ਡਾਕਟਰਾਂ ਦਾ ਕਮਾਲ, ਮਰੀਜ਼ ਦੇ ਹੱਥ ‘ਤੇ ਨੱਕ ਉਗਾ ਚਿਹਰੇ ‘ਤੇ ਕੀਤਾ ਟਰਾਂਸਪਲਾਂਟ

ਵਿਗਿਆਨ ਜ਼ਰੀਏ ਚਮਤਕਾਰ ਹੁੰਦੇ ਰਹਿੰਦੇ ਹਨ। ਅੱਜ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜਿਸਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਹੁਣ ਹਾਲ ਹੀ ਵਿਚ ਫਰਾਂਸ ਵਿਚ ਇਕ ਡਾਕਟਰ ਨੇ ਮਹਿਲਾ ਦੇ ਹੱਥ ਵਿਚ ਨੱਕ ਉਗਾ ਕੇ ਉੁਸ ਨੂੰ ਟਰਾਂਸਪਲਾਂਟ ਕਰਕੇ ਉਸ ਦੇ ਚਿਹਰੇ ‘ਤੇ ਲਗਾ ਦਿੱਤਾ।

ਫਰਾਂਸ ਵਿਚ Nasal Cavity Cancer ਕਾਰਨ ਮਹਿਲਾ ਨੇ ਆਪਣਾ ਨੱਕ ਗੁਆ ਦਿੱਤਾ। 2013 ਤੋਂ ਉਹ ਬਿਨਾਂ ਨੱਕ ਤੋਂ ਰਹਿ ਰਹੀ ਸੀ ਪਰ ਮੈਡੀਕਲ ਸਾਇੰਸ ਦੀ ਮਦਦ ਨਾਲ ਉਸ ਨੂੰ ਫਿਰ ਤੋਂ ਨੱਕ ਮਿਲ ਗਿਆ।

doctors grow nose on
doctors grow nose on

Nasal Cavity Cancer ਇਕ ਖਤਰਨਾਕ ਕੈਂਸਰ ਹੈ। ਇਸ ਕਾਰਨ ਰੋਗੀਆਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰਿਪੋਰਟ ਮੁਤਾਬਕ ਨੱਕ ਦੇ ਆਸ-ਪਾਸ ਦੀ ਗਤੀਵਿਧੀ ਨੂੰ ਬਿਲਕੁਲ ਰੋਕ ਦਿੰਦਾ ਹੈ। ਇਸ ਨਾਲ ਮਰੀਜ਼ ਨੂੰ ਆਪਣੀ ਨੱਕ ਨੂੰ ਵੀ ਗੁਆਉਣਾ ਪੈਂਦਾ ਹੈ। ਫਰਾਂਸ ਦੀ ਰਹਿਣ ਵਾਲੀ ਇਸ ਮਹਿਲਾ ਨਾਲ ਵੀ ਅਜਿਹਾ ਹੀ ਹੋਇਆ ਹੈ। ਹਾਲਾਂਕਿ 3ਡੀ ਪ੍ਰਿੰਟਿੰਗ ਦੀ ਮਦਦ ਨਾਲ ਮਹਿਲਾ ਨੂੰ ਨੱਕ ਮਿਲ ਗਿਆ।

ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਸਣੇ ਦਿੱਲੀ ‘ਚ ਭੂਚਾਲ, ਕਈ ਥਾਵਾਂ ‘ਤੇ ਮਹਿਸੂਸ ਹੋਏ ਝਟਕੇ

ਜਾਣਕਾਰੀ ਮੁਤਾਬਕ 2013 ਵਿਚ ਮਹਿਲਾ ਕੈਂਸਰ ਨਾਲ ਜੂਝ ਰਹੀ ਸੀ। ਰੇਡੀਓਥੈਰੇਪੀ ਤੇ ਕੀਮੋਥੈਰੇਪੀ ਕਾਰਨ ਮਹਿਲਾ ਨੇ ਨੱਕ ਗੁਆ ਦਿੱਤਾ। ਉਸ ਸਮੇਂ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਕੀਤੀ ਸੀ ਜਿਸ ਕਾਰਨ ਫੇਸੀਅਲ ਮਾਸਕ ਨਾਲ ਮਹਿਲਾ ਰਹਿ ਰਹੀ ਸੀ ਪਰ 3 ਡੀ ਪ੍ਰਿੰਟਿੰਗ ਦੀ ਮਦਦ ਨਾਲ ਮਹਿਲਾ ਦੇ ਹੱਥ ‘ਤੇ ਨੱਕ ਬਣਾਇਆ ਗਿਆ ਤੇ ਟਰਾਂਸਪਲਾਂਟ ਦੀ ਮਦਦ ਨਾਲ ਮਹਿਲਾ ਦੇ ਚਿਹਰੇ ‘ਤੇ ਨੱਕ ਨੂੰ ਜੋੜ ਦਿੱਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਡਾਕਟਰਾਂ ਦਾ ਕਮਾਲ, ਮਰੀਜ਼ ਦੇ ਹੱਥ ‘ਤੇ ਨੱਕ ਉਗਾ ਚਿਹਰੇ ‘ਤੇ ਕੀਤਾ ਟਰਾਂਸਪਲਾਂਟ appeared first on Daily Post Punjabi.



source https://dailypost.in/latest-punjabi-news/doctors-grow-nose-on/
Previous Post Next Post

Contact Form