TheUnmute.com – Punjabi News: Digest for October 09, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਸੁਖਨਾ ਲੇਕ ਵਿਖੇ ਏਅਰ ਸ਼ੋਅ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਰੱਖਿਆ ਮੰਤਰੀ ਹੋਣਗੇ ਸ਼ਾਮਲ

Saturday 08 October 2022 05:48 AM UTC+00 | Tags: 90th-anniversary-of-the-air-force breaking-news chandigarh-air-show defense-minister-rajnath-singh indian-air-force indian-air-force-day news president-draupadi-murmu punjab rajnath-singh sukhna-lake sukhna-lake-chandigarh the-unmute-breaking-news

ਚੰਡੀਗੜ੍ਹ 08 ਅਕਤੂਬਰ 2022: ਦੇਸ਼ ਅੱਜ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮਨਾ ਰਿਹਾ ਹੈ | ਇਸਦੇ ਨਾਲ ਹੀ ਸੁਖਨਾ ਲੇਕ ਚੰਡੀਗੜ੍ਹ (Sukhna Lake Chandigarh) ਵਿਖੇ ਹਵਾਈ ਸੈਨਾ ਵਲੋਂਂ ਆਪਣੇ ਕਰਤਬ ਦਿਖਾਏ ਜਾਣਗੇ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ।

ਇਸ ਸਮਾਗਮ ਮੌਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ ਅਤੇ ਹੋਰ ਅਧਿਕਾਰੀ ਵੀ ਸ਼ਾਮਿਲ ਹੋਣਗੇ। ਹਵਾਈ ਸੈਨਾ ਦਿਵਸ ‘ਤੇ ਚੰਡੀਗੜ੍ਹ ਦੇ ਨਾਲ ਅੱਜ ਪੂਰੀ ਦੁਨੀਆ ਭਾਰਤੀ ਹਵਾਈ ਸੈਨਾ ਦੀ ਬਹਾਦਰੀ ਦੇਖੇਗੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਚੰਡੀਗੜ੍ਹ ਅਤੇ ਆਸ-ਪਾਸ ਦੇ ਰਾਜਾਂ ਤੋਂ ਕਰੀਬ 35 ਹਜ਼ਾਰ ਲੋਕ ਸੁਖਨਾ ਝੀਲ ਪਹੁੰਚਣਗੇ।

ਹਵਾਈ ਸੈਨਾ ਦੇ ਮੁਖੀ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਆਪਣੀ ਸੰਚਾਲਨ ਸਿਖਲਾਈ ਵਿਧੀ ਨੂੰ ਬਦਲਿਆ ਹੈ ਕਿ ਹਰ ਅਗਨੀਵੀਰ ਭਾਰਤੀ ਹਵਾਈ ਸੈਨਾ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਲਈ ਸਹੀ ਹੁਨਰ ਅਤੇ ਗਿਆਨ ਨਾਲ ਲੈਸ ਹੋਵੇ। ਇਸਦੇ ਨਾਲ ਹੀ ਏਅਰ ਚੀਫ ਨੇ ਕਿਹਾ ਕਿ ਅਸੀਂ ਅਗਲੇ ਸਾਲ ਤੋਂ ਮਹਿਲਾ ਫਾਇਰਫਾਈਟਰਜ਼ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ। ਬੁਨਿਆਦੀ ਢਾਂਚੇ ਦਾ ਨਿਰਮਾਣ ਚੱਲ ਰਿਹਾ ਹੈ।

ਟਰਾਈਸਿਟੀ ‘ਚ ਸੀਟੀਯੂ ਬੱਸ ਸੇਵਾ ਬੰਦ ਰਹੇਗੀ

ਸ਼ਨੀਵਾਰ ਨੂੰ ਸਵੇਰੇ 10.30 ਵਜੇ ਤੋਂ ਰਾਤ 8.00 ਵਜੇ ਤੱਕ ਟਰਾਈਸਿਟੀ ਵਿੱਚ ਸੀਟੀਯੂ ਬੱਸ ਸੇਵਾ ਬੰਦ ਰਹੇਗੀ ਕਿਉਂਕਿ ਇਹ ਸਾਰੀਆਂ ਬੱਸਾਂ ਏਅਰ ਸ਼ੋਅ ਚਲਾਉਣ ਵਿੱਚ ਰੁੱਝੀਆਂ ਰਹਿਣਗੀਆਂ। ਇਹ ਬੱਸਾਂ ਸਵੇਰੇ 11 ਵਜੇ ਤੋਂ ਲੋਕਾਂ ਨੂੰ ਉਨ੍ਹਾਂ ਦੇ ਪਿਕਅੱਪ ਪੁਆਇੰਟ ਤੋਂ ਸੁਖਨਾ ਝੀਲ ਤੱਕ ਉਤਾਰਨ ਦਾ ਕੰਮ ਸ਼ੁਰੂ ਕਰ ਦੇਣਗੀਆਂ, ਇਸ ਲਈ ਸੀਟੀਯੂ ਦੀਆਂ ਬੱਸਾਂ ਆਮ ਦਿਨਾਂ ਵਾਂਗ ਸ਼ਹਿਰ ਵਿੱਚ ਨਹੀਂ ਚੱਲਣਗੀਆਂ। ਇਸ ਤੋਂ ਇਲਾਵਾ ਸੀਟੀਯੂ ਦੀਆਂ ਕਈ ਬੱਸਾਂ ਵੀ ਲੰਬੇ ਰੂਟਾਂ ‘ਤੇ ਨਹੀਂ ਚੱਲਣਗੀਆਂ।

The post ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਸੁਖਨਾ ਲੇਕ ਵਿਖੇ ਏਅਰ ਸ਼ੋਅ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਰੱਖਿਆ ਮੰਤਰੀ ਹੋਣਗੇ ਸ਼ਾਮਲ appeared first on TheUnmute.com - Punjabi News.

Tags:
  • 90th-anniversary-of-the-air-force
  • breaking-news
  • chandigarh-air-show
  • defense-minister-rajnath-singh
  • indian-air-force
  • indian-air-force-day
  • news
  • president-draupadi-murmu
  • punjab
  • rajnath-singh
  • sukhna-lake
  • sukhna-lake-chandigarh
  • the-unmute-breaking-news

ਬਟਾਲਾ ਦੇ ਨਜ਼ਦੀਕੀ ਪਿੰਡ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਜਾਰੀ

Saturday 08 October 2022 06:01 AM UTC+00 | Tags: aam-aadmi-party agtf amritsar-police batala breaking-news cm-bhagwant-mann firing-in-batala gangster-bablu gangsterencounter news punjab-agtf punjab-dgp punjab-dgp-gaurav-yadav punjab-police the-unmute-breaking-news the-unmute-latest-news the-unmute-news

ਚੰਡੀਗੜ੍ਹ 08 ਅਕਤੂਬਰ 2022: ਇਸ ਸਮੇਂ ਦੀ ਵੱਡੀ ਖ਼ਬਰ ਬਟਾਲਾ (Batala) ਤੋਂ ਸਾਹਮਣੇ ਆ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਨਜ਼ਦੀਕ ਦੇ ਪਿੰਡ ਕੋਟਲਾ ਬੋਜਾ ‘ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੱਬਲੂ ਨਾਂ ਗੈਂਗਸਟਰ ਦੇ ਲੁਕੇ ਹੋਣ ਦੀ ਖ਼ਬਰ ਸੀ, ਜਦੋਂ ਪੁਲਿਸ ਗੈਂਗਸਟਰ ਨੂੰ ਕਾਬੂ ਕਰਨ ਗਈ ਤਾਂ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ | ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਪਹਿਲਾਂ ਕੋਟਲਾ ਪਿੰਡ ‘ਚ ਸੀ, ਉੱਥੋਂ ਫਿਰ ਭੱਜਦਾ ਹੋਇਆ ਦੂਸਰੇ ਪਿੰਡਾਂ ‘ਚ ਜਾ ਵੜਿਆ। ਪੁਲਿਸ ਉਸ ਨੂੰ ਕਾਬੂ ਕਰਨ ਲਈ ਵੱਡੀ ਗਿਣਤੀ ਵਿਚ ਪਹੁੰਚੀ ਹੋਈ ਹੈ। ਪੁਲਿਸ ਨੇ ਇਲਾਕੇ ਵਿਚ ਘੇਰਾ ਪਾਇਆ ਹੋਇਆ ਹੈ |ਦੱਸਿਆ ਜਾ ਰਿਹਾ ਕਿ ਪੁਲਿਸ ਵਲੋਂ ਗੈਂਗਸਟਰ ਨੂੰ ਸਰੈਂਡਰ ਕਰਨ ਲਈ ਕਿਹਾ ਕਿ ਅਤੇ ਫਿਲਹਾਲ ਫਾਇਰਿੰਗ ਵੀ ਬੰਦ ਹੈ |

The post ਬਟਾਲਾ ਦੇ ਨਜ਼ਦੀਕੀ ਪਿੰਡ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਜਾਰੀ appeared first on TheUnmute.com - Punjabi News.

Tags:
  • aam-aadmi-party
  • agtf
  • amritsar-police
  • batala
  • breaking-news
  • cm-bhagwant-mann
  • firing-in-batala
  • gangster-bablu
  • gangsterencounter
  • news
  • punjab-agtf
  • punjab-dgp
  • punjab-dgp-gaurav-yadav
  • punjab-police
  • the-unmute-breaking-news
  • the-unmute-latest-news
  • the-unmute-news

ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁਟੀ ਪੁਲਿਸ

Saturday 08 October 2022 06:22 AM UTC+00 | Tags: bigg-boss-season-13 breaking-news crime news punjab-government punjabi-actress-shahnaz-gill punjab-police shahnaz-gill shehnaaz-gill shehnaaz-gills-father ssp-rural-swapan-sharma tarn-taran the-unmute-breaking-news the-unmute-latest-news

ਚੰਡੀਗੜ੍ਹ 08 ਅਕਤੂਬਰ 2022: ਪੰਜਾਬੀ ਅਦਾਕਾਰਾ ਅਤੇ ਬਿੱਗ ਬੌਸ ਸੀਜ਼ਨ 13 ਦੀ ਫਾਈਨਲਿਸਟ ਸ਼ਹਿਨਾਜ਼ ਗਿੱਲ (Shehnaaz Gill) ਦੇ ਪਿਤਾ ਸੰਤੋਖ ਗਿੱਲ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫੋਨ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੰਤੋਖ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਕਿਸੇ ਕੰਮ ਦੇ ਸਿਲਸਿਲੇ ‘ਚ ਆਪਣੀ ਕਾਰ ‘ਚ ਤਰਨਤਾਰਨ ਵੱਲ ਜਾ ਰਿਹਾ ਸੀ ਤਾਂ ਫੋਨ ਕਰਨ ਵਾਲੇ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਦੀਵਾਲੀ ਤੋਂ ਪਹਿਲਾਂ ਉਸ ਨੂੰ ਮਾਰ ਦੇਣਗੇ। ਸੰਤੋਖ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ।

ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਸੰਤੋਖ ਗਿੱਲ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਚਲਾਈ ਗਈ ਸੀ ਪਰ ਕਿਸੇ ਤਰ੍ਹਾਂ ਉਨ੍ਹਾਂ ਦਾ ਬਚਾਵ ਹੋ ਗਿਆ ਸੀ। ਜੰਡਿਆਲਾ ਗੁਰੂ ਇਲਾਕੇ ‘ਚ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।

ਇਸ ਮਾਮਲੇ ਨੂੰ ਲੈ ਕੇ ਐਸਐਸਪੀ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਬੂਤਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਨੇ ਦੱਸਿਆ ਕਿ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਪਿਛਲੇ ਸਾਲ ਸੰਤੋਖ ਗਿੱਲ ‘ਤੇ ਗੋਲੀਬਾਰੀ ਹੋਈ ਸੀ, ਉਸ ਮਾਮਲੇ ‘ਚ ਅੱਜ ਤੱਕ ਬਦਮਾਸ਼ ਫੜੇ ਨਹੀਂ ਗਏ। ਪੁਲਿਸ ਨੇ ਉਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਤਲਾਸ਼ੀ ਲਈ ਸੀ ਪਰ ਸ਼ਰਾਰਤੀ ਅਨਸਰਾਂ ਦਾ ਕਿਤੇ ਵੀ ਪਤਾ ਨਹੀਂ ਲੱਗ ਸਕਿਆ।

The post ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News.

Tags:
  • bigg-boss-season-13
  • breaking-news
  • crime
  • news
  • punjab-government
  • punjabi-actress-shahnaz-gill
  • punjab-police
  • shahnaz-gill
  • shehnaaz-gill
  • shehnaaz-gills-father
  • ssp-rural-swapan-sharma
  • tarn-taran
  • the-unmute-breaking-news
  • the-unmute-latest-news

ਵਿਜੀਲੈਂਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ OSD ਸੰਦੀਪ ਸੰਧੂ ਦੇ ਘਰ ਛਾਪੇਮਾਰੀ

Saturday 08 October 2022 06:37 AM UTC+00 | Tags: 65-lakh-street-light-scam aam-aadmi-party bharatiya-janata-party breaking-news captain-sandeep-sandhu congress former-punjab-chief-minister-captain-amarinder-singh ludhiana ludhiana-court ludhiana-court-complex news osd-captain-sandeep-sandhu osd-sandeep-sandhu punjab-police punjab-vigilance-bureau sandeep-sandhu street-light-scam the-unmute-breaking-news vigilance-bureau

ਚੰਡੀਗੜ੍ਹ 08 ਅਕਤੂਬਰ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਕੈਪਟਨ ਸੰਦੀਪ ਸੰਧੂ (Captain Sandeep Sandhu) ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਸੋਲਰ ਸਟਰੀਟ ਲਾਈਟ ਘਪਲੇ ਦੇ ਮਾਮਲੇ ‘ਚ ਰਿਕਾਰਡ ਖੰਗਾਲਣ ‘ਚ ਲੱਗੀ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੇ ਮੋਹਾਲੀ ਸਥਿਤ ਘਰ ਛਾਪੇਮਾਰੀ ਕੀਤੀ ਹੈ |

ਇਸਦੇ ਨਾਲ ਵਿਜੀਲੈਂਸ ਬਿਊਰੋ ਦੀ ਕਾਰਵਾਈ ਕਾਰਨ ਸੰਦੀਪ ਸੰਧੂ ਦੀ ਗ੍ਰਿਫਤਾਰੀ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਉਨ੍ਹਾਂ ‘ਤੇ 65 ਲੱਖ ਦੀ ਸੋਲਰ ਲਾਈਟਾਂ ‘ਚ ਘਪਲੇ ਦਾ ਦੋਸ਼ ਹੈ। ਇਸ ਸਬੰਧੀ ਅੱਜ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਹੈ । ਵਿਜੀਲੈਂਸ ਦੇ ਅਧਿਕਾਰੀ ਸੰਦੀਪ ਸੰਧੂ ਦੀ ਜਾਇਦਾਦ ਦੇ ਰਿਕਾਰਡ ਦੀ ਪੜਤਾਲ ਕਰ ਰਹੇ ਹਨ, ਓਐਸਡੀ ਹੁੰਦਿਆਂ ਉਸ ਨੇ ਕਿੱਥੇ ਨਿਵੇਸ਼ ਕੀਤਾ ਅਤੇ ਕਿੱਥੇ ਜਾਇਦਾਦ ਬਣਾਈ

The post ਵਿਜੀਲੈਂਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ OSD ਸੰਦੀਪ ਸੰਧੂ ਦੇ ਘਰ ਛਾਪੇਮਾਰੀ appeared first on TheUnmute.com - Punjabi News.

Tags:
  • 65-lakh-street-light-scam
  • aam-aadmi-party
  • bharatiya-janata-party
  • breaking-news
  • captain-sandeep-sandhu
  • congress
  • former-punjab-chief-minister-captain-amarinder-singh
  • ludhiana
  • ludhiana-court
  • ludhiana-court-complex
  • news
  • osd-captain-sandeep-sandhu
  • osd-sandeep-sandhu
  • punjab-police
  • punjab-vigilance-bureau
  • sandeep-sandhu
  • street-light-scam
  • the-unmute-breaking-news
  • vigilance-bureau

ਪੰਜਾਬ ਸਰਕਾਰ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ

Saturday 08 October 2022 06:49 AM UTC+00 | Tags: aam-aadmi-party panchayat-department-by-punjab-government panchayat-department-of-punjab punjab-government rural-development-of-punjab the-unmute-breaking the-unmute-breaking-news the-unmute-punjab transfer

ਚੰਡੀਗੜ੍ਹ 08 ਅਕਤੂਬਰ 2022: ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪ੍ਰਬੰਧਕੀ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕੀਤੀ ਹਨ |Punjab

Rural Development

The post ਪੰਜਾਬ ਸਰਕਾਰ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ appeared first on TheUnmute.com - Punjabi News.

Tags:
  • aam-aadmi-party
  • panchayat-department-by-punjab-government
  • panchayat-department-of-punjab
  • punjab-government
  • rural-development-of-punjab
  • the-unmute-breaking
  • the-unmute-breaking-news
  • the-unmute-punjab
  • transfer

ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਹਵਾਈ ਸੈਨਾ ਦੀ ਨਵੀਂ ਲੜਾਕੂ ਵਰਦੀ ਲਾਂਚ

Saturday 08 October 2022 07:06 AM UTC+00 | Tags: aam-aadmi-party agtf amritsar-police batala breaking-news chandigarh cm-bhagwant-mann combat-uniform firing-in-batala gangster-bablu gangsterencounter indian-air-force news punjab-agtf punjab-dgp punjab-dgp-gaurav-yadav punjab-police sukhna-lake sukhna-lake-chandigarh the-unmute-breaking-news the-unmute-latest-news the-unmute-news

ਚੰਡੀਗੜ੍ਹ 08 ਅਕਤੂਬਰ 2022: ਅੱਜ ਦੇਸ਼ ਭਰ ਵਿੱਚ ਹਵਾਈ ਸੈਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਭਾਰਤੀ ਹਵਾਈ ਸੈਨਾ (Indian Air Force) ਚੰਡੀਗੜ੍ਹ ਦੀ ਸੁਖਨਾ ਲੇਕ ‘ਤੇ ਆਪਣੀ 90ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਇਹ ਸਮਾਗਮ ਦਿੱਲੀ-ਐਨਸੀਆਰ ਤੋਂ ਬਾਹਰ ਕਿਸੇ ਹੋਰ ਸ਼ਹਿਰ ਵਿੱਚ ਹੋ ਰਿਹਾ ਹੈ।

ਇਸਦੇ ਨਾਲ ਹੀ ਅੱਜ ਭਾਰਤੀ ਹਵਾਈ ਸੈਨਾ ਦੀ ਨਵੀਂ ਲੜਾਕੂ ਵਰਦੀ (Combat Uniform) ਲਾਂਚ ਕੀਤੀ ਗਈ ਹੈ | ਹਵਾਈ ਸੈਨਾ ਦਿਵਸ ਦੇ ਮੌਕੇ ‘ਤੇ ਭਾਰਤੀ ਹਵਾਈ ਸੈਨਾ ਨੇ ਆਪਣੀ ਨਵੀਂ ਲੜਾਕੂ ਵਰਦੀ (Combat Uniform) ਵੀ ਪਾਈ ਹੈ। ਇਹ ਵਰਦੀ ਬਹੁਤ ਖਾਸ ਹੈ।ਹਲਕੀ ਅਤੇ ਲਚਕੀਲਾ ਹੋਣ ਦੇ ਨਾਲ-ਨਾਲ ਇਸ ਦਾ ਡਿਜ਼ਾਈਨ ਅਜਿਹਾ ਹੈ ਕਿ ਦੁਸ਼ਮਣ ਨੂੰ ਆਸਾਨੀ ਨਾਲ ਚਕਮਾ ਦਿੱਤਾ ਜਾ ਸਕਦਾ ਹੈ।

ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਖਾਸ ਦਿਨ ‘ਤੇ ਹਵਾਈ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਹੈ।

The post ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਹਵਾਈ ਸੈਨਾ ਦੀ ਨਵੀਂ ਲੜਾਕੂ ਵਰਦੀ ਲਾਂਚ appeared first on TheUnmute.com - Punjabi News.

Tags:
  • aam-aadmi-party
  • agtf
  • amritsar-police
  • batala
  • breaking-news
  • chandigarh
  • cm-bhagwant-mann
  • combat-uniform
  • firing-in-batala
  • gangster-bablu
  • gangsterencounter
  • indian-air-force
  • news
  • punjab-agtf
  • punjab-dgp
  • punjab-dgp-gaurav-yadav
  • punjab-police
  • sukhna-lake
  • sukhna-lake-chandigarh
  • the-unmute-breaking-news
  • the-unmute-latest-news
  • the-unmute-news

ਹਵਾਈ ਸੈਨਾ ਦੀ ਨਵੀਂ ਸ਼ਾਖਾ 'ਦਿਸ਼ਾ' ਸੰਭਾਲੇਗੀ ਅਤਿ-ਆਧੁਨਿਕ ਹਥਿਆਰ, 3400 ਕਰੋੜ ਰੁਪਏ ਦੀ ਹੋਵੇਗੀ ਬਚਤ

Saturday 08 October 2022 07:27 AM UTC+00 | Tags: 90th-anniversary-celebration 90th-anniversary-of-the-air-force air-chief-marshal-vr-chaudhary air-force-day air-force-unitr breaking-news chandigarh-air-show defense-minister-rajnath-singh disha-unit indian-air-force indian-air-force-day news president-draupadi-murmu punjab rajnath-singh sukhna-lake sukhna-lake-chandigarh the-unmute-breaking-news

ਚੰਡੀਗੜ੍ਹ 08 ਅਕਤੂਬਰ 2022: ਹਵਾਈ ਸੈਨਾ ਦਿਵਸ (Air Force Day) ਮੌਕੇ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਹਵਾਈ ਸੈਨਾ ਸਬੰਧੀ ਕਈ ਵੱਡੇ ਐਲਾਨ ਕੀਤੇ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਅਤਿ-ਆਧੁਨਿਕ ਹਥਿਆਰਾਂ ਦੇ ਰੱਖ-ਰਖਾਵ ਲਈ ਨਵੀਂ ਸ਼ਾਖਾ ‘ਦਿਸ਼ਾ‘ ਦਾ ਗਠਨ ਕੀਤਾ ਜਾਵੇਗਾ । ਇਸ ਦੇ ਬਣਨ ਨਾਲ 3400 ਕਰੋੜ ਰੁਪਏ ਦੀ ਬਚਤ ਹੋਵੇਗੀ।

ਏਅਰ ਚੀਫ਼ ਚੌਧਰੀ ਨੇ ਐਲਾਨ ਕੀਤਾ ਕਿ ਨਵੀਂ ‘ਵੈਪਨ ਸਿਸਟਮ ਬ੍ਰਾਂਚ’ ਸਾਡੇ ਕੋਲ ਮੌਜੂਦ ਸਾਰੇ ਨਵੀਨਤਮ ਹਥਿਆਰ ਪ੍ਰਣਾਲੀਆਂ ਦੀ ਸਾਂਭ-ਸੰਭਾਲ ਕਰੇਗੀ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਹਰ ਸਾਲ ਵੱਡੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਏਕੀਕਰਨ, ਜੰਗੀ ਸਮਰੱਥਾ ਦੀ ਸਾਂਝੀ ਵਰਤੋਂ ਦੀ ਲੋੜ ਹੈ। ਤਿੰਨਾਂ ਸੇਵਾਵਾਂ ਦੇ ਏਕੀਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਰਵਾਇਤੀ ਹਥਿਆਰਾਂ ਨੂੰ ਆਧੁਨਿਕ, ਆਸਾਨੀ ਨਾਲ ਵਰਤਣ ਵਾਲੀ ਅਤੇ ਤੇਜ਼ ਰਫ਼ਤਾਰ ਤਕਨੀਕ ਨਾਲ ਬਦਲਣ ਦੀ ਲੋੜ ਹੈ, ਕਿਉਂਕਿ ਪਿਛਲੇ ਸਾਲਾਂ ਦੌਰਾਨ ਯੁੱਧ ਦੇ ਢੰਗ ਬਦਲ ਗਏ ਹਨ।

ਏਅਰ ਚੀਫ ਮਾਰਸ਼ਲ ਚੌਧਰੀ ਨੇ ਦੱਸਿਆ ਕਿ ਦਸੰਬਰ ਵਿੱਚ 3000 'ਅਗਨੀਵੀਰ ਵਾਯੂ' ਦੀ ਭਰਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸ਼ੁਰੂਆਤੀ ਸਿਖਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੀ ਗਿਣਤੀ ਅਗਲੇ ਸਾਲਾਂ ਵਿੱਚ ਵਧੇਗੀ। ਅਗਲੇ ਸਾਲ ਤੋਂ ਅਸੀਂ ਮਹਿਲਾ ਅਗਨੀਵੀਰਾਂ ਦੀ ਭਰਤੀ ਕਰਨ ਦੀ ਵੀ ਯੋਜਨਾ ਬਣਾ ਰਹੇ ਹਾਂ।

The post ਹਵਾਈ ਸੈਨਾ ਦੀ ਨਵੀਂ ਸ਼ਾਖਾ ‘ਦਿਸ਼ਾ’ ਸੰਭਾਲੇਗੀ ਅਤਿ-ਆਧੁਨਿਕ ਹਥਿਆਰ, 3400 ਕਰੋੜ ਰੁਪਏ ਦੀ ਹੋਵੇਗੀ ਬਚਤ appeared first on TheUnmute.com - Punjabi News.

Tags:
  • 90th-anniversary-celebration
  • 90th-anniversary-of-the-air-force
  • air-chief-marshal-vr-chaudhary
  • air-force-day
  • air-force-unitr
  • breaking-news
  • chandigarh-air-show
  • defense-minister-rajnath-singh
  • disha-unit
  • indian-air-force
  • indian-air-force-day
  • news
  • president-draupadi-murmu
  • punjab
  • rajnath-singh
  • sukhna-lake
  • sukhna-lake-chandigarh
  • the-unmute-breaking-news

ਚੰਡੀਗੜ੍ਹ 08 ਅਕਤੂਬਰ 2022: ਬਟਾਲਾ ਨਜ਼ਦੀਕ ਪਿੰਡ ਕੋਟਲਾ ਬੱਝਾ ਵਿਖੇ ਚੱਲ ਰਹੀ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲੇ ਨਾਲ ਜੁੜੀ ਇਕ ਹੋਰ ਖਬਰ ਆ ਰਹੀ ਹੈ | ਪੁਲਿਸ ਵਲੋਂ ਕਥਿਤ ਗੈਂਗਸਟਰ ਬਬਲੂ ਨੂੰ ਆਤਮ-ਸਮਰਪਣ ਕਰਨ ਲਈ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਬਬਲੂ ਨਾਂਅ ਦਾ ਕਥਿਤ ਗੈਂਗਸਟਰ ਪਿੰਡ ਸੈਦਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਐੱਸ.ਐੱਸ.ਪੀ. ਬਟਾਲਾ ਵਲੋਂ ਵਾਰ-ਵਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਆਪ ਨੂੰ ਸਰੰਡਰ ਕਰ ਦੇਵੇ। ਦੱਸਿਆ ਜਾ ਰਿਹਾ ਹੈ ਇਸ ਮੁਕਾਬਲੇ ਵਿਚ ਗੈਂਗਸਟਰ ਬਬਲੂ ਜ਼ਖਮੀ ਹੋ ਗਿਆ ਹੈ |

ਇਸਦੇ ਨਾਲ ਹੀ ਇਕ ਥਾਣੇਦਾਰ ਨੇ ਹਰਜਿੰਦਰ ਸਿੰਘ ਦੱਸਿਆ ਕਿ ਇਹ ਮੋਟਰਸਾਈਕਲ ‘ਤੇ ਆ ਰਿਹਾ ਸੀ | ਪੁਲਿਸ ਨੇ ਖੁਫੀਆ ਰਿਪੋਰਟ ਦੇ ਆਧਾਰ 'ਤੇ ਇਸ ਦਾ ਪਿੱਛਾ ਕੀਤਾਅਤੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਹ ਆਪਣੀ ਪਤਨੀ ਤੇ ਬੱਚੇ ਨੂੰ ਛੱਡ ਕੇ 2 ਪਿਸਟਲਾਂ ਨਾਲ ਕਮਾਦ 'ਚ ਵੜ ਗਿਆ | ਉਨ੍ਹਾਂ ਕਿਹਾ ਕਿ ਬਬਲੂ ਨੇ ਪੁਲਿਸ ‘ਤੇ ਫਾਇਰਿੰਗ ਕੀਤੀ, ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰ ਕੀਤੇ। ਪੁਲਿਸ ਮੁਤਾਬਕ ਬਬਲੂ ‘ਤੇ ਪਹਿਲਾਂ ਵੀ ਵੱਖ- ਵੱਖ ਥਾਣਿਆਂ ਵਿਚ ਕਈ ਅਪਰਾਧਕ ਮਾਮਲੇ ਦਰਜ ਹਨ |

The post SSP ਬਟਾਲਾ ਵਲੋਂ ਗੈਂਗਸਟਰ ਬਬਲੂ ਨੂੰ ਆਤਮ-ਸਮਰਪਣ ਕਰਨ ਦੀ ਕੀਤੀ ਜਾ ਰਹੀ ਹੈ ਅਪੀਲ appeared first on TheUnmute.com - Punjabi News.

Tags:
  • breaking-news
  • ssp-batala

ਪੰਜਾਬ ਪੁਲਿਸ ਵਲੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਭਾਰੀ ਅਸਲੇ ਸਮੇਤ 4 ਗ੍ਰਿਫਤਾਰ

Saturday 08 October 2022 07:59 AM UTC+00 | Tags: arms-smuggling-module breaking-news cm-bhagwant-mann counter-intelligence-team counter-intelligence-team-punjab-police crime-news drone-based-weapons drone-based-weapons-smuggling-module news pakistan-isi punjab-agtf punjab-dgp-gaurav-yadav punjab-government punjab-police the-unmute-punjab weapons-smuggling-module

ਚੰਡੀਗੜ੍ਹ 08 ਅਕਤੂਬਰ 2022: ਪੰਜਾਬ ਪੁਲਿਸ (Punjab Police) ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸਰਹੱਦ ਪਾਰ ਤੋਂ ਡਰੋਨ ਅਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਵੱਡੀ ਮਾਤਰਾ ‘ਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੰਜਾਬ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਅੱਤਵਾਦ ਵਿਰੋਧੀ ਆਪ੍ਰੇਸ਼ਨ ਵਿੱਚ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਨੇ ਇੱਕ ਹੋਰ ਸਰਹੱਦ ਪਾਰ ਡਰੋਨ-ਅਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਪਾਕਿਸਤਾਨ ਆਈਐਸਆਈ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਵਾਲੇ ਅਤਿ ਆਧੁਨਿਕ ਹਥਿਆਰਾਂ ਨਾਲ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

ਪੰਜਾਬ ਨੂੰ ਸੁਰੱਖਿਅਤ ਬਣਾਉਣ ਦੇ ਯਤਨਾਂ ਤਹਿਤ ਡਰੋਨ ਨੈੱਟਵਰਕ ਦੀ ਤਸਕਰੀ ਨੂੰ ਵੱਡਾ ਝਟਕਾ ਦਿੱਤਾ ਹੈ । ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ 1 ਐਮਪੀ-4 ਰਾਈਫਲ, 17 ਪਿਸਤੌਲ, 10 ਮੈਗਜ਼ੀਨ, 700 ਤੋਂ ਵੱਧ ਗੋਲਾ ਬਾਰੂਦ, 1.1 ਕਰੋੜ ਰੁਪਏ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

The post ਪੰਜਾਬ ਪੁਲਿਸ ਵਲੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਭਾਰੀ ਅਸਲੇ ਸਮੇਤ 4 ਗ੍ਰਿਫਤਾਰ appeared first on TheUnmute.com - Punjabi News.

Tags:
  • arms-smuggling-module
  • breaking-news
  • cm-bhagwant-mann
  • counter-intelligence-team
  • counter-intelligence-team-punjab-police
  • crime-news
  • drone-based-weapons
  • drone-based-weapons-smuggling-module
  • news
  • pakistan-isi
  • punjab-agtf
  • punjab-dgp-gaurav-yadav
  • punjab-government
  • punjab-police
  • the-unmute-punjab
  • weapons-smuggling-module

Indian Air Force Day: ਭਾਰਤੀ ਹਵਾਈ ਸੈਨਾ 'ਚ ਮਹਿਲਾ ਅਗਨੀਵੀਰਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ

Saturday 08 October 2022 08:14 AM UTC+00 | Tags: 90th-anniversary-celebration 90th-anniversary-of-the-air-force air-chief-marshal-vivek-ram-chaudhari air-chief-marshal-vivek-ram-chaudhary air-chief-marshal-vr-chaudhary air-force-day air-force-unitr breaking-news chandigarh-air-show defense-minister-rajnath-singh disha-unit indian-air-force indian-air-force-day news president-draupadi-murmu punjab rajnath-singh sukhna-lake sukhna-lake-chandigarh the-unmute-breaking-news women-firefighters

ਚੰਡੀਗੜ੍ਹ 08 ਅਕਤੂਬਰ 2022: ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ (Indian Air Force Day) ਮੌਕੇ ਚੰਡੀਗੜ੍ਹ ਵਿਖੇ ਇੱਕ ਸਮਾਗਮ ਦੌਰਾਨ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਅਗਲੇ ਸਾਲ ਤੋਂ ਮਹਿਲਾ ਅਗਨੀਵੀਰਾਂ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਸ ਸੰਬੰਧੀ ਬੁਨਿਆਦੀ ਢਾਂਚੇ ਦਾ ਨਿਰਮਾਣ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਗਨੀਪਥ ਸਕੀਮ ਰਾਹੀਂ ਭਾਰਤੀ ਹਵਾਈ ਫ਼ੌਜ ਵਿੱਚ ਹਵਾਈ ਯੋਧਿਆਂ ਨੂੰ ਸ਼ਾਮਲ ਕਰਨਾ ਸਾਡੇ ਸਾਰਿਆਂ ਲਈ ਚੁਣੌਤੀ ਹੈ। ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਾਡੇ ਲਈ ਇੱਕ ਮੌਕਾ ਹੈ ਕਿ ਅਸੀਂ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਦਾ ਇਸਤੇਮਾਲ ਕਰੀਏ ਅਤੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਵਿੱਚ ਲਾਇਆ ਜਾਵੇ ।

The post Indian Air Force Day: ਭਾਰਤੀ ਹਵਾਈ ਸੈਨਾ ‘ਚ ਮਹਿਲਾ ਅਗਨੀਵੀਰਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ appeared first on TheUnmute.com - Punjabi News.

Tags:
  • 90th-anniversary-celebration
  • 90th-anniversary-of-the-air-force
  • air-chief-marshal-vivek-ram-chaudhari
  • air-chief-marshal-vivek-ram-chaudhary
  • air-chief-marshal-vr-chaudhary
  • air-force-day
  • air-force-unitr
  • breaking-news
  • chandigarh-air-show
  • defense-minister-rajnath-singh
  • disha-unit
  • indian-air-force
  • indian-air-force-day
  • news
  • president-draupadi-murmu
  • punjab
  • rajnath-singh
  • sukhna-lake
  • sukhna-lake-chandigarh
  • the-unmute-breaking-news
  • women-firefighters

ਭਾਜਪਾ ਵਲੋਂ ਹਰਿਆਣਾ, ਤੇਲੰਗਾਨਾ ਤੇ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਜਾਰੀ

Saturday 08 October 2022 08:25 AM UTC+00 | Tags: aam-aadmi-party bharatiya-janata-party bjp breaking-news chief-minister-manhohar-lal-khatar congress haryana haryana-panchayat-election haryana-panchayat-election-2022 news panchayat-election punjabi-news telangana the-unmute-breaking-news the-unmute-punjabi-news vidhan-sabha-by-election vidhan-sabha-by-election-2022

ਚੰਡੀਗੜ੍ਹ 08 ਅਕਤੂਬਰ 2022: ਭਾਰਤੀ ਜਨਤਾ ਪਾਰਟੀ (Bharatiya Janata Party) ਨੇ ਹਰਿਆਣਾ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਤਿੰਨ ਉਮੀਦਵਾਰਾਂ ਦੇ ਨਾਂ ਜਾਰੀ ਕਰ ਦਿੱਤੇ ਹਨ। ਇਨ੍ਹਾਂ ਸੀਟਾਂ ‘ਤੇ 3 ਨਵੰਬਰ 2022 ਨੂੰ ਵੋਟਿੰਗ ਹੋਣ ਜਾ ਰਹੀ ਹੈ। ਚੋਣ ਕਮਿਸ਼ਨ ਨੇ 3 ਅਕਤੂਬਰ ਨੂੰ ਛੇ ਸੂਬਿਆਂ ਦੀਆਂ ਸੱਤ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ‘ਚ ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉੜੀਸਾ ‘ਚ ਇਕ-ਇਕ ਵਿਧਾਨ ਸਭਾ ਸੀਟ ‘ਤੇ ਵੋਟਿੰਗ ਹੋਵੇਗੀ, ਜਦਕਿ ਬਿਹਾਰ ਦੀਆਂ ਦੋ ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ।

The post ਭਾਜਪਾ ਵਲੋਂ ਹਰਿਆਣਾ, ਤੇਲੰਗਾਨਾ ਤੇ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਜਾਰੀ appeared first on TheUnmute.com - Punjabi News.

Tags:
  • aam-aadmi-party
  • bharatiya-janata-party
  • bjp
  • breaking-news
  • chief-minister-manhohar-lal-khatar
  • congress
  • haryana
  • haryana-panchayat-election
  • haryana-panchayat-election-2022
  • news
  • panchayat-election
  • punjabi-news
  • telangana
  • the-unmute-breaking-news
  • the-unmute-punjabi-news
  • vidhan-sabha-by-election
  • vidhan-sabha-by-election-2022

ਭਾਰਤੀ ਤੱਟ ਰੱਖਿਅਕ ਬਲਾਂ ਵਲੋਂ ਪਾਕਿਸਤਾਨੀ ਕਿਸ਼ਤੀ ਜ਼ਬਤ, 350 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਗ੍ਰਿਫਤਾਰ

Saturday 08 October 2022 08:38 AM UTC+00 | Tags: 350-6 6-arrested ats-gujarat breaking-news crime drug-news gujarat indian-coast-guard indian-coast-guard-force india-news news pakistani-boat pakistani-boat-seized

ਚੰਡੀਗੜ੍ਹ 08 ਅਕਤੂਬਰ 2022: ਗੁਜਰਾਤ ਦੇ ਤੱਟ ਤੋਂ ਇੱਕ ਵਾਰ ਫਿਰ ਪਾਕਿਸਤਾਨੀ ਕਿਸ਼ਤੀ ਬਰਾਮਦ ਹੋਈ ਹੈ। ਭਾਰਤੀ ਤੱਟ ਰੱਖਿਅਕ ਬਲ (Indian Coast Guard force) ਨੇ ਏਟੀਐਸ ਗੁਜਰਾਤ (ATS Gujarat) ਨਾਲ ਸਾਂਝੇ ਆਪ੍ਰੇਸ਼ਨ ਵਿੱਚ ਪਾਕਿਸਤਾਨੀ ਕਿਸ਼ਤੀ ਵਿੱਚੋਂ 50 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸਦੇ ਨਾਲ ਹੀ ਕਿਸ਼ਤੀ ਸਮੇਤ 6 ਜਣਿਆਂ ਨੂੰ ਵੀ ਹਿਰਾਸਤ ‘ਚ ਲੈ ਲਿਆ ਗਿਆ ਹੈ।

ਇਹ 6 ਜਣੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਨੇੜੇ ਫੜੇ ਗਏ ਸਨ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 350 ਕਰੋੜ ਰੁਪਏ ਦੱਸੀ ਜਾ ਰਹੀ ਹੈ। ਭਾਰਤੀ ਤੱਟ ਰੱਖਿਅਕ (ਆਈਸੀਜੀ) ਦੇ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇੱਕ ਸਾਲ ਵਿੱਚ ਆਈਸੀਜੀ ਅਤੇ ਏਟੀਐਸ ਦੀ ਇਹ ਛੇਵੀਂ ਕਾਰਵਾਈ ਹੈ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਘਟਨਾ ਹੈ।14 ਸਤੰਬਰ ਨੂੰ ਇੱਕ ਪਾਕਿਸਤਾਨੀ ਕਿਸ਼ਤੀ ਵਿੱਚੋਂ ਕਰੀਬ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ। ਦੱਸ ਦੇਈਏ ਕਿ ਪਾਕਿਸਤਾਨ ਤੋਂ ਲਗਾਤਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋ ਰਹੀ ਹੈ। ਏਟੀਐਸ ਅਤੇ ਭਾਰਤੀ ਤੱਟ ਰੱਖਿਅਕ ਬਲ ਮਿਲ ਕੇ ਇਸ ‘ਤੇ ਨਜ਼ਰ ਰੱਖ ਰਹੇ ਹਨ।

The post ਭਾਰਤੀ ਤੱਟ ਰੱਖਿਅਕ ਬਲਾਂ ਵਲੋਂ ਪਾਕਿਸਤਾਨੀ ਕਿਸ਼ਤੀ ਜ਼ਬਤ, 350 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਗ੍ਰਿਫਤਾਰ appeared first on TheUnmute.com - Punjabi News.

Tags:
  • 350-6
  • 6-arrested
  • ats-gujarat
  • breaking-news
  • crime
  • drug-news
  • gujarat
  • indian-coast-guard
  • indian-coast-guard-force
  • india-news
  • news
  • pakistani-boat
  • pakistani-boat-seized

Women'S Asia Cup: ਬੰਗਲਾਦੇਸ਼ ਖ਼ਿਲਾਫ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਕੀਤਾ ਫੈਸਲਾ

Saturday 08 October 2022 08:45 AM UTC+00 | Tags: bangladesh-vs-india bangladesh-vs-india-t-20 bcci breaking-news icc icc-2022-event india-won-the-toss ind-w-vs-ban-w pakistan sports-news t20-womens-asia-cup-2022 the-unmute-breaking-news the-unmute-punjabi-news wtc-2022-news

ਚੰਡੀਗੜ੍ਹ 08 ਅਕਤੂਬਰ 2022: (IND-W vs BAN-W) ਟੀ-20 ਮਹਿਲਾ ਏਸ਼ੀਆ ਕੱਪ 2022 ‘ਚ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ (Indian team) ਦਾ ਸਾਹਮਣਾ ਬੰਗਲਾਦੇਸ਼ (Bangladesh) ਨਾਲ ਹੈ। ਭਾਰਤੀ ਟੀਮ ਇਹ ਮੈਚ ਜਿੱਤ ਕੇ ਜਿੱਤ ਦੀ ਪਟੜੀ ‘ਤੇ ਵਾਪਸੀ ਪਰਤਣਾ ਚਾਹੇਗੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਜਿਕਰਯੋਗ ਹੈ ਕਿ ਬੀਤੇ ਦਿਨ ਏਸ਼ੀਆ ਕੱਪ 'ਚ ਪਾਕਿਸਤਾਨ (Pakistan) ਨੇ ਭਾਰਤ ਨੂੰ 13 ਦੌੜਾਂ ਨਾਲ ਹਰਾ ਦਿੱਤਾ ਸੀ । ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ 'ਚ ਛੇ ਵਿਕਟਾਂ 'ਤੇ 137 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ 19.4 ਓਵਰਾਂ 'ਚ 124 ਦੌੜਾਂ 'ਤੇ ਆਲ ਆਊਟ ਹੋ ਗਈ।

The post Women'S Asia Cup: ਬੰਗਲਾਦੇਸ਼ ਖ਼ਿਲਾਫ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਕੀਤਾ ਫੈਸਲਾ appeared first on TheUnmute.com - Punjabi News.

Tags:
  • bangladesh-vs-india
  • bangladesh-vs-india-t-20
  • bcci
  • breaking-news
  • icc
  • icc-2022-event
  • india-won-the-toss
  • ind-w-vs-ban-w
  • pakistan
  • sports-news
  • t20-womens-asia-cup-2022
  • the-unmute-breaking-news
  • the-unmute-punjabi-news
  • wtc-2022-news

ਬਟਾਲਾ ਪੁਲਿਸ ਨੇ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਬਬਲੂ ਨੂੰ ਕੀਤਾ ਗ੍ਰਿਫਤਾਰ

Saturday 08 October 2022 09:01 AM UTC+00 | Tags: aam-aadmi-party agtf amritsar-police batala breaking-news cm-bhagwant-mann firing-in-batala gangster-bablu gangsterencounter news punjab-agtf punjab-dgp punjab-dgp-gaurav-yadav punjab-police the-unmute-breaking-news the-unmute-latest-news the-unmute-news

ਚੰਡੀਗੜ੍ਹ 08 ਅਕਤੂਬਰ 2022: ਬਟਾਲਾ (Batala) ਨਜ਼ਦੀਕ ਪਿੰਡ ਕੋਟਲਾ ਬੱਝਾ ਵਿਖੇ ਚੱਲ ਰਹੀ ਪੁਲਿਸ ਅਤੇ ਕਥਿਤ ਗੈਂਗਸਟਰ ਵਿਚਾਲੇ ਮੁਕਾਬਲੇ ਦੇ ਚਾਰ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਕਮਾਦ ‘ਚੋਂ ਬਬਲੂ ਨਾਂ ਦੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ | ਇਸ ਦੌਰਾਨ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਮੌਜੂਦ ਹੈ |

ਅਮ੍ਰਿਤਸਰ ਅਤੇ ਬਟਾਲਾ ਪੁਲਿਸ ਨੂੰ ਲੋੜੀਂਦਾ ਵੱਖ ਵੱਖ ਅਪਰਾਧਿਕ ਮਾਮਲਿਆਂ ‘ਚ ਨਾਮਜ਼ਦ ਰਣਜੋਧ ਸਿੰਘ ਉਰਫ ਬਬਲੂ ਅੱਜ ਬਟਾਲਾ ਪੁਲਿਸ ਲਈ ਵੱਡੀ ਸਿਰਦਰਦੀ ਬਣਿਆ, ਜਿੱਥੇ ਅੱਜ ਪੁਲਿਸ ਵਲੋਂ ਜਦੋਂ ਬਬਲੂ ਨੂੰ ਉਸਦੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ‘ਚ ਗ੍ਰਿਫਤਾਰ ਕਰਨ ਲਈ ਛਾਪਾ ਮਾਰਿਆ ਤਾਂ ਉਹ ਉਥੋਂ ਪੁਲਿਸ ਤੇ ਫਾਇਰਿੰਗ ਕਰ ਫਰਾਰ ਹੋ ਗਿਆ ਅਤੇ ਕੁਝ ਕਿਲੋਮੀਟਰ ਦੀ ਦੂਰੀ ਤੇ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਬਟਾਲਾ ਤੋਂ ਕਰੀਬ 10 ਕਿਲੋਮੀਟਰ ਦੂਰੀ ਬਟਾਲਾ – ਜਲੰਧਰ ਮੁਖ ਮਾਰਗ ਤੇ ਪਿੰਡ ਕੋਟਲਾ ਬੱਝਾ ਸਿੰਘ ਵਿਖੇ ਕਮਾਦ ਦੇ ਖੇਤਾਂ ਚ ਲੁੱਕ ਗਿਆ |

ਪੁਲਿਸ ਵਲੋਂ ਵੀ ਪਿੱਛਾ ਕਰਦੇ ਪੂਰੇ ਪਿੰਡ ਨੂੰ ਘੇਰਾ ਪਾਇਆ ਗਿਆ ਅਤੇ ਸਵੇਰੇ 8 ਵਜੇ ਤੋਂ ਲੈਕੇ ਦੁਪਹਿਰ ਦੇ ਕਰੀਬ ਦੋ ਵਜੇ ਤੱਕ ਪੁਲਿਸ ਦਾ ਲੰਬਾ ਅਪਰੇਸ਼ਨ ਚੱਲਿਆ ਅਤੇ ਐਸਐਸਪੀ ਬਟਾਲਾ ਸਤਿੰਦਰ ਸਿੰਘ ਅਤੇ ਆਈ ਜੀ ਬਾਰਡਰ ਰੇਂਜ ਮੋਨੀਸ਼ ਚਾਵਲਾ ਦੀ ਅਗਵਾਈ ‘ਚ ਪੁਲਿਸ ਅਪਰੇਸ਼ਨ ਜਾਰੀ ਰਿਹਾ | ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਨੌਜਵਾਨ ਖਿਲਾਫ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਅਤੇ ਬਟਾਲਾ ‘ਚ ਵੱਖ ਵੱਖ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਸ ਨੌਜਵਾਨ ਦੀ ਪਹਿਚਾਣ ਰਣਜੋਧ ਸਿੰਘ ਉਰਫ ਬਬਲੂ ਦੱਸੀ ਗਈ ਹੈ |

ਪੁਲਿਸ ਦਾ ਦਾਅਵਾ ਹੈ ਕਿ ਉਸਦੇ ਪੰਜਾਬ ਦੇ ਵੱਡੇ ਗੈਂਗਸਟਰ ਨਾਲ ਸੰਬੰਧ ਹਨ ਅਤੇ ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਬਲੂ ਵਲੋਂ ਪੁਲਿਸ ਤੇ 20 -25 ਰਾਉਂਡ ਫਾਇਰ ਕੀਤੇ ਸਨ ਅਤੇ ਪੁਲਿਸ ਵਲੋਂ ਵੀ ਫਾਇਰਿੰਗ ਕੀਤੀ ਸੀ ਅਤੇ ਲੰਬੇ ਚੱਲੇ ਇਸ ਅਪਰੇਸ਼ਨ ‘ਚ ਉਹਨਾਂ ਵਲੋਂ ਰਣਜੋਧ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹ ਜਖਮੀ ਹਾਲਤ ‘ਚ ਹੈ ਅਤੇ ਉਸ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ |

ਇਸ ਸੰਬੰਧੀ ਐੱਸਐੱਸਪੀ ਸਤਿੰਦਰ ਸਿੰਘ ਬਟਾਲਾ ਨੇ ਦੱਸਿਆ ਕਿ ਦੋਵੇਂ ਪਾਸੇ 25-30 ਰਾਉਂਡ ਫਾਇਰਿੰਗ ਹੋਈ ਹੈ, ਉਨ੍ਹਾਂ ਕਿਹਾ ਕਿ ਬਬਲੂ ਕੋਲ ਦੋ 32 ਬੋਰ ਦੇ ਹਥਿਆਰ ਬਰਾਮਦ ਕੀਤੇ ਹਨ | ਉਨ੍ਹਾਂ ਕਿਹਾ ਰਣਜੋਧ ਸਿੰਘ ਬਬਲੂ ਕਾਫੀ ਸਮੇ ਤੋਂ ਬਟਾਲਾ ਵਿੱਚ ਸਰਗਰਮ ਸੀ ਅਤੇ ਅੰਮ੍ਰਿਤਸਰ ਦਿਹਾਤੀ ਵਿਚ ਇਸਦੇ ਖਿਲਾਫ ਐੱਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਮਕਸਦ ਪੰਜਾਬ ਨੂੰ ਗੈਂਗਸਟਰ ਮੁਕਤ ਕਰਨਾ ਹੈ ਜਿਸ ਲਈ ਅਸੀਂ ਲੱਗੇ ਹੋਏ ਹਾਂ |

The post ਬਟਾਲਾ ਪੁਲਿਸ ਨੇ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਬਬਲੂ ਨੂੰ ਕੀਤਾ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • agtf
  • amritsar-police
  • batala
  • breaking-news
  • cm-bhagwant-mann
  • firing-in-batala
  • gangster-bablu
  • gangsterencounter
  • news
  • punjab-agtf
  • punjab-dgp
  • punjab-dgp-gaurav-yadav
  • punjab-police
  • the-unmute-breaking-news
  • the-unmute-latest-news
  • the-unmute-news

ਨਫ਼ਰਤ ਤੇ ਹਿੰਸਾ ਫੈਲਾਉਣਾ ਇੱਕ ਦੇਸ਼ ਵਿਰੋਧੀ ਕੰਮ, ਅਸੀਂ ਅਜਿਹੇ ਲੋਕਾਂ ਵਿਰੁੱਧ ਲੜਾਂਗੇ: ਰਾਹੁਲ ਗਾਂਧੀ

Saturday 08 October 2022 09:47 AM UTC+00 | Tags: bharat-jodo-yatra bharat-jodo-yatra-latest-news breaking-news congress mallikarjun-kharge news pfi pfi-ban popular-front-of-india punjabi-news rahul-gandhi shashi-tharoor sonia-gandhi the-unmute-breaking-news the-unmute-punjab the-unmute-punjabi-news

ਚੰਡੀਗੜ੍ਹ 08 ਅਕਤੂਬਰ 2022: ਕੇਂਦਰ ਸਰਕਾਰ ਵੱਲੋਂ ਪਾਪੂਲਰ ਫਰੰਟ ਆਫ ਇੰਡੀਆ (PFI) 'ਤੇ ਪਾਬੰਦੀ ਲਾਉਣ ਤੋਂ ਬਾਅਦ ਇਸ ਮੁੱਦੇ 'ਤੇ ਪਹਿਲੀ ਵਾਰ ਬੋਲਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਕਿਹਾ, ''ਮੇਰਾ ਮੰਨਣਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਨਫ਼ਰਤ ਫੈਲਾਉਣ ਵਾਲਾ ਵਿਅਕਤੀ ਕੌਣ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਉਹ ਕਿਸ ਭਾਈਚਾਰੇ ਤੋਂ ਆਉਂਦੇ ਹਨ। ਨਫ਼ਰਤ ਅਤੇ ਹਿੰਸਾ ਫੈਲਾਉਣਾ ਇੱਕ ਦੇਸ਼ ਵਿਰੋਧੀ ਕੰਮ ਹੈ ਅਤੇ ਅਸੀਂ ਅਜਿਹੇ ਲੋਕਾਂ ਵਿਰੁੱਧ ਲੜਾਂਗੇ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸ਼ਨੀਵਾਰ ਨੂੰ ਕਰਨਾਟਕ ਦੇ ਤੁਮਕੁਰ ‘ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਖਦਸ਼ਿਆਂ ਨੂੰ ਖਾਰਜ ਕਰ ਦਿੱਤਾ ਕਿ ਗਾਂਧੀ ਪਰਿਵਾਰ ਪਾਰਟੀ ਦੇ ਅਗਲੇ ਪ੍ਰਧਾਨ ‘ਤੇ ਰਿਮੋਟ ਕੰਟਰੋਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਦੋਵੇਂ ਉਮੀਦਵਾਰ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ -ਮਜ਼ਬੂਤ ​​ਅਤੇ ਚੰਗੀ ਸਮਝ ਵਾਲੇ ਵਿਅਕਤੀ ਹਨ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਨੇ ਅੰਗਰੇਜ਼ਾਂ ਨਾਲ ਲੜਦਿਆਂ ਆਪਣੀਆਂ ਜਾਨਾਂ ਦਿੱਤੀਆਂ। ਰਾਹੁਲ ਨੇ ਕਿਹਾ ਕਿ ਮੇਰੀ ਸਮਝ ਅਨੁਸਾਰ ਆਰਐਸਐਸ ਅੰਗਰੇਜ਼ਾਂ ਦੀ ਮਦਦ ਕਰਦਾ ਸੀ ਅਤੇ ਸਾਵਰਕਰ ਅੰਗਰੇਜ਼ਾਂ ਤੋਂ ਵਜੀਫਾ ਲੈ ਰਿਹਾ ਸੀ। ਇਹ ਇਤਿਹਾਸਕ ਤੱਥ ਹਨ। ਸੁਤੰਤਰਤਾ ਸੰਗਰਾਮ ਵਿੱਚ ਭਾਜਪਾ ਕਿਤੇ ਨਜ਼ਰ ਨਹੀਂ ਆਵੇਗੀ।

The post ਨਫ਼ਰਤ ਤੇ ਹਿੰਸਾ ਫੈਲਾਉਣਾ ਇੱਕ ਦੇਸ਼ ਵਿਰੋਧੀ ਕੰਮ, ਅਸੀਂ ਅਜਿਹੇ ਲੋਕਾਂ ਵਿਰੁੱਧ ਲੜਾਂਗੇ: ਰਾਹੁਲ ਗਾਂਧੀ appeared first on TheUnmute.com - Punjabi News.

Tags:
  • bharat-jodo-yatra
  • bharat-jodo-yatra-latest-news
  • breaking-news
  • congress
  • mallikarjun-kharge
  • news
  • pfi
  • pfi-ban
  • popular-front-of-india
  • punjabi-news
  • rahul-gandhi
  • shashi-tharoor
  • sonia-gandhi
  • the-unmute-breaking-news
  • the-unmute-punjab
  • the-unmute-punjabi-news

ਅੰਮ੍ਰਿਤਸਰ ਹਵਾਈ ਅੱਡੇ 'ਤੇ ਤਸਕਰੀ ਕਰਕੇ ਲਿਆਂਦੀ 401 ਗ੍ਰਾਮ ਸੋਨੇ ਦੀ ਪੇਸਟ ਬਰਾਮਦ

Saturday 08 October 2022 10:07 AM UTC+00 | Tags: amritsar breaking-news customs-department-of-amritsar news punjabi-news sri-guru-ramdas-airport sri-guru-ramdas-airport-amritsar sri-guru-ramdas-airport-news the-unmute-breaking

ਚੰਡੀਗੜ੍ਹ 08 ਅਕਤੂਬਰ 2022: ਅੰਮ੍ਰਿਤਸਰ ਦੇ ਕਸਟਮ ਵਿਭਾਗ ਨੇ ਸੂਚਨਾ ਦੇ ਆਧਾਰ ‘ਤੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ (Sri Guru Ramdas Airport) ‘ਤੇ ਤਸਕਰੀ ਕਰਕੇ ਲਿਆਂਦੀ ਜਾ ਰਹੀ ਸੋਨੇ ਦੀ ਪੇਸਟ ਸਮੇਤ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ | ਜੋ ਕਿ ਇੰਡੀਗੋ ਦੀ ਫਲਾਈਟ ਨੰਬਰ 6E6072 ‘ਤੇ ਮੁੰਬਈ ਤੋਂ ਅੰਮ੍ਰਿਤਸਰ ਆ ਰਹੇ ਸਨ। ਉਨ੍ਹਾਂ ਦੇ ਕੈਬਿਨ ਬੈਗਾਂ ਦੀ ਜਾਂਚ ਕਰਨ ‘ਤੇ ਕਸਟਮ ਅਧਿਕਾਰੀਆਂ ਨੇ 401 ਗ੍ਰਾਮ ਸੋਨੇ ਦੀ ਪੇਸਟ ਅਤੇ 24 ਕੇਰਟ ਸ਼ੁੱਧਤਾ ਦਾ ਕੁੱਲ 336 ਗ੍ਰਾਮ ਸੋਨਾ ਬਰਾਮਦ ਕੀਤਾ ਹੈ| ਜਿਸਦੀ ਕੀਮਤ 17.77 ਲੱਖ ਰੁਪਏ ਦਾਸੀ ਜਾ ਰਹੀ ਹੈ |

ਕਸਟਮ ਵਿਭਾਗ ਵਲੋਂ ਹੋਰ ਪੁੱਛ-ਗਿੱਛ ਕਰਨ ‘ਤੇ ਖੁਲਾਸਾ ਹੋਇਆ ਕਿ ਉਕਤ ਸੋਨਾ ਦੁਬਈ ਤੋਂ ਮੁੰਬਈ ਲਈ ਉਸੇ ਜਹਾਜ਼ ‘ਚ ਤਸਕਰੀ ਕੀਤਾ ਗਿਆ ਸੀ ਅਤੇ ਇਹ ਦੋਵੇਂ ਯਾਤਰੀ ਜਹਾਜ਼ ‘ਚ ਸਵਾਰ ਹੋ ਕੇ ਮੁੰਬਈ ‘ਚ ਹੀ ਸੋਨਾ ਲੈ ਕੇ ਗਏ ਸਨ। 336 ਗ੍ਰਾਮ ਵਜ਼ਨ ਵਾਲੇ ਸੋਨੇ ਦੀ ਕੀਮਤ ਰੁਪਏ ਹੈ।

Amritsar

 

The post ਅੰਮ੍ਰਿਤਸਰ ਹਵਾਈ ਅੱਡੇ ‘ਤੇ ਤਸਕਰੀ ਕਰਕੇ ਲਿਆਂਦੀ 401 ਗ੍ਰਾਮ ਸੋਨੇ ਦੀ ਪੇਸਟ ਬਰਾਮਦ appeared first on TheUnmute.com - Punjabi News.

Tags:
  • amritsar
  • breaking-news
  • customs-department-of-amritsar
  • news
  • punjabi-news
  • sri-guru-ramdas-airport
  • sri-guru-ramdas-airport-amritsar
  • sri-guru-ramdas-airport-news
  • the-unmute-breaking

ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਜਾਂ ਸੁਰੱਖਿਆ ਨਹੀ ਦਿੱਤੀ ਤਾਂ ਦੇਸ਼ ਛੱਡਾਂਗਾ: ਸੰਤੋਖ ਸਿੰਘ

Saturday 08 October 2022 10:29 AM UTC+00 | Tags: bigg-boss-season-13 breaking-news crime news punjab-government punjabi-actress-shahnaz-gill punjab-police santokh-singh-sukh shahnaz-gill shehnaaz-gill shehnaaz-gills-father ssp-rural-swapan-sharma tarn-taran the-unmute-breaking-news the-unmute-latest-news

ਅੰਮ੍ਰਿਤਸਰ 08 ਅਕਤੂਬਰ 2022: ਪੰਜਾਬ ਵਿੱਚ ਲਗਾਤਾਰ ਹੀ ਲਾਅ ਐਂਡ ਆਰਡਰ ਦੀ ਸਥਿਤੀ ਖ਼ਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ | ਪੰਜਾਬ ਵਿੱਚ ਕਈ ਨਾਮੀ ਵਿਅਕਤੀ ਨੂੰ ਫਿਰੌਤੀਆਂ ਅਤੇ ਧਮਕੀਆਂ ਦੇ ਫੋਨ ਵੀ ਕੀਤੇ ਜਾ ਰਹੇ ਹਨ | ਉਥੇ ਹੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਵੀ ਬੀਤੇ ਦਿਨ ਫੋਨ ‘ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ |

ਉਨ੍ਹਾਂ ਵਲੋਂ ਅੱਜ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਉੱਥੇ ਹੀ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਦੋ ਨੰਬਰਾਂ ਤੋਂ ਕਾਲ ਆਈ ਸੀ ਅਤੇ ਉਹ ਆਪਣੇ ਆਪ ਨੂੰ ਹੈਪੀ ਦੱਸ ਰਿਹਾ ਸੀ ਇਥੋਂ ਤੱਕ ਕਿ ਉਸ ਵੱਲੋਂ ਪਹਿਲਾਂ ਵੀ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ |

ਉਨ੍ਹਾਂ ਕਿਹਾ ਕਿ ਉਸ ਵੱਲੋਂ ਸਾਫ਼ ਧਮਕੀ ਦਿੱਤੀ ਗਈ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਉਸ ਦਾ ਕਤਲ ਕਰ ਦਿੱਤਾ ਜਾਵੇਗਾ | ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਸੇ ਸਮੇਂ ਹੀ ਤਰਨਤਾਰਨ ਸਾਹਿਬ ਤੋਂ ਅੰਮ੍ਰਿਤਸਰ ਦੇ ਐਸਐਸਪੀ ਨੂੰ ਫੋਨ ਕੋਲ ਵੀ ਕੀਤਾ ਗਿਆ ਲੇਕਿਨ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਹੋਈ | ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚੇ ਹਨ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਇਸੇ ਤਰ੍ਹਾਂ ਦੇ ਹੀ ਹਾਲਾਤ ਰਹਿਣਗੇ ਤਾਂ ਉਨ੍ਹਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਹੋਣਾ ਪਵੇਗਾ | ਉਨ੍ਹਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਤਰਾ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਨੂੰ ਸਕਿਉਰਿਟੀ ਦਿੱਤੀ ਜਾਵੇ ਤਾਂ ਜੋ ਕਿ ਅਸੀਂ ਆਪਣੀ ਜਾਨ ਮਾਲ ਦੀ ਰੱਖਿਆ ਕਰ ਸਕੀਏ |

ਉਥੇ ਹੀ ਐੱਸ ਪੀ ਡੀ ਦਿਹਾਤੀ ਪੁਲਿਸ ਅੰਮ੍ਰਿਤਸਰ ਜਸਵੰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਨਾਜ਼ ਦੇ ਪਿਤਾ ਵੱਲੋਂ ਸਾਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਅਸੀਂ ਉਸ ਸ਼ਿਕਾਇਤ ਉਤੇ ਕੰਮ ਕਰਦੇ ਹੋਏ ਉਨ੍ਹਾਂ ਨੂੰ ਇਕ ਹੋਰ ਗੰਨਮੈਨ ਦੇ ਰਹੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਇਨ੍ਹਾਂ ਨੰਬਰਾਂ ਦੇ ਉੱਤੇ ਟਰੇਸ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦੀ ਕੋਸ਼ਿਸ਼ ਕਰਾਂਗੇ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਰੇਕ ਵਾਸੀ ਦੀ ਸੁਰੱਖਿਆ ਕਰਨਾ ਪੰਜਾਬ ਪੁਲਿਸ ਦਾ ਪਹਿਲਾ ਫਰਜ ਹੈ ਅਤੇ ਅਸੀਂ ਇਸ ਦੇ ਪਿਤਾ ਦੀ ਸੁਰੱਖਿਆ ਯਕੀਨੀ ਬਣਾਵਾਂਗੇ ਅਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ

ਸ਼ਹਿਨਾਜ਼ ਦੇ ਪਿਤਾ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸਕਿਉਰਿਟੀ ਨਾ ਮਿਲੀ ਤਾਂ ਉਹ ਪੰਜਾਬ ਨੂੰ ਅਤੇ ਭਾਰਤ ਨੂੰ ਛੱਡ ਕੇ ਵਿਦੇਸ਼ ਚਲੇ ਜਾਣਗੇ ਲੇਕਿਨ ਵੱਡੇ ਵੱਡੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਅੱਜ ਚੁੱਪ ਬੈਠੀ ਹੋਈ ਹੈ ਅਤੇ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਪੰਜਾਬ ਦੇ ਹਰ ਇਕ ਨਾਗਰਿਕ ਦਾ ਹਰੇਕ ਵਾਸੀ ਦਾ ਖੁਦ ਖਿਆਲ ਰੱਖਿਆ ਜਾਵੇ |

The post ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਜਾਂ ਸੁਰੱਖਿਆ ਨਹੀ ਦਿੱਤੀ ਤਾਂ ਦੇਸ਼ ਛੱਡਾਂਗਾ: ਸੰਤੋਖ ਸਿੰਘ appeared first on TheUnmute.com - Punjabi News.

Tags:
  • bigg-boss-season-13
  • breaking-news
  • crime
  • news
  • punjab-government
  • punjabi-actress-shahnaz-gill
  • punjab-police
  • santokh-singh-sukh
  • shahnaz-gill
  • shehnaaz-gill
  • shehnaaz-gills-father
  • ssp-rural-swapan-sharma
  • tarn-taran
  • the-unmute-breaking-news
  • the-unmute-latest-news

Air Force Day: ਚੰਡੀਗ੍ਹੜ ਸੁਖਨਾ ਲੇਕ ਵਿਖੇ ਏਅਰ ਸ਼ੋਅ 'ਚ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਕੇਂਦਰੀ ਰੱਖਿਆ ਮੰਤਰੀ

Saturday 08 October 2022 10:47 AM UTC+00 | Tags: 90th-anniversary-celebration 90th-anniversary-of-the-air-force air-chief-marshal-vr-chaudhary air-force-day air-force-unitr breaking-news chandigarh-air-show defense-minister-rajnath-singh disha-unit indian-air-force indian-air-force-day news president-draupadi-murmu punjab rajnath-singh sukhna-lake sukhna-lake-chandigarh the-unmute-breaking-news

ਚੰਡੀਗੜ੍ਹ 08 ਅਕਤੂਬਰ 2022: ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਸੁਖਨਾ ਲੇਕ ਚੰਡੀਗੜ੍ਹ (Sukhna Lake Chandigarh) ਵਿਖੇ ਹਵਾਈ ਸੈਨਾ ਦਾ ਏਅਰ ਸ਼ੋਅ ਸ਼ੁਰੂ ਹੋ ਗਿਆ ਹੈ | ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਰੱਖਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਰਾਜਪਾਲ ਬਨਵਾਰੀਲਾਲ ਪਰੋਹਿਤ ਵਿਸ਼ੇਸ ਤੌਰ ‘ਤੇ ਪਹੁੰਚੇ ਹਨ | ਹਵਾਈ ਸੈਨਾ ਦਿਵਸ 'ਤੇ ਚੰਡੀਗੜ੍ਹ ਦੇ ਨਾਲ ਅੱਜ ਪੂਰੀ ਦੁਨੀਆ ਭਾਰਤੀ ਹਵਾਈ ਸੈਨਾ ਦੀ ਬਹਾਦਰੀ ਦੇਖੇਗੀ।

ਇਸਦੇ ਨਾਲ ਹੀ ਹਵਾਈ ਸੈਨਾ ਦਿਵਸ ਦੇ ਫਲਾਈਪਾਸਟ ਵਿੱਚ 74 ਜਹਾਜ਼ ਹਿੱਸਾ ਲੈਣਗੇ। ਇਸ ਵਿਚ ਸਿੰਗਲ ਇੰਜਣ ਵਾਲੇ ਮਿਗ-21 ਜਹਾਜ਼, ਟਰਾਂਸਪੋਰਟ ਏਅਰਕ੍ਰਾਫਟ ਸਮੇਤ ਹੈਲੀਕਾਪਟਰ ਵੀ ਸ਼ਾਮਲ ਹੋਣਗੇ।

 

ImageImage

The post Air Force Day: ਚੰਡੀਗ੍ਹੜ ਸੁਖਨਾ ਲੇਕ ਵਿਖੇ ਏਅਰ ਸ਼ੋਅ ‘ਚ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਕੇਂਦਰੀ ਰੱਖਿਆ ਮੰਤਰੀ appeared first on TheUnmute.com - Punjabi News.

Tags:
  • 90th-anniversary-celebration
  • 90th-anniversary-of-the-air-force
  • air-chief-marshal-vr-chaudhary
  • air-force-day
  • air-force-unitr
  • breaking-news
  • chandigarh-air-show
  • defense-minister-rajnath-singh
  • disha-unit
  • indian-air-force
  • indian-air-force-day
  • news
  • president-draupadi-murmu
  • punjab
  • rajnath-singh
  • sukhna-lake
  • sukhna-lake-chandigarh
  • the-unmute-breaking-news

ਬਬਲੂ ਦੀ ਮਾਤਾ ਨੇ ਪੁਲਿਸ ਨੂੰ ਕੀਤੀ ਬੇਨਤੀ, ਕਾਨੂੰਨ ਮੁਤਾਬਕ ਕਾਰਵਾਈ ਕਰਨ ਪਰ ਮੇਰੇ ਬੱਚੇ ਨਾਲ ਧੱਕੇਸ਼ਾਹੀ ਨਾ ਕਰੇ

Saturday 08 October 2022 11:06 AM UTC+00 | Tags: aam-aadmi-party agtf amritsar-police bablu batala breaking-news cm-bhagwant-mann firing-in-batala gangster-bablu gangsterencounter news punjab-agtf punjab-dgp punjab-dgp-gaurav-yadav punjab-police the-unmute-breaking-news the-unmute-latest-news the-unmute-news village-kotla-bojha

ਅੰਮ੍ਰਿਤਸਰ 08 ਅਕਤੂਬਰ 2022: ਕਰੀਬ ਚਾਰ ਘੰਟੇ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਪਿੰਡ ਕੋਟਲਾ ਬੋਝਾ ਵਿਖੇ ਕਥਿਤ ਗੈਂਗਸਟਰ ਰਣਜੋਧ ਸਿੰਘ ਉਰਫ ਬਬਲੂ ਅਤੇ ਪੁਲਿਸ ਵਿਚਾਲੇ ਮੁਕਾਬਲਾ ਚੱਲਿਆ ਜਿਸ ਵਿੱਚ ਕਿ ਪੁਲਿਸ ਨੇ ਰਣਜੋਧ ਸਿੰਘ ਬਬਲੂ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ |

ਗੈਂਗਸਟਰ ਰਣਜੋਧ ਸਿੰਘ ਬਬਲੂ ਦੀ ਗੱਲ ਕੀਤੀ ਜਾਵੇ ਤਾਂ ਉਹ ਅੰਮ੍ਰਿਤਸਰ ਦੇ ਪਿੰਡ ਉਦੋਨੰਗਲ ਦਾ ਰਹਿਣ ਵਾਲਾ ਹੈ ਅਤੇ ਹੁਣ ਰਣਜੋਧ ਸਿੰਘ ਬਬਲੂ ਦੇ ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ | ਇਸ ਦੌਰਾਨ ਗੱਲਬਾਤ ਕਰਦਿਆਂ ਰਣਜੋਧ ਸਿੰਘ ਬਬਲੂ ਦੀ ਮਾਤਾ ਨੇ ਕਿਹਾ ਕਿ ਉਹ ਇਸ ਪਿੰਡ ‘ਚੋਂ ਆਪਣੇ ਪਰਿਵਾਰ ਨਾਲ ਬਹੁਤ ਸਾਲ ਪਹਿਲਾਂ ਹੀ ਬਟਾਲੇ ਚਲਾ ਗਿਆ ਸੀ ਅਤੇ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ |

ਲੇਕਿਨ ਰਣਜੋਧ ਸਿੰਘ ਬਬਲੂ ਨੇ ਕੁਝ ਮਾੜਾ ਕੀਤਾ ਹੈ ਤਾਂ ਹੀ ਪੁਲਿਸ ਉਸ ਨੂੰ ਫੜਨ ਪਹੁੰਚੀ ਹੈ ਉਨ੍ਹਾਂ ਕਿਹਾ ਕਿ ਪੁਲਿਸ ਬਬਲੂ ਦੇ ਉੱਤੇ ਕਾਨੂੰਨੀ ਕਰੇ ਪਰ ਬਬਲੂ ਦੇ ਨਾਲ ਕਿਸੇ ਤਰੀਕੇ ਦੀ ਕੋਈ ਧੱਕੇਸ਼ਾਹੀ ਨਾ ਕਰੇ | ਇਸ ਦੇ ਨਾਲ ਹੀ ਬਬਲੂ ਦੀ ਮਾਤਾ ਗੁਰਮੀਤ ਕੌਰ ਨੇ ਕਿਹਾ ਕਿ ਜਦੋਂ ਉਹ ਗਲਤ ਕੰਮਾਂ ‘ਚ ਸੀ ਤਾਂ ਪੁਲਿਸ ਵੱਲੋਂ ਪਰਿਵਾਰ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ | ਜਿਸ ਕਰਕੇ ਸਾਡੇ ਵੱਲੋਂ ਬਬਲੂ ਨੂੰ ਘਰ ਤੋਂ ਬੇਦਖਲ ਕਰ ਦਿੱਤਾ ਸੀ ਗੈਂਗਸਟਰ ਰਣਜੋਧ ਸਿੰਘ ਬਬਲੂ ਦੀ ਮਾਤਾ ਨੇ ਕਿਹਾ ਕਿ ਬਬਲੂ ਬਟਾਲੇ ਵਿਚ ਆਪਣੀ ਪਤਨੀ ਤੇ ਆਪਣੇ ਬੱਚਿਆਂ ਦੇ ਨਾਲ ਹੀ ਰਹਿੰਦਾ ਸੀ ਅਤੇ ਉਸ ਦਾ ਸਾਡੇ ਨਾਲ ਕੋਈ ਵੀ ਹੁਣ ਸੰਬੰਧ ਨਹੀਂ ਹੈ |

ਇਥੇ ਜ਼ਿਕਰਯੋਗ ਹੈ ਕਿ ਕਈ ਅਪਰਾਧਿਕ ਮਾਮਲਿਆਂ ਵਿੱਚ ਰਣਜੋਧ ਸਿੰਘ ਬਬਲੂ ਦਾ ਨਾਮ ਸਾਹਮਣੇ ਆ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਵਲੋਂ ਅੱਜ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਰਣਜੋਧ ਸਿੰਘ ਬਬਲੂ ਨੇ ਪੁਲਿਸ ਉਪਰ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ ਅਤੇ ਪੁਲਿਸ ਅਤੇ ਗੈਂਗਸਟਰ ਬਬਲੂ ਵਿਚਾਲੇ ਕਰੀਬ ਚਾਰ ਘੰਟੇ ਤੱਕ ਪੁਲਿਸ ਮੁਕਾਬਲਾ ਚੱਲਿਆ ਜਿਸ ਤੋਂ ਬਾਅਦ ਬਟਾਲਾ ਅਤੇ ਗੁਰਦਾਸਪੁਰ ਪੁਲਿਸ ਵੱਲੋਂ ਰਣਜੋਧ ਸਿੰਘ ਬਬਲੂ ਅਤੇ ਉਸਦੇ ਦੋ ਸਾਥੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਜਿਨ੍ਹਾਂ ਵਿਚੋਂ ਇਕ ਵਿਅਕਤੀ ਜ਼ਖਮੀ ਹੈ ਜਿਸ ਦਾ ਕਿ ਹੁਣ ਇਲਾਜ ਵੀ ਚੱਲ ਰਿਹਾ ਹੈ |

The post ਬਬਲੂ ਦੀ ਮਾਤਾ ਨੇ ਪੁਲਿਸ ਨੂੰ ਕੀਤੀ ਬੇਨਤੀ, ਕਾਨੂੰਨ ਮੁਤਾਬਕ ਕਾਰਵਾਈ ਕਰਨ ਪਰ ਮੇਰੇ ਬੱਚੇ ਨਾਲ ਧੱਕੇਸ਼ਾਹੀ ਨਾ ਕਰੇ appeared first on TheUnmute.com - Punjabi News.

Tags:
  • aam-aadmi-party
  • agtf
  • amritsar-police
  • bablu
  • batala
  • breaking-news
  • cm-bhagwant-mann
  • firing-in-batala
  • gangster-bablu
  • gangsterencounter
  • news
  • punjab-agtf
  • punjab-dgp
  • punjab-dgp-gaurav-yadav
  • punjab-police
  • the-unmute-breaking-news
  • the-unmute-latest-news
  • the-unmute-news
  • village-kotla-bojha

ਖੇਡ ਮੰਤਰੀ ਮੀਤ ਹੇਅਰ ਨੇ ਹਰਮਨਪ੍ਰੀਤ ਸਿੰਘ ਨੂੰ ਵਿਸ਼ਵ ਦਾ ਸਰਵੋਤਮ ਖਿਡਾਰੀ ਚੁਣੇ ਜਾਣ 'ਤੇ ਦਿੱਤੀ ਮੁਬਾਰਕਬਾਦ

Saturday 08 October 2022 11:15 AM UTC+00 | Tags: aam-aadmi-party breaking-news cm-bhagwant-mann drag-flicker-harmanpreet-singh fih fih-player-of-the-year fih-player-of-the-year-2022 gurmeet-singh-meet gurmeet-singh-meet-hayer-politician harmanpreet-singh hockey-palyer-harmanpreet-singh indian-hockey-news indian-hockey-team international-hockey-federation news news-sports-news sports-news the-unmute-breaking-news the-unmute-update worlds-best-hockey-player

ਚੰਡੀਗੜ੍ਹ 08 ਅਕਤੂਬਰ 2022: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਹਰਮਨਪ੍ਰੀਤ ਸਿੰਘ (Harmanpreet Singh) ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ (ਐਫ.ਆਈ.ਐਚ.) ਵੱਲੋਂ ਸਾਲ 2021-22 ਲਈ ਵਿਸ਼ਵ ਦਾ ਸਰਵੋਤਮ ਹਾਕੀ ਖਿਡਾਰੀ ਚੁਣੇ ਜਾਣ ਉੱਤੇ ਮੁਬਾਰਕਬਾਦ ਦਿੱਤੀ ਹੈ। ਭਾਰਤੀ ਹਾਕੀ ਟੀਮ ਦੇ ਡਿਫੈਂਡਰ ਤੇ ਮਾਹਿਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਲਗਾਤਾਰ ਦੂਜੇ ਸਾਲ ਐਫ.ਆਈ.ਐਚ. ਪਲੇਅਰ ਆਫ ਦਾ ਯੀਅਰ ਚੁਣਿਆ ਗਿਆ।

ਮੀਤ ਹੇਅਰ ਨੇ ਹਰਮਨਪ੍ਰੀਤ ਸਿੰਘ ਨੂੰ ਨਿੱਜੀ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀ ਨੂੰ ਲਗਾਤਾਰ ਦੂਜੇ ਸਾਲ ਵਿਸ਼ਵ ਦਾ ਬਿਹਤਰੀਨ ਖਿਡਾਰੀ ਚੁਣਿਆ ਗਿਆ ਹੈ। ਪਿਛਲੇ ਸਾਲ ਵੀ ਹਰਮਨਪ੍ਰੀਤ ਸਿੰਘ ਨੂੰ ਇਹ ਮਾਣ ਮਿਲਿਆ ਸੀ। ਅੰਮ੍ਰਿਤਸਰ ਜ਼ਿਲੇ ਦੇ ਪਿੰਡ ਤਿੰਮੋਵਾਲ ਦਾ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਵਿੱਚ 6 ਗੋਲ ਅਤੇ ਇਸ ਸਾਲ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 9 ਗੋਲ ਕੀਤੇ ਸਨ। ਓਲੰਪਿਕਸ ਵਿੱਚ ਭਾਰਤ ਨੇ 41 ਸਾਲ ਬਾਅਦ ਕਾਂਸੀ ਦਾ ਤਮਗਾ ਜਿੱਤਿਆ ਸੀ ਜਦੋਂਕਿ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਹਰਮਨਪ੍ਰੀਤ ਸਿੰਘ ਨੇ ਭਾਰਤ ਵੱਲੋਂ ਹੁਣ ਤੱਕ 155 ਕੌਮਾਂਤਰੀ ਮੈਚ ਖੇਡੇ ਹਨ ਤੇ ਕੁੱਲ 115 ਗੋਲ ਕੀਤੇ ਹਨ।

ਖੇਡ ਮੰਤਰੀ ਨੇ ਕਿਹਾ ਕਿ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਹਰਮਨਪ੍ਰੀਤ ਸਿੰਘ ਤੋਂ ਇਲਾਵਾ ਭਾਰਤੀ ਪੁਰਸ਼ ਟੀਮ ਦੇ ਗੋਲਕੀਪਰ ਪੀ ਆਰ ਸ੍ਰੀਜੇਸ਼ ਤੇ ਮਹਿਲਾ ਟੀਮ ਦੀ ਗੋਲ ਕੀਪਰ ਸਵਿਤਾ ਪੂਨੀਆ ਨੂੰ ਵੀ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿੱਚ ਐਫ.ਆਈ.ਐਚ. ਗੋਲ ਕੀਪਰ ਆਫ ਦਾ ਯੀਅਰ ਚੁਣਿਆ ਗਿਆ। ਮੀਤ ਹੇਅਰ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਦੇਸ਼ ਵਿੱਚ ਹਾਕੀ ਖਿਡਾਰੀਆਂ ਨੂੰ ਹੋਰ ਵੀ ਚੰਗਾ ਖੇਡਣ ਦੀ ਪ੍ਰੇਰਨਾ ਮਿਲੇਗੀ।

 

The post ਖੇਡ ਮੰਤਰੀ ਮੀਤ ਹੇਅਰ ਨੇ ਹਰਮਨਪ੍ਰੀਤ ਸਿੰਘ ਨੂੰ ਵਿਸ਼ਵ ਦਾ ਸਰਵੋਤਮ ਖਿਡਾਰੀ ਚੁਣੇ ਜਾਣ ‘ਤੇ ਦਿੱਤੀ ਮੁਬਾਰਕਬਾਦ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • drag-flicker-harmanpreet-singh
  • fih
  • fih-player-of-the-year
  • fih-player-of-the-year-2022
  • gurmeet-singh-meet
  • gurmeet-singh-meet-hayer-politician
  • harmanpreet-singh
  • hockey-palyer-harmanpreet-singh
  • indian-hockey-news
  • indian-hockey-team
  • international-hockey-federation
  • news
  • news-sports-news
  • sports-news
  • the-unmute-breaking-news
  • the-unmute-update
  • worlds-best-hockey-player

ਸ਼ਹਿਰੀ ਵਿਕਾਸ ਅਥਾਰਟੀਆਂ ਨੂੰ ਰੈਗੂਲੇਟਰੀ ਪ੍ਰਵਾਨਗੀਆਂ ਸੰਬੰਧੀ ਸੌਂਪੀਆਂ ਅਹਿਮ ਸ਼ਕਤੀਆਂ: ਅਮਨ ਅਰੋੜਾ

Saturday 08 October 2022 11:22 AM UTC+00 | Tags: aam-aadmi-party additional-chief-administrator aman-arora breaking-news building-plan change-of-land-use clu completion-certificate layout msmes news punjab-government punjabi-news punjab-news the-unmute-breaking-news the-unmute-punjabi-news

ਚੰਡੀਗੜ੍ਹ 08 ਅਕਤੂਬਰ 2022: ਪੰਜਾਬ ਸਰਕਾਰ ਨੇ ਜ਼ਮੀਨ ਦੀ ਵਰਤੋਂ ਦੀ ਤਬਦੀਲੀ (ਸੀ.ਐਲ.ਯੂ.) ਸਬੰਧੀ ਸਰਟੀਫਿਕੇਟ, ਮੁਕੰਮਲਤਾ ਸਰਟੀਫਿਕੇਟ, ਲੇਅ-ਆਊਟ ਅਤੇ ਬਿਲਡਿੰਗ ਪਲਾਨ ਸਬੰਧੀ ਕੇਸਾਂ ਦੇ ਜਲਦੀ ਨਿਪਟਾਰੇ ਲਈ ਰੈਗੂਲੇਟਰੀ ਪ੍ਰਵਾਨਗੀਆਂ ਦੇਣ ਸਬੰਧੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾ ਦਿੱਤਾ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਰੈਗੂਲੇਟਰੀ ਪ੍ਰਵਾਨਗੀਆਂ ਦਾ ਵਿਕੇਂਦਰੀਕਰਨ ਕਰਦਿਆਂ ਆਪਣੇ ਅਧੀਨ ਸ਼ਹਿਰੀ ਵਿਕਾਸ ਅਥਾਰਟੀਆਂ ਨੂੰ ਵਧੇਰੇ ਸ਼ਕਤੀਆਂ ਸੌਂਪੀਆਂ ਗਈਆਂ ਹਨ।

ਸੂਬੇ ਵਿੱਚ ਕਾਰੋਬਾਰ ਨੂੰ ਹੋਰ ਸੁਖਾਲਾ ਬਣਾਉਣ ਨੂੰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਦੱਸਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ  ਅਮਨ ਅਰੋੜਾ ਨੇ ਦੱਸਿਆ ਕਿ ਇਹ ਫ਼ੈਸਲਾ ਨਿਰਧਾਰਤ ਸਮਾਂ-ਸੀਮਾ ਅੰਦਰ ਕੇਸਾਂ ਦੇ ਨਿਪਟਾਰੇ ਲਈ ਬੇਹੱਦ ਅਹਿਮ ਸਿੱਧ ਹੋਵੇਗਾ ਕਿਉਂਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਰੈਗੂਲੇਟਰੀ ਪ੍ਰਵਾਨਗੀਆਂ ਦੇਣ ਲਈ ਸਥਾਨਕ ਪੱਧਰ ‘ਤੇ ਆਪਣੀਆਂ ਅਥਾਰਟੀਆਂ ਨੂੰ ਅਧਿਕਾਰਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਮੋਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਦੀਆਂ ਸ਼ਹਿਰੀ ਵਿਕਾਸ ਅਥਾਰਟੀਆਂ ਆਪਣੇ ਪੱਧਰ ‘ਤੇ ਰੈਗੂਲੇਟਰੀ ਪ੍ਰਵਾਨਗੀਆਂ ਦੇਣ ਦੇ ਸਮਰੱਥ ਹੋ ਜਾਣਗੀਆਂ। ਇਨ੍ਹਾਂ ਅਥਾਰਟੀਆਂ ਦੀ ਅਗਵਾਈ ਮੁੱਖ ਪ੍ਰਸ਼ਾਸਕ ਕਰ ਰਹੇ ਹਨ।

ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਨੇ ਦੱਸਿਆ ਕਿ ਹੁਣ ਮੁੱਖ ਪ੍ਰਸ਼ਾਸਕ ਸਾਰੀਆਂ ਸ਼੍ਰੇਣੀਆਂ ਦੀਆਂ ਕਾਲੋਨੀਆਂ ਲਈ ਲਾਇਸੈਂਸ ਜਾਰੀ ਕਰ ਸਕਣਗੇ। ਸਬੰਧਤ ਅਥਾਰਟੀ ਦੇ ਸੀ.ਏ. ਦੀ ਪ੍ਰਧਾਨਗੀ ਹੇਠਲੀ ਕਮੇਟੀ ਰਿਹਾਇਸ਼ੀ/ਉਦਯੋਗਿਕ/ਵਪਾਰਕ ਕਾਲੋਨੀ, ਮੈਗਾ ਪ੍ਰਾਜੈਕਟਾਂ ਅਤੇ ਉਦਯੋਗਿਕ ਪਾਰਕਾਂ (ਮੌਜੂਦਾ ਪ੍ਰਾਜੈਕਟਾਂ ਦੇ ਵਿਸਥਾਰ ਸਮੇਤ) ਦੇ ਲੇਅ-ਆਊਟ ਪਲਾਨ ਨੂੰ ਪ੍ਰਵਾਨਗੀ ਦੇਵੇਗੀ।

ਇਸ ਕਮੇਟੀ ਨੂੰ 15 ਏਕੜ ਤੋਂ ਵੱਧ ਦੇ ਉਦਯੋਗਾਂ ਨੂੰ ਛੱਡ ਕੇ ਸਾਰੇ ਸਟੈਂਡਅਲੋਨ ਪ੍ਰਾਜੈਕਟਾਂ ਤੋਂ ਇਲਾਵਾ ਇਕ ਏਕੜ ਤੋਂ ਉੱਪਰ ਦੇ ਮਨਜ਼ੂਰਸ਼ੁਦਾ ਪ੍ਰਾਈਵੇਟ ਪ੍ਰਾਜੈਕਟਾਂ ਵਿੱਚ ਸਨਅਤੀ ਅਤੇ ਚੰਕ ਸਾਈਟਾਂ ਸਮੇਤ ਇੱਕ ਏਕੜ ਤੋਂ ਵੱਧ ਦੀਆਂ ਅਲਾਟ ਕੀਤੀਆਂ/ਨਿਲਾਮੀ ਵਾਲੀਆਂ ਸਾਰੀਆਂ ਚੰਕ ਸਾਈਟਾਂ ਦੇ ਬਿਲਡਿੰਗ ਪਲਾਨ ਨੂੰ ਮਨਜ਼ੂਰੀ ਦੇਣ ਲਈ ਵੀ ਅਧਿਕਾਰਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਬੰਧਤ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ (ਏ.ਸੀ.ਏ.) ਦੀ ਅਗਵਾਈ ਵਾਲੀ ਕਮੇਟੀ ਕੋਲ ਇੱਕ ਏਕੜ ਤੱਕ ਦੀਆਂ ਸਾਰੀਆਂ ਅਲਾਟ ਕੀਤੀਆਂ/ਨਿਲਾਮੀ ਵਾਲੀਆਂ ਚੰਕ ਸਾਈਟਾਂ ਸਮੇਤ ਉਦਯੋਗਾਂ ਦੇ ਬਿਲਡਿੰਗ ਪਲਾਨ ਨੂੰ ਪ੍ਰਵਾਨਗੀ ਦੇਣ ਦਾ ਅਧਿਕਾਰ ਹੋਵੇਗਾ, ਜਿਸ ਵਿੱਚ ਅਰਬਨ ਅਸਟੇਟ/ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਵਾਨਿਤ ਪ੍ਰਾਜੈਕਟਾਂ ਵਿੱਚ ਇੱਕ ਏਕੜ ਤੱਕ ਦੇ ਹੋਰ ਸਾਰੇ ਪਲਾਟ ਵੀ ਸ਼ਾਮਲ ਹਨ।

ਚੀਫ ਟਾਊਨ ਪਲਾਨਰ ਪੁੱਡਾ ਨੂੰ ਸਿੱਖਿਆ/ਮੈਡੀਕਲ/ਧਾਰਮਿਕ/ਸਮਾਜਿਕ ਚੈਰੀਟੇਬਲ ਸੰਸਥਾਵਾਂ, 15 ਏਕੜ ਤੋਂ ਵੱਧ ਦੇ ਫਾਰਮ ਹਾਊਸ ਅਤੇ ਹੋਟਲ ਤੇ ਖਾਣ-ਪੀਣ ਵਾਲੀਆਂ ਥਾਵਾਂ ਸਮੇਤ ਵਪਾਰਕ ਅਦਾਰਿਆਂ ਦੀ ਕੰਪਾਊਂਡਿੰਗ ਸਬੰਧੀ ਪ੍ਰਵਾਨਗੀ ਦੇਣ ਲਈ ਅਧਿਕਾਰਤ ਕੀਤਾ ਗਿਆ ਹੈ।

ਸਿਨਹਾ ਨੇ ਦੱਸਿਆ ਕਿ ਸਬੰਧਤ ਸਰਕਲ ਦੇ ਸੀਨੀਅਰ ਟਾਊਨ ਪਲਾਨਰ ਕੋਲ ਰਿਹਾਇਸ਼ੀ/ਉਦਯੋਗਿਕ/ਵਪਾਰਕ ਕਾਲੋਨੀ, ਮੈਗਾ ਪ੍ਰਾਜੈਕਟਾਂ ਅਤੇ ਉਦਯੋਗਿਕ ਪਾਰਕਾਂ (ਮੌਜੂਦਾ ਪ੍ਰਾਜੈਕਟਾਂ ਦੇ ਵਿਸਥਾਰ ਸਮੇਤ) ਦੇ ਜ਼ੋਨਿੰਗ ਪਲਾਨ ਲਈ ਪ੍ਰਵਾਨਗੀ ਦੇਣ ਤੋਂ ਇਲਾਵਾ ਸਾਰੇ ਸਟੈਂਡਅਲੋਨ ਉਦਯੋਗਿਕ ਐਮ.ਐਸ.ਐਮ.ਈ. ਜ਼ਿਲ੍ਹਾ ਪੱਧਰੀ ਪ੍ਰਾਜੈਕਟਾਂ ਦੇ ਬਿਲਡਿੰਗ ਪਲਾਨ, ਉਦਯੋਗ ਨੂੰ ਛੱਡ ਕੇ 15 ਏਕੜ ਤੱਕ ਦੇ ਸਾਰੇ ਸਟੈਂਡਅਲੋਨ ਪ੍ਰਾਜੈਕਟਾਂ ਦੇ ਬਿਲਡਿੰਗ ਪਲਾਨ, ਸਿੱਖਿਆ/ਮੈਡੀਕਲ/ਧਾਰਮਿਕ/ਸਮਾਜਿਕ ਚੈਰੀਟੇਬਲ ਸੰਸਥਾਵਾਂ ਦੀ ਕੰਪਾਊਂਡਿੰਗ, 15 ਏਕੜ ਤੱਕ ਦੇ ਫਾਰਮ ਹਾਊਸ ਅਤੇ 10 ਏਕੜ ਤੱਕ ਦੀਆਂ ਸਾਰੀਆਂ ਉਦਯੋਗਿਕ ਇਮਾਰਤਾਂ ਦੀ ਕੰਪਾਊਂਡਿੰਗ ਸਬੰਧੀ ਪ੍ਰਵਾਨਗੀ ਦੇਣ ਦੇ ਅਧਿਕਾਰ ਹੋਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਸੀਨੀਅਰ ਟਾਊਨ ਪਲਾਨਰ, ਪੀ.ਬੀ.ਆਈ.ਪੀ. ਸਾਰੇ ਸਟੈਂਡਅਲੋਨ ਉਦਯੋਗਿਕ ਸੂਬਾ ਪੱਧਰੀ ਪ੍ਰਾਜੈਕਟਾਂ ਅਤੇ 10 ਏਕੜ ਤੋਂ ਉੱਪਰ ਦੀਆਂ ਸਾਰੀਆਂ ਉਦਯੋਗਿਕ ਇਮਾਰਤਾਂ ਦੀ ਕੰਪਾਊਂਡਿੰਗ ਲਈ ਪ੍ਰਵਾਨਗੀ ਦੇਣ ਲਈ ਅਧਿਕਾਰਤ ਹੋਣਗੇ। ਇਸੇ ਤਰ੍ਹਾਂ ਜ਼ਿਲ੍ਹਾ ਟਾਊਨ ਪਲਾਨਰ ਨੂੰ ਰਾਈਸ ਸ਼ੈੱਲਰ, ਇੱਟਾਂ ਦੇ ਭੱਠੇ, ਪੈਟਰੋਲ ਪੰਪ ਅਤੇ ਸਟੋਨ ਕਰੱਸ਼ਰ ਦੇ ਬਿਲਡਿੰਗ ਪਲਾਨ ਨੂੰ ਮਨਜ਼ੂਰੀ ਦੇਣ ਲਈ ਅਧਿਕਾਰਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਕੰਮਲ/ਅੰਸ਼ਕ ਮੁਕੰਮਲ/ਕਬਜ਼ੇ ਸਬੰਧੀ ਸਰਟੀਫਿਕੇਟ ਜਾਰੀ ਕਰਨ ਲਈ ਸਮਰੱਥ ਅਥਾਰਟੀ ਲੇਅ-ਆਊਟ ਪਲਾਨ/ਬਿਲਡਿੰਗ ਪਲਾਨ ਨੂੰ ਮਨਜ਼ੂਰੀ ਦੇਣ ਵਾਲੀ ਅਥਾਰਟੀ ਹੀ ਹੋਵੇਗੀ।

 

The post ਸ਼ਹਿਰੀ ਵਿਕਾਸ ਅਥਾਰਟੀਆਂ ਨੂੰ ਰੈਗੂਲੇਟਰੀ ਪ੍ਰਵਾਨਗੀਆਂ ਸੰਬੰਧੀ ਸੌਂਪੀਆਂ ਅਹਿਮ ਸ਼ਕਤੀਆਂ: ਅਮਨ ਅਰੋੜਾ appeared first on TheUnmute.com - Punjabi News.

Tags:
  • aam-aadmi-party
  • additional-chief-administrator
  • aman-arora
  • breaking-news
  • building-plan
  • change-of-land-use
  • clu
  • completion-certificate
  • layout
  • msmes
  • news
  • punjab-government
  • punjabi-news
  • punjab-news
  • the-unmute-breaking-news
  • the-unmute-punjabi-news

Women'S Asia Cup: ਸ਼ੈਫਾਲੀ ਤੇ ਦੀਪਤੀ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ, ਭਾਰਤ ਨੇ ਬੰਗਲਾਦੇਸ਼ ਨੂੰ 59 ਦੌੜਾਂ ਨਾਲ ਹਰਾਇਆ

Saturday 08 October 2022 11:35 AM UTC+00 | Tags: bangladesh-vs-india bangladesh-vs-india-t-20 bcci breaking-news crickter-deepti-sharma deepti-sharma icc icc-2022-event india-won-the-toss ind-w-vs-ban-w news pakistan shefali-verma sports-news t20-womens-asia-cup-2022 the-unmute-breaking-news the-unmute-punjabi-news womens-asia-cup-2022 wtc-2022-news

ਚੰਡੀਗੜ੍ਹ 08 ਅਕਤੂਬਰ 2022: (IND-W vs BAN-W) ਟੀ-20 ਮਹਿਲਾ ਏਸ਼ੀਆ ਕੱਪ 2022 'ਚ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ (Indian team) ਨੇ ਬੰਗਲਾਦੇਸ਼ ਨੂੰ 59 ਦੌੜਾਂ ਨਾਲ ਹਰਾ ਦਿੱਤਾ ਹੈ | ਮੈਚ ਵਿਚ ਦੀਪਤੀ ਸ਼ਰਮਾ ਅਤੇ ਸ਼ੈਫਾਲੀ ਵਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ |

ਭਰਤੀ ਟੀਮ ਵਲੋਂ ਦਿੱਤੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 20 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 100 ਦੌੜਾਂ ਹੀ ਬਣਾ ਸਕੀ। ਭਾਰਤ ਲਈ ਦੀਪਤੀ ਸ਼ਰਮਾ ਨੇ ਚਾਰ ਓਵਰਾਂ ਵਿੱਚ 13 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਸ਼ੈਫਾਲੀ ਵਰਮਾ ਨੇ 4 ਓਵਰਾਂ ‘ਚ ਸਿਰਫ 10 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਸ਼ੈਫਾਲੀ ਵਰਮਾ ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਸਮ੍ਰਿਤੀ ਮੰਧਾਨਾ ਦੇ ਨਾਲ 96 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਭਾਰਤੀ ਟੀਮ ਨੇ ਏਸ਼ੀਆ ਕੱਪ ਦੇ 15ਵੇਂ ਮੈਚ ‘ਚ ਬੰਗਲਾਦੇਸ਼ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾਈਆਂ।

ਸ਼ੈਫਾਲੀ ਨੇ 44 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ ਅਤੇ ਮੰਧਾਨਾ ਨੇ 38 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ਾਂ ਤੋਂ ਇਲਾਵਾ ਤੀਜੇ ਨੰਬਰ ‘ਤੇ ਖੇਡਣ ਆਈ ਜੇਮਿਮਾ ਰੌਡਰਿਗਜ਼ ਨੇ 24 ਗੇਂਦਾਂ ‘ਤੇ ਅਜੇਤੂ 35 ਦੌੜਾਂ ਬਣਾਈਆਂ।

The post Women'S Asia Cup: ਸ਼ੈਫਾਲੀ ਤੇ ਦੀਪਤੀ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ, ਭਾਰਤ ਨੇ ਬੰਗਲਾਦੇਸ਼ ਨੂੰ 59 ਦੌੜਾਂ ਨਾਲ ਹਰਾਇਆ appeared first on TheUnmute.com - Punjabi News.

Tags:
  • bangladesh-vs-india
  • bangladesh-vs-india-t-20
  • bcci
  • breaking-news
  • crickter-deepti-sharma
  • deepti-sharma
  • icc
  • icc-2022-event
  • india-won-the-toss
  • ind-w-vs-ban-w
  • news
  • pakistan
  • shefali-verma
  • sports-news
  • t20-womens-asia-cup-2022
  • the-unmute-breaking-news
  • the-unmute-punjabi-news
  • womens-asia-cup-2022
  • wtc-2022-news

PAK vs NZ: ਪਾਕਿਸਤਾਨ ਦੀ ਜੇਤੂ ਮੁਹਿੰਮ ਜਾਰੀ, ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

Saturday 08 October 2022 11:47 AM UTC+00 | Tags: bangladesh breaking-news new-zealand pakistan pak-vs-nz tri-series

ਚੰਡੀਗੜ੍ਹ 08 ਅਕਤੂਬਰ 2022: (PAK vs NZ) ਨਿਊਜ਼ੀਲੈਂਡ ਵਿਚ ਖੇਡੀ ਜਾ ਰਹੀ ਪਾਕਿਸਤਾਨ (Pakistan’s), ਬੰਗਲਾਦੇਸ਼ ਅਤੇ ਨਿਊਜ਼ੀਲੈਂਡ  ਵਿਚਾਲੇ ਤਿਕੋਣੀ ਸੀਰੀਜ਼ ਵਿਚ ਜਿੱਤ ਦਾ ਸਿਲਸਿਲਾ ਜਾਰੀ ਹੈ | ਅੱਜ ਕਪਤਾਨ ਬਾਬਰ ਆਜ਼ਮ ਦੀਆਂ ਅਜੇਤੂ 79 ਦੌੜਾਂ ਦੀ ਮਦਦ ਨਾਲ ਪਾਕਿਸਤਾਨ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦੇ ਹੋਏ ਸ਼ਨੀਵਾਰ ਨੂੰ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ |

ਬਾਬਰ ਆਜ਼ਮ ਨੇ ਆਪਣੀ ਪਾਰੀ ‘ਚ 53 ਗੇਂਦਾਂ ਦਾ ਸਾਹਮਣਾ ਕੀਤਾ ਅਤੇ 11 ਚੌਕੇ ਲਗਾਏ, ਜਿਸ ਨਾਲ ਪਾਕਿਸਤਾਨ ਨੇ 18.2 ਓਵਰਾਂ ‘ਚ ਚਾਰ ਵਿਕਟਾਂ ‘ਤੇ 149 ਦੌੜਾਂ ਬਣਾ ਕੇ ਮੁਕਾਬਲੇ ‘ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਪਾਕਿਸਤਾਨ ਨੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ 21 ਦੌੜਾਂ ਨਾਲ ਹਰਾਇਆ ਸੀ

ਨਿਊਜ਼ੀਲੈਂਡ (New Zealand) ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਸ ਦਾ ਕੋਈ ਵੀ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕਿਆ। ਨਿਊਜ਼ੀਲੈਂਡ ਨੇ ਅੱਠ ਵਿਕਟਾਂ ‘ਤੇ 147 ਦੌੜਾਂ ਬਣਾਈਆਂ। ਉਸ ਦੀ ਤਰਫੋਂ ਡੇਵੋਨ ਕੋਨਵੇ (35 ਗੇਂਦਾਂ ਵਿੱਚ 36), ਕਪਤਾਨ ਕੇਨ ਵਿਲੀਅਮਸਨ (30 ਗੇਂਦਾਂ ਵਿੱਚ 31) ਅਤੇ ਮਾਰਕ (16 ਗੇਂਦਾਂ ਵਿੱਚ 32 ਦੌੜਾਂ) ਹੀ ਯੋਗਦਾਨ ਪਾ ਸਕੇ।

The post PAK vs NZ: ਪਾਕਿਸਤਾਨ ਦੀ ਜੇਤੂ ਮੁਹਿੰਮ ਜਾਰੀ, ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ appeared first on TheUnmute.com - Punjabi News.

Tags:
  • bangladesh
  • breaking-news
  • new-zealand
  • pakistan
  • pak-vs-nz
  • tri-series

ਸੀਬੀਆਈ ਨੇ ਦਿੱਲੀ ਵਿਖੇ ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਤੋਂ ਕੀਤੀ ਪੁੱਛਗਿੱਛ

Saturday 08 October 2022 12:01 PM UTC+00 | Tags: breaking-news cbi cbi-headquarters cbi-headquarters-delhi delhi governor-of-jammu-and-kashmir governor-satya-pal-malik. india-news meghalaya news pm-modi prime-minster punjab-news satya-pal-malik the-unmute-latest-news the-unmute-news the-unmute-punjabi-news

ਚੰਡੀਗੜ੍ਹ 08 ਅਕਤੂਬਰ 2022: ਸੀਬੀਆਈ ਨੇ ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ (Satya Pal Malik) ਤੋਂ ਦਿੱਲੀ ਵਿੱਚ ਸੀਬੀਆਈ ਹੈੱਡਕੁਆਰਟਰ ਵਿੱਚ ਪੁੱਛਗਿੱਛ ਕੀਤੀ। ਕੇਂਦਰੀ ਏਜੰਸੀ ਦੇ ਦਿੱਲੀ ਹੈੱਡਕੁਆਰਟਰ ਵਿਖੇ ਉਨ੍ਹਾਂ ਨਾਲ ਸਵਾਲ-ਜਵਾਬ ਕੀਤੇ ਗਏ । ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਰਾਜਪਾਲ ਸੀ ਤਾਂ ਉਨ੍ਹਾਂ ਨੂੰ ਦੋ ਫਾਈਲਾਂ ਕਲੀਅਰ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ (Satya Pal Malik) ਵੱਲੋਂ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੇ ਜਾਣ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਗਏ ਸਨ। ਇਸ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ ਸੱਤਿਆ ਪਾਲ ਮਲਿਕ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਜੰਮੂ-ਕਸ਼ਮੀਰ ਦੇ ਰਾਜਪਾਲ ਸਨ ਤਾਂ ਉਨ੍ਹਾਂ ਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਪੇਸ਼ਕਸ਼ 'ਅੰਬਾਨੀ' ਅਤੇ 'ਆਰਐਸਐਸ ਨਾਲ ਜੁੜੇ ਵਿਅਕਤੀ' ਦੀਆਂ ਦੋ ਫਾਈਲਾਂ ਕਲੀਅਰ ਕਰਨ ਦੇ ਬਦਲੇ ਕੀਤੀ ਜਾਣੀ ਸੀ, ਪਰ ਉਸ ਨੇ ਇਹ ਸੌਦਾ ਠੁਕਰਾ ਦਿੱਤਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਸਮੇਂ ਪੀਐਮ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਨਾਲ ਸਮਝੌਤਾ ਨਾ ਕਰਨ ਲਈ ਕਿਹਾ ਸੀ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਨੂੰ ਸੀਬੀਆਈ ਦੇ ਇਸ ਦਾਅਵੇ ਦੀ ਜਾਂਚ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਜਿਸ ਨੂੰ ਹੁਣ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।

The post ਸੀਬੀਆਈ ਨੇ ਦਿੱਲੀ ਵਿਖੇ ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਤੋਂ ਕੀਤੀ ਪੁੱਛਗਿੱਛ appeared first on TheUnmute.com - Punjabi News.

Tags:
  • breaking-news
  • cbi
  • cbi-headquarters
  • cbi-headquarters-delhi
  • delhi
  • governor-of-jammu-and-kashmir
  • governor-satya-pal-malik.
  • india-news
  • meghalaya
  • news
  • pm-modi
  • prime-minster
  • punjab-news
  • satya-pal-malik
  • the-unmute-latest-news
  • the-unmute-news
  • the-unmute-punjabi-news

ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਜਾਨ ਕੈਂਪਬੈਲ 'ਤੇ 4 ਸਾਲ ਦੀ ਲੱਗੀ ਪਾਬੰਦੀ

Saturday 08 October 2022 12:16 PM UTC+00 | Tags: australia batsman-john-campbell bcci breaking-news cricket-news jamaica-anti-doping-commission john-campbell news news-icc sports-news t-20-world-cup-2022 the-unmute-breaking-news the-unmute-punjabi-news

ਚੰਡੀਗੜ੍ਹ 08 ਅਕਤੂਬਰ 2022: ਆਸਟ੍ਰੇਲੀਆ ‘ਚ ਕੁਝ ਦਿਨਾਂ ‘ਚ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ | ਟੀ-20 ਵਿਸ਼ਵ ਕੱਪ 2022 ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ ਨੂੰ ਵੱਡਾ ਝਟਕਾ ਮਿਲੀ ਹੈ ਕਰੀਬ 3 ਸਾਲ ਪਹਿਲਾਂ ਡਬਲਿਨ ‘ਚ ਧਮਾਕੇਦਾਰ ਬੱਲੇਬਾਜ਼ ਕਰਨ ਵਾਲੇ ਜਾਨ ਕੈਂਪਬੈਲ (John Campbell) ‘ਤੇ 4 ਸਾਲ ਦੀ ਪਾਬੰਦੀ ਲਗਾਈ ਗਈ ਹੈ।

ਜਮੈਕਾ ਐਂਟੀ-ਡੋਪਿੰਗ ਕਮਿਸ਼ਨ ਮੁਤਾਬਕ ਕੈਂਪਬੈਲ ਨੇ ਡੋਪਿੰਗ ਵਿਰੋਧੀ ਨਿਯਮ ਤੋੜਿਆ, ਜਿਸ ਤੋਂ ਬਾਅਦ ਕੈਂਪਬੈਲ ‘ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ । ਦਰਅਸਲ, ਅਪ੍ਰੈਲ ਵਿੱਚ, ਕੈਂਪਬੈਲ ਨੇ ਕਿੰਗਸਟਨ ਵਿੱਚ ਆਪਣੇ ਘਰ ਵਿੱਚ ਖੂਨ ਦਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਜਮਾਇਕਾ ਐਂਟੀ ਡੋਪਿੰਗ ਕਮਿਸ਼ਨ ਦੇ ਨਿਯਮਾਂ ਨੂੰ ਤੋੜਿਆ ਹੈ। ਉਸ ਦੀ ਪਾਬੰਦੀ 10 ਮਈ ਤੋਂ ਹੀ ਗਿਣੀ ਜਾਵੇਗੀ।

The post ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਜਾਨ ਕੈਂਪਬੈਲ ‘ਤੇ 4 ਸਾਲ ਦੀ ਲੱਗੀ ਪਾਬੰਦੀ appeared first on TheUnmute.com - Punjabi News.

Tags:
  • australia
  • batsman-john-campbell
  • bcci
  • breaking-news
  • cricket-news
  • jamaica-anti-doping-commission
  • john-campbell
  • news
  • news-icc
  • sports-news
  • t-20-world-cup-2022
  • the-unmute-breaking-news
  • the-unmute-punjabi-news

Rajasthan: ਜੋਧਪੁਰ 'ਚ ਗੈਸ ਰਿਫਿਲਿੰਗ ਦੌਰਾਨ ਫਟਿਆ ਗੈਸ ਸਿਲੰਡਰ, ਬੱਚਿਆਂ ਸਮੇਤ 4 ਜਣਿਆਂ ਦੀ ਮੌਤ

Saturday 08 October 2022 12:32 PM UTC+00 | Tags: breaking-news chief-minister-ashok-gehlot collector-himanshu-gupta gas-cylinder-burst-during-gas-refilling gas-refilling-in-jodhpur gass-cylinder jodhpur-city kojaram news rajasthan the-unmute-breaking-news the-unmute-punjabi-news

ਚੰਡੀਗੜ੍ਹ 08 ਅਕਤੂਬਰ 2022: ਰਾਜਸਥਾਨ ਦੇ ਜੋਧਪੁਰ (Jodhpur) ਸ਼ਹਿਰ ‘ਚ ਗੈਸ ਰਿਫਿਲਿੰਗ ਦੌਰਾਨ ਸਿਲੰਡਰ ਫਟਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ | ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ ਚਾਰ ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ 16 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੀਆਂ ਕਲੋਨੀਆਂ ਦੇ ਲੋਕ ਵੀ ਦਹਿਲ ਗਏ।

ਇਸ ਦੌਰਾਨ ਕਲੈਕਟਰ ਹਿਮਾਂਸ਼ੂ ਗੁਪਤਾ ਅਨੁਸਾਰ ਮਾਮਲਾ ਕਰੀਬ ਤਿੰਨ ਵਜੇ ਦਾ ਹੈ। ਇਸ ਤੋਂ ਬਾਅਦ ਕੀਰਤੀ ਨਗਰ ਇਲਾਕੇ ‘ਚ ਗੈਸ ਲੀਕ ਹੋ ਗਈ ਅਤੇ ਕੁਝ ਹੀ ਦੇਰ ਵਿਚ ਧਮਾਕਾ ਹੋ ਗਿਆ। ਨੇੜਲੀ ਕਲੋਨੀ ਵਿੱਚ ਖੜ੍ਹੇ ਵਾਹਨ ਵੀ ਅੱਗ ਦੀ ਲਪੇਟ ਵਿੱਚ ਆ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਅੱਠ ਜਣੇ 80 ਫੀਸਦੀ ਤੱਕ ਝੁਲਸ ਗਏ ਹਨ। ਜਾਂਚ ‘ਚ ਸਾਹਮਣੇ ਆਇਆ ਕਿ ਸ਼ਹਿਰ ਵਿੱਚ ਗੈਰ-ਕਾਨੂੰਨੀ ਗੈਸ ਰੀਫਿਲ ਕਰਨ ਦਾ ਕੰਮ ਚੱਲ ਰਿਹਾ ਹੈ। ਜਿਸ ਘਰ ‘ਚ ਰਿਫਿਲਿੰਗ ਹੋ ਰਹੀ ਸੀ ਕੋਜਾਰਾਮ ਦਾ ਪੁੱਤਰ ਗੈਸ ਰੀਫਿਲਿੰਗ ਦਾ ਕੰਮ ਕਰਦਾ ਹੈ। ਇਸਦੇ ਨਾਲ ਹੀ ਖਦਸਾ ਜਤਾਇਆ ਜਾ ਰਿਹਾ ਹੈ ਕਿ ਧਮਾਕਾ ਰੀਫਿਲਿੰਗ ਦੌਰਾਨ ਹੋਇਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਘਟਨਾ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਤੋਂ ਲੈ ਲਈ ਗਈ ਹੈ। ਜ਼ਖਮੀਆਂ ਦੇ ਇਲਾਜ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

The post Rajasthan: ਜੋਧਪੁਰ ‘ਚ ਗੈਸ ਰਿਫਿਲਿੰਗ ਦੌਰਾਨ ਫਟਿਆ ਗੈਸ ਸਿਲੰਡਰ, ਬੱਚਿਆਂ ਸਮੇਤ 4 ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • breaking-news
  • chief-minister-ashok-gehlot
  • collector-himanshu-gupta
  • gas-cylinder-burst-during-gas-refilling
  • gas-refilling-in-jodhpur
  • gass-cylinder
  • jodhpur-city
  • kojaram
  • news
  • rajasthan
  • the-unmute-breaking-news
  • the-unmute-punjabi-news

ਪੰਜਾਬ ਪੁਲਿਸ ਵਲੋਂ ਡਰੋਨ ਅਧਾਰਤ ਹਥਿਆਰਾਂ/ਗੋਲੀ ਸਿੱਕੇ ਦੀ ਤਸਕਰੀ ਕਰਨ ਵਾਲੇ ਤਿੰਨ ਜਣੇ 1 ਕਰੋੜ ਦੀ ਨਕਦੀ ਸਮੇਤ ਗ੍ਰਿਫਤਾਰ

Saturday 08 October 2022 12:42 PM UTC+00 | Tags: arms-smuggling-module breaking-news bullet-coin-smuggling-module chief-minister-bhagwant-mann cm-bhagwant-mann counter-intelligence-team counter-intelligence-team-punjab-police crime-news director-general-of-police drone-based-weapons drone-based-weapons-smuggling-module news pakistan-isi punjab-agtf punjab-dgp-gaurav-yadav punjab-government punjab-police smuggling-drone-based the-unmute-punjab weapons-smuggling-module

ਚੰਡੀਗੜ੍ਹ/ਅੰਮ੍ਰਿਤਸਰ 08 ਅਕਤੂਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਜੰਗ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਡਰੋਨ ਅਧਾਰਤ ਹਥਿਆਰਾਂ/ਗੋਲੀ ਸਿੱਕੇ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਤਿੰਨ ਹੋਰ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਉਨਾਂ ਕੋਲੋਂ ਅਤਿ ਆਧੁਨਿਕ ਹਥਿਆਰਾਂ ਅਤੇ ਗੋਲੀ ਸਿੱਕੇ ਦਾ ਨਵਾਂ ਜ਼ਖ਼ੀਰਾ ਵੀ ਬਰਾਮਦ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਹੁਣ ਤੱਕ ਇਸ ਮੋਡਿਊਲ ਦੇ ਕੁੱਲ ਪੰਜ ਮੈਂਬਰ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।

ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਪਿੰਡ ਬਰਵਾਲਾ ਜਿਲਾ ਤਰਨਤਾਰਨ, ਹਰਚੰਦ ਸਿੰਘ ਅਤੇ ਗੁਰਸਾਹਿਬ ਸਿੰਘ ਦੋਵੇਂ ਵਾਸੀ ਵਲਟੋਹਾ ਜਿਲਾ ਅੰਮਿ੍ਰਤਸਰ ਵਜੋਂ ਹੋਈ ਹੈ। ਪੁਲਿਸ ਨੇ ਇਨਾਂ ਦੇ ਕਬਜੇ 'ਚੋਂ 1.01 ਕਰੋੜ ਰੁਪਏ ਦੀ ਨਕਦੀ, 500 ਗ੍ਰਾਮ ਹੈਰੋਇਨ, 17 ਪਿਸਤੌਲ ਸਮੇਤ 400 ਜਿੰਦਾ ਕਾਰਤੂਸ, ਇਕ ਐਮਪੀ-4 ਰਾਈਫਲ ਸਮੇਤ 300 ਜਿੰਦਾ ਕਾਰਤੂਸ, ਦੋ ਭਾਰ ਤੋਲਣ ਵਾਲੀਆਂ ਮਸ਼ੀਨਾਂ ਅਤੇ ਦੋ ਨੋਟ ਗਿਣਨ ਵਾਲੀਆਂ ਮਸ਼ੀਨਾਂ ਬਰਾਮਦ ਕੀਤੀਆਂ ਹਨ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਪੁਲਸ ਟੀਮ ਨੇ ਇਸ ਮੋਡਿਊਲ ਦੇ ਦੋ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਸੀ, ਜਿਸ ਵਿਚ ਇਕ ਕੈਦੀ ਜਸਕਰਨ ਸਿੰਘ ਅਤੇ ਉਸ ਦੇ ਸਾਥੀ ਰਤਨਬੀਰ ਸਿੰਘ ਵਜੋਂ ਪਛਾਣ ਕੀਤੀ ਗਈ ਸੀ, ਉਨਾਂ ਵਲੋਂ ਦੱਸੇ ਟਿਕਾਣਿਆਂ ਤੋਂ ਕੁੱਲ 10 ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਸਨ ਅਤੇ ਹੁਣ ਪਿਸਤੌਲਾਂ ਦੀ ਬਰਾਮਦਗੀ ਦੀ ਕੁੱਲ ਗਿਣਤੀ 27 ਤੱਕ ਪਹੁੰਚ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਜਸਕਰਨ ਸਿੰਘ ਅਤੇ ਰਤਨਬੀਰ ਸਿੰਘ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਨਾਂ ਦੇ ਸਾਥੀ ਸੁਰਿੰਦਰ ਨੇ ਪਾਕਿਸਤਾਨ ਤੋਂ ਡਰੋਨਾਂ ਦੀ ਮਦਦ ਨਾਲ ਆਏ ਹਥਿਆਰਾਂ/ਗੋਲੀ ਸਿੱਕੇ ਦੀ ਖੇਪ ਫੜੀ ਸੀ। ਇਸ ਜਾਣਕਾਰੀ 'ਤੇ ਅਧਾਰਤ ਕਾਰਵਾਈ ਕਰਦਿਆਂ ਪੁਲਿਸ ਨੇ ਸ਼ੁੱਕਰਵਾਰ ਨੂੰ ਸੁਰਿੰਦਰ ਨੂੰ ਗਿ੍ਰਫਤਾਰ ਕਰ ਲਿਆ ਅਤੇ ਉਸਦੇ ਕਬਜ਼ੇ ਵਿੱਚੋਂ 10 ਪਿਸਤੌਲਾਂ ਦੇ ਨਾਲ ਛੇ ਮੈਗਜੀਨਾਂ ਅਤੇ 100 ਜਿੰਦਾ ਕਾਰਤੂਸ ਬਰਾਮਦ ਕੀਤੇ ।

ਉਨਾਂ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਸੁਰਿੰਦਰ ਜਸਕਰਨ ਸਿੰਘ ਦੇ ਨਿਰਦੇਸ਼ਾਂ 'ਤੇ ਰਤਨਬੀਰ ਤੋਂ ਖੇਪ ਚੁੱਕ ਕੇ ਦੋ ਭਰਾਵਾਂ ਹਰਚੰਦ ਅਤੇ ਗੁਰਸਾਹਿਬ ਤੱਕ ਪਹੁੰਚਾਉਂਦਾ ਸੀ, ਪੁਲਿਸ ਟੀਮਾਂ ਨੇ ਉਨਾਂ ਦੋਵਾਂ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਨੇ ਉਨਾਂ ਦੋਵਾਂ ਦੇ ਕਬਜ਼ੇ 'ਚੋਂ 7 ਪਿਸਤੌਲ, ਇਕ ਐੱਮ.ਪੀ.-4 ਰਾਈਫਲ ਅਤੇ 500 ਗ੍ਰਾਮ ਹੈਰੋਇਨ ਤੋਂ ਇਲਾਵਾ 1.01 ਕਰੋੜ ਰੁਪਏ ਦੀ ਨਕਦੀ, ਭਾਰ ਤੋਲਣ ਵਾਲੀ ਮਸ਼ੀਨ ਅਤੇ ਕਰੰਸੀ ਗਿਣਨ ਦੀਆਂ ਮਸ਼ੀਨਾਂ ਸਮੇਤ ਬਕਾਇਆ ਖੇਪ ਬਰਾਮਦ ਕੀਤੀ ਹੈ।

ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਤੋਂ ਆਈਆਂ ਹੋਰ ਖੇਪਾਂ ਦਾ ਪਤਾ ਲਗਾਉਣ ਲਈ ਅੱਗੇ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਿਸੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਖੇਪ ਤਾਂ ਨਹੀਂ ਦਿੱਤੀ ਗਈ।

ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜਮ ਜਸਕਰਨ ਨੇ ਕਬੂਲਿਆ ਕਿ ਉਹ ਆਸਿਫ ਨਾਂ ਦੇ ਪਾਕਿਸਤਾਨੀ ਤਸਕਰ ਦੇ ਸੰਪਰਕ ਵਿੱਚ ਸੀ, ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਪਹੁੰਚਾਉਂਦਾ ਸੀ ਅਤੇ ਰਤਨਬੀਰ ਉਸਦੇ ਨਿਰਦੇਸ਼ਾਂ 'ਤੇ ਉਕਤ ਖੇਪ ਨੂੰ ਪ੍ਰਾਪਤ ਕਰਦਾ ਸੀ। ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਐਸ.ਐਸ.ਓ.ਸੀ. ਅੰਮਿ੍ਰਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਐਫਆਈਆਰ ਨੰਬਰ 30 ਮਿਤੀ 04.10.2022 ਨੂੰ ਤਹਿਤ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ।

The post ਪੰਜਾਬ ਪੁਲਿਸ ਵਲੋਂ ਡਰੋਨ ਅਧਾਰਤ ਹਥਿਆਰਾਂ/ਗੋਲੀ ਸਿੱਕੇ ਦੀ ਤਸਕਰੀ ਕਰਨ ਵਾਲੇ ਤਿੰਨ ਜਣੇ 1 ਕਰੋੜ ਦੀ ਨਕਦੀ ਸਮੇਤ ਗ੍ਰਿਫਤਾਰ appeared first on TheUnmute.com - Punjabi News.

Tags:
  • arms-smuggling-module
  • breaking-news
  • bullet-coin-smuggling-module
  • chief-minister-bhagwant-mann
  • cm-bhagwant-mann
  • counter-intelligence-team
  • counter-intelligence-team-punjab-police
  • crime-news
  • director-general-of-police
  • drone-based-weapons
  • drone-based-weapons-smuggling-module
  • news
  • pakistan-isi
  • punjab-agtf
  • punjab-dgp-gaurav-yadav
  • punjab-government
  • punjab-police
  • smuggling-drone-based
  • the-unmute-punjab
  • weapons-smuggling-module

ਜ਼ਮਾਨਤ ਮਿਲਣ ਤੋਂ ਬਾਅਦ ਰੰਕਜ ਵਰਮਾ ਨੇ ਕਿਹਾ, ਮੈਨੂੰ ਝੂਠੀ ਪਛਾਣ ਤੇ ਸਾਈਬਰ ਧੋਖਾਧੜੀ ਦਾ ਬਣਾਇਆ ਜਾ ਰਿਹੈ ਸ਼ਿਕਾਰ

Saturday 08 October 2022 01:04 PM UTC+00 | Tags: breaking-news case-of-viral-video chandigarh chandigarh-university. chandigarh-university-administration chandigarh-university-video-leak-case cm-bhagwant-mann cu-protest kharar-court mms-leak-case mohali-police news punjabi-news punjab-news punjab-police rankaj-verma rankaj-verma-news the-unmute-breaking-news the-unmute-punjabi-news

ਚੰਡੀਗੜ੍ਹ 08 ਅਕਤੂਬਰ 2022: ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ (Chandigarh University video leak case) ਵਿਚ ਗ੍ਰਿਫਤਾਰ ਕੀਤੇ ਗਏ ਸ਼ਿਮਲਾ ਦੇ ਰੰਕਜ ਵਰਮਾ (Rankaj Verma)  20 ਦਿਨਾਂ ਬਾਅਦ ਜੇਲ ਤੋਂ ਬਾਹਰ ਆਏ ਹਨ | ਪੰਜਾਬ ਦੀ ਖਰੜ ਅਦਾਲਤ ਤੋਂ ਨਿਯਮਤ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਰੰਕਜ ਵਰਮਾ ਨੇ ਆਪਣੇ ਆਪ ਨੂੰ ਝੂਠੀ ਪਛਾਣ ਅਤੇ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਣ ਦਾ ਦਾਅਵਾ ਕੀਤਾ ਹੈ।

ਇਸਦੇ ਨਾਲ ਹੀ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਰੰਕਜ ਨੇ ਕਿਹਾ ਕਿ ਕਿ ਉਹ ਬਿਲਕੁਲ ਬੇਕਸੂਰ ਹਨ। ਉਸਦਾ ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਰੰਕਜ ਨੇ ਦਾਅਵਾ ਕੀਤਾ ਕਿ ਫੌਜੀ ਸੰਜੀਵ ਸਿੰਘ ਨੇ ਉਸ ਦੀ ਫੋਟੋ ਦੀ ਦੁਰਵਰਤੋਂ ਕੀਤੀ ਹੈ। ਸੰਜੀਵ ਸਿੰਘ ਨੇ ਸੋਸ਼ਲ ਮੀਡੀਆ ਤੋਂ ਉਸ ਦੀ ਫੋਟੋ ਲੈ ਕੇ ਉਸ ਦੇ ਵਟਸਐਪ ਨੰਬਰ ਦੀ ਡਿਸਪਲੇਅ ਤਸਵੀਰ (ਡੀਪੀ) ਬਣਾ ਲਈ ਅਤੇ ਉਸ ਤੋਂ ਬਾਅਦ ਲੜਕੀ ਨਾਲ ਚੈਟਿੰਗ ਸ਼ੁਰੂ ਕਰ ਦਿੱਤੀ।

ਇਸਦੇ ਨਾਲ ਹੀ ਜ ਵਰਮਾ (Rankaj Verma) ਨੇ ਕਿਹਾ ਕਿ ਉਸਦੀ ਆਤਮਾ ਹੀ ਜਾਣਦੀ ਹੈ ਕਿ ਪਿਛਲੇ 20 ਦਿਨ ਕਿਵੇਂ ਬੀਤੇ ਹਨ | ਹਰ ਕੋਈ ਉਸ ਨੂੰ ਦੋਸ਼ੀ ਮੰਨ ਰਿਹਾ ਹੈ ਭਾਵੇਂ ਉਸਨੇ ਕੁਝ ਨਹੀਂ ਕੀਤਾ। ਰੰਕਜ ਨੇ ਦਾਅਵਾ ਕੀਤਾ ਕਿ ਮੈਨੂੰ ਸਾਜ਼ਸ਼ ਤਹਿਤ ਇਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਇਹ ਗੱਲ ਅਦਾਲਤ ਦੇ ਅੰਦਰ ਵੀ ਸਾਬਤ ਹੋ ਗਈ, ਇਸ ਲਈ ਮਾਣਯੋਗ ਜੱਜ ਨੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ। ਪੁਲਿਸ ਐਸਆਈਟੀ ਦੀ ਟੀਮ ਇਸ ਦੀ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਜ਼ਮਾਨਤ ਮਿਲਣ ਤੋਂ ਬਾਅਦ ਰੰਕਜ ਵਰਮਾ ਨੇ ਕਿਹਾ, ਮੈਨੂੰ ਝੂਠੀ ਪਛਾਣ ਤੇ ਸਾਈਬਰ ਧੋਖਾਧੜੀ ਦਾ ਬਣਾਇਆ ਜਾ ਰਿਹੈ ਸ਼ਿਕਾਰ appeared first on TheUnmute.com - Punjabi News.

Tags:
  • breaking-news
  • case-of-viral-video
  • chandigarh
  • chandigarh-university.
  • chandigarh-university-administration
  • chandigarh-university-video-leak-case
  • cm-bhagwant-mann
  • cu-protest
  • kharar-court
  • mms-leak-case
  • mohali-police
  • news
  • punjabi-news
  • punjab-news
  • punjab-police
  • rankaj-verma
  • rankaj-verma-news
  • the-unmute-breaking-news
  • the-unmute-punjabi-news

ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲਾ ਰੇਲਵੇ ਪੁਲ ਧਮਾਕੇ ਨਾਲ ਤਬਾਹ, ਤਿੰਨ ਜਣਿਆਂ ਦੀ ਮੌਤ

Saturday 08 October 2022 01:20 PM UTC+00 | Tags: airbase-in-crimea aircraft-russia breaking-news crimea-bridge kerch kerch-bridge news putin railway-bridge railway-bridge-connecting-russia-with-crimea russia russian-president-vladimir-putin sports-news the-unmute-breaking-news the-unmute-punjabi-news ukraine ukraine-russia ukraine-russia-war ukraine-russia-war-conflict

ਚੰਡੀਗੜ੍ਹ 08 ਅਕਤੂਬਰ 2022: ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲਾ ਕਰਚ ਰੇਲਵੇ ਪੁਲ (Kerch bridge) ਇੱਕ ਜਬਰਦਸ਼ਤ ਧਮਾਕੇ ਤੋਂ ਬਾਅਦ ਤਬਾਹ ਹੋ ਗਿਆ। ਪ੍ਰਾਪਤ ਜਾਣਕਰੀ ਮੁਤਾਬਕ ਇਸ ਪੁਲ ‘ਤੇ ਧਮਾਕਾ ਸ਼ਨੀਵਾਰ ਸਵੇਰੇ ਕਰੀਬ 6 ਵਜੇ ਹੋਇਆ। ਇਸ ਧਮਾਕੇ ‘ਚ ਤਿੰਨ ਜਣਿਆਂ ਦੀ ਮੌਤ ਦੀ ਖ਼ਬਰ ਹੈ | ਇਸ ਪੁਲ ਨੂੰ ਕ੍ਰੀਮੀਆ ‘ਤੇ ਰੂਸ ਦੇ ਕਬਜ਼ੇ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।

ਇਸਦੇ ਨਾਲੋਂ ਹੀ ਧਮਾਕੇ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਸਲਾਹਕਾਰ ਮੁਖੀ ਮਾਈਖਾਈਲੋ ਪੋਡੋਲਿਆਕੀ ਨੇ ਟਵੀਟ ਕਰਦਿਆਂ ਕਿਹਾ ਕਿ ਕ੍ਰੀਮੀਆ ਪੁਲ ਇੱਕ ਸ਼ੁਰੂਆਤ ਹੈ। ਰੂਸ ਨੂੰ ਯੂਕਰੇਨ ਤੋਂ ਚੋਰੀ ਕੀਤੀ ਹਰ ਚੀਜ਼ ਵਾਪਸ ਕਰਨੀ ਪਵੇਗੀ। ਹਰ ਗੈਰ-ਕਾਨੂੰਨੀ ਚੀਜ਼ ਨੂੰ ਨਸ਼ਟ ਕਰ ਦਿੱਤਾ ਜਾਵੇਗਾ, ਜਿਸ ‘ਤੇ ਰੂਸ ਦਾ ਕਬਜ਼ਾ ਹੈ |

ਜਿਕਰਯੋਗ ਹੈ ਕਿ 2014 ਵਿੱਚ ਕ੍ਰੀਮੀਆ ਨੂੰ ਰੂਸ ਨੇ ਆਪਣੇ ਨਾਲ ਮਿਲਾ ਲਿਆ ਸੀ। ਰੂਸ ਇਸ ਪੁਲ ਰਾਹੀਂ ਯੂਕਰੇਨ ਯੁੱਧ ਲਈ ਫੌਜੀ ਸਾਜ਼ੋ-ਸਾਮਾਨ ਭੇਜ ਰਿਹਾ ਹੈ। ਅੱਗ ਲੱਗਣ ਦੀ ਸੂਰਤ ਵਿੱਚ ਇਹ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਰੂਸੀ ਮੀਡੀਆ ਮੁਤਾਬਕ ਇਲਾਕੇ ‘ਚ ਆਵਾਜਾਈ ਰੋਕ ਦਿੱਤੀ ਗਈ ਹੈ।

The post ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲਾ ਰੇਲਵੇ ਪੁਲ ਧਮਾਕੇ ਨਾਲ ਤਬਾਹ, ਤਿੰਨ ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • airbase-in-crimea
  • aircraft-russia
  • breaking-news
  • crimea-bridge
  • kerch
  • kerch-bridge
  • news
  • putin
  • railway-bridge
  • railway-bridge-connecting-russia-with-crimea
  • russia
  • russian-president-vladimir-putin
  • sports-news
  • the-unmute-breaking-news
  • the-unmute-punjabi-news
  • ukraine
  • ukraine-russia
  • ukraine-russia-war
  • ukraine-russia-war-conflict

ਗੁਜਰਾਤ 'ਚ 'ਆਪ' ਸਰਕਾਰ ਬਣਨ 'ਤੇ ਕਿਸਾਨਾਂ ਨੂੰ ਪੰਜ ਫਸਲਾਂ 'ਤੇ ਦੇਵਾਂਗੇ ਐੱਮਐੱਸਪੀ: ਅਰਵਿੰਦ ਕੇਜਰੀਵਾਲ

Saturday 08 October 2022 01:38 PM UTC+00 | Tags: aam-aadmi-party anti-hindu-remarks-in-delhi arvind-kejriwal bjp bjp-supporters breaking-news gujarat hindu-comment news

ਚੰਡੀਗੜ੍ਹ 08 ਅਕਤੂਬਰ 2022: ਇਸ ਸਾਲ ਹੋਣ ਵਾਲੀਆਂ ਗੁਜਰਾਤ (Gujarat) ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ ਹੋ ਗਈਆਂ ਹਨ । ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਲਗਾਤਾਰ ਗੁਜਰਾਤ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ , ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗੁਜਰਾਤ ਦੌਰੇ ‘ਤੇ ਹਨ |

ਅਰਵਿੰਦ ਕੇਜਰੀਵਾਲ ਅੱਜ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਨੇ ਪੰਜ ਫਸਲਾਂ ‘ਤੇ ਕਿਸਾਨਾਂ ਨੂੰ ਐੱਮਐੱਸਪੀ ਦਿੱਤੀ ਜਾ ਰਹੀ ਹੈ | ਇਨ੍ਹਾਂ ਫ਼ਸਲਾਂ ਵਿਚ ਕਣਕ, ਚਾਵਲ, ਕਪਾਹ, ਨਰਮ ਅਤੇ ਮੂੰਗੀ ਸ਼ਾਮਲ ਹੈ | ਉਨ੍ਹਾਂ ਕਿਹਾ ਗੁਜਰਾਤ ‘ਚ ‘ਆਪ’ ਸਰਕਾਰ ਬਣਨ ਤੋਂ ਬਾਅਦ ਅਸੀਂ ਪੰਜਾਬ ਦੀ ਤਰ੍ਹਾਂ 5 ਫਸਲਾਂ ‘ਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਵਾਂਗੇ, ਫਸਲਾਂ ਦੇ ਨੁਕਸਾਨ ‘ਤੇ 50 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦਿੱਤਾ ਜਾਵੇਗਾ। ਇਸਦੇ ਨਾਲ ਹੀ 12 ਘੰਟੇ ਬਿਜਲੀ ਦਿੱਤੀ ਜਾਵੇਗੀ | ਗੁਜਰਾਤ ਦੇ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨਗੇ।

ਇਸਦੇ ਨਾਲ ਹੀ ਦਿੱਲੀ ਵਿੱਚ ਅਸੀਂ ਬਜ਼ੁਰਗਾਂ ਨੂੰ ਮੁਫਤ ਤੀਰਥ ਯਾਤਰਾ ਪ੍ਰਦਾਨ ਕਰ ਰਹੇ ਹਾਂ | ਉਨ੍ਹਾਂ ਦੀ ਯਾਤਰਾ, ਰਿਹਾਇਸ਼ ਅਤੇ ਖਾਣਾ ਸਭ ਮੁਫਤ ਹੈ। ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦਾ ਇੱਕ ਵਿਸ਼ਾਲ ਮੰਦਰ ਬਣਾਇਆ ਜਾ ਰਿਹਾ ਹੈ। ਗੁਜਰਾਤ ਦੇ ਲੋਕਾਂ ਨੂੰ ਵੀ ਭਗਵਾਨ ਸ਼੍ਰੀ ਰਾਮ ਜੀ ਦੇ ਦਰਸ਼ਨ ਕਰਵਾਵਾਂਗੇ, ਗੁਜਰਾਤ ਵਿੱਚ ਵੀ ਇਸ ਪ੍ਰਣਾਲੀ ਨੂੰ ਲਾਗੂ ਕਰਾਂਗੇ।

The post ਗੁਜਰਾਤ ‘ਚ ‘ਆਪ’ ਸਰਕਾਰ ਬਣਨ ‘ਤੇ ਕਿਸਾਨਾਂ ਨੂੰ ਪੰਜ ਫਸਲਾਂ ‘ਤੇ ਦੇਵਾਂਗੇ ਐੱਮਐੱਸਪੀ: ਅਰਵਿੰਦ ਕੇਜਰੀਵਾਲ appeared first on TheUnmute.com - Punjabi News.

Tags:
  • aam-aadmi-party
  • anti-hindu-remarks-in-delhi
  • arvind-kejriwal
  • bjp
  • bjp-supporters
  • breaking-news
  • gujarat
  • hindu-comment
  • news

ਕੇਜਰੀਵਾਲ ਵਲੋਂ ਹਿੰਦੂ ਵਿਰੋਧੀ ਟਿੱਪਣੀ ਕਰਨ 'ਤੇ ਭਾਜਪਾ ਸਮਰਥਕਾਂ ਨੇ ਫਾੜੇ ਕੇਜਰੀਵਾਲ ਤੇ CM ਮਾਨ ਦੇ ਹੋਰਡਿੰਗ ਤੇ ਪੋਸਟਰ

Saturday 08 October 2022 01:55 PM UTC+00 | Tags: aam-aadmi-party anti-hindu-remarks-in-delhi arvind-kejriwal bjp bjp-supporters breaking-news gujarat hindu-comment news the-unmute-breaking-news the-unmute-update

ਚੰਡੀਗੜ੍ਹ 08 ਅਕਤੂਬਰ 2022: ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੁਜਰਾਤ ਵਿੱਚ ਚੋਣ ਪ੍ਰਚਾਰ ਤੇਜ਼ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸ਼ਨੀਵਾਰ ਨੂੰ ਗੁਜਰਾਤ ਪਹੁੰਚੇ ਹਨ । ਇੱਥੇ ਕੇਜਰੀਵਾਲ ਨੂੰ ਆਪਣੀ ਰੈਲੀ ਤੋਂ ਪਹਿਲਾਂ ਭਾਜਪਾ ਸਮਰਥਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।

ਭਾਜਪਾ ਸਮਰਥਕਾਂ ਦਾ ਦੋਸ਼ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਵੱਲੋਂ 'ਹਿੰਦੂ ਵਿਰੋਧੀ' ਟਿੱਪਣੀ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਗੁੱਸੇ ਵਿੱਚ ਉਨ੍ਹਾਂ ਨੇ ਵਡੋਦਰਾ ਵਿੱਚ ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਪਹਿਲਾਂ ਰੈਲੀ ਵਾਲੀ ਥਾਂ ਦੇ ਬਾਹਰ ਲੱਗੇ ਹੋਰਡਿੰਗ ਅਤੇ ਪੋਸਟਰ ਫਾੜ ਦਿੱਤੇ ਹਨ। ਭਾਜਪਾ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੇ ਪੋਸਟਰ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਘਟਨਾ ‘ਤੇ ਆਮ ਆਦਮੀ ਪਾਰਟੀ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਪੁਲਿਸ ਨੇ ਬਾਅਦ ਵਿੱਚ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲਈ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ।

ਖ਼ਬਰ ਹੈ ਕਿ ਆਮ ਆਦਮੀ ਪਾਰਟੀ (ਆਪ) ਨੂੰ ਲੈ ਕੇ ਗੁਜਰਾਤ ਦੀਆਂ ਸੜਕਾਂ ‘ਤੇ ਕਾਲੇ ਹੋਰਡਿੰਗ ਲਗਾਏ ਗਏ ਹਨ। ਇਨ੍ਹਾਂ ਵਿੱਚ ਕੇਜਰੀਵਾਲ ਨੂੰ ਮੁਸਲਮਾਨ ਭੇਸ ਵਿੱਚ ਦਿਖਾਇਆ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਮੈਂ ਹਿੰਦੂ ਧਰਮ ਨੂੰ ਪਾਗਲਪਨ ਸਮਝਦਾ ਹਾਂ। ਇਸ ਤੋਂ ਇਲਾਵਾ ਲਿਖਿਆ ਹੈ ਕਿ ਮੈਂ ਬ੍ਰਹਮਾ, ਵਿਸ਼ਨੂੰ, ਮਹੇਸ਼, ਰਾਮ ਅਤੇ ਕ੍ਰਿਸ਼ਨ ਨੂੰ ਭਗਵਾਨ ਨਹੀਂ ਮੰਨਦਾ।

The post ਕੇਜਰੀਵਾਲ ਵਲੋਂ ਹਿੰਦੂ ਵਿਰੋਧੀ ਟਿੱਪਣੀ ਕਰਨ ‘ਤੇ ਭਾਜਪਾ ਸਮਰਥਕਾਂ ਨੇ ਫਾੜੇ ਕੇਜਰੀਵਾਲ ਤੇ CM ਮਾਨ ਦੇ ਹੋਰਡਿੰਗ ਤੇ ਪੋਸਟਰ appeared first on TheUnmute.com - Punjabi News.

Tags:
  • aam-aadmi-party
  • anti-hindu-remarks-in-delhi
  • arvind-kejriwal
  • bjp
  • bjp-supporters
  • breaking-news
  • gujarat
  • hindu-comment
  • news
  • the-unmute-breaking-news
  • the-unmute-update

ਮੁੱਖ ਮੰਤਰੀ ਮਾਨ ਪਰਾਲੀ ਸੰਭਾਲਣ ਲਈ ਕਿਸਾਨਾਂ ਦੇ ਹੁੰਦੇ ਖਰਚ ਦਾ ਮੁਆਵਜ਼ਾ ਦੇਣ ਤੋਂ ਨਾ ਭੱਜਣ: ਸੁਖਬੀਰ ਬਾਦਲ

Saturday 08 October 2022 02:07 PM UTC+00 | Tags: 31-farmers-organizations aam-aadmi-party akali-dal-president-sukhbir-badal arvind-kejriwal bhagwant-mann bku-ugrahas breaking-news cm-bhagwant-mann former-punjab-deputy-chief-minister-sukhbir-badal news punjab-government punjab-kisan-mocrha sukhbir-badal the-unmute-breaking the-unmute-breaking-news the-unmute-latest-news

ਚੰਡੀਗੜ੍ਹ 08 ਅਕਤੂਬਰ 2022: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ  ਭਗਵੰਤ ਮਾਨ ਨੂੰ ਆਖਿਆ ਕਿ ਉਹ ਕਿਸਾਨਾਂ ਨੂੰ ਪਰਾਲੀ ਸੰਭਾਲਣ 'ਤੇ ਹੁੰਦੇ ਖਰਚ ਦਾ ਮੁਆਵਜ਼ਾਦੇਣ ਤੋਂ ਕਿਉਂ ਭੱਜ ਰਹੇ ਹਨ ਜਦੋਂ ਇਸਦਾ ਵਾਅਦਾ ਉਹਨਾਂ ਆਪ ਕੀਤਾ ਸੀ ਤੇ ਉਹਨਾਂ ਨੇ ਇਹ ਵੀ ਪੁੱਛਿਆ ਕਿਆਮ ਆਦਮੀ ਸਰਕਾਰ ਕਿਸਾਨਾਂ ਦੇ ਮਾਲ ਖਾਤਿਆਂ ਵਿਚ ਰੈਡ ਐਂਟਰੀ ਵਰਗੀਆਂ ਬਹੁਤ ਖਤਰਨਾਕ ਕਾਰਵਾਈਆਂ
ਕਿਉਂ ਕਰ ਰਹੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਜ ਸਰਕਾਰ ਨੇ ਇਹ ਤਜਵੀਜ਼ ਦਿੱਤੀ ਸੀ ਕਿ ਜੇਕਰ ਕਿਸਾਨ ਪਰਾਲੀ ਨਾ ਸਾੜਨਗੇ ਤਾਂ ਉਹਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਤਜਵੀਜ਼ ਮੁੱਖ ਮੰਤਰੀ ਨੇ ਹੀ ਦਿੱਤੀ ਸੀ ਕਿ ਇਸ ਸਕੀਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਦਿੱਲੀ ਤੇ ਪੰਜਾਬ ਦੇ ਨਾਲ ਕੇਂਦਰ ਸਰਕਾਰਾਂ ਮਿਲ ਕੇ ਯੋਗਦਾਨ ਪਾਉਣਗੀਆਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਪੰਜਾਬ ਤੇ ਦਿੱਲੀ ਸਰਕਾਰਾਂ ਜੋ ਆਮ ਆਦਮੀ ਪਾਰਟੀ ਦੀਆਂ ਹਨ, ਇਕ ਰੁਪਿਆ ਵੀ ਯੋਗਦਾਨ ਦੇਣ ਤੋਂ ਕਿਉਂ ਭੱਜ ਰਹੀਆਂ ਹਨ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਮੁੱਖ ਮੰਤਰੀ ਸਿਰਫ ਪਬਲੀਸਿਟੀ ਵਾਸਤੇ ਐਲਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਮੂੰਗੀ ਦੀ ਫਸਲ ਬੀਜਣ ਜੋ ਕਿਸਾਨ ਐਮ ਐਸ ਪੀ ਅਨੁਸਾਰ ਖਰੀਦੇਗੀ ਪਰ ਸਰਕਾਰ ਨੇ ਕੁੱਲ ਫਸਲ ਦਾ ਸਿਰਫ 10 ਫੀਸਦੀ ਹੀ ਐਮ ਐਸ ਪੀ ਅਨੁਸਾਰ ਖਰੀਦਿਆ ਉਹਨਾਂ ਕਿਹਾ ਕਿ ਇਸ ਮਗਰੋਂ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਰਾਜ ਸਰਕਾਰ 2500 ਰੁਪਏ ਪ੍ਰਤੀ ਏਕੜਾ ਮੁਆਵਜ਼ਾ ਦੇਵੇਗੀ ਪਰ ਸਰਕਾਰ ਸਮਾਂ ਆਉਣ 'ਤੇ ਇਹ ਵਾਅਦਾ ਪੂਰਾ ਕਰਨ ਤੋਂ ਵੀ ਮੁਕਰ ਗਈ।

ਸਰਦਾਰ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਉਹਨਾਂ ਦੇ ਹਾਲ 'ਤੇ ਛੱਡਿਆ ਜਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਸਰਕਾਰ ਜ਼ਿਲ੍ਹਾ ਕਮਿਸ਼ਨਰਾਂ ਨੂੰ ਉਹਨਾਂ ਕਿਸਾਨਾਂ ਦੇ ਮਾਲ ਖਾਤਿਆਂ ਵਿਚ ਰੈਡ ਐਂਟਰੀ ਕਰਨ ਵਾਸਤੇ ਆਖ ਰਹੀ ਹੈ ਜੋ ਪਰਾਲੀ ਸਾੜਦੇ ਹਨ। ਉਹਨਾਂ ਕਿਹਾਕਿ ਕਿਸਾਨ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀਸਰਕਾਰ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦੇਣ ਕਾਰਨ ਗੰਭੀਰ ਸੰਕਟ ਵਿਚੋਂ ਲੰਘ ਰਹੇ ਹਨ। ਉਹਨਾਂ ਕਿਹਾ ਕਿ ਹੁਣ ਛੋਟੇ ਕਿਸਾਨ ਜੋ ਸਭ ਤੋਂ ਵੱਧ ਪ੍ਰਭਾਵਤ ਹਨ, ਨੂੰ ਰੈਡ ਐਂਟਰੀ ਨਾਲ ਕਰਜ਼ੇ ਲੈਣ ਜਾਂ ਜ਼ਮੀਨ ਗਹਿਣੇ ਰੱਖਣ ਤੋਂ ਅਸਮਰਥ ਬਣਾਇਆ ਜਾ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਉਹਨਾਂ ਦੀ ਸਸਤੇ ਭਾਅ ਪਰਾਲੀ ਸੰਭਾਲਣ ਮਸ਼ੀਨਰੀ ਲੈਣ ਦੀ ਪੇਸ਼ਕਸ਼ ਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਅਜਿਹੀਆਂ ਮਸ਼ੀਨਾਂ ਨੂੰ ਚਲਾਉਣ ਵਾਸਤੇ ਭਾਰੀ ਟਰੈਕਟਰਾਂ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾਕਿ ਛੋਟੇ ਤੇ ਅੰਸ਼ਕ ਕਿਸਾਨ ਇਹ ਮਸੀਨਾਂ ਨਾ ਤਾਂ ਆਪ ਖਰੀਦ ਸਕਦੇ ਹਨ ਤੇ ਨਾ ਹੀ ਆਪ ਚਲਾ ਸਕਦਾ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਜਿਹੜੇ ਕਿਸਾਨਾਂ ਨੇ ਪਿਛਲੇ ਸਾਲ ਇਹ ਮਸ਼ੀਨਾਂ ਖਰੀਦੀਆਂਸਨ, ਉਹ ਸਰਕਾਰ ਵੱਲੋਂ ਮਸ਼ੀਨਾਂ ਦੀ ਲਾਗਤ 'ਤੇ ਸਬਸਿਡੀ ਨਾ ਦੇਣ ਕਾਰਨ ਇਹਨਾਂ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਗਏ ਸਨ।

ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇਾ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਨੂੰ ਰਾਹਤ ਦੇਣ ਜਾਂ ਫਿਰ ਰਾਜ ਸਰਕਾਰ ਪਰਾਲੀ ਪ੍ਰਬੰਧਨ ਦੀ ਜ਼ਿੰਮੇਵਾਰੀ ਆਪਣੀ ਸਿਰ ਲਵੇ। ਉਹਨਾਂ ਕਿ ਕਿਸਾਨ ਜੋ ਪਹਿਲਾਂ ਹੀ ਵਿੱਤੀ ਸੰਕਟ ਵਿਚ ਹਨ ਤੋਂ ਪਰਾਲੀ ਸੰਭਾਲਣ 'ਤੇ ਹੋਰ ਪੈਸੇ ਖਰਚਣ ਦੀ ਆਸ ਰੱਖਣਾ ਹੀ ਗਲਤ ਹੋਵੇਗਾ। ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਆਗੂਕਰਨ ਵਾਸਤੇ ਤਿਤੇ ਵਰਕਰ ਇਸ ਔਖੀ ਘੜੀ ਵਿਚ ਕਿਸਾਨਾਂ ਦੀ ਹਰ ਮਦਦ ਤਿਆਰ ਹਨ ਕਿਉਂਕਿ ਆਪ ਸਰਕਾਰ ਉਹਨਾਂ ਦੀ ਮਦਦ ਕਰਨ ਵਿਚ ਫੇਲ੍ਹ ਸਾਬਤ ਹੋਈ ਹੈ।

The post ਮੁੱਖ ਮੰਤਰੀ ਮਾਨ ਪਰਾਲੀ ਸੰਭਾਲਣ ਲਈ ਕਿਸਾਨਾਂ ਦੇ ਹੁੰਦੇ ਖਰਚ ਦਾ ਮੁਆਵਜ਼ਾ ਦੇਣ ਤੋਂ ਨਾ ਭੱਜਣ: ਸੁਖਬੀਰ ਬਾਦਲ appeared first on TheUnmute.com - Punjabi News.

Tags:
  • 31-farmers-organizations
  • aam-aadmi-party
  • akali-dal-president-sukhbir-badal
  • arvind-kejriwal
  • bhagwant-mann
  • bku-ugrahas
  • breaking-news
  • cm-bhagwant-mann
  • former-punjab-deputy-chief-minister-sukhbir-badal
  • news
  • punjab-government
  • punjab-kisan-mocrha
  • sukhbir-badal
  • the-unmute-breaking
  • the-unmute-breaking-news
  • the-unmute-latest-news

ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਡਾਕਟਰੀ ਸਹੂਲਤਾਂ ਲਈ ਹੋਰ ਹਸਪਤਾਲਾਂ ਨਾਲ ਐਮ.ਓ.ਯੂ. ਸਾਈਨ

Saturday 08 October 2022 02:56 PM UTC+00 | Tags: breaking-news hoshiarpur jalandhar jalandhar-commissionerate kapurthala mou-with-other-hospitals punjab-dgp punjab-government-hospital punjab-health-minister punjab-police

ਜਲੰਧਰ 08 ਅਕਤੂਬਰ 2022: ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧੀਆ ਮੈਡੀਕਲ ਅਤੇ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਦੇ ਹੋਰ ਹਸਪਤਾਲਾਂ ਨਾਲ ਐਮ. ਓ. ਯੂ. ਸਾਈਨ ਕੀਤਾ ਗਿਆ ਹੈ।ਬੀਤੇ ਦਿਨੀਂ ਏ. ਡੀ. ਜੀ. ਪੀ. ਸਟੇਟ ਆਰਮਡ ਪੁਲਿਸ ਐਮ. ਐਫ. ਫਾਰੂਕੀ ਦੇ ਨਿਰਦੇਸ਼ਾਂ 'ਤੇ ਜਲੰਧਰ ਦੇ ਕਈ ਮਲਟੀ ਸਪੈਸ਼ਲਿਟੀ ਹਸਪਤਾਲਾਂ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਸੀ ਤਾਂ ਜੋ ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਮਿਆਰੀ ਅਤੇ ਅਤਿ-ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਇਸੇ ਉਪਰਾਲੇ ਤਹਿਤ ਇਸ ਯੋਜਨਾ ਦੀ ਸਫ਼ਲਤਾ ਅਤੇ ਵੱਖ-ਵੱਖ ਹਸਪਤਾਲਾਂ ਵਲੋਂ ਦਿਖਾਏ ਗਏ ਉਤਸ਼ਾਹ ਨੂੰ ਵੇਖਦੇ ਹੋਏ ਇਸ ਦਾ ਵਿਸਥਾਰ ਕਰਦਿਆਂ ਹੁਣ ਜਲੰਧਰ ਦੇ ਹੋਰ ਹਸਪਤਾਲਾਂ, ਟੈਗੌਰ ਹਸਪਤਾਲ ਐਂਡ ਹਾਰਟ ਕੇਅਰ ਸੈਂਟਰ, ਰਣਜੀਤ ਹਸਪਤਾਲ, ਅਪੈਕਸ ਹਸਪਤਾਲ ਮੈਟਰਨਿਟੀ ਹੋਮ, ਅੋਕਸਫੌਰਡ ਹਸਪਤਾਲ, ਅਰੋੜਾ ਆਈ ਹਸਪਤਾਲ, ਐਨ.ਐਚ.ਐਸ. ਹਸਪਤਾਲ, ਜੋਸ਼ੀ ਹਸਪਤਾਲ, ਅਕਾਲੀ ਆਈ ਹਸਪਤਾਲ, ਥਿੰਦ ਆਈ ਹਸਪਤਾਲ, ਅਰੋੜਾ ਆਈ ਹਸਪਤਾਲ ਐਂਡ ਰੇਟਰੀਨਾ ਸੈਂਟਰ, ਡਾ.ਡਾਂਗ ਨਰਸਿੰਗ ਹੋਮ ਐਂਡ ਹਸਪਤਾਲ, ਬੀ.ਬੀ.ਸੀ. ਹਾਰਟ ਕੇਅਰ ਪਰੂਥੀ ਹਸਪਤਾਲ ਅਤੇ ਕੈਪੀਟੋਲ ਹਸਪਤਾਲ ਨਾਲ ਇਕ ਨਵਾਂ ਐਮ.ਓ.ਯੂ ਸਾਈਨ ਕੀਤਾ ਗਿਆ ਹੈ।

ਇਕ ਸਰਕਾਰੀ ਬੁਲਾਰੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਹੋਏ ਸਮਝੌਤੇ ਵਿੱਚ ਪਟੇਲ ਹਸਪਤਾਲ, ਇੰਨੋਸੈਂਟ ਹਸਪਤਾਲ, ਸ਼੍ਰੀਮੰਨ ਹਸਪਤਾਲ, ਗਲੋਬਲ ਹਸਪਤਾਲ, ਮਾਨ ਸਕੈਨਿੰਗ ਸੈਂਟਰ, ਭਾਟੀਆ ਸਕੈਨਿੰਗ ਸੈਂਟਰ ਸ਼ਾਮਿ ਹਨ ਨਾਲ ਇਕ ਐਮ.ਓ.ਯੂ ਸਾਈਨ ਕੀਤਾ ਗਿਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਯੋਜਨਾ ਵਿੱਚ ਜਲਦੀ ਹੀ ਹੋਰ ਨਵੇਂ ਹਸਪਤਾਲ ਸ਼ਾਮਲ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਸਿਹਤ ਸਬੰਧੀ ਵਧੀਆ ਇਲਾਜ ਦੀਆਂ ਸਹੂਲਤਾਂ ਪ੍ਰਾਪਤ ਹੋ ਸਕਣ।

ਪੁਲਿਸ ਮੁਲਾਜ਼ਮਾਂ ਨੂੰ ਹੋਵੇਗਾ ਕਾਰਡ ਜਾਰੀ, ਹੋਵੇਗੀ ਤਿਮਾਹੀ ਸਮੀਖਿਆ

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਪੀ.ਏ.ਪੀ. ਦੇ ਨਾਲ ਹੁਸ਼ਿਆਰਪੁਰ, ਜਲੰਧਰ (ਦਿਹਾਤੀ), ਕਪੂਰਥਲਾ ਜ਼ਿਲ੍ਹੇ ਤੋਂ ਇਲਾਵਾ ਜਲੰਧਰ ਕਮਿਸ਼ਨਰੇਟ ਦੇ ਸਾਰੇ ਰੈਂਕ ਦੇ ਅਧਿਕਾਰੀ/ਕਰਮਚਾਰੀ ਅਤੇ ਉਨ੍ਹਾਂ ਦੇ ਆਸ਼ਰਿਤ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪੁਲਿਸ ਅਧਿਕਾਰੀ ਆਪਣਾ ਬਿਲ ਅਦਾ ਕਰਨਗੇ ਅਤੇ ਬਾਅਦ ਵਿਚ ਉਹ ਵਿਧੀ ਅਨੁਸਾਰ ਵਿਭਾਗ ਨੂੰ ਆਪਣਾ ਦਾਅਵਾ ਪੇਸ਼ ਕਰਨਗੇ।

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਜਿਥੇ ਪੁਲਿਸ ਕਰਮੀਆਂ ਵਿੱਚ ਸਵੈਮਾਣ ਪੈਦਾ ਹੋਵੇਗਾ ਉਥੇ ਹੀ ਉਨ੍ਹਾਂ ਨੂੰ ਤੁਰੰਤ ਭਾਰੀ ਵਿੱਤੀ ਬੋਝ ਤੋਂ ਨਿਜਾਤ ਮਿਲੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਨਾਲ ਨਾ ਸਿਰਫ ਪੁਲਿਸ ਮੁਲਾਜ਼ਮਾ ਦਾ ਖ਼ਰਚਾ ਘਟੇਗਾ ਸਗੋਂ ਸਰਕਾਰੀ ਖ਼ਜਾਨੇ 'ਤੇ ਵੀ ਬੋਝ ਘਟੇਗਾ। ਉਨ੍ਹਾਂ ਦੱਸਿਆ ਕਿ ਯੋਜਨਾ ਤਹਿਤ ਪੁਲਿਸ ਮੁਲਾਜ਼ਮਾਂ ਨੂੰ ਇਕ ਕਾਰਡ, ਜਿਸ ਵਿੱਚ ਉਨ੍ਹਾਂ ਦਾ ਨਾਮ, ਫੋਟੋ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਭਾਵੇਂ ਉਹ ਨਿਰਭਰ ਹਨ ਜਾਂ ਨਹੀਂ ਹੈ, ਜਾਰੀ ਕੀਤਾ ਜਾਵੇਗਾ। ਯੋਜਨਾ ਤਹਿਤ ਹੋਈ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਤਿਮਾਹੀ ਸਮੀਖਿਆ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਮਰੀਜ਼ਾਂ ਅਤੇ ਹਸਪਤਾਲਾਂ ਵਲੋਂ ਉਠਾਏ ਜਾਣ ਵਾਲੇ ਕਿਸੇ ਵੀ ਮੁੱਦੇ ਦੇ ਹੱਲ ਲਈ ਇਕ ਸ਼ਿਕਾਇਤ ਨਿਵਾਰਣ ਕਮੇਟੀ ਦਾ ਗਠਨ ਵੀ ਕੀਤਾ ਜਾਵੇ।

The post ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਡਾਕਟਰੀ ਸਹੂਲਤਾਂ ਲਈ ਹੋਰ ਹਸਪਤਾਲਾਂ ਨਾਲ ਐਮ.ਓ.ਯੂ. ਸਾਈਨ appeared first on TheUnmute.com - Punjabi News.

Tags:
  • breaking-news
  • hoshiarpur
  • jalandhar
  • jalandhar-commissionerate
  • kapurthala
  • mou-with-other-hospitals
  • punjab-dgp
  • punjab-government-hospital
  • punjab-health-minister
  • punjab-police

ਕਮਲ ਨੂੰ ਹੂੰਝਣ ਲਈ ਗੁਜਰਾਤ ਦਾ ਚਿੱਕੜ ਸਾਫ਼ ਕਰੇਗਾ ਝਾੜੂ : ਮੁੱਖ ਮੰਤਰੀ ਭਗਵੰਤ ਮਾਨ

Saturday 08 October 2022 04:04 PM UTC+00 | Tags: aam-aadmi-party aam-aadmi-party-convener-arvind-kejriwal arvind-kejriwal bjp breaking-news chief-minister-bhagwant-mann gujarat gujarat-election-2022 news the-unmute-breaking-news

ਦਾਹੋਦ (ਗੁਜਰਾਤ) 08 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕਮਲ ਭਾਵੇਂ ਚਿੱਕੜ ਵਿੱਚ ਖਿੜਦਾ ਹੈ ਪਰ ਝਾੜੂ ਗੁਜਰਾਤ ਵਿੱਚ ਇਸ ਚਿੱਕੜ ਨੂੰ ਹੂੰਝੇਗਾ, ਜਿਸ ਨਾਲ ਸੂਬੇ ਵਿੱਚੋਂ 'ਕਮਲ ਦੇ ਸਫਾਏ' ਦਾ ਰਾਹ ਪੱਧਰਾ ਹੋ ਜਾਵੇਗਾ।

ਇੱਥੇ ਇੱਕ ਜਨਤਕ ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਤਬਦੀਲੀ ਦੀ ਹਵਾ ਵਗ ਰਹੀ ਹੈ। ਉਨ੍ਹਾਂ ਕਿਹਾ ਕਿ 27 ਸਾਲਾਂ ਬਾਅਦ ਇੱਕ ਅਜਿਹਾ ਦ੍ਰਿਸ਼ ਉਭਰਿਆ ਹੈ, ਜਿੱਥੇ ਝਾੜੂ (ਆਮ ਆਦਮੀ ਪਾਰਟੀ) ਸੂਬੇ ਵਿੱਚੋਂ ਕਮਲ (ਭਾਜਪਾ) ਨੂੰ ਬਾਹਰ ਦਾ ਰਸਤਾ ਦਿਖਾਏਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ‘ਚ ਕਾਂਗਰਸ ਪਹਿਲਾਂ ਹੀ ਵੈਂਟੀਲੇਟਰ ਉਤੇ ਹੈ ਅਤੇ ਮੁੱਖ ਮੁਕਾਬਲਾ ‘ਆਪ’ ਅਤੇ ਭਾਜਪਾ ਵਿਚਾਲੇ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੀਆਂ ਰੈਲੀਆਂ ਵਿੱਚ ਭਾਰੀ ਹਾਜ਼ਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕ ਮੌਜੂਦਾ ਸਰਕਾਰ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕ ਇਸ ਨਿਕੰਮੀ, ਜ਼ਾਲਮ ਅਤੇ ਭ੍ਰਿਸ਼ਟ ਸਰਕਾਰ ਤੋਂ ਬਦਲਾਅ ਚਾਹੁੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਝੂਠੇ ਸੁਪਨੇ ਨਹੀਂ ਵੇਚ ਰਹੇ, ਸਗੋਂ ਲੋਕ ਸਿਸਟਮ ਬਦਲਣ ਦਾ ਸਮਰਥਨ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕੁਦਰਤੀ ਸਰੋਤਾਂ ਦੀ ਬਹੁਤਾਤ ਹੈ ਪਰ ਅਫਸੋਸ ਹੈ ਕਿ ਨੇਤਾਵਾਂ ਨੇ ਆਪਣੇ ਭ੍ਰਿਸ਼ਟ ਕਾਰਿਆਂ ਨਾਲ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਾਸੀ, ਇਨ੍ਹਾਂ ਭ੍ਰਿਸ਼ਟ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਅੱਗੇ ਆਉਣ।

ਪੰਜਾਬ ਵਿੱਚ ਆਮ ਆਦਮੀ ਸਰਕਾਰ ਦੀਆਂ ਕਈ ਅਹਿਮ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਜੁਲਾਈ ਤੋਂ ਪੰਜਾਬ ਸਰਕਾਰ ਨੇ ਹਰ ਬਿੱਲ ਉਤੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਮੁਹੱਈਆ ਕਰਵਾਈ ਹੈ।

ਉਨ੍ਹਾਂ ਦੱਸਿਆ ਕਿ ਇਸ ਦੇ ਨਤੀਜੇ ਵਜੋਂ ਸਤੰਬਰ ਮਹੀਨੇ ਵਿੱਚ ਕੁੱਲ 72.66 ਲੱਖ ਵਿੱਚੋਂ 50 ਲੱਖ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਵਿੱਚ 17 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਨੌਕਰੀਆਂ ਨਿਰੋਲ ਮੈਰਿਟ ਦੇ ਆਧਾਰ ‘ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁਜਰਾਤ ਵਾਂਗ ਭਰਤੀ ਪ੍ਰੀਖਿਆ ਲੀਕ ਹੋਣ ਵਰਗਾ ਕੋਈ ਨੁਕਸਦਾਰ ਸਿਸਟਮ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਨੌਕਰੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਦਿੱਤੀਆਂ ਜਾਂਦੀਆਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਕਰੀਆਂ ਵਿੱਚ ਸ਼ੋਸ਼ਣ ਵਾਲੀ ਠੇਕਾ ਪ੍ਰਣਾਲੀ ਦੇ ਵਿਰੁੱਧ ਹੈ, ਜਿਸ ਕਾਰਨ ਉਨ੍ਹਾਂ ਨੇ ਪੰਜਾਬ ਦੇ 36,000 ਤੋਂ ਵੱਧ ਠੇਕੇ ‘ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਕਰੀਬ 9000 ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੱਕੇ ਸਰਕਾਰੀ ਕਰਮਚਾਰੀ, ਲੋਕਾਂ ਨੂੰ ਵਧੀਆ ਪ੍ਰਸ਼ਾਸਨ ਮੁਹੱਈਆ ਕਰ ਸਕਣ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ 100 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਦਾ ਮੁਫ਼ਤ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਖ਼ੂਨ ਦੀ ਜਾਂਚ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੇ ਨਾਲ-ਨਾਲ ਵੱਡੇ ਹਸਪਤਾਲਾਂ ‘ਤੇ ਵਾਧੂ ਬੋਝ ਵੀ ਘਟਿਆ ਹੈ।

The post ਕਮਲ ਨੂੰ ਹੂੰਝਣ ਲਈ ਗੁਜਰਾਤ ਦਾ ਚਿੱਕੜ ਸਾਫ਼ ਕਰੇਗਾ ਝਾੜੂ : ਮੁੱਖ ਮੰਤਰੀ ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • aam-aadmi-party-convener-arvind-kejriwal
  • arvind-kejriwal
  • bjp
  • breaking-news
  • chief-minister-bhagwant-mann
  • gujarat
  • gujarat-election-2022
  • news
  • the-unmute-breaking-news

ਤਰਨਤਾਰਨ ਪੁਲਿਸ ਨੇ ਲੱਖਾ ਸਿਧਾਣਾ ਨੂੰ ਦਰਜ ਇੱਕ ਮੁਕੱਦਮੇ 'ਚ ਬੇਗੁਨਾਹ ਐਲਾਨਿਆ

Saturday 08 October 2022 04:17 PM UTC+00 | Tags: aam-aadmi-party breaking-news cm-bhagwant-mann lakha-sidhana punjab-police tarn-taran-police the-unmute-breaking-news

ਚੰਡੀਗੜ੍ਹ 08 ਅਕਤੂਬਰ 2022: ਲੱਖਾ ਸਿਧਾਣਾ ਖਿਲਾਫ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਹਰੀਕੇ ਵਿਖੇ ਅਸਲਾ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਹੋਏ ਮੁਕੱਦਮੇ 'ਚੋਂ ਤਰਨਤਾਰਨ ਪੁਲਿਸ ਨੇ ਇਕ ਪੱਤਰ ਜਾਰੀ ਕਰਦਿਆਂ ਲੱਖਾ ਸਿਧਾਣਾ ਨੂੰ ਬੇਗੁਨਾਹ ਕਰਾਰ ਦੇ ਦਿੱਤਾ ਹੈ। ਇਸ ਦੀ ਪੁਸ਼ਟੀ ਡੀ. ਐਸ. ਪੀ. (ਡੀ) ਤਰਨਤਾਰਨ ਦਵਿੰਦਰ ਸਿੰਘ ਨੇ ਕੀਤੀ|

The post ਤਰਨਤਾਰਨ ਪੁਲਿਸ ਨੇ ਲੱਖਾ ਸਿਧਾਣਾ ਨੂੰ ਦਰਜ ਇੱਕ ਮੁਕੱਦਮੇ ‘ਚ ਬੇਗੁਨਾਹ ਐਲਾਨਿਆ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • lakha-sidhana
  • punjab-police
  • tarn-taran-police
  • the-unmute-breaking-news

ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਏਅਰ ਸ਼ੋਅ 'ਚ ਪੰਜਾਬ ਰਾਜਪਾਲ ਨੇ CM ਮਾਨ ਦੀ ਗੈਰ-ਮੌਜੂਦਗੀ 'ਤੇ ਚੁੱਕੇ ਸਵਾਲ

Saturday 08 October 2022 04:34 PM UTC+00 | Tags: air-force-day breaking-news chandigarhs-sukhna-lake punjab-chief-minister-bhagwant-mann punjab-governor-banwari-lal-parohit

ਚੰਡੀਗ੍ਹੜ 08 ਅਕਤੁਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਵਿੱਚ ਇੱਕ ਵਾਰ ਫਿਰ ਵਿਵਾਦ ਹੋਣ ਦੀ ਚਰਚਾ ਸ਼ੁਰੂ ਹੋ ਗਈ ਹੈ। ਅੱਜ ਭਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਏਅਰ ਸ਼ੋਅ ਹੋਇਆ | ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੀ| ਇਸਦੇ ਨਾਲ ਹੀ ਰਾਜਨਾਥ ਸਿੰਘ, ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੌਜੂਦ ਸਨ |

ਪਰ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਗਏ ਗੈਰ-ਹਾਜ਼ਰ ਰਹੇ | ਰਾਜਪਾਲ ਬਨਵਾਰੀ ਲਾਲ ਪਰੋਹਿਤ ਸੀ ‘ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਪ੍ਰੋਗਰਾਮ ਵਿੱਚ ਕਿਉਂ ਨਹੀਂ ਆਏ, ਰਾਸ਼ਟਰਪਤੀ ਦੀ ਹਾਜ਼ਰੀ ਵਿੱਚ ਆਉਣਾ ਉਨ੍ਹਾਂ ਦੀ ਸੰਵਿਧਾਨਕ ਜ਼ਿੰਮੇਵਾਰੀ ਸੀ |ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਵਡੋਦਰਾ ਵਿੱਚ ਕੇਜਰੀਵਾਲ ਨਾਲ ਤਿਰੰਗਾ ਯਾਤਰਾ ਕੱਢ ਰਹੇ ਸਨ।

The post ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਏਅਰ ਸ਼ੋਅ ‘ਚ ਪੰਜਾਬ ਰਾਜਪਾਲ ਨੇ CM ਮਾਨ ਦੀ ਗੈਰ-ਮੌਜੂਦਗੀ ‘ਤੇ ਚੁੱਕੇ ਸਵਾਲ appeared first on TheUnmute.com - Punjabi News.

Tags:
  • air-force-day
  • breaking-news
  • chandigarhs-sukhna-lake
  • punjab-chief-minister-bhagwant-mann
  • punjab-governor-banwari-lal-parohit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form