ਉਤਰਾਖੰਡ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸ਼ਰਾਬੀ ਲਾੜੇ ਨੇ ਅਜਿਹਾ ਹੰਗਾਮਾ ਮਚਾਇਆ ਕਿ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਮਾਮਲਾ ਉੱਤਰਾਖੰਡ ਦੇ ਹਲਦਵਾਨੀ ਦਾ ਹੈ ਜਿੱਥੇ ਬੈਂਕੁਏਟ ਹਾਲ ‘ਚ ਇਹ ਸਾਰਾ ਵਾਕਿਆ ਵਾਪਿਰਆ।
ਮਿਲੀ ਜਾਣਕਾਰੀ ਮੁਤਾਬਕ ਹਲਦਵਾਨੀ ਦੇ ਬਿਥੋਰੀਆ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਅਮਿਤ (ਬਦਲਿਆ ਹੋਇਆ ਨਾਮ) ਦਾ ਵਿਆਹ ਸ਼ਹਿਰ ਦੀ ਰਹਿਣ ਵਾਲੀ ਅਮਿਤਾ (ਬਦਲਿਆ ਹੋਇਆ ਨਾਮ) ਨਾਲ ਤੈਅ ਹੋਇਆ ਸੀ। ਲੜਕੀ ਵਾਲਿਆਂ ਨੇ ਬਾਰਾਤ ਦਾ ਕਾਫੀ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਤੇ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਸੀ। ਜੈਮਾਲਾ ਦੀ ਰਸਮ ਹੁੰਦਿਆਂ ਹੀ ਲਾੜਾ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਲਈ ਚਲਾ ਗਿਆ।
ਇਹ ਵੀ ਪੜ੍ਹੋ : ਆਫਤਾਬ ਦਾ ਕੱਲ੍ਹ ਫਿਰ ਹੋਵੇਗਾ ਪਾਲੀਗ੍ਰਾਫ ਟੈਸਟ, ਤਿਹਾੜ ‘ਚ CCTV ਰਾਹੀਂ 24 ਘੰਟੇ ਰੱਖੀ ਜਾ ਰਹੀ ਨਜ਼ਰ
ਲਾੜੀ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਲੜਕੀ ਵਾਲਿਆਂ ਦਾ ਦੋਸ਼ ਹੈ ਕਿ ਲਾੜੇ ਦੇ ਨਾਲ-ਨਾਲ ਉਸ ਦੇ ਜੀਜਾ ਤੇ ਦੋਸਤਾਂ ਨੇ ਖਾਣੇ ਨੂੰ ਲੈ ਕੇ ਵੀ ਕਾਫੀ ਹੰਗਾਮਾ ਕੀਤਾ। ਤੇ ਨਾਲ ਹੀ ਲਾੜਾ ਵਿਆਹ ਲਈ ਪੰਜ ਲੱਖ ਰੁਪਏ ਨਕਦ ਅਤੇ ਕਾਰ ਦੀ ਮੰਗ ਕਰਨ ਲੱਗਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਲੜਕੀ ਵਾਲਿਆਂ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੁਝ ਵੀ ਤੈਅ ਨਹੀਂ ਹੋਇਆ ਸੀ ਪਰ ਲੜਕੇ ਵਾਲੇ ਆਪਣੀ ਗੱਲ ‘ਥੇ ਅੜੇ ਰਹੇ। ਲੜਕੀ ਵਾਲਿਆਂ ਨੇ ਸਾਰਾ ਮਾਮਲਾ ਸੁਲਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਹੰਗਾਮਾ ਜਾਰੀ ਰਿਹਾ ਜਿਸ ਤੋਂ ਬਾਅਦ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਬਾਰਾਤ ਵਾਪਸ ਚਲੀ ਗਈ।
The post ਜੈਮਾਲਾ ਦੀ ਰਸਮ ਹੁੰਦਿਆਂ ਹੀ ਸ਼ਰਾਬ ਪੀਣ ਚਲਾ ਗਿਆ ਲਾੜਾ, ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਬੇਰੰਗ ਪਰਤੀ ਬਾਰਾਤ appeared first on Daily Post Punjabi.