ਕਾਂਗਰਸ ਦੀ ਭਾਰਤ ਜੋੜੋ ਯਾਤਰਾ ਲਗਾਤਾਰ ਸੁਰਖੀਆਂ ਵਿੱਚ ਹੈ। ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ‘ਚ ਹੁਣ ਤੱਕ ਪੂਜਾ ਭੱਟ, ਰੀਆ ਸੇਨ, ਰਸ਼ਮੀ ਦੇਸਾਈ ਸਣੇ ਕਈ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਹੈ। ਅਜਿਹੇ ‘ਚ ਹਾਲ ਹੀ ‘ਚ ਭਾਜਪਾ ਵੱਲੋਂ ਇਹ ਦੋਸ਼ ਲਾਏ ਗਏ ਸਨ ਕਿ ਅਦਾਕਾਰਾਂ ਨੂੰ ਇਸ ਲਈ ਪੈਸੇ ਦਿੱਤੇ ਗਏ ਸਨ।
ਮੰਗਲਵਾਰ 22 ਨਵੰਬਰ ਨੂੰ ਬੀਜੇਪੀ ਵੱਲੋਂ ਅਮਿਤ ਮਾਲਵੀਆ ਨੇ ਦਾਅਵਾ ਕੀਤਾ ਕਿ ਸੈਲੇਬਸ ਨੂੰ ਯਾਤਰਾ ਵਿਚ ਹਿੱਸਾ ਲੈਣ ਲਈ ਪੈਸੇ ਮਿਲੇ ਹਨ। ਇੱਕ ਪਾਸੇ ਜਿੱਥੇ ਕਾਂਗਰਸ ਨੇ ਜਵਾਬੀ ਕਾਰਵਾਈ ਕੀਤੀ, ਉੱਥੇ ਹੀ ਹੁਣ ਅਦਾਕਾਰਾ ਪੂਜਾ ਭੱਟ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਭਾਜਪਾ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਮਸ਼ਹੂਰ ਹਸਤੀਆਂ ਨੂੰ ਇੱਕ ਗੁਮਨਾਮ ਮੈਸੇਜ ਭੇਜਿਆ ਗਿਆ ਸੀ, ਜਿਸ ਵਿੱਚ ਮੱਧ ਪ੍ਰਦੇਸ਼ ਦੇ ਅਦਾਕਾਰ ਵੀ ਸ਼ਾਮਲ ਸਨ। ਇਲਜ਼ਾਮ ਮੁਤਾਬਕ ਇਸ ਮੈਸੇਜ ਵਿੱਚ ਅਦਾਕਾਰ ਆਪਣੀ ਫੀਸ ਦੱਸ ਕੇ ਚੁਣੇ ਹੋਏ ਸਮੇਂ ਮੁਤਾਬਕ 15 ਮਿੰਟ ਰਾਹੁਲ ਗਾਂਧੀ ਨਾਲ ਵਾਕ ਕਰ ਸਕਦੇ ਹਨ। ਦੂਜੇ ਪਾਸੇ ਕਾਂਗਰਸ ਨੇ ਭਾਜਪਾ ਦੇ ਇਨ੍ਹਾਂ ਦੋਸ਼ਾਂ ‘ਤੇ ਕਿਹਾ ਕਿ ਭਾਜਪਾ ਕਾਂਗਰਸ ਦੇ ਇਸ ਦੌਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਇਸ ਯਾਤਰਾ ਵਿਚ ਹਿੱਸਾ ਲਿਆ ਉਹ ਦੇਸ਼ ਲਈ ਖੜ੍ਹੇ ਹਨ। ਮਹਾਰਾਸ਼ਟਰ ਕਾਂਗਰਸ ਨੇਤਾ ਸਚਿਨ ਸਾਵੰਤ ਨੇ ਟਵੀਟ ਕੀਤਾ, “ਇਹ ਭਾਜਪਾ ਹੈ ਜੋ ਮਸ਼ਹੂਰ ਹਸਤੀਆਂ ਦਾ ਝੂਠਾ ਸਮਰਥਨ ਕਰਨ ਦੀ ਕਲਾ ਵਿੱਚ ਮਾਹਰ ਹੈ, ਕਾਂਗਰਸ ਨਹੀਂ।”
ਭਾਜਪਾ ਨੇਤਾ ਨਿਤੇਸ਼ ਰਾਣੇ ਨੇ ਟਵੀਟ ਕੀਤਾ, ‘ਇਸ ਲਈ ਰਾਹੁਲ ਗਾਂਧੀ ਦੀ ਯਾਤਰਾ ਦਾ ਸਟੇਜ ਮੈਨੇਜਡ ਹੈ, ਇਹ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਅਦਾਕਾਰਾਂ ਨੂੰ ਰਾਹੁਲ ਦੇ ਨਾਲ ਆਉਣ ਅਤੇ ਚੱਲਣ ਲਈ ਪੈਸੇ ਦਿੱਤੇ ਜਾ ਰਹੇ ਹਨ। ਸਭ ਗੋਲਮਾਲ ਹੈ… ਇਹ ਪੱਪੂ ਕਦੇ ਪਾਸ ਨਹੀਂ ਹੋਵੇਗਾ।’
ਇਹ ਵੀ ਪੜ੍ਹੋ : ਅਮਰੀਕਾ ਦੇ ਵਾਲਮਾਰਟ ਸਟੋਰ ‘ਚ ਅੰਨ੍ਹੇਵਾਹ ਫਾਇਰਿੰਗ, 10 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
ਇਸ ‘ਤੇ ਪੂਜਾ ਭੱਟ ਨੇ ਹਾਰਪਰ ਲੀ ਦੇ ਹਵਾਲੇ ਨਾਲ ਜਵਾਬ ਦਿੱਤਾ, ‘ਇਹ ਯਕੀਨੀ ਤੌਰ ‘ਤੇ ਅਜਿਹਾ ਸੋਚਣ ਦੇ ਹੱਕਦਾਰ ਹਨ ਅਤੇ ਉਹ ਆਪਣੀ ਰਾਏ ਲਈ ਪੂਰੇ ਸਨਮਾਨ ਦੇ ਹੱਕਦਾਰ ਹਨ…, ਪਰ ਇਸ ਤੋਂ ਪਹਿਲਾਂ ਕਿ ਮੈਂ ਦੂਜੇ ਲੋਕਾਂ ਦੇ ਨਾਲ ਰਹਿ ਸਕਾਂ, ਮੈਨੂੰ ਆਪਣੇ ਨਾਲ ਰਹਿਣਾ ਹੋਵਾਗ। ਇੱਕ ਚੀਜ਼ ਜੋ ਬਹੁਮਤ ਦੇ ਸ਼ਾਸਨ ਦਾ ਪਾਲਨ ਨਹੀਂ ਕਰਦੀ ਹੈ ਉਹ ਹੈ ਇਕ ਬੰਦੇ ਦੀ ਸਮਝ।’
ਦੱਸ ਦੇਈਏ ਕਿ ਮਹਾਰਾਸ਼ਟਰ ਤੋਂ ਲੰਘਣ ਤੋਂ ਬਾਅਦ ‘ਭਾਰਤ ਜੋੜੋ ਯਾਤਰਾ’ ਬੁੱਧਵਾਰ ਸਵੇਰੇ ਬੁਰਹਾਨਪੁਰ ਜ਼ਿਲੇ ਦੇ ਬੋਦਰਲੀ ਪਿੰਡ ਤੋਂ ਮੱਧ ਪ੍ਰਦੇਸ਼ ‘ਚ ਦਾਖਲ ਹੋਈ, ਜਿਸ ਨੂੰ ‘ਦੱਖਣ ਦਾ ਗੇਟ’ ਕਿਹਾ ਜਾਂਦਾ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਰਾਹੁਲ ਦੀ ਅਗਵਾਈ ਵਾਲੀ ਇਹ ਪਦਯਾਤਰਾ ਮੱਧ ਪ੍ਰਦੇਸ਼ ‘ਚ ਕਰੀਬ 380 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ 4 ਦਸੰਬਰ ਨੂੰ ਰਾਜਸਥਾਨ ‘ਚ ਪ੍ਰਵੇਸ਼ ਕਰੇਗੀ। ਕਾਂਗਰਸ ਦੀ ਸੂਬਾਈ ਇਕਾਈ ਦੇ ਮੁਖੀ ਕਮਲਨਾਥ ਨੇ ਕਿਹਾ ਸੀ ਕਿ ਪ੍ਰਿਅੰਕਾ 24 ਅਤੇ 25 ਨਵੰਬਰ ਨੂੰ ਬੁਰਹਾਨਪੁਰ ਤੋਂ ਇੰਦੌਰ ਦੇ ਰਸਤੇ ‘ਚ ਯਾਤਰਾ ‘ਚ ਸ਼ਾਮਲ ਹੋਵੇਗੀ। ਜ਼ਿਕਰਯੋਗ ਹੈ ਕਿ ‘ਭਾਰਤ ਜੋੜੋ ਯਾਤਰਾ’ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
The post ‘ਭਾਰਤ ਜੋੜੋ ਯਾਤਰਾ’ ‘ਚ ਪੈਸੈ ਦੇ ਕੇ ਸ਼ਾਮਲ ਕਰਨ ਦੇ ਦੋਸ਼ਾਂ ‘ਤੇ ਪੂਜਾ ਭੱਟ ਨੇ BJP ਨੂੰ ਦਿੱਤਾ ਕਰਾਰਾ ਜਵਾਬ appeared first on Daily Post Punjabi.