ਚੀਨ ਵਿੱਚ ਕੋਰੋਨਾ ਦਾ ਸੰਕ੍ਰਮਣ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ । ਵੀਰਵਾਰ ਨੂੰ 31,454 ਨਵੇਂ ਮਾਮਲੇ ਸਾਹਮਣੇ ਆਏ । ਇਹ ਕੋਰੋਨਾ ਕਾਲ ਵਿੱਚ ਸਭ ਤੋਂ ਵੱਧ ਹੈ । ਇਸ ਤੋਂ ਪਹਿਲਾਂ ਇਸ ਅਪ੍ਰੈਲ ਵਿੱਚ ਸਭ ਤੋਂ ਵੱਧ 28,000 ਮਾਮਲੇ ਸਾਹਮਣੇ ਆਏ ਸਨ । ਨੈਸ਼ਨਲ ਹੈਲਥ ਬਿਊਰੋ ਦੇ ਅੰਕੜਿਆਂ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਚੀਨ ਦੇ ਰੋਜ਼ਾਨਾ ਔਸਤ ਮਾਮਲੇ ਉੱਚੇ ਪੱਧਰ ‘ਤੇ ਪਹੁੰਚ ਗਏ ਹਨ । ਇਸ ਵਿਚਾਲੇ ਮਾਮਲੇ ਵਧਣ ਦੀ ਆੜ ਵਿੱਚ ਚੀਨੀ ਪ੍ਰਸ਼ਾਸਨ ਨੇ ਝੇਂਗਝਾਊ ਅਤੇ ਇਸ ਦੇ ਆਸਪਾਸ ਦੇ 8 ਜ਼ਿਲ੍ਹਿਆਂ ਵਿੱਚ ਲਾਕਡਾਊਨ ਲਗਾ ਕੇ 66 ਲੱਖ ਦੀ ਆਬਾਦੀ ਨੂੰ ਕੈਦ ਕਰ ਦਿੱਤਾ ਹੈ। ਇਸ ਆਦੇਸ਼ ਤੋਂ ਪਹਿਲਾਂ ਇਸ ਖੇਤਰ ਦੀ 2 ਲੱਖ ਦੀ ਆਬਾਦੀ ਡੇਢ ਮਹੀਨੇ ਤੋਂ ਲਾਕਡਾਊਨ ਵਿੱਚ ਹੈ।
ਲਾਕਡਾਊਨ ਵਾਲੇ ਖੇਤਰ ਵਿੱਚ ਆਈਫੋਨ ਸਿਟੀ ਵੀ ਸ਼ਾਮਿਲ ਹੈ, ਜਿੱਥੇ ਇੱਕ ਦਿਨ ਪਹਿਲਾਂ ਆਈਸੋਲੇਸ਼ਨ ਨੀਤੀਆਂ ਅਤੇ ਕੰਮ ਦੀਆਂ ਮਾੜੀਆਂ ਹਾਲਤਾਂ ਨੂੰ ਲੈ ਕੇ ਬਗਾਵਤ ਸ਼ੁਰੂ ਹੋ ਗਈ ਸੀ । ਮੁਲਾਜ਼ਮਾਂ ਨੇ ਇਸਦਾ ਰੋਸ ਪ੍ਰਦਰਸ਼ਨ ਕੀਤਾ ਸੀ । ਇੱਥੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਵੀ ਹੋਈ ਸੀ । ਐਪਲ ਮੁਲਾਜ਼ਮਾਂ ਤੋਂ ਇਲਾਵਾ ਆਸ-ਪਾਸ ਦੀਆਂ ਹੋਰ ਫੈਕਟਰੀਆਂ ਵਿੱਚ ਵੀ ਰੋਸ ਦੀ ਆਵਾਜ਼ ਬੁਲੰਦ ਕੀਤੀ ਗਈ।
ਝੇਂਗਝਾਊ ਅਧਿਕਾਰੀਆਂ ਨੇ ਵੱਡੇ ਪੱਧਰ ‘ਤੇ ਟੈਸਟਿੰਗ ਦੇ ਆਦੇਸ਼ ਦੇ ਕੇ ਆਈਫੋਨ ਸਿਟੀ ਸਣੇ ਆਲੇ-ਦੁਆਲੇ ਦੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲੋਕ ਆਪਣਾ ਇਲਾਕਾ ਉਦੋਂ ਤੱਕ ਨਹੀਂ ਛੱਡ ਸਕਦੇ ਜਦੋਂ ਤੱਕ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਨਹੀਂ ਆਉਂਦੀ ਅਤੇ ਸਥਾਨਕ ਅਧਿਕਾਰੀਆਂ ਦੀ ਮਨਜ਼ੂਰੀ ਨਹੀਂ ਮਿਲਦੀ । ਉਹ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ।
ਦੱਸ ਦੇਈਏ ਕਿ ਲਾਕਡਾਊਨ ਚੀਨ ਦੇ ਕਾਰੋਬਾਰ ਨੂੰ ਲਗਾਤਾਰ ਪ੍ਰਭਾਵਿਤ ਕਰ ਰਿਹਾ ਹੈ । ਮਾਹਰਾਂ ਦੇ ਅਨੁਸਾਰ, ਚੀਨ ਦੇ GDP ਵਿੱਚ 20% ਯੋਗਦਾਨ ਪਾਉਣ ਵਾਲਾ ਸੈਕਟਰ ਅਜੇ ਵੀ ਲਾਕਡਾਊਨ ਜਾਂ ਸਖਤ ਪਾਬੰਦੀਆਂ ਵਿੱਚੋਂ ਗੁਜ਼ਰ ਰਿਹਾ ਹੈ । ਇਸਦੇ ਕੇਂਦਰੀ ਬੈਂਕ ਅਗਲੇ ਸਾਲ ਚੀਨ ਦੀ ਵਿਕਾਸ ਦਰ 4.3% ਤੋਂ 4% ਹੋਣ ਦਾ ਅਨੁਮਾਨ ਵੀ ਲਗਾ ਰਹੇ ਹਨ। ਵਿਕਾਸ ਦਰ ਵਿੱਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਮੁੱਖ ਵਪਾਰਕ ਹੱਬ ਸ਼ੰਘਾਈ ਵਿੱਚ 2 ਅਪ੍ਰੈਲ ਤੋਂ ਲਾਗੂ ਕੀਤਾ ਗਿਆ ਦੋ ਮਹੀਨਿਆਂ ਦਾ ਲਾਕਡਾਊਨ ਵੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
The post ਚੀਨ ‘ਚ ਮੁੜ ਵਧਿਆ ਕੋਰੋਨਾ, ਇੱਕ ਦਿਨ ‘ਚ 31 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 8 ਜ਼ਿਲ੍ਹਿਆਂ ‘ਚ ਲਾਕਡਾਊਨ appeared first on Daily Post Punjabi.
source https://dailypost.in/news/international/china-daily-covid-cases-hit-record/