ਕੋਲੰਬੀਆ ‘ਚ ਸੋਮਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਰਿਹਾਇਸ਼ੀ ਇਲਾਕੇ ‘ਚ ਕ੍ਰੈਸ਼ ਹੋ ਗਿਆ। ਜਹਾਜ਼ ਵਿਚ ਸਵਾਰ ਸਾਰੇ ਅੱਠ ਲੋਕ ਮਾਰੇ ਗਏ।
ਜਹਾਜ਼ ਹਾਦਸਾ ਕੋਲੰਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੇਡੇਲਿਨ ਵਿੱਚ ਹੋਇਆ। ਜਹਾਜ਼ ਨੇ ਸੋਮਵਾਰ ਸਵੇਰੇ ਓਲਯਾ ਹੇਰੇਰਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਪਾਇਲਟ ਨੇ ਇੱਕ ਘਰ ਵਿੱਚ ਕਰੈਸ਼ ਹੋਣ ਤੋਂ ਪਹਿਲਾਂ ਨਜ਼ਦੀਕੀ ਏਟੀਸੀ ਨੂੰ ਇੰਜਣ ਦੀ ਖਰਾਬੀ ਬਾਰੇ ਸੂਚਿਤ ਕੀਤਾ, ਜਿਸ ਤੋਂ ਥੋੜ੍ਹੀ ਦੇਰ ਬਾਅਦ ਹੀ ਇਹ ਕਰੈਸ਼ ਹੋ ਗਿਆ।
ਘਟਨਾ ਵਾਲੀ ਥਾਂ ਤੋਂ ਕਾਲੇ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ। ਮਰਨ ਵਾਲਿਆਂ ਵਿੱਚ ਛੇ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਹਨ। ਮੇਅਰ ਡੇਨੀਅਲ ਕੁਇੰਟੋ ਮੁਤਾਬਕ ਇਹ ਹਾਦਸਾ ਬੇਲੇਨ ਰੋਜ਼ੇਲਸ ਸੈਕਟਰ ‘ਚ ਵਾਪਰਿਆ। ਇਹ ਦੋ-ਇੰਜਣ ਵਾਲਾ ਪਾਈਪਰ ਜਹਾਜ਼ ਸੀ, ਜੋ ਮੇਡੇਲਿਨ ਤੋਂ ਪਿਜ਼ਾਰੋ ਤੱਕ ਉਡਾਣ ਭਰ ਰਿਹਾ ਸੀ। ਜਹਾਜ਼ ਨੇ ਖ਼ਤਰੇ ਦੀ ਸੂਚਨਾ ਦਿੱਤੀ, ਪਰ ਹਵਾਈ ਅੱਡੇ ‘ਤੇ ਵਾਪਸ ਨਹੀਂ ਆ ਸਕਿਆ।
ਜਿਸ ਘਰ ਵਿਚ ਜਹਾਜ਼ ਡਿੱਗਿਆ, ਉਸ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਇਸ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਦੀਆਂ ਉਪਰਲੀਆਂ ਮੰਜ਼ਿਲਾਂ ਨੂੰ ਨੁਕਸਾਨ ਪਹੁੰਚਿਆ ਹੈ। ਮੌਕੇ ‘ਤੇ ਖਿੱਲਰੀਆਂ ਟਾਈਲਾਂ ਅਤੇ ਟੁੱਟੀਆਂ ਇੱਟਾਂ ਦੀਆਂ ਕੰਧਾਂ ਦੇਖੀਆਂ ਗਈਆਂ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : ਰੰਗ ਲਿਆਈ ਮਾਨ ਸਰਕਾਰ ਦੀ ਮਿਹਨਤ, ਪਿਛਲੇ 3 ਸਾਲਾਂ ਨਾਲੋਂ 20 ਫੀਸਦੀ ਘੱਟ ਸੜੀ ਪਰਾਲੀ
ਮੇਡੇਲਿਨ ਸ਼ਹਿਰ ਐਂਡੀਜ਼ ਪਹਾੜਾਂ ਨਾਲ ਘਿਰੀ ਇੱਕ ਤੰਗ ਘਾਟੀ ਵਿੱਚ ਸਥਿਤ ਹੈ। ਇਸ ਤੋਂ ਪਹਿਲਾਂ 2016 ਵਿੱਚ ਬ੍ਰਾਜ਼ੀਲ ਦੀ ਚੈਪੇਕੋਏਂਸ ਫੁੱਟਬਾਲ ਟੀਮ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਸ਼ਹਿਰ ਦੇ ਨੇੜੇ ਪਹਾੜਾਂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਵਿੱਚ 16 ਖਿਡਾਰੀਆਂ ਸਣੇ 77 ਵਿੱਚੋਂ 71 ਲੋਕ ਮਾਰੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
The post ਕੋਲੰਬੀਆ ‘ਚ ਵੱਡਾ ਹਾਦਸਾ, ਕ੍ਰੈਸ਼ ਹੋ ਕੇ ਘਰ ਦੀ ਛੱਤ ‘ਤੇ ਡਿੱਗਿਆ ਜਹਾਜ਼, 8 ਮੌਤਾਂ appeared first on Daily Post Punjabi.
source https://dailypost.in/latest-punjabi-news/plane-crashes-in-residential/