TheUnmute.com – Punjabi News: Digest for October 04, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha session) ਦੇ ਅੱਜ ਆਖਰੀ ਦਿਨ ਭਰੋਸੇਗੀ ਮਤੇ ਦੇ ਨਾਲ-ਨਾਲ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਕਲਿੱਪ ਦੇ ਮੁੱਦੇ ‘ਤੇ ਭਖਵੀਂ ਬਹਿਸ ਹੋਣ ਦੀ ਸੰਭਾਵਨਾ ਹੈ | ਪਿਛਲੇ ਸੈਸ਼ਨ ਦੌਰਾਨ ਹੰਗਾਮੇ ਦੇ ਚੱਲਦਿਆਂ 16ਵੀਂ ਪੰਜਾਬ ਵਿਧਾਨ ਸਭਾ (Punjab Vidhan Sabha) ਸੈਸ਼ਨ ਦੇ ਅੱਜ ਤੀਜੇ ਦਿਨ ਦੀ ਕਰਵਾਈ 3 ਅਕਤੂਬਰ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ ।

ਇਸ ਦੌਰਾਨ ਮਾਨ ਸਰਕਾਰ ਨੇ ਪੇਸ਼ ਕੀਤੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ (ਰਿਪੀਲ) ਬਿੱਲ 2022 , ਪੰਜਾਬ ਗੁਡ ਐਂਡ ਸਰਵਿਸ ਟੈਕਸ ਸ਼ੋਧ ਬਿੱਲ 2022 ਅਤੇ ਪੰਜਾਬ ਵਿਲੈਜ ਕੋਮਨ ਲੈਂਡ ਰੈਵੂਲਸ਼ਨ ਸ਼ੋਧ ਬਿੱਲ 2022 ਨੂੰ ਵਿਧਾਨ ਸਭਾ ਵਿਚ ਪੇਸ਼ ਕੀਤੇ | ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ ਕੀਤੀ |

The post ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ, ਭਖਵੀਂ ਬਹਿਸ ਹੋਣ ਦੇ ਆਸਾਰ appeared first on TheUnmute.com - Punjabi News.

Tags:
  • breaking-news
  • punjab-vidhan-sabha-session

ਦੁਰਗਾ ਪੂਜਾ ਪੰਡਾਲ 'ਚ ਅੱਗ ਲੱਗਣ ਕਾਰਨ 5 ਜਣਿਆਂ ਦੀ ਮੌਤ, 66 ਤੋਂ ਵੱਧ ਝੁਲਸੇ

Monday 03 October 2022 05:51 AM UTC+00 | Tags: 5 bhadohi bhadohi-gaurang-rathi breaking-news durga-puja durga-puja-panda durga-puja-pandal-in-bhadohi news punjabi-news punjab-news the-unmute-breaking-news the-unmute-punjabi-news uttar-pradesh

ਚੰਡੀਗੜ੍ਹ 03 ਅਕਤੂਬਰ 2022: ਉੱਤਰ ਪ੍ਰਦੇਸ਼ ਦੇ ਭਦੋਹੀ ਵਿੱਚ ਇੱਕ ਦੁਰਗਾ ਪੂਜਾ ਪੰਡਾਲ (Durga Puja panda) ਵਿੱਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਪੰਜ ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ 66 ਤੋਂ ਵੱਧ ਲੋਕ ਝੁਲਸ ਗਏ ਹਨ । ਇਨ੍ਹਾਂ ਜ਼ਖਮੀਆਂ ‘ਚੋਂ 42 ਨੂੰ ਵਾਰਾਣਸੀ, 18 ਨੂੰ ਔਰਾਈ ਅਤੇ 4 ਨੂੰ ਪ੍ਰਯਾਗਰਾਜ ਰੈਫਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੇ ਸਮੇਂ ਪੰਡਾਲ ਵਿੱਚ ਕਰੀਬ 200 ਲੋਕ ਮੌਜੂਦ ਸਨ। ਆਰਤੀ ਦਾ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਦੌਰਾਨ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ।

ਇਸ ਦੌਰਾਨ ਭਦੋਹੀ ਦੇ ਜ਼ਿਲ੍ਹਾ ਮੈਜਿਸਟਰੇਟ ਗੌਰਾਂਗ ਰਾਠੀ ਨੇ ਦੱਸਿਆ ਕਿ ਘਟਨਾ ਔਰਾਈ ਸ਼ਹਿਰ ਸਥਿਤ ਦੁਰਗਾ ਪੰਡਾਲ ਦੀ ਹੈ। ਘਟਨਾ ਸਮੇਂ ਪੰਡਾਲ ‘ਚ 200 ਦੇ ਕਰੀਬ ਲੋਕ ਮੌਜੂਦ ਸਨ। ਆਰਤੀ ਦਾ ਪ੍ਰੋਗਰਾਮ ਚੱਲ ਰਿਹਾ ਸੀ, ਇਸੇ ਦੌਰਾਨ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ।

The post ਦੁਰਗਾ ਪੂਜਾ ਪੰਡਾਲ ‘ਚ ਅੱਗ ਲੱਗਣ ਕਾਰਨ 5 ਜਣਿਆਂ ਦੀ ਮੌਤ, 66 ਤੋਂ ਵੱਧ ਝੁਲਸੇ appeared first on TheUnmute.com - Punjabi News.

Tags:
  • 5
  • bhadohi
  • bhadohi-gaurang-rathi
  • breaking-news
  • durga-puja
  • durga-puja-panda
  • durga-puja-pandal-in-bhadohi
  • news
  • punjabi-news
  • punjab-news
  • the-unmute-breaking-news
  • the-unmute-punjabi-news
  • uttar-pradesh

PRTC ਦੇ ਕੱਚੇ ਮੁਲਜ਼ਮਾਂ ਨੇ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ ਦਿੱਤਾ ਧਰਨਾ

Monday 03 October 2022 06:47 AM UTC+00 | Tags: aam-aadmi-party bhagwant-mann-government breaking-news cm-bhagwant-mann nws patiala-bus-stand patiala-bus-stand-protest-news patiala-latest-news patiala-news prtc prtc-contract-workers prtc-patiala prtc-workers-action-committee punbus punjab-roadways punjab-roadways-punbus the-prtc-workers-action-committee-members the-unmute-breaking-news the-unmute-punjabi-news workers

ਚੰਡੀਗੜ੍ਹ 03 ਅਕਤੂਬਰ 2022: ਪਟਿਆਲਾ ਦੇ ਬੱਸ ਸਟੈਂਡ ਵਿਖੇ ਪੰਜਾਬ ਰੋਡਵੇਜ਼ ਪਨਬੱਸ (Punjab Roadways Punbus) ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ (PRTC contract workers union) ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਬੱਸ ਸਟੈਂਡ ਦੇ ਦੋਵੇਂ ਗੇਟ ਬੰਦ ਕਰਕੇ ਸਰਕਾਰ ਅਤੇ ਮੈਨੇਜਮੈਂਟ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਨ੍ਹਾਂ ਵਰਕਰਾਂ ਦੀ ਮੰਗ ਹੈ ਕਿ ਹਰ ਮਹੀਨੇ ਦੀ ਦੱਸ ਤਾਰੀਖ਼ ਤੋਂ ਪਹਿਲਾਂ ਪੂਰੀ ਤਨਖ਼ਾਹ ਉਨ੍ਹਾਂ ਦੇ ਖਾਤੇ ਵਿਚ ਪਾਈ ਜਾਵੇ ਅਤੇ ਅਗਸਤ ਮਹੀਨੇ ਦੀ ਰਹਿੰਦੀ ਤਨਖ਼ਾਹ ਅਤੇ ਇਸ ਮਹੀਨੇ ਦੀ ਤਨਖ਼ਾਹ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ |

The post PRTC ਦੇ ਕੱਚੇ ਮੁਲਜ਼ਮਾਂ ਨੇ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ ਦਿੱਤਾ ਧਰਨਾ appeared first on TheUnmute.com - Punjabi News.

Tags:
  • aam-aadmi-party
  • bhagwant-mann-government
  • breaking-news
  • cm-bhagwant-mann
  • nws
  • patiala-bus-stand
  • patiala-bus-stand-protest-news
  • patiala-latest-news
  • patiala-news
  • prtc
  • prtc-contract-workers
  • prtc-patiala
  • prtc-workers-action-committee
  • punbus
  • punjab-roadways
  • punjab-roadways-punbus
  • the-prtc-workers-action-committee-members
  • the-unmute-breaking-news
  • the-unmute-punjabi-news
  • workers

ਈਰਾਨ ਤੋਂ ਚੀਨ ਜਾ ਰਹੇ ਜਹਾਜ਼ 'ਚ ਬੰਬ ਦੀ ਸੂਚਨਾ ਮਿਲਣ 'ਤੇ ਮਚਿਆ ਹੜਕੰਪ, ਭਾਰਤ ਨੇ ਦਿੱਤੀ ਲੈਂਡਿੰਗ ਦੀ ਇਜਾਜਤ

Monday 03 October 2022 07:02 AM UTC+00 | Tags: airport airspace-of-delhi-airport atc breaking-news china delhi-airport indian-airlines indian-airport jaipur-airport news tehran

ਚੰਡੀਗੜ੍ਹ 03 ਅਕਤੂਬਰ 2022: ਈਰਾਨ ਤੋਂ ਚੀਨ (China) ਜਾ ਰਹੇ ਹਨ ਇੱਕ ਜਹਾਜ਼ ਵਿੱਚ ਅੱਜ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਸਵੇਰੇ ਹੜਕੰਪ ਮਚ ਗਿਆ। ਇਹ ਦਿੱਲੀ ਹਵਾਈ ਜਹਾਜ਼ ਦੇ ਏਅਰਸਪੇਸ ਵੱਲ ਵਧ ਰਿਹਾ ਸੀ, ਜਹਾਜ਼ ਨੂੰ ਦਿੱਲੀ ਵਿੱਚ ਉਤਾਰਨ ਦੀ ਇਜਾਜਤ ਮੰਗੀ,ਪਰ ਦਿੱਲੀ ਏਟੀਸੀ ਨੇ ਉਸ ਨੂੰ ਜੈਪੁਰ ਏਅਰਪੋਰਟ ‘ਤੇ ਲੈਂਡਿੰਗ ਕਰਨ ਲਈ ਕਿਹਾ ਹੈ |

ਇਸਦੇ ਨਾਲ ਹੀ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਇਸ ਦੇ ਪਿੱਛੇ ਲਗਾਏ ਗਏ ਹਨ।ਸੁਰੱਖਿਆ ਏਜੇਂਸੀਆਂ ਜਹਾਜ਼ ਦੀ ਨਿਗਰਾਨੀ ਕਰ ਰਹੀ ਹੈ । ਸੂਤਰਾਂ ਦੇ ਮੁਤਾਬਕ ਇਹ ਜਹਾਜ਼ ਤਹਿਰਾਨ ਤੋਂ ਚੀਨ ਕੇ ਗਵਾਂਗਝੂ ਜਾ ਰਿਹਾ ਸੀ।

The post ਈਰਾਨ ਤੋਂ ਚੀਨ ਜਾ ਰਹੇ ਜਹਾਜ਼ ‘ਚ ਬੰਬ ਦੀ ਸੂਚਨਾ ਮਿਲਣ ‘ਤੇ ਮਚਿਆ ਹੜਕੰਪ, ਭਾਰਤ ਨੇ ਦਿੱਤੀ ਲੈਂਡਿੰਗ ਦੀ ਇਜਾਜਤ appeared first on TheUnmute.com - Punjabi News.

Tags:
  • airport
  • airspace-of-delhi-airport
  • atc
  • breaking-news
  • china
  • delhi-airport
  • indian-airlines
  • indian-airport
  • jaipur-airport
  • news
  • tehran

ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਪੁਲਿਸ ਵਲੋਂ ਮਾਮਲਾ ਦਰਜ

Monday 03 October 2022 07:17 AM UTC+00 | Tags: aam-aadmi-party breaking-news congress-mp-ravneet-bittu ludhiana-police news police punjab-congress punjab-government punjab-police ravneet-bittu the-unmute-breaking-news the-unmute-punjab the-unmute-punjabi-news

ਚੰਡੀਗੜ੍ਹ 03 ਅਕਤੂਬਰ 2022: ਇਸ ਸਮੇਂ ਵੱਡੀ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ (Ravneet Bittu) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਿੱਟੂ ਨੂੰ ਫੋਨ ਰਾਹੀਂ ਧਮਕੀਆਂ ਦਿੱਤੀਆਂ ਗਈਆਂ ਹਨ। ਜਿਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

The post ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਪੁਲਿਸ ਵਲੋਂ ਮਾਮਲਾ ਦਰਜ appeared first on TheUnmute.com - Punjabi News.

Tags:
  • aam-aadmi-party
  • breaking-news
  • congress-mp-ravneet-bittu
  • ludhiana-police
  • news
  • police
  • punjab-congress
  • punjab-government
  • punjab-police
  • ravneet-bittu
  • the-unmute-breaking-news
  • the-unmute-punjab
  • the-unmute-punjabi-news

ਪਰਾਲੀ ਸਾੜਨ ਦੇ ਮਾਮਲੇ 'ਚ ਪੰਜਾਬ ਸ਼ੁਰੂਆਤ 'ਚ ਪਹਿਲੇ ਨੰਬਰ 'ਤੇ, ਕਈ ਮਾਮਲੇ ਦਰਜ

Monday 03 October 2022 07:35 AM UTC+00 | Tags: aam-aadmi-party aap-government breaking-news cm-bhagwant-mann government-of-india haryana higher-education-minister-gurmeet-singh-mdet-hayer kuldeep-singh-dhaliwal mega-awareness-campaig news punjab punjab-government the-unmute-breaking-news the-unmute-news the-unmute-punjabi-news

ਚੰਡੀਗੜ੍ਹ 03 ਅਕਤੂਬਰ 2022: ਇਕ ਪਾਸੇ ਜਿੱਥੇ ਪੰਜਾਬ ਦੀ ‘ਆਪ’ ਸਰਕਾਰ ਵਲੋਂ ਪਰਾਲੀ ਨਾ ਸਾੜਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਮਾਨਸੂਨ ਦਾ ਸੀਜ਼ਨ ਖਤਮ ਹੋਣ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਚੁੱਕਣ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਪਰਾਲੀ ਸਾੜਨ ਦੇ ਮਾਮਲੇ ‘ਚ ਪੰਜਾਬ ਸ਼ੁਰੂਆਤ ‘ਚ ਪਹਿਲੇ ਨੰਬਰ ‘ਤੇ ਆ ਗਿਆ ਹੈ |

ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਦੂਜੇ ਅਤੇ ਹਰਿਆਣਾ ਤੀਜੇ ਨੰਬਰ ‘ਤੇ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਤੱਕ ਤਿੰਨ ਦਿਨਾਂ ਵਿੱਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੇ 193 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਜਾਬ 17 ਦਿਨਾਂ ਵਿੱਚ 275 ਕੇਸਾਂ ਨਾਲ ਪਹਿਲੇ ਨੰਬਰ 'ਤੇ ਹੈ।

ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਉੱਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਮੀਟਿੰਗ ਰਾਹੀਂ ਜਾਣਕਾਰੀ ਦਿੱਤੀ ਸੀ । ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ 27 ਸਤੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ 'ਮੈਗਾ' ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ |

The post ਪਰਾਲੀ ਸਾੜਨ ਦੇ ਮਾਮਲੇ ‘ਚ ਪੰਜਾਬ ਸ਼ੁਰੂਆਤ ‘ਚ ਪਹਿਲੇ ਨੰਬਰ ‘ਤੇ, ਕਈ ਮਾਮਲੇ ਦਰਜ appeared first on TheUnmute.com - Punjabi News.

Tags:
  • aam-aadmi-party
  • aap-government
  • breaking-news
  • cm-bhagwant-mann
  • government-of-india
  • haryana
  • higher-education-minister-gurmeet-singh-mdet-hayer
  • kuldeep-singh-dhaliwal
  • mega-awareness-campaig
  • news
  • punjab
  • punjab-government
  • the-unmute-breaking-news
  • the-unmute-news
  • the-unmute-punjabi-news

ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਇਆ ਸਵਦੇਸ਼ੀ ਤੌਰ 'ਤੇ ਵਿਕਸਤ LCH ਹੈਲੀਕਾਪਟਰ

Monday 03 October 2022 07:53 AM UTC+00 | Tags: air-force-air-chief-marshal-vr-chaudhary air-marshal-vibhas-pande army-aviation-corps breaking-news defense-minister-rajnath-singh district-small-scale-industries-association indian-air-force indian-army indian-lch-helicopter-reaction indian-light-combat-helicopter lch lch-helicopter lch-helicopter-in-action lch-helicopter-india light-combat-helicopter light-combat-helicopter-news news nthe-unmute-punjabi-news the-unmute-breaking-news the-unmute-news the-unmute-punjabi-news

ਚੰਡੀਗੜ੍ਹ 03 ਅਕਤੂਬਰ 2022: ਅੱਜ ਸਵਦੇਸ਼ੀ ਤੌਰ ‘ਤੇ ਵਿਕਸਤ ਲਾਈਟ ਕੰਬੈਟ ਹੈਲੀਕਾਪਟਰ ਹਵਾਈ ਸੈਨਾ (Light Combat Helicopter) ਦਾ ਬਣਾਏ ਜਾਣ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੀ ਤਾਕਤ ਹੋਰ ਵੀ ਵਧ ਗਈ ਹੈ। ਇਨ੍ਹਾਂ ਹੈਲੀਕਾਪਟਰਾਂ ਦੇ ਸ਼ਾਮਲ ਹੋਣ ਨਾਲ ਉੱਚ ਅਤੇ ਦੁਰਘਟਨਾ ਵਾਲੇ ਖੇਤਰਾਂ ਦੀ ਲੜਾਈ ਵਿਚ ਹਵਾਈ ਸੈਨਾ ਦੀ ਸਮਰੱਥਾ ਹੋਰ ਵੀ ਵਧ ਗਈ ਹੈ।

ਜੋਧਪੁਰ ਦੇ ਏਅਰਫੋਰਸ ਸਟੇਸ਼ਨ ‘ਤੇ ਆਯੋਜਿਤ ਇਕ ਪ੍ਰੋਗਰਾਮ ‘ਚ ਇਨ੍ਹਾਂ ਹੈਲੀਕਾਪਟਰਾਂ ਨੂੰ ਰਸਮੀ ਤੌਰ ‘ਤੇ ਹਵਾਈ ਫੌਜ ‘ਚ ਸ਼ਾਮਲ ਕੀਤਾ ਗਿਆ। ਪ੍ਰੋਗਰਾਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਮੌਜੂਦ ਸਨ।

LCH ਨੂੰ ਹਿੰਦੁਸਤਾਨ ਐਰੋਨਾਟਿਕਸ ਲਿਮਿਟੇਡ (HAL) ਇੱਕ ਜਨਤਕ ਖੇਤਰ ਦੇ ਅਦਾਰੇ ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਮੁੱਖ ਤੌਰ ‘ਤੇ ਉੱਚ ਉਚਾਈ ਵਾਲੇ ਖੇਤਰਾਂ ਵਿੱਚ ਤਾਇਨਾਤ ਕਰਨ ਲਈ ਤਿਆਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 5.8 ਟਨ ਅਤੇ ਟਵਿਨ ਇੰਜਣ ਵਾਲੇ ਹੈਲੀਕਾਪਟਰ ਦਾ ਪਹਿਲਾਂ ਹੀ ਕਈ ਹਥਿਆਰਾਂ ਦੀ ਵਰਤੋਂ ਲਈ ਪ੍ਰੀਖਣ ਕੀਤਾ ਜਾ ਚੁੱਕਾ ਹੈ।

The post ਭਾਰਤੀ ਹਵਾਈ ਫੌਜ ਦੇ ਬੇੜੇ ‘ਚ ਸ਼ਾਮਲ ਹੋਇਆ ਸਵਦੇਸ਼ੀ ਤੌਰ ‘ਤੇ ਵਿਕਸਤ LCH ਹੈਲੀਕਾਪਟਰ appeared first on TheUnmute.com - Punjabi News.

Tags:
  • air-force-air-chief-marshal-vr-chaudhary
  • air-marshal-vibhas-pande
  • army-aviation-corps
  • breaking-news
  • defense-minister-rajnath-singh
  • district-small-scale-industries-association
  • indian-air-force
  • indian-army
  • indian-lch-helicopter-reaction
  • indian-light-combat-helicopter
  • lch
  • lch-helicopter
  • lch-helicopter-in-action
  • lch-helicopter-india
  • light-combat-helicopter
  • light-combat-helicopter-news
  • news
  • nthe-unmute-punjabi-news
  • the-unmute-breaking-news
  • the-unmute-news
  • the-unmute-punjabi-news

ਕਿਸਾਨਾਂ ਨੇ ਰੋਕੀ ਰੇਲ ਆਵਾਜਾਈ, ਲਖੀਮਪੁਰ ਖੇੜੀ ਘਟਨਾ ਦੇ ਪੀੜਤਾਂ ਲਈ ਇਨਸਾਫ ਦੀ ਕੀਤੀ ਮੰਗ

Monday 03 October 2022 08:10 AM UTC+00 | Tags: aam-aadmi-party bku breaking-news kisan kisan-mazdoor-sangharsh-committee kisan-morcha lakhimpur lakhimpur-kheri lakhimpur-kheri-incident news no-food-no-farmers punjab-farmers-associations punjabi-news punjab-lates-news rail-roko-agitation the-first-anniversary-of-lakhimpur-kheri-incident the-unmute-latest-news the-unmute-punjabi-news the-unmute-report uttar-pradesh

ਚੰਡੀਗੜ੍ਹ 03 ਅਕਤੂਬਰ 2022: ਅੰਮ੍ਰਿਤਸਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਯਾਨੀ 3 ਅਕਤੂਬਰ ਨੂੰ ਲਖੀਮਪੁਰ ਖੀਰੀ ਘਟਨਾ ਦਾ ਇਕ ਸਾਲ ਪੂਰਾ ਹੋਣ ‘ਤੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲ ਆਵਾਜਾਈ ਰੋਕੀ ਗਈ ਹੈ। ਇਸ ਦੌਰਾਨ ਕਿਸਾਨਾਂ ਨੇ ਕਿਸਾਨਾਂ ਨਾਲ ਹੋਈ ਲਖੀਮਪੁਰ ਖੇੜੀ ਘਟਨਾ (Lakhimpur Kheri incident) ਵਿਚ ਕਿਸਾਨਾਂ ਨੂੰ ਇਨਸਾਫ ਦਿਵਾਉਣ ਅਤੇ ਪੰਜਾਬ ਵਿਚ ਬਾਰਿਸ਼ ਕਾਰਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ ।

ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਕਿਸਾਨ ਆਗੂਆਂ ਨੇ ਐਲਾਨ ਕੀਤਾ ਸੀ ਕਿ 3 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ, ਜਿਸ ਵਿੱਚ ਕੇਂਦਰ ਸਰਕਾਰ ਤੋਂ ਲਖੀਮਪੁਰ ਖੇੜੀ ਘਟਨਾ ਦੇ ਦੋਸ਼ੀਆਂ ਅਤੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਮੁੱਖ ਮੰਗ ਹੋਵੇਗੀ | ਉੱਥੇ ਮੋਦੀ ਸਰਕਾਰ ਵੱਲੋਂ ਲਿਆਂਦੇ ਬਿਜਲੀ ਵੰਡ ਲਾਇਸੈਂਸ ਨਿਜ਼ਾਮ 2022 ਨੂੰ ਪਾਸ ਕੀਤਾ ਗਿਆ | ਵਰਨਣਯੋਗ ਹੈ ਕਿ ਲਖੀਮਪੁਰ ਖੇੜੀ ਘਟਨਾ ਦੇ ਇੱਕ ਸਾਲ ਪੂਰਾ ਹੋਣ 'ਤੇ ਇਨਸਾਫ਼ ਨਾ ਮਿਲਣ ਕਾਰਨ ਜਥੇਬੰਦੀ ਨੇ ਸੂਬਾ ਪੱਧਰੀ ਰੇਲ ਜਾਮ ਦਾ ਸੱਦਾ ਦਿੱਤਾ ਸੀ |

The post ਕਿਸਾਨਾਂ ਨੇ ਰੋਕੀ ਰੇਲ ਆਵਾਜਾਈ, ਲਖੀਮਪੁਰ ਖੇੜੀ ਘਟਨਾ ਦੇ ਪੀੜਤਾਂ ਲਈ ਇਨਸਾਫ ਦੀ ਕੀਤੀ ਮੰਗ appeared first on TheUnmute.com - Punjabi News.

Tags:
  • aam-aadmi-party
  • bku
  • breaking-news
  • kisan
  • kisan-mazdoor-sangharsh-committee
  • kisan-morcha
  • lakhimpur
  • lakhimpur-kheri
  • lakhimpur-kheri-incident
  • news
  • no-food-no-farmers
  • punjab-farmers-associations
  • punjabi-news
  • punjab-lates-news
  • rail-roko-agitation
  • the-first-anniversary-of-lakhimpur-kheri-incident
  • the-unmute-latest-news
  • the-unmute-punjabi-news
  • the-unmute-report
  • uttar-pradesh

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ ਸ਼ੁਰੂ, ਭਖਵੀਂ ਬਹਿਸ ਹੋਣ ਦੇ ਆਸਾਰ

Monday 03 October 2022 08:34 AM UTC+00 | Tags: aam-aadmi-party bhagwant-mann breaking-news cm-bhagwant-mann mla-partap-singh-bajwa news partap-singh-bajwa punjab-bjp punjab-bjp-president punjab-breaking-news punjab-congress punjab-vidhan-sabha-session raja-warring shiromani-akali-dal sukhbir-singh-badal the-unmute-breaking-news the-unmute-punjabi-news

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha session) ਦੇ ਅੱਜ ਆਖਰੀ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ | ਇਸ ਸੈਸ਼ਨ ਦੌਰਾਨ ਵਿਧਾਨ ਸਭਾ ਵਿਚ ਭਰੋਸੇਗੀ ਮਤੇ ‘ਤੇ ਵੋਟਿੰਗ ਹੋਵੇਗੀ | ਇਸਦੇ ਨਾਲ ਹੀ ਵਿਰੋਧੀ ਧਿਰ ਭਰੋਸੇਗੀ ਮਤੇ ਦੇ ਨਾਲ-ਨਾਲ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਕਲਿੱਪ ਦੇ ਮੁੱਦੇ 'ਤੇ ਘੇਰਨ ਦੀ ਤਿਆਰੀ ਹੈ |

ਇਸਦੇ ਨਾਲ ਹੀ ਬੀਤੇ ਦਿਨ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ ਨੂੰ ਲੈ ਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰ ਸਕਦੀ ਹੈ | ਦੂਜੇ ਪਾਸੇ ਪੰਜਾਬ ਭਾਜਪਾ ਸਾਸਨ ਦਾ ਬਾਈਕਾਟ ਕਰ ਚੁੱਕੀ ਹੈ | ਤੁਹਾਨੂੰ ਦੱਸ ਦਈਏ ਕਿ ਪਿਛਲੇ ਸੈਸ਼ਨ ਦੌਰਾਨ ਹੰਗਾਮੇ ਦੇ ਚੱਲਦਿਆਂ 16ਵੀਂ ਪੰਜਾਬ ਵਿਧਾਨ ਸਭਾ (Punjab Vidhan Sabha) ਸੈਸ਼ਨ ਦੇ ਅੱਜ ਤੀਜੇ ਦਿਨ ਦੀ ਕਰਵਾਈ 3 ਅਕਤੂਬਰ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ ।

The post ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ ਸ਼ੁਰੂ, ਭਖਵੀਂ ਬਹਿਸ ਹੋਣ ਦੇ ਆਸਾਰ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • mla-partap-singh-bajwa
  • news
  • partap-singh-bajwa
  • punjab-bjp
  • punjab-bjp-president
  • punjab-breaking-news
  • punjab-congress
  • punjab-vidhan-sabha-session
  • raja-warring
  • shiromani-akali-dal
  • sukhbir-singh-badal
  • the-unmute-breaking-news
  • the-unmute-punjabi-news

ਭਾਰਤੀ ਚੋਣ ਕਮਿਸ਼ਨ ਵਲੋਂ 6 ਸੂਬਿਆਂ ਦੀਆਂ ਵਿਧਾਨ ਸਭਾ ਲਈ ਜ਼ਿਮਨੀ ਚੋਣਾਂ ਦੀ ਤਾਰੀਖਾਂ ਦਾ ਐਲਾਨ

Monday 03 October 2022 08:41 AM UTC+00 | Tags: 6 bihar breaking-news by-elections-for-the-legislative-assembly election election-commission election-commission-of-india haryana india india-news legislative-assembly maharashtra news odisha odishas-dhamnagar telangana the-unmute the-unmute-breaking-news the-unmute-latest-news the-unmute-report uttar-pradesh

ਚੰਡੀਗੜ੍ਹ 03 ਅਕਤੂਬਰ 2022: ਭਾਰਤੀ ਚੋਣ ਕਮਿਸ਼ਨ (Election Commission of India) ਨੇ ਦੇਸ਼ ਦੇ ਛੇ ਸੂਬਿਆਂ ਦੀਆਂ ਸੱਤ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਮੁਤਾਬਕ 3 ਨਵੰਬਰ ਨੂੰ ਵੋਟਾਂ ਪੈਣਗੀਆਂ ਜਦਕਿ 6 ਨਵੰਬਰ ਨੂੰ ਨਤੀਜੇ ਆਉਣਗੇ। ਦੱਸ ਦੇਈਏ ਕਿ ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉੜੀਸਾ ਵਿੱਚ ਇੱਕ-ਇੱਕ ਵਿਧਾਨ ਸਭਾ ਸੀਟ ‘ਤੇ ਵੋਟਿੰਗ ਹੋਵੇਗੀ, ਜਦਕਿ ਬਿਹਾਰ ਦੀਆਂ ਦੋ ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ।

ਇਨ੍ਹਾਂ ਵਿਧਾਨ ਸਭਾ ਸੀਟਾਂ ‘ਤੇ ਹੋਵੇਗੀ ਵੋਟਿੰਗ

ਮਹਾਰਾਸ਼ਟਰ ਦੇ ਅੰਧੇਰੀ ਪੂਰਬੀ, ਬਿਹਾਰ ਦੇ ਮੋਕਾਮਾ ਅਤੇ ਗੋਪਾਲਗੰਜ, ਹਰਿਆਣਾ ਦੇ ਆਦਮਪੁਰ, ਤੇਲੰਗਾਨਾ ਦੇ ਮੁਨੁਗੋਡੇ, ਉੱਤਰ ਪ੍ਰਦੇਸ਼ ਦੇ ਗੋਲਾ ਗੋਕਰਨਾਥ ਅਤੇ ਉੜੀਸਾ ਦੇ ਧਾਮਨਗਰ (SC) ਵਿੱਚ ਵੋਟਾਂ ਪੈਣਗੀਆਂ।ਜਿਕਰਯੋਗ ਹੈ ਕਿ ਨੋਟੀਫਿਕੇਸ਼ਨ ਦੀ ਮਿਤੀ 7 ਅਕਤੂਬਰ ਹੋਵੇਗੀ। ਨਾਮਜ਼ਦਗੀ ਦੀ ਮਿਤੀ 14 ਅਕਤੂਬਰ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਮਿਤੀ 17 ਅਕਤੂਬਰ ਹੈ। 3 ਨਵੰਬਰ ਨੂੰ ਵੋਟਾਂ ਪੈਣਗੀਆਂ ਜਦਕਿ 6 ਨਵੰਬਰ ਨੂੰ ਨਤੀਜੇ ਆਉਣਗੇ।

The post ਭਾਰਤੀ ਚੋਣ ਕਮਿਸ਼ਨ ਵਲੋਂ 6 ਸੂਬਿਆਂ ਦੀਆਂ ਵਿਧਾਨ ਸਭਾ ਲਈ ਜ਼ਿਮਨੀ ਚੋਣਾਂ ਦੀ ਤਾਰੀਖਾਂ ਦਾ ਐਲਾਨ appeared first on TheUnmute.com - Punjabi News.

Tags:
  • 6
  • bihar
  • breaking-news
  • by-elections-for-the-legislative-assembly
  • election
  • election-commission
  • election-commission-of-india
  • haryana
  • india
  • india-news
  • legislative-assembly
  • maharashtra
  • news
  • odisha
  • odishas-dhamnagar
  • telangana
  • the-unmute
  • the-unmute-breaking-news
  • the-unmute-latest-news
  • the-unmute-report
  • uttar-pradesh

CM ਮਾਨ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਬਿਨਾਂ ਸਿਰ ਦੇ ਮੁਰਗੇ ਵਾਂਗ ਕੰਮ ਕਰ ਰਹੀ ਹੈ: ਪ੍ਰਤਾਪ ਬਾਜਵਾ

Monday 03 October 2022 08:54 AM UTC+00 | Tags: aam-aadmi-party aam-aadmi-party-punjab aam-aadmi-party-punjab-news bhagwant-mann bjawa breaking-news central-intelligence-agencies-warn-punjab-police cm-bhagwant-mann congress-mla-pratap-singh-baj pratap-singh-bajwa punjab-enws punjab-government the-unmute-breaking-news the-unmute-latest-update

ਚੰਡੀਗੜ੍ਹ 03 ਅਕਤੂਬਰ 2022: ਵਿਰੋਧੀ ਧਿਰ ਦੇ ਕਾਂਗਰਸੀ ਲੀਡਰ ਵਿਧਾਇਕ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਮਾਨ ਸਰਕਾਰ ਅਤੇ ਪੰਜਾਬ ਪੁਲਿਸ ‘ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਹਨ, ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦਿਆਂ ਲਿਖਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਪੁਲਿਸ (Punjab Police) ਬਿਨਾਂ ਸਿਰ ਦੇ ਮੁਰਗੇ ਵਾਂਗ ਕੰਮ ਕਰ ਰਹੀ ਹੈ, ਜਿਸ ਵਿਚ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਕੋਈ ਦਿਸ਼ਾ ਜਾਂ ਪ੍ਰੇਰਣਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਗੈਂਗਸਟਰ ਅਤੇ ਨਸ਼ਾ ਤਸਕਰ ਪੁਲਿਸ ਦੀ ਗ੍ਰਿਫ਼ਤ ਤੋਂ ਬਚ ਰਹੇ ਹਨ ਜਦਕਿ ਭਗਵੰਤ ਮਾਨ ਤੋਂ ਸਥਿਤੀ ਉੱਪਰ ਕਾਬੂ ਨਹੀਂ ਹੋ ਰਹੀ । ਜਿਕਰਯੋਗ ਹੈ ਕਿ ਬੀਤੇ ਦਿਨ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ |

Pratap Bajwa

The post CM ਮਾਨ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਬਿਨਾਂ ਸਿਰ ਦੇ ਮੁਰਗੇ ਵਾਂਗ ਕੰਮ ਕਰ ਰਹੀ ਹੈ: ਪ੍ਰਤਾਪ ਬਾਜਵਾ appeared first on TheUnmute.com - Punjabi News.

Tags:
  • aam-aadmi-party
  • aam-aadmi-party-punjab
  • aam-aadmi-party-punjab-news
  • bhagwant-mann
  • bjawa
  • breaking-news
  • central-intelligence-agencies-warn-punjab-police
  • cm-bhagwant-mann
  • congress-mla-pratap-singh-baj
  • pratap-singh-bajwa
  • punjab-enws
  • punjab-government
  • the-unmute-breaking-news
  • the-unmute-latest-update

ਪੁਲਿਸ ਮੁਲਜ਼ਮ ਦੀ ਰਾਈਫਲ ਲੈ ਕੇ ਫਰਾਰ ਹੋਇਆ ਵਿਅਕਤੀ ਪੁਲਿਸ ਵਲੋਂ ਕਾਬੂ

Monday 03 October 2022 09:10 AM UTC+00 | Tags: aam-aadmi-party breaking-news dhariwal dhariwal-police dhariwal-police-station gurdaspur gurdaspur-news news punjab-news punjab-police slr-rifle the-unmute-breaking-news the-unmute-news the-unmute-punjab

ਗੁਰਦਾਸਪੁਰ 03 ਅਕਤੂਬਰ 2022: ਗੁਰਦਾਸਪੁਰ ਦੇ ਧਾਰੀਵਾਲ ਥਾਣੇ ਦੀ ਪੁਲਿਸ ਦੀ ਕਾਰਜਪ੍ਰਣਾਲੀ ਤੋਂ ਨਰਾਜ਼ ਇੱਕ ਵਿਅਕਤੀ ਪੁਲਿਸ ਮੁਲਾਜ਼ਮ ਦੀ ਐਸਐਲਆਰ ਰਾਈਫਲ ਲੈ ਕੇ ਫਰਾਰ ਹੋ ਗਿਆ ਸੀ । ਜਿਸ ਦੀ ਜਾਣਕਾਰੀ ਬਾਅਦ ‘ਚ ਉਸ ਨੇ ਖੁਦ ਫੇਸਬੁੱਕ ‘ਤੇ ਲਾਈਵ ਹੋ ਕੇ ਸਾਰਿਆਂ ਨੂੰ ਦਿੱਤੀ। ਲੋਕੇਸ਼ਨ ਮਿਲਣ ਤੋਂ ਬਾਅਦ ਪੁਲਿਸ ਨੇ ਘੇਰਾਬੰਦੀ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਮੁਲਜ਼ਮ ਨੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਥਾਣਾ ਧਾਰੀਵਾਲ ਦੇ ਐਸ.ਐਚ.ਓ ਅਤੇ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਧਾਰੀਵਾਲ ਥਾਣੇ ਅਧੀਨ ਪੈਂਦੇ ਪਿੰਡ ਗੁਰਦਾਸ ਨੰਗਲ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਪੁੱਤਰ ਜਗਜਿੰਦਰ ਸਿੰਘ ਨੇ ਕਰੀਬ ਇੱਕ ਮਹੀਨਾ ਪਹਿਲਾਂ ਲੜਾਈ ਝਗੜੇ ਦੀ ਸ਼ਿਕਾਇਤ ਦਰਜ ਕਰਵਾਈ ਸੀ। ਥਾਣੇ ਦੇ ਕਈ ਚੱਕਰ ਲਗਾਉਣ ਤੋਂ ਬਾਅਦ ਵੀ ਕਾਰਵਾਈ ਨਾ ਹੋਣ ਤੋਂ ਤੰਗ ਆ ਕੇ ਸੋਮਵਾਰ ਸਵੇਰੇ ਅੱਠ ਵਜੇ ਦੇ ਕਰੀਬ ਉਹ ਥਾਣਾ ਧਾਰੀਵਾਲ ਦੇ ਪੁਲਿਸ ਮੁਲਜ਼ਮ ਦੀ ਐਸਐਲਆਰ ਰਾਈਫਲ ਲੈ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਖੁਦ ਲਾਈਵ ਹੋ ਕੇ ਸਾਰੀ ਗੱਲ ਦੱਸੀ। ਸੂਚਨਾ ਮਿਲਣ 'ਤੇ ਪੁਲਿਸ ਨੇ ਥਾਣਾ ਕਾਹਨੂੰਵਾਨ ਦੇ ਪਿੰਡ ਧੰਦਲ ਵਿੱਚ ਇੱਕ ਟਿਊਬਵੈੱਲ ਨੂੰ ਘੇਰਾ ਪਾ ਲਿਆ। ਕਰੀਬ ਪੰਜ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਮੁਲਜ਼ਮ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ |

ਮਾਮਲੇ ਦੀ ਜਾਂਚ ਕਰ ਰਹੇ ਡੀ.ਐੱਸ.ਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦਕਿ ਐੱਸਐੱਚਓ ਅਤੇ ਉਕਤ ਮੁਲਾਜ਼ਮ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

The post ਪੁਲਿਸ ਮੁਲਜ਼ਮ ਦੀ ਰਾਈਫਲ ਲੈ ਕੇ ਫਰਾਰ ਹੋਇਆ ਵਿਅਕਤੀ ਪੁਲਿਸ ਵਲੋਂ ਕਾਬੂ appeared first on TheUnmute.com - Punjabi News.

Tags:
  • aam-aadmi-party
  • breaking-news
  • dhariwal
  • dhariwal-police
  • dhariwal-police-station
  • gurdaspur
  • gurdaspur-news
  • news
  • punjab-news
  • punjab-police
  • slr-rifle
  • the-unmute-breaking-news
  • the-unmute-news
  • the-unmute-punjab

ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ 'ਚ ਬਰਖ਼ਾਸਤ CIA ਇੰਚਾਰਜ ਨੂੰ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

Monday 03 October 2022 09:31 AM UTC+00 | Tags: aam-aadmi-party breaking-news cia cia-in-charge-of-staff-mansa cm-bhagwant-mann congress deepak-tinu dgp-gaurav-yadav mansa mansa-police news punjab-congress punjab-police punjab-police-cia-staff sidhu-moosewala-murder-case sub-inspector-pritpal-singh. the-unmute-breaking-news the-unmute-punjabi-news

ਚੰਡੀਗੜ੍ਹ 03 ਅਕਤੂਬਰ 2022: ਬੀਤੇ ਦਿਨ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ ‘ਚ ਸੀ.ਆਈ.ਏ. ਸਟਾਫ਼ ਮਾਨਸਾ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਪੰਜਾਬ ਡੀਜੀਪੀ ਦੇ ਨਿਰਦੇਸ਼ਾਂ ਤਹਿਤ ਬਰਖ਼ਾਸਤ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ |

ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਗ੍ਰਿਫਤਾਰ ਪ੍ਰਿਤਪਾਲ ਸਿੰਘ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ | ਇਸ ਦੌਰਾਨ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ | ਜ਼ਿਕਰਯੋਗ ਹੈ ਉਕਤ ਦਾ ਅਦਾਲਤ ‘ਚ ਪੇਸ਼ ਕਰਨ ਤੋਂ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ।

ਬੀਤੇ ਦਿਨ ਮਾਨਸਾ ਦੇ ਐਸਐਸਪੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੇਰ ਰਾਤ ਸੀਆਈਏ ਇੰਚਾਰਜ ਪ੍ਰੀਤਪਾਲ ਸਿੰਘ ਬਿਨਾਂ ਕਿਸੇ ਸੁਰੱਖਿਆ ਮੁਲਾਜ਼ਮ ਦੇ ਆਪਣੀ ਨਿੱਜੀ ਗੱਡੀ ਵਿੱਚ ਗੈਂਗਸਟਰ ਦੀਪਕ ਟੀਨੂੰ ਨੂੰ ਇਕੱਲਿਆਂ ਲੈ ਕੇ ਜਾ ਰਿਹਾ ਸੀ। ਇੱਥੋਂ ਦੀਪਕ ਟੀਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਜਿਸ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਤੁਰੰਤ ਕਾਰਵਾਈ ਕੀਤੀ। ਇਸ ਦੇ ਨਾਲ ਹੀ ਉਸ ਨੂੰ ਨੌਕਰੀ ਤੋਂ ਵੀ ਬਰਖ਼ਾਸਤ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਗੈਂਗਸਟਰ ਦੀਪਕ ਟੀਨੂੰ ਨੂੰ ਲੱਭਣ ਲਈ ਪੁਲਿਸ ਦੀਆਂ ਹੋਰ ਟੀਮਾਂ ਮਾਨਸਾ ਤੋਂ ਰਵਾਨਾ ਹੋ ਗਈਆਂ ਹਨ |

The post ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ ‘ਚ ਬਰਖ਼ਾਸਤ CIA ਇੰਚਾਰਜ ਨੂੰ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News.

Tags:
  • aam-aadmi-party
  • breaking-news
  • cia
  • cia-in-charge-of-staff-mansa
  • cm-bhagwant-mann
  • congress
  • deepak-tinu
  • dgp-gaurav-yadav
  • mansa
  • mansa-police
  • news
  • punjab-congress
  • punjab-police
  • punjab-police-cia-staff
  • sidhu-moosewala-murder-case
  • sub-inspector-pritpal-singh.
  • the-unmute-breaking-news
  • the-unmute-punjabi-news

ਪੰਜਾਬੀ ਗਾਇਕ ਅਲਫਾਜ਼ ਦੀ ਕਾਰ ਨੂੰ ਟੱਕਰ ਮਾਰਨ ਵਾਲਾ ਮੁਲਜ਼ਮ ਮੋਹਾਲੀ ਪੁਲਿਸ ਵਲੋਂ ਗ੍ਰਿਫਤਾਰ

Monday 03 October 2022 09:47 AM UTC+00 | Tags: aam-aadmi-party banur-landran-main-road. breaking-news landran landran-news mohali-latest-news mohali-police news punjab punjab-police singer-alfaz sp-city-mohali-akashdeep-singh-aulakh the-unmute-breaking-news the-unmute-latest-update

ਚੰਡੀਗੜ੍ਹ 03 ਅਕਤੂਬਰ 2022: ਪੰਜਾਬੀ ਗਾਇਕ ਅਲਫਾਜ਼ (Punjabi singer Alfaz) ਦੀ ਕਾਰ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਐਸਪੀ ਸਿਟੀ ਮੋਹਾਲੀ ਅਕਾਸ਼ਦੀਪ ਸਿੰਘ ਔਲਖ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਇਕ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮੁਲਜ਼ਮ ਦੀ ਪਛਾਣ ਵਿੱਕੀ ਵਾਸੀ ਰਾਏਪੁਰ ਰਾਣੀ, ਪੰਚਕੂਲਾ, ਹਰਿਆਣਾ ਵਜੋਂ ਹੋਈ ਹੈ |

ਇਸ ਦੌਰਾਨ ਘਟਨਾ ਦੇ ਵੇਰਵੇ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਬਨੂੜ ਲਾਂਡਰਾਂ ਮੁੱਖ ਮਾਰਗ ‘ਤੇ ਇੱਕ ਢਾਬੇ ਦੇ ਬਾਹਰ ਸੜਕ ਦੇ ਕਿਨਾਰੇ ਖੜ੍ਹੇ ਇੱਕ ਤੇਜ਼ ਰਫ਼ਤਾਰ ਵਾਹਨ ਦੀ ਲਪੇਟ ‘ਚ ਆਉਣ ਨਾਲ ਗਾਇਕ ਅਲਫ਼ਾਜ਼ ਜ਼ਖ਼ਮੀ ਹੋ ਗਿਆ |

ਗਾਇਕ ਅਲਫਾਜ਼ 1 ਅਕਤੂਬਰ ਨੂੰ ਆਪਣੇ ਦੋਸਤਾਂ ਨਾਲ ਢਾਬੇ ‘ਤੇ ਗਿਆ ਸੀ। ਢਾਬੇ ਦੇ ਇੱਕ ਮੁਲਾਜ਼ਮ ਦਾ ਮਾਲਕ ਨਾਲ ਝਗੜਾ ਚੱਲ ਰਿਹਾ ਸੀ। ਜਦੋਂ ਅਲਫਾਜ਼ ਵਾਸ਼ਰੂਮ ਗਿਆ ਤਾਂ ਕਰਮਚਾਰੀ ਨੇ ਮਾਲਕ ਦੀ ਗੱਡੀ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਗੱਡੀ ਨੇ ਅਲਫਾਜ਼ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਅਲਫਾਜ਼ ਨੂੰ ਸੱਟਾਂ ਲੱਗੀਆਂ । ਫ਼ਿਲਹਾਲ ਅਲਫਾਜ਼ ਖਤਰੇ ਤੋਂ ਬਾਹਰ ਹੈ। ਪੁਲਿਸ ਨੇ ਕਿਹਾ ਕਿ ਅਸੀਂ ਉਸ ਦੇ ਬਿਆਨ ਦੇ ਅਧਾਰ ‘ਤੇ ਐਫਆਈਆਰ ਦਰਜ ਕਰ ਲਈ ਹੈ ਅਤੇ ਵਿੱਕੀ ਵਜੋਂ ਪਛਾਣ ਕੀਤੇ ਗਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

The post ਪੰਜਾਬੀ ਗਾਇਕ ਅਲਫਾਜ਼ ਦੀ ਕਾਰ ਨੂੰ ਟੱਕਰ ਮਾਰਨ ਵਾਲਾ ਮੁਲਜ਼ਮ ਮੋਹਾਲੀ ਪੁਲਿਸ ਵਲੋਂ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • banur-landran-main-road.
  • breaking-news
  • landran
  • landran-news
  • mohali-latest-news
  • mohali-police
  • news
  • punjab
  • punjab-police
  • singer-alfaz
  • sp-city-mohali-akashdeep-singh-aulakh
  • the-unmute-breaking-news
  • the-unmute-latest-update

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha session) ਦੇ ਅੱਜ ਆਖਰੀ ਦਿਨ ਦੀ ਕਾਰਵਾਈ ਭਖਵੀਂ ਬਹਿਸ ਨਾਲ ਸ਼ੁਰੂ ਹੋਈ | ਇਸ ਸੈਸ਼ਨ ਦੌਰਾਨ ਮਾਨ ਸਰਕਾਰ ਦੇ ਭਰੋਸਗੀ ਮਤੇ ‘ਤੇ ਵਿਰੋਧੀ ਧਿਰ ਨੇ ਤਿੱਖੀ ਬਹਿਸ ਕੀਤੀ | ਕਾਂਗਰਸੀ ਵਿਧਾਇਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸਦੇ ਨਾਲ ਹੀ ਸਾਰੇ ਕਾਂਗਰਸੀ ਵਿਧਾਇਕਾਂ ਨੇ ਸਦਨ ‘ਚ ਭਰੋਸਗੀ ਮਤੇ ‘ਤੇ ਹੰਗਾਮੇ ਤੋਂ ਬਾਅਦ ਸਦਨ ‘ਚੋਂ ਵਾਕਆਊਟ ਕਰ ਦਿੱਤਾ।

The post ਭਰੋਸਗੀ ਮਤੇ ‘ਤੇ ਹੰਗਾਮੇ ਤੋਂ ਬਾਅਦ ਸਦਨ ‘ਚੋਂ ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ appeared first on TheUnmute.com - Punjabi News.

Tags:
  • breaking-news
  • congress-mlas
  • punjab-vidhan-sabha-session

ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Monday 03 October 2022 10:10 AM UTC+00 | Tags: aam-aadmi-party breaking-news cm-bhagwant-mann district-ludhiana ludhiana-police mal-halka-hathur patwari-jaspreet-singh-aressted punjab-congress punjabi-news punjab-police punjab-vigilance-bureau tehsil-jagraon the-unmute-breaking-news vigilance-bureau vigilance-bureau-arrested-patwari vigilance-bureau-latest-news vigilance-bureau-news

ਚੰਡੀਗੜ 03 ਅਕਤੂਬਰ 2022: ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਮਾਲ ਹਲਕਾ ਹਠੂਰ, ਤਹਿਸੀਲ ਜਗਰਾਉਂ, ਜਿਲ੍ਹਾਂ ਲੁਧਿਆਣਾ ਵਿਖੇ ਤਾਇਨਾਤ ਇੱਕ ਪਟਵਾਰੀ ਜਸਪ੍ਰੀਤ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਜਸਪ੍ਰੀਤ ਸਿੰਘ ਨੂੰ ਰੇਸ਼ਮ ਸਿੰਘ ਵਾਸੀ ਪਿੰਡ ਹਠੂਰ, ਤਹਿਸੀਲ ਜਗਰਾਉਂ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਇਤਲਾਹ ਦਿੱਤੀ ਸੀ ਕਿ ਉਕਤ ਪਟਵਾਰੀ ਉਨਾਂ ਦੀ ਜੱਦੀ ਜ਼ਮੀਨ ਦੀ ਤਕਸੀਮ (ਬਟਵਾਰਾ) ਕਰਨ ਲਈ 3,000 ਰੁਪਏ ਪ੍ਰਤੀ ਏਕੜ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਇਸ ਤਰਾਂ ਕੁੱਲ 25 ਏਕੜ ਪੁਸ਼ਤੈਨੀ ਜਮੀਨ ਦੀ ਤਕਸੀਮ ਬਦਲੇ ਉਸ ਵੱਲੋਂ ਰਿਸ਼ਵਤ ਦੀ ਕੁੱਲ ਰਕਮ 75,000 ਰੁਪਏ ਮੰਗ ਕੀਤੀ ਗਈ ਹੈ।

ਸ਼ਿਕਾਇਤਕਰਤਾ ਵਲੋਂ ਦਿੱਤੀ ਸੂਚਨਾ ਦੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਸ਼ਾਖਾ ਦੇ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

 

The post ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • district-ludhiana
  • ludhiana-police
  • mal-halka-hathur
  • patwari-jaspreet-singh-aressted
  • punjab-congress
  • punjabi-news
  • punjab-police
  • punjab-vigilance-bureau
  • tehsil-jagraon
  • the-unmute-breaking-news
  • vigilance-bureau
  • vigilance-bureau-arrested-patwari
  • vigilance-bureau-latest-news
  • vigilance-bureau-news

7 ਅਕਤੂਬਰ ਦੇ ਰੋਸ਼ ਮਾਰਚ ਸੰਬੰਧੀ ਅਕਾਲੀ ਵਰਕਰਾਂ ਦੀ ਮੀਟਿੰਗ 'ਚ ਲਏ ਅਹਿਮ ਫੈਸਲੇ

Monday 03 October 2022 10:26 AM UTC+00 | Tags: akali-workers breaking-news hsgpc hsgpc-president-baljit-singh-daduwal news sgpc shiromani-akali-dal shiromani-gurdwara-parbandhak-committee sri-akal-takht-sahib sri-damdama-sahib-talwandi-sabo sri-muktsar-sahib

ਸ੍ਰੀ ਮੁਕਤਸਰ ਸਾਹਿਬ 03 ਅਕਤੂਬਰ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੂੰ ਤੋੜਣ ਦੀਆਂ ਚੱਲ ਰਹੀਆਂ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਢੇ ਜਾ ਰਹੇ ਸੰਘਰਸ਼ ਤਹਿਤ 7 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਕੀਤੇ ਜਾ ਰਹੇ ਰੋਸ਼ ਮਾਰਚ ਦੀਆਂ ਤਿਆਰੀਆਂ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਹੋਈ |

ਇਹ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਦੌਰਾਨ ਇਸ ਮਾਰਚ ਵਿਚ ਸ਼ਾਮਿਲ ਹੋਣ ਵਾਲੇ ਹਲਕੇ ਦੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ । ਰੋਜ਼ੀ ਬਰਕੰਦੀ ਨੇ ਕਿਹਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਗਿਣਤੀ ਵਿਚ ਵਰਕਰ ਇਸ ਮਾਰਚ ਦਾ ਹਿੱਸਾ ਬਣਨਗੇ |

The post 7 ਅਕਤੂਬਰ ਦੇ ਰੋਸ਼ ਮਾਰਚ ਸੰਬੰਧੀ ਅਕਾਲੀ ਵਰਕਰਾਂ ਦੀ ਮੀਟਿੰਗ ‘ਚ ਲਏ ਅਹਿਮ ਫੈਸਲੇ appeared first on TheUnmute.com - Punjabi News.

Tags:
  • akali-workers
  • breaking-news
  • hsgpc
  • hsgpc-president-baljit-singh-daduwal
  • news
  • sgpc
  • shiromani-akali-dal
  • shiromani-gurdwara-parbandhak-committee
  • sri-akal-takht-sahib
  • sri-damdama-sahib-talwandi-sabo
  • sri-muktsar-sahib

ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਸਮੇਂ ਸਿਰ ਮਿਲੇਗੀ ਅਦਾਇਗੀ: ਵਿਧਾਇਕ ਕੁਲਵੰਤ ਸਿੰਘ

Monday 03 October 2022 11:29 AM UTC+00 | Tags: aam-aadmi-party baronpur-bhagomajra-dana-mandi. bhagomajra bhagomajra-dana-mandi bhagomajra-mandi breaking-news cm-bhagwant-mann kuldeep-singh-dhaliwal mla-kulwant-singh mla-of-mohali-kulwant-singh mohali mohali-latest-news news paddy-crop punjab-news purchase-of-paddy-crop the-unmute-breaking-news the-unmute-latest-news

ਮੋਹਾਲੀ 03 ਅਕਤੂਬਰ 2022: ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ (MLA Kulwant Singh) ਵੱਲੋਂ ਬੈਰੋਂਪੁਰ – ਭਾਗੋਮਾਜਰਾ ਦਾਣਾ ਮੰਡੀ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਦਿਨ-ਰਾਤ ਇੱਕ ਕਰਕੇ ਚਾਵਾਂ ਨਾਲ ਤਿਆਰ ਕੀਤੀ ਗਈ ਝੋਨੇ ਦੀ ਫਸਲ ਨੂੰ ਮੰਡੀਆਂ ਵਿਚ ਰੁਲਣ ਨਹੀਂ ਦਿੱਤਾ ਜਾਵੇਗਾ |

ਇਸ ਦੇ ਨਾਲ ਹੀ ਫ਼ਸਲ ਦੀ ਸਮੇਂ ਸਿਰ ਅਦਾਇਗੀ ਵੀ ਕਰ ਦਿੱਤੀ ਜਾਵੇਗੀ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਸਵੇਰ ਨੂੰ ਝੋਨਾ ਮੰਡੀ ਵਿੱਚ ਪੁੱਜੇਗਾ ਅਤੇ ਸ਼ਾਮ ਵੇਲੇ ਤੋਲ ਤੁਲਾਈ ਕਰਕੇ ਫ਼ਸਲ ਦੀ ਅਦਾਇਗੀ ਕਿਸਾਨਾਂ ਨੂੰ ਕਰ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਦੇ ਸਾਰ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾਂ ਨੇ ਇਹ ਤਹੱਈਆ ਕੀਤਾ ਹੋਇਆ ਹੈ ਕਿ ਕਿਸਾਨਾਂ ਦੀਆਂ ਚਿਰਕੋਣੀ ਮੰਗਾਂ ਨੂੰ ਇੱਕ- ਇੱਕ ਕਰਕੇ ਪੂਰਾ ਕੀਤਾ ਜਾਵੇ |

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ 01 ਅਕਤੂਬਰ ਤੋਂ ਸਰਕਾਰੀ ਤੌਰ ਤੇ ਪੰਜਾਬ ਭਰ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਸਾਰੇ ਵਿਧਾਇਕਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਮੰਡੀਆਂ ਦਾ ਦੌਰਾ ਕੀਤਾ ਜਾਵੇ ਅਤੇ ਅੱਜ ਅਸੀਂ ਇਸ ਮੰਡੀ ਵਿੱਚ ਪੁੱਜਿਆ ਅਤੇ ਸਬੰਧਤ ਵਿਭਾਗ ਦੇ ਸਾਰੇ ਅਧਿਕਾਰੀ ਵੀ ਮੌਜੂਦ ਹਨ ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਾਰਦਾਨੇ ਦਾ ਪੂਰਾ ਪ੍ਰਬੰਧ ਹੈ ਅਤੇ ਪੀਣ ਵਾਲੇ ਪਾਣੀ ਅਤੇ ਟਾਇਲਟ ਆਦਿ ਦਾ ਵੀ ਪੂਰੀ ਤਰ੍ਹਾਂ ਧਿਆਨ ਰੱਖਿਆ ਗਿਆ ਹੈ ਇਸ ਸਬੰਧੀ ਵੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ, ਉਨ੍ਹਾਂ ਕਿਹਾ ਕਿ ਮੰਡੀ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਕਿਸਾਨਾਂ ਨਾਲ ਸਬੰਧਤ ਜ਼ਰੂਰੀ ਗੱਲਾਂ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ।

Mohali

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਤਰਫੋਂ ਪੜਾਅ ਦਰ ਪੜਾਅ ਪੰਜਾਬ ਦੇ ਵੱਖ ਵੱਖ ਵਰਗਾਂ ਨਾਲ ਸਬੰਧਤ ਮੁਸ਼ਕਿਲਾਂ ਦੇ ਸਥਾਈ ਹੱਲ ਦੇ ਲਈ ਯਤਨ ਕੀਤੇ ਜਾ ਰਹੇ ਹਨ | ਵਿਰੋਧੀ ਪਾਰਟੀ ਦੇ ਨੇਤਾਵਾਂ ਕੋਲ ਸਿਰਫ਼ ਤੋਹਮਤਬਾਜ਼ੀ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ । ਬੈਰੋਂਪੁਰ ਭਾਗੋਮਾਜਰਾ ਦੀ ਮੰਡੀ ਵਿੱਚ ਅੱਜ ਕਿਸਾਨ ਹਰਨੇਕ ਸਿੰਘ ਪਿੰਡ ਮੌਜਪੁਰ ਆਪਣੀ ਫ਼ਸਲ ਵੇਚਣ ਲਈ ਪੁੱਜੇ ।

ਇਸ ਮੌਕੇ ਤੇ ਆਰ ਪੀ ਸ਼ਰਮਾ, ਹਰਪਾਲ ਸਿੰਘ ਚੰਨਾ ,ਬਲਵੀਰ ਸਿੰਘ ਭਾਗੋਮਾਜਰਾ ,ਅਕਵਿੰਦਰ ਸਿੰਘ ਗੋਸਲ, ਤਰਲੋਚਨ ਸਿੰਘ- ਮਟੌਰ, ਹਰਮੇਸ਼ ਸਿੰਘ ਕੁੰਭਡ਼ਾ, ਡੀ .ਐਫ .ਐਸ. ਸੀ ਸਤਬੀਰ ਸਿੰਘ ,ਡੀ.ਐਮ.ਓ ਗਗਨਦੀਪ ਸਿੰਘ, ਐੱਸ .ਈ .ਸੀ, ਐਸ .ਈ. ਸੀ ਅਰਚਨਾ ਬਾਂਸਲ ਅਤੇ ਆਕਸ਼ਨ ਰਿਕਾਡਰ ਲਖਵੀਰ ਸਿੰਘ ਹਾਜ਼ਰ ਸਨ |

The post ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਸਮੇਂ ਸਿਰ ਮਿਲੇਗੀ ਅਦਾਇਗੀ: ਵਿਧਾਇਕ ਕੁਲਵੰਤ ਸਿੰਘ appeared first on TheUnmute.com - Punjabi News.

Tags:
  • aam-aadmi-party
  • baronpur-bhagomajra-dana-mandi.
  • bhagomajra
  • bhagomajra-dana-mandi
  • bhagomajra-mandi
  • breaking-news
  • cm-bhagwant-mann
  • kuldeep-singh-dhaliwal
  • mla-kulwant-singh
  • mla-of-mohali-kulwant-singh
  • mohali
  • mohali-latest-news
  • news
  • paddy-crop
  • punjab-news
  • purchase-of-paddy-crop
  • the-unmute-breaking-news
  • the-unmute-latest-news

ਸਪੀਕਰ ਕੁਲਤਾਰ ਸੰਧਵਾਂ ਵੱਲੋਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਤੇ ਉੱਚ ਕਦਰਾਂ-ਕੀਮਤਾਂ ਅਪਨਾਉਣ ਦੀ ਸਲਾਹ

Monday 03 October 2022 11:44 AM UTC+00 | Tags: aam-aadmi-party breaking-news chief-minister-bhagwant-mann cm-bhagwant-mann kultar-singh-sandhawan kultar-singh-sandhwan news punjab-congress punjab-government punjab-school-news punjab-vidhan-sabha-speaker the-unmute-breaking-news the-unmute-punjab

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਧਾਨ ਸਭਾ ਦੇ ਸਮਾਗਮ ਦੀ ਕਾਰਵਾਈ ਦੇਖਣ ਆਏ ਸਕੂਲੀ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਸਖਤ ਮਿਹਨਤ ਕਰਨ ਅਤੇ ਉਚ ਕਦਮਾਂ ਕੀਮਤਾਂ ਅਪਨਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਭਵਿੱਖ ਵਿੱਚ ਹੋਰ ਵੀ ਵਧੀਆ ਤਰੀਕੇ ਨਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਗਲੇ ਵਿਧਾਨ ਸਭਾ ਸਮਾਗਮ ਦੌਰਾਨ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਦਨ ਦੀ ਕਾਰਵਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਅੱਜ 16 ਵੀਂ ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਆਖਰੀ ਦਿਨ ਸਦਨ ਦੀ ਕਾਰਵਾਈ ਦੇਖਣ ਆਏ ਵਿਦਿਆਰਥੀਆਂ ਨੂੰ ਸ. ਸੰਧਵਾਂ ਨੇ ਦੇਸ਼ ਦਾ ਭਵਿੱਖ ਦੱਸਿਆ। ਵਿਦਿਆਰਥੀਆਂ ਨੂੰ ਸੰਬੋਧਤ ਹੁੰਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਭਵਿੱਖ ਵਿੱਚ ਤੁਸੀਂ ਦੇਸ਼ ਦੀ ਵਾਗਡੋਰ ਸੰਭਾਲਣੀ ਹੈ। ਇਸ ਕਰਕੇ ਤੁਹਾਨੂੰ ਦਿ੍ਰੜ ਇੱਛਾ ਸ਼ਕਤੀ ਦੇ ਨਾਲ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦਾ ਨਿਰਮਾਣ ਵਧੇਰੇ ਤੀਬਰ ਗਤੀ ਨਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਜਾਂ ਕੌਮ ਦੇ ਵਿਦਿਆਰਥੀ ਉਚ ਅਨੁਸ਼ਾਸ਼ਿਤ ਅਤੇ ਕਦਰਾਂ-ਕੀਮਤਾਂ ਵਾਲੇ ਹੋਣਗੇ, ਉਸ ਦੇਸ਼ ਜਾਂ ਕੌਮ ਦਾ ਭਵਿੱਖ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ।

ਸ. ਸੰਧਵਾਂ ਨੇ ਵਿਦਿਆਰਥੀਆਂ ਦੇ ਵਿਦਿਅਕ ਟੂਰਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਉਹ ਘੁੰਮ-ਫਿਰ ਕੇ ਵਧੇਰੇ ਪ੍ਰਭਾਵੀ ਢੰਗ ਨਾਲ ਗਿਆਨ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਵਿਦਿਅਕ ਟੂਰ ਵਿਦਿਆਰਥੀਆਂ ਦੇ ਗਿਆਨ ਪ੍ਰਾਪਤੀ ਦੇ ਯਤਨਾਂ ਵਿੱਚ ਵਾਧਾ ਕਰਦੇ ਹਨ। ਇਸ ਲਈ ਇਹ ਵਿਦਿਆਰਥੀਆਂ ਦੀ ਪੜ੍ਹਾਈ ਦਾ ਲਾਜ਼ਮੀ ਹਿੱਸਾ ਹੋਣੇ ਚਾਹੀਦੇ ਹਨ।

ਇਸ ਤੋਂ ਪਹਿਲਾਂ ਸਪੀਕਰ ਨੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਭੋਜ ਦਿੱਤਾ। ਸ. ਸੰਧਵਾਂ ਦੀ ਧਰਮ ਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਸੰਧਵਾਂ ਨੇ ਵਿਦਿਆਰਥੀਆਂ ਦੇ ਨਾਲ ਦੁਪਹਿਰ ਦਾ ਖਾਣਾ ਖਾਧਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਿ੍ਰੜ ਇਰਾਦੇ ਨਾਲ ਪੜ੍ਹਾਈ ਕਰਨ ਲਈ ਆਖਿਆ। ਇਸ ਦੌਰਾਨ ਵਿਦਿਆਰਥੀ ਇਸ ਸਮੇਂ ਦੌਰਾਨ ਪੂਰੀ ਤਰ੍ਹਾਂ ਖੁਸ਼ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਨੇ ਪੂਰੀ ਉਤਸੁਕਤਾ ਨਾਲ ਸਦਨ ਦੀ ਕਾਰਵਾਈ ਦੇਖੀ। ਇਸੇ ਦੌਰਾਨ ਹੀ ਵਿਧਾਨ ਸਭਾ ਦੇ ਸਪੀਕਰ ਸ. ਸੰਧਵਾਂ ਦੇ ਮਾਤਾ ਜੀ ਸ੍ਰੀਮਤੀ ਗੁਰਮੇਲ ਕੌਰ ਅਤੇ ਧਰਮ ਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਸੰਧਵਾਂ ਨੇ ਵੀ ਵਿਧਾਨ ਸਭਾ ਦੀ ਕਾਰਵਾਈ ਦੇਖੀ।

The post ਸਪੀਕਰ ਕੁਲਤਾਰ ਸੰਧਵਾਂ ਵੱਲੋਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਤੇ ਉੱਚ ਕਦਰਾਂ-ਕੀਮਤਾਂ ਅਪਨਾਉਣ ਦੀ ਸਲਾਹ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • cm-bhagwant-mann
  • kultar-singh-sandhawan
  • kultar-singh-sandhwan
  • news
  • punjab-congress
  • punjab-government
  • punjab-school-news
  • punjab-vidhan-sabha-speaker
  • the-unmute-breaking-news
  • the-unmute-punjab

CM ਭਗਵੰਤ ਮਾਨ ਦਾ ਕਿਸਾਨਾਂ ਲਈ ਐਲਾਨ, ਗੰਨੇ ਦੇ ਭਾਅ 'ਚ 20 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ

Monday 03 October 2022 12:01 PM UTC+00 | Tags: 20 aam-aadmi-party bhagwant-mann breaking-news chandigarh congress-leader-sukhjinder-singh-randhawa congress-mlas idhan-sabha-kultar-singh-sandhwan punjab-congress punjab-government punjabi-news punjab-vidhan-sabha-session raja-warring sukhpal-singh-khera the-unmute-breaking-news the-unmute-latest-news the-unmute-punjab

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha session) ਦੇ ਅੱਜ ਆਖਰੀ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ 'ਚ ਐਲਾਨ ਕਰਦਿਆਂ ਕਿਹਾ ਕਿ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਸੀ ਹੁਣ ਇਸ ਵਿਚ 20 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ | ਹੁਣ ਗੰਨਾ 380 ਰੁਪਏ ਪ੍ਰਤੀ ਕੁਇੰਟਲ ਗੰਨਾ ਵਿਕੇਗਾ |

The post CM ਭਗਵੰਤ ਮਾਨ ਦਾ ਕਿਸਾਨਾਂ ਲਈ ਐਲਾਨ, ਗੰਨੇ ਦੇ ਭਾਅ ‘ਚ 20 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ appeared first on TheUnmute.com - Punjabi News.

Tags:
  • 20
  • aam-aadmi-party
  • bhagwant-mann
  • breaking-news
  • chandigarh
  • congress-leader-sukhjinder-singh-randhawa
  • congress-mlas
  • idhan-sabha-kultar-singh-sandhwan
  • punjab-congress
  • punjab-government
  • punjabi-news
  • punjab-vidhan-sabha-session
  • raja-warring
  • sukhpal-singh-khera
  • the-unmute-breaking-news
  • the-unmute-latest-news
  • the-unmute-punjab

ਪੰਜਾਬ ਵਿਧਾਨ ਸਭਾ 'ਚ ਮਾਨ ਸਰਕਾਰ ਦੇ ਭਰੋਸੇਗੀ ਮਤੇ 'ਤੇ ਹੋਈ ਵੋਟਿੰਗ, ਸਮਰਥਨ 'ਚ ਪਈਆਂ 93 ਵੋਟਾਂ

Monday 03 October 2022 12:21 PM UTC+00 | Tags: 93 aam-aadmi-party-punjab aap-government bhagwant-mann breaking-news cm-bhagwant-mann kultar-singh-sandhwan news punjab-bjp punjab-congress punjab-vidhan-sabha punjab-vidhan-sabha-session shirpamani-akali-dal the-unmute-breaking-news the-unmute-punjabi-news

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha session) ਵਿਚ ਅੱਜ ਮਾਨ ਸਰਕਾਰ ਵਲੋਂ ਪੇਸ਼ ਕੀਤੇ ਗਏ ਭਰੋਸੇਗੀ ਮਤੇ ‘ਤੇ ਵੋਟਿੰਗ ਹੋਈ | ਇਸ ਦੌਰਾਨ ਪੰਜਾਬ ਵਿਧਾਨ ਸਭਾ ‘ਚ ਮਾਨ ਸਰਕਾਰ ਦੇ ਭਰੋਸੇਗੀ ਮਤੇ ਦੇ ਸਮਰਥਨ ‘ਚ 93 ਵੋਟਾਂ ਪਈਆਂ ਹਨ | ਤੁਹਾਨੂੰ ਦੱਸ ਦੇਈਏ ਕਿ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਭਰੋਸੇਗੀ ਮਤੇ ‘ਤੇ ਬਹਿਸ ਹੋਈ ਅਤੇ ਭਾਰੀ ਹੰਗਾਮੇ ਤੋਂ ਬਾਅਦ ਕਾਂਗਰਸ ਨੇ ਵਾਕਆਊਟ ਕਰ ਦਿੱਤਾ |

ਮੁੱਖ ਮੰਤਰੀ ਨੇ ਕਿਹਾ ਕਿ ਭਰੋਸੇਗੀ ਮਤਾ ਇਸ ਲਈ ਲਿਆਂਦਾ ਗਿਆ ਸੀ ਕਿਉਂਕਿ ਲੋਕਾਂ ਨੇ ਪਾਰਟੀ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ। ਲੋਕਾਂ ਨੇ ਸਾਡੀ ਪਾਰਟੀ ਨੂੰ ਜਿਤਾ ਕੇ ਸਾਡੇ ‘ਤੇ ਆਪਣਾ ਵਿਸ਼ਵਾਸ ਦਿਖਾਇਆ ਹੈ। ‘ਆਪ’ ਸਰਕਾਰ ਪੰਜਾਬੀਆਂ ਦਾ ਭਰੋਸਾ ਨਹੀਂ ਤੋੜੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਆ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਹਲਵਾਰੇ ਦੇ ਏਅਰਪੋਰਟ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਰਖਵਾਇਆ ਜਾਵੇ |

ਇਸਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਗੈਂਗਸਟਰ ਇਨ੍ਹਾਂ ਵਿਰੋਧੀ ਸਿਆਸੀ ਪਾਰਟੀਆਂ ਨੇ ਹੀ ਪੈਦਾ ਕੀਤੇ ਹਨ, ਉਨ੍ਹਾਂ ਕਿਹਾ ਫ਼ਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਜਲਦ ਹੀ ਫੜ੍ਹ ਲਿਆ ਜਾਵੇਗਾ |

The post ਪੰਜਾਬ ਵਿਧਾਨ ਸਭਾ ‘ਚ ਮਾਨ ਸਰਕਾਰ ਦੇ ਭਰੋਸੇਗੀ ਮਤੇ ‘ਤੇ ਹੋਈ ਵੋਟਿੰਗ, ਸਮਰਥਨ ‘ਚ ਪਈਆਂ 93 ਵੋਟਾਂ appeared first on TheUnmute.com - Punjabi News.

Tags:
  • 93
  • aam-aadmi-party-punjab
  • aap-government
  • bhagwant-mann
  • breaking-news
  • cm-bhagwant-mann
  • kultar-singh-sandhwan
  • news
  • punjab-bjp
  • punjab-congress
  • punjab-vidhan-sabha
  • punjab-vidhan-sabha-session
  • shirpamani-akali-dal
  • the-unmute-breaking-news
  • the-unmute-punjabi-news

ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਹਾਲਤ ਬੇਹੱਦ ਨਾਜ਼ੁਕ, ਵੈਂਟੀਲੇਟਰ ਸਪੋਰਟ 'ਤੇ ਰੱਖਿਆ

Monday 03 October 2022 12:42 PM UTC+00 | Tags: akhilesh-yadav breaking-news ccu critical-care-unit dimple-yadav india-news mulayam-singh-yadav mulayam-singh-yadavage mulayam-singh-yadav-health mulayam-singh-yadav-health-news mulayam-singh-yadav-latest-news news samajwadi-party samajwadi-party-up uttar-pradesh

ਚੰਡੀਗੜ੍ਹ 03 ਅਕਤੂਬਰ 2022: ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ (Mulayam Singh Yadav) ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਅੱਜ ਸਵੇਰੇ ਆਈਸੀਯੂ ਵਿੱਚ ਕਰੀਟੀਕਲ ਕੇਅਰ ਯੂਨਿਟ (CCU) ਸੀਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ | ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਦੋਵੇਂ ਗੁਰਦੇ ਖ਼ਰਾਬ ਹੋ ਚੁੱਕੇ ਹਨ ਤੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।

ਜਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ 82 ਸਾਲਾ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਕਈ ਦਿਨਾਂ ਤੋਂ ਮੇਦਾਂਤਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਐਤਵਾਰ ਨੂੰ ਉਸ ਦੀ ਹਾਲਤ ਨਾਜ਼ੁਕ ਹੋਣ ਤੋਂ ਬਾਅਦ ਉਸ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ । ਮੁਲਾਇਮ ਦੇ ICU ‘ਚ ਸ਼ਿਫਟ ਹੋਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ, ਨੂੰਹ ਡਿੰਪਲ ਯਾਦਵ ਮੇਦਾਂਤਾ ਹਸਪਤਾਲ ਪਹੁੰਚੇ ਸਨ |

The post ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਹਾਲਤ ਬੇਹੱਦ ਨਾਜ਼ੁਕ, ਵੈਂਟੀਲੇਟਰ ਸਪੋਰਟ ‘ਤੇ ਰੱਖਿਆ appeared first on TheUnmute.com - Punjabi News.

Tags:
  • akhilesh-yadav
  • breaking-news
  • ccu
  • critical-care-unit
  • dimple-yadav
  • india-news
  • mulayam-singh-yadav
  • mulayam-singh-yadavage
  • mulayam-singh-yadav-health
  • mulayam-singh-yadav-health-news
  • mulayam-singh-yadav-latest-news
  • news
  • samajwadi-party
  • samajwadi-party-up
  • uttar-pradesh

Afghanistan: ਪੱਛਮੀ ਕਾਬੁਲ ਦੇ ਪੁਲ-ਏ-ਸੁਖਤਾ ਇਲਾਕੇ 'ਚ ਹੋਇਆ ਬੰਬ ਧਮਾਕਾ

Monday 03 October 2022 12:58 PM UTC+00 | Tags: afghanistan afghanistan-latest-news afghanistan-news breaking-news kabul kabul-blast kabul-blast-news news pul-e-sukhta pul-e-sukhta-blast shaheed-majri-road-kabul west-kabul

ਚੰਡੀਗੜ੍ਹ 03 ਅਕਤੂਬਰ 2022: ਅਫਗਾਨਿਸਤਾਨ ਵਿਚ ਇਕ ਵਾਰ ਫਿਰ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਇਹ ਬੰਬ ਧਮਾਕਾ ਪੱਛਮੀ ਕਾਬੁਲ (Kabul) ‘ਚ ਸ਼ਹੀਦ ਮਾਜਰੀ ਰੋਡ ‘ਤੇ ਪੁਲ-ਏ-ਸੁਖਤਾ ਇਲਾਕੇ ਦੇ ਕੋਲ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਹਜ਼ਾਰਾ ਭਾਈਚਾਰੇ ਦੇ ਪ੍ਰਭਾਵ ਵਾਲੇ ਇਲਾਕੇ ‘ਚ ਹੋਇਆ ਹੈ । ਇਸ ਧਮਾਕੇ ਵਿਚ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਬੁਲ ਵਿਚ ਦੁਪਹਿਰ 2 ਵਜੇ ਦੇ ਕਰੀਬ ਧਮਾਕਾ ਹੋਇਆ। ਤਾਲਿਬਾਨ ਦੇ ਅਧਿਕਾਰੀਆਂ ਨੇ ਅਜੇ ਤੱਕ ਇਸ ਧਮਾਕੇ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।ਧਮਾਕੇ ਦੀਆਂ ਰਿਪੋਰਟਾਂ ਉਦੋਂ ਆਈਆਂ ਜਦੋਂ ਸੰਯੁਕਤ ਰਾਸ਼ਟਰ ਮਿਸ਼ਨ ਨੇ ਅੱਜ ਕਿਹਾ ਕਿ ਕਾਜ ਐਜੂਕੇਸ਼ਨਲ ਸੈਂਟਰ ਵਿੱਚ ਆਤਮਘਾਤੀ ਬੰਬ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 43 ਹੋ ਗਈ ਹੈ। ਹਜ਼ਾਰਾ ਦੇ ਗੁਆਂਢ ਵਿੱਚ ਸ਼ੁੱਕਰਵਾਰ ਨੂੰ ਕਾਲਜ ਬੰਬ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।

The post Afghanistan: ਪੱਛਮੀ ਕਾਬੁਲ ਦੇ ਪੁਲ-ਏ-ਸੁਖਤਾ ਇਲਾਕੇ ‘ਚ ਹੋਇਆ ਬੰਬ ਧਮਾਕਾ appeared first on TheUnmute.com - Punjabi News.

Tags:
  • afghanistan
  • afghanistan-latest-news
  • afghanistan-news
  • breaking-news
  • kabul
  • kabul-blast
  • kabul-blast-news
  • news
  • pul-e-sukhta
  • pul-e-sukhta-blast
  • shaheed-majri-road-kabul
  • west-kabul

IND vs SA: ਦੱਖਣੀ ਅਫਰੀਕਾ ਖ਼ਿਲਾਫ ਆਖਰੀ ਟੀ-20 ਮੈਚ ਕੱਲ੍ਹ, ਸ਼੍ਰੇਅਸ ਅਈਅਰ ਨੂੰ ਮਿਲ ਸਕਦੈ ਮੌਕਾ

Monday 03 October 2022 01:17 PM UTC+00 | Tags: bcci breaking-news cricket-news fast-bowler-bumrah icc india india-and-south-africa indian-team india-vs-south-africa india-vs-south-africa-t-20 ind-vs-sa ind-vs-sa-live-score jasprit-bumrah live-score mohammad-siraj sports-news t20-against-south-africa the-first-t20-match-between-india-and-south-africa the-unmute-breaking-news the-unmute-latest-news the-unmute-punjabi-news virat-kohli

ਚੰਡੀਗੜ੍ਹ 03 ਅਕਤੂਬਰ 2022: (IND vs SA 3rd T-20) ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਤੀਜਾ ਟੀ-20 ਕੱਲ੍ਹ ਯਾਨੀ ਮੰਗਲਵਾਰ ਨੂੰ ਇੰਦੌਰ ‘ਚ ਖੇਡਿਆ ਜਾਵੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਵਿਰਾਟ ਕੋਹਲੀ ਨੂੰ ਤੀਜੇ ਟੀ-20 ‘ਚ ਆਰਾਮ ਦਿੱਤਾ ਜਾ ਸਕਦਾ ਹੈ। ਅਜਿਹੇ ‘ਚ ਸ਼੍ਰੇਅਸ ਅਈਅਰ ਨੂੰ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਫੈਸਲਾ ਟੀਮ ਪ੍ਰਬੰਧਕਾਂ ਨੂੰ ਲੱਗਦਾ ਹੈ ਕਿ ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਦੇ ਖਿਲਾਫ ਸ਼ੁਰੂਆਤੀ ਮੈਚ ‘ਚ ਕੋਹਲੀ ਨੂੰ ਆਪਣੀ ਬਿਹਤਰੀਨ ਫਾਰਮ ‘ਚ ਹੋਣਾ ਚਾਹੀਦਾ ਹੈ। ਕੋਹਲੀ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਮੌਕਾ ਮਿਲ ਸਕਦਾ ਹੈ। ਪਿਛਲੇ ਮੈਚ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 3 ਵਿਕਟਾਂ ‘ਤੇ 237 ਦੌੜਾਂ ਬਣਾਈਆਂ। ਜਵਾਬ ‘ਚ ਡੇਵਿਡ ਮਿਲਰ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਦੀ ਟੀਮ ਨਿਰਧਾਰਤ ਓਵਰਾਂ ‘ਚ 221 ਦੌੜਾਂ ਹੀ ਬਣਾ ਸਕੀ।

The post IND vs SA: ਦੱਖਣੀ ਅਫਰੀਕਾ ਖ਼ਿਲਾਫ ਆਖਰੀ ਟੀ-20 ਮੈਚ ਕੱਲ੍ਹ, ਸ਼੍ਰੇਅਸ ਅਈਅਰ ਨੂੰ ਮਿਲ ਸਕਦੈ ਮੌਕਾ appeared first on TheUnmute.com - Punjabi News.

Tags:
  • bcci
  • breaking-news
  • cricket-news
  • fast-bowler-bumrah
  • icc
  • india
  • india-and-south-africa
  • indian-team
  • india-vs-south-africa
  • india-vs-south-africa-t-20
  • ind-vs-sa
  • ind-vs-sa-live-score
  • jasprit-bumrah
  • live-score
  • mohammad-siraj
  • sports-news
  • t20-against-south-africa
  • the-first-t20-match-between-india-and-south-africa
  • the-unmute-breaking-news
  • the-unmute-latest-news
  • the-unmute-punjabi-news
  • virat-kohli

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ (Subhash Sharma) ਨੇ 'ਆਪ' ਵਿਧਾਇਕਾਂ ਵੱਲੋਂ 'ਆਪ੍ਰੇਸ਼ਨ ਲੋਟਸ' ਮਾਮਲੇ ਨੂੰ ਲੈ ਕੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਹੁੰਦੀ ਹੈ ਤਾਂ ਭਾਜਪਾ ਇਸ ਦਾ ਸਵਾਗਤ ਕਰੇਗੀ।

ਇਸਦੇ ਨਾਲ ਹੀ ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਜਾਂਦਾ ਹੈ, ਉਸਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਸੁਭਾਸ਼ ਸ਼ਰਮਾ ਨੇ ਮਾਨ ਸਰਕਾਰ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਆਪ੍ਰੇਸ਼ਨ ਲੋਟਸ ਸਬੰਧੀ ਸਬੂਤ ਦੇਣ ਵਿੱਚ ਵਿਧਾਇਕਾਂ ਨੇ 20 ਦਿਨ ਦੀ ਦੇਰੀ ਕਿਉਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਖਾਮੀਆਂ ਨੂੰ ਛੁਪਾਉਣ ਲਈ ਹਰ ਤਰ੍ਹਾਂ ਦੇ ਬਹਾਨੇ ਘੜ ਰਹੀ ਹੈ ਅਤੇ ਆਪ੍ਰੇਸ਼ਨ ਲੋਟਸ ਵੀ ਅਜਿਹਾ ਹੀ ਇੱਕ ਬਹਾਨਾ ਹੈ।

The post ਆਪ੍ਰੇਸ਼ਨ ਲੋਟਸ' ਮਾਮਲੇ ਦੀ ਸਹੀ ਢੰਗ ਨਾਲ ਜਾਂਚ ਹੁੰਦੀ ਹੈ ਤਾਂ ਭਾਜਪਾ ਵਲੋਂ ਸਵਾਗਤ ਹੈ: ਸੁਭਾਸ਼ ਸ਼ਰਮਾ appeared first on TheUnmute.com - Punjabi News.

Tags:
  • breaking-news
  • punjab-bjp-general-secretary-subhash-sharma

ਪੰਥਕ ਮੁੱਦਿਆਂ ਨੂੰ ਲੈ ਕੇ SGPC ਵਲੋਂ ਕੱਢਿਆ ਜਾਣ ਵਾਲਾ ਖਾਲਸਾ ਮਾਰਚ ਦਾ ਸ਼੍ਰੋਮਣੀ ਅਕਾਲੀ ਦਲ ਕਰੇਗਾ ਵੱਧ ਚੜ ਕੇ ਸਮਰਥਨ

Monday 03 October 2022 01:40 PM UTC+00 | Tags: akali-leader-guljar-singh-ranike bjp-government breaking-news cm-bhagwant-mann gurdaspur news punjab-government punjabi-latest-news punjab-news sgpc shiromani-akali-dal shiromani-gurdwara-parbandhak-committee sukhbir-singh-badal the-unmute-breaking-news the-unmute-news veer-singh-lopoke

ਗੁਰਦਾਸਪੁਰ 03 ਅਕਤੂਬਰ 2022: ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਖੇ ਕੀਤੀ ਗਈ ਮੀਟਿੰਗ ਅਕਾਲੀ ਦਲ ਪਾਰਟੀ ਵਲੋਂ ਨਵਨਿਯੁਕਤ ਜ਼ਿਲ੍ਹਾ ਗੁਰਦਾਸਪੁਰ ਦੇ ਬਣਾਏ ਗਏ ਅਬਜ਼ਰਵਰ ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ ਸਮੇਤ ਜ਼ਿਲ੍ਹੇ ਗੁਰਦਾਸਪੁਰ ਨਾਲ ਸੰਬੰਧਤ ਸਮੁੱਚੇ ਹਲਕਾ ਇੰਚਾਰਜਾਂ ਨੇ ਸ਼ਿਰਕਤ ਕੀਤੀ |

ਉੱਥੇ ਹੀ ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਗੁਲਜਾਰ ਸਿੰਘ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੀਟਿੰਗ ਦਾ ਮੁਖ ਏਜੇਂਡਾ ਪਾਰਟੀ ਨੂੰ ਮਜਬੂਤ ਕਰਨਾ ਹੈ |ਅਤੇ ਜੋ ਕਮੀਆਂ ਹਨ ਉਸ ਨੂੰ ਦੂਰ ਕੀਤਾ ਜਾਵੇ ਅਤੇ ਨਵੇਂ ਤੌਰ ਤੇ ਬਲਾਕ ਪੱਧਰ ‘ਤੇ ਪਾਰਟੀ ਦਾ ਢਾਂਚਾ ਮਜਬੂਤ ਕੀਤਾ ਜਾਵੇ | ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ (SGPC) ਵਲੋਂ ਪੰਥਕ ਮੁੱਦਿਆਂ ਨੂੰ ਲੈ ਕੇ 7 ਅਕਤੂਬਰ ਨੂੰ ਕੱਢੇ ਜਾਣ ਵਾਲੇ ਖਾਲਸਾ ਮਾਰਚ ਲਈ ਅਕਾਲੀ ਦਲ ਪਾਰਟੀ ਵੀ ਪੂਰੀ ਤਰ੍ਹਾਂ ਸਮਰਥਨ ਕਰ ਰਹੀ ਹੈ |

ਇਸਦੇ ਨਾਲ ਹੀ ਅੱਜ ਮੀਟਿੰਗ ਵਿੱਚ ਵਰਕਰਾਂ ਨੂੰ ਲਾਮਬੰਧ ਕੀਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਜ਼ਿਲ੍ਹਾ ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿਚ 7 ਅਕਤੂਬਰ ਨੂੰ ਵਰਕਰ ਖਾਲਸਾ ਮਾਰਚ ਅੰਦਰ ਸ਼ਮੂਲੀਅਤ ਲਈ ਬਿਆਸ ਵਿਖੇ ਇਕੱਠੇ ਹੋਣਗੇ | ਇਸ ਦੇ ਨਾਲ ਹੀ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਨੂੰ ਕਮਜ਼ੋਰ ਕਰਨ ਅਤੇ ਸਿੱਖਾਂ ਦੇ ਵਿਰੋਧੀ ਸਾਜਸ਼ ਤਹਿਤ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਸਾਜ਼ਸ਼ਾਂ ਮੌਜੂਦਾ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕੀਤੀਆਂ ਗਈਆਂ ਹਨ ਅਤੇ ਉਸਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇਕ ਅਹਿਮ ਮੁੱਦਾ ਹੈ | ਜਿਸ ਲਈ ਉਹ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹਨ |

The post ਪੰਥਕ ਮੁੱਦਿਆਂ ਨੂੰ ਲੈ ਕੇ SGPC ਵਲੋਂ ਕੱਢਿਆ ਜਾਣ ਵਾਲਾ ਖਾਲਸਾ ਮਾਰਚ ਦਾ ਸ਼੍ਰੋਮਣੀ ਅਕਾਲੀ ਦਲ ਕਰੇਗਾ ਵੱਧ ਚੜ ਕੇ ਸਮਰਥਨ appeared first on TheUnmute.com - Punjabi News.

Tags:
  • akali-leader-guljar-singh-ranike
  • bjp-government
  • breaking-news
  • cm-bhagwant-mann
  • gurdaspur
  • news
  • punjab-government
  • punjabi-latest-news
  • punjab-news
  • sgpc
  • shiromani-akali-dal
  • shiromani-gurdwara-parbandhak-committee
  • sukhbir-singh-badal
  • the-unmute-breaking-news
  • the-unmute-news
  • veer-singh-lopoke

ਚੰਡੀਗੜ੍ਹ 03 ਅਕਤੂਬਰ 2022: ਇਸਲਾਮਾਬਾਦ ਹਾਈਕੋਰਟ ਦੀ ਪੰਜ ਮੈਂਬਰੀ ਵੱਡੀ ਬੈਂਚ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Imran Khan) ਖ਼ਿਲਾਫ ਅਦਾਲਤੀ ਮਾਣਹਾਨੀ ਦੇ ਕੇਸ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਮਹਿਲਾ ਜੱਜ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਉਸ ਦਾ ਲਿਖਤੀ ਜਵਾਬ ਸਵੀਕਾਰ ਕਰ ਲਿਆ। ਉਸ ਨੂੰ ਜਾਰੀ ਕਾਰਨ ਦੱਸੋ ਨੋਟਿਸ ਵੀ ਵਾਪਸ ਲੈ ਲਿਆ ਗਿਆ ਹੈ।

20 ਅਗਸਤ ਨੂੰ ਇਸਲਾਮਾਬਾਦ ਵਿੱਚ ਇੱਕ ਰੈਲੀ ਦੌਰਾਨ ਇਮਰਾਨ ਖ਼ਾਨ ਨੇ ਆਪਣੇ ਸਹਿਯੋਗੀ ਸ਼ਾਹਬਾਜ਼ ਗਿੱਲ ਦੇ ਵਿਵਹਾਰ ਲਈ ਪੁਲਿਸ ਦੇ ਉੱਚ ਅਧਿਕਾਰੀਆਂ, ਚੋਣ ਕਮਿਸ਼ਨ ਅਤੇ ਸਿਆਸੀ ਵਿਰੋਧੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਸੀ।ਗਿੱਲ ਨੂੰ ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਮਰਾਨ ਖਾਨ ਨੇ ਵਧੀਕ ਸੈਸ਼ਨ ਜੱਜ ਜੇਬਾ ਚੌਧਰੀ ਦੇ ਫੈਸਲੇ ‘ਤੇ ਵੀ ਇਤਰਾਜ਼ ਜਤਾਇਆ ਸੀ, ਜਿਸ ਨੇ ਕੈਪੀਟਲ ਟੈਰੀਟਰੀ ਪੁਲਿਸ ਦੀ ਬੇਨਤੀ ‘ਤੇ ਗਿੱਲ ਨੂੰ ਦੋ ਦਿਨਾਂ ਲਈ ਰਿਮਾਂਡ ਦਿੱਤਾ ਸੀ। ਭਾਸ਼ਣ ਦੇ ਕੁਝ ਘੰਟਿਆਂ ਬਾਅਦ ਹੀ ਇਮਰਾਨ ਖਾਨ ‘ਤੇ ਪੁਲਿਸ, ਨਿਆਂਪਾਲਿਕਾ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਧਮਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਸੀ ਜਦੋਂ ਸਥਾਨਕ ਅਦਾਲਤ ਨੇ ਇੱਕ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ।

The post ਪਾਕਿਸਤਾਨ ਦੇ ਸਾਬਕਾ PM ਇਮਰਾਨ ਖ਼ਾਨ ਖ਼ਿਲਾਫ ਮਾਣਹਾਨੀ ਦਾ ਕੇਸ ਇਸਲਾਮਾਬਾਦ ਹਾਈਕੋਰਟ ਵਲੋਂ ਖਾਰਜ appeared first on TheUnmute.com - Punjabi News.

Tags:
  • breaking-news
  • imran-khan
  • islamabad-high-court
  • tehreek-e-insaf

ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪੰਜਾਬ ਨੇ ਅਲੱਗ-ਅਲੱਗ ਵਰਗਾਂ 'ਚ ਹਾਸਲ ਕੀਤੇ ਚਾਰ ਅਹਿਮ ਐਵਾਰਡ: ਜਿੰਪਾ

Monday 03 October 2022 02:09 PM UTC+00 | Tags: bram-shankar-zimpa indian-states news north-zone north-zone-states punjab-government punjab-news swachh-bharat-mission swachh-bharat-mission-grameen swachh-bharat-mission-rural the-unmute-breaking-news the-unmute-punjabi-news zimpa

ਚੰਡੀਗੜ੍ਹ 03 ਅਕਤੂਬਰ 2022: ਅਹਿਮ ਪ੍ਰਾਪਤੀਆਂ ਵਾਲੇ ਸੂਬਿਆਂ 'ਚ ਆਪਣਾ ਨਾਮ ਦਰਜ ਕਰਵਾਉਂਦਿਆਂ ਪੰਜਾਬ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਅਲੱਗ-ਅਲੱਗ ਵਰਗਾਂ ਵਿਚ ਚਾਰ ਪ੍ਰਮੁੱਖ ਐਵਾਰਡ ਹਾਸਲ ਕੀਤੇ ਹਨ। ਪੰਜਾਬ ਨੇ ਬਾਇਓਡੀਗਰੇਡੇਬਲ ਰਹਿੰਦ ਖੂੰਹਦ ਪ੍ਰਬੰਧਨ ਬਾਰੇ ਜਾਗਰੂਕਤਾ ਲਈ ਚਲਾਈ ਕੰਧ ਚਿੱਤਰਕਾਰੀ ਮੁਹਿੰਮ ਲਈ ਉੱਤਰੀ ਜ਼ੋਨ ਦੇ ਭਾਰਤੀ ਰਾਜਾਂ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਦਕਿ ਸਵੱਛ ਸਰਵੇਖਣ ਗ੍ਰਾਮੀਣ-2021-22 ਅਧਾਰ 'ਤੇ ਉੱਤਰੀ ਜ਼ੋਨ ਰਾਜਾਂ ਦੇ ਸਮੁੱਚੇ ਪ੍ਰਮੁੱਖ ਰਾਜ ਵਰਗ ਵਿਚ ਓ.ਡੀ.ਐਫ (ਖੁੱਲ੍ਹੇ ਵਿਚ ਸ਼ੌਚ ਮੁਕਤ) ਬਹਾਲੀ ਲਈ ਉਪਾਵਾਂ ਤੇ ਓ.ਡੀ.ਐਫ ਪਲੱਸ ਕੰਪੋਨੈਂਟਸ ਲਈ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਭਾਰਤ ਦੇ ਉੱਤਰੀ ਜ਼ੋਨ ਦੇ ਸੂਬਿਆਂ ਵਿਚੋਂ ਪੰਜਾਬ ਦਾ ਤੀਜਾ ਸਥਾਨ

ਪਲਾਸਟਿਕ ਰਹਿੰਦ-ਖੂੰਹਦ ਤੇ ਗਰੇਅ ਵਾਟਰ ਪ੍ਰਬੰਧਨ ਦੇ ਅਲੱਗ-ਅਲੱਗ ਵਰਗਾਂ ਵਿਚ ਲੋਕ ਜਾਗਰੂਕਤਾ ਬਾਰੇ ਕੀਤੇ ਯਤਨਾਂ ਲਈ ਪੰਜਾਬ ਨੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਭਾਰਤ ਦੇ ਉੱਤਰੀ ਜ਼ੋਨ ਦੇ ਸੂਬਿਆਂ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕੇਂਦਰੀ ਜਲ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਪਾਸੋਂ ਇਹ ਐਵਾਰਡ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੁਖੀ ਵਿਪੁਲ ਉਜਵਲ ਅਤੇ ਚੀਫ਼ ਇੰਜਨੀਅਰ ਰਾਜੇਸ਼ ਖੋਸਲਾ ਵੱਲੋਂ ਪ੍ਰਾਪਤ ਕੀਤੇ ਗਏ।

ਉਜਵਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸਾਫ-ਸਫਾਈ ਪੱਖੋਂ ਹੋਰ ਉਸਾਰੂ ਮੁਹਾਂਦਰਾ ਦੇਣ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਨੇ ਸੂਬੇ ਨੂੰ ਨਿਰੋਗ ਬਣਾਉਣ ਦੇ ਯਤਨਾਂ ਨੂੰ ਮਿਸ਼ਨ ਵਜੋਂ ਲਿਆ ਹੈ ਅਤੇ ਸੂਬਾ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਸਰਫ਼ੇਜ਼ ਜਲ ਮੁਹੱਈਆ ਕਰਵਾਉਣ ਲਈ ਪੂਰੀ ਸੰਜ਼ੀਦਗੀ ਨਾਲ ਕੰਮ ਕਰ ਰਹੀ ਹੈ।

ਪੰਜਾਬ ਸਰਕਾਰ ਨੇ ਪਿੰਡਾਂ ਦੀ ਸਮੁੱਚੀ ਵਸੋਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਠੋਸ ਅਤੇ ਤਰਲ ਰਹਿੰਦ ਖ਼ੂੰਦ ਦੇ ਸੁਚੱਜੇ ਪ੍ਰਬੰਧਣ ਲਈ ਠੋਸ ਉਪਰਾਲੇ ਕੀਤੇ ਹਨ।

ਇਸੇ ਦੌਰਾਨ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਬਾਰੇ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਤੇ ਜਲ ਜੀਵਨ ਮਿਸ਼ਤ ਤਹਿਤ ਸੂਬੇ ਨੂੰ ਮਿਲੇ ਸਨਮਾਨਾਂ ਲਈ ਪੰਜਾਬ ਵਾਸੀਆਂ ਅਤੇ ਇੰਨਾਂ ਮਿਸ਼ਨਾਂ ਤਹਿਤ ਕੰਮ ਕਰ ਰਹੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ। ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਇੰਨਾਂ ਖੇਤਰਾਂ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਪੂਰੀ ਵਚਨਬੱਧਤਾ ਨਾਲ ਕੰਮ ਜਾਰੀ ਰੱਖੇਗੀ।

ਇਸੇ ਦੌਰਾਨ ਇਕ ਹੋਰ ਮਿਸਾਲੀ ਪ੍ਰਾਪਤੀ ਵੱਜੋਂ ਪੰਜਾਬ ਦੇ 15 ਜ਼ਿਲ੍ਹਿਆਂ ਨੇ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਤੱਕ ਸ਼ੁੱਧ ਤੇ ਸਾਫ਼ ਸੁਥਰਾ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਲਈ ਹਰ ਘਰ ਜਲ ਸਰਟੀਫਿਕੇਟ` ਪ੍ਰਾਪਤ ਕੀਤੇ ਹਨ। ਭਾਰਤ ਦੇ ਕੁੱਲ 735 ਜ਼ਿਲ੍ਹਿਆਂ ਵਿਚੋਂ ਜਲ ਜੀਵਨ ਮਿਸ਼ਨ ਤਹਿਤ ਵਧੀਆ ਕਾਰਗੁਜ਼ਾਰੀ ਲਈ ਚੁਣੇ ਗਏ 33 ਜ਼ਿਲ੍ਹਿਆਂ ਵਿਚ ਪੰਜਾਬ ਦੇ ਇਹ 15 ਜ਼ਿਲ੍ਹੇ ਸ਼ੁਮਾਰ ਹੋਏ ਹਨ।

ਬਾਇਓਡੀਗਰੇਡੇਬਲ ਰਹਿੰਦ ਖੂੰਹਦ ਪ੍ਰਬੰਧਨ ਲਈ ਉੱਤਰੀ ਜ਼ੋਨ ਦੇ ਭਾਰਤੀ ਰਾਜਾਂ ਵਿਚੋਂ ਪੰਜਾਬ ਨੇ ਹਾਸਲ ਕੀਤਾ ਪਹਿਲਾ ਸਥਾਨ

ਉਜਵਲ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਠੋਸ ਤੇ ਤਰਲ ਕੁੜੇ (ਬਾਇਓਡੀਗਰੇਡੇਬਲ ਵੇਸਟ) ਪ੍ਰਬੰਧਨ ਲਈ ਕੰਧ ਚਿੱਤਰਕਾਰੀ ਜ਼ਰੀਏ ਲੋਕ ਜਾਗਰੂਕਤਾ ਲਈ ਚਲਾਈ ਮੁਹਿੰਮ ਲਈ ਪੰਜਾਬ ਨੂੰ ਉੱਤਰੀ ਜ਼ੋਨ ਰਾਜਾਂ ਵਿਚੋਂ ਪਹਿਲਾ ਸਥਾਨ ਹਾਸਿਲ ਹੋਇਆ ਹੈ ਜੋ ਕਿ ਸੂਬੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਸਵੱਛ ਸਰਵੇਖਣ ਗ੍ਰਾਮੀਣ-2021-22 ਦੇ ਅਧਾਰ 'ਤੇ ਉੱਤਰੀ ਜ਼ੋਨ ਰਾਜਾਂ ਦੇ ਸਮੁੱਚੇ ਪ੍ਰਮੁੱਖ ਰਾਜ ਵਰਗ ਵਿਚ ਓ.ਡੀ.ਐਫ ਬਹਾਲੀ ਲਈ ਉਪਾਵਾਂ ਤੇ ਓ.ਡੀ.ਐਫ ਕੰਪੋਨੈਂਟਸ ਲਈ ਉੱਤਰੀ ਜ਼ੋਨ ਰਾਜਾਂ ਵਿਚੋਂ ਸੂਬੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਦੋ ਹੋਰ ਅਲੱਗ-ਅਲੱਗ ਵਰਗਾਂ, ਪਲਾਸਟਿਕ ਵੇਸਟ ਮੈਨੇਜਮੈਂਟ ਅਤੇ ਗਰੇਅ ਵਾਟਰ ਮੈਨੇਜਮੈਂਟ (ਗੁਸਲਖਾਨੇ ਤੇ ਰਸੋਈ ਦੇ ਵਰਤੇ ਗਏ ਪਾਣੀ ਨੂੰ ਟ੍ਰੀਟ ਕਰਨਾ) ਲਈ ਕੰਧਾਂ 'ਤੇ ਪੇਂਟਿੰਗ ਜ਼ਰੀਏ ਸੂਬੇ ਦੇ ਪੇਂਡੂ ਖੇਤਰਾਂ ਵਿਚ ਪੰਚਾਇਤਾਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਉੱਤਰੀ ਜ਼ੋਨ ਦੇ ਸੂਬਿਆਂ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

ਉਜਵਲ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਤੇ ਜਲ ਜੀਵਨ ਮਿਸ਼ਨ ਤਹਿਤ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਦਾ ਹੌਸਲਾ ਵਧੇਗਾ ਤੇ ਉਹ ਭਵਿੱਖ ਵਿਚ ਹੋਰ ਵੀ ਸੁਹਿਰਦਤਾ ਨਾਲ ਕੰਮ ਕਰਨਗੀਆਂ।

ਹਰ ਘਰ ਜਲ ਸਰਟੀਫਿਕੇਟ

ਇਸੇ ਦੌਰਾਨ ਇਕ ਹੋਰ ਮਿਸਾਲੀ ਪ੍ਰਾਪਤੀ ਵੱਜੋਂ ਪੰਜਾਬ ਦੇ 15 ਜ਼ਿਲ੍ਹਿਆਂ ਨੇ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਤੱਕ ਸ਼ੁੱਧ ਤੇ ਸਾਫ ਸੁਥਰਾ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਲਈ ਹਰ 'ਘਰ ਜਲ ਸਰਟੀਫਿਕੇਟ' ਪ੍ਰਾਪਤ ਕੀਤੇ ਹਨ। ਉਜਵਲ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਹਰ ਘਰ ਤੱਕ ਸਾਫ ਸੁਥਰਾ ਤੇ ਸ਼ੁੱਧ ਪਾਣੀ ਪਾਈਪਾਂ ਜ਼ਰੀਏ ਪਹੁੰਚਾਉਣ ਦੇ ਟੀਚਿਆਂ ਨੂੰ ਬਾਖੂਬੀ ਪੂਰਾ ਕੀਤਾ ਹੈ।

ਭਾਰਤ ਦੇ ਕੁੱਲ 735 ਜ਼ਿਲ੍ਹਿਆਂ ਵਿਚੋਂ ਜਲ ਜੀਵਨ ਮਿਸ਼ਨ ਤਹਿਤ ਵਧੀਆ ਕਾਰਗੁਜ਼ਾਰੀ ਲਈ ਚੁਣੇ ਗਏ 33 ਜ਼ਿਲ੍ਹਿਆਂ ਵਿਚ ਪੰਜਾਬ ਦੇ ਇਹ 15 ਜ਼ਿਲ੍ਹੇ ਸ਼ੁਮਾਰ ਹੋਏ ਹਨ। ਇਹ ਵਿਸ਼ੇਸ਼ ਸਨਮਾਨ ਹਾਸਲ ਕਰਨ ਵਾਲੇ ਸੂਬੇ ਦੇ 15 ਜ਼ਿਲ੍ਹਿਆਂ ਵਿਚ ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਲੇਰਕੋਟਲਾ,ਮਾਨਸਾ, ਮੁਕਤਸਰ ਸਾਹਿਬ, ਪਠਾਨਕੋਟ, ਐਸ.ਏ.ਐਸ ਨਗਰ, ਲੁਧਿਆਣਾ, ਪਟਿਆਲਾ ਅਤੇ ਐਸ.ਬੀ.ਐਸ ਨਗਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਦੂਜੇ ਜ਼ਿਲ੍ਹੇ ਵੀ ਇਨ੍ਹਾਂ ਜ਼ਿਲ੍ਹਿਆਂ ਤੋਂ ਪ੍ਰੇਰਿਤ ਹੋ ਕੇ ਨੇੜਲੇ ਭਵਿੱਖ ਵਿਚ ਮਿਸਾਲੀ ਪੁਲਾਂਘ ਪੁੱਟਣਗੇ।

The post ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪੰਜਾਬ ਨੇ ਅਲੱਗ-ਅਲੱਗ ਵਰਗਾਂ ‘ਚ ਹਾਸਲ ਕੀਤੇ ਚਾਰ ਅਹਿਮ ਐਵਾਰਡ: ਜਿੰਪਾ appeared first on TheUnmute.com - Punjabi News.

Tags:
  • bram-shankar-zimpa
  • indian-states
  • news
  • north-zone
  • north-zone-states
  • punjab-government
  • punjab-news
  • swachh-bharat-mission
  • swachh-bharat-mission-grameen
  • swachh-bharat-mission-rural
  • the-unmute-breaking-news
  • the-unmute-punjabi-news
  • zimpa

ਕਿਸਾਨਾਂ ਵਲੋਂ ਪੰਜਾਬ ਦੀਆਂ ਕਈ ਥਾਵਾਂ 'ਤੇ ਰੇਲਵੇ ਟਰੈਕ ਜਾਮ, ਯਾਤਰੀ ਹੋਏ ਖੱਜਲ ਖੁਆਰ

Monday 03 October 2022 02:30 PM UTC+00 | Tags: aam-aadmi-party bku breaking-news kisan kisan-mazdoor-sangharsh-committee kisan-morcha lakhimpur lakhimpur-kheri lakhimpur-kheri-incident news no-food-no-farmers punjab-farmers-associations punjab-government punjabi-news punjab-lates-news rail-roko-agitation the-first-anniversary-of-lakhimpur-kheri-incident the-unmute-breaking-news the-unmute-latest-news the-unmute-punjabi-news the-unmute-report uttar-pradesh

ਅੰਮ੍ਰਿਤਸਰ 03 ਅਕਤੂਬਰ 2022: ਅੱਜ ਪੂਰੇ ਪੰਜਾਬ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 17 ਦੇ ਕਰੀਬ ਰੇਲ ਟ੍ਰੈਕ ਜਾਮ ਕੀਤੇ ਗਏ ਹਨ, ਉੱਥੇ ਹੀ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲਾ ਮੁੱਖ ਮਾਰਗ ਨੂੰ ਵੀ ਸਰਵਣ ਸਿੰਘ ਪੰਧੇਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਵੱਲੋਂ ਰੇਲ ਟਰੈਕ ਤੇ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ |

ਉਥੇ ਹੀ ਇਸ ਰੇਲ ਟਰੈਕ ਤੇ ਬੈਠੇ ਕਿਸਾਨਾਂ ਦੇ ਕਾਰਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਬੈਠੇ ਯਾਤਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਯਾਤਰੀਆਂ ਦਾ ਕਹਿਣਾ ਹੈ ਕਿ ਉਹ ਸਵੇਰ ਦੇ ਹੀ ਰੇਲਵੇ ਸਟੇਸ਼ਨ ‘ਤੇ ਬੈਠੇ ਹਨ ਤੇ ਰੇਲਗੱਡੀ ਦੇ ਸਮੇਂ ਸਿਰ ‘ਤੇ ਨਾਂ ਆਉਣ ਕਰਕੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਉਥੇ ਹੀ ਕਈ ਯਾਤਰੀਆਂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਜੋ ਟਰੈਕ ਜਾਮ ਕੀਤੇ ਗਏ ਹਨ ਉਹ ਵਧੀਆ ਉਪਰਾਲਾ ਹੈ ਕਿਉਂਕਿ ਪੰਜਾਬ ਦੀ ਹਕੂਮਤ ਅਤੇ ਕੇਂਦਰ ਦੀ ਹਕੂਮਤ ਵੱਲੋਂ ਜੋ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ ਸੀ ਉਸ ਦਾ ਜਵਾਬ ਦੇਣਾ ਵੀ ਜ਼ਰੂਰੀ ਸੀ |

ਦੂਜੇ ਪਾਸੇ ਕਲਕੱਤੇ ਤੋਂ ਪਹੁੰਚੇ ਯਾਤਰੀਆਂ ਦਾ ਕਹਿਣਾ ਹੈ ਕਿ ਉਹ ਸਵੇਰ ਦੇ ਹੀ ਹੋਟਲ ਤੋਂ ਰੇਲਵੇ ਸਟੇਸ਼ਨ ‘ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਦੀ ਰੇਲਗੱਡੀ ਕਦੋਂ ਉੱਥੇ ਪਹੁੰਚੇਗੀ ਇਸ ਬਾਰੇ ਵੀ ਕੋਈ ਸੂਚਨਾ ਨਹੀਂ ਜਿਸਦੇ ਚੱਲਦੇ ਉਨ੍ਹਾਂ ਨੇ ਕਿਹਾ ਕਿ ਛੋਟੇ ਛੋਟੇ ਬੱਚਿਆਂ ਕਰਕੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਪਹਿਲਾਂ ਹੀ ਇਸ ਦੀ ਜਾਣਕਾਰੀ ਦਿੱਤੀ ਜਾਵੇ |

ਇੱਥੇ ਜ਼ਿਕਰਯੋਗ ਹੈ ਕਿ ਜਦੋਂ ਦੇ ਕਿਸਾਨੀ ਅੰਦੋਲਨ ਦੇ ਦੌਰਾਨ ਅੱਜ ਸਵੇਰ ਤੋਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ 17 ਜਗ੍ਹਾ ਦੇ ਉਤੇ ਰੇਲਵੇ ਟਰੈਕ ਜਾਮ ਕੀਤੇ ਗਏ ਹਨ ਅਤੇ ਅੰਮ੍ਰਿਤਸਰ ਦੇ ਵਿੱਚ ਵੱਲਾ ਫਾਟਕ ਤੇ ਬੈਠ ਕੇ ਸੰਕੇਤਕ ਤਿੰਨ ਘੰਟੇ ਦਾ ਧਰਨਾ ਸ਼ੁਰੂ ਕੀਤਾ ਗਿਆ ਸੀ | ਜਿਸ ਨੂੰ ਲੈ ਕੇ ਹੁਣ ਕੁਕਝ ਯਾਤਰੀਆਂ ਵਿੱਚ ਵੀ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਸਰਕਾਰਾਂ ਦੇ ਬੂਹੇ ‘ਤੇ ਬੈਠ ਕੇ ਧਰਨੇ ਪ੍ਰਦਰਸ਼ਨ ਕਰਨੇ ਚਾਹੀਦੇ ਹਨ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਹੁਣ ਵੇਖਣਾ ਹੋਵੇਗਾ ਕਿ ਰੇਲ ਗੱਡੀਆਂ ਪਟੜੀ ਤੇ ਚੜ੍ਹਦੀਆਂ ਹਨ ਜਾਂ ਯਾਤਰੀਆਂ ਨੂੰ ਹੋਰ ਇਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ |

The post ਕਿਸਾਨਾਂ ਵਲੋਂ ਪੰਜਾਬ ਦੀਆਂ ਕਈ ਥਾਵਾਂ ‘ਤੇ ਰੇਲਵੇ ਟਰੈਕ ਜਾਮ, ਯਾਤਰੀ ਹੋਏ ਖੱਜਲ ਖੁਆਰ appeared first on TheUnmute.com - Punjabi News.

Tags:
  • aam-aadmi-party
  • bku
  • breaking-news
  • kisan
  • kisan-mazdoor-sangharsh-committee
  • kisan-morcha
  • lakhimpur
  • lakhimpur-kheri
  • lakhimpur-kheri-incident
  • news
  • no-food-no-farmers
  • punjab-farmers-associations
  • punjab-government
  • punjabi-news
  • punjab-lates-news
  • rail-roko-agitation
  • the-first-anniversary-of-lakhimpur-kheri-incident
  • the-unmute-breaking-news
  • the-unmute-latest-news
  • the-unmute-punjabi-news
  • the-unmute-report
  • uttar-pradesh

ਮਾਨ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਬੁਲਾ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਕੀਤਾ ਬਰਬਾਦ: ਭਾਜਪਾ

Monday 03 October 2022 02:42 PM UTC+00 | Tags: #punjab-congress aam-aadmi-party amritsar bjp bjp-leader-sukhminder-singh-randhawa-pintu breaking-news cm-bhagwant-mann news punjab-bjp punjab-government the-unmute-latest-news the-unmute-punjabi-news

ਅੰਮ੍ਰਿਤਸਰ 03 ਅਕਤੂਬਰ 2022: ਅੰਮ੍ਰਿਤਸਰ ਭਾਜਪਾ ਦੇ ਨੇਤਾਵਾਂ ਵੱਲੋਂ ਭਾਜਪਾ (BJP) ਦੇ ਦਫਤਰ ਦੇ ਅੰਦਰ ਹੀ ਪੰਜਾਬ ਦੀ ‘ਆਪ’ ਸਰਕਾਰ ਦੇ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਇਨ੍ਹਾਂ ਲੀਡਰਾ ਨੇ ਪੰਜਾਬ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਨੇਤਾ ਸੁਖਮਿੰਦਰ ਸਿੰਘ ਰੰਧਾਵਾ ਪਿੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਇਸ ਦੇ ਪੈਸੇ ਦਾ ਨਾਜਾਇਜ਼ ਫ਼ਾਇਦਾ ਚੁੱਕ ਰਹੀ ਹੈ |

ਇਸਦੇ ਨਾਲ ਹੀ ਸੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਭਰੋਸਗੀ ਮਤਾ ਲਿਆਂਦਾ ਗਿਆ, ਜਿਸ ਕਰਕੇ ਸੈਸ਼ਨ ਰੱਦ ਹੋਇਆ ਸੀ ਤੇ ਪੰਜਾਬ ਸਰਕਾਰ ਵੱਲੋਂ ਗਵਰਨਰ ਨੂੰ ਲਿਖ ਕੇ ਦਿੱਤਾ ਗਿਆ ਸੀ ਕਿ ਉਹ ਭਰੋਸਗੀ ਮਤਾ ਨਹੀਂ ਲਿਆਉਣਗੇ ਲੇਕਿਨ ਉਨ੍ਹਾਂ ਨੇ ਪਹਿਲੇ ਦਿਨ ਹੀ ਪੰਜਾਬ ਸਰਕਾਰ ਨੇ ਭਰੋਸਗੀ ਮਤਾ ਲਿਆਂਦਾ |

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕੋਲੋਂ ਆਪਣੇ ਵਾਅਦੇ ਤਾਂ ਪੂਰੇ ਨਹੀਂ ਹੋਏ ਸੂਬੇ ਦੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਵਿਧਾਨ ਸਭਾ ਦੇ ਵਿੱਚ ਅਜਿਹੇ ਮਤੇ ਪਾਸ ਕਰਵਾ ਰਹੇ ਹਨ, ਉਨ੍ਹਾਂ ਕਿਹਾ ਕਿ ਮਾਨ ਸਰਕਾਰ ਭਾਜਪਾ ‘ਤੇ ਇਲਜ਼ਾਮ ਤਾਂ ਲਗਾ ਰਹੀ ਸੀ ਕਿ ‘ਆਪ’ ਨੇਤਾਵਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੀ ਹੈ | ਲੇਕਿਨ ਕਿਸੇ ਵੀ ਭਾਜਪਾ ਨੇਤਾ ਦਾ ਨਾਮ ਪੰਜਾਬ ਸਰਕਾਰ ਨਹੀਂ ਦੱਸਿਆ | ਇਸ ਤੋਂ ਪਤਾ ਲੱਗਦਾ ਹੈ ਕਿ ਮਾਨ ਸਰਕਾਰ ਸਿਰਫ ਲੋਕਾਂ ਨੂੰ ਭੁਲੇਖੇ ‘ਚ ਪਾ ਰਹੀ ਹੈ |

The post ਮਾਨ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਬੁਲਾ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਕੀਤਾ ਬਰਬਾਦ: ਭਾਜਪਾ appeared first on TheUnmute.com - Punjabi News.

Tags:
  • #punjab-congress
  • aam-aadmi-party
  • amritsar
  • bjp
  • bjp-leader-sukhminder-singh-randhawa-pintu
  • breaking-news
  • cm-bhagwant-mann
  • news
  • punjab-bjp
  • punjab-government
  • the-unmute-latest-news
  • the-unmute-punjabi-news

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੰਨੇ ਦਾ ਭਾਅ 20 ਰੁਪਏ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ

Monday 03 October 2022 02:52 PM UTC+00 | Tags: 20 aam-aadmi-party bhagwant-mann breaking-news chandigarh congress-leader-sukhjinder-singh-randhawa congress-mlas idhan-sabha-kultar-singh-sandhwan punjab-congress punjab-government punjabi-news punjab-vidhan-sabha-session raja-warring sukhpal-singh-khera the-unmute-breaking-news the-unmute-latest-news the-unmute-punjab

ਚੰਡੀਗੜ੍ਹ 03 ਅਕਤੂਬਰ 2022: ਸੂਬੇ ਦੇ ਗੰਨਾ ਉਤਪਾਦਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨੇ ਦਾ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਸਦਨ ਵਿਚ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਉਂਦੇ ਪਿੜਾਈ ਸੀਜ਼ਨ ਤੋਂ ਕਿਸਾਨਾਂ ਨੂੰ ਗੰਨੇ ਦਾ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ.) ਪ੍ਰਤੀ ਕੁਇੰਟਲ 20 ਰੁਪਏ ਵੱਧ ਮਿਲੇਗਾ ਜਿਸ ਨਾਲ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 380 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸ ਫੈਸਲੇ ਨਾਲ ਸਰਕਾਰ ਖਜ਼ਾਨੇ ਵਿੱਚੋਂ ਸਾਲਾਨਾ 200 ਕਰੋੜ ਰੁਪਏ ਵੱਧ ਖਰਚੇਗੀ।

ਭਗਵੰਤ ਮਾਨ ਨੇ ਕਿਹਾ, "ਸੂਬੇ ਵਿਚ ਕਿਸਾਨ ਗੰਨੇ ਦੀ ਖੇਤੀ ਤਾਂ ਕਰਨੀ ਚਾਹੁੰਦੇ ਹਨ ਪਰ ਪਿਛਲੇ ਸਮੇਂ ਵਿਚ ਢੁਕਵਾਂ ਮੁੱਲ ਨਾ ਮਿਲਣ ਅਤੇ ਫਸਲ ਦੀ ਸਮੇਂ ਸਿਰ ਅਦਾਇਗੀ ਨਾ ਹੋਣ ਕਰਕੇ ਕਿਸਾਨਾਂ ਨੇ ਗੰਨੇ ਦੀ ਕਾਸ਼ਤ ਤੋਂ ਮੂੰਹ ਮੋੜ ਲਿਆ ਸੀ। ਇਸ ਵੇਲੇ ਪੰਜਾਬ ਵਿਚ 1.25 ਲੱਖ ਹੈਕਟੇਅਰ ਰਕਬੇ ਵਿਚ ਹੀ ਗੰਨੇ ਦੀ ਕਾਸ਼ਤ ਹੁੰਦੀ ਹੈ ਜਦਕਿ ਸੂਬੇ ਦੀਆਂ ਖੰਡ ਮਿੱਲਾਂ ਦੀ ਕੁੱਲ ਸਮਰੱਥਾ 2.50 ਲੱਖ ਹੈਕਟੇਅਰ ਰਕਬੇ ਦੇ ਗੰਨੇ ਦੀ ਪਿੜਾਈ ਕਰਨ ਦੀ ਹੈ। ਇਸ ਕਰਕੇ ਮੈਂ ਗੰਨਾ ਉਤਪਾਦਕਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਗੰਨੇ ਦਾ ਭਾਅ ਵਧਾਉਣ ਦਾ ਐਲਾਨ ਕਰਦਾ ਹਾਂ।"

ਕਿਸਾਨਾਂ ਦੀ ਗੰਨੇ ਦੀ ਅਦਾਇਗੀ ਬਾਰੇ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨਾਂ ਦਾ ਸਮੁੱਚਾ ਬਕਾਇਆ ਅਦਾ ਕਰ ਦਿੱਤਾ ਹੈ ਅਤੇ ਇਕ-ਦੋ ਪ੍ਰਾਈਵੇਟ ਖੰਡ ਮਿੱਲਾਂ ਨੇ ਅਜੇ ਤੱਕ ਕਿਸਾਨਾਂ ਦੀ ਅਦਾਇਗੀ ਦਾ ਭੁਗਤਾਨ ਨਹੀਂ ਕੀਤਾ ਸਗੋਂ ਇਹਨਾਂ ਮਿੱਲਾਂ ਦੇ ਮਾਲਕ ਕਿਸਾਨਾਂ ਦੇ ਹਿੱਤਾਂ ਦੀ ਸਾਰ ਲੈਣ ਦੀ ਬਜਾਏ ਵਿਦੇਸ਼ ਭੱਜ ਗਏ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਕਿਸਾਨਾਂ ਦੇ ਬਕਾਏ ਦਾ ਭੁਗਤਾਨ ਕਰਨ ਦੀ ਕਾਰਵਾਈ ਪਹਿਲਾਂ ਹੀ ਆਰੰਭੀ ਹੋਈ ਹੈ।

The post ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੰਨੇ ਦਾ ਭਾਅ 20 ਰੁਪਏ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ appeared first on TheUnmute.com - Punjabi News.

Tags:
  • 20
  • aam-aadmi-party
  • bhagwant-mann
  • breaking-news
  • chandigarh
  • congress-leader-sukhjinder-singh-randhawa
  • congress-mlas
  • idhan-sabha-kultar-singh-sandhwan
  • punjab-congress
  • punjab-government
  • punjabi-news
  • punjab-vidhan-sabha-session
  • raja-warring
  • sukhpal-singh-khera
  • the-unmute-breaking-news
  • the-unmute-latest-news
  • the-unmute-punjab

ਵਿਜੀਲੈਂਸ ਵਲੋਂ ਪੈਟਰੋਲ ਪੰਪ ਦੇ ਨਾਪ-ਤੋਲ ਦੀ ਜਾਂਚ ਕਰਨ ਬਦਲੇ 9000 ਰੁਪਏ ਰਿਸ਼ਵਤ ਲੈਂਦਾ ਲੀਗਲ ਮੀਟਰੋਲੋਜੀ ਇੰਸਪੈਕਟਰ ਗ੍ਰਿਫਤਾਰ

Monday 03 October 2022 02:57 PM UTC+00 | Tags: akal-parivar-petrol-pump-bathinda breaking-news cm-bhagwant-mann inspector-legal-metrology kavinder-singh-arrested news prevention-of-corruption-act punjab-police punjab-vigilance-bureau the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਬਠਿੰਡਾ ਵਿਖੇ ਤਾਇਨਾਤ ਇਕ ਇੰਸਪੈਕਟਰ ਲੀਗਲ ਮੀਟਰੋਲੋਜੀ (ਵਜ਼ਨ ਅਤੇ ਮਾਪ) ਕਵਿੰਦਰ ਸਿੰਘ ਨੂੰ 9000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਕਵਿੰਦਰ ਸਿੰਘ ਨੂੰ ਅਕਾਲ ਪਰਿਵਾਰ ਪੈਟਰੋਲ ਪੰਪ ਬਠਿੰਡਾ ਦੇ ਮਾਲਕ ਕੰਵਰ ਯਾਦਵਿੰਦਰ ਸਿੰਘ ਵਾਸੀ ਬਠਿੰਡਾ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਇੰਸਪੈਕਟਰ ਸਾਲਾਨਾ ਵਜ਼ਨ ਅਤੇ ਮਾਪ ਦੇ ਨਿਰੀਖਣ ਸਬੰਧੀ ਪੈਟਰੋਲ ਪੰਪ 'ਤੇ ਮਸ਼ੀਨਾਂ ਦੀ ਸਟੈਂਪਿੰਗ ਕਰਨ ਬਦਲੇ 9000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਇਸ ਤੋਂ ਇਲਾਵਾ ਉਕਤ ਮੁਲਜ਼ਮ ਨੇ ਪੰਪ ਦੇ ਕਰਮਚਾਰੀ ਨੂੰ ਆਪਣੀ ਗੱਡੀ ਵਿਚ 15 ਲੀਟਰ ਪੈਟਰੋਲ ਭਰਨ ਲਈ ਵੀ ਕਿਹਾ ਪਰ ਉਸ ਲਈ ਕੋਈ ਰਕਮ ਅਦਾ ਨਹੀਂ ਕੀਤੀ।

ਸ਼ਿਕਾਇਤਕਰਤਾ ਵੱਲੋਂ ਦਿੱਤੀ ਸੂਚਨਾ ਦੀ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਟੀਮ ਨੇ ਉਕਤ ਦੋਸ਼ੀ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 9000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ, ਥਾਣਾ ਸਦਰ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

The post ਵਿਜੀਲੈਂਸ ਵਲੋਂ ਪੈਟਰੋਲ ਪੰਪ ਦੇ ਨਾਪ-ਤੋਲ ਦੀ ਜਾਂਚ ਕਰਨ ਬਦਲੇ 9000 ਰੁਪਏ ਰਿਸ਼ਵਤ ਲੈਂਦਾ ਲੀਗਲ ਮੀਟਰੋਲੋਜੀ ਇੰਸਪੈਕਟਰ ਗ੍ਰਿਫਤਾਰ appeared first on TheUnmute.com - Punjabi News.

Tags:
  • akal-parivar-petrol-pump-bathinda
  • breaking-news
  • cm-bhagwant-mann
  • inspector-legal-metrology
  • kavinder-singh-arrested
  • news
  • prevention-of-corruption-act
  • punjab-police
  • punjab-vigilance-bureau
  • the-unmute-breaking-news
  • the-unmute-latest-news
  • the-unmute-punjabi-news

ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਕਾਂਗਰਸ ਨੂੰ ਲਿਆ ਕਰੜੇ ਹੱਥੀਂ

Monday 03 October 2022 03:03 PM UTC+00 | Tags: aam-aadmi-party aam-aadmi-party-government aman-arora arvind-kejriwal breaking-news cm-bhagwant-mann congress-mla news pratap-singh-bajwa punjab punjab-bjp punjab-congress punjab-government punjabi-news punjab-information-and-public-relations-minister-aman-arora punjab-news punjab-vidhan-sabha punjab-vidhan-sabha-session the-unmute-breaking-news the-unmute-latest-update the-unmute-punjabi-news

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ (Aman Arora) ਨੇ ਅੱਜ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕਾਂ ਨੂੰ ਭਾਜਪਾ, ਜਿਸ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਲਈ 'ਅਪਰੇਸ਼ਨ ਲੋਟਸ' ਸ਼ੁਰੂ ਕੀਤਾ, ਦੀ 'ਬੀ' ਟੀਮ ਵਜੋਂ ਕੰਮ ਕਰਨ ਅਤੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਰੋਜ਼ਾਨਾ ਹੰਗਾਮਾ ਕਰਨ ਲਈ ਕਰੜੇ ਹੱਥੀਂ ਲਿਆ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲ ਉਂਗਲ ਚੁੱਕਣ ਤੋਂ ਪਹਿਲਾਂ ਕਾਂਗਰਸ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਦੋਸ਼ੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਸਮੇਂ ਬਦਤਰ ਹੋਈ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਯਤਨਸ਼ੀਲ ਹੈ।

ਵਿਰੋਧੀ ਧਿਰ ਨੂੰ ਉਨ੍ਹਾਂ ਦੇ ਕਾਰਜਕਾਲ ਸਮੇਂ ਪੰਜਾਬ ਵਿੱਚ ਵਿਗੜੇ ਹਾਲਾਤਾਂ ਬਾਰੇ ਯਾਦ ਕਰਵਾਉਂਦਿਆਂ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਪਾਰਟੀਆਂ ਦੀਆਂ ਸਰਕਾਰਾਂ ਸਮੇਂ ਸੂਬੇ ਵਿੱਚ ਮਿੱਥ ਕੇ ਹੱਤਿਆਵਾਂ (ਟਾਰਗੇਟ ਕਿਲਿੰਗਜ਼) ਹੋਈਆਂ, ਜਿਨ੍ਹਾਂ ਵਿੱਚ ਗੁਰਦੀਪ ਪਹਿਲਵਾਨ, ਮਹਿੰਦਰਪਾਲ ਬਿੱਟੂ, ਦੋ ਏ.ਐਸ.ਆਈ., ਕਾਮਰੇਡ ਬਲਵਿੰਦਰ ਸਿੰਘ, ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਅਤੇ ਮਾਤਾ ਚੰਦ ਕੌਰ ਸ਼ਾਮਲ ਹਨ। ਅਮਨ ਅਰੋੜਾ ਨੇ ਸਵਾਲ ਕੀਤਾ ਕਿ ਕੀ ਤੁਹਾਡੀ ਸਰਕਾਰ ਸਮੇਂ ਅਮਨ-ਕਾਨੂੰਨ ਦੀ ਸਥਿਤੀ ਸਭ ਤੋਂ ਬਦਤਰ ਨਹੀਂ ਸੀ? ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਇਕਦਮ ਨਹੀਂ ਵਿਗੜਦੀ ਅਤੇ ਅਸੀਂ ਪਿਛਲੀਆਂ ਸਰਕਾਰਾਂ ਵੱਲੋਂ ਵਿਗਾੜੇ ਮਾਹੌਲ ਨੂੰ ਸੁਧਾਰਨ ਲਈ ਸਿਰਤੋੜ ਯਤਨ ਕਰ ਰਹੇ ਹਾਂ।

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਦੀਪਕ ਟੀਨੂੰ, ਜੋ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਹੈ, ਦੇ ਫਰਾਰ ਹੋਣ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਲੁੱਕਆਊਟ ਸਰਕੁਲਰ ਜਾਰੀ ਕਰਕੇ ਫਰਾਰ ਹੋਏ ਵਿਅਕਤੀ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮਾਨਸਾ ਦੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਬਰਖ਼ਾਸਤ ਕਰਕੇ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ, ਹੁਣ ਤੁਰੰਤ ਕਾਰਵਾਈ ਯਕੀਨੀ ਬਣਾਈ ਜਾ ਰਹੀ ਹੈ।

The post ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਕਾਂਗਰਸ ਨੂੰ ਲਿਆ ਕਰੜੇ ਹੱਥੀਂ appeared first on TheUnmute.com - Punjabi News.

Tags:
  • aam-aadmi-party
  • aam-aadmi-party-government
  • aman-arora
  • arvind-kejriwal
  • breaking-news
  • cm-bhagwant-mann
  • congress-mla
  • news
  • pratap-singh-bajwa
  • punjab
  • punjab-bjp
  • punjab-congress
  • punjab-government
  • punjabi-news
  • punjab-information-and-public-relations-minister-aman-arora
  • punjab-news
  • punjab-vidhan-sabha
  • punjab-vidhan-sabha-session
  • the-unmute-breaking-news
  • the-unmute-latest-update
  • the-unmute-punjabi-news

ਮੇਨ ਬ੍ਰਾਂਚ ਲੋਅਰ ਅਤੇ ਅੱਪਰ ਬਾਰੀ ਦੁਆਬ ਦੇ ਮਾਈਨਰਜ਼ 21 ਅਕਤੂਬਰ ਤੱਕ ਰਹਿਣਗੇ ਬੰਦ

Monday 03 October 2022 03:09 PM UTC+00 | Tags: aliwal-head breaking-news canals-tributaries-sues-originating main-branch-lower miners-of-main-branch news

ਚੰਡੀਗੜ 03 ਅਕਤੂਬਰ 2022: ਮੇਨ ਬ੍ਰਾਂਚ ਅੱਪਰ (ਅਲੀਵਾਲ ਹੈਡ) ਦੀ ਟੇਲ ਤੋਂ ਨਿਕਲਣ ਵਾਲੀ ਮੇਨ ਬ੍ਰਾਂਚ ਲੋਅਰ ਅਤੇ ਇਸ ਵਿਚੋਂ ਨਿਕਲਣ ਵਾਲੀਆਂ ਨਹਿਰਾਂ/ ਸਹਾਇਕ ਨਦੀਆਂ/ਸੂਏ 21 ਅਕਤੂਬਰ ਤੱਕ ਬੰਦ ਰਹਿਣਗੇ।ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਮੇਨ ਬ੍ਰਾਂਚ ਲੋਅਰ ਦੀ ਬੁਰਜੀ ਨੰਬਰ 151300 'ਤੇ ਪੁੱਲ ਦੀ ਉਸਾਰੀ ਲਈ ਮਿਤੀ 01.10.2022 ਤੋਂ ਮਿਤੀ 21.10.2022 (ਦੋਵੇਂ ਦਿਨ ਸ਼ਾਮਿਲ) ਦਿਨਾਂ ਲਈ ਮੇਨ ਬ੍ਰਾਂਚ ਲੋਅਰ ਅਤੇ ਇਸ ਵਿਚੋਂ ਨਿਕਲਣ ਵਾਲੀਆਂ ਨਹਿਰਾਂ/ ਸਹਾਇਕ ਨਦੀਆਂ/ਸੂਇਆਂ ਦੀ ਬੰਦੀ ਹੋਵੇਗੀ।

The post ਮੇਨ ਬ੍ਰਾਂਚ ਲੋਅਰ ਅਤੇ ਅੱਪਰ ਬਾਰੀ ਦੁਆਬ ਦੇ ਮਾਈਨਰਜ਼ 21 ਅਕਤੂਬਰ ਤੱਕ ਰਹਿਣਗੇ ਬੰਦ appeared first on TheUnmute.com - Punjabi News.

Tags:
  • aliwal-head
  • breaking-news
  • canals-tributaries-sues-originating
  • main-branch-lower
  • miners-of-main-branch
  • news

CM ਮਾਨ ਦੀ ਅਗਵਾਈ 'ਚ ਵਿਧਾਨ ਸਭਾ ਵੱਲੋਂ ਸੂਬਾ ਸਰਕਾਰ ਦੇ ਸਮਰਥਨ 'ਚ ਸਰਬਸੰਮਤੀ ਨਾਲ ਵਿਸ਼ਵਾਸ ਮਤਾ ਪਾਸ

Monday 03 October 2022 03:18 PM UTC+00 | Tags: 16th-punjab-vidhan-sabha-session 16th-punjab-vidhan-s-vidhan-sabhaabha aam-aadmi-party breaking-news cm-bhagwant-mann congress news punjab punjab-congress punjab-election-2022 punjab-government the-unmute the-unmute-breaking-news the-unmute-latest-news the-unmute-punjabi-news vidhan-sabha

ਚੰਡੀਗੜ੍ਹ 03 ਅਕਤੁਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਨੇ ਅੱਜ ਇਜਲਾਸ ਦੌਰਾਨ ਸਰਬਸੰਮਤੀ ਨਾਲ ਸੂਬਾ ਸਰਕਾਰ ਦੇ ਹੱਕ ਵਿੱਚ ਵਿਸ਼ਵਾਸ ਮਤਾ ਪਾਸ ਕਰ ਦਿੱਤਾ। ਸਦਨ ਵਿੱਚ ਬਹਿਸ ਨੂੰ ਸਮੇਟਦੇ ਹੋਏ ਮੁੱਖ ਮੰਤਰੀ ਨੇ ਕਿਹਾ, "ਪੰਜਾਬ ਵਿੱਚ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੋਈ ਹੈ ਅਤੇ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਖਰੀਦਣ ਦੀਆਂ ਕੋਝੀਆਂ ਚਾਲਾਂ ਚੱਲਣ ਵਾਲੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਮਿਲਿਆ ਹੈ।"

ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਵਿਸ਼ਵਾਸ ਮਤਾ ਇਹ ਦੱਸਣ ਲਈ ਲਿਆਂਦਾ ਗਿਆ ਸੀ ਕਿ ਸੂਬਾ ਸਰਕਾਰ ਵਿਚ ਲੋਕਾਂ ਦਾ ਪੂਰਨ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਇਸ ਮਤੇ ਦੇ ਪਾਸ ਹੋਣ ਨਾਲ ਇਹ ਸਾਬਤ ਹੋ ਗਿਆ ਹੈ ਕਿ ਦੇਸ਼ ਦੀ ਜਮਹੂਰੀਅਤ ਨੂੰ ਪੈਸੇ ਜਾਂ ਧੌਂਸ ਨਾਲ ਖਰੀਦਿਆ ਨਹੀਂ ਜਾ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਇਸ ਇਤਿਹਾਸਕ ਫਤਵੇ ਨਾਲ ਸੂਬਾ ਸਰਕਾਰ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਹੋਰ ਵੀ ਤਨਦੇਹੀ ਨਾਲ ਉਪਰਾਲੇ ਕਰੇਗੀ।

ਦੇਸ਼ ਵਿੱਚ ਲੋਕਤੰਤਰ ਦਾ ਕਤਲ ਕਰਨ ਦੀਆਂ ਘੜੀਆਂ ਜਾ ਰਹੀਆਂ ਸਾਜ਼ਸ਼ਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਸ਼ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਹਮੇਸ਼ਾ ਜਮਹੂਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ ਪਰ ਹੁਣ ਕਾਂਗਰਸ ਅਤੇ ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਸੱਤਾ ਹਥਿਆ ਕੇ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸਰਮਾਏਦਾਰਾਂ ਤੇ ਤਾਕਤਵਰ ਲੋਕਾਂ ਨੇ ਜਮਹੂਰੀਅਤ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ।

ਕਾਂਗਰਸ ਦੇਸ਼ ਭਰ ਵਿੱਚ ਵਿਧਾਇਕ ਵਿਕਾਊ

ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਭਰੋਸੇ ਦਾ ਮਤਾ ਇਸ ਲਈ ਜ਼ਰੂਰੀ ਹੋ ਗਿਆ ਸੀ ਕਿਉਂਕਿ ਸੂਬੇ ਵਿੱਚ ਜਮਹੂਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਡੇਗਣ ਲਈ ਦੋਵੇਂ ਪਾਰਟੀਆਂ ਨੇ ਆਪਸ ਵਿਚ ਗੰਢਤੁੱਪ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੁਲਕ ਵਿੱਚ ਪਿਛਲੇ ਦਰਵਾਜ਼ੇ ਰਾਹੀਂ ਸੂਬਾ ਵਿੱਚ ਸਰਕਾਰਾਂ ਬਣਾਉਣ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਰਹੀ ਹੈ ਅਤੇ ਬਦਕਿਸਮਤੀ ਨਾਲ ਕਾਂਗਰਸ ਇਸ ਦਾ ਸਭ ਤੋਂ ਵੱਧ ਸ਼ਿਕਾਰ ਹੋਣ ਦੇ ਬਾਵਜੂਦ ਇਸ ਦਾ ਸਮਰਥਨ ਕਰ ਰਹੀ ਹੈ।

ਭਗਵੰਤ ਮਾਨ ਨੇ ਕਾਂਗਰਸੀ ਨੇਤਾਵਾਂ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਕਈ ਸੂਬਿਆਂ ਵਿਚ ਭਾਜਪਾ ਵੱਲੋਂ ਕਾਂਗਰਸ ਦੇ ਵਿਧਾਇਕ ਖਰੀਦ ਲਏ ਜਾਣ ਦੇ ਬਾਵਜੂਦ ਉਨ੍ਹਾਂ ਨੇ ਭਗਵਾਂ ਪਾਰਟੀ ਦੇ ਇਸ ਲੋਕਤੰਤਰ ਵਿਰੋਧੀ ਕਦਮ ਵਿਰੁੱਧ ਚੁੱਪ ਕਿਉਂ ਵੱਟੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਕਾਂਗਰਸ ਦੇਸ਼ ਭਰ ਵਿੱਚ 'ਵਿਧਾਇਕ ਵਿਕਾਊ ਹਨ' ਦੇ ਮਾਰਕੇ ਨਾਲ ਦਫ਼ਤਰ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕਾਂਗਰਸ ਅਤੇ ਭਾਜਪਾ ਨੇ ਜਮਹੂਰੀ ਕਦਰਾਂ-ਕੀਮਤਾਂ ਦਾ ਮਜ਼ਾਕ ਉਡਾਉਣ ਲਈ ਮਿਲੀਭੁਗਤ ਕਰ ਲਈ ਹੈ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਜਮਹੂਰੀਅਤ ਵਿੱਚ ਲੋਕ ਸੁਪਰੀਮ ਹਨ ਅਤੇ ਉਹ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।

ਕਾਂਗਰਸ ਦੇ ਸੀਨੀਅਰ ਆਗੂ ਨੂੰ ਹੁਣ ਪ੍ਰਤਾਪ ਸਿੰਘ 'ਭਾਜਪਾ' ਵਜੋਂ ਜਾਣਿਆ ਜਾਵੇਗਾ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਉਹ ਭਗਵਾਂ ਪਾਰਟੀ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਨੂੰ ਹੁਣ ਪ੍ਰਤਾਪ ਸਿੰਘ 'ਭਾਜਪਾ' ਵਜੋਂ ਜਾਣਿਆ ਜਾਵੇਗਾ ਕਿਉਂਕਿ ਸੂਬੇ ਵਿੱਚ ਲੋਕਤੰਤਰ ਦਾ ਘਾਣ ਕਰਨ ਵਿੱਚ ਉਨ੍ਹਾਂ ਦੀ ਸ਼ੱਕੀ ਭੂਮਿਕਾ ਦਾ ਪਰਦਾਫਾਸ਼ ਹੋ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਵੱਲੋਂ ਭਗਵਾਂ ਪਾਰਟੀ ਦੇ ਘਿਨਾਉਣੇ ਕਦਮ ਦਾ ਸਮਰਥਨ ਕਰਨਾ ਸ਼ਰਮਨਾਕ ਗੱਲ ਹੈ।

ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਸਾਬਕਾ ਮੁੱਖ ਮੰਤਰੀ ਆਪਣੇ ਕੁਝ ਸਾਥੀਆਂ ਨਾਲ ਭਾਜਪਾ ‘ਚ ਸ਼ਾਮਲ ਹੋਏ ਹਨ। ਉਂਜ, ਉਨ੍ਹਾਂ ਕਿਹਾ ਕਿ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਦੇ ਕੱਟੜ ਸਮਰਥਕਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਕਾਰਨ ਉਨ੍ਹਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਭਾਜਪਾ ਵਰਗੀ ਪਾਰਟੀ ਵੀ ਇਨ੍ਹਾਂ ਆਗੂਆਂ ਨੂੰ ਨਾਂਹ-ਨੁੱਕਰ ਕਰ ਰਹੀ ਹੈ ਤਾਂ ਇਸ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕਿਸ ਹੱਦ ਤੱਕ ਭ੍ਰਿਸ਼ਟ ਹੋਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਵਚਨਬੱਧ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਛੇਤੀ ਤੋਂ ਛੇਤੀ ਮੁਕੰਮਲ ਕਰਨ ਲਈ ਕਿਹਾ ਹੈ ਤਾਂ ਜੋ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਭਾਵੇਂ ਉਹ ਕਿੰਨੇ ਵੀ ਰਸੂਖਦਾਰ ਕਿਉਂ ਨਾ ਹੋਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਾਨੂੰਨੀ ਪੱਧਰ ‘ਤੇ ਵੀ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ।

ਕੌਮੀ ਆਗੂਆਂ ਦੀ ਵਿਰਾਸਤ ਨੂੰ ਸਦਾ ਕਾਇਮ ਰੱਖਣ ਲਈ ਵਚਨਬੱਧ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਹਲਵਾਰਾ ਹਵਾਈ ਅੱਡੇ ਦਾ ਨਾਮ ਮਹਾਨ ਸ਼ਹੀਦ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਰੱਖਣ ਲਈ ਹਰ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਵਜੋਂ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਮਹਾਨ ਕੌਮੀ ਆਗੂਆਂ ਦੀ ਵਿਰਾਸਤ ਨੂੰ ਸਦਾ ਕਾਇਮ ਰੱਖਣ ਲਈ ਵਚਨਬੱਧ ਹੈ।

ਸੂਬੇ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਅਤੇ ਇਸ ਸਬੰਧੀ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਵਿਧਾਇਕ ਸ਼ੀਤਲ ਅੰਗੁਰਾਲ, ਦਿਨੇਸ਼ ਚੱਢਾ, ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਸਿੰਘ ਹੈਪੀ, ਤਰੁਨਪ੍ਰੀਤ ਸਿੰਘ ਸੌਂਧ, ਜਗਦੀਪ ਗੋਲਡੀ ਕੰਬੋਜ, ਪ੍ਰਿੰਸੀਪਲ ਬੁੱਧ ਰਾਮ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਗੁਰਦੇਵ ਸਿੰਘ ਦੇਵ ਮਾਨ, ਅਜੀਤਪਾਲ ਸਿੰਘ ਕੋਹਲੀ, ਅਮੋਲਕ ਸਿੰਘ, ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਵੀ ਮਤੇ ਦੇ ਹੱਕ ਵਿੱਚ ਬੋਲੇ।

The post CM ਮਾਨ ਦੀ ਅਗਵਾਈ ‘ਚ ਵਿਧਾਨ ਸਭਾ ਵੱਲੋਂ ਸੂਬਾ ਸਰਕਾਰ ਦੇ ਸਮਰਥਨ ‘ਚ ਸਰਬਸੰਮਤੀ ਨਾਲ ਵਿਸ਼ਵਾਸ ਮਤਾ ਪਾਸ appeared first on TheUnmute.com - Punjabi News.

Tags:
  • 16th-punjab-vidhan-sabha-session
  • 16th-punjab-vidhan-s-vidhan-sabhaabha
  • aam-aadmi-party
  • breaking-news
  • cm-bhagwant-mann
  • congress
  • news
  • punjab
  • punjab-congress
  • punjab-election-2022
  • punjab-government
  • the-unmute
  • the-unmute-breaking-news
  • the-unmute-latest-news
  • the-unmute-punjabi-news
  • vidhan-sabha

ਪੰਜਾਬ 'ਚ ਗੈਂਗਸਟਰਵਾਦ ਲਈ ਅਕਾਲੀ-ਕਾਂਗਰਸੀ ਜ਼ਿੰਮੇਵਾਰ: CM ਭਗਵੰਤ ਮਾਨ

Monday 03 October 2022 03:25 PM UTC+00 | Tags: aam-aadmi-party akali-congress breaking-news cm-bhagwant-mann congress congress-and-akali-governments. ganagster-deepak-tinu gangsters news punjab punjab-breaking-news punjab-congress punjab-dgp-gaurav-yadav punjab-government punjab-news punjab-police punjab-politics sidhu-moosewala the-unmute-breaking-news

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਚ ਗੈਂਗਸਟਰਵਾਦ ਲਈ ਅਕਾਲੀ-ਕਾਂਗਰਸ (Akali-Congress) ਨੂੰ ਸਿੱਧੇ ਤੌਰ ਉਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਹਨ ਜਿਸ ਕਰਕੇ ਇਹ ਲੋਕ ਅੱਜ ਸਮਾਜ ਲਈ ਖ਼ਤਰਾ ਬਣੇ ਹੋਏ ਹਨ।

ਸਦਨ ਵਿਚ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ, "ਸਾਡੀ ਸਰਕਾਰ ਦੇ ਸੱਤਾ ਵਿਚ ਆਉਣ ਦੇ ਛੇ ਮਹੀਨਿਆਂ ਦੇ ਅੰਦਰ ਹੀ ਗੈਂਗਸਟਰ ਪੈਦਾ ਨਹੀਂ ਹੋਏ। ਅਸਲ ਗੱਲ ਇਹ ਹੈ ਕਿ ਗੈਂਗਸਟਰਾਂ ਨੂੰ ਕਾਂਗਰਸੀ ਅਤੇ ਅਕਾਲੀ ਸਰਕਾਰਾਂ ਮੌਕੇ ਪੂਰੀ ਸਰਪ੍ਰਸਤੀ ਹਾਸਲ ਹੁੰਦੀ ਸੀ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਇਨ੍ਹਾਂ ਨੌਜਵਾਨਾਂ ਦੇ ਹੱਥਾਂ ਵਿਚ ਹਥਿਆਰ ਦੇ ਕੇ ਉਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ।" ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਐਤਵਾਰ ਨੂੰ ਪੁਲਿਸ ਹਿਰਾਸਤ ਤੋਂ ਭੱਜਣ ਵਾਲੇ ਗੈਂਗਸਟਰ ਨੂੰ ਫੜਨ ਲਈ ਸਪੈਸ਼ਲ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਅਤੇ ਉਹ ਜਲਦੀ ਹੀ ਸਲਾਖਾਂ ਪਿੱਛੇ ਹੋਵੇਗਾ।

ਭਗਵੰਤ ਮਾਨ ਨੇ ਸਦਨ ਵਿਚ ਦੱਸਿਆ ਕਿ ਇਸ ਗੈਂਗਸਟਰ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਉਸ ਦੇ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਦਿੱਤਾ ਹੈ ਅਤੇ ਨੇਪਾਲ ਦੇ ਬਾਰਡਰ ਉਤੇ ਵੀ ਸਖ਼ਤੀ ਵਧਾ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀ ਪ੍ਰਿਤਪਾਲ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਅਦਾਲਤ ਵੱਲੋਂ ਉਸ ਨੂੰ 7 ਅਕਤੂਬਰ ਤੱਕ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

ਉੱਘੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਬਹੁਤ ਹੀ ਮੰਦਭਾਗੀ ਘਟਨਾ ਦੱਸਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਪੁਲੀਸ ਨੇ ਇਸ ਕਤਲ ਵਿੱਚ ਹੁਣ ਤੱਕ 36 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਚਾਰ ਸ਼ਾਰਪ ਸ਼ੂਟਰਾਂ ਸਮੇਤ 28 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

The post ਪੰਜਾਬ ‘ਚ ਗੈਂਗਸਟਰਵਾਦ ਲਈ ਅਕਾਲੀ-ਕਾਂਗਰਸੀ ਜ਼ਿੰਮੇਵਾਰ: CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • akali-congress
  • breaking-news
  • cm-bhagwant-mann
  • congress
  • congress-and-akali-governments.
  • ganagster-deepak-tinu
  • gangsters
  • news
  • punjab
  • punjab-breaking-news
  • punjab-congress
  • punjab-dgp-gaurav-yadav
  • punjab-government
  • punjab-news
  • punjab-police
  • punjab-politics
  • sidhu-moosewala
  • the-unmute-breaking-news

BCCI ਦਾ ਵੱਡਾ ਐਲਾਨ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀ-20 ਵਿਸ਼ਵ ਕੱਪ ਤੋਂ ਬਾਹਰ

Monday 03 October 2022 03:31 PM UTC+00 | Tags: bcci breaking-news cricket-news fast-bowler-bumrah icc india-and-south-africa india-vs-south-africa india-vs-south-africa-t-20 ind-vs-sa ind-vs-sa-live-score jasprit-bumrah live-score mohammad-siraj sports-news t20-world-cup the-first-t20-match-between-india-and-south-africa the-unmute-breaking-news the-unmute-latest-news the-unmute-punjabi-news virat-kohli

ਚੰਡੀਗੜ੍ਹ 03 ਅਕਤੂਬਰ 2022: ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਅਨੁਭਵੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਪਿੱਠ ਦੀ ਸਮੱਸਿਆ ਕਾਰਨ ਉਹ ਵਿਸ਼ਵ ਕੱਪ ਨਹੀਂ ਖੇਡ ਸਕੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਐਲਾਨ ਕੀਤਾ ਹੈ। ਜਲਦ ਹੀ ਕਿਸੇ ਹੋਰ ਖਿਡਾਰੀ ਯਾਨੀ ਬੁਮਰਾਹ ਦੀ ਜਗ੍ਹਾਂ ਦਾ ਐਲਾਨ ਕੀਤਾ ਜਾਵੇਗਾ।

ਬੁਮਰਾਹ ਦੇ ਬਾਹਰ ਹੋਣ ਤੋਂ ਬਾਅਦ ਹੁਣ ਟੀਮ ਇੰਡੀਆ ‘ਚ ਜਗ੍ਹਾ ਬਣਾਉਣ ਲਈ ਮੁਹੰਮਦ ਸ਼ਮੀ, ਦੀਪਕ ਚਾਹਰ ਅਤੇ ਮੁਹੰਮਦ ਸਿਰਾਜ ਵਿਚਾਲੇ ਮੁਕਾਬਲਾ ਹੈ। ਚਾਹਰ ਅਤੇ ਸ਼ਮੀ ਟੀ-20 ਵਿਸ਼ਵ ਕੱਪ ‘ਚ ਸਟੈਂਡਬਾਏ ‘ਤੇ ਹਨ। ਅਜਿਹੇ ‘ਚ ਇਨ੍ਹਾਂ ਦੋਹਾਂ ‘ਚੋਂ ਕਿਸੇ ਇਕ ਦੇ ਚੁਣੇ ਜਾਣ ਦੀ ਸੰਭਾਵਨਾ ਜ਼ਿਆਦਾ ਹੈ। ਸ਼ਮੀ ਫਿਲਹਾਲ ਕੋਰੋਨਾ ਤੋਂ ਠੀਕ ਹੋ ਰਹੇ ਹਨ।

ਸ਼ਮੀ ਨੇ ਮੈਦਾਨ ‘ਤੇ ਵਾਪਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਪਿਛਲੇ ਇੱਕ ਸਾਲ ਤੋਂ ਕੋਈ ਅੰਤਰਰਾਸ਼ਟਰੀ ਟੀ-20 ਨਹੀਂ ਖੇਡਿਆ ਹੈ। ਆਖਰੀ ਵਾਰ ਉਹ ਪਿਛਲੇ ਸਾਲ ਟੀ-20 ਵਿਸ਼ਵ ਕੱਪ ‘ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਚਾਹਰ ਟੀ-20 ਟੀਮ ਦਾ ਨਿਯਮਿਤ ਹਿੱਸਾ ਹੈ। ਹਾਲਾਂਕਿ ਸ਼ਮੀ ਦਾ ਤਜਰਬਾ ਟੀਮ ਇੰਡੀਆ ਲਈ ਕੰਮ ਆ ਸਕਦਾ ਹੈ।

The post BCCI ਦਾ ਵੱਡਾ ਐਲਾਨ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀ-20 ਵਿਸ਼ਵ ਕੱਪ ਤੋਂ ਬਾਹਰ appeared first on TheUnmute.com - Punjabi News.

Tags:
  • bcci
  • breaking-news
  • cricket-news
  • fast-bowler-bumrah
  • icc
  • india-and-south-africa
  • india-vs-south-africa
  • india-vs-south-africa-t-20
  • ind-vs-sa
  • ind-vs-sa-live-score
  • jasprit-bumrah
  • live-score
  • mohammad-siraj
  • sports-news
  • t20-world-cup
  • the-first-t20-match-between-india-and-south-africa
  • the-unmute-breaking-news
  • the-unmute-latest-news
  • the-unmute-punjabi-news
  • virat-kohli

ਚੰਡੀਗੜ੍ਹ 03 ਅਕਤੂਬਰ 2022: ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਦਿੱਲੀ ਦੇ ਵਿਗਿਆਨ ਭਵਨ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਵਿਚ ਰਾਸ਼ਟਪਤੀ ਦ੍ਰੋਪਦੀ ਮੂਰਮੁ ਨੇ ਪ੍ਰਦਾਨ ਕੀਤੇ ਗਏ | ਇਸ ਸਮਾਗਮ ਵਿਚ ਕਈ ਫ਼ਿਲਮੀ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ |

ਇਸ ਮੌਕੇ ਜੰਮੂ-ਕਸ਼ਮੀਰ ਤੇ ਪੁੰਛ ਵਿਚ ਪਹਿਲੀ ਜੰਗ ਦੇ ਨਾਇਕ ਜਾਣੇ ਜਾਂਦੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ 'ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ 'ਦਿ ਸੇਵੀਅਰ’ ਬ੍ਰਿਗੇਡੀਅਰ ਪ੍ਰੀਤਮ ਸਿੰਘ' ਨੂੰ 68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ 'ਚ 'ਬੈਸਟ ਇਨਵੈਸਟੀਗੇਟਿਵ ਫ਼ਿਲਮ' ਦਾ ਪੁਰਸਕਾਰ ਮਿਲਿਆ ਹੈ।

ਇਸ ਵਿਗਿਆਨ ਭਵਨ ਦਿੱਲੀ ਵਿਖੇ ਕਰਵਾਏ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਡਾ.ਪਰਮਜੀਤ ਸਿੰਘ ਕੱਟੂ ਨੂੰ ਸਨਮਾਨਿਤ ਕੀਤਾ ਗਿਆ । 80 ਮਿੰਟ ਦਾ ਇਹ ਦਸਤਾਵੇਜ਼ੀ ਡਰਾਮਾ 'ਦਿ ਸੇਵੀਅਰ’ ਬ੍ਰਿਗੇਡੀਅਰ ਪ੍ਰੀਤਮ ਸਿੰਘ' ਦੀ ਅਗਵਾਈ ਵਾਲੀ ਭਾਰਤੀ ਦੀ ਬਹਾਦਰੀ ਨੂੰ ਦਰਸਾਉਂਦੀ ਹੈ |

ਨਿਰਮਾਤਾ ‘ਤੇ ਨਿਰਦੇਸ਼ਕ ਪਰਮਜੀਤ ਸਿੰਘ ਕੱਟੂ ਨੇ ਇਸ ਸਨਮਾਨ ਮਿਲਣ ‘ਤੇ ਟਵੀਟ ਕਰਦਿਆਂ ਲਿਖਿਆ ਕਿ 'ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਸਰਵੋਤਮ ਨਿਰਦੇਸ਼ਕ ਵਜੋਂ 68ਵਾਂ ਰਾਸ਼ਟਰੀ ਫ਼ਿਲਮ ਪੁਰਸਕਾਰ ਪ੍ਰਾਪਤ ਕੀਤਾ। ਇਨਵੈਸਟੀਗੇਟਿਵ ਫ਼ਿਲਮ 'ਦਿ ਸੇਵੀਅਰ’ ਬ੍ਰਿਗੇਡੀਅਰ ਪ੍ਰੀਤਮ ਸਿੰਘ। ਵਾਹਿਗੁਰੂ ਤੇਰਾ ਸ਼ੁਕਰ ਹੈ।'

The post 68ਵੇਂ ਰਾਸ਼ਟਰੀ ਫ਼ਿਲਮ ਐਵਾਰਡ ਸਮਾਗਮ ‘ਚ 'ਦਿ ਸੇਵੀਅਰ' ਨੂੰ ਮਿਲਿਆ ਬੈਸਟ ਇਨਵੈਸਟੀਗੇਟਿਵ ਫ਼ਿਲਮ' ਦਾ ਐਵਾਰਡ appeared first on TheUnmute.com - Punjabi News.

Tags:
  • 68
  • president-draupadi-murmu
  • the-saviour
  • the-saviour-film
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form