ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਆਪਣੇ ਬੇਟੇ ਦੇ ਕਾਤਲਾਂ ਖਿਲਾਫ ਕਾਰਵਾਈ ਨਾ ਹੋਣ ‘ਤੇ ਨਾਰਾਜ਼ ਹਨ। ਇਨ੍ਹੀਂ ਦਿਨੀਂ ਮਾਪੇ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਇੰਗਲੈਂਡ ਵਿੱਚ ਹੋਣ ਵਾਲੀ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਗਏ ਹੋਏ ਹਨ।
ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੇ ਨਾਈਜੀਰੀਅਨ ਰੈਪਰ ਬਰਨਾ ਬੁਆਏ ਨਾਲ ਮੁਲਾਕਾਤ ਕੀਤੀ। ਬਰਨਾ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕੀਤੀ। ਉਹ ਸਿੱਧੂ ਨਾਲ ਹੋਈ ਪਹਿਲੀ ਮੁਲਾਕਾਤ ਨੂੰ ਯਾਦ ਕਰਕੇ ਭਾਵੁਕ ਹੋ ਗਏ। ਦੱਸ ਦੇਈਏ ਕਿ ਲਾਈਵ ਸ਼ੋਅ ਦੌਰਾਨ ਵੀ ਗਾਇਕ ਬਰਨਾ ਸਿੱਧੂ ਮੂਸੇਵਾਲਾ ਦਾ ਨਾਂ ਲੈਂਦਿਆਂ ਭਾਵੁਕ ਹੋ ਗਏ ਸਨ। ਬਰਨਾ ਨੇ ਮੂਸੇਵਾਲਾ ਦੇ ਹਸਤਾਖ਼ਰ ਅੰਦਾਜ਼ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਸ ‘ਚ ਉਸ ਨੇ ਆਪਣੇ ਪੱਟ ‘ਤੇ ਹੱਥ ਮਾਰ ਕੇ ਹਵਾ ‘ਚ ਲਹਿਰਾਇਆ। ਇਸ ਦੌਰਾਨ ਸ਼ੋਅ ‘ਚ ਮੌਜੂਦ ਦਰਸ਼ਕਾਂ ਨੇ ਵੀ ਭਾਵੁਕ ਹੋ ਗਏ। ਬਰਨਾ ਅਤੇ ਸਿੱਧੂ ਮੂਸੇਵਾਲਾ ਇੱਕ ਮਿਕਸਟੇਪ ‘ਤੇ ਕੰਮ ਕਰ ਰਹੇ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਨੂੰ ਕਾਫੀ ਸਦਮਾ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਬਰਨਾ ਬੁਆਏ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਹੁਣ ਇਹ ਮਿਕਸਟੇਪ ਸਵਰਗ ਵਿੱਚ ਹੀ ਪੂਰੀ ਹੋ ਜਾਵੇਗੀ। ਇੰਗਲੈਂਡ ਵਿੱਚ ਰਹਿੰਦੇ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਕੜੀ ਵਿੱਚ ਉਨ੍ਹਾਂ ਵੱਲੋਂ 24 ਨਵੰਬਰ ਨੂੰ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਰੈਲੀ ਵਿੱਚ ਮੂਸੇਵਾਲਾ ਦੇ ਮਾਪੇ ਭਾਗ ਲੈਣਗੇ। ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਦੋ ਮਹੀਨੇ ਪਹਿਲਾਂ ਮੂਸੇਵਾਲਾ ਕਤਲਕਾਂਡ ‘ਚ ਸ਼ਾਮਲ ਗੈਂਗਸਟਰ ਟੀਨੂੰ ਦੇ ਪੁਲਿਸ ਹਿਰਾਸਤ ‘ਚੋਂ ਫਰਾਰ ਹੋਣ ਤੋਂ ਬਾਅਦ ਦੋਵਾਂ ਦੇ ਹੌਸਲੇ ਟੁੱਟਦੇ ਨਜ਼ਰ ਆ ਰਹੇ ਸਨ।
The post Rapper Barna Boy ਨੇ ਮੂਸੇਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ, ਸਿੱਧੂ ਨੂੰ ਯਾਦ ਕਰ ਹੋਏ ਭਾਵੁਕ appeared first on Daily Post Punjabi.
source https://dailypost.in/news/punjab/barna-meets-moosewala-parents/