ਮੰਡਪ ‘ਚ ਬੈਠਾ ਲੈਪਟਾਪ ‘ਤੇ ਕੰਮ ਕਰ ਰਿਹਾ ਸੀ ਦੁਲਹਾ, ਲੋਕ ਬੋਲੇ-‘ਵਰਕ ਫਰਾਮ ਹੋਮ ਦੇ ਸਾਈਡ ਇਫੈਕਟ’

ਕੋਰੋਨਾ ਦੇ ਚੱਲਦੇ ਦੁਨੀਆ ਭਰ ਵਿਚ ਲੋਕਾਂ ਨੇ ਘਰ ਵਿਚ ਹੀ ਕੰਮ ਕਰਨ ਦਾ ਕਲਚਰ ਸਿੱਖਿਆ। ਲੋਕਾਂ ਨੂੰ ਇਹ ਤਰੀਕਾ ਕਾਫੀ ਪਸੰਦ ਵੀ ਆਇਆ। ਅੱਜ ਦੇ ਦੌਰ ਵਿਚ ਵਰਕ ਫਰਾਮ ਹੋਮ ਜ਼ਿੰਦਗੀ ਦਾ ਅਹਿਮ ਹਿੱਸਾ ਹੋ ਗਿਆ ਹੈ। ਅੱਜ ਵੀ ਕਈ ਕੰਪਨੀਆਂ ਇਸ ਕਲਚਰ ਨੂੰ ਅਪਨਾ ਰਹੀਆਂ ਹਨ ਤਾਂ ਕਈ ਵਾਰ ਛੁੱਟੀਆਂ ਦੀ ਜਗ੍ਹਾ ਲੋਕਾਂ ਨੂੰ ਵਰਕ ਫਰਾਮ ਹਾਮ ਦਾ ਆਪਸ਼ਨ ਦੇ ਦਿੱਤਾ ਜਾਂਦਾ ਹੈ।

ਵਰਕ ਫਰਾਮ ਹੋਮ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਇਆ। ਹਾਲਾਂਕਿ ਹੁਣ ਇਸ ਕਲਚਰ ਦੀ ਵਜ੍ਹਾ ਨਾਲ ਕੁਝ ਲੋਕ ਮੁਸੀਬਤ ਵਿਚ ਹਨ। ਇਕ ਅਜਿਹੀ ਹੀ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿਚ ਦੁਲਹਾ ਵਿਆਹ ਦੇ ਦਿਨ ਵੀ ਲੈਪਟਾਪ ‘ਤੇ ਕੰਮ ਕਰ ਰਿਹਾ ਹੈ ਇਹ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਹੈ ਤੇ ਖਾਸ ਚਰਚਾ ਬਟੋਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਸ ਸਮੇਂ ਵਾਇਰਲ ਹੋ ਰਹੀ ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਮੰਡਪ ‘ਚ ਬੈਠਾ ਲੈਪਟਾਪ ‘ਤੇ ਕੁਝ ਕਰ ਰਿਹਾ ਹੈ। ਜਦੋਂ ਕਿ ਉਸ ਦੇ ਕੋਲ ਬੈਠੇ ਲੋਕ ਉਸ ਨੂੰ ਅਸ਼ੀਰਵਾਦ ਦੇਣ ਲਈ ਹੱਥ ਖੜ੍ਹੇ ਕਰਦੇ ਹਨ। ਇਹ ਤਸਵੀਰ ਸਾਧਾਰਨ ਨਹੀਂ ਹੈ ਅਤੇ ਇਸ ਨੂੰ ਦੇਖ ਕੇ ਕੋਈ ਵੀ ਸੋਚਣ ਲੱਗੇਗਾ ਕਿ ਉਸ ਨੂੰ ਵਿਆਹ ਵਾਲੇ ਦਿਨ ਵੀ ਛੁੱਟੀ ਨਹੀਂ ਮਿਲ ਰਹੀ। ਇਹ ਤਸਵੀਰ ਬੰਗਾਲ ਦੀ ਹੈ, ਹਾਲਾਂਕਿ ਇਹ ਲੜਕਾ ਕੌਣ ਹੈ ਅਤੇ ਲੈਪਟਾਪ ‘ਤੇ ਕੀ ਕਰ ਰਿਹਾ ਹੈ, ਇਸ ਦਾ ਸਹੀ ਪਤਾ ਨਹੀਂ ਲੱਗ ਸਕਿਆ ਹੈ।

The post ਮੰਡਪ ‘ਚ ਬੈਠਾ ਲੈਪਟਾਪ ‘ਤੇ ਕੰਮ ਕਰ ਰਿਹਾ ਸੀ ਦੁਲਹਾ, ਲੋਕ ਬੋਲੇ-‘ਵਰਕ ਫਰਾਮ ਹੋਮ ਦੇ ਸਾਈਡ ਇਫੈਕਟ’ appeared first on Daily Post Punjabi.



Previous Post Next Post

Contact Form