ਚੀਨ ‘ਚ ਕੋਰੋਨਾ ਦਾ ਇਨਫੈਕਸ਼ਨ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ 31,454 ਨਵੇਂ ਮਾਮਲੇ ਸਾਹਮਣੇ ਆਏ। ਇਹ ਕੋਰੋਨਾ ਕਾਲ ਦੌਰਾਨ ਸਭ ਤੋਂ ਵੱਧ ਮਾਮਲੇ ਹੈ। ਇਸ ਤੋਂ ਪਹਿਲਾਂ ਇਸ ਅਪ੍ਰੈਲ ਵਿੱਚ ਸਭ ਤੋਂ ਵੱਧ 28,000 ਮਾਮਲੇ ਸਾਹਮਣੇ ਆਏ ਸਨ। ਨੈਸ਼ਨਲ ਹੈਲਥ ਬਿਊਰੋ ਦੇ ਅੰਕੜਿਆਂ ਮੁਤਾਬਕ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਚੀਨ ਦੇ ਔਸਤ ਰੋਜ਼ਾਨਾ ਕੇਸ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਏ ਹਨ।
ਇਸ ਦੌਰਾਨ ਵਧਦੇ ਮਾਮਲਿਆਂ ਦੀ ਆੜ ਵਿੱਚ ਚੀਨੀ ਪ੍ਰਸ਼ਾਸਨ ਨੇ ਝੇਂਗਝਾਉ ਅਤੇ ਇਸ ਦੇ ਆਸਪਾਸ ਦੇ 8 ਜ਼ਿਲ੍ਹਿਆਂ ਵਿੱਚ ਲੌਕਡਾਊਨ ਲਗਾ ਕੇ 6.6 ਮਿਲੀਅਨ ਦੀ ਆਬਾਦੀ ਨੂੰ ਕੈਦ ਕਰ ਲਿਆ ਹੈ। ਇਸ ਹੁਕਮ ਤੋਂ ਪਹਿਲਾਂ ਇਸ ਖੇਤਰ ਦੀ 2 ਲੱਖ ਦੀ ਆਬਾਦੀ ਡੇਢ ਮਹੀਨੇ ਤੋਂ ਲੌਕਡਾਊਨ ‘ਚ ਹੈ। ਨਵਾਂ ਹੁਕਮ ਸ਼ੁੱਕਰਵਾਰ ਤੋਂ ਲਾਗੂ ਹੋ ਗਿਆ ਹੈ।
ਲੌਕਡਾਊਨ ਵਾਲੇ ਇਲਾਕੇ ਵਿੱਚ ਆਈਫੋਨ ਸਿਟੀ ਵੀ ਸ਼ਾਮਲ ਹੈ, ਜਿੱਥੇ ਇੱਕ ਦਿਨ ਪਹਿਲਾਂ ਆਈਸੋਲੇਸ਼ਨ ਨੀਤੀਆਂ ਅਤੇ ਕੰਮ ਦੀਆਂ ਮਾੜੀਆਂ ਹਾਲਤਾਂ ਨੂੰ ਲੈ ਕੇ ਬਗਾਵਤ ਸ਼ੁਰੂ ਹੋ ਗਈ ਸੀ। ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇੱਥੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਵੀ ਹੋਈ। ਐਪਲ ਮੁਲਾਜ਼ਮਾਂ ਤੋਂ ਇਲਾਵਾ ਆਸ-ਪਾਸ ਦੀਆਂ ਹੋਰ ਫੈਕਟਰੀਆਂ ਵਿੱਚ ਵੀ ਰੋਸ ਦੀ ਆਵਾਜ਼ ਬੁਲੰਦ ਕੀਤੀ ਗਈ।
ਝੇਂਗਝਾਉ ਦੇ ਅਧਿਕਾਰੀਆਂ ਨੇ ਵੱਡੇ ਪੱਧਰ ‘ਤੇ ਟੈਸਟਿੰਗ ਦੇ ਆਦੇਸ਼ ਦੇ ਕੇ ਆਈਫੋਨ ਸਿਟੀ ਸਮੇਤ ਆਲੇ-ਦੁਆਲੇ ਦੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲੋਕ ਆਪਣਾ ਇਲਾਕਾ ਉਦੋਂ ਤੱਕ ਨਹੀਂ ਛੱਡ ਸਕਦੇ ਜਦੋਂ ਤੱਕ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਨਹੀਂ ਆਉਂਦੀ ਅਤੇ ਸਥਾਨਕ ਅਧਿਕਾਰੀਆਂ ਦੀ ਮਨਜ਼ੂਰੀ ਨਹੀਂ ਮਿਲਦੀ। ਉਹ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ।
ਇਹ ਵੀ ਪੜ੍ਹੋ : ਔਰਤਾਂ ਕੁਝ ਨਾ ਪਹਿਨਣ ਤਾਂ ਵੀ ਚੰਗੀਆਂ ਲੱਗਦੀਆਂ ਹਨ…! ਭਰੀ ਸਭਾ ‘ਚ ਬਾਬਾ ਰਾਮਦੇਵ ਦੀ ਫਿਸਲੀ ਜ਼ੁਬਾਨ
ਸ਼ਿਨਜਿਆਂਗ ਅਤੇ ਤਿੱਬਤ ਦੇ ਖੇਤਰਾਂ ਵਿੱਚ ਲੌਕਡਾਊਨ ਮਹੀਨਿਆਂ ਤੋਂ ਲਾਗੂ ਹੈ। ਅਧਿਕਾਰੀਆਂ ਨੇ ਇਹ ਮੰਗ ਉਠਾਈ ਹੈ ਕਿ ਕੋਰੋਨਾ ‘ਤੇ ਕਾਬੂ ਪਾਉਣ ਲਈ ਸ਼ੰਘਾਈ ਵਰਗੇ ਵੱਡੇ ਸ਼ਹਿਰ ਨੂੰ ਮੁਕੰਮਲ ਲੌਕਡਾਊਨ ਤੋਂ ਬਚਣਾ ਚਾਹੀਦਾ ਹੈ। ਕੁਝ ਲੋਕ ਜ਼ੀਰੋ ਕੋਵਿਡ ਨੀਤੀ ਨੂੰ ਛੱਡਣ ਦੀ ਰਾਏ ਵੀ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
The post ਚੀਨ ‘ਚ ਇੱਕ ਦਿਨ ਵਿੱਚ ਮਿਲੇ 31,000 ਕੋਰੋਨਾ ਕੇਸ, ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ, 8 ਜ਼ਿਲ੍ਹਿਆਂ ‘ਚ ਲੌਕਡਾਊਨ appeared first on Daily Post Punjabi.
source https://dailypost.in/latest-punjabi-news/31000-covid-case-in/