਨਾਮਜ਼ਦ ਕੀਤਾ ਗਿਆ ਸੀ।

ਅੱਜ ਦੀ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਮਨਜਿੰਦਰ ਸਿੰਘ, ਸ੍ਰੀਮਤੀ ਬਲਜਿੰਦਰ ਸਿੱਧੂ, ਬਲਜਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਮਿਸ ਗਰੀਸ਼ ਅਤੇ ਮਿਸ ਦੀਪਤੀ ਗੁਪਤਾ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਬਾਨ, ਸੰਗਰੂਰ, ਹਰਵਿੰਦਰ ਸਿੰਘ ਸਿੰਧੀਆਂ, ਸਿਵਲ ਜੱਜ (ਸੀ.ਡੀ.), ਗੁਰਕ੍ਰਿਪਾਲ ਸਿੰਘ ਸੇਖੋਂ, ਸੀ.ਜੇ.ਐਮ. ਸੰਗਰੂਰ, ਸ੍ਰੀਮਤੀ ਸੁਮਿਤ ਸਬਰਵਾਲ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ), ਕਰੁਨ ਗਰਗ, ਮਿਸ ਰਮਿੰਦਰ ਕੌਰ ਅਤੇ ਮਿਸ ਰਮਨਦੀਪ ਕੌਰ, ਸਿਵਲ ਜੱਜ (ਜੂਨੀਅਰ ਡੀਵੀਜ਼ਨ), ਸੰਗਰੂਰ ਨੇ ਲੋਕ ਅਦਾਲਤ ਬੈਂਚਾਂ, ਸੰਗਰੂਰ ਤੋਂ ਇਲਾਵਾ ਸੁਖਦੇਵ ਸਿੰਘ, ਚੇਅਰਮੈਨ, ਸਥਾਈ ਲੋਕ ਅਦਾਲਤ (ਪੀ.ਯੂ.ਐੱਸ.), ਸੰਗਰੂਰ, ਸ੍ਰੀ ਜੋਤ ਨਰਿੰਜਨ ਸਿੰਘ ਗਿੱਲ, ਪ੍ਰਧਾਨ, ਕੰਜਿਊਮਰ ਫੋਰਮ, ਸੰਗਰੂਰ ਅਤੇ ਸੰਦੀਪ ਸਿੰਘ, ਤਹਿਸੀਲਦਾਰ, ਰੈਵਨਿਊ ਕੋਰਟ ਦੇ ਬੈਂਚ ਦੀ ਪ੍ਰਧਾਨਗੀ ਕੀਤੀ।

ਮਿਸ ਰੂਪਾ ਧਾਲੀਵਾਲ, ਵਧੀਕ ਸਿਵਲ ਜੱਜ (ਸ.ਡ.), ਸ੍ਰੀਮਤੀ ਕ੍ਰਿਸ਼ਨਨਅਨੁਜਾ ਮਿੱਤਲ ਅਤੇ ਹਰਸ਼ਬੀਰ ਸਿੰਘ ਸੰਧੂ, ਸਿਵਲ ਜੱਜ (ਜੂਨੀਅਰ ਡੀਵੀਜ਼ਨ), ਮਲੇਰਕੋਟਲਾ ਨੇ ਲੋਕ ਅਦਾਲਤ ਬੈਂਚਾਂ, ਮਲੇਰਕੋਟਲਾ ਦੀ ਪ੍ਰਧਾਨਗੀ ਕੀਤੀ। ਸ੍ਰੀਮਤੀ ਅਮਨਦੀਪ ਕੌਰ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ ਅਤੇ ਸ੍ਰੀਮਤੀ ਅਰਪਨਾ, ਸਿਵਲ ਜੱਜ (ਜੂਨੀਅਰ ਡੀਵੀਜ਼ਨ), ਸੁਨਾਮ ਨੇ ਲੋਕ ਅਦਾਲਤ ਬੈਂਚ ਸੁਨਾਮ ਦੀ ਪ੍ਰਧਾਨਗੀ ਕੀਤੀ। ਗੁਰਭਿੰਦਰ ਸਿੰਘ ਜੌਹਲ, ਸਿਵਲ ਜੱਜ (ਜੂਨੀਅਰ ਡੀਵੀਜ਼ਨ) ਨੇ ਲੋਕ ਅਦਾਲਤ ਬੈਂਚ, ਧੂਰੀ ਦੀ ਪ੍ਰਧਾਨਗੀ ਕੀਤੀ ਅਤੇ ਮਿਸ ਇੰਦੂ ਬਾਲਾ ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ) ਨੇ ਲੋਕ ਅਦਾਲਤ ਬੈਂਚ, ਮੂਨਕ ਦੀ ਪ੍ਰਧਾਨਗੀ ਕੀਤੀ।

ਅੱਜ ਦੀ ਇਸ ਕੌਮੀ ਲੋਕ ਅਦਾਲਤ ਵਿੱਚ ਕੁੱਲ 18020 ਕੇਸ ਨਿਪਟਾਰੇ ਲਈ ਰੱਖੇ ਗਏ ਸਨ ਜਿਨ੍ਹਾਂ ਵਿੱਚੋਂ 10257 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵੱਲੋਂ ਕੀਤੇ ਗਏ ਇਸ ਨੈਸ਼ਨਲ ਲੋਕ ਅਦਾਲਤ ਦੇ ਪ੍ਰਚਾਰ ਸਦਕਾ ਇਸ ਨੈਸ਼ਨਲ ਲੋਕ ਅਦਾਲਤ ਦੌਰਾਨ 26, 36, 93, 947/- ਰੁਪਏ ਦੇ ਅਵਾਰਡ ਪਾਸ ਕੀਤੇ ਗਏ।

ਇਸ ਮੌਕੇ ‘ਤੇ ਰਜਿੰਦਰ ਸਿੰਘ ਰਾਏ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਦੱਸਿਆ ਗਿਆ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਲੋਕਾਂ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ। ਲੋਕ ਅਦਾਲਤ ਦੀ ਮਹੱਤਤਾ ਬਾਰੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿੱਚ ਲਗਾਈ ਗਈ ਕੋਰਟ ਫੀਸ ਵਾਪਸ ਕੀਤੀ ਜਾਂਦੀ ਹੈ, ਦੋਵੇਂ ਧਿਰਾਂ ਦੇ ਧਨ ਅਤੇ ਸਮੇਂ ਦੀ ਬੱਚਤ ਹੁੰਦੀ ਹੈ, ਧਿਰਾਂ ਵਿੱਚ ਆਪਸੀ ਦੁਸ਼ਮਣੀ ਘਟਦੀ ਹੈ ਅਤੇ ਪਿਆਰ ਵਧਦਾ ਹੈ ਅਤੇ ਲੋਕ ਅਦਾਲਤ ਰਾਹੀਂ ਕੀਤੇ ਗਏ ਫੈਸਲੇ ਦੇ ਖਿਲਾਫ ਅੱਗੇ ਕੋਈ ਅਪੀਲ ਨਹੀਂ ਹੁੰਦੀ ਜਿਸ ਨਾਲ ਝਗੜਾ ਹਮੇਸ਼ਾਂ ਲਈ ਖਤਮ ਹੋ ਜਾਂਦਾ ਹੈ।

ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨੈਸ਼ਨਲ ਲੋਕ ਅਦਾਲਤ ਰਾਹੀਂ ਕੇਸਾਂ ਦਾ ਨਿਪਟਾਰਾ ਕਰਵਾ ਕੇ ਛੇਤੀ ਅਤੇ ਸਸਤਾ ਨਿਆਂ ਪ੍ਰਾਪਤ ਕੀਤਾ ਜਾ ਸਕਦਾ ਹੈ।

The post ਕੌਮੀ ਲੋਕ ਅਦਾਲਤ ਦੌਰਾਨ 10257 ਕੇਸਾਂ ਦਾ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ appeared first on TheUnmute.com - Punjabi News.

Tags:
  • breaking-news
  • judge-punjab-and-haryana-high-court
  • justice-tajinder-singh-dhindsa
  • national-lok-adalat
  • national-lok-adalat-sangrur
  • news
  • settlement-of-10257

ਪੰਜਾਬ ਸਰਕਾਰ ਵੱਲੋਂ 14 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

Saturday 12 November 2022 04:05 PM UTC+00 | Tags: 14-pcs-officers punjab-government transfer-of-14-pcs-officers

ਚੰਡੀਗੜ੍ਹ12 ਨਵੰਬਰ 2022: ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵੱਲੋਂ 14 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

 

Punjab Government

The post ਪੰਜਾਬ ਸਰਕਾਰ ਵੱਲੋਂ 14 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ appeared first on TheUnmute.com - Punjabi News.

Tags:
  • 14-pcs-officers
  • punjab-government
  • transfer-of-14-pcs-officers

ਚੰਡੀਗੜ੍ਹ 12 ਨਵੰਬਰ 2022: ਦਿੱਲੀ-ਐੱਨਸੀਆਰ ‘ਚ ਸ਼ਨੀਵਾਰ ਰਾਤ 7.58 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਦੀ ਸੂਚਨਾ ਮਿਲਣ ‘ਤੇ ਲੋਕ ਆਪਣੇ ਘਰਾਂ ਅਤੇ ਦਫਤਰਾਂ ਦੇ ਬਾਹਰ ਖੁੱਲ੍ਹੀਆਂ ਥਾਵਾਂ ‘ਤੇ ਇਕੱਠੇ ਹੋ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਇਸ ਦਾ ਕੇਂਦਰ ਨੇਪਾਲ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.4 ਮਾਪੀ ਗਈ ਹੈ ।

ਇਸ ਤੋਂ ਪਹਿਲਾਂ ਸ਼ਾਮ 4:25 ਵਜੇ ਉੱਤਰਾਖੰਡ ਵਿੱਚ ਵੀ ਭੂਚਾਲ ਆਇਆ । ਜਾਣਕਾਰੀ ਮੁਤਾਬਕ ਰਿਸ਼ੀਕੇਸ਼ ਭੂਚਾਲ ਦਾ ਕੇਂਦਰ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.4 ਦਰਜ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ-ਐੱਨਸੀਆਰ ਦੇ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ, ਹਾਪੁੜ, ਲਖਨਊ, ਬਾਰਾਬੰਕੀ, ਸ਼ਰਾਵਸਤੀ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਸਨ। ਨੇਪਾਲ ਉਸ ਸਮੇਂ ਵੀ ਭੂਚਾਲ ਦਾ ਕੇਂਦਰ ਸੀ ਅਤੇ ਦੋਤੀ ਜ਼ਿਲ੍ਹੇ ਵਿੱਚ ਇੱਕ ਮਕਾਨ ਡਿੱਗਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਸੀ।

ਲਖਨਊ, ਮੁਰਾਦਾਬਾਦ, ਮੇਰਠ, ਬਰੇਲੀ ਆਦਿ ਸ਼ਹਿਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਐਨਸੀਆਰ ਦੇ ਫਰੀਦਾਬਾਦ, ਗੁਰੂਗ੍ਰਾਮ, ਗ੍ਰੇਟਰ ਨੋਇਡਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਥਾਵਾਂ ਤੋਂ ਕਿਸੇ ਹਾਦਸੇ ਦੀ ਸੂਚਨਾ ਨਹੀਂ ਮਿਲੀ।

The post ਦਿੱਲੀ-ਐੱਨਸੀਆਰ, ਉੱਤਰਾਖੰਡ ਸਮੇਤ ਉੱਤਰ ਭਾਰਤ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਕੀਤੇ ਮਹਿਸੂਸ appeared first on TheUnmute.com - Punjabi News.

Tags:
  • delhi-ncr
  • earthquake
  • earthquake-delhi-ncr
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form