ਜਕਾਰਤਾ ‘ਚ ਭੂਚਾਲ ਕਾਰਨ 46 ਲੋਕਾਂ ਦੀ ਮੌਤ, 700 ਤੋਂ ਵੱਧ ਹੋਏ ਜ਼ਖਮੀ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਦੇ ਸਮੇਂ ਮੁਤਾਬਕ ਇਹ ਭੂਚਾਲ ਸੋਮਵਾਰ 21 ਨਵੰਬਰ ਨੂੰ ਸਵੇਰੇ ਕਰੀਬ 11:51 ਵਜੇ ਆਇਆ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.6 ਦਰਜ ਕੀਤੀ ਗਈ।

 Earthquake in Indonesia news
Earthquake in Indonesia news

ਇੰਡੋਨੇਸ਼ੀਆ ਦੀ ਮੌਸਮ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ BMKG ਦੀ ਅਧਿਕਾਰਤ ਰਿਪੋਰਟ ਮੁਤਾਬਕ, ਪੱਛਮੀ ਜਾਵਾ ਦਾ Cianjur ਭੂਚਾਲ ਦਾ ਕੇਂਦਰ ਸੀ। ਜਾਣਕਾਰੀ ਮੁਤਾਬਕ ਇਸ ਭੂਚਾਲ ਦੀ ਡੂੰਘਾਈ ਕਰੀਬ 10 ਕਿਲੋਮੀਟਰ ਦੱਸੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਲੋਕ ਵੱਲੋਂ ਸ਼ੋਸ਼ਲ ਮੀਡਿਆ ‘ਤੇ ਭੁਚਾਲ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਟੁੱਟੀਆਂ ਇਮਾਰਤਾਂ, ਮਲਬਾ ਅਤੇ ਨੁਕਸਾਨੀਆਂ ਗਈਆਂ ਕਾਰਾਂ ਦਿਖਾਈ ਦੇ ਰਹੀਆਂ ਹਨ। ਜਕਾਰਤਾ ਮੁਤਾਬਕ ਇਸ ਭੂਚਾਲ ਕਾਰਨ ਰਾਜਧਾਨੀ ਦੀਆਂ ਕਈ ਇਮਾਰਤਾਂ ਵਿੱਚ ਵਾਈਬ੍ਰੇਸ਼ਨ ਮਹਿਸੂਸ ਕੀਤੀ ਗਈ। ਜਿਸ ਕਰਕੇ ਜਕਾਰਤਾ ਦੇ ਨਾਲ ਲਗਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ।

The post ਜਕਾਰਤਾ ‘ਚ ਭੂਚਾਲ ਕਾਰਨ 46 ਲੋਕਾਂ ਦੀ ਮੌਤ, 700 ਤੋਂ ਵੱਧ ਹੋਏ ਜ਼ਖਮੀ appeared first on Daily Post Punjabi.



Previous Post Next Post

Contact Form